Punjab State Board PSEB 7th Class Home Science Book Solutions Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ Textbook Exercise Questions and Answers.
PSEB Solutions for Class 7 Home Science Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ
Home Science Guide for Class 7 PSEB ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ Textbook Questions and Answers
ਪ੍ਰਸ਼ਨ 1.
ਰੇਆਨ ਕਿਸ ਪ੍ਰਕਾਰ ਦਾ ਰੇਸ਼ਾ ਹੈ ?
ਉੱਤਰ-
ਸੈਲੂਲੋਜ਼ ਤੋਂ ਉਤਪਾਦਤ ਕੁਦਰਤੀ ਰੇਸ਼ਾ ।
ਪ੍ਰਸ਼ਨ 2.
ਰੇਆਨ ਦੇ ਕੱਪੜਿਆਂ ਤੇ ਤੇਜ਼ਾਬ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਸ਼ਕਤੀਸ਼ਾਲੀ ਤੇਜ਼ਾਬ ਨਾਲ ਕੱਪੜਿਆਂ ਨੂੰ ਹਾਨੀ ਹੁੰਦੀ ਹੈ ।
ਪ੍ਰਸ਼ਨ 3.
ਨਾਈਲੋਨ ਕਿਸ ਪ੍ਰਕਾਰ ਦਾ ਤੰਤੂ ਹੈ ?
ਉੱਤਰ-
ਤੰਤੂ ਵਿਹੀਨ ਰਸਾਇਣਾਂ ਤੋਂ ਪ੍ਰਾਪਤ ਕੀਤੇ ਜਾਣ ਵਾਲਾ ।
ਪ੍ਰਸ਼ਨ 4.
ਥਰਮੋਪਲਾਸਟਿਕ ਅਤੇ ਨਾਨ-ਥਰਮੋਪਲਾਸਟਿਕ ਧਾਗਿਆਂ ਵਿਚ ਕੀ ਅੰਤਰ ਹੈ ?
ਉੱਤਰ-
ਥਰਮੋਪਲਾਸਟਿਕ ਅਤੇ ਨਾਨ-ਬਰਮੋਪਲਾਸਟਿਕ ਵਿਚ ਅੰਤਰ –
ਥਰਮੋਪਲਾਸਟਿਕ | ਨਾਨ-ਥਰਮੋਪਲਾਸਟਿਕ |
1. ਇਹ ਜ਼ਿਆਦਾ ਗਰਮੀ ਨਾਲ ਸੜ ਜਾਂਦੇ ਹਨ | | 1. ਇਹ ਜ਼ਿਆਦਾ ਗਰਮੀ ਨਾਲ ਸੜਦੇ ਤਾਂ ਨਹੀਂ ਪਰ ਖ਼ਰਾਬ ਹੋ ਜਾਂਦੇ ਹਨ। |
2.ਇਹ ਪਾਣੀ ਨਹੀਂ ਚੁਸਦੇ, ਇਸ ਲਈ ਸੁੰਗੜਦੇ ਨਹੀਂ ਅਤੇ ਛੇਤੀ ਸੁੱਕ ਜਾਂਦੇ ਹਨ। | 2.ਇਹ ਵੇਖਣ ਵਿਚ ਸਿਲਕ ਦੀ ਤਰ੍ਹਾਂ ਲਗਦੇ ਹਨ । |
3. ਇਹ ਆਸਾਨੀ ਨਾਲ ਧੋਤੇ ਜਾ ਸਕਦੇ ਹਨ ਅਤੇ ਪ੍ਰੈੱਸ ਕਰਨ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ । | 3. ਇਹ ਪਾਣੀ ਨਾਲ ਕਮਜ਼ੋਰ ਹੋ ਜਾਂਦੇ ਹਨ । ਇਸ ਲਈ ਧੋਣ ਸਮੇਂ ਮਲਣ ਤੇ ਫਟਣ ਦਾ ਡਰ ਰਹਿੰਦਾ ਹੈ । |
ਪ੍ਰਸ਼ਨ 5.
ਗਰਮੀ ਦਾ ਨਾਈਲੋਨ ਅਤੇ ਕਰੇਪ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਗਰਮੀ ਦਾ ਨਾਈਲੋਨ ਅਤੇ ਕਰੇਪ ਤੇ ਬੜੀ ਜਲਦੀ ਅਸਰ ਪੈਂਦਾ ਹੈ । ਇਹ ਨਰਮ ਹੋ ਜਾਂਦੇ ਹਨ । ਇਸ ਦੇ ਇਸੇ ਗੁਣ ਕਾਰਨ ਨਾਈਲੋਨ ਦੀਆਂ ਜ਼ੁਰਾਬਾਂ ਦੀ ਸ਼ਕਲ ਦਿੱਤੀ ਜਾ ਸਕਦੀ ਹੈ | ਪਰ ਜ਼ਿਆਦਾ ਗਰਮੀ ਨਾਲ ਇਹ ਖ਼ਰਾਬ ਹੋ ਜਾਂਦੀ ਹੈ । ਇਹ ਪਾਣੀ ਨਹੀਂ ਚੁਸਦੀ । ਇਸ ਲਈ ਗਰਮੀਆਂ ਵਿਚ ਜੇਕਰ ਇਨ੍ਹਾਂ ਨੂੰ ਪਹਿਨਿਆ ਜਾਵੇ ਤਾਂ ਬੇਚੈਨੀ ਹੁੰਦੀ ਹੈ।
ਪ੍ਰਸ਼ਨ 6.
ਨਾਈਲੋਨ ਦੇ ਕੱਪੜੇ ਨੂੰ ਕਿਸ ਤਰ੍ਹਾਂ ਧੋਵੋਗੇ ?
ਉੱਤਰ-
ਜੇਕਰ ਨਾਈਲੋਨ ਦੇ ਕੱਪੜੇ ਜ਼ਿਆਦਾ ਮੈਲੇ ਹੋਣ ਤਾਂ 10-15 ਮਿੰਟ ਲਈ ਕੋਸੇ ਪਾਣੀ ਵਿਚ ਭਿਉਂ ਦੇਣਾ ਚਾਹੀਦਾ ਹੈ । ਕੋਸੇ ਪਾਣੀ ਵਿਚ ਸਾਬਣ ਦੀ ਝੱਗ ਬਣਾ ਕੇ ਕੱਪੜਿਆਂ ਨੂੰ ਧੋਣਾ ਚਾਹੀਦਾ ਹੈ। ਜ਼ਿਆਦਾ ਮੈਲੇ ਹਿੱਸਿਆਂ ਨੂੰ ਹੱਥ ਨਾਲ ਮਲ ਕੇ ਧੋਣਾ ਚਾਹੀਦਾ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 7.
ਤੇਜ਼ਾਬ, ਖਾਰ, ਰੰਗਕਾਟ ਅਤੇ ਅਲਕੋਹਲ ਦਾ ਰੇਆਨ ਅਤੇ ਨਾਈਲੋਨ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਸਾਬਣ, ਖਾਰ, ਅਲਕੋਹਲ ਦਾ ਇਸ ਤੇ ਕੋਈ ਅਸਰ ਹੁੰਦਾ, ਪਰ ਤੇਜ਼ਾਬ ਨਾਲ ਇਹ ਖ਼ਰਾਬ ਹੋ ਜਾਂਦਾ ਹੈ, ਰੰਗਕਾਟ ਦਾ ਵੀ ਇਸ ਤੇ ਕੋਈ ਪ੍ਰਭਾਵ ਨਹੀਂ ਹੁੰਦਾ |ਇਸ ਲਈ ਰੰਗ ਖ਼ਰਾਬ ਹੋਏ ਨਾਈਲੋਨ ਦੇ ਕੱਪੜਿਆਂ ਨੂੰ ਸਫ਼ੈਦ ਕਰਨ ਲਈ ਰੰਗਕਾਟ ਦੀ ਵਰਤੋਂ ਨਹੀਂ | ਕੀਤੀ ਜਾਂਦੀ ਹੈ । ਇਸ ਤੇ ਆਸਾਨੀ ਨਾਲ ਪੱਕੇ ਰੰਗ ਕੀਤੇ ਜਾ ਸਕਦੇ ਹਨ ।
ਪ੍ਰਸ਼ਨ 8.
ਰੇਆਨ ਦੇ ਕੱਪੜੇ ਧੋਣ ਲਈ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤੋਗੇ ?
ਉੱਤਰ-
ਰੇਆਨ ਦੇ ਕੱਪੜੇ ਧੋਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ-
- ਰੇਆਨ ਦੇ ਕੱਪੜਿਆਂ ਨੂੰ ਭਿਉਂਣਾ, ਉਬਾਲਣਾ ਜਾਂ ਬਲੀਚ ਨਹੀਂ ਕਰਨਾ ਚਾਹੀਦਾ ।
- ਸਾਬਣ ਨਰਮ ਪ੍ਰਯੋਗ ਕਰਨਾ ਚਾਹੀਦਾ ਹੈ ।
- ਕੋਸਾ ਪਾਣੀ ਹੀ ਪ੍ਰਯੋਗ ਕਰਨਾ ਚਾਹੀਦਾ ਹੈ, ਜ਼ਿਆਦਾ ਗਰਮ ਨਹੀਂ ।
- ਸਾਬਣ ਦੀ ਵੱਧ ਤੋਂ ਵੱਧ ਝੱਗ ਬਣਾਉਣੀ ਚਾਹੀਦੀ ਹੈ ਜਿਸ ਨਾਲ ਸਾਬਣ ਪੂਰੀ ਤਰ੍ਹਾਂ ਘੁਲ ਜਾਵੇ ।
- ਗਿੱਲੀ ਅਵਸਥਾ ਵਿਚ ਰੇਆਨ ਦੇ ਕੱਪੜੇ ਆਪਣੀ ਸ਼ਕਤੀ 50% ਤਕ ਗੁਆ ਦਿੰਦੇ ਹਨ, ਇਸ ਲਈ ਕੱਪੜਿਆਂ ਵਿਚੋਂ ਸਾਬਣ ਦੀ ਝੱਗ ਕੱਢਣ ਲਈ ਉਹਨਾਂ ਨੂੰ ਸਾਵਧਾਨੀ ਨਾਲ ਨਿਚੋੜਨਾ ਚਾਹੀਦਾ ਹੈ ।
- ਸਾਬਣ ਦੀ ਝੱਗ ਨਿਚੋੜਨ ਤੋਂ ਬਾਅਦ ਕੱਪੜੇ ਨੂੰ ਦੋ ਵਾਰੀ ਕੋਸੇ ਪਾਣੀ ਵਿਚ ਹੰਗਾਲਣਾ ਚਾਹੀਦਾ ਹੈ ।
- ਕੱਪੜਿਆਂ ਵਿਚੋਂ ਪਾਣੀ ਨੂੰ ਕੋਮਲਤਾ ਨਾਲ ਨਿਚੋੜ ਕੇ ਕੱਢਣਾ ਚਾਹੀਦਾ ਹੈ । ਕੱਪੜੇ ਨੂੰ ਮਰੋੜ ਕੇ ਨਹੀਂ ਨਿਚੋੜਨਾ ਚਾਹੀਦਾ ।
- ਕੱਪੜੇ ਨੂੰ ਕਿਸੇ ਭਾਰੇ ਤੌਲੀਏ ਵਿਚ ਰੱਖ ਕੇ ਲਪੇਟ ਕੇ ਹਲਕਾ-ਹਲਕਾ ਦਬਾ ਕੇ ਨਮੀ ਨੂੰ ਸੁਕਾਉਣਾ ਚਾਹੀਦਾ ਹੈ ।
- ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ।
- ਕੱਪੜੇ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
- ਕੱਪੜੇ ਨੂੰ ਹਲਕੀ ਨਮੀ ਦੀ ਅਵਸਥਾ ਵਿਚ ਕੱਪੜੇ ਦੇ ਉਲਟੇ ਪਾਸੇ ਪ੍ਰੈੱਸ ਕਰਨਾ ਚਾਹੀਦਾ ਹੈ ।
- ਕੱਪੜਿਆਂ ਨੂੰ ਅਲਮਾਰੀ ਵਿਚ ਰੱਖਣ ਅਰਥਾਤ ਤਹਿ ਕਰਕੇ ਰੱਖਣ ਤੋਂ ਪਹਿਲਾਂ ਇਹ ਵੇਖ ਲੈਣਾ ਚਾਹੀਦਾ ਹੈ ਕਿ ਉਹਨਾਂ ਵਿਚੋਂ ਨਮੀ ਪੂਰੀ ਤਰ੍ਹਾਂ ਨਾਲ ਦੂਰ ਹੋ ਚੁੱਕੀ ਹੈ ਜਾਂ ਨਹੀਂ ।
Home Science Guide for Class 7 PSEB ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ Important Questions and Answers
ਪ੍ਰਸ਼ਨ 1.
ਬਨਾਵਟੀ ਢੰਗ ਨਾਲ ਬਣਾਏ ਧਾਗਿਆਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਭਾਗਾਂ ਵਿਚ |
ਪ੍ਰਸ਼ਨ 2.
ਰੇਆਨ ਦੇ ਕੱਪੜਿਆਂ ਵਿਚ …………… ਨਹੀਂ ਹੁੰਦੀ ।
ਉੱਤਰ-
ਵਧੇਰੇ ਲਚਕ ।
ਪ੍ਰਸ਼ਨ 3.
…………… ਨੂੰ ਟਿੱਡੀਆਂ ਬੜੀ ਜਲਦੀ ਖਾ ਜਾਂਦੀਆਂ ਹਨ ?
ਉੱਤਰ-
ਰੇਆਨ ।
ਪ੍ਰਸ਼ਨ 4.
ਫੇਰੀਲੀਨ ਦੇ ਕੱਪੜੇ ਨੂੰ ……….. ਵਿਚ ਲਟਕਾ ਕੇ ਸੁਖਾਣਾ ਚਾਹੀਦਾ ਹੈ ।
ਉੱਤਰ-
ਹੈਂਗਰ ।
ਪ੍ਰਸ਼ਨ 5.
……… ਦੇ ਕੱਪੜੇ ਨੂੰ ਧੋਣ ਤੋਂ ਬਾਅਦ ਪ੍ਰੈੱਸ ਕਰਨ ਦੀ ਲੋੜ ਨਹੀਂ ਰਹਿੰਦੀ ।
ਉੱਤਰ-
ਆਲੋਨ ।
ਪ੍ਰਸ਼ਨ 6.
…….. ਨਾਲ ਰੇਆਨ ਦੀ ਸ਼ਕਤੀ ਘੱਟਦੀ ਹੈ ?
ਉੱਤਰ-
ਧੁੱਪ ।
ਪ੍ਰਸ਼ਨ 7.
ਰੇਆਨ …………… ਰੇਸ਼ਾ ਹੈ ।
ਉੱਤਰ-
ਨਾਨ-ਥਰਮੋਪਲਾਸਟਿਕ।
ਪ੍ਰਸ਼ਨ 8.
ਕਿਹੜੇ ਕੱਪੜੇ ਗਰਮੀ ਨਾਲ ਪਿਘਲ ਕੇ ਸੜ ਜਾਂਦੇ ਹਨ ?
ਉੱਤਰ-
ਥਰਮੋਪਲਾਸਟਿਕ ਕੱਪੜੇ ।
ਪ੍ਰਸ਼ਨ 9.
ਰੇਆਨ ਨੂੰ ਟਿੱਡੀਆਂ ਜਲਦੀ ਖਾ ਜਾਂਦੀਆਂ ਹਨ । (ਠੀਕ/ਗਲਤ)
ਉੱਤਰ-
ਠੀਕ ।
ਪ੍ਰਸ਼ਨ 10.
ਥਰਮੋਪਲਾਸਟਿਕ ਰੇਸ਼ੇ –
(ੳ) ਗਰਮੀ ਵਿੱਚ ਸੜ ਜਾਂਦੇ ਹਨ ।
(ਅ) ਪਾਣੀ ਨਹੀਂ ਚੂਸਦੇ (ਈ , ਸੁੰਗੜਦੇ ਨਹੀਂ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੇਆਨ ਦੇ ਕੱਪੜਿਆਂ ਦੀ ਧੁਆਈ ਕਠਿਨ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਰੇਆਨ ਦੇ ਕੱਪੜੇ ਪਾਣੀ ਦੇ ਸੰਪਰਕ ਨਾਲ ਕਮਜ਼ੋਰ ਪੈ ਜਾਂਦੇ ਹਨ ।
ਪ੍ਰਸ਼ਨ 2.
ਰੇਆਨ ਦੇ ਕੱਪੜਿਆਂ ਲਈ ਕਿਸ ਪ੍ਰਕਾਰ ਦੀ ਧੁਆਈ ਚੰਗੀ ਰਹਿੰਦੀ ਹੈ ?
ਉੱਤਰ-
ਖ਼ੁਸ਼ਕ ਧੁਆਈ (ਡਰਾਈਕਲੀਨਿੰਗ)|
ਪ੍ਰਸ਼ਨ 3.
ਰੇਆਨ ਦੇ ਕੱਪੜਿਆਂ ਨੂੰ ਧੋਂਦੇ ਸਮੇਂ ਕਿਹੜੀਆਂ ਗੱਲਾਂ ਦੀ ਮਨਾਹੀ ਹੈ ?
ਉੱਤਰ-
ਕੱਪੜਿਆਂ ਨੂੰ ਪਾਣੀ ਵਿਚ ਫੁਲਾਉਣਾ, ਤਾਪ, ਸ਼ਕਤੀਸ਼ਾਲੀ ਰਸਾਇਣਾਂ ਅਤੇ ਅਲਕੋਹਲ ਦੀ ਵਰਤੋਂ ।
ਪ੍ਰਸ਼ਨ 4.
ਰੇਆਨ ਦੇ ਕੱਪੜਿਆਂ ਦੀ ਧੁਆਈ ਲਈ ਕਿਹੜੀ ਵਿਧੀ ਠੀਕ ਹੁੰਦੀ ਹੈ ?
ਉੱਤਰ-
ਗੁਣਾ ਅਤੇ ਨਪੀੜਨ ਦੀ ਵਿਧੀ ।
ਪ੍ਰਸ਼ਨ 5.
ਰੇਆਨ ਦੇ ਕੱਪੜਿਆਂ ਨੂੰ ਕਿੱਥੇ ਸੁਕਾਉਣਾ ਚਾਹੀਦਾ ਹੈ ?
ਉੱਤਰ-
ਛਾਂ ਵਾਲੇ ਸਥਾਨ ਤੇ ਬਿਨਾਂ ਲਟਕਾਏ ਹੋਏ ਚੌਰਸ ਥਾਂ ਤੇ ।
ਪ੍ਰਸ਼ਨ 6.
ਰੇਆਨ ਦੇ ਕੱਪੜਿਆਂ ਨੂੰ ਪ੍ਰੈੱਸ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ?
ਉੱਤਰ-
ਘੱਟ ਗਰਮ ਪ੍ਰੈੱਸ ਕੱਪੜੇ ਦੇ ਉਲਟੇ ਪਾਸੇ ਕਰਨੀ ਚਾਹੀਦੀ ਹੈ । ਪ੍ਰੈੱਸ ਕਰਦੇ ਸਮੇਂ ਕੱਪੜੇ ਵਿਚ ਥੋੜ੍ਹੀ ਜਿਹੀ ਨਮੀ ਹੋਣੀ ਚਾਹੀਦੀ ਹੈ ।
ਪ੍ਰਸ਼ਨ 7.
ਮਾਨਵ ਨਿਰਮਿਤ ਅਤੇ ਮਾਨਵ ਕ੍ਰਿਤ ਤੰਤੂਆਂ ਦੀਆਂ ਕੁਝ ਉਦਾਹਰਨਾਂ ਦਿਓ ।
ਉੱਤਰ-
ਨਾਈਲੋਨ, ਪਾਲੀਸਟਰ, ਟੈਰਾਲੀਨ, ਡੈਕਰਾਨ, ਆਰਲਾਨ, ਐਕੂਲਿਕ ਆਦਿ ।
ਪ੍ਰਸ਼ਨ 8.
ਰੇਆਨ ਕਿਸ ਪ੍ਰਕਾਰ ਦਾ ਤੰਤੂ ਹੈ-ਪ੍ਰਾਕਿਰਤਕ ਜਾਂ ਮਾਨਵ-ਨਿਰਮਿਤ ?
ਉੱਤਰ-
ਆਨ ਮਾਨਵ ਨਿਰਮਿਤ ਅਤੇ ਕੁਦਰਤੀ ਦੋਹਾਂ ਹੀ ਤਰ੍ਹਾਂ ਦਾ ਤੰਤੂ ਹੈ ।
ਪ੍ਰਸ਼ਨ 9.
ਸਭ ਤੋਂ ਪੁਰਾਣਾ ਮਾਨਵ ਕ੍ਰਿਤ ਤੰਤੂ ਕਿਹੜਾ ਹੈ ?
ਉੱਤਰ-
ਰੇਆਨ ।
ਪ੍ਰਸ਼ਨ 10.
ਸੈਲੂਲੋਜ਼ ਤੋਂ ਕਿਹੜਾ ਤੰਤੁ ਮਾਨਵ-ਨਿਰਮਿਤ ਹੈ ?
ਉੱਤਰ-
ਰੇਆਨ ।
ਪ੍ਰਸ਼ਨ 11.
ਜਾਨਵਰਾਂ ਦੇ ਵਾਲਾਂ ਤੋਂ ਪ੍ਰਾਪਤ ਹੋਣ ਵਾਲਾ ਪ੍ਰਮੁੱਖ ਕੱਪੜਾ ਤੰਤੂ ਕਿਹੜਾ ਹੈ ?
ਉੱਤਰ-
ਉੱਨ ।
ਪ੍ਰਸ਼ਨ 12.
ਪ੍ਰਾਕਿਰਤਕ ਤੰਤੂ ਵਾਲੇ ਪਦਾਰਥਾਂ ਤੋਂ ਰਸਾਇਣਿਕ ਵਿਧੀਆਂ ਨਾਲ ਨਵੇਂ ਪ੍ਰਕਾਰ ਦਾ ਕਿਹੜਾ ਮੁੱਖ ਤੰਤੂ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਰੇਆਨ ।
ਪ੍ਰਸ਼ਨ 13.
ਤੁ ਸਰੋਤ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਭਾਗਾਂ ਵਿਚ-
- ਕੁਦਰਤੀ ਅਤੇ
- ਮਾਨਵ-ਨਿਰਮਿਤ ।
ਪ੍ਰਸ਼ਨ 14.
ਕੱਪੜਿਆਂ ਨੂੰ ਤਾਪ ਦੇ ਅਸਰ ਅਨੁਸਾਰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ, ਨਾਨ-ਬਰਮੋਪਲਾਸਟਿਕ ਅਤੇ ਥਰਮੋਪਲਾਸਟਿਕ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੇਆਨ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭੌਤਿਕ ਵਿਸ਼ੇਸ਼ਤਾਵਾਂ-ਰੇਆਨ ਦਾ ਤੰਤੂ ਭਾਰਾ, ਸਖ਼ਤ ਅਤੇ ਘੱਟ ਲਚਕਦਾਰ ਹੁੰਦਾ ਹੈ । ਜਦੋਂ ਰੇਆਨ ਦੇ ਧਾਗੇ ਨੂੰ ਜਲਾਇਆ ਜਾਂਦਾ ਹੈ ਤਾਂ ਸੌਖ ਨਾਲ ਜਲ ਜਾਂਦਾ ਹੈ । ਸੂਖਮ ਦਰਸ਼ੀ ਯੰਤਰ ਨਾਲ ਵੇਖਣ ਤੇ ਇਸ ਦੇ ਤੰਤੂ ਲੰਬਾਕਾਰ, ਚਿਕਨੇ ਅਤੇ ਗੋਲਾਕਾਰ ਵਿਖਾਈ ਦਿੰਦੇ ਹਨ । ਰੇਆਨ ਵਿਚ ਕੁਦਰਤੀ ਸਖ਼ਤੀ ਨਹੀਂ ਹੁੰਦੀ ਹੈ । ਇਹ ਕੱਪੜਾ ਰਗੜਨ ਨਾਲ ਕਮਜ਼ੋਰ ਹੋ ਜਾਂਦਾ ਹੈ ਅਤੇ ਇਸ ਦੀ ਚਮਕ ਨਸ਼ਟ ਹੋ ਜਾਂਦੀ ਹੈ । ਜੇਕਰ ਧੋਂਦੇ ਸਮੇਂ ਕੱਪੜੇ ਨੂੰ ਰਗੜਿਆ ਜਾਵੇ ਤਾਂ ਛੇਕ ਹੋਣ ਦਾ ਡਰ ਰਹਿੰਦਾ ਹੈ। ਪਾਣੀ ਨਾਲ ਰੇਆਨ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ । ਜਦੋਂ ਰੇਆਨ ਸੁੱਕ ਜਾਂਦੀ ਹੈ ਤਾਂ ਮੁੜ ਆਪਣੀ ਸ਼ਕਤੀ ਪ੍ਰਾਪਤ ਕਰ ਲੈਂਦੀ ਹੈ । ਰੇਆਨ ਤਾਪ ਦਾ ਚੰਗਾ ਸੁਚਾਲਕ ਹੈ । ਇਹ ਗਰਮੀ ਨੂੰ ਛੇਤੀ ਨਿਕਲਣ ਦਿੰਦਾ ਹੈ ਇਸ ਲਈ ਇਹ ਠੰਢਾ ਰਹਿੰਦਾ ਹੈ ।
ਤਾਪ ਦੇ ਪ੍ਰਭਾਵ ਨਾਲ ਰੇਆਨ ਦੇ ਤੰਤੁ ਪਿਘਲ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਨਸ਼ਟ ਹੋ ਜਾਂਦੀ ਹੈ । ਧੁੱਪ ਨਾਲ ਰੇਆਨ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ ਰਸਾਇਣਿਕ ਵਿਸ਼ੇਸ਼ਤਾਵਾਂ-ਰੇਆਨ ਦੀਆਂ ਰਸਾਇਣਿਕ ਵਿਸ਼ੇਸ਼ਤਾਵਾਂ ਕੁੱਝ-ਕੁੱਝ ਨੂੰ ਦੇ ਸਮਾਨ ਹੀ ਹਨ। ਖਾਰ ਦੇ ਪ੍ਰਯੋਗ ਨਾਲ ਚਮਕ ਨਸ਼ਟ ਹੋ ਜਾਂਦੀ ਹੈ | ਤੇਜ਼ਾਬ ਅਤੇ ਤੇਜ਼ਾਬੀ ਖਾਰ ਦਾ ਰੇਆਨ ਤੇ ਪ੍ਰਯੋਗ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਰੇਆਨ ਨੂੰ ਕੋਈ ਹਾਨੀ ਨਹੀਂ ਪਹੁੰਚਾਉਂਦਾ ।
ਪ੍ਰਸ਼ਨ 2.
ਟੈਰਾਲੀਨ ਦੀਆਂ ਭੌਤਿਕ ਅਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭੌਤਿਕ ਵਿਸ਼ੇਸ਼ਤਾਵਾਂ-ਟੈਰਾਲੀਨ ਦੇ ਤੰਤੂ ਭਾਰੇ ਅਤੇ ਮਜ਼ਬੂਤ ਹੁੰਦੇ ਹਨ । ਸੂਖਮ ਦਰਸ਼ੀ ਯੰਤਰ ਦੁਆਰਾ ਵੇਖਿਆ ਜਾਵੇ ਤਾਂ ਇਹ ਰੇਆਨ ਤੇ ਨਾਈਲੋਨ ਦੇ ਤੰਤੂਆਂ ਵਰਗੇ ਵਿਖਾਈ ਦਿੰਦੇ ਹਨ । ਇਹ ਤੰਤੁ ਸਿੱਧੇ, ਚੀਕਣੇ ਅਤੇ ਚਮਕਦਾਰ ਹੁੰਦੇ ਹਨ । ਟੈਰਾਲੀਨ ਵਿਚ ਨਮੀ ਨੂੰ ਸੋਖਣ ਦੀ ਸ਼ਕਤੀ ਨਹੀਂ ਹੁੰਦੀ ਇਸ ਲਈ ਪਾਣੀ ਨਾਲ ਇਸ ਦੇ ਰੂਪ ਵਿਚ ਕੋਈ ਪਰਿਵਰਤਨ ਨਹੀਂ ਆਉਂਦਾ । ਟੈਰਾਲੀਨ ਦਾ ਤੰਤੂ ਜਲਾਉਣ ਤੇ ਹੌਲੀ-ਹੌਲੀ ਬਲਦਾ ਹੈ ਤੇ ਹੌਲੀ-ਹੌਲੀ ਪਿਘਲਦਾ ਵੀ ਹੈ । ਇਹ ਪ੍ਰਕਾਸ਼-ਅਵਰੋਧਕ ਹੁੰਦੇ ਹਨ । ਟੈਰਾਲੀਨ ਦੇ ਕੱਪੜੇ ਨੂੰ ਧੋਣ ਤੇ ਉਹ ਸੁੰਗੜਦੇ ਨਹੀਂ । ਰਸਾਇਣਿਕ ਵਿਸ਼ੇਸ਼ਤਾਵਾਂ-ਟੈਰਾਲੀਨ ਤੇ ਤੇਜ਼ਾਬ ਦਾ ਪ੍ਰਭਾਵ ਹਾਨੀਕਾਰਕ ਨਹੀਂ ਹੁੰਦਾ ਪਰ ਜ਼ਿਆਦਾ ਤੇਜ਼ ਤੇਜ਼ਾਬੀ ਕਿਰਿਆ ਕੱਪੜੇ ਨੂੰ ਨਸ਼ਟ ਕਰ ਦਿੰਦੀ ਹੈ । ਖਾਰ ਦਾ ਇਸ ਤੇ ਕੋਈ ਪ੍ਰਭਾਵ ਨਹੀਂ ਪੈਂਦਾ । ਕਿਸੇ ਵੀ ਪ੍ਰਕਾਰ ਦੇ ਰੰਗ ਵਿਚ ਇਨ੍ਹਾਂ ਨੂੰ ਰੰਗਿਆ ਜਾ ਸਕਦਾ ਹੈ । ਟੈਰਾਲੀਨ ਦੇ ਕੱਪੜੇ ਜ਼ਿਆਦਾ ਮਜ਼ਬੂਤ ਅਤੇ ਟਿਕਾਊ ਹੁੰਦੇ ਹਨ ।
ਪ੍ਰਸ਼ਨ 3.
ਆਰਲੋਨ ਤੰਤੂਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ।
ਉੱਤਰ-
ਸੂਖਮਦਰਸ਼ੀ ਯੰਤਰ ਨਾਲ ਵੇਖਣ ਤੇ ਇਹ ਹੱਡੀ ਵਰਗੇ ਵਿਖਾਈ ਦਿੰਦੇ ਹਨ । ਆਰਲੋਨ ਵਿਚ ਉੱਨ ਅਤੇ ਰੂੰ ਨਾਲੋਂ ਘੱਟ ਅਪਘਰਸ਼ਣ ਪ੍ਰਤੀਰੋਧਕ ਸ਼ਕਤੀ ਹੁੰਦੀ ਹੈ । ਆਰਲੋਨ ਵਿਚ ਉੱਚ ਸ਼੍ਰੇਣੀ ਦੀ ਸਥਾਈ ਬਿਜਲਈ-ਸ਼ਕਤੀ ਹੁੰਦੀ ਹੈ । ਜਲਾਉਣ ਨਾਲ ਇਹ ਬਲਦਾ ਹੈ ਤੇ ਨਾਲ-ਨਾਲ ਪਿਘਲਦਾ ਵੀ ਹੈ । ਆਰਸੋਨ ਦਾ ਤੰਤੂ ਅਸਾਨੀ ਨਾਲ ਨਹੀਂ ਰੰਗਿਆ ਜਾ ਸਕਦਾ । ਰੰਗ ਦਾ ਪੱਕਾਪਨ ਰੰਗਾਈ ਦੀ ਵਿਧੀ ਉੱਤੇ ਅਤੇ ਵਸਤੂ ਦੀ ਬਨਾਵਟ ਤੇ ਨਿਰਭਰ ਕਰਦਾ ਹੈ । ਇਸ ਤੰਤੁ ਨੂੰ ਰੰਗਣ ਲਈ ਤਾਂਬਾ ਲੋਹਾ ਵਿਧੀ ਬਹੁਤ ਸਫਲ ਹੋਈ ਹੈ । ਕੱਪੜੇ ਦਾ ਸੁੰਗੜਨਾ ਉਸ ਦੀ ਬਨਾਵਟ ਤੇ ਨਿਰਭਰ ਕਰਦਾ ਹੈ । ਆਰਲੋਨ ਦੇ ਕੱਪੜੇ ਨੂੰ ਧੋਣ ਤੋਂ ਬਾਅਦ ਪ੍ਰੈੱਸ ਕਰਨ ਦੀ ਲੋੜ ਨਹੀਂ ਰਹਿੰਦੀ ਹੈ । ਇਹ ਛੇਤੀ ਸੁੱਕ ਜਾਂਦੇ ਹਨ । ਇਹਨਾਂ ਕੱਪੜਿਆਂ ਵਿਚ ਟਿਕਾਊਪਨ ਜ਼ਿਆਦਾ ਹੁੰਦਾ ਹੈ ।
ਪ੍ਰਸ਼ਨ 4.
ਰੇਆਨ ਦੇ ਕੱਪੜਿਆਂ ਨੂੰ ਪ੍ਰੈੱਸ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਹਰੇਕ ਰੇਆਨ ਦੇ ਕੱਪੜੇ ਨੂੰ ਵੱਖ-ਵੱਖ ਤਰੀਕੇ ਨਾਲ ਪ੍ਰੈੱਸ ਕੀਤਾ ਜਾਂਦਾ –
- ਕਰੇਪ ਅਤੇ ਜਾਰਜਟ ਨੂੰ ਪੂਰੀ ਤਰ੍ਹਾਂ ਸੁੱਕਾ ਕੇ ਪ੍ਰੈੱਸ ਕਰੋ ।
- ਫਟੇ ਅਤੇ ਸਾਟਨ ਨੂੰ ਗਿੱਲੇ ਹੋਣ ਤੇ ਪ੍ਰੈੱਸ ਕਰੋ ।
- ਪੈਂਸ ਨੂੰ ਵਧੇਰੇ ਗਰਮ ਨਹੀਂ ਕਰਨਾ ਚਾਹੀਦਾ, ਜੇ ਹੋ ਸਕੇ ਤਾਂ ਆਟੋਮੈਟਿਕ ਪੈਂਸ ਦੀ ਵਰਤੋਂ ਕਰੋ |
- ਚਮਕੀਲੇ ਸਾਟਨ ਨੂੰ ਸਿੱਧੇ ਪਾਸਿਓਂ ਅਤੇ ਕਰੇਪ ਨੂੰ ਪੁੱਠੇ ਪਾਸਿਓਂ ਪ੍ਰੈੱਸ ਕਰਨਾ ਚਾਹੀਦਾ ਹੈ ।
- ਬਟਨਾਂ ਤੇ ਐੱਸ ਨਹੀਂ ਕਰਨਾ ਚਾਹੀਦਾ ।
ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ PSEB 7th Class Home Science Notes
ਸੰਖੇਪ ਜਾਣਕਾਰੀ
- ਬਨਾਉਟੀ ਢੰਗ ਨਾਲ ਬਣਾਏ ਧਾਗਿਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ |
1. ਨਾਨ-ਥਰਮੋਪਲਾਸਟਿਕ ਰੇਸ਼ੇ
2. ਥਰਮੋਪਲਾਸਟਿਕ ਰੇਸ਼ੇ । - ਰੇਆਨ ਪਾਣੀ ਵਿਚ ਬਹੁਤ ਕਮਜ਼ੋਰ ਹੋ ਜਾਂਦੀ ਹੈ । ਇਸ ਲਈ ਨਮੀ ਵਾਲੇ ਕੱਪੜੇ ! ਨੂੰ ਜ਼ਿਆਦਾ ਰਗੜਨਾ ਨਹੀਂ ਚਾਹੀਦਾ ।
- ਰੇਆਨ ਜ਼ਿਆਦਾ ਲਚਕਦਾਰ ਨਹੀਂ ਹੁੰਦੀ ।
- ਵਧੀਆ ਕਿਸਮ ਦੀ ਰੇਆਨ ਜਿਸ ਦਾ ਰੰਗ ਨਿਕਲਦਾ ਹੋਵੇ ਜਾਂ ਬਹੁਤ ਭਾਰੇ ਕੱਪੜੇ ਜਿਵੇਂ ਗਰਾਰਾ ਸੂਟ ਆਦਿ ਨੂੰ ਡਰਾਈਕਲੀਨ ਹੀ ਕਰਵਾਉਣਾ ਚਾਹੀਦਾ ਹੈ ।
- ਰੇਆਨ ਦੇ ਕੱਪੜੇ ਨੂੰ ਮਰੋੜ ਕੇ ਨਹੀਂ ਨਿਚੋੜਨਾ ਚਾਹੀਦਾ ।
- ਰੇਆਨ ਨੂੰ ਧੁੱਪ ਵਿਚ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
- ਰੇਆਨ ਦੇ ਕੱਪੜੇ ਨੂੰ ਬਟਨਾਂ ਤੇ ਪੈਂਸ ਨਹੀਂ ਕਰਨਾ ਚਾਹੀਦਾ । ਇਸ ਨਾਲ ਕੱਪੜਿਆਂ ਦੇ ਫਟਣ ਦਾ ਡਰ ਰਹਿੰਦਾ ਹੈ ।
- ਜੇਕਰ ਕੱਪੜੇ ਜ਼ਿਆਦਾ ਮੈਲੇ ਹੋਣ ਤਾਂ ਉਹਨਾਂ ਨੂੰ 10-15 ਮਿੰਟ ਲਈ ਕੋਸੇ ਪਾਣੀ ਨੂੰ ਵਿਚ ਭਿਉਂ ਦੇਣਾ ਚਾਹੀਦਾ ਹੈ ।
- ਸਫ਼ੈਦ ਕੱਪੜਿਆਂ ਨੂੰ ਰੰਗਦਾਰ ਕੱਪੜਿਆਂ ਨਾਲੋਂ ਵੱਖ ਹੀ ਧੋਣਾ ਚਾਹੀਦਾ ਹੈ ।
- ਨਾਈਲੋਨ ਅਤੇ ਟੈਰਾਲੀਨ ਦੇ ਕੱਪੜਿਆਂ ਨੂੰ ਬਹੁਤ ਹਲਕੀ ਗਰਮ ਪ੍ਰੈੱਸ ਨਾਲ ਹਲਕਾ-ਹਲਕਾ ਪ੍ਰੈੱਸ ਕਰਨਾ ਚਾਹੀਦਾ ਹੈ ।