PSEB 7th Class Home Science Solutions Chapter 7 ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ

Punjab State Board PSEB 7th Class Home Science Book Solutions Chapter 7 ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ Textbook Exercise Questions and Answers.

PSEB Solutions for Class 7 Home Science Chapter 7 ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ

Home Science Guide for Class 7 PSEB ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਚਾਂਦੀ ਦੇ ਗਹਿਣਿਆਂ ਜਾਂ ਬਰਤਨਾਂ ਨੂੰ ਸਾਫ਼ ਕਰਨ ਲਈ ਕਿਸ ਪਦਾਰਥ ਦੀ ਵਰਤੋਂ ਕਰੋਗੇ ?
ਉੱਤਰ-
ਚੂਨੇ ਅਤੇ ਗਰਮ ਪਾਣੀ ਦੀ ।

ਪ੍ਰਸ਼ਨ 2.
ਲੋਹੇ ਦੇ ਜੰਗਾਲ ਨੂੰ ਕਿਸ ਚੀਜ਼ ਨਾਲ ਉਤਾਰੋਗੇ ?
ਉੱਤਰ-
ਚੂਨੇ ਦਾ ਪ੍ਰਯੋਗ ਕਰਕੇ ।

ਪ੍ਰਸ਼ਨ 3.
ਪਿੱਤਲ ਦੇ ਬਰਤਨਾਂ ਨੂੰ ਸਧਾਰਨ ਵਿਧੀ ਨਾਲ ਚਮਕਾਉਣ ਲਈ ਕਿਸ ਚੀਜ਼ ਦੀ ਵਰਤੋਂ ਕਰੋਗੇ ?
ਉੱਤਰ-
ਨਿੰਬੂ ਅਤੇ ਨਮਕ ਨਾਲ ਰਗੜ ਕੇ ।

ਪ੍ਰਸ਼ਨ 4.
ਤਾਂਬੇ ਦੇ ਬਰਤਨਾਂ ਨੂੰ ਕਿਸ ਚੀਜ਼ ਨਾਲ ਚਮਕਾਇਆ ਜਾਂਦਾ ਹੈ ?
ਉੱਤਰ-
ਤਾਂਬੇ ਦੇ ਬਰਤਨਾਂ ਨੂੰ ਕੱਪੜੇ ਸਾਫ਼ ਕਰਨ ਵਾਲੇ ਸੋਡੇ ਦੁਆਰਾ ਚਮਕਾਇਆ ਜਾ ਸਕਦਾ ਹੈ ।

PSEB 7th Class Home Science Solutions Chapter 7 ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ

ਵਿਚ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਐਲੂਮੀਨੀਅਮ ਨੂੰ ਸਾਫ਼ ਕਰਨ ਲਈ ਸੋਡਾ ਕਿਉਂ ਨਹੀਂ ਵਰਤਣਾ ਚਾਹੀਦਾ ?
ਉੱਤਰ-
ਸੋਡਾ ਜਾਂ ਖਾਰੇ ਪਦਾਰਥਾਂ ਨਾਲ ਤਾਂਬੇ ਦੇ ਭਾਂਡੇ ਕਾਲੇ ਪੈ ਜਾਂਦੇ ਹਨ । ਇਸ ਲਈ ਇਸ ਦੀ ਸਫ਼ਾਈ ਲਈ ਸੋਡੇ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ |

ਪ੍ਰਸ਼ਨ 6.
ਸਟੀਲ ਦੇ ਬਰਤਨ ਤੇ ਚਾਕੂ ਨੂੰ ਕਿਵੇਂ ਸਾਫ਼ ਕਰੋਗੇ ?
ਉੱਤਰ-
ਸਟੀਲ ਦੇ ਬਰਤਨ ਸਾਫ਼ ਕਰਨ ਲਈ ਗਰਮ ਪਾਣੀ ਵਿਚ ਅਮੋਨੀਆ ਦਾ ਘੋਲ ਬਣਾ ਕੇ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ । ਸਟੇਨਲੈੱਸ ਸਟੀਲ ਦੀਆਂ ਵਸਤੂਆਂ ਰਗੜ ਕੇ ਨਹੀਂ ਧੋਣੀਆਂ ਚਾਹੀਦੀਆਂ । ਇਸ ਨੂੰ ਚਮਕਾਉਣ ਲਈ ਸਿਰਕੇ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ । ਬਰਤਨਾਂ ਨੂੰ ਸਿਰਕੇ ਨਾਲ ਮਲਣ ਪਿੱਛੋਂ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ । ਉਸ ਤੋਂ ਬਾਅਦ ਕੱਪੜੇ ਨਾਲ ਪੂੰਝਣ ਪਿੱਛੋਂ ਇਹ ਚਮਕ ਪੈਂਦੇ ਹਨ ।

ਪ੍ਰਸ਼ਨ 7.
ਬਰਤਨ ਸਾਫ਼ ਕਰਨੇ ਕਿਉਂ ਜ਼ਰੂਰੀ ਹਨ ?
ਉੱਤਰ-
ਖਾਣਾ ਪਕਾਉਣ ਨਾਲ ਬਰਤਨ ਗੰਦਾ ਹੋ ਜਾਂਦਾ ਹੈ । ਇਸ ਲਈ ਬਰਤਨ ਸਾਫ਼ ਕਰਨਾ ਜ਼ਰੂਰੀ ਹੈ । ਇਸ ਨੂੰ ਸਿਰਕਾ, ਨਮਕ ਅਤੇ ਨਿੰਬੂ ਨਾਲ ਰਗੜ ਕੇ ਸਾਫ਼ ਕਰਨਾ ਚਾਹੀਦਾ ਹੈ ।

ਪ੍ਰਸ਼ਨ 8.
ਐਲੂਮੀਨੀਅਮ ਨੂੰ ਕਿਵੇਂ ਸਾਫ਼ ਕਰੋਗੇ ?
ਉੱਤਰ-
ਸੋਡਾ ਜਾਂ ਖਾਰੀ ਪਦਾਰਥਾਂ ਨਾਲ ਐਲੂਮੀਨੀਅਮ ਪਾਤੁ ਦੇ ਬਰਤਨ ਕਾਲੇ ਪੈ ਜਾਂਦੇ ਹਨ, ਇਸ ਲਈ ਇਨ੍ਹਾਂ ਦੀ ਸਫ਼ਾਈ ਕਰਨ ਵਿਚ ਖਾਰੀ ਪਦਾਰਥਾਂ ਦਾ ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ । ਇਨ੍ਹਾਂ ਬਰਤਨਾਂ ਨੂੰ ਗਰਮ ਪਾਣੀ ਵਿਚ ਸਾਬਣ ਦਾ ਘੋਲ ਬਣਾ ਕੇ ਸਾਫ਼ ਕਰਨਾ ਚਾਹੀਦਾ ਹੈ । ਜੇ ਬਰਤਨ ਬਹੁਤ ਗੰਦਾ ਹੋ ਗਿਆ ਹੈ ਤਾਂ ਇਸ ਨੂੰ ਉਬਲਦੇ ਹੋਏ ਪਾਣੀ ਵਿਚ ਸਿਰਕੇ ਦੀਆਂ ਕੁਝ ਬੂੰਦਾਂ ਜਾਂ ਨਿੰਬੂ ਪਾ ਕੇ ਉਸ ਵਿਚ ਭਿਉਂ ਦੇਣਾ ਚਾਹੀਦਾ ਹੈ । ਗਿੱਲੇ ਭਾਂਡਿਆਂ ਨੂੰ ਸੁੱਕੇ ਕੱਪੜੇ ਨਾਲ ਜ਼ਰੂਰ ਪੂੰਝ ਕੇ ਰੱਖਣਾ ਚਾਹੀਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 9.
ਸਖ਼ਤ ਤੇ ਨਰਮ ਧਾਤਾਂ ਕਿਸ ਨੂੰ ਆਖਦੇ ਹਨ ?
ਉੱਤਰ-
ਸਖ਼ਤ ਧਾਤਾਂ-ਇਹ ਉਹ ਧਾਤਾਂ ਹਨ ਜਿਹੜੀਆਂ ਛੇਤੀ ਨਹੀਂ ਘਸਦੀਆਂ ਜਿਵੇਂ ਲੋਹਾ, ਪਿੱਤਲ, ਫੌਲਾਦ ਆਦਿ । ਨਰਮ ਧਾਤਾਂ-ਇਹ ਧਾਤਾਂ ਨਰਮ ਹੋਣ ਕਰਕੇ ਛੇਤੀ ਘਸ ਜਾਂਦੀਆਂ ਹਨ ਜਿਵੇਂ ਸੋਨਾ, ਚਾਂਦੀ, ਟੀਨ ਆਦਿ ।

ਪ੍ਰਸ਼ਨ 10.
ਜੇ ਪਿੱਤਲ ਗੰਦਾ ਹੋਵੇ ਤਾਂ ਕਿਵੇਂ ਸਾਫ਼ ਕਰੋਗੇ ?
ਉੱਤਰ-
ਪਿੱਤਲ ਦੀਆਂ ਵਸਤਾਂ ਤੇ ਬਹੁਤ ਛੇਤੀ ਦਾਗ਼ ਪੈ ਜਾਂਦੇ ਹਨ । ਇਹਨਾਂ ਨੂੰ ਨਿੰਬੂ ਤੇ ਨਮਕ ਨਾਲ ਰਗੜ ਕੇ ਸਾਫ਼ ਕੀਤਾ ਜਾਂਦਾ ਹੈ । ਇਸ ਤੋਂ ਛੇਤੀ ਬਾਅਦ ਗਰਮ ਪਾਣੀ ਨਾਲ ਧੋ ਕੇ ਪੂੰਝ ਲੈਣਾ ਚਾਹੀਦਾ ਹੈ । ਇਮਲੀ ਜਾਂ ਅੰਬ ਦੀ ਖਟਾਈ ਨਾਲ ਵੀ ਪਿੱਤਲ ਦੇ ਭਾਂਡੇ ਚਮਕਾਏ ਜਾਂਦੇ ਹਨ | ਸਜਾਵਟ ਵਾਲੀਆਂ ਚੀਜ਼ਾਂ ਨੂੰ ਚਮਕਾਉਣ ਲਈ ਬਣੇ ਬਣਾਏ ਬਾਸੋ ਵਰਗੇ ਪਾਲਿਸ਼ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ । ਖੱਟੀਆਂ ਵਸਤਾਂ ਦੇ ਰੱਖਣ ਨਾਲ ਪਿੱਤਲ ਦੇ ਭਾਂਡਿਆਂ ਤੇ ਹਰੇ-ਹਰੇ ਦਾਗ਼ ਬਣ ਜਾਂਦੇ ਹਨ । ਅਜਿਹੇ ਹਰੇ ਦਾਗਾਂ ਨੂੰ ਅਮੋਨੀਆਂ ਨਾਲ ਛੁਡਵਾਇਆ ਜਾਂਦਾ ਹੈ ।

ਪ੍ਰਸ਼ਨ 11.
ਰੋਸ਼ਨਦਾਨ, ਖਿੜਕੀਆਂ ਤੇ ਅਲਮਾਰੀਆਂ ਦੇ ਸ਼ੀਸ਼ੇ ਕਿਵੇਂ ਸਾਫ਼ ਕਰੋਗੇ ?
ਉੱਤਰ-
ਸ਼ੀਸ਼ੇ ਨੂੰ ਥੋੜ੍ਹਾ ਨਮੀ ਵਾਲਾ ਕਰ ਲੈਣਾ ਚਾਹੀਦਾ ਹੈ । ਇਸ ਤੋਂ ਬਾਅਦ ਦੋਹਾਂ ਹੱਥਾਂ ਵਿਚ ਅਖ਼ਬਾਰ ਦਾ ਕਾਗ਼ਜ਼ ਲੈ ਕੇ ਰਗੜਨਾ ਚਾਹੀਦਾ ਹੈ । ਜੇਕਰ ਸ਼ੀਸ਼ਾ ਜ਼ਿਆਦਾ ਗੰਦਾ ਹੋਵੇ ਤਾਂ ਚਾਕ ਚੁਨੇ ਵਿਚ ਥੋੜਾ ਜਿਹਾ ਪਾਣੀ ਮਿਲਾ ਕੇ ਸ਼ੀਸ਼ੇ ਦੇ ਦੋਵੇਂ ਪਾਸੇ ਲਾ ਕੇ ਥੋੜਾ ਸੱਕ ਜਾਣ ਦੇ ਬਾਅਦ ਅਖ਼ਬਾਰ ਦੇ ਕਾਗ਼ਜ਼ ਨਾਲ ਰਗੜਨਾ ਚਾਹੀਦਾ ਹੈ ।

ਸ਼ੀਸ਼ੇ ਨੂੰ ਚਮਕਾਉਣ ਲਈ ਸਾਫ਼ ਕਰਨ ਤੋਂ ਬਾਅਦ ਥੋੜਾ ਮੈਥਿਲੇਟਿਡ ਸਪਿਰਟ ਨੂੰ ਦੇ ਟੁਕੜੇ ਵਿਚ ਪਾ ਕੇ ਸ਼ੀਸ਼ੇ ਤੇ ਲਗਾ ਦੇਣਾ ਚਾਹੀਦਾ ਹੈ । ਕਈ ਵਾਰੀ ਖਿੜਕੀਆਂ ਜਾਂ ਰੋਸ਼ਨਦਾਨ ਦੇ ਸ਼ੀਸ਼ਿਆਂ ਤੇ ਮੱਖੀਆਂ ਬੈਠ ਜਾਂਦੀਆਂ ਹਨ ਅਤੇ ਉਸ ਨੂੰ ਗੰਦਾ ਕਰ ਦਿੰਦੀਆਂ ਹਨ । ਇਸ ਦੇ ਲਈ ਪੈਰਾਫਿਨ ਜਾਂ ਮਿੱਟੀ ਦਾ ਤੇਲ ਪ੍ਰਯੋਗ ਕਰਨਾ ਚਾਹੀਦਾ ਹੈ ।

ਪ੍ਰਸ਼ਨ 12.
ਧਾਤਾਂ ਸਾਫ਼ ਕਰਨ ਲਈ ਕੀ-ਕੀ ਸਮਾਨ ਚਾਹੀਦਾ ਹੈ ?
ਉੱਤਰ-
ਧਾਤਾਂ ਨੂੰ ਸਾਫ਼ ਕਰਨ ਲਈ ਹੇਠ ਲਿਖਿਆ ਸਮਾਨ ਚਾਹੀਦਾ ਹੈ

  • ਸਾਬਣ
  • ਚੁਨਾ
  • ਮਿੱਟੀ ਜਾਂ ਸੁਆਹ
  • ਨਿੰਬੂ
  • ਇਮਲੀ
  • ਗਰਮ ਪਾਣੀ ਦਾ ਘੋਲ
  • ਸਿਰਕਾ ਅਤੇ ਨਮਕ
  • ਬਾਸੋ ਆਦਿ ।

Home Science Guide for Class 7 PSEB ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ Important Questions and Answers

ਪ੍ਰਸ਼ਨ 1.
ਧਾਤੂਆਂ ਕਿੰਨੇ ਪ੍ਰਕਾਰ ਦੀਆਂ ਹਨ ?
ਉੱਤਰ-
ਦੋ ।

ਪ੍ਰਸ਼ਨ 2.
ਕਿਸੇ ਸਖ਼ਤ ਧਾਤੂ ਦਾ ਨਾਂ ਦੱਸੋ ।
ਉੱਤਰ-
ਲੋਹਾ |

ਪ੍ਰਸ਼ਨ 3.
ਸੋਨਾ ………….. ਧਾਤੂ ਹੈ ।
ਉੱਤਰ-
ਨਰਮ |

ਪ੍ਰਸ਼ਨ 4.
ਸੋਡਾ ਜਾਂ ਖਾਰੀ ਪਦਾਰਥਾਂ ਨਾਲ ਐਲੂਮੀਨੀਅਮ ਧਾਤੂ ਨੂੰ ਕੀ ਹੁੰਦਾ ਹੈ ?
ਉੱਤਰ-
ਕਾਲੀ ਹੋ ਜਾਂਦੀ ਹੈ ।

ਪ੍ਰਸ਼ਨ 5.
ਪਿੱਤਲ ਦੀਆਂ ਵਸਤੂਆਂ ਨੂੰ ਸਾਫ਼ ਕਰਨ ਲਈ ਬਜ਼ਾਰ ਵਿਚ ਵੀ ਮਿਲਦਾ ਹੈ ?
ਉੱਤਰ-
ਬਰਾਸੋ |

ਪ੍ਰਸ਼ਨ 6.
ਨਮੀ ਹੋਣ ਨਾਲ ਲੋਹੇ ਨੂੰ ਕੀ ਹਾਨੀ ਹੁੰਦੀ ਹੈ ?
ਉੱਤਰ-
ਜੰਗਾਲ ਲੱਗ ਜਾਂਦਾ ਹੈ ।

ਪ੍ਰਸ਼ਨ 7.
ਲੋਹੇ ਦੇ ਜੰਗਲ ਨੂੰ ………………. ਦੇ ਨਾਲ ਉਤਾਰਾਂਗੇ ।
ਉੱਤਰ-
ਆਲੂ ਅਤੇ ਥਾਂਵਾ ਪਾਉਡਰ ।

ਪ੍ਰਸ਼ਨ 8.
ਚਾਂਦੀ ਦੇ ਭਾਂਡੇ ਉਬਲੇ ਹੋਏ ਆਲੂ ਜਾਂ ………. ਦੇ ਪਾਣੀ ਨਾਲ ਵੀ ਸਾਫ਼ ਕੀਤੇ ਜਾਂਦੇ ਹਨ ?
ਉੱਤਰ-
ਬਾਬੂ ।

ਪ੍ਰਸ਼ਨ 9.
ਲੋਹਾ ਨਰਮ ਧਾਤ ਹੈ । (ਠੀਕ/ਗਲਤ)
ਉੱਤਰ-
ਗਲਤ ।

ਪ੍ਰਸ਼ਨ 10.
ਸ਼ੀਸ਼ੇ ਦੇ ਬਰਤਨਾਂ ਨੂੰ …………. ਸਾਫ਼ ਕਰੋ ।
(ਉ) ਵਿਮ ਨਾਲ
(ਅ) ਝਾਂਵੇ ਨਾਲ ਇ ਬਰਾਸੋ ਨਾਲ
(ਸ) ਅੰਡੇ ਨਾਲ ।
ਉੱਤਰ-
(ਉ) ਵਿਮ ਨਾਲ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਟੀਲ ਦੇ ਬਰਤਨਾਂ ਨੂੰ ਕਿਸ ਨਾਲ ਸਾਫ਼ ਕੀਤਾ ਜਾਂਦਾ ਹੈ ?
ਉੱਤਰ-
ਸਾਬਣ ਦੇ ਘੋਲ ਨਾਲ ਪਾਣੀ ਦੀ ਸਹਾਇਤਾ ਨਾਲ ।

ਪ੍ਰਸ਼ਨ 2.
ਚਾਂਦੀ ਦੇ ਬਰਤਨਾਂ ਅਤੇ ਗਹਿਣਿਆਂ ਨੂੰ ਕਿਵੇਂ ਸਾਫ਼ ਕੀਤਾ ਜਾਂਦਾ ਹੈ ?
ਉੱਤਰ-
ਚੂਨੇ ਅਤੇ ਗਰਮ ਪਾਣੀ ਦੇ ਪ੍ਰਯੋਗ ਨਾਲ ।

ਪ੍ਰਸ਼ਨ 3.
ਲੋਹੇ ਦੇ ਸਾਮਾਨ ਨੂੰ ਕਿਵੇਂ ਸਾਫ਼ ਕਰਦੇ ਹਨ ?
ਉੱਤਰ-
ਮਿੱਟੀ ਜਾਂ ਸੁਆਹ ਨਾਲ ਰਗੜ ਕੇ ।

ਪ੍ਰਸ਼ਨ 4.
ਲੋਹੇ ਨੂੰ ਜੰਗਾਲ ਲੱਗ ਗਿਆ ਹੋਵੇ ਤਾਂ ਉਸ ਨੂੰ ਕਿਵੇਂ ਸਾਫ਼ ਕੀਤਾ ਜਾ ਸਕਦਾ ਹੈ ?
ਉੱਤਰ-
ਚੂਨੇ ਦਾ ਪ੍ਰਯੋਗ ਕਰਕੇ ।

ਪ੍ਰਸ਼ਨ 5.
ਐਲੂਮੀਨੀਅਮ ਦੇ ਸਾਮਾਨ ਨੂੰ ਸਾਫ਼ ਕਰਨ ਲਈ ਕਿਹੜੇ ਪਦਾਰਥਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਨਿੰਬੂ ਦੇ ਰਸ ਅਤੇ ਪਾਣੀ ਦਾ ।

ਪ੍ਰਸ਼ਨ 6.
ਪਿੱਤਲ ਦੇ ਬਰਤਨਾਂ ਨੂੰ ਚਮਕਾਉਣ ਦੀ ਸਧਾਰਨ ਵਿਧੀ ਕੀ ਹੈ ?
ਉੱਤਰ-
ਨਿੰਬੂ ਤੇ ਨਮਕ ਨਾਲ ਰਗੜ ਕੇ ।

ਪ੍ਰਸ਼ਨ 7.
ਤਾਂਬੇ ਦੇ ਸਾਮਾਨ ਨੂੰ ਕਿਸ ਪ੍ਰਕਾਰ ਚਮਕਾਇਆ ਜਾ ਸਕਦਾ ਹੈ ?
ਉੱਤਰ-
ਤਾਂਬੇ ਦੇ ਸਾਮਾਨ ਨੂੰ ਕੱਪੜੇ ਸਾਫ਼ ਕਰਨ ਵਾਲੇ ਸੋਡੇ ਦੁਆਰਾ ਚਮਕਾਇਆ ਜਾ ਸਕਦਾ ਹੈ ।

ਤਕ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਿੱਤਲ ਦੀਆਂ ਵਸਤੂਆਂ ਨੂੰ ਕਿਨ੍ਹਾਂ-ਕਿਨ੍ਹਾਂ ਚੀਜ਼ਾਂ ਨਾਲ ਸਾਫ਼ ਕੀਤਾ ਜਾ ਸਕਦਾ ਹੈ ?
ਉੱਤਰ-

  • ਸੁਆਹ ਤੇ ਮਿੱਟੀ ਰੋਜ਼ਾਨਾ ਵਰਤੇ ਜਾਣ ਵਾਲੇ ਬਰਤਨਾਂ ਲਈ ।
  • ਇਮਲੀ, ਨਿੰਬੂ (ਜ਼ਿਆਦਾ ਗੰਦੇ ਬਰਤਨਾਂ ਲਈ ) ।
  • ਗਰਮ ਪਾਣੀ ਦਾ ਘੋਲ (ਸਜਾਵਟੀ ਵਸਤੁਆਂ ਦੇ ਲਈ ) ।
  • ਸਿਰਕਾ ਅਤੇ ਨਮਕ (ਦਾਗ, ਧੱਬੇ ਪਏ ਹੋਣ ਤਾਂ) ।
  • ਬਾਸੋ (ਚਮਕਾਉਣ ਲਈ ) ।

ਪ੍ਰਸ਼ਨ 2.
ਧਾਤੂ ਤੋਂ ਬਣੀਆਂ ਵਸਤੂਆਂ ਨੂੰ ਸਾਫ਼ ਰੱਖਣ ਲਈ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  • ਧਾਤੂ ਦੀ ਵਸਤੁ ਤੋਂ ਚਿਕਨਾਈ ਦੂਰ ਕਰਨ ਲਈ ਸਭ ਤੋਂ ਪਹਿਲਾਂ ਇਸ ਨੂੰ ਗਰਮ ਸਾਬਣ ਵਾਲੇ ਘੋਲ ਨਾਲ ਧੋਣਾ ਚਾਹੀਦਾ ਹੈ ।
  • ਸਫ਼ਾਈ ਕਰਦੇ ਸਮੇਂ ਹੇਠਾਂ ਅਖ਼ਬਾਰ ਦਾ ਕਾਗ਼ਜ਼ ਵਿਛਾ ਲੈਣਾ ਚਾਹੀਦਾ ਹੈ ਜਿਸ ਨਾਲ ਫਰਸ਼ ਜਾਂ ਮੇਜ਼ ਗੰਦਾ ਨਾ ਹੋਵੇ ।
  • ਇਸ ਤੋਂ ਬਾਅਦ ਇਸ ਨੂੰ ਸਾਫ਼ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
  • ਵਸਤੁ ਤੇ ਪਾਲਿਸ਼ ਕਰਨ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ ?
  • ਅੰਤ ਵਿਚ ਇਸ ਨੂੰ ਨਰਮ, ਸੁੱਕੇ ਕੱਪੜੇ ਨਾਲ ਪਾਲਿਸ਼ ਲਾ ਕੇ ਰਗੜ ਕੇ ਚਮਕਾ ਲੈਣਾ ਚਾਹੀਦਾ ਹੈ ।
  • ਖਾਣੇ ਦੀ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਸਾਰੇ ਬਰਤਨਾਂ ਨੂੰ ਸਾਫ਼ ਕਰਨ ਪਿੱਛੋਂ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਣਾ ਚਾਹੀਦਾ ਹੈ । ਧਿਆਨ ਰਹੇ ਕਿ ਇਨ੍ਹਾਂ ਉੱਤੇ ਕਿਸੇ ਪ੍ਰਕਾਰ ਦੀ ਪਾਲਿਸ਼ ਨਹੀਂ ਲਾਉਣੀ ਚਾਹੀਦੀ ਖ਼ਾਸ ਕਰਕੇ ਇਹਨਾਂ ਦੀ ਅੰਦਰਲੀ ਸੜਾ ਉੱਤੇ ਜੋ ਕਿ ਖਾਣ ਦੇ ਨਾਲ ਸਿੱਧਾ ਸੰਪਰਕ ਵਿਚ ਆਉਂਦੀਆਂ ਹਨ ।
  • ਅਜਿਹਾ ਕੋਈ ਪਦਾਰਥ ਜਿਸ ਨਾਲ ਧਾਤੂਆਂ ਨੂੰ ਹਾਨੀ ਪੁੱਜਦੀ ਹੈ, ਪ੍ਰਯੋਗ ਵਿਚ ਨਹੀਂ ਲਿਆਉਣਾ ਚਾਹੀਦਾ ।

ਪ੍ਰਸ਼ਨ 3.
ਤਾਮਚੀਨੀ ਨੂੰ ਕਿਵੇਂ ਸਾਫ਼ ਕਰੋਗੇ ?
ਉੱਤਰ-
ਤਾਮਚੀਨੀ ਸਾਫ਼ ਕਰਨ ਦੇ ਲਈ ਛੋਟਾ-ਜਿਹਾ ਬੋਰੀ ਦਾ ਟੁਕੜਾ ਲੈਣਾ ਚਾਹੀਦਾ ਹੈ । ਇਸ ਵਿਚ ਰਾਖ ਅਤੇ ਸਾਬੂਣ ਮਿਲਾ ਕੇ ਟੁਕੜੇ ਦੀ ਮੱਦਦ ਨਾਲ ਬਰਤਨ ਨੂੰ ਰਗੜਨਾ | ਚਾਹੀਦਾ ਹੈ । ਜੇ ਬਰਤਨ ਵਿਚ ਭੋਜਨ ਸੜ ਗਿਆ ਹੋਵੇ ਤਾਂ ਅੰਡੇ ਦਾ ਛਿਲਕਾ ਰਗੜਨਾ ਚਾਹੀਦਾ ਹੈ । ਇਸ ਨਾਲ ਖੂਬ ਚਮਕ ਆਉਂਦੀ ਹੈ ਅਤੇ ਬਰਤਨ ਦੇ ਦਾਗ ਸਾਫ਼ ਹੋ ਜਾਂਦੇ ਹਨ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਘਰ ਵਿਚ ਵਰਤੇ ਜਾਣ ਵਾਲੇ ਧਾਤੂ ਦੇ ਸਾਮਾਨ ਦੀ ਸਫ਼ਾਈ ਦਾ ਵਰਣਨ ਕਰੋ ।
ਉੱਤਰ-ਸਾਡੇ ਦੈਨਿਕ ਜੀਵਨ ਵਿਚ ਵੱਖ-ਵੱਖ ਧਾਤਾਂ ਦੇ ਭਾਂਡੇ ਅਤੇ ਹੋਰ ਵਸਤਾਂ ਵਰਤੋਂ ਵਿਚ ਲਿਆਂਦੀਆਂ ਜਾਂਦੀਆਂ ਹਨ ਇਸ ਲਈ ਇਨ੍ਹਾਂ ਦੀ ਸਫ਼ਾਈ ਦੀ ਜਾਣਕਾਰੀ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ । ਕੁਝ ਧਾਤਾਂ ਤੇ ਛੇਤੀ ਹੀ ਝਰੀਟਾਂ ਪੈ ਜਾਂਦੀਆਂ ਹਨ । ਉਹਨਾਂ ਨੂੰ ਅਸੀਂ ਨਰਮ ਧਾਤੁ ਕਹਿ |

ਸਕਦੇ ਹਾਂ, ਕੁਝ ਧਾਤਾਂ ਕਠੋਰ ਹੁੰਦੀਆਂ ਹਨ, ਉਹਨਾਂ ਤੇ ਛੇਤੀ ਝਰੀਟਾਂ ਨਹੀਂ ਪੈਂਦੀਆਂ ।

  • ਸਫ਼ਾਈ ਤੋਂ ਪਹਿਲਾਂ ਵਸਤੁ ਤੇ ਪਈ ਚਿਕਨਾਈ ਅਤੇ ਧੂੜ ਨੂੰ ਗਰਮ ਪਾਣੀ ਤੇ ਸਾਬਣ ਦੇ ਘੋਲ ਨਾਲ ਧੋ ਲੈਣਾ ਚਾਹੀਦਾ ਹੈ ।
  • ਪਾਲਿਸ਼ ਲਾਉਣ ਤੋਂ ਪਹਿਲਾਂ ਵਸਤੂ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ ।
  • ਪਾਲਿਸ਼ ਲਾਉਣ ਤੋਂ ਬਾਅਦ ਵਸਤੂ ਨੂੰ ਥੋੜ੍ਹੀ ਦੇਰ ਸੁੱਕਣ ਦੇਣਾ ਚਾਹੀਦਾ ਹੈ, ਫਿਰ ਮੁਲਾਇਮ ਕੱਪੜੇ ਨਾਲ ਰਗੜ ਕੇ ਚਮਕਾਉਣਾ ਚਾਹੀਦਾ ਹੈ ।

ਚਾਂਦੀ-ਹਵਾ ਦੇ ਸੰਪਰਕ ਨਾਲ ਚਾਂਦੀ ਦਾ ਸਾਮਾਨ ਕਾਲਾ ਹੋ ਜਾਂਦਾ ਹੈ ਇਸ ਲਈ ਇਸ ਨੂੰ ਸਮੇਂ-ਸਮੇਂ ਤੇ ਸਾਫ਼ ਕੀਤਾ ਜਾਣਾ ਚਾਹੀਦਾ ਹੈ । ਇਸ ਦੇ ਲਈ ਇਕ ਕਿਲੋ ਪਾਣੀ ਵਿਚ ਇਕ ਛੋਟਾ ਚਮਚ ਲੂਣ ਤੇ ਇਕ ਚਮਚ ਸੋਡਾ ਮਿਲਾ ਕੇ ਇਕ ਸਾਫ਼ ਭਾਂਡੇ ਵਿਚ ਪੰਜ ਮਿੰਟ ਤਕ | ਉਬਾਲ ਕੇ ਵਸਤੂ ਨੂੰ ਉਸ ਵਿਚ ਪਾ ਦਿਉ । ਵਸਤੂ ਨਿੱਖਰ ਜਾਵੇਗੀ । ਫਿਰ ਵਸਤੂ ਨੂੰ ਕੱਢ ਕੇ ਉਸ ਨੂੰ ਸਾਫ਼ ਪਾਣੀ ਤੇ ਸਾਬਣ ਨਾਲ ਧੋ ਕੇ ਮੁਲਾਇਮ ਤੇ ਸੁੱਕੇ ਕੱਪੜੇ ਨਾਲ ਪੂੰਝ ਲੈਣਾ | ਚਾਹੀਦਾ ਹੈ । ਚਾਂਦੀ ਦੇ ਸਾਮਾਨ ਨੂੰ ਸੁੱਕੇ ਚੂਨੇ ਵਿਚ ਦੋ ਤਿੰਨ ਘੰਟੇ ਰੱਖ ਕੇ ਫਿਰ ਕੂਚੀ ਨਾਲ ਝਾੜ ਪੂੰਝ ਕੇ ਵੀ ਚਮਕਾਇਆ ਜਾਂਦਾ ਹੈ । ਚਾਂਦੀ ਦੀ ਵਸਤੂ ਨੂੰ ਅੱਧੇ ਘੰਟੇ ਤਕ ਖੱਟੇ ਦੁੱਧ ਵਿਚ ਭਿਉਂ ਕੇ ਉਸ ਤੋਂ ਬਾਅਦ ਉਸ ਨੂੰ ਸਾਬਣ ਨਾਲ ਧੋ ਪੂੰਝ ਲੈਣਾ ਚਾਹੀਦਾ ਹੈ । ਚਾਂਦੀ ਦੇ ਭਾਂਡੇ ਉਬਲੇ ਹੋਏ ਆਲੂ ਜਾਂ ਬਾਥੂ ਦੇ ਪਾਣੀ ਨਾਲ ਵੀ ਸਾਫ਼ ਕੀਤੇ ਜਾਂਦੇ ਹਨ !

ਤਾਂਬਾ-ਤਾਂਬੇ ਦੀਆਂ ਵਸਤੂਆਂ ਚੁਨੇ ਦੀ ਸਫ਼ੈਦੀ ਨਾਲ ਸਾਫ਼ ਕੀਤੀਆਂ ਜਾਂਦੀਆਂ ਹਨ । | ਸਫ਼ੈਦ ਛਾਣੇ ਹੋਏ ਚੂਨੇ ਦੇ ਪਾਊਡਰ ਨੂੰ ਭਿਉਂ ਕੇ ਇਕ ਕੱਪੜੇ ਵਿਚ ਲਾ ਕੇ ਗੰਦੇ ਤਾਂਬੇ ਦੇ ਭਾਂਡੇ ਵਿਚ ਫੇਰਨਾ ਚਾਹੀਦਾ ਹੈ ਫਿਰ ਉਸ ਨੂੰ ਕੱਪੜੇ ਨਾਲ ਰਗੜ ਕੇ ਧੋ ਲੈਣਾ ਚਾਹੀਦਾ ਹੈ । ਚੁਨਾ, | ਸੋਡਾ ਤੇ ਸਿਰਕਾ ਮਿਲਾ ਕੇ ਤਾਂ ਬਹੁਤ ਗੰਦੇ ਤਾਂਬੇ ਦੇ ਭਾਂਡੇ ਵੀ ਸਾਫ਼ ਕੀਤੇ ਜਾ ਸਕਦੇ ਹਨ ।

ਲੋਹਾ-ਨਮੀ ਦੇ ਕਾਰਨ ਲੋਹੇ ਨੂੰ ਬਹੁਤ ਜਲਦੀ ਜੰਗਾਲ ਲੱਗ ਜਾਂਦਾ ਹੈ । ਚਨੇ ਨਾਲ ਜੰਗਾਲ ਨੂੰ ਸਾਫ਼ ਕਰਨਾ ਚਾਹੀਦਾ ਹੈ । ਕੜਾਹੀ, ਬਾਲਟੀ ਆਦਿ ਤੇ ਲੱਗਿਆ ਜੰਗਾਲ ਮਿੱਟੀ, ਰੇਤ ਜਾਂ ਇੱਟ ਦੇ ਟੁਕੜੇ ਨਾਲ ਰਗੜ ਕੇ ਸਾਫ਼ ਕੀਤਾ ਜਾਂਦਾ ਹੈ । ਜੰਗਾਲ ਲਾਹੁਣ ਤੋਂ ਬਾਅਦ ਬਰਤਨ ਨੂੰ ਚੰਗੀ ਤਰ੍ਹਾਂ ਧੋ ਪੂੰਝ ਕੇ ਸਰੋਂ ਜਾਂ ਮਿੱਟੀ ਦਾ ਤੇਲ ਲਾ ਕੇ ਰੱਖ ਦੇਣਾ ਚਾਹੀਦਾ ਹੈ । ਲੋਹੇ ਦੇ ਬਰਤਨ ਵਿਚ ਪਾਣੀ ਬਿਲਕੁਲ ਨਹੀਂ ਰਹਿਣ ਦੇਣਾ ਚਾਹੀਦਾ | ਬਰਤਨ ਨੂੰ ਖੜ੍ਹਾ ਕਰਕੇ ਰੱਖਣ ਨਾਲ ਸਤਹਿ ਤੇ ਪਾਣੀ ਦੀ ਇਕ ਬੂੰਦ ਨਹੀਂ ਰਹਿੰਦੀ ।

ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ PSEB 7th Class Home Science Notes

ਸੰਖੇਪ ਜਾਣਕਾਰੀ

  • ਧਾਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-
    1. ਸਖ਼ਤ ਜਾਂ ਕਠੋਰ ਧਾਤਾਂ
    2. ਨਰਮ ਜਾਂ ਮੁਲਾਇਮ ਧਾਤਾਂ ।
  • ਕਠੋਰ ਧਾਤਾਂ-ਇਹ ਉਹ ਧਾਤਾਂ ਹਨ ਜਿਹੜੀਆਂ ਛੇਤੀ ਨਹੀਂ ਘਸਦੀਆਂ ਜਿਵੇਂ ਲੋਹਾ, ਪਿੱਤਲ, ਫੌਲਾਦ ਆਦਿ ।
  • ਨਰਮ ਧਾਤਾਂ-ਇਹ ਧਾਤਾਂ ਨਰਮ ਹੋਣ ਕਰ ਕੇ ਛੇਤੀ ਘਸ ਜਾਂਦੀਆਂ ਹਨ ਜਿਵੇਂ । ਸੋਨਾ, ਚਾਂਦੀ, ਟੀਨ ਆਦਿ ।
  • ਸਟੀਲ ਜਾਂ ਸ਼ੀਸ਼ੇ ਦੇ ਬਰਤਨ ਵਿਮ ਜਾਂ ਕਿਸੇ ਹੋਰ ਸਾਫ਼ ਕਰਨ ਵਾਲੇ ਪਾਊਡਰ |
  • ਨਾਲ ਸਾਫ਼ ਕਰਨ ਮਗਰੋਂ ਗਰਮ ਪਾਣੀ ਨਾਲ ਧੋ ਪੁੰਝ ਲੈਣੇ ਚਾਹੀਦੇ ਹਨ ।
  • ਸ਼ੀਸ਼ੇ ਨੂੰ ਚਮਕਾਉਣ ਲਈ ਸਾਫ਼ ਕਰਨ ਤੋਂ ਬਾਅਦ ਥੋੜ੍ਹਾ ਮੈਥਿਲੇਟਿਡ ਸਪਿਰਟ ਨੂੰ ਦੇ ਟੁਕੜੇ ਵਿਚ ਪਾ ਕੇ ਸ਼ੀਸ਼ੇ ਤੇ ਲਾਉਣਾ ਚਾਹੀਦਾ ਹੈ ।
  • ਸਟੋਵ ਅਤੇ ਪਿੱਤਲ ਦੀਆਂ ਸਜਾਵਟ ਵਾਲੀਆਂ ਚੀਜ਼ਾਂ ਨੂੰ ਬਾਸੋ ਨਾਲ ਸਾਫ਼ ਕਰਨਾਂ ਚਾਹੀਦਾ ਹੈ ।
  • ਪਰ ਖਾਣਾ ਬਨਾਉਣ ਵਾਲੇ ਭਾਂਡਿਆਂ ਨੂੰ ਸੋ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ।
  • ਤਾਂਬੇ ਵਾਲੇ ਭਾਂਡੇ ਨੂੰ ਖੂਬ ਗਰਮ ਪਾਣੀ ਨਾਲ ਧੋਣਾ ਚਾਹੀਦਾ ਹੈ ।
  • ਤਾਮ ਚੀਨੀ ਜਾਂ ਇਨੈਮਲ ਵਿਚ ਲੱਗੀ ਚਿਕਨਾਈ ਅਤੇ ਚਾਹ ਦੇ ਦਾਗ਼ ਛੁਡਵਾਉਣ |
  • ਲਈ ਨਮਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਧਾਤੂਆਂ ਨੂੰ ਸਾਫ਼ ਕਰਨ ਲਈ ਸਾਬਣ, ਸੁਆਹ, ਵਿਮ, ਗਰਮ ਪਾਣੀ, ਚਾਕ, 1 ਝਾਵਾਂ, ਅੰਡੇ ਦੇ ਛਿਲਕਿਆਂ ਦੀ ਲੋੜ ਹੁੰਦੀ ਹੈ । ਸਕਦਾ ਹੈ ।

Leave a Comment