Punjab State Board PSEB 7th Class Home Science Book Solutions Chapter 5 ਘਰ ਦੀ ਸਫ਼ਾਈ Textbook Exercise Questions and Answers.
PSEB Solutions for Class 7 Home Science Chapter 5 ਘਰ ਦੀ ਸਫ਼ਾਈ
Home Science Guide for Class 7 PSEB ਘਰ ਦੀ ਸਫ਼ਾਈ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਘਰ ਦੀ ਸਫ਼ਾਈ ਦਾ ਮਹੱਤਵ ਦੱਸੋ ।
ਉੱਤਰ-
ਸਫ਼ਾਈ, ਸੁੰਦਰਤਾ ਅਤੇ ਸਿਹਤ, ਮੱਛਰ-ਮੱਖੀ ਤੋਂ ਬਚਾਅ ।
ਪ੍ਰਸ਼ਨ 2.
ਰੁੱਤ ਅਨੁਸਾਰ ਸਫ਼ਾਈ ਕਿਸ ਨੂੰ ਆਖਦੇ ਹਨ ?
ਉੱਤਰ-
ਜਦੋਂ ਰੁੱਤ ਬਦਲਦੀ ਹੈ ਤਾਂ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ, ਇਸ ਨੂੰ ਰੁੱਤ ਅਨੁਸਾਰ ਸਫ਼ਾਈ ਕਰਨਾ ਕਹਿੰਦੇ ਹਨ ।
ਪ੍ਰਸ਼ਨ 3.
ਸ਼ੀਸ਼ੇ ਨੂੰ ਸਾਫ਼ ਰੱਖਣ ਲਈ ਕੀ ਵਰਤਣਾ ਚਾਹੀਦਾ ਹੈ ?
ਉੱਤਰ-
ਗਿੱਲਾ ਅਖ਼ਬਾਰ ਜਾਂ ਗੁੱਡੀ ਕਾਗ਼ਜ਼ ।
ਪ੍ਰਸ਼ਨ 4.
ਟਾਇਲਟ, ਗੁਸਲਖ਼ਾਨੇ ਵਿਚ ਫਿਨਾਇਲ ਕਿਉਂ ਛਿੜਕੀ ਜਾਂਦੀ ਹੈ ?
ਉੱਤਰ-
ਟਾਇਲਟ ਅਤੇ ਗੁਸਲਖ਼ਾਨੇ ਨੂੰ ਹਰ ਰੋਜ਼ ਫਿਨਾਇਲ ਨਾਲ ਧੋਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਖੁੱਲੀ ਹਵਾ ਲੱਗਣੀ ਚਾਹੀਦੀ ਹੈ । ਨਹੀਂ ਤਾਂ ਇਹ ਮੱਖੀ, ਮੱਛਰ ਦੇ ਘਰ ਬਣ ਜਾਣਗੇ, ਜਿਸ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5.
ਸਫ਼ਾਈ ਕਰਦੇ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸਫ਼ਾਈ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
- ਕਮਰੇ ਦਾ ਫ਼ਰਸ਼ ਤੇ ਹਰ ਰੋਜ਼ ਕੰਮ ਆਉਣ ਵਾਲੇ ਬਰਤਨਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ ।
- ਰਸੋਈ, ਗੁਸਲਖ਼ਾਨਾ ਤੇ ਨਾਲੀਆਂ ਵੀ ਹਰ ਰੋਜ਼ ਸਾਫ਼ ਕਰਨੀਆਂ ਚਾਹੀਦੀਆਂ ਹਨ ।
- ਸਪਤਾਹਿਕ ਸਫ਼ਾਈ ਵਿਚ ਦਰੀ ਜਾਂ ਫ਼ਰਨੀਚਰ ਬਾਹਰ ਕੱਢ ਕੇ ਝਾੜਨਾ, ਕੰਧਾਂ ਤੋਂ ਜਾਲੇ ਲਾਹੁਣੇ ਜ਼ਰੂਰੀ ਹੁੰਦੇ ਹਨ । ਕੱਪੜਿਆਂ ਨੂੰ ਧੁੱਪ ਲਵਾਉਣੀ ਚਾਹੀਦੀ ਹੈ ।
- ਰੋਜ਼ ਵਰਤੋਂ ਵਿਚ ਨਾ ਆਉਣ ਵਾਲੇ ਬਰਤਨ, ਪਰਦੇ, ਚਾਦਰਾਂ ਆਦਿ ਸਾਫ਼ ਕਰਨੀਆਂ ਚਾਹੀਦੀਆਂ ਹਨ ।
- ਟਾਇਲਟ ਅਤੇ ਨਾਲੀਆਂ ਵਿੱਚ ਫਿਨਾਇਲ ਦਾ ਪਾਣੀ ਪਾਉਣਾ ਚਾਹੀਦਾ ਹੈ ।
- ਰੁੱਤ ਅਨੁਸਾਰ ਸਫ਼ਾਈ ਲਈ ਕੰਧਾਂ ਤੇ ਫਰਸ਼ ਝਾੜ ਕੇ ਲਿੱਪ ਪੋਚ ਲੈਣੇ ਚਾਹੀਦੇ ਹਨ ਜਾਂ ਟੁੱਟ-ਫੁੱਟ ਦੀ ਮੁਰੰਮਤ ਕਰਵਾ ਕੇ ਸਫ਼ੈਦੀ ਕਰਵਾ ਲੈਣੀ ਚਾਹੀਦੀ ਹੈ ।
- ਦਰਵਾਜ਼ੇ ਅਤੇ ਬਾਰੀਆਂ ਨੂੰ ਪਾਲਿਸ਼ ਜਾਂ ਵਾਰਨਿਸ਼ ਕਰਵਾ ਲੈਣਾ ਚਾਹੀਦਾ ਹੈ ।
ਪ੍ਰਸ਼ਨ 6.
ਸਪਤਾਹਿਕ ਸਫ਼ਾਈ ਦੇ ਅੰਤਰਗਤ ਕੀ ਕੀ ਕਰਨਾ ਚਾਹੀਦਾ ਹੈ ?
ਉੱਤਰ-
ਸਪਤਾਹਿਕ ਸਫ਼ਾਈ ਦੇ ਅੰਤਰਗਤ ਹੇਠ ਲਿਖੇ ਕੰਮ ਕਰਨੇ ਚਾਹੀਦੇ ਹਨ-
- ਹਫ਼ਤਾਵਾਰੀ ਸਫ਼ਾਈ ਵਿਚ ਇਕ ਵਾਰੀ ਬਿਸਤਰਿਆਂ ਨੂੰ ਧੁੱਪ ਵਿਚ ਜ਼ਰੂਰ ਸੁਕਾਉਣਾ ਚਾਹੀਦਾ ਹੈ ।
- ਘਰ ਦੇ ਸਾਰੇ ਸਮਾਨ-ਫਰਨੀਚਰ ਆਦਿ ਨੂੰ ਧੁੱਪ ਜ਼ਰੂਰ ਲਗਵਾਉਣੀ ਚਾਹੀਦੀ ਹੈ ।
- ਕਮਰੇ, ਵਿਹੜੇ ਅਤੇ ਪੌੜੀਆਂ ਨੂੰ ਧੋ ਕੇ ਸਾਫ਼ ਕਰ ਲੈਣਾ ਚਾਹੀਦਾ ਹੈ ।
- ਕਮਰਿਆਂ ਨੂੰ ਧੋਣ ਤੋਂ ਪਹਿਲਾਂ ਫਰਨੀਚਰ ਬਾਹਰ ਕੱਢ ਕੇ ਕੰਧਾਂ ਸਾਫ਼ ਕਰ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਜਾਲੇ ਆਦਿ ਚੰਗੀ ਤਰ੍ਹਾਂ ਸਾਫ਼ ਹੋ ਜਾਣ ।
- ਅਲਮਾਰੀਆਂ ਦਾ ਸਮਾਨ ਕੱਢ ਕੇ ਸਾਫ਼ ਕਰਕੇ ਉਚਿਤ ਥਾਂ ਤੇ ਲਗਾ ਦੇਣਾ ਚਾਹੀਦਾ ਹੈ ।
- ਜੇਕਰ ਫਰਸ਼ ਉੱਤੇ ਦਰੀ ਵਿਛੀ ਹੋਵੇ ਤਾਂ ਬਾਹਰ ਕੱਢ ਕੇ ਝਾੜ ਲਓ ਅਤੇ ਫਰਸ਼ ਧੋ ਕੇ ਗਿੱਲੇ ਕੱਪੜੇ ਦੇ ਨਾਲ ਪੋਚਾ ਫੇਰ ਲੈਣਾ ਚਾਹੀਦਾ ਹੈ ।
- ਬਿਜਲੀ ਦੇ ਬਲਬ ਅਤੇ ਸ਼ੇਡ ਦੀ ਸਫ਼ਾਈ ਵੀ ਕਰ ਲੈਣੀ ਚਾਹੀਦੀ ਹੈ ।
- ਨਾਲੀਆਂ ਵਿਚ ਫਿਨਾਇਲ ਛਿੜਕ ਦੇਣੀ ਚਾਹੀਦੀ ਹੈ ਤਾਂ ਜੋ ਕੀਟਾਣੂ ਰਹਿਤ ਹੋ ਜਾਵੇ ।
- ਪਖਾਨੇ ਵਿਚ ਫਿਨਾਇਲ ਅਤੇ ਕਦੇ-ਕਦੇ ਚੁਨੇ ਦਾ ਪਾਣੀ ਛਿੜਕਣਾ ਚਾਹੀਦਾ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 7.
ਦੈਨਿਕ ਸਫ਼ਾਈ ਕਿਉਂ ਜ਼ਰੂਰੀ ਹੈ ਅਤੇ ਘਰ ਦੀ ਸਫ਼ਾਈ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਦੈਨਿਕ ਸਫ਼ਾਈ ਤੋਂ ਸਾਡਾ ਭਾਵ ਉਸ ਸਫ਼ਾਈ ਤੋਂ ਹੈ ਜੋ ਘਰ ਵਿਚ ਹਰ ਰੋਜ਼ ਕੀਤੀ ਜਾਂਦੀ ਹੈ । ਇਸ ਲਈ ਸੁਆਣੀ ਦਾ ਮੁੱਖ ਫ਼ਰਜ਼ ਹੈ ਕਿ ਉਹ ਘਰ ਦੇ ਉੱਠਣ-ਬੈਠਣ, ਪੜ੍ਹਨ-ਲਿਖਣ, ਸੌਣ ਦੇ ਕਮਰੇ, ਰਸੋਈ, ਵੇਹੜਾ, ਗੁਸਲਖ਼ਾਨਾ, ਬਰਾਮਦਾ ਅਤੇ ਟਾਇਲਟ ਦੀ ਹਰ ਰੋਜ਼ ਸਫ਼ਾਈ ਕਰੇ । ਦੈਨਿਕ ਸਫ਼ਾਈ ਦੇ ਅੰਤਰਗਤ ਆਮ ਤੌਰ ਤੇ ਇਧਰ-ਉਧਰ ਖਿੱਲਰੀਆਂ ਹੋਈਆਂ ਵਸਤੂਆਂ ਨੂੰ ਠੀਕ ਤਰ੍ਹਾਂ ਟਿਕਾਉਣਾ, ਫ਼ਰਨੀਚਰ ਨੂੰ ਝਾੜਨਾ ਪੂੰਝਣਾ, ਫਰਸ਼ ਤੇ ਝਾੜੂ ਕਰਨਾ, ਗਿੱਲਾ ਪੋਚਾ ਕਰਨਾ ਆਦਿ ਆਉਂਦੇ ਹਨ ।
ਅੱਜ ਦੇ ਆਧੁਨਿਕ ਯੁਗ ਵਿਚ ਵਿਅਸਤ ਸੁਆਣੀਆਂ ਅਤੇ ਕੰਮ ਕਰਨ ਵਾਲੀਆਂ ਸੁਆਣੀਆਂ ਨੂੰ ਇਹ ਕਦੀ ਵੀ ਸੰਭਵ ਨਹੀਂ ਕਿ ਉਹ ਘਰ ਦੇ ਸਾਰੇ ਪਾਸਿਆਂ ਦੀ ਸਫ਼ਾਈ ਹਰ ਰੋਜ਼ ਕਰੇ ।
ਪ੍ਰਸ਼ਨ 8.
ਰੁੱਤ ਦੇ ਅਨੁਸਾਰ ਖ਼ਾਸ ਕਰਕੇ ਸਫ਼ਾਈ ਦਾ ਕੀ ਮਤਲਬ ਹੈ ?
ਉੱਤਰ-
ਸਾਡੇ ਦੇਸ਼ ਵਿਚ ਆਮ ਤੌਰ ਤੇ ਜਦੋਂ ਵਰਖਾ ਰੁੱਤ ਖ਼ਤਮ ਹੋ ਜਾਂਦੀ ਹੈ, ਦੁਸਹਿਰੇ ਜਾਂ ਦੀਵਾਲੀ ਦੇ ਸਮੇਂ ਵਾਰਸ਼ਿਕ ਸਫ਼ਾਈ ਕੀਤੀ ਜਾਂਦੀ ਹੈ । ਕਲੀ, ਪਾਲਿਸ਼ ਆਦਿ ਕਰਵਾਉਣ ਨਾਲ ਘਰ ਦੀ ਸੁੰਦਰਤਾ ਤਾਂ ਵਧਦੀ ਹੀ ਹੈ ਰੋਗ ਫੈਲਾਉਣ ਵਾਲੇ ਕੀਟਾਣੂ ਵੀ ਨਸ਼ਟ ਹੋ ਜਾਂਦੇ ਹਨ । ਇਸ ਲਈ ਸਿਹਤ ਪੱਖੋਂ ਵੀ ਇਕ ਸਾਲ ਵਿਚ ਇਕ ਵਾਰ ਘਰ ਦੀ ਪੂਰੀ ਸਫ਼ਾਈ ਜ਼ਰੂਰੀ ਹੈ ।
PSEB 7th Class Home Science Guide ਘਰ ਦੀ ਸਫ਼ਾਈ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਸਫ਼ਾਈ ਦੇ ਪ੍ਰਬੰਧ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਤਿੰਨ ।
ਪ੍ਰਸ਼ਨ 2.
ਪਾਖਾਨੇ ਅਤੇ ਨਾਲੀਆਂ ਵਿਚ ……………………….. ਦਾ ਪਾਣੀ ਪਾਉਣਾ ਚਾਹੀਦਾ ਹੈ ?
ਉੱਤਰ-
ਫਿਨਾਇਲ ।
ਪ੍ਰਸ਼ਨ 3.
ਸਪਤਾਹਿਕ ਸਫ਼ਾਈ ਵਿਚ …………………… ਦੀ ਵੀ ਸਫ਼ਾਈ ਕੀਤੀ ਜਾਂਦੀ ਹੈ ।
ਉੱਤਰ-
ਦੀਵਾਰਾਂ ਤੇ ਲੱਗੇ ਜਾਲੇ ਦੀ ।
ਪ੍ਰਸ਼ਨ 4.
ਘਰ ਵਿੱਚ ਗੰਦਗੀ ਦਾ ਇਕ ਪ੍ਰਕਿਰਤਕ ਕਾਰਨ ਦੱਸੋ ।
ਉੱਤਰ-
ਮੱਕੜੀ ਦੇ ਜਾਲੇ ।
ਪ੍ਰਸ਼ਨ 5.
ਦੀਵਾਲੀ ਦੇ ਸਮੇਂ ਕੀਤੀ ਜਾਣ ਵਾਲੀ ਸਫ਼ਾਈ ਕਿਹੜੀ ਹੈ ?
ਉੱਤਰ-
ਸਾਲਾਨਾ ਸਫ਼ਾਈ ।
ਪ੍ਰਸ਼ਨ 6.
ਮੱਖੀਆਂ ਅਤੇ ਮੱਛਰ ਗੰਦਗੀ ਦੀ ਦੇਣ ਹਨ । (ਠੀਕ/ਗਲਤ)
ਉੱਤਰ-
ਠੀਕ ।
ਪ੍ਰਸ਼ਨ 7.
ਟਾਇਲਟ, ਗੁਸਲਖਾਨੇ ਵਿੱਚ ਫਿਨਾਇਲ ਛਿੜਕਣੀ ਚਾਹੀਦੀ ਹੈ । (ਸਹੀ/ਗਲਤ)
ਉੱਤਰ-
ਸਹੀ ।
ਪ੍ਰਸ਼ਨ 8.
ਸਫ਼ਾਈ ਦੀਆਂ ਕਿਸਮਾਂ ਹਨ ।
(ਉ) ਰੋਜ਼ਾਨਾ ।
(ਅ) ਹਫ਼ਤਾਵਾਰ
(ੲ) ਮੌਸਮ ਅਨੁਸਾਰ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਫ਼ਾਈ ਕਿਉਂ ਜ਼ਰੂਰੀ ਹੈ ?
ਉੱਤਰ-
ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਅਤੇ ਘਰ ਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਸਫ਼ਾਈ ਜ਼ਰੂਰੀ ਹੈ ।
ਪ੍ਰਸਨ 2.
ਘਰ ਦੀ ਸਫ਼ਾਈ ਦੇ ਦੋ ਮਹੱਤਵ ਦੱਸੋ ।
ਉੱਤਰ-
- ਸਫ਼ਾਈ
- ਸੁੰਦਰਤਾ ਅਤੇ ਸਿਹਤ ।
ਪ੍ਰਸ਼ਨ 3.
ਸਰੀਰਕ ਸਫ਼ਾਈ ਤੋਂ ਕੀ ਭਾਵ ਹੈ ?
ਉੱਤਰ-
ਸਰੀਰ ਦੇ ਵੱਖ-ਵੱਖ ਅੰਗਾਂ ਦੀ ਨਿਯਮਿਤ ਸਫ਼ਾਈ ਅਤੇ ਨਿਯਮਿਤ ਚੰਗੀਆਂ ਆਦਤਾਂ ।
ਪ੍ਰਸ਼ਨ 4.
ਦੈਨਿਕ ਸਫ਼ਾਈ ਤੋਂ ਕੀ ਭਾਵ ਹੈ ?
ਉੱਤਰ-
ਦੈਨਿਕ ਸਫ਼ਾਈ ਤੋਂ ਭਾਵ ਰੋਜ਼ਾਨਾ ਦੀ ਸਫ਼ਾਈ ਤੋਂ ਹੈ ।
ਪ੍ਰਸ਼ਨ 5.
ਦੈਨਿਕ ਜਾਂ ਰੋਜ਼ਾਨਾ ਸਫ਼ਾਈ ਵਿਚ ਕਿਹੜੀਆਂ ਥਾਂਵਾਂ ਦੀ ਸਫ਼ਾਈ ਜ਼ਰੂਰੀ ਹੈ ?
ਉੱਤਰ-
ਹਰ ਰੋਜ਼ ਉੱਠਣ-ਬੈਠਣ ਅਤੇ ਸੌਣ ਵਾਲੇ ਕਮਰੇ, ਗੁਸਲਖਾਨਾ, ਟਾਇਲਟ, ਰਸੋਈ, ਵਿਹੜਾ ਅਤੇ ਬਰਾਮਦਾ (ਬਰਾਂਡਾ ) ।
ਪ੍ਰਸ਼ਨ 6.
ਖ਼ਾਸ ਸ਼ਫ਼ਾਈ ਕੀ ਹੁੰਦੀ ਹੈ ?
ਉੱਤਰ-
ਰੁੱਤ ਅਨੁਸਾਰ ਕੰਮ ਆਉਣ ਵਾਲੀਆਂ ਵਸਤਾਂ ਦੀ ਸਫ਼ਾਈ ਕਰਕੇ ਠੀਕ ਰੱਖਰਖਾਵ ਦੀ ਵਿਵਸਥਾ ਕਰਨਾ । ਜਿਵੇਂ-ਸਰਦੀ ਗਰਮੀ ਦੇ ਕੱਪੜੇ, ਅਨਾਜ ਸੰਰੱਖਿਅਣ ਆਦਿ ।
ਪ੍ਰਸ਼ਨ 7.
ਅਚਾਨਕ ਸਫ਼ਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਚਾਨਕ ਜ਼ਰੂਰਤ ਪੈਣ ਤੇ ਘਰ ਦੀ ਸਫ਼ਾਈ ਕਰਨਾ, ਜਿਵੇਂ ਵਿਆਹ ਸ਼ਾਦੀ ਤੇ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਾਤਾਵਰਨ ਦੀ ਸਫ਼ਾਈ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਵਾਤਾਵਰਨ ਦੀ ਸਫ਼ਾਈ ਨੂੰ ਆਮ ਤੌਰ ਤੇ ਛੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
- ਦੈਨਿਕ ਸਫ਼ਾਈ
- ਸਪਤਾਹਿਕ ਸਫ਼ਾਈ
- ਮਾਸਿਕ ਸਫ਼ਾਈ
- ਖ਼ਾਸ ਸਫ਼ਾਈ
- ਸਾਲਾਨਾ ਸਫ਼ਾਈ
- ਅਚਾਨਕ ਸਫ਼ਾਈ ।
ਪ੍ਰਸ਼ਨ 2.
ਦੈਨਿਕ ਸਫ਼ਾਈ ਵਿਚ ਕੀ-ਕੀ ਕੰਮ ਕਰਨੇ ਹੁੰਦੇ ਹਨ ?
ਉੱਤਰ-
ਦੈਨਿਕ ਸਫ਼ਾਈ ਵਿਚ ਹੇਠ ਲਿਖੇ ਕੰਮ ਜ਼ਰੂਰੀ ਤੌਰ ਤੇ ਕਰਨੇ ਹੁੰਦੇ ਹਨ-
- ਘਰ ਦੇ ਸਾਰੇ ਕਮਰਿਆਂ ਦੇ ਫਰਸ਼, ਖਿੜਕੀਆਂ, ਦਰਵਾਜ਼ੇ, ਮੇਜ਼, ਕੁਰਸੀ ਦੀ ਝਾੜ ਪੂੰਝ ਕਰਨਾ ।
- ਘਰ ਵਿਚ ਰੱਖੇ ਕੁੜੇ-ਦਾਨ ਆਦਿ ਦੀ ਸਫ਼ਾਈ ਕਰਨਾ ।
- ਟਾਇਲਟ ਅਤੇ ਗੁਸਲਖ਼ਾਨੇ ਆਦਿ ਦੀ ਸਫ਼ਾਈ ਕਰਨਾ ।
- ਰਸੋਈ ਵਿਚ ਕੰਮ ਆਉਣ ਵਾਲੇ ਭਾਂਡਿਆਂ ਦੀ ਸਫ਼ਾਈ ਅਤੇ ਰੱਖ-ਰਖਾਓ ।
ਪ੍ਰਸ਼ਨ 3.
ਘਰ ਵਿਚ ਗੰਦਗੀ ਹੋਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-
- ਪ੍ਰਾਕਿਰਤਕ ਕਾਰਨ-ਧੂੜ ਦੇ ਕਣ, ਵਰਖਾ ਅਤੇ ਹੜ੍ਹ ਦੇ ਪਾਣੀ ਦੇ ਰੋੜ੍ਹ ਨਾਲ ਆਉਣ ਵਾਲੀ ਗੰਦਗੀ, ਮਕੜੀ ਦੇ ਜਾਲੇ, ਪੰਛੀਆਂ ਅਤੇ ਹੋਰ ਜੀਵਾਂ ਦੁਆਰਾ ਗੰਦਗੀ ।
- ਮਾਨਵ ਵਿਕਾਰ-ਮਲ-ਮੂਤਰ, ਕਫ, ਬੁੱਕ, ਖੰਘਾਰ, ਪਸੀਨਾ ਅਤੇ ਵਾਲ ਝੜਨਾ ।
- ਘਰੇਲੂ ਕੰਮ–ਖਾਧ-ਪਦਾਰਥਾਂ ਦੀ ਸਫ਼ਾਈ ਨਾਲ ਨਿਕਲਣ ਵਾਲਾ ਕੁੜਾ, ਸਾਗ-ਸਬਜ਼ੀਫਲ ਆਦਿ ਦੇ ਛਿਲਕੇ, ਖਾਣ ਵਾਲੀਆਂ ਵਸਤਾਂ, ਭਾਂਡੇ ਆਦਿ ਦਾ ਧੋਵਨ, ਕੱਪੜਿਆਂ ਦੀ ਧੁਆਈ, ਸਾਬਣ ਦੀ ਝੱਗ, ਮੈਲ, ਨੀਲ, ਸਟਾਰਚ, ਰੱਦੀ ਕਾਗਜ਼ ਦੇ ਟੁੱਕੜੇ, ਸਿਲਾਈ ਦੀਆਂ ਕਰਨਾਂ, ਕਤਾਈ ਜੀ ਨੂੰ ਅਤੇ ਛਿੱਜਣ ਆਦਿ ।
ਵੱਡੇ ਉੱਤਰ ਵਾਲਾ ਪ੍ਰਸ਼ਨ ਸ਼ੁਰੂ
ਪ੍ਰਸ਼ਨ 1.
ਘਰ ਦੀ ਸਫ਼ਾਈ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਵਰਣਨ ਕਰੋ ।
ਉੱਤਰ-
ਘਰ ਦੀ ਸਫ਼ਾਈ ਨੂੰ ਅਸੀਂ ਮੁੱਖ ਰੂਪ ਨਾਲ ਚਾਰ ਭਾਗਾਂ ਵਿਚ ਵੰਡਦੇ ਹਾਂਦੈਨਿਕ ਜਾਂ ਰੋਜ਼ਾਨਾ ਸਫ਼ਾਈ, ਸਪਤਾਹਿਕ ਸਫ਼ਾਈ, ਮਾਸਿਕ ਸਫ਼ਾਈ, ਸਾਲਾਨਾ ਸਫ਼ਾਈ ।
1. ਰੋਜ਼ਾਨਾ ਜਾਂ ਦੈਨਿਕ ਸਫ਼ਾਈ – ਰੋਜ਼ਾਨਾ ਸਫ਼ਾਈ ਤੋਂ ਸਾਡਾ ਭਾਵ ਉਸ ਸਫ਼ਾਈ ਤੋਂ ਹੈ ਜੋ ਘਰ ਵਿਚ ਹਰ ਰੋਜ਼ ਕੀਤੀ ਜਾਂਦੀ ਹੈ । ਇਸ ਲਈ ਸੁਆਣੀ ਦਾ ਇਹ ਮੁੱਖ ਫ਼ਰਜ਼ ਹੈ ਕਿ ਉਹ ਘਰ ਦੇ ਉੱਠਣ-ਬੈਠਣ, ਪੜ੍ਹਨ-ਲਿਖਣ, ਸੌਣ ਦੇ ਕਮਰੇ, ਰਸੋਈ ਘਰ, ਵਿਹੜਾ, ਗੁਸਲਖ਼ਾਨਾ, ਬਰਾਮਦਾ ਅਤੇ ਟਾਇਲਟ ਦੀ ਹਰ ਰੋਜ਼ ਸਫ਼ਾਈ ਕਰੇ । ਰੋਜ਼ਾਨਾ ਸਫ਼ਾਈ ਵਿਚ ਆਮ ਤੌਰ ਤੇ ਇਧਰ-ਉਧਰ ਖਿਲਰੀਆਂ ਚੀਜ਼ਾਂ ਨੂੰ ਠੀਕ ਤਰ੍ਹਾਂ ਲਾਉਣਾ, ਫ਼ਰਨੀਚਰ ਨੂੰ ਝਾੜਨਾ, ਪੁੰਝਣਾ, ਫਰਸ਼ ਤੇ ਝਾੜ ਲਾਉਣਾ, ਗਿੱਲਾ ਪੋਚਾ ਫੇਰਨਾ ਆਦਿ ਆਉਂਦੇ ਹਨ ।
2. ਸਪਤਾਹਿਕ ਸਫ਼ਾਈ – ਇਕ ਚੰਗੀ ਸੁਆਣੀ ਨੂੰ ਘਰ ਦੇ ਰੋਜ਼ਾਨਾ ਜੀਵਨ ਵਿਚ ਅਨੇਕਾਂ ਕੰਮ ਕਰਨੇ ਪੈਂਦੇ ਹਨ । ਇਸ ਲਈ ਇਹ ਸੰਭਵ ਨਹੀਂ ਕਿ ਉਹ ਇਕ ਹੀ ਦਿਨ ਵਿਚ ਘਰ ਦੀ ਪੂਰੀ ਸਫ਼ਾਈ ਕਰ ਸਕੇ | ਸਮੇਂ ਦੀ ਕਮੀ ਕਾਰਨ ਘਰ ਵਿਚ ਜੋ ਚੀਜ਼ਾਂ ਹਰ ਰੋਜ਼ ਸਾਫ਼ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਨੂੰ ਹਫ਼ਤੇ ਵਿਚ ਜਾਂ ਪੰਦਰਾਂ ਦਿਨਾਂ ਵਿਚ ਇਕ ਵਾਰ ਜ਼ਰੂਰ ਸਾਫ਼ ਕਰ ਲੈਣਾ ਚਾਹੀਦਾ ਹੈ । ਜੇ ਅਜਿਹਾ ਨਾ ਕੀਤਾ ਗਿਆ ਤਾਂ ਦਰਵਾਜ਼ਿਆਂ ਅਤੇ ਕੰਧਾਂ ਦੀਆਂ ਛੱਤਾਂ ਤੇ ਜਾਲੇ ਇਕੱਠੇ ਹੋ ਜਾਣਗੇ । ਦਰਵਾਜ਼ਿਆਂ ਅਤੇ ਬਾਰੀਆਂ ਦੇ ਸ਼ੀਸ਼ਿਆਂ, ਫ਼ਰਨੀਚਰ ਦੀ ਸਫ਼ਾਈ, ਬਿਸਤਰ ਝਾੜਨਾ ਤੇ ਧੁੱਪ ਲਗਵਾਉਣਾ, ਅਲਮਾਰੀਆਂ ਦੀ ਸਫ਼ਾਈ ਅਤੇ ਦਰੀ ਕਾਲੀਨ ਨੂੰ ਝਾੜਨਾ ਤੇ ਧੁੱਪ ਲਗਵਾਉਣਾ ਆਦਿ ਕੰਮ ਸਪਤਾਹ ਵਿਚ ਇਕ ਵਾਰ ਜ਼ਰੂਰ ਕੀੜੇ ਜਾਣੇ ਚਾਹੀਦੇ ਹਨ ।
3. ਮਾਸਿਕ ਸਫ਼ਾਈ – ਜਿਨ੍ਹਾਂ ਕਮਰਿਆਂ ਜਾਂ ਵਸਤਾਂ ਦੀ ਸਫ਼ਾਈ ਹਫ਼ਤੇ ਵਿਚ ਇਕ ਵਾਰ ਨਾ ਹੋ ਸਕੇ ਉਨ੍ਹਾਂ ਨੂੰ ਮਹੀਨੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ । ਆਮ ਤੌਰ ‘ਤੇ ਸਾਰੇ ਮਹੀਨੇ ਦੀ ਖਾਧ-ਸਮੱਗਰੀ ਇੱਕੋ ਵਾਰ ਖ਼ਰੀਦੀ ਜਾਂਦੀ ਹੈ । ਇਸ ਲਈ ਭੰਡਾਰ ਹਿ ਵਿਚ ਰੱਖਣ ਤੋਂ ਪਹਿਲਾਂ ਭੰਡਾਰ ਘਰ ਨੂੰ ਚੰਗੀ ਤਰ੍ਹਾਂ ਝਾੜ-ਪੂੰਝ ਕੇ ਹੀ ਉਸ ਵਿਚ ਖਾਧਸਮੱਗਰੀ ਰੱਖੀ ਜਾਣੀ ਚਾਹੀਦੀ ਹੈ । ਮਾਸਿਕ ਸਫ਼ਾਈ ਦੇ ਅੰਤਰਗਤ ਅਨਾਜ, ਦਾਲਾਂ, ਅਚਾਰ, ਮੁਰੱਬੇ ਤੇ ਮਸਾਲੇ ਆਦਿ ਨੂੰ ਧੁੱਪ ਲਵਾਉਣੀ ਚਾਹੀਦੀ ਹੈ | ਅਲਮਾਰੀ ਦੇ ਜਾਲੇ, ਬਲਬਾਂ ਦੇ ਸ਼ੇਡ ਆਦਿ ਵੀ ਸਾਫ਼ ਕਰਨੇ ਚਾਹੀਦੇ ਹਨ ।
4. ਸਾਲਾਨਾ ਸਫ਼ਾਈ – ਸਾਲਾਨਾ ਸਫ਼ਾਈ ਦਾ ਭਾਵ ਸਾਲ ਵਿਚ ਇਕ ਵਾਰ ਸਾਰੇ ਘਰ ਦੀ ਪੂਰੀ ਤਰ੍ਹਾਂ ਸਫ਼ਾਈ ਕਰਨਾ ਹੈ 1 ਸਾਲਾਨਾ ਸਫ਼ਾਈ ਦੇ ਅੰਤਰਗਤ ਘਰ ਵਿਚ ਕਲੀ ਕਰਨਾ, ਟੁੱਟੀਆਂ ਥਾਂਵਾਂ ਦੀ ਮੁਰੰਮਤ, ਦਰਵਾਜ਼ਿਆਂ, ਖਿੜਕੀਆਂ ਅਤੇ ਚੁਗਾਠਾਂ ਦੀ ਮੁਰੰਮਤ ਤੇ ਸਫ਼ਾਈ ਅਤੇ ਰੰਗ ਰੋਗਨ ਕਰਵਾਉਣਾ, ਫ਼ਰਨੀਚਰ ਅਤੇ ਹੋਰ ਸਾਮਾਨ ਦੀ ਮੁਰੰਮਤ, ਵਾਰਨਿਸ਼, ਪਾਲਿਸ਼ ਆਦਿ ਆਉਂਦੀ ਹੈ । ਕਮਰਿਆਂ ਵਿਚੋਂ ਸਾਰੇ ਸਾਮਾਨ ਨੂੰ ਹਟਾ ਕੇ ਚੂਨਾ, ਪੈਂਟ ਜਾਂ ਡਿਸਟੈਂਪਰ ਕਰਵਾਉਣਾ, ਸਫ਼ਾਈ ਦੇ ਪਿੱਛੋਂ ਫਰਸ਼ ਨੂੰ ਰਗੜ ਕੇ ਧੋਣਾ ਅਤੇ ਦਾਗ ਧੱਬੇ ਹਟਾਉਣਾ, ਸਫ਼ਾਈ ਤੋਂ ਬਾਅਦ ਸਾਰੇ ਸਾਮਾਨ ਨੂੰ ਮੁੜ ਵਿਵਸਥਿਤ ਕਰਨਾ ਸਾਲਾਨਾ ਕੰਮ ਹਨ । ਇਸ ਪ੍ਰਕਾਰ ਦੀ ਸਫ਼ਾਈ ਨਾਲ ਕਮਰਿਆਂ ਨੂੰ ਨਵੀਨ ਰੂਪ ਪ੍ਰਦਾਨ ਹੁੰਦਾ ਹੈ । ਰਜਾਈ, ਗੱਦਿਆਂ ਨੂੰ ਖੋਲ੍ਹ ਕੇ ਰੂੰ ਸਾਫ਼ ਕਰਵਾਉਣਾ, ਧੂਣਾਈ ਆਦਿ ਵੀ ਸਾਲ ਵਿਚ ਇਕ ਵਾਰ ਕੀਤਾ ਜਾਂਦਾ ਹੈ ।
ਸਾਡੇ ਦੇਸ਼ ਵਿਚ ਜਦੋਂ ਵਰਖਾ ਰੁੱਤ ਖ਼ਤਮ ਹੋ ਜਾਂਦੀ ਹੈ, ਦੁਸਹਿਰੇ ਜਾਂ ਦੀਵਾਲੀ ਦੇ ਸਮੇਂ ਸਾਲਾਨਾ ਸਫ਼ਾਈ ਕੀਤੀ ਜਾਂਦੀ ਹੈ, ਲਿੱਪਣ-ਪੋਚਣ ਅਤੇ ਪਾਲਿਸ਼ ਕਰਵਾਉਣ ਨਾਲ ਸੁੰਦਰਤਾ ਤਾਂ ਵਧਦੀ ਹੀ ਹੈ, ਰੋਗ ਫੈਲਾਉਣ ਵਾਲੇ ਕੀਟਾਣੂ ਵੀ ਨਸ਼ਟ ਹੋ ਜਾਂਦੇ ਹਨ । ਇਸ ਲਈ ਸਿਹਤ ਦੇ ਪੱਖੋਂ ਸਾਲ ਵਿਚ ਇਕ ਵਾਰ ਘਰ ਦੀ ਪੂਰੀ ਸਫ਼ਾਈ ਜ਼ਰੂਰੀ ਹੈ ।