Punjab State Board PSEB 7th Class Home Science Book Solutions Chapter 4 ਖਾਣਾ ਪਕਾਉਣ ਦੇ ਸਿਧਾਂਤ Textbook Exercise Questions and Answers.
PSEB Solutions for Class 7 Home Science Chapter 4 ਖਾਣਾ ਪਕਾਉਣ ਦੇ ਸਿਧਾਂਤ
Home Science Guide for Class 7 PSEB ਖਾਣਾ ਪਕਾਉਣ ਦੇ ਸਿਧਾਂਤ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਭੋਜਨ ਜ਼ਿਆਦਾ ਦੇਰ ਤਕ ਪਕਾਉਣ ਨਾਲ ਕੀ ਨਸ਼ਟ ਹੋ ਜਾਂਦਾ ਹੈ ?
ਉੱਤਰ-
ਵਿਟਾਮਿਨ ਅਤੇ ਖਣਿਜ ਲੂਣ ।
ਪ੍ਰਸ਼ਨ 2.
ਫਲਾਂ ਅਤੇ ਸਬਜ਼ੀਆਂ ਦਾ ਪਤਲਾ ਛਿਲਕਾ ਉਤਾਰਨ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਛਿਲਕਿਆਂ ਦੇ ਬਿਲਕੁਲ ਹੇਠਾਂ ਵਿਟਾਮਿਨ ਅਤੇ ਖਣਿਜ ਲੂਣ ਹੁੰਦੇ ਹਨ, ਮੋਟੇ ਛਿਲਕੇ ਉਤਾਰਨ ਨਾਲ ਇਹ ਨਸ਼ਟ ਹੋ ਜਾਣਗੇ ।
ਪ੍ਰਸ਼ਨ 3.
ਡੱਬਾਬੰਦ ਭੋਜਨ ਖਰੀਦਣ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਡੱਬੇ ਵਿਚ ਬੰਦ ਚੀਜ਼ ਖ਼ਰੀਦਣ ਲੱਗੇ ਇਹ ਦੇਖ ਲੈਣਾ ਚਾਹੀਦਾ ਹੈ ਕਿ ਡੱਬਾ ਫੁੱਲਿਆ ਹੋਇਆ ਜਾਂ ਪਿਚਕਿਆ ਹੋਇਆ ਨਹੀਂ ਹੋਣਾ ਚਾਹੀਦਾ । ਫੁੱਲੇ ਹੋਏ ਡੱਬੇ ਵਿਚ ਬੈਕਟੀਰੀਆ ਹੁੰਦੇ ਹਨ । ਜਿੱਥੋਂ ਤਕ ਹੋ ਸਕੇ ਡੱਬੇ ਚੰਗੀ ਫ਼ਰਮ ਦੇ ਬਣੇ ਹੀ ਵਰਤਣੇ ਚਾਹੀਦੇ ਹਨ । ਮਾਲ ਬਹੁਤਾ ਪੁਰਾਣਾ ਨਹੀਂ ਹੋਣਾ ਚਾਹੀਦਾ ।
ਪ੍ਰਸ਼ਨ 4.
ਖਾਣ ਵਾਲੇ ਸੋਡੇ ਦਾ ਪ੍ਰਯੋਗ ਭੋਜਨ ਪਕਾਉਣ ਸਮੇਂ ਕਿਉਂ ਵਰਜਿਤ ਹੈ ?
ਉੱਤਰ-
ਇਸ ਨਾਲ ਵਿਟਾਮਿਨ ‘ਬੀ’ ਨਸ਼ਟ ਹੋ ਜਾਂਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5.
ਖਾਣਾ ਪਕਾਉਣ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
- ਚੋਕਰ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਵਿਚ ਵਿਟਾਮਿਨ B ਹੁੰਦਾ ਹੈ । ਰੋਟੀ ਸੇਕਣ ਤੋਂ ਘੱਟ ਤੋਂ ਘੱਟ ਅੱਧਾ ਘੰਟਾ ਪਹਿਲਾਂ ਆਟਾ ਗੁੰਨ੍ਹ ਕੇ ਸਾਫ਼ ਗਿੱਲੇ ਕੱਪੜੇ ਨਾਲ ਢੱਕ ਕੇ ਰੱਖੋ ।
- ਚੌਲ ਪਕਾਉਣ ਤੋਂ ਪਹਿਲਾਂ ਵਾਰ-ਵਾਰ ਨਾ ਧੋਵੋ, ਇਸ ਨਾਲ ਖਣਿਜ ਲਵਣ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
- ਭੋਜਨ ਹਮੇਸ਼ਾਂ ਸਾਫ਼ ਬਰਤਨ ਵਿਚ ਹੀ ਪਕਾਉਣਾ ਚਾਹੀਦਾ ਹੈ ।
- ਸੁਆਣੀ ਨੂੰ ਆਪਣੇ ਹੱਥ ਅਤੇ ਨਹੁੰ ਸਾਫ਼ ਰੱਖਣੇ ਚਾਹੀਦੇ ਹਨ ।
- ਰਸੋਈ ਘਰ ਵਿਚ ਪ੍ਰਯੋਗ ਆਉਣ ਵਾਲੇ ਕੱਪੜੇ ਜਿਵੇਂ-ਤੌਲੀਆ, ਨੈਪਕਿਨ, ਝਾੜਨ, ਪੋਚਾ ਆਦਿ ਨੂੰ ਸਾਫ਼ ਹੋਣਾ ਚਾਹੀਦਾ ਹੈ ।
- ਭਾਂਡਿਆਂ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ, ਇਸ ਨਾਲ ਕੀੜੇ-ਮਕੌੜੇ ਦਾ ਭੋਜਨ ਵਿਚ ਡਿੱਗਣ ਦਾ ਡਰ ਰਹਿੰਦਾ ਹੈ ।
- ਦਾਲ, ਸਬਜ਼ੀ ਵਿਚ ਪਾਣੀ ਕੇਵਲ ਉਨਾ ਹੀ ਪਾਉਣਾ ਚਾਹੀਦਾ ਹੈ ਜਿਸ ਨਾਲ ਭੋਜਨ ਪੱਕ ਜਾਵੇ । ਜ਼ਿਆਦਾ ਪਾਣੀ ਪਾ ਕੇ ਫਿਰ ਸੁੱਟਣ ਨਾਲ ਬਹੁਤ ਸਾਰੇ ਖਣਿਜ ਲਵਣ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
- ਭੋਜਨ ਨੂੰ ਮੱਧਮ ਸੇਕ ਤੇ ਪਕਾਉਣਾ ਚਾਹੀਦਾ ਹੈ । ਭਾਫ਼ ਦੁਆਰਾ ਪਕਾਉਣਾ ਸਭ ਤੋਂ ਉੱਤਮ ਹੁੰਦਾ ਹੈ । ਇਸ ਦੇ ਲਈ ਪ੍ਰੈਸ਼ਰ ਕੁੱਕਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
- ਭੋਜਨ ਨੂੰ ਢੱਕਣਦਾਰ ਭਾਂਡੇ ਵਿਚ ਪਕਾਉਣਾ ਚਾਹੀਦਾ ਹੈ ।
- ਦੁੱਧ ਨੂੰ ਮੱਧਮ ਅੱਗ ਤੇ ਨਾ ਉਬਾਲ ਕੇ ਤੇਜ਼ ਅੱਗ ਤੇ ਉਬਾਲਣਾ ਚਾਹੀਦਾ ਹੈ ।
- ਮੀਟ ਅਤੇ ਆਂਡੇ ਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ ਚਾਹੀਦਾ । ਇਸ ਨਾਲ ਉਹ ਸਖ਼ਤ ਹੋ ਜਾਂਦੇ ਹਨ !
- ਭੋਜਨ ਪਕਾਉਂਦੇ ਸਮੇਂ ਸੋਡੇ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ, ਇਸ ਨਾਲ ਵਿਟਾਮਿਨ ‘B’ ਨਸ਼ਟ ਹੋ ਜਾਂਦੇ ਹਨ ।
- ਭੋਜਨ ਵਿਚ ਜ਼ਿਆਦਾ ਮਸਾਲਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਜ਼ਿਆਦਾ ਮਿਰਚ ਮਸਾਲੇ ਅਤੇ ਘਿਓ ਦੀ ਵਰਤੋਂ ਨਾਲ ਵਿਅਕਤੀ ਦੀ ਸਿਹਤ ਖ਼ਰਾਬ ਹੁੰਦੀ ਹੈ ।
- ਭੋਜਨ ਪਕਾਉਣ ਤੋਂ ਬਾਅਦ ਪਰੋਸਣ ਵਿਚ ਦੇਰ ਨਾ ਕਰੋ । ਪੱਕੇ ਹੋਏ ਭੋਜਨ ਨੂੰ ਫਿਰ ਗਰਮ ਕਰਨਾ ਠੀਕ ਨਹੀਂ ਹੁੰਦਾ ।
ਪ੍ਰਸ਼ਨ 6.
ਖਾਣਾ ਪਕਾਉਂਦੇ ਸਮੇਂ ਨਿਜੀ ਸਫ਼ਾਈ ਤੋਂ ਕੀ ਭਾਵ ਹੈ ?
ਉੱਤਰ-
ਖਾਣਾ ਪਕਾਉਂਦੇ ਸਮੇਂ ਨਿਜੀ ਸਫਾਈ ਤੋਂ ਭਾਵ ਹੇਠ ਲਿਖਿਆ ਹੈ-
- ਜਿਨ੍ਹਾਂ ਲੋਕਾਂ ਨੂੰ ਜ਼ੁਕਾਮ, ਗਲਾ ਖਰਾਬ, ਖੰਘ, ਫਲੂ, ਫੋੜੇ ਆਦਿ ਹੋਣ ਉਹਨਾਂ ਨੂੰ ਖਾਣਾ ਪਕਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ ।
- ਖਾਣਾ ਪਕਾਉਂਦੇ ਸਮੇਂ ਹੱਥ ਅਤੇ ਨਹੁੰ ਹਮੇਸ਼ਾਂ ਸਾਫ਼ ਹੋਣੇ ਚਾਹੀਦੇ ਹਨ | ਕੱਪੜੇ ਵੀ ਸਾਫ਼ ਹੋਣੇ ਚਾਹੀਦੇ ਹਨ ਅਤੇ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਰੱਖਣਾ ਚਾਹੀਦਾ ਹੈ ।
- ਕੱਚੇ ਮੀਟ, ਮੱਛੀ, ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ ।
- ਭੋਜਨ ਨੂੰ ਹਿਲਾਉਂਦੇ ਸਮੇਂ ਕੜਛੀ ਜਾਂ ਚਮਚ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਜਿੱਥੋਂ ਤਕ ਹੋ ਸਕੇ ਭੋਜਨ ਨੂੰ ਹੱਥ ਨਹੀਂ ਲਾਉਣਾ ਚਾਹੀਦਾ ।
- ਖਾਣਾ ਬਣਾਉਂਦੇ ਸਮੇਂ ਜੇਕਰ ਛਿੱਕ ਜਾਂ ਖੰਘ ਆਉਣ ਲੱਗੇ ਤਾਂ ਮੂੰਹ ਨੂੰ ਢਕ ਲੈਣਾ ਚਾਹੀਦਾ ਹੈ ।
- ਜਿਸ ਚਮਚ ਦੇ ਨਾਲ ਖਾਣੇ ਦਾ ਸੁਆਦ ਦੇਖਣਾ ਹੋਵੇ ਉਸ ਨੂੰ ਫਿਰ ਧੋ ਕੇ ਵਰਤੋਂ ਕਰਨੀ ਚਾਹੀਦੀ ਹੈ ।
ਪ੍ਰਸ਼ਨ 7.
ਰਸੋਈ ਅਤੇ ਬਰਤਨਾਂ ਦੀ ਸਫ਼ਾਈ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਰਸੋਈ ਅਤੇ ਬਰਤਨਾਂ ਦੀ ਸਫ਼ਾਈ ਹੇਠ ਲਿਖੇ ਢੰਗ ਨਾਲ ਕਰਨੀ ਚਾਹੀਦੀ ਹੈ-
- ਰਸੋਈ ਘਰ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਉੱਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਤਾਂ ਜੋ ਮੱਖੀ, ਮੱਛਰ ਆਦਿ ਅੰਦਰ ਨਾ ਆ ਸਕਣ ।
- ਰਸੋਈ ਘਰ ਦੀ ਸਫ਼ਾਈ ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਜੂਠੇ ਬਰਤਨਾਂ ਨੂੰ ਸਾਫ਼ ਕਰਨਾ ਚਾਹੀਦਾ ਹੈ । ਹਫਤੇ ਵਿਚ ਇਕ ਵਾਰੀ ਜਾਲੇ ਉਤਾਰ ਕੇ ਕੰਧਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਸਾਲ ਵਿਚ ਇਕ ਵਾਰੀ ਜਾਂ ਦੋ ਵਾਰੀ ਸਫ਼ੈਦੀ ਕਰਨੀ ਚਾਹੀਦੀ ਹੈ ।
- ਖਾਣਾ ਪਕਾਉਣ ਵਾਲੇ ਬਰਤਨਾਂ ਨੂੰ ਹਰ ਵਾਰੀ ਇਸਤੇਮਾਲ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ । ਮੀਟ ਕੱਟਣ ਤੋਂ ਬਾਅਦ ਚਾਕੂ ਨੂੰ ਧੋ ਲੈਣਾ ਚਾਹੀਦਾ ਹੈ ।
- ਬਰਤਨਾਂ ਜਾਂ ਸੈਲਫ਼ ਜਿੱਥੇ ਮੀਟ, ਮੁਰਗਾ ਜਾਂ ਮੱਛੀ ਰੱਖੀ ਹੋਵੇ ਉੱਥੇ ਦੂਜੀਆਂ ਖਾਣ ਦੀਆਂ ਵਸਤੂਆਂ ਰੱਖਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
- ਜੂਠੇ ਬਰਤਨਾਂ ਨੂੰ ਸਾਫ਼ ਬਰਤਨਾਂ ਤੋਂ ਵੱਖ ਰੱਖਣਾ ਚਾਹੀਦਾ ਹੈ ।
- ਜੂਠੇ ਭਾਂਡਿਆਂ ਨੂੰ ਧੋਣ ਲਈ ਗਰਮ ਪਾਣੀ ਅਤੇ ਸਾਬਣ ਜਾਂ ਡਿਟਰਜੈਂਟ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਨਾਲ ਬਰਤਨ ਸਾਫ਼ ਅਤੇ ਕੀਟਾਣੂ ਰਹਿਤ ਹੋ ਜਾਂਦੇ ਹਨ । ਬਰਤਨਾਂ ਨੂੰ ਧੋ ਕੇ ਜੇਕਰ ਧੁੱਪ ਵਿਚ ਸੁਕਾਇਆ ਜਾਵੇ ਤਾਂ ਇਹਨਾਂ ਵਿਚ ਚਮਕ ਆ ਜਾਂਦੀ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 8.
ਖਾਣਾ ਪਕਾਉਣ ਦੇ ਸਿਧਾਂਤ ਲਿਖੋ ।
ਉੱਤਰ-
ਖਾਣਾ ਪਕਾਉਣ ਦੇ ਹੇਠ ਲਿਖੇ ਸਿਧਾਂਤ ਹਨ-
- ਖਾਣਾ ਪਕਾਉਣ ਸਮੇਂ ਸਬਜ਼ੀਆਂ ਦੇ ਪਤਲੇ ਛਿਲਕੇ ਉਤਾਰਨੇ ਚਾਹੀਦੇ ਹਨ ।
- ਇਹਨਾਂ ਨੂੰ ਜ਼ਿਆਦਾ ਧੋਣਾ ਨਹੀਂ ਚਾਹੀਦਾ ਅਤੇ ਨਾ ਜ਼ਿਆਦਾ ਦੇਰ ਤਕ ਭਿਉਂ ਕੇ ਰੱਖਣਾ ਚਾਹੀਦਾ ਹੈ ।
- ਭੋਜਨ ਨੂੰ ਹਮੇਸ਼ਾਂ ਢੱਕ ਕੇ ਪਕਾਉਣਾ ਚਾਹੀਦਾ ਹੈ ।
- ਜਿਸ ਪਾਣੀ ਵਿਚ ਭੋਜਨ ਪਕਾਇਆ ਜਾਏ ਉਸ ਨੂੰ ਸੁੱਟਣਾ ਨਹੀਂ ਚਾਹੀਦਾ ।
- ਭੋਜਨ ਨੂੰ ਧੁੱਪ ਵਿਚ ਨਹੀਂ ਰੱਖਣਾ ਚਾਹੀਦਾ ਅਤੇ ਭੋਜਨ ਪਕਾਉਂਦੇ ਸਮੇਂ ਸੋਡਾ ਨਹੀਂ ਪਾਉਣਾ ਚਾਹੀਦਾ ।
- ਸਬਜ਼ੀਆਂ ਨੂੰ ਬਹੁਤ ਛੋਟੇ-ਛੋਟੇ ਟੁਕੜਿਆਂ ਵਿਚ ਨਹੀਂ ਕੱਟਣਾ ਚਾਹੀਦਾ ।
ਪ੍ਰਸ਼ਨ 9.
ਭੋਜਨ ਖ਼ਰੀਦਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਭੋਜਨ ਖ਼ਰੀਦਣ ਵੇਲੇ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ
- ਭੋਜਨ ਅਜਿਹੀਆਂ ਥਾਂਵਾਂ ਤੋਂ ਖ਼ਰੀਦਣਾ ਚਾਹੀਦਾ ਹੈ ਜਿੱਥੇ ਕਿ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੋਵੇ । ਜਿਸ ਬਜ਼ਾਰ ਵਿਚ ਮੱਖੀਆਂ, ਮੱਛਰ ਜਾਂ ਹੋਰ ਕੀੜੇ-ਮਕੌੜੇ ਅਤੇ ਚੂਹੇ ਆਦਿ ਹੋਣ ਉੱਥੋਂ ਖਾਣ ਦੀ ਕੋਈ ਚੀਜ਼ ਨਹੀਂ ਖ਼ਰੀਦਣੀ ਚਾਹੀਦੀ ।
- ਵੇਚਣ ਵਾਲੇ ਦੁਕਾਨਦਾਰ ਸਾਫ਼ ਹੋਣੇ ਚਾਹੀਦੇ ਹਨ । ਉਹਨਾਂ ਦੇ ਕੱਪੜੇ ਸਾਫ਼ ਹੋਣ ਅਤੇ ਸਿਹਤ ਚੰਗੀ ਹੋਵੇ । ਜੇਕਰ ਉਹਨਾਂ ਨੂੰ ਖਾਂਸੀ ਜਾਂ ਜ਼ੁਕਾਮ ਲੱਗਿਆ ਹੋਵੇ ਤਾਂ ਉਹਨਾਂ ਕੋਲੋਂ ਖਾਣ ਦੀ ਵਸਤੂ ਨਹੀਂ ਖ਼ਰੀਦਣੀ ਚਾਹੀਦੀ ।
- ਮੀਟ ਖ਼ਰੀਦਣ ਸਮੇਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਜਾਨਵਰ ਬਿਮਾਰ ਨਾ ਹੋਵੇ ਅਤੇ ਉਸ ਉੱਤੇ ਡਾਕਟਰ ਦੀ ਮੋਹਰ ਵੀ ਲੱਗੀ ਹੋਵੇ ।
- ਡੱਬੇ ਵਿਚ ਬੰਦ ਚੀਜ਼ ਖ਼ਰੀਦਣ ਲੱਗੇ ਇਹ ਦੇਖ ਲੈਣਾ ਚਾਹੀਦਾ ਹੈ ਕਿ ਡੱਬਾ ਫੁੱਲਿਆ ਹੋਇਆ ਜਾਂ ਪਿਚਕਿਆ ਹੋਇਆ ਨਹੀਂ ਹੋਣਾ ਚਾਹੀਦਾ । ਫੁੱਲੇ ਹੋਏ ਡੱਬੇ ਵਿਚ ਬੈਕਟੀਰੀਆ ਹੁੰਦੇ ਹਨ । ਜਿੱਥੋਂ ਤਕ ਹੋ ਸਕੇ ਡੱਬੇ ਚੰਗੀ ਫ਼ਰਮ ਦੇ ਬਣੇ ਹੀ ਵਰਤਣੇ ਚਾਹੀਦੇ ਹਨ | ਮਾਲ ਬਹੁਤਾ ਪੁਰਾਣਾ ਨਹੀਂ ਹੋਣਾ ਚਾਹੀਦਾ ।
- ਫਲ ਅਤੇ ਸਬਜ਼ੀਆਂ ਗਲੀਆਂ ਸੜੀਆਂ ਨਹੀਂ ਹੋਣੀਆਂ ਚਾਹੀਦੀਆਂ ।
- ਦਾਲਾਂ, ਚੌਲ, ਆਟੇ ਆਦਿ ਵਿਚ ਕੀੜੇ ਜਾਂ ਸੁਸਰੀ ਨਹੀਂ ਹੋਣੀ ਚਾਹੀਦੀ ।
- ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਤਾਜ਼ੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਵਿਚੋਂ ਖੱਟੀ ਬਦਬੂ ਨਹੀਂ ਆਉਣੀ ਚਾਹੀਦੀ ।
- ਕੱਟੇ ਹੋਏ ਫਲ ਜਾਂ ਸਬਜ਼ੀਆਂ ਜਿਨ੍ਹਾਂ ਉੱਤੇ ਮਿੱਟੀ ਪਈ ਹੋਣ ਦਾ ਸ਼ੱਕ ਹੋਵੇ ਜਾਂ ਉਨ੍ਹਾਂ ਉੱਤੇ ਮੱਖੀਆਂ ਬੈਠੀਆਂ ਹੋਣ, ਨਹੀਂ ਖ਼ਰੀਦਣੀਆਂ ਚਾਹੀਦੀਆਂ ।
- ਪੱਕਿਆ ਹੋਇਆ ਖਾਣਾ ਖ਼ਰੀਦਣਾ ਹੋਵੇ ਤਾਂ ਉਸ ਦੀ ਸਫ਼ਾਈ ਬਾਰੇ ਪੂਰੀ ਤਸੱਲੀ ਕਰ ਲੈਣੀ ਚਾਹੀਦੀ ਹੈ ।
- ਭੋਜਨ ਦੀਆਂ ਚੀਜ਼ਾਂ ਲਿਆਉਣ ਤੋਂ ਬਾਅਦ ਸੁੱਕੀਆਂ ਚੀਜ਼ਾਂ ਨੂੰ ਸੁੱਕੇ ਡੱਬਿਆਂ ਵਿਚ ਭਰ ਕੇ ਰਸੋਈ ਦੀ ਅਲਮਾਰੀ ਜਾਂ ਸਟੋਰ ਵਿਚ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 10.
ਰਸੋਈ ਦੀ ਸਫ਼ਾਈ ਤੋਂ ਕੀ ਭਾਵ ਹੈ ?
ਉੱਤਰ-
ਰਸੋਈ ਦੇ ਹਰ ਇਕ ਸਥਾਨ ਨੂੰ ਧੋ-ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ । ਭੋਜਨ ਖ਼ਤਮ ਹੋਣ ਤੋਂ ਬਾਅਦ ਬਚਿਆ ਹੋਇਆ ਭੋਜਨ ਦੂਸਰੇ ਸਾਫ਼ ਭਾਂਡਿਆਂ ਵਿਚ ਰੱਖ ਕੇ ਜਾਲੀਦਾਰ ਅਲਮਾਰੀ ਜਾਂ ਰੈਫ਼ਰੀਜਰੇਟਰ ਵਿਚ ਰੱਖ ਦੇਣਾ ਚਾਹੀਦਾ ਹੈ । ਜੂਠੇ ਭਾਂਡਿਆਂ ਨੂੰ ਸਾਫ਼ ਕਰਨ ਦੀ ਥਾਂ ਤੇ ਹੀ ਸਾਫ਼ ਕੀਤਾ ਜਾਣਾ ਚਾਹੀਦਾ ਹੈ । ਭੋਜਨ ਪਕਾਉਣ ਅਤੇ ਪਰੋਸਣ ਦੇ ਸਥਾਨ ਨੂੰ ਪਹਿਲਾਂ ਗਿੱਲੇ ਅਤੇ ਫਿਰ ਸੁੱਕੇ ਕੱਪੜੇ ਨਾਲ ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ । ਭਾਂਡਿਆਂ ਨੂੰ ਸਾਫ਼ ਕਰਕੇ ਉੱਚਿਤ ਸਥਾਨ ਤੇ ਟਿਕਾ ਕੇ ਰੱਖਣਾ ਚਾਹੀਦਾ ਹੈ । ਨਲ, ਫ਼ਰਸ਼, ਸਿੰਕ ਆਦਿ ਨੂੰ ਸਾਫ਼ ਕਰਕੇ ਸੁੱਕਾ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ । ਰਸੋਈ ਘਰ ਦੀ ਚੌਂਕੀ, ਤਖ਼ਤ, ਮੇਜ਼, ਕੁਰਸੀ ਦੀ ਸਫ਼ਾਈ ਵੀ ਹਰ ਰੋਜ਼ ਕੀਤੀ ਜਾਣੀ ਚਾਹੀਦੀ ਹੈ ਅਤੇ ਫ਼ਰਸ਼ ਨੂੰ ਵੀ ਪਾਣੀ ਨਾਲ ਹਰ ਰੋਜ਼ ਸਾਫ਼ ਕਰਨਾ ਚਾਹੀਦਾ ਹੈ । ਸਿੰਕ ਨੂੰ ਝਾੜੂ ਨਾਲ ਜਾਂ ਕੂਚੀ ਨਾਲ ਰਗੜ ਕੇ ਧੋਣਾ ਚਾਹੀਦਾ ਹੈ ।
ਪ੍ਰਸ਼ਨ 11.
ਭੋਜਨ ਘਰ ਲਿਆਉਣ ਤੋਂ ਮਗਰੋਂ ਤਾਜ਼ੀਆਂ ਚੀਜ਼ਾਂ ਅਤੇ ਸੁੱਕੀਆਂ ਚੀਜ਼ਾਂ ਦੀ ਕਿਵੇਂ ਸੰਭਾਲ ਕਰੋਗੇ ?
ਉੱਤਰ-
ਭੋਜਨ ਦੀਆਂ ਚੀਜ਼ਾਂ ਘਰ ਲਿਆਉਣ ਤੋਂ ਬਾਅਦ ਸੁੱਕੀਆਂ ਚੀਜ਼ਾਂ ਨੂੰ ਸੁੱਕੇ ਡੱਬਿਆਂ ਵਿਚ ਭਰ ਕੇ ਰਸੋਈ ਦੀ ਅਲਮਾਰੀ ਜਾਂ ਸਟੋਰ ਵਿਚ ਰੱਖ ਦੇਣਾ ਚਾਹੀਦਾ ਹੈ । ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਨੂੰ ਫ਼ਰਿਜ਼ ਜਾਂ ਕਿਸੇ ਹੋਰ ਠੰਡੀ ਥਾਂ ਤੇ ਰੱਖਣਾ ਚਾਹੀਦਾ ਹੈ | ਮੀਟ ਲਿਆਉਣ ਤੋਂ ਬਾਅਦ ਜੇਕਰ ਫ਼ਰਿਜ਼ ਹੋਵੇ ਤਾਂ ਉਸਦੇ ਸਭ ਤੋਂ ਠੰਡੇ ਖਾਨੇ ਵਿਚ ਰੱਖਣਾ ਚਾਹੀਦਾ ਹੈ । ਜੇਕਰ ਅਜਿਹਾ ਨਾ ਹੋ ਸਕੇ ਤਾਂ ਉਸ ਨੂੰ ਛੇਤੀ ਪਕਾ ਲੈਣਾ ਚਾਹੀਦਾ ਹੈ । ਦੁੱਧ ਹਮੇਸ਼ਾਂ ਉਬਾਲ ਕੇ ਜਾਲੀ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ । ਜੇਕਰ ਫ਼ਰਿਜ ਹੋਵੇ ਤਾਂ ਉਸ ਵਿਚ ਚਾਹੀਦਾ ਹੈ ਨਹੀਂ ਤਾਂ ਠੰਡੀ ਥਾਂ ਤੇ ਦੁੱਧ ਵਾਲੇ ਭਾਂਡੇ ਨੂੰ ਰੱਖਣਾ ਚਾਹੀਦਾ ਹੈ ।
PSEB 7th Class Home Science Guide ਖਾਣਾ ਪਕਾਉਣ ਦੇ ਸਿਧਾਂਤ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ਦੇ ਬਿਲਕੁਲ ਹੇਠਾਂ …………………….. ਅਤੇ ………………….. ਹੁੰਦੇ ਹਨ ।
ਉੱਤਰ-
ਵਿਟਾਮਿਨ, ਖਣਿਜ ਲੂਣ ।
ਪ੍ਰਸ਼ਨ 2.
………………………. ਸਹਿਤ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਵਿਚ ਵਿਟਾਮਿਨ B ਹੁੰਦਾ ਹੈ ।
ਉੱਤਰ-
ਚੌਕਰ ।
ਪ੍ਰਸ਼ਨ 3.
ਸ਼ਵੇਤਸਾਰ ਦੇ ਕਣ ਪਕਾਉਣ ਤੇ ਫੁਲ ਜਾਂਦੇ ਹਨ ਅਤੇ ਕਿਸ ਰੂਪ ਵਿਚ ਬਦਲ ਜਾਂਦੇ ਹਨ ।
ਉੱਤਰ-
ਜਿਲੇਟੀਨ ।
ਪ੍ਰਸ਼ਨ 4.
ਕੈਰੋਟੀਨ …………………………… ਵਿਚ ਘੁਲਣਸ਼ੀਲ ਨਹੀਂ ਹੈ ।
ਉੱਤਰ-
ਪਾਣੀ ।
ਪ੍ਰਸ਼ਨ 5.
ਵਧੇਰੇ ਗਰਮ ਕਰਨ ਤੇ ਸ਼ੱਕਰ ਕਿਹੋ ਜਿਹੀ ਹੋ ਜਾਂਦੀ ਹੈ ?
ਉੱਤਰ-
ਕਾਲੀ ।
ਪ੍ਰਸ਼ਨ 6.
ਗਰਮ ਕਰਨ ਤੇ ਤਰਲ ਪ੍ਰੋਟੀਨ …………………….. ਰੂਪ ਵਿਚ ਬਦਲ ਜਾਂਦੀ ਹੈ ?
ਉੱਤਰ-
ਠੋਸ ।
ਪ੍ਰਸ਼ਨ 7.
ਭੋਜਨ ਨੂੰ …………………. ਸੇਕ ਤੇ ਪਕਾਉਣਾ ਚਾਹੀਦਾ ਹੈ ?
ਉੱਤਰ-
ਮੱਧਮ ।
ਪ੍ਰਸ਼ਨ 8.
ਰਸੋਈ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੋ । (ਠੀਕ/ਗਲਤ)
ਉੱਤਰ-
ਗ਼ਲਤ ।
ਪ੍ਰਸ਼ਨ 9.
ਫਲਾਂ ਅਤੇ ਸਬਜ਼ੀਆਂ ਦਾ ਛਿਲਕਾ ਪਤਲਾ ਉਤਾਰਨਾ ਚਾਹੀਦਾ ਹੈ । (ਸਹੀ/ਗਲਤ)
ਉੱਤਰ-
ਸਹੀ ।
ਪ੍ਰਸ਼ਨ 10.
ਠੀਕ ਤੱਥ ਹੈ-
(ੳ) ਸਬਜ਼ੀਆਂ ਨੂੰ ਧੋਣ ਤੋਂ ਬਾਅਦ ਕੱਟਣਾ ਚਾਹੀਦਾ ਹੈ ।
(ਅ) ਖਾਣ ਵਾਲੇ ਸੋਡੇ ਦੀ ਵਰਤੋਂ ਨਾਲ ਵਿਟਾਮਿਨ ਅਤੇ ਖਣਿਜ ਲੂਣ ਨਸ਼ਟ ਹੋ ਜਾਂਦੇ ਹਨ ।
(ੲ) ਕੁੱਝ ਵਿਟਾਮਿਨ ਭਾਫ਼ ਨਾਲ ਉਡ ਜਾਂਦੇ ਹਨ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭੋਜਨ ਪਦਾਰਥਾਂ ਨੂੰ ਪਕਾਉਣ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਭੋਜਨ ਨੂੰ ਪਚਣ ਯੋਗ ਬਣਾਉਣਾ ।
ਪ੍ਰਸ਼ਨ 2.
ਪਕਾਉਣ ਦਾ ਪ੍ਰੋਟੀਨ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪ੍ਰੋਟੀਨ ਪਕਾਉਣ ਤੇ ਪਚਣ ਯੋਗ ਹੋ ਜਾਂਦੀ ਹੈ ਅਤੇ ਤਰਲ ਪ੍ਰੋਟੀਨ ਠੋਸ ਰੂਪ ਵਿਚ ਬਦਲ ਜਾਂਦੀ ਹੈ ।
ਪ੍ਰਸ਼ਨ 3.
ਕਾਰਬੋਹਾਈਡਰੇਟ ਤੇ ਪਕਾਉਣ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪਕਾਉਣ ਨਾਲ ਕਾਰਬੋਹਾਈਡਰੇਟ ਪਚਣ ਯੋਗ ਅਤੇ ਮਿੱਠੇ ਹੋ ਜਾਂਦੇ ਹਨ ।
ਪ੍ਰਸ਼ਨ 4.
ਪਕਾਉਣ ਦਾ ਚਿਕਨਾਈ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪਕਾਉਣ ਨਾਲ ਚਿਕਨਾਈ ਪਿਘਲਦੀ ਹੈ ਅਤੇ ਪਚਣ ਯੋਗ ਬਣ ਜਾਂਦੀ ਹੈ ।
ਪ੍ਰਸ਼ਨ 5.
ਸਬਜ਼ੀ ਪਕਾਉਣ ਦਾ ਮੁੱਖ ਭਾਵ ਕੀ ਹੈ ?
ਉੱਤਰ-
ਸਬਜ਼ੀ ਦੇ ਸੈਲੂਲੋਜ਼ ਨੂੰ ਮੁਲਾਇਮ ਕਰਨਾ ਅਤੇ ਸਫ਼ੈਦ ਕਣਾਂ ਨੂੰ ਫੁਲਾ ਕੇ ਜਿਲੇਟਿਨ ਦੇ ਰੂਪ ਵਿਚ ਬਦਲਣਾ ।
ਪ੍ਰਸ਼ਨ 6.
ਕਿਹੜੇ ਖਣਿਜ ਤੱਤਾਂ ਤੇ ਤਾਪ ਦਾ ਪ੍ਰਭਾਵ ਬਹੁਤ ਘੱਟ ਪੈਂਦਾ ਹੈ ?
ਉੱਤਰ-
ਕੈਲਸ਼ੀਅਮ ਅਤੇ ਲੋਹੇ ਤੇ ।
ਪ੍ਰਸ਼ਨ 7.
ਕੈਰੋਟੀਨ ਪਕਾਉਣ ਤੇ ਨਸ਼ਟ ਕਿਉਂ ਨਹੀਂ ਹੁੰਦਾ ?
ਉੱਤਰ-
ਕਿਉਂਕਿ ਇਹ ਪਾਣੀ ਵਿਚ ਘੁਲਣਸ਼ੀਲ ਨਹੀਂ ਹੈ ।
ਪ੍ਰਸ਼ਨ 8.
ਭੋਜਨ ਪਕਾਉਣ ਨਾਲ ਵਿਟਾਮਿਨ ‘ਬੀ’ ਅਤੇ ‘ਸੀਂ ਆਮ ਤੌਰ ਤੇ ਨਸ਼ਟ ਕਿਉਂ ਹੋ ਜਾਂਦੇ ਹਨ ?
ਉੱਤਰ-
ਪਾਣੀ ਵਿਚ ਘੁਲਣਸ਼ੀਲ ਹੋਣ ਤੇ ਤਾਪ ਦੁਆਰਾ ਨਸ਼ਟ ਹੋ ਜਾਣ ਕਾਰਨ ।
ਪ੍ਰਸ਼ਨ 9.
ਸ਼ੱਕਰ ਨੂੰ ਗਰਮ ਕਰਨ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਸ਼ੱਕਰ ਨੂੰ ਗਰਮ ਕਰਨ ਤੇ ਭੂਰੇ ਰੰਗ ਦਾ ਹੋ ਜਾਂਦਾ ਹੈ । ਇਸ ਨੂੰ ਜ਼ਿਆਦਾ ਗਰਮ ਕਰਨ ਤੇ ਕਾਲੇ ਰੰਗ ਦਾ ਹੋ ਜਾਂਦਾ ਹੈ ।
ਪ੍ਰਸ਼ਨ 10.
ਕਿਹੜੇ ਪਦਾਰਥ ਪੇਟ ਵਿੱਚ ਵੱਧ ਹਵਾ ਬਣਾਉਂਦੇ ਹਨ ?
ਉੱਤਰ-
ਕੱਚੇ ਸਲਾਦ ਪੇਟ ਵਿੱਚ ਵੱਧ ਹਵਾ ਬਣਾਉਂਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਸੋਈ ਘਰ ਲਈ ਹੇਠ ਲਿਖੇ ਕੇਂਦਰਾਂ ਦੀ ਵਿਵਸਥਾ ਤੁਸੀਂ ਕਿਵੇਂ ਕਰੋਗੇ ?
(ਉ) ਤਿਆਰੀ ਕੇਂਦਰ
(ਅ) ਪਕਾਉਣ ਅਤੇ ਪਰੋਸਣ ਦਾ ਕੇਂਦਰ ।
ਉੱਤਰ-
(ੳ) ਤਿਆਰੀ ਕੇਂਦਰ – ਖਾਣਾ ਪਕਾਉਣ ਤੋਂ ਪਹਿਲਾਂ ਖਾਣ ਵਾਲੇ ਭੋਜਨ ਦੀ ਤਿਆਰੀ ਕਰਨੀ ਪੈਂਦੀ ਹੈ । ਇਨ੍ਹਾਂ ਵਿਚ ਦਾਲ-ਚੌਲ ਚੁਣਨਾ ਅਤੇ ਧੋਣਾ, ਸਾਗ-ਸਬਜ਼ੀ ਧੋਣਾ ਅਤੇ ਕੱਟਣਾ, ਆਟਾ ਛਾਨਣਾ, ਗੁੰਨ੍ਹਣਾ ਆਦਿ ਜਿਹੇ ਕੰਮ ਰਹਿੰਦੇ ਹਨ । ਕੰਮ ਕਰਨ ਲਈ ਖਾਣਾ ਪਕਾਉਣ ਦੇ ਸਿਧਾਂਤ ਸ਼ੈਲਫ਼ਾਂ ਦੀ ਉਚਾਈ ਸੁਆਣੀ ਦੀ ਲੰਬਾਈ ਦੇ ਅਨੁਸਾਰ ਉੱਚਿਤ ਹੋਣੀ ਚਾਹੀਦੀ ਹੈ ਜਿਸ ਨਾਲ ਸੁਆਣੀ ਨੂੰ ਕੰਮ ਕਰਨ ਵਿਚ ਔਖਿਆਈ ਨਾ ਹੋਵੇ । ਇਨ੍ਹਾਂ ਸ਼ੈਲਫ਼ਾਂ ਦੇ ਹੇਠਾਂ ਅਤੇ ਉੱਪਰ ਅਲਮਾਰੀਆਂ ਵਿਚ ਭੋਜਨ ਦੀ ਤਿਆਰੀ ਵਿਚ ਉਪਯੋਗ ਵਿਚ ਆਉਣ ਵਾਲਾ ਸਾਮਾਨ ਆਟਾ, ਦਾਲਾਂ ਆਦਿ ਇਕੱਠਾ ਕਰਕੇ ਰੱਖਿਆ ਜਾ ਸਕਦਾ ਹੈ ।
(ਅ) ਖਾਣਾ ਪਕਾਉਣ ਅਤੇ ਪਰੋਸਣ ਦਾ ਕੇਂਦਰ – ਭੋਜਨ ਪਕਾਉਣ ਲਈ ਜਿਨ੍ਹਾਂ ਵਸਤਾਂ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਅਜਿਹੀ ਥਾਂ ਤੇ ਰੱਖਣਾ ਚਾਹੀਦਾ ਹੈ ਜਿਸ ਨਾਲ ਸੁਆਣੀ ਨੂੰ ਜ਼ਿਆਦਾ ਭੱਜ ਦੌੜ ਨਾ ਕਰਨੀ ਪਵੇ । ਭੋਜਨ ਪਕਾਉਣ ਦੇ ਕੇਂਦਰ ਦੇ ਨੇੜੇ ਹੀ ਇਕ ਅਜਿਹਾ ਸਥਾਨ ਜਾਂ ਅਲਮਾਰੀ ਹੋਵੇ ਜਿਸ ਵਿਚ ਸਾਰੇ ਮਸਾਲਿਆਂ ਨਾਲ ਭਰੀਆਂ ਸ਼ੀਸ਼ੀਆਂ ਘਿਓ ਅਤੇ ਪਕਾਉਣ ਦੇ ਭਾਂਡੇ ਹੋਣ ।
ਭੋਜਨ ਪਕਾਉਣ ਦੇ ਬਾਅਦ ਭੋਜਨ ਪਰੋਸਣਾ ਸਭ ਤੋਂ ਮਹੱਤਵਪੂਰਨ ਕੰਮ ਹੈ । ਭੋਜਨ ਦੋ ਤਰ੍ਹਾਂ ਨਾਲ ਪਰੋਸਿਆ ਜਾਂਦਾ ਹੈ-ਭਾਰਤੀ ਸ਼ੈਲੀ ਅਤੇ ਵਿਦੇਸ਼ੀ ਸ਼ੈਲੀ । ਭਾਰਤੀ ਸ਼ੈਲੀ ਵਿਚ ਖਾਣਾ ਥਾਲੀ, ਕਟੋਰੀਆਂ ਵਿਚ ਪਰੋਸ ਕੇ ਆਮ ਤੌਰ ਤੇ ਰਸੋਈ ਘਰ ਵਿਚ ਚੌਂਕੀ ਤੇ ਰੱਖਿਆ ਜਾਂਦਾ ਹੈ ਅਤੇ ਵਿਅਕਤੀ ਪਟਰੇ ਉੱਤੇ ਬੈਠ ਕੇ ਖਾਂਦਾ ਹੈ ।
ਵਿਦੇਸ਼ੀ ਸ਼ੈਲੀ ਵਿਚ ਖਾਣਾ ਡਿੱਗਿਆਂ ਵਿਚ ਭਰ ਕੇ ਮੇਜ਼ ਤੇ ਲਾਇਆ ਜਾਂਦਾ ਹੈ ਅਤੇ ਵਿਅਕਤੀ ਇੱਛਾ ਅਨੁਸਾਰ ਆਪ ਪਰੋਸ ਕੇ ਖਾਂਦਾ ਹੈ ।
ਪ੍ਰਸ਼ਨ 2.
ਰਸੋਈ ਘਰ ਦੇ ਭਾਂਡਿਆਂ ਦੀ ਧੁਆਈ ਅਤੇ ਸਫ਼ਾਈ ਦੇ ਉੱਤਮ ਪ੍ਰਬੰਧ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਜੂਠੇ ਅਤੇ ਭੋਜਨ ਪਕਾਏ ਹੋਏ ਭਾਂਡਿਆਂ ਨੂੰ ਸਾਫ਼ ਕਰਨ ਲਈ ਇਕ ਨਿਸਚਿਤ ਸਥਾਨ ਹੋਣਾ ਚਾਹੀਦਾ ਹੈ । ਭਾਂਡੇ ਸਾਫ਼ ਕਰਨ ਦੇ ਕੋਲ ਸਿੰਕ ਦੀ ਵਿਵਸਥਾ ਜ਼ਰੂਰ ਹੋਣੀ ਚਾਹੀਦੀ ਹੈ । ਸਿੰਕ ਦੇ ਕੋਲ ਇਕ ਪਾਸੇ ਗੰਦੇ ਭਾਂਡੇ ਅਤੇ ਦੂਸਰੇ ਪਾਸੇ ਧੋਤੇ ਭਾਂਡੇ ਰੱਖਣ ਲਈ ਸ਼ੈਲਫ਼ ਹੋਣੀ ਚਾਹੀਦੀ ਹੈ । ਸਿੰਕ ਕਦੀ ਕੋਨੇ ਵਿਚ ਨਹੀਂ ਹੋਣਾ ਚਾਹੀਦਾ | ਇਸ ਕੇਂਦਰ ਵਿਚ ਵਿਮ, ਛਾਈ ਹੋਈ ਸੁਆਹ, ਸਰਫ਼, ਮਿੱਟੀ, ਬੁਰਸ਼, ਸਪੰਜ ਅਤੇ ਝਾੜੂ ਆਦਿ ਰੱਖਣ ਦੀ ਵਿਵਸਥਾ ਹੋਣੀ ਚਾਹੀਦੀ ਹੈ ।