Punjab State Board PSEB 7th Class Home Science Book Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ Textbook Exercise Questions and Answers.
PSEB Solutions for Class 7 Home Science Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ
Home Science Guide for Class 7 PSEB ਭੋਜਨ ਸਮੂਹ ਅਤੇ ਸੰਤੁਲਿਤ ਭੋਜਨ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਅਨਾਜਾਂ ਤੋਂ ਮੁੱਖ ਰੂਪ ਵਿਚ ਕਿਹੜਾ ਪੌਸ਼ਟਿਕ ਤੱਤ ਮਿਲਦਾ ਹੈ ?
ਉੱਤਰ-
ਕਾਰਬੋਹਾਈਡਰੇਟ ।
ਪ੍ਰਸ਼ਨ 2.
ਦਾਲਾਂ ਵਿਚ ਸਭ ਤੋਂ ਵੱਧ ਕਿਹੜਾ ਪੌਸ਼ਟਿਕ ਤੱਤ ਪਾਇਆ ਜਾਂਦਾ ਹੈ ?
ਉੱਤਰ-
ਪ੍ਰੋਟੀਨ ।
ਪ੍ਰਸ਼ਨ 3.
ਫਲਾਂ ਤੋਂ ਕਿਹੜੇ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ ?
ਉੱਤਰ-
ਫਲਾਂ ਤੋਂ ਵਿਟਾਮਿਨ ਅਤੇ ਖਣਿਜ ਲੂਣ ਅਤੇ ਮਿੱਠੇ ਫਲਾਂ ਤੋਂ ਕਾਰਬੋਹਾਈਡਰੇਟ।
ਪ੍ਰਸ਼ਨ 4.
ਦੁੱਧ ਵਿਚ ਕਿਹੜੇ ਪੌਸ਼ਟਿਕ ਤੱਤ ਨਹੀਂ ਪਾਏ ਜਾਂਦੇ ਹਨ ?
ਉੱਤਰ-
ਦੁੱਧ ਵਿਚ ਲੋਹਾ ਅਤੇ ਵਿਟਾਮਿਨ ‘ਸੀ’ ਤੱਤ ਨਹੀਂ ਪਾਏ ਜਾਂਦੇ ਹਨ।
ਪ੍ਰਸ਼ਨ 5.
ਸੁੱਕੇ ਮੇਵਿਆਂ ਤੋਂ ਸਾਨੂੰ ਕਿਹੜੇ ਪ੍ਰਮੁੱਖ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ ?
ਉੱਤਰ-
ਪ੍ਰੋਟੀਨ, ਲੋਹਾ ਅਤੇ ਵਿਟਾਮਿਨ ‘ਬੀ’ ।
ਪ੍ਰਸ਼ਨ 6.
ਹਰੀ ਮਿਰਚ ਤੋਂ ਕਿਹੜਾ ਪੌਸ਼ਟਿਕ ਤੱਤ ਮਿਲਦਾ ਹੈ ?
ਉੱਤਰ-
ਵਿਟਾਮਿਨ ‘ਸੀ’।
ਪ੍ਰਸ਼ਨ 7.
ਸੋਇਆਬੀਨ ਕਿਸ ਪੌਸ਼ਟਿਕ ਤੱਤ ਦਾ ਵਧੀਆ ਸਾਧਨ ਹੈ ?
ਉੱਤਰ-
ਪ੍ਰੋਟੀਨ ਦਾ ।
ਪ੍ਰਸ਼ਨ 8.
ਗੁੜ, ਖੰਡ ਅਤੇ ਸ਼ਕਰ ਤੋਂ ਕਿਹੜਾ ਆਹਾਰੀ ਤੱਤ ਪ੍ਰਾਪਤ ਹੁੰਦਾ ਹੈ ?
ਉੱਤਰ-
ਇਹ ਸਾਨੂੰ ਕਾਰਬੋਹਾਈਡਰੇਟ ਦਿੰਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ: 9.
ਭੋਜਨ ਦੇ ਕਿਹੜੇ-ਕਿਹੜੇ ਸਮੂਹ ਹਨ ?
ਉੱਤਰ-
ਭੋਜਨ ਦੇ ਸੱਤ ਸਮੂਹ ਹਨ-
- ਕਈ ਪ੍ਰਕਾਰ ਦੇ ਅਨਾਜ
- ਕਈ ਪ੍ਰਕਾਰ ਦੀਆਂ ਦਾਲਾਂ ਅਤੇ ਸੁੱਕੇ ਮੇਵੇ
- ਭਾਂਤ-ਭਾਂਤ ਦੀਆਂ ਸਬਜ਼ੀਆਂ
- ਤਾਜ਼ੇ ਫਲ
- ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ
- ਮੀਟ ਸਮੂਹ
- ਗੁੜ, ਖੰਡ, ਤੇਲ ਅਤੇ ਤੇਲਾਂ ਦੇ ਬੀਜ।
ਪ੍ਰਸ਼ਨ 10.
ਸੰਤੁਲਿਤ ਭੋਜਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਵੱਖ-ਵੱਖ ਭੋਜਨ ਪਦਾਰਥਾਂ ਦੇ ਮਿਸ਼ਰਨ ਤੋਂ ਬਣਿਆ ਉਹ ਆਹਾਰ ਜੋ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਸਾਡੀ ਸਰੀਰਕ ਲੋੜ ਅਨੁਸਾਰ, ਉੱਚਿਤ ਮਾਤਰਾ ਵਿਚ ਪ੍ਰਦਾਨ ਕਰਦਾ ਹੈ ਸੰਤੁਲਿਤ ਭੋਜਨ (Balanced Food) ਕਹਾਉਂਦਾ ਹੈ।
ਪ੍ਰਸ਼ਨ 11.
ਤਾਜ਼ੀਆਂ ਸਬਜ਼ੀਆਂ ਅਤੇ ਫਲ ਸਾਡੇ ਲਈ ਕਿਉਂ ਜ਼ਰੂਰੀ ਹਨ ?
ਉੱਤਰ-
ਤਾਜ਼ੀਆਂ ਸਬਜ਼ੀਆਂ-ਇਸ ਸਮੂਹ ਵਿਚ ਪੱਤੇ ਵਾਲੀਆਂ ਅਤੇ ਬਿਨਾਂ ਪੱਤੇ ਵਾਲੀਆਂ ਸਾਰੀਆਂ ਸਬਜ਼ੀਆਂ ਸ਼ਾਮਲ ਹਨ। ਇਸ ਤੋਂ ਸਾਨੂੰ ਵਿਟਾਮਿਨ ਅਤੇ ਖਣਿਜ ਲਵਣ ਮਿਲਦੇ ਹਨ ।
ਹਰੇ ਮਟਰ, ਲੋਬੀਏ ਦੀਆਂ ਫਲੀਆਂ ਆਦਿ ਤੋਂ ਕਾਫ਼ੀ ਮਾਤਰਾ ਵਿਚ ਪ੍ਰੋਟੀਨ ਮਿਲਦੀ ਹੈ ।
ਫਲ – ਫਲਾਂ ਵਿਚ ਗੁਲੂਕੋਜ਼ ਹੁੰਦਾ ਹੈ ਜੋ ਬੜੀ ਅਸਾਨੀ ਨਾਲ ਪਚ ਜਾਂਦਾ ਹੈ । ਫਲਾਂ ਵਿਚ ਪ੍ਰੋਟੀਨ ਅਤੇ ਚਿਕਨਾਈ ਨਹੀਂ ਹੁੰਦੀ ਪਰੰਤੂ ਵਿਟਾਮਿਨ ‘ਏ’, ‘ਸੀ’ ਅਤੇ ਲੋਹਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਕੁਝ ਮਾਤਰਾ ਵਿਚ ਵਿਟਾਮਿਨ ‘ਬੀ’ ਵੀ ਮਿਲਦੇ ਹਨ।
ਪ੍ਰਸ਼ਨ 12.
ਸੋਇਆਬੀਨ ਦਾ ਦੁੱਧ ਅਤੇ ਦਹੀਂ ਕਿਵੇਂ ਬਣਾਏ ਜਾਂਦੇ ਹਨ ?
ਉੱਤਰ-
ਸੋਇਆਬੀਨ ਦਾ ਦੁੱਧ ਬਨਾਉਣ ਲਈ ਉਸ ਨੂੰ 3-4 ਘੰਟੇ ਤਕ ਪਾਣੀ ਵਿਚ ਭਿਉਂ ਦਿੰਦੇ ਹਨ । ਹੁਣ ਧੁੱਪ ਵਿਚ ਸੁਕਾ ਕੇ ਉਸ ਦਾ ਛਿਲਕਾ ਉਤਾਰ ਲੈਂਦੇ ਹਨ । ਹੁਣ ਸਾਰੀ ਰਾਤ ਪਾਣੀ ਵਿਚ ਭਿਉਂ ਕੇ ਰਗੜਦੇ ਹਨ ਜਿਸ ਨਾਲ ਛਿਲਕਾ ਸਾਫ਼ ਹੋ ਜਾਏ। ਇਸ ਤੋਂ ਬਾਅਦ ਇਸ ਨੂੰ 10 ਮਿੰਟ ਤਕ ਸੋਡੀਅਮ ਬਾਈਕਾਰਬੋਨੇਟ ਦੇ ਗਰਮ ਘੋਲ ਵਿਚ ਭਿਉਂ ਦਿੰਦੇ ਹਨ । ਇਸ ਮਿਸ਼ਰਨ ਨੂੰ 15 ਮਿੰਟ ਤਕ ਉਬਾਲ ਕੇ ਠੰਢਾ ਕਰਦੇ ਹਨ । ਹੁਣ ਇਸ ਨੂੰ ਛਾਣ ਲੈਂਦੇ ਹਨ ਅਤੇ ਇਸ ਤਰ੍ਹਾਂ ਸੋਇਆਬੀਨ ਦਾ ਦੁੱਧ ਤਿਆਰ ਹੋ ਜਾਂਦਾ ਹੈ । ਇਸ ਦਾ ਦਹੀਂ ਬਣਾਉਣ ਲਈ ਦੁੱਧ ਵਿਚ ਥੋੜ੍ਹੀ ਜਿਹੀ ਖੰਡ ਜਾਂ ਸ਼ਹਿਦ ਮਿਲਾ ਕੇ ਅਤੇ ਥੋੜ੍ਹਾ ਖੱਟਾ ਮਿਲਾ ਕੇ ਦੁੱਧ ਜਮਾ ਦਿੰਦੇ ਹਨ ।
ਪ੍ਰਸ਼ਨ 13.
ਚੌਲਾਂ ਨੂੰ ਪਕਾਉਣ ਸਮੇਂ ਇਸ ਦੇ ਪੌਸ਼ਿਕ ਤੱਤਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਚੌਲਾਂ ਨੂੰ ਪਕਾਉਂਦੇ ਸਮੇਂ ਇਸ ਦੇ ਪੌਸ਼ਟਿਕ ਤੱਤਾਂ ਨੂੰ ਮੰਡ ਨਾ ਕੱਢ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
ਪ੍ਰਸ਼ਨ 14.
ਸਭ ਤੋਂ ਵਧੀਆ ਦਾਲ ਕਿਹੜੀ ਹੈ ਅਤੇ ਕਿਉਂ ?
ਉੱਤਰ-
ਸਭ ਤੋਂ ਵਧੀਆ ਦਾਲ ਸੋਇਆਬੀਨ ਦੀ ਹੈ, ਕਿਉਂਕਿ ਇਸ ਵਿਚ ਪ੍ਰੋਟੀਨ ਅਤੇ ਵਿਟਾਮਿਨ ‘ਬੀ’ ਦੀ ਜ਼ਿਆਦਾ ਮਾਤਰਾ ਹੁੰਦੀ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 15.
ਇਕ ਸਾਧਾਰਨ ਕੰਮ ਕਰਨ ਵਾਲੇ ਮਨੁੱਖ ਨੂੰ ਕਿਨ੍ਹਾਂ-ਕਿਨ੍ਹਾਂ ਭੋਜਨਾਂ ਦੀ ਲੋੜ ਹੈ ?
ਉੱਤਰ-
ਸਾਧਾਰਨ ਕੰਮ ਕਰਨ ਵਾਲੇ ਵਿਅਕਤੀ ਦਾ ਭੋਜਨ-
ਖਾਧ-ਪਦਾਰਥ | ਸ਼ਾਕਾਹਾਰੀ (ਗ੍ਰਾਮ) | ਮਾਸਾਹਾਰੀ (ਗ੍ਰਾਮ) |
ਅਨਾਜ | 400 | 400 |
ਦਾਲਾਂ | 55 | 55 |
ਹਰੀਆਂ ਪੱਤੇ ਵਾਲੀਆਂ ਸਬਜ਼ੀਆਂ | 100 | 100 |
ਜੜ੍ਹ ਵਾਲੀਆਂ ਸਬਜ਼ੀਆਂ | 75 | 75 |
ਦੂਜੀਆਂ ਸਬਜ਼ੀਆਂ | 75 | 75 |
ਫਲ | 30 | 30 |
ਦੁੱਧ | 200 ਮਿ: ਲੀ: | 30 |
ਚੀਨੀ ਅਤੇ ਗੁੜ | 30 | 100 ਮਿ: ਲੀ. |
ਘਿਓ ਅਤੇ ਤੇਲ | 40 | 30 |
ਮੀਟ ਜਾਂ ਮੱਛੀ | – | 40 |
ਅੰਡਾ | – | 30 |
ਪ੍ਰਸ਼ਨ 16.
ਹੇਠ ਲਿਖਿਆਂ ਤੋਂ ਕੀ-ਕੀ ਮਿਲਦਾ ਹੈ ? ਦੁੱਧ, ਮੀਟ, ਕਣਕ, ਸੋਇਆਬੀਨ।
ਉੱਤਰ-
ਦੁੱਧ ਤੋਂ – ਪ੍ਰੋਟੀਨ, ਕਾਰਬੋਹਾਈਡਰੇਟ, ਚਿਕਨਾਈ, ਵਿਟਾਮਿਨ ‘ਏ’, ‘ਬੀ’ ਅਤੇ ‘ਡੀ’ ਚੂਨਾ ਅਤੇ ਫਾਸਫੋਰਸ।
ਮੀਟ ਤੋਂ – ਪ੍ਰੋਟੀਨ, ਲੋਹਾ, ਮੈਗਨੀਸ਼ੀਅਮ, ਫਾਸਫੋਰਸ, ਵਿਟਾਮਿਨ ‘ਏ’ ਅਤੇ ‘ਬੀ’ ।
ਕਣਕ ਤੋਂ – ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਲਵਣ।
ਸੋਇਆਬੀਨ ਤੋਂ – ਪ੍ਰੋਟੀਨ, ਚਿਕਨਾਈ, ਕਾਰਬੋਹਾਈਡਰੇਟ, ਲੋਹਾ, ਕੈਲਸ਼ੀਅਮ, ਵਿਟਾਮਿਨ ‘ਬੀ’ ਆਦਿ।
ਪ੍ਰਸ਼ਨ 17.
ਕੀ ਕਣਕ ਸੰਪੂਰਨ ਭੋਜਨ ਹੈ ? ਇਸ ਨੂੰ ਸੰਪੂਰਨ ਭੋਜਨ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਹਾਂ, ਕਣਕ ਸੰਪੂਰਨ ਭੋਜਨ ਹੈ ਕਿਉਂਕਿ ਇਸ ਵਿਚ ਦੁਸਰੇ ਅਨਾਜਾਂ ਨਾਲੋਂ ਪ੍ਰੋਟੀਨ ਜ਼ਿਆਦਾ ਅਤੇ ਚੰਗੀ ਕਿਸਮ ਦਾ ਹੁੰਦਾ ਹੈ । ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਅਤੇ ਖਣਿਜ ਲੂਣ ਵੀ ਹੁੰਦੇ ਹਨ | ਦੂਜੇ ਅਨਾਜਾਂ ਦੀ ਤਰ੍ਹਾਂ ਇਸ ਵਿਚ ਜ਼ਿਆਦਾਤਰ ਕਾਰਬੋਹਾਈਡਰੇਟ ਹੁੰਦੇ ਹਨ । ਕਿਉਂਕਿ ਇਸਦੇ ਜ਼ਿਆਦਾਤਰ ਪੌਸ਼ਟਿਕ ਤੱਤ ਛਿਲਕੇ ਦੇ ਕੋਲ ਹੀ ਹੁੰਦੇ ਹਨ ਇਸ ਲਈ ਆਟਾ ਜੇਕਰ ਮਸ਼ੀਨ ਨਾਲ ਬਰੀਕ ਪੀਸਿਆ ਜਾਵੇ ਤਾਂ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਮੈਦੇ ਵਿਚ ਸਿਰਫ਼ ਕਾਰਬੋਹਾਈਡਰੇਟ ਹੀ ਰਹਿ ਜਾਂਦੇ ਹਨ । ਇਸ ਨੂੰ ਸੰਪੂਰਨ ਭੋਜਨ ਬਣਾਉਣ ਲਈ ਦਾਲਾਂ, ਦੁੱਧ, ਸਬਜ਼ੀਆਂ ਅਤੇ ਦੁਸਰੇ ਆਹਾਰ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਹੈ ।
ਪ੍ਰਸ਼ਨ 18.
ਕਣਕ ਅਤੇ ਮੱਕੀ ਦੇ ਪੌਸ਼ਟਿਕ ਤੱਤਾਂ ਦੀ ਤੁਲਨਾ ਕਰੋ ।
ਉੱਤਰ-
ਕਣਕ ਅਤੇ ਮੱਕੀ ਦੇ ਪੌਸ਼ਟਿਕ ਤੱਤਾਂ ਦੀ ਤੁਲਨਾ-
ਕਣਕ ਵਿਚ ਪੌਸ਼ਟਿਕ ਤੱਤ | ਮੱਕੀ ਵਿਚ ਪੌਸ਼ਟਿਕ ਤੱਤ |
ਕਣਕ ਵਿਚ ਪ੍ਰੋਟੀਨ ਦੂਸਰੇ ਅਨਾਜਾਂ ਨਾਲੋਂ ਚੰਗੀ ਕਿਸਮ ਦਾ ਹੁੰਦਾ ਹੈ । ਇਸ ਵਿਚ ਖਣਿਜ ਲੂਣ, ਕਾਰਬੋਹਾਈਡੇਟ, ਲੋਹਾ, ਵਿਟਾਮਿਨ ‘ਬੀ’ ਹੁੰਦੇ ਹਨ । | ਇਸ ਵਿਚ ਪੌਸ਼ਟਿਕ ਤੱਤ ਕਣਕ ਜਿੰਨੇ ਹੀ ਹੁੰਦੇ ਹਨ । ਇਸ ਵਿਚ ਕਣਕ ਨਾਲੋਂ ਵੱਧ ਚਿਕਨਾਈ ਅਤੇ ਨਾਲ ਹੀ ਵਿਟਾਮਿਨ ‘ਏ’ ਵੀ ਹੁੰਦਾ ਹੈ । ਪਰ ਇਸ ਦੀ ਪ੍ਰੋਟੀਨ ਚੰਗੀ ਕਿਸਮ ਦੀ ਨਹੀਂ ਹੁੰਦੀ, ਨਾ ਹੀ ਇਸ ਵਿਚ ਵਿਟਾਮਿਨ ‘ਬੀ’ ਹੁੰਦਾ ਹੈ । |
ਪ੍ਰਸ਼ਨ 19.
ਆਪਣੇ ਲਈ ਇਕ ਦਿਨ ਦੇ ਸੰਤੁਲਿਤ ਭੋਜਨ ਦੀ ਸੂਚੀ ਬਣਾਉ ।
ਉੱਤਰ-
ਆਪਣੇ ਲਈ ਇਕ ਦਿਨ ਦੇ ਸੰਤੁਲਿਤ ਭੋਜਨ ਦੀ ਸੂਚੀ-
PSEB 7th Class Home Science Guide ਭੋਜਨ ਸਮੂਹ ਅਤੇ ਸੰਤੁਲਿਤ ਭੋਜਨ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਉੱਚ ਪੱਧਰ ਦਾ ਕਾਰਬੋਹਾਈਡਰੇਟ ਕਿਸ ਅਨਾਜ ਤੋਂ ਮਿਲਦਾ ਹੈ ?
ਉੱਤਰ-
ਚੌਲਾਂ ਤੋਂ ।
ਪ੍ਰਸ਼ਨ 2.
ਰੌਂਗੀ ਵਿਚ ਕਿਹੜਾ ਖਣਿਜ ਲਵਣ ਮਿਲਦਾ ਹੈ ?
ਉੱਤਰ-
ਕੈਲਸ਼ੀਅਮ ।
ਪ੍ਰਸ਼ਨ 3.
ਦਾਲਾਂ ਨੂੰ ਅਨਾਜ ਨਾਲ ਮਿਲਾ ਕੇ ਖਾਣ ਨਾਲ ਕੀ ਲਾਭ ਹੁੰਦਾ ਹੈ ?
ਉੱਤਰ-
ਭੋਜਨ ਦੀ ਪੌਸ਼ਟਿਕਤਾ ਵਧ ਜਾਂਦੀ ਹੈ ।
ਪ੍ਰਸ਼ਨ 4.
ਪੁੰਗਰੀਆਂ ਹੋਈਆਂ ਦਾਲਾਂ ਕਿਸ ਵਿਟਾਮਿਨ ਦਾ ਉੱਤਮ ਸੋਮਾ ਹੁੰਦੀਆਂ ਹਨ ?
ਉੱਤਰ-
ਵਿਟਾਮਿਨ ‘ਸੀ’ ਦਾ ।
ਪ੍ਰਸ਼ਨ 5.
ਜੜ੍ਹਾਂ ਵਾਲੀਆਂ ਸਬਜ਼ੀਆਂ ਵਿਚ ਮੁੱਖ ਰੂਪ ਨਾਲ ਕਿਹੜਾ ਪੋਸ਼ਕ ਤੱਤ ਪ੍ਰਾਪਤ ਹੁੰਦਾ ਹੈ ?
ਉੱਤਰ-
ਕਾਰਬੋਹਾਈਡਰੇਟ ।
ਪ੍ਰਸ਼ਨ 6.
ਵਿਟਾਮਿਨ ‘ਸੀ ਦਾ ਮੁੱਖ ਸਰੋਤ ……………………….. ਹੈ ?
ਉੱਤਰ-
ਆਂਵਲਾ |
ਪ੍ਰਸ਼ਨ 7.
ਭੋਜਨ ਦੇ ਕਿੰਨੇ ਸਮੂਹ ਹਨ ?
ਉੱਤਰ-
ਸੱਤ ।
ਪ੍ਰਸ਼ਨ 8.
ਕਣਕ …………………….. ਆਹਾਰ ਹੈ ।
ਉੱਤਰ-
ਸੰਪੂਰਨ ।
ਪ੍ਰਸ਼ਨ 9.
ਜੜ੍ਹ ਵਾਲੀਆਂ ਸਬਜ਼ੀਆਂ ਵਿਚ …………. ਵਧੇਰੇ ਮਿਲਦਾ ਹੈ ?
ਉੱਤਰ-
ਕਾਰਬੋਹਾਈਡਰੇਟਸ ।
ਪ੍ਰਸ਼ਨ 10.
ਚੀਨੀ ਤੋਂ ਕੀ ਮਿਲਦਾ ਹੈ ?
ਉੱਤਰ-
ਊਰਜਾ (ਕਾਰਬੋਜ) ।
ਪ੍ਰਸ਼ਨ 11.
ਮੱਕੀ ਵਿੱਚ ਕਿਹੜਾ ਵਿਟਾਮਿਨ ਘੱਟ ਹੁੰਦਾ ਹੈ ?
ਉੱਤਰ-
ਵਿਟਾਮਿਨ ‘ਬੀ’ ।
ਪ੍ਰਸ਼ਨ 12.
ਅੰਗੂਰ ਵਿਚ ਵਿਟਾਮਿਨ ਸੀ ਹੁੰਦਾ ਹੈ ? (ਠੀਕ/ਗਲਤ)
ਉੱਤਰ-
ਠੀਕ।
ਪ੍ਰਸ਼ਨ 13.
ਮੱਖਣ ਵਿਚ ਹੁੰਦਾ ਹੈ-
(ਉ) ਚਿਕਨਾਈ
(ਅ) ਵਿਟਾਮਿਨ ਏ
(ੲ) ਵਿਟਾਮਿਨ ਡੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 14.
ਦੁੱਧ ਵਿੱਚ ਕਿਹੜਾ ਪੌਸ਼ਟਿਕ ਤੱਤ ਨਹੀਂ ਪਾਇਆ ਜਾਂਦਾ ?
(ਉ) ਵਿਟਾਮਿਨ ਏ
(ਅ ਵਿਟਾਮਿਨ ਬੀ
(ੲ) ਵਿਟਾਮਿਨ ਸੀ
(ਸ) ਵਿਟਾਮਿਨ ਡੀ ।
ਉੱਤਰ-
(ੲ) ਵਿਟਾਮਿਨ ਸੀ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹਰੀਆਂ ਸਾਗ-ਸਬਜ਼ੀਆਂ ਵਿਚ ਕਿਹੜੇ-ਕਿਹੜੇ ਪੋਸ਼ਕ ਤੱਤ ਮਿਲਦੇ ਹਨ ?
ਉੱਤਰ-
ਕੈਲਸ਼ੀਅਮ, ਲੋਹਾ, ਵਿਟਾਮਿਨ ‘ਏ’, ਵਿਟਾਮਿਨ ‘ਸੀ’ ਅਤੇ ਹੋਰ ਖਣਿਜ ਲਵਣ ।
ਪ੍ਰਸ਼ਨ 2.
ਕਿਹੜੇ ਵਿਅਕਤੀਆਂ ਲਈ ਭੋਜਨ ਵਿਚ ਹਰੀਆਂ ਸਬਜ਼ੀਆਂ ਦਾ ਸਮਾਵੇਸ਼ ਬਹੁਤ ਜ਼ਰੂਰੀ ਹੈ ?
ਉੱਤਰ-
ਬੱਚਿਆਂ, ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਇਸਤਰੀਆਂ ਲਈ ।
ਪ੍ਰਸ਼ਨ 3.
ਵਿਟਾਮਿਨ ‘ਏ ਕਿਹੜੇ ਫਲਾਂ ਤੋਂ ਜ਼ਿਆਦਾ ਮਿਲਦਾ ਹੈ ?
ਉੱਤਰ-
ਪਪੀਤਾ, ਅੰਬ ਅਤੇ ਦੁਸਰੇ ਪੀਲੇ ਰੰਗ ਦੇ ਫਲਾਂ ਤੋਂ ।
ਪ੍ਰਸ਼ਨ 4.
ਆਹਾਰ ਵਿਚ ਮਸਾਲਿਆਂ ਦਾ ਕੀ ਮਹੱਤਵ ਹੈ ?
ਉੱਤਰ-
ਮਸਾਲੇ ਭੋਜਨ ਨੂੰ ਸੁਗੰਧਿਤ, ਆਕਰਸ਼ਕ, ਸੁਆਦੀ ਅਤੇ ਪਚਣ ਯੋਗ ਬਣਾਉਂਦੇ ਹਨ ।
ਪ੍ਰਸ਼ਨ 5.
ਕਿੰਨੇ ਪ੍ਰਤੀਸ਼ਤ ਲੋਕ ਕਾਰਬੋਹਾਈਡਰੇਟ ਦੀ ਪੂਰਤੀ ਅਨਾਜ ਤੋਂ ਕਰਦੇ ਹਨ ?
ਉੱਤਰ-
ਲਗਪਗ 70 ਤੋਂ 80% ਲੋਕ ।
ਪ੍ਰਸ਼ਨ 6.
ਸੋਇਆਬੀਨ ਤੇ ਮੂੰਗਫਲੀ ਦੇ ਦੁੱਧ ਵਿਚ ਕਿਹੜੇ ਪ੍ਰਮੁੱਖ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ ?
ਉੱਤਰ-
ਪ੍ਰੋਟੀਨ, ਚਿਕਨਾਈ, ਕਾਰਬੋਹਾਈਡਰੇਟ, ਲੋਹਾ, ਕੈਲਸ਼ੀਅਮ, ਵਿਟਾਮਿਨ ‘ਬੀ’ ਆਦਿ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਭੋਜਨ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਭੋਜਨ ਪਦਾਰਥ ਹੇਠ ਲਿਖੇ ਹਨ-
- ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ-ਦੁੱਧ ਤੋਂ ਬਣੀਆਂ ਵਸਤਾਂ ਵਿਚ ਪ੍ਰਮੁੱਖ ਹਨਕਰੀਮ, ਦਹੀਂ, ਮੱਖਣ, ਮੱਠਾ, ਘਿਓ, ਪਨੀਰ ।
- ਮੀਟ
- ਮੱਛੀ
- ਆਂਡੇ
- ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਚਿਕਨਾਈ ਅਤੇ ਤੇਲ ।
ਪ੍ਰਸ਼ਨ 2.
ਮੀਟ, ਮੱਛੀ ਅਤੇ ਆਂਡਿਆਂ ਤੋਂ ਮਿਲਣ ਵਾਲੇ ਭੋਜਨ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਮੀਟ, ਮੱਛੀ, ਮੁਰਗਾ ਆਦਿ ਵਿਚ ਉੱਤਮ ਕਿਸਮ ਦੀ ਪ੍ਰੋਟੀਨ ਤੇ ਵਿਟਾਮਿਨ ‘ਬੀ’ ਉੱਚਿਤ ਮਾਤਰਾ ਵਿਚ ਮਿਲਦੇ ਹਨ । ਇਨ੍ਹਾਂ ਵਿਚ ਵਿਟਾਮਿਨ ‘ਏ’ ਨਹੀਂ ਹੁੰਦਾ । ਮੱਛੀਆਂ ਵਿਚ ਕੈਲਸ਼ੀਅਮ ਹੁੰਦਾ ਹੈ | ਆਂਡੇ ਵਿਚ ਵਿਟਾਮਿਨ ‘ਸੀ’ ਨੂੰ ਛੱਡ ਕੇ ਸਾਰੇ ਪੌਸ਼ਟਿਕ ਤੱਤ ਮਿਲਦੇ ਹਨ ।
ਪ੍ਰਸ਼ਨ 3.
ਮੂੰਗਫਲੀ ਦਾ ਦੁੱਧ ਕਿਸ ਪ੍ਰਕਾਰ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਮੂੰਗਫਲੀ ਦਾ ਦੁੱਧ ਬਨਾਉਣ ਲਈ ਉੱਤਮ ਕਿਸਮ ਦੀ ਮੂੰਗਫਲੀ ਦੀ ਵਰਤੋਂ ਕੀਤੀ ਜਾਂਦੀ ਹੈ । ਸਭ ਤੋਂ ਪਹਿਲਾਂ ਮੂੰਗਫਲੀ ਦਾ ਛਿਲਕਾ ਲਾਹ ਕੇ ਦਾਣਿਆਂ ਨੂੰ ਤਿੰਨ ਘੰਟੇ | ਲਈ ਪਾਣੀ ਵਿਚ ਭਿਉਂ ਦਿੰਦੇ ਹਨ । ਹੁਣ ਇਹਨਾਂ ਨੂੰ ਸਿਲ ਤੇ ਜਾਂ ਮਿਕਸੀ ਵਿਚ ਪੀਹ ਕੇ | ਲੁਗਦੀ ਬਣਾ ਲੈਂਦੇ ਹਨ । ਇਕ ਕਿਲੋ ਗਰਾਮ ਲੁਗਦੀ ਵਿਚ 30 ਕੱਪ ਪਾਣੀ ਮਿਲਾ ਕੇ ਉਸ ਭੋਜਨ ਸਮੂਹ ਅਤੇ ਸੰਤੁਲਿਤ ਭੋਜਨ ਵਿਚ 1/2 ਕੱਪ ਚੁਨੇ ਦਾ ਸਾਫ਼ ਪਾਣੀ ਮਿਲਾ ਦਿੰਦੇ ਹਨ । ਘੋਲ ਨੂੰ ਛਾਣ ਕੇ 25 ਮਿੰਟ ਤਕ ਉਬਾਲਦੇ ਹਨ । ਇਸ ਵਿਚ ਖੰਡ ਮਿਲਾਉਂਦੇ ਹਨ । ਦੁੱਧ ਤਿਆਰ ਹੋ ਜਾਂਦਾ ਹੈ ।
ਪ੍ਰਸ਼ਨ 4.
ਫਲਾਂ ਦੇ ਰਸ ਉਪਯੋਗੀ ਪੀਣ ਵਾਲੇ ਪਦਾਰਥ ਹਨ, ਕਿਉਂ ?
ਉੱਤਰ-
- ਇਸ ਵਿਚ ਪ੍ਰੋਟੀਨ, ਸ਼ੱਕਰ, ਖਣਿਜ ਲੂਣ ਅਤੇ ਵਿਟਾਮਿਨ ਆਦਿ ਪੌਸ਼ਟਿਕ ਤੱਤ ਮਿਲਦੇ ਹਨ ।
- ਇਹ ਮਨੁੱਖੀ ਸਰੀਰ ਦੀ ਗਰਮੀ ਨੂੰ ਸ਼ਾਂਤ ਕਰਦੇ ਹਨ ।
- ਇਹ ਪਿਆਸ ਬੁਝਾਉਣ ਦੇ ਨਾਲ-ਨਾਲ ਦਿਮਾਗ਼ ਨੂੰ ਠੰਢਾ ਅਤੇ ਤਾਕਤਵਰ ਬਣਾਉਂਦੇ ਹਨ ।
- ਇਹ ਸੁਆਦੀ ਅਤੇ ਪੌਸ਼ਟਿਕ ਪੀਣ ਵਾਲੇ ਪਦਾਰਥ ਹੁੰਦੇ ਹਨ ।
ਪ੍ਰਸ਼ਨ 5.
ਚਾਹ ਦਾ ਮਨੁੱਖੀ ਸਰੀਰ ਤੇ ਹਾਨੀਕਾਰਕ ਪ੍ਰਭਾਵ ਪੈਂਦਾ ਹੈ ; ਕਿਉਂ ?
ਉੱਤਰ-
ਚਾਹ ਜ਼ਿਆਦਾ ਪੀਣ ਨਾਲ ਹੇਠ ਲਿਖੇ ਹਾਨੀਕਾਰਕ ਪ੍ਰਭਾਵ ਹੁੰਦੇ ਹਨ-
- ਦਿਲ ਦੀ ਧੜਕਨ ਤੇਜ਼ ਹੋ ਕੇ ਖੂਨ ਦੇ ਸੰਚਾਰ ਦੀ ਗਤੀ ਤੇਜ਼ ਹੋ ਜਾਂਦੀ ਹੈ ।
- ਪਸੀਨਾ ਜ਼ਿਆਦਾ ਬਣਦਾ ਹੈ ।
- ਟੈਨਿਕ ਐਸਿਡ ਪਾਚਨ ਕਿਰਿਆ ਨੂੰ ਕਮਜ਼ੋਰ ਬਣਾਉਂਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਰਹਿਣ ਲਗਦੀ ਹੈ ।
- ਨੀਂਦ ਨਾ ਆਉਣ ਦਾ ਰੋਗ ਹੋ ਜਾਂਦਾ ਹੈ ।
- ਭੁੱਖ ਨਹੀਂ ਲਗਦੀ ।
ਪ੍ਰਸ਼ਨ 6.
ਹਰੀਆਂ ਸਾਗ ਸਬਜ਼ੀਆਂ ਤੇ ਜੜ੍ਹਾਂ ਵਾਲੀਆਂ ਸਬਜ਼ੀਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਹਰੀਆਂ ਸਾਗ ਸਬਜ਼ੀਆਂ ਜਿਵੇਂ-ਪਾਲਕ, ਬਾਥੂ, ਚੁਲਾਈ, ਧਨੀਆ ਅਤੇ ਦੂਜੀਆਂ ਪੱਤੇਦਾਰ ਸਬਜ਼ੀਆਂ ਹਰ ਇਕ ਵਿਅਕਤੀ ਲਈ ਜ਼ਰੂਰੀ ਹਨ । ਇਨ੍ਹਾਂ ਸਭ ਤੋਂ ਸਾਨੂੰ ਕੈਲਸ਼ੀਅਮ, ਲੋਹਾ, ਵਿਟਾਮਿਨ ‘ਏ’ ਅਤੇ ‘ਸਿੰ’ ਤੇ ਖਣਿਜ ਲਵਣ ਮਿਲਦੇ ਹਨ । ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਇਸਤਰੀਆਂ ਅਤੇ ਬੱਚਿਆਂ ਦੇ ਲਈ ਭੋਜਨ ਵਿਚ ਇਹਨਾਂ ਹਰੀਆਂ ਸਬਜ਼ੀਆਂ ਦਾ ਹੋਣਾ ਜ਼ਰੂਰੀ ਹੁੰਦਾ ਹੈ ।
ਪ੍ਰਸ਼ਨ 7.
ਬਨਸਪਤੀ ਦੁੱਧ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ-
ਬਨਸਪਤੀ ਦੁੱਧ-ਇਹ ਬਨਸਪਤੀ ਪਦਾਰਥ ਸੋਇਆਬੀਨ ਅਤੇ ਮੂੰਗਫਲੀ ਤੋਂ ਪ੍ਰਾਪਤ ਹੁੰਦਾ ਹੈ । ਇਨ੍ਹਾਂ ਤੋਂ ਪ੍ਰੋਟੀਨ ਚਿਕਨਾਈ, ਕਾਰਬੋਹਾਈਡਰੇਟ, ਲੋਹਾ, ਕੈਲਸ਼ੀਅਮ ਵਿਟਾਮਿਨ ‘ਬੀ ਆਦਿ ਸਭ ਪ੍ਰਕਾਰ ਦੇ ਪੋਸ਼ਕ ਪਦਾਰਥ ਜ਼ਿਆਦਾ ਮਾਤਰਾ ਵਿਚ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 8.
ਮੱਕੀ ਵਿਚਲੇ ਪੌਸ਼ਟਿਕ ਤੱਤਾਂ ਬਾਰੇ ਦੱਸੋ ।
ਉੱਤਰ-
ਇਸ ਵਿੱਚ ਪ੍ਰੋਟੀਨ, ਚਿਕਨਾਈ, ਕਾਰਬੋਹਾਈਡਰੇਟ, ਵਿਟਾਮਿਨ ਏ ਹੁੰਦਾ ਹੈ । ਪ੍ਰੋਟੀਨ ਚੰਗੀ ਕਿਸਮ ਦਾ ਨਹੀਂ ਹੈ ਤੇ ਵਿਟਾਮਿਨ ‘ਬੀ’ ਘੱਟ ਹੁੰਦਾ ਹੈ ।