Punjab State Board PSEB 7th Class Home Science Book Solutions Chapter 2 ਸਰੀਰਕ ਤਬਦੀਲੀਆਂ ਦੀ ਚੇਤਨਾ Textbook Exercise Questions and Answers.
PSEB Solutions for Class 7 Home Science Chapter 2 ਸਰੀਰਕ ਤਬਦੀਲੀਆਂ ਦੀ ਚੇਤਨਾ
Home Science Guide for Class 7 PSEB ਸਰੀਰਕ ਤਬਦੀਲੀਆਂ ਦੀ ਚੇਤਨਾ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਸਰੀਰਕ ਅਤੇ ਮਾਨਸਿਕ ਤਬਦੀਲੀਆਂ ਕਦੋਂ ਹੁੰਦੀਆਂ ਹਨ ?
ਉੱਤਰ-
ਸਰੀਰਕ ਅਤੇ ਮਾਨਸਿਕ ਤਬਦੀਲੀਆਂ 11 ਤੋਂ 15 ਸਾਲਾਂ ਵਿਚ ਹੁੰਦੀਆਂ ਹਨ ।
ਪ੍ਰਸ਼ਨ 2.
ਜਵਾਨੀ ਜਾਂ ਮੁਟਿਆਰਪਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਰੀਰਕ ਅਤੇ ਮਾਨਸਿਕ ਤਬਦੀਲੀਆਂ 11 ਤੋਂ 15 ਸਾਲ ਵਿਚਕਾਰ ਹੁੰਦੀਆਂ ਹਨ । ਉਹ ਜ਼ਿਆਦਾ ਮਹੱਤਵਪੂਰਨ ਅਤੇ ਡੂੰਘੀਆਂ ਹੁੰਦੀਆਂ ਹਨ । ਇਸ ਅਵਸਥਾ ਨੂੰ ਜਵਾਨੀ ਜਾਂ ਮੁਟਿਆਰਪਨ ਕਹਿੰਦੇ ਹਨ ।
ਪ੍ਰਸ਼ਨ 3.
ਕਿਸ ਉਮਰ ਵਿੱਚ ਮੁੰਡੇ ਕੁੜੀਆਂ ਜਵਾਨ ਹੋ ਜਾਂਦੇ ਹਨ ?
ਉੱਤਰ-
12-15 ਸਾਲ ਦੀ ਉਮਰ ਵਿਚ ਕੁੜੀਆਂ ਅਤੇ ਮੁੰਡੇ ਜਵਾਨ ਹੋ ਜਾਂਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 4.
ਮੁਟਿਆਰਪਨ ਅਤੇ ਜਵਾਨੀ ਦੇ ਸਮੇਂ ਮੁੰਡੇ ਕੁੜੀਆਂ ਦਾ ਵਤੀਰਾ ਕਿਉਂ ਬਦਲ ਜਾਂਦਾ ਹੈ ?
ਉੱਤਰ-
ਮੁਟਿਆਰਪਨ ਵਿਚ ਕੁੜੀਆਂ ਵਿਚ ਸਭ ਤੋਂ ਵੱਡੀ ਤਬਦੀਲੀ ਮਾਸਿਕ ਧਰਮ ਦਾ ਸ਼ੁਰੂ ਹੋਣਾ ਹੈ । ਇਸ ਦੇ ਨਾਲ ਹੀ ਸਰੀਰ ਵਿਚ ਹੋਰ ਵੀ ਤਬਦੀਲੀਆਂ ਹੁੰਦੀਆਂ ਹਨ । ਉਹਨਾਂ ਦਾ ਕੱਦ ਛੇਤੀ ਨਾਲ ਵਧਦਾ ਹੈ ਅਤੇ ਸਰੀਰ ਦੀਆਂ ਗੋਲਾਈਆਂ ਭਰ ਜਾਂਦੀਆਂ ਹਨ । ਛਾਤੀਆਂ ਉਭਰਨ ਲਗਦੀਆਂ ਹਨ ਅਤੇ ਹੌਲੀ-ਹੌਲੀ ਪੂਰੀ ਤਰ੍ਹਾਂ ਪ੍ਰਫੁਲਤ ਹੋ ਜਾਂਦੀਆਂ ਹਨ । ਪੇਂਡੂ (Pelvis) ਚੌੜੀ ਹੋ ਜਾਂਦੀ ਹੈ | ਸਰੀਰ ਦੀ ਬਨਾਵਟ ਕਾਰਨ ਮੁਟਿਆਰ ਹੁਣ ਹੋਰ ਭਰਵੀਂ ਅਤੇ ਨੌਜਵਾਨ ਔਰਤ ਵਰਗੀ ਹੋ ਜਾਂਦੀ ਹੈ । ਹੌਲੀ-ਹੌਲੀ ਅਵਾਜ਼ ਵੀ ਬਦਲ ਜਾਂਦੀ ਹੈ ।
ਮੁੰਡਿਆਂ ਵਿਚ ਜਵਾਨੀ ਦਾ ਇਹ ਸਮਾਂ ਲੰਮਾ ਤੇ ਹੌਲੀ-ਹੌਲੀ ਚਲਦਾ ਹੈ। ਉਹਨਾਂ ਦੇ ਲਿੰਗ ਵਿਕਾਸ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦਾ ਸਰੀਰ ਲੰਮਾ ਅਤੇ ਕੁਝ ਬੇਢੰਗਾ ਹੋ ਜਾਂਦਾ ਹੈ । ਠੋਡੀ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ । ਅਵਾਜ਼ ਫਟਣੀ ਸ਼ੁਰੂ ਹੋ ਜਾਂਦੀ ਹੈ । ਹੌਲੀ-ਹੌਲੀ ਇਹ ਆਵਾਜ਼ ਭਰ ਜਾਂਦੀ ਹੈ ਅਤੇ ਮਰਦਾਂ ਵਰਗੀ ਹੋ ਜਾਂਦੀ ਹੈ । ਉਹਨਾਂ ਦੇ ਮੋਢੇ ਅਤੇ ਛਾਤੀ ਚੌੜੀ ਹੋ ਜਾਂਦੀ ਹੈ ।
ਇਹਨਾਂ ਤਬਦੀਲੀਆਂ ਨਾਲ ਸਰੀਰ ਦੀਆਂ ਕਿਰਿਆਵਾਂ ਤੇ ਕਈ ਪ੍ਰਕਾਰ ਦਾ ਅਸਰ ਪੈਂਦਾ ਹੈ । ਹੁਣ ਬੱਚਿਆਂ ਨੂੰ ਬੱਚਾ ਨਹੀਂ ਸਮਝਿਆ ਜਾਂਦਾ । ਜ਼ਿੰਮੇਵਾਰੀ ਦਾ ਕੰਮ ਉਹਨਾਂ ਨੂੰ ਵਧੇਰੇ ਦਿੱਤਾ ਜਾਂਦਾ ਹੈ । ਇਸ ਨਾਲ ਉਹਨਾਂ ਵਿਚ ਥਕਾਵਟ ਅਤੇ ਸੁਸਤੀ ਵੀ ਆ ਸਕਦੀ ਹੈ । ਸੌਣ ਅਤੇ ਹਾਜ਼ਮੇ ਵਿਚ ਫ਼ਰਕ ਪੈ ਜਾਂਦਾ ਹੈ । ਸਭ ਤੋਂ ਵੱਧ ਅਸਰ ਉਹਨਾਂ ਦੇ ਵਤੀਰੇ ਤੇ ਪੈਂਦਾ ਹੈ । ਲਿੰਗ ਚੇਤਨਾ ਜਾਗਣ ਨਾਲ ਉਹਨਾਂ ਦਾ ਮਨ ਅਸਥਿਰ ਹੋ ਜਾਂਦਾ ਹੈ । ਕੰਮ ਕਰਨ ਨੂੰ ਜੀਅ ਨਹੀਂ ਕਰਦਾ । ਇਕੱਲੇ ਰਹਿਣ ਦੀ ਇੱਛਾ ਰਹਿੰਦੀ ਹੈ । ਉਹ ਜਲਦੀ ਉਕਤਾ ਜਾਂਦੇ ਹਨ ਅਤੇ ਉਹਨਾਂ ਨੂੰ ਇਹ ਵਿਚਾਰ ਰਹਿੰਦਾ ਹੈ ਕਿ ਕੋਈ ਉਹਨਾਂ ਨੂੰ ਪਿਆਰ ਨਹੀਂ ਕਰਦਾ । ਜਿਹੜੀਆਂ ਗੱਲਾਂ ਵਿਚ ਪਹਿਲਾਂ ਮਨ ਲਗਦਾ ਸੀ, ਹੁਣ ਦਿਲ ਨੂੰ ਨਹੀਂ ਮੋਂਹਦੀਆਂ | ਵੱਡਿਆਂ ਵੱਲ ਵਿਰੋਧ ਦੀ ਭਾਵਨਾ ਜਾਗਦੀ ਹੈ । ਕਹਿਣਾ ਮੰਨਣ ਨੂੰ ਜੀਅ ਨਹੀਂ ਕਰਦਾ। ਕੁਝ ਦੇਰ ਲਈ ਮੁੰਡਿਆਂ ਕੁੜੀਆਂ ਦਾ ਆਪਸੀ ਵਿਰੋਧ ਜਾਗਦਾ ਹੈ, ਪਰ ਫਿਰ ਇਹ ਖਿੱਚ ਵਿਚ ਬਦਲ ਜਾਂਦੀ ਹੈ । ਇਸ ਉਮਰ ਵਿਚ ਵਿਅਕਤੀ ਸੁਪਨਿਆਂ ਦੇ ਸੰਸਾਰ ਵਿਚ ਹੀ ਡੁੱਬਿਆ ਰਹਿੰਦਾ ਹੈ ।
ਪ੍ਰਸ਼ਨ 5.
ਚੜ੍ਹਦੀ ਜਵਾਨੀ (Puberty) ਸਮੇਂ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਕੀ ਫ਼ਰਜ਼ ਬਣਦਾ ਹੈ ?
ਉੱਤਰ-
ਇਹ ਸਮਾਂ ਬਹੁਤ ਹੀ ਨਾਜ਼ੁਕ ਹੁੰਦਾ ਹੈ । ਮਾਤਾ-ਪਿਤਾ ਅਤੇ ਸਕੂਲ ਦੇ ਅਧਿਆਪਕਾਂ ਦਾ ਵਿਸ਼ੇਸ਼ ਫ਼ਰਜ਼ ਬਣਦਾ ਹੈ ਕਿ ਉਹ ਇਸ ਉਮਰ ਦੇ ਬੱਚਿਆਂ ਵੱਲ ਵਧੇਰੇ ਪਿਆਰ, ਧਿਆਨ ਅਤੇ ਦਿਲਚਸਪੀ ਵਿਖਾਉਣ । ਜੇਕਰ ਬੱਚਿਆਂ ਨਾਲ ਠੀਕ ਵਤੀਰਾ ਕੀਤਾ ਜਾਵੇ ਤਾਂ ਇਹ ਸਮਾਂ ਆਦਰਸ਼ਵਾਦ ਅਤੇ ਠੀਕ ਮੁੱਲਾਂ ਨਾਲ ਬਤੀਤ ਹੋ ਸਕਦਾ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 6.
8 ਤੋਂ 11 ਸਾਲ ਦੀ ਉਮਰ ਦੇ ਲੜਕਿਆਂ ਵਿਚ ਕੀ-ਕੀ ਸਰੀਰਕ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਇਨ੍ਹਾਂ ਸਾਲਾਂ ਵਿਚ ਬੱਚਾ ਮਹਿਸੂਸ ਕਰਦਾ ਹੈ ਕਿ ਉਸ ਨੂੰ ਬਹੁਤ ਗਿਆਨ ਹੋ ਗਿਆ ਹੈ । ਇਸ ਭਾਵਨਾ ਨਾਲ ਬੱਚੇ ਵਿਚ ਇਕ ਵਿਸ਼ੇਸ਼ ਪ੍ਰਕਾਰ ਦਾ ਘੁਮੰਡ ਹੋ ਜਾਂਦਾ ਹੈ । ਬੱਚਿਆਂ ਦੀ ਇੱਛਾ ਆਪਣੇ ਸਾਥੀਆਂ ਨਾਲ ਰਹਿਣ ਅਤੇ ਉਹਨਾਂ ਵਿਚਕਾਰ ਆਪਣੇ ਆਪ ਨੂੰ ਮਹੱਤਵਪੂਰਨ ਸਿੱਧ ਕਰਨ ਦੀ ਰਹਿੰਦੀ ਹੈ । ਇਹਨਾਂ ਸਾਲਾਂ ਵਿਚ ਬੱਚਿਆਂ ਦਾ ਵਿਕਾਸ ਜ਼ਿਆਦਾ ਤੇਜ਼ੀ ਨਾਲ ਨਹੀਂ ਹੁੰਦਾ । ਉਸ ਦਾ ਭਾਰ ਅਤੇ ਲੰਬਾਈ ਲਗਪਗ ਸਮਾਨ ਰੂਪ ਨਾਲ ਵਧਦੇ ਹਨ । ਉਸ ਦਾ ਮੱਥਾ ਚੌੜਾ ਹੋ ਜਾਂਦਾ ਹੈ, ਬੁੱਲ਼ ਭਰ ਜਾਂਦੇ ਹਨ, ਨੱਕ ਵੱਡਾ ਹੋ ਜਾਂਦਾ ਹੈ, ਉੱਪਰਲੇ ਅਤੇ ਹੇਠਲੇ ਜਬਾੜੇ ਦੇ ਆਪਸੀ ਮੇਲ ਵਿਚ ਤਬਦੀਲੀ ਆਉਂਦੀ ਹੈ । ਇਸ ਨਾਲ ਉਸ ਦੀ ਸ਼ਕਲ ਵਿਚ ਬਚਪਨਾ ਨਹੀਂ ਰਹਿੰਦਾ ਅਤੇ ਉਹ ਛੋਟਾ ਆਦਮੀ ਜਾਂ ਛੋਟੀ ਇਸਤਰੀ ਦੀ ਤਰ੍ਹਾਂ ਲੱਗਣ ਲਗਦਾ ਹੈ । ਹੱਥ, ਪੈਰ, ਲੱਤਾਂ ਅਤੇ ਬਾਹਵਾਂ ਵੀ ਵਧਦੀਆਂ ਹਨ । ਵਾਲਾਂ ਦੀ ਚਮਕ ਘੱਟ ਹੋਣ ਲਗਦੀ ਹੈ ਅਤੇ ਉਹ ਪਹਿਲਾਂ ਨਾਲੋਂ ਰੁੱਖੇ ਹੋ ਜਾਂਦੇ ਹਨ । ਇਸ ਉਮਰ ਵਿਚ ਬੱਚਾ ਭਾਵੁਕ ਹੁੰਦਾ ਹੈ ਅਤੇ ਉਸ ਨੂੰ ਇਕੱਲੇਪਨ ਦਾ ਅਨੁਭਵ ਹੋਣ ਲਗਦਾ ਹੈ । ਸਕੂਲ ਵਿਚ ਕਿਸੇ ਪ੍ਰਕਾਰ ਦੀ ਅਸਫਲਤਾ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ ।
ਪ੍ਰਸ਼ਨ 7.
8 ਤੋਂ 11 ਸਾਲ ਦੀ ਉਮਰ ਦੀਆਂ ਲੜਕੀਆਂ ਵਿਚ ਕੀ-ਕੀ ਸਰੀਰਕ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।
ਪ੍ਰਸ਼ਨ 8.
11 ਤੋਂ 15 ਸਾਲ ਦੀ ਉਮਰ ਵਿਚ ਕਿਹੜੀਆਂ-ਕਿਹੜੀਆਂ ਸਰੀਰਕ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਜੋ ਸਰੀਰਕ ਅਤੇ ਮਾਨਸਿਕ ਤਬਦੀਲੀਆਂ 11 ਤੋਂ 15 ਸਾਲ ਵਿਚਕਾਰ ਹੁੰਦੀਆਂ ਹਨ ਉਹ ਜ਼ਿਆਦਾ ਮਹੱਤਵਪੂਰਨ ਅਤੇ ਡੂੰਘੀਆਂ ਹੁੰਦੀਆਂ ਹਨ । ਇਸ ਅਵਸਥਾ ਨੂੰ (Puberty) ਆਖਦੇ ਹਨ । ਇਸ ਸਮੇਂ ਸਰੀਰ ਵਿਚ ਜ਼ਿਆਦਾਤਰ ਤਬਦੀਲੀਆਂ ਉਸ ਦੇ ਅੰਦਰ ਗ੍ਰੰਥੀਆਂ ਦੀ ਕਿਰਿਆ ਦਾ ਸਿੱਟਾ ਹੁੰਦੀਆਂ ਹਨ । ਇਹਨਾਂ ਗ੍ਰੰਥੀਆਂ ਦੇ ਰਸਾਂ ਕਾਰਨ ਲਿੰਗ ਅੰਗਾਂ ਵਿਚ ਵਿਕਾਸ ਹੁੰਦਾ ਹੈ । ਕੁਦਰਤ ਵਲੋਂ ਇਸ ਸਮੇਂ ਬੱਚੇ ਦੇ ਸਰੀਰ ਵਿਚ ਅਜਿਹੀਆਂ ਤਬਦੀਲੀਆਂ ਆਉਂਦੀਆਂ ਹਨ ਜਿਸ ਨਾਲ ਉਹ ਬੱਚਾ ਨਹੀਂ ਰਹਿੰਦਾ ਅਤੇ ਹੌਲੀ-ਹੌਲੀ ਉਸ ਵਿਚ ਸੰਤਾਨ ਉਤਪੱਤੀ ਦੀ ਸ਼ਕਤੀ ਆ ਜਾਂਦੀ ਹੈ । ਇਹ ਤਬਦੀਲੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨਅੰਦਰਲੀਆਂ ਜਾਂ ਮੁੱਖ ਅਤੇ ਬਾਹਰਲੀਆਂ । ਅੰਦਰੂਨੀ ਪਰਿਵਰਤਨ ਲਿੰਗ ਨਾਲ ਸੰਬੰਧ ਰੱਖਦੇ ਹਨ, ਪਰ ਸਰੀਰ ਦੇ ਬਾਹਰਲੇ ਹਿੱਸਿਆਂ ਵਿਚ ਜੋ ਤਬਦੀਲੀਆਂ ਆਉਂਦੀਆਂ ਹਨ ਉਹਨਾਂ ਦੁਆਰਾ ਹੀ ਕੁੜੀਆਂ ਅਤੇ ਮੁੰਡਿਆਂ ਵਿਚ ਅੰਤਰ ਆ ਜਾਂਦਾ ਹੈ ਅਤੇ ਉਹਨਾਂ ਦੀ ਚੇਤਨਾ ਵਿਚ ਵੀ ਅੰਤਰ ਆ ਜਾਂਦਾ ਹੈ ।
PSEB 7th Class Home Science Guide ਨਿਜੀ ਸਿਹਤ ਵਿਗਿਆਨ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਬੱਚਿਆਂ ਵਿਚ ਪਹਿਲੀ ਵਾਰ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਪਰਿਵਰਤਨ ਕਦੋਂ ਹੁੰਦਾ ਹੈ ?
ਉੱਤਰ-
5-6 ਸਾਲ ਦੀ ਉਮਰ ਵਿਚ ।
ਪ੍ਰਸ਼ਨ 2.
ਜਵਾਨੀ ਵਿਚ ਵਿਅਕਤੀ ਕਿਹੜੀ ਦੁਨੀਆਂ ਵਿਚ ਗੁਆਚਿਆ ਰਹਿੰਦਾ ਹੈ ?
ਉੱਤਰ-
ਸੁਫ਼ਨਿਆਂ ਦੀ ਦੁਨੀਆ ਵਿਚ ।
ਪ੍ਰਸ਼ਨ 3.
11 ਤੋਂ 15 ਸਾਲ ਦੇ ਵਿਚ ਸਰੀਰਕ ਅਤੇ ਮਾਨਸਿਕ ਪਰਿਵਰਤਨ ਹੁੰਦੇ ਹਨ, ਇਸ ਦੌਰ ਨੂੰ ਕੀ ਕਹਿੰਦੇ ਹਨ ?
ਉੱਤਰ-
ਚੜ੍ਹਦੀ ਜਵਾਨੀ ਦੀ ਅਵਸਥਾ ।
ਪ੍ਰਸ਼ਨ 4.
ਮੁੰਡਿਆਂ ਵਿਚ ………………………… ਸਮਾਂ ਲੰਬਾ ਤੇ ਹੌਲੀ-ਹੌਲੀ ਚੱਲਦਾ ਹੈ ?
ਉੱਤਰ-
ਜਵਾਨੀ ਦਾ ।
ਪ੍ਰਸ਼ਨ 5.
ਜਵਾਨੀ ਦਾ ਸਮਾਂ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਬਹੁਤ ਨਾਜ਼ੁਕ ।
ਪ੍ਰਸ਼ਨ 6.
ਜਵਾਨੀ ਦਾ ਸਮਾਂ ਨਾਜ਼ੁਕ ਹੁੰਦਾ ਹੈ । (ਠੀਕ/ਗਲਤ)
ਉੱਤਰ-
ਠੀਕ ।
ਪ੍ਰਸ਼ਨ 7.
ਬਚਪਨ ਦਾ ਅੰਤਿਮ ਭਾਗ ਕਿਹੜਾ ਹੈ ?
(ਉ) 5-6 ਸਾਲ
(ਅ) 8-11 ਸਾਲ
(ੲ) 15-20 ਸਾਲ
(ਸ) 2-10 ਸਾਲ ।
ਉੱਤਰ-
(ਅ) 8-11 ਸਾਲ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
5-6 ਸਾਲ ਦੀ ਉਮਰ ਵਿਚ ਸਰੀਰ ਵਿਚ ਕਿਹੋ ਜਿਹੀ ਤਬਦੀਲੀ ਹੁੰਦੀ ਹੈ ?
ਉੱਤਰ-
5-6 ਸਾਲ ਦੀ ਉਮਰ ਵਿਚ ਸਰੀਰ ਵਿਚ ਬੜੀ ਤੇਜ਼ੀ ਨਾਲ ਤਬਦੀਲੀ ਹੁੰਦੀ ਹੈ ।
ਪ੍ਰਸ਼ਨ 2.
ਕਿਸ ਉਮਰ ਵਿਚ ਵਿਅਕਤੀ ਸੁਪਨਿਆਂ ਦੀ ਦੁਨੀਆ ਵਿਚ ਹੀ ਗੁਆਚਾ ਰਹਿੰਦਾ ਹੈ ?
ਉੱਤਰ-
ਮੁਟਿਆਰਪਨ ਜਾਂ ਜਵਾਨੀ ਵਿਚ ਵਿਅਕਤੀ ਸੁਪਨਿਆਂ ਦੀ ਦੁਨੀਆ ਵਿਚ ਗੁਆਚਾ ਰਹਿੰਦਾ ਹੈ ।
ਪ੍ਰਸ਼ਨ 3.
ਕਿਸ ਉਮਰ ਵਿਚ ਕੁੜੀਆਂ ਅਤੇ ਮੁੰਡੇ ਜਵਾਨ ਹੋ ਜਾਂਦੇ ਹਨ ?
ਉੱਤਰ-
12 ਤੋਂ 15 ਸਾਲ ਦੀ ਉਮਰ ਵਿਚ ਕੁੜੀਆਂ ਅਤੇ ਮੁੰਡੇ ਜਵਾਨ ਹੋ ਜਾਂਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
5 ਤੋਂ 6 ਸਾਲ ਦੀ ਉਮਰ ਵਿਚ ਬੱਚਿਆਂ ਵਿਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਲਗਪਗ ਪੰਜ-ਛੇ ਸਾਲ ਦੀ ਉਮਰ ਵਿਚ ਸਰੀਰ ਵਿਚ ਬੜੀ ਤੇਜ਼ੀ ਨਾਲ ਤਬਦੀਲੀਆਂ ਆਉਂਦੀਆਂ ਹਨ । ਬੱਚੇ ਇਸ ਉਮਰ ਵਿਚ ਕਾਫ਼ੀ ਭਾਵਾਤਮਕ ਹੋ ਜਾਂਦੇ ਹਨ । ਜ਼ਰੂਰੀ ਨਹੀਂ ਕਿ ਉਹ ਆਪਣੀ ਭਾਵਨਾ ਉਸ ਸਮੇਂ ਪ੍ਰਗਟ ਕਰਨ ਪਰ ਉਹਨਾਂ ਦੇ ਵਤੀਰੇ ਤੋਂ ਉਹਨਾਂ ਦੀਆਂ ਭਾਵਨਾਵਾਂ ਦਾ ਪਤਾ ਲਗ ਜਾਂਦਾ ਹੈ ਜਿਵੇਂ ਕਿ ਡਰ ਦੀ ਭਾਵਨਾ ਦੇ ਕਾਰਨ ਬੱਚੇ ਰਾਤ ਨੂੰ ਸੁੱਤਿਆਂ ਹੀ ਬਿਸਤਰੇ ਤੇ ਪਿਸ਼ਾਬ ਕਰ ਦਿੰਦੇ ਹਨ ਅਤੇ ਕਈ ਬੱਚੇ ਅੰਗੂਠਾ ਚੂਸਦੇ, ਤੁਤਲਾਂਦੇ ਜਾਂ ਬੇਚੈਨ ਰਹਿੰਦੇ ਹਨ ।
ਉਹਨਾਂ ਨੂੰ ਲਿੰਗ ਦਾ ਪਤਾ ਲੱਗ ਜਾਂਦਾ ਹੈ ਅਤੇ ਕੁੜੀਆਂ ਮੁੰਡਿਆਂ ਤੋਂ ਅਤੇ ਮੁੰਡੇ ਕੁੜੀਆਂ ਤੋਂ ਆਪਣੇ ਨੂੰ ਅੱਡ ਮਹਿਸੂਸ ਕਰਨ ਲੱਗ ਜਾਂਦੇ ਹਨ ।
ਪ੍ਰਸ਼ਨ 2.
11-12 ਸਾਲ ਦੀ ਉਮਰ ਦੀਆਂ ਕੁੜੀਆਂ ਦੀਆਂ ਮਾਂਵਾਂ ਅਤੇ ਅਧਿਆਪਕਾਵਾਂ ਨੂੰ ਕੀ ਸਮਝਾਉਣਾ ਚਾਹੀਦਾ ਹੈ ?
ਉੱਤਰ-
11-12 ਸਾਲ ਦੀ ਉਮਰ ਦੀਆਂ ਕੁੜੀਆਂ ਦੀਆਂ ਮਾਂਵਾਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਕੁੜੀਆਂ ਨੂੰ ਆਪਣੇ ਵਿਸ਼ਵਾਸ ਵਿਚ ਲੈ ਕੇ ਉਹਨਾਂ ਨੂੰ ਸਰੀਰ ਅੰਦਰ ਵਾਪਰਨ ਵਾਲੀਆਂ ਤਬਦੀਲੀਆਂ ਤੋਂ ਪਹਿਲਾਂ ਹੀ ਜਾਣੂ ਕਰਵਾ ਦੇਣ ਤਾਂ ਕਿ ਜਦੋਂ ਇਹ ਤਬਦੀਲੀਆਂ ਆਉਣ ਤਾਂ ਕੁੜੀਆਂ ਘਬਰਾਉਣ ਨਾ ਸਗੋਂ ਆਪਣੇ ਆਪ ਨੂੰ ਸੰਭਾਲ ਸਕਣ । ਖ਼ਾਸ ਤੌਰ ਤੇ ਮਾਸਿਕ ਧਰਮ ਤੋਂ ਪਹਿਲਾਂ ਮਾਂਵਾਂ ਨੂੰ ਚਾਹੀਦਾ ਹੈ ਕਿ ਉਹ ਲੜਕੀਆਂ ਨੂੰ ਇਸ ਕੁਦਰਤੀ ਪਰਿਵਰਤਨ ਬਾਰੇ ਜਾਣੂ ਕਰਾ ਦੇਣ, ਤਾਂ ਜੋ ਲੜਕੀਆਂ ਅਜਿਹੀਆਂ ਹਾਲਤਾਂ ਵਿਚ ਕਿਸੇ ਗ਼ਲਤ ਧਾਰਨਾ ਕਰਕੇ ਆਪਣੇ ਆਪ ਨੂੰ ਨੀਵਾਂ ਨਾ ਸਮਝਣ ਜਾਂ ਗ਼ਲਤ ਸੁਝਾਵਾਂ ਵਿਚ ਨਾ ਫਸਣ ।