Punjab State Board PSEB 7th Class Home Science Book Solutions Practical ਸਾਦੀ ਬੁਣਾਈ Notes.
PSEB 7th Class Home Science Practical ਸਾਦੀ ਬੁਣਾਈ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਘਰ ਵਿਚ ਬੁਣਾਈ ਕਰਨ ਨਾਲ ਕੀ ਲਾਭ ਹੁੰਦਾ ਹੈ ?
ਉੱਤਰ-
ਕੱਪੜੇ ਜ਼ਿਆਦਾ ਸੁੰਦਰ, ਮਜ਼ਬੂਤ ਅਤੇ ਘੱਟ ਕੀਮਤ ਤੇ ਬਣਦੇ ਹਨ ।
ਪ੍ਰਸ਼ਨ 2.
ਕੁੰਡਿਆਂ ਦੇ ਖਿਚਾਓ ਵਿਚ ਕਿਸ ਗੱਲ ਦਾ ਮਹੱਤਵ ਹੈ ?
ਉੱਤਰ-
ਕੁੰਡਿਆਂ ਦੇ ਖਿਚਾਓ ਵਿਚ ਸਲਾਈ ਦੇ ਨੰਬਰ ਦਾ ਬਹੁਤ ਮਹੱਤਵ ਹੈ ।
ਪ੍ਰਸ਼ਨ 3.
ਬੁਣਾਈ ਵਿਚ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਹੈ ?
ਉੱਤਰ-
ਕੁੰਡੇ ਪਾਉਣੇ ।
ਪ੍ਰਸ਼ਨ 4.
ਬੁਣਾਈ ਕਰਦੇ ਸਮੇਂ ਉੱਨ ਨੂੰ ਜ਼ਿਆਦਾ ਕੱਸ ਕੇ ਫੜਨ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਬੁਣਾਈ ਕੱਸੀ ਜਾਂਦੀ ਹੈ ਅਤੇ ਉੱਨ ਦੀ ਸੁਭਾਵਿਕਤਾ ਨਸ਼ਟ ਹੋ ਜਾਂਦੀ ਹੈ ।
ਪ੍ਰਸ਼ਨ 5.
ਕੁੰਡੇ ਕਿੰਨੀ ਤਰ੍ਹਾਂ ਨਾਲ ਪਾਏ ਜਾਂਦੇ ਹਨ ?
ਉੱਤਰ-
ਕੁੰਡੇ ਦੋ ਤਰ੍ਹਾਂ ਨਾਲ ਪਾਏ ਜਾਂਦੇ ਹਨ –
- ਇਕ ਸਲਾਈ ਦੁਆਰਾ ਹੱਥ ਦੀ ਸਹਾਇਤਾ ਨਾਲ ਅਤੇ
- ਦੋ ਸਲਾਈਆਂ ਨਾਲ ।
ਪ੍ਰਸ਼ਨ 1.
ਸਾਦੀ ਬੁਣਾਈ ਦੀ ਵਿਧੀ ਦੱਸੋ ।
ਉੱਤਰ-
ਪਹਿਲਾਂ ਸਲਾਈ ਤੇ ਲੋੜ ਅਨੁਸਾਰ ਕੁੰਡੇ ਪਾ ਲੈਣੇ ਚਾਹੀਦੇ ਹਨ । ਪਹਿਲੀ ਲਾਈਨ ਵਿਚ ਸਾਰੇ ਕੁੰਡੇ ਫੰਦੇ) ਸਿੱਧੀ ਬੁਣਾਈ ਦੇ ਬਣਨੇ ਚਾਹੀਦੇ ਹਨ । ਦੂਸਰੀ ਲਾਈਨ ਵਿਚ ਪਹਿਲਾ ਕੁੰਡਾ ਸਿੱਧਾ ਫਿਰ ਸਾਰੇ ਉਲਟੇ ਅਤੇ ਆਖ਼ਰੀ ਕੁੰਡਾ ਫਿਰ ਸਿੱਧਾ ਬੁਣਨਾ ਚਾਹੀਦਾ ਹੈ । ਇਸ ਤਰ੍ਹਾਂ ਜਿੰਨਾ ਚੌੜਾ ਬੁਣਨਾ ਹੋਵੇ ਉਤਨਾ ਇਹਨਾਂ ਦੋ ਤਰ੍ਹਾਂ । ਦੀ ਲਾਈਨ ਨੂੰ ਵਾਰ-ਵਾਰ ਬੁਣ ਕੇ ਬਣਾ ਲੈਣਾ
ਪ੍ਰਸ਼ਨ 2.
ਮੋਤੀ ਦਾਣੇ ਜਾਂ ਸਾਬੂ ਦਾਣੇ ਦੀ ਬੁਣਾਈ ਦੀ ਵਿਧੀ ਦੱਸੋ ।
ਉੱਤਰ-
ਲੋੜ ਅਨੁਸਾਰ ਕੁੰਡੇ ਸਲਾਈ ਤੇ ਪਾ ਲੈਣ ਤੋਂ ਬਾਅਦ ਪਹਿਲੀ ਲਾਈਨ (ਸਲਾਈ) ਵਿਚ ਇਕ ਸਿੱਧਾ, ਇਕ ਉਲਟਾ, ਇਕ ਸਿੱਧਾ, ਇਕ ਉਲਟਾ ਬੁਣਦੇ ਹੋਏ ਇਸੇ ਤਰ੍ਹਾਂ ਸਲਾਈ ਬੁਣ ਲਓ । ਪ੍ਰੈਕਟੀਕਲ | ਦੂਜੀ ਲਾਈਨ ਵਿਚ ਜੋ ਕੁੰਡਾ ਉਲਟਾ ਹੋਵੇ ਉਸ ਨੂੰ ਸਿੱਧਾ ਤੇ ਸਿੱਧੇ ਨੂੰ ਉਲਟਾ ਕੁੰਡਾ (ਵੰਦਾ) ਬੁਣਨਾ ਚਾਹੀਦਾ ਹੈ । ਇਸ ਪ੍ਰਕਾਰ ਦੂਜੀ ਲਾਈਨ ਸਿੱਧੇ ਤੋਂ ਸ਼ੁਰੂ ਨਾ ਹੋ ਕੇ ਇਕ ਉਲਟੀ ਦੋ ਸਿੱਧੇ ਦੇ ਕੂਮ ਵਿਚ ਬੁਣੀ ਜਾਂਦੀ ਹੈ । ਇਸ ਬੁਣਾਈ ਨੂੰ ਧਣੀਏ ਜਾਂ ਛੋਟੀ ਗੰਢ ਦੀ ਬੁਣਾਈ ਵੀ ਕਹਿੰਦੇ ਹਨ ।
ਵਿੱਚ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਜੋ ਕਿ
ਪ੍ਰਸ਼ਨ 1.
ਬੁਣਾਈ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਬੁਣਾਈ ਕਰਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ
- ਕੰਡਿਆਂ ਦੀ ਖਿਚਾਈ ਵਿਚ ਸਲਾਈ ਦੇ ਨੰਬਰ ਦਾ ਬਹੁਤ ਹੱਥ ਹੁੰਦਾ ਹੈ ਇਸ ਲਈ ਹਮੇਸ਼ਾ ਠੀਕ ਨੰਬਰ ਦੀਆਂ ਸਲਾਈਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
- ਮੋਟੀ ਉੱਨ ਲਈ ਮੋਟੀਆਂ ਸਲਾਈਆਂ ਅਤੇ ਬਰੀਕ ਉੱਨ ਲਈ ਪਤਲੀਆਂ ਸਲਾਈਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
- ਹੱਥ ਗਿੱਲੇ ਨਾ ਹੋਣ ਅਤੇ ਫੁਰਤੀ ਤੇ ਸਫ਼ਾਈ ਨਾਲ ਚਲਾਉਣੇ ਚਾਹੀਦੇ ਹਨ ।
- ਉੱਨ ਨੂੰ ਇਸ ਪ੍ਰਕਾਰ ਫੜਨਾ ਚਾਹੀਦਾ ਹੈ ਕਿ ਹਰ ਥਾਂ ਤੇ ਖਿਚਾਅ ਇੱਕੋ ਜਿਹਾ ਰਹੇ । ਜੇ ਉੱਨ ਦੀ ਖਿਚਾਈ ਜ਼ਿਆਦਾ ਰੱਖੀ ਜਾਏਗੀ ਤਾਂ ਕੱਪੜੇ ਦਾ ਸੁਭਾਵਿਕ ਲਚੀਲਾਪਨ ਕੁੱਝ ਸੀਮਾ ਤਕ ਖ਼ਤਮ ਹੋ ਜਾਏਗਾ ।
- ਲਾਈਨ ਅਧੂਰੀ ਛੱਡ ਕੇ ਬੁਣਤੀ ਬੰਦ ਨਹੀਂ ਕਰਨੀ ਚਾਹੀਦੀ ।
- ਜੋੜ ਕਿਸੇ ਲਾਈਨ ਦੇ ਸਿਰੇ ਤੇ ਹੀ ਲਾਉਣਾ ਚਾਹੀਦਾ ਹੈ, ਵਿਚਕਾਰ ਨਹੀਂ ।
- ਕੱਪੜਿਆਂ ਨੂੰ ਨਾਂ ਦੇ ਅਨੁਸਾਰ ਹੀ ਬੁਣਨਾ ਚਾਹੀਦਾ ਹੈ | ਆਸਤੀਨਾਂ ਤੇ ਅਗਲੇ ਭਾਗ ਦੀ ਲੰਬਾਈ ਮਿਲਾਉਣ ਲਈ ਲਾਈਨਾਂ ਹੀ ਗਿਣਨੀਆਂ ਚਾਹੀਦੀਆਂ ਹਨ ।
ਪ੍ਰਸ਼ਨ 2.
ਕੁੰਡੇ (ਫੰਦੇ) ਕਿੰਨੀ ਤਰ੍ਹਾਂ ਦੇ ਪਾਏ ਜਾ ਸਕਦੇ ਹਨ ? ਵਿਸਥਾਰ ਨਾਲ ਲਿਖੋ ।
ਉੱਤਰ-
ਕੁੰਡੇ ਦੋ ਪ੍ਰਕਾਰ ਨਾਲ ਪਾਏ ਜਾ ਸਕਦੇ ਹਨ –
- ਸਲਾਈ ਦੀ ਸਹਾਇਤਾ ਨਾਲ
- ਹੱਥ ਨਾਲ ।
1. ਸਲਾਈ ਦੀ ਸਹਾਇਤਾ ਨਾਲ ਦੋ ਸਲਾਈ ਦੇ ਕੁੰਡੇ)-ਉੱਨ ਦੇ ਸਿਰੇ ਕੋਲ ਇਕ ਲਪ ਸਰ ਫੰਦਾ ਬਣਾ ਕੇ ਸਲਾਈ ਤੇ ਚੜਾ ਲਓ । ਇਸ ਸਲਾਈ ਨੂੰ ਖੱਬੇ ਹੱਥ ਵਿਚ ਫੜੋ । ਦੂਜੀ ਸਲਾਈ ਤੇ ਗੋਲੇ ਵੱਲ ਦੀ ਉੱਨ ਸੱਜੇ ਹੱਥ ਵਿਚ ਲੈ ਕੇ ਸੱਜੇ ਪਾਸੇ ਦੀ ਉੱਨ ਇਸ ਨੋਕ ਤੇ ਲਪੇਟੋ ਅਤੇ ਉਸ ਨੂੰ ਕੁੰਡੇ ਬਣਾ ਕੇ ਬਾਹਰ ਕੱਢੋ ਅਤੇ ਸੱਜੀ ਸਲਾਈ ਤੇ ਵੀ ਇਕ ਕੁੰਡਾ ਬਣ ਜਾਏਗਾ ।
ਇਸ ਕੁੰਡੇ ਨੂੰ ਖੱਬੀ ਸਲਾਈ ਤੇ ਚੜ੍ਹਾ ਲਓ । ਇਸੇ ਤਰ੍ਹਾਂ ਜਿੰਨੇ ਕੁੰਡੇ ਪਾਉਣ ਦੀ ਲੋੜ ਹੋਵੇ ਪਾਏ ਜਾ ਸਕਦੇ ਹਨ ।
2. ਹੱਥ ਨਾਲ (ਇਕ ਸਲਾਈ ਦੁਆਰਾ ਕੁੰਡੇ ਪਾਉਣਾ-ਜਿੰਨੇ ਕੁੰਡੇ ਪਾਉਣੇ ਹੋਣ ਉਨ੍ਹਾਂ ਨਾਲੋਂ ਕਾਫ਼ੀ ਉੱਨ ਸਿਰੇ ਤੋਂ ਲੈ ਕੇ ਛੱਡ ਦੇਣੀ ਚਾਹੀਦੀ ਹੈ । ਖੱਬੇ ਹੱਥ ਦੇ ਅੰਗੂਠੇ ਤੇ ਪਹਿਲੀ | ਉਂਗਲੀ ਦੇ ਵਿਚਕਾਰ ਸਿਰਾ ਥੱਲੇ ਛੱਡ ਕੇ ਉੱਨ ਫੜੋ । ਫਿਰ ਸੱਜੇ ਹੱਥ ਨਾਲ ਉੱਨ ਖੱਬੇ ਹੱਥ ਦੀਆਂ ਦੋ ਉਂਗਲਾਂ ਤੇ ਲਪੇਟ ਕੇ ਫਿਰ ਅੰਗੁਠਾ ਤੇ ਪਹਿਲੀ ਉਂਗਲੀ ਦੇ ਵਿਚਕਾਰ ਲਾ ਕੇ ਪਹਿਲੇ ਧਾਗੇ ਦੇ ਉੱਪਰੋਂ ਲੈ ਕੇ ਪਿੱਛੇ ਛੱਡ ਦਿਓ । ਇਸ ਨਾਲ ਧਾਗੇ ਦੀ ਇਕ ਅੰਗੂਠੀ ਜਿਹੀ ਬਣ ਜਾਏਗੀ ।
ਇਸ ਧਾਗੇ ਦੀ ਅੰਗੂਠੀ ਦੇ ਅੰਦਰੋਂ ਇਕ ਸਲਾਈ ਪਾਓ ਅਤੇ ਪਿੱਛੇ ਹੋਏ ਧਾਗੇ ਦੀ ਗੋਲਾਈ ਵਿਚੋਂ ਕੱਢ ਲਓ । ਇਸ ਤੋਂ ਬਾਅਦ ਹਲਕੇ ਹੱਥ ਨਾਲ ਦੋਵੇਂ ਪਾਸਿਆਂ ਦੇ ਧਾਗੇ ਨੂੰ ਖਿੱਚ ਕੇ ਸਲਾਈ ਤੇ ਕੁੰਡਾ ਫੰਦਾ ਜਮਾ ਲਓ । ਸਲਾਈ ਅਤੇ ਉੱਨ (ਗੋਲੇ ਵੱਲ ਦੀ) ਸੱਜੇ ਹੱਥ ਵਿਚ ਫੜਨੀ ਚਾਹੀਦੀ ਹੈ । ਸੱਜੇ ਹੱਥ ਨਾਲ ਖ਼ਾਲੀ ਸਿਰਾ ਫੜਨਾ ਚਾਹੀਦਾ ਹੈ । ਇਹ ਸਿਰੇ ਅੰਗੂਠੇ ਤੋਂ ਲਪੇਟ ਕੇ ਕੁੰਡਾ ਜਿਹਾ ਬਣਾ ਲਓ । ਇਸ ਕੁੰਡੇ ਦੇ ਥੱਲਿਓਂ ਸਲਾਈ ਦੀ ਨੋਕ ਅੰਦਰ ਪਾਓ । ਹੁਣ ਸੱਜੇ ਹੱਥ ਨਾਲ ਉੱਨ ਸਲਾਈ ਦੇ ਪਿਛਲੇ ਪਾਸਿਓਂ ਸਾਹਮਣੇ ਵੱਲ ਲੈ ਜਾਓ । ਇਸ ਧਾਗੇ ਨੂੰ ਖੱਬੇ ਅੰਗੂਠੇ ਨਾਲ ਅੰਦਰੋਂ ਬਾਹਰ ਕੱਢੋ ਅਤੇ ਖੱਬੇ ਹੱਥ ਨਾਲ ਹੌਲੀ | ਜਿਹਾ ਖਿੱਚ ਕੇ ਧਾਗਾ ਕੱਸ ਦੇਣਾ ਚਾਹੀਦਾ ਹੈ । ਇਸ ਪ੍ਰਕਾਰ ਜਿੰਨੇ ਕੁੰਡੇ ਪਾਉਣੇ ਹੋਣ ਸਲਾਈ ਤੇ ਜਮਾ ਦੇਣੇ ਚਾਹੀਦੇ ਹਨ । ‘
ਪ੍ਰਸ਼ਨ 3.
ਸਿੱਧੇ ਅਤੇ ਉਲਟੇ ਕੁੰਡੇ ਬੁਣਨ ਦੀ ਵਿਧੀ ਦੱਸੋ ।
ਉੱਤਰ-
ਸਿੱਧੇ ਕੁੰਡੇ ਬੁਣਨਾ (ਸਿੱਧੀ ਬੁਣਤੀ)-ਸਿੱਧੀ ਬੁਣਤੀ ਦੇ ਕਿਨਾਰੇ ਬਹੁਤ ਹੀ ਸਾਫ਼ ਤੇ ਟਿਕਾਊ ਬਣਦੇ ਹਨ । ਸਿੱਧੀ ਬੁਣਤੀ ਲਈ ਲੋੜ ਅਨੁਸਾਰ ਕੁੰਡੇ ਪਾਓ ।ਪਹਿਲੀ ਲਾਈਨ-ਕੁੰਡੇ ਫੰਦੇ ਵਾਲੀ ਸਲਾਈ ਖੱਬੇ ਹੱਥ ਵਿਚ ਫੜੋ । ਸੱਜੀ ਸਲਾਈ ਪਹਿਲੇ ਕੰਡੇ . ਵਿਚ ਖੱਬੇ ਪਾਸਿਓਂ ਸੱਜੇ ਪਾਸੇ ਪਾਓ । ਇਸ ਦੀ ਨੋਕ ਤੇ ਉੱਨ ਦਾ ਧਾਗਾ ਚੜਾਓ ਅਤੇ ਇਸ ਨੂੰ | ਉਸ ਕੁੰਡੇ ਵਿਚੋਂ ਕੱਢ ਲਓ । ਇਸ ਕੁੰਡੇ ਨੂੰ ਸੱਜੀ ਹੀ ਸਲਾਈ ਤੇ ਰਹਿਣ ਦਿਓ ਅਤੇ ਖੱਬੀ ਸਲਾਈ ਦੇ ਉਸ ਕੁੰਡੇ ਨੂੰ ਜਿਸ ਵਿਚੋਂ ਇਸ ਨੂੰ ਕੱਢਿਆ ਸੀ, ਸਲਾਈ ਉੱਤੋਂ ਹੇਠਾਂ ਉਤਾਰ ਲਓ ।
ਪ੍ਰੈਕਟੀਕਲ ਹਰ ਕੁੰਡੇ ਵਿਚੋਂ ਬੁਣਦੇ ਜਾਣਾ ਚਾਹੀਦਾ ਹੈ । ਜਦੋਂ ਖੱਬੀ ਸਲਾਈ ਤੋਂ ਸਾਰੇ ਫੰਦੇ ਬੁਣ ਕੇ ਸੱਜੀ ਸਲਾਈ ਤੇ ਆ ਜਾਣ ਤਦ ਖਾਲੀ ਸਲਾਈ ਨੂੰ ਸੱਜੇ ਹੱਥ ਵਿਚ ਬਦਲ ਕੇ ਉਸੇ ਤਰ੍ਹਾਂ ਅਗਲੀ ਲਾਈਨ ਬੁਣੀ ਜਾਏਗੀ, ਜਿਵੇਂ ਪਹਿਲੀ ਲਾਈਨ ਵਿਚ ਬੁਣੀ ਗਈ ਸੀ । ਪਹਿਲੀ ਲਾਈਨ ਦੇ ਬਾਅਦ ਹਰ ਲਾਈਨ ਵਿਚ ਪਹਿਲਾ ਕੁੰਡਾ ਬਿਨਾਂ ਬੁਣੇ ਹੀ ਉਤਾਰ ਲੈਣ ਨਾਲ ਬੁਣਾਈ ਵਿਚ ਕਿਨਾਰਿਆਂ ਤੇ ਸਲਾਈ ਆਉਂਦੀ ਹੈ । | ਉਲਟੀ ਬੁਣਤੀ-ਉਲਟੀ ਬੁਣਤੀ ਲਈ ਵੀ ਪਹਿਲਾਂ ਆਪਣੀ ਲੋੜ ਅਨੁਸਾਰ ਕੁੰਡੇ ਪਾ ਲੈਣੇ ਚਾਹੀਦੇ ਹਨ ।
ਪਹਿਲੀ ਲਾਈਨ-ਉੱਨ ਸਾਹਮਣੇ ਲਿਆ ਕੇ ਸੱਜੀ ਸਲਾਈ ਪਹਿਲੇ ਕੁੰਡੇ ਵਿਚ ਸੱਜੇ ਪਾਸਿਓਂ ਵੀ ਪਾਓ । ਉਸ ਤੇ ਉੱਨ ਇਕ ਵਾਰ ਲਪੇਟ ਕੇ ਕੁੰਡੇ ਵਿਚੋਂ ਕੱਢ ਲਓ । ਇਸ ਪ੍ਰਕਾਰ ਸਾਰੇ ਕੁੰਡਿਆਂ ਦੀ ਬੁਣਾਈ ਕੀਤੀ ਜਾਏਗੀ । ਪਹਿਲੀ ਹਰ ਲਾਈਨ ਪੁੱਠੀ ਹੀ ਬੁਣੀ ਜਾਏ ਤਾਂ ਉਸੇ ਤਰ੍ਹਾਂ ਦਾ ਹੀ ਨਮੂਨਾ ਬਣੇਗਾ ਜਿਵੇਂ ਕਿ ਹਰ ਲਾਈਨ ਸਿੱਧੀ ਬੁਣਤੀ ਨਾਲ ਬੁਣਨ ਤੇ ਬਣਨਾ ਹੈ । ਸਿੱਧੇ ਉਲਟੇ ਕੁੰਡੇ ਮਿਲਾ ਕੇ ਬੁਣਨ ਨਾਲ
ਬੁਣਤੀ ਬਹੁਤ ਸੁੰਦਰ ਨਮੂਨੇ ਬਣ ਸਕਦੇ ਹਨ ।