Punjab State Board PSEB 7th Class Home Science Book Solutions Practical ਕਢਾਈ ਦੇ ਟਾਂਕਿਆਂ ਨਾਲ ਟਰੇਅ ਦਾ ਕੱਪੜਾ ਬਣਾਉਣਾ Notes.
PSEB 7th Class Home Science Practical ਕਢਾਈ ਦੇ ਟਾਂਕਿਆਂ ਨਾਲ ਟਰੇਅ ਦਾ ਕੱਪੜਾ ਬਣਾਉਣਾ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਢਾਈ ਕਿਉਂ ਜ਼ਰੂਰੀ ਹੈ ?
ਉੱਤਰ-
ਕੱਪੜਿਆਂ ਨੂੰ ਜ਼ਿਆਦਾ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ।
ਪ੍ਰਸ਼ਨ 2.
ਘਰ ਵਿਚ ਪ੍ਰਯੋਗ ਕੀਤੇ ਜਾਣ ਵਾਲੇ ਕਢਾਈ ਕੀਤੇ ਹੋਏ ਕੁਝ ਕੱਪੜਿਆਂ ਦੀਆਂ ਉਦਾਹਰਨਾਂ ਦਿਓ ।
ਉੱਤਰ-
ਮੇਜ਼ ਪੋਸ਼, ਕੁਸ਼ਨ ਕਵਰ, ਪਲੰਘ ਪੋਸ਼, ਨੈਪਕਿਨ, ਪਰਦੇ ਆਦਿ ।
ਪ੍ਰਸ਼ਨ 3.
ਕਢਾਈ ਲਈ ਪ੍ਰਯੋਗ ਕੀਤੇ ਜਾਣ ਵਾਲੇ ਟਾਂਕਿਆਂ ਦੇ ਨਾਂ ਦੱਸੋ ।
ਉੱਤਰ-
- ਸਾਦਾ ਜਾਂ ਖੜ੍ਹਾ ਟਾਂਕਾ
- ਬਖੀਆ
- ਭਰਾਈ ਦੇ ਟਾਂਕੇ (ਸਾਟਨ ਸਟਿਚ) ਕਸ਼ਮੀਰੀ ਟਾਂਕਾ ਲੌਂਗ ਐਂਡ ਸ਼ਾਰਟ ਸਟਿਚ)
- ਜੰਜ਼ੀਰੀ ਟਾਂਕਾ (ਚੈਨ ਸਟਿਚ)
- ਕਾਜ ਟਾਂਕਾ (ਬਟਨ ਹੋਲ ਸਟਿਚ)
- ਲੇਜ਼ੀ ਡੇਜ਼ੀ ਟਾਂਕਾ (ਲੇਜ਼ੀ ਡੇਜ਼ੀ ਸਟਿਚ)
- ਮੱਛੀ ਟਾਂਕਾ
- ਚੋਪ ਦਾ ਟਾਂਕਾ
- ਫੁਲਕਾਰੀ ਦਾ ਟਾਂਕਾ
- ਦਸੂਤੀ ਟਾਂਕਾ ।
ਪ੍ਰਸ਼ਨ 4.
ਡੰਡੀ ਟਾਂਕੇ ਦਾ ਪ੍ਰਯੋਗ ਕਿੱਥੇ ਕੀਤਾ ਜਾਂਦਾ ਹੈ ?
ਉੱਤਰ-
ਫੁੱਲਾਂ ਦੀਆਂ ਡੰਡੀਆਂ ਭਰਨ ਵਿਚ ।
ਪਸ਼ਨ 5.
ਸਾੜੀ ਦੁਪੱਟੇ ਆਦਿ ਤੇ ਪੀਕੋ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਜਿਸ ਨਾਲ ਕੱਪੜੇ ਦੇ ਧਾਗੇ ਨਾ ਨਿਕਲਣ ।
ਪ੍ਰਸ਼ਨ 6.
ਕਢਾਈ ਵਿਚ ਗੰਢਾਂ ਦਾ ਪ੍ਰਯੋਗ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਗੰਢਾਂ ਦੇ ਪ੍ਰਯੋਗ ਨਾਲ ਕਢਾਈ ਸੁੰਦਰ ਨਹੀਂ ਲਗਦੀ ।
ਪ੍ਰਸ਼ਨ 7.
ਕਢਾਈ ਕਿਸ ਪ੍ਰਕਾਰ ਕੀਤੀ ਜਾਂਦੀ ਹੈ ?
ਉੱਤਰ-
ਕਢਾਈ ਰੰਗ-ਬਿਰੰਗੇ ਟਾਂਕਿਆਂ ਦੁਆਰਾ ਕੀਤੀ ਜਾਂਦੀ ਹੈ ।
ਪ੍ਰਸ਼ਨ 8.
ਕੱਪੜਿਆਂ ਤੇ ਨਮੂਨਾ ਉਤਾਰਨ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਹਨ ?
ਉੱਤਰ-
ਤਿੰਨ-
- ਕਾਰਬਨ ਪੇਪਰ ਦੁਆਰਾ
- ਠੱਪਿਆਂ ਦੁਆਰਾ
- ਬਟਰ ਪੇਪਰ ਦੁਆਰਾ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਢਾਈ ਲਈ ਕਿਹੜੇ-ਕਿਹੜੇ ਸਾਮਾਨ ਦੀ ਲੋੜ ਹੁੰਦੀ ਹੈ ?
ਉੱਤਰ-
ਕਢਾਈ ਲਈ ਹੇਠ ਲਿਖੇ ਸਾਮਾਨ ਦੀ ਲੋੜ ਹੁੰਦੀ ਹੈ-
- ਸੂਈ – ਮਹੀਨ ਨੋਕ ਵਾਲੀ, ਬਿਨਾਂ ਜੰਗਾਲ ਲੱਗੇ, ਪੱਕੀ ਧਾਤੁ ਦੀ ਅਤੇ ਚੀਕਣੀ ।
- ਡੋਰੇ – ਸਾਰੇ ਰੰਗਾਂ ਦੀਆਂ ਰੇਸ਼ਮੀ ਲਛੀਆਂ ਅਤੇ ਸੂਤੀ ਡੋਰੇ ।
- ਕੈਂਚੀ – ਤੇਜ਼ਧਾਰ ਵਾਲੀ ਨੁਕੀਲੀ ।
- ਫਰੇਮ- ਵੱਖ-ਵੱਖ ਨਾਪ ਦੇ ਲੱਕੜੀ, ਲੋਹੇ ਜਾਂ ਪਲਾਸਟਿਕ ਦੇ ।
- ਪੈਨਸਿਲ – ਨਮੂਨਾ ਉਤਾਰਨ ਲਈ, ਪੱਕੇ ਸਿੱਕੇ ਦੀ ਸਖ਼ਤ ।
- ਕਾਰਬਨ ਪੇਪਰ – ਨਮੂਨਾ ਉਤਾਰਨ ਲਈ ।
- ਆਲਪਿਨ ਅਤੇ ਰਬੜ ।
ਪ੍ਰਸ਼ਨ 2.
ਟਰੇਅ ਦਾ ਕਵਰ ਕਿਵੇਂ ਬਣਾਇਆ ਜਾਂਦਾ ਹੈ ? ਚਿਤਰ ਸਹਿਤ ਵਰਣਨ ਕਰੋ ।
ਉੱਤਰ-
ਟਰੇਅ ਦਾ ਕੱਪੜਾ-ਟਰੇਅ ਵਿਚ ਖਾਣਾ ਪਰੋਸ ਕੇ ਇਕ ਥਾਂ ਤੋਂ ਦੂਸਰੀ ਥਾਂ ਤੇ ਲਿਜਾਇਆ ਜਾਂਦਾ ਹੈ । ਜੇਕਰ ਟਰੇਅ ਦੇ ਉੱਪਰ ਟਰੇਅ ਦਾ ਕੱਪੜਾ ਵਿਛਾ ਲਿਆ ਜਾਵੇ ਤਾਂ ਇਸ ਨਾਲ ਨਾ ਸਿਰਫ਼ ਟਰੇਅ ਨੂੰ ਦਾਗ਼ ਲੱਗਣ ਤੋਂ ਬਚਾਇਆ ਜਾ ਸਕਦਾ ਹੈ, ਬਲਕਿ ਟਰੇਅ ਵਿਚ ਕੱਪੜਾ ਵਿਛਾਉਣ ਨਾਲ ਪਰੋਸਿਆ ਹੋਇਆ ਭੋਜਨ ਆਕਰਸ਼ਕ ਲੱਗਦਾ ਹੈ ਅਤੇ ਖਾਣ ਨੂੰ ਮਨ ਕਰਦਾ ਹੈ ।
ਟਰੇਅ ਦੇ ਕੱਪੜੇ ਲਈ ਮੋਟਾ ਕੱਪੜਾ ਹੋਣਾ ਚਾਹੀਦਾ ਹੈ । ਇਸ ਲਈ ਖੱਦਰ, ਦਸੂਤੀ ਜਾਂ ਕੇਸਮੈਂਟ ਲਿਆ ਜਾ ਸਕਦਾ ਹੈ । ਇਸ ਦਾ ਰੰਗ ਬਹੁਤ ਗੁੜਾ ਨਹੀਂ ਹੋਣਾ ਚਾਹੀਦਾ | ਟਰੇਅ ਦੇ ਕੱਪੜੇ ਲਈ ਹਲਕਾ ਨੀਲਾ, ਬਦਾਮੀ ਜਾਂ ਮੋਤੀਆ ਰੰਗ ਲਓ । ਕੱਪੜੇ ਦਾ ਆਕਾਰ ਅਤੇ ਸ਼ਕਲ ਟਰੇਅ ਦੇ ਆਕਾਰ ਅਤੇ ਸ਼ਕਲ ਦੇ ਅਨੁਸਾਰ ਹੋਣਾ ਚਾਹੀਦਾ ਹੈ । ਆਮ ਤੌਰ ਤੇ ਟਰੇਅ ਦੀ ਲੰਬਾਈ 40 ਸੈਂਟੀਮੀਟਰ ਅਤੇ ਚੌੜਾਈ 30 ਸੈਂਟੀਮੀਟਰ ਹੋਣੀ ਚਾਹੀਦੀ ਹੈ । ਲੰਬਾਈ ਅਤੇ ਚੌੜਾਈ ਦੋਵੇਂ ਪਾਸਿਓਂ ਕੱਪੜੇ ਤੋਂ 5 ਸੈਂਟੀਮੀਟਰ ਫ਼ਾਲਤੂ ਕੱਟੋ ਤਾਂ ਕਿ ਚਾਰੋਂ ਪਾਸੇ ਬੀਡਿੰਗ ਕਰਨ ਨਾਲ ਕੱਪੜੇ ਦਾ ਸਾਈਜ਼ ਛੋਟਾ ਨਾ ਹੋ ਜਾਏ ।
ਪ੍ਰਸ਼ਨ 3.
ਕਢਾਈ ਲਈ ਧਾਗਿਆਂ ਦੇ ਰੰਗਾਂ ਦੀ ਚੋਣ ਕਿਨ੍ਹਾਂ ਗੱਲਾਂ ਤੇ ਅਧਾਰਿਤ ਹੋਣੀ ਚਾਹੀਦੀ ਹੈ ?
ਉੱਤਰ-
ਕਢਾਈ ਕਰਨ ਲਈ ਧਾਗਿਆਂ ਦੇ ਰੰਗਾਂ ਦੀ ਚੋਣ ਕਰਦੇ ਸਮੇਂ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
- ਬੱਚਿਆਂ ਦੇ ਕੱਪੜਿਆਂ ਤੇ ਬਣਾਏ ਜਾਣ ਵਾਲੇ ਨਮੂਨਿਆਂ ਤੇ ਚਟਕੀਲੇ ਅਤੇ ਵਿਰੋਧੀ ਸੰਗਤ ਦੀ ਯੋਜਨਾ ਅਨੁਸਾਰ ਧਾਗਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਗਾੜੇ ਰੰਗ ਦੇ ਕੱਪੜਿਆਂ ਤੇ ਹਲਕੇ ਰੰਗ ਦੇ ਧਾਗਿਆਂ ਅਤੇ ਹਲਕੇ ਰੰਗ ਦੇ ਕੱਪੜਿਆਂ ਉੱਤੇ ਗਾੜ੍ਹੇ ਰੰਗ ਦੇ ਧਾਗਿਆਂ ਦੀ ਚੋਣ ਕਰਨੀ ਚਾਹੀਦੀ ਹੈ ।
- ਵੱਡੇ ਵਿਅਕਤੀ ਦੇ ਕੱਪੜਿਆਂ ਤੇ ਕਢਾਈ ਦੇ ਆਲੇਖਨ ਵਿਚ ਸਹਿਯੋਗੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ । ਜਿਵੇਂ ਪੀਲੇ ਰੰਗ ਦੇ ਨਾਲ ਨਾਰੰਗੀ ਰੰਗ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਢਾਈ ਦੇ ਮੁੱਖ ਟਾਂਕਿਆਂ ਦਾ ਵਰਣਨ ਕਰੋ ।
ਉੱਤਰ-
1. ਭਰਾਈ ਦਾ ਟਾਂਕਾ ਜਾਂ ਸਾਟਨ ਸਟਿਚ – ਇਸ ਟਾਂਕੇ ਨੂੰ ਗੋਲ ਕਢਾਈ ਵੀ ਕਿਹਾ ਜਾਂਦਾ ਹੈ । ਇਸ ਦੁਆਰਾ ਛੋਟੇ-ਛੋਟੇ ਗੋਲ ਫੁੱਲ ਅਤੇ ਪੱਤੀਆਂ ਬਣਦੀਆਂ ਹਨ । ਅੱਜ-ਕਲ੍ਹ ਐਪਲੀਕ ਕਾਰਜ ਵੀ ਇਸੇ ਟਾਂਕੇ ਨਾਲ ਤਿਆਰ ਕੀਤਾ ਜਾਂਦਾ ਹੈ । ਕਟ ਵਰਕ, ਨੈੱਟ ਵਰਕ ਵੀ ਇਸੇ ਟਾਂਕੇ ਦੁਆਰਾ ਬਣਾਏ ਜਾਂਦੇ ਹਨ । ਛੋਟੇ-ਛੋਟੇ ਪੰਛੀ ਆਦਿ ਵੀ ਇਸੇ ਟਾਂਕੇ ਨਾਲ ਬਹੁਤ ਸੁੰਦਰ ਲੱਗਦੇ ਹਨ । ਇਸ ਨੂੰ ਫੈਂਸੀ ਟਾਂਕਾ ਵੀ ਕਿਹਾ ਜਾਂਦਾ ਹੈ । ਇਸ ਵਿਚ ਜ਼ਿਆਦਾ ਛੋਟੀਆਂ ਫੁੱਲ ਪੱਤੀਆਂ ਜੋ ਗੋਲ ਹੁੰਦੀਆਂ ਹਨ) ਦਾ ਇਸਤੇਮਾਲ ਹੁੰਦਾ ਹੈ । ਇਹ ਟਾਂਕਾ ਵੀ ਸੱਜੇ ਪਾਸਿਉਂ ਖੱਬੇ ਪਾਸੇ ਵੱਲ ਲਾਇਆ ਜਾਂਦਾ ਹੈ । ਰੇਖਾ ਦੇ ਉੱਪਰ ਜਿੱਥੋਂ ਨਮੂਨਾ ਸ਼ੁਰੂ ਕਰਨਾ ਹੈ, ਸੁਈ ਉੱਥੇ ਹੀ ਲੱਗਣੀ ਚਾਹੀਦੀ ਹੈ । ਇਹ ਕਾ ਵੇਖਣ ਵਿਚ ਦੋਹੀਂ ਪਾਸੀਂ ਇੱਕੋ ਜਿਹਾ ਲਗਦਾ ਹੈ |
2. ਜ਼ੰਜੀਰ ਟਾਂਕਾ – ਇਸ ਟਾਂਕੇ ਨੂੰ ਹਰ ਇਕ ਥਾਂ ਤੇ ਵਰਤੋਂ ਕਰ ਲਿਆ ਜਾਂਦਾ ਹੈ । ਇਸ ਨੂੰ ਡੰਡੀਆਂ ਪੱਤੀਆਂ, ਫੁੱਲਾਂ ਅਤੇ ਪੰਛੀਆਂ ਆਦਿ ਸਭ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਅਜਿਹੇ ਟਾਂਕੇ ਸੱਜੇ ਪਾਸਿਓਂ ਖੱਬੇ ਪਾਸੇ ਅਤੇ ਖੱਬੇ ਪਾਸਿਉਂ ਸੱਜੇ ਪਾਸੇ ਲਾਏ ਜਾਂਦੇ ਹਨ 1 ਕੱਪੜੇ ਤੇ ਸੂਈ ਇਕ ਬਿੰਦੂ ਤੋਂ ਕੱਢ ਕੇ ਸੁਈ ‘ਤੇ ਇਕ ਧਾਗਾ ਲਪੇਟਦੇ ਹੋਏ ਦੁਬਾਰਾ ਉਸੇ ਥਾਂ ਤੇ ਸੁਈ ਲਾ ਕੇ ਅੱਗੇ ਵੱਲ ਇਕ ਹੋਰ ਲਪੇਟਾ ਦਿੰਦੇ ਹੋਏ ਇਹ ਟਾਂਕਾ ਲਾਇਆ ਜਾਂਦਾ ਹੈ । ਇਸ ਪ੍ਰਕਾਰ ਕੂਮ ਨਾਲ ਇਕ ਗੋਲਾਈ ਵਿਚ ਦੂਸਰੀ ਗੋਲਾਈ ਬਣਾਉਂਦੇ ਹੋਏ ਅੱਗੇ ਵੱਲ ਟਾਂਕਾ ਲਾਉਂਦੇ ਜਾਣਾ ਚਾਹੀਦਾ ਹੈ ।
3. ਲੇਜ਼ੀ-ਡੇਜ਼ੀ ਟਾਂਕਾ – ਇਸ ਟਾਂਕੇ ਦੀ ਵਰਤੋਂ ਛੋਟੇ-ਛੋਟੇ ਫੁੱਲ ਅਤੇ ਬਾਰੀਕ ਪੱਤੀ ਦੀ ਹਲਕੀ ਕਢਾਈ ਲਈ ਕੀਤਾ ਜਾਂਦਾ ਹੈ । ਇਹ ਟਾਂਕੇ ਇਕ ਦੂਸਰੇ ਨਾਲ ਲਗਾਤਾਰ ਗੁੱਥੇ ਨਹੀਂ ਰਹਿੰਦੇ ਸਗੋਂ ਵੱਖ-ਵੱਖ ਰਹਿੰਦੇ ਹਨ । ਫੁੱਲ ਦੇ ਵਿਚਕਾਰੋਂ ਧਾਗਾ ਕੱਢ ਕੇ ਸੂਈ ਉਸੇ ਥਾਂ ਤੇ ਪਾਉਂਦੇ ਹਨ । ਇਸ ਪ੍ਰਕਾਰ ਗੋਲ ਪੱਤੀ ਜਿਹੀ ਬਣ ਜਾਂਦੀ ਹੈ । ਪੱਤੀ ਨੂੰ ਆਪਣੀ ਥਾਂ ਸਥਿਰ ਕਰਨ ਲਈ ਦੂਜੇ ਪਾਸੇ ਗੰਢ ਪਾ ਦਿੰਦੇ ਹਨ ।
4. ਹੇਮ ਸਟਿਚ (ਬੀਡਿੰਗ) – ਇਸ ਪ੍ਰਕਾਰ ਦੇ ਟਾਂਕੇ ਮੇਜਪੋਸ਼ ਆਦਿ ਕੱਢਣ ਦੇ ਕੰਮ ਆਉਂਦੇ ਹਨ । ਇਹ ਕਿਨਾਰਿਆਂ ਤੇ ਫੁਦਨੇ ਬਣਾਉਣ ਲਈ ਬਹੁਤ ਵਧੀਆ ਪ੍ਰਕਾਰ ਦੇ ਟਾਂਕੇ ਹਨ । ਇਨ੍ਹਾਂ ਦੇ ਲਈ ਮੋਟਾ ਸੂਤੀ ਕੱਪੜਾ ਇਸਤੇਮਾਲ ਕੀਤਾ ਜਾਂਦਾ ਹੈ । ਸਭ ਤੋਂ ਪਹਿਲਾਂ ਜਿੰਨੇ ਚੌੜੇ ਕਿਨਾਰੇ ਬਣਾਉਣੇ ਹੁੰਦੇ ਹਨ ਓਨੀ ਚੌੜਾਈ ਨਾਲ ਲੱਗੇ ਕੱਪੜੇ ਦੇ ਧਾਗੇ ਖਿੱਚ ਲਏ ਜਾਂਦੇ ਹਨ । ਧਾਗੇ ਕੱਢਣ ਨਾਲ ਬਾਕੀ ਧਾਗੇ ਕਮਜ਼ੋਰ ਹੋ ਜਾਂਦੇ ਹਨ ਇਸ ਲਈ ਕਈ ਧਾਗਿਆਂ ਨੂੰ ਮਿਲਾ ਕੇ ਬੰਨ੍ਹ ਲੈਂਦੇ ਹਨ । ਇਸ ਟੀਕੇ ਨਾਲ ਬੀਡਿੰਗ ਵੀ ਕੀਤੀ ਜਾ ਸਕਦੀ ਹੈ ।
5. ਬਲੈਂਕਟ (ਕੰਬਲ) ਟਾਂਕੇ – ਇਸ ਟਾਂਕੇ ਵਿਚ ਡੇਰਾ ਥੱਲੇ ਦੀ ਰੇਖਾ ਤੇ ਕੱਢਿਆ ਜਾਂਦਾ ਹੈ ਅਤੇ ਸੂਈ ਨੂੰ ਉੱਪਰਲੀ ਰੇਖਾ ਤੋਂ ਥੱਲੇ ਵੱਲ ।
6. ਕਾਜ ਟਾਂਕਾ – ਕਢਾਈ ਵਿਚ ਇਸ ਦਾ ਉਪਯੋਗ ਫੁੱਲ ਪੱਤੀਆਂ ਦੇ ਸਿਰੇ ਭਰਨ, ਪੇਚ ਲਾਉਣ, ਛੋਟੇ ਫੁੱਲਾਂ ਨੂੰ ਭਰਨ ਅਤੇ ਕੱਟ ਵਰਕ ਵਿਚ ਕੀਤਾ ਜਾਂਦਾ ਹੈ । ਇਸ ਨਾਲ ਕਿਨਾਰੇ ਪੱਕੇ ਹੋ ਜਾਂਦੇ ਹਨ ।
7. ਉਲਟਾ ਬਖੀਆ – ਇਹ ਟਾਂਕਾ ਫੁੱਲ ਪੱਤੀ ਦੀ ਡੰਡੀ ਬਣਾਉਣ ਦੇ ਕੰਮ ਆਉਂਦਾ ਹੈ । ਇਹ ਬਾਹਰਲੀ ਰੇਖਾ ਬਣਾਉਣ ਵਿਚ ਵੀ ਵਰਤਿਆ ਜਾਂਦਾ ਹੈ । ਇਹ ਟਾਂਕੇ ਕੁੱਝ ਟੇਢੇ ਸੱਜੇ ਪਾਸੇ ਮਿਲੇ ਹੋਏ ਲਾਏ ਜਾਂਦੇ ਹਨ । ਇਕ ਟਾਂਕਾ ਜਿੱਥੇ ਖ਼ਤਮ ਹੁੰਦਾ ਹੈ ਉੱਥੇ ਦੂਜਾ ਟਾਂਕਾ ਲਾਇਆ ਜਾਂਦਾ ਹੈ । ਇਕ ਟਾਂਕਾ ਸਿਰਫ਼ ਇਕ ਹੀ ਵਾਰ ਲਾਇਆ ਜਾਂਦਾ ਹੈ । ਟਾਂਕਾ ਸਿੱਧੀ ਰੇਖਾ ਵਿਚ ਹੀ ਲਾਉਣਾ ਚਾਹੀਦਾ ਹੈ ।
8. ਦਸੂਤੀ ਟਾਂਕਾ-ਇਹ ਟਾਂਕਾ ਉਸੇ ਕੱਪੜੇ ਤੇ ਹੀ ਬਣ ਸਕਦਾ ਹੈ ਜਿਸ ਦੀ ਬੁਣਤੀ ਖੁੱਲ੍ਹੀ ਹੋਵੇ ਤਾਂ ਕਿ ਕਢਾਈ ਕਰਦੇ ਸਮੇਂ ਧਾਗੇ ਅਸਾਨੀ ਨਾਲ ਗਿਣੇ ਜਾ ਸਕਣ । ਜੇਕਰ ਤੰਗ ਬੁਣਤੀ ਵਾਲੇ ਕੱਪੜੇ ਤੇ ਇਹ ਕਢਾਈ ਕਰਨੀ ਹੋਵੇ ਤਾਂ ਕੱਪੜੇ ਤੇ ਪਹਿਲਾਂ ਨਮੂਨਾ ਛਾਪ ਲਓ ਅਤੇ ਫਿਰ ਨਮੂਨਾ ਦੇ ਉੱਪਰ ਹੀ ਬਿਨਾਂ ਕੱਪੜੇ ਦੇ ਧਾਗੇ ਗਿਣੇ ਕਢਾਈ ਕਰਨੀ ਚਾਹੀਦੀ ਹੈ । ਇਹ ਟਾਂਕਾ ਦੋ ਵਾਰੀਆਂ ਵਿਚ ਬਣਾਇਆ ਜਾਂਦਾ ਹੈ । ਪਹਿਲੀ ਵਾਰੀ ਵਿਚ ਇਕਹਿਰਾ ਟਾਂਕਾ ਬਣਾਇਆ ਜਾਂਦਾ ਹੈ, ਤਾਂ ਕਿ ਟੇਢੇ ) ਟਾਂਕਿਆਂ ਦੀ ਇਕ ਲਾਈਨ ਬਣ ਜਾਏ ਅਤੇ ਦੂਸਰੀ ਵਾਰੀ ਵਿਚ ਇਸ ਲਾਈਨ ਦੇ ਤਰੋਪਿਆਂ ਉੱਤੇ ਦੁਸਰੀ ਲਾਈਨ ਬਣਾਈ ਜਾਂਦੀ ਹੈ । ਇਸ ਤਰ੍ਹਾਂ ਦਸਤੀ ਟਾਂਕਾ (×) ਬਣ ਜਾਂਦਾ ਹੈ । ਸੂਈ ਨੂੰ ਸੱਜੇ ਹੱਥ ਦੇ ਕੋਨੇ ਵਲੋਂ ਟਾਂਕੇ ਦੇ ਹੇਠਲੇ ਸਿਰੇ ਤੇ ਕੱਢਦੇ ਹਨ । ਉਸੇ ਟਾਂਕੇ ਦੇ ਉੱਪਰਲੇ ਖੱਬੇ ਕੋਨੇ ਵਿਚ ਪਾਉਂਦੇ ਹਨ ਅਤੇ ਦੁਸਰੇ ਟਾਂਕੇ ਦੇ ਹੇਠਲੇ ਸੱਜੇ ਕੋਨੇ ਤੋਂ ਕੱਢਦੇ ਹਨ । ਇਸ ਤਰ੍ਹਾਂ ਕਰਦੇ ਜਾਓ ਤਾਂ ਕਿ ਪੂਰੀ ਲਾਈਨ ਟੇਢੇ ਤਰੋਪਿਆਂ ਦੀ ਬਣ ਜਾਏ ।
ਹੁਣ ਸੁਈ ਅਖੀਰੀ ਤਰੋਪੇ ਦੇ ਖੱਬੇ ਪਾਸੇ ਵਾਲੇ ਥੱਲਵੇਂ ਕੋਨੇ ਤੋਂ ਨਿਕਲੀ ਹੋਈ ਹੋਣੀ | ਚਾਹੀਦੀ ਹੈ । ਹੁਣ ਸੂਈ ਨੂੰ ਉਸੀ ਤਰੋਪੇ ਦੇ ਸੱਜੇ ਉੱਪਰਲੇ ਕੋਨੇ ਤੋਂ ਪਾਓ ਅਤੇ ਅਗਲੇ ਤਰੋਪੇ ਤੇ ਹੇਠਲੇ ਖੱਬੇ ਕੋਨੇ ਤੋਂ ਕੱਢੋ ਤਾਂ ਕਿ (×) ਪੂਰਾ ਬਣ ਜਾਏ ।
9. ਦੂਹਰੀ ਬੀਡਿੰਗ – ਇਸ ਨੂੰ ਕਰਨ ਲਈ ਪਹਿਲਾਂ ਉੱਪਰ ਲਿਖੇ ਢੰਗ ਅਨੁਸਾਰ ਇਕ ਪਾਸੇ ਕਰੋ ਅਤੇ ਫਿਰ ਉਸੇ ਢੰਗ ਨਾਲ ਕੱਪੜੇ ਦੇ ਧਾਗੇ ਕੱਢੇ ਹੋਏ ਥਾਂ ਦੇ ਦੂਸਰੇ ਪਾਸੇ ਤੇ ਵੀ | ਬੀਡਿੰਗ ਕਰੋ ।
10. ਤਿਰਛੀ ਬੀਡਿੰਗ – ਧਾਗੇ ਕੱਢੀ ਥਾਂ ਦੇ ਇਕ ਪਾਸੇ ਸਾਦੀ ਬੀਡਿੰਗ ਕਰੋ । ਚੁੱਕੇ ਹੋਏ ਧਾਗਿਆਂ ਦੀ ਗਿਣਤੀ ਬਰਾਬਰ ਹੋਣੀ ਚਾਹੀਦੀ ਹੈ । ਹੁਣ ਧਾਗੇ ਕੱਢੀ ਹੋਈ ਥਾਂ ਦੇ ਦੂਸਰੇ ਪਾਸੇ | ਬੀਡਿੰਗ ਕਰੋ | ਪਰ ਧਾਗੇ ਸੂਈ ਚੁੱਕਣ ਵੇਲੇ ਇਹ ਖ਼ਿਆਲ ਰੱਖ ਕੇ ਅੱਧੇ ਧਾਗੇ ਇਕ ਟਾਂਕੇ ਅਤੇ ਅੱਧੇ ਦੂਸਰੇ ਟਾਂਕੇ ਦੇ ਚੁੱਕੇ ਜਾਣ ਤਾਂ ਕਿ ਵਲਾਦੇਂਦਾਰ ਟਾਂਕੇ ਬਣਨ ।