Punjab State Board PSEB 7th Class Home Science Book Solutions Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ Notes.
PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਨਾਈਲੋਨ ਦੀ ਸਾੜੀ ਕਿਵੇਂ ਪੌਂਦੇ ਹਨ ?
ਉੱਤਰ-
ਨਾਈਲੋਨ ਦੀ ਸਾੜੀ ਨੂੰ ਸਾਬਣ ਵਾਲੇ ਕੋਸੇ ਪਾਣੀ ਵਿਚ ਹਲਕੇ ਦਬਾਅ ਨਾਲ ਧੋਵੋ । ਫਾਲ ਵਾਲਾ ਹਿੱਸਾ ਜ਼ਮੀਨ ਨਾਲ ਲੱਗਾ ਰਹਿੰਦਾ ਹੈ, ਇਸ ਲਈ ਜ਼ਿਆਦਾ ਗੰਦਾ ਹੋ ਜਾਂਦਾ ਹੈ । ਉਸ ਨੂੰ ਸਾਬਣ ਦੀ ਝੱਗ ਲਗਾ ਕੇ ਹੱਥਾਂ ਨਾਲ ਰਗੜ ਕੇ ਸਾਫ਼ ਕਰਦੇ ਹਨ ।
ਪ੍ਰਸ਼ਨ 2.
ਨਾਈਲੋਨ ਦੀ ਸਾੜ੍ਹੀ ਤੇ ਪ੍ਰੈੱਸ ਕਿਵੇਂ ਕਰਨਾ ਚਾਹੀਦਾ ਹੈ ?
ਉੱਤਰ-
- ਸਾੜ੍ਹੀ ਨੂੰ ਖੋਲ੍ਹ ਕੇ ਪੁੱਠੇ ਪਾਸਿਓਂ ਫਾਲ ਨੂੰ ਹਲਕੀ ਗਰਮ ਐੱਸ ਨਾਲ ਕੈਂਸ ਕਰੋ ।
- ਸਾੜ੍ਹੀ ਨੂੰ ਪਹਿਲਾਂ ਲੰਬਾਈ ਵਲੋਂ ਦੂਹਰੀ ਅਤੇ ਫਿਰ ਚੌਹਰੀ ਕਰਕੇ ਹਲਕੀ ਜਿਹੀ ਪ੍ਰੈੱਸ ਕਰੋ ।
- ਸਾੜ੍ਹੀ ਨੂੰ ਦੋ ਵਾਰੀ ਫਿਰ ਤਹਿ ਕਰੋ ਤਾਂ ਕਿ ਸੋਲਾਂ ਤਹਿਆਂ ਹੋ ਜਾਣ । ਇਸ ਤੋਂ ਬਾਅਦ ਹੈਂਗਰ ਵਿਚ ਲਟਕਾ ਦਿਓ ਜਾਂ ਚੌੜਾਈ ਵਲੋਂ ਦੂਹਰੀ ਕਰਕੇ ਰੱਖ ਦੇਣਾ ਚਾਹੀਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੇਆਨ ਕਰੇਪ ਦੇ ਬਲਾਉਜ਼ ਕਿਸ ਤਰ੍ਹਾਂ ਧੋਤੇ ਜਾਂਦੇ ਹਨ ? ਵਿਸਥਾਰ ਨਾਲ ਲਿਖੋ ।
ਉੱਤਰ-
ਧੋਣ ਤੋਂ ਪਹਿਲਾਂ ਦੀ ਤਿਆਰੀ-ਖੋਲ੍ਹ ਕੇ ਦੇਖੋ, ਜੇ ਕਿਧਰੋਂ ਫਟਿਆ ਹੋਇਆ ਹੋਵੇ ਤਾਂ ਮੁਰੰਮਤ ਕਰ ਲਓ । ਜੇਕਰ ਕੋਈ ਦਾਗ ਲੱਗਿਆ ਹੋਵੇ ਤਾਂ ਉਸ ਦੇ ਪ੍ਰਤਿਕਾਰਕ ਨਾਲ ਉਤਾਰੋ । ਜੇ ਕਰ ਕੋਈ ਅਜਿਹੇ ਬਟਨ ਆਦਿ ਲੱਗੇ ਹੋਣ ਜਿਨ੍ਹਾਂ ਦਾ ਧੋਣ ਨਾਲ ਖ਼ਰਾਬ ਹੋਣ ਦਾ ਡਰ ਹੋਵੇ ਤਾਂ ਉਹ ਉਤਾਰ ਕੇ ਰੱਖ ਦਿਓ ।
ਧੋਣ ਦਾ ਤਰੀਕਾ – ਇਕ ਚਿਮਚੀ ਵਿਚ ਕੋਸਾ ਪਾਣੀ ਪਾ ਕੇ ਸਾਬਣ ਦਾ ਘੋਲ ਤਿਆਰ ਕਰੋ । ਬਲਾਊਜ਼ ਸਾਬਣ ਵਾਲੇ ਪਾਣੀ ਵਿਚ ਪਾਓ ਅਤੇ ਹੱਥਾਂ ਨਾਲ ਦਬਾ ਕੇ ਧੋਵੋ । ਗਲੇ ਤੇ ਜੇਕਰ ਮੈਚ ਹੋਵੇ ਤਾਂ ਉਸ ਹਿੱਸੇ ਨੂੰ ਖੱਬੇ ਹੱਥ ਦੀ ਤਲੀ ਤੇ ਰੱਖੋ ਅਤੇ ਸੱਜੇ ਹੱਥ ਨਾਲ ਥੋੜੀ ਝੱਗ ਪਾ ਕੇ ਹੌਲੀ-ਹੌਲੀ ਮਲੋ । ਜਦੋਂ ਸਾਫ਼ ਹੋ ਜਾਵੇ ਤਾਂ ਕੋਸੇ ਪਾਣੀ ਵਿਚ ਦੋ-ਤਿੰਨ ਵਾਰ ਹੰਘਾਲੋ । ਸਫ਼ੈਦ ਰੇਆਨ ਫਟਣ ਤਕ ਸਫ਼ੈਦ ਰਹਿੰਦੀ ਹੈ । ਇਸ ਲਈ ਇਸ ਨੂੰ ਨਾਲ ਲਗਾਉਣ ਦੀ ਲੋੜ ਨਹੀਂ ਪੈਂਦੀ, ਨਾ ਹੀ ਇਸ ਨੂੰ ਮਾਇਆ ਲਗਾਉਣੀ ਚਾਹੀਦੀ ਹੈ ।
ਨਿਚੋੜਨਾ – ਇਕ ਬੂਰ ਵਾਲੇ ਤੌਲੀਏ ਵਿਚ ਬਲਾਊਜ਼ ਨੂੰ ਰੱਖ ਕੇ ਲਪੇਟ ਲਓ ਅਤੇ ਹੱਥਾਂ ਨਾਲ ਥੋੜ੍ਹਾ ਜਿਹਾ ਦਬਾਓ । ਤੌਲੀਆ ਪਾਣੀ ਚੂਸ ਲਏਗਾ ।
ਸੁਕਾਉਣਾ – ਮੰਜੀ ਤੇ ਤੌਲੀਆ ਵਿਛਾ ਕੇ, ਬਲਾਊਜ਼ ਨੂੰ ਹੱਥ ਨਾਲ ਸਿੱਧਿਆਂ ਕਰਕੇ ਛਾਂ ਵਿਚ ਖਿਲਾਰ ਦਿਓ । 15 ਮਿੰਟ ਬਾਅਦ ਉਸ ਦਾ ਪਾਸਾ ਪਰਤ ਦਿਓ, ਤਾਂ ਕਿ ਦੋਹਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਸੁੱਕ ਜਾਏ ।
ਪ੍ਰੈੱਸ ਕਰਨਾ-
1. ਇਕ ਮੇਜ਼ ਉੱਪਰ ਤਹਿ ਕਰਕੇ ਕੰਬਲ ਜਾਂ ਖੇਸ ਵਿਛਾਓ ਅਤੇ ਉੱਤੇ ਇਕ ਸਾਫ਼ ਚਿੱਟੀ ਚਾਦਰ ਵਿਛਾ ਦਿਓ ।
2. ਪ੍ਰੈੱਸ ਨੂੰ ਹਲਕੀ ਗਰਮ ਕਰੋ ।
3. ਬਲਾਊਜ਼ ਨੂੰ ਪੁੱਠਾ ਕਰਕੇ ਸਿਲਾਈ ਵਾਲੇ ਹਿੱਸੇ ਅਤੇ ਦੂਸਰੇ ਹਿੱਸੇ ਪ੍ਰੈੱਸ ਕਰ ਲਓ। ਹੱਕਾਂ ਦੇ ਉੱਪਰ ਪੈਂਸ ਨਾ ਫੇਰੋ ।
4. ਬਾਂਹ ਨੂੰ ਸਲੀਵ ਬੋਰਡ ਵਿਚ ਪਾ ਕੇ ਪ੍ਰੈੱਸ ਕਰੋ । ਜੇ ਕਰ ਸਲੀਵ ਬੋਰਡ ਨਾ ਹੋਵੇ ਤਾਂ ਅਖ਼ਬਾਰ ਜਾਂ ਤੌਲੀਏ ਨੂੰ ਰੋਲ ਕਰਕੇ ਬਾਂਹ ਵਿਚ ਪਾ ਕੇ ਪ੍ਰੈੱਸ ਕਰੋ । 5. ਬਲਾਊਜ਼ ਦੇ ਬਾਕੀ ਹਿੱਸੇ ਨੂੰ ਸਿੱਧੇ ਪਾਸਿਓਂ ਪ੍ਰੈੱਸ ਕਰੋ ।. 6. ਬਾਹਾਂ ਨੂੰ ਪੋਲਾ ਜਿਹਾ ਅਗਲੇ ਪਾਸੇ ਵੱਲ ਮੋੜ ਦਿਓ । 7. ਬਲਾਊਜ਼ ਨੂੰ ਤਹਿ ਕਰਨ ਤੋਂ ਬਾਅਦ ਐੱਸ ਨਾ ਕਰੋ ।
ਪ੍ਰਸ਼ਨ 2.
ਟੈਰਾਲੀਨ ਦੀ ਕਮੀਜ਼ ਕਿਸ ਤਰ੍ਹਾਂ ਧੋਤੀ ਜਾਂਦੀ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਧੋਣ ਤੋਂ ਪਹਿਲਾਂ ਤਿਆਰੀ-ਕਮੀਜ਼ ਦੀਆਂ ਜੇਬਾਂ ਚੰਗੀ ਤਰ੍ਹਾਂ ਦੇਖੋ । ਜੇਕਰ ਕੋਈ ਪੈਸੇ, ਪੈਂਨ ਜਾਂ ਕਾਗ਼ਜ਼ ਹੋਵੇ ਤਾਂ ਕੱਢ ਲਓ । ਜੇਕਰ ਕੋਈ ਦਾਗ ਲੱਗਿਆ ਹੋਵੇ ਤਾਂ ਉਤਾਰ ਲਓ । ਜੇਕਰ ਕਿਧਰੋਂ ਫਟਿਆ ਹੋਇਆ ਹੋਵੇ ਤਾਂ ਮੁਰੰਮਤ ਕਰ ਲਓ ।
ਧੋਣ ਦਾ ਤਰੀਕਾ – ਸਾਬਣ ਵਾਲੇ ਕੋਸੇ ਪਾਣੀ ਵਿਚ ਹੱਥਾਂ ਨਾਲ ਮਲ ਕੇ ਧੋਣਾ ਚਾਹੀਦਾ ਹੈ । ਜੇਕਰ ਕਾਲਰ ਅਤੇ ਕਫ਼ ਸਾਫ਼ ਨਾ ਹੋਣ ਤਾਂ ਪਲਾਸਟਿਕ ਦੇ ਬੁਰਸ਼ ਨਾਲ ਥੋੜ੍ਹਾ ਜਿਹਾ ਰਗੜੋ ।
ਹੰਘਾਲਣਾ – ਕੋਸੇ ਸਾਫ਼ ਪਾਣੀ ਵਿਚ ਦੋ-ਤਿੰਨ ਵਾਰੀ ਹੰਘਾਲੋ ।
ਨਿਚੋੜਨਾ ਅਤੇ ਸੁਕਾਉਣਾ – ਹੱਥਾਂ ਨਾਲ ਥੋੜਾ ਜਿਹਾ ਦਬਾ ਕੇ ਪਾਣੀ ਨਿਚੋੜੋ ਅਤੇ ਹੈਂਗਰ ਵਿਚ ਲਟਕਾ ਕੇ ਤਾਰ ਨਾਲ ਟੰਗ ਦੇਣਾ ਚਾਹੀਦਾ ਹੈ । ਹੱਥ ਨਾਲ ਕਾਲਰ ਅਤੇ ਕਫ਼ ਸਿੱਧੇ ਕਰ ਲੈਣੇ ਚਾਹੀਦੇ ਹਨ ।
ਪ੍ਰੈੱਸ ਕਰਨਾ-
1. ਸਭ ਤੋਂ ਪਹਿਲਾਂ ਹਲਕੀ ਗਰਮ ਪ੍ਰੈੱਸ ਨਾਲ ਕਾਲਰ ਅਤੇ ਯੋਕ ਨੂੰ ਪ੍ਰੈੱਸ ਕਰੋ ।
2. ਬਾਹਾਂ ਨੂੰ ਪ੍ਰੈੱਸ ਕਰੋ ।
3. ਅਗਲਾ ਅਤੇ ਪਿਛਲਾ ਪਾਸਾ ਪ੍ਰੈੱਸ ਕਰਕੇ ਕਮੀਜ਼ ਨੂੰ ਤਹਿ ਕਰ ਲਓ ।