PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

Punjab State Board PSEB 7th Class Computer Book Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) Textbook Exercise Questions and Answers.

PSEB Solutions for Class 7 Computer Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

Computer Guide for Class 7 PSEB ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

I. Ctrl+ S ਕੀਅਜ਼ ਦੀ ਵਰਤੋਂ ………………ਲਈ ਕੀਤੀ ਜਾਂਦੀ ਹੈ ।
(ਉ) Save
(ਅ) Open
(ੲ) New
(ਸ) Close.
ਉੱਤਰ-
(ਉ) Save,

II. ਰੂਲਰ ਦੇ ਹੇਠਲੇ ਪਾਸੇ ਇੱਕ ਵੱਡਾ ਖੇਤਰ ਹੁੰਦਾ ਹੈ, ਜਿਸਨੂੰ ……….. ਕਿਹਾ ਜਾਂਦਾ ਹੈ ।
(ਉ) ਟੈਕਸਟ ਏਰੀਆ ।
(ਅ) ਓਪਨ ਏਰੀਆ
(ੲ) ਕਲੋਜ਼ ਏਰੀਆ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਟੈਕਸਟ ਏਰੀਆ ।

III. ਵਰਡ ਡਾਕੂਮੈਂਟ ਵਿਚ ਦੋ ਸਕਰੋਲਬਾਰ ਹੁੰਦੇ ਹਨ ………………..ਅਤੇ ………. .
(ਉ) ਹੋਰੀਜੋਂਟਲ, ਵਰਟੀਕਲ
(ਅ) ਖੱਬਾ, ਸੱਜਾ
(ੲ) ਉੱਪਰਲਾ ਅਤੇ ਹੇਠਲਾ ਬਾਰ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਹੋਰੀਜੋਂਟਲ, ਵਰਟੀਕਲ ,

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

IV. ਇਕ ਨਵਾਂ ਡਾਕੂਮੈਂਟ ਖੋਲਣ ਲਈ ਕੀਅ-ਬੋਰਡ ਤੋਂ …………….. ਕੀਅਜ਼ ਪ੍ਰੈੱਸ ਕੀਤੀਆਂ ਜਾਂਦੀਆਂ ਹਨ ।
(ਉ) Ctrl +0
(ਅ) Ctrl+N
(ੲ) Ctrl + S
(ਸ) Ctrl+ V
ਉੱਤਰ-
(ਅ) Ctrl+N ,

V. …………….. ਵਿਊ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ ।
(ਉ) ਪ੍ਰਿੰਟ ਲੇਆਊਟ
(ਅ) ਡਾਫਟ
(ੲ) ਆਉਟਲਾਈਨ
(ਸ) ਫੁੱਲ ਸਕਰੀਨ ।
ਉੱਤਰ-
(ਉ) ਪ੍ਰਿੰਟ ਲੇਆਊਟ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ I.
ਰੀਬਨ ਦੇ ਹਰ ਇੱਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿੱਚ ਮੌਜੂਦਾ ਆਪਸ਼ਨ ਦਾ ਨਾਂ ਲਿਖੋ ।
ਉੱਤਰ-
ਰੀਬਨ ਦੇ ਹਰ ਇੱਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿੱਚ ਮੌਜੂਦਾ ਆਪਸ਼ਨ ਦਾ ਨਾਂ ਡਾਇਲਾਗ ਬਾਕਸ ਲਾਂਚਰ ਹੈ ।

ਪ੍ਰਸ਼ਨ II.
ਵਰਡ ਦੀ ਵਿੰਡੋ ਦੀ ਸਭ ਤੋਂ ਉਪਰਲੀ ਬਾਰ ਦਾ ਨਾਂ ਲਿਖੋ ।
ਉੱਤਰ-
ਵਰਡ ਦੀ ਵਿੰਡੋ ਦੀ ਸਭ ਤੋਂ ਉਪਰਲੀ ਬਾਰ ਟਾਈਟਲ ਬਾਰ (Title Bar) ਹੈ ।

ਪ੍ਰਸ਼ਨ III.
ਕਿਸ ਵਿਊ ਵਿਚ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਇਆ ਜਾਂਦਾ ਹੈ ਜਿਵੇਂ ਕਿ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ ?
ਉੱਤਰ-
ਪ੍ਰਿੰਟ ਲੇਅ-ਆਊਟ ਵਿਊ ਵਿਚ ਡਾਕੂਮੈਂਟ ਨੂੰ ਉਸੇ ਤਰ੍ਹਾਂ ਦਿਖਾਇਆ ਜਾਂਦਾ ਹੈ ਜਿਵੇਂ ਕਿ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ ।

ਪ੍ਰਸ਼ਨ IV.
ਨਵਾਂ ਡਾਕੂਮੈਂਟ ਓਪਨ ਕਰਨ ਲਈ ਵਰਤੀ ਜਾਣ ਵਾਲੀ ਸ਼ਾਰਟਕੱਟ ਕੀਅ ਲਿਖੋ ।
ਉੱਤਰ-
ਨਵਾਂ ਡਾਕੂਮੈਂਟ ਓਪਨ ਕਰਨ ਲਈ (Ctrl+O) ਸ਼ਾਰਟਕੱਟ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

ਪ੍ਰਸ਼ਨ V.
ਐੱਸ. ਵਰਡ ਦਾ ਕਿਹੜਾ ਲੇਅ ਆਊਟ ਵਿਊ ਡਾਕੂਮੈਂਟ ਦੀ ਆਊਟਲਾਈਨ ਨੂੰ ਦਰਸਾਉਂਦਾ ਹੈ ?
ਉੱਤਰ-
ਆਊਟਲਾਈਨ ਵਿਊ ਡਾਕੂਮੈਂਟ ਦੀ ਆਊਟਲਾਈਨ ਨੂੰ ਦਰਸਾਉਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ I.
ਵਰਡ ਪ੍ਰੋਸੈਸਰ ਕੀ ਹੈ ?
ਉੱਤਰ-
ਵਰਡ ਪ੍ਰੋਸੈਸਰ ਇੱਕ ਸੌਫਟਵੇਅਰ ਪ੍ਰੋਗਰਾਮ ਹੈ ਜੋ ਟਾਈਪ ਕੀਤੇ ਦਸਤਾਵੇਜ਼ ਬਣਾਉਣ (creat) ਸਟੋਰ ਕਰਨ ਅਤੇ ਪ੍ਰਿੰਟ ਕਰਨ ਦੇ ਸਮਰੱਥ ਹੈ, ਇਹ ਵੱਖ-ਵੱਖ ਕਿਸਮਾਂ ਦੀਆਂ ਫਾਈਲਾਂ ਬਣਾ ਸਕਦਾ ਹੈ ਅਤੇ ਦਸਤਾਵੇਜ਼ਾਂ ਵਿਚ ਤਸਵੀਰਾਂ, ਸੰਗੀਤ, ਆਕਾਰ ( shapes), ਰੰਗ ਆਦਿ ਸ਼ਾਮਲ ਕਰ ਸਕਦੇ ਹਨ ।

ਪ੍ਰਸ਼ਨ II.
ਕੁੱਝ ਵਰਡ-ਪ੍ਰੋਸੈਸਿੰਗ ਸਾਫਟਵੇਅਰਜ਼ ਦੇ ਨਾਂ ਲਿਖੋ ।
ਉੱਤਰ-
ਵਰਡ ਪੈਡ, ਮਾਈਕ੍ਰੋਸਾਫਟ ਆਫਿਸ, ਮਾਈਕ੍ਰੋਸਾਫਟ ਵਰਡ, ਵਰਡ ਪਰਫੈਕਟ, ਆਦਿ ਵਰਡ ਪ੍ਰੋਸੈਸਰ ਸੌਫਟਵੇਅਰ ਦੀਆਂ ਕੁਝ ਉਦਾਹਰਨਾਂ ਹਨ ।

ਪ੍ਰਸ਼ਨ III.
ਐੱਮ .ਐੱਸ ਵਰਡ ਕਿਵੇਂ ਸਟਾਰਟ ਕੀਤਾ ਜਾਂਦਾ ਹੈ ?
ਉੱਤਰ-

  1. ਐੱਮ. ਐੱਸ. ਵਰਡ ਨੂੰ ਸ਼ੁਰੂ ਕਰਨ ਦੇ ਪਗ (steps) ਇਸ ਪ੍ਰਕਾਰ ਹਨ
  2. ਪਹਿਲਾਂ, ਡੈਸਕਟੌਪ ਦੇ ਉੱਪਰ ਦਿੱਤੇ Start ਬਟਨ PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) 1 ਉੱਤੇ ਕਲਿੱਕ ਕਰੋ ।
  3. ਹੁਣ ਹੇਠ ਦਿੱਤੀ ਤਸਵੀਰ ਦੇ ਅਨੁਸਾਰ pop up menu ਤੋਂ All program ਤੇ ਕਲਿੱਕ ਕਰੋ ।
  4. ਹੁਣ Microsoft Office → Microsoft Word ਤੋਂ ਕਲਿੱਕ ਕਰੋ ।
    ਜਾਂ
    ਸਰਚ ਬਾਰ ਵਿੱਚ “Word” ਟਾਈਪ ਕਰੋ ਅਤੇ ਕੀਅ-ਬੋਰਡ ਤੋਂ Enter ਬਟਨ ਦਬਾਓ ।

ਪ੍ਰਸ਼ਨ IV.
ਐੱਮ.ਐੱਸ ਵਰਡ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ ।
ਉੱਤਰ-
ਫਾਈਲ ਮੀਨੂੰ, ਕਵਿਕ ਐਕਸੈਸ ਟੂਲਬਾਰ, ਟਾਈਟਲ ਬਾਰ, ਰਿਬਨ, ਰੁਲਰ, ਹੈਲਪ, ਡਾਕਊਮੈਂਟ, ਸਟੇਟਸ ਬਾਰ, ਡਾਇਲਾਗ ਬਾਕਸ ਲਾਂਚਰ, ਵਿਊ ਬਟਨ ।

ਪ੍ਰਸ਼ਨ v.
ਟੈਕਸਟ ਏਰੀਆ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਇਹ ਉਹ ਖੇਤਰ ਹੈ ਜਿਥੇ ਅਸੀਂ ਆਣਾ ਦਸਤਾਵੇਜ਼ ਟਾਈਪ ਕਰਦੇ ਹਾਂ, ਇਸ ਖੇਤਰ ਵਿੱਚ ਝਪਕਦੀ ਲਾਈਨ (Blinking line) ਨੂੰ ਸੰਮਿਲਨ ਬਿੰਦੂ (insertion point) ਕਿਹਾ ਜਾਂਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਤੁਹਾਡੀ ਟਾਈਪਿੰਗ ਇਸ ਜਗਾਂ ਤੋਂ ਅਰੰਭ ਹੋ ਜਾਵੇਗੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ I.
ਐੱਮ. ਐੱਸ. ਵਰਡ ਦੀਆਂ ਖਾਸ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਐੱਮ.ਐੱਸ. ਵਰਡ ਦੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ :

  1. ਇਹ ਸਾਨੂੰ ਡਾਕੂਮੈਂਟ ਵਿੱਚ ਕਿਧਰੇ ਵੀ ਟੈਕਸਟ ਨੂੰ ਸ਼ਾਮਲ ਕਰਨ ਦੀ ਸਹੂਲਤ ਦਿੰਦਾ ਹੈ ।
  2. ਅਸੀਂ ਅੱਖਰ, ਸ਼ਬਦ, ਲਾਈਨਾਂ ਜਾਂ ਪੇਜਾਂ ਨੂੰ ਅਸਾਨੀ ਨਾਲ ਮਿਟਾ ਸਕਦੇ ਹਾਂ; ਜਿਵੇਂ ਕਿ ਅਸੀਂ ਕਾਗ਼ਜ਼ ‘ਤੇ ਉਹਨਾਂ ਨੂੰ ਕੱਟਦੇ ਹਾਂ ।
  3. ਅਸੀਂ ਕਿਸੇ ਵੀ ਟੈਕਸਟ ਦੇ ਭਾਗ ਨੂੰ ਡਾਕੂਮੈਂਟ ਵਿੱਚੋਂ ਕੱਟ ਕਰਕੇ ਕਿਧਰੇ ਹੋਰ ਪੇਸਟ ਕਰ ਸਕਦੇ ਹਾਂ | ਅਸੀਂ ਉਸ ਟੈਕਸਟ ਨੂੰ ਦੁਬਾਰਾ ਵੀ ਪੋਸਟ ਕਰ ਸਕਦੇ ਹਾਂ ।
  4. ਅਸੀਂ ਪੇਜ-ਸਾਈਜ਼ ਅਤੇ ਮਾਰਜਨ ਦੱਸ ਸਕਦੇ ਹਾਂ ਅਤੇ ਵਰਡ-ਸੈਸਰ ਉਸ ਸਾਈਜ਼ ਦੇ ਮੁਤਾਬਕ ਟੈਕਸਟ ਨੂੰ ਪੇਜ ਵਿੱਚ ਫਿੱਟ ਕਰ ਦੇਵੇਗਾ ।
  5. ਅਸੀਂ ਵਰਡ-ਸੈਂਸਰ ਤੋਂ ਕਿਸੇ ਇੱਕ ਸ਼ਬਦ ਜਾਂ ਲਾਈਨ ਦੀ ਸਰਚ ਕਰਵਾ ਸਕਦੇ ਹਾਂ | ਅਸੀਂ ਕੁਝ ਅੱਖਰਾਂ/ਸ਼ਬਦਾਂ ਦੀ ਥਾਂ ਦੂਜੇ ਅੱਖਰ/ਸ਼ਬਦ ਵੀ ਲਿਖ ਸਕਦੇ ਹਾਂ ।
  6. ਡਾਕੂਮੈਂਟ ਦੇ ਅੰਦਰ ਅਸੀਂ ਫੌਂਟ ਵੀ ਬਦਲ ਸਕਦੇ ਹਾਂ; ਜਿਵੇਂ ਕਿ ਬੋਲਡ, ਇਟੈਲਿਕ ਅਤੇ ਅੰਡਰਲਾਈਨ ਅਤੇ ਫੌਂਟ ਸਾਈਜ਼ ਵੀ ਬਦਲ ਸਕਦੇ ਹਾਂ ।
  7. ਅਸੀਂ ਆਪਣੇ ਡਾਕੂਮੈਂਟ ਵਿੱਚ ਗ੍ਰਾਫ਼ ਵੀ ਲਾ ਸਕਦੇ ਹਾਂ ।
  8. ਅਸੀਂ ਆਪਣੇ ਡਾਕੂਮੈਂਟ ਲਈ ਹੌਂਡਰ ਅਤੇ ਫੁੱਟਰ ਡਿਜ਼ਾਈਨ ਕਰ ਸਕਦੇ ਹਾਂ ਜੋਕਿ ਵਰਡ ਪ੍ਰੋਸੈਸਰ ਹਰੇਕ ਪੇਜ ਦੇ ਉੱਪਰਲੇ ਅਤੇ ਹੇਠਲੇ ਪਾਸੇ ਲਾ ਦਿੰਦਾ ਹੈ । ਵਰਡ-ਪ੍ਰੋਸੈਸਰ ਆਪਣੇ ਆਪ ਪੇਜ ਨੰਬਰਾਂ ਦਾ ਧਿਆਨ ਰੱਖਦਾ ਹੈ ਤਾਂ ਜੋ ਸਹੀ ਨੰਬਰ ਦਿਖਾਈ ਦੇਵੇ ।
  9. ਇਕ ਡਾਕੂਮੈਂਟ ਵਿੱਚ ਅਸੀਂ ਅਲੱਗ-ਅਲੱਗ ਮਾਰਜਨ ਵੀ ਲਗਾ ਸਕਦੇ ਹਾਂ ਅਤੇ ਪੈਰਾਗ੍ਰਾਫ ਦੇ | ਸ਼ੁਰੂ ਹੋਣ ਦੀ ਵੀ ਅਲੱਗ-ਅਲੱਗ ਜਗਾ ਨਿਸ਼ਚਿਤ ਕਰ ਸਕਦੇ ਹਾਂ |
  10. ਇਹ ਸਾਨੂੰ ਮੈਕਰੋ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ ਜੋ ਕਿ ਕਈ ਕਮਾਂਡਾਂ ਦੀ ਸੂਚੀ ਹੁੰਦੀ ਹੈ ਜਿਸ ਨਾਲ ਸਾਡੇ ਸਮੇਂ ਦੀ ਬੱਚਤ ਹੁੰਦੀ ਹੈ ।
  11. ਮੇਲ-ਮਰਜ ਦੀ ਸੁਵਿਧਾ ਨਾਲ ਅਸੀਂ ਇੱਕ ਡਾਕੂਮੈਂਟ ਦਾ ਟੈਕਸਟ ਦੂਜੇ ਡਾਕੂਮੈਂਟ ਵਿੱਚ ਸ਼ਾਮਲ ਕਰ ਸਕਦੇ ਹਾਂ | ਮਰਜ ਦੀ ਵਰਤੋਂ ਕਰਕੇ ਮੇਲਿੰਗ ਲੇਬਲ ਬਣਾਉਣਾ ਇਸਦੀ ਇੱਕ ਵਧੀਆ ਉਦਾਹਰਨ ਹੈ । ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)
  12. ਐੱਮ.ਐੱਸ. ਵਰਡ ਸਾਨੂੰ ਅੱਖਰਾਂ ਦੇ ਸਪੈਲਿੰਗ ਜਾਂਚਣ (ਚੈੱਕ ਕਰਨ ਦੀ ਸੁਵਿਧਾ ਵੀ ਦਿੰਦਾ ਹੈ । ਇਹ ਉਹਨਾਂ ਅੱਖਰਾਂ ਦੇ ਹੇਠਾਂ ਇੱਕ ਰੰਗਦਾਰ ਲਕੀਰ ਦਿਖਾਉਂਦਾ ਹੈ ਜੋ ਕਿ ਗਲਤ ਹੁੰਦੇ ਹਨ ।
  13. ਖ਼ਾਸ ਕੋਡਜ਼ ਦੀ ਵਰਤੋਂ ਕਰਕੇ ਇਹ ਆਪਣੇ-ਆਪ Table of Contents ਅਤੇ Index (ਵਿਸ਼ਾ ਸੂਚੀ) ਵੀ ਤਿਆਰ ਕਰਨ ਵਿੱਚ ਮੱਦਦ ਕਰਦਾ ਹੈ ।
  14. ਪਹਿਲਾਂ ਤੋਂ ਹੀ ਤਿਆਰ ਇਸ ਵਿੱਚ ਇੱਕ ਸ਼ਬਦ-ਕੋਸ਼ ਹੁੰਦਾ ਹੈ ਜਿਸ ਦੀ ਮੱਦਦ ਨਾਲ ਅਸੀਂ ਇੱਕ ਅਰਥ ਵਾਲੇ ਕਈ ਸ਼ਬਦ ਲੱਭ ਸਕਦੇ ਹਾਂ ਅਤੇ ਆਪਣੇ ਡਾਕੂਮੈਂਟ ਵਿੱਚ ਵਰਤ ਸਕਦੇ ਹਾਂ ।

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

ਪ੍ਰਸ਼ਨ II.
ਐੱਮ. ਐੱਸ. ਵਰਡ ਵਿੱਚ ਡਾਕੂਮੈਂਟ ਵਿਊਜ਼ ਦਾ ਵਰਨਣ ਕਰੋ ।
ਉੱਤਰ-

  • ਪ੍ਰਿੰਟ ਲੇਅ-ਆਊਟ-ਪ੍ਰਿੰਟ ਲੇਅ-ਆਊਟ ਵਿਊ, ਡਾਕੂਮੈਂਟ ਨੂੰ ਉਸੇ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ ।
  • ਫੁੱਲ ਸਕਰੀਨ ਲੇਅ-ਆਊਟ-ਇਹ ਲੇਅ-ਆਊਟ ਸਾਨੂੰ ਆਪਣੇ ਡਾਕੂਮੈਂਟ ਨੂੰ ਸਕਰੀਨ ਉੱਤੇ ਅਸਾਨੀ ਨਾਲ ਪੜ੍ਹਣਯੋਗ ਬਣਾਉਣ ਵਿੱਚ ਮਦਦ ਕਰਦਾ ਹੈ ।
  • ਵੈੱਬ ਲੇਅ-ਆਊਟ-ਵੈੱਬ-ਲੇਅ ਆਊਟ ਵਿਊ ਸਾਡੇ ਡਾਕੂਮੈਂਟ ਨੂੰ ਕਿਸੇ ਵੀ ਬਾਊਜ਼ਰ, ਜਿਵੇਂ ਕਿ ਇੰਨਟਰਨੈੱਟ ਐਕਸਪਲੋਰਰ ‘ਤੇ ਪ੍ਰਦਰਸ਼ਿਤ ਕਰਨਯੋਗ ਬਣਾਉਂਦਾ ਹੈ ।
  • ਆਊਟ-ਲਾਈਨ ਵਿਊ-ਆਊਟ-ਲਾਈਨ ਵਿਊ ਡਾਕੂਮੈਂਟ ਨੂੰ ਆਊਟ-ਲਾਈਨ ਫ਼ਾਰਮ ਵਿੱਚ ਦਿਖਾਉਂਦਾ ਹੈ ।
  • ਡਰਾਫਟ ਵਿਊ-ਡਰਾਫ਼ਟ ਵਿਊ ਸਭ ਨਾਲੋਂ ਵੱਧ ਵਰਤਿਆ ਜਾਣ ਵਾਲਾ ਵਿਊ ਹੈ । ਅਸੀਂ ਡਰਾਫ਼ ਵਿਊ ਦੀ ਮਦਦ ਨਾਲ ਆਪਣੇ ਡਾਕੂਮੈਂਟ ਨੂੰ ਬਹੁਤ ਜਲਦੀ ਐਡਿਟ ਕਰ ਸਕਦੇ ਹਾਂ ।

ਪ੍ਰਸ਼ਨ III.
ਐੱਮ. ਐੱਸ. ਵਰਡ ਵਿੱਚ ਨਵੀਂ ਫਾਈਲ ਕਿਵੇਂ ਬਣਾਈ ਅਤੇ ਸੇਵ ਕੀਤੀ ਜਾਂਦੀ ਹੈ ?
ਉੱਤਰ-
ਇੱਕ ਨਵਾਂ ਦਸਤਾਵੇਜ਼ ਤਿਆਰ ਕਰਨ ਦੇ ਪਗ (Steps) ਹੇਠ ਲਿਖੇ ਅਨੁਸਾਰ ਹਨ :
1. ਸਭ ਤੋਂ ਪਹਿਲਾਂ ਆਫ਼ਿਸ ਬਟਨ , PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) 2 ਜਾਂ File ਨੂੰ ’ਤੇ ਕਲਿੱਕ ਕਰੋ !
2. ਹੁਣ ਚਿੱਤਰ 3.1 ਦੇ ਅਨੁਸਾਰ ਇਕ Pull down ਮੀਨੂੰ ਖੁਲ੍ਹੇਗਾ ।ਇਸ ਮੀਨੂੰ ਵਿਚੋਂ New ਵਿਕਲਪ ’ਤੇ ਕਲਿੱਕ ਕਰੋ ।
PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) 3
3. ਹੁਣ ਚਿੱਤਰ 3.2 ਦੇ ਅਨੁਸਾਰ New Dialog Box ਖੁੱਲ੍ਹ ਜਾਵੇਗਾ ।ਇਸ ਬਾਕਸ ਵਿਚੋਂ Blank Document ਆਪਸ਼ਨ ‘ਤੇ ਕਲਿੱਕ ਕਰੋ ਅਤੇ ਹੇਠਾਂ ਸੱਜੇ ਪਾਸੇ Create ਬਟਨ ਤੇ ਕਲਿਕ ਕਰੋ !
PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) 4
4. ਹੁਣ ਇਕ ਖਾਲੀ (Blank) ਦਸਤਾਵੇਜ਼ ਤੁਹਾਡੀ Screen ’ਤੇ ਖੁੱਲ੍ਹ ਜਾਵੇਗਾ ।
मा
ਤੁਸੀਂ ਆਪਣੇ ਕੀਅ-ਬੋਰਡ ਤੋਂ Ctrl + N ਕੀਅਜ਼ ਦਾ ਉਪਯੋਗ ਵੀ ਕਰ ਸਕਦੇ ਹੋ । ਦਸਤਾਵੇਜ਼ ਸੁਰੱਖਿਅਤ ਕਰੋ (Saving a Document) ਨਵੇਂ ਤਿਆਰ ਕੀਤੇ ਦਸਤਾਵੇਜ਼ ਨੂੰ ਸੇਵ ਕਰਨ ਦੇ ਪਗ (Step) ਇੰਝ ਹਨ-

  • ਆਫਿਸ ਬਟਨ ਜਾਂ file ਮੀਨੂੰ ’ਤੇ ਕਲਿੱਕ ਕਰੋ ।
  • ਚਿਤਰ 3.1 ਅਨੁਸਾਰ ਕਿ Pull down ਮੀਨੂੰ ਖੁੱਲ੍ਹ ਜਾਵੇਗਾ । ਇਸ ਮੀਨੂੰ ਵਿਚੋਂ Save ਵਿਕਲਪ ਤੇ ਕਲਿੱਕ ਕਰੋ ।
  • ਹੁਣ ਚਿੱਤਰ 3.3 ਅਨੁਸਾਰ Save Dialog Box ਖੁੱਲ੍ਹ ਜਾਵੇਗਾ, ਇਸ ਬਾਕਸ ਵਿਚ ਹੇਠਾਂ File name ਬਾਕਸ ਵਿਚ ਆਪਣੇ ਦਸਤਾਵੇਜ਼ ਦਾ ਨਾਂ ਟਾਈਪ ਕਰੋ ।
    ਜਾਂ
    ਤੁਸੀਂ ਆਪਣੇ ਕੀਅ-ਬੋਰਡ ਤੋਂ Ctrl + S ਕੀਅਜ਼ ਦਾ ਉਪਯੋਗ ਵੀ ਕਰ ਸਕਦੇ ਹੋ ।

4. ਖੱਬੇ ਪਾਸੇ ਦਿੱਤੀ organize list ਵਿਚੋਂ ਉਹ ਜਗ੍ਹਾ ਕਲਿੱਕ ਕਰੋ ਜਿਥੇ ਤੁਸੀਂ ਆਪਣਾ ਦਸਤਾਵੇਜ਼ ਸੇਵ (Save) ਕਰਨਾ ਚਾਹੁੰਦੇ ਹੋ ਜਿਵੇਂ ਕਿ ਜੇਕਰ ਮੈਂ ਆਪਣਾ ਦਸਤਾਵੇਜ਼ Local Disc (C:) Drive ਵਿਚ ਸੇਵ ਕਰਨਾ ਹੈ ਤਾਂ ਮੈਂ ਉਸ ਆਪਸ਼ਨਾਂ ਤੇ ਕਲਿੱਕ ਕਰਾਂਗੀ । ਹੁਣ Save ਬਟਨ ‘ਤੇ ਕਲਿੱਕ ਕਰੋ । ਤੁਹਾਡਾ ਦਸਤਾਵੇਜ਼ ਹੁਣ ਭਵਿੱਖ ਵਿਚ ਵਰਤੋਂ ਲਈ ਸੁਰੱਖਿਅਤ ਹੈ ।

PSEB 8th Class Computer Guide ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
1. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਕਿਸੇ ਵੀ ਸਮੂਹ ਦੇ ਹੋਰ ਵਿਕਲਪਾਂ ਨੂੰ ਖੋਲ੍ਹਣ ਲਈ …………… ਦੀ ਵਰਤੋਂ ਕੀਤੀ ਜਾਂਦੀ ਹੈ ।
(ਉ) Open ਬਟਨ
(ਅ) New ਬਟਨ
(ੲ) ਡਾਇਲਾਗ ਬਾਕਸ ਲਾਂਚਰ
(ਸ) ਇਹ ਸਾਰੇ ।
ਉੱਤਰ-
(ੲ) ਡਾਇਲਾਗ ਬਾਕਸ ਲਾਂਚਰ,

ਪ੍ਰਸ਼ਨ 2.
ਥੀਸਿਸ ਜਾਂ ਕਿਤਾਬਾਂ ਤਿਆਰ ਕਰਨ ਲਈ ……….. ਟੈਬ ਦੀ ਵਰਤੋਂ ਕੀਤੀ ਜਾਂਦੀ ਹੈ ।
(ਉ) Insert
(ਅ) Design
(ੲ) Review
(ਸ) Reference.
ਉੱਤਰ-
(ਸ) Reference

ਪ੍ਰਸ਼ਨ 3.
ਓਰੀਐਂਟੇਸ਼ਨ ਵਿਕਲਪ ………… ਟੈਬ ਵਿਚ ਉਪਲੱਬਧ ਹੁੰਦਾ ਹੈ ।
(ੳ) Design
(ਅ) Insert
(ੲ) Page Layout
(ਸ) Home.
ਉੱਤਰ-
(ੲ) Page Layout,

ਪ੍ਰਸ਼ਨ 4.
ਕੀਤੇ ਗਏ ਕੰਮ ਨੂੰ ਸੁਰੱਖਿਅਤ ਕਰਨ ਲਈ …………… ਕੀਅਜ਼ ਦੀ ਵਰਤੋਂ ਕੀਤੀ ਜਾਂਦੀ ਹੈ ।
(ਉ) Ctrl + N
(ਅ) Ctrl + S
(ੲ) Ctrl +0
(ਸ) Ctrl + P
ਉੱਤਰ-
(ਅ) Ctrl + S,

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

ਪ੍ਰਸ਼ਨ 5.
ਪੰਨਿਆਂ ਅਤੇ ਸ਼ਬਦਾਂ ਦੀ ਕੁੱਲ ਸੰਖਿਆ ………… ਬਾਰ ’ਤੇ ਵਿਖਾਈ ਦਿੰਦੀ ਹੈ ।
(ਉ) Title
(ਅ) Status
(ੲ) Horizontal
(ਸ) ਕੋਈ ਵੀ ਨਹੀਂ ।
ਉੱਤਰ-
(ਅ) Status,

ਪ੍ਰਸ਼ਨ 6.
ਡਾਕੂਮੈਂਟ ਨੂੰ ਵਰਡ ਦੀ ਵਿੰਡੋ ਵਿਚ ………… ਏਰੀਆ ‘ਤੇ ਟਾਈਪ ਕੀਤਾ ਜਾ ਸਕਦਾ ਹੈ ।
(ਉ) ਟੈਕਸਟ
(ਅ) Font (ਫੁੱਟ)
(ੲ) Format (ਫਾਰਮੈਟ)
(ਸ) View (ਵਿਊ ॥
ਉੱਤਰ-
(ਉ) ਟੈਕਸਟ,

ਪ੍ਰਸ਼ਨ 7.
ਟੇਬਲ ਆਪਸ਼ਨ …………. ਮੀਨੂੰ ਵਿੱਚ ਉਪਲੱਬਧ ਹੁੰਦੀ ਹੈ ।
(ਉ) File
(ਅ) Home
(ੲ) Insert
(ਸ) Design.
ਉੱਤਰ-
(ੲ) Insert,

ਪ੍ਰਸ਼ਨ 8.
ਪਹਿਲਾਂ ਤੋਂ ਤਿਆਰ ਦਸਤਾਵੇਜ਼ਾਂ ਨੂੰ ………… ਕਹਿੰਦੇ ਹਨ ।
(ਉ) ਟੈਮਪਲੇਟ
(ਅ) ਬਲੈਂਕ ਡਾਕੂਮੈਂਟ
(ੲ) ਟੇਬਲ
(ਸ) ਮਾਰਜਨ ॥
ਉੱਤਰ-
(ਉ) ਟੈਮਪਲੇਟ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਈਕ੍ਰੋਸਾਫਟ ਵਰਡ ਕੀ ਹੈ ?
ਉੱਤਰ-
MS Word ਮਾਈਕ੍ਰੋਸਾਫਟ ਕੰਪਨੀ ਦੁਆਰਾ ਪ੍ਰਕਾਸ਼ਤ ਇਕ ਵਰਡ ਪ੍ਰੋਸੈਸਰ ਸਾਫਟਵੇਅਰ ਹੈ ਜੋਕਿ ਟੈਕਸਟ ਅਤੇ ਗਾਫਿਕਸ ਨੂੰ ਫਾਰਮੈਟਿੰਗ ਕਰਨ ਅਤੇ ਵੱਖ-ਵੱਖ
ਕਿਸਮਾਂ ਦੇ ਦਸਤਾਵੇਜ਼ ਬਣਾਉਣ ਦਾ ਕੰਮ ਕਰਦਾ ਹੈ ।

ਪ੍ਰਸ਼ਨ 2.
ਹੋਮ ਟੈਬ ਵਿੱਚ ਉਪਲੱਬਧ ਸਾਰੇ ਸਮੂਹਾਂ ਦੇ ਨਾਂ ਲਿਖੋ ।
ਉੱਤਰ-
ਇਸ ਵਿਚ ਫੌਂਟ ਰੰਗ, ਫੌਂਟ ਸਾਈਜ਼, ਫੌਂਟ ਸ਼ੈਲੀ (Style), ਅਲਾਈਨਮੈਂਟ ਬੁਲੇਟਸ, ਲਾਈਨ ਸਪੇਸਿੰਗ ਆਦਿ ਸਮੂਹ ਹੁੰਦੇ ਹਨ ।

ਪ੍ਰਸ਼ਨ 3.
ਡਾਕੂਮੈਂਟ ਵਿਚ ਵਿਆਕਰਣ ਦੀਆਂ ਗਲਤੀਆਂ ਨੂੰ ਚੈੱਕ ਕਰਨ ਵਾਸਤੇ ਕਿਹੜੇ ਵਿਕਲਪ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
Grammer Check ਵਿਕਲਪ ਨੂੰ ਗਲਤੀਆਂ ਚੈੱਕ ਕਰਨ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 4.
ਡਾਕੂਮੈਂਟ ਵਿਚ ਸ਼ਬਦਾਂ ਨੂੰ ਚੈੱਕ ਕਰਨ ਵਾਸਤੇ ਕਿਹੜੇ ਵਿਕਲਪ ਨੂੰ ਵਰਤਿਆ ਜਾਂਦਾ ਹੈ ?
ਉੱਤਰ-
Spell Check ਵਿਕਲਪ ਨੂੰ ਸ਼ਬਦਾਂ ਨੂੰ ਚੈੱਕ ਕਰਨ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 5.
ਟੈਬਜ਼ ਕੀ ਹੁੰਦੀਆਂ ਹਨ ?
ਉੱਤਰ-
ਟੈਬਜ਼ ਸੰਬੰਧਿਤ ਕਮਾਂਡਾਂ ਦੇ ਸਮੂਹ ਹੁੰਦੇ ਹਨ ਜੋ ਕਿ ਰਿਬਨ ਦੇ ਸਿਖਰ ‘ਤੇ ਦਿਖਾਈ ਦਿੰਦੀਆਂ ਹਨ ।

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

ਪ੍ਰਸ਼ਨ 6.
ਡਾਕੂਮੈਂਟ ਨੂੰ ਆਊਟ-ਲਾਈਨ ਫਾਰਮ ਦੇ ਰੂਪ ਵਿੱਚ ਵੇਖਣ ਲਈ ਕਿਹੜੇ ਵਿਊ ਦੀ ਵਰਤੋਂ ਕਰ ਸਕਦੇ ਹੋ ?
ਉੱਤਰ-
ਆਊਟ-ਲਾਈਨ ਵਿਊ ।

ਪ੍ਰਸ਼ਨ 7.
MS Word ਨਾਲ ਸੰਬੰਧਿਤ ਸਹਾਇਤਾ ਲਈ ਕਿਸ ਵਿਕਲਪ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
MS-Word ਨਾਲ ਸੰਬੰਧਿਤ ਸਹਾਇਤਾ ਲਈ Help Icon ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 8.
ਇਕ ਡਾਕੂਮੈਂਟ ਨੂੰ ਦੂਜੇ ਡਾਕੂਮੈਂਟ ਵਿਚ ਸ਼ਾਮਿਲ ਕਰਨ ਲਈ ਕਿਹੜੇ ਵਿਕਲਪ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਮੇਲ-ਮਰਜ਼ (Mail-Merge).

Leave a Comment