Punjab State Board PSEB 7th Class Agriculture Book Solutions Chapter 8 ਸਜਾਵਟੀ ਬੂਟੇ Textbook Exercise Questions, and Answers.
PSEB Solutions for Class 7 Agriculture Chapter 8 ਸਜਾਵਟੀ ਬੂਟੇ
Agriculture Guide for Class 7 PSEB ਸਜਾਵਟੀ ਬੂਟੇ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –
ਪ੍ਰਸ਼ਨ 1.
ਵੰਨਗੀ ਰੁੱਖ ਦੀ ਕੋਈ ਇੱਕ ਉਦਾਹਰਨ ਦਿਉ ।
ਉੱਤਰ-
ਪੈਗੋਡਾ, ਅਮਲਤਾਸ ਆਦਿ ।
ਪ੍ਰਸ਼ਨ 2.
ਖੁਸ਼ਬੂਦਾਰ ਫੁੱਲਾਂ ਵਾਲੇ ਕਿਸੇ ਇੱਕ ਦਰੱਖ਼ਤ ਦਾ ਨਾਮ ਦੱਸੋ !
ਉੱਤਰ-
ਪੈਗੋਡਾ, ਸੋਨਚੰਪਾ, ਬੜਾ ਚੰਪਾ ਆਦਿ ।
ਪ੍ਰਸ਼ਨ 3.
ਵਾੜ ਬਣਾਉਣ ਲਈ ਕਿਸੇ ਇੱਕ ਯੋਗ ਝਾੜੀ ਦਾ ਨਾਮ ਦੱਸੋ ।
ਉੱਤਰ-
ਕਾਮਨੀ, ਕੇਸ਼ੀਆ, ਪੀਲੀ ਕਨੇਰ ।
ਪ੍ਰਸ਼ਨ 4.
ਦੋ ਫੁੱਲਦਾਰ ਝਾੜੀਆਂ ਦੇ ਨਾਮ ਦੱਸੋ ।
ਉੱਤਰ-
ਰਾਤ ਦੀ ਰਾਣੀ, ਚਾਂਦਨੀ, ਪੀਲੀ ਕਨੇਰ ।
ਪ੍ਰਸ਼ਨ 5.
ਖੁਸ਼ਬੂਦਾਰ ਫੁੱਲਾਂ ਵਾਲੀ ਝਾੜੀ ਦਾ ਨਾਮ ਲਿਖੋ ।
ਉੱਤਰ-
ਰਾਤ ਦੀ ਰਾਣੀ ॥
ਪ੍ਰਸ਼ਨ 6.
ਔਸ਼ਧੀ ਗੁਣਾਂ ਵਾਲੇ ਕਿਸੇ ਇਕ ਰੁੱਖ ਦੀ ਉਦਾਹਰਨ ਦਿਓ ।
ਉੱਤਰ-
ਅਰਜਣ, ਜਾਮਣ ।
ਪ੍ਰਸ਼ਨ 7.
ਪਰਦਾ ਕਰਨ ਲਈ ਕਿਸ ਵੇਲ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਪਰਦਾ ਵੇਲ, ਗੋਲਡਨ ਸ਼ਾਵਰ ।
ਪ੍ਰਸ਼ਨ 8.
ਘਰਾਂ ਦੇ ਅੰਦਰ ਸਜਾਵਟ ਲਈ ਵਰਤੀ ਜਾਣ ਵਾਲੀ ਕਿਸੇ ਇੱਕ ਵੇਲ ਦਾ ਨਾਮ ਦੱਸੋ ।
ਉੱਤਰ-
ਮਨੀ ਪਲਾਂਟ ॥
ਪ੍ਰਸ਼ਨ 9.
ਗਰਮੀ ਵਾਲੇ ਕਿਸੇ ਇੱਕ ਮੌਸਮੀ ਫੁੱਲ ਦਾ ਨਾਮ ਲਿਖੋ ।
ਉੱਤਰ-
ਸੂਰਜਮੁਖੀ, ਦੁਪਹਿਰ ਖਿੜੀ, ਜ਼ੀਨੀਆ ।
ਪ੍ਰਸ਼ਨ 10.
ਸਰਦੀ ਵਾਲੇ ਮੌਸਮੀ ਫੁੱਲਾਂ ਦਾ ਬੀਜ ਕਿਹੜੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ ?
ਉੱਤਰ-
ਸਤੰਬਰ ਦੇ ਅੱਧ ਵਿੱਚ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਛਾਂਦਾਰ ਰੁੱਖ ਦੇ ਕੀ ਗੁਣ ਹੋਣੇ ਚਾਹੀਦੇ ਹਨ ?
ਉੱਤਰ-
ਇਹਨਾਂ ਰੁੱਖਾਂ ਦਾ ਫੈਲਾਅ ਗੋਲ, ਛੱਤਰੀ ਨੁਮਾ ਤੇ ਪੱਤੇ ਸੰਘਣੇ ਹੋਣੇ ਚਾਹੀਦੇ ਹਨ !
ਪ੍ਰਸ਼ਨ 2.
ਚਾਰ ਫੁੱਲਦਾਰ ਝਾੜੀਆਂ ਦੇ ਨਾਮ ਲਿਖੋ ।
ਉੱਤਰ-
ਚਾਈਨਾ ਰੋਜ਼, ਰਾਤ ਦੀ ਰਾਣੀ, ਪੀਲੀ ਕਨੇਰ, ਬੋਗਨਵਿਲੀਆ, ਚਾਂਦਨੀ ਆਦਿ ।
ਪ੍ਰਸ਼ਨ 3.
ਵੇਲਾਂ ਨੂੰ ਕਿੱਥੇ ਲਗਾਇਆ ਜਾਂਦਾ ਹੈ ?
ਉੱਤਰ-
ਵੇਲਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ, ਇਹਨਾਂ ਨੂੰ ਦੀਵਾਰਾਂ, ਰੁੱਖਾਂ, ਥਮਲਿਆਂ ਆਦਿ ਦੇ ਨੇੜੇ ਲਾਇਆ ਜਾਂਦਾ ਹੈ ਤਾਂਕਿ ਇਹਨਾਂ ਨੂੰ ਸਹਾਰੇ ਨਾਲ ਉੱਪਰ ਚੜਾਇਆ ਜਾ ਸਕੇ ।
ਪ੍ਰਸ਼ਨ 4.
ਖੁਸ਼ਬੂਦਾਰ ਫੁੱਲਾਂ ਵਾਲੀਆਂ ਦੋ ਵੇਲਾਂ ਦੇ ਨਾਮ ਲਿਖੋ ।
ਉੱਤਰ-
ਚਮੇਲੀ, ਮਾਧਵੀ ਲਤਾ ਖ਼ੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ ਹਨ ।
ਪ੍ਰਸ਼ਨ 5.
ਸਜਾਵਟੀ ਝਾੜੀਆਂ ਦੇ ਕੀ ਗੁਣ ਹੁੰਦੇ ਹਨ ?
ਉੱਤਰ-
ਜਿੱਥੇ ਰੁੱਖ ਲਗਾਉਣ ਦੀ ਜਗ੍ਹਾ ਨਾ ਹੋਵੇ ਉੱਥੇ ਝਾੜੀਆਂ ਸੌਖੀਆਂ ਲਗ ਜਾਂਦੀਆਂ ਹਨ ।
ਪ੍ਰਸ਼ਨ 6.
ਮੌਸਮੀ ਫੁੱਲ ਕਿਹੜੇ ਹੁੰਦੇ ਹਨ ?
ਉੱਤਰ-
ਮੌਸਮੀ ਫੁੱਲ ਇੱਕ ਸਾਲ ਜਾਂ ਇੱਕ ਮੌਸਮ ਵਿਚ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ ।
ਪ੍ਰਸ਼ਨ 7.
ਸੜਕਾਂ ਦੁਆਲੇ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ ?
ਉੱਤਰ-
ਇਹ ਆਲੇ-ਦੁਆਲੇ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ ਅਤੇ ਮਿੱਟੀ ਖੁਰਨ ਤੋਂ ਬਚਾਉਂਦੇ ਹਨ ।
ਪ੍ਰਸ਼ਨ 8.
ਉੱਚੀ ਵਾੜ ਤਿਆਰ ਕਰਨ ਲਈ ਕਿਹੋ ਜਿਹੇ ਰੁੱਖਾਂ ਦੀ ਚੋਣ ਕਰਨੀ ਚਾਹੀਦੀ ਹੈ ?
ਉੱਤਰ-
ਉੱਚੀ ਵਾੜ ਤਿਆਰ ਕਰਨ ਲਈ ਸਿੱਧੇ ਅਤੇ ਲੰਮੇ ਜਾਣ ਵਾਲੇ ਦਰਖ਼ਤ ਨੇੜੇ-ਨੇੜੇ ਲਗਾਏ ਜਾਂਦੇ ਹਨ ।
ਪਸ਼ਨ 9.
ਸ਼ਿੰਗਾਰ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ ?
ਉੱਤਰ-
ਇਹ ਰੁੱਖ ਖੂਬਸੂਰਤ ਫੁੱਲਾਂ ਵਾਸਤੇ ਲਗਾਏ ਜਾਂਦੇ ਹਨ ।
ਪ੍ਰਸ਼ਨ 10.
ਝਾੜੀਆਂ ਦੀ ਵਰਤੋਂ ਆਸਾਨੀ ਨਾਲ ਕਿੱਥੇ ਕੀਤੀ ਜਾ ਸਕਦੀ ਹੈ ?
ਉੱਤਰ-
ਜਿੱਥੇ ਰੁੱਖ ਲਾਉਣ ਲਈ ਲੋੜੀਂਦੀ ਜਗ੍ਹਾ ਨਾ ਹੋਵੇ, ਉੱਥੇ ਝਾੜੀਆਂ ਦੀ ਵਰਤੋਂ ਆਸਾਨੀ ਨਾਲ ਹੋ ਜਾਂਦੀ ਹੈ ।
(ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਸਜਾਵਟੀ ਰੁੱਖਾਂ ਨੂੰ ਲਗਾਉਣ ਦੇ ਕੀ ਫ਼ਾਇਦੇ ਹਨ ?
ਉੱਤਰ-
- ਸਜਾਵਟੀ ਰੁੱਖ ਆਲੇ-ਦੁਆਲੇ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ ।
- ਸਜਾਵਟੀ ਰੁੱਖ ਮਿੱਟੀ ਖੁਰਨ ਤੋਂ ਵੀ ਰੋਕਦੇ ਹਨ ।
- ਰੁੱਖ ਵਾਤਾਵਰਨ ਨੂੰ ਵੀ ਸ਼ੁੱਧ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ ।
- ਰੁੱਖ ਵਾਤਾਵਰਨ ਨੂੰ ਠੰਡਾ ਰੱਖਣ ਵਿੱਚ ਵੀ ਸਹਾਇਕ ਹਨ ।
- ਕਈ ਰੁੱਖਾਂ ਦੇ ਫੁੱਲ ਖ਼ੁਸ਼ਬੂਦਾਰ ਹੁੰਦੇ ਹਨ ਜਿਸ ਨਾਲ ਵਾਤਾਵਰਨ ਮਹਿਕ ਉਠਦਾ ਹੈ ।
- ਕਈ ਰੁੱਖ ਯਾਤਰੀਆਂ ਨੂੰ ਛਾਂ ਦਿੰਦੇ ਹਨ ।
ਪ੍ਰਸ਼ਨ 2.
ਸਜਾਵਟੀ ਝਾੜੀਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਸਜਾਵਟੀ ਝਾੜੀਆਂ ਦੀ ਚੋਣ ਲਈ ਕਿਸਮਾਂ ਇਸ ਤਰ੍ਹਾਂ ਹਨ-
- ਫੁੱਲਦਾਰ ਝਾੜੀਆਂ-ਰਾਤ ਦੀ ਰਾਣੀ, ਚਾਈਨਾ ਰੋਜ਼, ਬੋਗਨਵਿਲੀਆ, ਚਾਂਦਨੀ, ਪੀਲੀ ਕਨੇਰ ਆਦਿ ।
- ਵਾੜ ਬਣਾਉਣ ਵਾਲੀਆਂ ਝਾੜੀਆਂ-ਅਲੀਅਰ, ਕਾਮਨੀ, ਕਲੈਰੋਡੈਂਡਰੋਨ, ਪੀਲੀ ਕਨੇਰ, ਕੇਸ਼ੀਆ ਆਦਿ ।
- ਤੋਂ ਭੱਜਣੀਆਂ ਝਾੜੀਆਂ-ਲੈਂਟਾਨਾ ॥
- ਸੁੰਦਰ ਪੱਤਿਆਂ ਵਾਲੀਆਂ ਝਾੜੀਆਂ-ਮੁਲੈਂਡਾ, ਯੂਫੋਰਬੀਆ, ਐਕਲੀਫਾ ਆਦਿ ।
- ਦੀਵਾਰਾਂ ਨੇੜੇ ਲਾਉਣ ਵਾਲੀਆਂ ਝਾੜੀਆਂ-ਟੀਕੋਮਾ, ਅਕਲੀਫ਼ਾ ਆਦਿ । ਇਸ ਤਰ੍ਹਾਂ ਉਪਰੋਕਤ ਕਿਸਮਾਂ ਵਿਚੋਂ ਆਪਣੀ ਲੋੜ ਅਨੁਸਾਰ ਝਾੜੀਆਂ ਦੀ ਚੋਣ ਕਰ ਲਈ ਜਾਂਦੀ ਹੈ ।
ਪ੍ਰਸ਼ਨ 3.
ਸਜਾਵਟੀ ਵੇਲਾਂ ਦੀ ਚੋਣ ਅਲੱਗ-ਅਲੱਗ ਸਥਾਨਾਂ ਲਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਵੇਲਾਂ ਦੀ ਚੋਣ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ –
- ਧੁੱਪ ਵਾਲੇ ਸਥਾਨਾਂ ਲਈ-ਬੋਗਨਵਿਲੀਆ, ਝੁਮਕਾ ਵੇਲ, ਲਸਣ ਵੇਲ, ਗੋਲਡਨ ਸ਼ਾਵਰ ਆਦਿ ।
- ਵਾੜ ਬਣਾਉਣ ਲਈ-ਬੋਗਨਵਿਲੀਆ, ਕਲੈਰੋਡੈਂਡਰੋਨ, ਐਸਪੈਰੇਗਸ ਆਦਿ ।
- ਘਰ ਅੰਦਰ ਰੱਖਣ ਲਈ-ਮਨੀ ਪਲਾਂਟ ਆਦਿ ।
- ਹਲਕੀਆਂ ਵੇਲਾਂ-ਲੋਨੀਸੋਰਾ, ਮਿੱਠੀ ਮਟਰੀ ਆਦਿ ।
- ਖੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ-ਚਮੇਲੀ, ਮਾਧਵੀ ਲਤਾ ਆਦਿ ।
- ਗਮਲਿਆਂ ਵਿੱਚ ਲਗਾਈਆਂ ਜਾਣ ਵਾਲੀਆਂ ਵੇਲਾਂ-ਬੋਗਨਵਿਲੀਆ ਆਦਿ ।
- ਪਰਦਾ ਕਰਨ ਲਈਪਰਦਾ ਵੇਲ, ਗੋਲਡਨ ਸ਼ਾਵਰ ਆਦਿ ।
- ਭਾਰੀ ਵੇਲਾਂ-ਬਿਗਨੋਨੀਆ, ਬੋਗਨਵਿਲੀਆ, ਮਾਧਵੀ ਲਤਾ, ਝੁਮਕਾ ਵੇਲ, ਗੋਲਡਨ ਸ਼ਾਵਰ ਆਦਿ ।
ਪ੍ਰਸ਼ਨ 4.
ਮੌਸਮੀ ਫੁੱਲਾਂ ਨੂੰ ਮੌਸਮ ਦੇ ਆਧਾਰ ਤੇ ਵੰਡ ਕਰੋ ।
ਉੱਤਰ-
ਮੌਸਮ ਦੇ ਹਿਸਾਬ ਨਾਲ ਫੁੱਲਾਂ ਦੀ ਵੰਡ ਇਸ ਤਰ੍ਹਾਂ ਹੈ –
- ਗਰਮੀ ਰੁੱਤ ਦੇ ਫੁੱਲ-ਇਨ੍ਹਾਂ ਦੀ ਬੀਜਾਈ ਫ਼ਰਵਰੀ-ਮਾਰਚ ਵਿਚ ਕੀਤੀ ਜਾਂਦੀ ਹੈ ਅਤੇ ਖੇਤ ਵਿਚ ਲਗਾਉਣ ਲਈ ਪਨੀਰੀ ਚਾਰ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ । ਇਸ ਮੌਸਮ ਦੇ ਮੁੱਖ ਫੁੱਲ ਹਨ-ਕੋਰੀਆ, ਜ਼ੀਨੀਆ, ਗੇਲਾਰਡੀਆ, ਦੁਪਹਿਰ ਖਿੜੀ, ਗੌਫਰੀਨਾ ਆਦਿ ।
- ਬਰਸਾਤ ਰੁੱਤ ਦੇ ਫੁੱਲ-ਇਨ੍ਹਾਂ ਦੀ ਜੂਨ ਦੇ ਪਹਿਲੇ ਹਫ਼ਤੇ ਬੀਜਾਈ ਕੀਤੀ ਜਾਂਦੀ ਹੈ ਅਤੇ ਖੇਤ ਵਿਚ ਲਗਾਉਣ ਲਈ ਪਨੀਰੀ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ । ਬਾਲਸਮ, ਕੁੱਕੜ ਕਲਗੀ ਇਸ ਮੌਸਮ ਦੇ ਫੁੱਲ ਹਨ ।
- ਸਰਦੀ ਰੁੱਤ ਦੇ ਫੁੱਲ-ਇਹਨਾਂ ਨੂੰ ਸਤੰਬਰ ਦੇ ਅੱਧ ਵਿੱਚ ਬੀਜਿਆ ਜਾਂਦਾ ਹੈ ਅਤੇ ਪਨੀਰੀ ਅਕਤੂਬਰ ਦੇ ਅੱਧ ਵਿਚ ਤਿਆਰ ਹੋ ਜਾਂਦੀ ਹੈ । ਇਸ ਰੁੱਤ ਦੇ ਫੁੱਲ ਹਨ-ਕੈਲੇਂਡੂਲਾ, ਡੇਹਲੀਆ, ਪਟੂਨੀਆ, ਗੇਂਦਾ ਆਦਿ ।
ਪ੍ਰਸ਼ਨ 5.
ਸਜਾਵਟੀ ਰੁੱਖਾਂ ਦੀ ਚੋਣ ਕਿਹੜੇ-ਕਿਹੜੇ ਮਕਸਦ ਲਈ ਕੀਤੀ ਜਾਂਦੀ ਹੈ ? ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਸਜਾਵਟੀ ਰੁੱਖਾਂ ਦੀ ਚੋਣ ਹੇਠ ਲਿਖੇ ਮਕਸਦਾਂ ਲਈ ਕੀਤੀ ਜਾਂਦੀ ਹੈ –
- ਛਾਂ ਲਈ-ਇਹਨਾਂ ਰੁੱਖਾਂ ਦਾ ਫੈਲਾਅ ਗੋਲ ਅਤੇ ਪੱਤੇ ਸੰਘਣੇ ਅਤੇ ਛਾਂ ਦੇਣ ਵਾਲੇ ਹੁੰਦੇ ਹਨ । ਇਹਨਾਂ ਦੀ ਉਦਾਹਰਨ ਹੈ-ਨਿੰਮ, ਸਤਪੱਤੀਆ, ਪਿੱਪਲ, ਪਿਲਕਣ ਆਦਿ ।
- ਸ਼ਿੰਗਾਰ ਲਈ-ਇਹ ਰੁੱਖ ਖ਼ੁਬਸੁਰਤ ਫੁੱਲਾਂ ਲਈ ਲਗਾਏ ਜਾਂਦੇ ਹਨ, ਜਿਵੇਂਕਚਨਾਰ, ਨੀਲੀ ਗੁਲਮੋਹਰ, ਲਾਲ ਗੁਲਮੋਹਰ ਆਦਿ ।
- ਸੜਕਾਂ ਦੁਆਲੇ ਲਗਾਉਣ ਵਾਲੇ ਰੁੱਖ-ਇਹ ਰੁੱਖ ਛਾਂ ਅਤੇ ਸ਼ਿੰਗਾਰ ਦੋਵੇਂ ਮਕਸਦਾਂ ਲਈ ਲਗਾਏ ਜਾਂਦੇ ਹਨ । ਉਦਾਹਰਨ-ਅਮਲਤਾਸ, ਡੇਕ, ਪਿਲਕਣ, ਸਿਲਵਰ ਓਕ ਆਦਿ ।
- ਵਾੜ ਦੇ ਤੌਰ ਤੇ ਲਗਾਏ ਜਾਣ ਵਾਲੇ ਰੁੱਖ-ਇਹਨਾਂ ਦਾ ਮਕਸਦ ਉੱਚੀ ਵਾੜ ਤਿਆਰ ਕਰਨਾ ਹੈ ਇਹ ਮੁੱਖ ਫ਼ਸਲ ਨੂੰ ਤੇਜ਼ ਹਵਾ ਤੋਂ ਬਚਾਉਂਦੇ ਹਨ । ਇਹਨਾਂ ਨੂੰ ਨੇੜੇ-ਨੇੜੇ ਲਗਾਇਆ ਜਾਂਦਾ ਹੈ ਤੇ ਇਹ ਪਰਦੇ ਦਾ ਰੂਪ ਧਾਰ ਲੈਂਦੇ ਹਨ । ਉਦਾਹਰਨ ਸਿਲਵਰ ਓਕ, ਸਫ਼ੈਦਾ, ਪਾਪਲਰ, ਅਸ਼ੋਕਾ ਆਦਿ ।
- ਹਵਾ ਪ੍ਰਦੂਸ਼ਨ ਦੀ ਰੋਕ ਲਈ-ਕਾਰਖ਼ਾਨਿਆਂ ਵਿਚੋਂ ਨਿਕਲਦਾ ਧੂੰਆਂ ਤੇ ਰਸਾਇਣਿਕ ਗੈਸਾਂ ਵਾਤਾਵਰਨ ਨੂੰ ਦੂਸ਼ਿਤ ਕਰਦੀਆਂ ਹਨ ।
ਇਸ ਲਈ ਇਸ ਮਕਸਦ ਲਈ ਪੱਤਝੜੀ ਰੁੱਖ, ਜਿਹਨਾਂ ਦੇ ਪੱਤੇ ਮੋਟੇ ਅਤੇ ਚਮਕਦਾਰ ਹੋਣ, ਲਗਾਏ ਜਾਂਦੇ ਹਨ , ਜਿਵੇਂ ਸ਼ਹਿਤੂਤ, ਪਾਪਲਰ, ਪੈਗੋਡਾ ਆਦਿ । - ਖ਼ੁਸ਼ਬੂਦਾਰ ਫੁੱਲਾਂ ਲਈ-ਇਹਨਾਂ ਦੇ ਫੁੱਲ ਵਧੀਆ ਖੁਸ਼ਬੂ ਦਿੰਦੇ ਹਨ ਤੇ ਮਾਹੌਲ ਨੂੰ ਵਧੀਆ ਕਰਦੇ ਹਨ । ਇਹਨਾਂ ਨੂੰ ਮੰਦਰ, ਗੁਰਦੁਆਰਿਆਂ ਵਿਚ ਲਗਾਇਆ ਜਾਂਦਾ ਹੈ ; ਜਿਵੇਂ-ਪੈਗੋਡਾ, ਸੋਨਚੰਪਾ, ਬੜਾਚੰਪਾ ।
- ਔਸ਼ਧੀ ਗੁਣ ਵਾਲੇ ਰੁੱਖ-ਇਹ ਦਵਾਈ ਵਾਲੇ ਰੁੱਖ ਹਨ । ਇਹਨਾਂ ਦੀਆਂ ਉਦਾਹਰਨਾਂ ਹਨ-ਨਿੰਮ, ਜਾਮਣ, ਅਸ਼ੋਕ, ਮਹੂਆ, ਅਰਜਨ ਆਦਿ ।
PSEB 7th Class Agriculture Guide ਸਜਾਵਟੀ ਬੂਟੇ Important Questions and Answers
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੰਢਿਆਂ ਦੀ ਸਹਾਇਤਾ ਨਾਲ ਉੱਪਰ ਚੜ੍ਹਨ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ ।
ਉੱਤਰ-
ਗੁਲਾਬ ਅਤੇ ਬੋਗਨਵਿਲੀਆ ।
ਪ੍ਰਸ਼ਨ 2.
ਖ਼ੁਸ਼ਬੂ ਲਈ ਲਗਾਈਆਂ ਜਾਣ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ ।
ਉੱਤਰ-
ਜੈਸਮੀਨ, ਮਾਧਵੀ ਲਤਾ ।
ਪ੍ਰਸ਼ਨ 3.
ਹਲਕੇ ਜਾਮਣੀ ਰੰਗ ਦੇ ਘੰਟੀਆਂ ਵਰਗੇ ਫੁੱਲ ਕਿਸ ਵੇਲੇ ਦੇ ਹੁੰਦੇ ਹਨ ?
ਉੱਤਰ-
ਐਡੀਨਕੋਲਾਈਮਾ ।
ਪ੍ਰਸ਼ਨ 4.
ਮਾੜੀਆਂ ਥਾਂਵਾਂ ਨੂੰ ਢੱਕਣ ਵਾਸਤੇ ਕਿਹੜੀ ਵੇਲ ਲਗਾਈ ਜਾਂਦੀ ਹੈ ?
ਉੱਤਰ-
ਆਰਿਸਟੋਲੋਚੀਆ |
ਪ੍ਰਸ਼ਨ 5.
ਮਾਧਵੀ ਲਤਾ ਵੇਲ ਦੇ ਫੁੱਲ ਕਿਸ ਰੰਗ ਦੇ ਹੁੰਦੇ ਹਨ ?
ਉੱਤਰ-
ਚਿੱਟੇ ਰੰਗ ਦੇ ।
ਪ੍ਰਸ਼ਨ 6.
ਗੋਲਡਨ ਸ਼ਾਵਰ ਵੇਲ ਨੂੰ ਕਿਸ ਰੰਗ ਦੇ ਫੁੱਲ ਲੱਗਦੇ ਹਨ ?
ਉੱਤਰ-
ਸੰਤਰੀ ਰੰਗ ਦੇ ।
ਪ੍ਰਸ਼ਨ 7.
ਪਰਦੇ ਦਾ ਪ੍ਰਭਾਵ ਪਾਉਣ ਵਾਲੀ ਕਿਹੜੀ ਵੇਲ ਹੁੰਦੀ ਹੈ ?
ਉੱਤਰ-
ਵਰਨੋਨੀਆਂ (ਪਰਦਾ ਵੇਲ ।.
ਪ੍ਰਸ਼ਨ 8.
ਛਾਂਦਾਰ-ਜਗ੍ਹਾ ਲਈ ਕਿਸ ਵੇਲ ਦੀ ਚੋਣ ਠੀਕ ਰਹਿੰਦੀ ਹੈ ?
ਉੱਤਰ-
ਫਾਈਕਸ ਰੈਪਨਜ ।
ਪ੍ਰਸ਼ਨ 9.
ਪੱਤੇ ਝਾੜਨ ਵਾਲੀਆਂ ਵੇਲਾਂ ਕਿਸ ਮਹੀਨੇ ਲਗਾਈਆਂ ਜਾਂਦੀਆਂ ਹਨ ?
ਉੱਤਰ-
ਜਨਵਰੀ-ਫਰਵਰੀ ਵਿਚ ।
ਪ੍ਰਸ਼ਨ 10.
ਧੁੱਪ ਵਾਲੀ ਜਗਾ ਤੇ ਲਗਾਈਆਂ ਜਾਣ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ ।
ਉੱਤਰ-
ਗੋਲਡਨ ਸ਼ਾਵਰ, ਝੁਮਕਾ ਵੇਲ ।
ਪ੍ਰਸ਼ਨ 11.
ਝੁਮਕਾ ਵੇਲ ਨੂੰ ਹੋਰ ਕੀ ਕਹਿੰਦੇ ਹਨ ?
ਉੱਤਰ-
ਰੰਗੁਨ ਕਰੀਪਰ ।
ਪ੍ਰਸ਼ਨ 12.
ਵਾਜਾ ਵੇ ਕਿਹੜੀ ਹੈ ?
ਉੱਤਰ-
ਕੈਂਪਸਿਸ ਗਰੈਂਡੀਫਲੋਰਾ ।
ਪ੍ਰਸ਼ਨ 13.
ਬਿਨਾਂ ਸਹਾਰੇ ਉਗਾਈ ਜਾਣ ਵਾਲੀ ਕਿਸੇ ਵੇਲ ਦਾ ਨਾਂ ਦੱਸੋ ।
ਉੱਤਰ-
ਵਾਜਾ ਵੇ ।
ਪ੍ਰਸ਼ਨ 14.
ਕਲੈਰੋਡੈਂਡਰੋਨ ਵੇਲ ਕਿਸ ਕੰਮ ਆਉਂਦੀ ਹੈ ?
ਉੱਤਰ-
ਛਾਂਦਾਰ ਜਗਾ ਲਈ ਅਤੇ ਵਾੜ ਲਾਉਣ ਦੇ ਕੰਮ ਆਉਂਦੀ ਹੈ ।
ਪ੍ਰਸ਼ਨ 15.
ਗੋਲਡਨ ਸ਼ਾਵਰ ਵੇਲ ਕਿਸ ਕੰਮ ਆਉਂਦੀ ਹੈ ?
ਉੱਤਰ-
ਧੁੱਪ ਵਾਲੀ ਜਗ੍ਹਾ ਲਈ, ਪਰਦਾ ਵੇਲ ਅਤੇ ਮੌਸਮੀ ਵੇਲਾਂ ਦੇ ਰੂਪ ਵਿਚ ਕੰਮ ਆਉਂਦੀ ਹੈ ।
ਪ੍ਰਸ਼ਨ 16.
ਭਾਰੀਆਂ ਵੇਲਾਂ ਦੇ ਨਾਂ ਦੱਸੋ ।
ਉੱਤਰ-
ਬਿਗਨੋਨੀਆ, ਝੁਮਕਾ ਵੇਲ, ਗੋਲਡਨ ਸ਼ਾਵਰ ।
ਪ੍ਰਸ਼ਨ 17.
ਪਰਦਾ ਵੇਲਾਂ ਕਿਹੜੀਆਂ ਹਨ ?
ਉੱਤਰ-
ਗੋਲਡਨ ਸ਼ਾਵਰ, ਵਰਨੋਨੀਆਂ ।
ਪ੍ਰਸ਼ਨ 18.
ਅੰਦਰੂਨੀ ਸਜਾਵਟ ਲਈ ਵਰਤੀਆਂ ਜਾਂਦੀਆਂ ਵੇਲਾਂ ਦੇ ਨਾਂ ਦੱਸੋ ।
ਉੱਤਰ-
ਐਕਸਪੈਰੇਗਸ ਸਿਨਗੋਨੀਅਮ, ਮਨੀਪਲਾਂਟ ।
ਪ੍ਰਸ਼ਨ 19.
ਸਾਰਾ ਸਾਲ ਹਰੀਆਂ ਰਹਿਣ ਵਾਲੀਆਂ ਵੇਲਾਂ ਕਦੋਂ ਲਾਈਆਂ ਜਾਂਦੀਆਂ ਹਨ ?
ਉੱਤਰ-
ਫਰਵਰੀ-ਮਾਰਚ ਅਤੇ ਜੁਲਾਈ-ਸਤੰਬਰ ਵਿਚ ।
ਪ੍ਰਸ਼ਨ 20.
ਪਤਝੜ ਵਾਲੀਆਂ ਵੇਲਾਂ ਕਦੋਂ ਲਾਈਆਂ ਜਾਂਦੀਆਂ ਹਨ ?
ਉੱਤਰ-
ਜਨਵਰੀ-ਫਰਵਰੀ ਵਿਚ ।
ਪ੍ਰਸ਼ਨ 21.
ਸਾਰਾ ਸਾਲ ਹਰੀ-ਭਰੀ ਰਹਿਣ ਵਾਲੀ ਵੇਲ ਦਾ ਨਾਂ ਦੱਸੋ !
ਉੱਤਰ-
ਵਰਨੋਨੀਆਂ, ਫਾਈਕਸ ਰੈਪਸ ।
ਪ੍ਰਸ਼ਨ 22.
ਇਸ ਨੂੰ ਵਾਜਾ ਵੇ ਕਿਉਂ ਕਹਿੰਦੇ ਹਨ ?
ਉੱਤਰ-
ਇਸ ਦੇ ਫੁੱਲ ਵਾਜਿਆਂ ਵਰਗੇ ਹੁੰਦੇ ਹਨ ।
ਪ੍ਰਸ਼ਨ 23.
ਵਰਨੋਨੀਆਂ ਨੂੰ ਪਰਦਾ ਵੇਲ ਕਿਉਂ ਕਹਿੰਦੇ ਹਨ ?
ਉੱਤਰ-
ਕਿਉਂਕਿ ਇਸ ਨੂੰ ਜਦੋਂ ਬਰਾਮਦੇ ਵਿਚ ਲਾਇਆ ਜਾਂਦਾ ਹੈ, ਤਾਂ ਪਰਦੇ ਵਾਂਗ ਪ੍ਰਭਾਵ ਪੈਂਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵੇਲਾਂ ਕਿਸ ਨੂੰ ਆਖਦੇ ਹਨ ?
ਉੱਤਰ-
ਵੇਲਾਂ ਅਜਿਹੇ ਪੌਦੇ ਹੁੰਦੇ ਹਨ ਜਿਨ੍ਹਾਂ ਦਾ ਤਣਾ ਕਮਜ਼ੋਰ ਹੁੰਦਾ ਹੈ ।
ਪ੍ਰਸ਼ਨ 2.
ਕੰਧਾਂ, ਦਰੱਖ਼ਤਾਂ ਆਦਿ ਤੇ ਚੜ੍ਹਨ ਲਈ ਵੇਲਾਂ ਦੁਆਰਾ ਅਪਣਾਈਆਂ ਜਾਣ ਵਾਲੀਆਂ ਭਿੰਨ-ਭਿੰਨ ਵਿਧੀਆਂ ਕਿਹੜੀਆਂ ਹਨ ?
ਉੱਤਰ-
ਇਸ ਕੰਮ ਲਈ ਵੇਲਾਂ ਆਪਣੇ ਕੰਢਿਆਂ, ਟੈਂਡਰਿਲ ਅਤੇ ਜੜ੍ਹਾਂ ਦੀ ਸਹਾਇਤਾ ਲੈਂਦੀਆਂ ਹਨ ।
ਪ੍ਰਸ਼ਨ 3.
ਵੇਲਾਂ ਕਿਸ ਪ੍ਰਕਾਰ ਦੀ ਮਿੱਟੀ ਵਿਚ ਉਗਾਈਆਂ ਜਾਣੀਆਂ ਚਾਹੀਦੀਆਂ ਹਨ ?
ਉੱਤਰ-
ਉਪਜਾਉ ਅਤੇ ਪਾਣੀ ਨੂੰ ਦੇਰ ਤਕ ਸਮਾ ਕੇ ਰੱਖਣ ਵਾਲੀ ਕਿਸੇ ਵੀ ਜ਼ਮੀਨ ਵਿਚ ਵੇਲਾਂ ਨੂੰ ਲਗਾਇਆ ਜਾ ਸਕਦਾ ਹੈ ।
ਪ੍ਰਸ਼ਨ 4.
ਵੇਲਾਂ ਲਾਉਣ ਲਈ ਕਿਸ ਆਕਾਰ ਦੇ ਟੋਏ ਪੁੱਟਣੇ ਚਾਹੀਦੇ ਹਨ ?
ਉੱਤਰ-
ਵੇਲਾਂ ਲਾਉਣ ਲਈ 60 ਸੈਂ. ਮੀ. ਚੌੜੇ, ਲੰਬੇ ਅਤੇ ਡੂੰਘੇ ਟੋਏ ਪੁੱਟਣੇ ਚਾਹੀਦੇ ਹਨ ।
ਪ੍ਰਸ਼ਨ 5.
ਵੇਲਾਂ ਦੀਆਂ ਸੁੱਕੀਆਂ ਅਤੇ ਬਿਮਾਰ ਟਹਿਣੀਆਂ ਨੂੰ ਕਿਉਂ ਕੱਟਦੇ ਰਹਿਣਾ ਚਾਹੀਦਾ ਹੈ ?
ਉੱਤਰ-
ਵੇਲਾਂ ਚੰਗੀ ਤਰ੍ਹਾਂ ਫਲ-ਫੁਲ ਸਕਣ ਇਸ ਲਈ ਸੁੱਕੀਆਂ ਅਤੇ ਬਿਮਾਰੀ ਵਾਲੀਆਂ ਟਾਹਣੀਆਂ ਕੱਟ ਦੇਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 6.
ਵਿਊਮੋਨਸੀਆ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਮਾਰਚ ਮਹੀਨੇ ਵਿਚ ਵੱਡੇ, ਚਿੱਟੇ ਰੰਗ ਦੇ ਫੁੱਲ ਪੈਂਦੇ ਹਨ । ਇਸ ਵੇਲ ਨੂੰ ਦਰੱਖ਼ਤਾਂ ਤੇ ਚੜ੍ਹਾਇਆ ਜਾਂਦਾ ਹੈ । ਇਸ ਨੂੰ ਬੀਜ ਜਾਂ ਕਲਮ ਰਾਹੀਂ ਉਗਾਇਆ ਜਾ ਸਕਦਾ ਹੈ ।
ਪ੍ਰਸ਼ਨ 7.
ਐਡੀਕੋਲਾਈਮਾ ਅਤੇ ਐਡੀਗੋਨੋਨ ਵੇਲਾਂ ਦੇ ਫੁੱਲਾਂ ਦੀ ਤੁਲਨਾ ਕਰੋ ।
ਉੱਤਰ-
ਐਡੀਨਕੋਲਾਈਮਾ ਦੇ ਫੁੱਲ ਨਵੰਬਰ ਵਿਚ ਹਲਕੇ ਜਾਮਨੀ ਰੰਗ ਦੇ ਘੰਟੀਆਂ ਵਰਗੇ ਹੁੰਦੇ ਹਨ । ਐਡੀਗੋਨੋਨ ਦੇ ਫੁੱਲ ਸਤੰਬਰ ਤੋਂ ਮਾਰਚ ਤਕ ਚਿੱਟੇ, ਗੁਲਾਬੀ ਰੰਗ ਦੇ ਹੁੰਦੇ ਹਨ ।
ਪ੍ਰਸ਼ਨ 8.
ਅਰਿਸਟੋਲੋਚੀਆ ਵੇਲ ਦੇ ਫੁੱਲ ਕਿਸ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਇਸ ਦੇ ਫੁੱਲ ਸਤੰਬਰ ਵਿਚ ਬੱਤਖ ਵਰਗੇ ਵੱਡੇ ਅਤੇ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਵਿਚਕਾਰ ਜਾਮਣੀ ਰੰਗ ਦੇ ਧੱਬੇ ਜਿਹੇ ਵੀ ਹੁੰਦੇ ਹਨ ।
ਪ੍ਰਸ਼ਨ 9.
ਉੱਚੀਆਂ ਇਮਾਰਤਾਂ ਦੀ ਸਜਾਵਟ ਵਾਸਤੇ ਆਮ ਤੌਰ ‘ ਤੇ ਕਿਹੜੀ ਵੇਲ ਲਗਾਈ ਜਾਂਦੀ ਹੈ ?
ਉੱਤਰ-
ਬਿਗਲੋਨੀਆਂ ਵੇਲ ਨੂੰ ਉੱਚੀਆਂ ਇਮਾਰਤਾਂ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ । ਇਹ ਹਮੇਸ਼ਾਂ ਹੀ ਹਰੀ ਰਹਿੰਦੀ ਹੈ ।
ਪ੍ਰਸ਼ਨ 10.
ਬੋਗਨਵਿਲੀਆ ਵੇਲ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਬੋਗਨਵਿਲੀਆ ਵੇਲ ਦੀਆਂ ਕਿਸਮਾਂ ਹਨ-ਵਿਜੇ, ਪਾਰਥਾ, ਗਲੈਬਰਾ ਅਤੇ ਸੁਭਰਾ ।
ਪ੍ਰਸ਼ਨ 11.
ਐਂਟੀਗੋਨੋਨ ਵੇਲ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਨਵੰਬਰ ਵਿਚ ਜਾਮਨੀ ਰੰਗ ਦੇ ਘੰਟੀਆਂ ਵਰਗੇ ਫੁੱਲ ਲੱਗਦੇ ਹਨ । ਇਸ ਦੇ ਪੱਤਿਆਂ ਨੂੰ ਰਗੜਨ ਤੇ ਲਸਣ ਦੀ ਮਹਿਕ ਆਉਂਦੀ ਹੈ । ਪੱਤੇ ਸਾਫ਼ ਤੇ ਚਮਕਦਾਰ ਹੁੰਦੇ ਹਨ । ਇਸ ਨੂੰ ਕਲਮਾਂ ਰਾਹੀਂ ਵਧਾਇਆ ਜਾ ਸਕਦਾ ਹੈ ।
ਪ੍ਰਸ਼ਨ 12.
ਵਾਜਾ ਵੇ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਕੈਂਪਸ ਗਰੈਂਡੀਫਲੋਰਾ ਵੀ ਕਿਹਾ ਜਾਂਦਾ ਹੈ । ਇਸ ਨੂੰ ਸੰਤਰੀ ਰੰਗ ਦੇ ਬੱਚਿਆਂ ਦੇ ਵਾਜੇ ਵਰਗੇ ਫੱਲ ਮਈ ਤੋਂ ਅਗਸਤ ਤਕ ਲੱਗਦੇ ਹਨ ਅਤੇ ਅਕਤੂਬਰ ਤੋਂ ਨਵੰਬਰ ਤਕ ਰਹਿੰਦੇ ਹਨ । ਇਸ ਦੇ ਪੱਤੇ ਸਰਦੀਆਂ ਵਿਚ ਝੜ ਜਾਂਦੇ ਹਨ । ਇਸ ਵੇਲ ਨੂੰ ਕਲਮਾਂ ਰਾਹੀਂ ਲਾਇਆ ਜਾਂਦਾ ਹੈ । ਇਸ ਦੀ ਟਹਿਣੀ ਸਖ਼ਤ ਹੁੰਦੀ ਹੈ ਤੇ ਬਿਨਾਂ ਸਹਾਰੇ ਚਲ ਸਕਦੀ ਹੈ ।
ਪ੍ਰਸ਼ਨ 13.
ਆਰਿਸਟੋਲੋਚੀਆ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਵੇਲ ਨੂੰ ਮਾੜੀਆਂ ਥਾਂਵਾਂ ਢੱਕਣ ਲਈ ਲਾਇਆ ਜਾਂਦਾ ਹੈ । ਇਸ ਨੂੰ ਬੱਤਖ ਵਰਗੇ ਵੱਡੇ ਅਤੇ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ । ਇਹਨਾਂ ਦੇ ਵਿਚਕਾਰ ਜਾਮਨੀ ਰੰਗ ਦੇ ਧੱਬੇ ਜਿਹੇ ਵੀ ਹੁੰਦੇ ਹਨ । ਇਸ ਦੇ ਬੀਜ ਲਾਏ ਜਾਂਦੇ ਹਨ ।
ਪ੍ਰਸ਼ਨ 14.
ਬਿਗਲੋਨੀਆਂ ਬਾਰੇ ਜਾਣਕਾਰੀ ਦਿਉ ।
ਉੱਤਰ-
ਇਸ ਨੂੰ ਉੱਚੀਆਂ ਇਮਾਰਤਾਂ ਨੂੰ ਸਜਾਉਣ ਲਈ ਵਰਤਿਆ ਜਾਂਦਾ ਹੈ । ਇਹ ਸਦਾ ਹਰੀ ਰਹਿੰਦੀ ਹੈ । ਇਸ ਨੂੰ ਪੀਲੇ ਫੁੱਲ ਜਨਵਰੀ-ਫਰਵਰੀ ਵਿਚ ਲੱਗਦੇ ਹਨ ।
ਇਸ ਦੀਆਂ ਕਲਮਾਂ ਅਤੇ ਬੀਜ ਦੋਵੇਂ ਲਾਏ ਜਾ ਸਕਦੇ ਹਨ ।
ਪ੍ਰਸ਼ਨ 15.
ਪੀਲੀ ਚਮੇਲੀ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਕੰਧਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ । ਇਸ ਨੂੰ 15-20 ਦਿਨ ਲਈ ਮਾਰਚ ਵਿਚ ਪੀਲੇ ਫੁੱਲ ਲੱਗਦੇ ਹਨ । ਇਸ ਦਾ ਵਾਧਾ ਕਲਮਾਂ ਰਾਹੀਂ ਕੀਤਾ ਜਾਂਦਾ ਹੈ ।
ਪ੍ਰਸ਼ਨ 16.
ਮਾਧਵੀ ਲਤਾ ਬਾਰੇ ਜਾਣਕਾਰੀ ਦਿਓ ।
ਉੱਤਰ-
ਇਸ ਵੇਲ ਦੇ ਪੱਤੇ ਚਮਕ ਵਾਲੇ ਹੁੰਦੇ ਹਨ ਅਤੇ ਫੁੱਲ ਫਰਵਰੀ-ਮਾਰਚ ਵਿਚ ਲੱਗਦੇ ਹਨ ਜੋ ਚਿੱਟੇ ਰੰਗ ਦੇ ਖੁਸ਼ਬੂਦਾਰ ਹੁੰਦੇ ਹਨ । ਇਸ ਨੂੰ ਬੀਜਾਂ ਜਾਂ ਕਲਮਾਂ ਰਾਹੀਂ ਦੋਵੇਂ ਢੰਗਾਂ ਰਾਹੀਂ ਲਾਇਆ ਜਾ ਸਕਦਾ ਹੈ |
ਪ੍ਰਸ਼ਨ 17.
ਫਾਈਕਸ ਰੈਪਨਸ ਵੇਲ ਬਾਰੇ ਜਾਣਕਾਰੀ ਦਿਉ ।
ਉੱਤਰ-
ਇਸ ਵੇਲ ਨੂੰ ਛਾਂਦਾਰ ਜਗਾ ਲਈ ਚੁਣਿਆ ਜਾਂਦਾ ਹੈ । ਇਹ ਸਦਾ ਹਰੀ ਰਹਿੰਦੀ ਹੈ । ਇਹ ਜੜਾਂ ਰਾਹੀਂ ਕੰਧਾਂ ਤੇ ਚੜਦੀਆਂ ਹਨ । ਇਹਨਾਂ ਨੂੰ ਪੱਤਿਆਂ ਲਈ ਲਾਇਆ ਜਾਂਦਾ ਹੈ ਤੇ ਕੱਟ ਕੇ ਕੋਈ ਵੀ ਆਕਾਰ ਦਿੱਤਾ ਜਾ ਸਕਦਾ ਹੈ ।
ਪ੍ਰਸ਼ਨ 18.
ਬਿਊਮੋਨਸੀਆ ਵੇਲ ਬਾਰੇ ਜਾਣਕਾਰੀ ਦਿਉ ।
ਉੱਤਰ-
ਇਹ ਵੇਲ ਦਰੱਖ਼ਤਾਂ ਤੇ ਚੜ੍ਹਾਉਣ ਲਈ ਲਾਈ ਜਾਂਦੀ ਹੈ । ਇਸ ਨੂੰ ਮਾਰਚ ਵਿਚ ਵੱਡੇ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ । ਇਹ ਵੇਲ ਕਲਮਾਂ ਅਤੇ ਬੀਜ ਦੁਆਰਾ ਵੀ ਲਗਾਈਆਂ ਜਾ ਸਕਦੀਆਂ ਹਨ ।
ਪ੍ਰਸ਼ਨ 19.
ਐਂਟੀਗੋਨੋਨ ਵੇਲ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਜਗਾ ਢੱਕਣ ਲਈ ਵਰਤਿਆ ਜਾਂਦਾ ਹੈ । ਇਸ ਨੂੰ ਸਤੰਬਰ ਤੋਂ ਮਾਰਚ ਤਕ ਚਿੱਟੇ, ਗੁਲਾਬੀ ਰੰਗ ਦੇ ਫੁੱਲ ਲੱਗਦੇ ਹਨ । ਇਸ ਨੂੰ ਬੀਜ ਅਤੇ ਕਲਮਾਂ ਰਾਹੀਂ ਲਾਇਆ ਜਾ ਸਕਦਾ ਹੈ ।
ਪ੍ਰਸ਼ਨ 20.
ਗੋਲਡਨ ਸ਼ਾਵਰ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਸਭ ਤੋਂ ਸੋਹਣੀ ਵੇਲ ਹੈ । ਇਸ ਨੂੰ ਸਰਦੀਆਂ ਵਿਚ ਸੰਤਰੀ ਰੰਗ ਦੇ ਫੁੱਲ ਲੱਗਦੇ ਹਨ । ਇਸ ਨੂੰ ਇਮਾਰਤਾਂ, ਘਰਾਂ ਅਤੇ ਵਰਾਂਡਿਆਂ ਦੀ ਸਜਾਵਟ ਲਈ ਲਾਇਆ ਜਾਂਦਾ ਹੈ !
ਪ੍ਰਸ਼ਨ 21.
ਝੁਮਕਾ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਝੂਮਕਾ ਵੇਲ ਦਾ ਦੂਸਰਾ ਨਾਂ ਰੰਗੁਨ ਕਰੀਪਰ ਵੀ ਹੈ । ਇਸ ਨੂੰ ਕੰਧਾਂ, ਦਰੱਖ਼ਤਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ । ਇਸ ਨੂੰ ਸਾਰਾ ਸਾਲ ਹੀ ਚਿੱਟੇ, ਲਾਲ ਜਾਂ ਗੁਲਾਬੀ ਫੁੱਲ ਲੱਗੇ ਰਹਿੰਦੇ ਹਨ । ਇਸ ਨੂੰ ਕਲਮਾਂ ਅਤੇ ਜੜ੍ਹਾਂ ਦੇ ਹਿੱਸਿਆਂ ਨਾਲ ਉਗਾਇਆ ਜਾਂਦਾ ਹੈ ।
ਪ੍ਰਸ਼ਨ 22.
ਪਰਦਾ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਬਰਾਮਦੇ ਵਿਚ ਲਾਇਆ ਜਾਂਦਾ ਹੈ ਤੇ ਪਰਦਾ ਲੱਗਾ ਹੋਣ ਦਾ ਭੁਲੇਖਾ ਦਿੰਦੀ ਹੈ । ਇਹ ਸਾਰਾ ਸਾਲ ਹੀ ਹਰੀ-ਭਰੀ ਰਹਿੰਦੀ ਹੈ । ਇਸ ਵੇਲ ਨੂੰ ਕੰਧਾਂ, ਬਾਲਕੋਨੀ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵੇਲਾਂ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ?
ਉੱਤਰ-
ਵੇਲਾਂ ਨਾਲ ਘਰਾਂ, ਸਕੂਲਾਂ, ਕੋਠੀਆਂ, ਦਫ਼ਤਰਾਂ, ਸੜਕਾਂ ਦੀ ਸੁੰਦਰਤਾ ਵਧਦੀ ਹੈ । ਫੁੱਲਾਂ ਵਾਲੀਆਂ ਵੇਲਾਂ ਬੱਚਿਆਂ ਦਾ ਮਨ ਮੋਹ ਲੈਂਦੀਆਂ ਹਨ ਤੇ ਉਹਨਾਂ ਦੇ ਕੋਮਲ ਮਨ ਤੇ ਚੰਗਾ ਪ੍ਰਭਾਵ ਪਾਉਂਦੀਆਂ ਹਨ । ਇਸ ਨਾਲ ਬੱਚਿਆਂ ਦਾ ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ ਵੀ ਵਧੀਆ ਢੰਗ ਨਾਲ ਹੁੰਦਾ ਹੈ ।
ਪ੍ਰਸ਼ਨ 2.
ਭਿੰਨ-ਭਿੰਨ ਥਾਂਵਾਂ ਤੇ ਲਾਈਆਂ ਜਾਣ ਵਾਲੀਆਂ ਵੇਲਾਂ ਦਾ ਵੇਰਵਾ ਦਿਓ ।
ਉੱਤਰ-
ਵੱਖ-ਵੱਖ ਥਾਂਵਾਂ ਤੇ ਲਾਈਆਂ ਜਾਣ ਵਾਲੀਆਂ ਵੇਲਾਂ ਹਨ –
- ਧੁੱਪ ਵਾਲੀ ਜਗਾ ਲਈ-ਗੋਲਡਨ ਸ਼ਾਵਰ, ਬੋਗਨਵਿਲੀਆ, ਝੁਮਕਾ ਵੇਲ ਆਦਿ ।
- ਛਾਂਦਾਰ ਜਗਾ ਲਈ-ਮਨੀਪਲਾਂਟ, ਕਲੈਰੋਡੈਂਡਰੋਨ, ਸਿਨਗੋਨੀਅਮ ਆਦਿ ।
- ਵਾੜ ਲਾਉਣ ਲਈ-ਕਲੈਰੋਡੈਂਡਰੋਨ, ਬੋਗਨਵਿਲੀਆ ।
- ਮੌਸਮੀ ਵੇਲਾਂ-ਗੋਲਡਨ ਸ਼ਾਵਰ, ਬੋਗਨਵਿਲੀਆ !
- ਖ਼ੁਸ਼ਬੂ ਲਈ-ਮਾਧਵੀਲਤਾ, ਜੈਸਮੀਨ (ਮੋਤੀਆ ਚਮੇਲੀ), ਆਦਿ ।
- ਪਰਦਾ ਵੇਲ-ਗੋਲਡਨ ਸ਼ਾਵਰ, ਵਰਨੋਨੀਆਂ ।
- ਗਮਲਿਆਂ ਲਈਸਿਨਗੋਨੀਅਮ, ਮਨੀਪਲਾਂਟ, ਬੋਗਨਵਿਲੀਆ ਆਦਿ ।
- ਅੰਦਰੂਨੀ ਸਜਾਵਟ ਲਈ-ਐਕਸਪੈਰੇਗਸ, ਮਨੀਪਲਾਂਟ, ਸਿਨਗੋਨੀਅਮ ॥
- ਭਾਰੀਆਂ ਵੇਲਾਂ-ਰੇਗਮਾਰ, ਗੁਲਾਬ, ਪੀਲੀ ਚਮੇਲੀ ਆਦਿ ।
ਪ੍ਰਸ਼ਨ 3.
ਵੇਲਾਂ ਉਗਾਉਣ ਦਾ ਢੰਗ ਕੀ ਹੈ ਅਤੇ ਉਹਨਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਜ਼ਮੀਨ-ਕੋਈ ਵੀ ਉਪਜਾਊ ਅਤੇ ਦੇਰ ਤਕ ਪਾਣੀ ਸਮਾ ਕੇ ਰੱਖਣ ਵਾਲੀ ਜ਼ਮੀਨ ਇਹਨਾਂ ਵੇਲਾਂ ਲਈ ਠੀਕ ਰਹਿੰਦੀ ਹੈ । ਵੇਲਾਂ ਲਾਉਣ ਦਾ ਸਮਾਂ-ਸਾਰਾ ਸਾਲ ਹਰੀਆਂ ਰਹਿਣ ਵਾਲੀਆਂ ਵੇਲਾਂ ਲਈ ਢੁੱਕਵਾਂ ਸਮਾਂ ਫਰਵਰੀ-ਮਾਰਚ ਦਾ ਅਤੇ ਜੁਲਾਈ-ਸਤੰਬਰ ਦਾ ਮਹੀਨਾ ਹੁੰਦਾ ਹੈ । ਪਤਝੜ ਵਾਲੀਆਂ ਵੇਲਾਂ ਨੂੰ ਜਨਵਰੀ-ਫਰਵਰੀ ਵਿਚ ਲਗਾਇਆ ਜਾਂਦਾ ਹੈ । ਟੋਏ ਤਿਆਰ ਕਰਨਾ-ਵੇਲਾਂ ਲਈ 60 ਸੈਂ.ਮੀ. ਚੌੜੇ, ਲੰਬੇ, ਡੂੰਘੇ ਟੋਏ ਪੁੱਟੇ ਜਾਂਦੇ ਹਨ ਤੇ ਇਕ ਟੋਏ ਵਿਚ 10 ਗਰਾਮ ਬੀ. ਐੱਚ. ਸੀ. ਦਾ ਧੂੜਾ ਅਤੇ 8-10 ਕਿਲੋਗਰਾਮ ਗਲੀ-ਸੜੀ ਰੂੜੀ ਖਾਦ ਮਿਲਾ ਦਿਉ । ਸਿੰਜਾਈ-ਵੇਲਾਂ ਲਾਉਣ ਤੋਂ ਬਾਅਦ ਹੀ ਲਗਾਤਾਰ ਪਾਣੀ ਲਾਉ ਅਤੇ ਇਹਨਾਂ ਨੂੰ ਲੋੜ ਅਨੁਸਾਰ ਸਹਾਰਾ ਵੀ ਦਿਉ । ਸੰਭਾਲ-ਬਿਮਾਰ ਅਤੇ ਸੁੱਕੀਆਂ ਟਾਹਣੀਆਂ ਨੂੰ ਵੱਢ ਦਿਉ ! ਚੰਗੀ ਤਰ੍ਹਾਂ ਵੱਧ-ਫੁਲ ਸਕਣ ਇਸ ਲਈ ਇਹਨਾਂ ਦੀ ਕਾਂਟ-ਛਾਂਟ ਵੀ ਕਰਦੇ ਰਹੋ । ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ਦਾ ਛਿੜਕਾਅ ਕਰੋ ।
ਪ੍ਰਸ਼ਨ 4.
ਬੋਗਨਵਿਲੀਆ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕਿਸਮਾਂ-ਬੋਗਨਵਿਲੀਆ ਦੀਆਂ ਵੱਖ-ਵੱਖ ਕਿਸਮਾਂ ਹਨ-ਗਲੈਬਰਾ, ਪਾਰਥਾ, ਸੁਭਰਾ ਅਤੇ ਵਿਜੇ । ਲਾਉਣ ਦਾ ਢੰਗ-ਸਾਰੀਆਂ ਕਿਸਮਾਂ ਨੂੰ ਕਲਮਾਂ ਰਾਹੀਂ ਲਾਇਆ ਜਾਂਦਾ ਹੈ । ਲਾਉਣ ਦਾ ਸਮਾਂ-ਕਲਮਾਂ ਨੂੰ ਜੁਲਾਈ-ਅਗਸਤ ਜਾਂ ਜਨਵਰੀ ਤੋਂ ਫਰਵਰੀ ਤਕ ਲਾਇਆ ਜਾਂਦਾ ਹੈ । ਫੁੱਲਾਂ ਦਾ ਰੰਗ ਤੇ ਲੱਗਣ ਦਾ ਸਮਾਂ-ਚਿੱਟੇ, ਜਾਮਨੀ, ਲਾਲ, ਪੀਲੇ, ਨਾਬੀ, ਸੰਗਤਰੀ ਰੰਗਾਂ ਦੇ ਫੁੱਲ ਮਾਰਚ, ਅਪਰੈਲ ਅਤੇ ਨਵੰਬਰ-ਦਸੰਬਰ ਵਿਚ ਲੱਗਦੇ ਹਨ ।
ਪ੍ਰਸ਼ਨ 5.
ਰੰਗੁਨ ਕਰੀਪਰ ਕਿਸ ਵੇਲ ਨੂੰ ਆਖਦੇ ਹਨ ? ਇਸ ਦੇ ਫੁੱਲ ਕਿਸ ਤਰ੍ਹਾਂ ਦੇ ਹੁੰਦੇ ਹਨ ਅਤੇ ਇਸ ਨੂੰ ਕਿਹੜੀ ਜਗਾ ਤੇ ਕਿਹੜੀ ਵਿਧੀ ਰਾਹੀਂ ਲਗਾਇਆ ਜਾਂਦਾ ਹੈ?
ਉੱਤਰ-
ਝੁਮਕਾ ਵੇਲ ਨੂੰ ਰੰਗੁਨ ਕਰੀਪਰ ਕਿਹਾ ਜਾਂਦਾ ਹੈ । ਇਸ ਦੇ ਫੁੱਲ ਚਿੱਟੇ, ਗੁਲਾਬੀ ਜਾਂ ਲਾਲ ਰੰਗ ਦੇ ਹੁੰਦੇ ਹਨ । ਫੁੱਲ ਖ਼ੁਸ਼ਬੂਦਾਰ ਹੁੰਦੇ ਹਨ ਤੇ ਸਾਰਾ ਸਾਲ ਲੱਗੇ ਰਹਿੰਦੇ ਹਨ । ਇਹਨਾਂ ਵੇਲਾਂ ਨੂੰ ਕੰਧਾਂ, ਦਰੱਖ਼ਤਾਂ ਜਾਂ ਪਗਲਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ । ਇਸ ਨੂੰ ਕਲਮਾਂ ਜਾਂ ਜੜ੍ਹਾਂ ਦੇ ਹਿੱਸਿਆਂ ਤੋਂ ਉਗਾਇਆ ਜਾਂਦਾ ਹੈ ।
ਪ੍ਰਸ਼ਨ 6.
ਵੱਖ-ਵੱਖ ਵੇਲਾਂ ਦੇ ਨਾਂ ਅਤੇ ਫੁੱਲਾਂ ਦੇ ਰੰਗ ਦੱਸੋ ਅਤੇ ਫੁੱਲ ਕਦੋਂ ਲੱਗਦੇ ਹਨ ?
ਉੱਤਰ-
- ਐਂਡੀਕੋਲਾਈਮਾ-ਹਲਕੇ ਜਾਮਨੀ ਘੰਟੀਆਂ ਵਰਗੇ, ਨਵੰਬਰ ਵਿਚ ।
- ਬਿਉਮੋਨਸੀਆ ਵੇਲ-ਚਿੱਟੇ ਰੰਗ ਦੇ, ਮਾਰਚ ਵਿਚ ।
- ਮਾਧਵੀ ਲੜਾ-ਚਿੱਟੇ ਖ਼ੁਸ਼ਬੂਦਾਰ, ਫਰਵਰੀ-ਮਾਰਚ ਵਿਚ ।
- ਬਿਗਲੋਨੀਆ-ਪੀਲੇ ਰੰਗ ਦੇ, ਜਨਵਰੀ-ਫਰਵਰੀ ਵਿਚ ।
- ਐਂਟੀਗੋਨੋਨ-ਚਿੱਟੇ, ਗੁਲਾਬੀ, ਸਤੰਬਰ ਤੋਂ ਮਾਰਚ ।
- ਆਰਿਸਟੋਲੋਚੀਆ-ਬੱਤਖ ਵਰਗੇ, ਵੱਡੇ ਅਤੇ ਚਿੱਟੇ ਇਹਨਾਂ ਵਿਚਕਾਰ ਜਾਮਨੀ ਰੰਗ ਦੇ ਧੱਬੇ ਹੁੰਦੇ ਹਨ, ਸਤੰਬਰ ਵਿਚ ।
- ਝੁਮਕਾ ਵੇਲ-ਚਿੱਟੇ, ਗੁਲਾਬੀ ਜਾਂ ਲਾਲ, ਸਾਰਾ ਸਾਲ ।
- ਗੋਲਡਨ ਸ਼ਾਵਰ-ਸਰਦੀਆਂ ਵਿਚ ਸੰਤਰੀ ਰੰਗ ਦੇ ।
- ਪੀਲੀ ਚਮੇਲੀ-ਮਾਰਚ ਵਿਚ, ਪੀਲੇ ਰੰਗ ਦੇ ।
- ਬੋਗਨਵਿਲੀਆ-ਚਿੱਟੇ, ਜਾਮਨੀ, ਲਾਲ, ਨਾਬੀ, ਸੰਤਰੀ, ਪੀਲੇ, ਮਾਰਚ-ਅਪਰੈਲ ਅਤੇ ਨਵੰਬਰ-ਦਸੰਬਰ ।
- ਕੈਪਸਿਸ ਗਰੈਂਡੀਫਲੋਰਾ-ਮਈ ਤੋਂ ਅਗਸਤ ਵਿਚ ਸੰਤਰੀ ਰੰਗ ਦੇ ।
ਪ੍ਰਸ਼ਨ 7.
ਧੁੱਪ ਵਾਲੀ ਜਗਾ ਲਈ, ਭਾਰੀਆਂ ਵੇਲਾਂ, ਅੰਦਰੂਨੀ ਸਜਾਵਟ ਵਾਲੀਆਂ ਵੇਲਾਂ ਬਾਰੇ ਦੱਸੋ ।
ਉੱਤਰ-
- ਧੁੱਪ ਵਾਲੀ ਜਗ੍ਹਾ ਲਈ-ਗੋਲਡਨ ਸ਼ਾਵਰ, ਝੁਮਕਾ ਵੇਲ ।
- ਭਾਰੀਆਂ ਵੇਲਾਂ-ਰੇਗਮਾਰ, ਪੀਲੀ ਚਮੇਲੀ |
- ਅੰਦਰੂਨੀ ਸਜਾਵਟ ਲਈ-ਐਕਸਪੈਰੇਗਸ, ਮਨੀਪਲਾਂਟ ।
ਸਜਾਵਟੀ ਬੂਟੇ PSEB 7th Class Agriculture Notes
ਸਜਾਵਟੀ ਬੂਟੇ
- ਰੁੱਖ, ਝਾੜੀਆਂ, ਵੇਲਾਂ ਅਤੇ ਮੌਸਮੀ ਫੁੱਲ ਆਲੇ-ਦੁਆਲੇ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ ਅਤੇ ਮਿੱਟੀ ਨੂੰ ਖੁਰਨ ਤੋਂ ਵੀ ਬਚਾਉਂਦੇ ਹਨ ।
- ਵੰਨਗੀ ਰੁੱਖ ਹਨ-ਪੈਗੋਡਾ, ਅਮਲਤਾਸ, ਲਾਲ ਗੁਲਮੋਹਰ, ਐਰੋਕੇਰੀਆ ਆਦਿ ।
- ਛਾਂਦਾਰ ਰੁੱਖ ਹਨ-ਨਿੰਮ, ਸਤਪੱਤੀਆ, ਮੌਲਸਰੀ, ਸੁਖਚੈਨ, ਜਾਮਣ, ਪਿਲਕਣ, ਪਿੱਪਲ ਆਦਿ ।
- ਸ਼ਿੰਗਾਰ ਰੁੱਖ ਹਨ-ਕਚਨਾਰ, ਲਾਲ ਗੁਲਮੋਹਰ, ਅਮਲਤਾਸ, ਨੀਲੀ ਗੁਲਮੋਹਰ ਆਦਿ
- ਸੜਕਾਂ ਦੁਆਲੇ ਲਗਾਉਣ ਵਾਲੇ ਰੁੱਖ ਹਨ-ਡੇਕ, ਪਿਲਕਣ, ਸਿਲਵਰ ਓਕ, ਨੀਲੀ ਗੁਲਮੋਹਰ ਆਦਿ ।
- ਵਾੜ ਦੇ ਤੌਰ ‘ਤੇ ਲਗਾਏ ਜਾਣ ਵਾਲੇ ਰੁੱਖ ਹਨ-ਸਫ਼ੈਦਾ, ਪਾਪਲਰ, ਅਸ਼ੋਕਾ ਆਦਿ ।
- ਹਵਾ ਪ੍ਰਦੂਸ਼ਣ ਰੋਕ ਲਈ ਰੁੱਖ ਹਨ-ਸ਼ਹਿਤੂਤ, ਪਾਪਲਰ, ਪੈਗੋਡਾ ਆਦਿ ।
- ਔਸ਼ਧੀ ਗੁਣ ਵਾਲੇ ਰੁੱਖ ਹਨ-ਨਿੰਮ, ਜਾਮਣ, ਅਸ਼ੋਕ, ਮਹੂਆ, ਅਰਜਨ ਆਦਿ !
- ਖੁਸ਼ਬੂਦਾਰ ਫੁੱਲਾਂ ਵਾਲੇ ਰੁੱਖ ਹਨ-ਪੈਗੋਡਾ, ਸੋਨਚੰਪਾ, ਬੜਾਚੰਪਾ ।
- ਫੁੱਲਦਾਰ ਝਾੜੀਆਂ ਹਨ-ਰਾਤ ਦੀ ਰਾਣੀ, ਚਾਂਦਨੀ, ਪੀਲੀ ਕਨੇਰ, ਚਾਈਨਾ ਰੋਜ਼, ਬੋਗਨਵਿਲੀਆ ਆਦਿ ।
- ਸੁੰਦਰ ਪੱਤਿਆਂ ਵਾਲੀਆਂ ਝਾੜੀਆਂ ਹਨ-ਸੈਂਡਾ, ਐਕਲੀਫਾ, ਯੂਫੋਰਬੀਆ ਆਦਿ ।
- ਵਾੜ ਬਣਾਉਣ ਵਾਲੀਆਂ ਝਾੜੀਆਂ ਹਨ-ਅਲੀਅਰ, ਕਾਮਨੀ, ਕਲੈਰੋਡੈਡਰਾਨ, ਪੀਲੀ ਕਨੇਰ ਆਦਿ ।
- ਸੌਂ ਕੱਜਣੀਆਂ ਝਾੜੀਆਂ ਹਨ–ਲੈਂਟਾਨਾ ।
- ਦੀਵਾਰਾਂ ਨੇੜੇ ਲਗਾਉਣ ਵਾਲੀਆਂ ਝਾੜੀਆਂ ਹਨ-ਟੀਕੋਮਾ, ਅਕਲੀਫਾ ਆਦਿ ।
- ਸਜਾਵਟੀ ਵੇਲਾਂ ਧੁੱਪ ਵਾਲੇ ਸਥਾਨ ਲਈ- ਗੋਲਡਨ ਸ਼ਾਵਰ, ਝੁਮਕਾ ਵੇਲ, ਬੋਗਨਵਿਲੀਆ !
- ਭਾਰੀ ਵੇਲਾਂ ਹਨ-ਬਿਗਨੋਨੀਆ, ਮਾਧਵੀ ਲਤਾ, ਝੁਮਕਾ ਵੇਲ, ਗੋਲਡਨ ਸ਼ਾਵਰ ਆਦਿ ।
- ਹਲਕੀਆਂ ਵੇਲਾਂ ਹਨ-ਲੋਨੀਸੋਰਾ, ਮਿੱਠੀ ਮਟਰੀ ਆਦਿ ।
- ਖੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ-ਚਮੇਲੀ, ਮਾਧਵੀ ਲਤਾ ਆਦਿ ।
- ਬੋਗਨਵਿਲੀਆ ਨੂੰ ਗਮਲੇ ਵਿਚ ਵੀ ਲਗਾਇਆ ਜਾ ਸਕਦਾ ਹੈ ।
- ਵਾੜ ਲਾਉਣ ਵਾਲੀਆਂ ਵੇਲਾਂ ਹਨ-ਬੋਗਨਵਿਲੀਆ, ਕਲੈਰੋਡੈਂਡਰੋਨ, ਐਸਪੈਰੇਗਸ ਆਦਿ ।
- ਘਰ ਅੰਦਰ ਰੱਖਣ ਵਾਲੀਆਂ ਵੇਲਾਂ ਹਨ-ਮਨੀ ਪਲਾਂਟ ਆਦਿ ।
- ਪਰਦਾ ਕਰਨ ਲਈ ਵੇਲਾਂ ਹਨ-ਪਰਦਾ ਵੇਲ, ਗੋਲਡਨ ਸ਼ਾਵਰ ਆਦਿ ।
- ਗਰਮੀ ਰੁੱਤ ਦੇ ਫੁੱਲ ਹਨ- ਕੋਚੀਆ, ਜ਼ੀਨੀਆ, ਸੂਰਜਮੁਖੀ, ਗੋਲਾਰਡੀਆ, ਸੌਂਫਰੀਨਾ, ਦੁਪਹਿਰ ਖਿੜੀ ਆਦਿ ।
- ਬਰਸਾਤ ਦੇ ਫੁੱਲ ਹਨ-ਬਾਲਸਮ, ਕੁੱਕੜ ਕਲਗੀ ਆਦਿ ।
- ਸਰਦੀ ਰੁੱਤ ਦੇ ਫੁੱਲ ਹਨ-ਕੈਲੈਂਡੂਲਾ, ਡੇਹਲੀਆ, ਪਟੂਨੀਆ, ਗੇਂਦਾ ਆਦਿ |