PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

Punjab State Board PSEB 7th Class Agriculture Book Solutions Chapter 7 ਪੌਸ਼ਟਿਕ ਘਰੇਲੂ ਬਗੀਚੀ Textbook Exercise Questions, and Answers.

PSEB Solutions for Class 7 Agriculture Chapter 7 ਪੌਸ਼ਟਿਕ ਘਰੇਲੂ ਬਗੀਚੀ

Agriculture Guide for Class 7 PSEB ਪੌਸ਼ਟਿਕ ਘਰੇਲੂ ਬਗੀਚੀ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-
280-300 ਗ੍ਰਾਮ ਸਬਜ਼ੀ |

ਪ੍ਰਸ਼ਨ 2.
ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੇ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
50 ਗ੍ਰਾਮ ਫ਼ਲ ।

ਪ੍ਰਸ਼ਨ 3.
ਵਿਟਾਮਿਨ ਏ ਦੀ ਕਮੀ ਨਾਲ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਅੰਧਰਾਤਾ ।

ਪ੍ਰਸ਼ਨ 4.
ਮਨੁੱਖੀ ਸਰੀਰ ਵਿੱਚ ਲੋਹੇ ਦੀ ਕਮੀ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਅਨੀਮੀਆ ॥

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 5.
ਘਰੇਲੂ ਬਗੀਚੀ ਦਾ ਮਾਡਲ ਕਿਸ ਖੇਤੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ |

ਪ੍ਰਸ਼ਨ 6.
ਕੱਦੂ ਜਾਤੀ ਦੀਆਂ ਕੋਈ ਦੋ ਸਬਜ਼ੀਆਂ ਦੇ ਨਾਮ ਲਿਖੋ ।
ਉੱਤਰ-
ਕੱਦੂ, ਤੋਰੀ, ਕਰੇਲਾ, ਟਿੰਡੇ ।

ਪ੍ਰਸ਼ਨ 7.
ਘਰੇਲੂ ਬਗੀਚੀ ਵਿੱਚ ਉਗਾਏ ਜਾ ਸਕਣ ਵਾਲੇ ਕੋਈ ਦੋ ਫ਼ਲਦਾਰ ਬੂਟਿਆਂ ਦੇ ਨਾਮ ਲਿਖੋ ।
ਉੱਤਰ-
ਅਮਰੂਦ, ਪਪੀਤਾ, ਨਾਸ਼ਪਾਤੀ, ਅੰਗੂਰ ।

ਪ੍ਰਸ਼ਨ 8.
ਘਰੇਲੂ ਬਗੀਚੀ ਵਿੱਚ ਲਗਾਏ ਜਾ ਸਕਣ ਵਾਲੇ ਕਿਸੇ ਦੋ ਜੜੀ ਬੂਟੀਆਂ ਵਾਲੇ ਪੌਦਿਆਂ ਦੇ ਨਾਮ ਲਿਖੋ ।
ਉੱਤਰ-
ਪੁਦੀਨਾ, ਤੁਲਸੀ, ਸੌਂਫ, ਅਜਵੈਣ ਆਦਿ ।

ਪ੍ਰਸ਼ਨ 9.
ਸੰਤੁਲਿਤ ਖੁਰਾਕ ਦੀ ਪੂਰਤੀ ਲਈ ਅੱਠ ਪਰਿਵਾਰਕ ਮੈਂਬਰਾਂ ਨੂੰ ਕਿੰਨੇ ਰਕਬੇ ਉੱਪਰ ਘਰੇਲੂ ਬਗੀਚੀ ਬਣਾਉਣੀ ਚਾਹੀਦੀ ਹੈ ?
ਉੱਤਰ-
ਤਿੰਨ ਕਨਾਲ ।

ਪ੍ਰਸ਼ਨ 10.
ਘਰੇਲੂ ਬਗੀਚੀ ਕਿੱਥੇ ਬਨਾਉਣੀ ਚਾਹੀਦੀ ਹੈ ?
ਉੱਤਰ-
ਘਰ ਦੇ ਨਜ਼ਦੀਕ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸੰਤੁਲਿਤ ਖ਼ੁਰਾਕ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ?
ਉੱਤਰ-
ਸੰਤੁਲਿਤ ਖੁਰਾਕ ਵਿਚ ਸਾਰੇ ਲੋੜੀਂਦੇ ਖੁਰਾਕੀ ਤੱਤ ਉੱਚਿਤ ਮਾਤਰਾ ਵਿੱਚ ਹੁੰਦੇ ਹਨ ; ਜਿਵੇਂ-ਕਾਰਬੋਹਾਈਡਰੇਟਸ, ਖਣਿਜ, ਪ੍ਰੋਟੀਨ, ਵਸਾ,ਵਿਟਾਮਿਨ, ਧਾਤਾਂ ਆਦਿ ।

ਪ੍ਰਸ਼ਨ 2.
ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਖੁਰਾਕੀ ਸਿਫ਼ਾਰਸ਼ਾਂ ਕੀ ਹਨ ?
ਉੱਤਰ-
ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਰੋਜ਼ਾਨਾ ਖੁਰਾਕ ਵਿਚ 28-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਦੀ ਸਿਫ਼ਾਰਸ਼ ਕੀਤੀ ਹੈ ।

ਪ੍ਰਸ਼ਨ 3.
ਘਰੇਲੂ ਬਗੀਚੀ ਘਰ ਦੇ ਨਜ਼ਦੀਕ ਕਿਉਂ ਬਣਾਉਣੀ ਚਾਹੀਦੀ ਹੈ ?
ਉੱਤਰ-
ਘਰੇਲੂ ਬਗੀਚੀ ਘਰ ਦੇ ਨਜ਼ਦੀਕ ਬਣਾਉਣ ਨਾਲ ਵਿਹਲੇ ਸਮੇਂ ਵਿੱਚ ਘਰ ਦਾ ਕੋਈ ਵੀ ਮੈਂਬਰ ਬਗੀਚੀ ਵਿਚ ਕੰਮ ਕਰ ਸਕਦਾ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 4.
ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਕੀ ਮਹੱਤਤਾ ਹੈ ?
ਉੱਤਰ-
ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਤੇ ਫ਼ਲਾਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹਨਾਂ ਵਿੱਚ ਕੁੱਝ ਅਜਿਹੇ ਖੁਰਾਕੀ ਤੱਤ ਪਾਏ ਜਾਂਦੇ ਹਨ ਜੋ ਹੋਰ ਖੁਰਾਕੀ ਪਦਾਰਥਾਂ ਤੋਂ ਨਹੀਂ ਮਿਲਦੇ |

ਪ੍ਰਸ਼ਨ 5.
ਘਰੇਲੂ ਬਗੀਚੀ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਕਿਹੜੇ ਤਰੀਕੇ ਜ਼ਿਆਦਾ ਵਰਤਣੇ ਚਾਹੀਦੇ ਹਨ ?
ਉੱਤਰ-
ਗੈਰ ਰਸਾਇਣਿਕ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਘਰੇਲੂ ਬਗੀਚੀ ਵਿੱਚ ਕਿਸ ਤਰ੍ਹਾਂ ਦੀਆਂ ਖਾਦਾਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਘਰੇਲੂ ਬਗੀਚੀ ਵਿੱਚ ਰੂੜੀ ਖਾਦ ਅਤੇ ਘਰ ਦੀ ਰਹਿੰਦ-ਖੂੰਹਦ ਤੋਂ ਤਿਆਰ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਘਰੇਲੂ ਬਗੀਚੀ ਵਿੱਚ ਉਗਾਈਆਂ ਜਾ ਸਕਣ ਵਾਲੀਆਂ ਦਾਲਾਂ ਦੇ ਨਾਮ ਲਿਖੋ ।
ਉੱਤਰ-
ਛੋਲੇ, ਮਸਰ, ਮੂੰਗੀ, ਮਾਂਹ ਆਦਿ ।

ਪ੍ਰਸ਼ਨ 8.
ਫ਼ਲ ਸਬਜ਼ੀਆਂ ਦੀ ਬਹੁਤਾਤ ਹੋਣ ਤੇ ਉਨ੍ਹਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾ ਸਕਦੇ ਹਨ ?
ਉੱਤਰ-
ਫਲਾਂ, ਸਬਜ਼ੀਆਂ ਦੀ ਬਹੁਤਾਤ ਹੋਣ ਤੇ ਸ਼ਰਬਤ, ਜੈਮ, ਅਚਾਰ, ਮੁਰੱਬੇ ਆਦਿ ਬਣਾਏ ਜਾ ਸਕਦੇ ਹਨ ।

ਪ੍ਰਸ਼ਨ 9.
ਘਰੇਲੂ ਬਗੀਚੀ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ?
ਉੱਤਰ-
ਜਗ੍ਹਾ ਦੀ ਚੋਣ, ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ, ਖਾਦਾਂ ਦੀ ਵਰਤੋਂ, ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ, ਸਬਜ਼ੀਆਂ ਦੀ ਤੁੜਾਈ, ਜੜੀ-ਬੂਟੀਆਂ ਉਗਾਉਣਾ, ਆਦਿ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 10.
ਸਬਜ਼ੀਆਂ ਵਿੱਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਸਿਹਤ ਲਈ ਕਿਵੇਂ ਲਾਭਦਾਇਕ ਹਨ ?
ਉੱਤਰ-
ਸਬਜ਼ੀਆਂ ਵਿਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸੰਤੁਲਿਤ ਖੁਰਾਕ ਤੋਂ ਕੀ ਭਾਵ ਹੈ ?
ਉੱਤਰ-
ਸੰਤੁਲਿਤ ਖ਼ੁਰਾਕ ਵਿਚ ਵੱਖ-ਵੱਖ ਖੁਰਾਕੀ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ, ਤਾਂ ਕਿ ਸਾਰੇ ਖੁਰਾਕੀ ਤੱਤ; ਜਿਵੇਂ-ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਸਹੀ ਮਾਤਰਾ ਵਿਚ ਮਨੁੱਖ ਨੂੰ ਮਿਲ ਸਕਣ । ਇਸ ਲਈ ਸੰਤੁਲਿਤ ਖੁਰਾਕ ਵਿੱਚ ਅਨਾਜ, ਸਬਜ਼ੀਆਂ, ਦਾਲਾਂ, ਦੁੱਧ, ਫ਼ਲ, ਆਂਡੇ, ਮੀਟ, ਮੱਛੀ ਆਦਿ ਸਾਰੇ ਖੁਰਾਕੀ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ | ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਸਿਹਤਮੰਦ ਮਨੁੱਖ ਨੂੰ ਹਰ ਰੋਜ਼ ਆਪਣੀ ਖੁਰਾਕ ਵਿੱਚ 280-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ ।

ਪ੍ਰਸ਼ਨ 2.
ਘਰੇਲੂ ਬਗੀਚੀ ਦੀ ਕੀ ਮਹੱਤਤਾ ਹੈ ?
ਉੱਤਰ-
ਘਰੇਲੂ ਬਗੀਚੀ ਦੀ ਮਹੱਤਤਾ ਦੇ ਫਾਇਦੇ ਇਸ ਤਰ੍ਹਾਂ ਹਨ –

  1. ਸੰਤੁਲਿਤ ਖੁਰਾਕ ਦੀ ਪੂਰਤੀ-ਘਰੇਲੂ ਬਗੀਚੀ ਵਿਚੋਂ ਲੋੜੀਂਦੀਆਂ ਸਬਜ਼ੀਆਂ, ਫ਼ਲ ਤੇ ਦਾਲਾਂ ਦੀ ਪੂਰਤੀ ਹੋ ਜਾਂਦੀ ਹੈ ।
  2. ਰਸਾਇਣਾਂ ਤੋਂ ਮੁਕਤ ਖੁਰਾਕ ਦੀ ਪ੍ਰਾਪਤੀ-ਘਰੇਲੂ ਬਗੀਚੀ ਵਿਚ ਜੋ ਵੀ ਫ਼ਸਲ ਉਗਾਈ ਜਾਂਦੀ ਹੈ ਉਸ ਵਿੱਚ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ
    ਵਰਤੋਂ ਨਹੀਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਰਸਾਇਣਾਂ ਤੋਂ ਮੁਕਤ ਖੁਰਾਕ ਦੀ ਪ੍ਰਾਪਤੀ ਹੁੰਦੀ ਹੈ ।
  3. ਸਮੇਂ ਦੀ ਸੁਚੱਜੀ ਵਰਤੋਂ-ਘਰ ਦੇ ਮੈਂਬਰ ਜਦੋਂ ਵੀ ਵਿਹਲੇ ਹੋਣ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਨ ।
  4. ਖਰਚੇ ਵਿਚ ਕਮੀ-ਘਰੇਲੂ ਬਗੀਚੀ ਵਿੱਚੋਂ ਪ੍ਰਾਪਤ ਫ਼ਲ, ਸਬਜ਼ੀਆਂ ਆਦਿ ਬਾਜ਼ਾਰ ਨਾਲੋਂ ਸਸਤੀਆਂ ਮਿਲਦੀਆਂ ਹਨ ।

ਪ੍ਰਸ਼ਨ 3.
ਘਰੇਲੂ ਬਗੀਚੀ ਵਿੱਚ ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਘਰੇਲੂ ਬਗੀਚੀ ਵਿੱਚ ਨਦੀਨਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਂਦੀ ਹੈ ਤੇ ਘੱਟ ਹੀ ਕਰਨੀ ਚਾਹੀਦੀ ਹੈ । ਨਦੀਨਾਂ ਦੀ ਰੋਕਥਾਮ ਗੋਡੀ ਰਾਹੀਂ ਕੀਤੀ ਜਾਂਦੀ ਹੈ । ਕੀੜੇ ਮਕੌੜਿਆਂ ਦੀ ਰੋਕਥਾਮ ਲਈ ਗੈਰ ਰਸਾਇਣਕ ਤਰੀਕੇ ਹੀ ਵਰਤਣੇ ਚਾਹੀਦੇ ਹਨ । ਜਦੋਂ ਕੀੜਿਆਂ ਦੀ ਆਮਦ ਹੁੰਦੀ ਹੈ ਤਾਂ ਇਹਨਾਂ ਨੂੰ ਹੱਥ ਨਾਲ ਹੀ ਫੜ ਕੇ ਮਾਰ ਦਿਓ । ਬੀਜ ਪ੍ਰਮਾਣਿਤ ਕਿਸਮਾਂ ਦੇ ਹੋਣੇ ਚਾਹੀਦੇ ਹਨ । ਜੇਕਰ ਕੀੜਿਆਂ ਜਾਂ ਬੀਮਾਰੀ ਦਾ ਹਮਲਾ ਵਧੇਰੇ ਹੋਵੇ ਤਾਂ ਖੇਤੀ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਹੀ ਠੀਕ ਮਾਤਰਾ ਵਿਚ ਖੇਤੀ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਸੁਰੱਖਿਅਤ ਰਸਾਇਣਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੇ ਰਹਿੰਦ-ਖੂੰਹਦ ਨਾ ਛੱਡਣ । ਜੇ ਰਸਾਇਣਾਂ ਦੀ ਵਰਤੋਂ ਕੀਤੀ ਹੋਵੇ ਤਾਂ ਤੁੜਾਈ ਅਸਰ ਖ਼ਤਮ ਹੋਣ ਤੇ ਹੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 4.
ਘਰੇਲੂ ਬਗੀਚੀ ਬਣਾਉਣ ਸਮੇਂ ਕਿਸ ਤਰ੍ਹਾਂ ਦੇ ਜ਼ਰੂਰੀ ਨੁਕਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ ?
ਉੱਤਰ-
ਘਰੇਲੂ ਬਗੀਚੀ ਬਣਾਉਣ ਸਮੇਂ ਜ਼ਰੂਰੀ ਨੁਕਤੇ

  1. ਜਗਾ ਦੀ ਚੋਣ-ਘਰੇਲੂ ਬਗੀਚੀ ਘਰ ਦੇ ਨਜ਼ਦੀਕ ਹੀ ਹੋਣੀ ਚਾਹੀਦੀ ਹੈ ਤਾਂ ਜੋ ਘਰ ਦਾ ਕੋਈ ਵੀ ਮੈਂਬਰ ਜਦੋਂ ਵਿਹਲਾ ਹੋਵੇ ਬਗੀਚੀ ਵਿਚ ਕੰਮ ਕਰ ਸਕੇ । ਇਸ ਤਰ੍ਹਾਂ ਘਰ ਦੇ ਵਾਧੂ ਪਾਣੀ ਦਾ ਨਿਕਾਸ ਵੀ ਬਗੀਚੀ ਵਿਚ ਕੀਤਾ ਜਾ ਸਕਦਾ ਹੈ ।
  2. ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ-ਘਰੇਲੂ ਬਗੀਚੀ ਵਿੱਚ ਪਰਿਵਾਰ ਵਲੋਂ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ | ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਬਗੀਚੀ ਦੀਆਂ ਬਾਹਰਲੀਆਂ ਕਤਾਰਾਂ ਵਿਚ ਲਗਾਇਆ ਜਾਣਾ ਚਾਹੀਦਾ ਹੈ, ਤਾਂ ਜੋ ਇਹਨਾਂ ਨੂੰ ਦਰੱਖ਼ਤਾਂ ਜਾਂ ਝਾੜੀਆਂ ਤੇ ਚੜਾਇਆ ਜਾ ਸਕੇ । ਤਾਜ਼ਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ; ਜਿਵੇਂ-ਮੂਲੀ, ਸ਼ਲਗਮ ਆਦਿ ਨੂੰ 15-15 ਦਿਨਾਂ ਦੇ ਅੰਤਰ ਤੇ ਬੀਜਣੀਆਂ ਚਾਹੀਦੀਆਂ ਹਨ ।
  3. ਖਾਦਾਂ ਦੀ ਵਰਤੋਂ-ਗਲੀ-ਸੜੀ ਰੂੜੀ ਖਾਦ ਤੇ ਘਰ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ।
  4. ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ-ਘਰੇਲੂ ਬਗੀਚੀ ਵਿੱਚ ਰਸਾਇਣਾਂ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ । ਸ਼ੁਰੂ ਤੇ ਕੀੜਿਆਂ ਨੂੰ ਹੱਥ ਨਾਲ ਹੀ ਫੜ ਕੇ ਮਾਰ ਦਿਓ । ਨਦੀਨ ਖ਼ਤਮ ਕਰਨ ਲਈ ਗੋਡੀ ਕਰੋ ਅਤੇ ਪ੍ਰਮਾਣਿਤ ਕਿਸਮ ਦੇ ਬੀਜ ਹੀ ਬੀਜਣੇ ਚਾਹੀਦੇ ਹਨ । ਲੋੜ ਪੈਣ ਤੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੇ ਖੇਤੀ ਰਸਾਇਣ ਸਹੀ ਸਮੇਂ ਤੇ ਹੀ ਵਰਤਣੇ ਚਾਹੀਦੇ ਹਨ ।
  5. ਸਬਜ਼ੀਆਂ ਦੀ ਤੁੜਾਈ-ਸਬਜ਼ੀਆਂ ਦੀ ਤੁੜਾਈ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ । ਵੱਧ ਮਾਤਰਾ ਵਿਚ ਹੋਣ ਤੇ ਜੈਮ, ਆਚਾਰ, ਮੁਰੱਬੇ ਆਦਿ ਬਣਾ ਲੈਣੇ ਚਾਹੀਦੇ ਹਨ ।
  6. ਜੜੀ-ਬੂਟੀਆਂ ਲਗਾਉਣਾ-ਘਰੇਲੂ ਬਗੀਚੀ ਵਿਚ ਤੁਲਸੀ, ਪੁਦੀਨਾ, ਅਜਵੈਣ, ਸੌਂਫ, ਨਿੰਮ, ਕੜੀ ਪੱਤਾ ਆਦਿ ਵੀ ਬੀਜਣੇ ਚਾਹੀਦੇ ਹਨ ।

ਪ੍ਰਸ਼ਨ 5.
ਸੰਤੁਲਿਤ ਖੁਰਾਕ ਦੀ ਪੂਰਤੀ ਲਈ ਤਿੰਨ ਕਨਾਲ ਉੱਪਰ ਵਿਕਸਿਤ ਕੀਤਾ ਗਿਆ ਘਰੇਲੂ ਬਗੀਚੀ ਦੇ ਮਾਡਲ ਦਾ ਰੇਖਾ ਚਿੱਤਰ ਤਿਆਰ ਕਰੋ ।
ਉੱਤਰ-
ਵਿਦਿਆਰਥੀ ਆਪ ਕਰਨ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

PSEB 7th Class Agriculture Guide ਪੌਸ਼ਟਿਕ ਘਰੇਲੂ ਬਗੀਚੀ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਿੰਨ ਕਨਾਲ ਵਿਚ ਕਿੰਨੇ ਵਰਗ ਮੀਟਰ ਹੁੰਦੇ ਹਨ ?
ਉੱਤਰ-
1500 ਵਰਗ ਮੀਟਰ ।

ਪ੍ਰਸ਼ਨ 2.
ਫਰਵਰੀ ਮਹੀਨੇ ਵਿਚ ਬੀਜਣ ਵਾਲੀ ਕੋਈ ਸਬਜ਼ੀ ਦੱਸੋ ।
ਉੱਤਰ-
ਕਰੇਲਾ, ਘੀਆ ਤੋਰੀ |

ਪ੍ਰਸ਼ਨ 3.
ਅਗਸਤ ਵਿਚ ਬੀਜਣ ਵਾਲੀ ਕੋਈ ਸਬਜ਼ੀ ਦੱਸੋ ।
ਉੱਤਰ-
ਧਨੀਆਂ, ਛੋਟੇ ਬੈਂਗਣ ।

ਪ੍ਰਸ਼ਨ 4.
ਤਿੰਨ ਕਨਾਲ ਘਰੇਲੂ ਬਗੀਚੀ ਵਿੱਚ ਇਕ ਕਨਾਲ ਕਿਸ ਕੰਮ ਲਈ ਹੈ ?
ਉੱਤਰ-
ਇੱਕ ਕਨਾਲ ਵਿਚ ਸਬਜ਼ੀ ਬੀਜਣ ਲਈ ਹੈ ।

ਪ੍ਰਸ਼ਨ 5.
ਘਰੇਲੂ ਬਗੀਚੀ ਵਿੱਚ ਕਿਹੜੀ ਦਿਸ਼ਾ ਵਿੱਚ ਫ਼ਲਦਾਰ ਬੂਟੇ ਲਾਉਣੇ ਚਾਹੀਦੇ ਹਨ ?
ਉੱਤਰ-
ਉੱਤਰ ਦਿਸ਼ਾ ਵਾਲੇ ਪਾਸੇ ॥

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰੇਲੂ ਬਗੀਚੀ ਵਿੱਚ ਫ਼ਲਦਾਰ ਬੂਟੇ ਉੱਤਰ ਦਿਸ਼ਾ ਵਿੱਚ ਕਿਉਂ ਲਾਏ ਜਾਣੇ ਚਾਹੀਦੇ ਹਨ ?
ਉੱਤਰ-
ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਛਾਂ ਦਾ ਮਾੜਾ ਅਸਰ ਸਬਜ਼ੀਆਂ ਦੀ ਪੈਦਾਵਾਰ ਤੇ ਨਹੀਂ ਪੈਂਦਾ ।

ਪ੍ਰਸ਼ਨ 2.
ਘਰੇਲੂ ਬਗੀਚੀ ਵਿਚ ਕਿਹੜੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ?
ਉੱਤਰ-
ਘਰੇਲੂ ਬਗੀਚੀ ਵਿੱਚ ਪਰਿਵਾਰ ਵਲੋਂ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ।

ਪ੍ਰਸ਼ਨ 3.
ਥੋੜ੍ਹਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਨੂੰ ਘਰੇਲੂ ਬਗੀਚੀ ਵਿੱਚ ਕਿੱਥੇ ਬੀਜਣਾ ਚਾਹੀਦਾ ਹੈ ?
ਉੱਤਰ-
ਥੋੜ੍ਹਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਨੂੰ ਲੰਮਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਦੇ ਵਿਚਕਾਰ ਖ਼ਾਲੀ ਥਾਂ ਤੇ ਬੀਜਣਾ ਚਾਹੀਦਾ ਹੈ ।

ਪ੍ਰਸ਼ਨ 4.
ਥੋੜਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਅਤੇ ਲੰਮਾਂ ਸਮਾਂ ਲੈਣ ਵਾਲੀਆਂ ਸਬਜ਼ੀਆਂ ਜੋ ਘਰੇਲੂ ਬਗੀਚੀ ਵਿੱਚ ਹੁੰਦੀਆਂ ਹਨ, ਕਿਹੜੀਆਂ ਹਨ ?
ਉੱਤਰ-
ਥੋੜਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਹਨ-ਮਲੀ, ਪਾਲਕ, ਸ਼ਲਗਮ ਆਦਿ ਅਤੇ ਲੰਬਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਹਨ-ਟਮਾਟਰ, ਬੈਂਗਣ, ਭਿੰਡੀ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਤਿਆਰ ਘਰੇਲੂ ਬਗੀਚੀ ਦੇ ਮਾਡਲ ਬਾਰੇ ਜਾਣਕਾਰੀ ਦਿਓ ।
ਉੱਤਰ-
ਇਹ ਮਾਡਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਤਿੰਨ ਕਨਾਲ ਜਗਾ ਲਈ ਤਿਆਰ ਕੀਤਾ ਗਿਆ ਹੈ । ਇਸ ਮਾਡਲ ਅਨੁਸਾਰ ਇੱਕ ਪਰਿਵਾਰ ਦੇ ਅੱਠ ਮੈਂਬਰਾਂ ਲਈ ਜ਼ਰੂਰੀ ਦਾਲਾਂ, ਸਬਜ਼ੀਆਂ ਅਤੇ ਫ਼ਲ ਪੈਦਾ ਕੀਤੇ ਜਾ ਸਕਦੇ ਹਨ । ਇਸ ਮਾਡਲ ਅਨੁਸਾਰ ਇੱਕ ਕਨਾਲ ਰਕਬੇ ਵਿੱਚ ਸਬਜ਼ੀਆਂ ਅਤੇ ਦੋ ਕਨਾਲ ਵਿੱਚ ਦਾਲਾਂ ਦੀ । ਪੈਦਾਵਾਰ ਕੀਤੀ ਜਾਂਦੀ ਹੈ । ਘਰੇਲੂ ਬਗੀਚੀ ਵਿੱਚੋਂ ਬਿਨ੍ਹਾਂ ਜ਼ਹਿਰਾਂ ਵਾਲੀ ਤਾਜ਼ੀ ਪੈਦਾਵਾਰ ਮਿਲ ਜਾਂਦੀ ਹੈ । ਹਾੜੀ ਵਿੱਚ ਛੋਲੇ, ਮਸਰ ਅਤੇ ਸਾਉਣੀ ਵਿੱਚ ਮੰਗੀ, ਮਾਂਹ ਆਦਿ ਦੀ ਕਾਸ਼ਤ ਕੀਤੀ । ਜਾ ਸਕਦੀ ਹੈ । ਬਗੀਚੀ ਵਿੱਚ ਉੱਤਰ ਦਿਸ਼ਾ ਵੱਲ ਦੋ ਕਤਾਰਾਂ ਵਿੱਚ ਫਲਦਾਰ ਬੂਟੇ ਲਗਾ ਕੇ ਫਲਾਂ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪੌਸ਼ਟਿਕ ਘਰੇਲੂ ਬਗੀਚੀ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ

  1. ਚੰਗੀ ਸਿਹਤ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ ।
  2. ਫ਼ਲਾਂ ਅਤੇ ਸਬਜ਼ੀਆਂ ਵਿੱਚ ਅਜਿਹੇ ਖ਼ੁਰਾਕੀ ਤੱਤ ਹੁੰਦੇ ਹਨ ਜੋ ਹੋਰ ਖ਼ੁਰਾਕੀ ਪਦਾਰਥਾਂ ਵਿੱਚ ਨਹੀਂ ਹੁੰਦੇ ।
  3. ਸਿਹਤਮੰਦ ਮਨੁੱਖ ਨੂੰ ਰੋਜ਼ਾਨਾ 280-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਦੀ ਲੋੜ ਹੁੰਦੀ ਹੈ ।
  4. ਅਜੋਕੇ ਸਮੇਂ ਵਿੱਚ ਸਬਜ਼ੀਆਂ ਅਤੇ ਫ਼ਲਾਂ ਉੱਪਰ ਲੋੜ ਤੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ।
  5. ਘਰੇਲੂ ਬਗੀਚੀ ਮਨ ਪਰਚਾਵੇ ਦਾ ਸਾਧਨ ਵੀ ਬਣ ਸਕਦੀ ਹੈ ।
  6. ਘਰੇਲੂ ਬਗੀਚੀ ਵਿਚ ਪੈਦਾ ਸਬਜ਼ੀਆਂ, ਫ਼ਲ ਬਾਜ਼ਾਰ ਨਾਲੋਂ ਸਸਤੀਆਂ ਪੈਂਦੀਆਂ ਹਨ ।
  7. ਪੀ.ਏ.ਯੂ. ਲੁਧਿਆਣਾ ਵਲੋਂ ਘਰੇਲੂ ਬਗੀਚੀ ਦਾ ਮਾਡਲ ਤਿਆਰ ਕੀਤਾ ਹੈ ਜਿਸ ਅਨੁਸਾਰ ਇੱਕ ਪਰਿਵਾਰ ਦੇ ਅੱਠ ਮੈਂਬਰਾਂ ਲਈ ਤਿੰਨ ਕਨਾਲ ਰਕਬੇ ਵਿਚੋਂ ਦਾਲਾਂ, ਸਬਜ਼ੀਆਂ ਤੇ ਫ਼ਲ ਪੈਦਾ ਕੀਤੇ ਜਾ ਸਕਦੇ ਹਨ ।
  8. ਘਰੇਲੂ ਬਗੀਚੀ ਘਰ ਦੇ ਨਜ਼ਦੀਕ ਹੀ ਹੋਣੀ ਚਾਹੀਦੀ ਹੈ ।
  9. ਕੱਦੂ ਜਾਤੀ ਦੀਆਂ ਸਬਜ਼ੀਆਂ ਹਨ-ਘੀਆ ਕੱਦੂ, ਤੋਰੀ, ਕਰੇਲੇ, ਟਿੰਡੇ, ਖਰਬੂਜਾ ਆਦਿ ।
  10. ਮੂਲੀ, ਪਾਲਕ, ਸ਼ਲਗਮ ਆਦਿ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਸਬਜ਼ੀਆਂ ਹਨ |
  11. ਘਰੇਲੂ ਬਗੀਚੀ ਵਿੱਚ ਰੂੜੀ ਦੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ।
  12. ਘਰੇਲੂ ਬਗੀਚੀ ਵਿੱਚ ਨਦੀਨਾਂ ਦੀ ਰੋਕਥਾਮ ਗੋਡੀ ਕਰਕੇ ਕਰਨੀ ਚਾਹੀਦੀ ਹੈ ।
  13. ਸਬਜ਼ੀਆਂ ਦੀ ਤੁੜਾਈ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ ।
  14. ਘਰੇਲੂ ਬਗੀਚੀ ਵਿੱਚ ਜੜੀਆਂ-ਬੂਟੀਆਂ; ਜਿਵੇਂ-ਪੁਦੀਨਾ, ਸੌਂਫ, ਅਜਵੈਣ, ਤੁਲਸੀ, ਕੜੀ ਪੱਤਾ ਆਦਿ ਬੀਜੇ ਜਾ ਸਕਦੇ ਹਨ ।

Leave a Comment