Punjab State Board PSEB 7th Class Agriculture Book Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ Textbook Exercise Questions, and Answers.
PSEB Solutions for Class 7 Agriculture Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ
Agriculture Guide for Class 7 PSEB ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਝੋਨੇ-ਕਣਕ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਆਉਣ ਵਾਲੇ ਕਿਸੇ ਇੱਕ ਨਦੀਨ ਦਾ ਨਾਮ ਲਿਖੋ ।
ਉੱਤਰ-
ਗੁੱਲੀ-ਡੰਡਾ |
ਪ੍ਰਸ਼ਨ 2.
ਕਣਕ ਵਿੱਚ ਚੌੜੀ ਪੱਤੀ ਵਾਲਾ ਕਿਹੜਾ ਨਦੀਨ ਆਉਂਦਾ ਹੈ ?
ਉੱਤਰ-
ਮੈਣਾ, ਮੈਣੀ, ਕੱਲਾ, ਜੰਗਲੀ ਪਾਲਕ ।
ਪ੍ਰਸ਼ਨ 3.
ਝੋਨੇ ਵਿੱਚ ਕਿਹੜਾ ਨਦੀਨ ਆਉਂਦਾ ਹੈ ?
ਉੱਤਰ-
ਸਵਾਂਕ, ਮੋਥਾ, ਘਰਿੱਲਾ, ਸਣੀ ॥
ਪ੍ਰਸ਼ਨ 4.
ਫ਼ਸਲ ਅਤੇ ਨਦੀਨ ਜੰਮਣ ਤੋਂ ਪਹਿਲਾਂ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਟਰੈਫਲਾਨ ।
ਪ੍ਰਸ਼ਨ 5.
ਖੜੀ ਫ਼ਸਲ ਵਿੱਚ ਜਦ ਨਦੀਨ ਉੱਗੇ ਹੋਣ ਤਾਂ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਟੌਪਿਕ ।
ਪ੍ਰਸ਼ਨ 6.
ਸੁਰੱਖਿਅਤ ਹੈੱਡ ਲਾ ਕੇ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਰਾਉਂਡ ਅਪ ।
ਪ੍ਰਸ਼ਨ 7.
ਗੋਡੀ ਵਿੱਚ ਕੰਮ ਆਉਣ ਵਾਲੇ ਦੋ ਖੇਤੀ ਸੰਦਾਂ ਦੇ ਨਾਮ ਲਿਖੋ ।
ਉੱਤਰ-ਖੁਰਪਾ, ਕਸੌਲਾ, ਵੀਲ ਹੋ, ਤ੍ਰਿਫਾਲੀ ।
ਪ੍ਰਸ਼ਨ 8.
ਨਦੀਨਾਂ ਨੂੰ ਕਾਬੂ ਕਰਨ ਲਈ ਵਰਤੇ ਜਾਣ ਵਾਲੇ ਕਿਸੇ ਇੱਕ ਕਾਸ਼ਤਕਾਰੀ ਢੰਗ ਦਾ ਨਾਮ ਲਿਖੋ ।
ਉੱਤਰ-
ਫ਼ਸਲਾਂ ਦੀ ਅਦਲਾ-ਬਦਲੀ ਕਰਕੇ ।
ਪ੍ਰਸ਼ਨ 9.
ਨਦੀਨਨਾਸ਼ਕਾਂ ਦੇ ਛਿੜਕਾਅ ਲਈ ਵਰਤੀ ਜਾਣ ਵਾਲੀ ਨੋਜ਼ਲ ਦਾ ਨਾਮ ਲਿਖੋ ।
ਉੱਤਰ-
ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ।
ਪ੍ਰਸ਼ਨ 10.
ਕੀ ਇੱਕ ਖੇਤ ਵਿੱਚ ਲਗਾਤਾਰ ਇੱਕੋ ਕਿਸਮ ਦੇ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ ?
ਉੱਤਰ-
ਇਕੋ ਗਰੁੱਪ ਦੇ ਨਦੀਨਨਾਸ਼ਕ ਨਹੀਂ ਵਰਤਣੇ ਚਾਹੀਦੇ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1.
ਨਦੀਨ ਕੀ ਹੁੰਦੇ ਹਨ ?
ਉੱਤਰ-
ਮੁੱਖ ਫ਼ਸਲ ਵਿਚ ਉੱਗੇ ਅਣਚਾਹੇ, ਬੇਲੋੜੇ ਪੌਦੇ ਜੋ ਫ਼ਸਲ ਦੀ ਕਾਸ਼ਤ ਨਾਲ ਹੀ ਉੱਗਦੇ ਹਨ ਤੇ ਫ਼ਸਲ ਦੀ ਖ਼ੁਰਾਕ, ਪਾਣੀ ਤੇ ਰੌਸ਼ਨੀ ਲੈਂਦੇ ਹਨ, ਉਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਘਾਹ ਵਾਲੇ ਨਦੀਨਾਂ ਦੀ ਪਹਿਚਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਘਾਹ ਵਾਲੇ ਨਦੀਨ ਦੇ ਪੱਤੇ ਲੰਬੇ, ਪਤਲੇ ਅਤੇ ਨਾੜੀਆਂ ਸਿੱਧੀਆਂ ਲੰਬੀਆਂਲੰਬੀਆਂ ਹੁੰਦੀਆਂ ਹਨ ।
ਪ੍ਰਸ਼ਨ 3.
ਚੌੜੀ ਪੱਤੀ ਵਾਲੇ ਨਦੀਨਾਂ ਦੀ ਪਹਿਚਾਣ ਕਿਸ ਤਰ੍ਹਾਂ ਦੀ ਹੈ ?
ਉੱਤਰ-
ਇਹਨਾਂ ਨਦੀਨਾਂ ਦੇ ਪੱਤੇ ਚੌੜੇ ਹੁੰਦੇ ਹਨ ਅਤੇ ਨਾੜੀਆਂ ਦਾ ਸਮੂਹ ਹੁੰਦਾ ਹੈ ।
ਪ੍ਰਸ਼ਨ 4.
ਫ਼ਸਲਾਂ ਵਿੱਚ ਨਦੀਨਾਂ ਦੀ ਕਿਸਮ ਅਤੇ ਬਹੁਲਤਾ ਕਿਸ ਉੱਪਰ ਨਿਰਭਰ ਕਰਦੀ ਹੈ ?
ਉੱਤਰ-
ਨਦੀਨਾਂ ਦੀ ਕਿਸਮ ਅਤੇ ਬਹੁਲਤਾ ਫ਼ਸਲੀ ਚੱਕਰ, ਖਾਦਾਂ ਦੀ ਮਾਤਰਾ, ਪਾਣੀ ਦੇ ਸਾਧਨ, ਮਿੱਟੀ ਦੀ ਕਿਸਮ ਤੇ ਨਿਰਭਰ ਕਰਦੀ ਹੈ ।
ਪ੍ਰਸ਼ਨ 5.
ਗੋਡੀ ਕਰਨ ਵਿੱਚ ਕਿਹੜੀਆਂ ਮੁਸ਼ਕਿਲਾਂ ਆਉਂਦੀਆਂ ਹਨ ?
ਉੱਤਰ-
ਗੋਡੀ ਮਹਿੰਗੀ ਪੈਂਦੀ ਹੈ, ਸਮਾਂ ਵੀ ਵਧੇਰੇ ਲੱਗਦਾ ਹੈ, ਕਈ ਵਾਰ ਗੋਡੀ ਕਰਨ ਲਈ ਮਜ਼ਦੂਰ ਨਹੀਂ ਮਿਲਦੇ ਅਤੇ ਸਾਉਣੀ ਦੇ ਮੌਸਮ ਵਿਚ ਬਾਰਸ਼ਾਂ ਕਾਰਨ ਗੋਡੀ ਕਰਨੀ ਸੰਭਵ ਨਹੀਂ ਹੁੰਦੀ ।
ਪ੍ਰਸ਼ਨ 6.
ਸਾਉਣੀ ਦੇ ਨਦੀਨ ਵੱਡੀ ਸਮੱਸਿਆ ਕਿਉਂ ਪੈਦਾ ਕਰਦੇ ਹਨ ?
ਉੱਤਰ-
ਸਾਉਣੀ ਦੀਆਂ ਫ਼ਸਲਾਂ ਸਮੇਂ ਵਰਖਾ ਵਧੇਰੇ ਹੋਣ ਕਾਰਨ ਪਾਣੀ ਦੀ ਕਮੀ ਨਹੀਂ ਹੁੰਦੀ ਤੇ ਨਦੀਨ ਵਧੀਆ ਢੰਗ ਨਾਲ ਫਲਦੇ-ਫੁਲਦੇ ਹਨ, ਇਸ ਲਈ ਇਹ ਵੱਡੀ ਸਮੱਸਿਆ ਪੈਦਾ ਕਰਦੇ ਹਨ ।
ਪ੍ਰਸ਼ਨ 7.
ਨਦੀਨਨਾਸ਼ਕਾਂ ਦਾ ਛਿੜਕਾਅ ਕਿਹੋ ਜਿਹੇ ਮੌਸਮ ਵਿੱਚ ਕਰਨਾ ਚਾਹੀਦਾ ਹੈ ?
ਉੱਤਰ-
ਨਦੀਨਨਾਸ਼ਕਾਂ ਦਾ ਛਿੜਕਾਅ ਸ਼ਾਂਤ ਮੌਸਮ ਵਾਲੇ ਦਿਨ ਕਰਨਾ ਚਾਹੀਦਾ ਹੈ ਜਦੋਂ ਹਵਾ ਨਾ ਚਲਦੀ ਹੋਵੇ ।
ਪ੍ਰਸ਼ਨ 8.
ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਕਾਸ਼ਤਕਾਰੀ ਢੰਗ ਨਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਕਾਸ਼ਤਕਾਰੀ ਢੰਗ ਨਾਲ ਕੀਤੀ ਜਾ ਸਕਦੀ ਹੈ । ਇਸ ਵਿਚ ਫ਼ਸਲਾਂ ਦੀ ਅਦਲਾ-ਬਦਲੀ ਕਰ ਕੇ ਇਸ ਨਦੀਨ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 9.
ਹਾੜ੍ਹੀ ਦੀਆਂ ਫ਼ਸਲਾਂ ਵਿੱਚ ਆਉਣ ਵਾਲੇ ਨਦੀਨਾਂ ਦੇ ਨਾਮ ਲਿਖੋ ।
ਉੱਤਰ-
ਹਾੜ੍ਹੀ ਦੀਆਂ ਫ਼ਸਲਾਂ ਵਿਚ ਗੁੱਲੀ ਡੰਡਾ, ਜੰਧਰ, ਜੰਗਲੀ ਜਵੀ, ਮੈਣਾ, ਮੈਣੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਬਟਨ ਬੂਟੀ, ਜੰਗਲੀ ਮਟਰੀ, ਬਿੱਲੀ ਬੂਟੀ, ਕੱਲਾ, ਪਿੱਤ-ਪਾਪੜਾ ਆਦਿ ਹਨ ।
ਪ੍ਰਸ਼ਨ 10.
ਨਦੀਨ ਫ਼ਸਲਾਂ ਨਾਲ ਕਿਹੜੇ-ਕਿਹੜੇ ਊਰਜਾ ਸਰੋਤਾਂ ਲਈ ਮੁਕਾਬਲਾ ਕਰਦੇ ਹਨ ?
ਉੱਤਰ-
ਨਦੀਨ ਖਾਦਾਂ, ਪਾਣੀ, ਸੂਰਜੀ ਰੋਸ਼ਨੀ, ਖ਼ੁਰਾਕੀ ਤੱਤ ਆਦਿ ਊਰਜਾ ਸਰੋਤਾਂ ਲਈ ਫ਼ਸਲਾਂ ਨਾਲ ਮੁਕਾਬਲਾ ਕਰਦੇ ਹਨ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –
ਪ੍ਰਸ਼ਨ 1.
ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਫ਼ਸਲਾਂ ਵਿੱਚ ਕੁੱਝ ਅਣਚਾਹੇ ਤੇ ਬੇਲੋੜੇ ਪੌਦੇ ਆਪਣੇ ਆਪ ਉੱਗ ਪੈਂਦੇ ਹਨ ਜਿਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ । ਇਹਨਾਂ ਦਾ ਖੇਤਾਂ ਵਿੱਚ ਮੁੱਖ ਫ਼ਸਲ ਨਾਲ ਉੱਗਣਾ ਹਾਨੀਕਾਰਕ ਹੁੰਦਾ ਹੈ । ਇਹ ਮੁੱਖ ਫ਼ਸਲ ਨਾਲ ਸੂਰਜੀ ਰੋਸ਼ਨੀ, ਜ਼ਮੀਨ ਵਿਚੋਂ ਪ੍ਰਾਪਤ ਖੁਰਾਕੀ ਤੱਤਾਂ, ਹਵਾ, ਖਾਦਾਂ, ਪਾਣੀ ਆਦਿ ਲਈ ਮੁੱਖ ਫ਼ਸਲ ਦੇ ਪੌਦਿਆਂ ਨਾਲ ਮੁਕਾਬਲਾ ਕਰਦੇ ਹਨ । ਨਦੀਨਾਂ ਦੇ ਕਾਰਨ ਮੁੱਖ ਫ਼ਸਲ ਦੀ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ ਤੇ ਇਸ ਦਾ ਝਾੜ ਵੀ ਘੱਟ ਜਾਂਦਾ ਹੈ । ਇਸ ਲਈ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ ਕਰਨਾ ਜ਼ਰੂਰੀ ਹੋ ਜਾਂਦਾ ਹੈ ।
ਪ੍ਰਸ਼ਨ 2.
ਕਾਸ਼ਤਕਾਰੀ ਢੰਗ ਨਾਲ ਨਦੀਨਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
ਉੱਤਰ-
ਨਦੀਨਾਂ ਨੂੰ ਕਾਬੂ ਕਰਨ ਲਈ ਕਈ ਵਾਰ ਕਾਸ਼ਤਕਾਰੀ ਢੰਗ ਵੀ ਵਰਤਿਆ ਜਾਂਦਾ ਹੈ । ਕਈ ਨਦੀਨ ਇਕੋ ਹੀ ਫ਼ਸਲ ਬੀਜਣ ਤੇ ਆਉਂਦੇ ਹਨ, ਅਜਿਹਾ ਇਸ ਲਈ ਹੁੰਦਾ ਹੈ ਕਿ ਨਦੀਨ ਦੀਆਂ ਮੁੱਢਲੀਆਂ ਲੋੜਾਂ ਇਸ ਮੁੱਖ ਫ਼ਸਲ ਤੋਂ ਪੂਰੀਆਂ ਹੁੰਦੀਆਂ ਹਨ। ਜਿਵੇਂ ਕਣਕ ਦੀ ਫ਼ਸਲ ਵਿਚ ਗੁੱਲੀ ਡੰਡਾ | ਅਜਿਹੇ ਨਦੀਨਾਂ ਦੀ ਰੋਕਥਾਮ ਲਈ ਫ਼ਸਲਾਂ ਦੀ ਅਦਲਾ-ਬਦਲੀ ਕਰਕੇ ਬੀਜਾਈ ਕੀਤੀ ਜਾਂਦੀ ਹੈ। ਵਧੇਰੇ ਬੁਝਾ ਮਾਰਨ ਵਾਲੀਆਂ ਕਿਸਮਾਂ ਬੀਜ. ਕੇ ਅਤੇ ਦੋਹਰੀ ਬੌਣੀ ਕਰਕੇ ਫ਼ਸਲ ਬੀਜੀ ਜਾਵੇ ਤਾਂ ਵੀ ਨਦੀਨ ਘੱਟ ਹੁੰਦੇ ਹਨ । ਖਾਦ ਨੂੰ ਛੱਟੇ ਦੀ ਥਾਂ ਪੋਰ ਕਰਨ ਨਾਲ, ਦੋ ਪਾਸੀ ਬੀਜਾਈ ਕਰਨ ਨਾਲ, ਸਿਆੜਾਂ ਵਿਚ ਫਾਸਲਾ ਘਟਾਉਣ ਨਾਲ ਵੀ ਨਦੀਨਾਂ ਤੇ ਕਾਬੂ ਪਾਉਣ ਵਿਚ ਸਹਾਇਤਾ ਮਿਲਦੀ ਹੈ ।
ਪ੍ਰਸ਼ਨ 3.
ਨਦੀਨਨਾਸ਼ਕ ਕੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਵਰਤਣ ਦੇ ਕੀ ਲਾਭ ਹਨ ?
ਉੱਤਰ-
ਇਹ ਰਸਾਇਣਿਕ ਦਵਾਈਆਂ ਹਨ, ਜੋ ਨਦੀਨਾਂ ਨੂੰ ਮਾਰ ਦਿੰਦੀਆਂ ਹਨ । ਇਹ ਨਦੀਨਾਂ ਦੀ ਰੋਕਥਾਮ ਦਾ ਇੱਕ ਅਸਰਦਾਇਕ ਤਰੀਕਾ ਹੈ । ਇਸ ਵਿਚ ਫ਼ਸਲ ਵਿਚ ਨਦੀਨ ਜੰਮਣ ਤੋਂ ਪਹਿਲਾਂ ਹੀ ਮਾਰੇ ਜਾ ਸਕਦੇ ਹਨ, ਇਸ ਤਰ੍ਹਾਂ ਇਹ ਫ਼ਸਲ ਨਾਲ ਖਾਦ, ਹਵਾ, ਪਾਣੀ, ਰੌਸ਼ਨੀ, ਖ਼ੁਰਾਕੀ ਤੱਤਾਂ ਲਈ ਮੁਕਾਬਲਾ ਕਰਨ ਦੇ
ਯੋਗ ਨਹੀਂ ਰਹਿੰਦੇ ਅਤੇ ਇਸ ਤਰ੍ਹਾਂ ਫ਼ਸਲ ਦਾ ਝਾੜ ਵੀ ਵੱਧਦਾ ਹੈ ਤੇ ਗੁਣਵੱਤਾ ਵੀ । ਪਰ ਇਹਨਾਂ ਦਵਾਈਆਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ।
ਪ੍ਰਸ਼ਨ 4.
ਵਰਤਣ ਦੇ ਸਮੇਂ ਅਨੁਸਾਰ, ਨਦੀਨਨਾਸ਼ਕਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਹੁੰਦੀਆਂ ਹਨ ?
ਉੱਤਰ-
ਵਰਤਣ ਦੇ ਸਮੇਂ ਅਨੁਸਾਰ ਨਦੀਨਨਾਸ਼ਕਾਂ ਦੀਆਂ ਚਾਰ ਸ਼੍ਰੇਣੀਆਂ ਹੁੰਦੀਆਂ ਹਨ
- ਬੀਜਾਈ ਲਈ ਖੇਤ ਤਿਆਰ ਕਰਕੇ ਫ਼ਸਲ ਬੀਜਣ ਤੋਂ ਪਹਿਲਾਂ ।
- ਫ਼ਸਲ ਉੱਗਣ ਤੋਂ ਪਹਿਲਾਂ
- ਖੜੀ ਫ਼ਸਲ ਵਿਚ
- ਖ਼ਾਲੀ ਥਾਂਵਾਂ ਤੇ ਵਰਤੋਂ ।
ਪ੍ਰਸ਼ਨ 5.
ਨਦੀਨਨਾਸ਼ਕਾਂ ਦੇ ਛਿੜਕਾਅ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਨਦੀਨਨਾਸ਼ਕਾਂ ਦੇ ਛਿੜਕਾਅ ਸਮੇਂ ਸਾਵਧਾਨੀਆਂ-
- ਨਦੀਨਨਾਸ਼ਕਾਂ ਦੀ ਵਰਤੋਂ ਸਮੇਂ ਹੱਥਾਂ ਵਿਚ ਦਸਤਾਨੇ ਜ਼ਰੂਰ ਪਾਉਣੇ ਚਾਹੀਦੇ ਹਨ |
- ਨਦੀਨਨਾਸ਼ਕ ਦਵਾਈਆਂ ਦੇ ਛਿੜਕਾਅ ਲਈ ਸਦਾ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਨਦੀਨਨਾਸ਼ਕਾਂ ਦੀ ਵਰਤੋਂ ਸ਼ਾਂਤ ਮੌਸਮ ਵਾਲੇ ਦਿਨ ਹੀ ਕਰਨੀ ਚਾਹੀਦੀ ਹੈ ।
- ਫ਼ਸਲ ਜੰਮਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਦੀ ਵਰਤੋਂ ਸਵੇਰੇ ਜਾਂ ਸ਼ਾਮ ਸਮੇਂ ਹੀ ਕਰਨੀ ਚਾਹੀਦੀ ਹੈ, ਦੁਪਹਿਰ ਵੇਲੇ ਨਹੀਂ ਕਰਨੀ ਚਾਹੀਦੀ ।
- ਨਦੀਨਨਾਸ਼ਕਾਂ ਨੂੰ ਬੱਚਿਆਂ ਤੋਂ ਦੂਰ ਤਾਲੇ ਅੰਦਰ ਰੱਖੋ ।
- ਨਦੀਨਨਾਸ਼ਕ ਖ਼ਰੀਦਦੇ ਸਮੇਂ ਦੁਕਾਨਦਾਰ ਤੋਂ ਪੱਕਾ ਬਿਲ ਜ਼ਰੂਰ ਲੈਣਾ ਚਾਹੀਦਾ ਹੈ ।
- ਨਦੀਨਨਾਸ਼ਕਾਂ ਦਾ ਘੋਲ ਛਿੜਕਾਅ ਵਾਲੇ ਪੰਪ ਵਿਚ ਪਾਉਣ ਤੋਂ ਪਹਿਲਾਂ ਹੀ ਤਿਆਰ ਕਰਨਾ ਚਾਹੀਦਾ ਹੈ ।
- ਨਦੀਨਨਾਸ਼ਕ ਦਾ ਛਿੜਕਾਅ ਸਾਰੀ ਫ਼ਸਲ ਉੱਪਰ ਇਕਸਾਰ ਕਰਨਾ ਚਾਹੀਦਾ ਹੈ ।
PSEB 7th Class Agriculture Guide ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ Important Questions and Answers
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਘਾਹ ਵਾਲੇ ਨਦੀਨਾਂ ਵਿਚ ਨਾੜੀਆਂ ਕਿਹੋ ਜਿਹੀਆਂ ਹੁੰਦੀਆਂ ਹਨ ?
ਉੱਤਰ-
ਲੰਬੀਆਂ ਤੇ ਸਿੱਧੀਆਂ ।
ਪ੍ਰਸ਼ਨ 2.
ਚੌੜੇ ਪੱਤੇ ਵਾਲੇ ਨਦੀਨ ਦੀਆਂ ਨਾੜੀਆਂ ਕਿਹੋ ਜਿਹੀਆਂ ਹੁੰਦੀਆਂ ਹਨ ?
ਉੱਤਰ-
ਇਹਨਾਂ ਵਿਚ ਨਾੜੀਆਂ ਦਾ ਸਮੂਹ ਹੁੰਦਾ ਹੈ ।
ਪ੍ਰਸ਼ਨ 3.
ਸਾਉਣੀ ਦੀ ਫ਼ਸਲ ਵਿਚ ਨਦੀਨਾਂ ਕਾਰਨ ਝਾੜ ਕਿੰਨਾ ਘੱਟ ਜਾਂਦਾ ਹੈ ?
ਉੱਤਰ-
20-50%.
ਪ੍ਰਸ਼ਨ 4.
ਕੱਦੂ ਕੀਤੇ ਖੇਤ ਵਿਚ ਬੀਜੇ ਝੋਨੇ ਵਿਚਲੇ ਕੁੱਝ ਨਦੀਨ ਦੱਸੋ ।
ਉੱਤਰ-
ਸਵਾਂਕ, ਮੋਥਾ, ਕਣਕੀ ।
ਪ੍ਰਸ਼ਨ 5.
ਸਾਉਣੀ ਦੀਆਂ ਕੁੱਝ ਹੋਰ ਫਸਲਾਂ ਵਿਚ ਨਦੀਨ ਦੱਸੋ |
ਉੱਤਰ-
ਤੱਕੜੀ ਘਾਹ, ਖੱਬਲ ਘਾਹ, ਕਾਂ-ਮੱਕੀ, ਸਲਾਰਾ ।
ਪ੍ਰਸ਼ਨ 6.
ਝੋਨੇ-ਫ਼ਸਲੀ ਚੱਕਰ ਵਾਲੇ ਖੇਤਾਂ ਵਿਚ ਕਿਹੜਾ ਨਦੀਨ ਵਧੇਰੇ ਹੁੰਦਾ ਹੈ ?
ਉੱਤਰ-
ਗੁਲੀ-ਡੰਡਾ/ਮਿੱਟੀ ਨਦੀਨ ।
ਪ੍ਰਸ਼ਨ 7.
ਹਾੜ੍ਹੀ ਵਿਚ ਦੂਸਰੇ ਫ਼ਸਲੀ ਚੱਕਰਾਂ ਵਿਚ ਕਿਹੜੇ ਨਦੀਨ ਹੁੰਦੇ ਹਨ ?
ਉੱਤਰ-
ਜੌਧਰ/ਜੰਗਲੀ ਜਵੀਂ ਆਦਿ ।
ਪ੍ਰਸ਼ਨ 8.
ਕਣਕ ਵਿਚ ਕਿਹੜੇ ਨਦੀਨ ਦੇਖੇ ਜਾ ਸਕਦੇ ਹਨ ?
ਉੱਤਰ-
ਮੈਣਾ, ਮੈਣੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਤੱਕਲਾ ਆਦਿ ।
ਪ੍ਰਸ਼ਨ 9.
ਨਦੀਨਾਂ ਦੀ ਰੋਕਥਾਮ ਲਈ ਕਿੰਨੇ ਤਰੀਕੇ ਹਨ ?
ਉੱਤਰ-
ਤਿੰਨ-ਡੀ, ਕਾਸ਼ਤਕਾਰੀ ਢੰਗ, ਨਦੀਨਨਾਸ਼ਕ ਦਵਾਈਆਂ ।
ਪ੍ਰਸ਼ਨ 10.
ਨਦੀਨ ਜੰਮਣ ਤੋਂ ਪਹਿਲਾਂ ਵਰਤੇ ਜਾਂਦੇ ਨਦੀਨਨਾਸ਼ਕ ਦਾ ਨਾਂ ਦੱਸੋ।
ਉੱਤਰ-ਟਰੈਫਲਾਨ ।
ਪ੍ਰਸ਼ਨ 11.
ਬੀਜਾਈ ਤੋਂ 24 ਘੰਟੇ ਦੇ ਅੰਦਰ-ਅੰਦਰ ਛਿੜਕਾਅ ਕੀਤਾ ਜਾਣ ਵਾਲਾ ਨਦੀਨਨਾਸ਼ਕ ਦੱਸੋ । ‘
ਉੱਤਰ-
ਸਟੌਪ |
ਪ੍ਰਸ਼ਨ 12.
ਖੜੀ ਫ਼ਸਲ ਵਿਚ, ਨਦੀਨਾਂ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ?
ਉੱਤਰ-
ਟੌਪਿਕ ।
ਪ੍ਰਸ਼ਨ 13.
ਸੁਰੱਖਿਅਤ ਹੈੱਡ ਲਾ ਕੇ ਕਿਹੜਾ ਨਦੀਨਨਾਸ਼ਕ ਵਰਤਿਆ ਜਾਂਦਾ ਹੈ ?
ਉੱਤਰ-
ਰਾਊਂਡ ਅਪ ।
ਪ੍ਰਸ਼ਨ 14.
ਫ਼ਸਲ ਜੰਮਣ ਤੋਂ ਪਹਿਲਾਂ ਨਦੀਨਨਾਸ਼ਕ ਕਿਸ ਸਮੇਂ ਛਿੜਕਣੇ ਚਾਹੀਦੇ ਹਨ ?
ਉੱਤਰ-
ਸਵੇਰੇ ਜਾਂ ਸ਼ਾਮ ਸਮੇਂ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਝੋਨੇ-ਕਣਕ ਫ਼ਸਲੀ ਚੱਕਰ ਵਿਚ ਗੁੱਲੀ ਡੰਡਾ ਦੇ ਵੱਧਣ-ਫੁੱਲਣ ਦਾ ਕੀ ਕਾਰਨ ਹੈ ?
ਉੱਤਰ-
ਝੋਨੇ-ਕਣਕ ਦਾ ਫ਼ਸਲੀ ਚੱਕਰ ਇਸ ਦੇ ਵੱਧਣ-ਫੁੱਲਣ ਲਈ ਅਨੁਕੂਲ ਮਾਹੌਲ ਦਿੰਦਾ ਹੈ ।
ਪ੍ਰਸ਼ਨ 2.
ਨਦੀਨਾਂ ਨੂੰ ਗੋਡੀ ਕਰਕੇ ਕਾਬੂ ਕਰਨ ਲਈ ਕਿਹੜੇ ਯੰਤਰ ਵਰਤੇ ਜਾਂਦੇ ਹਨ ?
ਉੱਤਰ-
ਖੁਰਪਾ, ਕਸੌਲਾ, ਵੀਲੇ ਹੋ, ਤ੍ਰਿਫਾਲੀ ਜਾਂ ਟਰੈਕਟਰ ਨਾਲ ਚੱਲਣ ਵਾਲੇ ਹਲ, ਟਿੱਲਰ ।
ਪ੍ਰਸ਼ਨ 3.
ਖਾਦ ਪਾਉਣ ਦਾ ਢੰਗ, ਬੀਜਾਈ ਦਾ ਢੰਗ ਆਦਿ ਨਾਲ ਨਦੀਨਾਂ ਦੀ ਰੋਕਥਾਮ ਕਰਨ ਦਾ ਕੀ ਤਰੀਕਾ ਹੈ ?
ਉੱਤਰ-
ਖਾਦ ਨੂੰ ਛੱਟੇ ਦੀ ਥਾਂ ਪੋਰੇ ਨਾਲ ਪਾਉਣ ਨਾਲ, ਦੋ ਪਾਸੀਂ ਬੀਜਾਈ ਕਰਨ, ਸਿਆੜਾਂ ਵਿਚ ਫ਼ਾਸਲਾ ਘਟਾਉਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 4.
ਨਦੀਨਨਾਸ਼ਕ ਕੀ ਹਨ ?
ਉੱਤਰ-
ਨਦੀਨਨਾਸ਼ਕ ਰਸਾਇਣਿਕ ਦਵਾਈਆਂ ਹਨ ਜੋ ਨਦੀਨਾਂ ਨੂੰ ਮਾਰ ਦਿੰਦੀਆਂ ਹਨ ਪਰ ਮੁੱਖ ਫ਼ਸਲ ਨੂੰ ਨੁਕਸਾਨ ਨਹੀਂ ਕਰਦੀਆਂ ।
ਪ੍ਰਸ਼ਨ 5.
ਨਦੀਨਨਾਸ਼ਕਾਂ ਦੀ ਵਰਤੋਂ ਕਿਸ ਦੀ ਸਿਫ਼ਾਰਿਸ਼ ਤੇ ਅਤੇ ਕਿੰਨੀ ਤੇ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਇਹਨਾਂ ਦਵਾਈਆਂ ਦੀ ਵਰਤੋਂ ਪੀ.ਏ.ਯੂ. ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਲੋੜ ਪੈਣ ਤੇ ਅਤੇ ਉੱਚਿਤ ਮਾਤਰਾ ਵਿਚ ਸਮੇਂ ਸਿਰ ਹੀ ਕਰਨੀ ਚਾਹੀਦੀ ਹੈ ।
ਇਹਨਾਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਨਦੀਨਾਂ ਦੀ ਰੋਕਥਾਮ ਲਈ ਦੋ ਤਰੀਕੇ ਵਿਸਥਾਰ ਵਿੱਚ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਗੋਡੀ, ਕਾਸ਼ਤਕਾਰੀ ਢੰਗ, ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਗੋਡੀ-ਨਦੀਨਾਂ ਨੂੰ ਗੋਡੀ ਕਰਕੇ ਖਤਮ ਕੀਤਾ ਜਾ ਸਕਦਾ ਹੈ ।
ਇਸ ਕੰਮ ਲਈ ਖੁਰਪਾ, ਕਸੌਲੀ, ਵੀਲ ਹੋ, ਤਿਫਾਲੀ, ਟਰੈਕਟਰ ਨਾਲ ਚੱਲਣ ਵਾਲੇ ਹਲ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਗੋਡੀ ਸਹੀ ਸਮੇਂ ਅਤੇ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ । ਇਸ ਢੰਗ ਦੇ ਕੁੱਝ ਨੁਕਸਾਨ ਵੀ ਹਨ, ਜਿਵੇਂ-ਕਈ ਵਾਰ ਗੋਡੀ ਕਰਨ ਲਈ ਮਜ਼ਦੂਰ ਨਹੀਂ ਮਿਲਦੇ, ਬਰਸਾਤਾਂ ਵਿੱਚ ਗੋਡੀ ਕਰਨੀ ਮੁਸ਼ਕਿਲ ਹੁੰਦੀ ਹੈ । ਇਹ ਢੰਗ ਮਹਿੰਗਾ ਹੈ ਤੇ ਸਮਾਂ ਵੀ ਵੱਧ ਲੱਗਦਾ ਹੈ । ਨਦੀਨਨਾਸ਼ਕਾਂ ਦੀ ਵਰਤੋਂ-ਇਹ ਰਸਾਇਣਿਕ ਦਵਾਈਆਂ ਹਨ ਜੋ ਨਦੀਨਾਂ ਨੂੰ ਨਸ਼ਟ ਕਰ ਦਿੰਦੀਆਂ ਹਨ, ਪਰ ਮੁੱਖ ਫ਼ਸਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ ।
ਵੱਖ-ਵੱਖ ਫ਼ਸਲਾਂ ਵਿੱਚ ਤੇ ਵੱਖ-ਵੱਖ ਨਦੀਨਾਂ ਲਈ ਅਤੇ ਨਦੀਨਾਂ ਦੇ ਜੰਮਣ ਦੇ ਸਮੇਂ ਅਨੁਸਾਰ ਵੱਖ-ਵੱਖ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ।
ਇਹ ਦਵਾਈਆਂ ਕੁੱਝ ਹੱਦ ਤੱਕ ਜ਼ਹਿਰੀਲੀਆਂ ਹੁੰਦੀਆਂ ਹਨ ਅਤੇ ਇਹਨਾਂ ਦੀ ਵਰਤੋਂ ਪੀ. ਈ. ਯੂ. ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਲੋੜ ਅਨੁਸਾਰ ਕਰਨੀ ਚਾਹੀਦੀ ਹੈ । ਇਕੋ ਨਦੀਨਨਾਸ਼ਕ ਨੂੰ ਇਕੋ ਖੇਤ ਵਿੱਚ ਲਗਾਤਾਰ ਨਹੀਂ ਵਰਤਣਾ ਚਾਹੀਦਾ ।
ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ PSEB 7th Class Agriculture Notes
ਪਾਠ ਇੱਕ ਨਜ਼ਰ ਵਿਚ
- ਮੁੱਖ ਫ਼ਸਲਾਂ ਵਿਚ ਉੱਗੇ ਬੇਲੋੜੇ ਪੌਦੇ ਜੋ ਫ਼ਸਲ ਦੀ ਕਾਸ਼ਤ ਨਾਲ ਉੱਗ ਪੈਂਦੇ ਹਨ ਤੇ ਖ਼ੁਰਾਕ ਖਾਂਦੇ ਹਨ, ਉਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ ।
- ਨਦੀਨਾਂ ਕਾਰਨ ਫ਼ਸਲਾਂ ਦਾ ਝਾੜ ਘਟਦਾ ਹੈ ਤੇ ਇਹਨਾਂ ਦੀ ਗੁਣਵੱਤਾ ਤੇ ਵੀ ਮਾੜਾ ਅਸਰ ਪੈਂਦਾ ਹੈ ।
- ਨਦੀਨਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ ।
- ਘਾਹ ਵਾਲੇ ਨਦੀਨਾਂ ਦੇ ਪੱਤੇ ਲੰਬੇ, ਪਤਲੇ ਤੇ ਨਾੜੀਆਂ ਸਿੱਧੀਆਂ ਅਤੇ ਲੰਬੀਆਂ ਹੁੰਦੀਆਂ ਹਨ ।
- ਚੌੜੇ ਪੱਤਿਆਂ ਵਾਲੇ ਨਦੀਨਾਂ ਦੇ ਪੱਤੇ ਚੌੜੇ ਅਤੇ ਨਾੜੀਆਂ ਦਾ ਸਮੂਹ ਹੁੰਦਾ ਹੈ ।
- ਸਾਉਣੀ ਵਿੱਚ ਵਰਖਾ ਆਮ ਹੋਣ ਕਾਰਨ ਨਦੀਨ ਵੱਡੀ ਸਮੱਸਿਆ ਪੈਦਾ ਕਰਦੇ ਹਨ ਇਹਨਾਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਹੁੰਦੀ ਇਹ ਵਧੇਰੇ ਫੱਲਦੇ-ਫੁੱਲਦੇ ਹਨ ।
- ਸਾਉਣੀ ਰੁੱਤ ਵਿਚ ਖੇਤ ਨੂੰ ਕੱਦੂ ਕਰਕੇ ਬੀਜੇ ਗਏ ਝੋਨੇ ਵਿਚ ਨਦੀਨ ਹਨ-ਘਰਿੱਲਾ, ਸਵਾਂਕੀ, ਸਵਾਂਕ, ਸਣੀ, ਕਣਕੀ, ਮੋਥਾ ਆਦਿ।
- ਸਾਉਣੀ ਦੇ ਹੋਰ ਨਦੀਨ ਹਨ-ਤੱਕੜੀ ਘਾਹ, ਕੁੱਤਾ ਘਾਹ, ਮੱਕੜਾ, ਮਧਾਣਾ, ਖੱਬਲ ਘਾਹ, ਕਾਂ-ਮੱਕੀ, ਅਰੈਕਣੀ ਘਾਹ, ਬਰੂ, ਡੀਲਾ, ਸਲਾਰਾ, ਮਾਤੂ ਵੇਲ ਚੁਲਾਈ, ਤਾਂਦਲਾ ਆਦਿ।
- ਹਾੜੀ ਦੀਆਂ ਫ਼ਸਲਾਂ ਵਿਚ ਗੁੱਲੀ ਡੰਡਾ, ਜੱਧਰ, ਜੰਗਲੀ ਜਵੀ, ਮੈਣਾ, ਮੈਣੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਬਟਨ ਬੂਟੀ, ਜੰਗਲੀ ਮਟਰੀ, ਬਿੱਲੀ ਬੂਟੀ, ਤੱਕਲਾ, ਪਿੱਤ-ਪਾਪੜਾ ਆਦਿ ਹਨ ।
- ਗੁੱਲੀ ਡੰਡਾ ਕਣਕ ਵਿਚ ਬਹੁਤ ਨੁਕਸਾਨ ਕਰਦਾ ਹੈ ।
- ਨਦੀਨਾਂ ਦੀ ਰੋਕਥਾਮ ਦੇ ਤਰੀਕੇ ਹਨ-ਗੋਡੀ ਕਰਨਾ, ਫਸਲਾਂ ਦੀ ਅਦਲਾ-ਬਦਲੀ ਕਰਨਾ, ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਆਦਿ ।
- ਸਟੌਪ ਵਰਗੇ ਨਦੀਨ-ਨਾਸ਼ਕ ਦੀ ਵਰਤੋਂ ਬੀਜਾਈ ਦੇ 24 ਘੰਟੇ ਦੇ ਅੰਦਰ-ਅੰਦਰ ਕੀਤੀ ਜਾਂਦੀ ਹੈ :
- ਟੌਪਿਕ ਵਰਗੇ ਨਦੀਨਨਾਸ਼ਕ ਦੀ ਵਰਤੋਂ ਜਦੋਂ ਨਦੀਨ ਉੱਗੇ ਹੋਣ ਖੜੀ ਫ਼ਸਲ ਵਿਚ ਹੁੰਦੀ ਹੈ ।
- ਰਾਊਂਡ ਅੱਪ ਵਰਗੇ ਨਦੀਨਨਾਸ਼ਕ ਦੀ ਵਰਤੋਂ ਨੋਜ਼ਲ ਨੂੰ ਢੱਕ ਕੇ ਸਿੱਧੇ ਹੀ ਨਦੀਨ ‘ਤੇ ਕੀਤੀ ਜਾਂਦੀ ਹੈ ।
- ਕਈ ਨਦੀਨਨਾਸ਼ਕ ਜ਼ਹਿਰੀਲੇ ਹੁੰਦੇ ਹਨ । ਇਸ ਲਈ ਇਹਨਾਂ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ ।