Punjab State Board PSEB 7th Class Agriculture Book Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ Textbook Exercise Questions, and Answers.
PSEB Solutions for Class 7 Agriculture Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ
Agriculture Guide for Class 7 PSEB ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਪੰਜਾਬ ਦਾ ਕਿੰਨਾ ਰਕਬਾ ਖੇਤੀ ਹੇਠ ਹੈ ?
ਉੱਤਰ-41.58 ਲੱਖ ਹੈਕਟੇਅਰ ।
ਪ੍ਰਸ਼ਨ 2.
ਦਰਮਿਆਨੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ ਕਿੰਨੇ ਕਿਆਰੇ ਹੋਣੇ ਚਾਹੀਦੇ ਹਨ ?
ਉੱਤਰ-
ਤਿੰਨ ਤੋਂ ਚਾਰ ਇੰਚ ਦੇ ਟਿਊਬਵੈੱਲ ਲਈ 10 ਤੋਂ 11 ਕਿਆਰੇ ਪ੍ਰਤੀ ਏਕੜ ॥
ਪ੍ਰਸ਼ਨ 3.
ਝੋਨਾ ਲਗਾਉਣ ਤੋਂ ਬਾਅਦ ਕਿੰਨੇ ਦਿਨ ਪਾਣੀ ਖੇਤ ਵਿਚ ਖੜ੍ਹਾ ਰੱਖਣਾ ਚਾਹੀਦਾ ਹੈ ?
ਉੱਤਰ-
15 ਦਿਨ ।
ਪ੍ਰਸ਼ਨ 4.
ਕਣਕ ਦੀ ਕਾਸ਼ਤ ਲਈ ਪਹਿਲਾ ਪਾਣੀ ਹਲਕਾ ਲਗਾਉਣ ਲਈ ਕਿਹੜੀ ਡਰਿੱਲ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਜ਼ੀਰੋ ਟਿੱਲ ਡਰਿੱਲ ਦੀ ।
ਪ੍ਰਸ਼ਨ 5.
ਲੈਜ਼ਰ ਲੇਵਲਰ ਰਾਹੀਂ ਫ਼ਸਲਾਂ ਦੇ ਝਾੜ ਵਿਚ ਕਿੰਨਾ ਵਾਧਾ ਹੁੰਦਾ ਹੈ ?
ਉੱਤਰ-
25-30%.
ਪ੍ਰਸ਼ਨ 6.
ਖੇਤਾਂ ਉੱਪਰ ਪਾਣੀ ਦੀ ਕਾਰਜ ਸਮਰੱਥਾ ਕਿੰਨੀ ਨਾਪੀ ਗਈ ਹੈ ?
ਉੱਤਰ-
35 ਤੋਂ 40.
ਪ੍ਰਸ਼ਨ 7.
ਪੰਜਾਬ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਹਨ ?
ਉੱਤਰ-
ਕਣਕ ਤੇ ਝੋਨਾ ।
ਪ੍ਰਸ਼ਨ 8.
ਝੋਨੇ ਵਿੱਚ ਸਹੀ ਸਿੰਚਾਈ ਲਈ ਕਿਹੜੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਟੈਂਸ਼ੀਉਮੀਟਰ ।
ਪ੍ਰਸ਼ਨ 9.
ਘੱਟ ਪਾਣੀ ਲੈਣ ਵਾਲੀਆਂ ਕਿਸੇ ਦੋ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਤੇਲ ਬੀਜ ਫ਼ਸਲਾਂ, ਨਰਮਾ ।
ਪ੍ਰਸ਼ਨ 10.
ਫ਼ਸਲਾਂ ਵਿਚ ਪਰਾਲੀ ਦੀ ਤਹਿ ਵਿਛਾਉਣ ਨਾਲ ਵਾਸ਼ਪੀਕਰਣ ਉੱਪਰ ਕੀ ਅਸਰ ਪੈਂਦਾ ਹੈ ?
ਉੱਤਰ-
ਵਾਸ਼ਪੀਕਰਣ ਘੱਟ ਜਾਂਦਾ ਹੈ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਟੈਂਸ਼ੀਉਮੀਟਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਇਹ ਇੱਕ ਯੰਤਰ ਹੈ ਜੋ ਕੱਚ ਦੀ ਪਾਈਪ ਨਾਲ ਬਣਿਆ ਹੈ, ਇਸ ਨੂੰ ਫ਼ਸਲ ਵਾਲੀ ਜ਼ਮੀਨ ਵਿੱਚ ਗੱਡ ਦਿੱਤਾ ਜਾਂਦਾ ਹੈ । ਇਸ ਵਿੱਚ ਪਾਣੀ ਦਾ ਪੱਧਰ ਜਦੋਂ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਪਹੁੰਚ ਜਾਂਦਾ ਹੈ ਤਾਂ ਹੀ ਖੇਤ ਵਿੱਚ ਪਾਣੀ ਦਿੱਤਾ ਜਾਂਦਾ ਹੈ ।
ਪ੍ਰਸ਼ਨ 2.
ਜ਼ੀਰੋ ਟਿੱਲ ਡਰਿੱਲ ਦਾ ਕੀ ਲਾਭ ਹੈ ?
ਉੱਤਰ-
ਜ਼ੀਰੋ ਟਿੱਲ ਡਰਿੱਲ ਦੀ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਹਲਕਾ ਲਾਉਣ ਦੀ ਲੋੜ ਪੈਂਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ ।
ਪ੍ਰਸ਼ਨ 3.
ਲੈਜ਼ਰ ਲੈਵਲਰ (ਕੰਪਿਊਟਰ ਕਰਾਹਾ) ਦਾ ਕੀ ਲਾਭ ਹੈ ?
ਉੱਤਰ-
ਇਸ ਨਾਲ ਪੱਧਰੇ ਕੀਤੇ ਖੇਤ ਵਿੱਚ 25-30% ਪਾਣੀ ਦੀ ਬੱਚਤ ਹੁੰਦੀ ਹੈ ਤੇ ਝਾੜ ਵੀ 15-20 ਵੱਧਦਾ ਹੈ !
ਪ੍ਰਸ਼ਨ 4.
ਕਿਹੜੀਆਂ ਫ਼ਸਲਾਂ ਦੀ ਕਾਸ਼ਤ ਵੱਟਾਂ ਤੇ ਕਰਨੀ ਚਾਹੀਦੀ ਹੈ ?
ਉੱਤਰ-
ਜਿਹੜੀਆਂ ਫ਼ਸਲਾਂ ਵਿੱਚ ਬੂਟੇ ਤੋਂ ਬੂਟੇ ਦਾ ਫ਼ਾਸਲਾ ਵਧੇਰੇ ਹੁੰਦਾ ਹੈ; ਜਿਵੇਂਕਪਾਹ, ਸੂਰਜਮੁਖੀ, ਮੱਕੀ ਆਦਿ । ਇਹਨਾਂ ਫ਼ਸਲਾਂ ਨੂੰ ਪੱਧਰੇ ਖੇਤ ਦੀ ਥਾਂ ਤੇ ਵੱਟਾਂ ਤੇ ਬੀਜਣਾ ਚਾਹੀਦਾ ਹੈ ।
ਪ੍ਰਸ਼ਨ 5.
ਫੁਆਰਾ ਅਤੇ ਤੁੱਪਕਾ ਸਿੰਚਾਈ ਦਾ ਕੀ ਲਾਭ ਹੈ ?
ਉੱਤਰ-
ਫੁਆਰਾ ਅਤੇ ਤੁੱਪਕਾ ਸਿੰਚਾਈ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਫ਼ਸਲ ਦਾ ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ ।
ਪ੍ਰਸ਼ਨ 6.
ਮਲਚਿੰਗ (Mulching) ਕੀ ਹੁੰਦੀ ਹੈ ?
ਉੱਤਰ-
ਕਈ ਫ਼ਸਲਾਂ; ਜਿਵੇਂ- ਮੱਕੀ, ਕਮਾਦ ਆਦਿ ਵਿਚ ਪਰਾਲੀ ਦੀ ਤਹਿ । ਵਿਛਾਉਣ ਨਾਲ ਵਾਸ਼ਪੀਕਰਣ ਘੱਟ ਜਾਂਦਾ ਹੈ ਤੇ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ । ਇਸ ਨੂੰ ਮਲਚਿੰਗ ਦੇ ਕਿਹਾ ਜਾਂਦਾ ਹੈ ।
ਪ੍ਰਸ਼ਨ 7.
ਸਿੰਚਾਈ ਲਈ ਵਰਤੇ ਜਾਣ ਵਾਲੇ ਵੱਖ-ਵੱਖ ਤਰੀਕਿਆਂ ਦੇ ਨਾਂ ਲਿਖੋ ।
ਉੱਤਰ-
- ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ ।
- ਤੁਪਕਾ ਸਿੰਚਾਈ ॥
- ਫੁਆਰਾ ਸਿੰਚਾਈ ।
- ਬੈਂਡ ਬਣਾ ਕੇ ਸਿੰਚਾਈ ।
- ਵੱਟਾ ਜਾਂ ਖਾਲਾਂ ਬਣਾ ਕੇ ਸਿੰਚਾਈ ।
ਪ੍ਰਸ਼ਨ 8.
ਸਿੰਚਾਈ ਵਾਲੇ ਕਿਆਰਿਆਂ ਦਾ ਆਕਾਰ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਕਿਆਰਿਆਂ ਦਾ ਆਕਾਰ ਮਿੱਟੀ ਦੀ ਕਿਸਮ, ਜ਼ਮੀਨ ਦੀ ਢਾਲ, ਟਿਊਬਵੈੱਲ ਦੇ ਪਾਣੀ ਦੇ ਨਿਕਾਸ ‘ਤੇ ਨਿਰਭਰ ਕਰਦਾ ਹੈ ।
ਪ੍ਰਸ਼ਨ 9.
ਵਰਖਾ ਦੇ ਪਾਣੀ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ ?
ਉੱਤਰ-
ਪਿੰਡਾਂ ਦੇ ਛੱਪੜ ਸੋਧਣੇ ਚਾਹੀਦੇ ਹਨ । ਛੱਪੜਾਂ ਦਾ ਪਾਣੀ ਸਿੰਚਾਈ ਅਤੇ ਪੁਰੜੀ ਲਈ ਵਰਤਿਆ ਜਾ ਸਕਦਾ ਹੈ । ਸੁੱਕੇ ਪਏ ਨਲਕਿਆਂ ਅਤੇ ਖੁਹਾਂ ਨੂੰ ਵੀ ਮੀਂਹ ਦੇ ਪਾਣੀ ਦੀ ਪੂਰਤੀ ਕਰਨ ਲਈ ਵਰਤ ਸਕਦੇ ਹਾਂ ।
ਪ੍ਰਸ਼ਨ 10.
ਖੇਤੀ ਵਿਭਿੰਨਤਾ ਰਾਹੀਂ ਪਾਣੀ ਦੀ ਕਿਵੇਂ ਬੱਚਤ ਕੀਤੀ ਜਾ ਸਕਦੀ ਹੈ ?
ਉੱਤਰ-
ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਝੋਨਾ ਅਤੇ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਪਾਣੀ ਦੀ ਬਹੁਤ ਮਾਤਰਾ ਵਿੱਚ ਲੋੜ ਪੈਂਦੀ ਹੈ । ਜੇ ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ ਜਿਵੇਂ-ਮੱਕੀ, ਤੇਲ ਬੀਜ ਫ਼ਸਲਾਂ, ਦਾਲਾਂ, ਬਾਸਮਤੀ, ਨਰਮਾ, ਕੌਂ ਆਦਿ ਦੀ ਕਾਸ਼ਤ ਕੀਤੀ ਜਾਵੇ ਤਾਂ ਧਰਤੀ ਹੇਠਲਾ ਪਾਣੀ ਲੰਬੇ ਸਮੇਂ ਤੱਕ ਬਚਿਆ ਰਹਿ ਸਕਦਾ ਹੈ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਝੋਨੇ ਦੀ ਕਾਸ਼ਤ ਵਿੱਚ ਪਾਣੀ ਦੀ ਬੱਚਤ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਝੋਨੇ ਵਿੱਚ ਪਹਿਲੇ 15 ਦਿਨ ਪਾਣੀ ਖੜਾ ਰੱਖਣ ਤੋਂ ਬਾਅਦ 2-2 ਦਿਨ ਦੇ ਫ਼ਰਕ ਤੇ ਸਿੰਚਾਈ ਕਰਨ ਨਾਲ ਲਗਪਗ 25% ਪਾਣੀ ਬਚ ਸਕਦਾ ਹੈ । ਝੋਨੇ ਦੀ ਸਿੰਚਾਈ ਲਈ ਟੈਂਸ਼ਿਓਮੀਟਰ ਦੀ ਵਰਤੋਂ ਕਰਨ ਤੇ ਵੀ ਪਾਣੀ ਦੀ ਬੱਚਤ ਹੋ ਜਾਂਦੀ ਹੈ ।
ਟੈਸ਼ੀਉਮੀਟਰ ਇਹ ਇੱਕ ਕੱਚ ਦੀ ਪਾਈਪ ਨਾਲ ਬਣਿਆ ਯੰਤਰ ਹੈ, ਇਸ ਨੂੰ ਜ਼ਮੀਨ ਵਿੱਚ ਗੱਡ ਦਿੱਤਾ ਜਾਂਦਾ ਹੈ । ਇਸ ਵਿੱਚ ਪਾਣੀ ਦਾ ਪੱਧਰ ਜਦੋਂ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਚਲਾ ਜਾਂਦਾ ਹੈ ਤਾਂ ਹੀ ਪਾਣੀ ਦਿੱਤਾ ਜਾਂਦਾ ਹੈ ।
ਪ੍ਰਸ਼ਨ 2.
ਖੇਤੀ ਵਿੱਚ ਪਾਣੀ ਦੀ ਬੱਚਤ ਦੇ ਪੰਜ ਨੁਕਤੇ ਦੱਸੋ ।
ਉੱਤਰ-
ਖੇਤੀ ਵਿੱਚ ਪਾਣੀ ਦੀ ਬੱਚਤ ਦੇ ਨੁਕਤੇ-
- ਝੋਨੇ ਵਿੱਚ ਟੈਸ਼ੀਊਮੀਟਰ ਯੰਤਰ ਦੀ ਵਰਤੋਂ ਕਰਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ
- ਕਣਕ ਵਿੱਚ ਜ਼ੀਰੋ ਟਿੱਲ ਡਰਿੱਲ ਦੀ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਹਲਕਾ ਲਾਉਣ ਦੀ ਲੋੜ ਪੈਂਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ ।
- ਲੇਜ਼ਰ ਲੈਵਲਰ ਨਾਲ ਪੱਧਰੇ ਕੀਤੇ ਖੇਤ ਵਿੱਚ 25-30% ਪਾਣੀ ਦੀ ਬੱਚਤ ਹੁੰਦੀ ਤੇ ਝਾੜ ਵੀ 15-20% ਵੱਧਦਾ ਹੈ ।
- ਜਿਹੜੀਆਂ ਫ਼ਸਲਾਂ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ ਵਧੇਰੇ ਹੁੰਦਾ ਹੈ; ਜਿਵੇਂ-ਕਪਾਹ, ਮੁਰਜਮੁਖੀ, ਮੱਕੀ ਆਦਿ । ਇਹਨਾਂ ਫ਼ਸਲਾਂ ਨੂੰ ਪੱਧਰੇ ਖੇਤ ਦੀ ਥਾਂ ਤੇ ਵੱਟਾਂ ਤੇ ਬੀਜਣਾ ਚਾਹੀਦਾ ਹੈ ।
- ਫੁਆਰਾ ਅਤੇ ਤੁੱਪਕਾ ਸਿੰਚਾਈ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ, ਅਤੇ ਫ਼ਸਲ ਦਾ ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ ।
- ਕਈ ਫ਼ਸਲਾਂ ਜਿਵੇਂ-ਮੱਕੀ, ਕਮਾਦ ਆਦਿ ਵਿਚ ਪਰਾਲੀ ਦੀ ਤਹਿ ਵਿਛਾਉਣ ਨਾਲ ਸਪੀਕਰਣ ਘੱਟ ਜਾਂਦਾ ਹੈ ਤੇ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ । ਇਸ ਨੂੰ ਮਲਚਿੰਗ ਕਿਹਾ ਜਾਂਦਾ ਹੈ ।
ਪ੍ਰਸ਼ਨ 3.
ਸਿੰਚਾਈ ਦੇ ਵੱਖ-ਵੱਖ ਤਰੀਕਿਆਂ ਬਾਰੇ ਵਿਸਥਾਰ ਸਹਿਤ ਵਰਣਨ ਕਰੋ ।
ਉੱਤਰ-
ਸਿੰਚਾਈ ਦੇ ਵੱਖ-ਵੱਖ ਤਰੀਕੇ ਹਨ
1. ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ ਕਿਆਰਾ ਤਰੀਕਾ।
2. ਤੁਪਕਾ ਸਿੰਚਾਈ ਡਰਿੱਪ ਸਿੰਚਾਈ
3. ਫੁਆਰਾ ਸਿੰਚਾਈ
4. ਵੱਟਾਂ ਜਾਂ ਖਾਲਾਂ ਬਣਾ ਕੇ ਸਿੰਚਾਈ
5. ਬੈਂਡ ਬਣਾ ਕੇ ਸਿੰਚਾਈ ।
1. ਖੇਤਾਂ ਨੂੰ ਖੁੱਲਾ ਪਾਣੀ ਦੇਣਾ-ਪੰਜਾਬ ਵਿੱਚ ਇਸ ਤਰੀਕੇ ਦੀ ਵਰਤੋਂ ਵਧੇਰੇ ਹੁੰਦੀ ਹੈ । ਇਸ ਤਰੀਕੇ ਵਿੱਚ ਖੇਤ ਨੂੰ ਪਾਣੀ ਇੱਕ ਨੱਕਾ ਵੱਢ ਕੇ ਦਿੱਤਾ ਜਾਂਦਾ ਹੈ । ਇਸ ਤਰੀਕੇ ਨਾਲ ਪਾਣੀ ਦੀ ਖਪਤ ਵੱਧ ਹੁੰਦੀ ਹੈ । ਕਿਆਰੇ ਦਾ ਆਕਾਰ ਕਈ ਗੱਲਾਂ ਤੇ ਨਿਰਭਰ ਕਰਦਾ ਹੈ । ਜਿਵੇਂ-ਮਿੱਟੀ ਦੀ ਕਿਸਮ, ਖੇਤ ਦੀ ਢਾਲ, ਟਿਊਬਵੈੱਲ ਦੇ ਪਾਣੀ ਦਾ ਨਿਕਾਸ ਆਦਿ । ਜੇ ਟਿਊਬਵੈੱਲ ਦਾ ਆਕਾਰ 3-4 ਇੰਚ ਹੋਵੇ ਤਾਂ ਰੇਤਲੀ ਜ਼ਮੀਨ ਵਿਚ ਪਾਣੀ ਲਾਉਣ ਲਈ ਕਿਆਰਿਆਂ ਦੀ ਗਿਣਤੀ 17-18, ਦਰਮਿਆਨੀ ਜ਼ਮੀਨ ਵਿੱਚ 10-11 ਅਤੇ ਭਾਰੀ ਜ਼ਮੀਨ ਵਿਚ 6-7 ਕਿਆਰੇ ਪ੍ਰਤੀ ਏਕੜ ਹੋਣੇ ਚਾਹੀਦੇ ਹਨ | ਕਣਕ ਅਤੇ ਝੋਨੇ ਨੂੰ ਪਾਣੀ ਲਾਉਣ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ ।
2. ਤੁਪਕਾ ਸਿੰਚਾਈ-ਇਸ ਤਰੀਕੇ ਨੂੰ ਡਰਿੱਪ ਸਿੰਚਾਈ ਵੀ ਕਿਹਾ ਜਾਂਦਾ ਹੈ । ਇਹ ਨਵੇਂ ਜ਼ਮਾਨੇ ਦਾ ਵਿਕਸਿਤ ਸਿੰਚਾਈ ਤਰੀਕਾ ਹੈ । ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ । ਇਸ ਨੂੰ ਪਾਣੀ ਦੀ ਘਾਟ ਅਤੇ ਮਾੜੇ ਪਾਣੀ ਵਾਲੇ ਖੇਤਰਾਂ ਵਿੱਚ ਵਰਤਣਾ ਲਾਭਕਾਰੀ ਰਹਿੰਦਾ ਹੈ ।
ਤੁਪਕਾ ਸਿੰਚਾਈ । ਇਸ ਢੰਗ ਵਿਚ ਪਲਾਸਟਿਕ ਦੀਆਂ ਪਾਈਪਾਂ ਰਾਹੀਂ ਪਾਣੀ ਬੂਟਿਆਂ ਦੇ ਨੇੜੇ ਦਿੱਤਾ ਜਾਂਦਾ ਹੈ ਪਰ ਬੰਦ-ਬੰਦ (ਤੁਪਕਾ)ਕਰਕੇ ਇਸੇ ਕਰਕੇ, ਇਸ ਦਾ ਨਾਂ ਤੁਪਕਾ ਸਿੰਚਾਈ ਪ੍ਰਣਾਲੀ ਹੈ । ਇਹ ਤਰੀਕਾ ਆਮ ਕਰਕੇ ਬਾਗਾਂ ਵਿੱਚ; ਜਿਵੇਂ-ਨਿੰਬੂ, ਅਨਾਰ, ਅਮਰੂਦ, ਪਪੀਤਾ, ਅੰਗੂਰ, ਅੰਬ, ਕਿਨੂੰ ਆਦਿ ਅਤੇ ਸਬਜ਼ੀਆਂ ਵਿੱਚ; ਜਿਵੇਂ-ਟਮਾਟਰ, ਗੋਭੀ, ਤਰਬੂਜ਼, ਖੀਰਾ, ਬੈਂਗਣ ਆਦਿ ਵਿਚ ਵਰਤਿਆ ਜਾਂਦਾ ਹੈ ।
3. ਫੁਆਰਾ ਪ੍ਰਣਾਲੀ-ਇਹ ਵੀ ਇੱਕ ਵਧੀਆ ਸਿੰਚਾਈ ਪ੍ਰਣਾਲੀ ਹੈ । ਇਸ ਦੀ ਵਰਤੋਂ ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ਕੀਤੀ ਜਾਂਦੀ ਹੈ। ਕਿਉਂਕਿ ਇੱਥੇ ਜ਼ਮੀਨ ਨੂੰ ਪੱਧਰਾ ਕਰਨ ਦਾ ਖ਼ਰਚਾ ਬਹੁਤ ਹੁੰਦਾ ਹੈ । ਇਸ ਤਰੀਕੇ ਵਿੱਚ ਵੀ ਪਾਣੀ ਦੀ ਬਹੁਤ ਬੱਚਤ ਹੋ ਜਾਂਦੀ ਹੈ । ਇਹ ਤਰੀਕਾ ਅਪਣਾਉਣ ਨਾਲ ਫ਼ਸਲ ਦਾ ਝਾੜ ਤਾਂ ਵੱਧਦਾ ਹੀ ਹੈ । ਪਰ ਇਸ ਦੀ ਗੁਣਵੱਤਾ ਵੀ ਵੱਧਦੀ ਹੈ ॥ ਫੁਆਰਾ ਸਿੰਚਾਈ ਇਸ ਤਰੀਕੇ ਦੀ ਮੁੱਢਲੀ ਲਾਗਤ ਵਧੇਰੇ ਹੋਣ ਕਾਰਨ ਇਸ ਨੂੰ ਨਗਦੀ ਫ਼ਸਲਾਂ ਅਤੇ ਬਾਗਾਂ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ ।
4. ਖੇਲਾਂ ਜਾਂ ਵੱਟਾਂ ਬਣਾ ਕੇ ਸਿੰਚਾਈ-ਇਸ ਤਰੀਕੇ ਵਿੱਚ ਵੱਟਾਂ ਬਣਾ ਕੇ ਜਾਂ ਖੇਲਾਂ ਬਣਾ ਕੇ ਸਿੰਚਾਈ ਕੀਤੀ ਜਾਂਦੀ ਹੈ ।
5. ਬੈਂਡ ਬਣਾ ਕੇ ਸਿੰਚਾਈ-ਇਸ ਢੰਗ ਵਿਚ ਬੈਂਡ ਬਣਾ ਕੇ ਸਿੰਚਾਈ ਕੀਤੀ ਜਾਂਦੀ ਹੈ ।
ਪ੍ਰਸ਼ਨ 4.
ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਕੀ ਉਪਰਾਲੇ ਕਰ ਸਕਦੇ ਹਾਂ ?
ਉੱਤਰ-
ਮੱਧ ਪੰਜਾਬ ਦੇ 30% ਤੋਂ ਵੱਧ ਰਕਬੇ ਵਿੱਚ ਪਾਣੀ ਦਾ ਪੱਧਰ 70 ਫੁੱਟ ਤੋਂ ਵੀ ਹੇਠਾਂ ਹੋ ਗਿਆ ਹੈ ਅਤੇ ਇਕ ਅੰਦਾਜ਼ੇ ਅਨੁਸਾਰ ਸਾਲ 2023 ਤੱਕ ਇਹ ਪੱਧਰ 160 ਫੁੱਟ ਤੋਂ ਵੀ ਹੇਠਾਂ ਹੋ ਜਾਣਾ ਹੈ । ਇਸ ਲਈ ਮੀਂਹ ਦੇ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ । ਇਸ ਕੰਮ ਲਈ ਆਮ ਲੋਕਾਂ ਤੇ ਸਰਕਾਰ ਨੂੰ ਰਲ-ਮਿਲ ਕੇ ਕੰਮ ਕਰਨ ਦੀ ਪੁਰਾਣੇ ਸੁੱਕੇ ਖੂਹਾਂ ਰਾਹੀਂ ਮੀਂਹ ਦੇ ਪਾਣੀ ਲੋੜ ਵੀ ਹੈ ਤੇ ਆਪਣੇ ਪੱਧਰ ਤੇ ਵੀ ਇਹ ਦੀ ਪੂਰਤੀ ਕੰਮ ਕਰਨਾ ਚਾਹੀਦਾ ਹੈ । ਸਾਨੂੰ ਪਿੰਡਾਂ ਦੇ ਛੱਪੜ ਸੋਧਣੇ ਚਾਹੀਦੇ ਹਨ । ਛੱਪੜਾਂ ਦੇ ਪਾਣੀ ਦੀ ਵਰਤੋਂ ਸਿੰਚਾਈ ਵਾਸਤੇ ਕਰਨੀ ਚਾਹੀਦੀ ਹੈ । ਸਾਨੂੰ ਆਪਣੇ ਸੁੱਕੇ ਪਏ ਨਲਕਿਆਂ ਅਤੇ ਖੁਹਾਂ ਨੂੰ ਵੀ ਮੀਂਹ ਦੇ ਪਾਣੀ ਦੀ ਪੂਰਤੀ ਕਰਨ ਲਈ ਵਰਤਣਾ ਚਾਹੀਦਾ ਹੈ ।
ਪ੍ਰਸ਼ਨ 5.
ਖੇਤੀ ਵਿਭਿੰਨਤਾ ਨਾਲ ਪਾਣੀ ਦੀ ਬੱਚਤ ਤੇ ਸੰਖੇਪ ਨੋਟ ਲਿਖੋ :
ਉੱਤਰ-
ਇਹ ਸਮੇਂ ਦੀ ਮੰਗ ਹੈ ਕਿ ਅਸੀਂ ਜਿਸ ਤਰ੍ਹਾਂ ਵੀ ਹੋਵੇ ਪਾਣੀ ਨੂੰ ਬਚਾਈਏ ਕਿਉਂਕਿ ਪਾਣੀ ਦਾ ਜ਼ਮੀਨ ਹੇਠਲਾ ਪੱਧਰ 70 ਫੁੱਟ ਤੱਕ ਪੁੱਜ ਗਿਆ ਹੈ ਜੋ ਕਿ ਇੱਕ ਅੰਦਾਜ਼ੇ ਮੁਤਾਬਿਕ ਸਾਲ 2023 ਤੱਕ 160 ਫੁੱਟ ਤੋਂ ਵੀ ਹੇਠਾਂ ਪੁੱਜ ਜਾਣਾ ਹੈ । ਇਸ ਲਈ ਪਾਣੀ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਇਹਨਾਂ ਉਪਰਾਲਿਆਂ ਵਿਚੋਂ ਇੱਕ ਹੈ ਖੇਤੀ ਵਿਭਿੰਨਤਾ ।
ਪੰਜਾਬ ਵਿੱਚ ਮੁੱਖ ਫ਼ਸਲਾਂ ਕਣਕ ਅਤੇ ਝੋਨਾ ਹੀ ਰਹੀਆਂ ਹਨ ਤੇ ਇਹਨਾਂ ਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ । ਇਸ ਲਈ ਹੁਣ ਅਜਿਹੀਆਂ ਫ਼ਸਲਾਂ ਲਾਉਣ ਦੀ ਲੋੜ ਹੈ ਜੋ ਘੱਟ ਪਾਣੀ ਮੰਗਦੀਆਂ ਹੋਣ, ਜਿਵੇਂ-ਦਾਲਾਂ, ਤੇਲ ਬੀਜ ਫ਼ਸਲਾਂ, ਜੌ, ਮੱਕੀ, ਬਾਸਮਤੀ, ਨਰਮਾ ਆਦਿ । ਇਸ ਤਰ੍ਹਾਂ ਖੇਤੀ ਵਿਭਿੰਨਤਾ ਲਿਆ ਕੇ ਅਸੀਂ ਪਾਣੀ ਦੀ ਬੱਚਤ ਕਰ ਸਕਦੇ ਹਾਂ ਤੇ ਪਾਣੀ ਨੂੰ ਲੰਬੇ ਸਮੇਂ ਤੱਕ ਬਚਾ ਸਕਦੇ ਹਾਂ |
PSEB 7th Class Agriculture Guide ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ Important Questions and Answers
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੁੱਲ ਖੇਤੀ ਹੇਠ ਰਕਬੇ ਵਿਚੋਂ ਪੰਜਾਬ ਵਿੱਚ ਕਿੰਨੇ ਫੀਸਦੀ ਰਕਬਾ ਸੇਂਜੂ ਹੈ ?
ਉੱਤਰ-
98%.
ਪ੍ਰਸ਼ਨ 2.
ਪੰਜਾਬ ਵਿਚ ਫ਼ਸਲ ਘਣਤਾ ਨੂੰ ਮੁੱਖ ਰੱਖਦੇ ਹੋਏ ਸਲਾਨਾ ਔਸਤਨ ਪਾਣੀ ਦੀ ਲੋੜ ਦੱਸੋ ।
ਉੱਤਰ-
4.4 ਮਿਲੀਅਨ ਹੈਕਟੇਅਰ ਮੀਟਰ ।
ਪ੍ਰਸ਼ਨ 3.
ਪੰਜਾਬ ਵਿਚ ਅੱਜ ਕਿੰਨੇ ਪਾਣੀ ਦੀ ਘਾਟ ਹੈ ?
ਉੱਤਰ-
3 ਮਿਲੀਅਨ ਹੈਕਟੇਅਰ ਮੀਟਰ !
ਪ੍ਰਸ਼ਨ 4.
ਪੰਜਾਬ ਵਿੱਚ ਟਿਊਬਵੈੱਲਾਂ ਨਾਲ ਕਿੰਨੀ ਸਿੰਚਾਈ ਹੁੰਦੀ ਹੈ ?
ਉੱਤਰ-
ਤਿੰਨ ਚੌਥਾਈ ਦੇ ਲਗਪਗ ॥
ਪ੍ਰਸ਼ਨ 5.
ਪੰਜਾਬ ਵਿੱਚ ਨਹਿਰਾਂ ਨਾਲ ਲਗਪਗ ਕਿੰਨੀ ਸਿੰਚਾਈ ਹੁੰਦੀ ਹੈ ?
ਉੱਤਰ-
ਲਗਪਗ ਇੱਕ ਚੌਥਾਈ ।
ਪ੍ਰਸ਼ਨ 6.
ਮੱਧ ਪੰਜਾਬ ਦੇ 30 ਫੀਸਦੀ ਇਲਾਕੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਿੱਥੇ ਹੈ ?
ਉੱਤਰ-
70 ਫੁੱਟ ਤੋਂ ਵੀ ਹੇਠਾਂ ।
ਪ੍ਰਸ਼ਨ 7.
ਸਾਲ 2023 ਤੱਕ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਿੰਨਾ ਹੋ ਜਾਣ ਦੀ ਉਮੀਦ ਹੈ ?
ਉੱਤਰ-
160 ਫੁੱਟ ਤੋਂ ਵੀ ਹੇਠਾਂ ।
ਪ੍ਰਸ਼ਨ 8.
ਪਾਣੀ ਦੀ ਸੁਚੱਜੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਕਿਉਂਕਿ ਪਾਣੀ ਦੇ ਸੋਮੇ ਸੀਮਿਤ ਹਨ ।
ਪ੍ਰਸ਼ਨ 9.
ਦਰਮਿਆਨੀ ਜ਼ਮੀਨ ਵਿਚ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ-
ਜੇ ਟਿਊਬਵੈੱਲ 3 ਤੋਂ 4 ਇੰਚ ਦਾ ਹੋਵੇ ਤਾਂ 10 ਤੋਂ 1 ਕਿਆਰੇ ਪ੍ਰਤੀ ਏਕੜ ਬਣਾਉਣੇ ਚਾਹੀਦੇ ਹਨ ।
ਪ੍ਰਸ਼ਨ 10.
ਭਾਰੀ ਜ਼ਮੀਨ ਵਿੱਚ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ
ਜੇ ਟਿਊਬਵੈੱਲ 3 ਤੋਂ 4 ਇੰਚ ਦਾ ਹੋਵੇ ਤਾਂ 6-7 ਕਿਆਰੇ ਪ੍ਰਤੀ ਏਕੜ ਬਣਾਉਣ ਚਾਹੀਦੇ ਹਨ |
ਪ੍ਰਸ਼ਨ 11.
ਕਿਹੜੀਆਂ ਫ਼ਸਲਾਂ ਨੂੰ ਕਿਆਰਾ ਵਿਧੀ ਰਾਹੀਂ ਪਾਣੀ ਲਾਇਆ ਜਾਂਦਾ ਹੈ ?
ਉੱਤਰ-
ਕਣਕ ਅਤੇ ਝੋਨਾ ॥
ਪ੍ਰਸ਼ਨ 12.
ਤੁਪਕਾ ਸਿੰਚਾਈ ਪ੍ਰਣਾਲੀ ਕਿਹੜੇ ਖੇਤਰਾਂ ਵਿੱਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ ?
ਉੱਤਰ-
ਪਾਣੀ ਦੀ ਘਾਟ ਅਤੇ ਮਾੜੇ ਪਾਣੀ ਵਾਲੇ ਖੇਤਰਾਂ ਵਿਚ ।
ਪ੍ਰਸ਼ਨ 13.
ਕਿਹੜੇ ਬਾਗਾਂ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਵਰਤੀ ਜਾਂਦੀ ਹੈ ?
ਉੱਤਰ-
ਅਨਾਰ, ਅੰਗੂਰ, ਅਮਰੂਦ, ਕਿੰਨੂ, ਬੇਰ, ਅੰਬ ਆਦਿ ।
ਪ੍ਰਸ਼ਨ 14.
ਕਿਹੜੀਆਂ ਸਬਜ਼ੀਆਂ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਵਰਤੀ ਜਾਂਦੀ ਹੈ ?
ਉੱਤਰ-
ਗੋਭੀ, ਟਮਾਟਰ, ਬੈਂਗਣ, ਮਿਰਚ, ਤਰਬੂਜ਼, ਖੀਰਾ ਆਦਿ ।
ਪ੍ਰਸ਼ਨ 15.
ਫੁਆਰਾ ਸਿੰਚਾਈ ਪ੍ਰਣਾਲੀ ਕਿਹੜੀਆਂ ਜ਼ਮੀਨਾਂ ਵਿਚ ਵਰਤੀ ਜਾਂਦੀ ਹੈ ?
ਉੱਤਰ-
ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ।
ਪ੍ਰਸ਼ਨ 16.
ਫੁਆਰਾ ਤੇ ਤੁਪਕਾ ਸਿੰਚਾਈ ਪ੍ਰਣਾਲੀ ਦਾ ਕੀ ਲਾਭ ਹੈ ?
ਉੱਤਰ-
ਪਾਣੀ ਦੀ ਬੱਚਤ ਹੁੰਦੀ ਹੈ ।
ਪ੍ਰਸ਼ਨ 17.
ਕਿਆਰਾ ਵਿਧੀ ਦਾ ਕੀ ਨੁਕਸਾਨ ਹੈ ?
ਉੱਤਰ-
ਪਾਣੀ ਦੀ ਖਪਤ ਵੱਧ ਹੁੰਦੀ ਹੈ ।
ਪ੍ਰਸ਼ਨ 18.
ਬੈਂਡ ਪਲਾਂਟਰ ਨਾਲ ਕਣਕ ਬੀਜਣ ਤੇ ਕਿੰਨੇ ਪ੍ਰਤੀਸ਼ਤ ਪਾਣੀ ਬਚ ਜਾਂਦਾ ਹੈ ?
ਉੱਤਰ-
18-25%.
ਪ੍ਰਸ਼ਨ 19.
ਕੋਈ ਦੋ ਫ਼ਸਲਾਂ ਦੇ ਉਦਾਹਰਨ ਦਿਉ ਜਿਹਨਾਂ ਨਾਲ ਪਾਣੀ ਦੀ ਬੱਚਤ ਹੁੰਦੀ ਹੈ ?
ਉੱਤਰ-
ਤੇਲ ਬੀਜ ਫ਼ਸਲਾਂ, ਜੌ, ਮੱਕੀ, ਨਰਮਾ ।
ਪ੍ਰਸ਼ਨ 20.
ਲੇਜ਼ਰ ਲੈਵਲਰ ਦੀ ਵਰਤੋਂ ਨਾਲ ਕਿੰਨਾ ਝਾੜ ਵੱਧਦਾ ਹੈ ?
ਉੱਤਰ-
15-20%.
ਪ੍ਰਸ਼ਨ 21.
ਟੈਂਸ਼ੀਉਮੀਟਰ ਕੀ ਹੈ ?
ਉੱਤਰ-
ਕੱਚ ਦੀ ਪਾਈਪ ਨਾਲ ਬਣਿਆ ਯੰਤਰ ।
ਪ੍ਰਸ਼ਨ 22.
ਮਲਚਿੰਗ ਕਿਹੜੀਆਂ ਫ਼ਸਲਾਂ ਵਿਚ ਕੀਤੀ ਜਾਂਦੀ ਹੈ ?
ਉੱਤਰ-
ਸ਼ਿਮਲਾ ਮਿਰਚ ਅਤੇ ਆਮ ਮਿਰਚ ਵਿੱਚ ।
ਪ੍ਰਸ਼ਨ 23.
ਨਹਿਰਾਂ ਅਤੇ ਖਾਲਾਂ ਨੂੰ ਪੱਕਾ ਕਰਕੇ ਕਿੰਨਾ ਪਾਣੀ ਬਚਾਇਆ ਜਾ ਸਕਦਾ ਹੈ ?
ਉੱਤਰ-
10-20%.
ਪ੍ਰਸ਼ਨ 24.
ਸਿਰਫ਼ ਮੀਂਹ ਤੇ ਆਧਾਰਿਤ ਖੇਤੀ ਨੂੰ ਕੀ ਕਹਿੰਦੇ ਹਨ ?
ਉੱਤਰ-
ਬਰਾਨੀ ਜਾਂ ਮਾਰੂ ਖੇਤੀ |
ਪ੍ਰਸ਼ਨ 25.
ਸਿੰਚਾਈ ਦੇ ਮੁੱਖ ਸਾਧਨ ਦੱਸੋ ।
ਉੱਤਰ-
ਨਹਿਰੀ ਅਤੇ ਟਿਊਬਵੈੱਲ ਸਿੰਚਾਈ ।
ਪ੍ਰਸ਼ਨ 26.
ਸਿੰਚਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਬਨਾਵਟੀ ਤਰੀਕਿਆਂ ਨਾਲ ਖੇਤਾਂ ਨੂੰ ਪਾਣੀ ਦੇਣ ਦੀ ਕਿਰਿਆ ਨੂੰ ਸਿੰਚਾਈ ਕਹਿੰਦੇ ਹਨ ।
ਪ੍ਰਸ਼ਨ 27.
ਅਜਿਹਾ ਸਿੰਚਾਈ ਦਾ ਕਿਹੜਾ ਸਾਧਨ ਹੈ, ਜਿਸ ਨਾਲ ਸਿੰਚਾਈ ਕਰਨ ਲਈ ਕਿਸੇ ਉਪਕਰਨ ਦੀ ਲੋੜ ਨਹੀਂ ?
ਉੱਤਰ-
ਨਹਿਰ ਦਾ ਪਾਣੀ ।
ਪ੍ਰਸ਼ਨ 28.
ਪਾਣੀ ਦੀ ਕਮੀ ਦਾ ਬੂਟਿਆਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਪਾਣੀ ਦੀ ਕਮੀ ਨਾਲ ਪੱਤੇ ਮੁਰਝਾ ਜਾਂਦੇ ਹਨ ਤੇ ਸੁੱਕ ਜਾਂਦੇ ਹਨ ।
ਪ੍ਰਸ਼ਨ 29.
ਤੁਸੀਂ ਰੌਣੀ ਤੋਂ ਕੀ ਸਮਝਦੇ ਹੋ ?
ਉੱਤਰ-
ਖੁੱਲ੍ਹੇ ਸੁੱਕੇ ਖੇਤ ਨੂੰ ਬੀਜਣ ਲਈ ਤਿਆਰ ਕਰਨ ਲਈ ਸਿੰਚਾਈ ਦੇਣ ਨੂੰ ਰੌਣੀ ਕਹਿੰਦੇ ਹਨ ।
ਪ੍ਰਸ਼ਨ 30.
ਬੀਜ ਕਿਵੇਂ ਪੁੰਗਰਦਾ ਹੈ ?
ਉੱਤਰ-
ਬੀਜ ਤੋਂ ਵਿਚੋਂ ਪਾਣੀ ਚੂਸ ਕੇ ਫੁੱਲ ਜਾਂਦਾ ਹੈ ਤੇ ਪੁੰਗਰ ਜਾਂਦਾ ਹੈ ।
ਪ੍ਰਸ਼ਨ 31.
ਤੋਂ ਅੰਦਰ ਪਾਣੀ ਘੱਟ ਜਾਵੇ, ਤਾਂ ਕੀ ਹੁੰਦਾ ਹੈ ?
ਉੱਤਰ-
ਤੋਂ ਅੰਦਰ ਪਾਣੀ ਲੋੜ ਨਾਲੋਂ ਘੱਟ ਹੋਵੇ, ਤਾਂ ਪੌਦੇ ਤੋਂ ਅੰਦਰਲਾ ਆਪਣਾ ਆਹਾਰ ਨਹੀਂ ਚੂਸ ਸਕਦੇ ।
ਪ੍ਰਸ਼ਨ 32.
ਪੰਜਾਬ ਵਿਚ ਕਿਹੜੀਆਂ ਨਦੀਆਂ ਹਨ ਜਿਨ੍ਹਾਂ ਵਿਚੋਂ ਨਹਿਰਾਂ ਕੱਢ ਕੇ ਸਿੰਚਾਈ ਕੀਤੀ ਜਾਂਦੀ ਹੈ ?
ਉੱਤਰ-
ਸਤਲੁਜ, ਬਿਆਸ ਅਤੇ ਰਾਵੀ ॥
ਪ੍ਰਸ਼ਨ 33.
ਕਛਾਰ ਕੀ ਹੁੰਦਾ ਹੈ ?
ਉੱਤਰ-
ਨਹਿਰਾਂ ਦੇ ਪਾਣੀ ਵਿਚ ਤਰਦੀ ਬਰੀਕ ਮਿੱਟੀ ਨੂੰ ਕਛਾਰ ਕਹਿੰਦੇ ਹਨ ।
ਪ੍ਰਸ਼ਨ 34.
ਚਰਸਾ ਕੀ ਹੁੰਦਾ ਹੈ ?
ਉੱਤਰ-
ਚਰਸਾ ਚਮੜੇ ਦਾ ਵੱਡਾ ਬੋਕਾ ਜਾਂ ਥੈਲਾ ਹੁੰਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਿੰਚਾਈ ਤੋਂ ਕੀ ਭਾਵ ਹੈ ?
ਉੱਤਰ-
ਬਨਾਵਟੀ ਤਰੀਕਿਆਂ ਨਾਲ ਖੇਤਾਂ ਨੂੰ ਪਾਣੀ ਦੇਣ ਦੀ ਕਿਰਿਆ ਨੂੰ ਸਿੰਚਾਈ ਕਹਿੰਦੇ ਹਨ ।
ਪ੍ਰਸ਼ਨ 2.
ਸਿੰਚਾਈ ਦੀ ਲੋੜ ਕਿਉਂ ਹੈ ?
ਉੱਤਰ-
ਬੂਟੇ ਪਾਣੀ ਤੋਂ ਬਗੈਰ ਵਧ-ਫੁੱਲ ਨਹੀਂ ਸਕਦੇ । ਖੇਤਾਂ ਵਿਚ ਬੀਜੀ ਫ਼ਸਲ ਨੂੰ ਮੀਂਹ ਦੇ ਪਾਣੀ ਜਾਂ ਫੇਰ ਹੋਰ ਸਾਧਨਾਂ ਰਾਹੀਂ ਪ੍ਰਾਪਤ ਕੀਤੇ ਪਾਣੀ ਨਾਲ ਸਿੰਜਿਆ ਜਾ ਸਕਦਾ ਹੈ । ਸਿੰਚਾਈ ਨਾਲ ਪੌਦਿਆਂ ਨੂੰ ਰੂਪ ਅਤੇ ਆਕਾਰ ਮਿਲ ਜਾਂਦਾ ਹੈ । ਪਾਣੀ ਧਰਤੀ ਵਿਚਲੇ ਠੋਸ ਤੱਤਾਂ ਨੂੰ ਘੋਲ ਕੇ ਭੋਜਨ ਯੋਗ ਬਣਾ ਦਿੰਦਾ ਹੈ । ਪਾਣੀ ਬੂਟੇ ਦੇ ਭੋਜਨ ਨੂੰ ਤਰਲ ਦਾ ਰੂਪ ਦੇ ਕੇ ਹਰ ਭਾਗ ਵਿਚ ਜਾਣ ਦੇ ਯੋਗ ਬਣਾ ਦਿੰਦਾ ਹੈ । ਪਾਣੀ ਧਰਤੀ ਅਤੇ ਬੂਟੇ ਦਾ ਤਾਪਮਾਨ ਇਕਸਾਰ ਰੱਖਦਾ ਹੈ । ਸਿੰਚਾਈ ਦੀ ਲੋੜ ਨੂੰ ਦੇਖਦਿਆਂ ਸਰਕਾਰ ਵੱਡੇ-ਵੱਡੇ ਡੈਮ ਬਣਾ ਰਹੀ ਹੈ ਜਿਨ੍ਹਾਂ ਵਿਚੋਂ ਸਿੰਚਾਈ ਲਈ ਨਹਿਰਾਂ ਕੱਢੀਆਂ ਗਈਆਂ ਹਨ ।
ਪ੍ਰਸ਼ਨ 3.
ਬਰਾਨੀ ਖੇਤੀ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਫ਼ਸਲਾਂ ਦੀ ਸਿੰਚਾਈ ਦਾ ਕੋਈ ਵੀ ਸਾਧਨ ਨਾ ਹੋਵੇ ਅਤੇ ਫ਼ਸਲਾਂ ਕੇਵਲ ਮੀਂਹ ਦੇ ਪਾਣੀ ਦੇ ਆਧਾਰ ਤੇ ਹੀ ਉਗਾਈਆਂ ਜਾਂਦੀਆਂ ਹੋਣ, ਤਾਂ ਇਸ ਤਰ੍ਹਾਂ ਦੀ ਖੇਤੀ ਨੂੰ ਬਰਾਨੀ ਜਾਂ ਮਾਰ ਖੇਤੀ ਕਹਿੰਦੇ ਹਨ । ਬਰਾਨੀ ਖੇਤੀ ਕੇਵਲ ਮੀਂਹ ਤੇ ਨਿਰਭਰ ਕਰਦੀ ਹੈ । ਇਸ ਤਰ੍ਹਾਂ ਦੀ ਖੇਤੀ ਉੱਥੇ ਹੀ ਸੰਭਵ ਹੁੰਦੀ ਹੈ ਜਿੱਥੇ ਲੋੜ ਅਨੁਸਾਰ ਅਤੇ ਸਮੇਂ ਸਿਰ ਮੀਂਹ ਪੈਂਦਾ ਹੋਵੇ ।
ਪ੍ਰਸ਼ਨ 4.
ਨਹਿਰੀ ਸਿੰਚਾਈ ਤੋਂ ਕੀ ਭਾਵ ਹੈ ?
ਉੱਤਰ-
ਖੇਤੀ ਲਈ ਨਹਿਰਾਂ ਦਾ ਪਾਣੀ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਕਛਾਰ ਹੁੰਦੀ ਹੈ ਜੋ ਖੇਤਾਂ ਨੂੰ ਉਪਜਾਊ ਬਣਾਉਂਦੀ ਹੈ । ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਤਿੰਨ ਅਜਿਹੀਆਂ ਨਦੀਆਂ ਹਨ ਜਿਨ੍ਹਾਂ ਤੋਂ ਨਹਿਰਾਂ ਕੱਢ ਕੇ ਸਿੰਜਾਈ ਦੀ ਲੋੜ ਨੂੰ ਪੂਰਾ ਕੀਤਾ ਗਿਆ ਹੈ । ਨਹਿਰੀ ਸਿੰਚਾਈ ਦਾ ਪ੍ਰਬੰਧ ਸਰਕਾਰ ਵਲੋਂ ਸਿੰਚਾਈ ਵਿਭਾਗ ਦੁਆਰਾ ਕੀਤਾ ਜਾਂਦਾ ਹੈ ।
ਪ੍ਰਸ਼ਨ 5.
ਟਿਊਬਵੈੱਲ ਦੇ ਮਾੜੇ ਪਾਣੀ ਨੂੰ ਸਿੰਚਾਈ ਯੋਗ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਪੰਜਾਬ ਦੇ ਦੱਖਣੀ ਤੇ ਪੱਛਮੀ ਹਿੱਸਿਆਂ ਵਿਚ ਟਿਉਬਵੈੱਲਾਂ ਦਾ ਪਾਣੀ ਮਾੜਾ ਜਾਂ ਦਰਮਿਆਨਾ ਹੈ । ਇਸ ਮਾੜੇ ਪਾਣੀ ਨੂੰ ਮਾਹਿਰਾਂ ਦੀ ਸਲਾਹ ਨਾਲ ਨਹਿਰਾਂ ਦੇ ਪਾਣੀ ਨਾਲ ਰਲਾ ਕੇ ਜਾਂ ਇਸ ਵਿਚ ਜਿਪਸਮ ਪਾ ਕੇ ਠੀਕ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 6.
ਪੰਜਾਬ ਵਿਚ ਕਿਹੜੀਆਂ ਨਦੀਆਂ ਹਨ ? ਇਹਨਾਂ ਦਾ ਪਾਣੀ ਸਿੰਚਾਈ ਲਈ ਕਿਵੇਂ ਵਰਤਿਆ ਜਾਂਦਾ ਹੈ ?
ਉੱਤਰ-
ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਤਿੰਨ ਮੁੱਖ ਨਦੀਆਂ ਹਨ । ਇਹਨਾਂ ਤੋਂ ਨਹਿਰਾਂ ਕੱਢ ਕੇ ਸਿੰਚਾਈ ਦੀ ਲੋੜ ਨੂੰ ਪੂਰਾ ਕੀਤਾ ਜਾਂਦਾ ਹੈ ।
ਪ੍ਰਸ਼ਨ 7.
ਤਲਾਬਾਂ ਰਾਹੀਂ ਸਿੰਜਾਈ ਕਿੱਥੇ ਹੁੰਦੀ ਹੈ ? ਪੰਜਾਬ ਵਿਚ ਇਸ ਦੀ ਲੋੜ ਕਿਉਂ ਨਹੀਂ ਪੈਂਦੀ ?
ਉੱਤਰ-
ਦੱਖਣੀ ਭਾਰਤ ਵਿਚ ਮੀਂਹ ਦਾ ਪਾਣੀ ਤਲਾਬਾਂ ਵਿਚ ਇਕੱਠਾ ਕੀਤਾ ਜਾਂਦਾ ਹੈ ਤੇ ਇਸ ਨੂੰ ਬਾਅਦ ਵਿਚ ਸਿੰਚਾਈ ਲਈ ਵਰਤਿਆ ਜਾਂਦਾ ਹੈ । ਪੰਜਾਬ ਵਿਚ ਨਹਿਰੀ ਪਾਣੀ ਤੇ ਖੂਹ ਕਾਫ਼ੀ ਮਾਤਰਾ ਵਿਚ ਉਪਲੱਬਧ ਹਨ ਇਸ ਲਈ ਇੱਥੇ ਤਲਾਬਾਂ ਨਾਲ ਸਿੰਚਾਈ ਨਹੀਂ ਕੀਤੀ ਜਾਂਦੀ ।
ਪ੍ਰਸ਼ਨ 8.
ਖੂਹਾਂ ਵਿਚਲੇ ਪਾਣੀ ਨੂੰ ਸਿੰਚਾਈ ਲਈ ਕੱਢਣ ਵਾਲੇ ਸਾਧਨਾਂ ਦੀ ਸੂਚੀ ਬਣਾਓ ।
ਉੱਤਰ-
ਖੂਹਾਂ ਦਾ ਪਾਣੀ ਕਈ ਸਾਧਨਾਂ ਰਾਹੀਂ ਸਿੰਚਾਈ ਲਈ ਵਰਤਿਆ ਜਾਂਦਾ ਹੈ । ਇਹਨਾਂ ਦੀ ਸੂਚੀ ਹੇਠ ਲਿਖੀ ਹੈ –
- ਹਲਟ
- ਚਰਸਾ
- ਪੰਪ
- ਟਿਊਬਵੈੱਲ ।
ਪ੍ਰਸ਼ਨ 9.
ਹਲਟ ਕੀ ਹੁੰਦਾ ਹੈ ? ਇਸ ਦੇ ਭਾਗਾਂ ਦੇ ਨਾਂ ਲਿਖੋ ।
ਉੱਤਰ-
ਖੁਹ ਵਿਚੋਂ ਪਾਣੀ ਕੱਢਣ ਲਈ ਹਲਟ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ । ਇਸ ਦੇ ਹੇਠ ਲਿਖੇ ਭਾਗ ਹੁੰਦੇ ਹਨ –
- ਚਕਲਾ
- ਚਕਲੀ
- ਬੈੜ
- ਮਾਹਲ
- ਪਾੜਛਾ
- ਨਸਾਰ
- ਲੱਠ
- ਟਿੰਡਾਂ
- ਕੁੱਤਾ |
ਪ੍ਰਸ਼ਨ 10.
ਲੋੜ ਤੋਂ ਵੱਧ ਸਿੰਚਾਈ ਦੇ ਕੀ ਨੁਕਸਾਨ ਹਨ ?
ਉੱਤਰ-
ਲੋੜ ਤੋਂ ਵੱਧ ਸਿੰਚਾਈ ਦੇ ਹੇਠ ਲਿਖੇ ਨੁਕਸਾਨ ਹੋ ਸਕਦੇ ਹਨ –
- ਜ਼ਿਆਦਾ ਪਾਣੀ ਧਰਤੀ ਦੇ ਹੇਠਾਂ ਜੀਰ ਜਾਂਦਾ ਹੈ ਅਤੇ ਇਸ ਦਾ ਬੂਟਿਆਂ ਨੂੰ ਕੋਈ ਲਾਭ ਨਹੀਂ ਹੁੰਦਾ ਅਤੇ ਇਹ ਆਪਣੇ ਨਾਲ ਪੌਸ਼ਟਿਕ ਤੱਤਾਂ ਨੂੰ ਵੀ ਘੋਲ ਕੇ ਧਰਤੀ ਦੇ ਹੇਠਾਂ ਡੂੰਘੀ ਸੜਾ ਤੇ ਲੈ ਜਾਂਦਾ ਹੈ ।
- ਧਰਤੀ ਦੇ ਮੁਸਾਮ ਬੰਦ ਹੋ ਜਾਂਦੇ ਹਨ ਅਤੇ ਹਵਾ ਵੀ ਆਵਾਜਾਈ ਰੁਕ ਜਾਂਦੀ ਹੈ ।
- ਸੇਮ ਦੀ ਸਮੱਸਿਆ ਆ ਸਕਦੀ ਹੈ ।
- ਮਿੱਟੀ ਵਿਚ ਮੌਜੂਦ ਸੂਖ਼ਮ ਜੀਵਾਂ ਦਾ ਵਿਕਾਸ ਰੁਕ ਸਕਦਾ ਹੈ ।
ਪ੍ਰਸ਼ਨ 11.
ਪੌਦਿਆਂ ਵਿਚ ਕਿੰਨਾ ਪਾਣੀ ਹੋ ਸਕਦਾ ਹੈ ?
ਉੱਤਰ-
ਪੌਦਿਆਂ ਵਿਚ ਆਮ ਕਰ ਕੇ 50 ਤੋਂ 80% ਤਕ ਪਾਣੀ ਹੋ ਸਕਦਾ ਹੈ, ਪਰ ਬਹੁਤ ਛੋਟੇ ਬੂਟੇ ਤੇ ਕੇਲੇ ਵਿਚ 90% ਪਾਣੀ ਹੁੰਦਾ ਹੈ ।
ਪ੍ਰਸ਼ਨ 12.
ਧਰਤੀ ਵਿਚਲੇ ਪਾਣੀ ਨੂੰ ਸਿੰਚਾਈ ਲਈ ਕਿਵੇਂ ਵਰਤਿਆ ਜਾਂਦਾ ਹੈ ?
ਉੱਤਰ-
ਧਰਤੀ ਵਿਚਲੇ ਪਾਣੀ ਨੂੰ ਖੂਹਾਂ ਤੇ ਟਿਊਬਵੈੱਲਾਂ ਦੀ ਮੱਦਦ ਨਾਲ ਸਿੰਚਾਈ ਲਈ ਵਰਤਿਆ ਜਾਂਦਾ ਹੈ । ਟਿਊਬਵੈੱਲ ਧਰਤੀ ਵਿਚਲੇ ਪਾਣੀ ਨੂੰ ਸਿੰਚਾਈ ਲਈ ਵਰਤਣ ਦਾ ਇਕ ਵਧੀਆ ਸਾਧਨ ਹੈ । ਇਹ ਟਿਊਬਵੈੱਲ ਚੋਂ ਦੀ ਲੋੜ ਅਨੁਸਾਰ ਵੱਡੇ ਜਾਂ ਛੋਟੇ ਲਗਾਏ ਜਾਂਦੇ ਹਨ । ਸਰਕਾਰ ਵਲੋਂ ਵੱਡੇ-ਵੱਡੇ ਟਿਊਬਵੈੱਲ ਲੱਗੇ ਹੋਏ ਹਨ ਜਿਨ੍ਹਾਂ ਦਾ ਪਾਣੀ ਕਿਸਾਨ ਕਰ ਦੇ ਕੇ ਸਿੰਜਾਈ ਲਈ ਲੈਂਦੇ ਹਨ । ਪੰਜਾਬ ਦੇ ਕਿਸਾਨ ਇਸ ਸਾਧਨ ਨੂੰ ਆਮ ਵਰਤੋਂ ਵਿਚ ਲਿਆ ਰਹੇ ਹਨ ।
ਵੱਡੇ ਪ੍ਰਸ਼ਨਾਂ ਵਾਲੇ ਉੱਤਰ
ਪ੍ਰਸ਼ਨ 1.
ਪੰਜਾਬ ਵਿਚ ਸਿੰਚਾਈ ਦੀਆਂ ਵਿਧੀਆਂ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ-
ਪੰਜਾਬ ਵਿਚ ਸਿੰਚਾਈ ਲਈ ਮੁੱਖ ਤੌਰ ‘ਤੇ ਦੋ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ
1. ਨਹਿਰੀ ਸਿੰਚਾਈ
2. ਟਿਊਬਵੈੱਲ ।
1. ਨਹਿਰੀ ਸਿੰਚਾਈ-ਵਰਖਾ ਦੇ ਪਾਣੀ ਨੂੰ ਡੈਮ ਵਿਚ ਇਕੱਠਾ ਕਰਕੇ ਨਹਿਰਾਂ, ਸੂਇਆ ਅਤੇ ਖਾਲਿਆਂ ਦੁਆਰਾ ਲੋੜ ਪੈਣ ਅਨੁਸਾਰ ਉਸ ਨੂੰ ਖੇਤਾਂ ਤੱਕ ਪਹੁੰਚਾਇਆ ਜਾਂਦਾ ਹੈ । ਇਸ ਨੂੰ ਨਹਿਰੀ ਸਿੰਚਾਈ ਕਿਹਾ ਜਾਂਦਾ ਹੈ ।
2. ਟਿਊਬਵੈੱਲ ਰਾਹੀਂ ਸਿਚਾਈ-ਵਰਖਾ ਦਾ ਪਾਣੀ ਜਦੋਂ ਧਰਤੀ ਵਿਚ ਸਿਮ ਜਾਂਦਾ ਹੈ , ਉਹ ਧਰਤੀ ਦੀ ਤਹਿ ਹੇਠਾਂ ਇਕੱਠਾ ਹੋ ਜਾਂਦਾ ਹੈ ।
ਜ਼ਰੂਰਤ ਵੇਲੇ ਇਸ ਪਾਣੀ ਨੂੰ ਟਿਊਬਵੈੱਲਾਂ ਦੁਆਰਾ ਕੱਢ ਕੇ ਵਰਤ ਲਿਆ ਜਾਂਦਾ ਹੈ । ਪੰਜਾਬ ਵਿਚ ਤਿੰਨ-ਚੌਥਾਈ ਭੂਮੀ ਦੀ ਸਿੰਚਾਈ ਟਿਊਬਵੈੱਲਾਂ ਨਾਲ ਕੀਤੀ ਜਾਂਦੀ ਹੈ । ਟਿਊਬਵੈੱਲਾਂ ਦਾ ਪਾਣੀ ਧਰਤੀ ਵਿਚ ਲੂਣ ਦੀ ਮਾਤਰਾ ਦੇ ਹਿਸਾਬ ਨਾਲ ਚੰਗਾ ਜਾਂ ਮਾੜਾ ਹੋ ਸਕਦਾ ਹੈ ।
ਪ੍ਰਸ਼ਨ 2.
ਪੌਦੇ ਲਈ ਪਾਣੀ ਦੇ ਮਹੱਤਵ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬੂਟਿਆਂ ਲਈ ਪਾਣੀ ਦੀ ਮਹੱਤਤਾ-ਸਿੰਚਾਈ ਦੀ ਕਿਰਿਆ ਜੋ ਬੂਟਿਆਂ ਲਈ ਪਾਣੀ ਪ੍ਰਦਾਨ ਕਰਦੀ ਹੈ, ਬੂਟਿਆਂ ਦੇ ਵਧਣ-ਫੁੱਲਣ ਲਈ ਕਈ ਤਰ੍ਹਾਂ ਨਾਲ ਸਹਾਈ ਹੁੰਦੀ ਹੈ ।
- ਪਾਣੀ ਇਕ ਚੰਗਾ ਘੋਲਕ ਹੈ ਅਤੇ ਭੋਂ ਵਿਚਲੀ ਖ਼ੁਰਾਕ ਪਾਣੀ ਵਿਚ ਘਲ ਕੇ ਹੀ ਬੂਟਿਆਂ ਨੂੰ ਪ੍ਰਾਪਤ ਹੁੰਦੀ ਹੈ ।
- ਜੜ੍ਹਾਂ ਰਾਹੀਂ ਚੂਸ ਜਾਣ ਤੋਂ ਬਾਅਦ ਖ਼ੁਰਾਕ ਪਾਣੀ ਰਾਹੀਂ ਬੂਟੇ ਦੇ ਦੂਜੇ ਹਿੱਸਿਆਂ ਵਿਚ ਪੁੱਜਦੀ ਹੈ । ਇਸ ਤਰ੍ਹਾਂ ਪਾਣੀ ਬੁਟੇ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਖ਼ੁਰਾਕ ਲੈ ਜਾਣ ਦਾ ਕੰਮ ਵੀ ਕਰਦਾ ਹੈ ।
- ਪਾਣੀ ਦੋ ਤੱਤਾਂ ਆਕਸੀਜਨ ਅਤੇ ਹਾਈਡਰੋਜਨ, ਨਾਲ ਮਿਲ ਕੇ ਬਣਦਾ ਹੈ, ਇਹ ਦੋਵੇਂ ਤੱਤ ਬੂਟੇ ਦੇ ਭੋਜਨ ਦੇ ਅੰਸ਼ ਹਨ ਇਸ ਲਈ ਪਾਣੀ ਖੁਦ ਇਕ ਖ਼ੁਰਾਕ ਹੈ ।
- ਪਾਣੀ ਬੁਟਿਆਂ ਤੇ ਤੋਂ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ । ਗਰਮੀਆਂ ਵਿਚ ਪਾਣੀ ਪੌਦਿਆਂ ਨੂੰ ਠੰਢਾ ਰੱਖਦਾ ਹੈ ਅਤੇ ਸਿਆਲ ਵਿਚ ਬੂਟਿਆਂ ਨੂੰ ਸਰਦੀ ਤੋਂ ਬਚਾਉਂਦਾ ਹੈ ।
- ਪਾਣੀ ਤੋਂ ਬਿਨਾਂ ਬੂਟੇ ਸੂਰਜ ਦੀ ਰੌਸ਼ਨੀ ਵਿਚ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਨਹੀਂ ਕਰ ਸਕਦੇ, ਮਤਲਬ ਆਪਣੀ ਖੁਰਾਕ ਨਹੀਂ ਬਣਾ ਸਕਦੇ ।
- ਪਾਣੀ ਤੋਂ ਨੂੰ ਨਰਮ ਰੱਖਦਾ ਹੈ । ਜੇ ਤੋਂ ਨਰਮ ਹੋਵੇਗੀ ਤਾਂ ਜੜਾਂ ਖ਼ੁਰਾਕ ਲੱਭਣ ਲਈ ਇਸ ਉੱਪਰ ਆਸਾਨੀ ਨਾਲ ਫੈਲ ਸਕਣਗੀਆਂ ।
- ਪਾਣੀ ਨਾਲ ਭੋਂ ਵਿਚਲੇ ਲਾਭਦਾਇਕ ਬੈਕਟੀਰੀਆ ਆਪਣਾ ਕੰਮ ਤੇਜ਼ੀ ਨਾਲ ਕਰ ਸਕਦੇ ਹਨ ।
- ਪਾਣੀ ਦੇ ਨਾਲ ਵਿਚ ਮੌਜੂਦ ਕੁੜਾ-ਕਰਕਟ, ਘਾਹ-ਫੂਸ ਤੇ ਹੋਰ ਜੈਵਿਕ ਪਦਾਰਥ ਗਲ-ਸੜ ਕੇ ਭਾਂ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਮੱਦਦ ਕਰਦਾ ਹੈ ।
- ਕਈ ਵਾਰੀ ਪਾਣੀ ਵਿਚ ਕਛਾਰ (ਬਰੀਕ ਮਿੱਟੀ) ਮਿਲੀ ਹੁੰਦੀ ਹੈ ਜਿਸ ਨਾਲ ਭਾਂ ਦੀ ਉਪਜਾਊ ਸ਼ਕਤੀ ਵਧਦੀ ਹੈ ।
ਪ੍ਰਸ਼ਨ 3.
ਪਾਣੀ ਦੇ ਭਿੰਨ-ਭਿੰਨ ਸੋਮਿਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪਾਣੀ ਦੀ ਪ੍ਰਾਪਤੀ ਦਾ ਵੱਡਾ ਸੋਮਾ ਮੀਂਹ ਹੈ । ਮੀਂਹ ਦੇ ਪਾਣੀ ਨੂੰ ਹੀ ਨਹਿਰਾਂ, ਖੂਹਾਂ ਤੇ ਤਲਾਬਾਂ ਰਾਹੀਂ ਸਿੰਚਾਈ ਲਈ ਵਰਤਿਆ ਜਾਂਦਾ ਹੈ । ਪਾਣੀ ਦੇ ਪ੍ਰਮੁੱਖ ਸੋਮੇ ਅੱਗੇ ਲਿਖੇ ਹਨ –
1. ਨਹਿਰਾਂ-ਦਰਿਆਵਾਂ ਵਿਚੋਂ ਨਹਿਰਾਂ ਕੱਢੀਆਂ ਜਾਂਦੀਆਂ ਹਨ । ਵੱਡੀਆਂ ਨਹਿਰਾਂ ਦਾ ਪਾਣੀ ਸੂਇਆਂ ਵਿਚ ਵੰਡਿਆ ਜਾਂਦਾ ਹੈ । ਖਾਲਾਂ ਰਾਹੀਂ ਸੂਇਆਂ ਦਾ ਪਾਣੀ ਖੇਤਾਂ ਤਕ ਪੁਚਾਇਆ ਜਾਂਦਾ ਹੈ । ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ । ਇਸ ਕਰਕੇ ਬਹੁਤੀ ਤੋਂ ਨਹਿਰੀ ਪਾਣੀ ਰਾਹੀਂ ਹੀ ਸਿੰਜੀ ਜਾਂਦੀ ਹੈ । ਖੇਤੀ ਲਈ ਨਹਿਰਾਂ ਦਾ ਪਾਣੀ ਚੰਗਾ ਮੰਨਿਆ ਗਿਆ ਹੈ !
2. ਖੂਹ-ਖੂਹਾਂ ਦਾ ਪਾਣੀ ਕਈ ਸਾਧਨਾਂ ਰਾਹੀਂ ਸਿੰਚਾਈ ਲਈ ਵਰਤਿਆ ਜਾਂਦਾ ਹੈ । ਮੀਂਹ ਦਾ ਪਾਣੀ ਧਰਤੀ ਚੂਸ ਲੈਂਦੀ ਹੈ । ਇਹ ਪਾਣੀ ਧਰਤੀ ਦੇ ਥੱਲੇ ਉਤਰ ਜਾਂਦਾ ਹੈ ਅਤੇ ਕਾਫ਼ੀ ਹੇਠਾਂ ਜਾਣ ਪਿੱਛੋਂ ਇਹ ਅਜਿਹੇ ਤਲ ਤੇ ਪਹੁੰਚ ਜਾਂਦਾ ਹੈ ਜਿਹੜਾ ਬਹੁਤ ਕਰੜਾ ਹੁੰਦਾ ਹੈ । ਪਾਣੀ ਇੱਥੇ ਇਕੱਠਾ ਹੁੰਦਾ ਰਹਿੰਦਾ ਹੈ । ਜਦੋਂ ਅਸੀਂ ਧਰਤੀ ਪੁੱਟਦੇ ਹਾਂ ਤਾਂ ਇਹ ਪਾਣੀ ਸਾਨੂੰ ਖੁਹਾਂ ਰਾਹੀਂ ਪ੍ਰਾਪਤ ਹੁੰਦਾ ਹੈ । ਕਈ ਥਾਂਵਾਂ ਤੇ ਸਿੰਚਾਈ ਖੁਹਾਂ ਰਾਹੀਂ ਕੀਤੀ ਜਾਂਦੀ ਹੈ ।
3. ਤਲਾਬ-ਕੁੱਝ ਅਜਿਹੀਆਂ ਥਾਂਵਾਂ ਹਨ ਜਿੱਥੇ ਨਾ ਨਹਿਰਾਂ ਦਾ ਪਾਣੀ ਮਿਲ ਸਕਦਾ ਹੈ ਅਤੇ ਨਾ ਹੀ ਖੁਹਾਂ ਦਾ | ਅਜਿਹੀਆਂ ਥਾਂਵਾਂ ਤੇ ਮੀਂਹ ਦਾ ਪਾਣੀ ਤਲਾਬਾਂ ਵਿਚ ਇਕੱਠਾ ਕੀਤਾ ਜਾਂਦਾ ਹੈ ਜੋ ਲੋੜ ਪੈਣ ਤੇ ਸਿੰਚਾਈ ਲਈ ਵਰਤਿਆ ਜਾਂਦਾ ਹੈ। ਦੱਖਣੀ ਭਾਰਤ ਵਿਚ ਅਜਿਹੇ ਤਲਾਬ ਮਿਲਦੇ ਹਨ । ਪੰਜਾਬ ਵਿਚ ਕਈ ਪਿੰਡਾਂ ਦੇ ਨੇੜੇ ਤਲਾਬ ਅਤੇ ਛੱਪੜ ਵੇਖਣ ਵਿਚ ਆਉਂਦੇ ਹਨ । ਪਰ ਇਹਨਾਂ ਤਲਾਬਾਂ ਦੇ ਪਾਣੀ ਤੋਂ ਸਿੰਚਾਈ ਦਾ ਕੰਮ ਘੱਟ ਹੀ ਲਿਆ ਜਾਂਦਾ ਹੈ ।
ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ PSEB 7th Class Agriculture Notes
ਪਾਠ ਇੱਕ ਨਜ਼ਰ ਵਿਚ –
- ਪੰਜਾਬ ਵਿੱਚ ਕੁੱਲ ਖੇਤੀ ਹੇਠ ਰਕਬਾ 41.58 ਲੱਖ ਹੈਕਟੇਅਰ ਹੈ ।
- ਕੁੱਲ ਖੇਤੀ ਹੇਠ ਰਕਬੇ ਵਿਚੋਂ 98% ਸੇਂਜੂ ਹੈ ।
- ਪੰਜਾਬ ਵਿੱਚ ਫ਼ਸਲ ਘਣਤਾ ਦੇ ਹਿਸਾਬ ਨਾਲ ਸਲਾਨਾ ਔਸਤਨ 4.4 ਮਿਲੀਅਨ ਹੈਕਟੇਅਰ ਮੀਟਰ ਪਾਣੀ ਦੀ ਲੋੜ ਹੈ ।
- ਪੰਜਾਬ ਵਿੱਚ ਅੱਜ ਲਗਪਗ 1.3 ਮਿਲੀਅਨ ਹੈਕਟੇਅਰ ਮੀਟਰ ਪਾਣੀ ਦੀ ਘਾਟ ਹੈ ।
- ਮੱਧ ਪੰਜਾਬ ਦੇ 30% ਤੋਂ ਵੱਧ ਖੇਤਰ ਵਿੱਚ ਪਾਣੀ ਦਾ ਪੱਧਰ 70 ਫੁੱਟ ਤੋਂ ਵੀ ਹੇਠਾਂ ਹੋ ਚੁੱਕਾ ਹੈ ।
- ਇੱਕ ਅਨੁਮਾਨ ਅਨੁਸਾਰ ਸਾਲ 2023 ਤੱਕ ਪਾਣੀ ਦਾ ਪੱਧਰ 160 ਫੁੱਟ ਤੋਂ ਵੀ ਹੇਠਾਂ ਹੋ ਜਾਵੇਗਾ ।
- ਸਿੰਚਾਈ ਦੇ ਤਰੀਕੇ ਹਨ-ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ, ਤੁਪਕਾ ਸਿੰਚਾਈ, ਫੁਆਰਾ ਸਿੰਚਾਈ, ਵੱਟਾਂ ਜਾਂ ਖਾਲ੍ਹਾਂ ਬਣਾ ਕੇ ਸਿੰਚਾਈ, ਬੈਂਡ ਬਣਾ ਕੇ ਸਿੰਚਾਈ ।
- ਪੰਜਾਬ ਵਿਚ ਵਧੇਰੇ ਪ੍ਰਚੱਲਿਤ ਕਿਆਰਾ ਸਿੰਚਾਈ ਪ੍ਰਣਾਲੀ ਹੈ ।
- ਤੁਪਕਾ ਸਿੰਚਾਈ ਪ੍ਰਣਾਲੀ ਇੱਕ ਆਧੁਨਿਕ ਵਿਕਸਿਤ ਸਿੰਚਾਈ ਪ੍ਰਣਾਲੀ ਹੈ ਜਿਸ ਨੂੰ ਡਰਿੱਪ ਸਿੰਚਾਈ ਪ੍ਰਣਾਲੀ ਵੀ ਕਿਹਾ ਜਾਂਦਾ ਹੈ ।
- ਫੁਆਰਾ ਪ੍ਰਣਾਲੀ ਵੀ ਇੱਕ ਵਧੀਆ ਸਿੰਚਾਈ ਪ੍ਰਣਾਲੀ ਹੈ ।
- ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ; ਜਿਵੇਂ-ਦਾਲਾਂ, ਮੱਕੀ, ਤੇਲ ਬੀਜ, ਬਾਸਮਤੀ, ਨਰਮਾ ਆਦਿ ਦੀ ਕਾਸ਼ਤ ਨਾਲ ਪਾਣੀ ਦੀ ਬੱਚਤ ਹੋ ਸਕਦੀ ਹੈ ।
- ਲੇਜ਼ਰ ਲੈਵਲਰ ਨਾਲ 25-30% ਪਾਣੀ ਦੀ ਬੱਚਤ ਹੋ ਰਹੀ ਹੈ ।
- ਝੋਨੇ ਦੀ ਸਿੰਚਾਈ ਲਈ ਟੈਂਸ਼ੀਉਮੀਟਰ ਦੀ ਵਰਤੋਂ ਕਰਕੇ ਵੀ ਪਾਣੀ ਦੀ ਬੱਚਤ ਹੋ ਜਾਂਦੀ ਹੈ ।
- ਮੱਕੀ, ਕਮਾਦ ਦੀਆਂ ਫ਼ਸਲਾਂ ਵਿੱਚ ਪਰਾਲੀ ਦੀ ਤਹਿ ਵਿਛਾਉਣ ਨਾਲ ਪਾਣੀ ਦੀ ਬੱਚਤ ਹੁੰਦੀ ਹੈ । ਇਸ ਨੂੰ ਮਲਚਿੰਗ ਕਹਿੰਦੇ ਹਨ ।
- ਨਹਿਰਾਂ ਅਤੇ ਖਾਲਾਂ ਨੂੰ ਪੱਕਾ ਕਰਕੇ 10-20% ਪਾਣੀ ਦੀ ਬੱਚਤ ਹੋ ਜਾਂਦੀ ਹੈ ।