Punjab State Board PSEB 6th Class Social Science Book Solutions History Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ Textbook Exercise Questions and Answers.
PSEB Solutions for Class 6 Social Science History Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ
SST Guide for Class 6 PSEB ਪਾਚੀਨ ਇਤਿਹਾਸ ਦਾ ਅਧਿਐਨ-ਸੋਤ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :
ਪ੍ਰਸ਼ਨ 1.
ਪੂਰਵ-ਇਤਿਹਾਸ ਅਤੇ ਇਤਿਹਾਸ ਵਿਚ ਕੀ ਅੰਤਰ ਹੈ ?
ਉੱਤਰ-
- ਪੂਰਵ-ਇਤਿਹਾਸ-ਮਨੁੱਖੀ ਜੀਵਨ ਦੇ ਜਿਸ ਕਾਲ ਦਾ ਕੋਈ ਲਿਖਤੀ ਵੇਰਵਾ । ਪ੍ਰਾਪਤ ਨਹੀਂ ਹੈ, ਉਸਨੂੰ ਪੂਰਵ-ਇਤਿਹਾਸ ਕਹਿੰਦੇ ਹਨ ।
- ਇਤਿਹਾਸ-ਇਤਿਹਾਸ ਤੋਂ ਭਾਵ ਮਨੁੱਖੀ ਜੀਵਨ ਦੇ ਉਸ ਕਾਲ ਤੋਂ ਹੈ ਜਿਸਦਾ ਲਿਖਤੀ ਵੇਰਵਾ ਮਿਲਦਾ ਹੈ ।
ਪ੍ਰਸ਼ਨ 2.
ਵੈਦਿਕ ਸਾਹਿਤ ਦੇ ਕਿਹੜੇ-ਕਿਹੜੇ ਰੰਥ ਮਿਲਦੇ ਹਨ ?
ਉੱਤਰ-
ਵੈਦਿਕ ਸਾਹਿਤ ਦੇ ਇਹ ਗੰਥ ਮਿਲਦੇ ਹਨ-
- ਵੇਦ,
- ਬਾਹਮਣ ਗੰਥ,
- ਆਰਣਯਕ,
- ਉਪਨਿਸ਼ਦ,
- ਸੂਰ,
- ਮਹਾਂਕਾਵਿ (ਰਮਾਇਣ ਅਤੇ ਮਹਾਂਭਾਰਤ),
- ਪੁਰਾਣ ।
ਪ੍ਰਸ਼ਨ 3.
ਸ਼ਿਲਾਲੇਖ ਇਤਿਹਾਸ ਜਾਣਨ ਵਿੱਚ ਸਾਡੀ ਕਿਸ ਤਰ੍ਹਾਂ ਸਹਾਇਤਾ ਕਰਦੇ ਹਨ ?
ਉੱਤਰ-
ਸ਼ਿਲਾਲੇਖ ਉਨ੍ਹਾਂ ਲੇਖਾਂ ਨੂੰ ਕਹਿੰਦੇ ਹਨ ਜੋ ਪੱਥਰ ਦੇ ਸਤੰਭਾਂ, ਚੱਟਾਨਾਂ, ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ ‘ਤੇ ਪ੍ਰਚਲਿਤ ਸੰਕੇਤਾਂ ਜਾਂ ਅੱਖਰਾਂ ਵਿੱਚ ਖਦੇ ਹੋਏ ਹੁੰਦੇ ਹਨ । ਇਹ ਇਤਿਹਾਸ ਜਾਣਨ ਵਿੱਚ ਸਾਡੀ ਬਹੁਤ ਸਹਾਇਤਾ ਕਰਦੇ ਹਨ । ਇਹਨਾਂ ਵਿੱਚ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ, ਜਿਸ ਸਮੇਂ ਇਹ ਲਿਖੇ ਗਏ ਸਨ । ਸਮਰਾਟ ਅਸ਼ੋਕ ਦੇ ਸ਼ਿਲਾਲੇਖ ਉਸਦੇ ਧਰਮ ਅਤੇ ਰਾਜ ਦੇ ਵਿਸਤਾਰ ਬਾਰੇ ਦੱਸਦੇ ਹਨ । ਸਮੁਦਰ ਗੁਪਤ ਅਤੇ ਸਕੰਦ ਗੁਪਤ ਦੇ ਸ਼ਿਲਾਲੇਖਾਂ ਤੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਪਤਾ ਲੱਗਦਾ ਹੈ । ਤਾਮਰ-ਪੱਤਰਾਂ ਤੋਂ ਪ੍ਰਾਚੀਨ ਕਾਲ ਵਿੱਚ ਭੂਮੀ ਨੂੰ ਖ਼ਰੀਦਣ-ਵੇਚਣ ਅਤੇ ਭੂਮੀ-ਦਾਨ ਕਰਨ ਦੀ ਵਿਵਸਥਾ ਦਾ ਪਤਾ ਲੱਗਦਾ ਹੈ ।
ਪ੍ਰਸ਼ਨ 4.
ਇਤਿਹਾਸ ਦੇ ਪੁਰਾਤੱਤਵ ਸ੍ਰੋਤਾਂ ਤੋਂ ਕੀ ਭਾਵ ਹੈ ?
ਉੱਤਰ-
ਪੁਰਾਤਨ ਇਮਾਰਤਾਂ, ਬਰਤਨਾਂ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਸਿੱਕਿਆਂ ਅਤੇ ਪ੍ਰਾਚੀਨ ਅਭਿਲੇਖਾਂ ਨੂੰ ਇਤਿਹਾਸ ਦੇ ਪੁਰਾਤੱਤਵ ਸੋਤ ਕਿਹਾ ਜਾਂਦਾ ਹੈ ।
ਪ੍ਰਸ਼ਨ 5.
ਮਹਾਂਕਾਵਿ ਸ੍ਰੋਤ ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੇ ਹਨ ?
ਉੱਤਰ-
ਰਮਾਇਣ ਅਤੇ ਮਹਾਂਭਾਰਤ ਨਾਮਕ ਦੋ ਮਹਾਂਕਾਵਿ ਵੈਦਿਕ ਕਾਲ ਵਿੱਚ ਲਿਖੇ ਗਏ ਸਨ । ਇਹਨਾਂ ਮਹਾਂਕਾਵਾਂ ਤੋਂ ਸਾਨੂੰ ਪ੍ਰਾਚੀਨ ਭਾਰਤੀ ਇਤਿਹਾਸ ਵਿਸ਼ੇਸ਼ ਤੌਰ ‘ਤੇ ਆਰੀਆਂ ਦੇ ਆਗਮਨ ਤੋਂ ਬਾਅਦ ਪ੍ਰਾਚੀਨ ਭਾਰਤ ਦੀ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਆਦਿ ਸਥਿਤੀ ਬਾਰੇ ਪਤਾ ਲੱਗਦਾ ਹੈ ।
ਪ੍ਰਸ਼ਨ 6.
ਇਤਿਹਾਸ ਦੇ ਸਾਹਿਤਕ ਸੋਤਾਂ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਇਤਿਹਾਸ ਦੇ ਸਾਹਿਤਕ ਸੋਤਾਂ ਵਿੱਚ ਵੇਦ, ਬਾਹਮਣ ਗੰਥ, ਆਰਣਯਕ, ਉਪਨਿਸ਼ਦ, ਸੂਤਰ, ਮਹਾਂਕਾਵਿ, ਪੁਰਾਣ, ਬੋਧੀ ਤੇ ਜੈਨ ਗੰਥ, ਆਦਿ ਸ਼ਾਮਿਲ ਹਨ । ਇਹ ਗੰਥ ਸਾਨੂੰ ਧਰਮ ਤੋਂ ਇਲਾਵਾ ਉਸ ਸਮੇਂ ਦੀਆਂ ਘਟਨਾਵਾਂ ਅਤੇ ਸਮਾਜ ਬਾਰੇ ਜਾਣਕਾਰੀ ਦਿੰਦੇ ਹਨ ਜਿਸ ਸਮੇਂ ਇਹ ਲਿਖੇ ਗਏ ਸਨ । ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਨਾਲ ਸੰਬੰਧਿਤ ਪੁਸਤਕਾਂ, ਜਿਨ੍ਹਾਂ ਨੂੰ ਧਾਰਮਿਕ ਸ਼ਾਸਤਰ ਕਿਹਾ ਜਾਂਦਾ ਹੈ, ਦੀ ਵੀ ਰਚਨਾ ਹੋਈ । ਮਨੂੰ ਸਮ੍ਰਿਤੀ ਅਜਿਹੀਆਂ ਪੁਸਤਕਾਂ ਵਿੱਚੋਂ ਮੁੱਖ ਹੈ । ਕੌਟਲਿਆ ਨੇ ਸ਼ਾਸਨ ਪ੍ਰਬੰਧ ਬਾਰੇ ‘ਅਰਥ ਸ਼ਾਸਤਰ’ ਨਾਮਕ ਗੰਥ ਲਿਖਿਆ । ਭਾਸ ਅਤੇ ਕਾਲੀਦਾਸ ਆਦਿ ਵਿਦਵਾਨਾਂ ਦੁਆਰਾ ਬਹੁਤ ਸਾਰੇ ਨਾਟਕ ਲਿਖੇ ਗਏ । ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਗਈਆਂ । ਇਹਨਾਂ ਤੋਂ ਇਲਾਵਾ ਆਰੀਆ ਭੱਟ ਅਤੇ ਵਰਾਹਮਿਹਿਰ ਆਦਿ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਬਾਰੇ ਪੁਸਤਕਾਂ
ਲਿਖੀਆਂ ।
ਪ੍ਰਸ਼ਨ 7.
ਸਮਾਰਕਾਂ ਦੇ ਅਧਿਐਨ ਤੋਂ ਕੀ ਜਾਣਕਾਰੀ ਮਿਲਦੀ ਹੈ ?
ਉੱਤਰ-
ਕਈ ਸੌ ਸਾਲ ਪਹਿਲਾਂ ਬਣੇ ਸਤੰਭਾਂ, ਕਿਲ੍ਹਿਆਂ ਅਤੇ ਮਹੱਲਾਂ ਆਦਿ ਨੂੰ ਸਮਾਰਕ ਕਹਿੰਦੇ ਹਨ | ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਮਹੱਤਵਪੂਰਨ ਇਤਿਹਾਸਕ ਜਾਣਕਾਰੀ ਮਿਲਦੀ ਹੈ । ਇਹਨਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪ੍ਰਾਚੀਨ ਭਾਰਤ ਵਿੱਚ ਲੋਕਾਂ ਦਾ ਸੱਭਿਆਚਾਰਕ ਜੀਵਨ ਕਿਹੋ ਜਿਹਾ ਸੀ ।
II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :
(1) ਇਤਿਹਾਸ …………………………. ਦਾ ਅਧਿਐਨ ਹੈ ।
(2) ਇਤਿਹਾਸ ………………………. ਲਈ ਅਤੀਤ ਦਾ ਅਧਿਐਨ ਹੈ ।
(3) ਕੌਟੱਲਿਆ ਦੁਆਰਾ ……………………….. ਨਾਂ ਦੀ ਪੁਸਤਕ ਲਿਖੀ ਗਈ ।
(4) ਪੁਸਤਕਾਂ, ਸਾਹਿਤਕ ਸੋਤ, ਪ੍ਰਾਚੀਨ ਖੇਤਰ ਅਤੇ ਵਸਤਾਂ ……………………. ਸ੍ਰੋਤ ਅਖਵਾਉਂਦੀਆਂ ਹਨ ।
ਉੱਤਰ-
(1) ਅਤੀਤ
(2) ਭਵਿੱਖ
(3) ਅਰਥ-ਸ਼ਾਸਤਰ
(4) ਇਤਿਹਾਸ ਦੇ ।
III. ਹੇਠ ਲਿਖਿਆਂ ਦੇ ਸਹੀ ਜੋੜੇ ਬਣਾਓ :
(1) ਆਰੀਆ ਭੱਟ | (ਉ) ਮਹਾਂਕਾਵਿ |
(2) ਰਮਾਇਣ | (ਅ) ਵੇਦ |
(3) ਸਾਮਵੇਦ | (ੲ) ਕੌਟੱਲਿਆ |
(4) ਅਰਥ ਸ਼ਾਸਤਰ | (ਸ) ਵਿਗਿਆਨੀ |
ਉੱਤਰ-
ਸਹੀ ਜੋੜੇ-
(1) ਆਰੀਆ ਭੱਟ | (ਸ) ਵਿਗਿਆਨੀ |
(2) ਰਮਾਇਣ | (ੳ) ਮਹਾਂਕਾਵਿ |
(3) ਸਾਮਵੇਦ | (ਅ) ਵੇਦ |
(4) ਅਰਥ ਸ਼ਾਸਤਰ | (ੲ) ਕੌਟੱਲਿਆ |
IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :
(1) ਮਨੂੰ ਸਮ੍ਰਿਤੀ ਧਰਮ ਸ਼ਾਸਤਰ ਗ੍ਰੰਥ ਹੈ ।
(2) ਆਰਣਯਕ ਵੈਦਿਕ ਸਾਹਿਤ ਦਾ ਹਿੱਸਾ ਨਹੀਂ ਹੈ ।
(3) ਸਿੱਕੇ ਇਤਿਹਾਸ ਦਾ ਸੋਤ ਨਹੀਂ ਹਨ ।
(4) ਅਸ਼ੋਕ ਨੇ ਆਪਣਾ ਸੰਦੇਸ਼ ਪੱਥਰ ਦੇ ਸਤੰਭਾਂ ‘ਤੇ ਖੁਦਵਾਇਆ ।
ਉੱਤਰ-
(1) (√)
(2) (×)
(3) (×)
(4) (√)
PSEB 6th Class Social Science Guide ਪਾਚੀਨ ਇਤਿਹਾਸ ਦਾ ਅਧਿਐਨ-ਸੋਤ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਸੇ ਦੋ ਪ੍ਰਾਚੀਨ ਭਾਰਤੀ ਸਮਾਰਕਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਅਵਸ਼ੇਸ਼ ਤੋਂ ਇਤਿਹਾਸਿਕ ਜਾਣਕਾਰੀ ਮਿਲਦੀ ਹੈ ?
ਉੱਤਰ-
ਅਸ਼ੋਕ ਦੇ ਸਤੰਭ, ਨਾਲੰਦਾ ਵਿਸ਼ਵ ਵਿਦਿਆਲਿਆ ।
ਪ੍ਰਸ਼ਨ 2.
“ਇਪਿਗਾਫ਼ੀ” ਕੀ ਹੁੰਦੀ ਹੈ ?
ਉੱਤਰ-
ਅਭਿਲੇਖਾਂ ਦੇ ਅਧਿਐਨ ਨੂੰ ਇਮਿਗ੍ਰਾਫੀ ਕਹਿੰਦੇ ਹਨ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਇਤਿਹਾਸ ਦੇ ਪੁਰਾਤੱਤਵ ਸੋੜਾਂ ਵਿਚ ਹੇਠਾਂ ਲਿਖਿਆਂ ਵਿਚੋਂ ਕੀ ਸ਼ਾਮਿਲ ਨਹੀਂ ਹੈ ?
(ੳ) ਸਿੱਕੇ
(ਅ) ਧਾਰਮਿਕ ਪੁਸਤਕਾਂ
(ੲ) ਪ੍ਰਾਚੀਨ ਇਮਾਰਤਾਂ ।
ਉੱਤਰ-
(ਅ) ਧਾਰਮਿਕ ਪੁਸਤਕਾਂ
ਪ੍ਰਸ਼ਨ 2.
ਹੇਠਾਂ ਦਿੱਤਾ ਚਿੱਤਰ ‘ਸਾਂਚੀ ਦਾ ਸਤੂਪ’ ਕਿਸ ਤਰ੍ਹਾਂ ਦਾ ਇਤਿਹਾਸਿਕ ਸ੍ਰੋਤ ਹੈ ?
(ਉ) ਸਾਹਿਤਕ
(ਅ) ਸਮਾਜਿਕ
(ੲ) ਪੁਰਾਤੱਤਵਿਕ ।
ਉੱਤਰ-
(ੲ) ਪੁਰਾਤੱਤਵਿਕ ।
ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜੇ ਵਿਗਿਆਨਿਕਾਂ ਨੇ ਆਪਣੀਆਂ ਖੋਜਾਂ ਦੇ ਬਾਰੇ ਪੁਸਤਕਾਂ ਲਿਖੀਆਂ ਜੋ ਇਤਿਹਾਸ ਲਿਖਣ ਵਿਚ ਸਹਾਇਤਾ ਕਰਦੀਆਂ ਹਨ ?
(ੳ) ਆਰੀਆ ਭੱਟ ਅਤੇ ਵਰਾਹਮਿਹਿਰ
(ਅ) ਕੌਟਲਿਆ ਅਤੇ ਕਾਲੀਦਾਸ
(ੲ) ਸਮੁਦਰਗੁਪਤ ਅਤੇ ਸਕੰਦਗੁਪਤ ।
ਉੱਤਰ-
(ੳ) ਆਰੀਆ ਭੱਟ ਅਤੇ ਵਰਾਹਮਿਹਿਰ
ਪ੍ਰਸ਼ਨ 4.
ਹੇਠਾਂ ਲਿਖਿਆਂ ਵਿਚੋਂ ਕਿਸੇ ਪ੍ਰਾਚੀਨ ਰਾਜੇ ਦਾ ਉਸਦੇ ਕੰਮਾਂ ਦੇ ਬਾਰੇ ਵਿਚ ਅਭਿਲੇਖ ਮਿਲਦਾ ਹੈ ।
(ਉ) ਸਮੁਦਰਗੁਪਤ
(ਅ) ਅਸ਼ੋਕ
(ੲ) ਉਪਰੋਕਤ ਦੋਵੇਂ ।
ਉੱਤਰ-
(ੲ) ਉਪਰੋਕਤ ਦੋਵੇਂ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇਤਿਹਾਸ ਦੇ ਚਾਰ ਸਾਹਿਤਕ ਸ੍ਰੋਤਾਂ ਦੇ ਨਾਂ ਲਿਖੋ ।
ਉੱਤਰ-
- ਵੇਦ,
- ਬ੍ਰਾਹਮਣ ਗ੍ਰੰਥ,
- ਉਪਨਿਸ਼ਦ,
- ਮਹਾਂਕਾਵਿ ।
ਪ੍ਰਸ਼ਨ 2.
ਕਿਸੇ ਇੱਕ ਪ੍ਰਾਚੀਨ ਧਰਮ ਸ਼ਾਸਤਰ ਗ੍ਰੰਥ ਦਾ ਨਾਂ ਲਿਖੋ ।
ਉੱਤਰ-
ਮਨੂੰ ਸਮ੍ਰਿਤੀ ।
ਪ੍ਰਸ਼ਨ 3.
ਧਰਮ ਸ਼ਾਸਤਰ ਕੀ ਹੈ ?
ਉੱਤਰ-
ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਨਾਲ ਸੰਬੰਧਿਤ ਪੁਸਤਕਾਂ ਨੂੰ ਧਰਮ ਸ਼ਾਸਤਰ ਕਿਹਾ ਜਾਂਦਾ ਹੈ ।
ਪ੍ਰਸ਼ਨ 4.
ਕਹਾਣੀ ਲਿਖਣ ਦਾ ਆਰੰਭ ਕਿੱਥੇ ਹੋਇਆ ?
ਉੱਤਰ-
ਭਾਰਤ ਵਿੱਚ ।
ਪ੍ਰਸ਼ਨ 5.
ਆਰੀਆ ਭੱਟ ਅਤੇ ਵਰਾਹਮਿਹਿਰ ਆਦਿ ਵਿਗਿਆਨੀਆਂ ਦੀਆਂ ਪੁਸਤਕਾਂ ਤੋਂ ਕੀ ਪਤਾ ਲੱਗਦਾ ਹੈ ?
ਉੱਤਰ-
ਆਰੀਆ ਭੱਟ ਅਤੇ ਵਰਾਹਮਿਹਿਰ ਆਦਿ ਵਿਗਿਆਨੀਆਂ ਦੀਆਂ ਪੁਸਤਕਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਵਿਗਿਆਨ ਅਤੇ ਗਣਿਤ ਦੇ ਖੇਤਰ ਵਿੱਚ ਭਾਰਤ ਹੋਰ ਦੇਸ਼ਾਂ ਨਾਲੋਂ ਬਹੁਤ ਅੱਗੇ ਸੀ ।
ਪ੍ਰਸ਼ਨ 6.
ਰਾਮਾਇਣ ਅਤੇ ਮਹਾਂਭਾਰਤ ਦੇ ਲੇਖਕਾਂ ਦੇ ਨਾਂ ਲਿਖੋ ।
ਉੱਤਰ-
ਰਾਮਾਇਣ ਦੇ ਲੇਖਕ ਮਹਾਂਰਿਸ਼ੀ ਬਾਲਮੀਕ ਜੀ ਅਤੇ ਮਹਾਂਭਾਰਤ ਦੇ ਲੇਖਕ ਮਹਾਂਰਿਸ਼ੀ ਵੇਦ ਵਿਆਸ ਜੀ ਹਨ ।
ਪ੍ਰਸ਼ਨ 7.
ਚਾਰ ਪੁਰਾਤੱਤਵ ਸੋਤ ਕਿਹੜੇ ਹਨ ?
ਉੱਤਰ-
- ਪ੍ਰਾਚੀਨ ਇਮਾਰਤਾਂ,
- ਪ੍ਰਾਚੀਨ ਸ਼ਿਲਾਲੇਖ,
- ਪ੍ਰਾਚੀਨ ਸਿੱਕੇ,
- ਪ੍ਰਾਚੀਨ ਵਸਤਾਂ ।
ਪ੍ਰਸ਼ਨ 8.
ਪ੍ਰਾਚੀਨ ਕਾਲ ਵਿੱਚ ਤਾਮਰ-ਪੱਤਰਾਂ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਸੀ ?
ਉੱਤਰ-
ਪ੍ਰਾਚੀਨ ਕਾਲ ਵਿੱਚ ਤਾਮਰ-ਪੱਤਰਾਂ ਦੀ ਵਰਤੋਂ ਭੂਮੀ ਦੀ ਖ਼ਰੀਦ-ਵੇਚ ਅਤੇ ਭੂਮੀਦਾਨ ਦੇ ਦਸਤਾਵੇਜ਼ ਬਣਾਉਣ ਲਈ ਕੀਤੀ ਜਾਂਦੀ ਸੀ ।
ਪ੍ਰਸ਼ਨ 9.
ਸਮਰਾਟ ਅਸ਼ੋਕ ਕੌਣ ਸੀ ?
ਉੱਤਰ-
ਸਮਰਾਟ ਅਸ਼ੋਕ ਮੌਰੀਆ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇਤਿਹਾਸ ਦੇ ਅਧਿਐਨ ਤੋਂ ਸਾਨੂੰ ਕੀ ਪਤਾ ਲੱਗਦਾ ਹੈ ?
ਉੱਤਰ-
ਇਤਿਹਾਸ ਦੇ ਅਧਿਐਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਆਰੰਭ ਵਿੱਚ ਮਨੁੱਖ ਕਿਵੇਂ ਰਹਿੰਦਾ ਸੀ ਅਤੇ ਕਿਸ ਤਰ੍ਹਾਂ ਸਮੇਂ ਦੇ ਨਾਲ-ਨਾਲ ਸਭਿਅਤਾਵਾਂ ਦਾ ਵਿਕਾਸ ਹੋਇਆ ।
ਪ੍ਰਸ਼ਨ 2.
ਇਤਿਹਾਸ ਦੇ ਅਧਿਐਨ ਦਾ ਸਾਡੇ ਭਵਿੱਖ ਨਾਲ ਕੀ ਸੰਬੰਧ ਹੈ ?
ਉੱਤਰ-
ਇਤਿਹਾਸ ਨੂੰ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਕਿਹਾ ਜਾਂਦਾ ਹੈ । ਜੇ ਅਸੀਂ ਭਵਿੱਖ ਵਿੱਚ ਇੱਕ ਮਜ਼ਬੂਤ ਤੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਾਂ ਤਾਂ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਵਰਤਮਾਨ ਸਥਿਤੀ ਤੱਕ ਕਿਸ ਤਰ੍ਹਾਂ ਪਹੁੰਚੇ ਹਾਂ । ਇਸ ਸਭ ਦਾ ਗਿਆਨ ਇਤਿਹਾਸ ਦੇ ਅਧਿਐਨ ਤੋਂ ਹੀ ਪ੍ਰਾਪਤ ਹੋ ਸਕਦਾ ਹੈ ।
ਪ੍ਰਸ਼ਨ 3.
ਰਮਾਇਣ ਅਤੇ ਮਹਾਂਭਾਰਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਰਮਾਇਣ ਅਤੇ ਮਹਾਂਭਾਰਤ ਦੇ ਮਹੱਤਵਪੂਰਨ ਮਹਾਂਕਾਵਿ ਹਨ ਜੋ ਮੁੱਢਲੇ ਵੈਦਿਕ ਕਾਲ ਵਿੱਚ ਲਿਖੇ ਗਏ ਸਨ । ਰਮਾਇਣ ਦੇ ਲੇਖਕ ਮਹਾਂਰਿਸ਼ੀ ਬਾਲਮੀਕ ਜੀ ਹਨ ਅਤੇ ਇਸ ਵਿੱਚ 24000 ਸ਼ਲੋਕ ਹਨ । ਮਹਾਂਭਾਰਤ ਕਈ ਸਦੀਆਂ ਵਿੱਚ ਵੱਖ-ਵੱਖ ਲੇਖਕਾਂ ਦੁਆਰਾ ਵਿਸਤਾਰ ਵਿੱਚ ਲਿਖੀਆਂ ਗਈਆਂ ਰਚਨਾਵਾਂ ਦਾ ਸਮੂਹ ਹੈ । ਪਰ ਆਮ ਵਿਚਾਰ ਹੈ ਕਿ ਇਸ ਦੇ ਲੇਖਕ ਮਹਾਂਰਿਸ਼ੀ ਵੇਦ ਵਿਆਸ ਜੀ ਹਨ । ਮਹਾਂਭਾਰਤ 18 ਪੁਸਤਕਾਂ ਵਿੱਚ ਲਿਖਿਆ ਗਿਆ ਹੈ ਅਤੇ ਇਸ ਵਿੱਚ ਇੱਕ ਲੱਖ ਤੋਂ ਜ਼ਿਆਦਾ ਸ਼ਲੋਕ ਹਨ ।
ਪ੍ਰਸ਼ਨ 4.
ਇਤਿਹਾਸ ਦੇ ਅਧਿਐਨ ਵਿੱਚ ਪ੍ਰਾਚੀਨ ਸਿੱਕਿਆਂ ਦਾ ਕੀ ਮਹੱਤਵ ਹੈ ?
ਉੱਤਰ-
ਪਾਚੀਨ ਕਾਲ ਦੇ ਸਿੱਕੇ ਕਲੀ, ਤਾਂਬੇ, ਕਾਂਸੇ, ਚਾਂਦੀ ਅਤੇ ਸੋਨੇ ਆਦਿ ਦੇ ਬਣੇ ਹੋਏ ਹਨ । ਇਹਨਾਂ ‘ਤੇ ਰਾਜਿਆਂ ਦੇ ਚਿੱਤਰ, ਜਾਨਵਰਾਂ ਦੇ ਚਿੱਤਰ, ਧਾਰਮਿਕ ਚਿੰਨ, ਸਿੱਕੇ ਜਾਰੀ ਕਰਨ ਵਾਲਿਆਂ ਦੇ ਨਾਂ ਅਤੇ ਤਾਰੀਖਾਂ ਆਦਿ ਲਿਖੀਆਂ ਹੋਈਆਂ ਹਨ । ਇਹਨਾਂ ਤੋਂ ਸਾਨੂੰ ਪ੍ਰਾਚੀਨ ਰਾਜਿਆਂ, ਉਹਨਾਂ ਦੇ ਵੰਸ਼ਾਂ, ਪ੍ਰਾਚੀਨ ਕਾਲ ਦੇ ਧਾਰਮਿਕ ਵਿਸ਼ਵਾਸਾਂ ਅਤੇ ਲੋਕਾਂ ਦੇ ਆਰਥਿਕ ਜੀਵਨ ਆਦਿ ਬਾਰੇ ਵਿਚ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 5.
ਸਮਰਾਟ ਅਸ਼ੋਕ ਨੇ ਆਪਣਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਕੀ ਕੀਤਾ ?
ਉੱਤਰ-
ਸਮਰਾਟ ਅਸ਼ੋਕ ਨੇ ਆਪਣਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਸਨੂੰ ਚੱਟਾਨਾਂ ਅਤੇ ਵਿਸ਼ਾਲ ਪੱਥਰ ਦੇ ਸਤੰਭਾਂ ‘ਤੇ ਖੁਦਵਾਇਆ ਤਾਂ ਜੋ ਲੋਕ ਉਸਨੂੰ ਪੜ ਸਕਣ । ਅਨਪੜ੍ਹ ਲੋਕਾਂ ਨੂੰ ਇਸਨੂੰ ਸਮੇਂ-ਸਮੇਂ ਪੜ੍ਹ ਕੇ ਸੁਣਾਇਆ ਵੀ ਜਾਂਦਾ ਸੀ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇਤਿਹਾਸ ਦੇ ਅਧਿਐਨ ਦੇ ਸ੍ਰੋਤ ਦੇ ਰੂਪ ਵਿੱਚ ਸ਼ਿਲਾਲੇਖਾਂ ਦਾ ਮਹੱਤਵ ਦੱਸੋ ।
ਉੱਤਰ-
ਇਤਿਹਾਸ ਦੇ ਅਧਿਐਨ ਦੇ ਸੋਤ ਦੇ ਰੂਪ ਵਿੱਚ ਸ਼ਿਲਾਲੇਖਾਂ ਦਾ ਬਹੁਤ ਮਹੱਤਵ ਹੈ । ਪ੍ਰਾਚੀਨ ਕਾਲ ਵਿੱਚ ਪੱਥਰਾਂ ਦੇ ਸਤੰਭਾਂ, ਮਿੱਟੀ ਦੀਆਂ ਤਖਤੀਆਂ, ਤਾਂਬੇ ਦੀਆਂ ਪਲੇਟਾਂ ਅਤੇ ਮੰਦਰਾਂ ਦੀਆਂ ਦੀਵਾਰਾਂ ‘ਤੇ ਸ਼ਿਲਾਲੇਖ ਲਿਖੇ ਜਾਂਦੇ ਸਨ । ਇਨ੍ਹਾਂ ਸ਼ਿਲਾਲੇਖਾਂ ਤੋਂ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਪਤਾ ਲੱਗਦਾ ਹੈ ਜਿਸ ਸਮੇਂ ਇਹ ਲਿਖੇ ਗਏ ਸਨ ।
- ਅਸ਼ੋਕ ਨੇ ਮਨੁੱਖਤਾ ਦੀ ਭਲਾਈ ਲਈ ਆਪਣਾ ਸੰਦੇਸ਼ ਚੱਟਾਨਾਂ ਅਤੇ ਪੱਥਰ ਦੇ ਵੱਡੇ-ਵੱਡੇ ਸਤੰਭਾਂ ‘ਤੇ ਖੁਦਵਾ ਕੇ ਪੂਰੇ ਦੇਸ਼ ਵਿੱਚ ਫੈਲਾ ਦਿੱਤਾ, ਤਾਂ ਜੋ ਲੋਕ ਉਸਦੇ ਵਿਚਾਰਾਂ ਨੂੰ ਪੜ੍ਹ ਕੇ ਉਨ੍ਹਾਂ ‘ਤੇ ਚੱਲ ਸਕਣ । ਇਨ੍ਹਾਂ ਸ਼ਿਲਾਲੇਖਾਂ ਤੋਂ ਅਸ਼ੋਕ ਦੇ ਧਰਮ ਅਤੇ ਰਾਜਵਿਸਤਾਰ ਬਾਰੇ ਪਤਾ ਲੱਗਦਾ ਹੈ ।
- ਹੋਰ ਕਈ ਰਾਜਿਆਂ ਨੇ ਵੀ ਆਪਣੀਆਂ ਪ੍ਰਾਪਤੀਆਂ ਅਤੇ ਜਿੱਤਾਂ ਨੂੰ ਪੱਥਰ ਦੇ ਸਤੰਭਾਂ ‘ਤੇ ਖੁਦਵਾਇਆ । ਸਮੁਦਰ ਗੁਪਤ ਦੀਆਂ ਪ੍ਰਾਪਤੀਆਂ ਦਾ ਵਰਣਨ ਉਸਦੇ ਰਾਜ-ਕਵੀ ਹਰੀਸ਼ੇਨ ਨੇ ਇਲਾਹਾਬਾਦ ਵਿੱਚ ਸਥਿਤ ਸਤੰਭ-ਲੇਖ ਵਿੱਚ ਕੀਤਾ ਹੈ ।
- ਦਿੱਲੀ ਵਿੱਚ ਕੁਤੁਬਮੀਨਾਰ ਦੇ ਨੇੜੇ ਸਥਿਤ ਲੋਹੇ ਦੇ ਸਤੰਭ ‘ਤੇ ਲਿਖੇ ਸ਼ਿਲਾਲੇਖ ਵਿੱਚ ਚੰਦਰਗੁਪਤ ਵਿਕਰਮਾਦਿੱਤ ਦੀਆਂ ਪ੍ਰਾਪਤੀਆਂ ਦਾ ਵਰਣਨ ਹੈ ।
- ਪ੍ਰਾਚੀਨ ਕਾਲ ਵਿੱਚ ਭੂਮੀ ਨੂੰ ਖ਼ਰੀਦਣ-ਵੇਚਣ ਅਤੇ ਭੂਮੀ ਦਾਨ ਕਰਨ ਲਈ ਤਾਂਬੇ ਦੀਆਂ ਪਲੇਟਾਂ ਦੀ ਵਰਤੋਂ ਕੀਤੀ ਜਾਂਦੀ ਸੀ, ਜਿਨ੍ਹਾਂ ਨੂੰ ਤਾਮਰ-ਪੱਤਰ ਕਿਹਾ ਜਾਂਦਾ ਹੈ । ਤਾਮਰ-ਪੱਤਰ ਮਹੱਤਵਪੂਰਨ ਸਰਕਾਰੀ ਦਸਤਾਵੇਜ਼ ਹਨ ।
- ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ ‘ਤੇ ਲਿਖੇ ਸ਼ਿਲਾਲੇਖਾਂ ਤੋਂ ਮਹੱਤਵਪੂਰਨ ਇਤਿਹਾਸਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ।