Punjab State Board PSEB 6th Class Social Science Book Solutions Geography Chapter 6 ਸਾਡਾ ਭਾਰਤ-ਸੰਸਾਰ ਵਿੱਚ Textbook Exercise Questions and Answers.
PSEB Solutions for Class 6 Social Science Geography Chapter 6 ਸਾਡਾ ਭਾਰਤ-ਸੰਸਾਰ ਵਿੱਚ
SST Guide for Class 6 PSEB ਸਾਡਾ ਭਾਰਤ-ਸੰਸਾਰ ਵਿੱਚ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖਿਆਂ ਪ੍ਰਸ਼ਨਾਂ ਦਾ ਉੱਤਰ ਸੰਖੇਪ ਵਿੱਚ ਦਿਓ :
ਪ੍ਰਸ਼ਨ 1.
ਕਿਹੜੀ ਅਕਸ਼ਾਂਸ਼ ਰੇਖਾ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ ? ਉਨ੍ਹਾਂ ਹਿੱਸਿਆਂ ਦੇ ਨਾਂ ਦੱਸੋ ।
ਉੱਤਰ-
ਭਾਰਤ ਨੂੰ ਕਰਕ ਰੇਖਾ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ । ਉੱਤਰੀ ਨੂੰ ਨੂੰ ਉਪ-ਊਸ਼ਣਖੰਡੀ ਭਾਰਤ ਅਤੇ ਦੱਖਣੀ ਹਿੱਸੇ ਨੂੰ ਊਸ਼ਣਖੰਡੀ ਭਾਰਤ ਕਿਹਾ ਜਾਂਦਾ ਹੈ।
ਪ੍ਰਸ਼ਨ 2.
ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਦੀਆਂ ਸੀਮਾਵਾਂ 7 ਦੇਸ਼ਾਂ ਨੂੰ ਛੂੰਹਦੀਆਂ ਹਨ ।ਉੱਤਰ-ਪੱਛਮ ਅਤੇ ਉੱ ਵਿੱਚ ਪਾਕਿਸਤਾਨ, ਅਫ਼ਗਾਨਿਸਤਾਨ, ਚੀਨ ਅਤੇ ਨੇਪਾਲ ਸਾਡੇ ਗੁਆਂਢੀ ਦੇਸ਼ ਹਨੇਂ Tਭੂਟ ਮਯਨਮਾਰ ਅਤੇ ਬੰਗਲਾ ਦੇਸ਼ ਸਾਡੇ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹਨ । ਦੱਖਣ f ਸਾਡੇ ਗੁਆਂਢੀ ਸ੍ਰੀਲੰਕਾ ਅਤੇ ਮਾਲਦੀਵ ਹਨ ।
Based upon the Survey of india map with the permission of the Surveyor General of India. The responsibility for the correctness of Internal details rests with the publisher. The territorial waters of India extend into the sea to a distance of twelve nautical miles measured from the appropriate base line. The external boundaries and coastilines of India agree with the Record master Copy certified by the Surveyor General of India. © Government of India, Copyright.
ਪ੍ਰਸ਼ਨ 3.
ਗਲੋਬ ’ਤੇ ਭਾਰਤ ਦੀ ਅਕਸ਼ਾਂਸ਼ ਅਤੇ ਦਿਸ਼ਾਂਤਰ ਸਥਿਤੀ ਲਿਖੋ ।
ਉੱਤਰ-
ਭਾਰਤ 8°4′ ਉੱਤਰ ਤੋਂ 37°6′ ਉੱਤਰ ਅਕਸ਼ਾਂਸ਼ਾਂ ਅਤੇ 68°7′ ਪੂਰਬ ਤੋਂ 97°25′ ਪੂਰਬ ਦੇਸ਼ਾਂਤਰਾਂ ਵਿਚਾਲੇ ਸਥਿਤ ਹੈ ।
ਪ੍ਰਸ਼ਨ 4.
ਭਾਰਤ ਨੂੰ ਉਪ-ਮਹਾਂਦੀਪ ਕਿਉਂ ਆਖਦੇ ਹਨ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦਾ ਇੱਕ ਭਾਗ ਹੈ । ਪਰੰਤੂ ਉੱਤਰ ਦੇ ਪਰਬਤ ਅਤੇ ਬਾਕੀ ਤਿੰਨ ਪਾਸਿਓਂ ਜਲ ਭੰਡਾਰ ਇਸ ਨੂੰ ਏਸ਼ੀਆਂ ਤੋਂ ਅਲੱਗ ਕਰਦਾ ਹੈ । ਇਸਦਾ ਵਿਸਤਾਰ ਵੀ ਬਹੁਤ ਜ਼ਿਆਦਾ ਹੈ । ਇਸੇ ਕਾਰਨ ਇਸ ਨੂੰ ਉਪ-ਮਹਾਂਦੀਪ ਕਿਹਾ ਜਾਂਦਾ ਹੈ ।
ਪ੍ਰਸ਼ਨ 5.
ਭਾਰਤ ਨੂੰ ਰਾਜਨੀਤਿਕ ਤੌਰ ‘ਤੇ ਕਿੰਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਵਿੱਚ ਵੰਡਿਆ ਗਿਆ ਹੈ ?
ਉੱਤਰ-
ਰਾਜਨੀਤਿਕ ਤੌਰ ‘ਤੇ ਭਾਰਤ ਨੂੰ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਰਾਜਾਂ ਵਿੱਚ ਵੰਡਿਆ ਗਿਆ ਹੈ ।
ਪ੍ਰਸ਼ਨ 6.
ਉਨ੍ਹਾਂ ਤਿੰਨ ਸਾਗਰਾਂ ਦੇ ਨਾਂ ਲਿਖੋ, ਜਿਨ੍ਹਾਂ ਨੇ ਭਾਰਤੀ ਪ੍ਰਾਇਦੀਪ ਨੂੰ ਘੇਰਿਆ ਹੈ । ਉੱਤਰ-ਹਿੰਦ ਮਹਾਂਸਾਗਰ, ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ।
II. ਹੇਠ ਲਿਖੇ ਵਾਕਾਂ ਵਿੱਚ ਖ਼ਾਲੀ ਥਾਂਵਾਂ ਭਰੋ :
(1) ਆਕਾਰ ਦੇ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ……………………….. ਰਾਜ ਹੈ ।
(2) …………………………….. ਭਾਰਤ ਦਾ ਸਭ ਤੋਂ ਛੋਟਾ ਰਾਜ ਹੈ ।
(3) ਇੰਦਰਾ ਪੁਆਇੰਟ ਭਾਰਤ ਦੇ ਬਿਲਕੁਲ ……………………………… ਸਿਰੇ ‘ਤੇ ਹੈ ।
(4) ਕਸ਼ਮੀਰ ਤੋਂ …………………………….. ਤੱਕ ਭਾਰਤ ਇੱਕ ਹੈ ।
(5) ਅਰੁਣਾਚਲ ਪ੍ਰਦੇਸ਼ ਭਾਰਤ ਦੇ ………………………………. ਭਾਗ ਵਿੱਚ ਹੈ ।
ਉੱਤਰ-
(1) ਰਾਜਸਥਾਨ
(2) ਗੋਆ
(3) ਦੱਖਣੀ
(4) ਕੰਨਿਆ ਕੁਮਾਰੀ
(5) ਪੂਰਬੀ ।
III. ਠੀਕ ਜੋੜੇ ਬਣਾਉ :
(1) ਅੰਦਮਾਨ ਅਤੇ ਨਿਕੋਬਾਰ | (ੳ) ਸਾਡਾ ਪੂਰਬੀ ਗੁਆਂਢੀ |
(2) ਮਾਲਦੀਵ | (ਅ) ਦੱਖਣ ਵੱਲ ਦੇ ਗੁਆਂਢੀ |
(3) ਮਨਮਾਰ | (ੲ) ਭਾਰਤ ਦਾ ਦੀਪ-ਸਮੂਹ |
(4) ਸ੍ਰੀ ਲੰਕਾ | (ਸ) ਸਮੁੰਦਰੀ ਹੱਦ ਨਾਲ ਜੁੜਿਆ ਦੇਸ਼ |
ਉੱਤਰ
(1) ਅੰਦਮਾਨ ਅਤੇ ਨਿਕੋਬਾਰ | ਭਾਰਤ ਦਾ ਦੀਪ-ਸਮੂਹ |
(2) ਮਾਲਦੀਵ | ਦੱਖਣ ਵੱਲ ਦੇ ਗੁਆਂਢੀ |
(3) ਮਨਮਾਰ | ਸਾਡਾ ਪੂਰਬੀ ਗੁਆਂਢੀ |
(4) ਸ੍ਰੀ ਲੰਕਾ | ਸਮੁੰਦਰੀ ਹੱਦ ਨਾਲ ਜੁੜਿਆ ਦੇਸ਼ |
PSEB 6th Class Social Science Guide ਸਾਡਾ ਭਾਰਤ-ਸੰਸਾਰ ਵਿੱਚ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਹੜਾ ਕੇਂਦਰ-ਸ਼ਾਸਿਤ ਰਾਜ ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਛੋਟਾ ਹੈ ?
ਉੱਤਰ-
ਲਕਸ਼ਦੀਪ ।
ਪ੍ਰਸ਼ਨ 2.
ਗੰਗਾ ਅਤੇ ਯਮੁਨਾ ਕੁਮਵਾਰ ਕਿਹੜੇ-ਕਿਹੜੇ ਹਿਮਖੰਡ ਤੋਂ ਨਿਕਲਦੀਆਂ ਹਨ
ਉੱਤਰ-
ਗੰਗੋਤਰੀ, ਯਮੁਨੋਤਰੀ ।
ਪ੍ਰਸ਼ਨ 3.
ਭਾਰਤ ਦੀ ਤੱਟ ਰੇਖਾ ਕਿੰਨੀ ਲੰਬੀ ਹੈ ?
ਉੱਤਰ-
6100 ਕਿਲੋਮੀਟਰ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਪੰਜਾਬ-ਹਰਿਆਣਾ ਦੇ ਮੈਦਾਨ ਵਿਚ ਹੇਠਾਂ ਲਿਖਿਆ ਸ਼ਾਮਿਲ ਨਹੀਂ ਹੈ-
(ਉ) ਬਾਰੀ ਦੋਆਬ
(ਅ) ਬਿਸਤ ਦੋਆਬ
(ੲ) ਥਾਰ ਮਾਰੂਥਲ ।
ਉੱਤਰ-
(ੲ) ਥਾਰ ਮਾਰੂਥਲ ।
ਪ੍ਰਸ਼ਨ 2.
ਭਾਰਤ ਦਾ ਇਕ ਭੂ-ਭਾਗ ਨਿਰੰਤਰ ਲਾਵਾ ਵਹਿਣ ਦੇ ਨਾਲ ਬਣਿਆ ਹੈ । ਕੀ ਤੁਸੀਂ ਉਸਦਾ ਨਾਂ ਦੱਸ ਸਕਦੇ ਹੋ ?
(ਉ) ਮਹਾਨ ਹਿਮਾਲਿਆ
(ਅ) ਦੱਖਣੀ ਪਠਾਰ
(ੲ) ਤੱਟੀ ਮੈਦਾਨ ।
ਉੱਤਰ-
(ਅ) ਦੱਖਣੀ ਪਠਾਰ ।
ਸਹੀ (√) ਅਤੇ ਗ਼ਲਤ (×) ਕਥਨ :
1. ਖੇਤਰਫ਼ਲ ਦੀ ਦ੍ਰਿਸ਼ਟੀ ਤੋਂ ਭਾਰਤ ਵਿਸ਼ਵ ਦਾ ਦੂਸਰਾ ਵੱਡਾ ਦੇਸ਼ ਹੈ ।
2. ਬਿਆਸ ਅਤੇ ਸਤਲੁਜ ਨਦੀ ਦੇ ਮੱਧ ਖੇਤਰ ਨੂੰ ਬਾਰੀ ਦੁਆਬ ਕਹਿੰਦੇ ਹਨ ।
3. ਭਾਰਤ ਦੇ ਪੱਛਮੀ ਤੱਟੀ ਮੈਦਾਨ ਪੂਰਵ ਦੇ ਤੱਟੀ ਮੈਦਾਨਾਂ ਤੋਂ ਘੱਟ ਚੌੜੇ ਹਨ ।
ਉੱਤਰ-
1. (×)
2. (×)
3. (√)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਦਾ ਖੇਤਰਫਲ ਕਿੰਨਾ ਹੈ ?
ਉੱਤਰ-
ਲਗਪਗ 32.8 ਲੱਖ ਵਰਗ ਕਿ. ਮੀ. ।
ਪ੍ਰਸ਼ਨ 2.
ਭਾਰਤ ਨੂੰ ਪੂਰਬੀ ਦੇਸ਼ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਭਾਰਤ ਪੂਰਬੀ ਅਰਧ ਗੋਲੇ ਵਿੱਚ ਸਥਿਤ ਹੈ । ਇਸ ਲਈ ਇਸਨੂੰ ਪੂਰਬੀ ਦੇਸ਼ ਮੰਨਿਆ ਜਾਂਦਾ ਹੈ ।
ਪ੍ਰਸ਼ਨ 3.
ਦੇਸ਼ ਦੇ ਉੱਤਰ-ਪੱਛਮ ਵਿੱਚ ਸਥਿਤ ਭਾਰਤ ਦੇ ਦੋ ਗੁਆਂਢੀ ਦੇਸ਼ਾਂ ਦੇ ਨਾਂ ਦੱਸੋ ।
ਉੱਤਰ-
ਪਾਕਿਸਤਾਨ ਅਤੇ ਅਫ਼ਗਾਨਿਸਤਾਨ ।
ਪ੍ਰਸ਼ਨ 4.
ਖੇਤਰਫਲ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਭਾਰਤ ਦਾ ਸੰਸਾਰ ਵਿੱਚ ਕੀ ਸਥਾਨ
ਉੱਤਰ-
ਖੇਤਰਫਲ ਦੀ ਦਿਸ਼ਟੀ ਤੋਂ ਸੱਤਵਾਂ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਦੂਜਾ ।
ਪ੍ਰਸ਼ਨ 5.
ਸਾਡੇ ਦੇਸ਼ ਦੇ ਦੱਖਣ ਵਿੱਚ ਸਥਿਤ ਕਿਹੜੇ ਦੋ ਦੀਪ ਦੇਸ਼ ਭਾਰਤ ਦੇ ਗੁਆਂਢੀ ਹਨ ?
ਉੱਤਰ-
ਸ੍ਰੀਲੰਕਾ ਅਤੇ ਮਾਲਦੀਵ ।
ਪ੍ਰਸ਼ਨ 6.
ਸ੍ਰੀਲੰਕਾ ਨੂੰ ਕਿਹੜੀ ਜਲ ਸੰਧੀ ਅਤੇ ਖਾੜੀ ਭਾਰਤ ਤੋਂ ਅਲੱਗ ਕਰਦੀ ਹੈ ?
ਉੱਤਰ-
ਪਾਕ ਜਲ ਸੰਧੀ ਅਤੇ ਮਨਾਰ ਦੀ ਖਾੜੀ ।
ਪ੍ਰਸ਼ਨ 7.
ਭਾਰਤ ਵਿੱਚ ਹਿਮਾਲਾ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
ਉੱਤਰ-
ਸਿੱਕਮ ਵਿਚ ਕੰਚਨਜੰਗਾ ।
ਪ੍ਰਸ਼ਨ 8.
ਲੱਦਾਖ ਦੇ ਪਠਾਰ ਨੂੰ ਠੰਢਾ ਮਾਰੂਥਲ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕਿਉਂਕਿ ਇਸਦੀ ਜਲਵਾਯੂ ਅਤਿਅੰਤ ਠੰਢੀ ਅਤੇ ਖੁਸ਼ਕ ਹੈ ।
ਪ੍ਰਸ਼ਨ 9.
ਭਾਰਤ ਦੇ ਉੱਤਰੀ ਮੈਦਾਨਾਂ ਦੇ ਪੱਛਮ ਵਿੱਚ ਸਥਿਤ ਮਾਰੂਥਲ ਦਾ ਨਾਂ ਦੱਸੋ ।
ਉੱਤਰ-
ਥਾਰ ਮਾਰੂਥਲ ।
ਪ੍ਰਸ਼ਨ 10.
ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ ?
ਉੱਤਰ-
ਗੰਗਾ-ਮਪੁੱਤਰ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ ।
ਪ੍ਰਸ਼ਨ 11.
ਭਾਰਤ ਦਾ ਕਿਹੜਾ ਹਿੱਸਾ ਪ੍ਰਾਚੀਨ ਹੈ ?
ਉੱਤਰ-
ਭਾਰਤ ਦਾ ਪ੍ਰਾਚੀਨ ਹਿੱਸਾ ਦੱਖਣ ਦਾ ਪ੍ਰਾਇਦੀਪੀ ਪਠਾਰ ਹੈ । ਇਹ ਸਖ਼ਤ ਅਗਨੀ ਅਤੇ ਰੂਪਾਂਤਰਿਤ ਚੱਟਾਨਾਂ ਤੋਂ ਬਣਿਆ ਹੈ ।
ਪ੍ਰਸ਼ਨ 12.
ਤਿੰਨ ਪਾਸਿਓਂ ਸਾਗਰ (ਜਲ) ਨਾਲ ਘਿਰਿਆ ਹਿੱਸਾ ਕੀ ਅਖਵਾਉਂਦਾ ਹੈ ?
ਉੱਤਰ-
ਪ੍ਰਾਇਦੀਪ ।
ਪ੍ਰਸ਼ਨ 13.
ਡੈਲਟਾ ਕੀ ਹੁੰਦਾ ਹੈ ?
ਉੱਤਰ-
ਨਦੀ ਦੇ ਮੁਹਾਨੇ ‘ਤੇ ਬਣੀ ਤਿਕੋਨੇ ਆਕਾਰ ਦੀ ਕੁ-ਆਕ੍ਰਿਤੀ ।
ਪ੍ਰਸ਼ਨ 14.
ਭਾਰਤ ਦੇ ਉੱਤਰੀ ਮੈਦਾਨਾਂ ਵਿੱਚ ਜਨਸੰਖਿਆ ਕਿਉਂ ਸੰਘਣੀ ਹੈ ?
ਉੱਤਰ-
ਉੱਤਰੀ ਮੈਦਾਨਾਂ ਦੀ ਮਿੱਟੀ ਬਹੁਤ ਹੀ ਉਪਜਾਊ ਹੈ ਅਤੇ ਖੇਤੀ ਉੱਨਤ ਹੈ । ਇਸ ਲਈ ਇੱਥੇ ਜਨਸੰਖਿਆ ਸੰਘਣੀ ਹੈ ।
ਪ੍ਰਸ਼ਨ 15.
ਪ੍ਰਾਇਦੀਪੀ ਭਾਰਤ ਦੇ ਕਿਹੜੇ ਦੋ ਦਰਿਆ ਡੈਲਟਾ ਨਹੀਂ ਬਣਾਉਂਦੇ ?
ਉੱਤਰ-
ਨਰਮਦਾ ਅਤੇ ਤਾਪਤੀ ।
ਪ੍ਰਸ਼ਨ 16.
ਉੱਤਰ ਭਾਰਤ ਦੇ ਮੈਦਾਨ ਦਾ ਨਿਰਮਾਣ ਕਰਨ ਵਾਲੇ ਮੁੱਖ ਦਰਿਆਵਾਂ ਦੇ ਨਾਂ ਦੱਸੋ
ਉੱਤਰ-
ਫਤਿਰ ਭਾਰਤ ਦੇ ਮੈਦਾਨ ਦਾ ਨਿਰਮਾਣ ਕਰਨ ਵਾਲੇ ਤਿੰਨ ਮੁੱਖ ਦਰਿਆ ਹਨ-
- ਸਿੰਧ
- ਗੰਗਾ ਅਤੇ
- ਬ੍ਰਹਮਪੁੱਤਰ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਦੇ ਪੰਜ ਭੌਤਿਕ ਭਾਗ ਕਿਹੜੇ-ਕਿਹੜੇ ਹਨ ?
ਉੱਤਰ-
ਭਾਰਤ ਦੇ ਛੇ ਭੌਤਿਕ ਭਾਗ ਹਨ-
- ਉੱਤਰ ਦੇ ਮਹਾਨ ਪਰਬਤ
- ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨ
- ਪ੍ਰਾਇਦੀਪੀ ਪਠਾਰ
- ਤੱਟ ਦੇ ਮੈਦਾਨ (5) ਦੀਪ-ਸਮੂਹ ।
ਪ੍ਰਸ਼ਨ 2.
ਸੁੰਦਰਵਨ ਡੈਲਟਾ ‘ਤੇ ਇੱਕ ਟਿੱਪਣੀ ਲਿਖੋ ।
ਉੱਤਰ-
ਸੁੰਦਰਵਨ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ । ਇਸਦਾ, ਨਿਰਮਾਰ ਗੰਗਾ ਅਤੇ ਪੁੱਤਰ ਦਰਿਆਵਾਂ ਨੇ ਆਪਣੇ ਮੁਹਾਨੇ ‘ਤੇ ਕੀਤਾ ਹੈ । ਸੰਸਾਰ ਦੇ ਹੋਰਨ ਡੈਲਟਿਆਂ ਦੀ ਤਰ੍ਹਾਂ ਇਹ ਡੈਲਟਾ ਵੀ ਬਹੁਤ ਉਪਜਾਊ ਹੈ ।
ਪ੍ਰਸ਼ਨ 3.
ਭਾਰਤ ਦੇ ਪ੍ਰਾਇਦੀਪੀ ਪਠਾਰ ਦੀਆਂ ਕੋਈ ਚਾਰ ਭੂਗੋਲਿਕ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
- ਭਾਰਤ ਦੇ ਪ੍ਰਾਇਦੀਪੀ ਪਠਾਰ ਦੀ ਸ਼ਕਲ ਇੱਕ ਤਿਭੁਜ ਵਰਗੀ ਹੈ ।
- ਇਹ ਤਿੰਨ ਪਾਸਿਓਂ ਕ੍ਰਮਵਾਰ ਅਰਬ ਸਾਗਰ (ਪੱਛਮ ਵਿੱਚ, ਬੰਗਾਲ ਦੀ ਖਾੜੀ ਪੂਰਬ ਵਿੱਚ) ਅਤੇ ਹਿੰਦ ਮਹਾਂਸਾਗਰ ਦੱਖਣ ਵਿੱਚ) ਨਾਲ ਘਿਰਿਆ ਹੋਇਆ ਹੈ ।
- ਪੱਛਮ ਵਿੱਚ ਪੱਛਮੀ ਘਾਟ ਅਤੇ ਪੂਰਬ ਵਿੱਚ ਪੂਰਬੀ ਘਾਟ ਇਸ ਦੀਆਂ ਸੀਮਾਵ ਬਣਾਉਂਦੇ ਹਨ ।
- ਇਹ ਪਠਾਰ ਖਣਿਜ ਪਦਾਰਥਾਂ ਵਿੱਚ ਬਹੁਤ ਜ਼ਿਆਦਾ ਸੰਘਣਾ ਹੈ ।
ਪ੍ਰਸ਼ਨ 4.
ਥਾਰ (ਭਾਰਤ ਦੇ ਮਹਾਨ ਮਾਰੂਥਲ) ਤੇ ਇੱਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਥਾਰ ਮਾਰੂਥਲ ਉੱਤਰੀ ਮੈਦਾਨਾਂ ਦੇ ਪੱਛਮ ਵਿੱਚ ਸਥਿਤ ਹੈ । ਇਹ ਪਥਰੀਲਾ ਦੇਸ਼ ਰੇਤ ਨਾਲ ਢੱਕਿਆ ਹੋਇਆ ਹੈ । ਇਸਦੀ ਜਲਵਾਯੂ ਅਤਿ ਗਰਮ ਅਤੇ ਖੁਸ਼ਕ ਹੈ । ਇਸ ਪ੍ਰਦੇਸ਼ ਵਿੱਚ ਰੁੱਖ-ਪੌਦੇ ਨਾਂ ਮਾਤਰ ਹੀ ਹਨ ।
ਪ੍ਰਸ਼ਨ 5.
ਭਾਰਤ ਦੇ ਪੱਛਮੀ ਤੱਟ ਅਤੇ ਪੂਰਬੀ ਤੱਟ ਦੀ ਤੁਲਨਾ ਕਰੋ ।
ਉੱਤਰ-
ਪੱਛਮੀ ਤੱਟ | ਪੂਰਬੀ ਤੱਟ ਦੀ |
1. ਇਹ ਤੱਟ ਘੱਟ ਚੌੜਾ ਹੈ । | 1. ਇਹ ਤੱਟ ਬਹੁਤ ਚੌੜਾ ਹੈ । |
2. ਇਸ ਭਾਗ ਵਿੱਚ ਦਰਿਆ ਡੈਲਟਾ ਨਹੀਂ ਬਣਾਉਂਦੇ । | 2. ਇਸ ਵਿੱਚ ਕਾਵੇਰੀ, ਕ੍ਰਿਸ਼ਨਾ ਅਤੇ ਮਹਾਂਨਦੀ ਦੇ ਉਪਜਾਉ ਡੈਲਟੇ ਹਨ । |
3. ਇਹ ਤੱਟ ਪਰਬੀ ਤੱਟ ਦੀ ਬਜਾਏ ਘੱਟ ਉਪਜਾਊ ਹੈ । | 3. ਇਹ ਤੱਟ ਡੈਲਟਾ ਪ੍ਰਦੇਸ਼ਾਂ ਦੇ ਕਾਰਨ ਜ਼ਿਆਦਾ ਉਪਜਾਊ ਹੈ । |
ਪ੍ਰਸ਼ਨ 6.
ਹਿਮਾਲਾ ਪਰਬਤਾਂ ਦੀਆਂ ਤਿੰਨ ਸਮਾਨੰਤਰ ਲੜੀਆਂ ਦੇ ਨਾਂ ਲਿਖੋ ਅਤੇ ਹਰੇਕ ਦੀ ਇੱਕ-ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
- ਸਰਵਉੱਚ ਹਿਮਾਲਾ – ਇਹ ਹਿਮਾਲਿਆ ਦੀ ਸਭ ਤੋਂ ਉੱਤਰੀ ਅਤੇ ਸਭ ਤੋਂ ਉੱਚੀ ਸ਼੍ਰੇਣੀ ਹੈ । ਹਿਮਾਲਾ ਦੇ ਸਰਵਉੱਚ ਸਿਖ਼ਰ ਇਸ ਸ਼੍ਰੇਣੀ ਵਿੱਚ ਹਨ । ਇਸ ਵਿੱਚ ਮਾਊਂਟ ਐਵਰੈਸਟ (ਨੇਪਾਲ, 8848 ਮੀ. ਉੱਚੀ) ਅਤੇ ਕੰਚਨਜੰਗਾ (ਸਿੱਕਮ-ਭਾਰਤ) ਮੁੱਖ ਹਨ ।
- ਮੱਧ ਜਾਂ ਲਘੂ ਹਿਮਾਲਾ (ਜਾਂ ਹਿਮਾਲਾ ਲੜੀ) – ਇਹ ਪਰਬਤ ਲੜੀ ਹਿਮਾਲਾ ਦੇ ਦੱਖਣ ਵਿੱਚ ਫੈਲੀ ਹੈ । ਇਸ ਵਿੱਚ ਡਲਹੌਜ਼ੀ, ਧਰਮਸ਼ਾਲਾ, ਸ਼ਿਮਲਾ, ਮਸੁਰੀ, ਨੈਨੀਤਾਲ ਆਦਿ ਮੁੱਖ ਪਰਬਤੀ ਨਗਰ ਸਥਿਤ ਹਨ ।
- ਬਾਹਰੀ ਹਿਮਾਲਾ ਜਾਂ ਸ਼ਿਵਾਲਿਕ ਲੜੀ – ਇਹ ਹਿਮਾਲਾ ਦੀ ਸਭ ਤੋਂ ਦੱਖਣੀ ਲੜੀ ਹੈ । ਇਹ ਜਲੌਢ ਅਵਸਾਦਾਂ ਤੋਂ ਬਣੀ ਹੈ ।
ਪ੍ਰਸ਼ਨ 7.
ਭਾਰਤ ਦੇ ਉੱਤਰੀ ਮੈਦਾਨ ਨੂੰ ਵੰਡਣ ਵਾਲੇ ਦੋ ਨਦੀ-ਤੰਤਰਾਂ ਦੇ ਨਾਂ ਦੱਸੋ । ਹਰੇਕ ਦੀ-ਤੰਤਰ ਦੀਆਂ ਦੋ ਮਹੱਤਵਪੂਰਨ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਉੱਤਰੀ ਮੈਦਾਨ ਨੂੰ ਵੰਡਣ ਵਾਲੇ ਦੋ ਨਦੀ-ਤੰਤਰ ਹਨ-ਪੱਛਮ ਵਿੱਚ ਸਿੰਧ ਨਦੀ-ਤੰਤਰ ਅਤੇ ਪੂਰਬ ਵਿੱਚ ਗੰਗਾ-ਬ੍ਰਹਮਪੁੱਤਰ ਨਦੀ-ਤੰਤਰ ।
ਸਿੰਧ ਨਦੀ-ਤੰਤਰ-
- ਇਸਦਾ ਵਿਸਤਾਰ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਰਾਜਾਂ ਵਿੱਚ ਹੈ ।
- ਇਸਦੀ ਲੰਬਾਈ 2900 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ ।
ਗੰਗਾ-ਬ੍ਰਹਮਪੁੱਤਰ ਨਦੀ-ਤੰਤਰ-
- ਗੰਗਾ ਨਦੀ ਉੱਤਰਾਂਚਲ ਵਿੱਚ ਗੰਗੋਤਰੀ ਤੋਂ ਨਿਕਲਦੀ । ਜਦ ਕਿ ਬ੍ਰੜ੍ਹਮਪੁੱਤਰ ਦਾ ਜਨਮ ਸਥਾਨ ਤਿੱਬਤ ਵਿੱਚ ਸਿੰਧ ਅਤੇ ਸਤਲੁਜ ਦੇ ਜਨਮ ਸਥਾਨ : ਨੇੜੇ ਹੈ ।
- ਦੱਖਣ ਵਿੱਚ ਪਹੁੰਚ ਕੇ ਬ੍ਰਹਮਪੁੱਤਰ ਨਦੀ ਗੰਗਾ ਵਿੱਚ ਮਿਲ ਜਾਂਦੀ ਹੈ ।
ਪ੍ਰਸ਼ਨ 8.
ਉੱਤਰ ਭਾਰਤ ਦੇ ਪਰਬਤਾਂ (ਹਿਮਾਲਾ) ਅਤੇ ਪ੍ਰਾਇਦੀਪੀ ਭਾਰਤ (ਦੱਖਣੀ ਪਠਾਰ ਦੇ ਪਰਬਤਾਂ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਉੱਤਰ ਭਾਰਤ ਦੇ ਪਰਬਤ – ਉੱਤਰ ਭਾਰਤ ਦੇ ਪਰਬਤ ਨਵੀਨ ਵਲਿਤ ਪਰਬਤ ਹਨ । ਇਹ ਬਹੁਤ ਉੱਚੇ ਹਨ ਅਤੇ ਬਰਫ਼ ਨਾਲ ਢੱਕੇ ਹੋਏ ਹਨ । ਇਨ੍ਹਾਂ ਪਰਬਤਾਂ ਤੇ ਜੰਗਲ ਵੀ ਹਨ ।
ਪ੍ਰਾਇਦੀਪੀ ਭਾਰਤ ਦੇ ਪਰਬਤ – ਪ੍ਰਾਇਦੀਪੀ ਭਾਰਤ ਦੇ ਪਰਬਤ ਪ੍ਰਾਚੀਨ ਪਰਬਤਾਂ ਦੇ ਬਚੇਖੁਚੇ ਭਾਗ ਹਨ । ਇਹ ਨਾ ਤਾਂ ਜ਼ਿਆਦਾ ਉੱਚੇ ਹਨ ਅਤੇ ਨਾ ਹੀ ਉਨ੍ਹਾਂ ਤੇ ਹਿਮਾਨੀਆਂ ਹੁੰਦੀਆਂ ਹੈ । ਇਨ੍ਹਾਂ ਪਰਬਤਾਂ ਦੀ ਢਲਾਨ ਤਿਰਛੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਦੇ ਵਿਸ਼ਾਲ ਮੈਦਾਨ ਉੱਤੇ ਇਕ ਨੋਟ ਲਿਖੋ । ਇਸਦੀ ਰਚਨਾ ਕਿਸ ਤਰ੍ਹਾਂ ਹੋਈ ?
ਉੱਤਰ-
ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨਾਂ ਨੂੰ ਬ੍ਰਹਮਪੁੱਤਰ-ਗੰਗਾ ਦਾ ਮੈਦਾਨ ਵੀ ਕਿਹਾ ਜਾਂਦਾ ਹੈ । ਇਹ ਮੈਦਾਨ ਹਿਮਾਲਾ ਅਤੇ ਦੱਖਣ ਪਠਾਰ ਵਿਚਾਲੇ ਸਥਿਤ ਹੈ | ਇਹ ਰਾਜਸਥਾਨ ਤੋਂ ਆਸਾਮ ਤੱਕ ਫੈਲਿਆ ਹੋਇਆ ਹੈ । ਇਸ ਮੈਦਾਨ ਦੀ ਰਚਨਾ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਤੋਂ ਹੋਈ ਹੈ । ਇਸ ਲਈ ਇਹ ਅਤਿਅੰਤ ਉਪਜਾਊ ਹੈ ।
ਮੱਧਵਰਤੀ ਮੈਦਾਨ ਦੇ ਭਾਗ-ਇਸ ਮੈਦਾਨ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-
(i) ਪੰਜਾਬ-ਹਰਿਆਣਾ ਦਾ ਮੈਦਾਨ
(ii) ਥਾਰ ਮਾਰੂਥਲ ਦਾ ਮੈਦਾਨ
(iii) ਗੰਗਾ ਦਾ ਮੈਦਾਨ ਅਤੇ
(iv) ਪੁੱਤਰ ਦਾ ਮੈਦਾਨ ।
(i) ਪੰਜਾਬ – ਹਰਿਆਣਾ ਦਾ ਮੈਦਾਨ-ਇਹ ਮੈਦਾਨ ਮੁੱਖ ਤੌਰ ਤੇ ਪੰਜਾਬ ਅਤੇ ਹਰਿਆਣਾ ਵਿੱਚ ਫੈਲਿਆ ਹੋਇਆ ਹੈ । ਇਹ ਸਤਲੁਜ ਅਤੇ ਉਸਦੇ ਸਹਾਇਕ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਤੋਂ ਬਣਿਆ ਹੈ । ਇਸ ਲਈ ਇਹ ਕਾਫ਼ੀ ਉਪਜਾਊ ਹੈ ।
(ii) ਥਾਰ ਮਾਰੂਥਲ ਦਾ ਮੈਦਾਨ – ਇਹ ਮੈਦਾਨ ਪੰਜਾਬ ਅਤੇ ਹਰਿਆਣਾ ਦੇ ਦੱਖਣੀ ਖੇਤਰ ਦਾ ਖ਼ੁਸ਼ਕ ਹਿੱਸਾ ਹੈ। ਇਹ ਗੁਜਰਾਤ ਦੀ ਕੱਛ ਦੀ ਖਾੜੀ ਤੱਕ ਫੈਲਿਆ ਹੋਇਆ ਹੈ । ਅਰਾਵਲੀ ਪਰਬਤੇ ਇਸਦੀ ਪੁਰਬੀ ਸੀਮਾ ਬਣਾਉਂਦੇ ਹਨ । ਇੱਥੇ ਥਾਂ-ਥਾਂ ‘ਤੇ ਰੇਤ ਦੇ ਟਿੱਲੇ ਦਿਖਾਈ ਦਿੰਦੇ ਹਨ । ਇਸਦੇ ਕੁੱਝ ਹਿੱਸੇ ਉਪਜਾਉ ਵੀ ਹਨ । ਇੱਥੋਂ ਦੀ ਖਾਰੇ ਪਾਣੀ ਦੀ ਸਾਂਭਰ ਝੀਲ ਬਹੁਤ ਹੀ ਪ੍ਰਸਿੱਧ ਹੈ । ਥਾਰ ਮਾਰੂਥਲ ਦਾ ਮੈਦਾਨ ਜਮਨਾ, ਰਾਮ ਗੰਗਾ, ਚੰਬਲ, ਬੇਤਵਾ ਆਦਿ ਦਰਿਆਵਾਂ ਦੁਆਰਾ ਬਣਿਆ ਹੈ ।
(iii) ਗਾ ਦਾ ਮੈਦਾਨ – ਗੰਗਾ ਦਾ ਮੈਦਾਨ ਇੱਕ ਮਹੱਤਵਪੂਰਨ ਮੈਦਾਨ ਹੈ । ਇਹ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਰਾਜਾਂ ਵਿੱਚ ਫੈਲਿਆ ਹੋਇਆ ਹੈ । ਇਹ ਮੈਦਾਨ ਗੰਗਾ, ਜਮਨਾ ਅਤੇ ਉਨ੍ਹਾਂ ਦੇ ਸਹਾਇਕ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਜਮ੍ਹਾਂ ਹੋਣ ਨਾਲ ਬਣਿਆ ਹੈ ।
(iv) ਬ੍ਰਹਮਪੁੱਤਰ ਦਾ ਮੈਦਾਨ – ਬ੍ਰਹਮਪੁੱਤਰ ਦਾ ਮੈਦਾਨ ਆਸਾਮ ਰਾਜ ਦੇ ਵਿਚਕਾਰ ਸਥਿਤ ਹੈ । ਇਸ ਮੈਦਾਨ ਦੀ ਰਚਨਾ ਮਪੁੱਤਰ ਅਤੇ ਉਸਦੇ ਸਹਾਇਕ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਤੋਂ ਹੋਈ ਹੈ ।
ਪ੍ਰਸ਼ਨ 2.
ਭਾਰਤ ਨੂੰ ਕਿਹੜੀਆਂ ਭੌਤਿਕ ਇਕਾਈਆਂ ਵਿੱਚ ਵੰਡਿਆ ਜਾ ਸਕਦਾ ਹੈ ? ਹਰੇਕ ਭੌਤਿਕ ਇਕਾਈ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਭਾਰਤ ਇੱਕ ਵਿਸ਼ਾਲ ਦੇਸ਼ ਹੈ । ਇਸ ਦੇਸ਼ ਵਿੱਚ ਕਿਤੇ ਉੱਚੇ ਪਰਬਤ ਹਨ ਤਾਂ ਕਿਤੇ ਡੂੰਘੀਆਂ ਘਾਟੀਆਂ ਹਨ । ਕਿੱਤੇ ਪੱਧਰੇ ਵਿਸ਼ਾਲ ਮੈਦਾਨ ਹਨ ਤਾਂ ਕਿਤੇ ਉੱਚੀ-ਨੀਵੀਂ ਪੱਥਰੀਲੀ ਭੂਮੀ ਹੈ । ਅਸੀਂ ਆਪਣੇ ਦੇਸ਼ ਨੂੰ ਭੌਤਿਕ ਰਚਨਾ ਦੇ ਆਧਾਰ ‘ਤੇ ਹੇਠ ਲਿਖੀਆਂ ਛੇ ਇਕਾਈਆਂ ਵਿੱਚ ਵੰਡ ਸਕਦੇ ਹਾਂ
- ਉੱਤਰ ਦੇ ਮਹਾਨ ਪਰਬਤ
- ਉੱਤਰ ਦੇ ਵਿਸ਼ਾਲ ਮੈਦਾਨ
- ਪ੍ਰਾਇਦੀਪੀ ਪਠਾਰ
- ਤੱਟ ਦੇ ਮੈਦਾਨ
- ਭਾਰਤ ਦਾ ਮਹਾਨ ਮਾਰੂਥਲ
- ਦੀਪ-ਸਮੂਹ ।
Based upon the Survey of India map with the permission of the Surveyor General of India. The responsibility for the correctness of Internal details rests with the publisher. The territorial waters of India extend into the sea to a distance of twelve nautical miles measured from the appropriate base line. The external boundaries and coastilines of India agree with the Record master Copy certified by the Surveyor General of India. © Government of India, Copyright 2009.
ਭਾਰਤ ਦਾ ਮਹਾਨ ਮਾਰੂਥਲ ਅਸਲ ਵਿੱਚ ਉੱਤਰ ਦੇ ਵਿਸ਼ਾਲ ਮੈਦਾਨਾਂ ਦਾ ਹੀ ਇੱਕ ਹਿੱਸਾ ਹੈ । ਇਸ ਲਈ ਇੱਥੇ ਪੰਜ ਇਕਾਈਆਂ ਦਾ ਵਰਣਨ ਕੀਤਾ ਜਾ ਰਿਹਾ ਹੈ ।
1. ਉੱਤਰ ਦੇ ਮਹਾਨ ਪਰਬਤ – ਸਾਡੇ ਦੇਸ਼ ਦੀ ਉੱਤਰੀ ਸੀਮਾ ਤੇ ਹਿਮਾਲਾ ਪਰਬਤ ਫੈਲਿਆ ਹੋਇਆ ਹੈ । ਹਿਮਾਲਾ ਪਰਬਤ ਵਿੱਚ ਤਿੰਨ ਲੜੀਆਂ ਹਨ । ਇਹ ਇੱਕ-ਦੂਜੇ ਦੇ ਸਮਾਨਾਂਤਰ ਫੈਲੀਆਂ ਹੋਈਆਂ ਹਨ । ਇਨ੍ਹਾਂ ਸਮਾਨੰਤਰ ਲੜੀਆਂ ਦੇ ਵਿਚਕਾਰ ਪੂਰਬ-ਪੱਛਮ ਵਿੱਚ ਫੈਲੀਆਂ ਹੋਈਆਂ ਕਈ ਲੰਬੀਆਂ ਘਾਟੀਆਂ ਹਨ, ਜਿਨ੍ਹਾਂ ਨੂੰ “ਦੂਨ’ ਆਖਦੇ ਹਨ ।
ਹਿਮਾਲਾ ਦਾ ਸਭ ਤੋਂ ਉੱਚਾ ਸਿਖਰ ‘ਮਾਊਂਟ ਐਵਰੈਸਟ’ ਹੈ । ਇਹ 8848 ਮੀਟਰ ਉੱਚਾ ਹੈ । ਭਾਰਤ ਵਿੱਚ ਹਿਮਾਲਾ ਦਾ ਸਭ ਤੋਂ ਉੱਚਾ ਸਿਖਰ ਕੰਚਨਜੰਗਾ ਹੈ । ਇਸ ਪਰਬਤ ਦੀਆਂ ਸਾਰੀਆਂ ਉੱਚੀਆਂ-ਉੱਚੀਆਂ ਚੋਟੀਆਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ । ਇਸ ਖੇਤਰ ਦੀ ਜਲਵਾਯੂ ਅਤਿਅੰਤ ਠੰਢੀ ਹੈ ।
2. ਉੱਤਰ ਦੇ ਵਿਸ਼ਾਲ ਮੈਦਾਨ – ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨ ਹਿਮਾਲਾ ਪਰਬਤਾਂ ਦੇ ਦੱਖਣ ਵਿੱਚ ਫੈਲੇ ਹਨ । ਪੱਛਮ ਵਿੱਚ ਰਾਵੀ ਨਦੀ ਤੋਂ ਲੈ ਕੇ ਪੂਰਬ ਵਿੱਚ ਬਹਮਪੁੱਤਰ ਨਦੀ ਤੱਕ ਇਨ੍ਹਾਂ ਦੀ ਲੰਬਾਈ 2500 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ । ਇਹ ਮੈਦਾਨ ਰਾਵੀ, ਬਿਆਸ, ਸਤਲੁਜ, ਗੰਗਾ ਅਤੇ ਪੁੱਤਰ ਅਤੇ ਉਨ੍ਹਾਂ ਦੇ ਸਹਾਇਕ ਦਰਿਆਵਾਂ ਦੁਆਰਾ ਲਿਆਂਦੀ ਗਈ ਉਪਜਾਊ ਮਿੱਟੀ ਤੋਂ ਬਣੇ ਹਨ । ਇਸ ਲਈ ਇਨ੍ਹਾਂ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ ।
3. ਪ੍ਰਾਇਦੀਪੀ ਪਠਾਰ – ਭਾਰਤ ਦਾ ਪ੍ਰਾਇਦੀਪੀ ਪਠਾਰ ਉੱਤਰੀ ਮੈਦਾਨਾਂ ਦੇ ਦੱਖਣ ਵਿੱਚ ਵਿਸਤ੍ਰਿਤ ਹੈ । ਇਹ ਭਾਰਤੀ ਉਪ ਮਹਾਂਦੀਪ ਦਾ ਸਭ ਤੋਂ ਪ੍ਰਾਚੀਨ ਹਿੱਸਾ ਹੈ । ਇਸ ਪਠਾਰ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਮਾਲਵਾ ਦਾ ਪਠਾਰ ਅਤੇ ਦੱਖਣ ਦਾ ਪਠਾਰ ਦੱਖਣ ਦਾ ਪਠਾਰ ਲਾਵੇ ਤੋਂ ਬਣਿਆ ਹੈ । ਇਸ ਤ੍ਰਿਕੋਣੇ ਪਠਾਰ ਦੇ ਦੋ ਮੁੱਖ ਭਾਗ ਹਨ-ਮਾਲਵੇ ਦਾ ਪਠਾਰ ਅਤੇ ਦੱਖਣੀ ਪਠਾਰ ।
ਪੱਛਮ ਵਿੱਚ ਪੱਛਮੀ ਘਾਟ ਅਤੇ ਪੂਰਬ ਵਿੱਚ ਪੂਰਬੀ ਘਾਟ ਇਸਦੀ ਹੱਦ ਬਣਾਉਂਦੇ ਹਨ। ਇਹ ਪਠਾਰ ਖਣਿਜ ਪਦਾਰਥਾਂ ਵਿੱਚ ਬਹੁਤ ਹੀ ਅਮੀਰ ਹੈ ।
4. ਤੱਟ ਦੇ ਮੈਦਾਨ – ਦੱਖਣ ਦੇ ਪਠਾਰ ਦੇ ਪੱਛਮ ਅਤੇ ਪੂਰਬ ਵਿੱਚ ਤੱਟ ਦੇ ਮੈਦਾਨ ਫੈਲੇ ਹੋਏ ਹਨ । ਅਰਬ ਸਾਗਰ ਦੇ ਤੱਟ ਦੇ ਮੈਦਾਨਾਂ ਨੂੰ ਪੱਛਮੀ ਤੱਟ ਦੇ ਮੈਦਾਨ ਅਤੇ ਬੰਗਾਲ ਦੀ ਖਾੜੀ ਦੀ ਤੱਟ ਦੀ ਪੱਟੀ ਨੂੰ ਪੂਰਬੀ ਤੱਟ ਦੇ ਮੈਦਾਨ ਆਖਦੇ ਹਨ । ਪੂਰਬੀ ਤੱਟ ਦੇ ਮੈਦਾਨ ਪੱਛਮੀ ਮੈਦਾਨਾਂ ਦੀ ਬਜਾਏ ਜ਼ਿਆਦਾ ਚੌੜੇ ਅਤੇ ਪੱਧਰੇ ਹਨ । ਇੱਥੇ ਦਰਿਆਵਾਂ ਦੁਆਰਾ ਬਣਾਏ ਗਏ ਉਪਜਾਊ ਡੈਲਟਾ ਵੀ ਹਨ ।
5. ਦੀਪ-ਸਮੂਹ-ਭਾਰਤ ਵਿੱਚ ਮੁੱਖ ਤੌਰ ‘ਤੇ ਦੋ ਦੀਪ-ਸਮੂਹ ਹਨ-
(i) ਲਕਸ਼ਦੀਪ,
(ii) ਅੰਡੇਮਾਨ-ਨਿਕੋਬਾਰ ।
(1) ਲਕਸ਼ਦੀਪ ਸਮੂਹ ਕੇਰਲਾ ਦੇ ਪੱਛਮ ਵਿੱਚ ਅਰਬ ਸਾਗਰ ਵਿੱਚ ਸਥਿਤ ਹੈ । ਇਹ ਮੁੰਗੇ ਦੀਆਂ ਚੱਟਾਨਾਂ ਤੋਂ ਬਣੇ ਛੋਟੇ-ਛੋਟੇ ਦੀਪਾਂ ਦਾ ਇੱਕ ਸਮੂਹ ਹੈ । ਇਨ੍ਹਾਂ ਦੀ ਕੁੱਲ ਗਿਣਤੀ 25 ਹੈ ।
(2) ਅੰਡੇਮਾਨ-ਨਿਕੋਬਾਰ ਦੀਪ ਸਮੂਹ ਬੰਗਾਲ ਦੀ ਖਾੜੀ ਵਿੱਚ ਸਥਿਤ ਹੈ | ਇਹ ਜਵਾਲਾਮੁਖੀ ਚੱਟਾਨਾਂ ਤੋਂ ਬਣਿਆ ਹੈ । ਇਨ੍ਹਾਂ ਦੀਪਾਂ ਦੀ ਕੁੱਲ ਗਿਣਤੀ 120 ਹੈ ।
ਸਮੁੰਦਰ ਤੱਟ ਤੋਂ ਦੂਰ ਸਥਿਤ ਇਨ੍ਹਾਂ ਦੀਪਾਂ ਤੋਂ ਇਲਾਵਾ ਕੁੱਝ ਦੀਪ ਤੱਟ ਦੇ ਨੇੜੇ ਵੀ ਸਥਿਤ ਹਨ । ਇਨ੍ਹਾਂ ਵਿੱਚ ਵਹੀਲਰ, ਨਿਉਮਰ, ਦਿਉ ਆਦਿ ਦੀਪ ਸ਼ਾਮਿਲ ਹਨ ।
ਪ੍ਰਸ਼ਨ 3.
ਭਾਰਤ ਦੀ ਰਾਜਨੀਤਿਕ ਵੰਡ ਉੱਤੇ ਰੋਸ਼ਨੀ ਪਾਓ ।
ਉੱਤਰ-
ਭਾਰਤ ਵਿੱਚ 28 ਰਾਜ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ । ਇਹ ਰਾਜ ਅਤੇ । ਕੇਂਦਰ ਸ਼ਾਸਿਤ ਪ੍ਰਦੇਸ਼ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ । ਭਾਰਤ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ । ਦੇਸ਼ਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ-
ਲੜੀ ਨੰ: | ਰਾਜ | ਰਾਜਧਾਨੀ |
1. | ਆਂਧਰਾ ਪ੍ਰਦੇਸ਼ | ਅਮਰਾਵਤੀ |
2. | ਤੇਲੰਗਾਨਾ | ਹੈਦਰਾਬਾਦ |
3. | ਅਰੁਣਾਚਲ ਪ੍ਰਦੇਸ਼ | ਈਟਾਨਗਰ |
4. | ਆਸਾਮ | ਦਿਸਪੁਰ |
5. | ਬਿਹਾਰ | ਪਟਨਾ |
6. | ਗੋਆ | ਪਣਜੀ |
7. | ਗੁਜਰਾਤ | ਗਾਂਧੀਨਗਰ |
8. | ਹਰਿਆਣਾ | ਚੰਡੀਗੜ੍ਹ |
9. | ਹਿਮਾਚਲ ਪ੍ਰਦੇਸ਼ | ਸ਼ਿਮਲਾ |
10. | ਝਾਰਖੰਡ | ਰਾਂਚੀ |
11. | ਕਰਨਾਟਕਾ | ਬੰਗਲੌਰ (ਬੰਗਲੁਰੂ) |
12. | ਮੱਧ ਪ੍ਰਦੇਸ਼ | ਤ੍ਰਿਵੇਂਦਰਮ (ਤਿਰੂਵਨੰਤਪੁਰਮ) |
13. | ਮਹਾਂਰਾਸ਼ਟਰ | ਭੋਪਾਲ |
14. | ਮਨੀਪੁਰ | ਮੁੰਬਈ |
15. | ਮੇਘਾਲਿਆ | ਇੰਫਾਲ |
16. | ਮੀਜ਼ੋਰਮ | ਸ਼ੀਲਾਂਗ |
17. | ਨਾਗਾਲੈਂਡ | ਆਈਜ਼ੋਲ |
18. | ਉੜੀਸਾ | ਕੋਹੀਮਾ |
19. | ਪੰਜਾਬ | ਭੁਵਨੇਸ਼ਵਰ |
20. | ਰਾਜਸਥਾਨ | ਚੰਡੀਗੜ੍ਹ |
21. | ਸਿੱਕਮ | ਜੱਧਰ |
22. | ਤਾਮਿਲਨਾਡੂ | ਗੰਗਟੋਕ |
23. | ਤਿਪੁਰਾ | ਚੇਨੱਈ |
24. | ਉੱਤਰਾਖੰਡ | ਅਗਰਤਲਾ |
25. | ਉੱਤਰ ਪ੍ਰਦੇਸ਼ | ਦੇਹਰਾਦੂਨ |
26. | ਪੱਛਮੀ ਬੰਗਾਲ | ਲਖਨਊ |
27 | ਗੋਆ | ਕੋਲਕਾਤਾ |
28. | ਗੁਜਰਾਤ | ਪਣਜੀ |
Based upon the survey of India map with the permission of the Surveyor General of India. The responsibility for the correctness of Internal details rests with the publisher. The territorial waters of India extend into the sea to a distance of twelve nautical miles measured from the appropriate base line. The external boundaries and coastilines of India agree with the Record master Copy certified by the Surveyor General of India. © Government of India, Copyright.
ਕੇਂਦਰ ਸ਼ਾਸਿਤ ਖੇਤਰ
ਲੜੀ ਨੰ: | ਨਾਂ | ਰਾਜਧਾਨੀ |
1. | ਅੰਡੇਮਾਨ ਤੇ ਨਿਕੋਬਾਰ ਦੀਪ | ਪੋਰਟ ਬਲੇਅਰ |
2. | ਚੰਡੀਗੜ੍ਹ | ਚੰਡੀਗੜ੍ਹ |
3. | ਦਾਦਰਾ ਅਤੇ ਨਗਰ ਹਵੇਲੀ | ਸੋਲਵਾਸ |
4. | ਦਮਨ ਅਤੇ ਦਿਉ | ਦਮਨ |
5. | ਦਿੱਲੀ | ਦਿੱਲੀ |
6. | ਲਕਸ਼ਦੀਪ | ਕਾਵਾਰੱਤੀ |
7. | ਪਾਂਡਿਚਰੀ | ਪਾਂਡਿਚਰੀ |
8. | ਜੰਮੂ ਤੇ ਕਸ਼ਮੀਰ | ਸ੍ਰੀਨਗਰ |
9. | ਲੱਦਾਖ | ਲੋਹ |