Punjab State Board PSEB 6th Class Science Book Solutions Chapter 5 ਪਦਾਰਥਾਂ ਦਾ ਨਿਖੇੜਨ Textbook Exercise Questions, and Answers.
PSEB Solutions for Class 6 Science Chapter 5 ਪਦਾਰਥਾਂ ਦਾ ਨਿਖੇੜਨ
Science Guide for Class 6 PSEB ਪਦਾਰਥਾਂ ਦਾ ਨਿਖੇੜਨ Intext Questions and Answers
ਸੋਚੋ ਅਤੇ ਉੱਤਰ ਦਿਓ (ਪੇਜ 42)
ਪ੍ਰਸ਼ਨ 1.
ਛੱਟਣਾ ਅਤੇ ਉਡਾਉਣਾ ਵਿਧੀ ਵਿੱਚ ਹਵਾ ਦਾ ਕੀ ਕੰਮ ਹੈ ?
ਉੱਤਰ-
ਛੱਟਣਾ ਅਤੇ ਉਡਾਉਣਾ ਵਿਧੀ ਵਿੱਚ ਹਵਾ ਹਲਕੇ ਕਣਾਂ ਨੂੰ ਉਡਾ ਕੇ ਦੂਰ ਲੈ ਜਾਂਦੀ ਹੈ ਅਤੇ ਭਾਰੇ ਕਣ ਨੇੜੇ ਹੀ ਰਹਿ ਜਾਂਦੇ ਹਨ । ਇਸ ਨਾਲ ਅਸੀਂ ਭਾਰੇ ਅਤੇ ਹਲਕੇ ਕਣਾਂ ਵਾਲੇ ਮਿਸ਼ਰਣ ਨੂੰ ਆਸਾਨੀ ਨਾਲ ਨਿਖੇੜ ਸਕਦੇ ਹਾਂ ।
ਪ੍ਰਸ਼ਨ 2.
ਕੀ ਤੁਸੀਂ ਇਸ ਵਿਧੀ ਨਾਲ ਚਨੇ ਦੀ ਦਾਲ ਅਤੇ ਮੂੰਗ ਦੀ ਦਾਲ ਨੂੰ ਵੱਖ ਕਰ ਸਕਦੇ ਹੋ ?
ਉੱਤਰ-
ਨਹੀਂ, ਅਸੀਂ ਇਸ ਵਿਧੀ ਨਾਲ ਚਨੇ ਦੀ ਦਾਲ ਅਤੇ ਮੂੰਗ ਦੀ ਦਾਲ ਨੂੰ ਵੱਖ ਨਹੀਂ ਕਰ ਸਕਦੇ ।
ਸੋਚੋ ਅਤੇ ਉੱਤਰ ਦਿਓ (ਪੇਜ 43)
ਪ੍ਰਸ਼ਨ 1.
ਕੀ ਤੁਸੀਂ ਨਮਕ ਅਤੇ ਆਟੇ ਨੂੰ ਛਾਣਨੀ ਨਾਲ ਵੱਖ ਕਰ ਸਕਦੇ ਹੋ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਅਸੀਂ ਨਮਕ ਅਤੇ ਆਟੇ ਨੂੰ ਛਾਣਨੀ ਨਾਲ ਵੱਖ ਨਹੀਂ ਕਰ ਸਕਦੇ ਕਿਉਂਕਿ ਨਮਕ ਅਤੇ ਆਟੇ ਦੇ ਕਣਾਂ ਦੇ ਆਕਾਰ ਵਿੱਚ ਕੋਈ ਖਾਸ ਅੰਤਰ ਨਹੀਂ ਹੁੰਦਾ ।
ਸੋਚੋ ਅਤੇ ਉੱਤਰ ਦਿਓ (ਪੇਜ 44)
ਪ੍ਰਸ਼ਨ 1.
ਤੁਹਾਨੂੰ ਇਕ ਬੀਕਰ ਵਿੱਚ ਚਾਕ ਪਾਊਡਰ ਅਤੇ ਪਾਣੀ ਦਾ ਘੋਲ ਦਿੱਤਾ ਗਿਆ ਹੈ । ਬੀਕਰ ਨੂੰ ਕੁਝ ਦੇਰ ਬਿਨਾਂ ਹਿਲਾਏ ਪਏ ਰਹਿਣ ਦਿਉ । ਤੁਸੀਂ ਕੀ ਵੇਖੋਗੇ ? ਇਹ ਨਿਖੇੜਨ ਦੀ ਕਿਹੜੀ ਵਿਧੀ ਹੈ ?
ਉੱਤਰ-
ਇਹ ਨਿਖੇੜਨ ਦੀ ਤਲਛੱਟਣ ਅਤੇ ਨਿਤਾਰਨ ਵਿਧੀ ਹੈ ।
ਸੋਚੋ ਅਤੇ ਉੱਤਰ ਦਿਓ (ਪੇਜ 45)
ਪ੍ਰਸ਼ਨ 1.
ਤੁਹਾਡੇ ਪਿਤਾ ਜੀ ਤੁਹਾਨੂੰ ਬਾਜ਼ਾਰ ਵਿੱਚੋਂ ਤਾਜ਼ਾ ਸੰਤਰੇ ਦਾ ਰਸ ਲਿਆਉਣ ਲਈ ਆਖਦੇ ਹਨ । ਕੀ ਤੁਸੀਂ ਦੁਕਾਨਦਾਰ ਨੂੰ ਜੂਸ ਵਿੱਚੋਂ ਪਲਪ (ਫੋਕ) ਅਤੇ ਬੀਜ ਵੱਖ ਕਰਨ ਲਈ ਛਾਣਨੀ ਵਰਤਦਿਆਂ ਵੇਖਿਆ ਹੈ ? ਕਿਹੜੀ ਛਾਣਨੀ ਇਸ ਕੰਮ ਲਈ ਵਧੀਆ ਹੋਵੇਗੀ ? ਚਾਹ ਚਾਣਨ ਵਾਲੀ, ਫਿਲਟਰ ਪੇਪਰ, ਮਲਮਲ ਦਾ ਕੱਪੜਾ ਜਾਂ ਵੱਡੇ ਛੇਕਾਂ ਵਾਲੀ ਛਾਣਨੀ ?
ਉੱਤਰ-
ਮਲਮਲ ਦਾ ਕੱਪੜਾ ।
ਸੋਚੋ ਅਤੇ ਉੱਤਰ ਦਿਓ (ਪੇਜ 46)
ਪ੍ਰਸ਼ਨ 1.
ਦੁੱਧ ਤੋਂ ਖੋਇਆ ਬਣਾਉਣ ਲਈ ਕਿਹੜੀ ਵਿਧੀ ਅਪਣਾਈ ਜਾਂਦੀ ਹੈ ?
ਉੱਤਰ-
ਦੁੱਧ ਤੋਂ ਖੋਇਆ ਬਣਾਉਣ ਲਈ ਵਾਸ਼ਪਨ ਵਿਧੀ ਅਪਣਾਈ ਜਾਂਦੀ ਹੈ ।
ਸੋਚੋ ਅਤੇ ਉੱਤਰ ਦਿਓ (ਪੇਜ 48)
ਪ੍ਰਸ਼ਨ 1.
ਪਾਣੀ ਤੋਂ ਭਾਫ਼ ਬਣਨ ਦੀ ਪ੍ਰਕਿਰਿਆ ਨੂੰ ਕੀ ਆਖਦੇ ਹਨ ?
ਉੱਤਰ-
ਪਾਣੀ ਤੋਂ ਭਾਫ਼ ਬਣਨ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਆਖਦੇ ਹਨ ।
ਪ੍ਰਸ਼ਨ 2.
ਭਾਫ਼ ਤੋਂ ਪਾਣੀ ਬਣਨ ਦੀ ਪ੍ਰਕਿਰਿਆ ਨੂੰ ਕੀ ਆਖਦੇ ਹਨ ?
ਉੱਤਰ-
ਭਾਫ਼ ਤੋਂ ਪਾਣੀ ਬਣਨ ਦੀ ਪ੍ਰਕਿਰਿਆ ਨੂੰ ਸੰਘਣਨ ਆਖਦੇ ਹਨ ।
PSEB 6th Class Science Guide ਪਦਾਰਥਾਂ ਦਾ ਨਿਖੇੜਨ Textbook Questions, and Answers
1. ਖ਼ਾਲੀ ਥਾਂਵਾਂ ਭਰੋ ਨਾਰ
(i) ਫਿਲਟਰਨ ਵਿਧੀ ਅਘੁਲਣਸ਼ੀਲ ………… ਨੂੰ ………. ਤੋਂ ਵੱਖ ਕਰਨ ਵਿੱਚ ਸਹਾਇਕ ਹੁੰਦੀ ਹੈ ।
ਉੱਤਰ-
ਪਦਾਰਥਾਂ, ਘੁਲਣਸ਼ੀਲ ਪਦਾਰਥਾਂ,
(ii) ਚੌਲਾਂ ਵਿੱਚੋਂ ਛੋਟੇ ਪੱਥਰ ਦੇ ਟੁਕੜਿਆਂ ਨੂੰ ……….. ਰਾਹੀਂ ਵੱਖ ਕੀਤਾ ਜਾ ਸਕਦਾ ਹੈ ।
ਉੱਤਰ-
ਹੈਂਡਪਿਕਿੰਗ,
(iii) ਛਾਣ-ਬੂਰਾ ਆਟੇ ਤੋਂ …………. ਦੁਆਰਾ ਅਲੱਗ ਕੀਤਾ ਜਾਂਦਾ ਹੈ ।
ਉੱਤਰ-
ਛਾਣਨ,
(iv) ਝੋਨੇ ਦੇ ਦਾਣਿਆਂ ਨੂੰ ਡੰਡੀਆਂ ਤੋਂ ਵੱਖ ਕਰਨ ਦੀ ਵਿਧੀ ਨੂੰ ………….. ਕਹਿੰਦੇ ਹਨ ।
ਉੱਤਰ-
ਥਰੈਸ਼ਿੰਗ,
(v) ਤਲਛੱਟ ਨੂੰ ਹਿਲਾਏ ਬਿਨਾਂ, ਤਰਲ ਦੀ ਉਪਰਲੀ ਤਹਿ ਨੂੰ ਅਲੱਗ ਕਰਨ ਦੀ ਕਿਰਿਆ ਨੂੰ …….. ਕਹਿੰਦੇ ਹਨ ।
ਉੱਤਰ-
ਨਿਤਾਰਨ ।
2. ਸਹੀ ਜਾਂ ਗ਼ਲਤ ਲਿਖੋ-
(i) ਛਾਣਨ ਵਿਧੀ ਵਿੱਚ ਮਿਸ਼ਰਣ ਦੇ ਅੰਸ਼ਾਂ ਦਾ ਆਕਾਰ ਵੱਖੋ-ਵੱਖਰਾ ਹੁੰਦਾ ਹੈ ।
ਉੱਤਰ-
ਸਹੀ,
(ii) ਤਰਲ ਤੋਂ ਭਾਫ਼ ਬਣਾਉਣ ਦੀ ਪ੍ਰਕਿਰਿਆ ਨੂੰ ਸੰਘਣਨ ਆਖਦੇ ਹਨ ।
ਉੱਤਰ-
ਗ਼ਲਤ,
(iii) ਨਮਕ ਅਤੇ ਆਟੇ ਦੇ ਮਿਸ਼ਰਣ ਨੂੰ ਹੱਥ ਨਾਲ ਚੁਗਣ ਵਿਧੀ ਨਾਲ ਵੱਖ ਕੀਤਾ ਜਾ ਸਕਦਾ ਹੈ ।
ਉੱਤਰ-
ਗ਼ਲਤ,
(iv) ਡੰਡੀਆਂ ਤੋਂ ਦਾਣਿਆਂ ਨੂੰ ਵੱਖ ਕਰਨ ਨੂੰ ਗਹਾਈ ਕਹਿੰਦੇ ਹਾਂ ।
ਉੱਤਰ-
ਸਹੀ ।
3. ਮਿਲਾਨ ਕਰੋ :
ਕਾਲਮ ‘ਉ’ | ਕਾਲਮ “ਅ” |
(ਉ) ਪਾਣੀ ਤੋਂ ਲਣ ਵੱਖ ਕਰਨਾ | (i) ਸੰਘਣਨ |
(ਅ) ਭਾਰੇ ਕਣਾਂ ਦਾ ਹੇਠਾਂ ਬੈਠਣਾ | (ii) ਉਡਾਉਣਾ |
(ਈ) ਵੱਖ-ਵੱਖ ਅੰਸ਼ਾਂ ਨੂੰ ਹਵਾ ਦੁਆਰਾ ਨਿਖੇੜਨਾ | (iii) ਵਾਸ਼ਪਨ |
(ਸ) ਵਾਸ਼ਪਾਂ ਤੋਂ ਪਾਣੀ ਦਾ ਬਣਨਾ | (iv) ਤਲਛੱਟਣ |
ਉੱਤਰ-
ਕਾਲਮ ‘ੳ’ | ਕਾਲਮ ‘ਅ’ |
(ੳ) ਪਾਣੀ ਤੋਂ ਲੂਣ ਵੱਖ ਕਰਨਾ | (iii) ਵਾਸ਼ਪਨ |
(ਅ) ਭਾਰੇ ਕਣਾਂ ਦਾ ਹੇਠਾਂ ਬੈਠਣਾ | (iv) ਤਲਛੱਟਣ |
(ਇ) ਵੱਖ-ਵੱਖ ਅੰਸ਼ਾਂ ਨੂੰ ਹਵਾ ਦੁਆਰਾ ਨਿਖੇੜਨਾ | (ii) ਉਡਾਉਣਾ |
(ਸ) ਵਾਸ਼ਪਾਂ ਤੋਂ ਪਾਣੀ ਦਾ ਬਣਨਾ | (i) ਸੰਘਣਨ |
4. ਸਹੀ ਉੱਤਰ `ਤੇ ਟਿੱਕ ਕਰੋ –
(i) ਹਵਾ ਦੁਆਰਾ ਮਿਸ਼ਰਨ ਦੇ ਭਾਰੀ ਅਤੇ ਹਲਕੇ ਕਣਾਂ ਨੂੰ ਨਿਖੇੜਨ ਦੀ ਕਿਹੜੀ ਵਿਧੀ ਨਾਲ ਵੱਖ ਕੀਤਾ ਜਾਂਦਾ ਹੈ ?
(ਉ) ਹੱਥ ਨਾਲ ਚੁਗਣਾ
(ਅ) ਥਰੈਸ਼ਿੰਗ
(ਇ) ਛਾਣਨਾ ।
(ਸ) ਉਡਾਉਣਾ ।
ਉੱਤਰ-
(ਸ) ਉਡਾਉਣਾ ।
(ii) ਬਰਫ ਰੱਖੇ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਦੇ ਬਣਨ ਦਾ ਕਾਰਨ ਹੈ
(ਉ) ਗਲਾਸ ਤੋਂ ਪਾਣੀ ਦਾ ਵਾਸ਼ਪਣ
(ਅ) ਵਾਯੂਮੰਡਲੀ ਜਲ ਵਾਸ਼ਪਾਂ ਦਾ ਸੰਘਣਨ
(ਏ) ਗਲਾਸ ਤੋਂ ਪਾਣੀ ਦਾ ਬਾਹਰ ਆਉਣਾ
(ਸ) ਵਾਯੂਮੰਡਲੀ ਜਲ ਵਾਸ਼ਪਾਂ ਦਾ ਵਾਸ਼ਪਣ ।
ਉੱਤਰ-
(ਅ) ਵਾਯੂਮੰਡਲੀ ਜਲ ਵਾਸ਼ਪਾਂ ਦਾ ਸੰਘਣਨ ।
(iii) ਤੁਸੀਂ ਆਪਣੇ ਮਾਤਾ ਜੀ ਨੂੰ ਚਾਵਲ ਪਕਾਉਣ ਤੋਂ ਪਹਿਲਾਂ ਉਸ ਵਿੱਚੋਂ ਮਿੱਟੀ, ਪੱਥਰ ਆਦਿ ਬਾਹਰ ਕੱਢਦੇ ਵੇਖਿਆ ਹੋਵੇਗਾ । ਇਹ ਕਿਹੜੀ ਵਿਧੀ ਹੋ ਸਕਦੀ ਹੈ ?
(ਉ) ਹੱਥ ਨਾਲ ਚੁਰਾਣਾ
(ਅ) ਨਿਤਾਰਨਾ
(ਈ) ਵਾਸ਼ਪਨ
(ਸ) ਤਲਛੱਟਣ ।
ਉੱਤਰ-
(ਉ) ਹੱਥ ਨਾਲ ਚੁਗਣਾ ।
(iv) ਸਾਨੂੰ ਮਿਸ਼ਰਣ ਵਿੱਚੋਂ ਅੰਸ਼ਾਂ ਨੂੰ ਨਿਖੇੜਨ ਦੀ ਲੋੜ ਹੁੰਦੀ ਹੈ ਤਾਂ ਜੋ –
(ਉ) ਦੋ ਵੱਖ-ਵੱਖ ਪਰ ਫਾਇਦੇਮੰਦ ਅੰਸ਼ਾਂ ਨੂੰ ਨਿਖੇੜਨ ਲਈ
(ਅ) ਅਣਉਪਯੋਗੀ ਅੰਸ਼ਾਂ ਨੂੰ ਦੂਰ ਕੀਤਾ ਜਾ ਸਕੇ
(ਈ) ਹਾਨੀਕਾਰਕ ਅੰਸ਼ਾਂ ਨੂੰ ਵੱਖ ਕੀਤਾ ਜਾ ਸਕੇ
(ਸ) ਸਾਰੇ ਹੀ ॥
ਉੱਤਰ-
(ਸ) ਸਾਰੇ ਹੀ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪਸ਼ਨ (i)
ਤਲਛੱਟਣ ਵਿਧੀ ਦੀ ਪਰਿਭਾਸ਼ਾ ਲਿਖੋ ।
ਉੱਤਰ-
ਉਹ ਵਿਧੀ, ਜਿਸ ਵਿੱਚ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ, ਨੂੰ ਤਲਛੱਟਣ ਕਿਹਾ ਜਾਂਦਾ ਹੈ । ਇਸ ਕਿਰਿਆ ਵਿੱਚ ਜਿਹੜੇ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ, ਉਹਨਾਂ ਅਘੁਲਣਸ਼ੀਲ ਠੋਸ ਕਣਾਂ ਨੂੰ ਤਲਛੱਟ ਕਿਹਾ ਜਾਂਦਾ ਹੈ ।
ਪ੍ਰਸ਼ਨ (ii)
ਵਾਸ਼ਪਨ ਤੋਂ ਕੀ ਭਾਵ ਹੈ ?
ਉੱਤਰ-
ਪਾਣੀ ਜਾਂ ਕਿਸੇ ਵੀ ਤਰਲ ਨੂੰ ਉਸਦੇ ਵਾਸ਼ਪ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਜਾਂ ਵਾਸ਼ਪਨ ਕਹਿੰਦੇ ਹਨ ।
ਪ੍ਰਸ਼ਨ (iii)
ਕੰਬਾਈਨ ਮਸ਼ੀਨ ਕਿਸ ਕੰਮ ਲਈ ਵਰਤੀ ਜਾਂਦੀ ਹੈ ?
ਉੱਤਰ-
ਕੰਬਾਈਨ ਦੀ ਵਰਤੋਂ ਕਟਾਈ ਅਤੇ ਗਹਾਈ ਦੋਹਾਂ ਲਈ ਕੀਤੀ ਜਾਂਦੀ ਹੈ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ (i)
ਵਾਸ਼ਪਨ ਅਤੇ ਸੰਘਣਨ ਵਿੱਚ ਅੰਤਰ ਦੱਸੋ ।
ਉੱਤਰ-
ਪਾਣੀ ਜਾਂ ਕਿਸੇ ਵੀ ਤਰਲ ਨੂੰ ਉਸਦੇ ਵਾਸ਼ਪ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਜਾਂ ਵਾਸ਼ਪਨ ਕਹਿੰਦੇ ਹਨ । ਵਾਸ਼ਪਾਂ ਤੋਂ ਉਸਦੀ ਤਲ ਅਵਸਥਾ ਵਿੱਚ ਪਰਿਵਰਤਨ ਹੋਣ ਦੀ ਪ੍ਰਕਿਰਿਆ ਨੂੰ ਸੰਘਣਨ ਕਹਿੰਦੇ ਹਨ ! ਵਾਸ਼ਪੀਕਰਨ ਅਤੇ ਸੰਘਣਾਪਣ ਇਕ ਦੂਜੇ ਦੇ ਉਲਟ ਹਨ । ਗਰਮੀਆਂ ਵਿੱਚ ਵਾਸ਼ਪਨ ਦੀ ਦਰ ਵੱਧ ਜਾਂਦੀ ਹੈ ਅਤੇ ਸਰਦੀਆਂ ਵਿੱਚ ਸੰਘਣਨ ਦੀ ਦਰ ਵੱਧ ਜਾਂਦੀ ਹੈ ।
ਪ੍ਰਸ਼ਨ (ii)
ਸੰਤ੍ਰਿਪਤ ਅਤੇ ਅਸੰਤ੍ਰਿਪਤ ਘੋਲ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਉਹ ਘੋਲ, ਜਿਸ ਵਿੱਚ ਕੋਈ ਹੋਰ ਪਦਾਰਥ ਨਮਕ, ਚੀਨੀ ਆਦਿ ਹੋਰ ਜ਼ਿਆਦਾ ਨਾ ਘੁਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ । ਉਹ ਘੋਲ, ਜਿਸ ਵਿੱਚ ਹੋਰ ਪਦਾਰਥ (ਨਮਕ, ਚੀਨੀ) ਘੁਲ ਜਾਣ, ਨੂੰ ਅਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ । ਅਸੰਤ੍ਰਿਪਤ ਘੋਲ ਨੂੰ ਸੰਤ੍ਰਿਪਤ ਘੋਲ ਵਿੱਚ ਬਦਲਣ ਲਈ ਹੋਰ ਪਦਾਰਥ ਘੋਲਿਆ ਜਾਂਦਾ ਹੈ । ਸੰਤ੍ਰਿਪਤ ਘੋਲ ਨੂੰ ਅਸੰਤ੍ਰਿਪਤ ਘੋਲ ਵਿੱਚ ਬਦਲਣ ਲਈ ਹੋਰ ਪਾਣੀ ਜਾਂ ਤਰਲ ਪਾਇਆ ਜਾਂਦਾ ਹੈ ।
ਪ੍ਰਸ਼ਨ (iii)
ਥਰੈਸ਼ਿੰਗ ਦੀਆਂ ਕਿਸਮਾਂ ਦੱਸੋ ।
ਉੱਤਰ-
ਗਹਾਈ ਜਾਂ ਥਰੈਸ਼ਿੰਗ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ
- ਮਨੁੱਖਾਂ ਦੁਆਰਾ-ਇਸ ਵਿਧੀ ਦੁਆਰਾ ਡੰਡੀਆਂ ਨੂੰ ਜ਼ਮੀਨ ‘ਤੇ ਕਿਸੇ ਸਖਤ ਵਸਤੂ ਨਾਲ ਕੁੱਟ ਕੇ ਵੱਖ ਕੀਤਾ ਜਾਂਦਾ ਹੈ ।
- ਜਾਨਵਰਾਂ ਦੁਆਰਾ-ਕੁਝ ਜਾਨਵਰ ਜਿਵੇਂ ਬਲਦਾਂ ਨੂੰ ਡੰਡੀਆਂ ‘ਤੇ ਚਲਾਇਆ ਜਾਂਦਾ ਹੈ ਤਾਂ ਜੋ ਦਾਣੇ ਵੱਖ ਹੋ ਜਾਣ ।
- ਮਸ਼ੀਨਾਂ ਦੁਆਰਾ-ਥਰੈਸ਼ਰਾਂ ਦੀ ਸਹਾਇਤਾ ਨਾਲ ਵੀ ਗਹਾਈ ਕੀਤੀ ਜਾਂਦੀ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ (i)
ਹੇਠ ਲਿਖੇ ਨਿਖੇੜਨ ਦੇ ਢੰਗਾਂ ਦੀ ਵਿਆਖਿਆ ਕਰੋ
(i) ਥਰੈਡਿੰਗ (ਗਹਾਈ)
(ii) ਉਡਾਉਣਾ
(iii) ਛਾਣਨ ।
ਉੱਤਰ
(i) ਥਰੈਸ਼ਿੰਗ (ਗਹਾਈ-ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਵਿਧੀ ਨੂੰ ਗਹਾਈ ਜਾਂ ਥਰੈਸ਼ਿੰਗ ਕਹਿੰਦੇ ਹਨ । ਗਹਾਈ ਜਾਂ ਥਰੈਸ਼ਿੰਗ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ-
- ਮਨੁੱਖਾਂ ਦੁਆਰਾ-ਇਸ ਵਿਧੀ ਦੁਆਰਾ ਡੰਡੀਆਂ ਨੂੰ ਜ਼ਮੀਨ ‘ਤੇ ਕਿਸੇ ਸਖਤ ਵਸਤੂ ਨਾਲ ਕੁੱਟ ਕੇ ਵਖ ਕੀਤਾ ਜਾਂਦਾ ਹੈ ।
- ਜਾਨਵਰਾਂ ਦੁਆਰਾ-ਕੁਝ ਜਾਨਵਰ ਜਿਵੇਂ ਬਲਦਾਂ ਨੂੰ ਡੰਡੀਆਂ ‘ਤੇ ਚਲਾਇਆ ਜਾਂਦਾ ਹੈ ਤਾਂ ਜੋ ਦਾਣੇ ਵੱਖ ਹੋ ਜਾਣ ।
- ਮਸ਼ੀਨਾਂ ਦੁਆਰਾ–ਥਰੈਸ਼ਰਾਂ ਦੀ ਸਹਾਇਤਾ ਨਾਲ ਵੀ ਗਹਾਈ ਕੀਤੀ ਜਾਂਦੀ ਹੈ ।
(ii) ਉਡਾਉਣਾ-ਇਹ ਫੱਕ ਤੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਹੈ । ਇਸ ਵਿਧੀ ਨਾਲ ਭੰਡਾਰਿਤ ਕੀਤੇ ਦਾਣਿਆਂ ਤੋਂ ਤੁੜੀ ਅਤੇ ਫੱਕ ਵੱਖ ਕੀਤੀ ਜਾਂਦੀ ਹੈ । ਨਿਖੇੜਨ ਵਾਲੇ ਮਿਸ਼ਰਣ ਨੂੰ ਪਲੇਟ ਜਾਂ ਗੱਤੇ ਉੱਤੇ ਪਾਓ । ਮਿਸ਼ਰਣ ਰੱਖੇ ਪਲੇਟ ਜਾਂ ਗੱਤੇ ਨੂੰ ਖੁੱਲ੍ਹੇ ਵਿੱਚ ਲੈ ਜਾਓ । ਹੁਣ ਹਵਾ ਦੀ ਦਿਸ਼ਾ ਵਿੱਚ ਪਲੇਟ ਜਾਂ ਗੱਤੇ ਨੂੰ ਆਪਣੇ ਮੋਢੇ ਦੀ ਉਚਾਈ ਤੱਕ ਲੈ ਜਾਓ । ਇਸਨੂੰ ਹਲਕਾ ਜਿਹਾ ਝੁਕਾਓ । ਹਲਕੇ ਕਣ ਜਿਵੇਂ ਤੁੜੀ ਜਾਂ ਸੁੱਕੇ ਪੱਤਿਆ ਦਾ ਪਾਊਡਰ ਹਵਾ ਨਾਲ ਉਡ ਜਾਂਦੇ ਹਨ ਜਦੋਂ ਕਿ ਭਾਰੇ ਕਣ ਜਿਵੇਂ ਕਣਕ ਦੇ ਦਾਣੇ ਤੁਹਾਡੇ ਨੇੜੇ ਹੀ ਡਿੱਗ ਜਾਂਦੇ ਹਨ । ਉਡਾਉਣ ਵਿਧੀ ਵਿੱਚ ਪੌਣ ਜਾਂ ਹਵਾ ਦੇ ਬੁੱਲਿਆਂ ਦੁਆਰਾ ਮਿਸ਼ਰਣ ਦੇ ਭਾਰੇ ਅਤੇ ਹਲਕੇ ਅੰਸ਼ਾਂ ਨੂੰ ਵੱਖ ਕੀਤਾ ਜਾਂਦਾ ਹੈ । ਜੇਕਰ ਹਵਾ ਨਾ ਚੱਲ ਰਹੀ ਹੋਵੇ ਤਾਂ ਪੱਖੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।
(iii) ਛਾਣਨ-ਛਾਣਨ ਉਹ ਵਿਧੀ ਹੈ, ਜਿਸ ਵਿੱਚ ਅੰਸ਼ਾਂ ਨੂੰ ਛੋਟੇ ਅੰਸ਼ਾਂ ਤੋਂ ਛਾਣਨੀ ਦੁਆਰਾ ਵੱਖ ਕੀਤਾ ਜਾ ਸਕਦਾ ਹੈ । ਇਸ ਵਿਧੀ ਲਈ ਅਸੀਂ ਛਾਣਨੀ ਦੀ ਵਰਤੋਂ ਕਰਦੇ ਹਾਂ । ਮਿਸ਼ਰਣ ਦੇ ਅੰਸ਼ਾਂ ਦੇ ਕਣਾਂ ਦਾ ਆਕਾਰ ਵੱਖ ਹੋਣਾ ਚਾਹੀਦਾ ਹੈ । ਜਿਹੜੇ ਅੰਸ਼ ਦੇ ਕਣ ਛਾਣਨੀ ਦੇ ਛੇਕਾਂ ਨਾਲੋਂ ਛੋਟੇ ਹੋਣਗੇ, ਉਹ ਥੱਲੇ ਆ ਜਾਵੇਗਾ ਅਤੇ ਦੂਸਰਾ ਅੰਸ਼ ਛਾਣਨੀ ਵਿੱਚ ਰਹਿ ਜਾਵੇਗਾ । ਇਸ ਤਰ੍ਹਾਂ ਅਸੀਂ ਮਿਸ਼ਰਣ ਦੇ ਅੰਸ਼ਾਂ ਨੂੰ ਨਿਖੇੜ ਸਕਦੇ ਹਾਂ ।
ਪ੍ਰਸ਼ਨ (ii)
ਨਿਖੇੜਨ ਕੀ ਹੈ ? ਸਾਨੂੰ ਮਿਸ਼ਰਣ ਵਿੱਚੋਂ ਵੱਖ-ਵੱਖ ਅੰਸ਼ਾਂ ਨੂੰ ਨਿਖੇੜਨ ਦੀ ਕਿਉਂ ਜ਼ਰੂਰਤ ਹੁੰਦੀ ਹੈ ?
ਉੱਤਰ-
ਉਹ ਵਿਧੀ ਜਿਸ ਨਾਲ ਪਦਾਰਥਾਂ ਨੂੰ ਵੱਖ ਕੀਤਾ ਜਾਂਦਾ ਹੈ ਨਿਖੇੜਨ ਅਖਵਾਉਂਦੀ ਹੈ । ਨਿਖੇੜਨ ਦਾ ਮੁੱਖ ਕਾਰਨ ਕਿਸੇ ਮਿਸ਼ਰਣ ਵਿੱਚੋਂ ਲਾਹੇਵੰਦ ਪਦਾਰਥਾਂ ਨੂੰ ਵੱਖ ਕਰਨਾ ਹੁੰਦਾ ਹੈ । ਕਈ ਵਾਰੀ ਮਿਸ਼ਰਣ ਦੇ ਵੱਖ-ਵੱਖ ਅੰਸ਼ਾਂ ਨੂੰ ਅਲੱਗ ਕਰਨ ਲਈ ਵੀ ਨਿਖੇੜਨ ਦੀ ਲੋੜ ਹੁੰਦੀ ਹੈ । ਮਿਸ਼ਰਣ ਦੇ ਅੰਸ਼ਾਂ ਨੂੰ ਜਾਂ ਅਸ਼ੁੱਧੀਆਂ ਨੂੰ ਹੇਠਾਂ ਲਿਖੇ ਕਾਰਕਾਂ ਕਰਕੇ ਨਿਖੇੜਿਆ ਜਾਂਦਾ ਹੈ| ਅਣਉਪਯੋਗੀ ਅਤੇ ਹਾਨੀਕਾਰਕ ਪਦਾਰਥਾਂ ਨੂੰ ਵੱਖ ਕਰਨ ਲਈ-ਉਦਾਹਰਨ ਲਈ ਚਾਵਲ, ਦਾਣੇ ਅਤੇ ਦਾਲਾਂ ਵਿੱਚੋਂ ਪੱਥਰ ਦੇ ਟੁਕੜੇ ਵੱਖ ਕਰਨਾ । ਉਸੇ ਤਰ੍ਹਾਂ ਨਦੀਆਂ ਅਤੇ ਝੀਲਾਂ ਦੇ ਪਾਣੀ ਵਿੱਚ ਅਸ਼ੁੱਧੀਆਂ ਅਤੇ ਕੀਟਾਣੂ ਹੁੰਦੇ ਹਨ । ਇਹ ਪਾਣੀ ਪੀਣ ਨਾਲ ਅਸੀਂ ਬਿਮਾਰ ਹੋ ਸਕਦੇ ਹਾਂ । ਇਸ ਲਈ ਇਹਨਾਂ ਅਸ਼ੁਧੀਆਂ ਨੂੰ ਦੂਰ ਕਰਨਾ ਜ਼ਰੂਰੀ ਹੁੰਦਾ ਹੈ ।
ਉਪਯੋਗੀ ਅੰਸ਼ਾਂ ਨੂੰ ਪ੍ਰਾਪਤ ਕਰਨ ਲਈ-ਮਿਸ਼ਰਣ ਵਿੱਚ ਕੁੱਝ ਪਦਾਰਥ ਦੁਜੇ ਪਦਾਰਥਾਂ ਨਾਲੋਂ ਜ਼ਿਆਦਾ ਉਪਯੋਗੀ ਹੁੰਦੇ ਹਨ । ਉਹਨਾਂ ਨੂੰ ਪ੍ਰਾਪਤ ਕਰਨ ਲਈ ਨਿਖੇੜਨ ਦੀ ਲੋੜ ਹੁੰਦੀ ਹੈ । ਜਿਵੇਂ ਮੱਖਣ ਅਤੇ ਲੱਸੀ ਪ੍ਰਾਪਤ ਕਰਨ ਲਈ ਦਹੀਂ ਰਿੜਕਣਾ, ਪੈਟਰੋਲੀਅਮ ਵਿੱਚੋਂ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਐਲ.ਪੀ.ਜੀ., ਪੈਰਾਫਿਨ ਮੋਮ ਆਦਿ ਨੂੰ ਵੱਖ ਕਰਨਾ । ਪਦਾਰਥਾਂ ਨੂੰ ਨਿਖੇੜਨ ਦੀਆਂ ਕੁਝ ਸਾਧਾਰਨ ਵਿਧੀਆਂ ਹਨ-ਹੱਥ ਨਾਲ ਚੁਗਣ ਵਿਧੀ, ਗਹਾਈ, ਛੱਟਣਾ ਅਤੇ ਉਡਾਉਣਾ, ਛਾਣਨ, ਤਲਛੱਟਣ ਅਤੇ ਨਿਤਾਰਨਾ, ਵਾਸ਼ਪੀਕਰਨ, ਸੰਘਣਨ ਆਦਿ |
PSEB Solutions for Class 6 Science ਪਦਾਰਥਾਂ ਦਾ ਨਿਖੇੜਨ Important Questions and Answers
1. ਖ਼ਾਲੀ ਥਾਂਵਾਂ ਭਰੋ ਮਾਰ –
(i) ਅਸ਼ੁੱਧ ਪਦਾਰਥਾਂ ਨੂੰ ………….. ਵੀ ਕਿਹਾ ਜਾਂਦਾ ਹੈ ।
ਉੱਤਰ-
ਮਿਸ਼ਰਣ,
(ii) ਡੰਡੀਆਂ ਤੋਂ ਦਾਣਿਆਂ ਨੂੰ ਅਲੱਗ ਕਰਨਾ ………….. ਅਖਵਾਉਂਦਾ ਹੈ ।
ਉੱਤਰ-
ਗਹਾਈ,
(iii) ਵਾਸ਼ਪਾਂ ਦਾ ਤਰਲ ਬਣਨਾ ………….. ਅਖਵਾਉਂਦਾ ਹੈ ।
ਉੱਤਰ-
ਸੰਘਣਨ,
(iv) ਜਿਸ ਘੋਲ ਵਿੱਚ ਹੋਰ ਪਦਾਰਥ ਘੁਲ ਜਾਣ, ਉਸਨੂੰ ………….. ਘੋਲ ਕਿਹਾ ਜਾਂਦਾ ਹੈ ।
ਉੱਤਰ-
ਅਸੰਤ੍ਰਿਪਤ,
(v) …………. ਅਤੇ ਸੰਘਣਨ ਇੱਕ-ਦੂਜੇ ਦੇ ………….. ਹਨ ।
ਉੱਤਰ-
ਵਾਸ਼ਪੀਕਰਨ, ਉਲਟ ।
2. ਸਹੀ ਜਾਂ ਗਲਤ ਲਿਖੋ-
(i) ਚੌਲਾਂ ਵਿਚੋਂ ਕੰਕਰ ਛਾਣਨੀ ਨਾਲ ਵੱਖ ਕੀਤੇ ਜਾਂਦੇ ਹਨ ।
ਉੱਤਰ-
ਗਲਤ,
(ii) ਘੁਲਣਸ਼ੀਲਤਾ, ਤਾਪਮਾਨ ਤੇ ਨਿਰਭਰ ਕਰਦੀ ਹੈ ।
ਉੱਤਰ-
ਸਹੀ,
(iii) ਅਸੰਤ੍ਰਿਪਤ ਘੋਲ ਵਿੱਚ ਹੋਰ ਪਦਾਰਥ ਨਹੀਂ ਘੋਲਿਆ ਜਾ ਸਕਦਾ ।
ਉੱਤਰ-
ਗ਼ਲਤ,
(iv) ਕੰਬਾਈਨ ਦੀ ਵਰਤੋਂ ਨਾਲ ਫੁੱਲਾਂ ਨੂੰ ਬੀਜਾਂ ਤੋਂ ਵੱਖ ਕੀਤਾ ਜਾਂਦਾ ਹੈ ।
ਉੱਤਰ-
ਗ਼ਲਤ,
(v) ਸ਼ੁੱਧ ਪਦਾਰਥਾਂ ਦੀ ਰਚਨਾ ਅਤੇ ਗੁਣ ਨਿਸ਼ਚਤ ਹੁੰਦੇ ਹਨ ।
ਉੱਤਰ-
ਸਹੀ ।
3. ਮਿਲਾਨ ਕਰੋ
ਕਾਲਮ ‘ਉ’ | ਕਾਲਮ ‘ਅ’ |
(i) ਪਾਣੀ ਤੋਂ ਭਾਫ਼ ਬਣਨਾ | (ੳ) ਭਾਫ਼ ਤੋਂ ਪਾਣੀ ਬਣਨਾ |
(ii) ਫੱਕ ਤੋਂ ਦਾਣੇ ਅਲੱਗ ਕਰਨਾ | (ਅ) ਹੱਥ ਨਾਲ ਚੁੱਗਣਾ |
(iii) ਕਣਕ ਵਿਚੋਂ ਛੋਟੇ ਕੰਕਰ ਅਲੱਗ ਕਰਨਾ | (ੲ) ਛੱਟਣਾ ਅਤੇ ਉਡਾਉਣਾ |
(iv) ਸੰਘਣਨ | (ਸ) ਛਾਣਨੀ |
(v) ਆਟੇ ਵਿਚੋਂ ਛਾਣਬੁਰਾ ਅਲੱਗ ਕਰਨਾ | (ਹ) ਵਾਸ਼ਪੀਕਰਨ |
ਉੱਤਰ-
ਕਾਲਮ ‘ਉਂ’ | ਕਾਲਮ ‘ਅ’ |
(i) ਪਾਣੀ ਤੋਂ ਭਾਫ਼ ਬਣਨਾ | (ਹ) ਵਾਸ਼ਪੀਕਰਨ |
(ii) ਫੱਕ ਤੋਂ ਦਾਣੇ ਅਲੱਗ ਕਰਨਾ | (ੲ) ਛੱਟਣਾ ਅਤੇ ਉਡਾਉਣਾ |
(iii) ਕਣਕ ਵਿਚੋਂ ਛੋਟੇ ਕੰਕਰ ਅਲੱਗ ਕਰਨਾ | (ਅ) ਹੱਥ ਨਾਲ ਚੁੱਗਣਾ |
(iv) ਸੰਘਣਨ | (ੳ) ਭਾਫ਼ ਤੋਂ ਪਾਣੀ ਬਣਨਾ |
(v) ਆਟੇ ਵਿਚੋਂ ਛਾਣਬੁਰਾ ਅਲੱਗ ਕਰਨਾ। | (ਸ) ਛਾਣਨੀ |
4. ਸਹੀ ਉੱਤਰ ਚੁਣੋ :
(i) ਅੰਬ ਅਤੇ ਅਮਰੂਦ ਦੇ ਢੇਰ ਵਿੱਚੋਂ ਅੰਬ ਅੱਡ ਕੀਤੇ ਜਾ ਸਕਦੇ ਹਨ
(ਉ) ਛਾਣਨ ਦੁਆਰਾ
(ਅ) ਛੱਟਣ ਦੁਆਰਾ
(ਇ) ਹੱਥਾਂ ਨਾਲ ਚੁਣ ਕੇ ।
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਹੱਥਾਂ ਨਾਲ ਚੁਣ ਕੇ ।
(ii) ਉਡਾਉਣਾ ਵਿਧੀ ਦੁਆਰਾ ਹਲਕੇ ਪਦਾਰਥਾਂ ਨੂੰ …….. ਪਦਾਰਥਾਂ ਤੋਂ ਵੱਖ ਕੀਤਾ ਜਾਂਦਾ ਹੈ ।
(ੳ) ਭਾਰੇ ।
(ਅ) ਸਖ਼ਤ
(ਇ) ਹਲਕੇ ਵੱਡੇ
(ਸ) ਸਾਰੇ ਵਿਕਲਪ ।
ਉੱਤਰ-
(ੳ) ਭਾਰੇ ।
(iii) ਡੰਡੀਆਂ ਤੋਂ ਅਨਾਜ ਨੂੰ ਅਲੱਗ ਕਰਨ ਦੀ ਵਿਧੀ ਹੈ
(ਉ) ਗਹਾਈ ਥੈਡਿੰਗ) .
(ਅ) ਹੱਥਾਂ ਨਾਲ ਚੁੱਗਣਾ
(ਇ) ਉਡਾਉਣਾ
(ਸ) ਛਾਣਨਾ ॥
ਉੱਤਰ-
(ਉ) ਗਹਾਈ ਥੈਡਿੰਗ) ।
(iv) ………. ਵਿਧੀ ਵਿੱਚ ਹਵਾ ਦੀ ਸਹਾਇਤਾ ਨਾਲ ਮਿਸ਼ਰਣ ਦੇ ਅੰਸ਼ ਅਲੱਗ ਕੀਤੇ ਜਾਂਦੇ ਹਨ ।
(ਉ) ਛਾਣਨਾ
(ਅ ਉਡਾਉਣਾ
(ਇ) ਥੈਡਿੰਗ
(ਸ) ਨਿਤਾਰਨ ।
ਉੱਤਰ-
(ਅ) ਉਡਾਉਣਾ ।
(v) ਆਟੇ ਵਿੱਚ ਮੌਜੂਦ ਧੂੜਾ (ਛਾਣ-ਬੂਰਾ) ਅਤੇ ਹੋਰ ਅਸ਼ੁੱਧੀਆਂ ਨੂੰ ਅੱਡ ਕਰਨ ਲਈ ਅਸੀਂ ਉਪਯੋਗ ਕਰਦੇ ਹਾਂ
(ਉ) ਹਵਾ ਦਾ
(ਅ) ਹੱਥਾਂ ਦਾ ।
(ਇ) ਛਾਣਨੀ ਦਾ
(ਸ) ਪਾਣੀ ਦਾ ।
ਉੱਤਰ-
(ੲ) ਛਾਣਨੀ ਦਾ ।
(vi) ਜਦੋਂ ਮਿਸ਼ਰਣ ਸੰਘਟਕਾਂ ਦੇ ਸਾਈਜ਼ ਵਿੱਚ ਅੰਤਰ ਘੱਟ ਹੁੰਦਾ ਹੈ, ਤਾਂ ਅਪਣਾਈ ਗਈ ਵਿਧੀ ਹੁੰਦੀ ਹੈ
(ਉ) ਨਿਤਾਰਨ
(ਅ) ਛਾਣਨਾ
(ੲ) ਉਡਾਉਣਾ
(ਸ) ਹੱਥਾਂ ਨਾਲ ਚੁੱਗਣਾ ।
ਉੱਤਰ-
(ਅ) ਛਾਣਨਾ ॥
(vii) ਫਿਲਟਰ ਕਰਨ ਲਈ ਮੁੱਖ ਤੌਰ ‘ਤੇ ਉਪਯੋਗ ਹੁੰਦੀ ਹੈ
(ਉ) ਫਿਲਟਰ ਪੇਪਰ
(ਅ ਬਰੀਕ ਕੱਪੜਾ
(ੲ) ਛਾਣਨੀ
(ਸ) ਇਹ ਸਾਰੇ ਵਿਕਲਪ ।
ਉੱਤਰ-
(ਸ) ਇਹ ਸਾਰੇ ਵਿਕਲਪ ।
(viii) ਦੋ ਅਜਿਹੇ ਤਰਲ ਜਿਹੜੇ ਆਪਸ ਵਿੱਚ ਨਹੀਂ ਘੁਲਦੇ ਹਨ, ਨੂੰ ਵੱਖ ਕਰਨ ਲਈ ਉਪਯੋਗ ਕੀਤੀ ਗਈ ਵਿਧੀ ਹੈ
(ਉ) ਤਲਛੱਟਣ
(ਅ) ਨਿਤਾਰਨ
(ੲ) ਫਿਲਟਰਨ
(ਸ) ਛਾਣਨਾ ।
ਉੱਤਰ-
(ਅ) ਨਿਤਾਰਨ ।
(ix) ਜਦੋਂ ਪਾਣੀ ਵਿੱਚ ਹੋਰ ਨਮਕ ਨਹੀਂ ਘੋਲਿਆ ਜਾ ਸਕਦਾ ਹੈ ਤਾਂ ਉਸ ਘੋਲ ਨੂੰ ਕਹਿੰਦੇ ਹਨ
(ਉ) ਸੰਤ੍ਰਿਪਤ ਘੋਲ
(ਅ ਅਸੰਤ੍ਰਿਪਤ ਘੋਲ
(ਇ) ਅਸ਼ੁੱਧ ਘੋਲ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਸੰਤ੍ਰਿਪਤ ਘੋਲ ।
(x) ਚਾਵਲ ਵਿੱਚੋਂ ਧੂੜ ਕਣਾਂ ਨੂੰ ………… ਵਿਧੀ ਦੁਆਰਾ ਨਿਖੇੜਿਆ ਜਾਂਦਾ ਹੈ ।
(ਉ) ਛਾਣਨਾ
(ਅ) ਹੱਥਾਂ ਦੁਆਰਾ ਚੁੱਗਣਾ
(ਈ) ਉਡਾਉਣਾ
(ਸ) ਸਾਰੇ ਵਿਕਲਪ ॥
ਉੱਤਰ-
(ੳ) ਛਾਣਨਾ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਨ
ਪ੍ਰਸ਼ਨ 1.
ਪਾਣੀ ਦੇ ਕਿਸੇ ਨਮੂਨੇ ‘ ਚੋਂ ਰੇਤ ਨੂੰ ਕਿਸ ਵਿਧੀ ਦੁਆਰਾ ਅਲੱਗ ਕਰੋਗੇ ?
ਉੱਤਰ-
ਤਲਛੱਟਣ ਵਿਧੀ ਦੁਆਰਾ ।
ਪ੍ਰਸ਼ਨ 2.
ਦੁੱਧ ਤੋਂ ਮੱਖਣ ਅਲੱਗ ਕਰਨ ਲਈ ਕਿਸ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਰਿੜਕਣ ਵਿਧੀ ਦਾ ।
ਪ੍ਰਸ਼ਨ 3.
ਚਾਵਲ ਤੋਂ ਬਾਰੀਕ ਕਣਾਂ ਨੂੰ ਕਿਸ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ ?
ਉੱਤਰ-
ਹੱਥ ਨਾਲ ਚੁੱਗਣਾ ਵਿਧੀ ਦੁਆਰਾ ।
ਪ੍ਰਸ਼ਨ 4.
ਕਣਕ ਦੇ ਦਾਣੇ ਅਤੇ ਤੂੜੀ ਨੂੰ ਅਲੱਗ ਕਰਨ ਲਈ ਕਿਸ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਉਡਾਉਣਾ ਵਿਧੀ ।
ਪ੍ਰਸ਼ਨ 5.
ਚਾਹ ਬਣਾਉਣ ਸਮੇਂ ਚਾਹ ਦੀਆਂ ਪੱਤੀਆਂ ਅਤੇ ਫ਼ਾਂ ਨੂੰ ਕਿਵੇਂ ਵੱਖ ਕੀਤਾ ਜਾਂਦਾ ਹੈ ?
ਉੱਤਰ-
ਛਾਣਨੀ (ਚਾਹ ਪੋਣੀ) ਦੁਆਰਾ ।
ਪ੍ਰਸ਼ਨ 6.
ਨਿਖੇੜਨ ਦੀਆਂ ਕਿਹੜੀਆਂ ਵਿਭਿੰਨ ਵਿਧੀਆਂ ਹਨ ?
ਉੱਤਰ-
ਹੱਥ ਨਾਲ ਚੁੱਗਣਾ, ਲਿੰਗ, ਉਡਾਉਣਾ, ਤਲਛੱਟਣ, ਨਿਤਾਰਨ, ਫਿਲਟਰੀਕਰਣ ।
ਪ੍ਰਸ਼ਨ 7.
ਹੱਥ ਨਾਲ ਚੁੱਗਣਾ ਵਿਧੀ ਕੀ ਹੈ ?
ਉੱਤਰ-
ਹੱਥ ਨਾਲ ਚੁੱਗਣਾ- ਮਿਸ਼ਰਣ ਵਿੱਚ ਮੌਜੂਦ ਘੱਟ ਮਾਤਰਾ ਪਰ ਵੱਡੇ ਆਕਾਰ ਵਾਲੀ ਅਸ਼ੁੱਧੀ ਨੂੰ ਹੱਥ ਨਾਲ ਚੁੱਗ ਕੇ ਵੱਖ ਕਰਨ ਦੀ ਵਿਧੀ ਨੂੰ ਹੱਥ ਨਾਲ ਚੁੱਗਣਾ ਵਿਧੀ ਆਖਦੇ ਹਨ । ਇਸ ਵਿਧੀ ਦੁਆਰਾ ਚਾਵਲ, ਕਣਕ ਅਤੇ ਦਾਲਾਂ ਵਿੱਚੋਂ ਵੱਡੇ ਆਕਾਰ ਵਾਲੇ ਧੂੜ ਮਿੱਟੀ, ਪੱਥਰ ਜਾਂ ਤੂੜੀ ਦੇ ਕਣਾਂ ਨੂੰ ਅਲੱਗ ਕੀਤਾ ਜਾਂਦਾ ਹੈ ।
ਪ੍ਰਸ਼ਨ 8.
ਥੈਸ਼ਿੰਗ ਕਿਸਨੂੰ ਆਖਦੇ ਹਨ ?
ਉੱਤਰ-
ਸ਼ਿੰਗ (Threshing)-ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਨਿਖੇੜਨ ਦੀ ਕਿਰਿਆ ਨੂੰ ਬੈਸ਼ਿੰਗ ਆਖਦੇ ਹਨ | ਅੱਜ-ਕਲ੍ਹ ਥੈਸ਼ਿੰਗ ਮਸ਼ੀਨਾਂ ਦੀ ਮਦਦ ਨਾਲ ਕੀਤੀ ਜਾਂਦੀ ਹੈ ।
ਪ੍ਰਸ਼ਨ 9.
ਉਡਾਉਣਾ ਕਿਸਨੂੰ ਆਖਦੇ ਹਨ ?
ਉੱਤਰ-
ਉਡਾਉਣਾ (Winnowing)-ਇਹ ਨਿਖੇੜਨ ਦੀ ਉਹ ਵਿਧੀ ਹੈ ਜਿਸ ਵਿੱਚ ਮਿਸ਼ਰਣ ਦੇ ਹਲਕੇ ਅਤੇ ਭਾਰੀ ਅੰਸ਼ਾਂ ਨੂੰ ਉਨ੍ਹਾਂ ਦੀ ਘਣਤਾ ਦੀ ਵਿਭਿੰਨਤਾ ਦੇ ਆਧਾਰ ‘ਤੇ ਹਵਾ ਦੇ ਬੁੱਲਿਆਂ ਦੁਆਰਾ ਅਲੱਗ ਕੀਤਾ ਜਾਂਦਾ ਹੈ । ਕਿਸਾਨ ਇਸ ਵਿਧੀ ਦਾ ਉਪਯੋਗ ਕਰਕੇ ਤੂੜੀ ਨੂੰ ਕਣਕ ਦੇ ਭਾਰੇ ਦਾਣਿਆਂ ਤੋਂ ਵੱਖ ਕਰਦੇ ਹਨ ।
ਪ੍ਰਸ਼ਨ 10.
ਛਾਣਨਾ ਵਿਧੀ ਕੀ ਹੈ ?
ਉੱਤਰ-
ਛਾਣਨਾ-ਇਹ ਨਿਖੇੜਨ ਦੀ ਉਹ ਵਿਧੀ ਹੈ, ਜਿਸ ਵਿੱਚ ਮਿਸ਼ਰਣ ਦੇ ਦੋ ਅਜਿਹੇ ਅੰਸ਼ਾਂ ਨੂੰ, ਜਿਨ੍ਹਾਂ ਦੇ ਆਕਾਰ ਵਿੱਚ ਅੰਤਰ ਹੁੰਦਾ ਹੈ, ਛਾਣਨੀ ਦੁਆਰਾ ਅਲੱਗ ਕੀਤਾ ਜਾਂਦਾ ਹੈ । ਉਡਾਉਣਾ ਅਤੇ ਬੈਸ਼ਿੰਗ ਵਿਧੀ ਤੋਂ ਬਾਅਦ ਕਣਕ ਵਿੱਚ ਬਚੇ ਹੋਏ ਪੱਥਰ, ਡੰਡੀਆਂ ਅਤੇ ਤੁੜੀ ਨੂੰ ਛਾਣਨਾ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ !
ਪ੍ਰਸ਼ਨ 11.
ਪਕਾਉਣ ਤੋਂ ਪਹਿਲਾਂ ਚਾਵਲ ਅਤੇ ਦਾਲਾਂ ਵਿੱਚ ਮੌਜੂਦ ਹਲਕੀਆਂ ਅਸ਼ੁੱਧੀਆਂ ਨੂੰ ਕਿਸ ਵਿਧੀ ਦੁਆਰਾ ਅਲੱਗ ਕੀਤਾ ਜਾਂਦਾ ਹੈ ?
ਉੱਤਰ-
ਹਲਕੀਆਂ ਅਸ਼ੁੱਧੀਆਂ ਨੂੰ ਹੱਥ ਨਾਲ ਚੁੱਗਣ ਜਾਂ ਫਿਰ ਉਡਾਉਣ ਵਿਧੀ ਦੁਆਰਾ ਨਿਖੇੜਿਆ ਜਾਂਦਾ ਹੈ ।
ਪ੍ਰਸ਼ਨ 12.
ਨਿਤਾਰਨ ਕਿਸਨੂੰ ਆਖਦੇ ਹਨ ?
ਉੱਤਰ-
ਨਿਤਾਰਨ-ਤਲਛੱਟੇ ਮਿਸ਼ਰਣ ਨੂੰ ਬਿਨਾਂ ਹਿਲਾਏ ਵ ਨੂੰ ਬਰਤਨ ਤਿਰਛਾ ਕਰਕੇ ਹੌਲੀ ਜਿਹੀ ਡੋਲ੍ਹ ਕੇ ਵੱਖ ਕਰਨ ਦੀ ਕਿਰਿਆ ਨੂੰ ਨਿਤਾਰਨ ਆਖਦੇ ਹਨ ।
ਪ੍ਰਸ਼ਨ 13.
ਘਰ ਵਿੱਚ ਪਨੀਰ ਬਣਾਉਣ ਸਮੇਂ ਪਨੀਰ ਦੇ ਠੋਸ ਕਣਾਂ ਨੂੰ ਕਿਸ ਵਿਧੀ ਦੁਆਰਾ ਦ੍ਰਵ ਤੋਂ ਅੱਡ ਕੀਤਾ ਜਾਂਦਾ ਹੈ ?
ਉੱਤਰ-
ਪਨੀਰ ਦੇ ਠੋਸ ਕਣਾਂ ਅਤੇ ਦ੍ਰਵ ਦੇ ਮਿਸ਼ਰਣ ਨੂੰ ਕੱਪੜੇ ਜਾਂ ਛਾਣਨੀ ਨਾਲ ਪੁਣ ਕੇ ਅਰਥਾਤ ਫਿਲਟਰ ਵਿਧੀ ਦੁਆਰਾ ਅੱਡ ਕੀਤਾ ਜਾਂਦਾ ਹੈ ।
ਪ੍ਰਸ਼ਨ 14.
ਪਾਣੀ ਤੋਂ ਨਮਕ ਅਲੱਗ ਕਰਨ ਲਈ ਕਿਸ ਵਿਧੀ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਵਾਸ਼ਪਨ ਵਿਧੀ ਦਾ ।
ਪ੍ਰਸ਼ਨ 15.
ਸੰਤ੍ਰਿਪਤ ਘੋਲ ਕਿਸਨੂੰ ਆਖਦੇ ਹਨ ?
ਉੱਤਰ-
ਸੰਤ੍ਰਿਪਤ ਘੋਲ- ਜਦੋਂ ਕਿਸੇ ਘੋਲ ਵਿੱਚ ਉਸੇ ਤਾਪਮਾਨ ‘ਤੇ ਹੋਰ ਅਧਿਕ ਠੋਸ ਘੁਲਣਸ਼ੀਲ ਪਦਾਰਥ ਨੂੰ ਨਹੀਂ ਘੋਲ ਸਕਦੇ ਤਾਂ ਅਜਿਹੇ ਘੋਲ ਨੂੰ ਸੰਤ੍ਰਿਪਤ ਘੋਲ ਆਖਦੇ ਹਨ ।
ਪ੍ਰਸ਼ਨ 16.
ਅਸੰਤ੍ਰਿਪਤ ਘੋਲ ਕਿਸਨੂੰ ਆਖਦੇ ਹਨ ?
ਉੱਤਰ-
ਅਸੰਤ੍ਰਿਪਤ ਘੋਲ-ਜਦੋਂ ਕਿਸੇ ਘੋਲ ਵਿੱਚ ਇੱਕ ਨਿਸ਼ਚਿਤ ਤਾਪਮਾਨ ‘ਤੇ ਹੋਰ ਅਧਿਕ ਘੁਲਣਸ਼ੀਲ ਪਦਾਰਥ ਨੂੰ ਘੋਲਿਆ ਜਾ ਸਕਦਾ ਹੋਵੇ ਤਾਂ ਅਜਿਹੇ ਘੋਲ ਨੂੰ ਉਸ ਪਦਾਰਥ ਦਾ ਅਸੰਤ੍ਰਿਪਤ ਘੋਲ ਆਖਦੇ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਸੋਹੀ
ਪ੍ਰਸ਼ਨ 1.
ਸਮੁੰਦਰੀ ਪਾਣੀ ਤੋਂ ਨਮਕ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਸਮੁੰਦਰੀ ਪਾਣੀ ਤੋਂ ਨਮਕ ਪ੍ਰਾਪਤ ਕਰਨਾ-ਸਮੁੰਦਰ ਦੇ ਪਾਣੀ ਨੂੰ ਵੱਡੀਆਂ-ਵੱਡੀਆਂ ਕਿਆਰੀਆਂ ਗੂਨ) ਵਿੱਚ ਭਰ ਕੇ ਕੁੱਝ ਸਮੇਂ ਲਈ ਛੱਡ ਦਿੱਤਾ ਜਾਂਦਾ ਹੈ । ਸੂਰਜ ਦੇ ਪ੍ਰਕਾਸ਼ ਨਾਲ ਪਾਣੀ ਗਰਮ ਹੋ ਕੇ ਵਾਸ਼ਪਨ ਦੁਆਰਾ ਹੌਲੀ-ਹੌਲੀ ਵਾਸ਼ਪ ਵਿੱਚ ਬਦਲਣ ਲਗਦਾ ਹੈ । ਕੁੱਝ ਸਮੇਂ ਬਾਅਦ ਸਾਰਾ ਪਾਣੀ ਵਾਸ਼ਪਿਤ ਹੋ ਜਾਂਦਾ ਹੈ ਅਤੇ ਠੋਸ ਲੁਣ ਬਚ ਜਾਂਦਾ ਹੈ । ਜਿਸਨੂੰ ਢੇਲਿਆਂ ਦੇ ਰੂਪ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ । ਲੂਣ ਦੇ ਇਸ ਮਿਸ਼ਰਣ ਨੂੰ ਸੋਧ ਕੇ ਸ਼ੁੱਧ ਨਮਕ ਪ੍ਰਾਪਤ ਕਰ ਲਿਆ ਜਾਂਦਾ ਹੈ ।
ਪ੍ਰਸ਼ਨ 2.
ਕਣਕ, ਚੀਨੀ ਅਤੇ ਤੂੜੀ ਦੇ ਮਿਸ਼ਰਣ ਨੂੰ ਨਿਖੇੜਨ ਲਈ ਉਪਯੋਗ ਵਿੱਚ ਆਉਣ ਵਾਲੀ ਵਿਧੀ ਦੱਸੋ ।
ਉੱਤਰ-
ਕਣਕ, ਚੀਨੀ ਅਤੇ ਤੂੜੀ ਦੇ ਮਿਸ਼ਰਣ ਨੂੰ ਨਿਖੇੜਨਾ-ਇਸ ਮਿਸ਼ਰਣ ਵਿੱਚੋਂ ਤੂੜੀ ਨੂੰ ਹਵਾ ਉਡਾਉਣ ਵਿਧੀ ਦੁਆਰਾ ਅਲੱਗ ਕਰ ਲਿਆ ਜਾਂਦਾ ਹੈ । ਹੁਣ ਬਾਕੀ ਬਚੇ ਹੋਏ ਚੀਨੀ ਅਤੇ ਕਣਕ ਦੇ ਮਿਸ਼ਰਣ ਨੂੰ ਛਾਣਨ ਵਿਧੀ ਦੁਆਰਾ ਵੱਖ ਕਰ ਸਕਦੇ ਹਾਂ ਕਿਉਂਕਿ ਕਣਕ ਦੇ ਦਾਣਿਆਂ ਦਾ ਆਕਾਰ ਚੀਨੀ ਦੇ ਅਣੂਆਂ ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ, ਜਿਸ ਕਰਕੇ ਚੀਨੀ ਦੇ ਅਣੂ ਛਾਣਨੀ ਦੇ ਛੇਕਾਂ ਵਿੱਚੋਂ ਲੰਘ ਜਾਣਗੇ ਅਤੇ ਕਣਕ ਦੇ ਦਾਣੇ ਛਾਣਨੀ ਉੱਪਰ ਰਹਿ ਜਾਣਗੇ ।
ਪ੍ਰਸ਼ਨ 3.
ਵ ਵਿੱਚ ਘੁਲੇ ਹੋਏ ਪਦਾਰਥ ਨੂੰ ਵੱਖ ਕਰਨ ਲਈ ਪ੍ਰਯੋਗ ਵਿੱਚ ਆਉਣ ਵਾਲੀਆਂ ਪੰਜ ਵਿਧੀਆਂ ਦੇ ਨਾਂ ਦੱਸੋ । ਹਰੇਕ ਦੀ ਇੱਕ ਉਦਾਹਰਣ ਵੀ ਦਿਓ ।
ਉੱਤਰ-
ਵ ਵਿੱਚ ਘੁਲੇ ਹੋਏ ਪਦਾਰਥ ਨੂੰ ਵੱਖ ਕਰਨ ਲਈ ਹੇਠ ਲਿਖੀਆਂ ਵਿਧੀਆਂ ਹਨ –
- ਤਲਛੱਟਣ ਵਿਧੀ-ਪਾਣੀ ਅਤੇ ਰੇਤ ਦੇ ਮਿਸ਼ਰਣ ‘ਚੋਂ ਰੇਤ ਨੂੰ ਵੱਖ ਕਰਨ ਲਈ ।
- ਵਾਸ਼ਪਨ-ਸਮੁੰਦਰੀ ਪਾਣੀ ਤੋਂ ਨਮਕ ਵੱਖ ਕਰਨ ਲਈ ।
- ਸੰਘਣਨ-ਨਮਕ ਅਤੇ ਪਾਣੀ ਦੇ ਘੋਲ ਵਿੱਚੋਂ ਸ਼ੁੱਧ ਨਮਕ ਵੱਖ ਕਰਨ ਲਈ ।
- ਰਿੜਕਣ-ਦੁੱਧ ਤੋਂ ਮੱਖਣ ਨੂੰ ਅਲੱਗ ਕਰਨ ਲਈ ।
ਪ੍ਰਸ਼ਨ 4.
ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ
(i) ਸੰਘਣਨ
(ii) ਤਲਛੱਟਣ ।
ਉੱਤਰ-
- ਸੰਘਣਨ-ਇਸ ਵਿਧੀ ਦੁਆਰਾ ਕਿਸੇ ਵ ਨੂੰ ਉਬਾਲ ਕੇ ਵਾਸ਼ਪਾਂ ਵਿੱਚ ਪਰਿਵਰਤਿਤ ਕਰ ਲਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਵਾਸ਼ਪਾਂ ਨੂੰ ਠੰਢਾ ਕਰਕੇ ਸ਼ੁੱਧ ਵ ਵਿੱਚ ਸੰਘਨਿਤ ਕਰ ਲਿਆ ਜਾਂਦਾ ਹੈ ।
- ਤਲਛੱਟਣ- ਮਿਸ਼ਰਣ ਨੂੰ ਪਾਣੀ ਵਿੱਚ ਘੋਲਣ ‘ਤੇ ਮਿਸ਼ਰਣ ਦੇ ਭਾਰੀ ਅੰਸ਼ ਬਰਤਨ ਦੀ ਤਲੀ ‘ਤੇ ਬੈਠ ਜਾਂਦੇ ਹਨ ।
ਪ੍ਰਸ਼ਨ 5.
ਦਹੀਂ ਤੋਂ ਮੱਖਣ ਨੂੰ ਅਲੱਗ ਕਰਨ ਲਈ ਦਹੀਂ ਨੂੰ ਰਿੜਕਿਆ ਕਿਉਂ ਜਾਂਦਾ ਹੈ ?
ਉੱਤਰ-
ਜਦੋਂ ਦਹੀਂ ਨੂੰ ਰਿੜਕਿਆ ਜਾਂਦਾ ਹੈ ਤਾਂ ਮੱਖਣ ਦੇ ਠੋਸ ਕਣ ਹਲਕੇ ਹੋਣ ਕਾਰਨ ਅਲੱਗ ਹੋ ਕੇ ਦਵ ਦੀ ਸਤਾ ‘ਤੇ ਤੁਰਨ ਲੱਗ ਪੈਂਦੇ ਹਨ, ਜਿਸਨੂੰ ਆਸਾਨੀ ਨਾਲ ਅਲੱਗ ਕਰ ਲਿਆ ਜਾਂਦਾ ਹੈ । ਇਸ ਕਾਰਨ ਦਹੀਂ ਤੋਂ ਮੱਖਣ ਨੂੰ ਅਲੱਗ ਕਰਨ ਲਈ ਦਹੀਂ ਨੂੰ ਰਿੜਕਿਆ ਜਾਂਦਾ ਹੈ ।
ਪ੍ਰਸ਼ਨ 6.
ਹੇਠ ਲਿਖੇ ਮਿਸ਼ਰਣਾਂ ਨੂੰ ਨਿਖੇੜਨ ਲਈ ਅੰਸ਼ਾਂ ਦੇ ਕਿਸ ਗੁਣ ਦਾ ਉਪਯੋਗ ਕੀਤਾ ਜਾਂਦਾ ਹੈ ? (i) ਕਣਕ ਅਤੇ ਤੂੜੀ (ii) ਰੇਤ ਅਤੇ ਨਮਕ ।
ਉੱਤਰ-
- ਕਣਕ ਅਤੇ ਤੂੜੀ -ਕਣਕ ਦੇ ਦਾਣੇ ਤੂੜੀ ਦੇ ਮੁਕਾਬਲੇ ਭਾਰੀ ਹੁੰਦੇ ਹਨ । ਕਣਕ ਦੇ ਭਾਰੀ ਦਾਣੇ ਗੁਰੂਤਾ ਕਾਰਨ ਹੇਠਾਂ ਧਰਤੀ ‘ਤੇ ਡਿੱਗ ਜਾਂਦੇ ਹਨ ਕਿ ਤੁੜੀ ਦੇ ਹਲਕੇ ਕਣ ਹਵਾ ਨਾਲ ਉੱਡ ਕੇ ਦੂਰ ਅਲੱਗ ਇਕੱਠੇ ਹੋ ਜਾਂਦੇ ਹਨ ।
- ਰੇਤ ਅਤੇ ਨਮਕ-ਰੇਤ ਪਾਣੀ ਵਿੱਚ ਅਣ-ਘੁਲ ਹੈ ਜਦਕਿ ਨਮਕ ਪਾਣੀ ਵਿੱਚ ਘੁਲਣਸ਼ੀਲ ਹੈ । ਇਸ ਲਈ ਮਿਸ਼ਰਣ ਨੂੰ ਪਾਣੀ ਵਿੱਚ ਘੋਲ ਕੇ ਫਿਲਟਰਿਤ ਨਮਕ ਦੇ ਘੋਲ ਤੋਂ ਨਮਕ ਦੇ ਕ੍ਰਿਸਟਲ ਬਣਾ ਲਏ ਜਾਂਦੇ ਹਨ ।
ਪ੍ਰਸ਼ਨ 7.
ਘਰ ਵਿੱਚ ਦੁੱਧ ਤੋਂ ਪਨੀਰ ਕਿਵੇਂ ਤਿਆਰ ਕੀਤਾ ਜਾਂਦਾ ਹੈ ? ਉਸ ਵਿੱਚ ਕਿਹੜੀ ਨਿਖੇੜਨ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਛਾਣਨ ਵਿਧੀ ਦੀ ਵਰਤੋਂ ਕਰਕੇ ਘਰ ਵਿੱਚ ਦੁੱਧ ਤੋਂ ਪਨੀਰ ਤਿਆਰ ਕੀਤਾ ਜਾਂਦਾ ਹੈ । ਤੁਸੀਂ ਦੇਖਿਆ ਹੋਵੇਗਾ ਕਿ ਪਨੀਰ ਬਣਾਉਣ ਸਮੇਂ ਦੁੱਧ ਨੂੰ ਉਬਾਲ ਕੇ ਉਸ ਵਿੱਚ ਨਿੰਬੂ ਦਾ ਰਸ ਮਿਲਾਇਆ ਜਾਂਦਾ ਹੈ । ਅਜਿਹਾ ਕਰਨ ‘ਤੇ ਪਨੀਰ ਦੇ ਠੋਸ ਕਣਾਂ ਅਤੇ ਦ੍ਰਵ ਦਾ ਮਿਸ਼ਰਣ ਪ੍ਰਾਪਤ ਹੋ ਜਾਂਦਾ ਹੈ । ਹੁਣ ਇਸ ਮਿਸ਼ਰਣ ਨੂੰ ਕੱਪੜੇ ਜਾਂ ਛਾਣਨੀ ਦੁਆਰਾ ਛਾਣ ਲਿਆ ਜਾਂਦਾ ਹੈ । ਪਨੀਰ ਦੇ ਠੋਸ ਕਣ ਕੱਪੜੇ ਜਾਂ ਛਾਣਨੀ ਉੱਪਰ ਰਹਿ ਜਾਂਦੇ ਹਨ ਜਦਕਿ ਦੂ ਉਸ ਵਿੱਚੋਂ ਨਿਕਲ ਕੇ ਅਲੱਗ ਹੋ ਜਾਂਦਾ ਹੈ ।
ਪ੍ਰਸ਼ਨ 8.
ਤਲਛੱਣ ਵਿਧੀ ਨੂੰ ਉਦਾਹਰਨ ਦੇ ਕੇ ਸਮਝਾਓ ।
ਉੱਤਰ-
ਇੱਕ ਕੱਚ ਦਾ ਬਰਤਨ ਲਓ । ਇਸਦਾ 2/3 ਭਾਗ ਪਾਣੀ ਨਾਲ ਭਰ ਦਿਓ । ਹੁਣ ਇਸ ਵਿੱਚ ਥੋੜ੍ਹੀ ਮਾਤਰਾ ਵਿੱਚ ਰੇਤ ਪਾਓ । ਬਰਤਨ ਨੂੰ ਬਿਨਾਂ ਹਿਲਾਏ-ਡੁਲਾਏ ਕੁੱਝ ਸਮੇਂ ਲਈ ਰੱਖਿਆ ਰਹਿਣ ਦਿਓ । ਕੁੱਝ ਸਮੇਂ ਬਾਅਦ ਤੁਸੀਂ ਦੇਖੋਗੇ ਕਿ ਰੇਤ ਦੇ ਭਾਰੀ ਕਣ ਬਰਤਨ ਦੀ ਤਲੀ ‘ਤੇ ਇਕੱਠੇ । ਹੋ ਗਏ ਹਨ । ਇਹ ਤਲਛੱਟਣ ਨੂੰ ਦਰਸਾਉਣ ਦੀ ਸਰਲ ਵਿਧੀ ਹੈ ।
ਪ੍ਰਸ਼ਨ 9.
ਹੇਠ ਲਿਖਿਆਂ ‘ਤੇ ਨੋਟ ਲਿਖੋ
ਚਿੱਤਰ-
ਤਲਛੱਟਣ ਵਿਧੀ (ਉ) ਵਾਸ਼ਪਨ ਅਤੇ ਸੰਘਨਣ ਕਸ਼ੀਦਨ (ਅ) ਵਾਸ਼ਪਨ ।
ਉੱਤਰ-
(ੳ) ਸੰਘਨਣ (ਕਸ਼ੀਦਨ-ਇਸ ਵਿਧੀ ਵਿੱਚ ਦਵ ਨੂੰ ਉਬਾਲ ਕੇ ਉਸਦੇ ਵਾਸ਼ਪ ਬਣਾਏ ਜਾਂਦੇ ਹਨ । ਫਿਰ ਇਨ੍ਹਾਂ ਵਾਸ਼ਪਾਂ ਨੂੰ ਠੰਢਾ ਕਰਕੇ ਦੁਬਾਰਾ ਦਵ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ । ਕਸ਼ੀਦਤ ਪਾਣੀ ਸਾਰੀਆਂ ਅਸ਼ੁੱਧੀਆਂ ਤੋਂ ਰਹਿਤ ਹੁੰਦਾ ਹੈ । ਇਹ ਵਿਧੀ ਅਜਿਹੇ ਦਵ ਨੂੰ ਸ਼ੁੱਧ ਅਵਸਥਾ ਵਿੱਚ ਪ੍ਰਾਪਤ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ, ਜਿਸ ਵਿੱਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਅਸ਼ੁੱਧੀਆਂ ਮੌਜੂਦ ਹੁੰਦੀਆਂ ਹਨ । ਸਮੁੰਦਰੀ ਜਲ ਨੂੰ ਇਸੇ ਵਿਧੀ ਦੁਆਰਾ ਹੀ ਸ਼ੁੱਧ ਕੀਤਾ ਜਾਂਦਾ ਹੈ ।
(ਅ) ਵਾਸ਼ਪਨ-ਵ ਦਾ ਉਸਦੇ ਵਾਸ਼ਪਾਂ ਵਿੱਚ ਧੀਮੇ ਪਰਿਵਰਤਨ ਨੂੰ ਵਾਸ਼ਪਨ ਆਖਦੇ ਹਨ । ਇਹ ਕਿਰਿਆ ਦ੍ਰਵ ਦੀ ਸੜਾ ’ਤੇ ਹੁੰਦੀ ਹੈ । ਇਹ ਕਿਰਿਆ ਘੋਲਾਂ ਵਿੱਚੋਂ ਘੁਲਣਸ਼ੀਲ ਪਦਾਰਥ ਨੂੰ ਵੱਖ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ । ਇਸ ਵਿਧੀ ਦੁਆਰਾ ਹੀ ਸਮੁੰਦਰੀ ਪਾਣੀ ਤੋਂ ਨਮਕ ਪ੍ਰਾਪਤ ਕੀਤਾ ਜਾਂਦਾ ਹੈ ।
ਪ੍ਰਸ਼ਨ 10.
ਛੱਟਣ ਅਤੇ ਉਡਾਉਣ ਨਾਲ ਕਿਸ ਤਰ੍ਹਾਂ ਨਿਖੇੜਨ ਹੁੰਦਾ ਹੈ ?
ਉੱਤਰ-
ਅਨਾਜ ਦੇ ਭਾਰੇ ਦਾਣਿਆਂ ਵਿਚੋਂ ਤੁੜੀ ਦੇ ਹਲਕੇ ਕਣਾਂ ਨੂੰ ਛੱਟਣ ਜਾਂ ਉਡਾਉਣ ਦੀ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ ।ਉਡਾਉਣ ਦੀ ਵਿਧੀ ਵਿੱਚ ਪਲੇਟ (ਜਾਂ ਛੱਜ) ਜਾਂ ਅਖ਼ਬਾਰ ‘ਤੇ ਰੱਖ ਕੇ ਹਵਾ ਵਿੱਚ ਮੋਢੇ ਦੇ ਤੱਕ ਲਿਜਾ ਕੇ ਥੋੜ੍ਹਾ ਜਿਹਾ ਟੇਢਾ ਕੀਤਾ ਜਾਂਦਾ ਹੈ, ਤਾਂ ਜੋ ਮਿਸ਼ਰਣ ਹੌਲੀ-ਹੌਲੀ ਨਿਵਾਣ ਵੱਲ ਖਿਸਕੇ । ਅਜਿਹਾ ਕਰਨ ਨਾਲ ਪੈਣ ਜਾਂ ਹਵਾ ਦੇ ਬੁੱਲਿਆਂ ਕਾਰਨ ਤੁੜੀ ਦੇ ਹਲਕੇ ਕਣ ਦੂਰ ਜਾ ਡਿੱਗਦੇ ਹਨ ਜਦਕਿ ਅਨਾਜ ਦੇ ਭਾਰੇ ਦਾਣਿਆਂ ਦੇ ਕਣ ਅੱਡ ਥਾਂ ‘ਤੇ ਜਾ ਡਿੱਗਦੇ ਹਨ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਪਾਣੀ ਵਿੱਚ ਨਮਕ ਦੇ ਘੋਲ ਤੋਂ ਸ਼ੁੱਧ ਪਾਣੀ ਕਿਵੇਂ ਪ੍ਰਾਪਤ ਕਰੋਗੇ ?
ਉੱਤਰ-
ਅਸੀਂ ਨਮਕ ਦੇ ਘੋਲ ਤੋਂ ਸ਼ੁੱਧ ਪਾਣੀ ਪ੍ਰਾਪਤ ਕਰਨ ਲਈ ਵਾਸ਼ਪਨ ਅਤੇ ਸੰਘਨ ਅਰਥਾਤ ਕਸ਼ੀਦਨ ਵਿਧੀ ਦਾ ਉਪਯੋਗ ਕਰਦੇ ਹਾਂ । ਕਸ਼ੀਦਨ ਵਾਸ਼ਪਨ ਅਤੇ ਸੰਘਣਨ –
ਇੱਕ ਕੱਚ ਦੀ ਰਿਟਾਰਟ ਵਿੱਚ ਨਮਕ ਅਤੇ ਪਾਣੀ ਦਾ ਮਿਸ਼ਰਣ ਲਓ । ਹੁਣ ਰਿਟਾਰਟ ਨੂੰ ਚਿੱਤਰ ਅਨੁਸਾਰ ਸਟੈਂਡ ਵਿੱਚ ਫਿਟ ਕਰੋ । ਰਿਟਾਰਟ ਦਾ ਮੂੰਹ ਕਾਰਕ ਨਾਲ ਬੰਦ ਕਰ ਦਿਓ । ਰਿਟਾਰਟ ਦੇ ਮੁੰਹ ਵਿੱਚ ਇਕ ਫਲਾਸਕ ਫਿਟ ਕਰੋ ਜਿਹੜੀ ਕਿ ਪਾਣੀ ਦੇ ਟੱਬ ਵਿੱਚ ਡੁੱਬੀ ਹੋਵੇ । ਫਲਾਸਕ ਦੀ ਸਤਾ ਨੂੰ ਹੌਲੀ-ਹੌਲੀ ਪਾਣੀ ਪਾ ਕੇ ਠੰਢਾ ਕਰੋ । | ਹੁਣ ਰਿਟਾਰਟ ਦੇ ਹੇਠਾਂ ਸਪਿਰਿਟ ਲੈਂਪ ਰੱਖ ਕੇ ਮਿਸ਼ਰਣ ਨੂੰ ਗਰਮ ਕਰੋ ਤਾਂ ਜੋ ਪਾਣੀ ਉਬਲਣ ਲੱਗੇ ਅਤੇ ਇਸ ਦੇ ਵਾਸ਼ਪ ਭਾਫ਼ ਬਣ ਕੇ ਫਲਾਸਕ ਵਿੱਚ ਆ ਜਾਣ । ਫਲਾਸਕ ਦੀ ਠੰਢੀ ਸਤਾ ‘ਤੇ ਪਾਣੀ ਦੇ ਵਾਸ਼ਪ ਸੰਘਣਿਤ ਹੋ ਕੇ ਮੁੜ ਪਾਣੀ ਵਿੱਚ ਬਦਲ ਜਾਣਗੇ । ਇਹ ਪਾਣੀ ਸ਼ੁੱਧ ਪਾਣੀ ਹੁੰਦਾ ਹੈ ।
ਪ੍ਰਸ਼ਨ 2.
ਚੱਟਾਨੀ ਨਮਕ ਤੋਂ ਸ਼ੁੱਧ ਨਮਕ ਪ੍ਰਾਪਤ ਕਰਨ ਦੀ ਵਿਧੀ ਦਾ ਵਰਣਨ ਕਰੋ ।
ਉੱਤਰ-
ਚੱਟਾਨੀ ਨਮਕ ਤੋਂ ਸ਼ੁੱਧ ਨਮਕ ਪ੍ਰਾਪਤ ਕਰਨਾ-ਕੁਦਰਤੀ ਚੱਟਾਨੀ ਨਮਕ ਵਿੱਚ ਅਸ਼ੁੱਧੀਆਂ ਹੁੰਦੀਆਂ ਹਨ । ਚੱਟਾਨੀ ਨਮਕ ਤੋਂ ਸ਼ੁੱਧ ਨਮਕ ਪ੍ਰਾਪਤ ਕਰਨ ਲਈ ਅਸ਼ੁੱਧੀਆਂ ਨੂੰ ਨਮਕ ਤੋਂ ਅੱਡ ਕਰਨਾ ਹੁੰਦਾ ਹੈ । ਸਭ ਤੋਂ ਪਹਿਲਾਂ –
ਚੱਟਾਨੀ ਨਮਕ ਨੂੰ ਬਾਰੀਕ ਪੀਸ ਕੇ ਗਰਮ ਪਾਣੀ ਵਿੱਚ ਘੋਲ ਲਓ । ਇਸ ਤੋਂ ਬਾਅਦ ਘੋਲ ਵਿੱਚੋਂ ਅਘੁਲਣਸ਼ੀਲ ਅਸ਼ੁੱਧੀਆਂ ਨੂੰ ਫਿਲਟਰ ਪੇਪਰ ਦੀ ਮਦਦ ਨਾਲ ਫਿਲਟਰ ਕਰ ਲਓ। ਹੁਣ ਫਿਲਟਰਿਤ ਨਮਕ ਦੇ ਘੋਲ ਨੂੰ ਚੀਨੀ ਮਿੱਟੀ ਦੀ ਪਿਆਲੀ ਵਿੱਚ ਪਾ ਕੇ ਗਰਮ ਕਰੋ । ਅਜਿਹਾ ਕਰਨ ਨਾਲ ਪਾਣੀ ਵਾਸ਼ਪਿਤ ਹੋ ਜਾਵੇਗਾ ਅਤੇ ਸ਼ੁੱਧ ਨਮਕ ਠੋਸ ਕ੍ਰਿਸਟਲ ਦੇ ਰੂਪ ਵਿੱਚ ਪ੍ਰਾਪਤ ਕਰ ਲਿਆ ਜਾਂਦਾ ਹੈ ।
ਪ੍ਰਸ਼ਨ 3.
ਪਾਣੀ ਅਤੇ ਗੰਧਕ ਦੇ ਮਿਸ਼ਰਣ ਵਿੱਚੋਂ ਗੰਧਕ ਨੂੰ ਕਿਵੇਂ ਵੱਖ ਕਰੋਗੇ ?
ਉੱਤਰ-
ਪਾਣੀ ਅਤੇ ਗੰਧਕ ਦੇ ਮਿਸ਼ਰਣ ਨੂੰ ਇੱਕ ਬੀਕਰ ਵਿੱਚ ਪਾਓ । ਕੀਫ਼ ਨੂੰ ਸਟੈਂਡ ਵਿੱਚ ਫਿੱਟ ਕਰੋ ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ । ਫਿਲਟਰ ਪੇਪਰ ਦੀਆਂ ਚਾਰ ਤਹਿਆਂ ਲਗਾਓ। ਹੁਣ ਇਸ ਦੀਆਂ ਤਿੰਨ ਤਹਿਆਂ ਇੱਕ ਪਾਸੇ ਅਤੇ ਚੌਥੀ ਤਹਿ ਦੂਜੇ ਪਾਸੇ ਮੋੜ ਦਿਓ ।
ਇਸ ਫਿਲਟਰ ਪੇਪਰ ਨੂੰ ਕੀਫ਼ ਵਿੱਚ ਰੱਖੋ । ਕੱਚ ਦੀ ਛੜ ਦਾ ਇੱਕ ਸਿਰਾ ਕੀਫ਼ ਅੰਦਰ ਰੱਖੋ ਫਿਲਟਰ ਪੇਪਰ ਦੀਆਂ ਤਿੰਨ ਤਹਿਆਂ ਦੇ ਨਾਲ ਟਿਕਾ ਕੇ ਰੱਖੋ । ਹੁਣ ਮਿਸ਼ਰਣ ਨੂੰ ਛੜ ਦੇ ਨਾਲ ਹੌਲੀ-ਹੌਲੀ ਪਾਓ । ਪਾਣੀ ਫਿਲਟਰ ਪੇਪਰ ਵਿੱਚੋਂ ਦੀ ਲੰਘਦਾ ਹੋਇਆ ਹੇਠਾਂ ਦੂਸਰੇ ਬੀਕਰ ਵਿੱਚ ਇਕੱਠਾ ਹੋ ਜਾਵੇਗਾ, ਜਦਕਿ ਗੰਧਕ ਪਾਣੀ ਵਿੱਚ ਅਣ-ਘੁਲ ਹੋਣ ਕਾਰਨ ਫਿਲਟਰ ਪੇਪਰ ‘ਤੇ ਬਚੀ ਰਹਿ ਜਾਵੇਗੀ । ਫਿਲਟਰ ਪੇਪਰ ਨੂੰ ਕੀਫ਼ ਵਿੱਚੋਂ ਹਟਾ ਕੇ ਗੰਧਕ ਨੂੰ ਸੁਕਾ ਲਓ।