PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

Punjab State Board PSEB 6th Class Science Book Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ Textbook Exercise Questions, and Answers.

PSEB Solutions for Class 6 Science Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

Science Guide for Class 6 PSEB ਭੋਜਨ, ਇਹ ਕਿੱਥੋਂ ਆਉਂਦਾ ਹੈ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 2)

ਪ੍ਰਸ਼ਨ 1.
ਭੋਜਨ ਪਦਾਰਥਾਂ ਨੂੰ ਤਿਆਰ ਕਰਨ ਲਈ ਲੋੜੀਂਦੀਆਂ ਵਸਤੂਆਂ ਨੂੰ ਕੀ ਕਹਿੰਦੇ ਹਨ ?
ਉੱਤਰ-
ਸਮੱਗਰੀ ।

ਪ੍ਰਸ਼ਨ 2.
ਖੀਰ ਬਣਾਉਣ ਲਈ ਕਿਹੜੀ ਸਮੱਗਰੀ ਵਰਤੀ ਜਾਂਦੀ ਹੈ ?
ਉੱਤਰ-
ਖੀਰ ਤਿਆਰ ਕਰਨ ਲਈ ਪਦਾਰਥ ਜਿਵੇਂ-ਚਾਵਲ, ਖੰਡ, ਦੁੱਧ ਅਤੇ ਸੁੱਕਾ ਭੋਜਨ ॥

ਸੋਚੋ ਅਤੇ ਉੱਤਰ ਦਿਓ (ਪੇਜ 4)

ਪ੍ਰਸ਼ਨ 1.
ਪੌਦੇ ਦਾ ਉਹ ਭਾਗ ਜੋ ਭੋਜਨ ਵਜੋਂ ਵਰਤਿਆ ਜਾਂਦਾ ਹੈ, ਕੀ ਅਖਵਾਉਂਦਾ ਹੈ ?
ਉੱਤਰ-
ਪੌਦਿਆਂ ਦੇ ਹਿੱਸੇ ਜੋ ਸਾਡੇ ਦੁਆਰਾ ਭੋਜਨ ਦੇ ਤੌਰ ‘ਤੇ ਵਰਤੇ ਜਾਂਦੇ ਹਨ, ਖਾਣ ਵਾਲੇ ਹਿੱਸੇ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਅੰਬ ਦੇ ਪੌਦੇ ਦਾ ਕਿਹੜਾ ਭਾਗ ਖਾਣਯੋਗ ਹੁੰਦਾ ਹੈ ?
ਉੱਤਰ-
ਫ਼ਲ ।

PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

ਸੋਚੋ ਅਤੇ ਉੱਤਰ ਦਿਓ (ਪੇਜ 6)

ਪ੍ਰਸ਼ਨ 1.
ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਕੇਵਲ ਪੌਦਿਆਂ ਤੋਂ ਪ੍ਰਾਪਤ ਉਤਪਾਦ ਹੀ ਖਾਂਦੇ ਹਨ ।
ਉੱਤਰ-
ਗਾਂ ਅਤੇ ਬੱਕਰੀ ।

ਪ੍ਰਸ਼ਨ 2.
ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਕੇਵਲ ਮਾਸ ਹੀ ਖਾਂਦੇ ਹਨ ।
ਉੱਤਰ-
ਸ਼ੇਰ ਅਤੇ ਚੀਤਾ ।

ਪ੍ਰਸ਼ਨ 3.
ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਭੋਜਨ ਲਈ ਪੌਦਿਆਂ ਅਤੇ ਜੰਤੂਆਂ ਦੋਵਾਂ ਉੱਪਰ ਨਿਰਭਰ ਕਰਦੇ ਹਨ ।
ਉੱਤਰ-
ਬਿੱਲੀ ਅਤੇ ਕੁੱਤਾ ।

PSEB 6th Class Science Guide ਭੋਜਨ, ਇਹ ਕਿੱਥੋਂ ਆਉਂਦਾ ਹੈ Textbook Questions, and Answers

1. ਖ਼ਾਲੀ ਥਾਂਵਾਂ ਭਰੋ ਹਰ-

(i) ਭੋਜਨ ਪਦਾਰਥ ਬਣਾਉਣ ਲਈ ਲੋੜੀਂਦੇ ਸਮਾਨ ਨੂੰ ………….. ਕਹਿੰਦੇ ਹਨ ।
ਉੱਤਰ-
ਸਮੱਗਰੀ,

(ii) ਆਂਡੇ ਦੇ ਚਿੱਟੇ ਭਾਗ ਨੂੰ ………… ਕਹਿੰਦੇ ਹਨ ।
ਉੱਤਰ-
ਐਲਬਿਊਮਿਨ,

(iii) ਪੌਦੇ …………. ਕਿਰਿਆ ਰਾਹੀਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ ।
ਉੱਤਰ-
ਪ੍ਰਕਾਸ਼-ਸੰਸਲੇਸ਼ਣ,

(iv) ਸਰੋਂ ਦੇ ……… ਅਤੇ ………. ਭਾਗ ਭੋਜਨ ਦੇ ਤੌਰ ‘ਤੇ ਵਰਤੇ ਜਾਂਦੇ ਹਨ ।
ਉੱਤਰ-
ਪੱਤੇ, ਬੀਜ,

(v) ਸ਼ਹਿਦ ਦੀ ਮੱਖੀ ਫੁੱਲਾਂ ਤੋਂ …………. ਇਕੱਠਾ ਕਰਦੀ ਹੈ ।
ਉੱਤਰ-
ਅੰਮ੍ਰਿਤ ।

PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

2. ਸਹੀ ਜਾਂ ਗਲਤ ਲਿਖੋ –

(i) ਸਾਰੇ ਜਾਨਵਰ ਮਾਸਾਹਾਰੀ ਹੁੰਦੇ ਹਨ ।
ਉੱਤਰ-
ਗ਼ਲਤ,

(ii) ਸ਼ਕਰਕੰਦੀ ਦੀ ਜੜ੍ਹ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
ਉੱਤਰ-
ਸਹੀ,

(iii) ਪੋਸ਼ਣ ਦੇ ਪੱਖ ਤੋਂ ਆਂਡਾ ਇੱਕ ਵਧੀਆ ਭੋਜਨ ਪਦਾਰਥ ਨਹੀਂ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਨਹੀਂ ਹੁੰਦੇ ।
ਉੱਤਰ-
ਗ਼ਲਤ,

(iv) ਗੰਨੇ ਦੇ ਤਣੇ ਨੂੰ ਜੂਸ, ਚੀਨੀ, ਗੁੜ ਬਣਾਉਣ ਲਈ ਵਰਤਿਆ ਜਾਂਦਾ ਹੈ ।
ਉੱਤਰ-
ਸਹੀ,

(v) ਮੱਖਣ, ਦਹੀਂ ਅਤੇ ਸ਼ਹਿਦ ਦੁੱਧ ਤੋਂ ਬਣੇ ਪਦਾਰਥ ਹਨ ।
ਉੱਤਰ-
ਗ਼ਲਤ ।

3. ਕਾਲਮ ‘ਉ’ ਅਤੇ ਕਾਲਮ “ਅ ਦਾ ਮਿਲਾਨ ਕਰੋ

ਕਾਲਮ ‘ਉ ‘ ਕਾਲਮ “ਅ”
(ਉ) ਗਾਜਰ (i) ਦਾਲਾਂ
(ਅ) ਛੋਲੇ, ਮਟਰ (ii) ਫ਼ਲ
(ਇ) ਕਣਕ, ਚਾਵਲ (iii) ਜੜ੍ਹ
(ਸ) ਆਲੂ (iv) ਅਨਾਜ
(ਹ) ਸੰਤਰਾ (v) ਤਣਾ

ਉੱਤਰ –

ਕਾਲਮ ‘ਉਂ ਕਾਲਮ  ‘ਅ’
(ਉ) ਗਾਜਰ (iii) ਜੜ੍ਹ
(ਅ) ਛੋਲੇ, ਮਟਰ (i) ਦਾਲਾਂ
(ਇ) ਕਣਕ, ਚਾਵਲ (iv) ਅਨਾਜ
(ਸ) ਆਲੂ (v) ਤਣਾ
(ਹ) ਸੰਤਰਾ (ii) ਫ਼ਲ

4. ਸਹੀ ਉੱਤਰ ਦੀ ਚੋਣ ਕਰੋ :

(i) ਹੇਠ ਲਿਖਿਆਂ ਵਿਚੋਂ ਕਿਹੜਾ ਸਰਬ ਆਹਾਰੀ ਜਾਨਵਰ ਹੈ ।
(ਉ) ਸ਼ੇਰ
(ਅ) ਬਾਜ
(ਈ) ਹਿਰਨ
(ਸ) ਕਾਂ ।
ਉੱਤਰ-
(ਸ) ਕਾਂ ।

(ii) ਬੰਦ ਗੋਭੀ ਦਾ ਕਿਹੜਾ ਭਾਗ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
(ਉ) ਤਣਾ ।
(ਅ) ਜੜ੍ਹਾਂ
(ਇ) ਪੱਤੇ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਪੱਤੇ ।

PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਮੱਗਰੀ ਕੀ ਹੁੰਦੀ ਹੈ ?
ਉੱਤਰ-
ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਨ ਵਾਲੇ ਲੋੜੀਂਦੇ ਪਦਾਰਥ ਨੂੰ ਸਮੱਗਰੀ ਕਹਿੰਦੇ ਹਨ ।

ਪ੍ਰਸ਼ਨ (ii)
ਦੁੱਧ ਤੋਂ ਬਣਾਏ ਜਾਂਦੇ ਕੋਈ ਤਿੰਨ ਉਤਪਾਦਾਂ ਦੇ ਨਾਮ ਲਿਖੋ ।
ਉੱਤਰ-
ਪਨੀਰ, ਮੱਖਣ, ਦਹੀਂ ਅਤੇ ਕਰੀਮ ॥

ਪ੍ਰਸ਼ਨ (iii)
ਭੋਜਨ ਪਦਾਰਥਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਕੋਈ ਦੋ ਬੀਜਾਂ ਦੇ ਨਾਮ ਦੱਸੋ ।.
ਉੱਤਰ-
ਅਦਰਕ ਅਤੇ ਹਲਦੀ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ (i)
ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਕਿਵੇਂ ਹਨ ?
ਉੱਤਰ-
ਬੀਜ ਸਾਡੇ ਭੋਜਨ ਦਾ ਬਹੁਤ ਮਹੱਤਵਪੂਰਨ ਤੱਤ ਹੈ । ਬੀਜ ਸਾਡੀਆਂ ਚੰਗੀਆਂ ਦਾਲਾਂ ਦੇ ਪ੍ਰਭਾਵਸ਼ਾਲੀ ਅੰਸ਼ ਹਨ ਜਿਵੇਂ ਕਿ ਚਣੇ, ਮਟਰ, ਰਾਜਮਾਂਹ ਅਤੇ ਮੂੰਗ ਪ੍ਰੋਟੀਨ ਦੇ ਨਾਲ ਭਰਪੂਰ ਹੁੰਦੇ ਹਨ । ਅਨਾਜ ਘਾਹ ਦੇ ਪੌਦੇ ਦੇ ਬੀਜ ਹਨ ਜਿਵੇਂ-ਕਣਕ, ਚੌਲ ਅਤੇ ਮੱਕੀ । ਇਹ ਕਾਰਬੋਹਾਈਡੇਟਸ ਦੇ ਮੁੱਖ ਸਰੋਤ ਹਨ | ਬਹੁਤ ਸਾਰੇ ਪੌਦਿਆਂ ਦੇ ਬੀਜ ਖਾਣ ਵਾਲੇ ਤੇਲ ਦੇ ਸਰੋਤ ਹਨ ਜਿਵੇਂ ਸਰੋਂ, ਮੁੰਗਫਲੀ, ਸੂਰਜਮੁਖੀ ਅਤੇ ਨਾਰੀਅਲ ।

ਪ੍ਰਸ਼ਨ (ii)
ਜੀਵਤ ਪ੍ਰਾਣੀਆਂ ਲਈ ਭੋਜਨ ਦੀ ਕੀ ਮਹੱਤਤਾ ਹੈ ?
ਉੱਤਰ-
ਜੀਵਤ ਪ੍ਰਾਣੀਆਂ ਲਈ ਭੋਜਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਕੰਮ ਕਰਨ ਲਈ ਉਰਜਾ ਪ੍ਰਦਾਨ ਕਰਦਾ ਹੈ । ਸਰੀਰ ਦੇ ਵਾਧੇ ਅਤੇ ਵਿਕਾਸ ਵਿੱਚ ਮਦਦ ਕਰਦਾ ਹੈ । ਬਿਮਾਰੀਆਂ ਤੋਂ ਬਚਾਉਂਦਾ ਹੈ । ਸਿਹਤਮੰਦ ਰੱਖਦਾ ਹੈ ।ਸਰੀਰ ਦੇ ਕਈ ਜ਼ਖ਼ਮਾਂ ਨੂੰ ਭਰਨ ਵਿੱਚ ਮਦਦ ਕਰਦਾ ਹੈ ।

ਪ੍ਰਸ਼ਨ (iii)
ਜਾਨਵਰਾਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਕੋਈ ਦੋ ਭੋਜਨ ਪਦਾਰਥਾਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਸਾਨੂੰ ਜਾਨਵਰਾਂ ਤੋਂ ਵੱਖ-ਵੱਖ ਭੋਜਨ ਪਦਾਰਥ ਮਿਲਦੇ ਹਨ (ਉਦਾਹਰਨ ਵਜੋਂ-ਦੁੱਧ, ਆਂਡੇ, ਮੀਟ ਅਤੇ ਸ਼ਹਿਦ ਆਦਿ । ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ-ਦੁਨੀਆਂ ਭਰ ਵਿੱਚ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ । ਇਸਨੂੰ ਡੇਅਰੀ ਉਤਪਾਦਾਂ ਵਿੱਚ ਬਦਲਿਆ ਜਾਂਦਾ ਹੈ । ਜਿਵੇਂ-ਪਨੀਰ, ਮੱਖਣ, ਦਹੀਂ ਅਤੇ ਕਰੀਮ ਆਦਿ । ਅਸੀਂ ਸਾਰੇ ਗਾਂ, ਮੱਝ, ਭੇਡਾਂ ਅਤੇ ਬੱਕਰੀ ਦਾ ਦੁੱਧ ਵਰਤਦੇ ਹਾਂ । ਦੁੱਧ ਵਿੱਚ ਖੰਡ, ਚਰਬੀ, ਪ੍ਰੋਟੀਨ ਅਤੇ ਵਿਟਾਮਿਨ ਸ਼ਾਮਿਲ ਹੁੰਦੇ ਹਨ । ਇਹ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ ।

ਸ਼ਹਿਦ-ਸ਼ਹਿਦ ਮਧੂ-ਮੱਖੀਆਂ ਤੋਂ ਤਿਆਰ ਮਿੱਠਾ ਅਤੇ ਸੰਘਣਾ ਤਰਲ ਹੁੰਦਾ ਹੈ । ਮਧੂ-ਮੱਖੀਆਂ ਫੁੱਲ ਤੋਂ ਅੰਮ੍ਰਿਤ ਇਕੱਠਾ ਕਰਦੀ ਹੈ ਅਤੇ ਸ਼ਹਿਦ ਵਿੱਚ ਬਦਲਦੀ ਹੈ ਅਤੇ ਇਸ ਨੂੰ ਛੱਤੇ ਵਿੱਚ ਸਟੋਰ ਕਰਦੀ ਹੈ । ਸ਼ਹਿਦ, ਖੰਡ, ਪਾਣੀ, ਖਣਿਜਪਦਾਰਥ, ਐਨਜ਼ਾਈਮ ਅਤੇ ਵਿਟਾਮਿਨ ਨੂੰ ਸ਼ਾਮਿਲ ਕਰਦੀ ਹੈ । ਪੁਰਾਤਨ ਸਮੇਂ ਤੋਂ ਸ਼ਹਿਦ ਨੂੰ ਭੋਜਨ ਅਤੇ ਦਵਾਈ ਦੇ ਤੌਰ ‘ਤੇ ਵਰਤਿਆ ਜਾਂਦਾ ਹੈ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਭੋਜਨ ਸੰਬੰਧੀ ਆਦਤਾਂ ਦੇ ਆਧਾਰ ‘ਤੇ ਜਾਨਵਰਾਂ ਨੂੰ ਕਿਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ ਹੈ ? ਉਦਾਹਰਨ ਦੇ ਕੇ ਵਿਆਖਿਆ ਕਰੋ ।
ਉੱਤਰ-
ਅਸੀਂ ਜਾਨਵਰਾਂ ਨੂੰ ਉਨ੍ਹਾਂ ਦੀਆਂ ਭੋਜਨ ਖਾਣ ਦੀਆਂ ਆਦਤਾਂ ਦੇ ਆਧਾਰ ‘ਤੇ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ।
ਇਹ ਹਨ-

  • ਸ਼ਾਕਾਹਾਰੀ
  • ਮਾਸਾਹਾਰੀ
  • ਸਰਬ-ਅਹਾਰੀ ।

(b) ਸ਼ਾਕਾਹਾਰੀ-ਸ਼ਾਕਾਹਾਰੀ ਜੀਵ ਉਹ ਹੁੰਦੇ ਹਨ ਜੋ ਭੋਜਨ ਖਾਣ ਲਈ ਪੌਦਿਆਂ ਅਤੇ ਪੌਦਿਆਂ ਤੋਂ ਬਣੇ ਪਦਾਰਥਾਂ ‘ਤੇ ਨਿਰਭਰ ਕਰਦੇ ਹਨ ।

  • ਜਿਵੇਂ-ਗਾਂ, ਬੱਕਰੀ, ਖਰਗੋਸ਼, ਭੇਡ, ਹਿਰਨ ਅਤੇ ਹਾਥੀ ਆਦਿ ।
  • ਮਾਸਾਹਾਰੀ-ਇਹ ਜੀਵ ਉਹ ਹੁੰਦੇ ਹਨ ਜੋ ਭੋਜਨ ਖਾਣ ਲਈ ਦੂਜੇ ਜੰਤੂਆਂ ਨੂੰ ਖਾਂਦੇ ਹਨ । ਜਿਵੇਂ-ਸ਼ੇਰ, ਚੀਤਾ, ਕਿਰਲੀ ਅਤੇ ਸੱਪ ਆਦਿ ।
  • ਸਰਬ-ਅਹਾਰੀ-ਇਹ ਜੀਵ ਉਹ ਜੀਵ ਹੁੰਦੇ ਹਨ ਜੋ ਆਪਣੇ ਭੋਜਨ ਲਈ ਦੋਨਾਂ ਜਾਨਵਰਾਂ ਅਤੇ ਪੌਦਿਆਂ ‘ਤੇ ਨਿਰਭਰ ਕਰਦੇ ਹਨ । ਜਿਵੇਂ-ਭਾਲੂ, ਕਾਂ, ਕੁੱਤਾ, ਚੂਹਾ ਅਤੇ ਆਦਮੀ ਅਦਿ ।

PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

PSEB Solutions for Class 6 Science ਭੋਜਨ, ਇਹ ਕਿੱਥੋਂ ਆਉਂਦਾ ਹੈ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਸ਼ੇਰ ………….. ਹੈ ਅਤੇ ਬੱਕਰੀ …………. ਹੈ ।
ਉੱਤਰ-
ਮਾਸਾਹਾਰੀ, ਸ਼ਾਕਾਹਾਰੀ,

(ii) ਕਾਂ, ਕੁੱਤਾ ਅਤੇ ਬਿੱਲੀ ………….. ਹਨ ।
ਉੱਤਰ-
ਸਰਬ-ਆਹਾਰੀ,

(iii) ਜੀਵਾਂ ਤੋਂ ਮਿਲਣ ਵਾਲੀਆਂ ਖਾਣਯੋਗ ਵਸਤਾਂ ਨੂੰ ………….. ਕਿਹਾ ਜਾਂਦਾ ਹੈ ।
ਉੱਤਰ-
ਜੀਵ ਉਤਪਾਦ,

(iv) ਜੀਵਾਂ ਤੋਂ ਮਿਲਣ ਵਾਲੀਆਂ ਖਾਣਯੋਗ ਵਸਤਾਂ ਨੂੰ ………….. ਕਿਹਾ ਜਾਂਦਾ ਹੈ ।
ਉੱਤਰ-
ਬਨਸਪਤੀ ਉਤਪਾਦ,

(v) ਗੰਨੇ ਤੋਂ ਸਾਨੂੰ ………….. ਮਿਲਦੀ ਹੈ ।
ਉੱਤਰ-
ਚੀਨੀ ।

2. ਸਹੀ ਜਾਂ ਗਲਤ ਲਿਖੋ

(i) ਜਿਹੜੇ ਜੀਵ ਦੂਸਰੇ ਜਾਨਵਰਾਂ ਦਾ ਮਾਸ ਖਾਂਦੇ ਹਨ ਉਨ੍ਹਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ,

(ii) ਦੁੱਧ ਤੋਂ ਸਾਨੂੰ ਸਿਰਫ਼ ਪ੍ਰੋਟੀਨ ਹੀ ਮਿਲਦੀ ਹੈ ।
ਉੱਤਰ-
ਗ਼ਲਤ,

(iii) ਸਰੋਂ ਦੇ ਬੀਜ ਤੇਲ ਦਾ ਸੋਤ ਹਨ ।
ਉੱਤਰ-
ਸਹੀ,

(iv) ਗਿਰਝਾਂ ਨਿਖੇੜਕ ਹਨ ।
ਉੱਤਰ-

(v) ਤੋਤਾ ਸਰਬ-ਆਹਾਰੀ ਹੈ ।
ਉੱਤਰ-
ਗ਼ਲਤ,

3. ਮਿਲਾਨ ਕਰੋ

ਕਾਲਮ ‘ਉੱ’ ਕਾਲਮ ‘ਆਂ’
(i) ਦੁੱਧ (ਉ) ਗੰਨਾ
(ii) ਸ਼ਹਿਦ (ਅ) ਊਠਣੀ
(iii) ਚੀਨੀ (ਇ) ਕਣਕ
(iv) ਸ਼ਾਕਾਹਾਰੀ (ਸ) ਖਰਗੋਸ਼
(v) ਨਿਖੇੜਕ (ਹ) ਮਧੂਮੱਖੀ

ਉੱਤਰ –

ਕਾਲਮ ‘ਉੱ’ ਕਾਲਮ ‘ਆਂ’
(i) ਦੁੱਧ (ਅ) ਊਠਣੀ
(ii) ਸ਼ਹਿਦ (ਹ) ਮਧੂਮੱਖੀ
(iii) ਚੀਨੀ (ਉ) ਗੰਨਾ
(iv) ਸ਼ਾਕਾਹਾਰੀ (ਸ) ਖਰਗੋਸ਼
(v) ਨਿਖੇੜਕ (ਇ) ਕਣਕ

4. ਸਹੀ ਉੱਤਰ ਚੁਣੋ –

(i) ਇਹ ਖਾਧ ਪਦਾਰਥ ਨਾਸ਼ਤੇ ਵਿੱਚ ਖਾਧਾ ਜਾਂਦਾ ਹੈ-
(ਉ) ਮਾਸ
(ਅ) ਦਲੀਆ
(ਏ) ਫਲ
(ਸ) ਸਾਰੇ ਵਿਕਲਪ ।
ਉੱਤਰ-
(ਸ) ਸਾਰੇ ਵਿਕਲਪ ।

(ii) ਦੁੱਧ ਪ੍ਰਾਪਤ ਹੁੰਦਾ ਹੈ
(ਉ) ਫਲਾਂ ਤੋਂ
(ਅ ਪੌਦਿਆਂ ਤੋਂ
(ਏ) ਜੰਤੂਆਂ ਤੋਂ
(ਸ) ਸਾਰੇ ਵਿਕਲਪ ।
ਉੱਤਰ-
(ਏ) ਜੰਤੂਆਂ ਤੋਂ ।

PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

(iii) ਪੁੰਗਰੇ ਹੋਏ ਬੀਜਾਂ ਵਿੱਚ ਮਾਤਰਾ ਵੱਧ ਹੁੰਦੀ ਹੈ
(ਉ) ਕਾਰਬੋਹਾਈਡੇਂਟਸ
(ਅ) ਚਰਬੀ
(ਏ) ਪ੍ਰੋਟੀਨ
(ਸ) ਜਲ ।
ਉੱਤਰ-
(ਸ) ਪ੍ਰੋਟੀਨ ।

(iv) ਸ਼ਕਰਕੰਦੀ ਤੋਂ ਸਾਨੂੰ ਮਿਲਦੀ ਹੈ
(ਉ) ਚਰਬੀ
(ਅ) ਚੀਨੀ
(ਏ) ਸ਼ਹਿਦ
(ਸ) ਦੁੱਧ !
ਉੱਤਰ-
(ਅ) ਚੀਨੀ ।

(v) ਸਿਰਫ਼ ਪੌਦੇ ਖਾਣ ਵਾਲੇ ਜੰਤੂ ਕਹਾਉਂਦੇ ਹਨ
(ਉ) ਮਾਸਾਹਾਰੀ
(ਅ) ਸ਼ਾਕਾਹਾਰੀ
(ਈ) ਸਰਬਅਹਾਰੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
ਸ਼ਾਕਾਹਾਰੀ ।

(vi) ਮਾਸਾਹਾਰੀ ਜੀਵ ਖਾਂਦੇ ਹਨ –
(ਉ) ਪੌਦੇ
(ਅ ਪੌਦੇ ਅਤੇ ਮਾਸ
(ਏ) ਮਾਸ
(ਸ) ਕੁੱਝ ਵੀ ਨਹੀਂ ।
ਉੱਤਰ-
(ਏ) ਮਾਸ ।

(vii) ਅੰਡਾ ਦਿੰਦੇ ਹਨ-
(ੳ) ਮੁਰਗੀ
(ਅ) ਛਿਪਕਲੀ
(ਈ) ਕੱਛੂਆ
(ਸ) ਸਾਰੇ ਵਿਕਲਪ !
ਉੱਤਰ-
(ਸ) ਸਾਰੇ ਵਿਕਲਪ ।

(viii) ਖੀਰ ਦੇ ਸੰਘਟਕ ਹਨ-
(ਉ) ਦੁੱਧ, ਚੀਨੀ, ਚਾਵਲ
(ਅ) ਦੁੱਧ, ਆਟਾ, ਚੀਨੀ
(ੲ) ਪਾਣੀ, ਚੀਨੀ, ਚਾਵਲ
(ਸ) ਪਾਣੀ, ਆਟਾ, ਚੀਨੀ ।
ਉੱਤਰ-
(ਉ) ਦੁੱਧ, ਚੀਨੀ, ਚਾਵਲ ॥

(ix) ਦੁੱਧ ਦਾ ਉਤਪਾਦ ਨਹੀਂ ਹੈ-
(ਉ) ਖੀਰ
(ਅ) ਦਹੀਂ
(ਈ) ਦਾਲ
(ਸ) ਪਨੀਰ ।
ਉੱਤਰ-
(ਈ) ਦਾਲ ।

(x) ਗਾਜਰ ਇੱਕ ……….. ਹੈ ਜਿਹੜੀ ਅਸੀਂ ਖਾਂਦੇ ਹਾਂ
(ਉ) ਤਣਾ
(ਅ) ਜੜ੍ਹ
(ਇ) ਫੁੱਲ
(ਸ) ਫਲ ।
ਉੱਤਰ-
(ਅ) ਜੜ੍ਹ !

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਾਰ ਖਾਧ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਰੋਟੀ, ਚਾਵਲ, ਦਾਲ, ਫੁੱਲ ਗੋਭੀ ।

ਪ੍ਰਸ਼ਨ 2.
ਕੱਚੀ ਸਮੱਗਰੀ ਕੀ ਹੁੰਦੀ ਹੈ ?
ਉੱਤਰ-
ਕੱਚੀ ਸਮੱਗਰੀ-ਖਾਧ ਪਦਾਰਥ ਬਨਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਮੱਗਰੀ ਨੂੰ ਕੱਚੀ ਸਮੱਗਰੀ ਕਹਿੰਦੇ ਹਨ । ਜਿਵੇਂ ਚਾਵਲ ਬਨਾਉਣ ਲਈ ਪਾਣੀ ਅਤੇ ਚਾਵਲ ਕੱਚੀ ਸਮੱਗਰੀ ਹੈ ।

ਪ੍ਰਸ਼ਨ 3.
ਦਾਲ ਬਨਾਉਣ ਲਈ ਕਿਹੜੀ ਕੱਚੀ ਸਮੱਗਰੀ ਚਾਹੀਦੀ ਹੈ ?
ਉੱਤਰ-
ਦਾਲ ਬਨਾਉਣ ਲਈ ਕੱਚੀ ਦਾਲ, ਪਾਣੀ, ਨਮਕ, ਤੇਲ, ਘਿਉ, ਮਸਾਲੇ ਆਦਿ ਚਾਹੀਦੇ ਹਨ !

ਪ੍ਰਸ਼ਨ 4.
ਸਬਜ਼ੀ ਬਨਾਉਣ ਲਈ ਕਿਹੜੇ ਸੰਘਟਕਾਂ ਦੀ ਲੋੜ ਹੁੰਦੀ ਹੈ ?
ਉੱਤਰ-
ਕੱਚੀ ਸਬਜ਼ੀ, ਨਮਕ, ਮਸਾਲਾ, ਤੇਲ ਆਦਿ ਦੀ ਲੋੜ ਹੁੰਦੀ ਹੈ ।

PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

ਪ੍ਰਸ਼ਨ 5.
ਸੰਘਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸੰਘਟਕ-ਖਾਧ ਪਦਾਰਥ ਤਿਆਰ ਕਰਨ ਲਈ ਜੋ ਪਦਾਰਥ ਇਸਤੇਮਾਲ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਸੰਘਟਕ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਜਾਨਵਰਾਂ ਤੋਂ ਸਾਨੂੰ ਕਿਹੜੇ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ ?
ਉੱਤਰ-
ਜਾਨਵਰਾਂ ਤੋਂ ਸਾਨੂੰ ਦੁੱਧ, ਅੰਡੇ, ਮੱਛੀ, ਮਾਸ, ਮੁਰਗਾ ਅਤੇ ਝੀਗਾ ਆਦਿ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 7.
ਪੌਦਿਆਂ ਤੋਂ ਕਿਹੜੇ ਖਾਧ ਸੰਘਟਕ ਪ੍ਰਾਪਤ ਹੁੰਦੇ ਹਨ ?
ਉੱਤਰ-
ਪੌਦਿਆਂ ਤੋਂ ਸਾਨੂੰ ਸਬਜ਼ੀ, ਫਲ ਆਦਿ ਸੰਘਟਕ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 8.
ਦੁੱਧ ਦੇਣ ਵਾਲੇ ਪਸ਼ੂਆਂ ਦੇ ਨਾਮ ਲਿਖੋ ।
ਉੱਤਰ-
ਗਾਂ, ਮੱਝ ਅਤੇ ਬੱਕਰੀ ਤੋਂ ਸਾਨੂੰ ਦੁੱਧ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 9.
ਦੁੱਧ ਦੇ ਉਤਪਾਦਾਂ ਦੇ ਨਾਂ ਲਿਖੋ ।
ਉੱਤਰ-
ਦੁੱਧ ਤੋਂ ਸਾਨੂੰ ਮੱਖਣ, ਕਰੀਮ, ਘਿਉ, ਪਨੀਰ ਅਤੇ ਦਹੀਂ ਆਦਿ ਮਿਲਦੇ ਹਨ ।

ਪ੍ਰਸ਼ਨ 10.
ਕਿਹੜੇ ਪੌਦਿਆਂ ਦੇ ਪੱਤਿਆਂ ਨੂੰ ਖਾਧ ਪਦਾਰਥਾਂ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਪਾਲਕ, ਸਰੋਂ, ਮੇਥੀ ਆਦਿ ਪੌਦਿਆਂ ਦੇ ਪੱਤਿਆਂ ਨੂੰ ਖਾਧ ਪਦਾਰਥ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 11.
ਕਿਹੜੇ ਪੌਦਿਆਂ ਦੇ ਤਣਿਆਂ ਨੂੰ ਖਾਧ ਪਦਾਰਥ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ?
ਉੱਤਰ-
ਆਲੂ, ਪਿਆਜ, ਲਸਣ ਅਤੇ ਕਚਾਲੂ ਦੇ ਤਣੇ ਨੂੰ ਖਾਧ ਪਦਾਰਥ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 12.
ਕਿਸ ਪੌਦੇ ਦੇ ਫਲ ਨੂੰ ਖਾਧ ਪਦਾਰਥ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ?
ਉੱਤਰ-
ਅੰਬ ਦਾ ਫਲ ।

ਪ੍ਰਸ਼ਨ 13.
ਕਿਸੇ ਇੱਕ ਪੌਦੇ ਦਾ ਨਾਂ ਦੱਸੋ ਜਿਸਦੇ ਵੱਖ-ਵੱਖ ਹਿੱਸਿਆਂ ਨੂੰ ਖਾਧ ਪਦਾਰਥ ਵਜੋਂ ਵਰਤਿਆ ਜਾਂਦਾ ਹੈ ?
ਉੱਤਰ-
ਸਰੋਂ ਦੇ ਪੱਤਿਆਂ ਦਾ ਸਾਗ ਬਣਦਾ ਹੈ ਅਤੇ ਇਸ ਦੇ ਬੀਜਾਂ ਤੋਂ ਤੇਲ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 14.
ਪੁੰਗਰਨਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੁੰਗਰਨਾ-ਬੀਜਾਂ ਦੇ ਅੰਕੁਰਿਤ ਹੋਣ ਨੂੰ ਪੁੰਗਰਨਾ ਕਹਿੰਦੇ ਹਨ ।

ਪ੍ਰਸ਼ਨ 15.
ਦੋ ਸ਼ਾਕਾਹਾਰੀ ਜਾਨਵਰਾਂ ਦੇ ਨਾਂ ਦੱਸੋ ।
ਉੱਤਰ-
ਮੱਝ ਅਤੇ ਬੱਕਰੀ ।

ਪ੍ਰਸ਼ਨ 16.
ਦੋ ਮਾਸਾਹਾਰੀ ਜਾਨਵਰਾਂ ਦੇ ਨਾਂ ਦੱਸੋ ।
ਉੱਤਰ-
ਸ਼ੋਰ ਅਤੇ ਕਿਰਲੀ ।

PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

ਪ੍ਰਸ਼ਨ 17.
ਦੋ ਸਰਬ-ਆਹਾਰੀ ਜਾਨਵਰਾਂ ਦੇ ਨਾਂ ਦੱਸੋ ।
ਉੱਤਰ-
ਮਨੁੱਖ ਅਤੇ ਕਾਂ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ

ਪ੍ਰਸ਼ਨ 1.
ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਉਹ ਕਿੱਥੋਂ ਆਉਂਦਾ ਹੈ ?
ਉੱਤਰ-
ਜਿਹੜਾ ਭੋਜਨ ਅਸੀਂ ਰੋਜ਼ਾਨਾ ਖਾਂਦੇ ਹਾਂ ਉਹ ਸਾਨੂੰ ਪੌਦਿਆਂ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 2.
ਪੌਦਿਆਂ ਤੋਂ ਸਾਨੂੰ ਕਿਹੜੇ-ਕਿਹੜੇ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ ?
ਉੱਤਰ-
ਪੌਦਿਆਂ ਤੋਂ ਸਾਨੂੰ ਅਨਾਜ, ਦਾਲਾਂ, ਸਬਜ਼ੀਆਂ, ਮਸਾਲੇ, ਤੇਲ, ਫੁੱਲ ਅਤੇ ਫਲ ਖਾਧ ਪਦਾਰਥਾਂ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 3.
ਤੁਹਾਡੇ ਵਲੋਂ ਦਿਨ ਵਿੱਚ ਪਾਏ ਜਾਣ ਵਾਲੇ ਖਾਧ ਪਦਾਰਥਾਂ ਦੀ ਸੂਚੀ ਬਣਾਓ ।
ਉੱਤਰ-
ਦੁੱਧ, ਚਪਾਤੀ, ਦਾਲ, ਸਬਜ਼ੀ, ਫਲ, ਡਬਲਰੋਟੀ (ਬਰੈਂਡ), ਪਕੌੜੇ, ਖੀਰ ਆਦਿ ।

ਪ੍ਰਸ਼ਨ 4.
ਇਡਲੀ ਖਾਧ ਪਦਾਰਥ ਬਣਾਉਣ ਲਈ ਵਰਤੀ ਜਾਣ ਵਾਲੀ ਕੱਚੀ ਸਮੱਗਰੀ ਅਤੇ ਉਸ ਦੇ ਸੋਮਿਆਂ ਦਾ ਨਾਂ ਦੱਸੋ ।
ਉੱਤਰ –

ਖਾਧ ਪਦਾਰਥ ਕੱਚੀ ਸਮੱਗਰੀ ਸੋਮੇ
ਇਡਲੀ ਚਾਵਲ ਪੌਦਾ
ਮਾਂਹ ਦੀ ਦਾਲ ਪੌਦਾ
ਨਮਕ ਸਮੁੰਦਰ
ਪਾਣੀ

ਪ੍ਰਸ਼ਨ 2.
ਭੂਮੀ ਦੀ ਰਚਨਾ ਵਿੱਚ ਕਿਹੜੇ-ਕਿਹੜੇ ਕਾਰਕ ਸਹਾਇਤਾ ਕਰਦੇ ਹਨ ?
ਉੱਤਰ-
ਭੂਮੀ ਦੀ ਰਚਨਾ ਵਿੱਚ ਚਟਾਨਾਂ ਅਤੇ ਜਲਵਾਯੂ ਦੇ ਕਾਰਕ ਸਹਾਇਤਾ ਕਰਦੇ ਹਨ ।

ਪ੍ਰਸ਼ਨ 3.
ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ-
ਹਵਾ, ਬਾਰਿਸ਼, ਤਾਪਮਾਨ ਅਤੇ ਨਮੀ ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਹਨ ।

ਪ੍ਰਸ਼ਨ 4.
ਭੂਮੀ ਦੀਆਂ ਵੱਖ-ਵੱਖ ਤਹਿਆਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੁਮੀ ਹੋਰੀਜ਼ਨ ਕਿਹਾ ਜਾਂਦਾ ਹੈ । ਇਹਨਾਂ ਤਹਿਆਂ ਦਾ ਰੰਗ, ਬਨਾਵਟ ਅਤੇ ਰਸਾਇਣਿਕ ਗੁਣ ਵੱਖ-ਵੱਖ ਹੁੰਦੇ ਹਨ | ਸਭ ਤੋਂ ਉੱਪਰਲੀ ਤਹਿ ਨੂੰ ‘ਏ’ ਹੌਰੀਜ਼ਨ ਕਿਹਾ ਜਾਂਦਾ ਹੈ । ਇਸ ਤਹਿ ਵਿਚ ਮੱਲੜ੍ਹ ਦੀ ਮਾਤਰਾ ਵੱਧ ਹੋਣ ਕਾਰਨ ਇਸਦਾ ਰੰਗ ਗੂੜ੍ਹਾ ਹੁੰਦਾ ਹੈ ।

ਪ੍ਰਸ਼ਨ 5.
ਰੇਤਲੀ ਅਤੇ ਡਾਕਰ ਭੂਮੀ ਵਿੱਚ ਕੀ ਫਰਕ ਹੈ ?
ਉੱਤਰ

ਰੇਤਲੀ ਭੂਮੀ ਡਾਕਰ ਭੂਮੀ
1. ਇਸ ਵਿੱਚ ਕਣਾਂ ਦਾ ਆਕਾਰ ਵੱਡਾ ਹੁੰਦਾ ਹੈ । 1. ਇਸ ਵਿਚ ਛੋਟੇ ਕਣਾਂ ਦਾ ਆਕਾਰ ਵਧੇਰੇ  ਹੁੰਦਾ ਹੈ |
2. ਇਸ ਦੇ ਕਣਾਂ ਵਿਚ ਹਵਾ ਵਧੇਰੇ ਹੁੰਦੀ ਹੈ । 2. ਇਹਨਾਂ ਵਿੱਚ ਹਵਾ ਦੀ ਮਾਤਰਾ ਘੱਟ  ਹੁੰਦੀ ਹੈ ।
3. ਇਹਨਾਂ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ । 3. ਇਹਨਾਂ ਵਿਚ ਪਾਣੀ ਦੀ ਮਾਤਰਾ ਨੂੰ  ਰੋਕਣ ਦੀ ਵੱਧ ਸਮਰੱਥਾ ਹੁੰਦੀ ਹੈ ।

ਪ੍ਰਸ਼ਨ 6.
ਮੱਲੜ੍ਹ ਕਿਸ ਨੂੰ ਆਖਦੇ ਹਨ ?
ਉੱਤਰ-
ਪੌਦਿਆਂ ਦੀ ਰਹਿੰਦ-ਖੂੰਹਦ, ਪੱਤਿਆਂ ਆਦਿ ਦਾ ਭੁਮੀ ਵਿਚ ਗਲ-ਸੜ ਜਾਣਾ ਤੇ ਹੋਰ ਜੈਵਿਕ ਪਦਾਰਥਾਂ ਦਾ ਭੂਮੀ ਵਿਚ ਹੋਣਾ ਇਸ ਨੂੰ ਮੱਲੜ੍ਹ ਕਹਿੰਦੇ ਹਨ ।

ਪ੍ਰਸ਼ਨ 7.
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਨਾਲੋਂ ਕਿਸ ਆਧਾਰ ਤੇ ਵੱਖ ਹੁੰਦੀਆਂ ਹਨ ?
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਤੋਂ ਰੰਗ, ਬਣਾਵਟ (texture) ਅਤੇ ਰਸਾਇਣਿਕ ਨਜ਼ਰੀਏ ਤੋਂ ਵੱਖ ਹੁੰਦੀਆਂ ਹਨ ।

ਪ੍ਰਸ਼ਨ 8.
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਗੂੜ੍ਹਾ ਕਿਉਂ ਹੁੰਦਾ ਹੈ ?
ਉੱਤਰ-
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਇਸ ਲਈ ਗੂੜ੍ਹਾ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ ਅਤੇ ਖਣਿਜਾਂ ਦੀ ਮਾਤਰਾ ਵੱਧ ਹੁੰਦੀ ਹੈ ।

PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

ਪ੍ਰਸ਼ਨ 9.
ਮੈਰਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਕਿਉਂ ਮੰਨੀ ਜਾਂਦੀ ਹੈ ?
ਉੱਤਰ-
ਮੈਦਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।

ਪ੍ਰਸ਼ਨ 10.
ਪੁੰਗਰੇ ਬੀਜਾਂ ਨੂੰ ਖਾਣ ਲਈ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਪੁੰਗਰੇ ਬੀਜਾਂ ਦੀ ਤਿਆਰੀ-ਮੂੰਗ ਜਾਂ ਚਨੇ ਦੇ ਕੁੱਝ ਸੁੱਕੇ ਬੀਜ ਲਵੋ । ਇਨ੍ਹਾਂ ਵਿੱਚੋਂ ਕੁੱਝ ਬੀਜਾਂ ਨੂੰ ਪਾਣੀ ਦੇ ਭਰੇ ਬਰਤਨ ਵਿੱਚ ਪਾ ਦਿਓ ਅਤੇ ਇੱਕ ਦਿਨ ਲਈ ਛੱਡ ਦਿਓ । ਅਗਲੇ ਦਿਨ ਪਾਣੀ ਨੂੰ ਪੂਰੀ ਤਰ੍ਹਾਂ ਨਿਤਾਰ ਦਿਓ ਅਤੇ ਬੀਜਾਂ ਨੂੰ ਗਿੱਲੇ ਕੱਪੜੇ ਨਾਲ ਉਸੇ ਬਰਤਨ ਵਿੱਚ ਰਹਿਣ ਦਿਓ । ਸਾਰਾ ਦਿਨ ਇਸੇ ਸਥਿਤੀ ਵਿੱਚ ਛੱਡ ਦਿਓ | ਅਗਲੇ ਦਿਨ ਇਨ੍ਹਾਂ ਬੀਜਾਂ ਵਿੱਚ ਛੋਟੇ-ਛੋਟੇ ਪੌਦੇ ਉੱਗਣ ਲੱਗ ਜਾਣਗੇ । ਇਨ੍ਹਾਂ ਨੂੰ ਪੁੰਗਰੇ ਸੁੱਕੇ ਬੀਜ ਬੀਜ ਕਹਿੰਦੇ ਹਨ । ਇਨ੍ਹਾਂ ਵਿੱਚ ਮਸਾਲੇ ਅਤੇ ਨਮਕ ਮਿਲਾ ਕੇ ਖਾਓ, ਇਹ ਸੁਆਦਲਾ ਨਾਸ਼ਤਾ ਹੈ ।
PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ 1

ਪ੍ਰਸ਼ਨ 11.
ਸ਼ਹਿਦ ਕਿਵੇਂ ਪ੍ਰਾਪਤ ਹੁੰਦਾ ਹੈ ?
ਉੱਤਰ-
ਸ਼ਹਿਦ ਦੀ ਪ੍ਰਾਪਤੀ-ਸ਼ਹਿਦ ਸਾਨੂੰ ਮਧੂਮੱਖੀਆਂ ਦੇ ਛੱਤੇ ਤੋਂ ਪ੍ਰਾਪਤ ਹੁੰਦਾ ਹੈ । ਮਧੂਮੱਖੀਆਂ ਰੁੱਖਾਂ, ਬੀਜ ਤੇ ਛੱਤੇ ਬਣਾਉਂਦੀਆਂ ਹਨ | ਮਧੂਮੱਖੀਆਂ ਫੁੱਲਾਂ ਦਾ ਰਸ ਇਕੱਠਾ ਕਰਦੀਆਂ ਹਨ ਅਤੇ ਆਪਣੇ ਛੱਤੇ ਵਿੱਚ ਭੰਡਾਰ ਕਰ ਲੈਂਦੀਆਂ ਹਨ । ਫੁੱਲ ਅਤੇ ਫੁੱਲਾਂ ਦਾ ਰਸ ਸਾਲ ਵਿੱਚ ਸਿਰਫ ਕੁੱਝ ਸਮੇਂ ਲਈ ਹੀ ਮਿਲਦਾ ਹੈ । ਮਧੂਮੱਖੀਆਂ ਵਲੋਂ ਭੰਡਾਰ ਕੀਤਾ ਭੋਜਨ ਅਸੀਂ ਸ਼ਹਿਦ ਦੇ ਰੂਪ ਵਿੱਚ ਇਸਤੇਮਾਲ ਕਰਦੇ ਹਾਂ ।
PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ 2

ਪ੍ਰਸ਼ਨ 12.
ਜਾਨਵਰ ਕੀ ਖਾਂਦੇ ਹਨ ?
ਉੱਤਰ-
ਜਾਨਵਰਾਂ ਦਾ ਭੋਜਨ-ਵੱਖ-ਵੱਖ ਜਾਨਵਰ ਵੱਖ-ਵੱਖ ਪ੍ਰਕਾਰ ਦਾ ਭੋਜਨ ਖਾਂਦੇ ਹਨ । ਕੁੱਝ ਜਾਨਵਰ ਸਿਰਫ ਪੌਦੇ ਅਤੇ ਪੌਦਿਆਂ ਦੇ ਉਤਪਾਦ ਹੀ ਖਾਂਦੇ ਹਨ, ਜਿਵੇਂ-ਗਾਂ, ਮੱਝ, ਬੱਕਰੀ । ਅਜਿਹੇ ਜਾਨਵਰਾਂ ਨੂੰ ਸ਼ਾਕਾਹਾਰੀ ਕਹਿੰਦੇ ਹਨ । ਕੁੱਝ ਜਾਨਵਰ ਦੁਸਰੇ ਜਾਨਵਰਾਂ ਦਾ ਮਾਸ ਖਾਂਦੇ ਹਨ, ਜਿਵੇਂ-ਕਿਰਲੀ, ਡੱਡੂ, ਸ਼ੇਰ ਅਤੇ ਚੀਤਾ ਆਦਿ । ਇਨ੍ਹਾਂ ਜਾਨਵਰਾਂ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ । ਕੁੱਝ ਜਾਨਵਰ ਪੌਦਿਆਂ ਦੇ ਉਤਪਾਦ ਅਤੇ ਦੁਸਰੇ ਜਾਨਵਰਾਂ ਨੂੰ ਖਾਂਦੇ ਹਨ | ਅਜਿਹੇ ਜਾਨਵਰਾਂ ਨੂੰ ਸਰਬਆਹਾਰੀ ਕਿਹਾ ਜਾਂਦਾ ਹੈ; ਜਿਵੇਂ-ਮਨੁੱਖ, ਕਾਂ ਅਤੇ ਬਿੱਲੀ ਆਦਿ ।

ਪ੍ਰਸ਼ਨ 13.
ਖਾਧ ਸਮੱਗਰੀ ਦੇ ਕਿਹੜੇ ਸਰੋਤ ਹਨ ?
ਉੱਤਰ-
ਖਾਧ ਸਮੱਗਰੀ ਦੇ ਸਰੋਤ-ਪੌਦੇ ਅਤੇ ਜੰਤੁ ਖਾਧ ਸਮੱਗਰੀ ਦੇ ਸੋਮੇ ਹਨ । ਪੌਦਿਆਂ ਤੋਂ ਸਾਨੂੰ ਅਨਾਜ, ਸਬਜ਼ੀਆਂ, ਬੀਜ ਤੇਲ ਆਦਿ ਪ੍ਰਾਪਤ ਹੁੰਦੇ ਹਨ । ਜਾਨਵਰਾਂ ਤੋਂ ਸਾਨੂੰ ਖਾਧ ਪਦਾਰਥ ਦੇ ਰੂਪ ਵਿੱਚ ਅੰਡਾ, ਮੁਰਗਾ, ਮੱਛੀ, ਝੱਗਾ, ਮਾਸ ਆਦਿ ਪ੍ਰਾਪਤ ਹੁੰਦੇ ਹਨ ।
PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ 3

ਪ੍ਰਸ਼ਨ 14.
ਭੋਜਨ ਦੇ ਰੂਪ ਵਿੱਚ ਪੌਦੇ ਦੇ ਕਿਹੜੇ-ਕਿਹੜੇ ਹਿੱਸੇ ਖਾਧ ਪਦਾਰਥ ਦੇ ਰੂਪ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਪੌਦੇ ਸਾਡੇ ਭੋਜਨ ਦਾ ਇੱਕ ਮੁੱਖ ਸੋਮਾ ਹਨ । ਅਸੀਂ ਪੌਦੇ ਦੇ ਕਈ ਹਿੱਸਿਆਂ ਦਾ ਇਸਤੇਮਾਲ ਖਾਧ ਪਦਾਰਥ ਦੇ ਰੂਪ ਵਿੱਚ ਕਰਦੇ ਹਾਂ | ਅਸੀਂ ਪੱਤਿਆਂ ਵਾਲੀਆਂ ਕਈ ਸਬਜ਼ੀਆਂ ਖਾਂਦੇ ਹਾਂ । ਕੁੱਝ ਪੌਦਿਆਂ ਦੇ ਫਲਾਂ ਨੂੰ ਭੋਜਨ ਦੇ ਰੂਪ ਵਿੱਚ ਖਾਂਦੇ ਹਾਂ | ਕਈ ਵਾਰ ਜੜ, ਕਈ ਵਾਰ ਤਣਾ ਅਤੇ ਕਈ ਵਾਰ ਫੁੱਲ ਵੀ ਭੋਜਨ ਦੇ ਰੂਪ ਵਿੱਚ ਖਾਂਦੇ ਹਾਂ । ਜਿਵੇਂ ਸੀਤਾਫਲ ਦੇ ਫੁੱਲਾਂ ਨੂੰ ਚਾਵਲ ਦੀ ਪੀਠੀ ਵਿੱਚ ਡੁਬੋ ਕੇ ਅਤੇ ਤਲ ਕੇ ਪਕੌੜੀ ਬਣਾ ਕੇ ਖਾਇਆ ਜਾਂਦਾ ਹੈ । ਕੁੱਝ ਪੌਦਿਆਂ ਦੇ ਦੋ ਜਾਂ ਦੋ ਤੋਂ ਵੱਧ ਹਿੱਸੇ ਖਾਣ ਯੋਗ ਹੁੰਦੇ ਹਨ, ਜਿਵੇਂ-ਸਰੋਂ ਦੇ ਬੀਜਾਂ ਤੋਂ ਸਾਨੂੰ ਤੇਲ ਪ੍ਰਾਪਤ ਹੁੰਦਾ ਹੈ ਅਤੇ ਇਸ ਦੇ ਪੱਤਿਆਂ ਦਾ ਇਸਤੇਮਾਲ ਸਾਗ ਬਣਾਉਣ ਲਈ ਕੀਤਾ ਜਾਂਦਾ ਹੈ ।
PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ 4

ਪ੍ਰਸ਼ਨ 15.
ਪੌਦਿਆਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਭੋਜਨ ਪਦਾਰਥਾਂ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਸਾਨੂੰ ਪੌਦਿਆਂ ਤੋਂ ਵੱਖਰੇ-ਵੱਖਰੇ ਭੋਜਨ ਪਦਾਰਥ ਮਿਲਦੇ ਹਨ । ਉਦਾਹਰਣ-ਫਲ, ਬੀਜ, ਖਾਣਯੋਗ ਪੱਤੇ, ਜੜ੍ਹ ਅਤੇ ਤਣਾਂ ਆਦਿ । ਫਲ-ਫਲ ਸਾਡੀ ਚੰਗੀ ਸਿਹਤ ਲਈ ਲੋੜੀਂਦੇ ਤੱਤਾਂ ਦੇ ਬਹੁਤ ਹੀ ਮਹੱਤਵਪੂਰਨ ਸਰੋਤ ਹਨ । ਵਿਟਾਮਿਨ ਅਤੇ ਖਣਿਜ ਪਦਾਰਥ ਅਤੇ ਇਹ ਬਹੁਤ ਜ਼ਰੂਰੀ ਹਨ, ਚੰਗੀ ਸਿਹਤ ਲਈ । ਕੁੱਝ ਫ਼ਲ ਜਿਵੇਂ-ਅੰਬ, ਅਮਰੂਦ, ਸੇਬ, ਪਪੀਤਾ ਅਤੇ ਸੰਤਰਾ ਕੱਚੇ ਖਾਧੇ ਜਾਂਦੇ ਹਨ । ਕੁੱਝ ਫਲਾਂ ਨੂੰ ਜੂਸ, ਆਚਾਰ ਅਤੇ ਮੁਰੱਬਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ ।

ਬੀਜ-ਬਹੁਤ ਸਾਰੇ ਪੌਦਿਆਂ ਦੇ ਬੀਜਾਂ ਨੂੰ ਭੋਜਨ ਅਤੇ ਭੋਜਨ ਪਦਾਰਥਾਂ ਲਈ ਵਰਤਿਆ ਜਾਂਦਾ ਹੈ । ਉਦਾਹਰਨ ਵਜੋਂ ਛੋਲੇ, ਮਟਰ, ਰਾਜਮਾਂਹ, ਮੂੰਗ ਆਦਿ ਦਾਲਾਂ ਦੀਆਂ ਕੁੱਝ ਉਦਾਹਰਨਾਂ ਹਨ । ਇਹ ਪ੍ਰੋਟੀਨ ਦੇ ਮੁੱਖ ਸਰੋਤ ਹਨ | ਘਾਹ ਵਰਗੀਆਂ ਕੁੱਝ ਫ਼ਸਲਾਂ ਦੇ ਬੀਜ ਜਿਵੇਂ ਕਣਕ, ਮੱਕੀ ਅਤੇ ਚਾਵਲ ਅਨਾਜ ਦੀਆਂ ਉਦਾਹਰਨਾਂ ਹਨ । ਇਹ ਸਾਰੇ ਕਾਰਬੋਹਾਈਡੇਟਸ ਦੇ ਮੁੱਖ ਸਰੋਤ ਹਨ । ਕਣਕ ਦਾ ਆਟਾ ਰੋਟੀ, ਬੈਂਡ ਅਤੇ ਬਿਸਕੁਟ ਬਣਾਉਣ ਲਈ ਵਰਤਿਆ ਜਾਂਦਾ ਹੈ । ਧਨੀਆ, ਜੀਰਾ ਅਤੇ ਕਾਲੀ ਮਿਰਚ ਨੂੰ ਮਸਾਲਿਆਂ ਵਜੋਂ ਵਰਤਿਆ ਜਾਂਦਾ ਹੈ । ਸਰੋਂ ਦਾ ਤੇਲ ਪਕਾਉਣ ਵਿੱਚ ਵਰਤਿਆ ਜਾਂਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਇਡਲੀ, ਮੁਰਗੇ ਦਾ ਮੀਟ ਅਤੇ ਖੀਰ ਦੇ ਲਈ ਵਰਤੀ ਜਾਣ ਵਾਲੀ ਕੱਚੀ ਸਮੱਗਰੀ ਅਤੇ ਉਸਦੇ ਸੋਮੇ ਦੱਸੋ ।
ਉੱਤਰ-
ਇਡਲੀ, ਮੁਰਗੇ ਦਾ ਮੀਟ ਅਤੇ ਖੀਰ ਲਈ ਸਮੱਗਰੀ ਅਤੇ ਸੋਮੇ ।

ਖਾਧ ਪਦਾਰਥ ਕੱਚੀ ਸਮੱਗਰੀ ਸੋਮੇ
ਇਡਲੀ ਚੌਲ ਪੌਦਾ
ਮਾਂਹ ਦੀ ਦਾਲ ਪੌਦਾ
ਨਮਕ ਸਮੁੰਦਰ
ਪਾਣੀ ਜਲ ਸੋਮਾ
ਮੁਰਗੇ ਦਾ ਮੀਟ ਮੁਰਗਾ ਜਾਨਵਰ
ਮਸਾਲਾ
ਖਾਧ ਪਦਾਰਥ ਕੱਚੀ ਸਮੱਗਰੀ मेमे
ਤੇਲ/ਘਿਉ ਪੌਦੇ/ਜਾਨਵਰ
ਪਾਣੀ
ਖੀਰ ਦੁੱਧ ਜਾਨਵਰ
ਚੀਨੀ ਪੌਦਾ (ਗੰਨਾ)
ਚਾਵਲ ਪੌਦੇ

PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

ਪ੍ਰਸ਼ਨ 2.
ਹੇਠ ਲਿਖੇ ਜਾਨਵਰਾਂ ਦੁਆਰਾ ਖਾਏ ਜਾਣ ਵਾਲੇ ਭੋਜਨ ਪਦਾਰਥਾਂ ਦੇ ਨਾਮ ਲਿਖੋ । ਮੱਝ, ਬਿੱਲੀ, ਚੂਹਾ, ਸ਼ੇਰ, ਚੀਤਾ, ਮਕੜੀ, ਕਿਰਲੀ, ਗਾਂ, ਮਨੁੱਖ, ਤਿੱਤਲੀ, ਕਾਂ।
ਉੱਤਰ-
ਜਾਨਵਰ ਅਤੇ ਉਨ੍ਹਾਂ ਦਾ ਭੋਜਨ-
PSEB 6th Class Science Solutions Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ 5

Leave a Comment