PSEB 6th Class Punjabi Solutions Chapter 9 ਯਾਤਰਾ: ਸ੍ਰੀ ਅਮਰਨਾਥ

Punjab State Board PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ Textbook Exercise Questions and Answers.

PSEB Solutions for Class 6 Punjabi Chapter 9 ਯਾਤਰਾ: ਸ੍ਰੀ ਅਮਰਨਾਥ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

(i) ਸ੍ਰੀ ਅਮਰਨਾਥ ਅਸਥਾਨ ਕਿਸ ਪ੍ਰਾਂਤ ਵਿੱਚ ਹੈ ?
(ਉ) ਹਿਮਾਚਲ ਪ੍ਰਦੇਸ਼
(ਆ) ਜੰਮੂ-ਕਸ਼ਮੀਰ
(ਇ) ਉੱਤਰਾਂਚਲ ।.
ਉੱਤਰ :
(ਆ) ਜੰਮੂ-ਕਸ਼ਮੀਰ ✓

(ii) ਪਹਿਲਗਾਮ ਤੋਂ ਚੰਦਨਵਾੜੀ ਕਿੰਨੀ ਦੂਰ ਹੈ ?
(ਉ) 16 ਕਿਲੋਮੀਟਰ
(ਆ) 26 ਕਿਲੋਮੀਟਰ
(ਈ) 14 ਕਿਲੋਮੀਟਰ ।
ਉੱਤਰ :
(ਈ) 14 ਕਿਲੋਮੀਟਰ । ✓

(iii) ਤੁਰਨ ਤੋਂ ਅਸਮਰਥ ਯਾਤਰੀ ਕਾਹਦੀ ਸਵਾਰੀ ਕਰਦੇ ਹਨ ?
(ਉ) ਘੋੜਾ
(ਅ) ਉਠ
(ਈ) ਹਾਥੀ ।
ਉੱਤਰ :
(ਉ) ਘੋੜਾ ✓

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

(iv) ਸ੍ਰੀ ਅਮਰਨਾਥ ਗੁਫਾ ਦੀ ਸਮੁੰਦਰ ਤਲ ਤੋਂ ਉਚਾਈ ਕਿੰਨੀ ਹੈ ?
(ਉ) 14539 ਫੁੱਟ
(ਅ) 12729 ਫੁੱਟ
(ਈ) 11790 ਫੁੱਟ ।
ਉੱਤਰ :
(ਅ) 12729 ਫੁੱਟ ✓

(v) ਰਾਹ ਵਿੱਚ ਕਿਹੋ-ਜਿਹੇ ਪਹਾੜ ਹਨ ?
(ਉ) ਚਟਾਨਾਂ ਖਿਸਕਣ ਵਾਲੇ
(ਅ) ਸੰਘਣੇ ਜੰਗਲਾਂ ਵਾਲੇ
(ਇ) ਹਰੇ-ਭਰੇ ।
ਉੱਤਰ :
(ਉ) ਚਟਾਨਾਂ ਖਿਸਕਣ ਵਾਲੇ ✓

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਮਰਨਾਥ ਯਾਤਰਾ ਲਈ ਸਾਰੇ ਸਾਥੀ ਕਿਉਂ ਸਹਿਮਤ ਹੋ ਗਏ ?
ਉੱਤਰ :
ਕਿਉਂਕਿ, ਉਨ੍ਹਾਂ ਵਿਚੋਂ ਕਿਸੇ ਨੇ ਵੀ ਪਹਿਲਾਂ ਇਹ ਸਥਾਨ ਦੇਖਿਆ ਨਹੀਂ ਸੀ ।

ਪ੍ਰਸ਼ਨ 2.
ਲਖਨਪੁਰ ਸਰਹੱਦ ‘ਤੇ ਜ਼ਿਆਦਾਤਰ ਯਾਤਰੀ ਕੀ ਕਰ ਰਹੇ ਸਨ ?
ਉੱਤਰ :
ਉਹ ਉੱਥੋਂ ਦੇ ਮਸ਼ਹੂਰ ਪਕਵਾਨ ਲੱਡੂਆਂ ਦਾ ਸਵਾਦ ਚੱਖ ਰਹੇ ਸਨ ।

ਪ੍ਰਸ਼ਨ 3.
ਪਤਨੀਟਾਪ ਦਾ ਮੌਸਮ ਕਿਹੋ-ਜਿਹਾ ਸੀ ?
ਉੱਤਰ :
ਇਥੇ ਠੰਢੀ ਹਵਾ ਰੁਮਕ ਰਹੀ ਸੀ ਤੇ ਮੈਦਾਨੀ ਇਲਾਕੇ ਦੀ ਗਰਮੀ ਘਟ ਗਈ ਸੀ ।

ਪ੍ਰਸ਼ਨ 4.
ਸ੍ਰੀ ਅਮਰਨਾਥ ਸ਼ਾਈਨ ਬੋਰਡ ਵਲੋਂ ਕਿਹੜੇ ਪ੍ਰਬੰਧ ਕੀਤੇ ਗਏ ਸਨ ?
ਉੱਤਰ :
ਸ੍ਰੀ ਅਮਰਨਾਥ ਸ਼ਾਈਨ ਬੋਰਡ ਵਲੋਂ ਯਾਤਰੀਆਂ ਦੀ ਸਹੂਲਤ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ । ਮੈਡੀਕਲ ਕੈਂਪ ਲਾਏ ਗਏ ਸਨ ਤੇ ਯਾਤਰੀਆਂ ਲਈ ਆਰਜ਼ੀ ਪਖ਼ਾਨੇ ਤੇ ਇਸ਼ਨਾਨ-ਘਰ ਬਣਾਏ ਗਏ ਸਨ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

ਪ੍ਰਸ਼ਨ 5.
ਪਿੱਸੂ ਘਾਟੀ ਤਕ ਚੜ੍ਹਾਈ ਕਿਹੋ-ਜਿਹੀ ਹੈ ?
ਉੱਤਰ :
ਤਿੱਖੀ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੇਖਕ ਅਤੇ ਉਸ ਦੇ ਸਾਥੀ ਲਖਨਪੁਰ ਸਰਹੱਦ ਤਕ ਕਿਵੇਂ ਪਹੁੰਚੇ ?
ਉੱਤਰ :
ਲੇਖਕ ਅਤੇ ਉਸਦੇ ਸਾਥੀ ਗੜ੍ਹਸ਼ੰਕਰ ਤੋਂ ਬੱਸ ਵਿਚ ਚੜ੍ਹ ਕੇ ਚੰਡੀਗੜ੍ਹ-ਜੰਮੂ ਮਾਰਗ ਰਾਹੀਂ ਲਖਨਪੁਰ ਪਹੁੰਚੇ ।

ਪ੍ਰਸ਼ਨ 2.
ਲੰਗਰਾਂ ਵਿੱਚ ਕਿਹੜੇ-ਕਿਹੜੇ ਪਕਵਾਨ ਪਰੋਸੇ ਜਾਂਦੇ ਹਨ ?
ਉੱਤਰ :
ਲੰਗਰਾਂ ਵਿਚ ਖੀਰ, ਜਲੇਬੀ, ਕੇਸਰ-ਦੁੱਧ, ਮੁਰੱਬਾ ਤੇ ਦੱਖਣੀ ਰਾਜਾਂ ਦੇ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਪਰੋਸੇ ਜਾਂਦੇ ਹਨ ।

ਪ੍ਰਸ਼ਨ 3.
ਤੀਜੇ ਦਿਨ ਸੁਵਖਤੇ ‘ਅਨਾਊਂਸਮੈਂਟ ਰਾਹੀਂ ਕੀ ਸੂਚਨਾ ਮਿਲੀ ?
ਉੱਤਰ :
ਤੀਜੇ ਵਿਚ ਸੁਵਖਤੇ ਅਨਾਉਂਸਮੈਂਟ ਰਾਹੀਂ ਇਹ ਸੂਚਨਾ ਮਿਲੀ ਕਿ ਯਾਤਰਾ ਸਵੇਰੇ ਸੁਵਖਤੇ ਸ਼ੁਰੂ ਹੋ ਜਾਵੇਗੀ ।

ਪ੍ਰਸ਼ਨ 4.
ਸ੍ਰੀ ਅਮਰਨਾਥ ਗੁਫਾ ਤਕ ਪਹੁੰਚਣ ਲਈ ਕਿਹੜੇ-ਕਿਹੜੇ ਰਸਤੇ ਹਨ ?
ਉੱਤਰ :
ਸ੍ਰੀ ਅਮਰਨਾਥ ਦੀ ਗੁਫਾ ਤਕ ਪਹੁੰਚਣ ਲਈ ਦੋ ਰਸਤੇ ਹਨ । ਇਕ ਰਸਤਾ ਪਹਿਲਗਾਮ ਤੋਂ ਚੰਦਨਵਾੜੀ, ਸ਼ੇਸ਼ਨਾਗ ਤੇ ਪੰਚਤਰਨੀ ਹੋ ਕੇ ਜਾਂਦਾ ਹੈ ਤੇ ਦੂਜਾ ਬਾਲਟਾਲ ਰਾਹੀਂ ।

ਪ੍ਰਸ਼ਨ 5.
ਪੈਦਲ ਯਾਤਰਾ ਵਿਚਲੇ ਰਸਤੇ ਦੇ ਦ੍ਰਿਸ਼ਾਂ ਦਾ ਵਰਣਨ ਕਰੋ ।
ਉੱਤਰ :
ਪੈਦਲ ਤੁਰਨ ਵਾਲੇ ਯਾਤਰੀਆਂ ਨੂੰ ਡੰਡੇ ਦੀ ਸਹਾਇਤਾ ਨਾਲ ਤਿੱਖੀ ਚੜ੍ਹਾਈ ਚੜ੍ਹਨੀ ਪੈਂਦੀ ਹੈ । ਰਸਤੇ ਵਿਚ ਵੱਖ-ਵੱਖ ਪ੍ਰਾਂਤਾਂ ਦੇ ਲੰਗਰ ਲੱਗੇ ਹੁੰਦੇ ਹਨ । ਇਕ ਪਾਸੇ ਉੱਚੇ ਪਹਾੜ ਹੁੰਦੇ ਹਨ ਤੇ ਦੂਜੇ ਪਾਸੇ ਡੂੰਘੀਆਂ ਖਾਈਆਂ । ਪ੍ਰਕਿਰਤੀ ਦੇ ਦਿਸ਼ ਅਜਬ ਹਨ । ਇਕ ਪਾਸੇ ਪਹਾੜ ਤੇ ਦੂਜੇ ਪਾਸੇ ਗੁੰਡ-ਮੁੰਡ ਪਹਾੜੀਆਂ । ਮੌਸਮ ਦੇ ਮਿਜ਼ਾਜ ਦਾ ਕੁੱਝ ਪਤਾ ਨਹੀਂ । ਲਗਦਾ । ਕਦੇ ਗਰਮੀ ਹੁੰਦੀ ਹੈ ਤੇ ਕਦੇ ਸੀਤ ਹਵਾਵਾਂ ਚੱਲਦੀਆਂ ਹਨ । ਕਿਸੇ ਵੇਲੇ ਝੱਟ ਹੀ ਕੋਈ ਬਦਲੀ ਮੀਂਹ ਵਰ੍ਹਾਉਣ ਲਗਦੀ ਹੈ । ਗੜੇ ਵੀ ਪੈਂਦੇ ਹਨ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

ਪ੍ਰਸ਼ਨ 6.
ਵਾਕਾਂ ਵਿਚ ਵਰਤੋਂਚਰਚਾ, ਵਿਰਲੇ-ਵਿਰਲੇ, ਪ੍ਰਬੰਧ, ਕਤਾਰ, ਬਿੰਦ-ਝੱਟ, ਗੜੇ, ਅਦੁੱਤੀ ।
ਉੱਤਰ :
1. ਚਰਚਾ ਵਿਚਾਰ-ਵਟਾਂਦਰਾ)-ਇਸ ਕਹਾਣੀ ਦੇ ਗੁਣਾਂ-ਔਗੁਣਾਂ ਬਾਰੇ ਚਰਚਾ ਕਰੋ ।
2. ਵਿਰਲੇ-ਵਿਰਲੇ ਟਾਵੇਂ-ਟਾਵੇਂ, ਦੂਰ-ਦੂਰ)-ਇਸ ਪਹਾੜੀ ਉੱਤੇ ਰੁੱਖ ਵਿਰਲੇ-ਵਿਰਲੇ ਹੀ ਹਨ ।
3. ਪ੍ਰਬੰਧ (ਇੰਤਜ਼ਾਮ-ਮੇਲੇ ਦਾ ਪ੍ਰਬੰਧ ਪੁਲਿਸ ਕਰਦੀ ਹੈ ।
4. ਕਤਾਰ ਲਾਈਨ, ਅੱਗੇ-ਪਿਛੇ ਖੜੇ ਹੋਣਾ)-ਬੱਸ ਜਾਂ ਰੇਲ ਦੀ ਟਿਕਟ ਲੈਣ ਸਮੇਂ ਸਾਨੂੰ ਖਿੜਕੀ ਸਾਹਮਣੇ ਕਤਾਰ ਵਿਚ ਖੜੇ ਹੋਣਾ ਚਾਹੀਦਾ ਹੈ ।
5. ਬਿੰਦ-ਝੱਟ ਥੋੜ੍ਹਾ ਸਮਾਂ-ਬੱਦਲੀ ਆਈ ਤੇ ਬਿੰਦ-ਝੱਟ ਵਰੁ ਕੇ ਚਲੀ ਗਈ ।
6. ਗੜੇ ਅਹਿਣ, ਓਲੇ)-ਕਲ੍ਹ ਖੂਬ ਗੜੇ ਪਏ ਤੇ ਅੱਜ ਠੰਢ ਵਧ ਗਈ ।
7. ਅਦੁੱਤੀ ਲਾਸਾਨੀ)-ਗੁਰੂ ਅਰਜਨ ਦੇਵ ਜੀ ਨੇ ਆਪਣੇ ਅਸੂਲਾਂ ਉੱਤੇ ਦ੍ਰਿੜ੍ਹ ਰਹਿੰਦਿਆਂ ਅਦੁੱਤੀ ਕੁਰਬਾਨੀ ਦਿੱਤੀ ।

ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋ
(i) ਜਦੋਂ ਮੂੰਹ-ਹਨੇਰੇ, ‘ਚਨੈਨੀ’ ਪਹੁੰਚੇ, ਤਾਂ ……… ਨਜ਼ਾਰੇ ਸ਼ੁਰੂ ਹੋ ਚੁੱਕੇ ਸਨ ।
(ii) ਰਾਮਬਾਣ ਤੋਂ ਅੱਗੇ ਢਾਈ ਕਿਲੋਮੀਟਰ ਲੰਮੀ ………. ਸੁਰੰਗ ਲੰਘਣੀ ਪੈਂਦੀ ਹੈ ।
(iii) ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ……… ਵਲੋਂ ਉਚੇਚੇ ਪ੍ਰਬੰਧ ਕੀਤੇ ਹੋਏ ਸਨ ।
(iv) ਇੱਕ ਪਾਸੇ ਉੱਚੇ …….. ਹਨ ਅਤੇ ਦੂਜੇ ਪਾਸੇ ਡੂੰਘੀਆਂ ………… ।
(v) ਤਿਲਕਣ ਤੋਂ ਬਚਾਅ ਲਈ ……… ਸਾਥ ਦਿੰਦਾ ਹੈ ।
ਉੱਤਰ :
(i) ਜਦੋਂ ਮੂੰਹ-ਹਨੇਰੇ ‘ਚਨੈਨੀ ਪਹੁੰਚੇ, ਤਾਂ ਮਨਮੋਹਕ ਨਜ਼ਾਰੇ ਸ਼ੁਰੂ ਹੋ ਚੁੱਕੇ ਸਨ ।
(ii) ਰਾਮਬਣ ਤੋਂ ਅੱਗੇ ਢਾਈ ਕਿਲੋਮੀਟਰ ਲੰਮੀ ਜਵਾਹਰ ਸੁਰੰਗ ਲੰਘਣੀ ਪੈਂਦੀ ਹੈ ।
(iii) ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਅਮਰਨਾਥ ਸ਼ਾਈਨ ਬੋਰਡ ਵਲੋਂ ਉਚੇਚੇ । ਪ੍ਰਬੰਧ ਕੀਤੇ ਹੋਏ ਸਨ ।
(iv) ਇੱਕ ਪਾਸੇ ਉੱਚੇ ਪਹਾੜ ਹਨ ਅਤੇ ਦੂਜੇ ਪਾਸੇ ਡੂੰਘੀਆਂ ਖਾਈਆਂ ।
(v) ਤਿਲਕਣ ਤੋਂ ਬਚਾਅ ਲਈ ਡੰਡਾ ਸਾਥ ਦਿੰਦਾ ਹੈ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ-
ਪੰਜਾਬੀ – ਹਿੰਦੀ – ਅੰਗਰੇਜ਼ੀ
ਛੁੱਟੀਆਂ – …….. – …………
ਸਮਾਂ – …….. – …………
ਯਾਤਰਾ – …….. – …………
ਫਟਾਫਟ – …….. – …………
ਸੁੰਦਰ – …….. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਛੁੱਟੀਆਂ – छुट्टियां – Holidays
ਸਮਾਂ – समय – Time
ਯਾਤਰਾ – यात्रा – Visit
ਫਟਾਫਟ – फटाफट – Hastily
ਸੁੰਦਰ – सुन्दर – Beautiful

IV. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ –
ਪਰਬੰਧ, ਸੰਗਣੇ, ਰਸਤਿਉਂ, ਡੂੰਗੀਆਂ, ਬਨਾਸਪਤੀ ।
ਉੱਤਰ :
ਅਸ਼ੁੱਧ – ਸ਼ੁੱਧ
ਪਰਬੰਧ – ਪ੍ਰਬੰਧ
ਸੰਗਣੇ – ਸੰਘਣੇ
ਰਸਤਿਉਂ – ਰਸਤਿਓਂ
ਡੂੰਗੀਆਂ – ਡੂੰਘੀਆਂ
ਬਨਾਸਪਤੀ – ਬਨਸਪਤੀ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

V. ਵਿਦਿਆਰਥੀਆਂ ਲਈ

ਪ੍ਰਸ਼ਨ 1.
ਤੁਸੀਂ ਕੋਈ ਯਾਤਰਾ ਕੀਤੀ ਹੈ । ਉਸਦਾ ਹਾਲ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ :
ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਸਾਡੇ ਸਕੂਲ ਵਲੋਂ ਵਿਦਿਆਰਥੀਆਂ ਦਾ ਇਕ ਗਰੁੱਪ ਕਸ਼ਮੀਰ ਦੀ ਸੈਰ ਕਰਨ ਲਈ ਗਿਆ । ਇਸ ਗਰੁੱਪ ਵਿਚ ਮੈਂ ਵੀ ਸ਼ਾਮਲ ਸਾਂ । ਇਸ ਗਰੁੱਪ ਦੀ ਅਗਵਾਈ ਸਾਡੇ ਕਲਾਸ ਇੰਚਾਰਜ ਅਧਿਆਪਕ ਸਾਹਿਬ ਕਰ ਰਹੇ ਸਨ । ਅਸੀਂ ਸਾਰੇ ਸਵੇਰੇ 11 ਵਜੇ ਜੰਮ ਜਾਣ ਵਾਲੀ ਬੱਸ ਵਿਚ ਬੈਠ ਗਏ । ਸ਼ਾਮ ਵੇਲੇ ਅਸੀਂ ਜੰਮ ਪੁੱਜੇ । ਰਾਤ ਇਕ ਗੁਰਦੁਆਰੇ ਵਿਚ ਕੱਟੀ ਤੇ ਸਵੇਰੇ ਬੱਸ ਵਿਚ ਸਵਾਰ ਹੋ ਕੇ ਸ੍ਰੀਨਗਰ ਵਲ ਚਲ ਪਏ ।

ਅਗਲਾ ਰਸਤਾ ਵਿੰਗ-ਵਲੇਵੇਂ ਖਾਂਦਾ ਪਹਾੜੀ ਸੀ । ਆਲੇ-ਦੁਆਲੇ ਦੇ ਪਹਾੜ, ਝਾੜੀਆਂ ਤੇ ਜੰਗਲੀ ਪੌਦਿਆਂ ਨਾਲ ਭਰੇ ਹੋਏ ਸਨ । ਜਿਉਂ-ਜਿਉਂ ਅਸੀਂ ਅੱਗੇ ਵਧਦੇ ਗਏ, ਪਹਾੜ ਉੱਚੇ ਹੁੰਦੇ ਗਏ ‘ਤੇ ਉਨ੍ਹਾਂ ਵਿਚ ਪੱਥਰਾਂ ਦੀ ਮਿਕਦਾਰ ਤੇ ਆਕਾਰ ਵਧਦੇ ਗਏ । ਅੱਗੇ ਜਾ ਕੇ ਚੀਲਾਂ ਤੇ ਦਿਉਦਾਰਾਂ ਨਾਲ ਲੱਦੇ ਪਹਾੜ ਆਏ । ਕਈ ਥਾਂਵਾਂ ‘ਤੇ ਪਹਾੜੀ ਆਬਸ਼ਾਰਾਂ ਵਿਚੋਂ ਪਾਣੀ ਡਿਗ ਰਿਹਾ ਸੀ । ਬੱਸ ਉੱਚੀਆਂ-ਨੀਵੀਆਂ ਅਤੇ ਵਲ ਖਾਂਦੀਆਂ ਸੜਕਾਂ ਤੋਂ ਲੰਘਦੀ ਹੋਈ ਅੱਗੇ ਜਾ ਰਹੀ ਸੀ । ਮੈਂ ਆਪਣੀ ਬਾਰੀ ਵਿਚੋਂ ਝਾਕਦਾ ਹੋਇਆ ਦਿਲ-ਖਿੱਚਵੇਂ ਕੁਦਰਤੀ ਨਜ਼ਾਰਿਆਂ ਤੇ ਪਹਾੜੀ ਰਸਤੇ ਦਾ ਆਨੰਦ ਮਾਣ ਰਿਹਾ ਸਾਂ । ਰਸਤੇ ਵਿਚ ਜਿਉਂ-ਜਿਉਂ ਅਸੀਂ ਅੱਗੇ ਜਾ ਰਹੇ ਸਾਂ, ਤਿਉਂ-ਤਿਉਂ ਅਸੀਂ ਮੌਸਮ ਦੇ ਕਈ ਰੰਗ ਦੇਖ ਰਹੇ ਸਾਂ ਠੰਢ ਲਗਾਤਾਰ ਵਧਦੀ ਜਾ ਰਹੀ ਸੀ । ਸ਼ਾਮ ਨੂੰ ਸਵਾ ਸੱਤ ਵਜੇ ਬੱਸ ਸ੍ਰੀਨਗਰ ਪਹੁੰਚੀ । ਰਾਤ ਨੂੰ ਅਸੀਂ ਇਕ ਹੋਟਲ ਵਿਚ ਰਹਿਣ ਦਾ ਪ੍ਰਬੰਧ ਕਰ ਲਿਆ ।

ਦੂਜੇ ਦਿਨ ਅਸੀਂ ਸਾਰੇ ਸਾਥੀ ਬੱਸ ਵਿਚ ਸਵਾਰ ਹੋ ਕੇ ਟਾਂਗਮਰਗ ਪਹੁੰਚੇ । ਟਾਂਗਮਰਗ ਉੱਚੇ ਪਹਾੜਾਂ ਦੇ ਪੈਰਾਂ ਵਿਚ ਹੈ । ਇੱਥੋਂ ਗੁਲਮਰਗ ਅੱਠ ਕਿਲੋਮੀਟਰ ਦੂਰ ਹੈ । ਅਸੀਂ ਗੁਲਮਰਗ ਤਕ ਪੈਦਲ ਤੁਰ ਕੇ ਜਾਣ ਤੇ ਪਹਾੜ ਦੀ ਸੈਰ ਦਾ ਆਨੰਦ ਮਾਣਨ ਦਾ ਫ਼ੈਸਲਾ ਕੀਤਾ । ਅਸੀਂ ਸਾਰੇ ਖ਼ੁਸ਼ੀ-ਖ਼ੁਸ਼ੀ, ਹੱਸਦੇ, ਨੱਚਦੇ, ਗਾਉਂਦੇ ਤੇ ਹੁਸੀਨ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਆਪਣਾ ਪੰਧ ਮੁਕਾ ਰਹੇ ਸਾਂ । ਰਸਤੇ ਵਿਚ ਕਈ ਲੋਕ ਘੋੜਿਆਂ ਉੱਪਰ ਚੜ੍ਹ ਕੇ ਵੀ ਜਾ ਰਹੇ ਸਨ । ਇੱਥੋਂ ਦੇ ਦਿਓ-ਕੱਦ ਪਹਾੜਾਂ ਉੱਤੇ ਉੱਚੇ-ਉੱਚੇ ਦਰੱਖ਼ਤ ਅਸਮਾਨ ਨਾਲ ਗੱਲਾਂ ਕਰਦੇ ਸਨ । ਪਹਾੜ ਦੇ ਦੂਜੇ ਪਾਸੇ ਡੂੰਘੀਆਂ ਪਤਾਲਾਂ ਤਕ ਪਹੁੰਚਦੀਆਂ ਖੱਡਾਂ ਹਨ ।

ਥੋੜੀ ਦੇਰ ਮਗਰੋਂ ਅਸੀਂ ਗੁਲਮਰਗ ਪੁੱਜੇ । ਇੱਥੇ ਇਕ ਛੋਟਾ ਜਿਹਾ ਫੁੱਲਾਂ ਲੱਦਿਆ ਮੈਦਾਨ ਹੈ, ਜਿਸ ਵਿਚ ਚਸ਼ਮੇ ਵਗਦੇ ਹਨ ਤੇ ਉੱਚੀਆਂ ਚੀਲਾਂ ਦੀਆਂ ਸੰਘਣੀਆਂ ਤੇ ਲੰਮੀਆਂ ਕਤਾਰਾਂ ਨੇ ਆਲੇ-ਦੁਆਲੇ ਨੂੰ ਬਹੁਤ ਹੀ ਹੁਸੀਨ ਤੇ ਦਿਲ-ਖਿੱਚਵਾਂ ਬਣਾ ਦਿੱਤਾ ਹੈ । ਅਸੀਂ ਇਕ ਘੰਟਾ ਇੱਥੇ ਠਹਿਰੇ । ਅੱਜ-ਕਲ੍ਹ ਇੱਥੇ ਬਹੁਤ ਸਾਰੀਆਂ ਹੋਟਲਾਂ, ਘੁੰਮਣ ਲਈ ਸੜਕਾਂ, ਮੋਟਰ-ਕਾਰਾਂ ਲਈ ਪਾਰਕਾਂ ਬਣਾ ਕੇ ਇੱਥੋਂ ਖਿਲਮਰਗ ਤਕ ਟਿੰਬਰ ਟੇਲਰ ਵੀ ਚਾਲੂ ਕਰ ਦਿੱਤਾ ਹੈ । ਪਰ ਹੋਟਲਾਂ ਤੇ ਮਨੁੱਖੀ ਦਖ਼ਲ-ਅੰਦਾਜ਼ੀ ਨੇ ਇੱਥੋਂ ਦੀ ਕੁਦਰਤੀ ਖੂਬਸੂਰਤੀ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ ।

ਗੁਲਮਰਗ ਤੋਂ ਖਿਲਮਰਗ ਤਕ ਦਾ ਰਸਤਾ ਕੱਚਾ ਹੈ ਤੇ ਇਹ ਪੱਧਰੇ ਮੈਦਾਨ ਵਿਚੋਂ ਜਾਂਦਾ ਹੈ । ਗੁਲਮਰਗ ਤੋਂ ਅਸੀਂ ਘੋੜਿਆਂ ‘ਤੇ ਬੈਠ ਕੇ ਉਨ੍ਹਾਂ ਨੂੰ ਭਜਾਉਂਦੇ ਖਿਲਨਮਰਗ ਪੁੱਜੇ । ਇਹ ਥਾਂ ਸਮੁੰਦਰ ਤੋਂ 11,000 ਫੁੱਟ ਉੱਚੀ ਹੈ ਤੇ ਇੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ । ਇੱਥੇ ਪਹੁੰਚ ਕੇ ਅਸੀਂ ਬਰਫ਼ ਵਿਚ ਕੁਦਾੜੀਆਂ ਮਾਰਨ ਲੱਗੇ ਤੇ ਉਸ ਨੂੰ ਚੁੱਕ-ਚੁੱਕ ਕੇ ਇਕ-ਦੂਜੇ ਉੱਤੇ ਸੁੱਟਣ ਲੱਗੇ । ਕੁੱਝ ਸਮਾਂ ਅਸੀਂ ਇੱਥੇ ਠਹਿਰੇ ਤੇ ਫਿਰ ਵਾਪਸ ਗੁਲਮਰਗ ਵਿਚੋਂ ਹੁੰਦੇ ਹੋਏ ਟਾਂਗਮਰਗ ਪਹੁੰਚੇ । ਰਾਤ ਅਸੀਂ ਮੁੜ ਸ੍ਰੀਨਗਰ ਆ ਠਹਿਰੇ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

ਔਖੇ ਸ਼ਬਦਾਂ ਦੇ ਅਰਥ-ਸਹਿਮਤ :

ਸਾਰਿਆਂ ਦਾ ਇਕ ਗੱਲ ਨੂੰ ਮੰਨ ਲੈਣਾ । ਹਾਸਲ ਪ੍ਰਾਪਤ । ਅਦਾ ਕਰਨ-ਬਣਦੀ ਰਕਮ ਦੇਣੀ । ਪਕਵਾਨ-ਪਕਾਇਆ ਹੋਇਆ ਖਾਣਾ ! ਜ਼ਿਆਦਾਤਰ-ਬਹੁਤੇ, ਬਹੁਤਾ ਕਰਕੇ । ਘੂਕੀ-ਗੂੜ੍ਹੀ ਨੀਂਦ । ਰਮਣੀਕ-ਮਨ ਨੂੰ ਮੋਹਣ ਵਾਲੀ । ਰੁਮਕਦੀ-ਹੌਲੀ-ਹੌਲੀ ਚਲਦੀ । ਪੁਖ਼ਤਾ-ਮਜ਼ਬੂਤ । ਇੰਤਜ਼ਾਮ-ਪ੍ਰਬੰਧ । ਮੈਡੀਕਲ ਕੈਂਪਡਾਕਟਰੀ ਸਹਾਇਤਾ ਦਾ ਕੇਂਦਰ । ਆਰਜ਼ੀ-ਕੰਮ-ਚਲਾਉ, ਕੱਚੇ । ਬੱਦਲਵਾਈ-ਬੱਦਲਾਂ ਦਾ ਛਾਏ ਹੋਣਾ । ਅਨਾਉਂਸਮੈਂਟ-ਉੱਚੀ ਬੋਲ ਕੇ ਦੱਸਣਾ ਸੂਚਨਾ-ਖ਼ਬਰ ! ਸੁਵੱਖਤੇ-ਸਵੇਰੇ, ਸਵੇਰੇ ਜਲਦੀ ।ਵਾਹਨਾਂ-ਗੱਡੀਆਂ ਨੂੰ ਪਿੱਠ-ਬੈਗ-ਪਿੱਠ ਉੱਤੇ ਚੁੱਕਿਆ ਜਾਣ ਵਾਲਾ ਬੈਗ । ਬਰਸਾਤੀ-ਮੀਂਹ ਤੋਂ ਬਚਾਉਣ ਵਾਲਾ ਲੰਮਾ ਪਤਲਾ ਕੋਟ । ਸੁਰੱਖਿਆ ਦਸਤੇ-ਰਖਵਾਲੀ ਕਰਨ ਵਾਲੇ ਫ਼ੌਜੀ । ਸੂਬਿਆਂ-ਪ੍ਰਾਂਤਾਂ ਮਿਜ਼ਾਜ-ਸੁਭਾ, ਤਬਦੀਲੀ ਤੋਂ ਭਾਵ । ਪ੍ਰਕਿਰਤੀ-ਕੁਦਰਤ। ਸ਼ੀਤ-ਠੰਢੀਆਂ । ਬਿੰਦ ਲੱਟ-ਥੋੜ੍ਹੀ ਦੇਰ ਲਈ । ਫ਼ਸਟ ਏਡ-ਜ਼ਖ਼ਮੀ ਜਾਂ ਰੋਗੀ ਦਾ ਮੁੱਢਲਾ ਇਲਾਜ ਕਰਨ ਦਾ ਪ੍ਰਬੰਧ । ਸ਼ਰਧਾਲੂ-ਸ਼ਰਧਾ ਰੱਖਣ ਵਾਲੇ । ਵੇਸ਼-ਦਾਖ਼ਲ -ਨਾਚ । ਢਿੱਗਾਂ-ਤੋਦੇ, ਬਰਫ਼ ਦਾ ਇਕੱਠਾ ਹੋਇਆ ਸਮੂਹ । ਪਾਵਨ-ਪਵਿੱਤਰ । ਗੁਫ਼ਾ-ਪਹਾੜ ਵਿਚ ਬਣੀ ਡੂੰਘੀ ਤੇ ਖੁੱਲ੍ਹੀ ਥਾਂ । ਬਨਸਪਤੀ-ਰੁੱਖ-ਬੂਟੇ । ਅਦੁਤੀ-ਲਾਸਾਨੀ, ਅਦਭੁਤ ।

ਯਾਤਰਾ ਸੀ ਅਮਰਨਾਥ Summary

ਯਾਤਰਾ ਸੀ ਅਮਰਨਾਥ ਪਾਠ ਦਾ ਸਾਰ

ਉੱਤਰ-ਲੇਖਕ ਅਤੇ ਉਸਦੇ ਸਾਥੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਸੀ। ਅਮਰਨਾਥ ਦੀ ਯਾਤਰਾ ਕਰਨ ਦੀ ਸਲਾਹ ਬਣਾ ਲਈ । ਉਹ ਗੜ੍ਹਸ਼ੰਕਰ ਤੋਂ ਬੱਸ ਉੱਤੇ ਚੜ੍ਹ ਕੇ ਲਖਨਪੁਰ ਸਰਹੱਦ ਉੱਤੇ ਪਹੁੰਚੇ । ਇੱਥੋਂ ਜੰਮੂ-ਕਸ਼ਮੀਰ ਪ੍ਰਾਂਤ ਸ਼ੁਰੂ ਹੁੰਦਾ ਹੈ । ਇੱਥੇ ਚੈਕਿੰਗ ਤੋਂ ਇਲਾਵਾ ਉਨ੍ਹਾਂ ਟੈਕਸ ਅਦਾ ਕਰਨਾ ਸੀ ਬਹੁਤੇ ਯਾਤਰੀ ਇਥੋਂ ਦੇ ਮਸ਼ਹੂਰ ਲੱਡੂਆਂ ਦਾ ਸਵਾਦ ਚੱਖ ਰਹੇ ਸਨ । ਰਾਤ ਨੂੰ ਦੋ ਵਜੇ ਚੱਲੀ ਬੱਸ ਸਵੇਰੇ ‘ਚਨੈਨੀ ਨਾਂ ਦੇ ਸਥਾਨ ਉੱਤੇ ਪੁੱਜੀ । ਰਸਤੇ ਵਿਚ ਕਿਤੇ-ਕਿਤੇ ਲੰਗਰ ਲੱਗੇ ਹੋਏ ਸਨ । ਪਤਨੀਟਾਪ ਪਹੁੰਚੇ, ਤਾਂ ਇੱਥੇ ਗਰਮੀ ਘਟ ਗਈ ਸੀ ਤੇ ਦਿਓਦਾਰ ਦੇ ਰੁੱਖ ਸੁੰਦਰ ਨਜ਼ਾਰਾ ਪੇਸ਼ ਕਰ ਰਹੇ ਸਨ । ਰਾਮਬਾਣ ਤੋਂ ਅੱਗੇ ਉਹ ਜਵਾਹਰ ਸੁਰੰਗ ਨੂੰ ਪਾਰ ਕਰ ਕੇ ਕਾਜੀਕੁੰਡ ਤੋਂ ਅਨੰਤਨਾਗ ਹੁੰਦੇ ਹੋਏ ਸ਼ਾਮ ਦੇ ਪੰਜ ਕੁ ਵਜੇ ਪਹਿਲਗਾਮ ਪਹੁੰਚ ਗਏ । ਇੱਥੋਂ ਦੇ ਕੁਦਰਤੀ ਨਜ਼ਾਰੇ ਅਦਭੁਤ ਸਨ । ਸੁਰੱਖਿਆ ਛਤਰੀ ਵਿਚ ਘਿਰੇ ਬੇਸ ਕੈਂਪ ਵਿਚ ਉਨ੍ਹਾਂ ਇਕ ਟੈਂਟ ਕਿਰਾਏ ਉੱਤੇ ਲੈ ਲਿਆ । ਇੱਥੇ ਮੈਡੀਕਲ ਕੈਂਪ ਵੀ ਲੱਗਾ ਹੋਇਆ ਸੀ ਤੇ ਹੋਰ ਸਹੂਲਤਾਂ ਵੀ ਸਨ । ਲੰਗਰ ਵਿਚ ਖੀਰ, ਜਲੇਬੀ, ਕੇਸਰ-ਦੁੱਧ ਅਤੇ ਦੱਖਣੀ ਰਾਜਾਂ ਦੇ ਪਕਵਾਨ ਪਰੋਸੇ ਜਾ ਰਹੇ ਸਨ ।

ਸਵੇਰੇ ਜਾਗਣ ‘ਤੇ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਭਾਰੀ ਵਰਖਾ ਕਾਰਨ ਅੱਜ ਯਾਤਰਾ ਰੁਕੀ ਰਹੇਗੀ । ਤੀਜੇ ਦਿਨ ਯਾਤਰਾ ਆਰੰਭ ਹੋਣੀ ਸੀ । ਭਾਰੀ ਸਮਾਨ ਬੱਸਾਂ ਤੇ ਹੋਰ ਵਾਹਨਾਂ ਵਿਚ ਜਾ ਰਿਹਾ ਸੀ । ਪਰੰਤੁ ਜ਼ਰੂਰੀ ਸਮਾਨ ਪਿੱਠੂ ਬੈਗ ਵਿਚ ਲਿਜਾਇਆ ਜਾ ਰਿਹਾ ਸੀ । ਇਸ ਸਮਾਨ ਵਿਚ ਗਰਮ ਕੱਪੜੇ, ਬਰਸਾਤੀ, ਦਵਾਈ, ਬੈਟਰੀ ਤੇ ਪਾਣੀ ਆਦਿ ਸਨ । ਪਵਿੱਤਰ ਗੁਫਾ ਤਕ ਜਾਣ ਦੇ ਦੋ ਰਸਤੇ ਹਨ-ਇਕ ਪਹਿਲਗਾਮ ਤੋਂ ਚੰਦਨਵਾੜੀ, ਸ਼ੇਸ਼ਨਾਗ ਤੇ ਪੰਚਤਰਨੀ ਵਲੋਂ ਤੇ ਦੂਸਰਾ ਬਾਲਟਾਲ ਵਲੋਂ ।

ਸਵੇਰੇ ਪੰਜ ਵਜੇ ਲੇਖਕ ਤੇ ਉਸਦੇ ਸਾਥੀ ਕਤਾਰ ਵਿਚ ਲੱਗ ਗਏ । ਅੱਗੇ ਜਦੋਂ ਸੁਰੱਖਿਆ ਦਸਤਿਆਂ ਨੇ ਤੁਰਨ ਲਈ ਹਰੀ ਝੰਡੀ ਦਿੱਤੀ, ਤਾਂ ਯਾਤਰੀ ਚੰਦਨਵਾੜੀ ਪਹੁੰਚਣ ਲਈ ਟੈਕਸੀਆਂ ਵਲ ਦੌੜ ਪਏ । ਇਥੋਂ ਚੰਦਨਵਾੜੀ 16 ਕਿਲੋਮੀਟਰ ਹੈ ਤੇ ਇਹ ਥਾਂ ਸਮੁੰਦਰ ਤੋਂ 8500 ਫੁੱਟ ਉੱਚੀ ਹੈ । ਤਿੱਖੀ ਚੜ੍ਹਾਈ ਲਈ ਹੱਥ ਵਿਚ ਡੰਡਾ ਹੋਣਾ ਜ਼ਰੂਰੀ ਹੈ । ਸ਼ੇਸ਼ਨਾਗ ਇਥੋਂ 8 ਕਿਲੋਮੀਟਰ ਹੈ । ਰਸਤੇ ਵਿਚ ਇਕ ਪਾਸੇ ਉੱਚੇ ਪਹਾੜ ਹਨ ਤੇ ਦੂਜੇ ਪਾਸੇ ਡੂੰਘੀਆਂ ਖੱਡਾਂ । ਤੁਰਨ ਤੋਂ ਅਸਮਰਥ ਯਾਤਰੀ ਘੋੜਿਆਂ ਦਾ ਸਹਾਰਾ ਲੈਂਦੇ ਹਨ । ਪਿੱਸੂ ਘਾਟੀ ਤਕ ਚੜਾਈ ਤਿੱਖੀ ਹੈ ।

ਸਤੇ ਵਿਚ ਇਕ ਪਾਸੇ ਬਰਫ਼ ਦੇ ਪਹਾੜ ਹਨ ਤੇ ਦੂਜੇ ਪਾਸੇ ਗੁੰਡ-ਮੁੰਡ ਪਹਾੜੀਆਂ । ਮੌਸਮ ਦੇ ਬਦਲਣ ਦਾ ਕੁੱਝ ਪਤਾ ਨਹੀਂ ਲਗਦਾ । ਕਦੇ ਗਰਮੀ ਲਗਦੀ ਹੈ ਤੇ ਕਦੇ ਸੀਤ ਹਵਾ ਕਦੇ ਇਕ ਦਮ ਕੋਈ ਬੱਦਲੀ ਵਰੁਨ ਲੱਗ ਪੈਂਦੀ ਹੈ । ਉਨ੍ਹਾਂ ਦੇ ਚਲਦਿਆਂ ਸ਼ੇਸ਼ਨਾਗ ਤੋਂ ਦੋ ਕਿਲੋਮੀਟਰ ਪਿੱਛੇ ਵਰਖਾ ਹੋਣ ਲੱਗੀ ਤੇ ਗੜੇ ਪੈਣ ਲੱਗੇ । ਠੰਢ ਵਧ ਗਈ ਅੰਤ ਉਹ ਸ਼ੇਸ਼ਨਾਗ ਪਹੁੰਚੇ, ਜਿਸ ਦੀ ਸਮੁੰਦਰ ਤੋਂ ਉਚਾਈ 11330 ਫੁੱਟ ਹੈ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

ਸਵੇਰੇ ਲੰਗਰ ਛਕ ਕੇ ਉਹ ਪੰਚਤਰਨੀ ਵਲ ਚਲ ਪਏ । ਦੋ ਘੰਟਿਆਂ ਮਗਰੋਂ ਉਹ ਗਣੇਸ਼ਟਾਪ ਪਹੁੰਚੇ ਤੇ ਦੁਪਹਿਰੇ ਪੰਚਤਰਨੀ । ਕਿਹਾ ਜਾਂਦਾ ਹੈ ਕਿ ਇੱਥੇ ਭਗਵਾਨ ਸ਼ੰਕਰ ਨੇ ਸੀ ਅਮਰਨਾਥ ਗੁਫਾ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਪੰਜਾਂ ਤੱਤਾਂ ਦਾ ਤਿਆਗ ਕਰ ਕੇ ਤਾਂਡਵ ਨਿਤ ਕੀਤਾ ਸੀ । ਤਿੱਖੀ ਚੜਾਈ ਦੇ ਰਸਤੇ ਉੱਤੇ ਉਹ ਬਰਫ਼ ਦੀਆਂ ਢਿੱਗਾਂ ਤੇ ਪੁਲਾਂ ਉੱਤੋਂ ਲੰਘਦੇ ਹੋਏ ਗੁਫਾ ਦੇ ਨੇੜੇ ਪਹੁੰਚ ਗਏ । ਨਹਾ ਧੋ ਕੇ ਉਹ ਸਵੇਰੇ ਤਿੰਨ ਵਜੇ ਦਰਸ਼ਨਾਂ ਲਈ ਕਤਾਰ ਵਿਚ ਲੱਗ ਗਏ । ਦਸ ਵਜੇ ਉਹ ਗੁਫਾ ਵਿਚ ਪਹੁੰਚ ਗਏ । ਇਸ ਜਗਾ ਭਗਵਾਨ ਸ਼ੰਕਰ ਨੇ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ । ਇਹ ਪਾਵਨ ਸਥਾਨ ਸਮੁੰਦਰ ਤੋਂ 12729 ਫੁੱਟ ਦੀ ਉਚਾਈ ਉੱਤੇ ਹੈ ।

ਵਾਪਸੀ ‘ਤੇ ਉਨ੍ਹਾਂ ਬਾਲਟਾਲ ਦੇ ਰਸਤੇ ਆਉਣਾ ਸੀ । ਤਿੱਖੀ ਚੜ੍ਹਾਈ ਉਤਰਾਈ ਬਰਾਬਰ ਹੀ ਹੈ । ਰਾਹ ਵਿਚ ਖਿਸਕਣ ਵਾਲੇ ਪਹਾੜ ਹਨ । ਗੁਫਾ ਦੇ ਨੇੜੇ ਪਹਾੜਾਂ ਉੱਤੇ ਬਨਸਪਤੀ ਬਹੁਤ ਘੱਟ ਹੈ । ਚੌਥੇ ਦਿਨ ਉਹ ਵਾਪਸ ਚਲ ਪਏ । ਰਸਤੇ ਵਿਚ ਉਨ੍ਹਾਂ ਡਲ ਝੀਲ ਤੇ ਕਸ਼ਮੀਰ ਦੀਆਂ ਸੁੰਦਰ ਵਾਦੀਆਂ ਨੂੰ ਨੇੜਿਓਂ ਤੱਕਣਾ ਸੀ ।

Leave a Comment