PSEB 6th Class Punjabi Solutions Chapter 4 ਬੱਚੇ

Punjab State Board PSEB 6th Class Punjabi Book Solutions Chapter 4 ਬੱਚੇ Textbook Exercise Questions and Answers.

PSEB Solutions for Class 6 Punjabi Chapter 4 ਬੱਚੇ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) “ਖ਼ੁਸ਼ੀ ਦਾ ਵਿਰੋਧੀ ਸ਼ਬਦ ਹੈ :
(ਉ) ਹੱਸਣਾ
(ਅ) ਮੀ
(ਇ ਖੇੜਾ ।
ਉੱਤਰ :
(ਅ) ਮੀ ✓

(ii) ਹੱਸਣਾ ਦਾ ਸਮਾਨਾਰਥਕ ਸ਼ਬਦ ਹੈ :
(ੳ) ਖ਼ੁਸ਼ ਹੋਣਾ
(ਅ) ਖਿੜਨਾ
(ਈ ਗਾਉਣਾ ।
ਉੱਤਰ :
(ਅ) ਖਿੜਨਾ ✓

(iii) ਪੜਨਾਂਵ ਸ਼ਬਦ ਹੈ :
(ਉ) ਬੱਚਾ
(ਅ) ਫੁੱਲ
(ਈ) ਉਹ ।
ਉੱਤਰ :
(ਈ) ਉਹ । ✓

PSEB 6th Class Punjabi Book Solutions Chapter 4 ਬੱਚੇ

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਣਭੋਲ ਬੱਚੇ ਕਿਨ੍ਹਾਂ ਵਰਗੇ ਹਨ ?
ਉੱਤਰ :
ਪੰਛੀਆਂ ਵਰਗੇ ।

ਪ੍ਰਸ਼ਨ 2.
ਬੱਚੇ ਕਿਸ ਤੋਂ ਵੱਧ ਅਨਮੋਲ ਹਨ ?
ਉੱਤਰ :
ਹੀਰਿਆਂ ਤੋਂ ।

ਪ੍ਰਸ਼ਨ 3.
ਬੱਚੇ ਕੀ ਵੰਡਦੇ ਹਨ ?
ਉੱਤਰ :
ਖ਼ੁਸ਼ੀਆਂ ਤੇ ਖੇੜੇ ।

ਪਸ਼ਨ 4.
ਮਾਪਿਆਂ ਦੇ ਹਿਰਦੇ ਕਦੋਂ ਠਰਦੇ ਹਨ ?
ਉੱਤਰ :
ਜਦੋਂ ਬੱਚੇ ਕੋਲ ਆ ਬੈਠਦੇ ਹਨ ।

PSEB 6th Class Punjabi Book Solutions Chapter 4 ਬੱਚੇ

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 5.
ਖ਼ਾਲੀ ਥਾਂਵਾਂ ਭਰੋ : ਹੱਸਦਾ, ਛੁਪਾਉਂਦੇ, ਸੋਹਲ, ਖੁਸ਼ੀਆਂ, ਹਿਰਦੇ ।
(i) ਬੱਚੇ ਫੁੱਲਾਂ ਤੋਂ ਵੱਧ ……………… ਹੁੰਦੇ ਹਨ ।
(ii) ਬੱਚੇ ਦੇਖ ਕੇ ਮਾਪਿਆਂ ਦੇ ……………… ਠਰ ਜਾਂਦੇ ਹਨ ।
(iii) ਬਚਪਨ ਵਿੱਚ ਬਹੁਤ ……… ਹਨ ।
(iv) ਬੱਚੇ ਦਿਲ ਵਿੱਚ ਕੁੱਝ ਵੀ ਨਹੀਂ …………… !
(v) ਬੱਚਿਆਂ ਦੇ ਕਲੋਲ ਦੇਖ ਕੇ ਰੱਬ ਵੀ ……………… ਹੈ ।
ਉੱਤਰ :
(i) ਬੱਚੇ ਫੁੱਲਾਂ ਤੋਂ ਵੱਧ ਸੋਹਲ ਹੁੰਦੇ ਹਨ ।
(ii) ਬੱਚੇ ਦੇਖ ਕੇ ਮਾਪਿਆਂ ਦੇ ਹਿਰਦੇ ਠਰ ਜਾਂਦੇ ਹਨ ।
(iii) ਬਚਪਨ ਵਿੱਚ ਬਹੁਤ ਖ਼ੁਸ਼ੀਆਂ ਹਨ ।
(iv) ਬੱਚੇ ਦਿਲ ਵਿੱਚ ਕੁੱਝ ਵੀ ਨਹੀਂ ਛੁਪਾਉਂਦੇ ।
(v) ਬੱਚਿਆਂ ਦੇ ਕਲੋਲ ਦੇਖ ਕੇ ਰੱਬ ਵੀ ਹੱਸਦਾ ਹੈ ।

ਪ੍ਰਸ਼ਨ 6.
ਵਾਕ ਬਣਾਓ : ਪੰਛੀ, ਫੁੱਲ, ਬਚਪਨ, ਖੇੜੇ, ਬੱਚੇ ।
ਉੱਤਰ :
1. ਪੰਛੀ (ਜਾਨਵਰ)-ਪੰਛੀ ਅਕਾਸ਼ ਵਿਚ ਉੱਡ ਰਹੇ ਹਨ ।
2. ਫੱਲ (ਪੁਸ਼ਪ, ਪੌਦੇ ਦਾ ਇਕ ਸੁੰਦਰ ਹਿੱਸਾ, ਜੋ ਡੋਡੀ ਵਿਚੋਂ ਖਿੜਦਾ ਹੈ)-ਗੁਲਾਬ ਦਾ ਫੁੱਲ ਸੁੰਦਰ ਹੁੰਦਾ ਹੈ ।
3. ਬਚਪਨ ਬਾਲ ਉਮਰ)-ਬਚਪਨ ਬੇਪਰਵਾਹੀ ਭਰਪੂਰ ਹੁੰਦਾ ਹੈ ।
4. ਖੇੜੇ (ਖ਼ਸ਼ੀਆਂ-ਬੱਚੇ ਹਰ ਪਾਸੇ ਖੇੜੇ ਵੰਡਦੇ ਹਨ ।
5. ਬੱਚੇ (ਨਿਆਣੇ-ਗੀਤਾ ਦੇ ਚਾਰ ਬੱਚੇ ਹਨ ।

ਪ੍ਰਸ਼ਨ 7.
ਕਾਵਿ-ਸਤਰਾਂ ਪੂਰੀਆਂ ਕਰੋ :
(ਉ) ਸੱਚ ਪੁੱਛੋ ਜੇ ਆਪਣੇ ਦਿਲ ਤੋਂ,
…………………………..।

(ਅ) ਖ਼ੁਸ਼ੀਆਂ ਵੰਡਦੇ, ਖੇੜੇ ਵੰਡਦੇ,
………………………….।

ਉੱਤਰ :
(ੳ) ਸੱਚ ਪੁੱਛੋ ਜੇ ਆਪਣੇ ਦਿਲ ਤੋਂ,
ਹੀਰਿਆਂ ਤੋਂ ਅਨਮੋਲ ਨੇ ਬੱਚੇ ।

(ਅ) ਖ਼ੁਸ਼ੀਆਂ ਵੰਡਦੇ, ਖੇੜੇ ਵੰਡਦੇ,
ਸਭ ਨੂੰ ਭਰ-ਭਰ ਝੋਲ ਨੇ ਬੱਚੇ ।

PSEB 6th Class Punjabi Book Solutions Chapter 4 ਬੱਚੇ

ਪ੍ਰਸ਼ਨ 8.
ਇਕੋ-ਜਿਹੇ ਤੁਕਾਂਤ ਵਾਲੇ ਹੋਰ ਸ਼ਬਦ ਲਿਖੋ :
ਉਦਾਹਰਨ : ਅਣਭੋਲ, ਸੋਹਲ, ਅਨਮੋਲ
ਗੱਲ – …………. – ………….
ਸੱਚ – …………. – ………….
ਰੱਬ – …………. – ………….

ਉੱਤਰ :
ਗੱਲ – ਘੱਲ – ਵੱਲ
ਸੱਚ – ਕੱਚ – ਮੱਚ
ਰੱਬ – ਸਭ – ਫ਼ਬ ।

IV. ਵਿਦਿਆਰਥੀਆਂ ਲਈ

ਪ੍ਰਸ਼ਨ 1.
ਆਪਣੇ ਛੋਟੇ ਭਰਾ-ਭੈਣ ਜਾਂ ਕਿਸੇ ਹੋਰ ਬੱਚੇ ਦੀਆਂ ਕੋਈ ਪੰਜ ਰੋਚਕ ਆਦਤਾਂ ਲਿਖੋ ।
ਉੱਤਰ :
1. ਸ਼ਰਾਰਤੀ
2. ਨਿਚਲਾ ਨਾ ਬੈਠਣ ਵਾਲਾ
3. ਖੋਹ ਕੇ ਚੀਜ਼ ਖਾਣ ਵਾਲਾ
4. ਨਹੁੰ ਟੁੱਕਣ ਵਾਲਾ
5. ਢਿੱਡ ਭਾਰ ਸੌਣ ਵਾਲਾ ।

ਪ੍ਰਸ਼ਨ 2.
ਤੁਹਾਡੇ ਕੋਲ ਜਿਹੜੀਆਂ ਖੇਡਾਂ ਹਨ, ਉਨ੍ਹਾਂ ਦੀ ਸੂਚੀ ਬਣਾਓ ।
ਉੱਤਰ :
1. ਫੁੱਟਬਾਲ
2. ਕਬੱਡੀ
3. ਰੱਸਾਕਸ਼ੀ
4. ਦੌੜਾਂ
5. ਹਾਕੀ ।

ਔਖੇ ਸ਼ਬਦਾਂ ਦੇ ਅਰਥ :

ਅਣਭੋਲ = ਭੋਲੇ-ਭਾਲੇ, ਮਾਸੁਮ । ਸੋਹਲ = ਨਾਜ਼ਕ, ਨਰਮ । ਅਨਮੋਲ = ਬਹੁਮੁੱਲੇ, ਜਿਨ੍ਹਾਂ ਦਾ ਮੁੱਲ ਨਾ ਪਾਇਆ ਜਾ ਸਕੇ । ਕਲੋਲ = ਹੌਲੀ-ਹੌਲੀ ਮਿੱਠੀਆਂ ਗੱਲਾਂ ਕਰਨਾ । ਖੇੜੇ = ਖ਼ੁਸ਼ੀਆਂ । ਝੋਲ = ਝੋਲੀ । ਹਿਰਦੇ = ਦਿਲ । ਠਰ ਜਾਂਦੇ = ਸ਼ਾਂਤ ਹੋ ਜਾਣਾ, ਠੰਢ ਪੈ ਜਾਣੀ ।

PSEB 6th Class Punjabi Book Solutions Chapter 4 ਬੱਚੇ

ਕਾਵਿ-ਟੋਟਿਆਂ ਦੇ ਸਰਲ-ਅਰਥ

(ੳ) ਪੰਛੀਆਂ ਜਿਹੇ ਅਣਭੋਲ ਨੇ ਬੱਚੇ,
ਫੁੱਲਾਂ ਤੋਂ ਵੀ ਸੋਹਲ ਨੇ ਬੱਚੇ ।
ਸੱਚ ਪੁੱਛੋਂ ਜੇ ਆਪਣੇ ਦਿਲ ਤੋਂ,
ਹੀਰਿਆਂ ਤੋਂ ਅਨਮੋਲ ਨੇ ਬੱਚੇ |

ਪ੍ਰਸ਼ਨ 1.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਕਵੀ ਕਹਿੰਦਾ ਹੈ ਕਿ ਬੱਚੇ ਪੰਛੀਆਂ ਵਰਗੇ ਭੋਲੇ-ਭਾਲੇ ਹਨ ਤੇ ਉਹ ਫੁੱਲਾਂ ਤੋਂ ਵੀ ਵੱਧ ਸੋਹਲ ਹਨ । ਜੇਕਰ ਉਸਦੇ ਦਿਲ ਤੋਂ ਪੁੱਛੋ, ਤਾਂ ਉਹ ਕਹਿੰਦਾ ਹੈ ਕਿ ਬੱਚੇ ਹੀਰਿਆਂ ਤੋਂ ਵੀ ਵੱਧ ਅਣਮੁੱਲੇ ਹਨ ।

(ਅ) ਰੱਬ ਵੀ ਖਿੜ-ਖਿੜ ਹੱਸਦਾ ਜਾਪੇ,
ਕਰਦੇ ਜਦੋਂ ਕਲੋਲ ਨੇ ਬੱਚੇ ।
ਨਿੱਕੇ ਜਿਹੇ ਇਸ ਬਚਪਨ ਵਿਚੋਂ,
ਲੈਂਦੇ ਖ਼ੁਸ਼ੀਆਂ ਟੋਲ ਨੇ ਬੱਚੇ ।
ਦਿਲ ਵਿਚ ਕੁੱਝ ਛੁਪਾ ਨਾ ਰੱਖਦੇ,
ਦਿੰਦੇ ਹਰ ਗੱਲ ਖੋਲ੍ਹ ਨੇ ਬੱਚੇ ।

ਪ੍ਰਸ਼ਨ 2.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਕਵੀ ਕਹਿੰਦਾ ਹੈ ਕਿ ਜਦੋਂ ਬੱਚੇ ਹੌਲੀ-ਹੌਲੀ ਪਿਆਰ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹਨ, ਤਾਂ ਜਾਪਦਾ ਹੈ ਕਿ ਰੱਬ ਵੀ ਉਨ੍ਹਾਂ ਨੂੰ ਦੇਖ ਕੇ ਖਿੜ-ਖਿੜ ਕੇ ਹੱਸਦਾ ਹੈ । ਬੱਚੇ ਇਸ ਨਿੱਕੇ ਜਿਹੇ ਬਚਪਨ ਵਿਚੋਂ ਹੀ ਖੁਸ਼ੀਆਂ ਲੱਭ ਲੈਂਦੇ ਹਨ । ਉਹ ਆਪਣੇ ਦਿਲ ਵਿਚ ਕੁੱਝ ਵੀ ਛਿਪਾ ਕੇ ਨਹੀਂ ਰੱਖਦੇ, ਸਗੋਂ ਗੱਲ ਸਾਹਮਣੇ ਖੋਲ੍ਹ ਕੇ ਰੱਖ ਦਿੰਦੇ ਹਨ ।

PSEB 6th Class Punjabi Book Solutions Chapter 4 ਬੱਚੇ

(ਈ) ਖ਼ੁਸ਼ੀਆਂ ਵੰਡਦੇ ਖੇੜੇ ਵੰਡਦੇ,
ਸਭ ਨੂੰ ਭਰ-ਭਰ ਝੋਲ ਨੇ ਬੱਚੇ ।
ਮਾਪਿਆਂ ਦੇ ਹਿਰਦੇ ਠਰ ਜਾਂਦੇ,
ਆ ਬਹਿੰਦੇ ਜਦ ਕੋਲ ਨੇ ਬੱਚੇ ।

ਪ੍ਰਸ਼ਨ 3.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਕਵੀ ਕਹਿੰਦਾ ਹੈ ਕਿ ਬੱਚੇ ਹਰ ਸਮੇਂ ਸਭ ਨੂੰ ਝੋਲੀਆਂ ਭਰ ਕੇ ਖ਼ੁਸ਼ੀਆਂ ਤੇ ਖੇੜੇ ਵੰਡਦੇ ਹਨ । ਜਦੋਂ ਬੱਚੇ ਕੋਲ ਆ ਕੇ ਬੈਠ ਜਾਂਦੇ ਹਨ, ਤਾਂ ਮਾਪਿਆਂ ਦੇ ਦਿਲਾਂ ਨੂੰ ਠੰਢ ਪੈ ਜਾਂਦੀ ਹੈ ।

Leave a Comment