PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

Punjab State Board PSEB 6th Class Punjabi Book Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ Textbook Exercise Questions and Answers.

PSEB Solutions for Class 6 Punjabi Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ (1st Language)

Punjabi Guide for Class 6 PSEB ਆਪਣੇ-ਆਪਣੇ ਥਾਂ ਸਾਰੇ ਚੰਗੇ Textbook Questions and Answers

ਆਪਣੇ-ਆਪਣੇ ਥਾਂ ਸਾਰੇ ਚੰਗੇ ਪਾਠ-ਅਭਿਆਸ

1. ਦੱਸੋ :

(ੳ) ਰਸੋਈ ਦੀ ਅਲਮਾਰੀ ਦੇ ਲਿਫ਼ਾਫ਼ਿਆਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਸਨ।
ਉੱਤਰ :
ਰਸੋਈ ਦੀ ਅਲਮਾਰੀ ਦੇ ਲਿਫ਼ਾਫ਼ਿਆਂ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਪਏ ਸਨ।

(ਅ) ਇਲਾਚੀ ਨੂੰ ਕਿਸ ਗੱਲ ਦਾ ਘੁਮੰਡ ਸੀ?
ਉੱਤਰ :
ਇਲਾਚੀ ਨੂੰ ਆਪਣੀ ਸੁੰਦਰਤਾ, ਗੁਣਾਂ, ਮਹਿੰਗੀ ਕੀਮਤ ਅਤੇ ਵੱਖ-ਵੱਖ ਮਠਿਆਈਆਂ ਤੇ ਸ਼ਰਾਬ ਵਿਚ ਵਰਤੇ ਜਾਣ ਦਾ ਘੁਮੰਡ ਸੀ !

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

(ਇ) ਸੌਂਫ ਤੇ ਜਵੈਣ ਵਿੱਚ ਕਿਹੜੇ-ਕਿਹੜੇ ਗੁਣ ਹੁੰਦੇ ਹਨ?
ਉੱਤਰ :
ਸੌਂਫ ਤੇ ਜਵੈਣ ਦੀ ਵਰਤੋਂ ਹਕੀਮ ਤੇ ਵੈਦ ਕਰਦੇ ਹਨ। ਇਹ ਢਿੱਡ-ਪੀੜ ਹਟਾਉਣ ਲਈ ਖਾਧੀਆਂ ਜਾਂਦੀਆਂ ਹਨ। ਸੌਂਫ ਤਾਂ ਮਿੱਠੀ ਤੇ ਖੁਸ਼ਬੂਦਾਰ ਵੀ ਹੁੰਦੀ ਹੈ।

(ਸ) ਅੰਬਚੂਰ ਕਿਸ ਕੰਮ ਆਉਂਦਾ ਹੈ?
ਉੱਤਰ :
ਅੰਬਚੂਰ ਖੱਟਾ ਹੋਣ ਕਰਕੇ ਬਹੁਤ ਸਾਰਿਆਂ ਖਾਣਿਆਂ ਨੂੰ ਸੁਆਦੀ ਬਣਾਉਣ ਲਈ ਵਰਤਿਆ ਜਾਂਦਾ ਹੈ।

(ਹ) ਅਨਾਰਦਾਣਾ ਕਿਹੜੇ ਦੋ ਤੋਂ ਆਇਆ ਸੀ ਅਤੇ ਇਸ ਦੀ ਵਰਤੋਂ ਕਿਸ ਚੀਜ਼ ਵਿੱਚ ਹੁੰਦੀ ਹੈ ?
ਉੱਤਰ :
ਅਨਾਰਦਾਣਾ ਕਸ਼ਮੀਰ ਤੋਂ ਆਇਆ ਸੀ। ਇਸ ਦੀ ਵਰਤੋਂ ਪੂਦਨੇ ਦੀ ਚਟਣੀ ਨੂੰ ਸੁਆਦੀ ਬਣਾਉਣ ਲਈ ਕੀਤੀ ਜਾਂਦੀ ਹੈ।

(ਪ) ਪੂਨੇ ਦਾ ਇਲਾਚੀ ਤੇ ਦੂਜੀਆਂ ਚੀਜ਼ਾਂ ਬਾਰੇ ਕੀ ਵਿਚਾਰ ਸੀ?
ਉੱਤਰ :
ਪੂਦਨੇ ਦਾ ਵਿਚਾਰ ਸੀ ਕਿ ਇਲਾਚੀ ਨੂੰ ਮਹਿੰਗੀ ਹੋਣ ਕਰਕੇ ਆਪਣੇ ਉੱਤੇ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ ਤੇ ਦੂਜਿਆਂ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਰੀਆਂ ਚੀਜ਼ਾਂ ਵਿਚ ਆਪਣੇ-ਆਪਣੇ ਗੁਣ ਹੁੰਦੇ ਹਨ।

(ਗ) ਪੂਨੇ ਨੇ ਕੀ ਗੱਲ ਕੀਤੀ ਸੀ ਅਤੇ ਪੂਨੇ ਦੀ ਗੱਲ ਸੁਣ ਕੇ ਸਾਰਿਆਂ ਨੇ ਕੀ ਵਚਨ ਦਿੱਤਾ?
ਉੱਤਰ :
ਪੂਨੇ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਚੀਜ਼ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਇਕ ਵਿਚ ਆਪਣੇ-ਆਪਣੇ ਗੁਣ ਹੁੰਦੇ ਹਨ ਤੇ ਉਹ ਕਿਸੇ ਨਾ ਕਿਸੇ ਕੰਮ ਆਉਂਦੀ ਹੈ। ਇਸ ਕਰਕੇ ਉਨ੍ਹਾਂ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਪੂਨੇ ਦੀ ਇਹ ਗੱਲ ਸੁਣ ਕੇ ਸਾਰਿਆਂ ਨੇ ਬਚਨ ਕੀਤਾ ਕਿ ਉਹ ਸਾਰੇ ਇਕੱਠੇ ਰਹਿਣਗੇ ਤੇ ਇਕ-ਦੂਜੇ ਦੇ ਅਸਲ ਸਾਥੀ ਬਣਨਗੇ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਰਸੋਈ, ਅਲਮਾਰੀ, ਮਿਠਿਆਈ, ਸ਼ਬਰਤ, ਅਸਮਾਨ
ਉੱਤਰ :

  • ਰਸੋਈ (ਖਾਣਾ ਆਦਿ ਪਕਾਉਣ ਦਾ ਕਮਰਾ)-ਮਾਤਾ ਜੀ ਰਸੋਈ ਵਿਚ ਚਾਹ ਬਣਾ ਰਹੇ ਹਨ।
  • ਅਲਮਾਰੀ ਕੱਪੜੇ ਜਾਂ ਫ਼ਾਈਲਾਂ ਆਦਿ ਰੱਖਣ ਦੇ ਖ਼ਾਨੇ, ਜਿਨ੍ਹਾਂ ਅੱਗੇ ਦਰਵਾਜ਼ਾ ਲੱਗਾ ਹੁੰਦਾ ਹੈ)-ਮੈਂ ਸਾਰੀਆਂ ਫ਼ਾਈਲਾਂ ਅਲਮਾਰੀ ਵਿਚ ਰੱਖ ਦਿੱਤੀਆਂ।
  • ਮਠਿਆਈ (ਮਿੱਠੇ ਵਾਲਾ ਪਕਵਾਨ, ਜੋ ਆਮ ਕਰਕੇ ਹਲਵਾਈ ਤਿਆਰ ਕਰਦਾ ਹੈ) ਮੈਂ ਹਲਵਾਈ ਦੀ ਦੁਕਾਨ ਤੋਂ ਮਠਿਆਈ ਖ਼ਰੀਦੀ।
  • ਸ਼ਰਬਤ (ਖੰਡ ਜਾਂ ਸ਼ੱਕਰ ਮਿਲਾ ਕੇ ਤਿਆਰ ਕੀਤਾ ਪੀਣ ਯੋਗ ਪਾਣੀ)-ਅਸੀਂ ਪਾਹੁਣਿਆਂ ਨੂੰ ਖੰਡ ਦਾ ਸ਼ਰਬਤ ਬਣਾ ਕੇ ਪਿਲਾਇਆ।
  • ਅਸਮਾਨ (ਅਕਾਸ਼)-ਅਸਮਾਨ ਵਿਚ ਤਾਰੇ ਚਮਕ ਰਹੇ ਹਨ।
  • ਉੱਤਮ ਵਧੀਆ)-ਇਲਾਚੀ ਆਪਣੇ ਆਪ ਨੂੰ ਸਭ ਚੀਜ਼ਾਂ ਤੋਂ ਉੱਤਮ ਸਮਝਦੀ ਸੀ।
  • ਇਨਸਾਫ਼ (ਨਿਆਂ)-ਉਸ ਨੂੰ ਕਚਹਿਰੀ ਵਿਚ ਜਾ ਕੇ ਇਨਸਾਫ਼ ਨਾ ਮਿਲਿਆ।
  • ਨੱਕ ਮੂੰਹ ਚਾਨਾ ਨਫ਼ਰਤ ਪ੍ਰਗਟ ਕਰਨੀ-ਖ਼ੀਰ ਤਾਂ ਸੁਆਦ ਹੈ ਪਰ ਤੂੰ ਕਿਉਂ ਨੱਕ ਮੂੰਹ ਚਾੜ੍ਹ ਰਿਹਾ ਹੈਂ?
  • ਬਚਨ ਕਰਨਾ ਗੱਲ ਕਹਿਣੀ-ਮਹਾਂਪੁਰਸ਼ ਨੇ ਜੋ ਬਚਨ ਕੀਤਾ, ਅਸੀਂ ਸਿਰ ਮੱਥੇ ਤੇ ਮੰਨ ਲਿਆ।
  • ਅਸਲੀ ਸੱਚੇ, ਸਹੀ)-ਪੰਜ ਸੌ ਦਾ ਇਹ ਨੋਟ ਅਸਲੀ ਨਹੀਂ, ਸਗੋਂ ਨਕਲੀ ਹੈ।
  • ਇਤਬਾਰ ਯਕੀਨ)-ਮੈਨੂੰ ਤੇਰੀ ਗੱਲ ‘ਤੇ ਰਤਾ ਇਤਬਾਰ ਨਹੀਂ।

3. ਔਖੇ ਸ਼ਬਦਾਂ ਦੇ ਅਰਥ :

  • ਬੇਲੀ : ਮਿੱਤਰ, ਦੋਸਤ
  • ਉੱਤਮ : ਵਧੀਆ, ਚੰਗਾ, ਸੁਸ਼ਟ
  • ਵਚਨ : ਵਾਇਦਾ, ਇਕਰਾਰ, ਕੌਲ, ਪ੍ਰਣ ਇਤਬਾਰ ਯਕੀਨ, ਭਰੋਸਾ, ਵਿਸ਼ਵਾਸ
  • ਇਨਸਾਫ਼ : ਨਿਆਂ, ਸੱਚ-ਝੂਠ ਦਾ ਨਿਤਾਰਾ
  • ਵੈਦ-ਹਕੀਮ : ਆਯੁਰਵੈਦਿਕ ਦਵਾਈਆਂ ਦੁਆਰਾ ਬਿਮਾਰੀ ਦਾ ਇਲਾਜ ਕਰਨ ਵਾਲਾ ਆਦਮੀ
  • ਪੂਦਨਾ : ਪੁਦੀਨਾ

4. ਸਹੀ ਗ਼ਲਤ ਚੁਣੋ

(ੳ) ਸ਼ਾਮ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ।
(ਅ) ਪੂਨੇ ਨੂੰ ਢੱਕਣ ਬੜਾ ਠੰਢਾ ਲੱਗਾ।
(ਇ) ਸੌਂਫ ਤੇ ਜਵੈਣ ਇੱਕਠੀਆਂ ਬੈਠੀਆਂ ਸਨ।
ਉੱਤਰ :
(ੳ) ਸ਼ਾਮ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ। [✗]
(ਅ) ਪੂਨੇ ਨੂੰ ਢੱਕਣ ਬੜਾ ਠੰਢਾ ਲੱਗਾ। [✗]
(ਇ) ਸੌਂਫ ਤੇ ਜਵੈਣ ਇੱਕਠੀਆਂ ਬੈਠੀਆਂ ਸਨ। [✗]

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਵਿਆਕਰਨ
ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਅਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ।

ਨਾਂਵ + ਇਸ ਵਾਕ ਵਿੱਚ ਰੰਗੀਨ ਸ਼ਬਦ ਕੁਝ ਵਸਤਾਂ ਅਤੇ ਥਾਂਵਾਂ ਦੇ ਨਾਂ ਹਨ। ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਤ, ਗੁਣ, ਭਾਵ ਆਦਿ ਦੇ ਨਾਂ ਨੂੰ ਭਾਵ ਕਿਹਾ ਜਾਂਦਾ ਹੈ।

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ :

  • ਆਮ ਨਾਂਵ ਜਾਂ ਜਾਤੀਵਾਚਕ ਨਾਂਵ
  • ਖ਼ਾਸ ਨਾਂਵ
  • ਪਦਾਰਥਵਾਚਕ ਨਾਂਵ
  • ਇਕੱਠਵਾਚਕ ਨਾਂਵ
  • ਭਾਵਵਾਚਕ ਨਾਂਵ
    ਇਸ ਪਾਠ ਵਿੱਚੋਂ ਹੋਰ ਨਾਂਵ ਚੁਣੋ।

ਅਧਿਆਪਕ ਲਈ :
ਪਾਠ ਪੜ੍ਹਾਉਣ ਸਮੇਂ ਸੌਂਫ, ਜਵੈਣ, ਪੁਦੀਨਾ, ਇਲਾਚੀ ਆਦਿ ਵਿਖਾ ਕੇ ਵਿਦਿਆਰਥੀਆਂ ਨੂੰ ਸੰਕਲਪ ਨੂੰ ਨਿਰਧਾਰਿਤ ਕਰੇ।

PSEB 6th Class Punjabi Guide ਆਪਣੇ-ਆਪਣੇ ਥਾਂ ਸਾਰੇ ਚੰਗੇ Important Questions and Answers

ਪ੍ਰਸ਼ਨ-
“ ਪਾਠ ਦਾ ਸਾਰ ਲਿਖੋ।
ਉੱਤਰ :
ਰਸੋਈ ਦੀ ਅਲਮਾਰੀ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ . ਲਿਫ਼ਾਫ਼ਿਆਂ ਵਿਚ ਬੈਠੇ ਸਨ। ਜਦੋਂ ਮਈ ਦਾ ਮਹੀਨਾ ਆਇਆ ਤਾਂ ਦੁਪਹਿਰੇ ਗਰਮੀ ਹੋਣ ਤੇ ਸਾਰੀਆਂ ਚੀਜ਼ਾਂ ਲਿਫ਼ਾਫ਼ਿਆਂ ਤੋਂ ਬਾਹਰ ਆ ਗਈਆਂ ਤੇ ਪੂਦਨਾ ਵੀ ਗਰਮ ਹੋਏ ਢਕਣੇ ਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ।

ਇਲਾਚੀ ਜੋ ਕਿ ਆਪਣੇ ਆਪ ਨੂੰ ਬਹੁਤ ਉੱਤਮ ਸਮਝਦੀ ਸੀ ਦੂਜਿਆਂ ਨੂੰ ਕਹਿਣ ਲੱਗੀ ਕਿ ਉਹ ਸੁੰਦਰ ਵੀ ਹੈ ਤੇ ਗੁਣਾਂ ਵਿਚ ਵੀ ਸਭ ਤੋਂ ਚੰਗੀ ਹੈ। ਉਹ ਮਹਿੰਗੀ ਵੀ ਹੈ। ਇਸ ਕਰਕੇ ਉਹ ਉਸ ਕੋਲ ਬੈਠੇ ਚੰਗੇ ਨਹੀਂ ਲਗਦੇ।ਉਹ ਤਾਂ ਸ਼ਰਬਤ ਤੇ ਮਠਿਆਈਆਂ ਵਿਚ ਵੀ ਪਾਈ ਜਾਂਦੀ ਹੈ।

ਸੌਂਫ ਦੇ ਕੋਲ ਬੈਠੀ ਜਵੈਣ ਨੂੰ ਇਲਾਚੀ ਦੀ ਇਹ ਗੱਲ ਚੰਗੀ ਨਾ ਲੱਗੀ। ਉਸਨੇ ਸੌਂਫ ਨੂੰ ਕਿਹਾ ਕਿ ਇਲਾਚੀ ਨੂੰ ਇਹ ਪਤਾ ਨਹੀਂ ਕਿ ਢਿੱਡ ਪੀੜ ਵੇਲੇ ਕੋਈ ਉਸ ਨੂੰ ਪੁੱਛਦਾ ਨਹੀਂ ! ਉਹ ਵੈਦਾਂ-ਹਕੀਮਾਂ ਤੋਂ ਉਨ੍ਹਾਂ ਦੇ ਗੁਣ ਪੁੱਛ ਕੇ ਵੇਖ ਲਵੇ ਸੌਂਫ ਨੇ ਵੀ ਉਸ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਕਿਹਾ ਕਿ ਇਲਾਚੀ ਉਸ ਵਰਗੀ ਮਿੱਠੀ ਨਹੀਂ ਤੇ ਉਸ ਦੀ ਖ਼ੁਸ਼ਬੂ ਵੀ ਕੋਈ ਘੱਟ ਨਹੀਂ। ਅੰਬਚੂਰ ਨੇ ਕਿਹਾ ਕਿ ਉਸ ਵਰਗਾ ਖੱਟਾ ਨਾ ਇਲਾਚੀ ਵਿਚ ਹੈ ਤੇ ਨਾ ਹੀ ਸੌਂਫ ਤੇ ਜਵੈਣ ਵਿਚ। ਉਸ ਦੀ ਖਟਾਮ ਬਿਨਾਂ ਬਹੁਤ ਸਾਰੇ ਖਾਣੇ ਚੰਗੀ ਤਰ੍ਹਾਂ ਨਹੀਂ ਲਗਦੇ ਅਨਾਰਦਾਣੇ ਨੇ +ਬਚੂਰ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਕਿਹਾ ਕਿ ਉਸ ਦੀ ਖਟਾਸ ਵੀ ਬਹੁਤ ਚੰਗੀ ਹੈ।

ਪੁਦੀਨੇ ਦੀ ਚਟਨੀ ਉਸ ਤੋਂ ਬਿਨਾਂ ਚੰਗੀ ਨਹੀਂ ਬਣਦੀ ! . ਪੂਨੇ ਨੇ ਅਨਾਰਦਾਨੇ ਦੀ ਗੱਲ ਪਸੰਦ ਕੀਤੀ ਤੇ ਕਿਹਾ ਕਿ ਉਹ ਉਨ੍ਹਾਂ ਸਭ ਤੋਂ ਸਸਤਾ ਵੀ ਹੈ ਤੇ ਸਿਆਣਾ ਵੀ। ਇਲਾਚੀ ਨੂੰ ਸਿਰਫ਼ ਮਹਿੰਗੀ ਹੋਣ ਕਰ ਕੇ ਹੀ ਉੱਤਮ ਨਹੀਂ ਸਮਝਣਾ ਚਾਹੀਦਾ। ਉਸ ਨੂੰ ਉਨ੍ਹਾਂ ਦੇ ਕੋਲ ਬੈਠਣ ’ਤੇ ਨੱਕ-ਮੂੰਹ ਨਹੀਂ ਚਾੜ੍ਹਨਾ ਚਾਹੀਦਾ ਸਾਰੀਆਂ ਚੀਜ਼ਾਂ ਵਿਚ ਆਪਣੇ-ਆਪਣੇ ਗੁਣ ਹੁੰਦੇ ਹਨ, ਜਿਵੇਂ ਚਟਨੀ ਲਈ ਉਹਦੀ ਤੇ ਅਨਾਰਦਾਣੇ ਦੋਹਾਂ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦੀ ਕਿਤੇ ਨਾ ਕਿਤੇ ਲੋੜ ਪੈਂਦੀ ਰਹਿੰਦੀ ਹੈ। ਇਸ ਕਵਾ ਉਨ੍ਹਾਂ ਸਾਰਿਆਂ ਨੂੰ ਮਿੱਤਰ ਬਣ ਕੇ ਰਹਿਣਾ ਚਾਹੀਦਾ ਹੈ। ਸਾਰੇ ਆਪਣੇ ਆਪਣੇ ਥਾਂ ਚੰਗੇ ਹਨ !

ਪੁਦਨੇ ਦੀ ਸਿਆਣੀ ਤੇ ਇਨਸਾਫ਼ ਵਾਲੀ ਗੱਲ ਸਭ ਨੂੰ ਚੰਗੀ ਲੱਗੀ। ਸਾਰਿਆਂ ਨੇ ਵਚਨ ਕੀਤਾ ਕਿ ਅੱਗੋਂ ਉੱਹ ਇਕ-ਦੂਜੇ ਦੇ ਅਸਲੀ ਸਾਥੀ ਬਣਨਗੇ ਤੇ ਇਕੱਠੇ ਰਲ ਕੇ ਰਹਿਣਗੇ। ਹੁਣ ਦੁਪਹਿਰ ਦੀ ਤਿੱਖੀ ਗਰਮੀ ਘਟ ਗਈ ਸੀ ਅਸਮਾਨ ਉੱਤੇ ਬੱਦਲ ਆ ਗਏ। ਇਲਾਚੀ, ਜਵੈਣ, ਅੰਬਚੂਰ ਤੇ ਅਨਾਰਦਾਣਾ ਸਾਰੇ ਖ਼ੁਸ਼ ਹੋ ਗਏ ਤੇ ਲਿਫ਼ਾਫ਼ਿਆਂ ਵਿਚ ਜਾ ਕੇ ਮਿੱਠੀ ਨੀਂਦ ਸੌਂ ਗਏ। ਪੂਦਨਾ ਵੀ ਢੱਕਣ ਉੱਤੇ ਜਾ ਕੇ ਲੇਟ ਗਿਆ ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਤੇ ਉਹ ਰਸੋਈ ਦੀ ਖਿੜਕੀ ਵਿਚੋਂ ਬਾਹਰ ਅਸਮਾਨ ਦੇ ਤਾਰੇ ਦੇਖਦਾ ਰਿਹਾ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਔਖੇ ਸ਼ਬਦਾਂ ਦੇ ਅਰਥ-ਅੰਬਚੂਰ – ਕੱਚੇ ਅੰਬਾਂ ਦੇ ਸੁੱਕੇ ਛਿਲੜ, ਜੋ ਪੂਦਨੇ ਆਦਿ ਦੀ ਚਟਣੀ ਵਿਚ ਖਟਾਸ ਪੈਦਾ ਕਰਨ ਲਈ ਵਰਤੇ ਜਾਂਦੇ ਹਨ ਬੇਲੀ – ਮਿੱਤਰ। ਉੱਤਮ – ਵਧੀਆ ਪੀੜ – ਦਰਦ ਹਕੀਮ, ਵੈਦ – ਦੇਸੀ ਦਵਾਈਆਂ ਦੇ ਡਾਕਟਰ ਔਰਾਣ – ਬੁਰਾਈ, ਭੈੜ ( ਮੰਦੀ – ਮਾੜੀ, ਬੁਰੀ। ਕੌੜੀ ਲੱਗੀ – ਬੁਰੀ ਲੱਗੀ। ਨੱਕ-ਮੂੰਹ ਚਾੜ੍ਹਨਾ – ਨਫ਼ਰਤ ਪ੍ਰਗਟ ਕਰਨੀ। ਬਚਨ ਕੀਤਾ – ਇਕਰਾਰ ਕੀਤਾ ਅਸਲੀ – ਸੱਚੇ ਢਕਣੇ ‘ਤੇ – ਢੱਕਣ ਉੱਤੇ।

1. ਪਾਠ-ਅਭਿਆਸ ਪ੍ਰਸ਼ਨ-ਉੱਤਰ।

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ਉ) ………………………………… ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ।
(ਅ) ਪੂਦਨਾ ………………………………… ਉੱਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ।
(ਈ) ਬਣਾਓ, ਤਾਂ ਮੈਨੂੰ ਵਿਚ ਪਾ ਲਓ।
(ਸ) ਵੈਦਾਂ ਕੋਲੋਂ ਇਹ ਸਾਡੇ ਗੁਣ ਪੁੱਛ ਕੇ ਵੇਖ ਲਵੇ।
(ਹ) ਅੰਬਚੂਰ ਨੂੰ ………………………………… ਦੀ ਗੱਲ ਬੜੀ ਕੌੜੀ ਲੱਗੀ।
(ਕ) ………………………………… ਦੀ ਚਟਣੀ ਮੇਰੇ ਤੋਂ ਬਿਨਾਂ ਚੰਗੀ ਨਹੀਂ ਲਗਦੀ।
(ਖ) ਪੂਦਨੇ ਦੀ ਗੱਲ ਸਿਆਣੀ ਤੇ ………………………………… ਵਾਲੀ ਸੀ।
ਉੱਤਰ :
(ਉ) ਦੁਪਹਿਰ ,
(ਅ) ਢੱਕਣ,
(ਈ) ਸ਼ਰਬਤ,
(ਸ) ਹਕੀਮਾਂ,
(ਹ) ਇਲਾਚੀ .
(ਕ ਕਪੂਦਨੇ,
(ਖ) ਇਨਸਾਫ਼।

ਪ੍ਰਸ਼ਨ 10.
ਹੇਠ ਲਿਖਿਆਂ ਵਿਚੋਂ ਠੀਕ ਵਾਕ ਉੱਤੇ ਸਹੀ (✓) ਅਤੇ ਗ਼ਲਤ ਵਾਕ ਉੱਤੇ ਕਾਟੇ (✗) ਦਾ ਨਿਸ਼ਾਨ ਲਾਓ
(ਉ) ਪੂਨੇ ਦੀ ਗੱਲ ਸਿਆਣੀ ਤੇ ਇਨਸਾਫ਼ ਵਾਲੀ ਸੀ।
(ਅ) ਪੂਦਨਾ ਲਿਫ਼ਾਫ਼ੇ ਵਿਚ ਵੜ ਕੇ ਸੌਂ ਗਿਆ !
ਉੱਤਰ :
(ਉ) [✓]
(ਅ) [✗]

2. ਵਿਆਕਰਨ

ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਤ, ਗੁਣ, ਭਾਵ ਆਦਿ ਦੇ ਨਾਂ ਨੂੰ ਨਾਂਵ ਕਿਹਾ ਜਾਂਦਾ ਹੈ , ਜਿਵੇਂ- ਮੁੰਡਾ, ਕੁੜੀ, ਪਿੰਡ, ਸ਼ਹਿਰ, ਦਰਿਆ, ਸੂਰਜ, ਮੇਜ਼, ਕੁਰਸੀ, ਭੀੜ, ਕਣਕ, ਮਿਠਾਸ, ਝੂਠ, ਸੱਚ ਆਦਿ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 2.
ਹੇਠ ਲਿਖੇ ਵਾਕ ਵਿਚੋਂ ਨਾਂਵ ਚੁਣੋ
ਰਸੋਈ ਦੀ ਅਲਮਾਰੀ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਅਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ।
ਉੱਤਰ :
ਰਸੋਈ, ਅਲਮਾਰੀ, ਇਲਾਚੀ, ਸੌਂਫ, ਜਵੈਣ, ਅੰਬਚੂਰ, ਅਨਾਰਦਾਣਾ, ਲਿਫ਼ਾਫ਼ਿਆਂ !

ਪ੍ਰਸ਼ਨ 3.
ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ

  • ਆਮ ਨਾਂਵ ਜਾਂ ਜਾਤੀਵਾਚਕ ਨਾਂਵ
  • ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ
  • ਪਦਾਰਥਵਾਚਕ ਨਾਂਵ ਜਾਂ ਵਸਤੂਵਾਚਕ ਨਾਂਵ
  • ਇਕੱਠਵਾਚਕ ਨਾਂਵ ਜਾਂ ਸਮੂਹਵਾਚਕ ਨਾਂਵ
  • ਭਾਵਵਾਚਕ ਨਾਂਵ।

ਪ੍ਰਸ਼ਨ 4.
ਪਾਠ ਵਿਚੋਂ ਦਸ ਨਾਂਵ ਚੁਣੌ
ਉੱਤਰ :
ਅਲਮਾਰੀ, ਇਲਾਚੀ, ਸੌਂਫ, ਅਨਾਰਦਾਣਾ, ਜਵੈਣ, ਪੂਦਨਾ, ਵੈਦ, ਹਕੀਮ, ਔਗੁਣ, ਘਰ।

3. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ। ਜਦੋਂ ਮਈ ਦਾ ਮਹੀਨਾ ਆਇਆ, ਦੁਪਹਿਰ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ ਉਹ ਸੱਭ ਤੋਂ ਜਲਦੀ ਲਿਫ਼ਾਫ਼ੇ ਵਿੱਚੋਂ ਬਾਹਰ ਆ ਗਈ। ਫੇਰ ਸੌਂਫ ਨੂੰ ਵੀ ਗਰਮੀ ਲੱਗੀ, ਅੰਬਚੂਰ ਤੇ ਅਨਾਰਦਾਣੇ ਨੂੰ ਵੀ ਗਰਮੀ ਲੱਗੀ ! ਸਾਰੇ ਹੀ ਲਿਫ਼ਾਫ਼ਿਆਂ ਵਿੱਚੋਂ ਨਿਕਲ ਆਏ। ਨੇੜੇ ਢੱਕਣ ਉੱਤੇ ਪੂਦਨਾ ਪਿਆ ਸੀ।

ਪੂਨੇ ਨੂੰ ਵੀ ਢੱਕਣ ਬੜਾ ਗਰਮ ਲੱਗਾ ਪੂਦਨਾ ਢੱਕਣ ਉੱਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ। ਇਲਾਚੀ ਆਪਣੇ-ਆਪ ਨੂੰ ਇਹਨਾਂ ਸਭਨਾਂ ਵਿੱਚੋਂ ਉੱਤਮ ਸਮਝਦੀ ਸੀ। ਉਹ ਕਹਿਣ ਲੱਗੀ, “ਮੈਂ ਬੜੀ ਸੁੰਦਰ ਹਾਂ। ਗੁਣਾਂ ਵਿੱਚ ਵੀ ਸਭ ਤੋਂ ਚੰਗੀ ਹਾਂ ਤੁਸੀਂ ਮੇਰੇ ਨੇੜੇ ਬੈਠੇ ਚੰਗੇ ਨਹੀਂ ਲੱਗਦੇ।ਮੈਂ ਤੁਹਾਡੇ ਵਿੱਚ ਸਭ ਤੋਂ ਮਹਿੰਗੀ ਹਾਂ { ਸ਼ਰਬਤ ਬਣਾਓ ਤਾਂ ਮੈਨੂੰ ਵਿੱਚ ਪਾ ਲਓ। ਮੈਂ ਤਾਂ ਚੰਗੀਆਂ-ਚੰਗੀਆਂ ਮਠਿਆਈਆਂ ਵਿੱਚ ਪੈ ਜਾਂਦੀ ਹਾਂ।”

1. ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਕਿੱਥੇ ਬੈਠੇ ਸਨ?
(ਉ ਵਰਾਂਡੇ ਵਿੱਚ
(ਆ) ਡਰਾਇੰਗ ਰੂਮ ਵਿੱਚ
(ਇ) ਰਸੋਈ ਦੀ ਅਲਮਾਰੀ ਵਿੱਚ
(ਸ) ਦਲਾਨ ਵਿੱਚ।
ਉੱਤਰ :
(ਇ) ਰਸੋਈ ਦੀ ਅਲਮਾਰੀ ਵਿੱਚ

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

2. ਤੋਂ ਕਿਹੜਾ ਮਹੀਨਾ ਆਇਆ?
(ੳ) ਅਪਰੈਲ ਦਾ
(ਅ) ਮਈ ਦਾ
(ਇ) ਜੂਨ ਦਾ
(ਸ) ਜੁਲਾਈ ਦਾ।
ਉੱਤਰ :
(ਅ) ਮਈ ਦਾ

3. ਦੁਪਹਿਰ ਵੇਲੇ ਇਲਾਚੀ ਨੂੰ ਕੀ ਲੱਗੀ?
(ਉ) ਸਰਦੀ
(ਅ) ਦੀ ਗਰਮੀ
(ਇ) ਭੁੱਖ
(ਸ) ਪਿਆਸ !
ਉੱਤਰ :
(ਅ) ਦੀ ਗਰਮੀ

4. ਸਭ ਤੋਂ ਜਲਦੀ ਲਿਫ਼ਾਫ਼ੇ ‘ ਚੋਂ ਬਾਹਰ ਕੌਣ ਆਇਆ?
(ੳ) ਸੌਂਫ
(ਅ) ਜਵੈਣ
(ਇ) ਅੰਬਚੂਰ
(ਸ) ਇਲਾਚੀ।
ਉੱਤਰ :
(ਸ) ਇਲਾਚੀ।

5. ਨੇੜੇ ਢੱਕਣ ਉੱਤੇ ਕੀ ਪਿਆ ਸੀ?
(ੳ) ਪੂਦਨਾ
(ਅ) ਅੰਬਚੂਰ
(ਇ) ਇਲਾਚੀ
(ਸ) ਜਵੈਣ।
ਉੱਤਰ :
(ੳ) ਪੂਦਨਾ

6. ਪੂਦਨਾ ਆਪਣੇ ਕਿਹੜੇ ਬੇਲੀ ਕੋਲ ਆ ਗਿਆ?
(ੳ) ਸੌਂਫ ਕੋਲ
(ਆ) ਜਵੈਣ ਕੋਲ
(ਇ) ਅੰਬਚੂਰ ਕੋਲ
(ਸ) ਅਨਾਰਦਾਣੇ ਕੋਲ।
ਉੱਤਰ :
(ਸ) ਅਨਾਰਦਾਣੇ ਕੋਲ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

7. ਕੌਣ ਆਪਣੇ-ਆਪ ਨੂੰ ਸਭਨਾਂ ਵਿੱਚੋਂ ਉੱਤਮ ਸਮਝਦੀ ਸੀ?
(ੳ) ਇਲਾਚੀ
(ਅ) ਅੰਬਚੂਰ
(ਇ) ਸੌਂਫ
(ਸ) ਜਵੈਣ।
ਉੱਤਰ :
(ੳ) ਇਲਾਚੀ

8. ਇਹ ਕਿਸਨੇ ਕਿਹਾ “ਮੈਂ ਬੜੀ ਸੁੰਦਰ ਹਾਂ’?
(ੳ) ਸੌਂਫ ਨੇ .
(ਅ) ਜਵੈਣ ਨੇ
(ਈ) ਅੰਬਚੂਰ ਨੇ
(ਸ) ਇਲਾਚੀ ਨੇ।
ਉੱਤਰ :
(ਸ) ਇਲਾਚੀ ਨੇ।

9. ਕੀ ਬਣਾਉਂਦੇ ਸਮੇਂ ਇਲਾਚੀ ਵਿੱਚ ਪਾਈ ਜਾ ਸਕਦੀ ਹੈ?
(ਉ) ਸ਼ਕੰਜਵੀਂ .
(ਅ) ਸ਼ਰਬਤ
(ਈ) ਸਬਜ਼ੀ
(ਸ) ਦਾਲ
ਉੱਤਰ :
(ਅ) ਸ਼ਰਬਤ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਰਸੋਈ, ਅਲਮਾਰੀ, ਲਿਫ਼ਾਫ਼ੇ, ਸ਼ਰਬਤ, ਮਠਿਆਈਆਂ।
(ii) ਉਹ, ਸਾਰੇ, ਆਪਣੇ-ਆਪ, ਮੈਂ, ਤੁਸੀਂ।
(iii) ਗਰਮ, ਆਪਣੇ, ਉੱਤਮ, ਮਹਿੰਗੀ, ਚੰਗੀਆਂ-ਚੰਗੀਆਂ।
(iv) ਬੈਠੇ ਰਹਿੰਦੇ ਸਨ, ਲੱਗੀ, ਆ ਗਈ, ਨਿਕਲ ਆਏ, ਪਿਆ ਸੀ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਮਹਿੰਗੀ ਸ਼ਬਦ ਦਾ ਲਿੰਗ ਬਦਲੋ
(ਉ) ਮਹਿੰਗਾ
(ਆ) ਮਹਿੰਗੇ
(ਈ) ਮਹਿੰਗੀਆਂ
(ਸ) ਮਹਿੰਗਾਈ
ਉੱਤਰ :
(ਉ) ਮਹਿੰਗਾ

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ੳ) ਉੱਤਮ
(ਅ) ਗੁਣਾਂ
(ਈ) ਨੇੜੇ
(ਸ) ਜਲਦੀ।
ਉੱਤਰ :
(ੳ) ਉੱਤਮ

(iii) ਹੇਠ ਲਿਖਿਆਂ ਵਿੱਚੋਂ “ਬੇਲੀ ਸ਼ਬਦ ਦਾ ਸਮਾਨਾਰਥਕ ਕਿਹੜਾ ਹੈ?
(ਉ) ਮਿੱਤਰ
(ਅ) ਯਾਰ
(ਇ) ਦੋਸਤ
(ਸ) ਸਹਿ-ਪਾਠੀ।
ਉੱਤਰ :
(ਅ) ਯਾਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਦੋਹਰੇ ਪੁੱਠੇ ਕਾਮੇ
(iv) ਜੋੜਨੀ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਦੋਹਰੇ ਪੁੱਠੇ ਕਾਮੇ (” “)
(iv) ਜੋੜਨੀ (-)

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 3
ਉੱਤਰ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 4

ਪ੍ਰਸ਼ਨ 2.
ਹੇਠ ਦਿੱਤੇ ਪੈਰੇ ਨੂੰ ਪੜੋ ਅਤੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ :
ਨੂੰ ਆਪਣੇ ਸਾਥੀ ਅਨਾਰਦਾਣੇ ਦੀ ਗੱਲ ਬੜੀ ਚੰਗੀ ਲੱਗੀ ਸੀ। ਪੁਦਨੇ ਨੇ ਕਿਹਾ, ‘‘ਮੈਂ ਤੁਹਾਡੇ ਵਿੱਚੋਂ ਸਾਰਿਆਂ ਤੋਂ ਸਸਤਾ ਹਾਂ, ਪਰ ਸਿਆਣਾ ਸਭ ਤੋਂ ਵੱਧ ਹਾਂ। ਇਲਾਚੀ ਨੂੰ ਮਹਿੰਗੀਆਂ ਹੋਣ ਕਰਕੇ ਆਪਣੇ-ਆਪ ਨੂੰ ਏਡੀ ਉੱਤਮ ਨਹੀਂ ਸਮਝਣਾ ਚਾਹੀਦਾ ਉਹਨੂੰ ਸਾਡੇ ਨੇੜੇ ਬੈਠਿਆਂ ਨੱਕ-ਮੂੰਹ ਨਹੀਂ ਚਾੜ੍ਹਨਾ ਚਾਹੀਦਾ ਸਾਰਿਆਂ ਵਿੱਚ ਵੱਖ-ਵੱਖ ਗੁਣ ਹੁੰਦੇ ਹਨ। ਜਿਵੇਂ ਚੱਟਣੀ ਲਈ ਮੈਂ ਤੇ ਅਨਾਰਦਾਣਾ ਦੋਵੇਂ ਚਾਹੀਦੇ ਹਨ। ਇਸੇ ਤਰ੍ਹਾਂ ਹੀ ਸਾਡੇ ਵਿੱਚੋਂ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਹੈ।

ਸਾਨੂੰ ਸਾਰਿਆਂ ਨੂੰ ਬੇਲੀ ਬਣ ਕੇ ਰਹਿਣਾ ਚਾਹੀਦਾ ਹੈ। ਸਾਰੇ ਆਪਣੇ-ਆਪਣੇ ਥਾਂ ਚੰਗੇ ਹਨ।’’ ਪੁਦਨੇ ਦੀ ਗੱਲ ਇਲਾਚੀ, ਜਵੈਣ, ਅੰਬਚੂਰ, ਅਨਾਰਦਾਣੇ ਸਾਰਿਆਂ ਨੇ ਸੁਣੀ।ਪੂਨੇ ਦੀ ਗੱਲ ਸਿਆਣੀ ਤੇ ਇਨਸਾਫ਼ ਵਾਲੀ ਸੀ। ਇਲਾਚੀ, ਸੌਂਫ ਤੇ ਜਵੈਣ, ਅੰਬਚੂਰ ਤੇ ਅਨਾਰਦਾਣੇ ਨੂੰ ਪੂਨੇ ਦਾ ਕਿਹਾ ਚੰਗਾ ਲੱਗਾ। ਸਾਰਿਆਂ ਨੇ ਵਚਨ ਦਿੱਤਾ ਕਿ ਉਹ ਇੱਕ-ਦੂਜੇ ਦੇ ਅਸਲੀ ਸਾਥੀ ਬਣਨਗੇ ਤੇ ਇਕੱਠੇ ਰਲ ਕੇ ਰਹਿਣਗੇ।

ਦੁਪਹਿਰ ਦੀ ਤਿੱਖੀ ਗਰਮੀ ਘਟ ਚੁੱਕੀ ਸੀ ਅਸਮਾਨ ਉੱਤੇ ਬੱਦਲ ਵੀ ਆ ਗਏ ਸਨ।ਇਲਾਚੀ, ਜਵੈਣ, ਅੰਬਚੂਰ ਤੇ ਅਨਾਰਦਾਣਾ ਸਾਰੇ ਖ਼ੁਸ਼ ਹੋ ਗਏ ਤੇ ਆਪਣੇ-ਆਪਣੇ ਲਿਫ਼ਾਫ਼ਿਆਂ ਵਿੱਚ ਜਾ ਕੇ ਮਿੰਨੀ ਨੀਂਦਰੇ ਸੌਂ ਗਏ। ਪੂਦਨਾ ਵੀ ਚੱਕਣੇ ‘ਤੇ ਜਾ ਕੇ ਲੇਟ ਗਿਆ।ਉਹਨੂੰ ਨੀਂਦ ਨਾ ਆਈ। ਉਹ ਰਾਤ ਪੈਣ ਤੱਕ ਜਾਗਦਾ ਰਿਹਾ ਤੇ ਰਾਤ ਨੂੰ ਰਸੋਈ ਦੀ ਬਾਰੀ ਵਿੱਚੋਂ ਅਸਮਾਨ ਉੱਤੇ ਚਮਕਦੇ ਤਾਰੇ ਤੱਕਦਾ ਰਿਹਾ।

1. ਪੂਨੇ ਨੂੰ ਕਿਸ ਦੀ ਗੱਲ ਚੰਗੀ ਲੱਗੀ?
(ਉ) ਇਲਾਚੀ ਦੀ।
(ਅ) ਨਾਰਦਾਣੇ ਦੀ
(ਈ) ਸੌਂਫ ਦੀ
(ਸ) ਜਵੈਣ ਦੀ।
ਉੱਤਰ :
(ਅ) ਅਨਾਰਦਾਣੇ ਦੀ

2. ਪੂਦਨਾ ਆਪਣੇ ਆਪ ਨੂੰ ਕਿਸ ਤੋਂ ਵੱਧ ਸਸਤਾ ਤੇ ਸਿਆਣਾ ਸਮਝਦਾ ਸੀ?
(ਉ) ਅਨਾਰਦਾਣੇ ਤੋਂ
(ਅ) ਸਭ ਤੋਂ।
(ਈ) ਇਲਾਚੀ ਤੋਂ
(ਸ) ਅੰਬਚੂਰ ਤੋਂ।
ਉੱਤਰ :
(ਅ) ਸਭ ਤੋਂ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

3. ਇਲਾਚੀ ਆਪਣੇ ਆਪ ਨੂੰ ਬਹੁਤ ਉੱਤਮ ਕਿਉਂ ਸਮਝਦੀ ਸੀ?
(ੳ) ਮਹਿੰਗੀ ਹੋਣ ਕਰਕੇ
(ਅ) ਖ਼ੁਸ਼ਬੂ ਕਰਕੇ
(ਈ ਰੰਗ ਕਰਕੇ
(ਸ) ਸਵਾਦ ਕਰਕੇ।
ਉੱਤਰ :
(ੳ) ਮਹਿੰਗੀ ਹੋਣ ਕਰਕੇ

4. ਪੂਦਨੇ ਤੇ ਅਨਾਰਦਾਣੇ ਦੋਹਾਂ ਦੀ ਕਿਸ ਚੀਜ਼ ਲਈ ਲੋੜ ਹੁੰਦੀ ਹੈ?
(ਉ) ਸਬਜ਼ੀ ਲਈ।
(ਅ) ਚਟਣੀ ਲਈ
(ਈ) ਸਲਾਦ ਲਈ
(ਸ) ਦਾਲ ਲਈ।
ਉੱਤਰ :
(ਅ) ਚਟਣੀ ਲਈ

5. ਪੂਦਨੇ ਅਨੁਸਾਰ ਸਭ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ?
(ਉ) ਦੂਰ-ਦੂਰ
(ਅ) ਠਾਠ ਨਾਲ
(ਇ) ਗੁਆਂਢੀ ਬਣ ਕੇ
(ਸ) ਬੇਲੀ ਬਣ ਕੇ !
ਉੱਤਰ :
(ਸ) ਬੇਲੀ ਬਣ ਕੇ !

6. ਪੁਦਨੇ ਦੀ ਗੱਲ ਕਿਹੋ ਜਿਹੀ ਸੀ?
(ੳ) ਸਿਆਣੀ ਤੇ ਇਨਸਾਫ਼ ਵਾਲੀ
(ਅ) ਡੂੰਘੀ
(ਇ) ਰਮਜ਼ ਭਰੀ
(ਸ) ਮੂਰਖਾਂ ਵਾਲੀ।
ਉੱਤਰ :
(ੳ) ਸਿਆਣੀ ਤੇ ਇਨਸਾਫ਼ ਵਾਲੀ

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

7. ਇਕ-ਦੂਜੇ ਦੇ ਸਾਥੀ ਬਣ ਕੇ ਰਹਿਣ ਦਾ ਵਚਨ ਕਿਸ ਨੇ ਦਿੱਤਾ?
(ਉ) ਇਲਾਚੀ ਨੇ
(ਆ) ਅੰਬਚੂਰ ਨੇ
(ਇ) ਸਾਰਿਆਂ ਨੇ
(ਸ) ਇਕ-ਦੋ ਨੇ।
ਉੱਤਰ :
(ਇ) ਸਾਰਿਆਂ ਨੇ

8. ਇਲਾਚੀ, ਜਵੈਣ, ਅੰਬਚੂਰ ਤੇ ਅਨਾਰਦਾਣਾ ਕਿੱਥੇ ਵੜ ਕੇ ਸੌਂ ਗਏ?
(ਉ) ਕਮਰੇ ਵਿੱਚ
(ਆ) ਰਜਾਈ ਵਿੱਚ
(ਈ) ਲਿਫ਼ਾਫ਼ਿਆਂ ਵਿੱਚ
(ਸ) ਖੁੱਡਾਂ ਵਿੱਚ।
ਉੱਤਰ :
(ਈ) ਲਿਫ਼ਾਫ਼ਿਆਂ ਵਿੱਚ

9. ਢੱਕਣ ਉੱਤੇ ਕੈਣ ਲੇਟਿਆ ਸੀ? .
(ਉ) ਪੂਦਨਾ
(ਆ) ਅੰਬਚੂਰ
(ਈ) ਇਲਾਚੀ
(ਸ) ਜਵੈਣ
ਉੱਤਰ :
(ਉ) ਪੂਦਨਾ

10. ਪੂਦਨਾ ਬਾਰੀ ਵਿੱਚੋਂ ਅਸਮਾਨ ਵਿੱਚ ਕੀ ਚਮਕਦਾ ਦੇਖ ਰਿਹਾ ਸੀ?
(ਉ) ਸੂਰਜ
(ਅ) ਚੰਦ
(ਈ) ਤਾਰੇ
(ਸ) ਕੁੱਝ ਵੀ ਨਹੀਂ।
ਉੱਤਰ :
(ਈ) ਤਾਰੇ

ਪ੍ਰਸ਼ਿਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆਵਾਂ ਚੁਣੋ।
ਉੱਤਰ :
(i) ਪੂਦਨੇ, ਅਨਾਰਦਾਣੇ, ਗੱਲ, ਚੀਜ਼ਾਂ, ਬੇਲੀ 1 .
(ii) ਮੈਂ, ਸਾਰਿਆਂ, ਤੁਹਾਡੇ, ਆਪਣੇ ਆਪ, ਸਾਨੂੰ !
(iii) ਚੰਗੀ, ਸਸਤਾ, ਸਿਆਣਾ, ਉੱਤਮ, ਵੱਖ-ਵੱਖ !
(iv) ਲੱਗੀ ਸੀ, ਕਿਹਾ, ਸਮਝਣਾ ਚਾਹੀਦਾ, ਦਿੱਤਾ, ਸੁਣੀ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –
(i) ‘ਸਾਥੀ ਸ਼ਬਦ ਦਾ ਲਿੰਗ ਬਦਲੋ
(ਉੱ) ਸਾਥ :
(ਅ) ਸਾਬਕ
(ਈ) ਸਾਬਣ
(ਸ) ਸੁੱਖਣ।
ਉੱਤਰ :
(ਉੱ) ਸਾਥ :

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ? :
(ਉ) ਅਸਲੀ
(ਅ) ਨੀਂਦਰ
(ਈ) ਰਾਤ
(ਸ) ਅਸਮਾਨ।
ਉੱਤਰ :
(ਉ) ਅਸਲੀ

(iii) ਅਸਮਾਨ ਸ਼ਬਦ ਦਾ ਸਮਾਨਾਰਥਕ ਕਿਹੜਾ ਹੈ?
(ਉ) ਅਰਸ਼/ ਗਗਨ/ਅੰਬਰ
(ਅ) ਸਮਾਨ
(ਈ) ਛਤਰੀ
(ਸ) ਸਨਮਾਨ ਨੂੰ
ਉੱਤਰ :
(ਉ) ਅਰਸ਼/ ਗਗਨ/ਅੰਬਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਜੋੜਨੀ
(iv) ਛੁੱਟ-ਮਰੋੜੀ
ਉੱਤਰ :
(i) ਡੰਡੀ (।)
(ii) ਕਾਮਾ (,);
(iii) ਜੋੜਨੀ (-)
(iv) ਛੁੱਟ-ਮਰੋੜੀ (‘)

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 1
ਉੱਤਰ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 2

Leave a Comment