Punjab State Board PSEB 6th Class Computer Book Solutions Chapter 1 ਕੰਪਿਊਟਰ ਨਾਲ ਜਾਣ-ਪਛਾਣ Textbook Exercise Questions and Answers.
PSEB Solutions for Class 6 Computer Chapter 1 ਕੰਪਿਊਟਰ ਨਾਲ ਜਾਣ-ਪਛਾਣ
Computer Guide for Class 6 PSEB ਕੰਪਿਊਟਰ ਨਾਲ ਜਾਣ-ਪਛਾਣ Textbook Questions and Answers
ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ
(i) ਕੰਪਿਊਟਰ ਇੱਕ ……………………….. ਹੈ ।
(ਉ) ਇਲੈਕਟ੍ਰਾਨਿਕ ਮਸ਼ੀਨ
(ਅ) ਮਕੈਨੀਕਲ ਮਸ਼ੀਨ
(ੲ) ਚੁੰਬਕੀ ਮਸ਼ੀਨ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਇਲੈਕਟ੍ਰਾਨਿਕ ਮਸ਼ੀਨ
(ii) ਕੰਪਿਊਟਰ ……………………… ਕਰ ਸਕਦਾ ਹੈ ।
(ਉ) ਗਣਨਾਵਾਂ
(ਅ) ਡਾਟਾ ਅਤੇ ਹਦਾਇਤਾਂ ਪ੍ਰਾਪਤ
(ੲ) ਸਟੋਰ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ
(iii) ਕੰਪਿਊਟਰ ਆਪਣੇ ਕੰਮ ਬਹੁਤ …………………… ਨਾਲ ਕਰਦਾ ਹੈ ।
(ਉ) ਰਫ਼ਤਾਰ
(ਅ) ਸ਼ੁੱਧਤਾ
(ੲ) ਗੁਣਵੱਤਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ
(iv) ਬੈਂਕਾਂ ਵਿੱਚ ਕੰਪਿਊਟਰ ਦਾ ਪ੍ਰਯੋਗ ਕਿਸ ਕੰਮ ਲਈ ਕੀਤਾ ਜਾਂਦਾ ਹੈ ?
(ਉ) ਬੈਂਕ ਨੂੰ ਸੁਰੱਖਿਅਤ ਰੱਖਣ ਲਈ
(ਅ) ਖਾਤਿਆਂ ਦਾ ਰਿਕਾਰਡ ਰੱਖਣ ਲਈ
(ੲ) ਬੈਂਕ ਨੂੰ ਸਾਫ਼ ਰੱਖਣ ਲਈ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਖਾਤਿਆਂ ਦਾ ਰਿਕਾਰਡ ਰੱਖਣ ਲਈ
(v) ਕੰਪਿਊਟਰ ਦੁਆਰਾ ਕਿਸੇ ਵੀ ਕੰਮ ਨੂੰ ਕਰਨ ਲਈ ਲਗਾਏ ਗਏ ਸਮੇਂ ਨੂੰ ਕਿਸ ਇਕਾਈ ਨਾਲ ਮਾਪਿਆ ਜਾਂਦਾ ਹੈ ?
(ਉ) ਮਿੰਟ
(ਅ) ਘੰਟੇ
(ੲ) ਮੀਲੀਸੈਕਿੰਡ
(ਸ) ਦਿਨ ।
ਉੱਤਰ-
(ੲ) ਮੀਲੀਸੈਕਿੰਡ
(vi) ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਕਿਸ ਕੌਮ ਲਈ ਕੀਤੀ ਜਾਂਦੀ ਹੈ ?
(ਉ) ਨੋਟਿਸ ਬਣਾਉਣ ਲਈ
(ਅ) ਨਤੀਜੇ ਤਿਆਰ ਕਰਨ ਲਈ
(ੲ) ਰਿਪੋਰਟਾਂ ਤਿਆਰ ਕਰਨ ਲਈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ
(vii) ਇਹਨਾਂ ਵਿੱਚ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ ?
(ੳ) ਰਫ਼ਤਾਰ
(ਅ) ਸ਼ੁੱਧਤਾ
(ੲ) ਕੋਈ ਸਮਝ ਨਾ ਹੋਣਾ
(ਸ) ਅਣਥੱਕ ।
ਉੱਤਰ-
(ੲ) ਕੋਈ ਸਮਝ ਨਾ ਹੋਣਾ
2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੰਪਿਊਟਰ ਨੂੰ ਪਰਿਭਾਸ਼ਿਤ ਕਰੋ ।
ਉੱਤਰ-
“ਕੰਪਿਊਟਰ ਇੱਕ ਇਲੈੱਕਟ੍ਰਾਨਿਕ ਮਸ਼ੀਨ ਹੈ ਜੋ ਕਿ ਇਨਪੁੱਟ ਦੇ ਤੌਰ ਤੇ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਦੀ ਹੈ ਅਤੇ ਇਸ ਇਨਪੁੱਟ ਕੀਤੇ ਡਾਟਾ ਨੂੰ ਹਿਦਾਇਤਾਂ ਦੀ ਲੜੀ ਅਨੁਸਾਰ ਜਿਸ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ, ਪ੍ਰੋਸੈਸ ਕਰਦਾ ਹੈ ਅਤੇ ਨਤੀਜਾ (ਆਊਟਪੁੱਟ) ਦਿੰਦਾ ਹੈ । ਇਹ ਪ੍ਰਾਪਤ ਆਊਟਪੁੱਟ ਨੂੰ ਭਵਿੱਖ ਵਿੱਚ ਵਰਤੋਂ ਲਈ ਸਾਂਭਦਾ ਹੈ । ਇਹ ਨੁਮੈਰੀਕਲ (numerical) ਅਤੇ ਨਾਨ-ਨੁਮੈਰੀਕਲ (non-numerical ਗਣਨਾਵਾਂ ਨੂੰ ਪ੍ਰੋਸੈਸ ਕਰ ਸਕਦਾ ਹੈ ।
ਪ੍ਰਸ਼ਨ 2.
ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੇ ਪ੍ਰਯੋਗ ਦੀ ਵਿਆਖਿਆ ਕਰੋ ।
ਉੱਤਰ-
ਸਿੱਖਿਆ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ | ਅਧਿਆਪਕਾਂ ਰਾਹੀਂ ਕੰਪਿਊਟਰ ਦੀ ਵਰਤੋਂ ਪਾਠ-ਕ੍ਰਮ ਦੀ ਵਿਉਂਤਬੰਦੀ, ਨਤੀਜਾ ਤਿਆਰ ਕਰਨ ਅਤੇ ਸਮਾਂ-ਸਾਰਨੀ ਬਣਾਉਣ ਲਈ ਕੀਤੀ ਜਾਂਦੀ ਹੈ । ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਡਰਾਇੰਗ ਕਰਨ, ਪ੍ਰਾਜੈਂਕਟਸ ਬਣਾਉਣ ਅਤੇ ਆਪਣੀਆਂ ਸਮੱਸਿਆਵਾਂ ਨੂੰ ਜਲਦੀ ਅਤੇ ਨਿਪੁੰਨਤਾ ਨਾਲ ਹੱਲ ਕਰਨ ਲਈ ਕੀਤੀ ਜਾਂਦੀ ਹੈ । ਉਹ ਕੰਪਿਊਟਰ ਦੀ ਵਰਤੋਂ ਇੰਟਰਨੈੱਟ ਤੋਂ ਵੱਖ-ਵੱਖ ਤਰ੍ਹਾਂ ਦੀ ਸਿੱਖਿਆ ਅਤੇ ਰੋਜ਼ਗਾਰ ਸੰਬੰਧੀ ਸੂਚਨਾ ਪ੍ਰਾਪਤ ਕਰਨ ਲਈ ਕਰਦੇ ਹਨ ।
ਪ੍ਰਸ਼ਨ 3.
ਕਿਸੇ ਤਿੰਨ ਪੋਰਟੇਬਲ ਕੰਪਿਊਟਿੰਗ ਯੰਤਰਾਂ ਦੇ ਨਾਂ ਲਿਖੋ ।
ਉੱਤਰ-
ਤਿੰਨ ਪ੍ਰਕਾਰ ਦੇ ਪੋਰਟੇਬਲ ਕੰਪਿਊਟਿੰਗ ਯੰਤਰ ਹੇਠ ਲਿਖੇ ਅਨੁਸਾਰ ਹਨ-
- ਮੋਬਾਈਲ/ਸਮਾਰਟ ਫੋਨ
- ਟੇਬਲੇਟ
- ਪਾਲਮਟਾਪ ਕੰਪਿਊਟਰ ।
3. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੰਪਿਊਟਰ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਰਫ਼ਤਾਰ, ਸ਼ੁੱਧਤਾ, ਇਕਾਗਰਤਾ, ਬਹੁਗੁਣਤਾ, ਆਟੋਮੇਸ਼ਨ ਅਤੇ ਭੰਡਾਰਨ ਆਦਿ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਹਨ । ਇਹਨਾਂ ਦੀ ਵਿਆਖਿਆਂ ਹੇਠ ਲਿਖੇ ਅਨੁਸਾਰ ਹੈ-
- ਰਫ਼ਤਾਰ (Speed) – ਕੰਪਿਊਟਰ ਤੇਜ਼ ਰਫ਼ਤਾਰ ਨਾਲ ਕੰਮ ਕਰ ਸਕਦਾ ਹੈ । ਜਿਹੜੀਆਂ ਗਣਨਾਵਾਂ ਨੂੰ ਕਰਨ ਵਿੱਚ ਅਸੀਂ ਕਈ ਘੰਟੇ ਲਗਾਉਂਦੇ ਹਾਂ, ਉਸ ਨੂੰ ਕਰਨ ਲਈ ਇਹ ਕੁਝ ਹੀ ਸਕਿੰਟਾਂ ਦਾ ਸਮਾਂ ਲੈਂਦਾ ਹੈ ।
- ਸ਼ੁੱਧਤਾ (Accuracy) – ਕੰਪਿਊਟਰ ਦੇ ਕੰਮ ਵਿੱਚ ਗ਼ਲਤੀਆਂ ਮਨੁੱਖ ਵੱਲੋਂ ਗ਼ਲਤ ਡਾਟਾ ਅਤੇ ਹਿਦਾਇਤਾਂ ਦਾਖ਼ਲ ਕਰਨ ਨਾਲ ਹੁੰਦੀਆਂ ਹਨ ਕਿਉਂਕਿ ਜਿਸ ਤਰ੍ਹਾਂ ਦਾ ਡਾਟਾ ਜਾਂ ਹਦਾਇਤਾਂ ਕੰਪਿਊਟਰ ਨੂੰ ਦਿੱਤੀਆਂ ਜਾਂਦੀਆਂ ਹਨ, ਇਹ ਉਸ ਤਰ੍ਹਾਂ ਦਾ ਹੀ ਨਤੀਜਾ (ਆਊਟਪੁੱਟ) ਦਿੰਦਾ ਹੈ ।
- ਇਕਾਗਰਤਾ (Diligence) – ਕੰਪਿਊਟਰ ਨੂੰ ਕੋਈ ਵੀ ਥਕਾਵਟ, ਧਿਆਨ ਭਟਕਣਾ ਅਤੇ ਕੰਮ ਦਾ
ਬੋਝ ਆਦਿ ਮਹਿਸੂਸ ਨਹੀਂ ਹੁੰਦਾ ਹੈ । ਇਹ ਬਿਨਾਂ ਕੋਈ ਗਲਤੀ ਕੀਤਿਆਂ ਘੰਟਿਆਂ ਬੱਧੀ ਕੰਮ ਕਰ ਸਕਦਾ ਹੈ । - ਬਹੁਗੁਣਤਾ (Versatility) – ਇਸਦਾ ਭਾਵ ਹੈ ਕਿ ਇੱਕੋ ਸਮੇਂ ਦੌਰਾਨ ਵੱਖ-ਵੱਖ ਕੰਮਾਂ ਨੂੰ ਪੂਰਾ ਕਰਨ ਦੀ ਸਮਰੱਥਾ । ਅਸੀਂ ਕੰਪਿਊਟਰ ਤੇ ਇਕਸਾਰ ਹੀ ਗਣਨਾਵਾਂ, ਵਸਤਾਂ ਦਾ ਰਿਕਾਰਡ ਬਨਾਉਣ ਅਤੇ ਖ਼ਰੀਦੋ-ਫਰੋਖ਼ਤ (sale-purchase) ਦੇ ਬਿੱਲ ਬਣਾਉਣ ਲਈ ਵੀ ਕਰ ਸਕਦੇ ਹਾਂ
ਅਤੇ ਨਾਲ ਹੀ ਗਾਣੇ ਵੀ ਸੁਣ ਸਕਦੇ ਹਾਂ । - ਆਟੋਮੇਸ਼ਨ (Automation) – ਜੇਕਰ ਇੱਕ ਵਾਰ ਕੰਪਿਊਟਰ ਨੂੰ ਕੋਈ ਹਿਦਾਇਤ ਦਿੱਤੀ ਜਾਵੇ, ਤਾਂ ਇਹ ਮਨੁੱਖ ਦੀ ਦਖ਼ਲ-ਅੰਦਾਜ਼ੀ ਤੋਂ ਬਿਨਾਂ ਉਸ ਹਿਦਾਇਤ ‘ਤੇ ਕੰਮ ਕਰਦਾ ਰਹਿੰਦਾ ਹੈ । ਇਹ ਹਿਦਾਇਤ ਦੀ ਪੂਰਤੀ ਹੋਣ ਤੱਕ ਕੰਮ ਕਰਦਾ ਹੈ ।
- ਭੰਡਾਰਨ (Storage) – ਇਸ ਡਾਟਾ ਨੂੰ ਜ਼ਰੂਰਤ ਅਨੁਸਾਰ ਸੈਕੰਡਰੀ ਸਟੋਰੇਜ ਉਪਕਰਨ; ਜਿਵੇਂ ਕਿ ਸੀ.ਡੀ., ਡੀ.ਵੀ.ਡੀ. ਅਤੇ ਯੂ ਐੱਸਬੀ. ਐੱਨ ਡਰਾਈਵ ਦੀ ਵਰਤੋਂ ਨਾਲ ਕਿਸੇ ਹੋਰ ਕੰਪਿਊਟਰ ਵਿੱਚ ਵੀ ਲਿਜਾਇਆ ਜਾ ਸਕਦਾ ਹੈ ।
ਪ੍ਰਸ਼ਨ 2.
ਕੰਪਿਊਟਰ ਦੇ ਕੋਈ 5 ਪ੍ਰਯੋਗ ਖੇਤਰਾਂ ਦੀ ਵਿਆਖਿਆ ਕਰੋ ।
ਉੱਤਰ-
ਕੰਪਿਊਟਰ ਦੀ ਵਰਤੋਂ ਸਿੱਖਿਆ, ਸਿਹਤ, ਦੁਕਾਨਾਂ, ਵਪਾਰ, ਬੈਂਕਾਂ, ਮਨੋਰੰਜਨ, ਸਰਕਾਰੀ ਸੈਕਟਰਾਂ, ਖੇਡਾਂ ਆਦਿ ਦੇ ਖੇਤਰ ਵਿਚ ਕੀਤੀ ਜਾ ਸਕਦੀ ਹੈ-
- ਸਿੱਖਿਆ ਦੇ ਖੇਤਰ ਵਿਚ (In Educational Field)) – ਅਧਿਆਪਕਾਂ ਰਾਹੀਂ ਕੰਪਿਊਟਰ ਦੀ ਵਰਤੋਂ ਪਾਠ-ਕ੍ਰਮ ਦੀ ਵਿਉਂਤਬੰਦੀ, ਨਤੀਜਾ ਤਿਆਰ ਕਰਨ ਅਤੇ ਸਮਾਂ-ਸਾਰਨੀ ਬਣਾਉਣ ਲਈ ਕੀਤੀ ਜਾਂਦੀ ਹੈ । ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਡਰਾਇੰਗ ਕਰਨ, ਪ੍ਰਾਜੈਂਕਟਸ ਬਣਾਉਣ ਅਤੇ ਆਪਣੀਆਂ ਸਮੱਸਿਆਵਾਂ ਨੂੰ ਜਲਦੀ ਅਤੇ ਨਿਪੁੰਨਤਾ ਨਾਲ ਹੱਲ ਕਰਨ ਲਈ ਕੀਤੀ ਜਾਂਦੀ ਹੈ ।
- ਸਿਹਤ ਅਤੇ ਦਵਾਈਆਂ ਦੇ ਖੇਤਰ ਵਿਚ (In Health and Medicine Field) – ਕੰਪਿਊਟਰ ਦੀ ਵਰਤੋਂ ਹਸਪਤਾਲਾਂ ਵਿਚ ਮਰੀਜ਼ਾਂ ਦੀ ਬਿਮਾਰੀ ਦੀ ਹਿਸਟਰੀ ਅਤੇ ਹੋਰ ਰਿਕਾਰਡ ਤਿਆਰ ਕਰਨ ਲਈ ਕੀਤੀ ਜਾਂਦੀ ਹੈ । ਕੰਪਿਊਟਰ ਦੀ ਵਰਤੋਂ ਮਰੀਜ਼ ਦੀ ਦੇਖ-ਰੇਖ ਅਤੇ ਬਿਮਾਰੀਆਂ ਦੀ ਜਾਂਚਪੜਤਾਲ ਕਰਨ ਲਈ ਵੀ ਕੀਤੀ ਜਾਂਦੀ ਹੈ । ਹਸਪਤਾਲਾਂ ਦੀ ਲੈਬਾਰਟਰੀ ਵਿੱਚ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈੱਸਟ ਕਰਨ ਲਈ ਕੰਪਿਊਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ ।
- ਦੁਕਾਨਾਂ ਵਿੱਚ (In Shops) – ਇਕ ਦੁਕਾਨਦਾਰ ਆਪਣੀ ਦੁਕਾਨ ਵਿੱਚ ਉਪਲੱਬਧ ਸਮਾਨ ਦਾ ਰਿਕਾਰਡ ਕੰਪਿਊਟਰ ‘ਤੇ ਤਿਆਰ ਕਰ ਸਕਦਾ ਹੈ । ਉਹ ਦੁਕਾਨ ਵਿੱਚ ਹੋਈ ਖ਼ਰੀਦੋ-ਫਰੋਖ਼ਤ ਦਾ ਅਤੇ ਟੈਕਸ ਦਾ ਰਿਕਾਰਡ ਕੰਪਿਊਟਰ ਵਿੱਚ ਰੱਖਦਾ ਹੈ । ਅੱਜ-ਕੱਲ੍ਹ ਕਈ ਦੁਕਾਨਦਾਰਾਂ ਵੱਲੋਂ
ਕੰਪਿਊਟਰ ਰਾਹੀਂ ਖ਼ਰੀਦੋ-ਫਰੋਖ਼ਤ ਬਿੱਲ ਵੀ ਤਿਆਰ ਕੀਤੇ ਜਾਂਦੇ ਹਨ । - ਵਪਾਰ ਵਿੱਚ (In Business) – ਕੰਪਿਊਟਰ ਦੀ ਵਰਤੋਂ ਕਰਕੇ ਵਪਾਰੀ ਆਪਣੇ ਗਾਹਕਾਂ ਨੂੰ ਈ ਮੇਲ ਦੇ ਜ਼ਰੀਏ ਸੰਪਰਕ ਕਰ ਸਕਦੇ ਹਨ ।ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੇ ਗਾਹਕਾਂ ਨਾਲ ਮੀਟਿੰਗ ਕਰ ਸਕਦਾ ਹੈ । ਕੰਪਿਊਟਰ ਦੀ ਮਦਦ ਨਾਲ ਉਹ ਵਹੀ-ਖਾਤਾ ਵੀ ਤਿਆਰ ਕਰ
ਸਕਦਾ ਹੈ । - ਬੈਂਕਾਂ ਵਿੱਚ (In Banks) – ਕੰਪਿਊਟਰ ਦੀ ਮਦਦ ਨਾਲ ਬੈਂਕ ਦੇ ਗਾਹਕਾਂ ਦਾ ਰਿਕਾਰਡ ਅਤੇ ਉਹਨਾਂ ਦੇ ਖਾਤੇ ਤਿਆਰ ਕੀਤੇ ਜਾਂਦੇ ਹਨ । ਸਾਰੇ ਬੈਂਕ ਏ ਟੀ.ਐੱਮ. ਦੀ ਸਹੂਲਤ ਮੁਹੱਈਆ ਕਰਦੇ ਹਨ । ਗਾਹਕ ਏ.ਟੀ.ਐੱਮ. ਦੀ ਵਰਤੋਂ ਕਰਕੇ ਕਿਸੇ ਵੀ ਵੇਲੇ ਆਪਣੇ ਖਾਤੇ ਵਿੱਚ ਪੈਸੇ ਜਮਾਂ ਕਰਵਾ ਅਤੇ ਕੱਢਵਾ ਸਕਦੇ ਹਨ ।
ਪ੍ਰਸ਼ਨ 3.
ਕੰਪਿਊਟਰ ਦੀਆਂ ਕੀ ਕੀ ਸੀਮਾਵਾਂ ਹਨ ?
ਉੱਤਰ-
ਇਸ ਦੀਆਂ ਹੇਠਾਂ ਲਿਖੀਆਂ ਸੀਮਾਵਾਂ ਹਨ-
- ਕੰਪਿਊਟਰ ਆਪਣੇ-ਆਪ ਕੋਈ ਵੀ ਸੂਚਨਾ ਤਿਆਰ ਨਹੀਂ ਕਰ ਸਕਦਾ ।
- ਕੰਪਿਊਟਰ ਕਿਸੇ ਗਲਤ ਹਿਦਾਇਤ ਨੂੰ ਸਹੀ ਨਹੀਂ ਕਰ ਸਕਦਾ ।
- ਕੰਪਿਊਟਰ ਕੁੱਝ ਵੀ ਕਰਨ ਲਈ ਆਪਣੇ-ਆਪ ਕੋਈ ਫੈਸਲਾ ਨਹੀਂ ਲੈ ਸਕਦਾ ।
- ਕੰਪਿਊਟਰ ਨੂੰ ਜਦ ਤੱਕ ਯੂਜ਼ਰ ਵੱਲੋਂ ਕੋਈ ਹਿਦਾਇਤ ਨਾ ਦਿੱਤੀ ਜਾਵੇ, ਇਹ ਆਪ ਕੰਮ ਨਹੀਂ ਕਰ | ਸਕਦਾ ।
- ਇੱਕ ਮਨੁੱਖ ਦੀ ਤਰ੍ਹਾਂ ਇਸਦੀ ਕੋਈ ਭਾਵਨਾ ਅਤੇ ਵਿਚਾਰ ਨਹੀਂ ਹੁੰਦੇ ।
- ਇੱਕ ਮਨੁੱਖ ਦੀ ਤਰ੍ਹਾਂ ਇਸ ਦੇ ਪਾਸ ਕੋਈ ਸਮਝ ਅਤੇ ਤਜਰਬਾ ਨਹੀਂ ਹੁੰਦਾ ।
ਪ੍ਰਸ਼ਨ 4.
ਪੋਰਟੇਬਲ ਕੰਪਿਊਟਿੰਗ ਯੰਤਰਾਂ ਤੋਂ ਕੀ ਭਾਵ ਹੈ ? ਕਿਸੇ ਤਿੰਨ ਅਜਿਹੇ ਯੰਤਰਾਂ ਦੀ ਵਿਆਖਿਆ ਕਰੋ ।
ਉੱਤਰ-
ਕੰਪਿਊਟਿੰਗ ਕਰਨ ਵਾਲੇ ਸਾਰੇ ਉਪਕਰਣ ਜਿਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾਇਆ ਜਾ ਸਕਦਾ ਹੈ ਇਸ ਵਰਗ ਵਿਚ ਆਉਂਦੇ ਹਨ-
1. ਮੋਬਾਈਲ ਫੋਨ/ਸਮਾਰਟ ਫੋਨ (Mobile Phone/Smart Phone) – ਇਹ ਸਭ ਤੋਂ ਆਮ ਵਰਤੋਂ ਵਾਲਾ ਪੋਰਟੇਬਲ ਉਪਕਰਣ ਹੈ । ਇਸ ਦੀ ਵਰਤੋਂ ਫੋਨ ਕਰਨ ਅਤੇ ਡਿਜੀਟਲ ਪ੍ਰੋਸੈਸ ਕਰਨ ਅਤੇ ਹੋਰ ਸੰਚਾਰ ਕਰਨ ਵਾਸਤੇ ਕੀਤਾ ਜਾਂਦਾ ਹੈ । ਅੱਜ ਫੋਨ ਦੀ ਵਰਤੋਂ ਸੰਚਾਰ, ਸਿੱਖਿਆ, ਵਪਾਰ, ਵਣਜ, ਮਨੋਰੰਜਨ ਆਦਿ ਵਾਸਤੇ ਕੀਤੀ ਜਾਂਦੀ ਹੈ । ਇਸ ਨੂੰ ਹੱਥ ਵਿਚ ਪਕੜਿਆ ਜਾ ਸਕਦਾ ਹੈ, ਜੇਬ ਵਿਚ ਪਾਇਆ ਜਾ ਸਕਦਾ ਹੈ । ਇਸ ਦੀ ਵਰਤੋਂ ਫੋਟੋ ਖਿੱਚਣ ਵਾਸਤੇ ਵੀ ਕੀਤੀ ਜਾਂਦੀ ਹੈ ।
2. ਟੈਬਲੇਟ (Tablet) – ਇਹ ਬਹੁਤ ਹੀ ਪਤਲਾ ਪੋਰਟੇਬਲ ਕੰਪਿਊਟਰ ਹੁੰਦਾ ਹੈ । ਇਸਨੂੰ ਆਮ ਤੌਰ ‘ਤੇ ਬੈਟਰੀ ਨਾਲ ਸਪਲਾਈ ਦਿੱਤੀ ਜਾਂਦੀ ਹੈ । ਇਸਦੀ ਟੱਚ ਸਕਰੀਨ ਹੁੰਦੀ ਹੈ ਜੋ ਕਿ ਮੁੱਢਲੀ ਇੰਟਰਫ਼ੇਸ (primary interface) ਅਤੇ ਇਨਪੁੱਟ ਡਿਵਾਇਸ ਦਾ ਕੰਮ ਕਰਦੀ ਹੈ ।
3. ਪਾਮਟਾਪ (Palmtop) – ਇਸ ਕੰਪਿਊਟਰ ਦੀ ਸਕਰੀਨ ਆਕਾਰ ਵਿੱਚ ਛੋਟੀ ਹੁੰਦੀ ਹੈ ਅਤੇ ਇਸਦਾ ਕੀ-ਬੋਰਡ ਵੀ ਛੋਟਾ ਹੁੰਦਾ ਹੈ । ਇਹ ਆਕਾਰ ਵਿੱਚ ਇੰਨਾ ਛੋਟਾ ਹੁੰਦਾ ਹੈ ਕਿ ਇਸ ਨੂੰ ਆਸਾਨੀ ਨਾਲ ਹੱਥ ਵਿੱਚ ਫੜਿਆ ਜਾ ਸਕਦਾ ਹੈ । ਇਸ ਨੂੰ ਪਰਸਨਲ ਡਾਇਰੀ ਦੀ ਤਰ੍ਹਾਂ ਵੀ ਵਰਤਿਆ ਜਾ
ਸਕਦਾ ਹੈ ਜਿਸ ਵਿੱਚ ਮੈਸੇਜ (message), ਕੰਨਟੈਕਟ (contacts) ਆਦਿ ਸਟੋਰ ਹੁੰਦੇ ਹਨ ।
ਪ੍ਰਸ਼ਨ 5.
ਕੰਪਿਊਟਰ ਦੀ ਵਰਤੋਂ ਦੀ ਵਿਆਖਿਆ ਕਰੋ ।
ਉੱਤਰ-
ਅਸੀਂ ਕੰਪਿਊਟਰ ‘ਤੇ ਹੇਠਾਂ ਲਿਖੇ ਕੰਮ ਕਰ ਸਕਦੇ ਹਾਂ-
- ਅਸੀਂ ਕੰਪਿਊਟਰ ‘ਤੇ ਗਣਿਤਿਕ ਗਣਨਾਵਾਂ (mathematical calculations) ਕਰ ਸਕਦੇ ਹਾਂ ।
- ਅਸੀਂ ਕੰਪਿਊਟਰ ‘ਤੇ ਸੀਲਿੰਗ ਚੈੱਕ ਕਰ ਸਕਦੇ ਹਾਂ।
- ਅਸੀਂ ਕੰਪਿਊਟਰ ‘ਤੇ ਤਸਵੀਰਾਂ ਬਣਾ ਸਕਦੇ ਹਾਂ ।
- ਅਸੀਂ ਕੰਪਿਊਟਰ ਦੀ ਵਰਤੋਂ ਕਿਤਾਬਾਂ, ਰਸਾਲੇ ਅਤੇ ਅਖ਼ਬਾਰਾਂ ਛਾਪਣ ਲਈ ਕਰ ਸਕਦੇ ਹਾਂ ।
- ਅਸੀਂ ਕੰਪਿਊਟਰ ਤੇ ਗੇਮਾਂ ਖੇਡ ਸਕਦੇ ਹਾਂ ।
- ਅਸੀਂ ਕੰਪਿਊਟਰ ‘ਤੇ ਗਾਣੇ ਸੁਣ ਅਤੇ ਫ਼ਿਲਮਾਂ ਦੇਖ ਸਕਦੇ ਹਾਂ ।
- ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ ਟਿਕਟਾਂ ਬੁੱਕ ਕਰਵਾ ਸਕਦੇ ਹਾਂ ।
- ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ ਦੇ ਸ਼ਡਿਊਲ ਬਾਰੇ ਪਤਾ ਕਰ ਸਕਦੇ ਹਾਂ ।
- ਅਸੀਂ ਕਿਸੇ ਜਗ੍ਹਾ ਦੇ ਮੌਸਮ (weather) ਬਾਰੇ ਪਤਾ ਕਰ ਸਕਦੇ ਹਾਂ ।
- ਅਸੀਂ ਆਪਣੇ ਸਕੂਲ ਦੀਆਂ ਰਿਪੋਰਟਾਂ, ਨਤੀਜਾ (result) ਅਤੇ ਸਮਾਂ-ਸਾਰਨੀ (time table) ਤਿਆਰ ਕਰ ਸਕਦੇ ਹਾਂ ।
- ਅਸੀਂ ਕੰਪਿਊਟਰ ਰਾਹੀਂ ਕਿਸੇ ਵੀ ਜਗ੍ਹਾ ਦਾ ਰਸਤਾ (Map) ਵੀ ਲੱਭ ਸਕਦੇ ਹਾਂ ।
PSEB 6th Class Computer Guide ਕੰਪਿਊਟਰ ਨਾਲ ਜਾਣ-ਪਛਾਣ Important Questions and Answers
1. ਖ਼ਾਲੀ ਥਾਂਵਾਂ ਭਰੋ
(i) ………………….. ਇਲੈੱਕਟ੍ਰਾਨਿਕ ਮਸ਼ੀਨ ਹੈ ।
(ਉ) ਟੀ.ਵੀ.
(ਅ) ਟਾਈਪ ਰਾਈਟਰ
(ੲ) ਕੰਪਿਊਟਰ
(ਸ) ਉਪਰੋਕਤ ਸਾਰੇ ।
ਉੱਤਰ-
(ੲ) ਕੰਪਿਊਟਰ
(ii) ਕੰਪਿਊਟਰ ਦੀ ਰਫ਼ਤਾਰ ……………………. ਹੁੰਦੀ ਹੈ ।
(ਉ) ਤੇਜ਼
(ਅ) ਧੀਮੀ
(ੲ) ਮੱਧਮ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਤੇਜ਼
(iii) ਕੰਪਿਊਟਰ ਦੀ ਵਿਸ਼ਾਲ …………………… ਹੁੰਦੀ ਹੈ ।
(ਉ) ਰਫ਼ਤਾਰ
(ਅ) ਮੈਮਰੀ
(ੲ) ਡਿਸਪਲੇਅ
(ਸ) ਕੀ-ਬੋਰਡ ।
ਉੱਤਰ-
(ਅ) ਮੈਮਰੀ
(iv) ਵਪਾਰ ਵਿਚ ਕੰਪਿਊਟਰਜ਼ ਦੀ ਵਰਤੋਂ …………………. ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
(ਉ) ਕੈਸ਼
(ਅ) ਟਿਕਟਾਂ
(ੲ) ਬਹੀ-ਖਾਤਾ
(ਸ) ਕੋਈ ਨਹੀਂ ।
ਉੱਤਰ-
(ੲ) ਬਹੀ-ਖਾਤਾ
(v) ਕੰਪਿਊਟਰ ਦੀ ਵਰਤੋਂ ਸਿੱਖਿਆ ਦੇ ਖੇਤਰ ਵਿੱਚ ……………………. ਅਤੇ ………………….. ਰਾਹੀਂ ਕੀਤੀ ਜਾਂਦੀ ਹੈ ।
(ਉ) ਅਧਿਆਪਕਾਂ ਅਤੇ ਵਿਦਿਆਰਥੀਆਂ
(ਅ) ਵਪਾਰੀਆਂ ਅਤੇ ਬੈਂਕਰ
(ੲ) ਮਾਪੇ ਅਤੇ ਬੱਚਿਆਂ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਅਧਿਆਪਕਾਂ ਅਤੇ ਵਿਦਿਆਰਥੀਆਂ
2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੰਪਿਊਟਰ ਕੀ ਹੈ ?
ਉੱਤਰ-
ਕੰਪਿਊਟਰ ਇਕ ਇਲੈੱਕਟ੍ਰਾਨਿਕ ਮਸ਼ੀਨ ਹੈ ਜੋ ਇਨਪੁੱਟ ਲੈਂਦਾ ਹੈ ਪ੍ਰੋਸੈਸ ਕਰਦਾ ਹੈ ਅਤੇ ਆਊਟਪੁੱਟ ਦਿੰਦਾ ਹੈ ।
ਪ੍ਰਸ਼ਨ 2.
ਕੰਪਿਊਟਰ ਦੀ ਪਰਿਭਾਸ਼ਾ ਦਿਓ ।
ਉੱਤਰ-
ਕੰਪਿਊਟਰ ਇਕ ਇਲੈੱਕਟ੍ਰਾਨਿਕ ਮਸ਼ੀਨ ਹੈ ਜੋ ਕਿ ਇਨਪੁੱਟ ਦੇ ਤੌਰ ‘ਤੇ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਦਾ ਹੈ ਅਤੇ ਇਸ ਡਾਟਾ ਨੂੰ ਹਿਦਾਇਤਾਂ, ਜਿਸ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ, ਅਨੁਸਾਰ ਪ੍ਰੋਸੈਸ ਕਰਦਾ ਹੈ ਅਤੇ ਨਤੀਜਾ ਦਿੰਦਾ ਹੈ ।
ਪ੍ਰਸ਼ਨ 3.
ਅਸੀਂ ਕੰਪਿਊਟਰ ਤੇ ਕੀ ਕਰ ਸਕਦੇ ਹਾਂ ? ਕੋਈ ਚਾਰ ਕੰਮ ਦੱਸੋ ।
ਉੱਤਰ-
ਅਸੀਂ ਕੰਪਿਊਟਰ ‘ਤੇ ਹੇਠ ਲਿਖੇ ਕੰਮ ਕਰ ਸਕਦੇ ਹਾਂ-
- ਗਣਿਤਿਕ ਗਣਨਾਵਾਂ
- ਟੈਕਸਟ ਦੇ ਸਪੈਲਿੰਗ ਚੈੱਕ
- ਗੇਮਾਂ ਖੇਡਣੀਆਂ
- ਤਸਵੀਰਾਂ ਬਣਾਉਣਾ ।
ਪ੍ਰਸ਼ਨ 4.
ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਇੱਕ ਕੰਪਿਊਟਰ ਕਿਵੇਂ ਮੱਦਦਗਾਰ ਹੈ ?
ਉੱਤਰ-
ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਕੰਪਿਊਟਰ ਮਰੀਜ਼ਾਂ ਦੀ ਹਿਸਟਰੀ ਅਤੇ ਹੋਰ ਰਿਕਾਰਡ ਤਿਆਰ ਕਰਦਾ ਹੈ । ਇਸ ਦੀ ਮੱਦਦ ਨਾਲ ਮਰੀਜ਼ਾਂ ਦੀ ਦੇਖ-ਰੇਖ ਅਤੇ ਬਿਮਾਰੀਆਂ ਦੀ ਜਾਂਚ-ਪੜਤਾਲ ਵੀ ਕੀਤੀ ਜਾਂਦੀ ਹੈ ।
ਪ੍ਰਸ਼ਨ 5.
ਬੈਂਕਾਂ ਵਿੱਚ ਕੰਪਿਊਟਰ ਕਿਵੇਂ ਮੱਦਦਗਾਰ ਹੈ ?
ਉੱਤਰ-
ਬੈਂਕਾਂ ਵਿੱਚ ਕੰਪਿਊਟਰ ਦੀ ਮੱਦਦ ਨਾਲ ਗਾਹਕਾਂ ਦੇ ਰਿਕਾਰਡ ਅਤੇ ਖਾਤੇ ਤਿਆਰ ਕੀਤੇ ਜਾਂਦੇ ਹਨ । ਬੈਂਕਾਂ ਦੀਆਂ ਏ.ਟੀ.ਐੱਮ. ਮਸ਼ੀਨਾਂ ਵੀ ਕੰਪਿਊਟਰ ਦੀ ਮੱਦਦ ਨਾਲ ਹੀ ਚੱਲਦੀਆਂ ਹਨ । ਕੰਪਿਊਟਰ ਦੀ ਮੱਦਦ ਨਾਲ ਗ੍ਰਾਹਕ ਆਪਣੇ ਖਾਤੇ ਵੀ ਚੈੱਕ ਕਰ ਸਕਦੇ ਹਨ ।ਉਹ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਅਤੇ ਕਢਵਾ ਵੀ ਸਕਦੇ ਹਨ ।