Punjab State Board PSEB 6th Class Agriculture Book Solutions Chapter 7 ਪੰਜਾਬ ਦੇ ਮੁੱਖ ਫ਼ਲ Textbook Exercise Questions and Answers.
PSEB Solutions for Class 6 Agriculture Chapter 7 ਪੰਜਾਬ ਦੇ ਮੁੱਖ ਫ਼ਲ
Agriculture Guide for Class 6 PSEB ਪੰਜਾਬ ਦੇ ਮੁੱਖ ਫ਼ਲ Textbook Questions and Answers
ਅਭਿਆਸ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਇਕ ਜਾਂ ਦੋ ਸ਼ਬਦਾਂ ਵਿਚ ਉੱਤਰ ਦਿਓ-
ਪ੍ਰਸ਼ਨ 1.
ਪੰਜਾਬ ਵਿਚ ਫ਼ਲਾਂ ਦੀ ਕਾਸ਼ਤ ਦਾ ਰਕਬਾ ਲਿਖੋ ।
ਉੱਤਰ-
ਲਗਪਗ 75 ਹਜ਼ਾਰ ਹੈਕਟੇਅਰ ।
ਪ੍ਰਸ਼ਨ 2.
ਪੰਜਾਬ ਵਿਚ ਕਿੰਨੂ ਦੀ ਕਾਸ਼ਤ ਕਿਹੜੇ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ ?
ਉੱਤਰ-
ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ।
ਪ੍ਰਸ਼ਨ 3.
ਕਿੰਨੂ ਦੇ ਬੂਟੇ ਲਾਉਣ ਦਾ ਸਮਾਂ ਲਿਖੋ ।
ਉੱਤਰ-
ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ।
ਪ੍ਰਸ਼ਨ 4.
ਅਮਰੂਦ ਵਿਚ ਕਿਹੜੇ ਵਿਟਾਮਿਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ?
ਉੱਤਰ-
ਵਿਟਾਮਿਨ ਸੀ ।
ਪ੍ਰਸ਼ਨ 5.
ਕਿਹੜੇ ਫ਼ਲ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ?
ਉੱਤਰ-
ਅੰਬ ਨੂੰ ।
ਪ੍ਰਸ਼ਨ 6.
ਅੰਬ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਕਿਹੜੇ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ ?
ਉੱਤਰ-
ਨੀਮ ਪਹਾੜੀ ਜ਼ਿਲ੍ਹਿਆਂ ਰੋਪੜ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ ।
ਪ੍ਰਸ਼ਨ 7.
ਨਾਸ਼ਪਤੀ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਕਿਹੜੇ ਇਲਾਕੇ ਵਿਚ ਕੀਤੀ ਜਾਂਦੀ ਹੈ ?
ਉੱਤਰ-
ਅਮ੍ਰਿਤਸਰ, ਗੁਰਦਾਸਪੁਰ, ਜਲੰਧਰ ।
ਪ੍ਰਸ਼ਨ 8.
ਲੀਚੀ ਦੀਆਂ ਕਿਸਮਾਂ ਦੱਸੋ ।
ਉੱਤਰ-
ਸੀਡਲੈਸ ਲੇਟ, ਕਲਕੱਤੀਆ, ਦੇਹਰਾਦੂਨ ।
ਪ੍ਰਸ਼ਨ 9.
ਆਤੂ ਦੇ ਬੂਟੇ ਕਦੋਂ ਲਾਉਣੇ ਚਾਹੀਦੇ ਹਨ ?
ਉੱਤਰ-
ਆਤੂ ਦੇ ਇਕ ਸਾਲ ਦੇ ਬੂਟੇ ਅੱਧ ਜਨਵਰੀ ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਬਾਗ ਵਿਚ ਲਾਉਣੇ ਚਾਹੀਦੇ ਹਨ ।
(ਅ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਹੇਠ ਲਿਖੇ ਮੁੱਖ ਤੱਤ ਜ਼ਿਆਦਾ ਮਾਤਰਾ ਵਿੱਚ ਕਿਹੜੇ ਫ਼ਲਾਂ ਵਿਚ ਪਾਏ ਜਾਂਦੇ ਹਨ
ਵਿਟਾਮਿਨ ਸੀ, ਵਿਟਾਮਿਨ ਏ, ਲੋਹਾ, ਪ੍ਰੋਟੀਨ, ਵਿਟਾਮਿਨ ਬੀ, ਪੋਟਾਸ਼ੀਅਮ, ਕੈਲਸ਼ੀਅਮ ।
ਉੱਤਰ-
ਵਿਟਾਮਿਨ ਸੀ – ਨਿੰਬੂ ਜਾਤੀ ਦੇ ਫ਼ਲ, ਅਮਰੂਦ, ਆਮਲਾ, ਬੇਰ ।
ਵਿਟਾਮਿਨ ਏ – ਅੰਬ, ਨਾਸ਼ਪਾਤੀ, ਬੇਰ, ਪਪੀਤਾ ।
ਲੋਹਾ – ਅਮਰੂਦ, ਨਾਸ਼ਪਾਤੀ, ਬੇਰ, ਕਰੌਂਦਾਂ, ਅੰਜੀਰ, ਖ਼ਜ਼ਰ ।
ਪ੍ਰੋਟੀਨ – ਕਾਜੂ, ਬਾਦਾਮ, ਅਖ਼ਰੋਟ ।
ਵਿਟਾਮਿਨ ਬੀ – ਅੰਬ, ਨਾਸ਼ਪਾਤੀ, ਆੜੂ ।
ਪੋਟਾਸ਼ੀਅਮ – ਕੇਲਾ ।
ਕੈਲਸ਼ੀਅਮ – ਲੀਚੀ, ਕਰੌਂਦਾ ।
ਪ੍ਰਸ਼ਨ 2.
ਫ਼ਲ ਮਨੁੱਖ ਦੀ ਸਿਹਤ ਲਈ ਕਿਉਂ ਮਹੱਤਵਪੂਰਨ ਹਨ ?
ਉੱਤਰ-
ਫ਼ਲਾਂ ਵਿਚ ਬਹੁਤ ਸਾਰੇ ਖ਼ੁਰਾਕੀ ਤੱਤ ਮਿਲਦੇ ਹਨ, ਜਿਵੇਂ ਵਿਟਾਮਿਨ, ਧਾਤਾਂ, ਖਣਿਜ ਪਦਾਰਥ, ਪਿਗਮੈਂਟਸ, ਐਂਟੀਆਕਸੀਡੈਂਟਸ ਆਦਿ । ਇੱਕ ਮਨੁੱਖ ਨੂੰ ਰੋਜ਼ਾਨਾ 100 ਗਾਮ ਫ਼ਲਾਂ ਦੀ ਲੋੜ ਹੈ । ਫਲ ਮਨੁੱਖ ਵਿਚ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਵਧਾਉਂਦੇ ਹਨ ।
ਪ੍ਰਸ਼ਨ 3.
ਪੰਜਾਬ ਦੇ ਕਿਹੜੇ ਮੁੱਖ ਫ਼ਲ ਹਨ ?
ਉੱਤਰ-
ਪੰਜਾਬ ਵਿਚ ਕਿੰਨੂ, ਅਮਰੂਦ, ਅੰਬ, ਨਾਸ਼ਪਾਤੀ, ਲੀਚੀ, ਆਤੂ, ਬੇਰ, ਮਾਲਟਾ ਆਦਿ ।
ਪ੍ਰਸ਼ਨ 4.
ਨਿੰਬੂ ਜਾਤੀ ਦੇ ਫ਼ਲਾਂ ਵਿੱਚ ਕਿਹੜੇ ਫ਼ਲ ਆਉਂਦੇ ਹਨ ?
ਉੱਤਰ-
ਕਿੰਨੂ, ਮਾਲਟਾ, ਨਿੰਬੂ, ਗਰੇਪਫਰੂਟ ਅਤੇ ਗਲਗਲ
ਪ੍ਰਸ਼ਨ 5.
ਨਾਸ਼ਪਾਤੀ ਦੀਆਂ ਉੱਨਤ ਕਿਸਮਾਂ ਬਾਰੇ ਲਿਖੋ ।
ਉੱਤਰ-
ਪੱਥਰ ਨਾਖ, ਪੰਜਾਬ ਬਿਊਟੀ, ਬੱਗੂਗੋਸ਼ਾ, ਪੰਜਾਬ ਸੌਫਟ ।
ਪ੍ਰਸ਼ਨ 6.
ਆਤੂ ਦੀਆਂ ਕਿਸਮਾਂ ਬਾਰੇ ਲਿਖੋ ।
ਉੱਤਰ-
ਪਰਤਾਪ, ਸ਼ਾਨੇ ਪੰਜਾਬ, ਪ੍ਰਭਾਤ, ਸ਼ਰਬਤੀ, ਪੰਜਾਬ ਨੈਕਟਰੇਨ ।
ਪ੍ਰਸ਼ਨ 7.
ਬੇਰ ਖਾਣ ਦੇ ਕੀ ਫ਼ਾਇਦੇ ਹਨ ?
ਉੱਤਰ-
ਬੇਰ ਖੂਨ ਨੂੰ ਸਾਫ਼ ਕਰਦਾ ਹੈ ਅਤੇ ਭੋਜਨ ਦੀ ਪਾਚਨ ਸ਼ਕਤੀ ਵਧਾਉਂਦਾ ਹੈ ।
ਪ੍ਰਸ਼ਨ 8.
ਕਿੰਨੂ ਖਾਣ ਦੇ ਕੀ ਫਾਇਦੇ ਹਨ ?
ਉੱਤਰ-
ਕਿੰਨੁ, ਵਿਚ ਵਿਟਾਮਿਨ ਸੀ ਦੀ ਮਾਤਰਾ ਵਧੇਰੇ ਹੁੰਦੀ ਹੈ । ਇਹ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ ।
ਪ੍ਰਸ਼ਨ 9.
ਪੰਜਾਬ ਵਿਚ ਨਾਸ਼ਪਾਤੀ, ਬੇਰ, ਲੀਚੀ ਅਤੇ ਆੜੂ ਦੀ ਕਾਸ਼ਤ ਕਿਹੜੇ ਥਾਂਵਾਂ ਤੇ ਹੈ ?
ਉੱਤਰ-
ਨਾਸ਼ਪਾਤੀ – ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ।
ਬੇਰ – ਸੰਗਰੂਰ, ਪਟਿਆਲਾ, ਮਾਨਸਾ ।
ਲੀਚੀ – ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ।
ਆਤੂ – ਤਰਨਤਾਰਨ, ਜਲੰਧਰ, ਪਟਿਆਲਾ ।
ਪ੍ਰਸ਼ਨ 10.
ਅੰਬ ਤੋਂ ਕਿਹੜੇ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਖਟਮਿਠੀ ਚੱਟਨੀ, ਆਚਾਰ, ਅੰਬਚੂਰ, ਅੰਬ ਪਾਪੜ, ਜੂਸ, ਮੁਰੱਬਾ, ਸ਼ਰਬਤ ।
(ੲ) ਹੇਠ ਲਿਖੇ ਪ੍ਰਸ਼ਨਾਂ ਦਾ 4-5 ਲਾਈਨਾਂ ਵਿਚ ਉੱਤਰ ਦਿਓ-
ਪ੍ਰਸ਼ਨ 1.
ਪੰਜਾਬ ਵਿਚ ਉਗਾਏ ਜਾਣ ਵਾਲੇ ਫ਼ਲ, ਉਹਨਾਂ ਦੀਆਂ ਕਿਸਮਾਂ, ਜ਼ਿਲ੍ਹੇ ਜਿੱਥੇ ਕਾਸ਼ਤ ਹੁੰਦੀ ਹੈ, ਬੂਟੇ ਲਗਾਉਣ ਦਾ ਸਮਾਂ ਅਤੇ ਪੋਸ਼ਟਿਕ ਮਹੱਤਤਾ ਦੀ ਸਾਰਨੀ ਤਿਆਰ ਕਰੋ ।
ਉੱਤਰ-
ਪ੍ਰਸ਼ਨ 2.
ਕਿੰਨੂ ਦੀ ਕਾਸ਼ਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕਿੰਨੂ ਇੱਕ ਨਿੰਬੂ ਜਾਤੀ ਦਾ ਫ਼ਲ ਹੈ ਇਸ ਦੀ ਕਾਸ਼ਤ ਹੋਰ ਨਿੰਬੂ ਜਾਤੀ ਦੇ ਫ਼ਲਾਂ ਵਿਚੋਂ ਪਹਿਲੇ ਨੰਬਰ ਤੇ ਹੈ ।
ਕਾਸ਼ਤ ਵਾਲੇ ਜ਼ਿਲ੍ਹੇ – ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਮੁਕਤਸਰ, ਬਠਿੰਡਾ, ਫ਼ਰੀਦਕੋਟ ।
ਲਗਾਉਣ ਦਾ ਸਮਾਂ – ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ।
ਇਸ ਵਿਚ ਵਿਟਾਮਿਨ ਸੀ ਵੱਧ ਮਾਤਰਾ ਵਿੱਚ ਹੁੰਦਾ ਹੈ ।
ਪ੍ਰਸ਼ਨ 3.
ਹੇਠ ਲਿਖੇ ਫ਼ਲਾਂ ਦੇ ਗੁਣਕਾਰੀ ਗੁਣਾਂ ਬਾਰੇ ਵੇਰਵਾ ਦਿਓ ।
ਅਮਰੂਦ, ਕਿੰਨੂ, ਅੰਬ, ਨਾਸ਼ਪਾਤੀ ।
ਉੱਤਰ-
ਅਮਰੂਦ – ਇਸ ਵਿਚ ਵਿਟਾਮਿਨ ਸੀ ਮੰਤਰੇ ਤੋਂ ਵੀ 2-5 ਗੁਣਾ ਅਤੇ ਟਮਾਟਰ ਤੋਂ 10 ਗੁਣਾ ਵੱਧ ਹੁੰਦਾ ਹੈ । ਇਸ ਦੇ ਗੁੱਦੇ ਵਿਚ ਐਂਟੀਆਕਸੀਡੈਂਟਸ ਦੇ ਅੰਸ਼ ਹੁੰਦੇ ਹਨ ਜੋ ਉੱਪਰਲੇ ਖੂਨ ਦੇ ਦਬਾਅ ਨੂੰ ਠੀਕ ਕਰਦੇ ਹਨ ।
ਕਿੰਨੂ – ਇਹਨਾਂ ਵਿਚ ਵਿਟਾਮਿਨ ਸੀ ਬਹੁਤ ਹੁੰਦਾ ਹੈ ਇਹ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ ।
ਅੰਬ – ਅੰਬਾਂ ਵਿਚ ਵਿਟਾਮਿਨ ਏ ਸਭ ਤੋਂ ਜ਼ਿਆਦਾ ਹੁੰਦਾ ਹੈ । ਇਹ ਅੱਖਾਂ ਲਈ ਲਾਹੇਵੰਦ ਹੈ । ਇਸ ਵਿਚ ਹੋਰ ਵਿਟਾਮਿਨ ਵੀ ਹੁੰਦੇ ਹਨ ।
ਨਾਸ਼ਪਾਤੀ – ਇਸ ਵਿਚ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਬੀ, ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਹੁੰਦਾ ਹੈ । ਇਹ ਤੱਤ ਹੱਡੀਆਂ, ਲਹੂ ਬਣਾਉਣ ਲਈ ਸਹਾਈ ਹਨ ।
ਪ੍ਰਸ਼ਨ 4.
ਹੇਠ ਲਿਖੇ ਫਲਾਂ ਦੀ ਕਾਸ਼ਤ ਤੇ ਨੋਟ ਲਿਖੋ ।
ਕਿੰਨੂ, ਬੇਰ, ਲੀਚੀ, ਆੜੂ, ਅਮਰੂਦ, ਅੰਬ, ਨਾਸ਼ਪਾਤੀ ।
ਉੱਤਰ-
ਕਿੰਨੂ ਦੀ ਕਾਸ਼ਤ – ਕਿੰਨੂ, ਨਿੰਬੂ ਜਾਤੀ ਦਾ ਫਲ ਹੈ । ਇਸ ਦੀ ਕਾਸ਼ਤ ਨਿੰਬੂ ਜਾਤੀ ਦੇ ਹੋਰ ਫ਼ਲਾਂ ਵਿਚੋਂ ਪਹਿਲੇ ਨੰਬਰ ਤੇ ਹੈ । ਇਸ ਦੀ ਕਾਸ਼ਤ ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਆਦਿ ਜ਼ਿਲਿਆਂ ਵਿਚ ਹੁੰਦੀ ਹੈ । ਫਰਵਰੀ-ਮਾਰਚ ਅਤੇ ਸਤੰਬਰਅਕਤੂਬਰ ਵਿਚ ਬੂਟੇ ਲਗਾਏ ਜਾਂਦੇ ਹਨ ।
ਬੇਰ ਦੀ ਕਾਸ਼ਤ – ਬੇਰ ਦੀ ਕਾਸ਼ਤ ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਵਿਚ ਹੁੰਦੀ ਹੈ । ਉਮਰਾਨ, ਵਲੈਤੀ, ਸਨੌਰ-2 ਇਸ ਦੀਆਂ ਉੱਨਤ ਕਿਸਮਾਂ ਹਨ । ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿਚ ਲਗਾਇਆ ਜਾਂਦਾ ਹੈ ।
ਲੀਚੀ ਦੀ ਕਾਸ਼ਤ – ਲੀਚੀ ਦੀ ਕਾਸ਼ਤ ਗੁਰਦਾਸਪੁਰ, ਹੁਸ਼ਿਆਰਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪ ਨਗਰ ਆਦਿ ਵਿਚ ਹੁੰਦੀ ਹੈ । ਇਹਨਾਂ ਨੂੰ ਸਤੰਬਰ ਵਿਚ ਲਗਾਇਆ ਜਾਂਦਾ ਹੈ । ਇਸ ਦੀਆਂ ਕਿਸਮਾਂ ਹਨ-ਕਲਕੱਤੀਆ, ਦੇਹਰਾਦੂਨ, ਸੀਡਲੈਸ ਲੇਟ ।
ਆਤੂ ਦੀ ਕਾਸ਼ਤ – ਇਹ ਠੰਡੇ ਇਲਾਕੇ ਦਾ ਫਲ ਹੈ । ਇਸ ਦੀ ਕਾਸ਼ਤ ਜਲੰਧਰ, ਪਟਿਆਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ ਵਿਚ ਹੁੰਦੀ ਹੈ ।
ਇਸ ਦੇ ਇੱਕ ਸਾਲ ਦੇ ਬੂਟੇ ਅੱਧ ਜਨਵਰੀ ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਬਾਗ ਵਿਚ ਲਗਾਏ ਜਾਂਦੇ ਹਨ । ਇਸ ਦੀਆਂ ਕਿਸਮਾਂ ਹਨ-ਸ਼ਾਨੇ ਪੰਜਾਬ ਪ੍ਰਭਾਤ, ਪਰਤਾਪ, ਸ਼ਰਬਤੀ ਅਤੇ ਪੰਜਾਬ ਨੈਕਟਰੇਨ ।
ਅਮਰੂਦ ਦੀ ਕਾਸ਼ਤ – ਪੰਜਾਬ ਵਿਚ ਨਿੰਬੂ ਜਾਤੀ ਤੋਂ ਬਾਅਦ ਅਮਰੂਦ ਦੀ ਕਾਸ਼ਤ ਦੂਸਰੇ ਸਥਾਨ ਤੇ ਹੈ । ਇਸਦੀ ਪੈਦਾਵਾਰ ਤੇ ਖ਼ਰਚ ਘੱਟ ਆਉਂਦਾ ਹੈ । ਇਸ ਦੀ ਕਾਸ਼ਤ ਪੰਜਾਬ ਦੇ ਲਗਪਗ ਸਾਰੇ ਇਲਾਕਿਆਂ ਵਿਚ ਹੁੰਦੀ ਹੈ । ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿਚ ਇਸ ਦੇ ਪੌਦੇ ਲਗਾਏ ਜਾਂਦੇ ਹਨ । ਪੰਜਾਬ ਪਿੰਕ, ਸਰਦਾਰ, ਅਲਾਹਾਬਾਦ ਸਫ਼ੈਦਾ ਇਸ ਦੀਆਂ ਕਿਸਮਾਂ ਹਨ ।
ਅੰਬ ਦੀ ਕਾਸ਼ਤ – ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ । ਇਸਦਾ ਪੰਜਾਬ ਵਿਚ ਤੀਸਰਾ ਸਥਾਨ ਹੈ । ਇਸ ਦੀ ਕਾਸ਼ਤ ਹੁਸ਼ਿਆਰਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਵਿੱਚ ਹੁੰਦੀ ਹੈ । ਫਰਵਰੀਮਾਰਚ ਅਤੇ ਅਗਸਤ-ਸਤੰਬਰ ਵਿਚ ਇਸ ਦੇ ਬੂਟੇ ਲਗਾਏ ਜਾਂਦੇ ਹਨ । ਅਲਫੌਂਸੋ, ਦੁਸਹਿਰੀ, ਲੰਗੜਾ ਇਸ ਦੀਆਂ ਕਿਸਮਾਂ ਹਨ ।
ਨਾਸ਼ਪਾਤੀ ਦੀ ਕਾਸ਼ਤ – ਨਾਸ਼ਪਾਤੀ ਦੀ ਕਾਸ਼ਤ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਵਿਚ ਕੀਤੀ ਜਾਂਦੀ ਹੈ । ਇਸ ਦੀਆਂ ਕਿਸਮਾਂ ਹਨ-ਪੱਥਰ ਨਾਖ, ਬੱਗੂਗੋਸ਼ਾ, ਪੰਜਾਬ ਬਿਊਟੀ, ਪੰਜਾਬ ਸੌਫ਼ਟ ਆਦਿ । ਇਸ ਦੇ ਬੂਟੇ ਸਰਦੀਆਂ ਵਿੱਚ ਅੱਧ ਫ਼ਰਵਰੀ ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਲਗਾਏ ਜਾਂਦੇ ਹਨ ।
ਪ੍ਰਸ਼ਨ 5.
ਪੰਜਾਬ ਵਿਚ ਫਲਦਾਰ ਬੂਟੇ ਲਗਾਉਣ ਦੇ ਸਮੇਂ ਦਾ ਵੇਰਵਾ ਦਿਓ ਅਤੇ ਨਾਲ ਹੀ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਫਲ਼ | ਕਿਸਮਾਂ | ਬੂਟੇ ਲਗਾਉਣ ਦਾ ਸਮਾਂ |
ਨਿੰਬੂ ਜਾਤੀ ਦੇ (ਕਿੰਨੂ) ਫਲ | ਕਿੰਨੂ | ਫਰਵਰੀ ਤੋਂ ਮਾਰਚ ਅਤੇ ਸਤੰਬਰ ਤੋਂ ਅਕਤੂਬਰ |
ਅਮਰੂਦ | ਪੰਜਾਬ ਪਿੰਕ, ਸਰਦਾਰ, ਅਲਾਹਾਬਾਦ ਸਫ਼ੈਦਾ | ਫਰਵਰੀ-ਮਾਰਚ ਅਤੇ ਅਗਸਤ-ਸਤੰਬਰ |
ਅੰਬ | ਅਲਫਾਂਸੋ, ਦੁਸਹਿਰੀ, ਲੰਗੜਾ | ਫਰਵਰੀ-ਮਾਰਚ ਅਤੇ ਅਗਸਤ-ਸਤੰਬਰ |
ਨਾਸ਼ਪਾਤੀ | ਪੱਥਰਨਾਖ਼, ਪੰਜਾਬ ਬਿਊਟੀ, ਬੱਗੂਗੋਸ਼ਾ, ਪੰਜਾਬ ਸੌਫਟ | ਸਰਦੀਆਂ ਵਿਚ ਅੱਧ ਫਰਵਰੀ |
ਬੇਰ | ਉਮਰਾਨ, ਵਲੈਤੀ, ਸਨੌਰ-2 | ਫਰਵਰੀ-ਮਾਰਚ ਅਤੇ ਅਗਸਤ-ਸਤੰਬਰ |
ਲੀਚੀ | ਦੇਹਰਾਦੂਨ, ਕਲਕੱਤੀਆ, ਸੀਡਲੈਸ ਲੇਟ | ਸਤੰਬਰ |
ਆਤੂ | ਪਰਤਾਪ, ਸ਼ਾਨੇ ਪੰਜਾਬ, ਪ੍ਰਭਾਤ ਸ਼ਰਬਤੀ, ਪੰਜਾਬ ਨੈਕਟਰੇਨ | ਅੱਧ ਜਨਵਰੀ ਤਕ |
PSEB 6th Class Agriculture Guide ਪੰਜਾਬ ਦੇ ਮੁੱਖ ਫ਼ਲ Important Questions and Answers
ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਅਮਰੂਦ ਦੀਆਂ ਕਿਸਮਾਂ ਨਹੀਂ ਹਨ-
(i) ਸਰਦਾਰ
(ii) ਕਲਕੱਤੀਆ
(iii) ਇਲਾਹਾਬਾਦ ਸਫ਼ੈਦਾ
(iv) ਪੰਜਾਬ ਪਿੰਕ ।
ਉੱਤਰ-
(ii) ਕਲਕੱਤੀਆ ।
ਪ੍ਰਸ਼ਨ 2.
ਫਲਾਂ ਦਾ ਬਾਦਸ਼ਾਹ ਹੈ-
(i) ਅਮਰੂਦ
(ii) ਆਮਲਾ
(ii) ਅੰਬ
(iv) ਬੇਰ ।
ਉੱਤਰ-
(iii) ਅੰਬ ।
ਪ੍ਰਸ਼ਨ 3.
ਟਮਾਟਰ ਦੀ ਤੁਲਨਾ ਵਿਚ ਅਮਰੂਦ ਵਿਚ ਵਿਟਾਮਿਨ ਸੀ ਕਿੰਨਾ ਵੱਧ ਹੈ ?
(i) 5 ਗੁਣਾ
(ii) 20 ਗੁਣਾ
(iii) 10 ਗੁਣਾ
(iv) 2 ਗੁਣਾ ।
ਉੱਤਰ-
(ii) 10 ਗੁਣਾ ।
ਪ੍ਰਸ਼ਨ 4.
ਲੀਚੀ ਦੀ ਕਿਸਮ ਹੈ-
(i) ਪ੍ਰਭਾਤ
(i) ਸਨੌਰ-2
(iii) ਦੇਹਰਾਦੂਨ
(iv) ਬੱਗੂਗੋਸ਼ਾ ।
ਉੱਤਰ-
(iii) ਦੇਹਰਾਦੂਨ ।
ਪ੍ਰਸ਼ਨ 5.
ਬੇਰ ਦੀਆਂ ਕਿਸਮਾਂ ਹਨ-
(i) ਉਮਰਾਨ
(ii) ਵਲੈਤੀ
(iii) ਸਨੌਰ-2
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।
ਖ਼ਾਲੀ ਥਾਂ ਭਰੋ-
(i) ਗਰੇਪਫਰੂਟ ……………………. ਜਾਤੀ ਦਾ ਫ਼ਲ ਹੈ ।
ਉੱਤਰ-
ਨਿੰਬੂ
(ii) ਪੰਜਾਬ ਦਾ ਅੰਬ ਦੀ ਪੈਦਾਵਾਰ ਵਿਚ …………………. ਸਥਾਨ ਹੈ ।
ਉੱਤਰ-
ਤੀਸਰਾ
(iii) ……………….. ਔਰਤਾਂ ਦੇ ਛਾਤੀ ਦੇ ਕੈਂਸਰ ਲਈ ਲਾਭਕਾਰੀ ਹੈ ।
ਉੱਤਰ-
ਲੀਚੀ
(iv) ……………………. ਖੂਨ ਸਾਫ਼ ਕਰਦਾ ਹੈ ।
ਉੱਤਰ-
ਬੇਰ
(v) …………………. ਠੰਡੇ ਇਲਾਕੇ ਦਾ ਫ਼ਲ ਹੈ ।
ਉੱਤਰ-
ਆੜੂ
(vi) ਪੰਜਾਬ ਪਿੰਕ …………………. ਦੀ ਕਿਸਮ ਹੈ ।
ਉੱਤਰ-
ਅਮਰੂਦ ।
ਠੀਕ/ਗਲਤ-
(i) ਉਮਰਾਨ ਅੰਬ ਦੀ ਕਿਸਮ ਹੈ ।
(ii) ਅੰਬ ਦੀ ਕਾਸ਼ਤ ਵਿਚ ਪੰਜਾਬ ਤੀਜੇ ਸਥਾਨ ਤੇ ਹੈ ।
(iii) ਕੇਲੇ ਵਿਚ ਪੋਟਾਸ਼ੀਅਮ ਵੱਧ ਹੁੰਦਾ ਹੈ ।
ਉੱਤਰ-
(i) ਗਲਤ,
(ii) ਠੀਕ,
(iii) ਠੀਕ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਵਿਚ ਨਿੰਬੂ ਜਾਤੀ ਦੇ ਫ਼ਲਾਂ ਹੇਠ ਰਕਬਾ ਦੱਸੋ ।
ਉੱਤਰ-
50 ਹਜ਼ਾਰ ਹੈਕਟੇਅਰ ।
ਪ੍ਰਸ਼ਨ 2.
ਅਮਰੂਦ ਵਿਚ ਵਿਟਾਮਿਨ ਸੀ ਸੰਤਰੇ ਤੋਂ ਕਿੰਨੇ ਗੁਣਾ ਵੱਧ ਹੈ ?
ਉੱਤਰ-
2-5 ਗੁਣਾ ।
ਪ੍ਰਸ਼ਨ 3.
ਅੰਬ ਦੀ ਕਾਸ਼ਤ ਦਾ ਪੰਜਾਬ ਵਿਚ ਕਿੰਨਾ ਸਥਾਨ ਹੈ ?
ਉੱਤਰ-
ਤੀਸਰਾ ।
ਪ੍ਰਸ਼ਨ 4.
ਅੰਬ ਵਿਚ ਕਿਹੜਾ ਵਿਟਾਮਿਨ ਵੱਧ ਹੈ ?
ਉੱਤਰ-
ਵਿਟਾਮਿਨ ਏ ।
ਪ੍ਰਸ਼ਨ 5.
ਸੰਤੁਲਿਤ ਖੁਰਾਕ ਵਿਚ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੇ ਫਲ ਖਾਣੇ ਚਾਹੀਦੇ ਹਨ ?
ਉੱਤਰ-
100 ਗ੍ਰਾਮ ।
ਪ੍ਰਸ਼ਨ 6.
ਗਲਗਲ ਕਿਸ ਜਾਤੀ ਦਾ ਫਲ ਹੈ ?
ਉੱਤਰ-
ਨਿੰਬੂ ਜਾਤੀ ਦਾ ।
ਪ੍ਰਸ਼ਨ 7.
ਕੇਲਾ ਫਲ ਵਿਚ ਕਿਹੜਾ ਖ਼ੁਰਾਕੀ ਤੱਤ ਵਧੇਰੇ ਹੈ ?
ਉੱਤਰ-
ਪੋਟਾਸ਼ੀਅਮ ।
ਪ੍ਰਸ਼ਨ 8.
ਕਾਜੂ, ਬਾਦਾਮ, ਅਖਰੋਟ ਵਿਚ ਕਿਹੜਾ ਖ਼ੁਰਾਕੀ ਤੱਤ ਵੱਧ ਹੈ ?
ਉੱਤਰ-
ਪ੍ਰੋਟੀਨ ।
ਪ੍ਰਸ਼ਨ 9.
ਅਮਰੂਦ ਦੀ ਬਰਸਾਤੀ ਫ਼ਸਲ ਤੇ ਕਿਸ ਦਾ ਹਮਲਾ ਹੁੰਦਾ ਹੈ ?
ਉੱਤਰ-
ਫਲ ਦੀ ਮੱਖੀ ।
ਪ੍ਰਸ਼ਨ 10.
ਪੱਕੇ ਅੰਬ ਤੋਂ ਕੀ ਬਣਾਇਆ ਜਾਂਦਾ ਹੈ ?
ਉੱਤਰ-
ਜੂਸ, ਮੁਰੱਬਾ, ਸ਼ਰਬਤ ।
ਪ੍ਰਸ਼ਨ 11.
ਪੰਜਾਬ ਸੌਫਟ ਕਿਸ ਦੀ ਕਿਸਮ ਹੈ ?
ਉੱਤਰ-
ਨਾਸ਼ਪਾਤੀ ਦੀ ।
ਪ੍ਰਸ਼ਨ 12.
ਸੀਡਲੈਸ ਲੇਟ ਕਿਸ ਦੀ ਕਿਸਮ ਹੈ ?
ਉੱਤਰ-
ਲੀਚੀ ਦੀ ।
ਪ੍ਰਸ਼ਨ 13.
ਆਤੂ ਕਿਸ ਇਲਾਕੇ ਦਾ ਫ਼ਲ ਹੈ ?
ਉੱਤਰ-
ਠੰਡੇ ਇਲਾਕੇ ਦਾ ।
ਪ੍ਰਸ਼ਨ 14.
ਪੰਜਾਬ ਨੈਕਟਰੇਨ ਕਿਸ ਦੀ ਕਿਸਮ ਹੈ ?
ਉੱਤਰ-
ਆਤੂ ਦੀ ।
ਪ੍ਰਸ਼ਨ 15.
ਫਲਦਾਰ ਬੂਟੇ ਲਾਉਣ ਲਈ ਕਿੰਨਾ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ ?
ਉੱਤਰ-
ਇਕ ਮੀਟਰ ਡੂੰਘਾ ਅਤੇ ਇਕ ਮੀਟਰ ਘੇਰੇ ਵਾਲਾ ।
ਪ੍ਰਸ਼ਨ 16.
ਪੰਜਾਬ ਵਿਚ ਅਮਰੂਦ ਦੀ ਕਾਸ਼ਤ ਦਾ ਕਿਹੜਾ ਸਥਾਨ ਹੈ ?
ਉੱਤਰ-
ਦੂਸਰਾ ।
ਪ੍ਰਸ਼ਨ 17.
ਅਮਰੂਦ ਦੀਆਂ ਉੱਨਤ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਪੰਜਾਬ ਪਿੰਕ, ਸਰਦਾਰ ਅਤੇ ਅਲਾਹਾਬਾਦ ਸਫ਼ੈਦਾ ।
ਪ੍ਰਸ਼ਨ 18.
ਅਮਰੂਦ ਵਿਚ ਕਿਹੜੇ ਤੱਤ ਪਾਏ ਜਾਂਦੇ ਹਨ ? ਜੋ ਉੱਪਰਲੇ ਖੂਨ ਦੇ ਦਬਾਅ ਨੂੰ ਠੀਕ ਰੱਖਦੇ ਹਨ ।
ਉੱਤਰ-
ਐਂਟੀਆਕਸੀਡੈਂਟਸ ਦੇ ਅੰਸ਼ ।
ਪ੍ਰਸ਼ਨ 19.
ਅੰਬ ਦੇ ਬੂਟੇ ਲਾਉਣ ਦਾ ਸਮਾਂ ਲਿਖੋ ।
ਉੱਤਰ-
ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ।
ਪ੍ਰਸ਼ਨ 20.
ਬੇਰ ਦੀਆਂ ਉੱਨਤ ਕਿਸਮਾਂ ਲਿਖੋ ।
ਉੱਤਰ-
ਉਮਰਾਨ, ਵਲੈਤੀ, ਸਨੌਰ-2 ।
ਪ੍ਰਸ਼ਨ 21.
ਬੇਰ ਦੇ ਬੂਟੇ ਲਗਾਉਣ ਦਾ ਸਮਾਂ ਦੱਸੋ ।
ਉੱਤਰ-
ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਵਿਚ ਘੱਟ ਲਗਾਏ ਜਾਣ ਵਾਲੇ ਫਲ ਕਿਹੜੇ ਹਨ ?
ਉੱਤਰ-
ਨਿੰਬੂ, ਗਲਗਲ, ਅੰਗੂਰ, ਅਲੂਚਾ, ਲੋਕਾਠ, ਅਨਾਰ, ਪਪੀਤਾ, ਚੀਕੂ, ਫ਼ਾਲਸਾ ਆਦਿ ਘੱਟ ਲਗਾਏ ਜਾਣ ਵਾਲੇ ਫਲ ਹਨ ।
ਪ੍ਰਸ਼ਨ 2.
ਅਮਰੂਦ ਦੀ ਕਾਸ਼ਤ ਪੰਜਾਬ ਦੇ ਲਗਪਗ ਸਾਰੇ ਇਲਾਕਿਆਂ ਵਿਚ ਕੀਤੀ ਜਾਂਦੀ ਹੈ । ਕਿਉਂ ?
ਉੱਤਰ-
ਦੂਸਰੇ ਫਲਾਂ ਦੇ ਮੁਕਾਬਲੇ ਇਸ ਦੀ ਪੈਦਾਵਾਰ ਤੇ ਘੱਟ ਖ਼ਰਚ ਆਉਂਦਾ ਹੈ ।
ਪ੍ਰਸ਼ਨ 3.
ਅੰਬ ਨੂੰ ਕਦੋਂ ਖਾਧਾ ਜਾਂਦਾ ਹੈ ?
ਉੱਤਰ-
ਅੰਬ ਨੂੰ ਸਾਰੇ ਪੜਾਵਾਂ ਤੇ ਖਾਧਾ ਜਾਂਦਾ ਹੈ । ਕੱਚੇ ਅੰਬ ਦਾ ਆਚਾਰ, ਚਟਨੀ ਆਦਿ ਬਣਾ ਕੇ ਅਤੇ ਪੱਕੇ ਫਲ ਦਾ ਸ਼ਰਬਤ ਤੇ ਸਿੱਧਾ ਵੀ ਖਾਧਾ ਜਾਂਦਾ ਹੈ ।
ਪ੍ਰਸ਼ਨ 4.
ਬੇਰ ਦਾ ਸਿਹਤ ਦੇ ਪੱਖ ਤੋਂ ਲਾਭ ਦੱਸੋ ।
ਉੱਤਰ-
ਇਹ ਖੂਨ ਨੂੰ ਸਾਫ਼ ਕਰਦਾ ਹੈ ਅਤੇ ਭੋਜਨ ਦੀ ਪਾਚਨ ਸ਼ਕਤੀ ਵਧਾਉਂਦਾ ਹੈ ।
ਪ੍ਰਸ਼ਨ 5.
ਫ਼ਲਦਾਰ ਪੌਦੇ ਬੀਜਣ ਦੀ ਕਿਰਿਆ ਬਾਰੇ ਦੱਸੋ ।
ਉੱਤਰ-
ਫਲਦਾਰ ਬੂਟੇ ਲਗਾਉਣ ਲਈ ਇੱਕ ਮੀਟਰ ਡੂੰਘਾ ਅਤੇ ਇੱਕ ਮੀਟਰ ਘੇਰੇ ਵਾਲਾ ਟੋਇਆ ਪੁੱਟਿਆ ਜਾਂਦਾ ਹੈ । ਇਸ ਦੀ ਉੱਪਰਲੀ ਮਿੱਟੀ ਵਿੱਚ ਗਲੀ ਸੜੀ ਰੂੜੀ ਮਿਲਾ ਕੇ ਜ਼ਮੀਨ ਨੂੰ ਥੋੜ੍ਹਾ ਜਿਹਾ ਉੱਚਾ ਰੱਖ ਕੇ ਭਰਿਆ ਜਾਂਦਾ ਹੈ ਅਤੇ ਪਾਣੀ ਲਾ ਦਿੱਤਾ ਜਾਂਦਾ ਹੈ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1.
ਅੰਬ, ਨਾਸ਼ਪਾਤੀ, ਬੇਰ, ਲੀਚੀ ਦੀਆਂ ਕਿਸਮਾਂ ਅਤੇ ਕਾਸ਼ਤ ਵਾਲੇ ਜ਼ਿਲ੍ਹੇ ਦੱਸੋ ।
ਉੱਤਰ-
ਫ਼ਲ | ਕਿਸਮਾਂ | ਕਾਸ਼ਤ ਵਾਲਾ ਜ਼ਿਲ੍ਹਾ |
ਅੰਬ | ਅਲਫੌਂਸੋ, ਦੁਸਹਿਰੀ, ਲੰਗੜਾ | ਰੋਪੜ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ |
ਨਾਸ਼ਪਾਤੀ | ਪੱਥਰਨਾਖ, ਪੰਜਾਬ ਬਿਊਟੀ, ਬੱਗੂਗੋਸ਼ਾ, ਪੰਜਾਬ ਸੌਫਟ | ਜਲੰਧਰ, ਗੁਰਦਾਸਪੁਰ, ਅੰਮ੍ਰਿਤਸਰ |
ਬੇਰ | ਉਮਰਾਨ, ਵਲੈਤੀ, ਸਨੌਰ-2 | ਮਾਨਸਾ, ਪਟਿਆਲਾ, ਫਾਜ਼ਿਲਕਾ, ਬਠਿੰਡਾ, ਸੰਗਰੂਰ, ਫ਼ਿਰੋਜ਼ਪੁਰ |
ਲੀਚੀ | ਦੇਹਰਾਦਨ, ਕਲਕੱਤੀਆ, ਸੀਡਲੈਸ ਲੇਟ | ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ |
ਪੰਜਾਬ ਦੇ ਮੁੱਖ ਫ਼ਲ PSEB 6th Class Agriculture Notes
- ਫ਼ਲ ਖਾਣ ਵਿਚ ਸੁਆਦ ਹੁੰਦੇ ਹਨ ਅਤੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ ।
- ਫ਼ਲਾਂ ਵਿਚ ਵਿਟਾਮਿਨ, ਖ਼ਣਿਜ ਪਦਾਰਥ, ਐਂਟੀਆਕਸੀਡੈਂਟ ਹੁੰਦੇ ਹਨ ।
- ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ 100 ਗਰਾਮ ਫ਼ਲਾਂ ਦਾ ਸੇਵਨ ਕਰਨਾ ਚਾਹੀਦਾ ਹੈ ।
- ਪੰਜਾਬ ਵਿਚ ਮੁੱਖ ਤੌਰ ਤੇ ਕਿੰਨੂ, ਅਮਰੂਦ, ਅੰਬ, ਮਾਲਟਾ, ਨਾਸ਼ਪਤੀ, ਲੀਚੀ, ਬੇਰ ਅਤੇ ਆੜ ਮਿਲਦੇ ਹਨ ।
- ਫ਼ਲਾਂ ਦੀ ਕਾਸ਼ਤ ਹੇਠ ਰਕਬਾ ਲਗਪਗ 75 ਹਜ਼ਾਰ ਹੈਕਟੇਅਰ ਹੈ ।
- ਨਿੰਬੂ ਜਾਤੀ ਹੇਠਾਂ ਸਭ ਤੋਂ ਵੱਧ ਰਕਬਾ 50 ਹਜ਼ਾਰ ਹੈਕਟੇਅਰ ਹੈ ।
- ਕਿੰਨੂ ਦੀ ਕਾਸ਼ਤ ਫਿਰੋਜਪੁਰ, ਫ਼ਾਜਿਲਕਾ, ਹੁਸ਼ਿਆਰਪੁਰ, ਮੁਕਤਸਰ, ਬਠਿੰਡਾ ਆਦਿ ਵਿਚ ਕੀਤੀ ਜਾਂਦੀ ਹੈ ।
- ਕਿੰਨੂ ਦੇ ਬੂਟੇ ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿਚ ਲਗਾਏ ਜਾਂਦੇ ਹਨ ।
- ਪੰਜਾਬ ਵਿਚ ਅਮਰੂਦ ਦੀ ਕਾਸ਼ਤ ਦੂਸਰੇ ਨੰਬਰ ਤੇ ਹੈ ਅਤੇ ਕਿੰਨੂ ਦੀ ਪਹਿਲੇ ਨੰਬਰ ਤੇ ।
- ਅਮਰੂਦ ਵਿਚ ਵਿਟਾਮਿਨ ਸੀ ਵਧੇਰੇ ਮਾਤਰਾ ਵਿਚ ਹੁੰਦਾ ਹੈ ਜੋ ਕਿ ਸੰਤਰੇ ਨਾਲੋਂ 2-5 ਗੁਣਾ ਅਤੇ ਟਮਾਟਰ ਨਾਲੋਂ 10 ਗੁਣਾ ਵੱਧ ਹੈ ।
- ਅਮਰੂਦ ਦੇ ਗੁੱਦੇ ਵਿਚ ਐਂਟੀਆਕਸੀਡੈਂਟ ਦੇ ਅੰਸ਼ ਹੁੰਦੇ ਹਨ ਜੋ ਉੱਪਰਲੇ ਖੂਨ ਦੇ ਦਬਾਅ ਨੂੰ ਠੀਕ ਕਰਦੇ ਹਨ ।
- ਪੰਜਾਬ ਪਿੰਕ, ਇਲਾਹਾਬਾਦ ਸਫ਼ੈਦਾ ਅਤੇ ਸਰਦਾਰ ਅਮਰੂਦ ਦੀਆਂ ਕਿਸਮਾਂ ਹਨ ।
- ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ।
- ਅੰਬ ਵਿਚ ਵਿਟਾਮਿਨ ਏ ਬਹੁਤ ਮਾਤਰਾ ਵਿਚ ਹੁੰਦਾ ਹੈ ।
- ਅੰਬ ਦੀਆਂ ਉੱਨਤ ਕਿਸਮਾਂ ਹਨ-ਅਲਫਾਂਸੋ, ਦੁਸਹਿਰੀ ਅਤੇ ਲੰਗੜਾ ।
- ਅੰਬ ਦੇ ਬੂਟੇ ਫ਼ਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿਚ ਲਗਾਏ ਜਾਂਦੇ ਹਨ ।
- ਅੰਬ ਦੀ ਕਾਸ਼ਤ ਨੀਮ ਪਹਾੜੀ ਇਲਾਕੇ ਜਿਵੇਂ-ਰੋਪੜ, ਸ਼ਹੀਦ ਭਗਤ ਸਿੰਘ | ਨਗਰ, ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹਿਆਂ ਵਿਚ ਹੁੰਦੀ ਹੈ ।
- ਨਾਸ਼ਪਤੀ ਵਿਚ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਬੀ, ਧਾਤਾਂ ਆਦਿ ਤੱਤ ਹੁੰਦੇ ਹਨ ।
- ਨਾਸ਼ਪਤੀ ਦੀਆਂ ਉੱਨਤ ਕਿਸਮਾਂ ਹਨ-ਪੱਥਰ ਨਾਖ, ਪੰਜਾਬ ਬਿਊਟੀ, ਬੱਗੂਗੋਸ਼ਾ ਅਤੇ ਪੰਜਾਬ ਸੌਫਟ ।
- ਬੇਰ ਇਕ ਪ੍ਰਾਚੀਨ ਫ਼ਲ ਹੈ ।
- ਬੇਰ ਵਿਚ ਵਿਟਾਮਿਨ ਸੀ, ਵਿਟਾਮਿਨ ਏ, ਪ੍ਰੋਟੀਨ ਅਤੇ ਲੋਹਾ, ਕੈਲਸ਼ੀਅਮ ਆਦਿ ਮਿਲਦੇ ਹਨ ।
- ਉਮਰਾਨ, ਵਲੈਤੀ ਅਤੇ ਸੁਨੌਰ-2 ਬੇਰ ਦੀਆਂ ਕਿਸਮਾਂ ਹਨ ।
- ਲੀਚੀ ਦੇ ਫਲ ਵਿਚ ਵਿਟਾਮਿਨ ਸੀ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਮਿਲਦੇ ਹਨ ।
- ਲੀਚੀ ਔਰਤਾਂ ਦੇ ਛਾਤੀ ਦੇ ਕੈਂਸਰ ਲਈ ਵੀ ਲਾਭਦਾਇਕ ਹੈ ।
- ਲੀਚੀ ਦੀਆਂ ਕਿਸਮਾਂ ਹਨ-ਦੇਹਰਾਦੂਨ, ਕਲਕੱਤੀਆ ਅਤੇ ਸੀਡਲੈਸ ਲੇਟ ।
- ਲੀਚੀ ਦੇ ਬੂਟੇ ਸਤੰਬਰ ਵਿਚ ਲਾਏ ਜਾਂਦੇ ਹਨ ।
- ਆੜੂ ਦੀ ਕਾਸ਼ਤ ਤਰਨਤਾਰਨ, ਜਲੰਧਰ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਗੁਰਦਾਸਪੁਰ ਆਦਿ ਵਿਚ ਕੀਤੀ ਜਾਂਦੀ ਹੈ ।
- ਆਤੂ ਵਿਚ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਬੀ ਅਤੇ ਵਿਟਾਮਿਨੂ ਸੀ ਆਦਿ ਮਿਲਦਾ ਹੈ ।
- ਪਰਤਾਪ, ਸ਼ਾਨੇ ਪੰਜਾਬ, ਪ੍ਰਭਾਤ, ਸ਼ਰਬਤੀ ਅਤੇ ਪੰਜਾਬ ਨੈਕਟਰੇਨ ਆਤੂ ਦੀਆਂ ਕਿਸਮਾਂ ਹਨ ।
- ਫ਼ਲਦਾਰ ਬੂਟੇ ਲਾਉਣ ਲਈ ਇੱਕ ਮੀਟਰ ਡੂੰਘਾ ਅਤੇ ਇਕ ਮੀਟਰ ਘੇਰੇ ਵਾਲਾ ਟੋਇਆ ਪੁੱਟਿਆ ਜਾਂਦਾ ਹੈ ।