Punjab State Board PSEB 6th Class Agriculture Book Solutions Chapter 10 ਖੇਤੀ ਸਹਾਇਕ ਕਿੱਤੇ Textbook Exercise Questions and Answers.
PSEB Solutions for Class 6 Agriculture Chapter 10 ਖੇਤੀ ਸਹਾਇਕ ਕਿੱਤੇ
Agriculture Guide for Class 6 PSEB ਖੇਤੀ ਸਹਾਇਕ ਕਿੱਤੇ Textbook Questions and Answers
ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਪੰਜਾਬ ਵਿਚ ਕਿੰਨੇ ਕਿਸਾਨ ਛੋਟੇ ਅਤੇ ਸੀਮਾਂਤ ਹਨ ?
ਉੱਤਰ-
ਇੱਕ ਤਿਆਹੀ ।
ਪ੍ਰਸ਼ਨ 2.
ਖੁੰਬਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-
ਸਰਦੀ ਰੁੱਤ ਦੀਆਂ ਖੁੰਬਾਂ ਹਨ-ਬਟਨ, ਔਇਸਟਰ, ਸ਼ਿਟਾਕੀ ਅਤੇ ਗਰਮੀ ਰੁੱਤ ਦੀਆਂ ਹਨ-ਮਿਲਕੀ ਖੁੰਬ ਅਤੇ ਝੋਨੇ ਦੀ ਪਰਾਲੀ ਵਾਲੀ ਖੁੰਬ ।
ਪ੍ਰਸ਼ਨ 3.
ਮਧੂ-ਮੱਖੀ ਦੀ ਕਿਹੜੀ ਕਿਸਮ ਪੰਜਾਬ ਵਿਚ ਬਹੁਤ ਪ੍ਰਚੱਲਿਤ ਹੈ ?
ਉੱਤਰ-
ਇਟੈਲੀਅਨ ।
ਪ੍ਰਸ਼ਨ 4.
ਕਿਸ ਕਿੱਤੇ ਲਈ ਕੌਮੀ ਬਾਗ਼ਬਾਨੀ ਮਿਸ਼ਨ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ?
ਉੱਤਰ-
ਮਧੂ-ਮੱਖੀ ਪਾਲਣ ਕਿੱਤੇ ਲਈ ।
ਪ੍ਰਸ਼ਨ 5.
ਪਿੰਡਾਂ ਵਿੱਚ ਦੁੱਧ ਕੌਣ ਇਕੱਠਾ ਕਰਦਾ ਹੈ ?
ਉੱਤਰ-
ਦੁੱਧ ਸਹਿਕਾਰੀ ਸਭਾਵਾਂ ।
ਪ੍ਰਸ਼ਨ 6.
ਪੰਜਾਬ ਵਿਚ ਸਭ ਤੋਂ ਵੱਧ ਕਿਹੜੀ ਖੁੰਬ ਦੀ ਕਾਸ਼ਤ ਹੁੰਦੀ ਹੈ ?
ਉੱਤਰ-
ਬਟਨ ਖੁੰਬ ਦੀ ।
ਪ੍ਰਸ਼ਨ 7.
ਸਬਜ਼ੀਆਂ ਦੀ ਅਗੇਤ ਪਛੇਤ ਕਰਨ ਲਈ ਕਿਸ ਤਰ੍ਹਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ?
ਉੱਤਰ-
ਸੁਰੱਖਿਅਤ ਕਾਸ਼ਤ ।
ਪ੍ਰਸ਼ਨ 8.
ਕਿਸਾਨਾਂ ਨੂੰ ਮਸ਼ੀਨਰੀ ਕਿਰਾਏ ਤੇ ਦੇਣ ਲਈ ਬਣਨ ਵਾਲੇ ਕੇਂਦਰ ਨੂੰ ਕੀ ਕਹਿੰਦੇ ਹਨ ?
ਉੱਤਰ-
ਖੇਤੀ ਸੇਵਾ ਕੇਂਦਰ ।
ਪ੍ਰਸ਼ਨ 9.
ਕਿਹੜੇ ਪਸ਼ੂ ਪਾਲਕਾਂ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ?
ਉੱਤਰ-
10 ਦੋਗਲੀਆਂ ਗਾਂਵਾਂ ਰੱਖਣ ਵਾਲੇ ਪਸ਼ੂ ਪਾਲਕਾਂ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ।
ਪ੍ਰਸ਼ਨ 10.
ਐਗਰੋ ਪ੍ਰੋਸੈਸਿੰਗ ਕੰਪਲੈਕਸ (Agro-Processing Complex) ਦਾ ਮਾਡਲ ਕਿਸ ਸੰਸਥਾ ਵੱਲੋਂ ਦਿੱਤਾ ਗਿਆ ਹੈ ?
ਉੱਤਰ-
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਖੁੰਬਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ?
ਉੱਤਰ-
ਗਰਮੀ ਰੁੱਤ ਦੀਆਂ – ਮਿਲਕੀ ਖੁੰਬ ਅਤੇ ਝੋਨੇ ਦੀ ਪਰਾਲੀ ਵਾਲੀ ਖੁੰਬ ।
ਸਰਦੀ ਰੁੱਤ ਦੀਆਂ – ਬਟਨ, ਔਇਸਟਰ, ਸ਼ਿਟਾਕੀ ਖੁੰਬ ।
ਪ੍ਰਸ਼ਨ 2.
ਮਧੂ-ਮੱਖੀ ਪਾਲਣ ਵਿਚ ਕਿਹੜੇ-ਕਿਹੜੇ ਪਦਾਰਥਾਂ ਦਾ ਉਤਪਾਦਨ ਹੁੰਦਾ ਹੈ ?
ਉੱਤਰ-
ਸ਼ਹਿਦ, ਬੀ-ਵੈਕਸ, ਰੋਇਲ ਜੈਲੀ, ਬੀ-ਵੈਨਮ, ਬੀ ਬਰੂਡ ਆਦਿ ਪਦਾਰਥਾਂ ਦਾ ਉਤਪਾਦਨ ਹੁੰਦਾ ਹੈ ।
ਪ੍ਰਸ਼ਨ 3.
ਫਲਾਂ ਅਤੇ ਸਬਜ਼ੀਆਂ ਦੀ ਛੋਟੇ ਪੱਧਰ ਤੇ ਪ੍ਰੋਸੈਸਿੰਗ ਕਿਸ ਰੂਪ ਵਿੱਚ ਕੀਤੀ ਜਾ ਸਕਦੀ ਹੈ ?
ਉੱਤਰ-
ਫਲਾਂ ਅਤੇ ਸਬਜ਼ੀਆਂ ਦੇ ਅਚਾਰ, ਮੁਰੱਬੇ, ਸੂਕੈਸ਼ ਆਦਿ ਬਣਾ ਕੇ ਛੋਟੇ ਪੱਧਰ ਤੇ ਪ੍ਰੋਸੈਸਿੰਗ ਕੀਤੀ ਜਾਂਦੀ ਹੈ ।
ਪ੍ਰਸ਼ਨ 4.
ਖੁੰਬਾਂ ਦੀ ਕਾਸ਼ਤ ਕਿਸ ਮੌਸਮ ਵਿਚ ਕੀਤੀ ਜਾਂਦੀ ਹੈ ?
ਉੱਤਰ-
ਸਰਦ ਰੁੱਤ ਦੀਆਂ ਖੁੰਬਾਂ ਸਤੰਬਰ ਤੋਂ ਮਾਰਚ ਅਤੇ ਗਰਮੀ ਦੀਆਂ ਅਪਰੈਲ ਤੋਂ ਅਗਸਤ ।
ਪ੍ਰਸ਼ਨ 5.
ਗਾਂਵਾਂ ਦੀਆਂ ਕਿਹੜੀਆਂ ਕਿਸਮਾਂ ਤੋਂ ਵਧੇਰੇ ਆਮਦਨ ਹੁੰਦੀ ਹੈ ?
ਉੱਤਰ-
ਹੋਲਸਟੀਅਨ ਫਰੀਜੀਅਨ ਅਤੇ ਜਰਸੀ ਗਾਂਵਾਂ ਤੋਂ ।
ਪ੍ਰਸ਼ਨ 6.
ਖੇਤੀ ਜਿਨਸਾਂ ਤੋਂ ਵਧੇਰੇ ਆਮਦਨ ਕਿਵੇਂ ਲਈ ਜਾ ਸਕਦੀ ਹੈ ?
ਉੱਤਰ-
ਅਨਾਜ, ਦਾਲਾਂ, ਤੇਲ ਬੀਜ ਆਦਿ ਖੇਤੀ ਜਿਨਸਾਂ ਤੋਂ ਆਟਾ, ਵੜੀਆਂ, ਤੇਲ ਆਦਿ ਬਣਾ ਕੇ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 7.
ਖੇਤੀ ਸਲਾਹਕਾਰ ਕੇਂਦਰ ਵਿਚ ਕਿਹੜੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ?
ਉੱਤਰ-
ਇੱਥੇ ਖੇਤੀਬਾੜੀ ਨਾਲ ਸੰਬੰਧਿਤ ਸਮਾਨ ; ਜਿਵੇਂ-ਬੀਜ, ਰਸਾਇਣ, ਖਾਦਾਂ ਆਦਿ ਵੇਚੇ ਜਾ ਸਕਦੇ ਹਨ ਅਤੇ ਕਿਸਾਨਾਂ ਨੂੰ ਸਮੇਂ-ਸਮੇਂ ਤੇ ਲੋੜੀਂਦੀ ਸਲਾਹ ਵੀ ਦਿੱਤੀ ਜਾ ਸਕਦੀ ਹੈ ।
ਪ੍ਰਸ਼ਨ 8.
ਸਹਾਇਕ ਕਿੱਤਿਆਂ ਨੂੰ ਛੋਟੇ ਪੱਧਰ ਤੋਂ ਕਿਉਂ ਸ਼ੁਰੂ ਕਰਨਾ ਚਾਹੀਦਾ ਹੈ ?
ਉੱਤਰ-
ਕਿਸੇ ਵੀ ਕੰਮ ਨੂੰ ਨਵਾਂ ਸ਼ੁਰੂ ਕਰਨ ਤੇ ਪੂਰੀ ਜਾਣਕਾਰੀ ਅਤੇ ਤਜਰਬਾ ਨਹੀਂ ਹੁੰਦਾ । ਇਸ ਲਈ ਅਜਿਹੇ ਕੰਮ ਵਿਚ ਨੁਕਸਾਨ ਵੀ ਹੋ ਸਕਦਾ ਹੈ । ਜੇ ਕੰਮ ਛੋਟੇ ਪੱਧਰ ਤੇ ਕੀਤਾ ਹੋਵੇਗਾ ਤਾਂ ਨੁਕਸਾਨ ਵੀ ਘੱਟ ਹੋਣ ਦੀ ਸੰਭਾਵਨਾ ਰਹਿੰਦੀ ਹੈ । ਸਮੇਂ ਨਾਲ ਤਜਰਬਾ ਹੋ ਜਾਂਦਾ ਹੈ ਤੇ ਕੰਮ ਨੂੰ ਵੱਡੇ ਪੱਧਰ ਤੇ ਵੀ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 9.
ਘਰ ਵਿਚ ਸਬਜ਼ੀਆਂ ਲਾਉਣਾ ਕਿਉਂ ਜ਼ਰੂਰੀ ਹੈ ?
ਉੱਤਰ-
ਘਰ ਵਿਚ ਸਬਜ਼ੀਆਂ ਲਗਾਉਣ ਨਾਲ ਪੈਸੇ ਦੀ ਬੱਚਤ ਹੋ ਜਾਂਦੀ ਹੈ ਤੇ ਤਾਜ਼ਾ ਅਤੇ ਜ਼ਹਿਰ ਰਹਿਤ ਸਬਜ਼ੀਆਂ ਮਿਲ ਜਾਂਦੀਆਂ ਹਨ ।
ਪ੍ਰਸ਼ਨ 10.
ਸਹਾਇਕ ਕਿੱਤਿਆਂ ਬਾਬਤ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਇਹ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਜ਼ਿਲਾ ਪੱਧਰ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲਈ ਜਾ ਸਕਦੀ ਹੈ ।
(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-
ਪ੍ਰਸ਼ਨ 1.
ਪੰਜਾਬ ਦੀ ਖੇਤੀਬਾੜੀ ਵਿਚ ਖੜੋਤ ਆਉਣ ਦੇ ਕੀ ਕਾਰਨ ਹਨ ?
ਉੱਤਰ-
ਕਣਕ, ਝੋਨੇ ਦੇ ਫਸਲੀ ਗੇੜ ਵਿੱਚ ਪੈ ਕੇ ਪੰਜਾਬ ਇਹਨਾਂ ਫ਼ਸਲਾਂ ਤੇ ਆਤਮ ਨਿਰਭਰ ਬਣ ਗਿਆ ਪਰ ਇਸ ਗੇੜ ਵਿਚ ਫਸ ਕੇ ਕੁਦਰਤੀ ਸੋਮਿਆਂ ਪਾਣੀ ਅਤੇ ਮਿੱਟੀ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ ਅਤੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਆਦਿ ਦੀ ਵੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ ਜਿਸ ਨਾਲ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਗਈ ਹੈ । ਪੰਜਾਬ ਦੀ ਖੇਤੀ ਦਰ ਘੱਟ ਗਈ ਹੈ ਤੇ ਖੇਤੀ ਵਿਚ ਖੜੋਤ ਆ ਗਈ ਹੈ । ਪੰਜਾਬ ਦੇ ਇਕ ਤਿਆਹੀ ਕਿਸਾਨ ਛੋਟੇ ਅਤੇ ਸੀਮਾਂਤ ਹਨ । ਉਹਨਾਂ ਦਾ ਗੁਜ਼ਾਰਾ ਵੀ ਸਿਰਫ਼ ਖੇਤੀ ਨਾਲ ਨਹੀਂ ਹੋ ਰਿਹਾ ।
ਪ੍ਰਸ਼ਨ 2.
ਕਿਸਾਨਾਂ ਨੂੰ ਖੇਤੀ ਅਧਾਰਿਤ ਸਹਾਇਕ ਕਿੱਤੇ ਅਪਨਾਉਣ ਦੀ ਸਿਫ਼ਾਰਿਸ਼ ਕਿਉਂ ਕੀਤੀ ਗਈ ਹੈ ?
ਉੱਤਰ-
ਪੰਜਾਬ ਵਿੱਚ ਲਗਪਗ ਇਕ ਤਿਆਹੀ ਕਿਸਾਨ ਛੋਟੇ ਅਤੇ ਸੀਮਾਂਤ ਹਨ । ਇਹਨਾਂ ਕੋਲ ਇਕ ਹੈਕਟੇਅਰ ਜਾਂ ਇਸ ਤੋਂ ਵੀ ਘੱਟ ਜ਼ਮੀਨ ਹੈ । ਇਹਨਾਂ ਦਾ ਗੁਜ਼ਾਰਾ ਸਿਰਫ਼ ਖੇਤੀ ਦੀ ਕਮਾਈ ਤੋਂ ਹੋਣਾ ਮੁਸ਼ਕਿਲ ਹੈ । ਇਸ ਲਈ ਅਜਿਹੇ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤੇ ਅਪਣਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਤਾਂ ਕਿ ਇਹ ਆਪਣੀ ਕਮਾਈ ਵਿੱਚ ਵਾਧਾ ਕਰ ਸਕਣ ।
ਪ੍ਰਸ਼ਨ 3.
ਖੇਤੀ ਸਲਾਹਕਾਰ ਕੇਂਦਰਾਂ ਬਾਰੇ ਸੰਖੇਪ ਵਿੱਚ ਦੱਸੋ ।
ਉੱਤਰ-
ਅਜਿਹੇ ਕੇਂਦਰ ਖੋਲ੍ਹ ਕੇ ਪੜੇ ਲਿਖੇ ਨੌਜਵਾਨ ਆਪਣੀ ਆਮਦਨ ਦਾ ਜ਼ਰੀਆ ਬਣਾ ਸਕਦੇ ਹਨ । ਇਹਨਾਂ ਕੇਂਦਰਾਂ ਤੇ ਖੇਤੀਬਾੜੀ ਵਿੱਚ ਲੋੜੀਂਦੇ ਸਮਾਨ; ਜਿਵੇਂ-ਬੀਜ, ਰਸਾਇਣ, ਖ਼ਾਦਾਂ ਆਦਿ ਨੂੰ ਰੱਖ ਸਕਦੇ ਹਨ ਤੇ ਕਮਾਈ ਕਰ ਸਕਦੇ ਹਨ । ਕਿਸਾਨਾਂ ਨੂੰ ਸਮੇਂ-ਸਮੇਂ ਤੇ ਲੋੜੀਂਦੀ ਸਲਾਹ ਵੀ ਦੇ ਸਕਦੇ ਹਨ । ਇਸ ਤਰ੍ਹਾਂ ਇਹ ਕੇਂਦਰ ਜਿੱਥੇ ਨੌਜਵਾਨਾਂ ਦੀ ਕਮਾਈ ਦਾ ਸਾਧਨ ਬਣ ਸਕਦੇ ਹਨ ਕਿਸਾਨਾਂ ਦੇ ਸਹਾਇਕ ਵੀ ਬਣ ਸਕਦੇ ਹਨ ।
ਪ੍ਰਸ਼ਨ 4.
ਪਸ਼ੂ ਪਾਲਣ ਤੋਂ ਵਧੇਰੇ ਆਮਦਨ ਕਿਵੇਂ ਕਮਾਈ ਜਾ ਸਕਦੀ ਹੈ ?
ਉੱਤਰ-
ਪਸ਼ੂ ਪਾਲਣ ਸ਼ੁਰੂ ਤੋਂ ਹੀ ਕਿਸਾਨਾਂ ਦਾ ਤੇ ਲਗਪਗ ਪਿੰਡਾਂ ਵਿਚ ਹਰ ਘਰ ਦਾ ਅਹਿਮ ਹਿੱਸਾ ਰਿਹਾ ਹੈ । ਪਸ਼ੂਆਂ ਤੋਂ ਪ੍ਰਾਪਤ ਦੁੱਧ ਜਿੱਥੇ ਘਰ ਵਿਚ ਵਰਤਿਆਂ ਜਾਂਦਾ ਹੈ ਉੱਥੇ ਵਾਧੂ ਦੁੱਧ ਨੂੰ ਵੇਚ ਕੇ ਕਮਾਈ ਵੀ ਕੀਤੀ ਜਾ ਸਕਦੀ ਹੈ । ਅੱਜ ਦੇ ਸਮੇਂ ਵਿਚ ਪੰਜਾਬ ਦੇ ਹਰ ਪਿੰਡ ਵਿਚ ਦੁੱਧ ਸਹਿਕਾਰੀ ਸਭਾਵਾਂ ਹਨ ਜਿੱਥੋਂ ਦੁੱਧ ਨੂੰ ਇਕੱਠਾ ਕਰਕੇ ਦੁੱਧ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਅਤੇ ਪਸ਼ੂ ਪਾਲਕ ਘਰ ਬੈਠੇ ਹੀ ਕਮਾਈ ਕਰ ਸਕਦੇ ਹਨ । ਇਸ ਕਿੱਤੇ ਵਿੱਚ ਦੋਗਲੀਆਂ ਗਾਂਵਾਂ, ਜਿਵੇਂ ਜਰਸੀ ਅਤੇ ਹੋਲਸਟੀਨ ਫਰੀਜੀਅਨ ਤੋਂ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ । ਸਰਕਾਰ ਵੱਲੋਂ ਵੀ 10 ਦੋਗਲੀਆਂ ਗਾਂਵਾਂ ਰੱਖਣ ਵਾਲੇ ਪਸ਼ੂ ਪਾਲਕਾਂ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ ।
ਪ੍ਰਸ਼ਨ 5.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਐਗਰੋ ਪ੍ਰੋਸੈਸਿੰਗ ਵਿਚ ਕਿਹੜੀਆਂ ਮਸ਼ੀਨਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ?
ਉੱਤਰ-
ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇੱਕ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਮਾਡਲ ਦਿੱਤਾ ਗਿਆ ਹੈ ਜਿਸ ਵਿਚ ਛੋਟੀ ਆਟਾ ਚੱਕੀ, ਛੋਟੀ ਚਾਵਲ ਕੱਢਣ ਵਾਲੀ ਮਸ਼ੀਨ, ਤੇਲ ਕੱਢਣ ਵਾਲਾ ਕੋਹਲੂ, ਦਾਲਾਂ ਅਤੇ ਮਸਾਲੇ ਪੀਸਣ ਵਾਲੀ ਮਸ਼ੀਨ, ਪੇਂਜਾ, ਪਸ਼ੂ ਖੁਰਾਕ ਤਿਆਰ ਕਰਨ ਵਾਲੀ ਮਸ਼ੀਨ ਆਦਿ ਮਸ਼ੀਨਾਂ ਲਾਈਆਂ ਜਾਂਦੀਆਂ ਹਨ । ਨੌਜਵਾਨ ਕਿਸਾਨ ਇਸ ਕੰਪਲੈਕਸ ਨੂੰ ਲਗਾ ਕੇ ਆਮਦਨ ਦਾ ਇੱਕ ਵਧੀਆ ਜ਼ਰੀਆ ਬਣਾ ਸਕਦੇ ਹਨ ।
PSEB 6th Class Agriculture Guide ਖੇਤੀ ਸਹਾਇਕ ਕਿੱਤੇ Important Questions and Answers
ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਗਰਮੀ ਰੁੱਤ ਦੀ ਖੁੰਬ ਹੈ-
(i) ਬਟਨ
(ii) ਮਿਲਕੀ ਖੁੰਬ
(iii) ਔਇਸਟਰ
(iv) ਸਿਟਾਕੀ ।
ਉੱਤਰ-
(ii) ਮਿਲਕੀ ਖੁੰਬ ।
ਪ੍ਰਸ਼ਨ 2.
ਮੱਧੂ-ਮੱਖੀ ਪਾਲਣ ਤੋਂ ਸ਼ਹਿਦ ਤੋਂ ਇਲਾਵਾ ਮਿਲਦਾ ਹੈ-
(i) ਬੀਵੈਨਮ
(ii) ਰੋਇਲ ਜੈਲੀ
(iii) ਬੀ-ਵੈਕਸ
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।
ਪ੍ਰਸ਼ਨ 3.
ਦੋਗਲੀਆਂ ਗਾਂਵਾਂ ਹਨ-
(i) ਹੋਲਸਟੀਨ ਫਰੀਜ਼ੀਅਨ
(ii) ਜਰਸੀ
(iii) ਦੋਵੇਂ ਠੀਕ
(iv) ਦੋਵੇਂ ਗ਼ਲਤ ।
ਉੱਤਰ-
(iii) ਦੋਵੇਂ ਠੀਕ ।
ਪ੍ਰਸ਼ਨ 4.
ਫ਼ਲਾਂ ਅਤੇ ਸਬਜ਼ੀਆਂ ਤੋਂ ਕੀ ਬਣਾਇਆ ਜਾ ਸਕਦਾ ਹੈ
(i) ਅਚਾਰ
(ii) ਮੁਰੱਬੇ
(iii) ਸੁਕੈਸ਼
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।
ਖ਼ਾਲੀ ਥਾਂ ਭਰੋ
(i) ਪੰਜਾਬ ਵਿੱਚ ……………………. ਪ੍ਰਤੀਸ਼ਤ ਬਟਨ ਖੁੰਬ ਦੀ ਕਾਸ਼ਤ ਕੀਤੀ ਜਾਂਦੀ ਹੈ ।
(ii) ………………………. ਮੱਖੀ ਦੀ ਕਿਸਮ ਪੰਜਾਬ ਵਿਚ ਬਹੁਤ ਪ੍ਰਚਲਿਤ ਹੈ ।
(iii) ਜਰਸੀ ਅਤੇ ……………………… ਦੋਗਲੀਆਂ ਗਾਵਾਂ ਹਨ ।
ਉੱਤਰ-
(i) 90,
(ii) ਇਟੈਲੀਅਨ,
(iii) ਹੋਲਸਟੀਨ ਫਰੀਜ਼ੀਅਨ ।
ਠੀਕ/ਗਲਤ
(i) ਬਟਨ ਗਰਮੀ ਰੁੱਤ ਦੀ ਖੁੰਬ ਹੈ ।
(ii) ਪੰਜਾਬ ਵਿਚ ਇਟੈਲੀਅਨ ਮੱਖੀ ਬਹੁਤ ਪ੍ਰਚਲਿਤ ਹੈ ।
(iii) ਜਰਸੀ ਦੋਗਲੀ ਕਿਸਮ ਦੀ ਗਾਂ ਹੈ ।
ਉੱਤਰ-
(i) ਗ਼ਲਤ,
(ii) ਠੀਕ,
(iii) ਠੀਕ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਛੋਟੇ ਅਤੇ ਸੀਮਾਂਤ ਕਿਸਾਨਾਂ ਕੋਲ ਕਿੰਨੀ ਜ਼ਮੀਨ ਰਹਿ ਗਈ ਹੈ ?
ਉੱਤਰ-
ਇੱਕ ਹੈਕਟੇਅਰ ਜਾਂ ਇਸ ਤੋਂ ਵੀ ਘੱਟ ।
ਪ੍ਰਸ਼ਨ 2.
ਖੁੰਬਾਂ ਦੀ ਕਾਸ਼ਤ ਕਿੱਥੇ ਕੀਤੀ ਜਾ ਸਕਦੀ ਹੈ ?
ਉੱਤਰ-
ਘਰ ਦੇ ਕਿਸੇ ਵੀ ਕਮਰੇ ਵਿਚ ।
ਪ੍ਰਸ਼ਨ 3.
ਪੰਜਾਬ ਵਿੱਚ ਬਟਨ ਖੁੰਬਾਂ ਦੀ ਕਾਸ਼ਤ ਕਿੰਨੇ ਪ੍ਰਤੀਸ਼ਤ ਕੀਤੀ ਜਾਂਦੀ ਹੈ ?
ਉੱਤਰ-
90%.
ਪ੍ਰਸ਼ਨ 4.
ਕਿੰਨੀਆਂ ਦੋਗਲੀਆਂ ਗਾਂਵਾਂ ਰੱਖਣ ਤੇ ਸਰਕਾਰ ਵੱਲੋਂ ਮਾਲੀ ਸਹਾਇਤਾ ਮਿਲਦੀ ਹੈ ?
ਉੱਤਰ-
10 ਦੋਗਲੀਆਂ ਗਾਂਵਾਂ ਰੱਖਣ ਤੇ ।
ਪ੍ਰਸ਼ਨ 5.
ਅੱਜ-ਕਲ੍ਹ ਹੋਰ ਕਿਹੜੇ ਖੇਤੀ ਸਹਾਇਕ ਕਿੱਤੇ ਅਪਣਾਏ ਜਾ ਰਹੇ ਹਨ ?
ਉੱਤਰ-
ਮੁਰਗੀ ਪਾਲਣ, ਸੂਰ ਪਾਲਣ, ਭੇਡ ਅਤੇ ਬੱਕਰੀ ਪਾਲਣ, ਖ਼ਰਗੋਸ਼ ਪਾਲਣ ਆਦਿ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਧੂ ਮੱਖੀ ਪਾਲਣ ਤੋਂ ਸ਼ਹਿਦ ਤੋਂ ਇਲਾਵਾ ਹੋਰ ਕੀ ਮਿਲਦਾ ਹੈ ?
ਉੱਤਰ-
ਮਧੂ-ਮੱਖੀ ਪਾਲ ਕੇ ਸ਼ਹਿਦ ਤੋਂ ਇਲਾਵਾ ਬੀ-ਵੈਕਸ, ਰੋਇਲ ਜੈਲੀ, ਬੀ-ਵੈਨਮ, ਬੀ-ਬਰੂਡ ਆਦਿ ਪਦਾਰਥ ਵੀ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 2.
ਮਧੂ-ਮੱਖੀ ਪਾਲਣ ਲਈ ਸਬਸਿਡੀ ਕਿਹੜੇ ਵਿਭਾਗ ਵੱਲੋਂ ਮਿਲਦੀ ਹੈ ?
ਉੱਤਰ-
ਪੰਜਾਬ ਬਾਗ਼ਬਾਨੀ ਵਿਭਾਗ ਵੱਲੋਂ ਚਲਾਏ ਜਾ ਰਹੇ ਕੌਮੀ ਬਾਗ਼ਬਾਨੀ ਮਿਸ਼ਨ ਵੱਲੋਂ ਇਸ ਕਿੱਤੇ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ ।
ਪ੍ਰਸ਼ਨ 3.
ਪਸ਼ੂ ਪਾਲਣ ਵਿਚ ਕਿਹੜੀਆਂ ਗਾਵਾਂ ਤੋਂ ਵਧੇਰੇ ਆਮਦਨ ਕਮਾਈ ਜਾ ਸਕਦੀ ਹੈ ?
ਉੱਤਰ-
ਦੋਗਲੀਆਂ ਗਾਵਾਂ ਜਿਵੇਂ ਜਰਸੀ ਅਤੇ ਹੋਲਸਟੀਨ ਫ਼ਰੀਜ਼ੀਅਨ ਤੋਂ ਵਧੇਰੇ ਆਮਦਨ ਕਮਾਈ ਜਾ ਸਕਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਖੁੰਬਾਂ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਖੁੰਬਾਂ ਦੀ ਕਾਸ਼ਤ ਘਰ ਵਿਚ ਹੀ ਕਿਸੇ ਵੀ ਕਮਰੇ ਵਿਚ ਕੀਤੀ ਜਾ ਸਕਦੀ ਹੈ । ਇਸ ਲਈ ਜ਼ਮੀਨ ਦੀ ਲੋੜ ਨਹੀਂ ਹੁੰਦੀ । ਗਰਮੀ ਰੁੱਤ ਵਿੱਚ ਮਿਲਕੀ ਖੁੰਬ ਅਤੇ ਝੋਨੇ ਦੀ ਪਰਾਲੀ ਵਾਲੀ ਖੁੰਬ ਉਗਾਈ ਜਾਂਦੀ ਹੈ ਅਤੇ ਸਰਦੀ ਵਿੱਚ ਬਟਨ, ਔਇਸਟਰ ਅਤੇ ਸ਼ਿਟਾਕੀ ਖੁੰਬਾਂ ਦੀ ਕਾਸ਼ਤ ਹੁੰਦੀ ਹੈ । ਗਰਮੀ ਵਾਲੀਆਂ ਖੁੰਬਾਂ ਅਪ੍ਰੈਲ ਤੋਂ ਅਗਸਤ ਅਤੇ ਸਰਦੀ ਵਾਲੀਆਂ ਖੁੰਬਾਂ ਸਤੰਬਰ ਤੋਂ ਮਾਰਚ ਤੱਕ ਉਗਦੀਆਂ ਹਨ ।
ਪ੍ਰਸ਼ਨ 2.
ਮਧੂ-ਮੱਖੀ ਪਾਲਣ ਦਾ ਵੇਰਵਾ ਦਿਉ ।
ਉੱਤਰ-
ਮਧੂ-ਮੱਖੀ ਪਾਲਣ ਦਾ ਕਿੱਤਾ ਅਪਣਾ ਕੇ ਕਮਾਈ ਕੀਤੀ ਜਾ ਸਕਦੀ ਹੈ । ਇਸ ਨਾਲ ਖੇਤੀ ਕੰਮਾਂ ਵਿੱਚ ਵੀ ਕੋਈ ਰੁਕਾਵਟ ਨਹੀਂ ਪੈਂਦੀ । ਪੰਜਾਬ ਵਿੱਚ ਇਟੈਲੀਅਨ ਮੱਖੀ ਬਹੁਤ ਪ੍ਰਚਲਿਤ ਹੈ । ਮਧੂ-ਮੱਖੀ ਪਾਲ ਕੇ ਸ਼ਹਿਦ ਤੋਂ ਇਲਾਵਾ ਬੀ-ਵੈਕਸ, ਰੋਇਲ ਜੈਲੀ, ਬੀ-ਵੈਨਮ, ਬੀ-ਬਰੂਡ ਆਦਿ ਪਦਾਰਥ ਵੀ ਪ੍ਰਾਪਤ ਹੁੰਦੇ ਹਨ । ਪੰਜਾਬ ਬਾਗ਼ਬਾਨੀ ਵਿਭਾਗ ਵੱਲੋਂ ਚਲਾਏ ਜਾ ਰਹੇ ਕੌਮੀ ਬਾਗ਼ਬਾਨੀ ਮਿਸ਼ਨ ਵੱਲੋਂ ਇਸ ਕਿੱਤੇ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ ।
ਪ੍ਰਸ਼ਨ 3.
ਸਹਾਇਕ ਕਿੱਤਿਆਂ ਨੂੰ ਛੋਟੇ ਪੱਧਰ ਤੋਂ ਕਿਉਂ ਸ਼ੁਰੂ ਕਰਨਾ ਚਾਹੀਦਾ ਹੈ ?
ਉੱਤਰ-
ਕੋਈ ਵੀ ਕਿੱਤਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਕਮਾਈ ਕੀਤੀ ਜਾ ਸਕੇ । ਪਰ ਕਿਸੇ ਵੀ ਨਵੇਂ ਕੰਮ ਦੇ ਸੰਬੰਧ ਵਿਚ ਸ਼ੁਰੂ ਵਿੱਚ ਪੂਰੀ ਜਾਣਕਾਰੀ ਅਤੇ ਤਜਰਬਾ ਨਹੀਂ ਹੁੰਦਾ ਹੈ । ਇਸ ਲਈ ਨੁਕਸਾਨ ਹੋਣ ਜਾਂ ਘਾਟਾ ਪੈਣ ਦਾ ਖ਼ਤਰਾ ਰਹਿੰਦਾ ਹੈ । ਇਸ ਲਈ ਛੋਟੇ ਪੱਧਰ ਤੇ ਸ਼ੁਰੂ ਕੀਤੇ ਕੰਮ ਵਿੱਚ ਜੇ ਘਾਟਾ ਜਾਂ ਨੁਕਸਾਨ ਹੋਵੇ ਤਾਂ ਉਹ ਥੋੜ੍ਹਾ ਹੀ ਹੋਵੇ ਇਸ ਲਈ ਸਹਾਇਕ ਧੰਦੇ ਛੋਟੇ ਪੱਧਰ ਤੇ ਹੀ ਸ਼ੁਰੂ ਕਰਨੇ ਚਾਹੀਦੇ ਹਨ ।
ਖੇਤੀ ਸਹਾਇਕ ਕਿੱਤੇ PSEB 6th Class Agriculture Notes
- ਹਰੀ ਕ੍ਰਾਂਤੀ ਨਾਲ ਪੰਜਾਬ ਕਣਕ-ਝੋਨੇ ਵਰਗੀਆਂ ਫ਼ਸਲਾਂ ਵਿਚ ਆਤਮ ਨਿਰਭਰ ਹੋ ਗਿਆ ।
- ਪੰਜਾਬ ਵਿਚ ਇਕ ਤਿਆਹੀ ਕਿਸਾਨ ਛੋਟੇ ਅਤੇ ਸੀਮਾਂਤ ਹਨ ਜਿਹਨਾਂ ਕੋਲ ਇੱਕ ਹੈਕਟੇਅਰ ਜਾਂ ਇਸ ਤੋਂ ਵੀ ਘੱਟ ਜ਼ਮੀਨ ਹੈ ।
- ਖੁੰਬਾਂ ਦੀ ਕਾਸ਼ਤ ਘਰ ਦੇ ਕਿਸੇ ਵੀ ਕਮਰੇ ਵਿੱਚ ਕੀਤੀ ਜਾ ਸਕਦੀ ਹੈ ।
- ਖੁੰਬਾਂ ਦੀਆਂ ਸਰਦ ਰੁੱਤ ਦੀਆਂ ਕਿਸਮਾਂ ਹਨ-ਬਟਨ, ਔਇਸਟਰ, ਸ਼ਿਟਾਕੀ ।
- ਗਰਮੀ ਰੁੱਤ ਲਈ ਮਿਲਕੀ ਖੁੰਬ, ਝੋਨੇ ਦੀ ਪਰਾਲੀ ਵਾਲੀ ਖੁੰਬ ।
- ਪੰਜਾਬ ਵਿੱਚ 90% ਬਟਨ ਖੁੰਬ ਦੀ ਕਾਸ਼ਤ ਕੀਤੀ ਜਾਂਦੀ ਹੈ ।
- ਪੰਜਾਬ ਵਿਚ ਇਟੈਲੀਅਨ ਸ਼ਹਿਦ ਦੀ ਮੱਖੀ ਬਹੁਤ ਪ੍ਰਚਲਿਤ ਹੈ ।
- ਮਧੂ ਮੱਖੀਆਂ ਤੋਂ ਬੀ-ਵੈਕਸ, ਰੋਇਲ ਜੈਲੀ, ਵੀ ਵੈਨਮ, ਬੀ ਬਰੂਡ ਵਰਗੇ ਪਦਾਰਥ ਪ੍ਰਾਪਤ ਹੁੰਦੇ ਹਨ ।
- ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਨ ਲਈ ਕੌਮੀ ਬਾਗ਼ਬਾਨੀ ਮਿਸ਼ਨ ਵਲੋਂ ਸਬਸਿਡੀ ਦਿੱਤੀ ਜਾਂਦੀ ਹੈ ।
- ਪਸ਼ੂ ਪਾਲਣ ਕਿੱਤੇ ਵਿਚ ਦੋਗਲੀਆਂ ਗਾਂਵਾਂ; ਜਿਵੇਂ-ਜਰਸੀ, ਹੋਲਸਟੀਨ ਫਰੀਜੀਅਨ ਪਾਲੀਆਂ ਜਾਂਦੀਆਂ ਹਨ ।
- ਸਬਜ਼ੀਆਂ ਦੀ ਕਾਸ਼ਤ ਤੋਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ ।
- ਖੇਤੀ ਪਦਾਰਥਾਂ ਦੀ ਪ੍ਰੋਸੈਸਿੰਗ ਕਰਕੇ ਵੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ ।
- ਖੇਤੀ ਮਸ਼ੀਨਰੀ ਖ਼ਰੀਦ ਕੇ ਕਿਸਾਨਾਂ ਨੂੰ ਕਿਰਾਏ ਦੇ ਦਿੱਤੀ ਜਾ ਸਕਦੀ ਹੈ ਤੇ ਕਮਾਈ ਕੀਤੀ ਜਾ ਸਕਦੀ ਹੈ ।
- ਪੜ੍ਹੇ-ਲਿਖੇ ਨੌਜਵਾਨ ਖੇਤੀਬਾੜੀ ਨਾਲ ਸੰਬੰਧਿਤ ਸਮਾਨ ਅਤੇ ਖੇਤੀ ਨਾਲ ਸੰਬੰਧਿਤ ਸਲਾਹ ਦੇਣ ਦਾ ਕੇਂਦਰ ਖੋਲ੍ਹ ਸਕਦੇ ਹਨ ।