Punjab State Board PSEB 5th Class Welcome Life Book Solutions Chapter 9 ਉਲਝਣ ਦਾ ਸਹੀ ਹੱਲ Textbook Exercise Questions and Answers.
PSEB Solutions for Class 5 Welcome Life Chapter 9 ਉਲਝਣ ਦਾ ਸਹੀ ਹੱਲ
Welcome Life Guide for Class 5 PSEB ਉਲਝਣ ਦਾ ਸਹੀ ਹੱਲ Textbook Questions and Answers
(ੳ) ਆਓ ਪਤੰਗ ਉਡਾਈਏ
ਅੱਜ ਮੈਂ ਤੁਹਾਨੂੰ ‘ਬਾਲ ਰਸਾਲੇ ਵਿੱਚ ਛਪੀ ਹੋਈ ਮਾਣਯੋਗ ਅਧਿਆਪਕ ਸ੍ਰੀ ਸੰਦੀਪ ਸਿੰਘ ਬਾਹਲਵੀ ਜੀ ਦੀ ਇੱਕ ਘਟਨਾ ਪੜ੍ਹ ਕੇ ਸੁਣਾਉਂਦਾ ਹਾਂ…….
ਉਡਦੇ ਹੋਏ ਪਤੰਗ ਤਾਂ ਤੁਸੀਂ ਆਮ ਦੇਖੇ ਹੋਣੇ ਤੁਹਾਡੇ ‘ਚੋਂ ਕਈ तमस्त ਬਚਪਨ ਚ ਮੈਂ ਵੀ ਤੁਹਾਡੇ ਵਰਗਾ ਸੀ ਮੈਂ ਵੀ ਪਤੰਗ ਉਡਾਇਆ ਕਰਦਾ ਸੀ।
ਬਸੰਤ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਹੈ ਮੈਂ ਤੇ ਮੇਰਾ ਆੜੀ ਨਿੰਮਾ ਪਤੰਗ ਉਡਾ ਰਹੇ ਸਨ ਘਰਾਂ ਦੀਆਂ ਛੱਤਾਂ ‘ਤੇ ਹੋਰ ਲੋਕ ਵੀ ਪਤੰਗ ਉਡਾ ਰਹੇ ਸੀ ਪੇਚੇ ਲੱਗ ਰਹੇ ਸਾਂ ਰੌਲਾ – ਰੱਪਾ ਤੇ ਸ਼ੋਰਸ਼ਰਾਬਾ ਸੀ ਅਸੀਂ ਵੀਦੋਵੇਂ ਪੂਰੀ ਮੌਜ ਕਰ ਰਹੇ ਸੀ।
ਅਚਾਨਕ ਨਿੰਮੇ ਕੋਲੋਂ ਡੋਰ ਉਲਝ ਗਈ। ਮੈਂ ਹੋਰ ਡੋਰ ਛੱਡਣੀ ਚਾਹੁੰਦਾ ਸੀ, ਪਰ ਡੋਰ ਨੂੰ ਗੁੰਝਲ ਪੈ ਗਏ। ਸਾਰਾ ਮਜ਼ਾ ਕਿਰਕਿਰਾ ਹੋ ਗਿਆ। ਪਤੰਗ ਸੰਭਾਲੀ ਨਾ ਗਈ ਤੇ ਕੱਟੀ ਗਈ। ਮੈਨੂੰ ਨਿੰਮੇ ਤੇ ਬਹੁਤ ਗੁੱਸਾ ਆਇਆ ਨਿੰਮੇ ਨੇ ਆਪਣਾ ਗੁੱਸਾ ਚਰਖੜੀ ‘ਤੇ ਕੱਢਿਆ।
ਹੁਣ ਸੋਚਦਾ ਹਾਂ, ਨਿੰਮੇ ਦਾ ਕੋਈ ਕਸੂਰ ਨਹੀਂ ਸੀ। ਕਸੂਰ ਚਰਖੜੀ ਦਾਵੀ ਨਹੀਂ ਸੀ। ਕਸੂਰ ਡੋਰ ਵਿੱਚ ਪਈ ਗੁੰਝਲਦਾਸੀ, ਉਲਝਣ ਦਾ ਸੀ। ਸੋ, ਜੇ ਗੁੰਝਲ ਨਾ ਪਵੇ ਤਾਂ ਪਤੰਗ ਅਸਮਾਨ ਵਿੱਚ ਉੱਡਦੀ ਰਹਿੰਦੀ ਹੈ।
ਮੌਖਿਕ ਪ੍ਰਸ਼ਨ :
1. ਬੱਚਿਆਂ ਨੂੰ ਅਧਿਆਪਕ ਨੇ ਕਹਾਣੀ ਕਿੱਥੋਂ ਪੜ੍ਹ ਕੇ ਸੁਣਾਈ ਸੀ?
ਉੱਤਰ :
ਬਾਲ ਰਸਾਲੇ ਵਿਚੋਂ !
2. ਪਤੰਗ ਕੱਣ – ਕੌਣ ਉਡਾ ਰਿਹਾ ਸੀ?
ਉੱਤਰ :
ਲੇਖਕ (ਸ੍ਰੀ ਸੰਦੀਪ ਸਿੰਘ ਬਾਹਲਵੀ) ਅਤੇ ਨਿੰਮਾ।
3. ਬੱਚਿਆਂ ਦਾ ਮਜ਼ਾਕਿਰਕਿਰਾ ਕਿਉਂ ਹੋਇਆ?
ਉੱਤਰ :
ਡੋਰ ਨੂੰ ਗੁੰਝਲਾਂ ਪੈਣ ਕਾਰਨ ਪਤੰਗ ਕੱਟੀ ਗਈ।
4. ਕਸੂਰ ਕਿਸ ਦਾ ਸੀ?
ਉੱਤਰ :
ਗੁੰਝਲਾਂ ਦਾ।
ਬੱਚਿਆਂ ਨੂੰ ਦੱਸਿਆਗਿਆਕਿ
ਉਲਝਣਾਂ ਜੀਵਨ ਦਾ ਅੰਗ ਹਨ ਇਹ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਹੁੰਦੀਆਂ ਹਨ ਇਹ ਮੇਰੇ ਲਈ ਵੀ ਹਨ, ਪਰ ਹਰ ਉਲਝਣਦਾ ਹੱਲ ਹੈ।
ਸੋ ਆਓ ਗਾਈਏ ………..
ਜੇ ਸਵਾਲ ਸਮਝ ਨਾ ਆਵੇ,
ਜੇ ਵੱਡਾ ਬੱਚਾ ਧਮਕਾਵੇ,
ਕੋਈ ਵੀ ਜੇ ਫ਼ਿਕਰ ਸਤਾਵੇ,
ਆਪਣੇ ਅਧਿਆਪਕ ਕੋਲ ਜਾਈਏ,
ਨਾ ਕਦੇ ਡਰੀਏ,
ਨਾ ਡਰਾਈਏ।
(ਅ) ਹਰ ਮਸਲੇ ਦਾ ਹੱਲ
ਮੰਤਰੀ ਮੰਡਲ (ਰਾਜ – ਦਰਬਾਰ) ਦੀ ਤਸਵੀਰ ਬੱਚਿਆਂ ਸਾਹਮਣੇ ਦਿਖਾਈ ਜਾਏਗੀ ਇਸ ਤਸਵੀਰ ਵਿੱਚ ਦਿਖਾਏ ਗਏ ਚਿਹਰੇ ਫ਼ਿਕਰਮੰਦ ਹੋਣਗੇ।
ਪੰਜ ਬੱਚੇ ਪੰਜ ਕਾਵਿ –
ਟੁਕੜੀਆਂ ਬੋਲਣਗੇ
ਬੈਠਾਰਾਜਾ, ਖੜ੍ਹਵਜ਼ੀਰ॥
ਦੂਜਾ ਬੱਚਾ –
ਗੁੰਝਲ ਹੈ ਸੱਚਮੁੱਚ ਗੰਭੀਰ,
ਕੱਠੇ ਹੋਣ, ਭੈਣਾਂ ਤੇ ਵੀਰ।
ਤੀਜਾ ਬੱਚਾ –
ਪੂਰੀ ਸਭਾ ਪ੍ਰੇਸ਼ਾਨੀ ਵਿੱਚ ਹੈ,
ਦਰਬਾਰੀ ਹੈਰਾਨੀ ਵਿੱਚ ਹੈ।
ਚੌਥਾ ਬੱਚਾ –
ਆਜਾਣ ਸਾਰੇ ਗੁਣੀ – ਗਿਆਨੀ,
ਸੂਝਵਾਨ ਵੱਡੇ ਵਿਗਿਆਨੀ।
ਪੰਜਵਾਂ ਬੱਚਾ –
ਲੱਭ ਜਾਣਾਮਸਲੇ ਦਾ ਹੱਲ,
ਪੈਜਾਏਗੀ ਆਫ਼ਤ ਨੂੰ ਠੱਲ।
ਸੋ ਬੱਚਿਓ ਇਸ ਕਵਿਤਾ ਪਾਠ ਤੋਂ ਅਸੀਂ ਇਸ ਸਿੱਟੇ ਤੇ ਪੁੱਜੇ ਹਾਂ ਕਿ:
1. ਵੱਡੇ ਤੋਂ ਵੱਡੇ ਵਿਅਕਤੀ ਨੂੰ ਵੀ ਮੁਸ਼ਕਲ / ਉਲਝਣ ਆ ਸਕਦੀ ਹੈ।
2. ਮੁਸ਼ਕਲ / ਉਲਝਣ ਵੇਲੇ ਇਕੱਠੇ ਹੋ ਕੇ ਵਿਚਾਰ ਚਰਚਾ ਕਰਨ ਦੀ ਲੋੜ ਹੈ।
3. ਤਰਕ ਅਤੇ ਦਲੀਲ ਗੁੰਝਲਦਾ ਹੱਲ ਕਰ ਸਕਦੇ ਹਨ।
ਪ੍ਰਸ਼ਨ 1.
ਦੋ ਸਤਰਾਂ ਵਿੱਚ ਆਪੋ – ਆਪਣੀ ਕਿਸੇ ਇੱਕ ਉਲਝਣ ਬਾਰੇ ਲਿਖੋ
ਉੱਤਰ :
ਜਦੋਂ ਮੀਂਹ ਪੈਂਦਾ ਹੈ ਤਾਂ ਸਾਰੀਆਂ ਕਿਤਾਬਾਂ ਅਤੇ ਮੈਂ ਭੱਜ ਜਾਂਦੇ ਹਾਂ ਇਸ ਲਈ ਮੀਂਹ ਵਾਲੇ ਦਿਨ ਛੁੱਟੀ ਕਰਨੀ ਪੈ ਜਾਂਦੀ ਸੀ।
ਪ੍ਰਸ਼ਨ 2.
ਆਪੋ – ਆਪਣੀ ਉਲਝਣ ਦੇ ਹੱਲ ਲਈ ਤੁਸੀਂ ਕੀ ਕੀਤਾ ਸੀ?
ਉੱਤਰ :
1. ਮੈਂ ਆਪਣੇ ਬਸਤੇ ਨੂੰ ਵੱਡੇ ਮੋਮਜਾਮੇ ਦੇ ਲਿਫ਼ਾਫ਼ੇ ਵਿਚ ਰੱਖ ਲੈਂਦਾ ਸੀ।
2. ਮੇਰੇ ਪਿਤਾ ਜੀ ਦੀ ਪੁਰਾਣੀ ਬਰਸਾਤੀ ਨੂੰ ਮੈਂ ਆਪਣੇ ਉਪਰ ਲਪੇਟ ਕੇ ਸਕਲ ਚਲਾ ਜਾਂਦਾ ਸੀ, ਇਸ ਤਰ੍ਹਾਂ ਮੈਂ ਆਪਣੀ ਉਲਝਣ ਦਾ ਹੱਲ ਕਰ ਲਿਆ।
(ਇ) ਅਧਿਆਪਕ ਦਾ ਨੋਟ
ਸਵਿਜੋਤ ਪੰਜਵੀਂ ਜਮਾਤ ਦਾ ਹੁਸ਼ਿਆਰ ਵਿਦਿਆਰਥੀ ਹੈ ਪਿਛਲੇ ਦੋ ਮਹੀਨਿਆਂ ਤੋਂ ਉਹ ਖਿਝਿਆਖਿਝਿਆ ਰਹਿੰਦਾ ਹੈ ਪੜ੍ਹਾਈ ਵਿੱਚ ਵੀ ਉਸ ਦਾ ਰੁਝਾਨ ਘਟ ਗਿਆ ਹੈ ਉਸ ਦੇ ਸਾਥੀਆਂ ਨੇ ਵੀ ਉਸ ਦਾ
ਅਧਿਆਪਕ ਤੇ ਸਵਿਜੋਤ ਦੀ ਗੱਲਬਾਤ
ਅਧਿਆਪਕ – ਸਵਿਜੋਤ ਕੀ ਗੱਲ, ਤੂੰ ਹੁਣ ‘ਰੀਡਿੰਗ – ਕਾਰਨਰ’ ’ਚ ਦਿਲਚਸਪੀ ਨਹੀਂ ਲੈਂਦਾ?
ਸਵਿਜੋਤ – ਸਰ ਮੇਰੇ ਕੋਲ ਸਮੇਂ ਦੀ ਥੁੜ੍ਹ ਰਹਿੰਦੀ ਹੈ।
ਅਧਿਆਪਕ – ਉਹ ਕਿਵੇਂ ਬਈ? ਪਹਿਲਾਂ ਤਾਂ ਤੂੰ ਸਭ ਤੋਂ ਅੱਗੇ ਹੋ ਕੇ ਹਰ ਨਵੀਂ ਕਿਤਾਬ ਪੜ੍ਹਦਾ ਸੀ।
ਸਵਿਜੋਤ – ਪਹਿਲਾਂ ਠੀਕ ਸੀ ਸਰ, ਹੁਣ ਘਰੇਲੂ ਕੰਮ
ਅਧਿਆਪਕ – ਪਰ ਕਾਰਨ ਤਾਂ ਦੱਸ।
ਸਵਿਜੋਤ – ਜੀ ਮੇਰੇ ਪਿਤਾ ਜੀ ਪਿਛਲੇ ਤਿੰਨ ਮਹੀਨਿਆਂ ਤੋਂ ਬਿਮਾਰ ਹਨ।
ਅਧਿਆਪਕ – ਕੀ ਗੱਲ ਹੋਈ ਹੈ?
ਸਵਿਜੋਤ – ਸਰ ਟੈਸਟ ਰਿਪੋਰਟ ਤੋਂ ਟੀ.ਬੀ. ਦਾ ਪਤਾ ਲੱਗਿਆਹੈ।
ਅਧਿਆਪਕ – ਡਰੋ ਨਾ, ਇਸ ਬਿਮਾਰੀ ਦਾ ਇਲਾਜ ਹੈ ਸਰਕਾਰੀ ਹਸਪਤਾਲ ‘ਚੋਂ ਮਰੀਜ਼ਾਂ ਨੂੰ ਦਵਾਈ ਮੁਫ਼ਤ ਮਿਲਦੀ ਹੈ।
ਸਵਿਜੋਤ – ਹਾਂਸਰ , ਅਸੀਂ ਹੁਣ ਉੱਥੋਂ ਹੀ ਇਲਾਜ ਸ਼ੁਰੂ ਕੀਤਾ ਹੈ।
ਅਧਿਆਪਕ – ਬਸ ਇਲਾਜ ਅਤੇ ਪ੍ਰਹੇਜ਼ ਦੋਵੇਂ ਜ਼ਰੂਰੀ ਹਨ।
ਸਵਿਜੋਤ – ਠੀਕ ਹੈ ਸਰ।
ਅਧਿਆਪਕ – ਤੂੰ ਪੜ੍ਹਾਈ ਦਾ ਫ਼ਿਕਰ ਨਾ ਕਰ ਤੇਰਾ ਸਿਲੇਬਸ ਪੂਰਾ ਹੋ ਜਾਵੇਗਾ। ਕਿਸੇ ਗੱਲ ਤੋਂ ਡਰਨਾ ਨਹੀਂ ਕੋਈ ਲੋੜ ਹੋਵੇ ਤਾਂ ਮੈਨੂੰ ਦੱਸੀਂ ਤੂੰ ਸਾਡਾ ਸਿਆਣਾ ਵਿਦਿਆਰਥੀ ਹੈਂ।
ਸਾਵਧਾਨੀਆਂ : ਟੀ.ਬੀ, ਛੂਤ ਦੀ ਬਿਮਾਰੀ ਹੈ। ਮਰੀਜ਼ ਦੀ ਦੇਖ – ਭਾਲ ਕਰਨ ਵੇਲੇ ਆਪਣੇ ਮੂੰਹ ‘ਤੇ ਮਾਸਕ ਲਗਾਉਣਾ ਚਾਹੀਦਾ ਹੈ। ਮਰੀਜ਼ ਦੇ ਕੱਪੜੇ ਹਰ ਰੋਜ਼ ਧੋਣੇ ਚਾਹੀਦੇ ਹਨ, ਬਿਸਤਰੇ ਦੀ ਚਾਦਰ ਵੀ ਬਦਲਣੀ ਚਾਹੀਦੀ ਹੈ ਮਰੀਜ਼ ਨੂੰ ਸੰਤੁਲਿਤ ਭੋਜਨ ਦੇਣਾ ਚਾਹੀਦਾ ਹੈ।
ਮੌਖਿਕ ਪ੍ਰਸ਼ਨ :
1. ਸਵਿਜੋਤ ਪ੍ਰੇਸ਼ਾਨ ਕਿਉਂ ਸੀ?
ਉੱਤਰ :
ਉਸ ਦੇ ਪਿਤਾ ਜੀ ਨੂੰ ਟੀ.ਬੀ. ਨਾਮ ਦੀ ਬਿਮਾਰੀ ਹੋ ਗਈ ਸੀ।
2. ਉਸਦੇ ਪਿਤਾ ਜੀ ਨੂੰ ਬਿਮਾਰੀ ਸੀ?
ਉੱਤਰ :
ਟੀ.ਬੀ. ਦੀ।
3. ਅਧਿਆਪਕ ਨੇ ਉਸ ਨੂੰ ਕੀ ਕਿਹਾ?
ਉੱਤਰ :
ਡਰੋ ਨਾ, ਇਸ ਬਿਮਾਰੀ ਦਾ ਇਲਾਜ ਹੈ। ਸਰਕਾਰੀ ਹਸਪਤਾਲ ‘ਚੋਂ ਮਰੀਜ਼ਾਂ ਨੂੰ ਦਵਾਈ ਮੁਫ਼ਤ ਮਿਲਦੀ ਹੈ।
4. ਛੂਤ ਦੀਆਂ ਦੋ ਬਿਮਾਰੀਆਂ ਦੇ ਨਾਂ ਦੱਸੋ।
ਉੱਤਰ :
ਟੀ.ਬੀ., ਕੋਰੋਨਾ।
ਆਪਣੀ ਡਾਇਰੀ ਵਿੱਚ ਸਵਿਜੋਤ ਬਾਰੇ ਕੁੱਝ ਸਤਰਾਂ ਲਿਖੋ।
PSEB 5th Class Welcome Life Guide ਉਲਝਣ ਦਾ ਸਹੀ ਹੱਲ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ :
1. ਕਿਹੜੇ ਰਸਾਲੇ ਵਿਚ ਛਪੀ ਘਟਨਾ ਪੜ੍ਹ ਕੇ ਸੁਣਾਈ ਗਈ?
(ਉ) ਬਾਲ ਰਸਾਲੇ ਵਿਚ
(ਅ) ਅਖ਼ਬਾਰ ਵਿਚ
(ਇ) ਕਿਤਾਬ ਵਿਚ
(ਸ) ਨਾਵਲ ਵਿਚ।
ਉੱਤਰ :
(ੳ) ਬਾਲ ਰਸਾਲੇ ਵਿਚ।
2. ਕਿਸ ਦੀ ਲਿਖੀ ਘਟਨਾ ਸੁਣਾਈ ਗਈ?
(ਉ) ਗੁਰਦਿਆਲ ਸਿੰਘ
(ਅ) ਸੰਦੀਪ ਸਿੰਘ ਬਾਹਲਵੀ
(ਇ) ਅੰਮ੍ਰਿਤਾ ਪ੍ਰੀਤਮ
(ਸ) ਦੁਸ਼ਅੰਤ ਕੁਮਾਰ
ਉੱਤਰ :
(ਅ) ਸੰਦੀਪ ਸਿੰਘ ਬਾਹਲਵੀ।
3. ਲੇਖਕ ਨੂੰ ਕਿਸ ‘ਤੇ ਗੁੱਸਾ ਆਇਆ?
(ਉ) ਨਿੰਮੇ `ਤੇ
(ਅ) ਖੁਦ ‘ਤੇ
(ਇ) ਪਤੰਗ ’ਤੇ
(ਸ) ਗੁਆਂਢੀ ‘ਤੇ।
ਉੱਤਰ :
(ੳ) ਨਿੰਮੇ ‘ਤੇ।
4. ਪਤੰਗ ਕੱਟੀ ਗਈ ਅਸਲ ਕਸੂਰ ਕਿਸ ਦਾ ਸੀ?
(ਉ) ਨਿੰਮੇ ਤੇ
(ਅ) ਚਰਖੜੀ ਦਾ
(ਇ) ਗੁੰਝਲ ਦਾ
(ਸ) ਕਿਸੇ ਦਾ ਨਹੀਂ।
ਉੱਤਰ :
(ਇ) ਗੁੰਝਲ ਦਾ।
ਖ਼ਾਲੀ ਥਾਂਵਾਂ ਭਰੋ :
1. ਵਿਜੋਤ ਪੰਜਵੀਂ ਦਾ ਹੁਸ਼ਿਆਰ …………………………. ਹੈ।
2. ਸਵਿਜੋਤ ਦੇ …………………………. ਜੀ ਨੂੰ ਟੀ.ਬੀ. ਨਾਂ ਦੀ ਬਿਮਾਰੀ ਸੀ।
3. ਟੀ.ਬੀ. …………………………. ਦੀ ਬਿਮਾਰੀ ਹੈ।
ਉੱਤਰ :
1. ਵਿਦਿਆਰਥੀ
2. ਪਿਤਾ
3. ਛੂਤ।
ਸਹੀ/ਗਲਤ ਦਾ ਨਿਸ਼ਾਨ ਲਗਾਓ :
1. ਟੀ.ਬੀ. ਛੂਤ ਦੀ ਬਿਮਾਰੀ ਨਹੀਂ ਹੈ।
2. ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਨੂੰ। ਟੀ.ਬੀ. ਦੀ ਦਵਾਈ ਮੁਫ਼ਤ ਮਿਲਦੀ ਹੈ।
3. ਪਤੰਗ ਕੱਟੀ ਗਈ ਤਾਂ ਕਸੂਰ ਨਿੰਮੇ ਦਾ ਸੀ।
ਉੱਤਰ :
1. ਗਲਤ
2. ਠੀਕ
3. ਗਲਤ
ਮਾਈਂਡ ਮੈਪਿੰਗ :
ਉੱਤਰ :
ਮਿਲਾਨ ਕਰੋ :
1. ਬਸੰਤ (ਉ) ਰੀਡਿੰਗ ਕਾਰਨਰ
2. ਪਤੰਗ ਕੱਟੀ ਗਈ (ਅ) ਛੂਤ ਦੀ ਬਿਮਾਰੀ
3. ਟੀ.ਬੀ. (ਇ) ਪਤੰਗ
4. ਕਿਤਾਬ ਪੜ੍ਹਨਾ : (ਸ) ਡੋਰ ਵਿਚ ਗੁੰਝਲਾਂ
ਉੱਤਰ :
1. (ਇ)
2. (ਸ)
3. (ਅ)
4. (ਉ)
(ੳ) ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਪਤੰਗ ਕੱਟੀ ਗਈ ਤਾਂ ਅਸਲ ਵਿਚ ਕਸੂਰ ਕਿਸ ਦਾ ਸੀ?
ਉੱਤਰ :
ਡੋਰ ਵਿਚ ਪਈਆਂ ਰੀਝਲਾਂ ਦਾ।
ਪ੍ਰਸ਼ਨ 2.
ਸਵਿਤੋਜ ਦੇ ਘਰ ਕੀ ਉਲਝਣ ਸੀ?
ਉੱਤਰ :
ਉਸ ਦੇ ਪਿਤਾ ਜੀ ਨੂੰ ਟੀ.ਬੀ. ਹੋ ਗਈ ਸੀ।
ਪ੍ਰਸ਼ਨ 3.
ਟੀ. ਬੀ. ਦਾ ਇਲਾਜ ਕਿੱਥੇ ਹੁੰਦਾ ਹੈ?
ਉੱਤਰ :
ਸਰਕਾਰੀ ਹਸਪਤਾਲ ਵਿਚ ਮੁਫ਼ਤ ਇਲਾਜ ਹੁੰਦਾ ਹੈ।
ਪ੍ਰਸ਼ਨ 4.
ਟੀ. ਬੀ. ਦੇ ਮਰੀਜ਼ ਨੂੰ ਕਿਸ ਤਰ੍ਹਾਂ ਦਾ ਭੋਜਨ ਦੇਣਾ ਚਾਹੀਦਾ ਹੈ?
ਉੱਤਰ :
ਉਸ ਨੂੰ ਸੰਤੁਲਿਤ ਭੋਜਨ ਦੇਣਾ ਚਾਹੀਦਾ ਹੈ।