Punjab State Board PSEB 5th Class Welcome Life Book Solutions Chapter 8 ਆਤਮ-ਸੁਰੱਖਿਆ Textbook Exercise Questions and Answers.
PSEB Solutions for Class 5 Welcome Life Chapter 8 ਆਤਮ-ਸੁਰੱਖਿਆ
Welcome Life Guide for Class 5 PSEB ਆਤਮ-ਸੁਰੱਖਿਆ Textbook Questions and Answers
(ਉ) ਕਰਾਟਿਆਂਦੀ ਖੇਡ ਰਾਹੀਂ
ਆਤਮ-ਸੁਰੱਖਿਆ ਦਾ ਮਤਲਬ ਹੈ, ਆਪਣੇ-ਆਪ ਦਾ ਬਚਾਅ। ਜੇ ਕੋਈ ਤੁਹਾਡੇ ‘ਤੇ ਹਮਲਾ ਕਰਦਾ ਹੈ, ਉਸ ਹਮਲੇ ਤੋਂ ਆਪਣਾ ਬਚਾਅ ਕਿਵੇਂ ਕਰਨਾ ਹੈ?
ਬੱਚਿਓ, ਪਿਛਲੇ ਦਿਨੀਂ ਸਕੂਲ ਵਿੱਚ ਕਰਾਟਿਆਂ ਦੀ ਨਿੰਗ ਦਿੱਤੀ ਗਈ ਸੀ ਨਾ ਕੁੜੀਆਂ ਨੂੰ? ਉਹ ਇਸ ਕਰਕੇ ਦਿੱਤੀ ਗਈ ਸੀ ਕਿ ਕੁੜੀਆਂ ਕਰਾਟੇ ਸਿੱਖ ਕੇ ਆਪਣੀ ਰੱਖਿਆ ਆਪ ਕਰ ਸਕਣ ਕਿਸੇ ‘ਤੇ ਵੀ ਨਿਰਭਰ ਰਹਿਣ
ਮੌਖਿਕ ਪ੍ਰਸ਼ਨ :
(1) ਆਤਮ-ਸੁਰੱਖਿਆ ਕੀ ਹੁੰਦੀ ਹੈ?
ਉੱਤਰ :
ਆਤਮ-ਸੁਰੱਖਿਆ ਦਾ ਮਤਲਬ ਹੈ, ਆਪਣੇ-ਆਪ ਦਾ ਬਚਾਅ।
(2) ਕੀ ਤੁਸੀਂ ਕਰਾਟਿਆਂ ਦੀ ਖੇਡ ਦੇਖੀ ਹੈ?
ਉੱਤਰ :
ਹਾਂ, ਦੇਖੀ ਹੈ।
(3) ਕਰਾਟਿਆਂਦੀ ਲੋੜ ਕਿਉਂ ਪੈਂਦੀ ਹੈ?
ਉੱਤਰ :
ਕਰਾਟੇ ਬਿਨਾਂ ਕਿਸੇ ਹਥਿਆਰ ਦੇ ਸਿਰਫ਼ ਹੱਥਾਂ ਨਾਲ ਲੜਨ ਦੀ ਕਲਾ ਹੈ। ਹਰ ਸਮੇਂ ਅਸੀਂ ਹਥਿਆਰ ਆਪਣੇ ਕੋਲ ਨਹੀਂ ਰੱਖਦੇ ਤੇ ਲੋੜ ਪੈਣ ‘ਤੇ ਹੱਥਾਂ ਨੂੰ ਹੀ ਹਥਿਆਰ ਦੀ ਤਰ੍ਹਾਂ ਵਰਤਣ ਲਈ ਕਰਾਟੇ ਸਿੱਖਣ ਦੀ ਲੋੜ ਹੈ।
ਅਧਿਆਪਕ ਕੁਝ ਕੁੜੀਆਂ ਦੇ ਐਕਸ਼ਨ ਰਾਹੀ ਦੂਜੇ ਬੱਚਿਆਂ ਨੂੰ ਸਵੈ-ਸੁਰੱਖਿਆ ਲਈ ਪ੍ਰੇਰਿਤ ਕਰੇਗਾ
(ਅ) ਤਲਵਾਰਬਾਜ਼ੀ ਦੀ ਖੇਡ ਰਾਹੀਂ
ਤਲਵਾਰਬਾਜ਼ੀ ਸੰਸਾਰ ਦੀ ਬਹੁਤ ਪੁਰਾਣੀ ਖੇਡ ਹੈ ਪੁਰਾਣੇ ਸਮਿਆਂ ਵਿੱਚ ਬਹੁਤੀਆਂ ਲੜਾਈਆਂ ਤਲਵਾਰਬਾਜ਼ੀ ਦੇ ਸਿਰ ‘ਤੇ ਹੀ ਜਿੱਤੀਆਂ ਜਾਂਦੀਆਂ ਸਨ ਇਸ ਖੇਡ ਵਿੱਚ ਮੁਹਾਰਤ ਹਾਸਿਲ ਕਰਨ ਲਈ ਬਹੁਤ ਮਿਹਨਤ ਦੀ ਲੋੜ ਪੈਂਦੀ ਹੈ ਤਲਵਾਰਬਾਜ਼ੀ ਦੇ ਮੈਦਾਨ ਨੂੰ “ਪਿਸਟੇ’ ਕਿਹਾ ਜਾਂਦਾ ਹੈ ਇਹ ਖੇਡ ਬੰਦ ਮੈਦਾਨ ਵਿੱਚ ਜਾਂ ਖੁੱਲ੍ਹੇ ਮੈਦਾਨ ਵਿੱਚ ਵੀ ਖੇਡੀ ਜਾਂਦੀ ਹੈ ਦੋਵੇਂ ਤਲਵਾਰ-ਬਾਜ਼ ਇੱਕ ਦੂਜੇ ‘ਤੇ ਵਾਰ ਕਰਦੇ ਹਨ ਅਤੇ ਆਪਣੀ ਸੁਰੱਖਿਆਂ ਲਈ ਢਾਲ ਦੀ ਵਰਤੋਂ ਕਰਦੇ ਹਨ ਟੀ.ਵੀ. ਤੇ ਲੜੀਵਾਰ ਨਾਟਕ ‘ਰਾਮਾਇਣ ਅਤੇ ਮਹਾਭਾਰਤ ਵਿੱਚ ਤੁਸੀਤਲਵਾਰਬਾਜ਼ੀਦੇ ਜੌਹਰ ਦੇਖੇ ਹੋਣਗੇ
ਮੌਖਿਕ ਪ੍ਰਸ਼ਨ :
(1) ਤਲਵਾਰਬਾਜ਼ੀ ਦੇ ਮੈਦਾਨ ਨੂੰ ਕੀ ਕਹਿੰਦੇ ਹਨ?
ਉੱਤਰ :
ਤਲਵਾਰ-ਬਾਜ਼ੀ ਦੇ ਮੈਦਾਨ ਨੂੰ ਪਿਸਟੇ ਕਹਿੰਦੇ ਹਨ।
(2) ਤੁਸੀਂਤਲਵਾਰਬਾਜ਼ੀ ਕਿੱਥੇ ਦੇਖੀ ਹੈ?
ਉੱਤਰ :
ਟੀ.ਵੀ. ਦੇ ਪ੍ਰੋਗ੍ਰਾਮਾਂ ਵਿਚ ਜਿਵੇਂ ਰਾਮਾਇਣ। ਅਤੇ ਮਹਾਂਭਾਰਤ ਵਿਚ।
(3) ਤਲਵਾਰ ਦੇ ਵਾਰ ਨੂੰ ਰੋਕਣ ਲਈ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ :
ਇਸ ਲਈ ਢਾਲ ਦੀ ਵਰਤੋਂ ਕੀਤੀ ਜਾਂਦੀ ਹੈ।
(ੲ) ਗੱਤਕੇ ਦੀ ਖੇਡ ਰਾਹੀਂ
ਅਧਿਆਪਕ ਪੋਸਟਰ ਰਾਹੀਂ ਬੱਚਿਆਂ ਨੂੰ ਗੱਤਕੇ ਦੀ ਖੇਡ ਅਤੇ ਤਲਵਾਰ-ਬਾਜ਼ੀ ਦੌਰਾਨ ਕਿਵੇਂ ਆਪਣੀ ਸੁਰੱਖਿਆ ਕੀਤੀ ਜਾ ਸਕਦੀ ਹੈ, ਉਸ ਬਾਰੇ ਬੱਚਿਆਂ ਨੂੰ ਸਰਲ ਢੰਗ ਨਾਲ ਦੱਸੇਗਾ। ਅਧਿਆਪਕ ਦੱਸੇਗਾ ਕਿ ਖੇਡ ਲਈ ਜਿੱਥੇ ਖੇਡ ਦੀ ਭਾਵਨਾ,ਉੱਥੇ ਆਤਮ-ਵਿਸ਼ਵਾਸ ਹੋਣਾ ਵੀ ਬਹੁਤ ਜਰੂਰੀ ਹੈ ਅਤੇ ਪ੍ਰਾਪਤੀਆਂ ਆਤਮ-ਵਿਸ਼ਵਾਸ ਤੋਂ ਬਿਨਾਂ ਨਹੀਂ ਹੁੰਦੀਆਂ (ਗੱਤਕਾ ਇੱਕ ਜੰਗੀ ਕਲਾ ਹੈ ਜਿਸ ਵਿੱਚ ਜੰਗਬੰਦੀ ਤੇ ਦੁਸ਼ਮਣਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ ਇਸ ਦੀ ਸਿਖਲਾਈ ਕੋਈ ਵੀ ਮਰਦ ਔਰਤ ਲੈ ਸਕਦਾ ਹੈ ਨਿਹੰਗ ਸਿੰਘ ਇਸ ਕਲਾ ਦੇ ਮਾਹਿਰ ਹੁੰਦੇ ਹਨ ਅਣਗਿਣਤ ਕਲਾਵਾਂ ‘ਚੋਂ ਇੱਕ ਕਲਾ ਹੈ ਸ਼ਸਤਰ ਕਲਾ ਇਹਨਾਂ ਸ਼ੈਲੀਆਂ ਵਿੱਚੋਂ ਹੀ ਇਕ ਸ਼ੈਲੀ ਹੈ, ਗੱਤਕਾ ਜੋ ਵਧੇਰੇ ਕਰਕੇ ਪੰਜਾਬ ਅਤੇ ਉੱਤਰ ਭਾਰਤ ਦੇ ਕਈ ਇਲਾਕਿਆ ਵਿੱਚ ਖੇਡਿਆ ਜਾਂਦਾ ਹੈ ਸੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ’ਤੇ ਇਸ ਦੀਆਂ ਝਲਕੀਆਂ ਦੇਖੀਆਂ ਜਾ ਸਕਦੀਆਂ ਹਨ ਜਿਵੇਂ ਜਾਪਾਨ ਦੀ ਖੇਡ ਕਰਾਟੇ ਸਵੈ-ਰੱਖਿਆ ਵਾਲੀ ਖੇਡ ਹੈ ਉਵੇਂ ਹੀ ਗੱਤਕਾ ਬਚਾਅ ਵਾਲੀ ਖੇਡ ਹੈ ਗੱਤਕੇ ਵਿੱਚ ਸਾਢੇ ਤਿੰਨ ਹੱਥ ਲੰਬਾ ਡੰਡਾ ਅਤੇ ਛੋਟੀਢਾਲ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ
ਮੌਖਿਕ ਪ੍ਰਸ਼ਨ :
(1) ਤੁਸੀਗੱਤਕੇ ਦੀ ਖੇਡ ਕਿੱਥੇ ਦੇਖੀ ਹੈ?
ਉੱਤਰ :
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਤੇ।
(2) ਗੱਤਕੇ ਦੀ ਖੇਡ ਕੌਣ-ਕੌਣ ਖੇਡ ਸਕਦਾ ਹੈ?
ਉੱਤਰ :
ਕੋਈ ਵੀ ਮਰਦ ਜਾਂ ਔਰਤ ਇਸ ਨੂੰ ਖੇਡ ਸਕਦੇ ਹਨ।
(ਸ) ਚੰਗਾ ਛੂਹਣਾ,ਮਾੜਾ ਛੂਹਣਾ Good Touch, Bad Touch
ਅਧਿਆਪਕ ਸਰੀਰਕ ਅੰਗਾਂ ਦੇ ਪੋਸਟਰ ਰਾਹੀਂ ਬੱਚਿਆਂ ਨੂੰ ਚੰਗੀ-ਮਾੜੀ ਛੋਹ ਬਾਰੇ ਜਾਣਕਾਰੀ ਦੇਵੇਗਾ
ਮੌਖ਼ਿਕ ਪ੍ਰਸ਼ਨ :
(1) ਜਦੋਂ ਤੁਹਾਨੂੰ ਕੋਈ ਛੂਹਦਾ ਹੈ। ਤਾਂ ਕਿਵੇਂ ਮਹਿਸੂਸ ਹੁੰਦਾ ਹੈ?
ਉੱਤਰ :
ਜੇਕਰ ਘਰ ਦੇ ਛੋਂਹਦੇ ਹਨ ਤਾਂ ਵਧੀਆ ਲਗਦਾ ਹੈ। ਪਰ ਜੇਕਰ ਕੋਈ ਹੋਰ ਛੂਹ ਲੈਂਦਾ ਹੈ ਤਾਂ ਬੁਰਾ ਲਗਦਾ ਹੈ ਤੇ ਗੁੱਸਾ ਵੀ ਆਉਂਦਾ ਹੈ।
(2) ਜਦੋਂ ਤੁਹਾਨੂੰ ਕੋਈ ਛੂਹੇ ਤਾਂ ਤੁਸੀ ਕੀ ਕਰੋਗੇ?
ਉੱਤਰ :
ਉਸ ਨੂੰ ਛੂਹਣ ਤੋਂ ਰੋਕਾਂਗੇ ਅਤੇ ਆਪਣੇ ਘਰ ਦਿਆਂ ਨੂੰ ਦੱਸਾਂਗੇ।
(3) ਤੁਸੀ ਬਜ਼ਾਰ/ਮੇਲਿਆਂ ਵਿੱਚ ਕਿਵੇਂ ਵਿਚਰਦੇ ਹੋ?
ਉੱਤਰ :
ਬਾਜ਼ਾਰ/ਮੇਲਿਆਂ ਵਿਚ ਧਿਆਨਪੂਰਵਕ ਵਿਚਰਨਾ ਪੈਂਦਾ ਹੈ ਤਾਂ ਕਿ ਕੋਈ ਸਾਡੇ ਨੇੜੇ ਨਾ ਆ ਸਕੇ।ਉਹ ਸਾਨੂੰ ਮਾੜੇ ਤਰੀਕੇ ਨਾਲ ਛੂਹ ਸਕਦੇ ਹਨ ਜਾਂ ਸਾਡਾ ਸਮਾਨ ਵੀ ਚੋਰੀ ਕਰ ਸਕਦੇ ਹਨ ਇਸ ਲਈ ਆਪਣਾ ਧਿਆਨ ਖੁਦ ਹੀ ਰੱਖਣਾ ਪੈਂਦਾ ਹੈ ਤੇ ਆਪਣੇ ਮਾਤਾ-ਪਿਤਾ ਦੇ ਨਾਲ ਹੀ ਰਹਿੰਦੇ ਹਾਂ।
(ਹ) ਵਾਰਤਾਲਾਪ
ਅਧਿਆਪਕਾ : ਕੀ ਤੁਸੀ ਬਜ਼ਾਰ ‘ਚ, ਮੇਲੇ ‘ਚ, ਜਾਂ ਕਿੱਧਰੇ ਤਿੱਥ-ਤਿਉਹਾਰ ਤੇ ਧਾਰਮਿਕ ਸਥਾਨਾਂ ‘ਤੇ ਜਾਂਦੇ ਹੋ?
ਬੱਚੀਆਂ : ਹਾਂ ਜੀ।
ਅਧਿਆਪਕਾ : ਭੀੜ ਕਾਰਨ ਇੱਕ ਦੂਜੇ ਨਾਲ ਟਕਰਾਵੀ ਜਾਂਦੇ ਹੋਵੋਗੇ?
ਬੱਚੀਆਂ : ਝਾਕੀਆਂ ਦੇਖਣ ਵੇਲੇ ਬਹੁਤੀ ਭੀੜ ਵਿੱਚ ਬੜੀ ਧੱਕਾ-ਮੁੱਕੀ ਹੁੰਦੀ ਹੈ
ਅਧਿਆਪਕਾ : ਅਜਿਹੀ ਭੀੜ ਵਿੱਚ ਕੁਝ ਸ਼ਰਾਰਤੀ ਬੰਦੇ ਹੁੰਦੇ ਨੇ,ਜੋ ਬੱਚੀਆਂਜਾਂ ਔਰਤਾਂ ਨੂੰ ਤੰਗ ਕਰਦੇ ਨੇ
ਬੱਚੀਆਂ : ਅਧਿਆਪਕਾਦੇ ਮੂੰਹ ਵੱਲ ਦੇਖਦਿਆਂ ਚੁੱਪ-ਚਾਪ ਸੁਣ ਰਹੀਆਂ ਹਨ
ਅਧਿਆਪਕਾ : ਜੇ ਤੁਹਾਨੂੰ ਤੁਹਾਡੇ ਮਾਂ-ਬਾਪ ਤੋਂ ਬਿਨਾਂ ਉੱਥੇ ਕੋਈ ਛੂਹੇ। ਤਾਂ ਕਿਵੇਂ ਲਗਦਾ ਹੈ?
ਬੱਚੀਆਂ : (ਸਾਰੀਆਂ ਇੱਕਠੀਆਂ) ਬਹੁਤ ਹੀ ਮਾੜਾ ਲੱਗਦਾ ਹੈ।
ਅਧਿਆਪਕਾ : ਸ਼ਾਬਾਸ਼ !ਜਦੋਂ ਤੁਹਾਨੂੰ ਮਾੜਾ ਲਗਦਾ ਹੈ ਤਾਂ ਉਹ ਛੂਹ ਬਿਲਕੁਲ ਵੀ ਚੰਗੀ ਨਹੀਂ ਹੁੰਦੀ ਤਾਂ ਫਿਰ ਕੀ ਕਰਨਾ ਚਾਹੀਦਾ?
ਬੱਚੀਆਂ : (ਸਾਰੀਆਂ ਚੁੱਪ
ਅਧਿਆਪਕਾ : ਡਰਨਾ ਤਾਂ ਬਿਲਕੁਲ ਨਹੀਂ ਘਬਰਾਉਣਾ ਵੀ ਨਹੀਂ ਆਪਣੇ ਮਾਂ-ਬਾਪ ਨੂੰ ਦੱਸੇ ਜਾਂ ਫੇਰ ਰੌਲਾ ਪਾਓ ਸਮਝੀਆਂ ਮੇਰੀ ਗੱਲ?
ਬੱਚੀਆਂ : ਹਾਂ ਜੀ ਜੇ ਕੋਈ ਸਾਨੂੰ ਗਲਤ ਢੰਗ ਨਾਲ ਛੁੰਹਦਾ ਹੈ ਤਾਂ ਅਸੀਂ ਨਿਡਰ ਹੋ ਕੇ ਮਾਂ-ਬਾਪ ਨੂੰ ਦੱਸਣਾ ਹੈ ਜਾਂ ਫੇਰ ਰੌਲਾ ਪਾਉਣਾ ਹੈ
ਅਧਿਆਪਕਾ : ਤੁਸੀਤਾਂ ਬਹੁਤ ਸਿਆਣੀਆਂ ਬੇਟੀਆਂ ਹੋ
ਮੌਖਿਕ ਪ੍ਰਸ਼ਨ :
(1) ਕੀ ਤੁਸੀ ਝਾਕੀਆਂ ਦੇਖਣ ਜਾਂਦੇ ਹੋ?
ਉੱਤਰ :
ਹਾਂ ਜੀ, ਕਈ ਵਾਰ।
(2) ਕੀ ਤੁਹਾਨੂੰ ਓਪਰਿਆਂ ‘ਤੇ ਭਰੋਸਾ ਕਰਨਾ ਚਾਹੀਦਾ ਹੈ?
ਉੱਤਰ :
ਨਹੀਂ ਕਰਨਾ ਚਾਹੀਦਾ।
(3) ਜੇ ਤੁਹਾਨੂੰ ਕੋਈ ਛੂਹੇ ਤਾਂ ਤੁਸੀ ਕੀ ਕਰੋਗੇ?
ਉੱਤਰ :
ਮਾਂ-ਬਾਪ ਨੂੰ ਦੱਸਾਂਗੇ ਅਤੇ ਰੌਲਾ ਪਾਵਾਂਗੇ।
ਅਧਿਆਪਕਾ ਬੱਚੀਆਂ ਨਾਲ ਸੁਖਾਵੇਂ ਮਾਹੌਲ ‘ਚ ਗੱਲ-ਬਾਤ ਕਰੇਗੀ ਅਤੇ ਕਿਸੇ ਦੀ ਮਾੜੀ ਛੋਹ ਤੋਂ ਕਿਵੇਂ ਬਚਣਾ ਹੈ, ਸਮਝਾਏਗੀ
(ਕ) ਸ਼ਾਬਾਸ਼ ! ਮਿੰਨੀ !
ਮਿੰਨੀ ਪੰਜਵੀਂ ਕਲਾਸ ਵਿੱਚ ਪੜ੍ਹਦੀ ਹੈ ਉਹ ਕਲਾਸ ਦੀ ਮੋਨੀਟਰ ਹੈ ਉਹ ਇੱਕ ਖੋ-ਖੋ ਦੀ ਵਧੀਆ ਖਿਡਾਰਨ ਹੈ।
ਸਕੂਲ ਵਿੱਚ ਬੱਚਿਆਂ ਨੂੰ ਵੱਖੋ-ਖੋ’ ਅਤੇ ‘ਕਬੱਡੀ ਆਦਿ ਖੇਡਾਂ ਖਿਡਾਈਆਂ ਜਾਂਦੀਆਂ ਹਨ ਇਸ ਵਿੱਚ ਕੁੜੀਆਂ-ਮੁੰਡੇ ਰਲ ਕੇ ਖੇਡਦੇ ਹਨ।
ਐਤਵਾਰ ਦਾ ਦਿਨ ਸੀ ਲੜੀਵਾਰ ਰਾਮਾਇਣ ਚੱਲ ਰਿਹਾ ਸੀ ਮਿੰਨੀ ਟੀ.ਵੀ ਮੂਹਰੇ ਚੁੱਪ-ਚਾਪ ਬੈਠੀ ਸੀ। ਮੰਮੀ ਨੇ ਪੁੱਛਿਆ, “ਮਿੰਨੀ ਕੁੱਝ ਦੁਖਦਾਤਾਂ ਨਹੀਂ??? “ਨਹੀਂ ਮੰਮੀ ਮਿੰਨੀ ਨੇ ਟੀ.ਵੀ. ਬੰਦ ਕਰਦਿਆਂ, ਚੁੱਪ ਜਿਹੀ ਚੋਂ ਜੁਆਬ ਦਿੱਤਾ। “ਫੇਰ ਮੇਰੀਤਿਤਲੀ ਅੱਜ ਮੁਰਝਾਈ ਜਿਹੀ ਕਿਉਂ ਬੈਠੀ ਹੈ? ਮੰਮੀ ਨੇ ਮੋਢੇ ‘ਤੇ ਹੱਥ ਰੱਖਦਿਆਂ ਕਿਹਾ। “ਮੰਮੀ ਇਉਂ ਦੱਸੋ ਕੁਝ ਸੋਚਦਿਆਂ ਮਿੰਨੀ ਬੋਲੀ। “ਹਾਂ ਬੋਲ ਮੇਰੀ ਲਾਡੋ ਮੰਮੀ ਨੇ ਪਿਆਰ ਨਾਲ ਹੱਥ ਫੜਦਿਆ ਕਿਹਾ। “ਹੁਣ ਤੁਸੀਂ ਮੇਰੇ ਮੋਢੇ ਤੇ ਹੱਥ ਰੱਖਿਆ ਤਾਂ ਕੁਝ ਨਹੀਂ ਹੋਇਆ। ਮਿੰਨੀ ਰੁਕ-ਰੁਕ ਕੇ ਬੋਲ ਰਹੀ ਸੀ ਜਿਵੇਂ ਕੁਝ ਯਾਦ ਕਰ ਰਹੀ ਹੋਵੇ। (ਮੰਮੀ ਉਸਦੇ ਮੂੰਹ ਵੱਲ ਥੋੜਾ ਹੈਰਾਨੀ ਨਾਲ ਦੇਖ ਰਹੀ ਸੀ)
ਕੱਲ਼ ਖੇਡਦਿਆਂ ਜਦ ਕਿਸੇ ਮੁੰਡੇ ਦਾ ਹੱਥ ਮੇਰੇ ਮੋਢੇ ‘ਤੇ ਲੱਗਿਆ ਤਾਂ ਮੈਨੂੰ ਚੰਗਾ ਨਹੀਂ ਲੱਗਿਆ ਅਤੇ ਉਸ ਤੋਂ ਬਾਅਦ ਮੈਂ ਖੇਡ ਨਹੀਂ ਸਕੀ। ਮਿੰਨੀ ਮੰਮੀ ਦੇ ਜੁਆਬ ਲਈ ਉਸ ਵੱਲ ਝਾਕਣ ਲੱਗੀ। “ਆਹੀ ਸੀ ਤੇਰੀ ਚੁੱਪ ਦਾ ਕਾਰਨ?” ਮਿੰਨੀ ਨੂੰ ਬੁੱਕਲ ਚ ਲੈਂਦਿਆ ਮਾਂ ਨੇ ਕਿਹਾ, “ਮੇਰੀ ਰਾਣੀ ਧੀਏ ਜਦ ਮੈਂ ਤੈਨੂੰ ਛੂੰਹਦੀ ਹਾਂ ਚਾਹੇ ਉਹ ਮੋਢਾ ਹੋਵੇ , ਮੂੰਹ ਜਾਂ ਹੱਥ ਹੋਵੇ, ਤੈਨੂੰ ਇਸ ਲਈ ਕੁੱਝ ਨਹੀਂ ਹੁੰਦਾ, ਕਿਉਂਕਿ ਮੈਂ ਤੇਰੀ ਮਾਂਹਾਂ ਇਸ ਛੋਹ ਨੂੰ ਤੂੰ ਨਿੱਕੇ ਹੁੰਦਿਆ ਤੋਂ ਜਾਣਦੀ ਹੈ ਤੈਨੂੰ ਚੰਗਾ ਲਗਦਾ ਹੈ।
“ਹਾਂ ਮੰਮੀ ! ਮਿੰਨੀਨੇ ਲਾਡ ਨਾਲ ਚਿੰਬੜਦਿਆਂ ਕਿਹਾ। ‘ਪਿਆਰੀ ਮਿੰਨੀਏ ! ਜਦੋ ਇਹਨਾਂ ਥਾਵਾਂ ਤੇ ਕੋਈ ਬੇਗਾਨਾ ਛੁਹਦਾ ਹੈ ਤਾਂ ਤੈਨੂੰ ਬੁਰਾ ਲਗਦੈ ਨਾ ਮਾਂ ਨੇ ਮਿੰਨੀ ਵੱਲ ਝਾਕਦਿਆਂ ਪੁੱਛਿਆ। “ਬਹੁਤ ! ਮਿੰਨੀਨੇ ਬੁਰਾ ਜਿਹਾ ਮੂੰਹ ਬਣਾ ਕੇ ਕਿਹਾ। “ਹਾਂਰਾਜੇ !ਇਹਦਾ ਮਤਲਬ ਇਹ ਹੈ ਕਿ ਉਹ ਲੂੰਹ ਚੰਗੀ ਨਹੀਂ, ਮਾੜੀ ਹੈ?? ਮੰਮੀ ਨੇ ਸਮਝਾਉਂਦਿਆਂ ਕਿਹਾ। “ਮਿੰਨੀ ਪੁੱਤ, ਇਸ ਗੱਲ ਦਾ ਧਿਆਨ ਰੱਖੋ, ਜੋ ਛੋਹ ਤੁਹਾਨੂੰ ਠੀਕ ਨਹੀਂ ਲਗਦੀ, ਅਸਹਿਜ ਕਰਦੀ ਹੈ, ਉਹ ਮਾੜੀ ਹੀ ਹੈ ਜੇ ਤੁਹਾਨੂੰ ਕੋਈ ਮਾੜੇ ਢੰਗ ਨਾਲ ਛੂਹੇ ਤਾਂ ਆਪਣੇ ਅਧਿਆਪਕ ਨੂੰ ਦੱਸੋ, ਪਾਪਾ ਜਾਂ ਮੈਨੂੰ ਦੱਸੋ, ਪਰ ਚੁੱਪ ਰਹੋ।
‘ਫ਼ਿਕਰ ਨਾ ਕਰੋ ਮਾਤੇ ਤੁਹਾਡੀ ਮਿੰਨੀ ਏਨੀ ਕਮਜ਼ੋਰ ਨਹੀਂ ਕਿ ਗ਼ਲਤ ਛੂਹਣ ਵਾਲੇ ਨੂੰ ਛੱਡ ਦੇਵੇਗੀ ਮੈਂ ਖਿਡਾਰੀਜੋ ਹਾਂ?? ਮੰਨੀਨੇ ਟੀ ਵੀ ਆਨ ਕਰਦਿਆਂ ਹੱਸ ਕੇ ਕਿਹਾ। “ਸ਼ਾਬਾਸ਼ ਮਿੰਨੀਏ !ਮਾਂ ਨੇ ਬੁੱਕਲ ਵਿੱਚ ਲੈਂਦਿਆਂ ਕਿਹਾ।
ਮੌਖਿਕ ਪ੍ਰਸ਼ਨ :
(1) ਕੀ ਤੁਸੀਂ ਆਪਣੇ ਵੱਡਿਆਂ ਕੋਲੋਂ ਕਹਾਣੀ ਸੁਣਦੇ ਹੋ?
ਉੱਤਰ :
ਹਾਂ ਜੀ।
(2) ਸਕੂਲ ਵਿੱਚ ਕਿਹੜੀ-ਕਿਹੜੀ ਖੇਡ ਖੇਡਦੇ ਹੋ?
ਉੱਤਰ :
ਖੋ-ਖੋ ਅਤੇ ਕਬੱਡੀ।
(3) ਕੀ ਤੁਸੀਂ ਘਰ ਵਿੱਚ ਸਹਿਯੋਗ ਦਿੰਦੇ ਹੋ?
ਉੱਤਰ :
ਹਾਂ ਜੀ।
(4) ਤੁਸੀਂ ਟੀ.ਵੀ.’ਤੇ ਕਿਹੜਾ ਨਾਟਕ ਦੇਖਦੇ ਹੋ?
ਉੱਤਰ :
ਰਮਾਇਣ
(ਕ) ਮਹਾਂਮਾਰੀ ਤੋਂ ਸੁਰੱਖਿਆ
ਜੋ ਬਿਮਾਰੀ ਇੱਕ ਹੀ ਸਮੇਂ ‘ਤੇ ਸੰਸਾਰ ਦੇ ਵੱਖਵੱਖ ਦੇਸ਼ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਉਸਨੂੰ ਮਹਾਮਾਰੀ ਕਿਹਾ ਜਾਂਦਾ ਹੈ। ਜਿਵੇਂ ਪਲੇਗ, ਚੇਚਕ, ਹੈਜਾ ਅਤੇ ਕੋਰੋਨਾ ਆਦਿ ਅੱਜ-ਕੱਲ੍ਹ ਕੋਰੋਨਾ ਦੀ ਬਿਮਾਰੀ ਨੇ ਮਹਾਂਮਾਰੀ ਦਾ ਰੂਪ ਧਾਰ ਲਿਆ ਹੈ। ਅਧਿਆਪਕ ਬੱਚਿਆਂ ਨੂੰ ਕੋਰੋਨਾ ਵਾਇਰਸ ਦੀ ਜਾਣਕਾਰੀ, ਇਹਦੇ ਲੱਛਣ ਅਤੇ ਉਪਾਅ ਵਿਸਥਾਰ ਨਾਲ ਦੱਸੇਗਾ।
- ਇਸ ਬੀਮਾਰੀ ਨੂੰ ਅਧਿਆਪਕ ਇੱਕ ਕਿਰਿਆ ਰਾਹੀਂ ਵੀ ਸਮਝਾਏਗਾ ਜਿਵੇਂ ਬੱਚਿਆਂ ਦਾ ਇੱਕ ਗੋਲ-ਚੱਕਰ ਬਣਾਇਆ ਜਾਵੇ ਬੱਚੇ ਗੋਲ ਚੱਕਰ ਵਿੱਚ ਇੱਕ-ਦੂਜੇ ਦੇ ਪਿੱਛੇ ਖੜੇ ਹੋ ਜਾਣਗੇ ਗੋਲ- ਚੱਕਰ ਬੱਚਿਆਂ ਨਾਲ ਭਰ ਜਾਵੇਗਾ।
- ਅਧਿਆਪਕ ਇਕ ਬੱਚੇ ਨੂੰ ਹਲਕਾ ਧੱਕਾ ਦੇਣ ਨੂੰ ਕਹੇਗਾ ਬੱਚਾ ਧੱਕਾ ਦੇਵੇਗਾ ਤਾਂ ਉਸ ਦੇ ਮੂਹਰਲਾ ਬੱਚਾ ਡਿੱਗਜਾਵੇਗਾ। ਇਸ ਤਰਾਂ ਸਾਰੇ ਬੱਚੇ ਇਕ-ਦੂਜੇ ‘ਤੇ ਡਿੱਗਦੇ ਜਾਣਗੇ।
(ਅਧਿਆਪਕ ਦੱਸੇਗਾ ਕਿ ਕੋਰੋਨਾ ਲਾਗ ਦੀ ਬੀਮਾਰੀ ਹੈ ਅਤੇ ਇੱਕ-ਦੂਜੇ ਤੋਂ ਫੈਲਦੀ ਹੈ। ਅਧਿਆਪਕ ਇਸ ਤੋਂ ਬਚਾਅ ਬਾਰੇ ਦੱਸਣਗੇ)
ਅਧਿਆਪਕ ਫੇਰ ਬੱਚਿਆਂ ਨੂੰ ਉਸੇ ਤਰ੍ਹਾਂ ਦੇ ਗੋਲ-ਚੱਕਰ ਵਿੱਚ ਖੜ੍ਹਨ ਲਈ ਕਹੇਗਾ। ਉਸੇ ਤਰ੍ਹਾਂ ਕਿਰਿਆ ਦੁਹਰਾਉਣ ਲਈ ਕਹੇਗਾ ਬੱਚਾ ਫੇਰ ਧੱਕਾ ਮਾਰੇਗਾ ਬੱਚੇ ਡਿੱਗਦੇ ਜਾਣਗੇ। ਅਧਿਆਪਕ ਇਕ ਬੱਚੇ ਨੂੰ ਉਸ ਗੋਲ ਚੱਕਰ ਚੋ ਬਾਂਹ ਫੜ ਕੇ ਬਾਹਰ ਕੱਢ ਲਵੇਗਾ ਹੁਣ ਬੱਚੇ ਡਿੱਗਣੇ ਬੰਦ ਹੋ ਜਾਣਗੇ।
(ਅਧਿਆਪਕ ਦੱਸੇਗਾ ਕਿ ਇਸ ਬਿਮਾਰੀ ਚ ਸਮਾਜਿਕ ਅਤੇ ਸਰੀਰਕ ਦੂਰੀ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਲੜੀ ਚਲਦੀ ਰਹੇਗੀ।ਅਧਿਆਪਕ ਦੱਸੇਗਾ ਇਸ ਲੜੀ ਨੂੰ ਤੋੜਨ ਲਈ ਸਾਨੂੰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ, ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਣਾ, ਖੰਘ ਛਿੱਕ ਵੇਲੇ ਮੂੰਹ ਨੂੰ ਰੁਮਾਲ ਜਾਂ ਕੱਪੜੇ ਨਾਲ ਢੱਕ ਕੇ ਰੱਖਣਾ, ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਅਤੇ ਹੱਥਾਂ ਨੂੰ ਚੰਗੀ ਤਰਾਂ ਘੱਟੋ-ਘੱਟ 20 ਸੈਕਿੰਡ ਧੋਣਾ ਜ਼ਰੂਰੀ ਹੈ।
ਮਾਸਕ ਪਾਉਣਾ
ਚੰਗੀ ਤਰ੍ਹਾਂ ਵਾਰ-ਵਾਰ ਹੱਥ ਧੋਣਾ
ਸਰੀਰਕ ਦੂਰੀ ਬਣਾ ਕੇ ਰੱਖਣਾ
ਮੌਖਿਕ ਪ੍ਰਸ਼ਨ :
(1) ਕੀ ਤੁਸੀਂ ਮਹਾਂਮਾਰੀ ਬਾਰੇ ਜਾਣਦੇ ਹੋ? ਕਿਸੇ ਇੱਕ ਮਹਾਂਮਾਰੀਦਾਨਾਂਦੱਸੋ?
ਉੱਤਰ :
ਹਾਂ ਜੀ, ਇਸ ਨਾਲ ਬਹੁਤ ਸਾਰੇ ਲੋਕ ਜਲਦੀ-ਜਲਦੀ ਬਿਮਾਰ ਹੋ ਜਾਂਦੇ ਹਨ। ਮੈਂ ਕਰੋਨਾ, ਨਾਂ ਦੀ ਬਿਮਾਰੀ ਬਾਰੇ ਜਾਣਦਾ ਹਾਂ।
(2) ਕੋਰੋਨਾਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ?
ਉੱਤਰ :
ਨੱਕ ਤੇ ਮੂੰਹ ‘ਤੇ ਮਾਸਕ ਪਾ ਕੇ ਰੱਖੋ, ਵਾਰ-ਵਾਰ ਹੱਥ ਧੋਵੋ, ਇੱਕ ਦੂਸਰੇ ਤੋਂ ਦੂਰ-ਦੂਰ ਰਹੋ ਘੱਟ ਤੋਂ ਘੱਟ ਇੱਕ ਮੀਟਰ ਦੂਰ ਆਪਣੇ ਆਲੇਦੁਆਲੇ ਸਫ਼ਾਈ ਰੱਖੋ।
(3) ਕੀ ਬਿਮਾਰੀਆਂ ਤੋਂ ਬਚਣ ਲਈ ਸਫ਼ਾਈ ਰੱਖਣੀ ਜਰੂਰੀ ਹੈ?
ਉੱਤਰ :
ਹਾਂ ਜੀ, ਬਹੁਤ ਜ਼ਰੂਰੀ ਹੈ।
PSEB 5th Class Welcome Life Guide ਆਤਮ-ਸੁਰੱਖਿਆ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ :
1. ਆਤਮ-ਸੁਰੱਖਿਆ ਕਿਸ ਰਾਹੀਂ ਕੀਤੀ ਜਾ ਸਕਦੀ ਹੈ?
(ੳ) ਕਰਾਟੇ
(ਅ) ਤਲਵਾਰਬਾਜ਼ੀ
(ਇ) ਗੱਤਕਾ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ
2. ਤਲਵਾਰ-ਬਾਜ਼ੀ ਦੇ ਮੈਦਾਨ ਨੂੰ ਕੀ ਕਹਿੰਦੇ ਹਨ?
(ਉ) ਪਿਸਟੇ
(ਆ) ਢਾਲ
(ਈ) ਐਸਟੋਟਰਫ
(ਸ) ਕੋਈ ਨਹੀਂ।
ਉੱਤਰ :
(ੳ) ਪਿਸਟੇ।
3. ਠੀਕ ਤੱਥ ਹੈ
(ਉ) ਆਤਮ-ਸੁਰੱਖਿਆ ਤੋਂ ਭਾਵ ਹੈ ਆਪਣੇ ਆਪ ਦਾ ਬਚਾਅ
(ਅ) ਤਲਵਾਰ-ਬਾਜ਼ੀ ਦੁਨੀਆਂ ਦੀ ਸਭ ਤੋਂ ਪੁਰਾਣੀ ਖੇਡ ਹੈ।
(ਇ) ਗੱਤਕਾ ਇੱਕ ਜੰਗੀ ਕਲਾ ਹੈ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ।
4. ਗਲਤ ਤੱਥ ਹੈ
(ਉ) ਨਿਹੰਗ ਸਿੰਘ ਗੱਤਕੇ ਦੀ ਕਲਾ ਵਿੱਚ ਮਾਹਿਰ ਹੁੰਦੇ ਹਨ।
(ਅ) ਗੱਤਕਾ ਸਿਰਫ ਮਰਦ ਹੀ ਸਿਖ ਸਕਦਾ ਹੈ।
(ਈ) ਗੱਤਕਾ ਪੰਜਾਬ ਵਿਚ ਖੇਡਿਆ ਜਾਂਦਾ ਹੈ।
(ਸ) ਕਰਾਟੇ ਜਪਾਨ ਦੀ ਸ਼ਸਤਰ ਕਲਾ ਹੈ।
ਉੱਤਰ :
(ਅ) ਗੱਤਕਾ ਸਿਰਫ ਮਰਦ ਹੀ ਸਿਖ ਸਕਦਾ ਹੈ।
5. ਕਰਾਟੇ ਕਿੱਥੇ ਦੀ ਸ਼ਸਤਰ ਕਲਾ ਹੈ?
(ਉ) ਜਪਾਨ
(ਅ) ਭਾਰਤ
(ਈ) ਕੇਰਲ
(ਸ) ਨਾਰਵੇ
ਉੱਤਰ :
(ੳ) ਜਪਾਨ।
6. ਹੇਠ ਲਿਖੇ ਵਿਚ ਮਹਾਂਮਾਰੀ ਕਿਹੜੀ ਹੈ?
(ਉ) ਹੈਜ਼ਾ
(ਅ) ਪਲੇਗ
(ਈ) ਕੋਰੋਨਾ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ।
7. ਕੋਰੋਨਾ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?
(ਉ) ਮਾਸਕ ਪਾਉਣਾ
(ਅ) ਵਾਰ-ਵਾਰ ਹੱਥ ਧੋਣਾ
(ਇ) ਸਰੀਰਕ ਦੂਰੀ ਬਣਾ ਕੇ ਰੱਖਣ
(ਸ) ਉਪਰੋਕਤ ਸਭ ਕੁੱਝ ਕਰਨਾ ਚਾਹੀਦਾ ਹੈ।
ਉੱਤਰ :
(ਸ) ਉਪਰੋਕਤ ਸਭ ਕੁੱਝ ਕਰਨਾ ਚਾਹੀਦਾ ਹੈ।
8. ਕਿਹੜੀ ਖੇਡ ਦਾ ਸੰਬੰਧ ਆਤਮ-ਸੁਰੱਖਿਆ ਨਾਲ ਹੈ?
(ਉ) ਕੈਰਮ ਬੋਰਡ
(ਅ) ਕਰਾਟੇ
(ਈ) ਹਾਕੀ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ :
(ਅ) ਕਰਾਟੇ।
ਖਾਲੀ ਥਾਂਵਾਂ ਭਰੋ :
1. ਗੱਤਕੇ ਵਿਚ ਸਾਢੇ ਤਿੰਨ ਹੱਥ ……………………….. ਅਤੇ ਛੋਟੀ ਢਾਲ ਵਰਤੋਂ ਵਿਚ ਲਿਆਂਦੀ ਜਾਂਦੀ ਹੈ।
2. ਕਰਾਟੇ ……………………….. ਦੀ ਸ਼ਸਤਰ ਕਲਾ ਹੈ।
3. ਜੇਕਰ ਕੋਈ ਸਾਨੂੰ ਗ਼ਲਤ ਢੰਗ ਨਾਲ ……………………….. ਹੈ ਤਾਂ ਆਪਣੇ ਮਾਤਾ-ਪਿਤਾ ਨੂੰ ਦੱਸਣਾ ਚਾਹੀਦਾ ਹੈ।
4. ਮੰਮੀ ਨੇ ਕਿਹਾ ਫਿਰ ਅੱਜ ਮੇਰੀ ……………………….. ਮੁਰਝਾਈ ਕਿਉਂ ਬੈਠੀ ਹੈ।
5. ……………………….. ਦੀ ਬਿਮਾਰੀ ਇੱਕ ਮਹਾਂਮਾਰੀ
ਉੱਤਰ :
1. ਲੰਬਾ ਡੰਡਾ
2. ਜਪਾਨ
3. ਛੋਂਹਦਾ
4. ਤਿੱਤਲੀ
5. ਕੋਰੋਨਾ।
ਸਹੀ/ਗ਼ਲਤ ਦਾ ਨਿਸ਼ਾਨ ਲਗਾਓ :
1. ਜੇਕਰ ਸਾਨੂੰ ਕੋਈ ਗ਼ਲਤ ਢੰਗ ਨਾਲ ਛੋਂਹਦਾ ਹੈ ਤਾਂ ਰੌਲਾ ਪਾਉਣਾ ਚਾਹੀਦਾ ਹੈ।
2. ਕੋਰੋਨਾ ਤੋਂ ਬਚਾਅ ਲਈ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਉਣੇ ਚਾਹੀਦੇ।
3. ਮਿੰਨੀ ਪੰਜਵੀਂ ਕਲਾਸ ਵਿਚ ਮੋਨੀਟਰ ਸੀ।
ਉੱਤਰ :
1. ਠੀਕ
2. ਠੀਕ
3. ਠੀਕ
ਮਾਈਂਡ ਮੈਪਿੰਗ :
ਉੱਤਰ :
ਮਿਲਾਨ ਕਰੋ :
1. ਕਰਾਟੇ – (ਉ) ਪੰਜਾਬ
2. ਗੱਤਕਾ – (ਅ) ਮਹਾਂਮਾਰੀ
3. ਕੋਰੋਨਾ – (ਇ) ਪਿਸਟੇ
4. ਤਲਵਾਰ-ਬਾਜ਼ੀ – (ਸ) ਜਪਾਨ।
ਉੱਤਰ :
1. (ਸ)
2 (ੳ)
3. (ਅ)
4. (ਇ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਕੁਝ ਸ਼ਸਤਰ ਕਲਾਵਾਂ ਦੇ ਨਾਂ ਦੱਸੋ?
ਉੱਤਰ :
ਕਰਾਟੇ, ਤਲਵਾਰ-ਬਾਜ਼ੀ, ਗੱਤਕਾ।
ਪ੍ਰਸ਼ਨ 2.
ਗੱਤਕਾ ਕਿੱਥੇ ਦੀ ਕਲਾ ਹੈ?
ਉੱਤਰ :
ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿਚ ਖੇਡੀ ਜਾਂਦੀ ਹੈ।
ਪ੍ਰਸ਼ਨ 3.
ਗੱਤਕਾ ਖੇਡਣ ਲਈ ਕੀ ਵਰਤਿਆ ਜਾਂਦਾ ਹੈ?
ਉੱਤਰ :
ਸਾਢੇ ਤਿੰਨ ਹੱਥ ਲੰਬਾ ਡੰਡਾ ਅਤੇ ਛੋਟੀ ਢਾਲ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 4.
ਤਲਵਾਰਬਾਜ਼ੀ ਦੀ ਖੇਡ ਕਿੱਥੇ ਖੇਡੀ ਜਾਂਦੀ ਹੈ?
ਉੱਤਰ :
ਖੁਲ੍ਹੇ ਮੈਦਾਨ ਵਿਚ ਜਾਂ ਬੰਦ ਮੈਦਾਨ ਵਿਚ ਇਸ ਨੂੰ ਖੇਡ ਸਕਦੇ ਹਨ।
ਪ੍ਰਸ਼ਨ 5.
ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ?
ਉੱਤਰ :
ਮਾਸਕ ਪਾ ਕੇ ਰੱਖੋ, ਵਾਰ ਵਾਰ ਹੱਥ ਧੋਵੋ, ਇੱਕ ਦੂਜੇ ਤੋਂ ਦੂਰ ਰਹੋ, ਇੱਕ ਦੂਜੇ ਨਾਲ ਹੱਥ ਨਾ ਮਿਲਾਓ, ਇੱਕ-ਦੂਜੇ ਦੀਆਂ ਚੀਜ਼ਾਂ ਨੂੰ ਨਾ ਛੂਹੋ।
ਪ੍ਰਸ਼ਨ 6.
ਜਦੋਂ ਤੁਹਾਨੂੰ ਕੋਈ ਗਲਤ ਤਰੀਕੇ ਨਾਲ ਛੂਹੇ ਤਾਂ ਤੁਸੀਂ ਕੀ ਕਰੋਗੇ?
ਉੱਤਰ :
ਅਸੀਂ ਆਪਣੇ ਮਾਤਾ-ਪਿਤਾ ਨੂੰ ਦੱਸਾਂਗੇ ਅਤੇ ਰੌਲਾ ਪਾਵਾਂਗੇ।