Punjab State Board PSEB 5th Class Welcome Life Book Solutions Chapter 5 ਕੁਦਰਤ ਅਤੇ ਵਾਤਾਵਰਨ ਨਾਲ ਪਿਆਰ Textbook Exercise Questions and Answers.
PSEB Solutions for Class 5 Welcome Life Chapter 5 ਕੁਦਰਤ ਅਤੇ ਵਾਤਾਵਰਨ ਨਾਲ ਪਿਆਰ
Welcome Life Guide for Class 5 PSEB ਕੁਦਰਤ ਅਤੇ ਵਾਤਾਵਰਨ ਨਾਲ ਪਿਆਰ Textbook Questions and Answers
(ਉ) ਮੋਮਜਾਮੇ ਦੇ ਲਿਫ਼ਾਫ਼ਿਆਂਦੀਵਰਤੋਂ ਤੋਂ ਗੁਰੇਜ਼
ਕਹਾਣੀ / ਝੋਲੇ ਵਾਲੇ ਮਾਸਟਰ ਜੀ
ਤਿੰਨ ਦਿਨਾਂ ਤੋਂ ਬੱਚੇ ਆਪਸ ਵਿਚ ਘੁਸਰ-ਮੁਸਰ ਕਰ ਰਹੇ ਸਨ ਉਹ ਇਹ ਗੱਲ ਜਾਣਨ ਲਈ ਉਤਸੁਕ ਸਨ ਕਿ ਨਵੇਂ ਮਾਸਟਰ ਜੀ ਆਪਣੀ ਡਾਇਰੀ ਅਤੇ ਰੋਟੀ ਵਾਲਾ ਡੱਬਾ ਕੱਪੜੇ ਦੇ ਬਣੇ ਥੈਲੇ ‘ਚ ਹੀ ਕਿਉਂ ਲਿਆਉਂਦੇ ਹਨ ਉਹਨਾਂ ਨੇ ਤਾਂ ਉਹਨਾਂ ਦਾ ਨਾਂ ਵੀ “ਝੋਲੇ ਵਾਲੇ ਮਾਸਟਰ ਜੀ ਰੱਖ ਲਿਆ ਸੀ ਅੱਜ ਰਾਣੇ ਨੇ ਝਿਜਕਦਿਆਂ ਪੁੱਛ ਹੀ ਲਿਆ, “ਸਰ ਜੀ, ਮੋਮਜਾਮੇ ਦੇ ਲਿਫ਼ਾਫ਼ੇ ਕਿੰਨੇ ਸੋਹਣੇ ਆਉਂਦੇ ਨੇ, ਪਰ ਤੁਸੀਂ ਕੱਪੜੇ ਦਾ ਥੈਲਾਹੀ ਲੈ ਕੇ ਆਉਂਦੇ ਹੋ?
ਮਾਸਟਰ ਜੀ ਥੋੜ੍ਹਾ ਜਿਹਾ ਮੁਸਕਰਾਏ ਸਾਰੇ ਵਿਦਿਆਰਥੀ ਬਹੁਤ ਧਿਆਨ ਨਾਲ ਉਹਨਾਂ ਵੱਲ ਦੇਖ ਰਹੇ ਸਨ ਮਾਸਟਰ ਜੀ ਨੇ ਬਹੁਤ ਹੀ ਪਿਆਰ ਨਾਲ ਬੋਲਣਾ ਸ਼ੁਰੂ ਕੀਤਾ, “ਪਿਆਰੇ ਬੱਚਿਓ ! ਮੈਨੂੰ ਤੁਹਾਡੀ ਆਪਸੀ ਘੁਸਰ-ਮੁਸਰ ਤੋਂ ਇਹ ਅੰਦਾਜ਼ਾ ਹੋ ਗਿਆ ਸੀ ਕਿ ਤੁਸੀਂ ਕੁਝ ਨਾ ਕੁਝ ਪੁੱਛਣਾ ਚਾਹੁੰਦੇ ਹੋ, ਪਰ ਪੁੱਛ ਨਹੀਂ ਰਹੇ….. ਇਹ ਕਹਾਣੀ ਵੀ ਦੱਸਦਾਂ, ਪਰ ਪਹਿਲਾਂ ਇਹ ਗੱਲ ਪੱਲੇ ਬੰਨੋ ਕਿ ਕਦੇ ਵੀ, ਕਿਸੇ ਤੋਂ ਵੀ ਸੁਆਲ ਪੁੱਛਣ ਲਈ ਝਿਜਕ ਨਾ ਮੰਨੋ ਸੁਆਲ ਪੁੱਛਣ ਵਾਲੇ ਵਿਦਿਆਰਥੀ ਹੀ ਹੁਸ਼ਿਆਰ ਇਨਸਾਨ ਬਣਦੇ ਹਨ ਤੇ ਉਹ ਹਰ ਕਿਸਮ ਦਾ ਗਿਆਨ ਪ੍ਰਾਪਤ ਕਰਦੇ ਹਨ …” “ਜੀ ..
ਸਰ ਜੀ.. ਸਾਰੇ ਬੱਚੇ ਰਲ਼ ਕੇ ਉੱਚੀ ਅਵਾਜ਼ ‘ਚ ਬੋਲਦੇ ਹਨ “ਸ਼ਾਬਾਸ਼ ! ਤੁਸੀਂ ਸਾਰੇ ਬਹੁਤ ਸਿਆਣੇ ਹੋ, ਭੋਲੇ-ਭਾਲੇ ਵੀ … ਮਾਸਟਰ ਜੀ ਨੇ ਗੱਲ ਅੱਗੇ ਵਧਾਈ , “ਝੋਲੇ ਦੀ ਗੱਲ ਜੇ ਤੁਹਾਨੂੰ ਇਕ ਸਤਰ ‘ਚ ਦੱਸਣੀ ਹੋਵੇ ਤਾਂ ਮੈਂ ਕਹਿ ਸਕਦਾ ਹਾਂ ਕਿ ਕੱਪੜੇ ਦਾ ਝੋਲਾ ਰੱਖਣਾ ਮੇਰੀ ਆਦਤ ਹੈ ਮੈਂ ਬਜ਼ਾਰ ਵਿਚੋਂ ਵੀ ਕੁਝ ਖਰੀਦ ਕੇ ਲਿਆਉਣਾ ਹੋਵੇ ਤਾਂ ਆਪਣਾ ਇਹ ਥੈਲਾ ਕੋਲੇ ਰੱਖਦਾ ਹਾਂ ਤੇ ਮੋਮਜਾਮੇ ਦੇ ਲਿਫ਼ਾਫ਼ੇ ਮੈਂ ਕਦੇ ਵੀ ਨਹੀਂ ਲੈਂਦਾ ..”
“ ਕਿਉਂ ਸਰ ਜੀ? ਇਹਨਾਂ ਦਾ ਤਾਂ ਫ਼ਾਇਦਾ ਈ ਬਹੁਤ ਐ ,
ਵਰਤੋ ਤੇ ਸੁੱਟ ਦਿਓ .. ਸੁੱਖੇ ਨੇ ਖੜੇ ਹੋ ਕੇ ਪੁੱਛਿਆ “
ਬੱਚਿਓ! ਇਹ ਮੋਮਜਾਮੇ ਦੇ ਲਿਫ਼ਾਫ਼ੇ ਬਹੁਤ ਖ਼ਤਰਨਾਕ ਹੁੰਦੇ ਨੇ …”
“ਉਹ ਕਿਵੇਂ ਜੀ??? ਰਾਣੀ ਕੌਰ ਨੇ ਪੁੱਛਿਆ।
“ਇਹਨਾਂ ਲਿਫ਼ਾਫ਼ਿਆਂ ਦਾ ਇੱਕ ਨੀਂ , ਸਗੋਂ ਅਨੇਕਾਂ ਨੁਕਸਾਨ ਨੇ … ਮਾਸਟਰ ਜੀ ਨੇ ਦੱਸਣਾ ਸ਼ੁਰੂ ਕੀਤਾ। ਸਾਰੇ ਵਿਦਿਆਰਥੀ ਹੈਰਾਨੀ ਨਾਲ ਸੁਣਨ ਲੱਗੇ ਮਾਸਟਰ ਜੀ ਨੇ ਗੱਲ ਅੱਗੇ ਵਧਾਈ , ਜਿਵੇਂ ਸੁੱਖਾ ਸਿੰਘ ਨੇ
ਕਿਹੈ. ਵਰਤੋ ਤੇ ਸੱਟ ਦੇਵੇ , ਪਹਿਲਾਂ ਇਸੇ ਗੱਲ ਦਾ ਨੁਕਸਾਨ ਸੁਣੇ … ਇਹ ਹਵਾ ਨਾਲ ਉੱਡ ਕੇ ਨਾਲੀਆਂ ਚ ਫਸ ਜਾਂਦੇ ਨੇ ਪਾਣੀ ਦਾ ਨਿਕਾਸ ਰੁਕ ਜਾਂਦਾ ਹੈ ਪਾਣੀ ਫਿਰ ਗਲੀਆਂ ‘ਚ ਖੜ੍ਹ ਜਾਂਦੇ ਤੇ ਮੱਖੀ ਮੱਛਰ ਪੈਦਾ ਹੋ ਜਾਂਦੇ ਨੇ , ਇਸ ਤਰ੍ਹਾਂ ਅਸੀਂ ਬੀਮਾਰ ਹੋ ਸਕਦੇ ਹਾਂ …) “ਤੁਹਾਡੀ ਗੱਲ ਸਹੀ ਹੈ ਸਰ ਜੀ, ਕਈ ਦਿਨ ਹੋਗੇ , ਸਾਡੀ ਗਲੀ ‘ਚ ਵੀ ਇਉਂ ਹੀ ਪਾਣੀ ਖੜ੍ਹ ਗਿਆ ਸੀ , ਨਾਲੀ ‘ਚ ਆਹ ਮੋਮਜਾਮੇ ਦੇ ਲਿਫ਼ਾਫ਼ੇ ਹੀ ਫਸੇ ਹੋਏ ਸਨ … ਹਰਗੁਣ ਨੇ ਦੱਸਿਆ
“ ਬਿਲਕੁਲ ! ਹੋਰ ਸੁਣੋ .. , ਇਹਨਾਂ ਲਿਫ਼ਾਫ਼ਿਆਂ ਨੂੰ ਡੰਗਰ-ਪਸ਼ੂ ਵੀ ਕੁਝ ਖਾਣ ਵਾਲੀਆਂ ਵਸਤੂਆਂ ਦੇ ਨਾਲ ਨਿਗਲ ਜਾਂਦੇ ਨੇ, ਅਸੀਂ ਕਈ ਵਾਰ ਸਬਜ਼ੀ ਦੇ ਛਿੱਲੜ ਜਾਂ ਬੇਹੀਆਂ ਰੋਟੀਆਂ ਇਹਨਾਂ ਲਿਫ਼ਾਫ਼ਿਆਂ ‘ਚ ਪਾ ਕੇ ਸੁੱਟ ਦਿੰਨੇ ਆਂ .. “ ਇਹਨਾਂ ਦੇ ਖਾਣ ਨਾਲ ਪਸ਼ੂਆਂ ਨੂੰ ਕੀ ਹੁੰਦਾਜੀ??? ਗੁਰਲੀਨ ਨੇ ਖੜੇ ਹੋ ਕੇ ਪੁੱਛਿਆ “ ਇਹ ਹਜ਼ਮ ਨੂੰ ਆਉਂਦੇ ਪੁੱਤ , ਕਿੰਨੇ ਪਸ਼ੂ ਇਹਨਾਂ ਦੇ ਖਾਣ ਨਾਲ ਹੀ ਮਰੇ ਨੇ … ਨਹਿਰਾਂ, ਨਦੀਆਂ ‘ਚ . ਸੁੱਟਣ ਨਾਲ ਪਾਣੀ ਵਾਲੇ ਜੀਵ ਮਰ ਜਾਂਦੇ ਨੇ …” “ਅੱਛਾਜੀ ! ਸਾਰੇ ਹੈਰਾਨ ਸਨ “ਸਰ ਜੀ, ਇਹਨਾਂ ਨੂੰ ਅੱਗ ਲਾ ਦੇਣੀ ਚਾਹੀਦੀ ਹੈ ਫਿਰ ਤਾਂ … ਪਰਦੀਪ ਨੇ ਸਲਾਹ ਦਿੱਤੀ ਇੱਕ ਵਾਰ ਸਾਰਿਆਂ ਨੂੰ ਉਹਦੀ ਗੱਲ ਜਚ ਗਈ “ਪਰ ਬੱਚਿਓ, ਜਦੋਂ ਅਸੀਂ ਇਹਨੂੰ ਅੱਗ ਲਾਉਂਦੇ ਆਂ, ਇਹਨਾਂ ‘ਚੋਂ ਬਹੁਤ ਜ਼ਿਆਦਾ ਖ਼ਤਰਨਾਕ ਗੈਸਾਂ
ਨਿਕਲਦੀਆਂ ਨੇ ,ਜੋਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਨੇ … “ਫੇਰ ਤਾਂ ਜੀ , ਇਹਨਾਂ ਨੂੰ ਮਿੱਟੀ ‘ਚ ਦੱਬ ਦੇਣਾ ਚਾਹੀਦੈ …ਨਾ ਤਾਂ ਫੇਰ ਉੱਡ ਕੇ ਨਾਲੀਆਂ ਬੰਦ ਕਰਨ, ਨਾ ਹੀ ਖਾਕੇ ਡੰਗਰ ਮਰਨ ਤੇ ਨਾ ਹੀ ਮਾੜੀਆਂ ਗੈਸਾਂ ਨਿਕਲਣ … ਸੀਰਤ ਕੌਰ ਨੇ ਕਿਹਾ “ਤੇਰੀ ਗੱਲ ਠੀਕ ਐ ਸੀਰਤ ! ਪਰ ਹੁਣ ਦੱਬਣ ਵਾਲੀ ਗੱਲ ਵੀ ਸੁਣ ਲਓ, ਇਹ ਹਜ਼ਾਰਾਂ ਸਾਲ ਗਲਦੇ ਨਹੀਂ, ਮਿੱਟੀ ‘ਚ ਉਵੇਂ ਹੀ ਪਏ ਰਹਿੰਦੇ ਨੇ .. ਇਸ ਤਰ੍ਹਾਂ ਤਾਂ ਮਿੱਟੀ ਦਾਉਪਜਾਊਪਣ ਘਟ ਜੂ, ਸਾਡੀਆਂ ਫ਼ਸਲਾਂ ਹੋਣੋਂ ਹਟ ਜਾਣਗੀਆਂ ਆਹ ਜਿਹੜੇ ਫੁੱਲ-ਬੂਟੇ ਨੇ, ਇਹ ਨੀ ਹੋਣੇ …ਤੇ “ਓ ਹੋ, ਫੇਰ ਤਾਂ ਜੀ ਤੁਸੀਂ ਸਹੀ ਹੈ, ਅਸੀਂ ਵੀ ਅੱਜ ਤੋਂ ਇਹਨਾਂ ਲਿਫ਼ਾਫ਼ਿਆਂ ਦੀ ਵਰਤੋਂ ਬੰਦ ਕਰਦੇ ਆਂ ਜੀ… ਕਈ ਬੱਚੇ ਇਕੱਠੇ ਹੀ ਬੋਲੇ “ਵੈਰੀ ਗੁੱਡ ! ਬਹੁਤ ਵਧੀਆ ਵਿਦਿਆਰਥੀਓ !ਫੇਰ ਆਏ ਦੱਸੋ , ਬਈ ਹੁਣ ਸਬਜ਼ੀ , ਖੰਡ-ਚਾਹ ਕਾਹਦੇ ‘ਚ . ਲਿਆਇਆ ਕਰੋਗੇ ਹੱਟੀ-ਦੁਕਾਨ ਤੋਂ …
“ਕੱਪੜੇ ਦੇ ਬਣੇ ਝੋਲਿਆਂ ‘ਚ ਜੀ … ਸਾਰੇ ਰਲ ਕੇ ਬੋਲੇ
ਸੋ ਵਿਦਿਆਰਥੀਓ! ਤੁਸੀਂ ਸਮਝ ਗਏ ਕਿ ਮੋਮਜਾਮੇ ਦੇ ਲਿਫ਼ਾਫ਼ੇ ਤੇ ਪਲਾਸਟਿਕ ਦਾ ਸਮਾਨ ਜਿਸ ਵਿਚ ਖਾਣ-ਪੀਣ ਵਾਲੇ ਕੱਪ-ਪਲੇਟਾਂ, ਪਾਣੀ ਦੀਆਂ ਬੋਤਲਾਂ ਆਦਿ ਵੀ ਸ਼ਾਮਲ ਨੇ … ਇਹ ਸਭ ਸਾਡੇ ਕੁਦਰਤੀ
ਤਾਂ ਨੂੰ ਪ੍ਰਦੂਸ਼ਿਤ ਕਰਦੇ ਨੇ … “ਹਾਂ ਜੀ, ਜਿਵੇਂ ਹਵਾ, ਪਾਣੀ, ਮਿੱਟੀ, ਧੁੱਪ ਸਾਡੇ ਕੁਦਰਤੀ ਸੋਤ ਨੇ ਤੇ ਇਹ ਇਹਨਾਂ ਨੂੰ ਖ਼ਰਾਬ ਕਰਦੇ ਨੇ…? ਗਿਆਨਦੀਪ ਨੇ ਦੱਸਿਆ “ਬਿਲਕੁਲ ਸਹੀ ਹੈ ਤੁਹਾਡੀ ਗੱਲ! ਹੁਣ ਤੁਸੀਂ ਪਲਾਸਟਿਕ ਦੀਆਂ ਇਹ ਖ਼ਤਰਨਾਕ ਚੀਜ਼ਾਂ ਆਪ ਨਹੀਂ ਵਰਤੋਂਗੇ ਤੇ ਆਪਣੇ ਮਾਤਾ-ਪਿਤਾ ਅਤੇ ਆਂਢ-ਗੁਆਂਢ ਨੂੰ ਵੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰੋਗੇ … “ਹਾਂ ਜੀ …” ਸਾਰੇ ਬੱਚਿਆਂ ਨੇ ਉੱਚੀ ਅਵਾਜ਼ ‘ਚ ਕਿਹਾ “ਸਰ ਜੀ , ਤੁਹਾਡੀਆਂ ਗੱਲਾਂ ਨੂੰ ਸੁਣ ਕੇ ਇੱਕ ਬੋਲੀ ਜੋੜੀ ਐ ਜੀ ਹੁਣੇ ਬੈਠੇ-ਬੈਠੇ ਨੇ … ਸੁਣਾਵਾਂ ਜੀ??? ਰਾਣੇ ਨੇ ਨਿਮਰਤਾ ਨਾਲ ਪੁੱਛਿਆ
“ਸੁਣਾਓ ਬੇਟੇ ..“
“ਸਾਵੇ…ਸ਼ਾਫੇ .. ਸਾਫ
ਮਿੱਤਰੋ ਅਸੀਂ ਨਹੀਂ ਵਰਤਣੇ
ਮੋਮਜਾਮੇ ਦੇ ਲਿਫ਼ਾਫ਼ੇ …”
ਸਾਰੇ ਵਿਦਿਆਰਥੀਆਂ ਨੇ ਤਾੜੀਆਂ ਮਾਰੀਆਂ
ਮੌਖਿਕ ਸੁਆਲ-ਜੁਆਬ :
1. ਅਧਿਆਪਕ ਕੱਪੜੇ ਦਾ ਥੈਲਾਕਿਉਂ ਵਰਤਦਾ ਸੀ?
ਉੱਤਰ :
ਕਿਉਂਕਿ ਪਲਾਸਟਿਕ ਜਾਂ ਮੋਮਜਾਮੇ ਦੇ ਲਿਫ਼ਾਫ਼ਿਆਂ ਦੇ ਬਹੁਤ ਨੁਕਸਾਨ ਹਨ।
2. ਮੋਮਜਾਮੇ ਦੇ ਲਿਫ਼ਾਫ਼ਿਆਂ ਦੇ ਕੀ ਨੁਕਸਾਨ ਹਨ?
ਉੱਤਰ :
- ਇਨ੍ਹਾਂ ਨੂੰ ਖਾ ਕੇ ਪਸ਼ੂ ਮਰ ਸਕਦੇ ਹਨ।
- ਇਹ ਮਿੱਟੀ ਵਿੱਚ ਦੱਬ ਕੇ ਮਿੱਟੀ ਦੀ ਉਪਜਾਊ ਸ਼ਕਤੀ ਘਟਾਉਂਦੇ ਹਨ।
- ਇਹ ਨਾਲੀਆਂ ਵਿੱਚ ਜਾ ਕੇ ਪਾਣੀ ਦਾ ਵਹਾਓ ਰੋਕਦੇ ਹਨ।
- ਜਿਸ ਨਾਲ ਗਲੀਆਂ ਵਿਚ ਪਾਣੀ ਭਰ ਜਾਂਦਾ ਹੈ ਤੇ ਮੱਛਰ ਮੱਖੀ ਪੈਦਾ ਹੁੰਦੇ ਹਨ।
- ਇਨ੍ਹਾਂ ਨੂੰ ਅੱਗ ਲਗਾਉਣ ਤੇ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ।
3. ਕੀ ਸਬਜ਼ੀ ਦੇ ਛਿੱਲੜ, ਬੇਹੀਆਂ ਰੋਟੀਆਂ ਅਤੇ ਗੁੰਨਿਆ ਆਟਾ ਲਿਫ਼ਾਫ਼ਿਆਂ ‘ਚ ਪਾ ਕੇ ਕੇ ਸੁੱਟ ਦੇਣਾ ਚਾਹੀਦਾ ਹੈ?
ਉੱਤਰ :
ਨਹੀਂ, ਇਨ੍ਹਾਂ ਨੂੰ ਪਸ਼ੂ ਲਿਫ਼ਾਫੇ ਸਮੇਤ ਖਾ ਕੇ ਮਰ ਸਕਦੇ ਹਨ। ਕਿਉਂਕਿ ਲਿਫ਼ਾਫ਼ੇ ਪਸ਼ੂਆਂ ਨੂੰ ਹਜ਼ਮ ਨਹੀਂ ਹੁੰਦੇ।
4. ਸਾਨੂੰ ਪਲਾਸਟਿਕ ਦਾ ਸਮਾਨ ਕਿਉਂ ਨਹੀਂ ਲੈਣਾ ਚਾਹੀਦਾ?
ਉੱਤਰ :
ਪਲਾਸਟਿਕ ਦਾ ਸਮਾਨ ਕੁਦਰਤੀ ਸੋੜਾਂ ਨੂੰ ਪ੍ਰਦੂਸ਼ਿਤ ਕਰਦੇ ਹਨ।
5. ਇਸ ਕਹਾਣੀ ਵਿਚਲੇ ਅਧਿਆਪਕ ਦੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ?
ਉੱਤਰ :
ਅਧਿਆਪਕ ਜੀ ਨੇ ਦੱਸਿਆ ਕਿ ਸਾਨੂੰ ਪਲਾਸਟਿਕ ਦਾ ਸਮਾਨ ਅਤੇ ਮੋਮਜਾਮੇ ਤੋਂ ਬਣੀਆਂ ਵਸਤਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਸਾਡੇ ਕੁਦਰਤੀ ਸੋਤਾਂ ਨੂੰ ਪ੍ਰਦੂਸ਼ਿਤ ਕਰਦੇ ਹਨ, ਅਤੇ ਉਨ੍ਹਾਂ ਦੱਸਿਆ ਕਿ ਸਾਨੂੰ ਸਾਰਾ ਸਮਾਨ ਕੱਪੜੇ ਦੇ ਥੈਲਿਆਂ ਵਿੱਚ ਲੈ ਕੇ ਆਉਣਾ ਚਾਹੀਦਾ ਹੈ।
6. ਮੋਮਜਾਮੇ ਦੇ ਲਿਫ਼ਾਫ਼ਿਆਂ ਤੋਂ ਕਿਵੇਂ ਬਚਿਆਜਾ ਸਕਦਾ ਹੈ?
ਉੱਤਰ :
ਮੋਮਜਾਮੇ ਦੇ ਲਿਫ਼ਾਫ਼ਿਆਂ ਤੋਂ ਬਚਣ ਲਈ ਸਾਨੂੰ ਕੱਪੜੇ ਦੇ ਝੋਲੇ ਆਪਣੇ ਨਾਲ ਬਜ਼ਾਰ ਲੈ ਕੇ ਜਾਣੇ ਚਾਹੀਦੇ ਹਨ।
7. ਮੋਮਜਾਮੇ ਦੇ ਲਿਫ਼ਾਫ਼ਿਆਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਜਾਂ ਘਟਦੀ ਹੈ?
ਉੱਤਰ :
ਘਟਦੀ ਹੈ।
8. ਪਲਾਸਟਿਕ ਦੀ ਵਰਤੋਂ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ ਜਾਂ ਅਸੀਂ ਬੀਮਾਰ ਹੋ ਜਾਂਦੇ ਹਾਂ?
ਉੱਤਰ :
ਪਲਾਸਟਿਕ ਦੀ ਵਰਤੋਂ ਨਾਲ ਅਸੀਂ ਬਿਮਾਰ ਹੋ ਸਕਦੇ ਹਾਂ।
9. ਨਾਲੀਆਂ, ਖਾਲੂ ਤੇ ਸੀਵਰੇਜ ਦੇ ਪਾਣੀ ਦਾ ਨਿਕਾਸ ਮੋਮਜਾਮੇ ਦੇ ਲਿਫ਼ਾਫ਼ਿਆਂ ਨਾਲ ਠੀਕ ਰਹਿੰਦਾ ਹੈ ਜਾਂ ਨਹੀਂ?
ਉੱਤਰ :
ਨਹੀਂ, ਇਨ੍ਹਾਂ ਕਾਰਨ ਪਾਣੀ ਦਾ ਨਿਕਾਸ ਰੁਕ ਜਾਂਦਾ ਹੈ।
10. ਉਕਤ ਕਹਾਣੀ ਤੋਂ ਅਸੀਂ ਕੀ ਸਮਝਿਆਹੈ?
ਉੱਤਰ :
ਉਕਤ ਕਹਾਣੀ ਤੋਂ ਅਸੀਂ ਸਮਝਿਆ ਹੈ ਕਿ ਪਲਾਸਟਿਕ ਦਾ ਸਮਾਨ ਅਤੇ ਮੋਮਜਾਮੇ ਤੋਂ ਬਣੇ। ਲਿਫ਼ਾਫ਼ਿਆਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ।
ਅਧਿਆਪਕ ਲਈ ਕਾਰਜ
ਇਸ ਕਹਾਣੀ ਨੂੰ ਅਧਿਆਪਕ ਛੋਟੀ ਇਕਾਂਗੀ ਦੇ ਰੂਪ ਵਿਚ ਜਾਂ ਰੋਲ-ਪਲੇਅ ਵਜੋਂ ਵੀ ਕਰਵਾ ਸਕਦਾਹੈ ਇਸ ਤਰ੍ਹਾਂ ਇਹ ਦਿਲਚਸਪ ਵੀ ਹੋਵੇਗੀ ਤੇ ਸਾਰੇ ਵਿਦਿਆਰਥੀ ਸ਼ਾਮਲ ਹੋ ਜਾਣਗੇ ਇਸ ਕਹਾਣੀ ਨੂੰ ਅਧਾਰ ਬਣਾ ਕੇ ਮੌਖਿਕ ਰੂਪ ਵਿਚ ਕੁਝ ਸੁਆਲ-ਜੁਆਬ ਵੀ ਕੀਤੇ ਜਾ ਸਕਦੇ ਹਨ
ਅਧਿਆਪਕ ਵਿਦਿਆਰਥੀਆਂ ਨੂੰ ਇਹ ਕੰਮ ਦੇਵੇਗਾ ਕਿ ਉਹ ਘਰੇ ਆਪਣੇ ਮਾਪਿਆਂ ਨੂੰ ਅਤੇ ਆਂਢ-ਗੁਆਂਢ ਨੂੰ ਮੋਮਜਾਮੇ ਦੇ ਲਿਫ਼ਾਫ਼ਿਆਂ ਦੇ ਨੁਕਸਾਨ ਬਾਰੇ ਦੱਸਣਗੇ ਤੇ ਉਹਨਾਂ ਨੂੰ ਇਹਨਾਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨਗੇ ਇਸ ਕਾਰਜ ਨੂੰ ਕਰਦਿਆਂ ਵਿਦਿਆਰਥੀਆਂ ਨੇ ਕੀ-ਕੀਸਿਆ ਤੇ ਕਿਸ ਤਰ੍ਹਾਂ ਦੱਸਿਆ, ਉਸ ਨੂੰ ਆਪਣੇ ਤੌਰ ‘ਤੇ ਲਿਖ ਕੇ ਲੈ ਕੇ ਆਉਣਗੇ
ਵਿਦਿਆਰਥੀ ਆਪਣੇ ਦਾਦਾ-ਦਾਦੀ ਨਾਲ ਇਕ ਮੁਲਾਕਾਤ ਵੀ ਕਰ ਸਕਦਾ ਹੈ ਕਿ ਉਹ ਜਦੋਂ ਦੁਕਾਨ ਤੋਂ ਸੱਦਾ-ਪੱਤਾ ਲਿਆਉਂਦੇ ਸਨ ਤਾਂ ਕਿਸ ਤਰ੍ਹਾਂ ਲਿਆਉਂਦੇ ਸਨ ਕੀ ਉਦੋਂ ਵੀ ਉਹ ਇਹਨਾਂ ਮੋਮਜਾਮੇ ਦੇ ਲਿਫ਼ਾਫ਼ਿਆਂ ਨੂੰ ਵਰਤਦੇ ਸਨ।
ਪ੍ਰਸ਼ਨ 11.
ਰੁੱਖਾਂ ਨਾਲ ਪਿਆਰ ਤੋਂ ਕੀ ਭਾਵ ਹੈ ?
ਉੱਤਰ :
ਰੁੱਖ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਰੱਖਦੇ ਹਨ ਅਤੇ ਇਹ ਸਾਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ ਅਤੇ ਸਾਡੇ ਦੁਆਰਾ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਰੁੱਖ ਲਗਾਓ ਤੇ ਜੀਵਨ ਬਚਾਓ।
ਪ੍ਰਸ਼ਨ 12.
ਰੁੱਖ ਲਗਾ ਕੇ ਜੀਵਨ ਕਿਵੇਂ ਬਚਦਾ ਹੈ ?
ਉੱਤਰ :
ਮਨੁੱਖ ਤਰੱਕੀ ਦੇ ਨਾਂ ਤੇ ਅੰਨ੍ਹੇਵਾਹ ਰੁੱਖ ਕੱਟੀ ਜਾ ਰਿਹਾ ਹੈ ਜਿਸ ਨਾਲ ਧਰਤੀ ਤੇ ਅਜਿਹੀਆਂ ਗੈਸਾਂ ਦੀ ਮਾਤਰਾ ਵੱਧ ਰਹੀ ਹੈ ਜੋ ਸਾਡੇ ਲਈ ਹਾਨੀਕਾਰਕ ਹਨ। ਇਸ ਲਈ ਵੱਧ ਤੋਂ ਵੱਧ ਰੁੱਖ ਲਾਉਣ ਨਾਲ ਸਾਡੇ ਲਈ ਆਕਸੀਜਨ ਦੀ ਉਚਿਤ ਮਾਤਰਾ ਉਪਲੱਬਧ ਹੋਵੇਗੀ ਅਤੇ ਜ਼ਹਿਰੀਆਂ ਗੈਸਾਂ ਨੂੰ ਰੁੱਖ ਸੋਖ ਲੈਣਗੇ ਅਤੇ ਰੁੱਖ ਸ਼ੋਰ ਪ੍ਰਦੂਸ਼ਨ ਨੂੰ ਵੀ ਘੱਟ ਕਰਨ ਵਿੱਚ ਸਹਾਈ ਹੈ। ਵਧੇਰੇ ਰੁੱਖ ਹੋਣਗੇ ਤਾਂ ਕਈ ਜੀਅ-ਜੰਤੂਆਂ ਦਾ ਵਸੇਰਾ ਵੀ ਬਚਿਆ ਰਹੇਗਾ ਤੇ ਧਰਤੀ ਤੇ ਜੀਵਨ ਬਚਿਆ ਰਹੇਗਾ।
PSEB 5th Class Welcome Life Guide ਕੁਦਰਤ ਅਤੇ ਵਾਤਾਵਰਨ ਨਾਲ ਪਿਆਰ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ :
1. ਕਿੰਨੇ ਦਿਨਾਂ ਤੋਂ ਬੱਚੇ ਆਪਸ ਵਿਚ ਘੁਸਰ ਮੁਸਰ ਕਰ ਰਹੇ ਸਨ ?
(ਉ) 7 ਦਿਨਾਂ ਤੋਂ
(ਅ) 3 ਦਿਨਾਂ ਤੋਂ
(ਬ) 2 ਦਿਨਾਂ ਤੋਂ
(ਸ) 10 ਦਿਨਾਂ ਤੋਂ।
ਉੱਤਰ :
(ਅ) 3 ਦਿਨਾਂ ਤੋਂ।
2. ਮੋਮਜਾਮੇ ਦੇ ਲਿਫ਼ਾਫ਼ਿਆਂ ਦੇ ਨੁਕਸਾਨ ਹਨ :
(ਉ) ਨਾਲੀਆਂ ਰੋਕਦੇ ਹਨ
(ਅ) ਮਿੱਟੀ ਦੀ ਉਪਜਾਊ ਸ਼ਕਤੀ ਘੱਟ ਕਰਦੇ ਹਨ
(ਇ) ਪਸ਼ੂ ਇਹਨਾਂ ਨੂੰ ਖਾ ਕੇ ਮਰ ਸਕਦੇ ਹਨ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ।
3. ਕਿਹੜੇ ਵਿਦਿਆਰਥੀ ਹੁਸ਼ਿਆਰ ਇਨਸਾਨ ‘ ਬਣਦੇ ਹਨ ?
(ਉ) ਜੋ ਕਦੇ ਸੁਆਲ ਪੁੱਛਣ ਤੋਂ ਨਹੀਂ ਝਿਜਕਦੇ
(ਅ ਜੋ ਚੁੱਪ ਕਰ ਕੇ ਬੈਠੇ ਰਹਿੰਦੇ ਹਨ
() ਜੋ ਸਕੂਲ ਨਹੀਂ ਆਂਦੇ
(ਸ) ਸਾਰੇ ਠੀਕ।
ਉੱਤਰ :
(ੳ) ਜੋ ਕਦੇ ਸੁਆਲ ਪੁੱਛਣ ਤੋਂ ਨਹੀਂ ਝਿਜਕਦੇ।
4. ਠੀਕ ਤੱਥ ਨਹੀਂ ਹੈ
(ੳ) ਮੋਮਜਾਮੇ ਦੇ ਲਿਫ਼ਾਫ਼ੇ ਬਹੁਤ ਲਾਭਦਾਇਕ ਹਨ।
(ਅ) ਮੋਮਜਾਮੇ ਦੇ ਲਿਫ਼ਾਫ਼ੇ ਪਸ਼ੂ ਖਾ ਕੇ ਮਰ ਸਕਦੇ ਹਨ।
(ਈ) ਮੋਮਜਾਮੇ ਦੇ ਲਿਫ਼ਾਫ਼ੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘੱਟ ਕਰਦੇ ਹਨ।
(ਸ) ਸਾਰੇ ਗ਼ਲਤ।
ਉੱਤਰ :
(ੳ) ਮੋਮਜਾਮੇ ਦੇ ਲਿਫ਼ਾਫ਼ੇ ਬਹੁਤ ਲਾਭਦਾਇਕ ਹਨ।
5. ਕੁਦਰਤੀ ਸੋਤ ਨਹੀਂ ਹੈ।
(ੳ) ਪੈਟਰੋਲ
(ਅ) ਹਵਾ
(ਇ) ਪਾਣੀ
(ਸ) ਧੁੱਪ।
ਉੱਤਰ :
(ੳ) ਪੈਟਰੋਲ।
ਖਾਲੀ ਥਾਂਵਾਂ ਭਰੋ :
1. ਸੁਆਲ ਪੁੱਛਣ ਵਾਲੇ ……………………………….. ਹੁਸ਼ਿਆਰ ਇਨਸਾਨ ਬਣਦੇ ਹਨ।
2. ਮੋਮਜਾਮੇ ਦੇ ਲਿਫ਼ਾਫ਼ੇ ਬਹੁਤ ……………………………….. ਹੁੰਦੇ ਹਨ।
3. ……………………………….. ਦਾ ਸਮਾਨ ਸਾਡੇ ਕੁਦਰਤੀ ਤਾਂ ਨੂੰ ਪ੍ਰਦੂਸ਼ਿਤ ਕਰਦਾ ਹੈ।
ਉੱਤਰ :
1. ਵਿਦਿਆਰਥੀ
2. ਖਤਰਨਾਕ
3. ਪਲਾਸਟਿਕ।
ਸਹੀ/ਗ਼ਲਤ ਦਾ ਨਿਸ਼ਾਨ ਲਗਾਓ :
1. ਪੰਜ ਦਿਨਾਂ ਤੋਂ ਬੱਚੇ ਆਪਸ ਵਿਚ ਘੁਸਰ ਮੁਸਰ ਕਰ ਰਹੇ ਸਨ।
2. ਮੋਮਜਾਮੇ ਦੇ ਲਿਫ਼ਾਫ਼ੇ ਇਕ ਦੋ ਦਿਨਾਂ ਵਿਚ ਗਲ ਜਾਂਦੇ ਹਨ।
3. ਮੋਮਜਾਮੇ ਦੇ ਲਿਫ਼ਾਫ਼ਿਆਂ ਦਾ ਪਸ਼ੂਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
4. ਮੋਮਜਾਮੇ ਦੇ ਲਿਫ਼ਾਫ਼ੇ ਵਰਤਣ ਦੇ ਬਹੁਤ ਦੇ ਨੁਕਸਾਨ ਹਨ।
ਉੱਤਰ :
1. ਗਲਤ
2. ਗਲਤ
3. ਗਲਤ
4. ਠੀਕ
ਮਾਈਂਡ ਮੈਪਿੰਗ :
ਉੱਤਰ :
ਮਿਲਾਨ ਕਰੋ :
1. ਆਪਸ ਵਿਚ ਘੁਸਰ-ਮੁਸਰ – (ਉ) ਪ੍ਰਦੂਸ਼ਣ
2. ਮੋਮਜਾਮੇ ਦਾ ਗਲਨਾ – (ਅ) ਤਿੰਨ ਦਿਨ
3. ਕੁਦਰਤੀ ਸੋਤ – (ਇ) ਹਜ਼ਾਰਾਂ ਸਾਲ
4. ਪਲਾਸਟਿਕ ਦਾ ਸਮਾਨ – (ਸ) ਹਵਾ
ਉੱਤਰ :
1. (ਅ)
2 (ਇ)
3. (ਸ)
4. (ੳ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਕਿਹੜੇ ਵਿਦਿਆਰਥੀ ਹੁਸ਼ਿਆਰ ਇਨਸਾਨ ਬਣਦੇ ਹਨ ?
ਉੱਤਰ :
ਜੋ ਪ੍ਰਸ਼ਨ ਪੁੱਛਣ ਤੋਂ ਝਿਜਕਦੇ ਨਹੀਂ।
ਪ੍ਰਸ਼ਨ 2.
ਮੋਮਜਾਮੇ ਦੇ ਲਿਫ਼ਾਫ਼ਿਆਂ ਨੂੰ ਅੱਗ ਲਾਉਣ ਦਾ ਕੀ ਨੁਕਸਾਨ ਹੈ ?
ਉੱਤਰ :
ਇਹਨਾਂ ਨੂੰ ਅੱਗ ਲਾਉਣ ‘ਤੇ ਬਹੁਤ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ।
ਪ੍ਰਸ਼ਨ 3.
ਮੋਮਜਾਮੇ ਦੇ ਲਿਫ਼ਾਫ਼ਿਆਂ ਨੂੰ ਮਿੱਟੀ ਵਿਚ ਦੱਬ ਦੇਣ ਦਾ ਕੀ ਨੁਕਸਾਨ ਹੈ ?
ਉੱਤਰ :
ਇਹ ਕਈ ਹਜ਼ਾਰਾਂ ਸਾਲ ਤੱਕ ਗਲਦੇ ਨਹੀਂ ਤੇ ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘੱਟ ਕਰ ਦੇਣਗੇ।
ਪ੍ਰਸ਼ਨ 4.
ਮੋਮਜਾਮੇ ਦੇ ਲਿਫ਼ਾਫ਼ਿਆਂ ਦਾ ਪਸ਼ੂਆਂ ਨੂੰ ਕੀ ਨੁਕਸਾਨ ਹੈ ?
ਉੱਤਰ :
ਇਹ ਉਹਨਾਂ ਨੂੰ ਹਜ਼ਮ ਨਹੀਂ ਹੁੰਦੇ ਤੇ ਉਹ ‘ ਇਹਨਾਂ ਨੂੰ ਖਾ ਕੇ ਮਰ ਸਕਦੇ ਹਨ।
ਪ੍ਰਸ਼ਨ 5.
ਕੁਦਰਤੀ ਸੋਤ ਕਿਹੜੇ ਹਨ ?
ਉੱਤਰ :
ਕੁਦਰਤੀ ਸੋਤ ਹਨ-ਹਵਾ, ਪਾਣੀ, ਮਿੱਟੀ, ਧੁੱਪ।
ਪ੍ਰਸ਼ਨ 6.
ਸਾਨੂੰ ਰੁੱਖ ਕਿਉਂ ਲਗਾਉਣੇ ਚਾਹੀਦੇ ਹਨ ?
ਉੱਤਰ :
ਸਾਨੂੰ ਹਵਾ ਸ਼ੁੱਧ ਕਰਨ ਲਈ ਰੁੱਖ ਲਗਾਉਣੇ ਚਾਹੀਦੇ ਹਨ।
ਪ੍ਰਸ਼ਨ 7.
ਉਸ ਗੈਸ ਦਾ ਨਾਂ ਦੱਸੋ ਜਿਹੜੀ ਸਾਹ ਲੈਣ ਲਈ ਵਰਤੀ ਜਾਂਦੀ ਹੈ।
ਉੱਤਰ :
ਆਕਸੀਜਨ ਸਾਹ ਲੈਣ ਲਈ ਜ਼ਰੂਰੀ ਹੈ।
ਪ੍ਰਸ਼ਨ 8.
ਰੁੱਖਾਂ ਨਾਲ ਸੰਬੰਧਿਤ ਇਕ ਮਾਟੋ ਦੱਸੋ।
ਉੱਤਰ :
ਰੁੱਖ ਬਚਾਓ, ਵਾਤਾਵਰਨ ਬਚਾਓ।
ਪ੍ਰਸ਼ਨ 9.
ਅਸੀਂ ਬੂਟਿਆਂ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ ?
ਉੱਤਰ :
ਅਸੀਂ ਸਹੀ ਸਮੇਂ ਤੇ ਬੂਟਿਆਂ ਨੂੰ ਪਾਣੀ ਅਤੇ ਖਾਦ ਦੇ ਕੇ ਇਹਨਾਂ ਦੀ ਸੰਭਾਲ ਕਰ ਸਕਦੇ ਹਾਂ।
ਪ੍ਰਸ਼ਨ 10.
ਸਾਨੂੰ ਕੂੜਾ ਕਿਉਂ ਨਹੀਂ ਬੋਲਣਾ ਚਾਹੀਦਾ ?
ਉੱਤਰ :
ਸਾਨੂੰ ਕੂੜਾ ਇਸ ਲਈ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਪ੍ਰਦੂਸ਼ਨ ਪੈਦਾ ਕਰਦਾ ਹੈ।