Punjab State Board PSEB 5th Class Punjabi Book Solutions Chapter 20 ਦਾਦੀ ਮਾਂ ਦਾ ਗੀਤ Textbook Exercise Questions and Answers.
PSEB Solutions for Class 5 Punjabi Chapter 20 ਦਾਦੀ ਮਾਂ ਦਾ ਗੀਤ
ਪਾਠ-ਅਭਿਆਸ ਪ੍ਰਸ਼ਨ-ਉੱਤਰ
1. ਖ਼ਾਲੀ ਸਥਾਨ ਭਰੋ:-
(ਉ) ਦੇਵੇ ………. ਸਿਰ ਹੱਥ ਧਰਦੀ ।
(ਅ) ਸਦੀਆਂ ਦੀ ਕੋਈ . ……….. ਪੁਰਾਣੀ ।
(ਈ) ਘਰ ਵਿਚ ਕਿਸੇ ਨੂੰ ………. ਨਾ ਦਿੰਦੀ ।
(ਸ) ਆਂਢ-ਗੁਆਂਢ ਦੇ ……….. ਬੱਚੇ ।
(ਹ) ਖਾਣ ਵਾਲੀਆਂ ………… ਮੰਗਦੇ ।
ਉੱਤਰ:
(ਉ) ਦੇਵੇ ਅਸੀਸਾਂ, ਸਿਰ ਹੱਥ ਧਰਦੀ ।
(ਅ) ਸਦੀਆਂ ਦੀ ਕੋਈ, ਗੱਲ ਪੁਰਾਣੀ ।
(ੲ) ਘਰ ਵਿਚ ਕਿਸੇ ਨੂੰ, ਲੜਨ ਨਾ ਦਿੰਦੀ ।
(ਸ), ਆਂਢ-ਗੁਆਂਢ ਦੇ, ਸਾਰੇ ਬੱਚੇ ।
(ਹ) ਖਾਣ ਵਾਲੀਆਂ ਚੀਜ਼ਾਂ ਮੰਗਦੇ ।
2. ਸੰਖੇਪ ਵਿੱਚ ਉੱਤਰ ਦਿਓ:-
ਪ੍ਰਸ਼ਨ 1.
ਦਾਦੀ ਦੁੱਖ-ਸੁੱਖ ਕਿਸ ਨਾਲ ਸਾਂਝਾ ਕਰਦੀ ਹੈ ?
ਉੱਤਰ:
ਮੇਰੀ ਮਾਂ ਨਾਲ ।
ਪ੍ਰਸ਼ਨ 2.
ਦਾਦੀ ਰਾਤ ਨੂੰ ਕੀ ਸੁਣਾਉਂਦੀ ਹੈ ?
ਉੱਤਰ:
ਬਾਤ ।
ਪ੍ਰਸ਼ਨ 3.
ਕਵਿਤਾ ਵਿਚ ਆਏ ਬੱਚਿਆਂ ਦੇ ਨਾਂ ਲਿਖੋ ।
ਉੱਤਰ:
ਜੋਬਨ, ਸੁੱਖੀ, ਨਿਮਰਿਤ ਤੇ ਗੁੱਡੀ ।
ਪ੍ਰਸ਼ਨ 4.
ਬੱਚੇ ਇਕੱਠੇ ਹੋ ਕੇ ਦਾਦੀ ਕੋਲੋਂ ਕੀ ਮੰਗਦੇ ਹਨ ?
ਉੱਤਰ:
ਖਾਣ ਵਾਲੀਆਂ ਚੀਜ਼ਾਂ ।
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:-
ਦਾਦੀ, ਲੋਰੀ, ਅਸੀਸਾਂ, ਬਾਤ, ਸਾਂਝਾ ।
ਉੱਤਰ:
- ਦਾਦੀ (ਪਿਤਾ ਦੀ ਮਾਂ)- ਮੇਰੇ ਦਾਦੀ ਜੀ 90 ਸਾਲਾਂ ਦੇ ਬਜ਼ੁਰਗ ਹਨ ।
- ਲੋਰੀ (ਸੁਲਾਉਣ ਦਾ ਗੀਤ)- ਮਾਂ ਬੱਚੇ ਨੂੰ | ਸੁਲਾਉਣ ਲਈ ਥਾਪੜਦੀ ਹੋਈ ਲੋਰੀ ਸੁਣਾ ਰਹੀ ਸੀ ।
- ਅਸੀਸਾਂ (ਸ਼ੁੱਭ ਇੱਛਾਵਾਂ)- ਦਾਦੀ ਮਾਂ ਸਭ ਨੂੰ | ਅਸੀਸਾਂ ਦਿੰਦੀ ਹੈ ।
- ਬਾਤ (ਕਹਾਣੀ) – ਅਸੀਂ ਰਾਤ ਨੂੰ ਮੰਜਿਆਂ ਉੱਤੇ ਪੈ ਕੇ ਦਾਦੀ ਜੀ ਤੋਂ ਬਾਤ ਸੁਣਦੇ ਹਾਂ ।
- ਸਾਂਝਾ (ਸਾਰਿਆਂ ਦਾ)- ਇਹ ਘਰ ਸਾਰੇ ਭਰਾਵਾਂ ਦਾ ਸਾਂਝਾ ਹੈ ।
4. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਦਿੱਤੇ ਗਏ ਹਨ। ਇਹਨਾਂ ਨੂੰ ਧਿਆਨ ਨਾਲ਼ ਪੜੋ ਅਤੇ ਪੰਜਾਬੀ ਸ਼ਬਦਾਂ ਨੂੰ ਲਿਖੋ:-
ਹੇਠ ਲਿਖੇ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ, ਦਾਦੀ, ਗੁਰੂ, ਪੁਰਾਣੀ, ਕਹਾਣੀ, ਬੱਚੇ, ਸਿੱਖਿਆ, ਗੁੱਝੀ ।
ਦਾਦੀ : दादी
ਗੁਰੂ : गुरु
ਪੁਰਾਣੀ : पुरानी
ਕਹਾਣੀ : कहानी
ਬੱਚੇ : बच्चे
ਸਿੱਖਿਆ : शिक्षा
ਗੁੱਝੀ : गुप्त
ਆਪਣੀ ਦਾਦੀ ਬਾਰੇ ਪੰਜ ਸਤਰਾਂ ਲਿਖੋ ।
ਉੱਤਰ:
ਮੇਰੇ ਦਾਦੀ ਜੀ ਦੀ ਉਮਰ 90 ਸਾਲਾਂ ਦੀ ਹੈ । ਉਹ, ਖੂੰਡੀ ਫੜ ਕੇ ਤੇ ਕੁੱਬੇ ਹੋ ਕੇ ਹੌਲੀ-ਹੌਲੀ ਤੁਰਦੇ ਹਨ । ਉਂਝ ਉਹ ਵਿਹਲੇ ਨਹੀਂ ਬੈਠਦੇ । ਉਹ ਸਾਰਾ ਦਿਨ ਕੁੱਝ ਨਾ ਕੁੱਝ ਕੰਮ ਕਰਦੇ ਰਹਿੰਦੇ ਹਨ । ਉਹ ਸਾਫ਼-ਸੁਥਰੇ ਕੱਪੜੇ ਪਹਿਨਦੇ ਹਨ । ਉਹ ਹਰ ਰੋਜ਼ ਸਵੇਰੇ ਤੇ ਸ਼ਾਮੀਂ ਪਾਠ ਕਰਦੇ ਹਨ । ਉਹ ਸਾਦੀ ਖ਼ੁਰਾਕ ਖਾਂਦੇ ਹਨ । ਉਹ ਝੂਠ ਬੋਲਣਾ ਪਸੰਦ ਨਹੀਂ । ਕਰਦੇ ।ਉਹ ਘਰ ਵਿਚ ਸਭ ਨੂੰ ਬਰਾਬਰ ਦਾ ਪਿਆਰ ਦਿੰਦੇ ਹਨ । ਰਾਤ ਨੂੰ ਮੰਜਿਆਂ ਉੱਤੇ ਪੈਣ ਸਮੇਂ ਉਹ ਸਾਨੂੰ ਬਾਤਾਂ ਸੁਣਾਉਂਦੇ ਹਨ । ਕਦੇ-ਕਦੇ ਉਹ ਬੁੱਝਣ | ਵਾਲੀਆਂ ਬਾਤਾਂ ਵੀ ਪਾਉਂਦੇ ਹਨ । ਇਸ ਤਰ੍ਹਾਂ ਸਾਡੇ ਜੀਵਨ ਵਿਚ ਉਨ੍ਹਾਂ ਦਾ ਬਹੁਤ ਮਹੱਤਵ ਹੈ ਤੇ ਉਹ ਸਾਡੇ ਲਈ ਪ੍ਰੇਰਨਾ ਦਾ ਸੋਮਾ ਹਨ ।
(i) ਕਾਵਿ-ਟੋਟਿਆਂ ਦੇ ਸਰਲ ਅਰਥ
(ਉ) ਦਾਦੀ ਮੇਰੀ …………………..
……………………. ਕੁੱਬੀ-ਕੁੱਬੀ ।
ਸਰਲ ਅਰਥ-ਮੇਰੀ ਦਾਦੀ ਭਾਵੇਂ ਬੁੱਢੀ ਹੈ, ਪਰ ਉਹ ਹਰ ਸਮੇਂ ਕੰਮ ਕਰਨ ਵਿਚ ਲੱਗੀ ਰਹਿੰਦੀ ਹੈ ਤੇ ਕਦੇ ਵੀ ਵਿਹਲੀ ਨਹੀਂ ਬੈਠਦੀ ।ਉਹ ਸਾਡੇ ਸਿਰ ‘ਤੇ ਹੱਥ ਰੱਖ ਕੇ ਅਸੀਸਾਂ ਦਿੰਦੀ ਹੈ ਤੇ ਮੇਰੀ ਮਾਂ ਨਾਲ ਸਾਰਾ ਦੁੱਖ-ਸੁੱਖ ਸਾਂਝਾ ਕਰਦੀ ਹੈ । ਇਸ ਤਰ੍ਹਾਂ ਉਹ ਕੁੱਝ ਨਾ ਕੁੱਝ ਕਰਦੀ ਹੋਈ ਕੁੱਬੀ-ਕੁੱਬੀ ਇਧਰ-ਉਧਰ ਤੁਰਦੀ-ਫਿਰਦੀ ਰਹਿੰਦੀ ਹੈ ।
ਔਖੇ ਸ਼ਬਦਾਂ ਦੇ ਅਰਥ-ਰੁੱਝੀ-ਲਗਾਤਾਰ ਕੰਮ ਕਰਦੀ ਰਹਿਣ ਵਾਲੀ । ਅਸੀਸਾਂ-ਸ਼ੁੱਭ ਇੱਛਾਵਾਂ, ਅਸ਼ੀਰਵਾਦ ।
(ਅ) ਦਿਨ ਛਿਪ ਜਾਏ ……………..
…………………ਨਾਲੇ, ਗੁੱਝੀ ।
ਸਰਲ ਅਰਥ-ਜਦੋਂ ਦਿਨ ਛਿਪ ਜਾਂਦਾ ਹੈ ਤੇ ਰਾਤ ਪੈ ਜਾਂਦੀ ਹੈ, ਤਾਂ ਉਦੋਂ ਮੇਰੀ ਬੁੱਢੀ ਦਾਦੀ ਮੈਨੂੰ ਕੋਈ ਬਾਤ ਸੁਣਾਉਂਦੀ ਹੈ । ਇਸ ਤਰ੍ਹਾਂ ਉਹ ਮੈਨੂੰ ਹੌਲੀਹੌਲੀ ਪਿਆਰ ਦੀਆਂ ਲੋਰੀਆਂ ਦਿੰਦੀ ਹੈ ਤੇ ਨਾਲ ਹੀ ਬਾਤ ਦੀ ਕਹਾਣੀ ਰਾਹੀਂ ਕੋਈ ਸਿੱਖਿਆ ਵੀ ਦਿੰਦੀ ਹੈ । ‘
ਔਖੇ ਸ਼ਬਦਾਂ ਦੇ ਅਰਥ-ਗੁੱਝੀ-ਛਿਪੀ ਹੋਈ ।
(ਇ) ਸਦੀਆਂ ਦੀ ਕੋਈ……….
…………… ਮੈਥੋਂ ਬੁੱਝੀ ॥
ਸਰਲ ਅਰਥ-ਸਾਡੀ ਬੁੱਢੀ ਦਾਦੀ ਰਾਤ ਨੂੰ ਸੌਣ ਵੇਲੇ ਕੋਈ ਸਦੀਆਂ ਦੀ ਪੁਰਾਣੀ ਗੱਲ ਸੁਣਾਉਂਦੀ ਹੈ, ਜੋ ਕਿ ਇਕ ਪਰੀ-ਕਹਾਣੀ ਹੁੰਦੀ ਹੈ | ਕਦੇ-ਕਦੇ ਉਹ ਬੁੱਝਣ ਵਾਲੀ ਬਾਤ ਪਾਉਂਦੀ ਹੈ, ਜੋ ਮੈਥੋਂ ਬੁੱਝੀ ਨਹੀਂ ਜਾਂਦੀ ਹੈ |
ਔਖੇ ਸ਼ਬਦਾਂ ਦੇ ਅਰਥ-ਪਰੀ-ਕਹਾਣੀ-ਦੇਆਂ, ਪਰੀਆਂ ਦੀ ਕਹਾਣੀ ।
(ਸ) ਘਰ ਵਿੱਚ…………….
……………… ਰਹਿੰਦੀ ਡੁੱਬੀ ।
ਸਰਲ ਅਰਥ-ਮੇਰੀ ਬੁੱਢੀ ਦਾਦੀ ਪ੍ਰੇਮ-ਪਿਆਰ ਪਸੰਦ ਕਰਦੀ ਹੈ । ਜਿਸ ਕਰਕੇ ਉਹ ਘਰ ਵਿਚ ਕਿਸੇ ਨੂੰ ਲੜਨ ਨਹੀਂ ਦਿੰਦੀ । ਉਹ ਕਿਸੇ ਨੂੰ ਵਿਹਲਾ ਵੀ ਖੜਾ ਨਹੀਂ ਹੋਣ ਦਿੰਦੀ । ਉਹ ਸਾਰਾ ਦਿਨ ਹੱਸਦੀ ਤੇ ਸ਼ੇ ਰਹਿੰਦੀ ਹੈ ਤੇ ਸੋਚਾਂ ਵਿਚ ਡੁੱਬ ਕੇ ਉਦਾਸ ਨਹੀਂ ਰਹਿੰਦੀ।
ਹ) ਆਂਢ-ਗੁਆਂਢ…………….
………………………ਨਮਰਿਤ, ਗੁੱਡੀ ।
ਸਰਲ ਅਰਥ-ਆਂਢ-ਗੁਆਂਢ ਦੇ ਸਾਰੇ ਬੱਚੇ ਜੋਬਨ, ਸੁੱਖੀ, ਨਿਮਰਿਤ ਤੇ ਗੁੱਡੀ ਆਦਿ ਜਦੋਂ ਆ ਕੇ ਮੇਰੀ ਬੁੱਢੀ ਦਾਦੀ ਦੇ ਦੁਆਲੇ ਇਕੱਠੇ ਹੋ ਜਾਂਦੇ ਹਨ, ਤਾਂ ਉਹ ਉਨ੍ਹਾਂ ਤੋਂ ਖਾਣ ਦੀਆਂ ਚੀਜ਼ਾਂ ਮੰਗਦੇ ਹਨ ।
(ii) ਬਹੁਵਿਕਲਪੀ ਪ੍ਰਸ਼ਨ
ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ
ਪ੍ਰਸ਼ਨ 1.
ਦਾਦੀ ਮਾਂ ਦਾ ਗੀਤ’ ਕਿਸ ਦੀ ਰਚਨਾ ਹੈ ?
ਉੱਤਰ:
ਕਰਮਜੀਤ ਸਿੰਘ ਗਰੇਵਾਲ (✓) ।
ਪ੍ਰਸ਼ਨ 2.
ਦਾਦੀ ਮਾਂ ਭਾਵੇਂ ਬੁੱਢੀ ਹੈ, ਪਰ ਫਿਰ ਵੀ ਉਹ ਰੁੱਝੀ ਰਹਿੰਦੀ ਹੈ ?
ਉੱਤਰ:
ਕੰਮ ਵਿਚ (✓) ।
ਪ੍ਰਸ਼ਨ 3.
ਦਾਦੀ ਮਾਂ ਸਿਰ ਉੱਤੇ ਹੱਥ ਰੱਖ ਕੇ ਕੀ ਦਿੰਦੀ ਹੈ ?
ਉੱਤਰ:
ਅਸੀਸਾਂ (✓)
ਪ੍ਰਸ਼ਨ 4.
ਦਾਦੀ ਮਾਂ ਕਿਸ ਨਾਲ ਦੁੱਖ-ਸੁੱਖ ਸਾਂਝਾ ਕਰਦੀ ਹੈ ?
ਉੱਤਰ:
ਮਾਂ ਨਾਲ (✓)
ਪ੍ਰਸ਼ਨ 5.
ਦਾਦੀ ਮਾਂ ਦੇ ਹੱਥ ਵਿਚ ਕੀ ਹੈ ?
ਉੱਤਰ:
ਖੂੰਡੀ (✓) ।
ਪ੍ਰਸ਼ਨ 6.
ਦਾਦੀ ਮਾਂ ਰਾਤ ਨੂੰ ਕੀ ਸੁਣਾਉਂਦੀ ਹੈ ?
ਉੱਤਰ:
ਬਾਤ/ਬੁਝਾਰਤ (✓) ।
ਪ੍ਰਸ਼ਨ 7.
ਦਾਦੀ ਮਾਂ ਘਰ ਵਿਚ ਕਿਸੇ ਨੂੰ ਕੀ ਨਹੀਂ ਕਰਨ ਦਿੰਦੀ ?
ਉੱਤਰ:
ਲੜਾਈ (✓) ।
ਪ੍ਰਸ਼ਨ 8.
ਕੌਣ ਸਾਰਾ ਦਿਨ ਹੱਸਦੀ ਰਹਿੰਦੀ ਹੈ ? |
ਜਾਂ
ਕੌਣ ਸੋਚਾਂ ਵਿਚ ਡੁੱਬੀ ਨਹੀਂ ਰਹਿੰਦੀ ?
ਉੱਤਰ:
ਦਾਦੀ ਮਾਂ (✓) ।
ਪ੍ਰਸ਼ਨ 9.
ਆਂਢ-ਗੁਆਂਢ ਦੇ ਬੱਚੇ ਆ ਕੇ ਦਾਦੀ ਮਾਂ ਤੋਂ ਕੀ ਮੰਗਦੇ ਹਨ ?
ਉੱਤਰ:
ਖਾਣ-ਪੀਣ ਦੀਆਂ ਚੀਜ਼ਾਂ ਜੀ (✓) ।
ਪ੍ਰਸ਼ਨ 10.
‘ਦੇਵੇ ….. ਸਿਰ ਹੱਥ ਰੱਖਦੀ । ਇਸ ਤੁਕ ਵਿਚਲੀ ਖ਼ਾਲੀ ਥਾਂ ਵਿਚ ਭਰਨ ਲਈ ਕਿਹੜਾ ਸ਼ਬਦ ਢੁੱਕਵਾਂ ਹੈ ?
ਉੱਤਰ:
ਅਸੀਸਾਂ (✓) ।