Punjab State Board PSEB 5th Class Punjabi Book Solutions Chapter 19 ਉੱਡਣਾ ਸਿੱਖ-ਮਿਲਖਾ ਸਿੰਘ Textbook Exercise Questions and Answers.
PSEB Solutions for Class 5 Punjabi Chapter 19 ਉੱਡਣਾ ਸਿੱਖ-ਮਿਲਖਾ ਸਿੰਘ
ਪਾਠ-ਅਭਿਆਸ ਪ੍ਰਸ਼ਨ-ਉੱਤਰ
1. ਖ਼ਾਲੀ ਸਥਾਨ ਭਰੋ:-
(ਉ) ਤੇਜ਼ ਦੌੜਨ ਕਾਰਨ ਮਿਲਖਾ ਸਿੰਘ ਦਾ ਨਾਂ …………… ਪੈ ਗਿਆ ।
(ਆ) ………….. ਵਿਚ ਦੇਸ਼-ਵੰਡ ਸਮੇਂ ਹੋਏ ਫ਼ਸਾਦਾਂ ਵਿਚ ਉਸ ਦੇ ਮਾਪੇ ਮਾਰੇ ਗਏ ।
(ਇ) ਜੇਤੂ ਖਿਡਾਰੀਆਂ ਦੇ ਸ਼ਾਹੀ ਸਨਮਾਨ ਤੋਂ ਉਸ ਨੂੰ ਬਹੁਤ …………… ਮਿਲਿਆ ।
(ਸ) ਤੀਜੀਆਂ ਏਸ਼ਿਆਈ ਖੇਡਾਂ ………….. ਦੀ ਰਾਜਧਾਨੀ ਵਿਚ ਹੋਈਆਂ
(ਹ) ਭਾਰਤ ਸਰਕਾਰ ਨੇ ਮਿਲਖਾ ਸਿੰਘ ਨੂੰ ……………. ਦਾ ਸਨਮਾਨ ਦਿੱਤਾ । .
ਉੱਤਰ:
(ੳ) ਤੇਜ਼ ਦੌੜਨ ਕਾਰਨ ਮਿਲਖਾ ਸਿੰਘ ਦਾ ਨਾਂ ਉੱਡਣਾ ਸਿੱਖ ਪੈ ਗਿਆ ।
(ਆ) 1947 ਵਿਚ ਦੇਸ਼-ਵੰਡ ਸਮੇਂ ਹੋਏ ਫ਼ਸਾਦਾਂ ਵਿਚ ਉਸ ਦੇ ਮਾਪੇ ਮਾਰੇ ਗਏ ।
(ਇ) ਜੇਤੂ ਖਿਡਾਰੀਆਂ ਦੇ ਸ਼ਾਹੀ ਸਨਮਾਨ ਤੋਂ ਉਸ ਨੂੰ ਬਹੁਤ ਉਤਸ਼ਾਹ ਮਿਲਿਆ ।
(ਸ) ਤੀਜੀਆਂ ਏਸ਼ਿਆਈ ਖੇਡਾਂ ਜਾਪਾਨ ਦੀ ਰਾਜਧਾਨੀ ਵਿੱਚ ਹੋਈਆਂ ।
(ਹ) ਭਾਰਤ ਸਰਕਾਰ ਨੇ ਮਿਲਖਾ ਸਿੰਘ ਨੂੰ ਪਦਮਸ਼੍ਰੀ ਦਾ ਸਨਮਾਨ ਦਿੱਤਾ ।
2. ਸੰਖੇਪ ਵਿੱਚ ਉੱਤਰ ਦਿਓ:-
ਪ੍ਰਸ਼ਨ 1.
ਮਿਲਖਾ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ:
ਪਿੰਡ ਗੋਬਿੰਦਪੁਰ, ਜ਼ਿਲ੍ਹਾ ਮੁਜੱਫਰਪੁਰ – ਪਾਕਿ:) ਵਿਚ ।
ਪ੍ਰਸ਼ਨ 2.
ਮਿਲਖਾ ਸਿੰਘ ਫ਼ੌਜ ਵਿਚ ਕਦੋਂ ਭਰਤੀ ਹੋਇਆ ?
ਉੱਤਰ:
1953 ਈ: ਵਿਚ ।
ਪ੍ਰਸ਼ਨ 3.
ਮਿਲਖਾ ਸਿੰਘ ਨੂੰ “ਫਲਾਇਰਾ ਸਿੱਖ ਕਿਸ ਨੇ ਕਿਹਾ ਸੀ ?
ਉੱਤਰ:
ਪਾਕਿਸਤਾਨੀ ਅਨਾਊਂਸਰ ਨੇ ।
ਪ੍ਰਸ਼ਨ 4.
ਪੰਜਾਬ ਸਰਕਾਰ ਨੇ ਮਿਲਖਾ ਸਿੰਘ ਨੂੰ ਕਿਵੇਂ ਸਨਮਾਨਿਤ ਕੀਤਾ ।
ਉੱਤਰ:
ਪਦਮਸ਼੍ਰੀ ਦੀ ਉਪਾਧੀ ਨਾਲ ।
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:-
ਫ਼ਸਾਦ, ਅਨੁਮਾਨ, ਅਭਿਆਸ, ਉਤਸ਼ਾਹ, ਅਹਿਸਾਸ, ਪਛਤਾਵਾ, ਤਗ਼ਮਾ, ਨਿਯੁਕਤੀ, ਅਲਵਿਦਾ, ਮੁਕਾਬਲਾ ।
ਉੱਤਰ:
- ਫ਼ਸਾਦ (ਗੇ, ਲੜਾਈ – ਝਗੜਾਮਿਲਖਾ ਸਿੰਘ ਦੇ ਮਾਪੇ 1947 ਦੇ ਫ਼ਸਾਦਾਂ ਵਿਚ ਮਾਰੇ ਗਏ ।
- ਅਨੁਮਾਨ (ਅੰਦਾਜ਼ਾ) – ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਕੱਲ੍ਹ ਮੀਂਹ ਪਵੇਗਾ ।
- ਅਭਿਆਸ ਪ੍ਰਯੋਗ, ਵਾਰ – ਵਾਰ ਦੁਹਰਾਉਣਾ)ਅਭਿਆਸ ਬੰਦੇ ਨੂੰ ਕੰਮ ਵਿਚ ਮਾਹਰ ਬਣਾ ਦਿੰਦਾ ਹੈ ।
- ਉਤਸ਼ਾਹ (ਜੋਸ਼, ਚਾਅ – ਲੋਕ ਬੜੇ ਉਤਸ਼ਾਹ ਨਾਲ ਮੇਲਾ ਵੇਖਣ ਜਾਂਦੇ ਹਨ ।
- ਅਹਿਸਾਸ (ਅਨੁਭਵ – ਆਖ਼ਰ ਉਸਨੇ ਅਹਿਸਾਸ ਕੀਤਾ ਕਿ ਉਸਨੇ ਮੇਰੇ ਨਾਲ ਬੁਰਾ ਸਲੂਕ ਕੀਤਾ ਹੈ ।
- ਪਛਤਾਵਾ ਅਯੋਗ ਕੰਮ ਦਾ ਦੁੱਖ) – ਜੇਕਰ ਮੌਕੇ ਦੀ ਸੰਭਾਲ ਨਾ ਕੀਤੀ ਜਾਵੇ, ਤਾਂ ਪਿੱਛੋਂ ਪਛਤਾਵਾ ਹੀ ਰਹਿ ਜਾਂਦਾ ਹੈ ।
- ਤਗ਼ਮਾ (ਮੈਡਲ)-ਜਸਬੀਰ ਨੇ ਫੁੱਟਬਾਲ ਦੀ ਖੇਡ ਵਿਚ ਬਹੁਤ ਸਾਰੇ ਤਗਮੇ ਪ੍ਰਾਪਤ ਕੀਤੇ ।
- ਨਿਯੁਕਤੀ ਕੰਮ ਉੱਤੇ ਲਾਉਣਾ) – ਪੰਜਾਬ ਸਰਕਾਰ ਨੇ ਮਿਲਖਾ ਸਿੰਘ ਨੂੰ ਇਕ ਉੱਚ-ਅਧਿਕਾਰੀ ਨਿਯੁਕਤ ਕੀਤਾ ।
- ਅਲਵਿਦਾ (ਵਿਦਾ ਹੋਣਾ) – ਮਿਲਖਾ ਸਿੰਘ ਨੂੰ ਮੈਡਲ ਦੇ ਕੇ ਅਲਵਿਦਾ ਕੀਤਾ ।
- ਮੁਕਾਬਲਾ (ਟੱਕਰ) – ਦੋਹਾਂ ਟੀਮਾਂ ਦਾ ਮੁਕਾਬਲਾ ਬੜਾ ਸਖ਼ਤ ਸੀ ।
4. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਦਿੱਤੇ ਗਏ ਹਨ। ਇਹਨਾਂ ਨੂੰ ਧਿਆਨ ਨਾਲ਼ ਪੜੋ ਅਤੇ ਪੰਜਾਬੀ ਸ਼ਬਦਾਂ ਨੂੰ ਲਿਖੋ:-
ਹੇਠਾਂ ਗੁਰਮੁਖੀ ਵਿਚ ਲਿਖੇ ਹੋਏ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ. ‘ ‘
ਮੁਕਾਬਲਾ : प्रतियोगिता
ਫ਼ਰਕ : अंतर
ਹਿੱਸਾ : भाग
ਫ਼ੌਜ : सेना
ਪਹਿਲਾ : प्रथम
ਸੁਖਾਲਾ : आसान
ਕੌਮੀ-ਤਰਾਨਾ : राष्ट्रीय गान
ਅਲਵਿਦਾ : विदई
ਹੰਝੂ : आंसू
ਸੌਦਾ : निमंत्रण
ਪ੍ਰਸ਼ਨ-ਆਪਣੇ ਮਨਪਸੰਦ ਖਿਡਾਰੀ ਦੀ ਫੋਟੋ ਆਪਣੀ ਕਾਪੀ ਵਿੱਚ ਚਿਪਕਾਓ । ਇਹ ਵੀ ਲਿਖੋ ਕਿ ਤੁਸੀਂ ਇਸ ਖਿਡਾਰੀ ਨੂੰ ਕਿਉਂ ਪਸੰਦ ਕਰਦੇ ਹੋ ?
ਉੱਤਰ:
ਸਚਿਨ ਤੇਂਦੁਲਕਰ ਕ੍ਰਿਕੇਟ ਦਾ ਲਾਸਾਨੀ ਖਿਡਾਰੀ ਹੈ । ਉਸਨੇ ਆਪਣੀ ਖੇਡ ਦੀਆਂ ਪ੍ਰਾਪਤੀਆਂ ਨਾਲ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ । ਉਸਦੀਆਂ ਪ੍ਰਾਪਤੀਆਂ ਬਦਲੇ ਉਸਨੂੰ ‘ਭਾਰਤ ਰਤਨ’ ਸਨਮਾਨ ਪ੍ਰਾਪਤ ਹੋਇਆ ਹੈ । ਉਹ ਮੇਰਾ ਮਨ-ਪਸੰਦ ਖਿਡਾਰੀ ਹੈ ।
(i) ਬਹੁਵਿਕਲਪੀ ਪ੍ਰਸ਼ਨ
ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ.
ਪ੍ਰਸ਼ਨ 1.
‘ਉੱਡਣਾ ਸਿੱਖ-ਮਿਲਖਾ ਸਿੰਘ, ਜੀਵਨੀ ਕਿਸਦੀ ਰਚਨਾ ਹੈ ?
ਉੱਤਰ:
ਡਾ: ਜਾਗੀਰ ਸਿੰਘ ਜੀ (✓) ।
ਪ੍ਰਸ਼ਨ 2.
ਮਿਲਖਾ ਸਿੰਘ ਕੌਣ ਹੈ, ਜਿਸਨੇ ਭਾਰਤ ਦਾ ਨਾਂ ਸਾਰੇ ਸੰਸਾਰ ਵਿਚ ਉੱਚਾ ਕੀਤਾ ਹੈ ?
ਉੱਤਰ:
ਦੌੜਾਕ (✓) ।
ਪ੍ਰਸ਼ਨ 3.
ਮਿਲਖਾ ਸਿੰਘ ਦੇ ਤੇਜ਼ ਦੌੜਨ ਕਰਕੇ ਉਸਦਾ ਨਾਂ ਕੀ ਪੈ ਗਿਆ ?
ਉੱਤਰ:
ਉੱਡਣਾ ਸਿੱਖ (✓) ।
ਪ੍ਰਸ਼ਨ 4.
ਮਿਲਖਾ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ:
ਪਾਕਿਸਤਾਨੀ ਪਿੰਡ ਗੋਬਿੰਦਪੁਰਾ ਵਿਚ ਨਾ (✓) ।
ਪ੍ਰਸ਼ਨ 5.
ਮਿਲਖਾ ਸਿੰਘ ਦੇ ਮਾਪੇ ਕਦੋਂ ਮਾਰੇ ਗਏ ?
ਉੱਤਰ:
1947 ਵਿਚ (✓) । .
ਪ੍ਰਸ਼ਨ 6.
ਮਿਲਖਾ ਸਿੰਘ ਫ਼ੌਜ ਵਿਚ ਕਦੋਂ ਭਰਤੀ ਹੋਇਆਂ ?
ਉੱਤਰ:
1953 (✓) ।
ਪ੍ਰਸ਼ਨ 7.
ਮਿਲਖਾ ਸਿੰਘ ਨੇ ਉਲੰਪਿਕ ਖੇਡਾਂ ਵਿਚ ਪਹਿਲੀ ਵਾਰੀ ਕਦੋਂ ਹਿੱਸਾ ਲਿਆ ?
ਜਾਂ .
ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਉਲੰਪਿਕ ਖੇਡਾਂ ਕਦੋਂ ਹੋਈਆਂ ?
ਉੱਤਰ:
1956 (✓) ।
ਪ੍ਰਸ਼ਨ 8.
1958 ਵਿਚ ਤੀਜੀਆਂ ਏਸ਼ੀਆਈ ਖੇਡਾਂ ਕਿੱਥੇ ਹੋਈਆਂ ?
ਉੱਤਰ:
ਟੋਕੀਓ ਵਿਚ (✓) ॥
ਪ੍ਰਸ਼ਨ 9.
1958 ਵਿਚ ਏਸ਼ੀਆਈ ਗੇਮਾਂ ਵਿਚ ਨਵੇਂ ਰਿਕਾਰਡ ਕਾਇਮ ਕਰਨ ‘ਤੇ ਜਦੋਂ ਜਾਪਾਨ ਦੇ ਬਾਦਸ਼ਾਹ ਨੇ ਉਸਨੂੰ ਇਨਾਮ ਦਿੱਤਾ, ਤਾਂ ਅਗਲੇ ਦਿਨ ਸਾਰੀ ਦੁਨੀਆ ਵਿਚ ਕੀ ਹੋਇਆ ?
ਉੱਤਰ:
ਮਿਲਖਾ ਸਿੰਘ-ਮਿਲਖਾ ਸਿੰਘ ਹੋ ਗਈ (✓) ।
ਪ੍ਰਸ਼ਨ 10.
ਲਾਹੌਰ ਵਿਚ ਕਿਸ ਨੇ ਕਿਹਾ ਕਿ ਮਿਲਖਾ ਸਿੰਘ ਨੂੰ “ਉੱਡਣਾ ਸਿੱਖ’ ਕਹਿਣਾ ਚਾਹੀਦਾ ਹੈ ?
ਉੱਤਰ:
ਪਾਕਿਸਤਾਨੀ ਅਨਾਊਂਸਰ ਨੇ ((✓) ।
ਪ੍ਰਸ਼ਨ 11.
ਕਿਹੜੀਆਂ ਉਲੰਪਿਕ ਖੇਡਾਂ ਪਿੱਛੋਂ ਮਿਲਖਾ ਸਿੰਘ ਉਦਾਸ ਤੋਂ ਨਿਰਾਸ਼ ਹੋ ਗਿਆ ?
ਉੱਤਰ:
1960 ਦੀਆਂ (✓) ।
ਪ੍ਰਸ਼ਨ 12.
1960 ਵਿਚ ਉਲੰਪਿਕ ਖੇਡਾਂ ਕਿੱਥੇ ਹੋਈਆਂ ?
ਉੱਤਰ:
ਰੋਮ ਵਿਚ (✓) ।
ਪ੍ਰਸ਼ਨ 13.
1962 ਦੀਆਂ ਜਕਾਰਤਾ ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਮਿਲਖਾ ਸਿੰਘ ਨੇ ਕੀ ਜਿੱਤਿਆ ?
ਉੱਤਰ:
ਸੋਨੇ ਦੇ ਤਮਗੇ (✓) ।
ਪ੍ਰਸ਼ਨ 14.
ਕਿਹੜੀਆਂ ਉਲੰਪਿਕ ਖੇਡਾਂ ਪਿਛੋਂ ਮਿਲਖਾ ਸਿੰਘ ਨੇ ਦੌੜਾਂ ਨੂੰ ਅਲਵਿਦਾ ਕਹਿ ਕੇ ਆਪਣੇ ਬੂਟ ਕਿੱਲੀ ਉੱਤੇ ਟੰਗ ਦਿੱਤੇ ?
ਉੱਤਰ:
1964 ਵਿਚ ਟੋਕੀਓ ਦੀਆਂ (✓) ।
ਪ੍ਰਸ਼ਨ 15.
ਮਿਲਖਾ ਸਿੰਘ ਨੇ ਫ਼ੌਜ ਦੀ ਨੌਕਰੀ ਕਦੋਂ ਛੱਡੀ ?
ਉੱਤਰ:
1971 (✓) ।
ਪ੍ਰਸ਼ਨ 16.
ਭਾਰਤ ਸਰਕਾਰ ਨੇ ਮਿਲਖਾ ਸਿੰਘ ਨੂੰ ਕਿਹੜਾ ਸਨਮਾਨ ਦਿੱਤਾ ? .
ਉੱਤਰ:
ਪਦਮਸ੍ਰੀ (✓) ।
ਪ੍ਰਸ਼ਨ 17.
ਤੇਜ਼ ਦੌੜਨ ਕਾਰਨ ਮਿਲਖਾ ਸਿੰਘ ਦਾ ਨਾਂ ………. ਪੈ ਗਿਆ । ਇਸ ਵਾਕ ਵਿਚਲੀ ਖ਼ਾਲੀ ਥਾਂ ਭਰਨ ਲਈ ਢੁੱਕਵਾਂ ਸ਼ਬਦ ਚੁਣੋ-
ਉੱਤਰ:
ਉੱਡਣਾ ਸਿੱਖ (✓) ।
(ii) ਪੈਰਿਆਂ ਸਬੰਧੀ ਪ੍ਰਸ਼ਨ
1. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
1947 ਵਿਚ ਦੇਸ਼ ਦੀ ਵੰਡ ਸਮੇਂ ਹੋਏ ਫਸਾਦਾਂ ਵਿਚ ਉਸ ਦੇ ਮਾਪੇ ਮਾਰੇ ਗਏ । ਮਿਲਖਾ ਸਿੰਘ ਸ਼ਰਨਾਰਥੀ ਕੈਂਪਾਂ ਵਿਚ ਰੁਲਦਾ ਦਿੱਲੀ ਪੁੱਜ ਗਿਆ । 1953 ਵਿਚ ਉਹ ਫ਼ੌਜ ਵਿਚ ਭਰਤੀ ਹੋ ਗਿਆ । ਜਦੋਂ ਉਸ ਨੇ ਫ਼ੌਜ ਦੇ ਦੌੜ-ਮੁਕਾਬਲਿਆਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ, ਤਾਂ ਉਸ ਸਮੇਂ ਉਸ ਨੂੰ ਚਾਰ ਸੌ ਮੀਟਰ ਦੇ ਫ਼ਾਸਲੇ ਦਾ ਵੀ ਅਨੁਮਾਨ ਨਹੀਂ ਸੀ ।ਉਸਤਾਦ ਨੇ ਦੱਸਿਆ ਕਿ ਇਹ ਫ਼ਾਸਲਾ ਗਾਉਂਡ ਦੇ ਇਕ ਚੱਕਰ ਦੇ ਬਰਾਬਰ ਹੁੰਦਾ ਹੈ ।ਮਿਲਖਾ ਸਿੰਘ ਨੇ ਕਿਹਾ, “ਇਕ ਛੱਡ ਮੈਂ ਤਾਂ ਇਸ ਤੇ ਦਸ ਚੱਕਰ ਲਾ ਸਕਦਾ ਹਾਂ ।” ਉਸਤਾਦ ਨੇ ਦੱਸਿਆ ਕਿ ਇੱਕੋ ਚੱਕਰ ਵਿਚ ਹੀ ਦਸਾਂ ਚੱਕਰਾਂ ਜਿੰਨਾ ਜ਼ੋਰ ਲਾ ਦੇਣਾ ਹੁੰਦਾ ਹੈ । ਮਿਲਖਾ ਸਿੰਘ ਨੇ ਇਹ ਗੱਲ ਪੱਲੇ ਬੰਨ੍ਹ ਲਈ ਅਤੇ ਉਹ ਆਪਣੀ ਕੰਪਨੀ ਦੀਆਂ ਦੌੜਾਂ ਵਿਚ ਪਹਿਲੇ ਨੰਬਰ ਉੱਤੇ ਆ ਗਿਆ । ਇਸ ਜਿੱਤ ਨੇ ਉਸ ਦੀਆਂ ਜੁੱਤੀਆਂ ਸ਼ਕਤੀਆਂ ਨੂੰ ਝੂਣ ਕੇ ਜਗਾ ਦਿੱਤਾ । ਹੌਲੀ-ਹੌਲੀ ਉਸ ਦੇ ਸਰੀਰ ਵਿਚ ਫੁਰਤੀ ਆਉਂਦੀ ਗਈ । ਉਸ ਦੇ ਕਦਮ ਤੇਜ਼ ਹੁੰਦੇ ਗਏ ਅਤੇ ਦਮ ਪੱਕਦਾ ਗਿਆ । ਹੁਣ ਸਮੁੱਚੀ ਭਾਰਤੀ ਸੈਨਾ ਦੇ ਦੌੜ-ਮੁਕਾਬਲਿਆਂ ਵਿਚ ਉਸ ਦੀ ਗੁੱਡੀ ਚੜ੍ਹਨ ਲੱਗ ਪਈ ।
ਪ੍ਰਸ਼ਨ 1.
ਮਿਲਖਾ ਸਿੰਘ ਦੇ ਮਾਪੇ ਕਦੋਂ ਮਾਰੇ ਗਏ ?
ਉੱਤਰ:
1947 ਦੇ ਫ਼ਿਰਕੂ ਫਸਾਦਾਂ ਵਿਚ ।
ਪ੍ਰਸ਼ਨ 2.
ਮਿਲਖਾ ਸਿੰਘ ਦਿੱਲੀ ਕਿਸ ਤਰ੍ਹਾਂ ਪੁੱਜਾ ?
ਉੱਤਰ:
ਕੈਂਪਾਂ ਵਿਚ ਰੁਲਦਾ ਹੋਇਆ ।
ਪ੍ਰਸ਼ਨ 3.
ਮਿਲਖਾ ਸਿੰਘ ਦੇ ਉਸਤਾਦ ਨੇ ਉਸਨੂੰ ਚਾਰ ਸੌ ਮੀਟਰ ਦੇ ਫ਼ਾਸਲੇ ਬਾਰੇ ਕੀ ਦੱਸਿਆ ?
ਉੱਤਰ:
ਉਸਨੇ ਦੱਸਿਆ ਕਿ ਚਾਰ ਸੌ ਮੀਟਰ ਦਾ ਫ਼ਾਸਲਾ ਗਰਾਊਂਡ ਦੇ ਇਕ ਚੱਕਰ ਦੇ ਬਰਾਬਰ ਹੁੰਦਾ । ਹੈ ।
ਪ੍ਰਸ਼ਨ 4.
ਮਿਲਖਾ ਸਿੰਘ ਦੇ ਉਸਤਾਦ ਨੇ ਉਸਨੂੰ ਦੌੜ ਜਿੱਤਣ ਲਈ ਕੀ ਕਿਹਾ ?
ਉੱਤਰ:
ਜਦੋਂ ਮਿਲਖਾ ਸਿੰਘ ਨੇ ਕਿਹਾ ਕਿ ਉਹ ਚਾਰ ਸੌ ਮੀਟਰ ਦੀ ਗਰਾਉਂਡ ਦੇ ਦਸ ਚੱਕਰ ਲਾ ਸਕਦਾ ਹੈ, ਤਾਂ ਉਸਤਾਦ ਨੇ ਕਿਹਾ ਕਿ ਦੌੜ ਜਿੱਤਣ ਲਈ ਇੱਕੋ ਚੱਕਰ ਵਿਚ ਹੀ ਦਸਾਂ ਚੱਕਰਾਂ ਜਿੰਨਾ ਜ਼ੋਰ ਲਾ ਦੇਈਦਾ ਹੈ ।
ਪ੍ਰਸ਼ਨ 5.
ਕੰਪਨੀ ਦੀਆਂ ਦੌੜਾਂ ਵਿਚ ਪਹਿਲੇ ਨੰਬਰ ’ ਤੇ ਰਹਿਣ ਦਾ ਮਿਲਖਾ ਸਿੰਘ ਉੱਤੇ ਕੀ ਅਸਰ ਹੋਇਆ ?
ਉੱਤਰ:
ਇਸ ਪ੍ਰਾਪਤੀ ਨੇ ਉਸਦੇ ਅੰਦਰ ਸੁੱਤੀਆਂ ਸ਼ਕਤੀਆਂ ਨੂੰ ਜਗਾ ਦਿੱਤਾ । ਇਸ ਨਾਲ ਉਸਦੇ ਕਦਮ ਤੇਜ਼ ਹੁੰਦੇ ਗਏ ਤੇ ਫ਼ੌਜ ਦੇ ਦੌੜ ਮੁਕਾਬਲਿਆਂ ਵਿਚ ਉਸਦੀ ਗੁੱਡੀ ਚੜ੍ਹਨ ਲੱਗੀ ।
2. ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
1958 ਵਿਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਤੀਜੀਆਂ ਏਸ਼ੀਆਈ ਖੇਡਾਂ ਹੋਈਆਂ । ਮਿਲਖਾ ਸਿੰਘ ਉਨੀਂ ਦਿਨੀਂ ਪੂਰੀ ਤਿਆਰੀ ਵਿਚ ਸੀ । ਇਸ ਵਾਰ ਉਸ ਨੇ ਦੌੜਾਂ ਵਿਚ ਸਭ ਨੂੰ ਪਛਾੜ ਦਿੱਤਾ ਅਤੇ ਉਹ ਏਸ਼ੀਆ ਦਾ ਸਭ ਤੋਂ ਤਕੜਾ ਦੌੜਾਕ ਬਣ ਗਿਆ । ਦੋ ਸੌ ਮੀਟਰ ਤੇ ਚਾਰ ਸੌ ਮੀਟਰ ਦੀਆਂ ਦੌੜਾਂ ਵਿਚ ਉਸ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਸਾਰਾ ਸਟੇਡੀਅਮ ਉਸ ਦੀ ਹੱਲਾ-ਸ਼ੇਰੀ ਵਿਚ ਗੂੰਜ ਉੱਠਿਆ ਅਖ਼ਬਾਰਾਂ ਵਾਲਿਆਂ ਨੇ ਉਸ ਨੂੰ ਘੇਰ ਲਿਆ ਕੈਮਰਿਆਂ ਦੀਆਂ ਅੱਖਾਂ ਜਗਣ-ਬੁੱਝਣ ਲੱਗੀਆਂ । ਖ਼ੁਸ਼ੀ ਨਾਲ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ । ਉਸ ਨੂੰ ਆਪਣਾ ਗ਼ਰੀਬੀ ਭਰਿਆ ਬਚਪਨ, ਕਤਲ ਹੋਏ ਮਾਪੇ ਤੇ ਬਿਪਤਾ ਦੇ ਦਿਨ ਯਾਦ ਆ ਗਏ ਜਦੋਂ ਜਾਪਾਨ ਦੇ ਬਾਦਸ਼ਾਹ ਨੇ ਉਸ ਨੂੰ ਇਨਾਮ ਦਿੱਤਾ, ਤਾਂ ਭਾਰਤ ਦਾ ਕੌਮੀ ਤਰਾਨਾ ਉਸ ਦੇ ਸਨਮਾਨ ਵਿਚ ਗੂੰਜ ਉੱਠਿਆ ਅਗਲੇ ਦਿਨ ਸਾਰੀ ਦੁਨੀਆ ਵਿਚ ‘ਮਿਲਖਾ ਸਿੰਘ-ਮਿਲਖਾ ਸਿੰਘ’ ਹੋ ਗਈ ।
ਪ੍ਰਸ਼ਨ 1.
1958 ਵਿਚ ਤੀਜੀਆਂ ਏਸ਼ੀਆਈ ਗੇਮਾਂ ਕਿੱਥੇ ਹੋਈਆਂ ?
ਉੱਤਰ:
ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ।
ਪ੍ਰਸ਼ਨ 2.
1958 ਦੀਆਂ ਤੀਜੀਆਂ ਏਸ਼ੀਆਈ ਗੇਮਾਂ ਵਿਚ ਮਿਲਖਾ ਸਿੰਘ ਦੀ ਕੀ ਪ੍ਰਾਪਤੀ ਸੀ ?
ਉੱਤਰ:
ਇਨ੍ਹਾਂ ਗੇਮਾਂ ਵਿਚ ਉਸਨੇ ਦੋ ਸੌ ਅਤੇ ਚਾਰ ਸੌ ਮੀਟਰ ਦੀਆਂ ਗੇਮਾਂ ਵਿਚ ਨਵੇਂ ਰਿਕਾਰਡ ਕਾਇਮ ਕੀਤੇ ।
ਪ੍ਰਸ਼ਨ 3.
ਜਦੋਂ ਅਖ਼ਬਾਰਾਂ ਵਾਲਿਆਂ ਨੇ ਮਿਲਖਾ ਸਿੰਘ ਨੂੰ ਘੇਰ ਲਿਆ ਤੇ ਕੈਮਰਿਆਂ ਦੀਆਂ ਅੱਖਾਂ ਜਗਣਬੁੱਝਣ ਲੱਗੀਆਂ, ਤਾਂ ਮਿਲਖਾ ਸਿੰਘ ਨੂੰ ਵੀ ਯਾਦ ਆ ਗਿਆ ?
ਉੱਤਰ:
ਇਸ ਸਮੇਂ ਉਸਨੂੰ ਆਪਣਾ ਗ਼ਰੀਬੀ ਭਰਿਆ ਬਚਪਨ, ਕਤਲ ਹੋਏ ਮਾਪੇ ਤੇ ਬਿਪਤਾ ਦੇ ਦਿਨ ਯਾਦ. ਆ ਗਏ ।
ਪ੍ਰਸ਼ਨ 4.
ਜਦੋਂ ਜਾਪਾਨ ਦੇ ਬਾਦਸ਼ਾਹ ਨੇ ਮਿਲਖਾ ਸਿੰਘ ਨੂੰ ਇਨਾਮ ਦਿੱਤਾ, ਤਾਂ ਕੀ ਗੂੰਜ ਉੱਠਿਆ ?
ਉੱਤਰ:
ਉਸਦੇ ਸਨਮਾਨ ਵਿਚ ਕੌਮੀ ਤਰਾਨਾ ।
ਪ੍ਰਸ਼ਨ 5.
ਤੀਜੀਆਂ ਏਸ਼ੀਆਈ ਖੇਡਾਂ ਦੀ ਪ੍ਰਾਪਤੀ ਪਿੱਛੋਂ ਅਗਲੇ ਦਿਨ ਕੀ ਹੋਇਆ ?
ਉੱਤਰ:
ਸਾਰੀ ਦੁਨੀਆ ਵਿਚ ਮਿਲਖਾ ਸਿੰਘਮਿਲਖਾ ਸਿੰਘ ਹੋ ਗਈ ।