Punjab State Board PSEB 5th Class Maths Book Solutions Chapter 10 ਅੰਕੜਾ ਵਿਗਿਆਨ Ex 10.2 Textbook Exercise Questions and Answers.
PSEB Solutions for Class 5 Maths Chapter 10 ਅੰਕੜਾ ਵਿਗਿਆਨ Ex 10.2
1. ਹੇਠਾਂ ਦਿੱਤੇ ਚਿੱਤਰਫ਼ ਵਿੱਚ, ਦੋ ਵੱਖੋ-ਵੱਖਰੇ ਸੈਸ਼ਨਾਂ 2014-15 ਅਤੇ 2015-16 ਦੌਰਾਨ ਜਮਾਤ ਪੰਜਵੀਂ ਦੇ ਸੈਕਸ਼ਨਾਂ A, B, C ਅਤੇ D ਵਿੱਚ ਮੁੰਡਿਆਂ ਦੀ ਗਿਣਤੀ ਦਰਸਾਈ ਗਈ ਹੈ ।
ਪ੍ਰਸ਼ਨ 1.
ਸੈਕਸ਼ਨ A ਵਿੱਚ ਕਿਸ ਸੈਸ਼ਨ ਦੌਰਾਨ ਮੁੰਡਿਆਂ ਦੀ ਗਿਣਤੀ ਜ਼ਿਆਦਾ ਹੈ ।
ਹੱਲ:
2015 – 16
ਪ੍ਰਸ਼ਨ 2.
ਸੈਕਸ਼ਨ D ਵਿੱਚ 2014-15 ਅਤੇ 2015-16 ਵਿੱਚ ਮੁੰਡਿਆਂ ਦੀ ਗਿਣਤੀ ……………….. ਹੈ । (ਬਰਾਬਰ – ਵੱਧ/ਘੱਟ)
ਹੱਲ:
ਬਰਾਬਰ
ਪ੍ਰਸ਼ਨ 3.
ਸੈਸ਼ਨ 2014-15 ਵਿੱਚ ਮੁੰਡਿਆਂ ਦੀ ਕੁੱਲ ਗਿਣਤੀ ਕਿੰਨੀ ਹੈ ?
ਹੱਲ:
(4 + 3 + 5 + 4) × 5 = 16 × 5 = 80
ਪ੍ਰਸ਼ਨ 4.
ਦੋਵੇਂ ਸੈਸ਼ਨਾਂ ਦੌਰਾਨ ਸੈਕਸ਼ਨ ਵਿੱਚ ਮੁੰਡਿਆਂ ਦੀ ਗਿਣਤੀ ਦਾ ਅੰਤਰ ਕਿੰਨਾ ਹੈ ?
ਹੱਲ:
30 – 25 = 5
ਪ੍ਰਸ਼ਨ 5.
ਸੈਸ਼ਨ 2015-16 ਵਿੱਚ ਮੁੰਡਿਆਂ ਦੀ ਗਿਣਤੀ 5 ਸੈਸ਼ਨ 2014-15 ਨਾਲੋਂ ਕਿੰਨੀ ਵੱਧ/ਘੱਟ ਹੈ ।
ਹੱਲ:
2015-16 ਵਿੱਚ ਮੁੰਡਿਆਂ ਦੀ ਗਿਣਤੀ 19 × 5 – 16 × 5 = 95 – 80 = 15 ਵੱਧ ਹੈ ।
2. ਹੇਠਾਂ ਦੋ ਛੜ ਗਾਫ਼ ਦਿੱਤੇ ਗਏ ਹਨ । ਇਹਨਾਂ ਵਿੱਚ ਦੋ ਵੱਖ-ਵੱਖ ਦਿਨਾਂ ਵਿੱਚੋਂ ਚਾਰ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਦਿਖਾਇਆ ਗਿਆ ਹੈ । ਇਹ ਸ਼ਹਿਰ ਹਨ-ਦਿੱਲੀ, ਸ਼ਿਮਲਾ, ਬੰਗਲੁਰੂ ਅਤੇ ਜੈਸਲਮੇਰ ।
ਦਸੰਬਰ ਉਪਰੋਕਤ ਚਾਰਟ ਤੋਂ ਪਤਾ ਕਰੋ :
ਪ੍ਰਸ਼ਨ 1.
ਜੂਨ ਨੂੰ ਕਿਹੜਾ ਸ਼ਹਿਰ ਸਭ ਤੋਂ ਵੱਧ ਗਰਮ ਹੈ ?
ਹੱਲ:
ਜੈਸਲਮੇਰ
ਪ੍ਰਸ਼ਨ 2.
1 ਦਸੰਬਰ ਨੂੰ ਕਿਹੜਾ ਸ਼ਹਿਰ ਸਭ ਤੋਂ ਵੱਧ ਠੰਡਾ ਹੈ ?
ਹੱਲ:
ਸ਼ਿਮਲਾ
ਪ੍ਰਸ਼ਨ 3.
1 ਜੂਨ ਅਤੇ 1 ਦਸੰਬਰ ਨੂੰ ਦਿੱਲੀ ਦੇ ਤਾਪਮਾਨ ਵਿੱਚ ਕਿੰਨਾ ਅੰਤਰ ਹੈ ?
ਹੱਲ:
33°C – 23°C = 10°C
ਪ੍ਰਸ਼ਨ 4.
1 ਜੂਨ ਅਤੇ 1 ਦਸੰਬਰ ਨੂੰ ਸ਼ਿਮਲਾ ਦੇ ਤਾਪਮਾਨ ਵਿੱਚ ਕਿੰਨਾ ਅੰਤਰ ਹੈ ?
ਹੱਲ:
22°C – 10°C = 12°C
ਪ੍ਰਸ਼ਨ 5.
ਕਿਹੜੇ ਸ਼ਹਿਰ ਵਿੱਚ 1 ਜੂਨ ਅਤੇ 1 ਦਸੰਬਰ ਦੇ ਵਿੱਚ ਤਾਪਮਾਨ ਵਿੱਚ ਸਭ ਤੋਂ ਘੱਟ ਬਦਲਾਅ ਆਇਆ ?
ਹੱਲ:
ਬੰਗਲੁਰੂ ।
3. ਹੇਠਾਂ ਦਿੱਤੇ ਛੜ ਗਰਾਫ਼ ਨੂੰ ਧਿਆਨ ਨਾਲ ਪੜ੍ਹੋ : ਪਤਾ ਕਰੋ
ਪ੍ਰਸ਼ਨ 1.
ਉਪਰੋਕਤ ਛੜ ਗਾਫ਼ ਸਾਨੂੰ ਕੀ ਜਾਣਕਾਰੀ ਦੇ ਰਹੇ ਹਨ ?
ਹੱਲ:
ਛੜ ਗ੍ਰਾਫ਼ ਤੋਂ ਸਾਨੂੰ ਜਮਾਤ ਤੀਜੀ ਅਤੇ ਚੌਥੀ ਦੇ ਬੱਚਿਆਂ ਦੁਆਰਾ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ ਬਾਰੇ ਪਤਾ ਲਗਦਾ ਹੈ.
ਪ੍ਰਸ਼ਨ 2.
ਕਿਹੜੀ ਖੇਡ ਜਮਾਤ ਤੀਜੀ ਅਤੇ ਚੌਥੀ ਦੇ ਬੱਚਿਆਂ ਦੁਆਰਾ ਬਰਾਬਰ ਖੇਡੀ ਜਾਂਦੀ ਹੈ ?
ਹੱਲ:
ਫੁੱਟਬਾਲ
ਪ੍ਰਸ਼ਨ 3.
ਜਮਾਤ ਤੀਜੀ ਅਤੇ ਜਮਾਤ ਚੌਥੀ ਦੇ ਖੋ-ਖੋ ਖੇਡਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਕਿੰਨੀ ਹੈ ?
ਹੱਲ:
15 + 35 = 50
ਪ੍ਰਸ਼ਨ 4.
ਜਮਾਤ ਤੀਜੀ ਅਤੇ ਚੌਥੀ ਦੇ ਬਾਸਕਟ ਬਾਲ ਖੇਡਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਕਿੰਨੀ ਹੈ ?
ਹੱਲ:
25 + 20 = 45
ਪ੍ਰਸ਼ਨ 5.
ਜਮਾਤ ਤੀਜੀ ਦੇ ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਖੇਡ ਕਿਹੜੀ ਹੈ ?
ਹੱਲ:
ਫੁੱਟਬਾਲ
ਪ੍ਰਸ਼ਨ 6.
ਜਮਾਤ ਚੌਥੀ ਦੇ ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਖੇਡ ਕਿਹੜੀ ਹੈ ?
ਹੱਲ:
ਖੋ-ਖੋ ।