Punjab State Board PSEB 5th Class EVS Book Solutions Chapter 16 ਸਮੂਹ ਅਤੇ ਸੁਖ Textbook Exercise Questions and Answers.
PSEB Solutions for Class 5 EVS Chapter 16 ਸਮੂਹ ਅਤੇ ਸੁਖ
EVS Guide for Class 5 PSEB ਸਮੂਹ ਅਤੇ ਸੁਖ Textbook Questions and Answers
ਪੇਜ – 107
ਪ੍ਰਸ਼ਨ 1.
ਕਿਸੇ ਘਟਨਾ ਦਾ ਵਰਣਨ ਕਰੋ ਜਦ ਤੁਹਾਡੇ ਗੁਆਂਢੀਆਂ ਨੇ ਤੁਹਾਡੀ ਮਦਦ ਕੀਤੀ ਹੋਵੇ ਜਾਂ ਤੁਸੀਂ ਕਿਸੇ ਗੁਆਂਢੀ ਦੀ ਮਦਦ ਕੀਤੀ ਹੋਵੇ।
ਉੱਤਰ :
ਸਾਡੇ ਗੁਆਂਢ ਵਿਚ ਇੱਕ ਬਜ਼ੁਰਗ ਔਰਤ ਇਕੱਲੀ ਰਹਿੰਦੀ ਸੀ। ਉਸ ਨੂੰ ਸਾਰੇ ਨਾਨੀ ਕਹਿੰਦੇ ਹਨ। ਇੱਕ ਦਿਨ ਉਨ੍ਹਾਂ ਦੀ ਸਿਹਤ ਬਹੁਤ ਖ਼ਰਾਬ ਹੋ ਗਈ। ਮੇਰੇ ਮੰਮੀ ਪਾਪਾ ਨੇ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾਇਆ ਅਤੇ ਉਨ੍ਹਾਂ ਦੀ ਉੱਥੇ ਰਹਿ ਕੇ ਦੇਖ-ਭਾਲ ਕੀਤੀ। ਰੋਟੀ ਬਣਾ ਕੇ ਖੁਆਈ, ਫਲ ਖੁਆਏ, ਚਾਹ ਆਦਿ ਬਣਾ ਕੇ ਦਿੱਤੀ। ਦੋ ਦਿਨਾਂ ਵਿੱਚ ਨਾਨੀ ਜੀ ਠੀਕ ਹੋ ਗਏ।
ਪ੍ਰਸ਼ਨ 2.
ਮਨੁੱਖ ਨੂੰ ਇਕੱਠੇ ਵਸਣ ਨਾਲ ਕੀ ਲਾਭ ਹੁੰਦੇ ਹਨ?
ਉੱਤਰ :
ਮਨੁੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਆਦਿ ਵਿਚ ਘਰ ਬਣਾ ਕੇ ਇਕੱਠੇ ਰਹਿੰਦੇ ਹਨ। ਦੁੱਖ-ਸੁੱਖ ਵੇਲੇ ਉਹ ਇੱਕ-ਦੂਸਰੇ ਦੀ ਸਹਾਇਤਾ ਕਰਦੇ ਹਨ। ਇਕੱਠੇ ਰਹਿਣ ਨਾਲ ਕਿਸੇ ਸਮੱਸਿਆ ਜਾਂ ਖ਼ਤਰੇ ਦਾ ਸਾਹਮਣਾ ਕਰਨਾ ਸੌਖਾ ਹੋ ਜਾਂਦਾ ਹੈ। ਇਕੱਠੇ ਰਹਿਣਾ ਸੁਰੱਖਿਅਤ ਹੁੰਦਾ ਹੈ।
ਪ੍ਰਸ਼ਨ 3.
ਤੁਹਾਡੇ ਗੁਆਂਢ ਵਿੱਚੋਂ ਕਿਹੜਾ ਪਰਿਵਾਰ ਤੁਹਾਨੂੰ ਸਭ ਤੋਂ ਚੰਗਾ ਲਗਦਾ ਹੈ ਅਤੇ ਕਿਉਂ?
ਉੱਤਰ :
ਸਾਡੇ ਗੁਆਂਢ ਵਿੱਚ ਇੱਕ ਪਰਿਵਾਰ ਰਹਿੰਦਾ ਹੈ, ਜਿਸ ਵਿੱਚ ਪਤੀ ਤੇ ਪਤਨੀ ਹਨ। ਦੋਵੇਂ ਸਕੂਲ ਵਿੱਚ ਅਧਿਆਪਕ ਹਨ। ਆਂਢ-ਗੁਆਂਢ ਵਿਚ ਕਿਸੇ ਨੂੰ ਵੀ ਸਮੱਸਿਆ ਆਵੇ ਉਹ ਤੁਰੰਤ ਮੱਦਦ ਲਈ ਪੁੱਜ ਹੋ ਜਾਂਦੇ ਹਨ ਕੋਈ ਭਿਖਾਰੀ ਵੀ ਉਨ੍ਹਾਂ ਦੇ ਘਰੋਂ ਭੁੱਖਾ ਨਹੀਂ ਜਾਂਦਾ। ਉਹ ਬਹੁਤ ਮਿਠ ਬੋਲੜੇ ਹਨ ਤੇ ਆਲੇ-ਦੁਆਲੇ ਦੇ ਬੱਚਿਆਂ ਨੂੰ ਮੁਫ਼ਤ ਵਿੱਚ ਪੜ੍ਹਾਉਂਦੇ ‘ ਵੀ ਹਨ।
ਪ੍ਰਸ਼ਨ 4.
ਤੁਹਾਡੇ ਮੁਹੱਲੇ ਜਾਂ ਪਿੰਡ ਵਿੱਚ ਕਿਹੜੀਆਂਕਿਹੜੀਆਂ ਸਾਂਝੀਆਂ ਥਾਂਵਾਂ ਹਨ ਅਤੇ ਲੋਕ ਇਨ੍ਹਾਂ ਦੀ ਕਿਹੜੇ ਕਾਰਜਾਂ ਲਈ ਵਰਤੋਂ ਕਰਦੇ ਹਨ? (ਉਦਾਹਰਨ ਵਜੋਂ ਧਰਮਸ਼ਾਲਾ, ਸੰਵਘਰ, ਧਾਰਮਿਕ ਸਥਾਨ ਆਦਿ।
ਉੱਤਰ :
ਸਾਡੇ ਪਿੰਡ ਵਿਚ ਜੰਵਘਰ ਹੈ, ਇਸ ਦੀ ਵਰਤੋਂ ਵਿਆਹ-ਸ਼ਾਦੀਆਂ ਮੌਕੇ ਬਾਰਾਤ ਠਹਿਰਾਉਣ ਲਈ ਕੀਤੀ ਜਾਂਦੀ ਹੈ।
ਪੋਜ਼ – 111
ਕਿਰਿਆ 1.
ਆਪਣੇ ਮਾਤਾ-ਪਿਤਾ ਤੋਂ ਜਾਣਕਾਰੀ ਲਵੋ ਕਿ ਕੀ ਉਨ੍ਹਾਂ ਨੂੰ ਕਿਸੇ ਕੁਦਰਤੀ ਆਫ਼ਤ ਦਾ ਸਾਹਮਣਾ ਕਰਨਾ ਪਿਆ ਸੀ? ਅਤੇ ਉਨ੍ਹਾਂ ਦੀ ਕਿਸ ਨੇ ਅਤੇ ਕੀ ਸਹਾਇਤਾ ਕੀਤੀ?
ਉੱਤਰ :
ਖ਼ੁਦ ਕਰੋ।
ਪ੍ਰਸ਼ਨ 5.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : ਇਕੱਲਾ, ਗਰਮੀ-ਸਰਦੀ, ਕੱਚੇ ਘਰ, ਐਬੂਲੈਂਸ, ਬੀਮਾਰੀਆਂ
(ਉ) ਮਨੁੱਖ ………………………. ਨਹੀਂ ਰਹਿ ਸਕਦਾ।
(ਅ) ਬਰਸਾਤ ਦੇ ਮੌਸਮ ਵਿੱਚ ………………………. ਡਿੱਗ ਸਕਦੇ ਹਨ
(ਇ) ਮਰੀਜ਼ ਨੂੰ ਹਸਪਤਾਲ ………………………. ਵਿੱਚ ਲਿਜਾਇਆ ਜਾਂਦਾ ਹੈ।
(ਸ) ਹੜ੍ਹਾਂ ਤੋਂ ਬਾਅਦ ………………………. ਫੈਲ ਜਾਂਦੀਆਂ ਹਨ
(ਹ) ਘਰ ਸਾਨੂੰ ………………………. ਤੋਂ ਬਚਾਉਂਦੇ ਹਨ।
ਉੱਤਰ :
(ੳ) ਇਕੱਲਾ,
(ਅ) ਕੱਚੇ-ਘਰ,
(ਇ) ਐਬੂਲੈਂਸ,
(ਸ) ਬੀਮਾਰੀਆਂ,
(ਹ) ਗਰਮੀ-ਸਰਦੀ।
ਪ੍ਰਸ਼ਨ 6.
ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ੳ) ਇਕੱਠੇ ਰਹਿਣ ਨਾਲ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ।
(ਅ) ਸਾਂਝੀਆਂ ਇਮਾਰਤਾਂ ਸਮਾਜਿਕ ਕਾਰਜਾਂ ਲਈ ਬਣਾਈਆਂ ਜਾਂਦੀਆਂ ਹਨ।
(ਈ) ਕੁਦਰਤੀ ਆਫ਼ਤਾਂ ਤੋਂ ਘਰਾਂ ਨੂੰ ਨਹੀਂ ਬਚਾਇਆ ਜਾ ਸਕਦਾ।
(ਸ) ਗੁਆਂਢ ਦੇ ਪਰਿਵਾਰ ਦੁੱਖ-ਸੁਖ ਵਿੱਚ ਮਦਦ ਕਰਦੇ ਹਨ।
(ਹ) ਸ਼ਹਿਦ ਦੀਆਂ ਮੱਖੀਆਂ ਝੁੰਡ ਵਿੱਚ ਰਹਿੰਦੀਆਂ ਹਨ।
ਉੱਤਰ :
(ੳ) ✗
(ਅ) ✓
(ਈ) ✗
(ਸ) ✓
(ਹ) ✓
ਪ੍ਰਸ਼ਨ 7.
ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ?
ਉੱਤਰ :
ਲੋਕਾਂ ਦੇ ਘਰ ਟੁੱਟ ਜਾਂਦੇ ਹਨ। ਜਾਨਵਰ ਮਰ ਜਾਂਦੇ ਹਨ ਫ਼ਸਲ ਖ਼ਰਾਬ ਹੋ ਜਾਂਦੀ ਹੈ। ਘਰ ਦਾ ਸਮਾਨ ਰੁੜ੍ਹ ਜਾਂਦਾ ਹੈ। ਬਿਮਾਰੀਆਂ ਫੈਲ ਜਾਂਦੀਆਂ ਹਨ ਦਵਾਈਆਂ ਦੀ ਘਾਟ ਹੋ ਜਾਂਦੀ ਹੈ। ਜਦੋਂ ਤੱਕ ਪਾਣੀ ਨਿਕਲ ਨਹੀਂ ਜਾਂਦਾ, ਉਦੋਂ ਤੱਕ ਲੋਕਾਂ ਦੇ ਰਹਿਣ ਦੀ ਸਮੱਸਿਆ ਵੀ ਹੋ ਜਾਂਦੀ ਹੈ।
ਪ੍ਰਸ਼ਨ 8.
ਮਨੁੱਖ ਘਰ ਬਣਾ ਕੇ ਕਿਉਂ ਰਹਿੰਦਾ ਹੈ?
ਉੱਤਰ :
ਘਰ ਮਨੁੱਖ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਮੀਂਹ, ਹਨੇਰੀ, ਗਰਮੀ, ਸਰਦੀ ਤੋਂ ਬਚਾਉਂਦਾ ਹੈ। ਮਨੁੱਖ ਸਮਾਜਿਕ ਜੀਵ ਹੈ, ਉਹ ਇੱਕ ਦੂਸਰੇ ਦੇ ਨੇੜੇ ਘਰ ਬਣਾ ਕੇ ਕਸਬਿਆਂ, ਬਸਤੀਆਂ, ਪਿੰਡਾਂ ਆਦਿ ਵਿੱਚ ਰਹਿੰਦਾ ਹੈ।
ਪ੍ਰਸ਼ਨ 9.
ਕਿਹੜੇ ਕੀਟ ਕਲੋਨੀਆਂ ਬਣਾ ਕੇ ਰਹਿੰਦੇ ਹਨ?
ਉੱਤਰ :
ਕੀੜੀਆਂ, ਸਿਉਂਕ, ਸ਼ਹਿਦ ਦੀਆਂ ਮੱਖੀਆਂ, – ਭਿੰਡਾਂ ਆਦਿ।
ਪ੍ਰਸ਼ਨ 10.
ਐਂਬੂਲੈਂਸ ਕੀ ਹੁੰਦੀ ਹੈ?
ਉੱਤਰ :
ਇਹ ਇੱਕ ਪੈਟਰੋਲ- ਨਾਲ਼ ਚਲਣ ਵਾਲੀ ਗੱਡੀ ਹੁੰਦੀ ਹੈ, ਜਿਸ ਵਿਚ ਅੰਦਰ ਖੁੱਲ੍ਹੀ ਜਗ੍ਹਾ ਹੁੰਦੀ ਹੈ। ਇਸ ਵਿੱਚ ਕੁੱਝ ਪ੍ਰਾਥਮਿਕ ਉਪਚਾਰ ਲਈ ਪ੍ਰਬੰਧ ਹੁੰਦੇ ਹਨ। ਇਸ ਦੀ ਵਰਤੋਂ ਰੋਗੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਹੁੰਦੀ ਹੈ।
PSEB 5th Class EVS Guide ਸਮੂਹ ਅਤੇ ਸੁਖ Important Questions and Answers
1. ਬਹੁ-ਵਿਕਲਪੀ ਚੋਣ ਸਹੀ ਉੱਤਰ ਅੱਗੇ। ਸਹੀ ਦਾ ਨਿਸ਼ਾਨ (✓) ਲਗਾਓ)
(i) ਮਨੁੱਖ ……………………………….. ਹੈ।
(ਉ) ਸਮਾਜਿਕ ਪ੍ਰਾਣੀ
(ਅ) ਪ੍ਰਾਣੀ ਨਹੀਂ
(ਈ) ਖੂੰਖਾਰ ਜਾਨਵਰ
(ਸ) ਕੋਈ ਨਹੀਂ
ਉੱਤਰ :
(ਉ) ਸਮਾਜਿਕ ਪ੍ਰਾਣੀ
(ii) ਠੀਕ ਕਥਨ ਦੱਸੋ
(ਉ) ਇਕੱਠੇ ਰਹਿਣਾ ਸੁਰੱਖਿਅਤ ਹੈ
(ਅ) ਕਾਮਾ ਮੱਖੀਆਂ ਵੱਖਰੇ-ਵੱਖਰੇ ਫੁੱਲਾਂ ਤੋਂ ਰਸ ਇਕੱਠਾ ਕਰਦੀਆਂ ਹਨ
(ਇ) ਹੜ੍ਹ ਆਉਣ ਤੇ ਫ਼ਸਲ ਖ਼ਰਾਬ ਹੋ ਜਾਂਦੀ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ
(iii) ਜੇਕਰ ਕੋਈ ਬੱਚਾ ਬਿਮਾਰ ਹੋ ਜਾਵੇ, ਤਾਂ ਉਸ ਨੂੰ ਤੁਰੰਤ ……………………………….. ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।
(ਉ) ਡਾਕੀਏ ਤੋਂ
(ਅ) ਅਧਿਆਪਕ ਤੋਂ
(ਇ) ਮੋਚੀ ਤੋਂ
(ਸ) ਡਾਕਟਰ ਤੋਂ।
ਉੱਤਰ :
(ਸ) ਡਾਕਟਰ ਤੋਂ।
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ : ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਮਨਦੀਪ ਸਕੂਲ ਕਿਉਂ ਨਹੀਂ ਆਇਆ?
ਉੱਤਰ :
ਕਿਉਂਕਿ ਉਸਦੇ ਦਾਦਾ ਜੀ ਅਕਾਲ ਚਲਾਣਾ ਕਰ ਗਏ ਸੀ।
ਪ੍ਰਸ਼ਨ 2.
ਮਧੂ ਮੱਖੀ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ :
ਤਿੰਨ ਤਰ੍ਹਾਂ ਦੀਆਂ।
3. ਖ਼ਾਲੀ ਥਾਂਵਾਂ ਭਰੋ
(i) ਅਮਨਦੀਪ ਸਕੂਲ ਨਹੀਂ ਆਇਆ ਕਿਉਂਕਿ ” ਉਸਦੇ ਦਾਦਾ ਜੀ ……………………………….. ਗਏ ਸਨ।
(ii) ਮਨੁੱਖ ਇੱਕ ……………………………….. ਪ੍ਰਾਣੀ ਹੈ।
(iii) ਆਪਣੇ ਲੋਕਾਂ ਵਿੱਚ ਰਹਿਣਾ ……………………………….. ਹੁੰਦਾ ਹੈ।
(iv) ……………………………….. ਮੁੱਖੀ ’ਤੇ ਡਰੋਨ ਸਿਰਫ਼ ਪ੍ਰਜਣਨ ਲਈ ਹੁੰਦੇ ਹਨ।
(v) ਮਧੂ ਮੱਖੀ ਵਰਗੇ ਜੰਤੂ ……………………………….. ਵਿੱਚ ਰਹਿੰਦੇ ਹਨ।
ਉੱਤਰ :
(i) ਅਕਾਲ ਚਲਾਣਾ,
(ii) ਸਮਾਜਿਕ,
(iii) ਲਾਭਦਾਇਕ,
(iv) ਰਾਣੀ,
(v) ਕਲੋਨੀਆਂ।
4. ਸਹੀ/ਗਲਤ
(i) ਸਿਉਂਕ ਕਲੋਨੀਆਂ ਵਿਚ ਰਹਿੰਦੀ ਹੈ।
(ii) ਇਕੱਠੇ ਰਹਿਣਾ ਲਾਭਦਾਇਕ ਹੈ।
(iii) ਇੱਕ ਕਾਮਾ ਮੱਖੀ ਆਪਣੇ ਛੱਤੇ ਦੀ ਰਖਵਾਲੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦੀ ਹੈ
ਉੱਤਰ :
(1) ਸਹੀ,
(ii) ਸਹੀ,
(iii) ਸਹੀ।
5. ਮਿਲਾਨ ਕਰੋ –
(i) ਹਸਪਤਾਲ (ੳ) ਇਮਾਰਤਾਂ ਦਾ ਟੁੱਟਣਾ
(ii) ਕੁਦਰਤੀ ਆਫ਼ਤ (ਅ) ਸੁਰੱਖਿਆ
(iii) ਭੁਚਾਲ (ਇ) ਐਂਬੂਲੈਂਸ
(iv) ਘਰ (ਸ) ਹੜ੍ਹ
ਉੱਤਰ :
(i) (ਈ)
(ii) (ਸ)
(iii) (ੳ)
(iv) (ਆ)
6. ਦਿਮਾਗੀ ਕਸਰਤ ਮਾਈਂਡ ਮੈਪਿੰਗ
ਉੱਤਰ :
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਧੂ ਮੱਖੀਆਂ ਬਾਰੇ ਕੀ ਜਾਣਦੇ ਹੋ?
ਉੱਤਰ :
ਮਧੂ ਮੱਖੀਆਂ ਕਲੋਨੀਆਂ ਵਿਚ ਰਹਿੰਦੀਆਂ ਹਨ। ਇਹ ਤਿੰਨ ਤਰ੍ਹਾਂ ਦੀਆਂ ਹਨ-ਰਾਣੀ ਮੱਖੀ, ਕੁਝ ਡਰੋਨ ਅਤੇ ਕਾਮਾ ਮੱਖੀਆਂ ਕਾਮਾ ਮੱਖੀਆਂ ਕਈ ਤਰ੍ਹਾਂ ਦੇ ਕੰਮ ਕਰਦੀਆਂ ਹਨ।ਉਹ ਫੁੱਲਾਂ ਤੋਂ ਰਸ ਇਕੱਠਾ ਕਰਦੀਆਂ ਹਨ, ਛੱਤ ਬਣਾਉਂਦੀਆਂ ਹਨ, ਮੋਮ ਬਣਾਉਂਦੀਆਂ ਹਨ।ਰਾਣੀ ਮੱਖੀ ਤੇ ਡਰੋਨ ਸਿਰਫ਼ ਪ੍ਰਜਣਨ ਕਰਦੇ ਹਨ ਖ਼ਤਰਾ ਹੋਣ ‘ਤੇ ਕਾਮਾ ਮੱਖੀ ਦੁਸ਼ਮਣ ਨੂੰ ਡੰਗ ਮਾਰਦੀ ਹੈ ਅਤੇ ਆਪ ਵੀ ਮਰ ਜਾਂਦੀ ਹੈ
ਪ੍ਰਸ਼ਨ 2.
ਤੁਹਾਡੇ ਗੁਆਂਢ ਵਿੱਚ ਕਿਹੜੀਆਂ- – ਕਿਹੜੀਆਂ ਸਾਂਝੀਆਂ ਥਾਂਵਾਂ ਹਨ ਅਤੇ ਲੋਕ ਉਨ੍ਹਾਂ ਦੀ ਕਿਹੜੇ ਕਾਰਜਾਂ ਲਈ ਵਰਤੋਂ ਕਰਦੇ ਹਨ?
ਸਾਂਝੀਆਂ ਥਾਂਵਾਂ | ਜਿਹੜੇ ਕਾਰਜਾਂ ਲਈ ਵਰਤੋਂ ਕਰਦੇ ਹਨ |
ਉੱਤਰ :
ਸਾਂਝੀਆਂ ਥਾਂਵਾਂ | ਜਿਹੜੇ ਕਾਰਜਾਂ ਲਈ ਵਰਤੋਂ ਕਰਦੇ ਹਨ |
ਹਸਪਤਾਲ | ਰੋਗੀਆਂ ਦੇ ਇਲਾਜ ਲਈ। |
ਸਕੂਲ | ਬੱਚੇ ਪੜ੍ਹਦੇ ਹਨ। |
ਬਸ ਅੱਡਾ | ਦੂਸਰੇ ਪਿੰਡਾਂ, ਸ਼ਹਿਰਾਂ ਵਿੱਚ ਜਾਣ ਲਈ। |
ਪਾਰਕ | ਬੱਚੇ ਖੇਡਦੇ ਹਨ, ਵੱਡੇ ਸੈਰ ਸਪਾਟਾ ਕਰਦੇ ਹਨ |