Punjab State Board PSEB 4th Class Punjabi Book Solutions Chapter 6 ਗੁਟਰ-ਗੂੰ ……. ਗੁਟਰ-ਗੂੰ Textbook Exercise Questions and Answers.
PSEB Solutions for Class 4 Punjabi Chapter 6 ਗੁਟਰ-ਗੂੰ ……. ਗੁਟਰ-ਗੂੰ
ਕਾਵਿ-ਟੋਟਿਆਂ ਦੇ ਸਰਲ ਅਰਥ
(ਉ) ਗੁਟਰ-ਗੂੰ ……………… ਗੁਟਰ ਗੂੰ’।
ਸਰਲ ਅਰਥ-ਕਬੂਤਰ ਕਹਿੰਦਾ ਹੈ, “ਮੈਂ ਗੁਟਰਗੂੰ, ਗੁਟਰ-ਗੂੰ’ ਕਰਦਾ ਹੋਇਆ ਬੋਲਦਾ ਹਾਂ । ਲੋਕ ਮੈਨੂੰ ਚੀਨਾ ਜਾਂ ਗੋਲਾ ਕਹਿੰਦੇ ਹਨ । ਮੇਰਾ ਸਰੀਰ ਰੰਗ-ਬਰੰਗਾ ਹੈ । ਤੂੰ ਆਪ ਬੁੱਝ ਲੈ, ਮੈਂ ਕੌਣ ਹਾਂ ?”
‘‘ਮੇਰੇ ਖੰਭ ਕਈ ਰੰਗਾਂ ਦੇ ਬਣੇ ਹੋਏ ਹਨ । ਮੇਰੇ ਖੰਭ ਚਿੱਟੇ ਵੀ ਹਨ ਤੇ ਕਾਲੇ ਵੀ, ਜੋ ਕਿ ਲੋਕਾਂ ਨੂੰ ਚੰਗੇ ਲੱਗਦੇ ਹਨ । ਮੇਰੇ ਇਨ੍ਹਾਂ ਰੰਗਾਂ ਕਰਕੇ ਹੀ ਕੋਈ ਮੈਨੂੰ ਲਾਲਬਿੰਦਾ ਕਹਿੰਦਾ ਹੈ, ਕੋਈ ਲੋਟਣ ਤੇ ਕੋਈ ਗੋਲਾ । ਇਸ ਤਰ੍ਹਾਂ ਮੇਰੇ ਕਿੰਨੇ ਹੀ ਨਾਂ ਹਨ । ਮੈਂ ‘ਗੁਟਰ-ਗੂੰ, ਗੁਟਰ-ਗੂੰ ਕਰਦਾ ਹੋਇਆ ਬੋਲਦਾ ਹਾਂ।”
(ਅ) ਮੌਜਾਂ ਨਾਲ……….. ਗੁਟਰ-ਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਮੈਨੂੰ ਜਦੋਂ ਵੀ ਬੱਚੇ ਚੋਗਾ ਪਾਉਂਦੇ ਹਨ, ਤਾਂ ਮੈਂ ਬੜੀ ਮੌਜ ਨਾਲ ‘ ਚੁਗਣ ਲੱਗ ਪੈਂਦਾ ਹਾਂ । ਮੈਂ ਚੋਗਾ ਪਾਉਣ ਵਾਲੇ ਤੇ ਤੋਤਲੀ ਬੋਲੀ ਬੋਲਣ ਵਾਲੇ ਬੱਚਿਆਂ ਨਾਲ ਗੱਲਾਂ ਕਰਦਾ ਹਾਂ ਤੇ ਉਨ੍ਹਾਂ ਦੇ ਖਿਲਾਰੇ ਚੋਗੇ ਵਲ ਵੀ ਮੂੰਹ ਰੱਖਦਾ ਹਾਂ ਤੇ ‘ਗੁਟਰ-ਗੂੰ, ਗੁਟਰ-ਗੂੰ ਕਰ ਕੇ ਵੀ ਬੋਲਦਾ ਹਾਂ |
(ਈ) ਅੰਬਰੀਂ ਜਦੋਂ ……… ਗੁਟਰ-ਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਜਦੋਂ ਮੈਂ ਅਸਮਾਨਾਂ ਵਿਚ ਉਡਾਰੀ ਮਾਰਦਾ ਹਾਂ, ਤਾਂ ਬੱਦਲਾਂ ਤੋਂ
ਵੀ ਉੱਚਾ ਉੱਡ ਜਾਂਦਾ ਹਾਂ, ਪਰ ਮੈਂ ਘਰ ਦਾ ਰਾਹ ਕਦੇ ਵੀ ਨਹੀਂ ਭੁੱਲਦਾ । ਇਸੇ ਕਰਕੇ ਮੈਂ ਤਿਰਕਾਲਾਂ ਵੇਲੇ ਆਪਣੇ ਘਰ ਵਾਪਸ ਪਰਤ ਆਉਂਦਾ ਹਾਂ । ਮੈਂ “ਗੁਟਰ-ਗੂੰ, ਗੁਟਰ-ਗੂੰ’ ਕਰ ਕੇ ਬੋਲਦਾ ਰਹਿੰਦਾ ਹਾਂ ।
(ਸ) ਕਦੇ ਕਿਸੇ ਢੋਲ………….. ਗੁਟਰਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਮੈਂ ਕਦੇ ਕਿਸੇ ਪ੍ਰੇਮੀ ਜਾਂ ਪਤੀ ਦੀ ਚਿੱਠੀ ਇਕ ਥਾਂ ਤੋਂ ਦੂਜੀ ਥਾਂ ਉੱਤੇ ਪਹੁੰਚਾਉਂਦਾ ਹਾਂ । ਕਦੇ ਚਿੱਠੀ ਕਿਸੇ ਮੌਤ ਦੇ ਸੁਨੇਹੇ ਜਾਂ ਵਿਆਹ ਦੇ ਸੱਦੇ ਦੀ ਹੁੰਦੀ ਹੈ । ਇਸ ਤਰ੍ਹਾਂ ਮੈਂ ਇਕ ਥਾਂ ਤੋਂ ਦੂਜੀ ਥਾਂ ਖ਼ੁਸ਼ੀ ਜਾਂ ਗ਼ਮੀ ਭਰੀਆਂ ਖ਼ਬਰਾਂ ਪਹੁੰਚਾਉਂਦਾ ਰਹਿੰਦਾ ਹਾਂ ਤੇ ਇਹ ਕੰਮ ਕਰਨ ਲਈ ਮੈਂ ਕਦੇ ਵੀ ਕੋਈ ਹਿਚਕਚਾਹਟ ਨਹੀਂ ਕਰਦਾ । ਨਾਲ-ਨਾਲ ਮੈਂ ‘ਗੁਟਰ-ਗੂੰ, ਗੁਟਰ-ਗੂੰ ਕਰ ਕੇ ਬੋਲਦਾ ਰਹਿੰਦਾ ਹਾਂ ।
(ਹ) ਮੈਂ ਕਬੂਤਰ ………….. ਗੁਟਰ-ਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਉਹ ਅਮਨ ਦਾ ਗੀਤ ਗਾਉਂਦਾ ਹੈ । ਉਹ ਸਭ ਦਾ ਭਲਾ ਮੰਗਦਾ ਹੈ । ਉਹ ਕਹਿੰਦਾ ਹੈ ਕਿ ਮਨੁੱਖੋ, ਤੁਸੀਂ ਮੇਰੇ ਕੋਲੋਂ ਰਲ ਕੇ ਰਹਿਣਾ ਸਿੱਖੋ ਤੇ ਆਪਣੇ ਮਨਾਂ ਵਿਚੋਂ ਨਫ਼ਰਤ ਨੂੰ ਕੱਢ ਦੇਵੋ । ਮੈਂ “ਗੁਟਰ-ਗੂੰ, ਗੁਟਰ ਗੂੰ’ ਕਰਦਾ ਤੁਹਾਨੂੰ ਇਹੋ ਗੱਲ ਕਹਿੰਦਾ ਹਾਂ ।
ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
1. ਗੁਟਰ-ਗੂੰ……
ਗੁਟਰ-ਗੂੰ…………
ਲੋਕ ਕਹਿਣ ਮੈਨੂੰ ਚੀਨਾ, ਗੋਲਾ
ਰੰਗ-ਬਰੰਗਾ, ਬੁੱਝ ਲੈ ਤੂੰ …….।
ਪ੍ਰਸ਼ਨ
- ‘ਗੁਟਰ-ਗੂ ਕਿਸ ਪੰਛੀ ਦੀ ਅਵਾਜ਼ ਵਲ ਸੰਕੇਤ ਹੈ ?
- ਲੋਕ ਕਿਸ ਨੂੰ ਕੀ ਕਹਿੰਦੇ ਹਨ ?
- ਤੁਸੀਂ ਇਨ੍ਹਾਂ ਸਤਰਾਂ ਤੋਂ ਕੀ ਬੁੱਝਦੇ ਹੋ ਕਿ ਇਹ ਕਿਸ ਬਾਰੇ ਹਨ ?
ਉੱਤਰ:
- ਇਹ ਸੰਕੇਤ ਕਬੂਤਰ ਦੀ ਅਵਾਜ਼ ਵਲ ਹੈ ।
- ਲੋਕ ਕਬੂਤਰ ਨੂੰ ਚੀਨਾ, ਗੋਲਾ ਆਦਿ ਕਹਿੰਦੇ ਹਨ ।
- ਇਹ ਸਤਰਾਂ ਕਬੂਤਰ ਬਾਰੇ ਹਨ ।
2. ਖੰਭ ਨੇ ਮੇਰੇ ਰੰਗ-ਬਰੰਗੇ
ਚਿੱਟੇ, ਕਾਲੇ, ਲੱਗਦੇ ਚੰਗੇ
ਲਾਲ ਬਿੰਦਾ ਤੇ ਲੋਟਣ, ਗੋਲਾ
ਕਿੰਨੇ ਹੀ ਮੇਰੇ ਨਾਂ ਨੂੰ ਉੱ…
ਗੁਟਰ-ਗੂੰ ……. ਗੁਟਰ-ਗੂੰ ।
ਪ੍ਰਸ਼ਨ
- ਕਿਸ ਦੇ ਖੰਭ ਰੰਗ-ਬਰੰਗੇ ਹਨ ?
- ਮੇਰੇ ਨਾਂ ਕਿੰਨੇ ਹਨ ?
- “ਗੁਟਰ-ਗੂੰ…… ਗੁਟਰ-ਗੂੰ’ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ ।
ਉੱਤਰ:
- ਕਬੂਤਰ ਏਂ, ਖੰਭ ਰੰਗ-ਬਰੰਗੇ ਹਨ |
- ਮੇਰੇ ਨਾਂ ਲਾਲਬਿੰਦਾ, ਲੋਟਣ ਤੇ ਗੋਲਾ ਹਨ ।
- (ਨੋਟ-ਉੱਪਰ ਦਿੱਤੀਆਂ ਸਤਰਾਂ ਨੂੰ ਯਾਦ ਕਰੋ ।)
3. ਮੌਜਾਂ ਨਾਲ ਮੈਂ ਚੁਗਦਾ ਦਾਣੇ ,
ਚੋਗਾ ਜਦ ਵੀ ਪਾਉਣ ਨਿਆਣੇ
ਤੋਤਲਿਆਂ ਨਾਲ ਗੱਲਾਂ ਕਰਦਾ
ਚੋਗੇ ਵਲ ਵੀ ਰੱਖਦਾ ਮੂੰਹ ….
ਗੁਟਰ-ਗੂੰ…… ਗੁਟਰ-ਗੂੰ ।
ਪ੍ਰਸ਼ਨ
- ਮੌਜਾਂ ਨਾਲ ਦਾਣੇ ਕੌਣ ਚੁਗਦਾ ਹੈ ?
- ਚੋਗਾ ਕੌਣ ਪਾਉਂਦਾ ਹੈ ?
- ਤੋਤਲੇ ਕੌਣ ਹਨ ?
- ਚੋਗੇ ਵਲ ਮੂੰਹ ਕੌਣ ਰੱਖਦਾ ਹੈ ?
ਉੱਤਰ:
- ਮੌਜਾਂ ਨਾਲ ਦਾਣੇ ਕਬੂਤਰ ਚੁਗਦਾ ਹੈ ।
- ਚੋਗਾ ਨਿਆਣੇ ਪਾਉਂਦੇ ਹਨ ।
- ਨਿਆਣੇ ।
- ਕਬੂਤਰ ।
4. ਅੰਬਰੀਂ ਜਦੋਂ ਉਡਾਰੀ ਲਾਵਾਂ
ਬੱਦਲਾਂ ਤੋਂ ਉੱਚਾ ਉੱਡ ਜਾਵਾਂ
ਘਰ ਦਾ ਮੈਂ ਰਾਹ ਨਹੀਂ ਭੁੱਲਦਾ
ਮੁੜ ਆਵਾਂ ਆਥਣ ਨੂੰ…….
ਗੁਟਰ-ਗੂੰ ……… ਗੁਟਰ-ਗੂੰ ।
ਪ੍ਰਸ਼ਨ
- ਅੰਬਰਾਂ ਵਿਚ ਉਡਾਰੀ ਕੌਣ ਮਾਰਦਾ ਹੈ ?
ਜਾਂ
ਬੱਦਲਾਂ ਤੋਂ ਉੱਚਾ ਕੌਣ ਉੱਡਦਾ ਹੈ । - ਮੈਂ ਕਦੋਂ ਘਰ ਮੁੜਦਾ ਹਾਂ ?
ਉੱਤਰ:
- ਕਬੂਤਰ ।
- ਮੈਂ ਆਥਣ ਵੇਲੇ ਘਰ ਮੁੜਦਾ ਹਾਂ ।
5. ਕਦੇ ਕਿਸੇ ਢੋਲ, ਦੀ ਚਿੱਠੀ
ਮਰਗ, ਵਿਆਹ ਦੀ ਕੌੜੀ-ਮਿੱਠੀ
ਖ਼ਬਰਾਂ ਮੈਂ ਹੀ ਪਹੁੰਚਾਂਦਾ ਸੀ
ਕਦੇ ਨਾ ਕਰਦਾ ਚੂ, ਚਾਂ, ਊਂ…
ਗੁਟਰ-ਗੂੰ…. ਗੁਟਰ-ਗੂੰ ।
ਪ੍ਰਸ਼ਨ
- ਕਿਸ-ਕਿਸ ਦੀ ਚਿੱਠੀ ਦੀ ਗੱਲ ਕੀਤੀ ਗਈ ਹੈ ?
- ਚੂੰ-ਚਾਂ ਕੌਣ ਨਹੀਂ ਕਰਦਾ ?
ਜਾਂ
ਖ਼ਬਰਾਂ ਕੌਣ ਪੁਚਾਉਂਦਾ ਹੈ ?
ਉੱਤਰ:
- ਢੋਲ ਪ੍ਰੇਮੀ, ਮਰਗ ਤੇ ਵਿਆਹ ਦੀ ਚਿੱਠੀ ਦੀ ਗੱਲ ਕੀਤੀ ਗਈ ਹੈ ।
- ਕਬੂਤਰ ।
6. ਮੈਂ ਗਾਵਾਂ ਗੀਤ ਅਮਨ ਦਾ
ਭਲਾ ਲੋੜਦਾ ਸਭਨਾਂ ਦਾ
ਰਲ਼ ਕੇ ਰਹਿਣਾ ਮੈਥੋਂ ਸਿੱਖੋ
ਮਨ ਚੋਂ ਕੱਢੋ ਨਫ਼ਰਤ ਨੂੰ…
ਗੁਟਰ-ਗੂੰ……. ਗੁਟਰ-ਗੂੰ ।
ਪ੍ਰਸ਼ਨ
- ਕਬੂਤਰ ਕਿਸ ਦਾ ਗੀਤ ਗਾਉਂਦਾ ਹੈ ?
- ਕਬੂਤਰ ਕਿਸ ਦਾ ਭਲਾ ਚਾਹੁੰਦਾ ਹੈ ?
- ਸਾਨੂੰ ਕਿਸ ਤਰ੍ਹਾਂ ਰਹਿਣਾ ਸਿੱਖਣਾ ਚਾਹੀਦਾ ਹੈ ?
ਉੱਤਰ:
- ਕਬੂਤਰ ਅਮਨ ਦਾ ਗੀਤ ਗਾਉਂਦਾ ਹੈ ।
- ਕਬੂਤਰ ਸਭ ਦਾ ਭਲਾ ਚਾਹੁੰਦਾ ਹੈ ।
- ਸਾਨੂੰ ਰਲ ਕੇ ਰਹਿਣਾ ਸਿੱਖਣਾ ਚਾਹੀਦਾ ਹੈ ਤੇ ਮਨ ਵਿਚੋਂ ਨਫ਼ਰਤ ਕੱਢ ਦੇਣੀ ਚਾਹੀਦੀ ਹੈ ।
ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
‘ਗੁਟਰ-ਗੂੰ….ਗੁਟਰ-ਗੂੰ ਕਿਹੜਾ ਪੰਛੀ ਬੋਲਦਾ ਹੈ ?
ਉੱਤਰ:
“ਗੁਟਰ-ਗੂੰ … ਗੁਟਰ-ਗੂੰ’ ਕਬੂਤਰ ਬੋਲਦਾ ਹੈ ।
ਪ੍ਰਸ਼ਨ 2.
ਕਬੂਤਰ ਦੇ ਖੰਭ ਕਿਹੜੇ-ਕਿਹੜੇ ਰੰਗਾਂ ਦੇ ਹੁੰਦੇ ਹਨ ?
ਉੱਤਰ:
ਕਬੂਤਰ ਦੇ ਖੰਭ ਰੰਗ-ਬਰੰਗੇ ਹੁੰਦੇ ਹਨ । ਉਹ ਚਿੱਟੇ ਵੀ ਹੁੰਦੇ ਹਨ ਤੇ ਕਾਲੇ ਵੀ ।
ਪ੍ਰਸ਼ਨ 3.
ਕਬੂਤਰ ਦੇ ਹੋਰ ਨਾਂ ਲਿਖੋ ।
ਉੱਤਰ:
ਚੀਨਾ, ਲਾਲਬਿੰਦਾ, ਗੋਲਾ, ਲੋਟਣ ।
ਪ੍ਰਸ਼ਨ 4.
ਕਬੂਤਰ ਤੋਂ ਕੀ ਕੰਮ ਲਿਆ ਜਾਂਦਾ ਸੀ ?
ਉੱਤਰ:
ਕਬੂਤਰ ਤੋਂ ਇਕ ਥਾਂ ਤੋਂ ਦੂਜੀ ਥਾਂ ਚਿੱਠੀਆਂ ਭੇਜਣ ਦਾ ਕੰਮ ਲਿਆ ਜਾਂਦਾ ਸੀ ।
ਪ੍ਰਸ਼ਨ 5.
ਕਬੂਤਰ ਕਿਹੜਾ ਗੀਤ ਗਾਉਂਦਾ ਹੈ ?
ਉੱਤਰ:
ਕਬੂਤਰ ਅਮਨ ਦਾ ਗੀਤ ਗਾਉਂਦਾ ਹੈ ।
ਪ੍ਰਸ਼ਨ 6.
ਸਤਰਾਂ ਪੂਰੀਆਂ ਕਰੋ-
……… ਬਰੰਗੇ ।
……. ਚੰਗੇ ।
ਉੱਤਰ:
ਖੰਭ ਨੇ ਮੇਰੇ ਰੰਗ-ਬਰੰਗੇ ।
ਚਿੱਟੇ ਕਾਲੇ ਲਗਦੇ ਚੰਗੇ ।
ਪ੍ਰਸ਼ਨ 7.
ਸੋਹਣਾ ਕਰਕੇ ਲਿਖੋ
ਮੈਂ ਗਾਵਾਂ ਗੀਤ ਅਮਨ ਦਾ.
ਭਲਾ ਲੋੜਦਾ ਸਭਨਾਂ ਦਾ
ਰਲ ਕੇ ਰਹਿਣਾ, ਮੈਥੋਂ ਸਿੱਖੋ
ਮਨ ਚੋਂ ਕੱਢੋ ਨਫ਼ਰਤ ਨੂੰ
ਗੁਟਰ-ਗੂੰ…… ਗੁਟਰ-ਗੂੰ ।
ਉੱਤਰ:
(ਨੋਟ-ਵਿਦਿਆਰਥੀ ਆਪ ਹੀ ਸੋਹਣੀ ਲਿਖਾਈ ਕਰ ਕੇ ਲਿਖਣ ।)
ਪ੍ਰਸ਼ਨ 8.
ਪੜੋ, ਸਮਝੋ ਤੇ ਲਿਖੋ
ਨਿਆਣੇ : ਸਿਆਣੇ
ਉੱਚਾ : ………
ਆਥਣ : …….
ਕੌੜੀ : …….
ਕਾਲੇ : …….
ਭਲਾ : ………
ਚੰਗੇ : ……..
ਉੱਤਰ:
ਨਿਆਣੇ : ਸਿਆਣੇ
ਉੱਚਾ : ਨੀਵਾਂ
ਆਥਣ : ਉੱਗਣ (ਉਗਮਣੀ)
ਕੌੜੀ : ਮਿੱਠੀ
ਕਾਲੇ : ਚਿੱਟੇ
ਭਲਾ : ਚੰਗੇ
ਮੰਦੇ : ਮੰਦੇ ।
ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ-ਮਰਗ, ਆਥਣ |
ਉੱਤਰ:
ਮਰਗ ਦਾ ਅਰਥ ਹੈ ‘ਮਿਤ` । ਇਸ ਲਈ ‘ਤ’ ਤੇ ‘ਕਾਲ’ ਸ਼ਬਦ ਵੀ ਵਰਤੇ ਜਾਂਦੇ ਹਨ ।
ਆਥਣ ਦਾ ਅਰਥ ਹੈ “ਸੰਝ’ |ਇਸ ਲਈ ‘ਤਿਕਾਲਾਂ ਵੇਲਾ’ ਤੇ ‘ਸ਼ਾਮ’ ਸ਼ਬਦ ਵੀ ਵਰਤੇ ਜਾਂਦੇ ਹਨ ।
ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਲੋਕ, ਰੰਗ-ਬਰੰਗਾ, ਬੁੱਝ, ਦਾਣੇ, ਅੰਬਰ, ਬੱਦਲ, ਵਿਆਹ, ਕੌੜੀ-ਮਿੱਠੀ, ਪ੍ਰਤੀਕ, ਨਫ਼ਰਤ, ਮਰਗ !
ਉੱਤਰ:
- ਲੋਕ ਬੰਦੇ)-ਮੇਲਾ ਅਣਗਿਣਤ ਲੋਕਾਂ । ਨਾਲ ਭਰਿਆ ਹੋਇਆ ਹੈ ।
- ਰੰਗ-ਬਰੰਗਾ (ਬਹੁਤ ਸਾਰੇ ਰੰਗਾਂ ਵਾਲਾ)ਤੇਰਾ ਕੁੜਤਾ ਬੜਾ ਰੰਗ-ਬਰੰਗਾ ਹੈ ।
- ਬੁੱਝ (ਜਾਣ)-ਉਸ ਤੋਂ ਮੇਰੀ ਬਾਤ ਨਾ ਬੁੱਝ ਹੋਈ ।
- ਦਾਣੇ (ਬਨਸਪਤੀ ਦੇ ਬੀਜ)-ਇਹ ਦਾਣੇ ਪੀਹਣ ਦੀ ਚੱਕੀ ਹੈ ।
- ਅੰਬਰ (ਅਸਮਾਨ)-ਨੀਲੇ ਅੰਬਰ ਵਿਚ ਸੂਰਜ ਚਮਕ ਰਿਹਾ ਹੈ ।
- ਬੱਦਲ (ਮੇਘ-ਅਸਮਾਨ ਵਿਚ ਬੱਦਲ ਛਾ ਗਏ ਤੇ ਮੀਂਹ ਪੈਣ ਲੱਗਾ ।
- ਵਿਆਹ ਸ਼ਾਦੀ)-ਕੱਲ੍ਹ ਨੂੰ ਮੇਰੀ ਭੈਣ ਦਾ ਵਿਆਹ ਹੈ ।
- ਕੌੜੀ-ਮਿੱਠੀ ਮਾੜੀ-ਚੰਗੀ)-ਗੁਆਂਢੀਆਂ ਨਾਲ ਕਿਤੇ-ਕਿਤੇ ਕੌੜੀ-ਮਿੱਠੀ ਗੱਲ ਹੋ ਹੀ ਜਾਂਦੀ ਹੈ ।
- ਤੀਕ ਚਿੰਨ੍ਹ)-ਕਬੂਤਰ ਅਮਨ ਦਾ ਪ੍ਰਤੀਕ ਹੈ ।
- ਨਫ਼ਰਤ (ਘਿਣਾ)-ਕਦੇ ਵੀ ਕਿਸੇ ਨਾਲ ਨਫ਼ਰਤ ਨਾ ਕਰੋ ।
- ਮਰਗ (ਮੌਤ-ਇਕ ਦੁਕਾਨਦਾਰ ਦੀ ਮਰਗ ਹੋਣ ਕਰਕੇ ਸਾਰਾ ਬਜ਼ਾਰ ਬੰਦ ਹੋ ਗਿਆ ।
ਪ੍ਰਸ਼ਨ 11.
ਹੇਠ ਲਿਖੇ ਚੱਕਰਾਂ ਵਿਚ ਕਬੂਤਰ ਨਾਲ ਸੰਬੰਧਿਤ ਗੱਲਾਂ ਲਿਖੋ ।
ਉੱਤਰ:
ਪ੍ਰਸ਼ਨ 12.
ਦਸ ਪੰਛੀਆਂ ਦੇ ਨਾਂ ਲਿਖੋ ।
ਉੱਤਰ:
ਕਾਂ, ਚਿੜੀ, ਘੁੱਗੀ, ਛਾਰਕ, ਇੱਲ, ਬਾਜ਼, ਚੱਕੀਰਾਹਾ, ਕਬੂਤਰ, ਤਿੱਤਰ, ਬਟੇਰਾ ।