Punjab State Board PSEB 4th Class Punjabi Book Solutions Chapter 12 ਸਾਡੇ ਰੁੱਖ Textbook Exercise Questions and Answers.
PSEB Solutions for Class 4 Punjabi Chapter 12 ਸਾਡੇ ਰੁੱਖ
ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਪੰਜਾਬ ਦਾ ਰਾਜ-ਰੁੱਖ ਕਿਹੜਾ ਹੈ ?
ਉੱਤਰ:
ਟਾਹਲੀ ।
ਪ੍ਰਸ਼ਨ 2.
ਟਾਹਲੀ ਦੀ ਲੱਕੜ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਟਾਹਲੀ ਦੀ ਲੱਕੜ ਮਜ਼ਬੂਤੇ ਤੇ ਰੇਸ਼ੇਦਾਰ ਹੁੰਦੀ ਹੈ ।
ਪ੍ਰਸ਼ਨ 3.
ਨਿੰਮ ਦੇ ਰੁੱਖ ਉੱਤੇ ਲਗਣ ਵਾਲੇ ਫ਼ਲ ਦਾ ਨਾਂ ਲਿਖੋ ।
ਉੱਤਰ:
ਨਿਮੋਲੀਆਂ ।
ਪ੍ਰਸ਼ਨ 4.
ਪਿੱਪਲ ਦੇ ਰੁੱਖ ਨੂੰ ਕੱਟਿਆ ਕਿਉਂ ਨਹੀਂ ਜਾਂਦਾ ?
ਉੱਤਰ:
ਪਿੱਪਲ ਦੇ ਰੁੱਖ ਨੂੰ ਧਾਰਮਿਕ ਸੰਸਕਾਰਾਂ ਕਰਕੇ ਕੱਟਿਆ ਨਹੀਂ ਜਾਂਦਾ
ਪ੍ਰਸ਼ਨ 5.
ਬੋਹੜ ਦੀ ਉਮਰ ਕਿੰਨੀ ਹੁੰਦੀ ਹੈ ?
ਉੱਤਰ:
ਸੈਂਕੜੇ ਸਾਲ |
ਪ੍ਰਸ਼ਨ 6.
ਬੋਹੜ ਦਾ ਰੁੱਖ ਸਾਡੇ ਕੀ ਕੰਮ ਆਉਂਦਾ ਹੈ ?
ਉੱਤਰ:
ਬੋਹੜ ਦਾ ਰੁੱਖ ਸਾਨੂੰ ਛਾਂ ਤੇ ਬਾਲਣ ਲਈ ਲੱਕੜ ਦਿੰਦਾ ਹੈ । ਇਸਦੀ ਛਿੱਲ, ਪੱਤੇ ਤੇ ਦੁੱਧ ਨੂੰ ਕਈ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ । ਬੱਚੇ ਇਸਦੀ ਦਾੜ੍ਹੀ ਨੂੰ ਫੜ ਕੇ ਝੂਟੇ ਲੈਂਦੇ , ਹਨ ।
ਪ੍ਰਸ਼ਨ 7.
ਪਿੱਪਲ ਦੀ ਲਾਖ ਤੋਂ ਕੀ ਕੁੱਝ ਬਣਦਾ ਹੈ ?
ਉੱਤਰ:
ਪਿੱਪਲ ਦੀ ਲਾਖ ਤੋਂ ਬਟਨ, ਬਿਜਲੀ ਦੀਆਂ ਤਾਰਾਂ ਤੇ ਪਲਾਸਟਿਕ ਬਣਦਾ ਹੈ ।
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ-
ਲੋਪ, ਸਦੀ, ਸੱਖਣੇ, ਸੈਂਕੜੇ, ਜੁੱਸਿਆਂ, ਤਨ, ਲੱਖਣ, ਲਾਖ
ਉੱਤਰ:
ਲੋਪ – ਦਿਖਾਈ ਨਾ ਦੇਣਾ, ਖ਼ਤਮ !
ਸਦੀ – ਇਕ ਸੌ ਸਾਲ ਦਾ ਸਮਾਂ ।
ਸੱਖਣੇ – ਖ਼ਾਲੀ ।
ਸੈਂਕੜੇ – ਸੌ ।
ਜੁੱਸਿਆਂ – ਸਰੀਰਾਂ
ਤਨ – ਸਰੀਰਾਂ |
ਲੱਖਣ – ਅੰਦਾਜ਼ਾ ।
ਲਾਖ – ਬੇਰੀ ਜਾਂ ਪਿੱਪਲ ਦੇ ਰਸ ਵਿਚੋਂ ਟਹਿਣੀਆਂ ਉੱਤੇ ਪੈਦਾ ਹੋਣ ਵਾਲਾ ਪਦਾਰਥ ।
ਪ੍ਰਸ਼ਨ 9.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ-
(ਦਾਤਣ, ਪੇਟ, ਆਲ੍ਹਣੇ, ਰੁੱਖ, ‘ਘੋਟਣੇ ।)
(ੳ) ਕੋਈ ਸਮਾਂ ਸੀ, ਜਦੋਂ ਹਰੇਕ ਘਰ ਵਿੱਚ ਕੋਈ ਨਾ ਕੋਈ ……… ਜ਼ਰੂਰ ਹੁੰਦਾ ਸੀ ।
(ਅ) ਨਿੰਮ ਦੀ ………… ਦੰਦਾਂ ਨੂੰ ਰੋਗ-ਰਹਿਤ ਰੱਖਦੀ ਹੈ ।
(ਈ) ਘਰਾਂ ਵਿਚ ਮਸਾਲੇ ਰਗੜਨ ਲਈ ਵਰਤੇ ਜਾਂਦੇ ……… ਜ਼ਿਆਦਾਤਰ ਨਿੰਮ ਦੇ ਰੁੱਖ ਦੇ ਬਣੇ · ਹੁੰਦੇ ਸਨ ।
(ਸ) ਪਿੱਪਲ ਦੀ ਜੜ੍ਹ ਅਤੇ ਛਿੱਲ ਨੂੰ …… ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ ।
(ਹ) ਬੋਹੜ ਦੇ ਵੱਡੇ ਆਕਾਰ ਉੱਤੇ ਸੰਘਣੇ ਪੱਤਿਆਂ ਕਰਕੇ ਬਹੁਤ ਸਾਰੇ ਪੰਛੀ ਇਸ ਉੱਤੇ ਆਪਣੇ ……… ਪਾਉਂਦੇ ਹਨ ।
ਉੱਤਰ:
(ੳ) ਕੋਈ ਸਮਾਂ ਸੀ, ਜਦੋਂ ਹਰੇਕ ਘਰ ਵਿੱਚ ਕੋਈ ਨਾ ਕੋਈ ਰੁੱਖ ਜ਼ਰੂਰ ਹੁੰਦਾ ਸੀ ।
(ਅ) ਨਿੰਮ ਦੀ ਦਾਤਣ ਦੰਦਾਂ ਨੂੰ ਰੋਗ-ਰਹਿਤ ਰੱਖਦੀ ਹੈ ।
(ਈ) ਘਰਾਂ ਵਿਚ ਮਸਾਲੇ ਰਗੜਨ ਲਈ ਵਰਤੇ ਜਾਂਦੇ ਘੋਟਣੇ ਜ਼ਿਆਦਾਤਰ ਨਿੰਮ ਦੇ ਰੁੱਖ ਦੇ ਬਣੇ ਹੁੰਦੇ ਸਨ |
(ਸ) ਪਿੱਪਲ ਦੀ ਜੜ੍ਹ ਅਤੇ ਛਿੱਲ ਨੂੰ ਪੇਟ ਦੀਆਂ । ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ ।
(ਹ) ਬੋਹੜ ਦੇ ਵੱਡੇ ਆਕਾਰ ਉੱਤੇ ਸੰਘਣੇ ਪੱਤਿਆਂ ਕਰਕੇ ਬਹੁਤ ਸਾਰੇ ਪੰਛੀ ਇਸ ਉੱਤੇ ਆਪਣੇ ਆਲ੍ਹਣੇ ਪਾਉਂਦੇ ਹਨ ।
ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਰੁੱਖ, ਲੱਕੜ, ਉਮਰ, ਝੂਟੇ, ਛਾਂ ।
ਉੱਤਰ:
- ਰੁੱਖ (ਦਰੱਖ਼ਤ, ਬਿਰਛ)-ਵਾਤਾਵਰਨ ਦੇ ਬਚਾਓ ਲਈ ਸਾਨੂੰ ਭੁੱਖ ਨਹੀਂ ਵੱਢਣੇ ਚਾਹੀਦੇ ।
- ਲੱਕੜ ਰੁੱਖ ਦਾ ਅੰਦਰਲਾ ਸਖ਼ਤ ਭਾਗਟਾਹਲੀ ਦੀ ਲੱਕੜ ਬੜੀ ਮਜ਼ਬੂਤ ਤੇ ਰੇਸ਼ੇਦਾਰ ਹੁੰਦੀ ਹੈ ।
- ਉਮਰ ਆਯੂ, ਜੀਵਨ ਦਾ ਸਮਾਂ-ਬੋਹੜ ਦੇ ਰੁੱਖ ਦੀ ਉਮਰ ਬਹੁਤ ਲੰਮੀ ਹੁੰਦੀ ਹੈ ।
- ਝੂਟੇ ਹਿਲੋਰੇ)-ਕੁੜੀਆਂ ਪਿੱਪਲ ਤੇ ਪੀਂਘ ਪਾ ਕੇ ਝੂਟੇ ਲੈ ਰਹੀਆਂ ਹਨ ।
- ਛਾਂ ਧੁੱਪ ਦੇ ਉਲਟ ਸ਼ਬਦ-ਗਰਮੀਆਂ ਵਿਚ ਦਰੱਖ਼ਤਾਂ ਦੀ ਛਾਂ ਬੜੀ ਪਿਆਰੀ ਲਗਦੀ ਹੈ ।
ਪ੍ਰਸ਼ਨ 11.
ਢੁੱਕਵੇਂ ਮਿਲਾਨ ਕਰੋ-
ਉੱਤਰ:
ਪ੍ਰਸ਼ਨ 12.
ਵੱਖ-ਵੱਖ ਰੁੱਖਾਂ ਬਾਰੇ ਗੀਤਾਂ ਦੀਆਂ ਕੁੱਝ ਸਤਰਾਂ ਸੁੰਦਰ ਕਰ ਕੇ ਲਿਖੋ ।
ਉੱਤਰ:
- ਟਾਹਲੀ-ਉੱਚੀਆਂ ਲੰਮੀਆਂ ਟਾਹਲੀਆਂ, ਵਿਚ ਗੁਜਰੀ ਦੀ ਪੀਂਘ ਵੇ ਮਾਹੀਆ ।
- ਕਿੱਕਰ-ਮੁੰਡਾ ਰੋਹੀ ਦੇ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ ।
- ਪਿੱਪਲ-ਸਾਉਣ ਮਹੀਨੇ ਤੀਆਂ ਦੀ ਰੁੱਤ, ਪਿੱਪਲੀਂ ਪੀਘਾਂ ਪਈਆਂ |
- ਨਿੰਮ-ਕੌੜੀ ਨਿੰਮ ਨੂੰ ਪਤਾਸੇ ਲਗਦੇ, ਜਿੱਥੋਂ ਮੇਰਾ ਵੀਰ ਲੰਘ ਜੇ ।
- ਚੰਦਨ-ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ‘ ਖੜੀ ? ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਪਾਸ ਬਾਬਲ ਵਰ ਲੋੜੀਏ ।
- ਕਰੀਰ-ਸਾਉਣ ਮਹੀਨੇ ਮੀਂਹ ਪੈ ਜਾਂਦਾ,ਲਗਦਾ ਕਰੀਰੀਂ ਬਾਟਾ ।
ਪ੍ਰਸ਼ਨ 13.
ਆਪਣੇ ਚਾਚਾ ਜੀ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਸਕੂਲ ਵਿਚੋਂ ਛੁੱਟੀ ਲੈਣ ਲਈ ਇਕ ਅਰਜ਼ੀ ਲਿਖੋ ।
ਉੱਤਰ;
(ਨੋਟ-ਇਹ ਅਰਜ਼ੀ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ ਵੱਡੇ ਭਰਾ ਦੇ ਵਿਆਹ ਉੱਤੇ ਸਕੂਲੋਂ ਛੁੱਟੀ ਲੈਣ ਦੀ ਅਰਜ਼ੀ )