Punjab State Board PSEB 4th Class EVS Book Solutions Chapter 12 ਚੁੰਝ ਅਤੇ ਦੰਦ Textbook Exercise Questions and Answers.
PSEB Solutions for Class 4 EVS Chapter 12 ਚੁੰਝ ਅਤੇ ਦੰਦ
EVS Guide for Class 4 PSEB ਚੁੰਝ ਅਤੇ ਦੰਦ Textbook Questions and Answers
ਪਾਠ ਪੁਸਤਕ ਪੰਨਾ ਨੰ: 83
ਕਿਰਿਆ 1.
ਵਿਦਿਆਰਥੀਆਂ ਨੂੰ ਹੇਠ ਲਿਖੇ ਵਾਕ ਤੇਜ਼-ਤੇਜ਼ ਬੋਲਣ ਲਈ ਕਿਹਾ ਜਾਵੇ।
(ੳ) ਕੱਚਾ ਪਾਪੜ-ਪੱਕਾ ਪਾਪੜ-ਕੱਚਾ ਪਾਪੜ-ਪੱਕਾ ਪਾਪੜ।
(ਅ) ਦਿੱਲੀ ਦੇ ਦੁਕਾਨਦਾਰ, ਦਾਦੀ ਦੇ ਦੋ ਦੁੱਖਦੇ, ਦੰਦਾਂ ਦੀ ਦਵਾਈ ਦੇ ਦੇ।
ਉੱਤਰ :
ਖ਼ੁਦ ਕਰੋ।
ਪ੍ਰਸ਼ਨ 1.
ਦੁੱਧ ਦੰਦ ਗਿਣਤੀ ਵਿੱਚ ਕਿੰਨੇ ਹੁੰਦੇ ਹਨ ਅਤੇ ਪੱਕੇ ਦੰਦ ਕਿੰਨੇ?
ਉੱਤਰ :
ਪ੍ਰਸ਼ਨ 2.
ਜੀਭ ਦੇ ਕੀ-ਕੀ ਕੰਮ ਹਨ?
ਉੱਤਰ :
- ਜੀਭ ਖਾਣੇ ਦੇ ਸਵਾਦ ਦਾ ਪਤਾ ਲਗਾਉਣ ਵਿੱਚ ਸਹਾਇਕ ਹੈ।
- ਜੀਭ ਬੋਲਣ ਵਿੱਚ ਸਹਾਇਕ ਹੈ।
ਕਿਰਿਆ 2.
ਆਪਣੇ ਪਰਿਵਾਰ ਦੇ ਮੈਂਬਰਾਂ ਦੇ ਦੰਦਾਂ ਦੀ ਗਿਣਤੀ ਅਤੇ ਹਾਲਤ ਲਿਖੋ।
ਉੱਤਰ :
ਖ਼ੁਦ ਕਰੋ।
ਪ੍ਰਸ਼ਨ 3.
ਇਨੈਮਲ ਕੀ ਹੁੰਦਾ ਹੈ?
ਉੱਤਰ :
ਦੰਦਾਂ ਦੇ ਉੱਪਰਲੀ ਚਿੱਟੀ ਪਰਤ ਨੂੰ ਇਨੈਮਲ ਕਹਿੰਦੇ ਹਨ। ਇਹ ਸਰੀਰ ਦਾ ਸਭ ਤੋਂ ਸਖ਼ਤ ਹਿੱਸਾ ਹੁੰਦੀ ਹੈ।
ਪ੍ਰਸ਼ਨ 4.
ਦੰਦਾਂ ਦੇ ਖ਼ਰਾਬ ਹੋਣ ਤੋਂ ਬਚਾਉਣ ਲਈ ਤੁਸੀਂ ਕੀ ਕਰਦੇ ਹੋ?
ਉੱਤਰ :
ਸਵੇਰ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਤੇ ਬੁਰਸ਼ ਕਰਦਾ ਹਾਂ।
ਪ੍ਰਸ਼ਨ 5.
ਮਿਲਾਨ ਕਰੋ :
1. ਅਗਲੇ ਦੰਦ (ੳ) ਭੋਜਨ ਨੂੰ ਪਾੜਦੇ ਹਨ।
2. ਸੂਏ ਦੰਦ (ਅ) ਭੋਜਨ ਨੂੰ ਚਬਾਉਂਦੇ ਹਨ।
3. ਅਗਰ ਜਾੜ੍ਹ (ਕ) ਭੋਜਨ ਨੂੰ ਬਰੀਕ ਕਰਦੇ ਹਨ।
4. ਜਾੜ੍ਹ , (ਸ) ਭੋਜਨ ਨੂੰ ਕੱਟਦੇ ਹਨ।
ਉੱਤਰ :
1. (ਸ)
2. (ੳ)
3. (ਕ)
4. (ਅ)
ਪ੍ਰਸ਼ਨ 6.
ਜੀਭ ਨਾਲ ਸਾਨੂੰ ਕਿਹੜੇ-ਕਿਹੜੇ ਸੁਆਦ ਪਤਾ ਲਗਦੇ ਹਨ?
ਉੱਤਰ :
ਮਿੱਠਾ, ਖੱਟਾ, ਕੌੜਾ, ਨਮਕੀਨ।
ਪਾਠ ਪੁਸਤਕ ਪੰਨਾ ਨੰ: 86
ਪ੍ਰਸ਼ਨ 7.
‘ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਲਈ ਹੋਰ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ :
ਹਾਥੀ ਦੇ ਦੋ ਦੰਦ ਮੂੰਹ ਤੋਂ ਬਾਹਰ ਨਿਕਲੇ ਹੁੰਦੇ ਹਨ। ਜੋ ਖਾਣ ਵਿਚ ਸਹਾਇਕ ਨਹੀਂ ਹੁੰਦੇ। ਇਸ ਲਈ ‘ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਵਿਖਾਉਣ ਲਈ ਹੋਰ’’ ਕਿਹਾ ਜਾਂਦਾ ਹੈ।
ਪ੍ਰਸ਼ਨ 8.
ਕੁੱਤੇ ਦੇ ਲੰਬੇ ਦੰਦ ਕਿਹੜੇ ਕੰਮ ਲਈ ਹੁੰਦੇ ਹਨ?
ਉੱਤਰ :
ਕੁੱਤਾ ਮਾਸਾਹਾਰੀ ਹੁੰਦਾ ਹੈ, ਲੰਬੇ-ਨੁਕੀਲੇ ਦੰਦ ਸ਼ਿਕਾਰ ਦਾ ਮਾਸ ਨੋਚਣ ਅਤੇ ਕੱਟਣ ਲਈ ਹੁੰਦੇ ਹਨ।
ਕਿਰਿਆ 3.
ਤੁਹਾਡੇ ਆਲੇ-ਦੁਆਲੇ ਵਿੱਚ ਰਹਿੰਦੇ ਜਾਨਵਰਾਂ ਦੀਆਂ ਭੋਜਨ ਆਦਤਾਂ ਨੂੰ ਪਰਖੋ।
ਉੱਤਰ :
ਖੁਦ ਕਰੋ।
ਪਾਠ ਪੁਸਤਕ ਪੰਨਾ ਨੰ: 87
ਕਿਰਿਆ-ਪੰਛੀਆਂ ਦੇ ਨਾਂ ਲਿਖੋ।
ਉੱਤਰ :
1. ਤੋਤਾ,
2. ਇੱਲ,
3. ਬੱਤਖ,
4. ਚਿੜੀ,
5. ਪੈਲੀਕਨ,
6. ਚੱਕੀਰਾਹਾ।
ਪਾਠ ਪੁਸਤਕ ਪੰਨਾ ਨੰ: 88
ਪ੍ਰਸ਼ਨ 9.
ਸਹੀ ਉੱਤਰ ਚੁਣ ਕੇ (✓) ਦਾ ਨਿਸ਼ਾਨ ਲਗਾਓ
(ੳ) ਇਹਨਾਂ ਵਿੱਚੋਂ ਕਿਹੜਾ ਪੰਛੀ ਮੱਛੀ ਫੜ ਕੇ ਖਾ ਲੈਂਦਾ ਹੈ?
(i) ਤੋਤਾ
(ii) ਕਿੰਗਫਿਸ਼ਰ
(iii) ਕਾਂ
(iv) ਕਬੂਤਰ।
ਉੱਤਰ :
(i) ਕਿੰਗਫਿਸ਼ਰ।
(ਆ) ਇਹਨਾਂ ਵਿੱਚੋਂ ਕਿਹੜੇ ਪੰਛੀ ਦੀ ਚੁੰਝ ਹੇਠਾਂ ਥੈਲੀ ਹੁੰਦੀ ਹੈ?
(i) ਬੱਤਖ
(ii) ਪੈਲੀਕਨ
(iii) ਚੱਕੀਰਾਹਾ
(iv) ਕਿੰਗਫਿਸ਼ਰ।
ਉੱਤਰ :
(ii) ਪੈਲੀਕਨ।
ਪ੍ਰਸ਼ਨ 10.
ਚੱਕੀਰਾਹੇ ਦੀ ਚੁੰਝ ਚਿੜੀ ਦੀ ਚੁੰਝ ਨਾਲੋਂ ਲੰਬੀ ਕਿਉਂ ਹੁੰਦੀ ਹੈ?
ਉੱਤਰ :
ਚੱਕੀਰਾਹਾ ਰੁੱਖ ਦੇ ਤਣੇ ਦੇ ਗਹਿਰੇ ਖੋਲ ਵਿਚੋਂ ਕੀੜੇ-ਮਕੌੜੇ ਖਿੱਚ ਕੇ ਬਾਹਰ ਕੱਢਦਾ ਹੈ ਤੇ ਖਾਂਦਾ ਹੈ। ਇਸ ਲਈ ਇਸ ਦੀ ਚੁੰਝ ਲੰਬੀ ਹੁੰਦੀ ਹੈ। ਚਿੜੀ ਸਿਰਫ਼ ਦਾਣੇ ਚੁਗਦੀ ਹੈ। ਇਸ ਲਈ ਚਿੜੀ ਦੀ ਚੁੰਝ ਛੋਟੀ ਹੁੰਦੀ ਹੈ।
ਪ੍ਰਸ਼ਨ 11.
ਕਿਹੜੇ-ਕਿਹੜੇ ਪੰਛੀ ਸ਼ਿਕਾਰ ਕਰਕੇ ਮਾਸ ਖਾਂਦੇ ਹਨ?
ਉੱਤਰ :
ਉੱਲੂ, ਬਾਜ਼, ਇੱਲ।
ਕਿਰਿਆ 3.
ਤੁਹਾਡੇ ਆਲੇ-ਦੁਆਲੇ ਵਿੱਚ ਛੋਟੀ ਅਤੇ ਵੱਡੀ ਚੁੰਝ ਵਾਲੇ ਪੰਛੀਆਂ ਦੇ ਨਾਂ ਅਤੇ ਉਹਨਾਂ ਦੇ ਭੋਜਨ ਬਾਰੇ ਲਿਖੋ।
ਉੱਤਰ :
ਖੁਦ ਕਰੋ
ਪਾਠ ਪੁਸਤਕ ਪੰਨਾ ਨੰ: 89
ਕਿਰਿਆ-ਵੱਖ-ਵੱਖ ਪੰਛੀਆਂ ਦੇ ਪੰਜੇ ਅਤੇ ਪੰਜਿਆਂ ਦੇ ਕੰਮ।
ਉੱਤਰ :
ਕੰਮ ਸ਼ਿਕਾਰ ਫ਼ੜਨਾ ਅਤੇ ਮਾਸ ਨੋਚਣਾ
ਦਰੱਖਤਾਂ ਦੀ ਛਿੱਲ ਨੂੰ ਚੰਗੀ ਤਰ੍ਹਾਂ ਨਾਲ ਫੜ ਸਕਦੇ ਹਨ।
ਕੰਮ ਦਰੱਖ਼ਤਾਂ ਨੂੰ ਕੱਸ ਕੇ ਫੜਨ ਲਈ ਸਹਾਇਕ ਹਨ।
ਪਾਣੀ ਵਿਚ ਸੌਖਿਆਂ ਤੈਰਨ ਲਈ ਅਤੇ ਤੁਰ ਸਕਣ ਲਈ ਸਹਾਈ ਹਨ।
ਪਾਠ ਪੁਸਤਕ ਪੰਨਾ ਨੰ: 90
ਪ੍ਰਸ਼ਨ 12.
ਬਾਜ਼ ਪੰਜਿਆਂ ਤੋਂ ਕੀ-ਕੀ ਕੰਮ ਲੈਂਦਾ ਹੈ?
ਉੱਤਰ :
ਸ਼ਿਕਾਰ ਫੜਦਾ ਹੈ।
ਪ੍ਰਸ਼ਨ 13.
ਬੱਤਖਾਂ ਦੇ ਪੰਜੇ ਦੀਆਂ ਉਂਗਲਾਂ ਵਿਚਕਾਰ ਪਤਲੀ ਖਿੱਲੀ ਉਸ ਲਈ ਕਿਵੇਂ ਫਾਇਦੇਮੰਦ ਹੁੰਦੀ ਹੈ?
ਉੱਤਰ :
ਇਹ ਤਿੱਲੀ ਪਾਣੀ ਵਿੱਚ ਤੈਰਨ ਵਿੱਚ ਸਹਾਇਤਾ ਕਰਦੀ ਹੈ।
ਪ੍ਰਸ਼ਨ 14.
ਕਿਹੜਾ ਪੰਛੀ ਦਰੱਖ਼ਤ ਉੱਪਰ ਆਸਾਨੀ ਨਾਲ ਚੜ੍ਹ ਸਕਦਾ ਹੈ?
ਉੱਤਰ :
ਚੱਕੀਰਾਹਾ।
ਕਿਰਿਆ 4.
ਆਲੇ-ਦੁਆਲੇ ਦੇ ਪੰਛੀ ਦੇਖ ਕੇ ਉਹਨਾਂ ਦੀਆਂ ਨਹੁੰਦਰਾਂ ਦੇ ਕੰਮ ਲਿਖੋ।
ਉੱਤਰ :
ਖ਼ੁਦ ਕਰੋ।
ਪਾਠ ਪੁਸਤਕ ਪੰਨਾ ਨੰ: 91, 92
ਕਿਰਿਆ 5.
ਆਪਣੇ ਘਰ ਵਿੱਚ ਪੰਛੀਆਂ ਨੂੰ ਇੱਕ ਸਥਾਨ ਤੇ ਰੋਜ਼ਾਨਾ ਦਾਣੇ ਪਾਓ ਅਤੇ ਜਿਹੜੇ ਪੰਛੀ ਦਾਣੇ ਚੁਗਣ ਆਉਂਦੇ ਹਨ ਉਹਨਾਂ ਦੇ ਨਾਂ ਅਤੇ ਗਿਣਤੀ ਲਿਖੋ। ਪੰਛੀ ਦਾ ਨਾਂ ਗਿਣਤੀ ਪੰਛੀ ਦਾ ਨਾਂ ਗਿਣਤੀ
ਉੱਤਰ :
ਖ਼ੁਦ ਕਰੋ।
ਦਿਮਾਗੀ ਕਸਰਤ
ਉੱਤਰ :
PSEB 4th Class Punjabi Guide ਚੁੰਝ ਅਤੇ ਦੰਦ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ
1. ਦੁੱਧ ਦੰਦ ਕਿੰਨੇ ਹੁੰਦੇ ਹਨ?
(ਉ) 15
(ਅ) 20
(ਇ) 32
(ਮ) 64
ਉੱਤਰ :
(ਅ) 20.
2. ਪੱਕੇ ਦੰਦ ਕਿੰਨੇ ਹੁੰਦੇ ਹਨ?
(ਉ) 32
(ਅ) 15
(ਇ) 20
(ਮ) 64
ਉੱਤਰ :
(ੳ) 32
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਹੜੇ ਜਾਨਵਰਾਂ ਦੇ ਸੂਏ ਦੰਦ ਥੋੜ੍ਹੇ ਵੱਡੇ ਹੁੰਦੇ ਹਨ?
ਉੱਤਰ :
ਮਾਸ ਖਾਣ ਵਾਲੇ।
ਪ੍ਰਸ਼ਨ 2.
ਮਨੁੱਖਾਂ ਦੇ ਦੰਦ ਕਿੰਨੀ ਵਾਰ ਆਉਂਦੇ ਹਨ?
ਉੱਤਰ :
ਦੋ ਵਾਰ
ਖ਼ਾਲੀ ਥਾਂਵਾਂ ਭਰੋ (ਸੁਆਦ, ਬੱਤਖਾਂ)
1. …………………………….. ਦੀਆਂ ਨਹੁੰਦਰਾਂ ਵਿਚਕਾਰ ਪਤਲੀ ਝੱਲੀ ਹੁੰਦੀ ਹੈ।
2. ਜੀਭ ਨਾਲ ਹੀ ਅਸੀਂ ਵੱਖ-ਵੱਖ ਤਰ੍ਹਾਂ ਦੇ …………………………….. ਮਹਿਸੂਸ ਕਰ ਸਕਦੇ ਹਾਂ।
ਉੱਤਰ :
1. ਬੱਤਖਾਂ,
2. ਸੁਆਦ।
ਗ਼ਲਤ/ਸਹੀ
1. ਚੱਕੀਰਾਹੇ ਦੀ ਚੁੰਝ ਛੋਟੀ ਹੁੰਦੀ ਹੈ।
2. ਚਿੜੀ ਦੀ ਚੁੰਝ ਲੰਬੀ ਹੁੰਦੀ ਹੈ।
ਉੱਤਰ :
1. ✗
2. ✗
ਮਿਲਾਨ ਕਰੋ
1. ਪੱਕੇ ਦੰਦ (ਉ) ਮਾਸ ਖਾਣ ਲਈ
2. ਲੰਬੇ ਸੂਏ ਦੰਦ (ਅ) ਚਿੜੀ
3. ਛੋਟੀ ਚੁੰਝ (ਇ) 32.
ਉੱਤਰ :
1. (ਇ)
2. (ੳ),
3. (ਅ)।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ – ਵੱਖ-ਵੱਖ ਪ੍ਰਕਾਰ ਦੇ ਦੰਦਾਂ ਦੇ ਕੰਮ ਹੇਠ ਲਿਖੇ ਖਾਕੇ ਵਿੱਚ ਭਰੋ-
ਦੰਦਾਂ ਦੀ ਕਿਸਮ | ਦੰਦਾਂ ਦਾ ਕੰਮ |
ਅਗਲੇ ਦੰਦ | |
ਸੂਏ ਦੰਦ | |
ਅਗਰ ਜਾੜ੍ਹ | |
ਜਾੜ੍ਹ |
ਉੱਤਰ :
ਦੰਦਾਂ ਦੀ ਕਿਸਮ | ਦੰਦਾਂ ਦਾ ਕੰਮ |
ਅਗਲੇ ਦੰਦ | ਕੱਟਣ ਦਾ ਕੰਮ |
ਸੂਏ ਦੰਦ | ਫਾੜਨ ਦਾ ਕੰਮ |
ਅਗਰ ਜਾੜ੍ਹ | ਚਬਾਉਣ ਦਾ ਕੰਮ |
ਜਾੜ੍ਹ | ਪੀਸਣ ਦਾ ਕੰਮ |