Punjab State Board PSEB 3rd Class Punjabi Book Solutions Chapter 4 ਦੀਪੂ ਨੇ ਛੁੱਟੀ ਲਈ Textbook Exercise Questions and Answers.
PSEB Solutions for Class 3 Punjabi Chapter 4 ਦੀਪੂ ਨੇ ਛੁੱਟੀ ਲਈ
Punjabi Guide for Class 3 PSEB ਦੀਪੂ ਨੇ ਛੁੱਟੀ ਲਈ Textbook Questions and Answers
(ਪਾਠ-ਅਭਿਆਸ ਪ੍ਰਸ਼ਨ-ਉੱਤਰ)
(i) ਮੌਖਿਕ ਪ੍ਰਸ਼ਨ :
ਪ੍ਰਸ਼ਨ 1.
ਦੀਪੂ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ ?
ਉੱਤਰ-
ਤੀਜੀ ਜਮਾਤ ਵਿਚ ।
ਪ੍ਰਸ਼ਨ 2.
ਸਵੇਰੇ ਉੱਠ ਕੇ ਦੀਪੂ ਭੱਜਾ-ਭੱਜਾ ਕਿੱਥੇ ਗਿਆ ?
ਉੱਤਰ-
ਬਾਗ਼ ਵਿਚ |
ਪ੍ਰਸ਼ਨ 3.
ਕੀੜੀਆਂ ਆਪਣਾ ਭੋਜਨ ਕਿੱਥੇ ਇਕੱਠਾ ਕਰ ਰਹੀਆਂ ਸਨ ?
ਉੱਤਰ-
ਖੁੱਡਾਂ ਵਿਚ।.
(ii) ਬਹੁਤ ਸੌਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠ ਦਿੱਤੇ ਸ਼ਬਦਾਂ ਵਿਚੋਂ ਢੁੱਕਵੇਂ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਆਣਾ, ਤਰਲਾ, ਚੰਗੇ, ਮੰਡਰਾ, ਲੱਦੀਆਂ)
(ਉ), ਸਾਰੇ ………………………………… ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ ।
ਉੱਤਰ-
ਸਾਰੇ ਚੰਗੇ ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ ।
(ਅ) ਮਧੂ-ਮੱਖੀਆਂ ਫੁੱਲਾਂ ‘ਤੇ …………………… ਰਹੀਆਂ ਸਨ ।
ਉੱਤਰ-
ਮਧੂ-ਮੱਖੀਆਂ ਫੁੱਲਾਂ ‘ਤੇ ਮੰਡਰਾ ਰਹੀਆਂ ਸਨ ।
(ਇ) ਮੈਂ ਆਪਣਾ …………………………………. ਨਹੀਂ ਬਣਾ ਸਕਾਂਗੀ ।
ਉੱਤਰ-
ਮੈਂ ਆਪਣਾ ਆਲ੍ਹਣਾ ਨਹੀਂ ਬਣਾ ਸਕਾਂਗੀ |
(ਸ) ਅਸੀਂ ਤਾਂ ਕੰਮ ਨਾਲ ………….. ਪਈਆਂ ਹਾਂ ।
ਉੱਤਰ-
ਅਸੀਂ ਤਾਂ ਕੰਮ ਨਾਲ ਲੱਦੀਆਂ ਪਈਆਂ ਹਾਂ ।
(ਹ) ਦੀਪੂ ਨੇ ਹੁਣ ਕੀੜੀਆਂ ‘ ਦਾ ………… ਕੀਤਾ ।
ਉੱਤਰ-
ਦੀਪੂ ਨੇ ਹੁਣ ਕੀੜੀਆਂ ਦਾ ਤਰਲਾ ਕੀਤਾ |
ਪ੍ਰਸ਼ਨ 2.
ਸਮਝੋ ਤੇ ਲਿਖੋ :
(ਉ) ਚਿੜੀ ਚਿੜੀਆਂ
(ਅ) ਕੀੜੀ । ………………….
(ਈ) ਮੱਖੀ ……………………….
(ਸ) ਤਿਤਲੀ ……………………….
(ਹ) ਬੱਚਾ ……………………….
(ਕ) ਕੁੱਤਾ ……………………….
(ਖਿ) ਆਲ੍ਹਣਾ ……………………….
(ਗ) ਦਾਣਾ ……………………….
ਉੱਤਰ-
(ਉ) ਚਿੜੀ – ਚਿੜੀਆਂ
(ਅ) ਕੀੜੀ – ਕੀੜੀਆਂ
(ਈ) ਮੱਖੀ – ਮੱਖੀਆਂ
(ਸ) ਤਿਤਲੀ – ਤਿਤਲੀਆਂ
(ਹ) ਬੱਚਾ- ਬੱਚੇ
(ਕ) ਕੁੱਤਾ – ਕੁੱਤੇ
(ਖਿ) ਆਲ੍ਹਣਾ – ਆਲਣੇ
(ਗ) ਦਾਣਾ – ਦਾਣੇ ।
ਪ੍ਰਸ਼ਨ 3.
ਦੀਪੂ ਸਕੂਲ ਕਿਉਂ ਨਹੀਂ ਸੀ ਜਾਣਾ ਚਾਹੁੰਦਾ ?
ਉੱਤਰ-
ਦੀਪੂ ਸਕੂਲ ਇਸ ਕਰਕੇ ਨਹੀਂ ਸੀ ਜਾਣਾ ਚਾਹੁੰਦਾ, ਕਿਉਂਕਿ ਉਸ ਦਾ ਜੀਅ ਕਰਦਾ ਸੀ ਕਿ ਉਹ ਸਾਰਾ ਦਿਨ ਖੇਡਦਾ ਰਹੇ ।
ਪ੍ਰਸ਼ਨ 4.
ਮਧੂ-ਮੱਖੀਆਂ ਦੀਪੂ ਨਾਲ ਕਿਉਂ ਨਹੀਂ ਖੇਡਣਾ ਚਾਹੁੰਦੀਆਂ ਸਨ ? . .
ਉੱਤਰ-
ਮਧੂ-ਮੱਖੀਆਂ ਦੀਪੂ ਨਾਲ ਇਸ ਲਈ ਨਹੀਂ ਸਨ ਖੇਡਣਾ ਚਾਹੁੰਦੀਆਂ, ਕਿਉਂਕਿ ਉਹ ਸ਼ਹਿਦ ਇਕੱਠਾ ਕਰਨ ਵਿਚ ਲੱਗੀਆਂ ਹੋਈਆਂ ਸਨ ।
ਪ੍ਰਸ਼ਨ 5.
ਦੀਪੂ ਨੇ ਚਿੜੀ ਨੂੰ ਕੀ ਕਿਹਾ ?
ਉੱਤਰ-
ਦੀਪੂ ਨੇ ਚਿੜੀ ਨੂੰ ਆਪਣੇ ਨਾਲ ਖੇਡਣ ਲਈ ਕਿਹਾ |
ਪ੍ਰਸ਼ਨ 6.
ਦੀਪੂ ਕਿਉਂ ਉਦਾਸ ਹੋ ਗਿਆ ?
ਉੱਤਰ-
ਦੀਪੂ ਇਸ ਲਈ ਉਦਾਸ ਹੋ ਗਿਆ, ਕਿਉਂਕਿ ਉਸ ਨਾਲ ਖੇਡਣ ਲਈ ਕੋਈ ਵੀ ਵਿਹਲਾ ਨਹੀਂ ਸੀ ।
ਪ੍ਰਸ਼ਨ 7.
ਹੇਠਾਂ ‘ੴ ਸੂਚੀ ਵਿਚ ਕੁੱਝ ਜੀਵਾਂ (ਜੀਵ- ਜੰਤੂਆਂ) ਦੇ ਨਾਂ ਦਿੱਤੇ ਹਨ । ‘ਅ’ ਸੂਚੀ ਵਿਚ ਜਿਹੜਾ-ਜਿਹੜਾ , ਉਹ ਕੰਮ ਕਰ ਰਹੇ ਸਨ, ਉਹ ਕੰਮ ਲਿਖਿਆ ਹੈ । ਇਨ੍ਹਾਂ ਨੂੰ ਮੇਲੋ :
(ਉ) | (ਅ) |
ਮਧੂ-ਮੱਖੀਆਂ | ਆਲ੍ਹਣਾ |
ਕੁੱਤਾ | ਸ਼ਹਿਦ |
ਚਿੜੀਆਂ | ਭੋਜਨ |
ਕੀੜੀਆਂ | ਰਖਵਾਲੀ |
ਉੱਤਰ-
(ਉ) | (ਅ) |
ਮਧੂ-ਮੱਖੀਆਂ | ਆਲ੍ਹਣਾ |
ਕੁੱਤਾ | ਸ਼ਹਿਦ |
ਚਿੜੀਆਂ | ਭੋਜਨ |
ਕੀੜੀਆਂ | ਰਖਵਾਲੀ |
ਪ੍ਰਸ਼ਨ 8.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਗਾਓ :
(ਉ) ਦੀਪੂ ਸਕੂਲ ਨਹੀਂ ਜਾਣਾ ਚਾਹੁੰਦਾ ਸੀ, ਕਿਉਂਕਿ –
ਉਸ ਦਾ ਸਕੂਲ ਦੂਰ ਸੀ ।()
ਉਸ ਦਾ ਜੀਅ ਕਰਦਾ ਸੀ, ਸਾਰਾ ਦਿਨ ਖੇਡਦਾ ਰਹੇ ।()
ਉਸ ਨੂੰ ਸਵੇਰੇ ਜਲਦੀ ਉੱਠਣਾ ਪੈਂਦਾ ਸੀ ।()
(ਅ) ਮਧੂ-ਮੱਖੀਆਂ ਦੀਪੂ ਨਾਲ ਨਹੀਂ ਖੇਡ ਸਕਦੀਆਂ ਸਨ, ਕਿਉਂਕਿ –
ਉਨ੍ਹਾਂ ਨੇ ਸ਼ਹਿਦ ਇਕੱਠਾ ਕਰਨਾ ਸੀ ।()
ਉਹ ਥੱਕੀਆਂ ਹੋਈਆਂ ਸਨ ।()
ਉਨ੍ਹਾਂ ਨੇ ਆਪਸ ਵਿਚ ਖੇਡਣਾ ਸੀ ।()
(ਈ) ਕੁੱਤਾ ਦੀਪੂ ਨਾਲ ਨਹੀਂ ਖੇਡਣਾ ਚਾਹੁੰਦਾ ਸੀ, ਕਿਉਂਕਿ
ਉਸ ਨੂੰ ਦੀਪੂ ਚੰਗਾ ਨਹੀਂ ਸੀ ਲਗਦਾ । ()
ਉਸ ਦਾ ਮਾਲਕ ਘਰ ਬੈਠਾ ਹੋਇਆ ਸੀ । ()
ਉਸ ਨੇ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਸੀ । ()
(ਸ) ਚਿੜੀ ਦੀਪੂ ਨਾਲ ਨਹੀਂ ਖੇਡ ਸਕਦੀ ਸੀ, ਕਿਉਂਕਿਉਸ ਨੂੰ ਦੀਪੂ ਦੀ ਅਵਾਜ਼ ਨਹੀਂ ਸੁਣਾਈ ਦਿੱਤੀ ਸੀ ।
ਉਸ ਨੇ ਆਪਣਾ ਆਲ੍ਹਣਾ ਬਣਾਉਣਾ ਸੀ ।
ਉਸ ਦਾ ਆਲ੍ਹਣਾ ਡਿਗ ਪਿਆ ਸੀ । ]
(ਹ) ਕੀੜੀਆਂ ਦੀਪੂ ਨਾਲ ਨਹੀਂ ਖੇਡ ਸਕਦੀਆਂ ਸਨ, ਕਿਉਂਕਿ –
ਉਨ੍ਹਾਂ ਨੇ ਆਪਣਾ ਭੋਜਨ ਇਕੱਠਾ ਕਰਨਾ ਸੀ । ()
ਉਹ ਆਪਣੀਆਂ ਖੁੱਡਾਂ ਵਿਚ ਬੈਠਣਾ ਚਾਹੁੰਦੀਆਂ ਸਨ । ()
ਉਨ੍ਹਾਂ ਨੇ ਦੂਰ ਜਾਣਾ ਸੀ । ()
ਉੱਤਰ-
(ੳ) ਉਸ ਦਾ ਜੀਅ ਕਰਦਾ ਸੀ, ਸਾਰਾ ਦਿਨ ਖੇਡਦਾ ਰਹੇ ।
(ਅ) ਉਨ੍ਹਾਂ ਨੇ ਸ਼ਹਿਦ ਇਕੱਠਾ ਕਰਨਾ ਸੀ ।
(ਇ) ਉਸ ਨੇ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਸੀ ।
(ਸ) ਉਸ ਦਾ ਆਲ੍ਹਣਾ ਡਿਗ ਪਿਆ ਸੀ ।
(ਹ) ਉਨ੍ਹਾਂ ਨੇ ਆਪਣਾ ਭੋਜਨ ਇਕੱਠਾ ਕਰਨਾ ਸੀ ।
(iii) ਪੜੋ, ਸਮਝੋ ਤੇ ਉੱਤਰ ਦਿਓ-
ਹੇਠਾਂ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਸਵੇਰੇ ਉੱਠ ਕੇ ਉਹ ਭੱਜਾ-ਭੱਜਾ ਬਾਗ਼ ਵਿੱਚ ਗਿਆ । ਦੀਪੂ ਨੇ ਬਾਗ਼ ਵਿੱਚ ਦੇਖਿਆ, ਮਧੂ-ਮੱਖੀਆਂ ਫੁੱਲਾਂ ‘ਤੇ ਮੰਡਲਾ ਰਹੀਆਂ ਸਨ । ਦੀਪੂ ਨੇ ਇਕ ਮੱਖੀ ਨੂੰ ਕਿਹਾ, “ਪਿਆਰੀ ਮੱਖੀ ! ਆ ਜਾ, ਮੇਰੇ ਨਾਲ | ਖੇਡ ‘ .ਮੱਖੀ ਨੇ ਅੱਗੋਂ ਜਵਾਬ ਦਿੱਤਾ, “ਨਾ ਬਈ ਨਾ, ਮੈਂ ਤਾਂ ਵਿਹਲੀ ਨਹੀਂ, ਮੈਂ ਤਾਂ ਸ਼ਹਿਦ ਇਕੱਠਾ ਕਰਨਾ ਹੈ ।’
ਇਹ ਕਹਿ ਕੇ ਮਧੂ-ਮੱਖੀ ਆਪਣੇ ਕੰਮ ਲੱਗ ਗਈ ।ਫਿਰ ਦੀਪੂ ਦੀ ਨਜ਼ਰ ਆਪਣੇ ਗੁਆਂਢੀਆਂ ਦੇ ਕੁੱਤੇ ਮੋਤੀ ‘ਤੇ ਪਈ ਜਿਹੜਾ ਤੇਜ਼-ਤੇਜ਼ ਭੱਜਿਆ ਜਾ ਰਿਹਾ ਸੀ । ਦੀਪੂ ਨੇ ਮੋਤੀ ਨੂੰ ਕਿਹਾ, ‘ਆ ਜਾ, ਮੋਤੀ ! ਆਪਾਂ ਦੋਵੇਂ ਖੇਡੀਏ ।’ ਅੱਗੋਂ ਮੋਤੀ ਨੇ ਜਵਾਬ ਦਿੱਤਾ, “ਮੈਨੂੰ ਵਿਹਲ ਨਹੀਂ, ਮੈਂ ਤਾਂ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਹੈ, ਜਲਦੀ ਉੱਥੇ ਪਹੁੰਚਾਂ, ਕਿਧਰੇ ਚੋਰ ਹੀ ਨਾ ਆ ਜਾਵੇ ।” ਇਹ ਕਹਿ ਕੇ ਮੋਤੀ ਅੱਖੋਂ ਓਹਲੇ ਹੋ ਗਿਆ ।
ਪ੍ਰਸ਼ਨ-
1. ਦੀਪੂ ਸਵੇਰੇ ਉੱਠ ਕੇ ਕਿੱਥੇ ਗਿਆ ?
ਉੱਤਰ-
ਬਾਗ਼ ਵਿਚ ।
2. ਮਧੂ-ਮੱਖੀਆਂ. ਕਿੱਥੇ ਮੰਡਲਾ ਰਹੀਆਂ ਸਨ ?
ਉੱਤਰ-
ਫੁੱਲਾਂ ਉੱਤੇ ।
3. ਮਧੂ-ਮੱਖੀ ਕੀ ਕੰਮ ਕਰ ਰਹੀ ਸੀ ?
ਉੱਤਰ-
ਸ਼ਹਿਦ ਇਕੱਠਾ ਕਰ ਰਹੀ ਸੀ ।
4. ਕੌਣ ਭੱਜਿਆ ਜਾ ਰਿਹਾ ਸੀ ?
ਉੱਤਰ-
ਮੋਤੀ ਨਾਂ ਦਾ ਕੁੱਤਾ ।
5. ‘ਮੋਤੀ ਨੇ ਕਿਹੜਾ ਕੰਮ ਕਰਨਾ ਸੀ ?
ਉੱਤਰ-
ਮਾਲਕ ਦੇ ਘਰ ਦੀ ਰਖਵਾਲੀ ਕਰਨੀ ਸੀ ।
6. ਮੋਤੀ ਨੂੰ ਕੀ ਡਰ ਸੀ ?
ਉੱਤਰ-
ਚੋਰ ਦਾ |
(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਅੱਗੇ ਸਹੀ ਜੀ () ਦਾ ਨਿਸ਼ਾਨ ਲਾਓ-
ਪ੍ਰਸ਼ਨ 1.
ਦੀਪੂ ਕਿਹੜੀ ਜਮਾਤ ਵਿਚ ਪੜ੍ਹਦਾ ਸੀ ?
ਉੱਤਰ-
ਤੀਜੀ (✓) ।
ਪ੍ਰਸ਼ਨ 2.
ਦੀਪੂ ਦਾ ਮਨ ਸਾਰਾ ਦਿਨ ਕੀ ਕਰਨ ਨੂੰ ਕਰਦਾ ਸੀ ?
ਉੱਤਰ-
ਖੇਡਣ ਨੂੰ (✓) ।
ਪ੍ਰਸ਼ਨ 3.
ਦੀਪੂ ਸਵੇਰੇ-ਸਵੇਰੇ ਕਿੱਥੇ ਗਿਆ ?
ਉੱਤਰ-
ਬਾਗ਼ ਵਿਚ (✓) ।
ਪ੍ਰਸ਼ਨ 4. ਫੁੱਲਾਂ ‘ਤੇ ਕੌਣ ਮੰਡਰਾ ਰਿਹਾ ਸੀ ?
ਉੱਤਰ-
ਮਧੂਮੱਖੀਆਂ (✓) ।
ਪ੍ਰਸ਼ਨ 5.
ਮਧੂਮੱਖੀ ਕੀ ਇਕੱਠਾ ਕਰਨ ਵਿਚ ਲੱਗੀ ਹੋਈ ਸੀ ?
ਉੱਤਰ-
ਸ਼ਹਿਦ (✓) |
ਪ੍ਰਸ਼ਨ 6.
ਮੋਤੀ, ਕਿਸ ਦਾ ਨਾਂ ਹੈ ?
ਉੱਤਰ-
ਕੁੱਤੇ ਦਾ (✓) ।
ਪ੍ਰਸ਼ਨ 7.
ਆਲ੍ਹਣਾ ਕੌਣ ਬਣਾ ਰਹੀ ਸੀ ?
ਉੱਤਰ-
ਚਿੜੀ (✓) |
ਪ੍ਰਸ਼ਨ 8.
ਚਿੜੀ ਨੇ ਦੀਪੂ ਨੂੰ ਕੀ ਸਮਝਿਆ ?
ਉੱਤਰ-
ਵਿਹਲਾ (✓) ।
ਪ੍ਰਸ਼ਨ 9.
ਚਿੜੀ ਨੇ ਬਾਰਿਸ਼ ਆਉਣ ਤੋਂ ਪਹਿਲਾਂ ਕੀ ਬਣਾਉਣਾ ਸੀ ?
ਉੱਤਰ-
ਆਲ੍ਹਣਾ (✓) ।
ਪ੍ਰਸ਼ਨ 10.
ਮੂੰਹ ਵਿਚ ਅਨਾਜ ਦੇ ਦਾਣੇ ਚੁੱਕੀ ਕੌਣ . ਜਾ ਰਹੀਆਂ ਸਨ ?
.ਜਾਂ
ਕਤਾਰ ਵਿਚ ਕੌਣ ਤੁਰ ਰਹੀਆਂ ਸਨ ?
ਉੱਤਰ-
ਕੀੜੀਆਂ (✓)
ਪ੍ਰਸ਼ਨ 11.
ਕੀੜੀਆਂ ਕੀ ਇਕੱਠਾ ਕਰ ਰਹੀਆਂ ਹਨ ?
ਉੱਤਰ-
ਭੋਜਨ (✓) ।
ਪ੍ਰਸ਼ਨ 12.
“ਦੀਪੂ ਨੇ ਛੁੱਟੀ ਲਈ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਵਿਹਲੇ ਨਾ ਰਹਿਣ ਦੀ (✓) ।
ਪ੍ਰਸ਼ਨ 13.
“ਦੀਪੂ ਨੇ ਛੁੱਟੀ ਲੲੀ ਕਹਾਣੀ ਹੈ ਜਾਂ ਲੇਖ ?
ਉੱਤਰ-
ਕਹਾਣੀ (✓) |
ਪ੍ਰਸ਼ਨ 14.
ਰੋਜ਼ਾਨਾ ਦਾ ਕੀ ਅਰਥ ਹੈ ?
ਉੱਤਰ-
ਹਰ ਰੋਜ਼ (✓) ।
ਪ੍ਰਸ਼ਨ-ਦੀਪੂ ਛੁੱਟੀ ਵਾਲੇ ਦਿਨ ਕਿਸ-ਕਿਸ ਕੋਲ ਖੇਡਣ ਲਈ ਗਿਆ ?
ਜਾਂ
ਤਸਵੀਰਾਂ ਦੇਖ ਕੇ ਜਾਨਵਰਾਂ ਦੇ ਨਾਂ ਲਿਖੋ । ਤਰਤੀਬਵਾਰ ਦੱਸੋ ।
ਉੱਤਰ-
- ਮੱਧੂ-ਮੱਖੀਆਂ,
- ਕੁੱਤਾ ਮੋਤੀ,
- ਚਿੜੀ,
- ਕੀੜੀਆਂ ।
ਪ੍ਰਸ਼ਨ-ਸੁੰਦਰ ਲਿਖਾਈ ਕਰ ਕੇ ਲਿਖੋ ਦੀਪੂ ਤੀਜੀ ਜਮਾਤ ਵਿਚ ਪੜ੍ਹਦਾ ਸੀ । ਉਸਦਾ ਮਨ ਪੜਾਈ ਵਿਚ ਨਹੀਂ ਸੀ ਲਗਦਾ |
ਉੱਤਰ-
ਨੋਟ-ਵਿਦਿਆਰਥੀ ਆਪੇ ਲਿਖਣ |
(v) ਅਧਿਆਪਕ ਲਈ
ਵਿਦਿਆਰਥੀਆਂ ਨੂੰ ਰੋਜ਼ਾਨਾ ਸਕੂਲ ਆਉਣ ਅਤੇ ਪੂਰੀ ਮਿਹਨਤ ਨਾਲ ਕੰਮ ਕਰਨ ਲਈ ਮ੍ਰਿਤ ਕੀਤਾ ਜਾਵੇ ।
ਦੀਪੂ ਨੇ ਛੁੱਟੀ ਲਈ Summary & Translation in punjabi
ਸ਼ਬਦ : | ਅਰਥ |
ਹਾਣ ਦੇ : | ਬਰਾਬਰ ਦੀ ਉਮਰ ਦੇ । |
ਕੱਲਾ : | ਇਕੱਲਾ । |
ਰੋਜ਼ਾਨਾ : | ਹਰ ਰੋਜ਼ । |
ਭੱਜਾ-ਭੱਜਾ : | ਦੌੜਾ-ਦੌੜਾ | |
ਮਧੂ-ਮੱਖੀਆਂ : | ਸ਼ਹਿਦ ਦੀਆਂ ਮੱਖੀਆਂ ! |
ਮੰਡਰਾ ਰਹੀਆਂ : | ਘੁੰਮ ਰਹੀਆਂ । |
ਅੱਖੋਂ ਓਹਲੇ ਹੋ ਗਿਆ : | ਦਿਸਣੋਂ ਹਟ ਗਿਆ । |
ਸਿਰ ਖੁਰਕਣ ਦੀ ਵਿਹਲ ਨਾ ਹੋਣੀ : | ਜ਼ਰਾ ਵੀ ਵਿਹਲ ਨਾ ਹੋਣੀ । |
ਨਿਗਾ : | ਨਜ਼ਰ । |
ਕੰਮੀਂ ਰੁੱਝੇ ਹੋਏ : | ਕੰਮ ਵਿੱਚ ਲੱਗੇ ਹੋਏ । |
ਆਉਣ-ਸਾਰ : | ਆਉਂਦਿਆਂ ਹੀ । |