Punjab State Board PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2) Important Questions and Answers.
PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਮਨੁੱਖ ਕਦੋਂ ਪ੍ਰਗਟ ਹੋਇਆ ?
ਉੱਤਰ-
ਅੱਜ ਤੋਂ ਤਕਰੀਬਨ 50,000 ਸਾਲ ਪਹਿਲਾਂ ।
ਪ੍ਰਸ਼ਨ 2.
ਕਿਹੜੇ-ਕਿਹੜੇ ਸਾਲਾਂ ਵਿਚ ਮਨੁੱਖੀ ਵਸੋਂ ਇਕ ਬਿਲੀਅਨ, ਦੋ ਬਿਲੀਅਨ ਅਤੇ ਛੇ ਬਿਲੀਅਨ ਤੱਕ ਪਹੁੰਚੀ ?
ਉੱਤਰ-
ਇਕ ਬਿਲੀਅਨ ਸੰਨ 1850 ਵਿਚ, ਦੋ ਬਿਲੀਅਨ ਸੰਨ 1990 ਵਿਚ ਅਤੇ ਛੇ ਬਿਲੀਅਨ ਸੰਨ 2000 ਵਿਚ ਕ੍ਰਮਵਾਰ ।
ਪ੍ਰਸ਼ਨ 3.
ਜਨਸੰਖਿਆ ਦੀਆਂ ਦੋ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
- ਇਕਹਿਰੀ ਜਾਤੀ ਵਾਲੀ ਵਸੋਂ (Single species population)
- ਮਿਸ਼ਰਿਤ ਜਾਂ ਬਹੁਜਾਤੀ ਜਨਸੰਖਿਆ (Mixed or Multiple population)।
ਪ੍ਰਸ਼ਨ 4.
ਜਨਸੰਖਿਆ ਦੇ ਵਾਧੇ ਨੂੰ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ ?
ਉੱਤਰ-
ਜਨਸੰਖਿਆ ਦੇ ਵਾਧੇ ਨੂੰ ਧੀ ਵਕਰਾਂ (Growth Curves) ਦੁਆਰਾ ਦਰਸਾਇਆ ਜਾਂਦਾ ਹੈ । ਇਨ੍ਹਾਂ ਵਕਰਾਂ ਵਿਚ ਵਸੋਂ ਨੂੰ ਸਮੇਂ ਦੇ ਸਾਹਮਣੇ ਪਲਾਟ ਕੀਤਾ ਜਾਂਦਾ ਹੈ ।
ਪ੍ਰਸ਼ਨ 5.
ਜਨਸੰਖਿਆ ਵਿਸਫੋਟ ਕੀ ਹੈ ?
ਉੱਤਰ-
ਜਨਸੰਖਿਆ ਵਿਚ ਥੋੜੇ ਸਮੇਂ ਵਿਚ ਬਹੁਤ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਜਨਸੰਖਿਆ ਧਮਾਕਾ ਜਾਂ ਜਨਸੰਖਿਆ ਵਿਸਫੋਟ ਆਖਦੇ ਹਨ ।
ਪ੍ਰਸ਼ਨ 6.
ਜਨਸੰਖਿਆ ਸੰਘਣਤਾ ਕੀ ਹੈ ?
ਉੱਤਰ-
ਕਿਸੇ ਜਾਤੀ ਦੇ ਮੈਂਬਰਾਂ ਦੀ ਕਿਸੇ ਖੇਤਰ ਦੀ ਪ੍ਰਤੀ ਇਕਾਈ ਵਿਚ ਮੌਜੂਦ ਜਾਤੀ ਦੇ ਮੈਂਬਰਾਂ ਦੀ ਸੰਖਿਆ ਦੀ ਮੌਜੂਦਗੀ ।
ਪ੍ਰਸ਼ਨ 7.
ਵਾਧਾ ਕਰ (Growth Curve) ਕੀ ਹੈ ?
ਉੱਤਰ-
ਜਨਸੰਖਿਆ ਕਈ ਪ੍ਰਕਾਰ ਦੇ ਪੈਟਰਨ ਦਰਸਾਉਂਦੀ ਹੈ । ਇਸ ਪੈਟਰਨ ਨੂੰ ਗਰਾਫ਼ ਦੀ ਸ਼ਕਲ ਵਿਚ ਦਰਸਾਉਣ ਨੂੰ ਵਾਧਾ ਕਰ ਆਖਦੇ ਹਨ ।
ਪ੍ਰਸ਼ਨ 8.
ਦੋ ਤਰ੍ਹਾਂ ਦੀਆਂ ਵਾਧਾ ਵਕਰਾਂ (Growth Curves) ਦੇ ਨਾਮ ਦੱਸੋ ।
ਉੱਤਰ-
- J ਰੂਪੀ ਵਕਰ ਅਤੇ
- S ਰੂਪੀ ਵਕਰ । S ਰੂਪੀ ਵਕਰ ਨੂੰ ਸਿਗਮੋਇਡ ਵਕਰ (Sigmoid Curve) ਵੀ ਕਹਿੰਦੇ ਹਨ ।
ਪ੍ਰਸ਼ਨ 9.
S ਰੂਪੀ ਵਕਰ ਦਾ ਉੱਪਰਲਾ ਏਸਿੰਪਟ (Asymptote) ਕੀ ਹੈ ?
ਉੱਤਰ-
S ਰੂਪੀ ਵਕਰ ਦੀ ਉੱਚੀ ਪੱਧਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਤੋਂ ਅੱਗੇ ਵਸੋਂ ਵਿਚ ਵਾਧਾ ਨਹੀਂ ਹੋ ਸਕਦਾ । ਉੱਪਰਲੇ ਇਸ ਭਾਗ ਨੂੰ ਏਸਿੰਪਟੋਟ ਆਖਦੇ ਹਨ ।
ਪ੍ਰਸ਼ਨ 10.
ਜਨਮ ਕੰਟਰੋਲ (Birth Control) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਵੀ ਤਰ੍ਹਾਂ ਦੀਆਂ ਵਿਧੀਆਂ ਦੀ ਵਰਤੋਂ ਕਰਦਿਆਂ ਹੋਇਆਂ ਬੱਚਿਆਂ ਦੀ ਪੈਦਾਇਸ਼ ਉੱਤੇ ਨਿਯੰਤਰਣ ਕਰਨ ਨੂੰ ਜਨਮ ਕੰਟਰੋਲ ਆਖਦੇ ਹਨ ।
ਪ੍ਰਸ਼ਨ 11.
ਜਨਮ ਕੰਟਰੋਲ ਦੀਆਂ ਮੁੱਖ ਵਿਧੀਆਂ ਨੂੰ ਸਾਰਨੀਬੱਧ ਕਰੋ ।
ਉੱਤਰ-
(ੳ) ਯੰਤਰਿਕ ਵਿਧੀਆਂ,
(ਅ) ਸਰਜੀਕਲ (ਚੀਰ-ਫਾੜ) ਦੀਆਂ ਵਿਧੀਆਂ,
(ੲ) ਰਸਾਇਣਿਕ ਵਿਧੀਆਂ ਅਤੇ ਹਾਰਮੋਨਜ਼ ਵਿਧੀਆਂ ਅਤੇ
(ਸ) ਕੁਦਰਤੀ ਵਿਧੀਆਂ ।
ਪ੍ਰਸ਼ਨ 12.
ਜਨਸੰਖਿਆ ਦਾ ਕਿੰਨਾ ਹਿੱਸਾ
(i) ਗ਼ਰੀਬੀ ਵਿੱਚ ਅਤੇ
(ii) ਕੁਪੋਸ਼ਣ ਵਾਲੀਆਂ ਹਾਲਤਾਂ ਵਿੱਚ ਰਹਿੰਦਾ ਹੈ ?
ਉੱਤਰ-
(i) 2011 ਦੀ ਮਰਦਮ-ਸ਼ੁਮਾਰੀ ਦੀ ਰਿਪੋਰਟ ਵਿਚ ਦਿੱਤੇ ਆਂਕੜੇ ਅਨੁਸਾਰ 363 ਮਿਲੀਅਨ (Million) ਲਗਪਗ 29.5% ਮਨੁੱਖ ਗ਼ਰੀਬੀ ਵਿਚ ਰਹਿੰਦੇ ਹਨ ।
(ii) UNO ਦੀ ਫੂਡ ਅਤੇ ਐਗਰੀਕਲਚਰ ਰਿਪੋਰਟ ਅਨੁਸਾਰ ਭਾਰਤ ਵਿਚ 195 ਮਿਲੀਅਨ (Million) ਮਨੁੱਖ ਕੁਪੋਸ਼ਣ ਵਾਲੀਆਂ ਹਾਲਤਾਂ ਵਿੱਚ ਰਹਿੰਦੇ ਹਨ ।
ਪ੍ਰਸ਼ਨ 13.
ਜਨਸੰਖਿਆ ਦੇ ਨਿਯੰਤਰਣ ਰੱਖਣ ਵਾਲੇ ਸਕਾਰਾਤਮਿਕ (Positive) ਰੋਕ ਕਿਹੜੇ ਹਨ ?
ਉੱਤਰ-
ਭੁੱਖ, ਜੰਗ (ਯੁੱਧ), ਕੁਦਰਤੀ ਆਫਤਾਂ ਅਤੇ ਮਹਾਂਮਾਰੀਆਂ ।
ਪ੍ਰਸ਼ਨ 14.
ਮੌਜੂਦਾ ਸਮੇਂ ਵਿਚ ਵਾਤਾਵਰਣ ਦੇ ਪਤਨ ਹੋਣ ਦੋ ਕਾਰਨ ਦੱਸੋ ।
ਉੱਤਰ-
ਜਨਸੰਖਿਆ ਵਿਸਫੋਟ ਅਤੇ ਵੱਖ-ਵੱਖ ਦੇਸ਼ਾਂ ਵਿਚ ਜਨਸੰਖਿਆ ਦੀ ਸੰਘਣਤਾ ।
ਪ੍ਰਸ਼ਨ 15.
ਆਜ਼ਾਦੀ ਮਿਲਣ ਸਮੇਂ ਅਤੇ ਮਈ 2000 ਤਕ ਦੇਸ਼ ਦੀ ਜਨਸੰਖਿਆ ਕਿੰਨੀ ਸੀ ?
ਉੱਤਰ-
ਆਜ਼ਾਦੀ ਪ੍ਰਾਪਤੀ ਦੇ ਵਕਤ ਦੇਸ਼ ਦੀ ਆਬਾਦੀ 350 ਮਿਲੀਅਨ ਸੀ ਅਤੇ ਮਈ 2000 ਵਿਚ ਦੇਸ਼ ਦੀ ਆਬਾਦੀ ਇਕ ਬਿਲੀਅਨ ਸੀ ।
ਪ੍ਰਸ਼ਨ 16.
2001 ਦੀ ਮਰਦਮ ਸ਼ੁਮਾਰੀ ਅਨੁਸਾਰ ਸਾਡੇ ਦੇਸ਼ ਦੀ ਜਨਸੰਖਿਆ ਦੇ ਵਾਧੇ ਦਰ ਕਿੰਨੀ ਹੈ ?
ਉੱਤਰ-
1.7 ਪ੍ਰਤੀਸ਼ਤ (17/1000 ਪ੍ਰਤੀ ਸਾਲ ।
ਪ੍ਰਸ਼ਨ 17.
ਦੋਹਰਨ ਸਮਾਂ (Doubling Time) ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਸੋਂ ਦੇ ਦੁੱਗਣੇ ਹੋਣ ਲਈ ਲੱਗੇ ਸਮੇਂ ਨੂੰ ਦੋਹਰਨ ਸਮਾਂ ਆਖਦੇ ਹਨ ।
ਪ੍ਰਸ਼ਨ 18.
ਭਾਰਤ ਵਿਚ ਜਨਸੰਖਿਆ ਦੇ ਵਾਧੇ ਦੀ ਦਰ ਕਿੰਨੀ ਹੈ ?
ਉੱਤਰ-
16.7%.
ਪ੍ਰਸ਼ਨ 19.
ਜਨਸੰਖਿਆ ਦੇ ਵਾਧੇ ਦੀ ਦਰ ਨੂੰ ਕਿਸ ਤਰ੍ਹਾਂ ਨਾਪਿਆ ਜਾਂਦਾ ਹੈ ?
ਉੱਤਰ-
ਹਰ ਵਰੇ ਜਨਸੰਖਿਆ ਵਿਚ ਹੋਈ ਔਸਤ ਦਰ ਦੇ ਆਧਾਰ ਤੇ ।
ਪ੍ਰਸ਼ਨ 20.
ਅੱਜ-ਕਲ੍ਹ ਦੇ ਸਮੇਂ ਵਿਚ ਆਬਾਦੀ ਦੇ ਵਾਧੇ ਨੂੰ ਕਿਸ ਤਰ੍ਹਾਂ ਮਾਲੂਮ ਕੀਤਾ ਜਾਂਦਾ ਹੈ ?
ਉੱਤਰ-
ਜਣਨ ਸਮਰੱਥਾ ਦੇ ਆਧਾਰ ਤੇ ।
ਪ੍ਰਸ਼ਨ 21.
ਜਣਨ ਸਮਰੱਥਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਮਦੀਨ ਦੀ ਔਲਾਦ ਪੈਦਾ ਕਰ ਸਕਣ ਦੀ ਸਮਰੱਥਾ ਨੂੰ ਜਣਨ ਸਮਰੱਥਾ (Fertility) ਆਖਦੇ ਹਨ ।
ਪ੍ਰਸ਼ਨ 22.
ਅਸਥਾਈ ਜਨਮ ਕੰਟਰੋਲ ਦੇ ਦੋ ਤਰੀਕੇ ਲਿਖੋ ।
ਉੱਤਰ-
ਸੁਰੱਖਿਅਤ ਕਾਲ ਅਤੇ ਵਿਘਨਕਾਰੀ ਮੈਥੂਨ (ਸੰਭੋਗ) ਜਾਂ ਬਾਹਰ ਸੰਕਲਨ (Outside ejaculation) ।
ਪ੍ਰਸ਼ਨ 23.
ਜਨਮ ਕੰਟਰੋਲ ਦੀਆਂ ਦੋ ਯੰਤਰਿਕ ਵਿਧੀਆਂ ਲਿਖੋ ।
ਉੱਤਰ-
ਨਿਰੋਧ (Condoms) ਅਤੇ ਡਾਇਆਫ੍ਰਾਮ ।
ਪ੍ਰਸ਼ਨ 24.
IUCD ਦਾ ਵਿਸ਼ਾਲੀਕਰਨ ਕਰੋ ।
ਉੱਤਰ-
UCD = Intra Uterine Contraceptive Devices.
ਪ੍ਰਸ਼ਨ 25.
ਵੱਧਦੀ ਹੋਈ ਆਬਾਦੀ ਨਾਲ ਹੋਣ ਵਾਲੀਆਂ ਦੋ ਹਾਨੀਆਂ ਲਿਖੋ ।
ਉੱਤਰ-
ਹਾਨੀਆਂ-
- ਖ਼ੁਰਾਕ, ਪਾਣੀ ਅਤੇ ਰਿਹਾਇਸ਼ ਦੀ ਕਮੀ ।
- ਬੇਰੋਜ਼ਗਾਰੀ ਵਿਚ ਵਾਧਾ,
- ਜੀਅ-ਪ੍ਰਤੀ ਆਮਦਨੀ ਵਿਚ ਘਾਟ ।
ਪ੍ਰਸ਼ਨ 26.
ਅਜੋਕੇ ਦਿਨਾਂ ਵਿਚ ਵਾਤਾਵਰਣ ਦੇ ਪਤਨ ਦੇ ਦੋ ਕਾਰਨ ਲਿਖੋ ।
ਉੱਤਰ-
- ਵੱਧਦੀ ਹੋਈ ਆਬਾਦੀ ਅਤੇ
- ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਆਬਾਦੀ ਦੀ ਘਣਤਾ ।
ਪ੍ਰਸ਼ਨ 27.
ਵਿਸ਼ਵ ਦੀ ਹੁਣ ਆਬਾਦੀ ਨੇ ਕਿੰਨਾ ਅੰਕ ਲੰਘਿਆ ਹੈ ?
ਉੱਤਰ-
6 ਬਿਲੀਅਨ ।
ਪ੍ਰਸ਼ਨ 28.
ਕੀ ਜਨਸੰਖਿਆ ਵਾਤਾਵਰਣ ਦੀ ਭਲਾਈ ਉੱਤੇ ਪ੍ਰਭਾਵ ਪਾਉਂਦੀ ਹੈ ?
ਉੱਤਰ-
ਹਾਂ, ਜਨਸੰਖਿਆ ਵਾਤਾਵਰਣ ਦੀ ਭਲਾਈ ਉੱਤੇ ਮਾੜੇ ਪ੍ਰਭਾਵ ਪਾਉਂਦੀ ਹੈ ।
ਪ੍ਰਸ਼ਨ 29.
ਜਨਸੰਖਿਆ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਥਾਨ ਅਤੇ ਵਿਸ਼ੇਸ਼ ਸਮੇਂ ‘ਤੇ ਰਹਿਣ ਵਾਲੇ ਜੀਵਾਂ ਦੀ ਜਾਤੀ (Species) ਵੱਲੋਂ ਬਣਾਲੀ ਗਈ ਬਣਤਰ ਨੂੰ ਜਨਸੰਖਿਆ ਜਾਂ ਆਬਾਦੀ ਆਖਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
‘S’ ਰੂਪੀ ਅਤੇ ‘J’ ਰੂਪੀ ਵਾਧੇ ਦੀਆਂ ਵਕਰਾਂ ਵਿਚਲੇ ਅੰਤਰਾਂ ਨੂੰ ਸਾਰਨੀ ਦੇ ਰੂਪ ਵਿਚ ਦਰਸਾਓ ।
ਸਾਰਨੀ 14.1 ‘S’ ਰੂਪੀ ਅਤੇ J ਰੂਪੀ ਵਕਰਾਂ ਵਿਚ ਅੰਤਰ ।
ਉੱਤਰ-
S ਰੁਪੀ ਵਾਧਾ ਕਰ | ‘J’ ਰੂਪੀ ਵਾਧਾ ਕਰ |
1. ਇਸ ਵਕਰ ਦੇ ਤਿੰਨ ਪੜਾਅ ਹਨ ਜਿਵੇਂ ਕਿ ਨਾ ਧੀ ਹੋਣ ਵਾਲਾ ਆਰਥਿੰਕ ਪੜਾਅ, ਦਰਮਿਆਨਾ ਪੜਾਅ, ਜਿਸ ਵਿਚ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ ਅਤੇ ਅੰਤਿਮ ਪੜਾਅ, ਜਿੱਥੇ ਵਾਧਾ ਸਿਫ਼ਰ ਹੁੰਦਾ ਹੈ । ਭਾਵ ਵਾਧਾ ਹੋਣ ਤੋਂ ਰੁਕ ਜਾਂਦਾ ਹੈ । | 1. ਇਸ ਵਕਰ ਦੇ ਵੀ ਤਿੰਨ ਪੜਾਅ ਹੀ ਹਨ । ਆਰਥਿੰਕ ਪੜਾਅ ਵਿਚ ਕੋਈ ਵਾਧਾ ਨਹੀਂ ਹੁੰਦਾ, ਦਰਮਿਆਨਾ ਪੜਾਅ ਵਿਚ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ ਅੰਤਿਮ ਪੜਾਅ ਵਿਚ ਵਾਧੇ ਅੰਦਰ ਖੜੋਤ ਯਕਦਮ ਆ ਜਾਂਦੀ ਹੈ । ਇਸ ਦੀ ਵਜ਼ਾ ਖਾਧ ਪਦਾਰਥਾਂ ਦੀ ਕਮੀ ਅਤੇ ਮ੍ਰਿਤੂ ਦਰ ਹਨ । |
2. ਵਾਧੇ ਦੇ ਅੰਤਿਮ ਪੜਾਅ ਵਿਚ ਨਵੇਂ ਬਣੇ ਸੈੱਲ ਦੀ ਸੰਖਿਆ ਮਰਨ ਵਾਲੇ ਸੈੱਲਾਂ ਦੇ ਬਰਾਬਰ ਹੀ ਹੁੰਦੀ ਹੈ । | 2. ਵਾਧੇ ਦੇ ਅੰਤਿਮ ਪੜਾਅ ਵਿਚ ਵਾਧੇ ਦੇ ਰੁਕਣ ਦਾ ਕਾਰਨ ਭੋਜਨ ਦੀ ਸਪਲਾਈ ਦਾ ਬੰਦ ਹੋਣਾ ਹੈ । |
3. ਇਸ ਵਾਧੇ ਦਾ ਵਕਰ ਸੂਖਮ ਜੀਵਾਂ, ਪੌਦਿਆਂ ਅਤੇ ਪ੍ਰਾਣੀਆਂ ਉੱਪਰ ਲਾਗੂ ਹੁੰਦਾ ਹੈ । | 3. ਇਹ ਵਕਰ ਕਈ ਪ੍ਰਕਾਰ ਦੇ ਸੂਖਮ-ਜੀਵਾਂ ਅਤੇ ਜਾਨਵਰਾਂ ਉੱਤੇ ਲਾਗੂ ਨਹੀਂ ਹੁੰਦਾ । |
ਪ੍ਰਸ਼ਨ 2.
ਤੁਸੀਂ ਨਿਰਭਰਤਾ (Dependency) ਅਨੁਪਾਤ ਨੂੰ ਕਿਸ ਤਰ੍ਹਾਂ ਪ੍ਰਗਟ ਕਰੋਗੇ ?
ਉੱਤਰ-
ਪ੍ਰਸ਼ਨ 3.
ਅਜੋਕੇ ਸਮੇਂ ਵਿਚ ਮਨੁੱਖੀ ਜਨਸੰਖਿਆ ਵਿਚ ਏਨਾ ਵਾਧਾ ਕਿਸ ਤਰ੍ਹਾਂ ਹੋਇਆ, ਜਿਸ ਨੂੰ ਸੰਭਾਲਨਾ ਕਠਿਨ ਹੋ ਰਿਹਾ ਹੈ ? ਕੋਈ ਦੋ ਵਜ਼ਾ ਲਿਖੋ ।
ਜਾਂ
ਮਨੁੱਖੀ ਵਸੋਂ ਵਿਚ ਹੋਏ ਵਾਧੇ ਦੇ ਦੋ ਕਾਰਨ ਲਿਖੋ ।
ਉੱਤਰ-
- ਉਮਰ (ਆਯੂ) ਦੇ ਕਾਲ ਵਿਚ ਵਾਧਾ, ਜਨਸੰਖਿਆ ਦੇ ਧਮਾਕੇ ਲਈ ਜ਼ਿੰਮੇਵਾਰ ਹੈ ।
- ਡਾਕਟਰੀ ਸੁਵਿਧਾਵਾਂ ਅਤੇ ਸਰਜੀਕਲ (ਚੀਰ-ਫਾੜ) ਦੀਆਂ ਤਕਨੀਕਾਂ ਵਿਚ ਹੋਈ ਪ੍ਰਗਤੀ ਦੇ ਕਾਰਨ ਹਜ਼ਾਰਾਂ ਲੋਕਾਂ ਨੂੰ ਮਰਨ ਤੋਂ ਬਚਾਇਆ ਜਾਂਦਾ ਹੈ ।
ਪ੍ਰਸ਼ਨ 4.
ਵਾਧੇ ਦੀਆਂ ‘J’ ਰੂਪੀ ਅਤੇ ‘S’ ਰੂਪੀ ਵਕਰ ਕੀ ਦਰਸਾਉਂਦੀਆਂ ਹਨ ?
ਉੱਤਰ-
‘J’ ਰੂਪੀ ਵਕਰ-ਜਦੋਂ ਜਨਸੰਖਿਆ ਦੇ ਮੁਕਾਬਲੇ ਭੋਜਨ ਪਦਾਰਥਾਂ ਦੀ ਉਪਲੱਬਧੀ ਘੱਟ ਜਾਂਦੀ ਹੈ ਤਾਂ ਭੁੱਖਮਰੀ ਦੇ ਕਾਰਨ ਆਬਾਦੀ ਘੱਟ ਜਾਂਦੀ ਹੈ । ਅਜਿਹੀ ਹਾਲਤ ਵਿਚ ਵਾਧਾ ਕਰ ਅੰਗਰੇਜ਼ੀ ਦੇ J ਦੀ ਸ਼ਕਲ ਧਾਰਨ ਕਰ ਲੈਂਦਾ ਹੈ ।
‘S’ ਰੂਪੀ ਵਕਰ-ਜਦੋਂ ਆਬਾਦੀ ਦੇ ਵਿਚ ਕੋਈ ਵਾਧਾ ਨਹੀਂ ਹੁੰਦਾ ਅਤੇ ਮੌਜੂਦਾ ਵਸੋਂ ਨੂੰ ਵਾਤਾਵਰਣ ਝੱਲਣ ਦੇ ਸਮਰੱਥ ਹੋ ਜਾਂਦਾ ਹੈ ਤਾਂ ਵਕਰ ਅੰਗਰੇਜ਼ੀ ਦੇ ਅੱਖਰ “S’ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ‘S’ ਰੂਪੀ ਵਕਰ ਨੂੰ ਸਿਗਮੌਇਡ ਵਕਰ (Sigmoid Curve) ਵੀ ਆਖਦੇ ਹਨ ।
ਪ੍ਰਸ਼ਨ 5.
ਹੇਠ ਲਿਖਿਆਂ ਦਾ ਨਾਮਕਰਨ ਕਰੋ-
(i) ਵਿਗਿਆਨ ਦੀ ਉਹ ਸ਼ਾਖ ਜਿਸ ਦਾ ਸੰਬੰਧ ਮਨੁੱਖੀ ਵਸੋਂ ਨਾਲ ਹੈ ।
(ii) ਮੌਜੂਦਾ ਪਰਿਸਥਿਤੀਆਂ ਵਿਚ ਅਸਲੀ ਜਨਮ ਦਰ ।
(iii) ਮੌਜੂਦਾ ਪਰਿਸਥਿਤੀਆਂ ਵਿਚ ਮੌਤ ਦਰ ।.
(iv) ਕਿਸੇ ਵਿਸ਼ੇਸ਼ ਖੇਤਰ ਵਿਚ ਮੌਜੂਦ ਜਾਤੀ ਦੇ ਮੈਂਬਰਾਂ ਦੀ ਸੰਖਿਆ ਇਸ ਖੇਤਰ ਵਿਚ ਸਮੁੱਚੀ ਦੁਨੀਆਂ ਜਾਂ ਮਹਾਂਦੀਪ ਸ਼ਾਮਿਲ ਹਨ ।
(v) ਖੇਤਰ ਦੀ ਇਕਾਈ ਵਿਚ ਰਹਿਣ ਵਾਲੇ ਲੋਕਾਂ ਦੀ ਸੰਖਿਆ ।
ਉੱਤਰ-
(i) ਜਨਸੰਖਿਆ ਅੰਕੜਾ ਵਿਗਿਆਨ (ਡੀਮੋਗ੍ਰਾਫੀ)
(ii) ਜਨਮ ਦਰ (Natality rate)
(iii) ਮੌਤ ਦਰ,
(iv) ਜਨਸੰਖਿਆ
(v) ਵਲੋਂ ਸੰਘਣਤਾ ।
ਪ੍ਰਸ਼ਨ 6.
ਹੇਠ ਲਿਖਿਆਂ ਦੇ ਨਾਮ ਦੱਸੋ ।
(i) ਕਿਸੇ ਵਸੋਂ ਵਿਚ ਮੌਤ ਦੇ ਕਾਰਨ, ਲਿੰਗ ਅਨੁਪਾਤ, ਆਯੂ ਗਰੁੱਪਾਂ ਆਦਿ ਕਾਰਨ ਉਤਪੰਨ ਹੋਏ ਪਰਿਵਰਤਨ ।
(ii) ਆਬਾਦੀ ਵਿਚ ਬਹੁਤ ਅਧਿਕ ਵਾਧਾ ।
(iii) ਨਰਾਂ ਵਿਚ ਜਣਨਸ਼ਕਤੀ ‘ਤੇ ਕੰਟਰੋਲ ਕਰਨ ਦੀ ਵਿਧੀ ।
(iv) ਮਾਦਾ (ਔਰਤਾਂ) ਵਿਚ ਜਨਸ਼ਕਤੀ ਨੂੰ ਕੰਟਰੋਲ ਕਰਨ ਦੀ ਵਿਧੀ ।
(v) ਕਿਸੇ ਵਸੋਂ ਵਿਚ ਜਨਮ ਦਰ ਅਤੇ ਮੌਤ ਦਰ ਵਿਚ ਅੰਤਰ ਦਰਸਾਉਣ ਵਾਲੇ ਪਦ (Term) ਦੀ ਵਰਤੋਂ ਕਰਨਾ ।
ਉੱਤਰ-
(i) ਜਨਸੰਖਿਆ ਇੰਡੈਕਸ
(ii) ਜਨਸੰਖਿਆ ਧਮਾਕਾ,
(iii) ਨਸਬੰਦੀ,
(iv) ਨਲਬੰਦੀ
(v) ਨਟੈਲਿਟੀ ।
ਪ੍ਰਸ਼ਨ 7.
ਮਨੁੱਖੀ ਵਸੋਂ ਦੇ ਹੋਏ ਵਾਧੇ ਦੋ ਪ੍ਰਾਇਮਰੀ ਕਾਰਨਾਂ ਦੇ ਨਾਮ ਦੱਸੋ ।
ਉੱਤਰ-
- ਮ੍ਰਿਤੂ ਦਰ ਵਿਚ ਆਈ ਕਮੀ,
- ਉਮਰਦਰਾਜੀ (Longavity),
- ਡਾਕਟਰੀ ਸਹੂਲਤਾਂ ਵਿੱਚ ਵਾਧਾ ਅਤੇ
- ਰੋਗਾਂ ਦੀ ਬਹੁਤ ਜ਼ਿਆਦਾ ਘਾਟ ।
ਪ੍ਰਸ਼ਨ 8.
ਜਨਮ ਦਰ ਨੂੰ ਘਟਾਉਣ ਦੇ ਲਈ ਕੀਤੇ ਜਾਂਦੇ ਉਪਾਵਾਂ ਬਾਰੇ ਲਿਖੋ ।
ਉੱਤਰ-
- ਜਣਨ ਕਰ ਸਕਣ ਵਾਲੇ ਆਯੂ ਗਰੁੱਪ ਦੇ ਮੈਂਬਰਾਂ ਵਿਚ ਛੋਟੇ ਪਰਿਵਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਅਤੇ ਵੱਧਦੀ ਹੋਈ ਆਬਾਦੀ ਦੇ ਦੁਸ਼ਟ ਪ੍ਰਭਾਵ ਬਾਰੇ ਜਾਣਕਾਰੀ ।
- ਵਿਆਹ ਦੀ ਉਮਰ ਵਿਚ ਕਾਨੂੰਨੀ ਤੌਰ ‘ਤੇ ਕੀਤਾ ਗਿਆ ਵਾਧਾ ।
- ਪਰਿਵਾਰ ਨਿਯੋਜਨ ਪ੍ਰੋਗਰਾਮਾਂ ਦੁਆਰਾ ਸੰਤਾਨ ਸੰਜਮ ਦੇ ਉਪਾਵਾਂ ਬਾਰੇ ਜਾਣਕਾਰੀ ।
ਪ੍ਰਸ਼ਨ 9.
ਵਿਆਹ ਕਰਾਉਣ ਦੀ ਕਾਨੂੰਨ ਤੌਰ ‘ਤੇ ਕਿੰਨੀ ਉਮਰ ਹੈ ?
ਉੱਤਰ-
ਲੜਕਿਆਂ ਦੇ ਲਈ 21 ਸਾਲ ਅਤੇ ਲੜਕੀਆਂ ਦੇ ਲਈ 18 ਸਾਲ ।
ਪ੍ਰਸ਼ਨ 10.
ਜਨਮ ਕੰਟਰੋਲ ਦੀਆਂ ਯੰਤਰਿਕ ਵਿਧੀਆਂ ਦੀ ਸੂਚੀ ਦਿਓ ।
ਉੱਤਰ-
ਨਿਰੋਧ ਦੀ ਵਰਤੋਂ ਡਾਇਆਕਾਮ ਅਤੇ ਬੱਚੇਦਾਨੀ ਦੇ ਮੂੰਹ ਅੱਗੇ ਫਿੱਟ ਕਰਨ ਵਾਲੀ ਟੋਪੀ (Cervical Cap) ਅਤੇ ਕਾਪਰ ਟੀ ਅਤੇ ਛੱਲੇ ਵਰਗੀਆਂ ਬੱਚੇਦਾਨੀ ਦੇ ਅੰਦਰ ਫਿਟ ਕਰਨ ਵਾਲੀਆਂ ਵਿਧੀਆਂ (Intra Uterine Devices) ਆਦਿ ।
ਪ੍ਰਸ਼ਨ 11.
ਜਨਮ ਕੰਟਰੋਲ ਗੋਲੀਆਂ (Birth Control Pills) ਜਨਮ ਕੰਟਰੋਲ ਵਿਚ ਕਿਸ ਤਰ੍ਹਾਂ ਸਹਾਇਤਾ ਕਰਦੀਆਂ ਹਨ ?
ਉੱਤਰ-
ਇਨ੍ਹਾਂ ਜਨਮ ਕੰਟਰੋਲ ਗੋਲੀਆਂ ਵਿਚ ਪ੍ਰੋਜੈਂਸਟਿਨ (Progestin) ਵਰਗੇ ਹਾਰਮੋਨਜ਼ (Hormones) ਹੁੰਦੇ ਹਨ, ਜਿਹੜੇ ਅੰਡੇਦਾਨੀ ਤੋਂ ਅੰਡੇ ਦੇ ਵਿਸਰਜਨ ਨੂੰ ਰੋਕਦੇ ਹਨ ।
ਪ੍ਰਸ਼ਨ 12.
ਨਸਬੰਦੀ (Vasectomy) ਅਤੇ ਨਲਬੰਦੀ (Tubectomy) ਵਿੱਚ ਅੰਤਰ ਲਿਖੋ।
ਉੱਤਰ-
ਨਸਬੰਦੀ (Vasectomy) ਦੁਆਰਾ ਆਦਮੀਆਂ ਦੀਆਂ ਸ਼ੁਕਰਾਣੂ ਨਲੀਆਂ (Vasa deferentia) ਨੂੰ ਆਪ੍ਰੇਸ਼ਨ ਕਰਕੇ ਕੱਟ ਦਿੱਤਾ ਜਾਂਦਾ ਹੈ । ਜਦ ਕਿ ਨਲਬੰਦੀ (Tubectomy) ਵਿਚ ਔਰਤਾਂ ਦੀਆਂ ਫੈਲੋਪੀਅਨ ਨਲੀਆਂ (Fallopian tubes) ਨੂੰ ਆਪ੍ਰੇਸ਼ਨ ਦੁਆਰਾ ਕੱਟ ਦਿੱਤਾ ਜਾਂਦਾ ਹੈ ।
ਪ੍ਰਸ਼ਨ 13.
ਜਨਮ ਕੰਟਰੋਲ ਦੀਆਂ ਸਥਾਈ ਵਿਧੀਆਂ ਕਿਹੜੀਆਂ ਹਨ ?
ਉੱਤਰ-
ਨਰ (ਆਦਮੀ) ਨੂੰ ਪਤਾਲੂ ਕੱਢ ਕੇ ਜਾਂ ਨਸਬੰਦੀ ਕਰਕੇ ਬੇਪੈਦ ਕਰ ਦੇਣਾ । ਮਦੀਨਾਂ (ਔਰਤਾਂ) ਦਾ ਆਪ੍ਰੇਸ਼ਨ ਕਰਕੇ ਅੰਡਕੋਸ਼ ਨੂੰ ਕੱਢ ਦੇਣਾ ਅਤੇ ਨਲਬੰਦੀ ਦੁਆਰਾ ਫੈਲੋਪੀਅਨ ਨਲੀਆਂ ਨੂੰ ਕੱਟ ਦੇਣਾ ।
ਪ੍ਰਸ਼ਨ 14.
IUCD ਕੀ ਹਨ ? ਇਹ ਜਨਮ ਕੰਟਰੋਲ ਵਿਚ ਕਿਸ ਤਰ੍ਹਾਂ ਸਹਾਇਤਾ ਕਰਦੇ
ਹਨ ?
ਉੱਤਰ-
IUCD = Intra Uterine Contraceptive Devices)
ਇਹ ਵਿਧੀਆਂ, ਜਿਵੇਂ ਕਿ ਕਾਪਰ T, ਲੁਪ, ਸਪਰਿੰਗ ਵਾਲੇ ਛੱਲੇ ਅਤੇ ਕਮਾਨ ਸ਼ੀਲਡ (Bow Shield) ਵਰਗੀਆਂ ਜੁਗਤਾਂ ਔਰਤਾਂ ਦੀਆਂ ਬੱਚੇਦਾਨੀਆਂ (Uterus) ਵਿਚ ਫਿਟ ਕਰ ਦਿੱਤੀਆਂ ਜਾਂਦੀਆਂ ਹਨ । ਅਜਿਹਾ ਕਰਨ ਨਾਲ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਅਤੇ ਗਰਭ ਨਹੀਂ ਠਹਿਰਦਾ ।
ਪ੍ਰਸ਼ਨ 15.
ਪਰਿਵਾਰ ਨਿਯੋਜਨ ਦੇ ਤਰੀਕੇ ਲਿਖੋ ।
ਉੱਤਰ-
ਪਰਿਵਾਰ ਨਿਯੋਜਨ ਦੇ ਤਰੀਕੇ-
- ਜਵਾਨ ਮੁੰਡਿਆਂ ਅਤੇ ਕੁੜੀਆਂ ਦੀ ਦੇਰ ਨਾਲ ਸ਼ਾਦੀ ਹੈ ।
- ਲਿੰਗੀ ਕਿਰਿਆਵਾਂ ਵਲ ਖ਼ਿਆਲ ਜਾਣ ਨੂੰ ਘਟਾਉਣ ਦੇ ਮੰਤਵ ਨਾਲ ਦਿਲ-ਪਰਚਾਵੇ ਦੇ ਸਾਧਨਾਂ ਵਿੱਚ ਵਾਧਾ ਕਰਨਾ ।
- ਮਾਹਵਾਰੀ ਚੱਕਰ (Menstrual Cycle) ਤੋਂ 8ਵੇਂ ਤੋਂ 15 ਦਿਨਾਂ ਦੇ ਦਰਮਿਆਨ ਦੋਵੇਂ ਸੰਭੋਗ ਨਾ ਕਰਨ ।
- ਗਰਭ ਨਿਰੋਧ ਪਦਾਰਥਾਂ ਦੀ ਵਰਤੋਂ ।
- ਬੇ-ਪੈਦ ਕਰਨਾ (Sterilization) ।
- ਦਵਾਈਆਂ ਦੀ ਵਰਤੋਂ ।
- ਗਰਭਪਾਤ (Abortion) ।
- ਕੁੰਬੇ ਨੂੰ ਦੋ ਬੱਚਿਆਂ ਤਕ ਸੀਮਤ ਰੱਖਣਾ ।
ਪ੍ਰਸ਼ਨ 16.
ਜਨਸੰਖਿਆ ਵਾਧੇ ਦੇ ਕੋਈ ਦੋ ਮੁੱਖ ਕਾਰਨ ਲਿਖੋ ।
ਉੱਤਰ-
ਜਨਸੰਖਿਆ ਵਾਧੇ ਦੇ ਦੋ ਮੁੱਖ ਕਾਰਨ-
- ਮੌਤ ਦਰ ਵਿਚ ਤੇਜ਼ੀ ਨਾਲ ਆਈ ਕਮੀ ਸੰਨ 1891 ਤੋਂ ਲੈ ਕੇ ਸੰਨ 1901 ਤਕ ਮੌਤ ਦੀ ਦਰ 4.4 ਪ੍ਰਤੀਸ਼ਤ ਸੀ ਜਿਹੜੀ 2001 ਤਕ ਘੱਟ ਕੇ ਕੇਵਲ 8.4% ਰਹਿ ਗਈ ।
- ਉਮਰ ਵਿਚ ਵਾਧਾ-ਡਾਕਟਰੀ ਵਿਗਿਆਨ ਵਿਚ ਹੋਏ ਵਾਧੇ ਦੇ ਫਲਸਰੂਪ ਹੈਜ਼ਾ ਅਤੇ ਪਲੇਗ ਵਰਗੀਆਂ ਮਾਰੂ ਬੀਮਾਰੀਆਂ ਤੇ ਕੀਤਾ ਗਿਆ ਕੰਟਰੋਲ ਜਨਸੰਖਿਆ ਵਿਚ ਹੋਏ ਵਾਧੇ ਦਾ ਕਾਰਨ ਹੈ । ਇਸ ਨਿਯੰਤਰਨ ਦੀ ਵਜ਼ਾ ਆਧੁਨਿਕ ਅਸਰਦਾਰ ਦਵਾਈਆਂ ਅਤੇ ਅਪ੍ਰੇਸ਼ਨ ਕਰਨ ਦੇ ਆਧੁਨਿਕ ਤਰੀਕੇ ਕਾਫ਼ੀ ਹੱਦ ਤਕ ਜ਼ਿੰਮੇਵਾਰ ਹਨ ।
ਪ੍ਰਸ਼ਨ 17.
ਭਾਰਤ ਦੀ ਮਨੁੱਖੀ ਜਨਸੰਖਿਆ ‘ਤੇ ਨੋਟ ਲਿਖੋ । ਵੱਧਦੀ ਹੋਈ ਜਨਸੰਖਿਆ ਦਾ ਸਾਡੇ ਦੇਸ਼ ਉੱਤੇ ਕੀ ਪ੍ਰਭਾਵ ਹੈ ?
ਉੱਤਰ-
ਭਾਰਤ ਦੀ ਜਨਸੰਖਿਆ-ਦੁਨੀਆਂ ਭਰ ਦੀ ਵਸੋਂ ਦੇ ਮੁਕਾਬਲੇ ਭਾਰਤ ਦੀ ਵਸੋਂ ਦੁਨੀਆਂ ਦੀ ਵਸੋਂ ਦਾ 17% ਹੈ । ਜਦਕਿ ਭਾਰਤ ਦਾ ਕੁੱਲ ਖੇਤਰਫਲ (ਵਿਸ਼ਵ ਦੇ ਮੁਕਾਬਲੇ) ਕੇਵਲ 2.4% ਹੀ ਹੈ । ਭਾਰਤ ਦੀ ਕੁੱਲ ਵਸੋਂ ਦਾ 73% ਭਾਗ ਪਿੰਡਾਂ ਵਿੱਚ ਰਹਿ ਰਿਹਾ ਹੈ । ਸਾਡੇ ਸ਼ਹਿਰਾਂ ਦੀ ਵਸੋਂ ਤਕਰੀਬਨ 27% ਹੈ ।
ਸੰਨ 1921 ਵਿਚ ਭਾਰਤ ਦੀ ਆਬਾਦੀ 25 ਕਰੋੜ ਹੀ ਸੀ ਜਿਹੜੀ ਸੰਨ 1991 ਤਕ ਵੱਧ ਕੇ 84 ਕਰੋੜ ਹੋ ਗਈ ਅਤੇ ਸੰਨ 2001 ਦੀ ਜਨਗਣਨਾ ਦੇ ਅਨੁਸਾਰ ਇਹ ਆਬਾਦੀ 103 ਕਰੋੜ ਹੋ ਗਈ ਅਤੇ 2011 ਵਿਚ ਕੀਤੀ ਗਈ ਮਰਦਮ ਸੁਮਾਰੀ ਦੇ ਅਨੁਸਾਰ ਇਹ ਆਬਾਦੀ 1 ਅਰਬ ਤੋਂ ਵੱਧ ਹੋ ਗਈ ਹੈ ।
ਅਧਿਕ ਆਬਾਦੀ ਦੇ ਨਤੀਜੇ-
- ਕੁਦਰਤੀ ਸਾਧਨਾਂ ਦੀ ਵੱਧਦੀ ਹੋਈ ਘਾਟ ।
- ਵਾਤਾਵਰਣ ਦੇ ਪ੍ਰਦੂਸ਼ਣ ਵਿੱਚ ਵਾਧਾ ।
- ਆਰਥਿਕ ਅਤੇ ਸਮਾਜੀ ਸਮੱਸਿਆਵਾਂ ਦਾ ਪੈਦਾ ਹੋਣਾ ।
- ਘਰੇਲੂ ਅਤੇ ਦੇਸ਼ ਦੀ ਪੱਧਰ ਤੇ ਸਮੱਸਿਆਵਾਂ ਦੀ ਉਤਪੱਤੀ ।
- ਬੇਰੋਜ਼ਗਾਰੀ ਵਿੱਚ ਵਾਧਾ ।
- ਜੀਅ ਪ੍ਰਤੀ ਆਮਦਨੀ ਦਾ ਘੱਟ ਜਾਣਾ ।
- ਜੀਵਨ ਦੀਆਂ ਲੋੜਾਂ ਦੀ ਪ੍ਰਾਪਤੀ ਵਿੱਚ ਔਕੜਾਂ । ‘
- ਗ਼ਰੀਬੀ ।
- ਖਾਧ ਪਦਾਰਥਾਂ ਦੀ ਘਾਟ ।
- ਸਿੱਖਿਆ ਦੇ ਸਟੈਂਡਰਡ ਵਿੱਚ ਨਿਘਾਰ ।
- ਕੀਮਤਾਂ ਵਿੱਚ ਵਾਧਾ ।
- ਉਰਜਾ ਸੰਕਟ ।
ਪ੍ਰਸ਼ਨ 18.
ਵੱਧਦੀ ਹੋਈ ਆਬਾਦੀ ਨਾਲ ਹੋਣ ਵਾਲੀਆਂ ਦੋ ਹਾਨੀਆਂ ਲਿਖੋ ।
ਉੱਤਰ-
ਵੱਧਦੀ ਆਬਾਦੀ ਨਾਲ ਹੋਣ ਵਾਲੀਆਂ ਹਾਨੀਆਂ ।
- ਖਾਧ ਪਦਾਰਥਾਂ ਦੀ ਘਾਟ ।
- ਮਕਾਨ ਉਸਾਰੀ ਲਈ ਜ਼ਮੀਨ ਦੀ ਘੱਟ ਉਪਲੱਬਧੀ ।
- ਬੇਰੋਜ਼ਗਾਰੀ ।
- ਪ੍ਰਤੀ ਜੀਅ ਆਮਦਨੀ ਵਿੱਚ ਕਮੀ ਆਉਂਦੀ ਹੈ ।
- ਵੱਧਦੀ ਹੋਈ ਆਬਾਦੀ ਦੇ ਕਾਰਨ ਪਰਿਸਥਿਤਕੀ ਅਵਸਥਾ ਦਾ ਪਤਨ ਹੁੰਦਾ ਹੈ ।
- ਸਾਫ਼-ਸਫ਼ਾਈ ਦੀ ਅਵਸਥਾ ‘ਤੇ ਦੁਸ਼ਟ ਪ੍ਰਭਾਵ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਜਨਸੰਖਿਆ ਨੂੰ ਪਰਿਭਾਸ਼ਿਤ ਕਰੋ । ਜਨਸੰਖਿਆ ਦੇ ਅਧਿਐਨ ਦੇ ਕੀ ਉਦੇਸ਼ ਹਨ ?
ਉੱਤਰ-
ਜਨਸੰਖਿਆ (Population) – ਕਿਸੇ ਵਿਸ਼ੇਸ਼ ਖੇਤਰ ਵਿਚ ਕਿਸੇ ਜਾਤੀ ਦੇ ਮੈਂਬਰਾਂ ਦੀ ਮੌਜੂਦ ਸਮੁੱਚੀ ਸੰਖਿਆ ਨੂੰ ਵਸੋਂ ਜਾਂ ਆਬਾਦੀ ਆਖਦੇ ਹਨ । ਜਨਸੰਖਿਆ ਦੇ ਮੈਂਬਰਾਂ ਵਿਚ ਕਈ ਸਾਂਝਾਂ ਹੁੰਦੀਆਂ ਹਨ ਜਿਵੇਂ ਕਿ ਸਾਂਝੇ ਲੱਛਣ, ਸਾਂਝਾ ਜੀਨ ਸੰਗ੍ਰਹਿ ਅਤੇ ਇਹ ਮੈਂਬਰ ਆਪਸ ਵਿਚ ਨਸਲ ਕਸ਼ੀ (Breeding) ਕਰਕੇ ਜਣਨ ਸਮਰੱਥਾ ਵਾਲੀ ਔਲਾਦ ਪੈਦਾ ਕਰਦੇ ਹਨ ।
ਜਨਸੰਖਿਆ ਦੇ ਅਧਿਐਨ ਦਾ ਉਦੇਸ਼ (Aim of Population Study) – ਮਨੁੱਖ ਜਾਤੀ ਦੀ ਸੰਖਿਆ ਵਿਚ ਚੌਕਾ ਦੇਣ ਵਾਲੇ ਵਾਧੇ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ । ਇਸ ਲਈ ਜਨਸੰਖਿਆ ਸੰਬੰਧੀ ਸਿੱਖਿਆ ਦੇਣਾ ਬੜਾ ਜ਼ਰੂਰੀ ਹੋ ਗਿਆ ਹੈ । ਇਸ ਸਮੱਸਿਆ ਬਾਰੇ ਜਾਣਕਾਰੀ ਦੇਣ ਦੇ ਮੰਤਵ ਨਾਲ ਪਰਿਵਾਰ ਨਿਯੋਜਨ ਨੂੰ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤਾ ਗਿਆ ਹੈ । ਜਨਸੰਖਿਆ ਬਾਰੇ ਸਿੱਖਿਆ ਦੇਣ ਦੇ ਮੰਤਵ ਇਹ ਹਨ-
- ਕੰਟਰੋਲ ਰਹਿਤ ਵਸੋਂ ਵਿਚ ਵਾਧੇ ਦੇ ਨੁਕਸਾਨ, ਅੰਤ ਵਿਚ ਨਿਕਲਣ ਵਾਲੇ ਸਿੱਟੇ, ਕੁਦਰਤੀ ਸਾਧਨਾਂ ਦੇ ਸਰੋਤਾਂ ਦਾ ਨੁਕਸ5 ਅਤੇ ਸਖਣਾਪਨ ਅਤੇ ਜਾਤੀਆਂ ਦੇ ਅਲੋਪ ਹੋਣ ਦੇ ਨਤੀਜਿਆਂ ਬਾਰੇ ਜਾਣਕਾਰੀ ਦੇਣਾ ।
- ਜਨਸੰਖਿਆ ਦੇ ਘਟਾਉਣ ਦੇ ਕਾਰਨ ਜੈਵ ਵਿਭਿੰਨਤਾ ਨੂੰ ਪਹੁੰਚਣ ਵਾਲੇ ਲਾਭ ।
- ਛੋਟੇ ਪਰਿਵਾਰ ਦੇ ਫਾਇਦੇ ਅਤੇ ਵੱਡੇ ਪਰਿਵਾਰ ਦੇ ਨੁਕਸਾਨ ।
- ਜਨਸੰਖਿਆ ਦਾ ਵਾਧਾ, ਵੰਡ ਅਤੇ ਘਣਤਾ ।
- ਜਨਸੰਖਿਆ ਦਾ ਜੀਵਨ ਸ਼ੈਲੀ ਨਾਲ ਸੰਬੰਧ ।
ਪ੍ਰਸ਼ਨ 2.
ਜਨ-ਅੰਕੜਾ ਵਿਗਿਆਨ (Demography) ਦੇ ਪੱਖਾਂ ਦੀ ਵਿਆਖਿਆ ਕਰੋ ।
ਉੱਤਰ-
ਜਨ-ਅੰਕੜਾ ਵਿਗਿਆਨ (Demography) – ਮਨੁੱਖੀ ਵਸੋਂ ਦੇ ਵਿਗਿਆਨ ਅਧਿਐਨ ਨੂੰ ਜਨ-ਅੰਕੜਾ ਵਿਗਿਆਨ ਜਾਂ ਡੀਮੋਗੈਫੀ ਆਖਦੇ ਹਨ । ਇਸ ਅਧਿਐਨ ਦਾ ਨਿਮਨਲਿਖਿਤ ਸੰਬੰਧ ਹੈ-
- ਜਨਸੰਖਿਆ ਵਿਚ ਹੋਈਆਂ ਤਬਦੀਲੀਆਂ, ਜਿਵੇਂ ਕਿ ਵਸੋਂ ਵਿਚ ਹੋਇਆ ਵਾਧਾ ਜਾਂ ਆਈ ਕਮੀ ।
- ਆਬਾਦੀ ਦੀ ਬਣਤਰ ਵਿਚਲੇ ਆਯੂ ਗਰੁੱਪ, ਲਿੰਗ ਅਨੁਪਾਤ ।
- ਜਨਸੰਖਿਆ ਦੀ ਸਪੇਸ (ਥਾਂ) ਵਿਚ ਵੰਡ ।
ਜਨ-ਅੰਕੜਾ ਵਿਗਿਆਨ ਦਾ ਅਧਿਐਨ ਮਰਦਮ ਸ਼ੁਮਾਰੀ (Census) ਦੁਆਰਾ ਕੀਤਾ ਜਾਂਦਾ ਹੈ । ਇਸ ਵਿਚ ਪੈਦਾ ਹੋਏ ਬੱਚਿਆਂ ਦਾ ਰਜਿਸਟ੍ਰੇਸ਼ਨ ਅਤੇ ਮਰਨ ਵਾਲਿਆਂ ਦੇ ਨਾਮ ਰਜਿਸਟਰ ਕੀਤੇ ਜਾਂਦੇ ਹਨ ।
ਪ੍ਰਸ਼ਨ 3.
ਜਨਸੰਖਿਆ ਘਣਤਾ (Population density) ਤੋਂ ਕੀ ਭਾਵ ਹੈ ? ਜਨਸੰਖਿਆ ਦੀ ਉੱਚੀ ਸੰਘਣਤਾ ਦੇ ਕੀ ਨਤੀਜੇ ਹਨ ?
ਉੱਤਰ-
ਜਨਸੰਖਿਆ ਘਣਤਾ (Population density) – ਕਿਸੇ ਜਾਤੀ ਦੇ ਵਿਅਕਤੀਆਂ ਦੀ ਕਿਸੇ ਖੇਤਰ ਜਾਂ ਆਇਤਨ (Volume) ਦੀ ਪ੍ਰਤੀ ਇਕਾਈ ਵਿਚ ਮੌਜੂਦ ਮੈਂਬਰਾਂ ਦੀ ਸੰਖਿਆ ਨੂੰ ਵਸੋਂ ਸੰਘਣਤਾ ਆਖਦੇ ਹਨ । ਭਾਵ ਇਕ ਵਰਗ ਕਿਲੋਮੀਟਰ ਵਿਚ ਕਿੰਨੇ ਵਿਅਕਤੀ ਰਹਿ ਰਹੇ ਹਨ ਜਾਂ ਵਣ ਦੇ ਪ੍ਰਤੀ ਏਕੜ ਰਕਬੇ ਵਿਚ ਕਿੰਨੇ ਦਰੱਖ਼ਤ ਮੌਜੂਦ ਹਨ । ਮੌਜੂਦ ਵਿਅਕਤੀਆਂ ਦੀ ਕੁੱਲ ਸੰਖਿਆ ਨੂੰ ਅੰਗਰੇਜ਼ੀ ਦੇ ਅੱਖਰ ‘N’ ਦੁਆਰਾ ਦਰਸਾਇਆ ਜਾਂਦਾ ਹੈ ਜਦਕਿ ਥਾਂ (Space) ਦੀ ਇਕਾਈ (Unit) ਨੂੰ ਦਰਸਾਉਣ ਲਈ ਅੰਗਰੇਜ਼ੀ ਦੇ ਅੱਖਰ ‘S’ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ‘D’ ਜਨਸੰਖਿਆ) ਦੀ ਸੰਘਣਤਾ ਜਾਣਨ ਦੇ ਲਈ ਵਰਤਿਆ ਜਾਂਦਾ ਸੂਤਰ ਇਹ ਹੈ-
ਉਚੇਰੀ ਜਨਸੰਖਿਆ ਘਣਤਾ ਦੇ ਨਤੀਜੇ (Consequences of higher population density-ਜੇਕਰ ਕਿਸੇ ਦੇਸ਼ ਦੀ ਜਨਸੰਖਿਆ ਘਣਤਾ ਵੱਧ ਜਾਵੇ ਤਾਂ ਇਸ ਦੇ ਜਿਹੜੇ ਨਤੀਜੇ ਹੁੰਦੇ ਹਨ, ਉਹ ਹੇਠਾਂ ਦਿੱਤੇ ਜਾਂਦੇ ਹਨ-
- ਜੀਅ-ਪ੍ਰਤੀ ਆਮਦਨ ਹੇਠਾਂ ਆ ਜਾਂਦੀ ਹੈ ਭਾਵ ਘੱਟ ਜਾਂਦੀ ਹੈ ।
- ਪਾਣੀ, ਲੱਕੜੀ, ਈਂਧਨ ਆਦਿ ਵਰਗੇ ਪਦਾਰਥ ਘੱਟ ਜਾਂਦੇ ਹਨ ।
- ਲੋਕਾਂ ਦੀ ਆਮ ਸਿਹਤ ਵਿਚ ਗਿਰਾਵਟ ਆ ਜਾਂਦੀ ਹੈ ।
ਕਿਸੇ ਦੇਸ਼ ਦੀ ਜ਼ਿਆਦਾ ਆਬਾਦੀ ਉਸ ਦੇਸ਼ ਦੀ ਘਰਾਂ ਵਿਚ ਬੱਚਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਜੀਵਨ ਸ਼ੈਲੀ ਵਿਚ ਨਿਘਾਰ ਆ ਜਾਂਦਾ ਹੈ ।
ਪ੍ਰਸ਼ਨ 4.
ਪਰਿਵਾਰ ਨਿਯੋਜਨ Family Planning) ਕੀ ਹੈ ? ਪਰਿਵਾਰ ਨਿਯੋਜਨ ਦੀਆਂ ਵਿਧੀਆਂ ਨੂੰ ਸੂਚੀਬੱਧ ਕਰੋ । .
ਉੱਤਰ-
ਪਰਿਵਾਰ ਨਿਯੋਜਨ (Family Planning) – ਪਰਿਵਾਰ ਨਿਯੋਜਨ ਜਾਂ ਪਰਿਵਾਰ ਭਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਅੰਡੇ (Ovum) ਦੇ ਨਿਸ਼ੇਚਨ (Fertilization) ਨੂੰ ਰੋਕਣਾ ਹੈ ਤਾਂ ਜੋ ਵੱਧਦੀ ਹੋਈ ਵਸੋਂ ਨੂੰ ਕਈ ਤਰ੍ਹਾਂ ਦੀ ਵਿਧੀਆਂ, ਜਿਵੇਂ ਕਿ ਗਰਭ ਨਿਰੋਧਕਾਂ ਦੀ ਵਰਤੋਂ (Contraceptics), ਬੱਚੇਦਾਨੀ ਦੇ ਅੰਦਰ ਰੱਖੀਆਂ ਜਾਣ ਵਾਲੀਆਂ ਜੁਗਤਾਂ (IUCD), ਨਸਬੰਦੀ ਅਤੇ ਨਲਬੰਦੀ ਨਾਲ ਰੋਕਿਆ ਜਾ ਸਕੇ ! ਗਰਭ ਨੂੰ ਰੋਕਣ ਦੇ ਵਾਸਤੇ ਲੁਪ ਅਤੇ ਸਪਰਿੰਗ ਵਾਲੇ ਛੱਲੇ ਵੀ ਵਰਤੇ ਜਾਂਦੇ ਹਨ । ਆਦਮੀਆਂ ਵਿਚ ਨਸਬੰਦੀ ਕਰਕੇ ਸ਼ੁਕਰਾਣੁ ਨਲੀਆਂ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਇਸੇ ਹੀ ਤਰ੍ਹਾਂ ਔਰਤਾਂ ਦੀਆਂ ਫੈਲੋਪੀਅਨ ਨਲੀਆਂ ਨੂੰ ਆਪੇਸ਼ਨ ਦੁਆਰਾ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ । ਇਸ ਵਿਧੀ ਨੂੰ ਨਲਬੰਦੀ ਆਖਦੇ ਹਨ । ਪਰਿਵਾਰ ਭਲਾਈ ਦੇ ਲਈ ਜਿਹੜੇ ਵੀ ਤਰੀਕੇ ਵਰਤੇ ਜਾਣ, ਇਹ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਸੰਬੰਧਿਤ ਵਿਅਕਤੀ ਦੀ ਸਿਹਤ ਉੱਤੇ ਮਾੜੇ ਪ੍ਰਭਾਵ ਨਾ ਪੈਣ ।
ਭਾਰਤ ਵਿਚ ਪਰਿਵਾਰ ਭਲਾਈ ਦੇ ਪ੍ਰੋਗਰਾਮ ਅਪਨਾਉਣ ਨਾਲ ਵਸੋਂ ਦੇ ਵਾਧੇ ਵਿਚ ਕੁੱਝ ਸੀਮਾ ਤਕ ਘਾਟ ਆਈ ਹੈ । ਜਿਹੜੇ ਲੋਕ ਪਰਿਵਾਰ ਨਿਯੋਜਨ ਨੂੰ ਅਪਣਾਉਂਦੇ ਹਨ, ਸਰਕਾਰ ਵੱਲੋਂ ਉਨ੍ਹਾਂ ਨੂੰ ਕੁੱਝ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ ।
ਪਰਿਵਾਰ ਨਿਯੋਜਨ ਦੇ ਤਰੀਕੇ (Ways of Family Planning)-
- ਯੁਵਕਾਂ ਨੂੰ ਵਿਆਹ ਦੇਰ ਨਾਲ ਕਰਾਉਣਾ ਚਾਹੀਦਾ ਹੈ ।
- ਮਨਪ੍ਰਚਾਵੇ ਦੇ ਸਾਧਨਾਂ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਯੁਵਕਾਂ ਦਾ ਲਿੰਗ ਵਲੋਂ ਧਿਆਨ ਹਟਾਇਆ ਜਾ ਸਕੇ ।
- ਦੰਪਤੀ ਨੂੰ ਸੁਰੱਖਿਅਤ ਸਮੇਂ ਵਿਚ ਹੀ ਸੰਭੋਗ ਕਰਨਾ ਚਾਹੀਦਾ ਹੈ । ਇਹ ਸੁਰੱਖਿਅਤ ਸਮਾਂ ਮਾਹਵਾਰੀ ਚੱਕਰ ਦੇ ਸ਼ੁਰੂ ਹੋਣ ਤੋਂ ਲੈ ਕੇ 8-18 ਦਿਨਾਂ ਦੇ ਦਰਮਿਆਨ ਹੁੰਦਾ ਹੈ ।
- ਗਰਭ ਨਿਰੋਧਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਗਰਭ ਰੋਕਣ ਦੇ ਵਾਸਤੇ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
- ਗਰਭ ਗਿਰਾਉਣਾ (ਗਰਭ ਪਾਤ) ।
- ਦੋ ਬੱਚਿਆਂ ਤਕ ਹੀ ਸੀਮਿਤ ਰਹਿਣਾ ਚਾਹੀਦਾ ਹੈ ।
- ਅਸੀਂ ਦੋ ਸਾਡੇ ਦੋ ਦੇ ਨਾਅਰੇ ਨੂੰ ਅਪਣਾਉਣਾ ਚਾਹੀਦਾ ਹੈ ।
ਪ੍ਰਸ਼ਨ 5.
ਜਨਸੰਖਿਆ ਵਿਸਫੋਟ (Population explosion) ਕੀ ਹੈ ? ਇਸਦੇ ਕਾਰਨਾਂ ਅਤੇ ਅਸਰਾਂ ‘ਤੇ ਚਰਚਾ ਕਰੋ !
ਉੱਤਰ-
ਜਨਸੰਖਿਆ ਧਮਾਕਾ/ਜਨਸੰਖਿਆ ਵਿਸਫੋਟ (Pollution explosion)-ਵੀਹਵੀਂ ਸ਼ਤਾਬਦੀ ਵਿੱਚ ਮਨੁੱਖੀ ਵਸੋਂ/ਆਬਾਦੀ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ । ਸੰਨ 1950 ਤੋਂ ਲੈ ਕੇ ਸੰਨ 1990 ਦੇ 40 ਸਾਲਾਂ ਦੇ ਵਕਫੇ ਦੇ ਦੌਰਾਨ ਵਿਸ਼ਵ ਭਰ ਦੀ ਆਬਾਦੀ 5 ਬਿਲੀਅਨ ਦੇ ਅੰਕ ਨੂੰ ਪਾਰ ਕਰ ਗਈ ਹੈ ਅਤੇ ਵਸੋਂ ਵਿੱਚ ਹਰ ਵਰਸ਼ ਹੋਣ ਵਾਲੇ ਵਾਧੇ ਦੀ ਦਰ 92 ਮਿਲੀਅਨ ਹੈ ਭਾਵ ਹਰ ਸਾਲ ਇਕ ਨਵਾਂ ਮੈਕਸੀਕੋ (Mexico) ਪੈਦਾ ਹੋ ਜਾਂਦਾ ਹੈ । ਸੰਨ 2000 ਵਿਚ ਵਿਸ਼ਵ ਦੀ ਆਬਾਦੀ 6.3 ਬਿਲੀਅਨ ਹੋ ਗਈ ਹੈ ਅਤੇ ਇਸ ਅਨੁਸਾਰ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ 100 ਸੌ ਸਾਲਾਂ ਵਿਚ ਇਹ ਜਨਸੰਖਿਆ 4 ਗੁਣਾ (4 times) ਹੋ ਜਾਵੇਗੀ । ਮਨੁੱਖੀ ਜਨਸੰਖਿਆ ਵਿਚ ਹੋ ਰਹੇ ਇਸ ਚਿੰਤਾਜਨਕ ਵਾਧੇ ਨੂੰ ਜਨਸੰਖਿਆ ਵਿਸਫੋਟ ਜਾਂ ਜਨਸੰਖਿਆ ਧਮਾਕਾ ਆਖਿਆ ਜਾਂਦਾ ਹੈ ।
ਕਾਰਨ (Causes)-
- ਬੀਮਾਰੀਆਂ ਉੱਤੇ ਵਿਜੈ
- ਭੋਜਨ ਦੀ ਉਤਪੱਤੀ ਅਤੇ ਚੰਗੀ ਵੰਡ
- ਬੱਚਿਆਂ ਦਾ ਨਿਯੰਤਰਣ ਰਹਿਤ ਜਨਮ
ਪ੍ਰਭਾਵ (Effects)
- ਸਿੱਖਿਆ ‘ਤੇ ਦੁਸ਼ਟ ਪ੍ਰਭਾਵ
- ਸੀਮਿਤ ਕੁਦਰਤੀ ਸਾਧਨਾਂ ਦਾ ਸਖਣਿਆਉਣਾ ਅਤੇ ਸ਼ੋਸ਼ਣ
- ਵਾਤਾਵਰਣ ਦਾ ਪਤਨ
- ਨਵਿਆਉਣ ਸਾਧਨਾਂ ਦੀ ਹਾਨੀ
- ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਣ
- ਜ਼ਹਿਰੀਲੇ ਪਦਾਰਥਾਂ ਦੀ ਉਤਪੱਤੀ ਆਦਿ ।
ਪ੍ਰਸ਼ਨ 6.
ਮਨੁੱਖ ਜਾਤੀ ਦੀ ਵਧਦੀ ਹੋਈ ਆਬਾਦੀ ਦੇ ਪ੍ਰਭਾਵਾਂ ‘ਤੇ ਚਰਚਾ ਕਰੋ ।
ਉੱਤਰ-
ਵੱਧਦੀ ਹੋਈ ਆਬਾਦੀ ਦੇ ਕਾਰਨ ਕਿਸੇ ਵੀ ਦੇਸ਼ ਦੀਆਂ ਆਰਥਿਕ ਅਤੇ ਸਮਾਜਿਕ ਕਠਿਨਾਈਆਂ ਪੈਦਾ ਹੋ ਜਾਂਦੀਆਂ ਹਨ ।
ਵੱਧਦੀ ਹੋਈ ਜਨਸੰਖਿਆ ਦੇ ਮਾੜੇ ਪ੍ਰਭਾਵ ਸਿਰਫ਼ ਕਿਸੇ ਦੇਸ਼ ਦੇ ਉੱਪਰ ਹੀ ਪੈਂਦੇ, ਸਗੋਂ ਘਰੇਲੂ ਸਮੱਸਿਆਵਾਂ ਵੀ ਉਤਪੰਨ ਹੋ ਜਾਂਦੀਆਂ ਹਨ । ਵੱਧਦੀ ਹੋਈ ਆਬਾਦੀ ਦੇ ਕਾਰਨ ਹਰ ਪ੍ਰਕਾਰ ਦੇ ਖੇਤਰਾਂ ’ਤੇ ਦੁਸ਼ਟ ਪ੍ਰਭਾਵ ਪੈਂਦੇ ਹਨ । ਪ੍ਰਤੀ ਜੀ ਆਮਦਨੀ ਵੀ ਘੱਟ ਜਾਂਦੀ ਹੈ । ਸੰਖਿਆ ਵਿੱਚ ਨਿਘਾਰ ਆ ਜਾਂਦਾ ਹੈ, ਪ੍ਰਦੂਸ਼ਣ ਅਤੇ ਬੇਰੋਜ਼ਗਾਰੀ ਵਿੱਚ ਵਾਧਾ ਹੁੰਦਾ ਹੈ । ਜ਼ੁਰਮ ਵੱਧ ਜਾਂਦੇ ਹਨ ।
ਵੱਧਦੀ ਹੋਈ ਆਬਾਦੀ ਦੇ ਕਾਰਨ ਪੈਦਾ ਹੋਣ ਵਾਲੇ ਮਾੜੇ ਪ੍ਰਭਾਵ ਇਸ ਪ੍ਰਕਾਰ ਹਨ-
- ਥਾਂ (Space) – ਵੱਧਦੀ ਹੋਈ ਜਨਸੰਖਿਆ ਦੇ ਰਹਿਣ ਵਾਸਤੇ ਥਾਂ ਦੀ ਉਪਲੱਬਧੀ ਕਰਨ ਦੇ ਲਈ ਜ਼ਰਾਇਤੀ ਜ਼ਮੀਨ ‘ਤੇ ਮਕਾਨ ਉਸਾਰੀ ਕਰਨੀ ਪੈਂਦੀ ਹੈ । ਵਣ ਕੱਟਣੇ ਪੈਂਦੇ ਹਨ । ਵਣਾਂ ਦੇ ਨਸ਼ਟ ਹੋਣ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਗੁੰਝਲਾਂ ਜਿਵੇਂ ਕਿ ਜਲ-ਚੱਕਰ ਵਿਚ ਕਮੀ, ਭੋਂ-ਮੂਰਨ ਆਦਿ ਪੈਦਾ ਹੋ ਜਾਂਦੀਆਂ ਹਨ ।
- ਖਾਧ ਪਦਾਰਥਾਂ ਦੀ ਸਪਲਾਈ (Food Supply)ਵੱਧਦੀ ਹੋਈ ਜਨਸੰਖਿਆ ਦੇ ਢਿੱਡ ਭਰਨ ਦੇ ਲਈ ਭੋਜਨ ਦੀ ਉਤਪੱਤੀ ਦੀ ਦੇਰ ਉਸ ਦਰ ‘ਤੇ ਨਹੀਂ ਹੁੰਦੀ, ਜਿਸ ਦਰ ‘ਤੇ ਆਬਾਦੀ ਵੱਧਦੀ ਹੈ | ਇਸ ਘਾਟ ਦੇ ਕਾਰਨ ਲੋਕ ਵਿਸ਼ੇਸ਼ ਕਰਕੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ । ਲੋਕ ਦੁਰਬਲ ਹੋਣ ਦੇ ਨਾਲ-ਨਾਲ ਉਹਨਾਂ ਅੰਦਰ ਖੂਨ ਦੀ ਘਾਟ ਵੀ ਪੈਦਾ ਹੋ ਜਾਂਦੀ ਹੈ ।
- ਬੇਰੋਜ਼ਗਾਰੀ (Unemployment) – ਬਹੁਤੇ ਲੋਕ ਨੌਕਰੀ ਦੇ ਘੱਟ ਮੌਕੇ ਹੋਣ ਦੇ ਕਾਰਨ, ਬੇਰੋਜ਼ਗਾਰ ਹੋ ਜਾਂਦੇ ਹਨ ਅਤੇ ਬੇਰੋਜ਼ਗਾਰੀ ਦੇ ਕਾਰਨ ਕਈ ਪ੍ਰਕਾਰ ਦੀਆਂ ਮੁਜ਼ਰਮਾਨਾਂ ਗਤੀਵਿਧੀਆਂ ਜਿਵੇਂ ਕਿ ਲੁਟ-ਮਾਰ, ਡਾਕੇ ਅਤੇ ਕਤਲ ਆਦਿ ਵਿੱਚ ਵਾਧਾ ਹੋ ਜਾਂਦਾ ਹੈ । | ਭਾਰਤ ਵਿੱਚ ਸਾਲ 1990 (ਮਈ) ਵਿੱਚ ਬੇਰੋਜ਼ਗਾਰ ਕਾਰੀਗਰਾਂ ਦੀ ਸੰਖਿਆ 13 ਮਿਲੀਅਨ ਸੀ ।
- ਸਿੱਖਿਆ (Education) – ਵੱਧਦੀ ਹੋਈ ਆਬਾਦੀ ਦੇ ਕਾਰਨ ਸਿੱਖਿਆ ਸਾਧਨਾਂ ਵਿਚ ਦਾਖ਼ਲਾ ਲੈਣ ਵਾਲਿਆਂ ਦੀ ਸੰਖਿਆ ਏਨੀ ਵੱਧ ਜਾਂਦੀ ਹੈ ਕਿ ਹਰੇਕ ਨੂੰ ਦਾਖ਼ਲ ਕਰਨਾ ਸੰਭਵ ਨਹੀਂ ਹੁੰਦਾ । ਵਧਦੀ ਹੋਈ ਆਬਾਦੀ ਦੇ ਕਾਰਨ ਸਿੱਖਿਆ ਦਾ ਮਿਆਰ ਡਿੱਗ ਜਾਂਦਾ ਹੈ । ਵਿਦਿਆਰਥੀ ਅਧਿਆਪਕ ਦੀ ਆਪਸੀ ਨੇੜਤਾ ਵਿੱਚ ਨਿਘਾਰ ਆ ਜਾਂਦਾ ਹੈ । ਸਕੂਲ ਛੱਡਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ ।
- ਸਾਫ਼-ਸਫ਼ਾਈ ਦਾ ਨਾਕਿਸ ਪ੍ਰਬੰਧ (Unhygienic Condition) – ਥੋੜ੍ਹੀ ਜਿਹੀ ਜਗ੍ਹਾ ‘ਤੇ ਬਹੁਤ ਸਾਰਿਆਂ ਦੇ ਰਹਿਣ ਕਾਰਨ ਸਾਫ਼-ਸਫ਼ਾਈ ਦਾ ਇੰਤਜ਼ਾਮ ਅਤੇ ਸੁਵਿਧਾਵਾਂ ਦੇ ਠੀਕ ਨਾ ਹੋਣ ਕਾਰਨ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ।
- ਪ੍ਰਦੂਸ਼ਣ (Pollution) – ਵੱਧਦੀ ਹੋਈ ਆਬਾਦੀ ਦੇ ਕਾਰਨ ਉਦਯੋਗੀਕਰਨ ਵਿੱਚ ਹੋਏ ਵਾਧੇ ਦੇ ਕਾਰਨ ਪਦੁਸ਼ਣ ਫੈਲਦਾ ਹੈ, ਜਿਸ ਦੇ ਕਾਰਨ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ ।
- ਕੀਮਤਾਂ ਵਿੱਚ ਵਾਧਾ (Price Rise) – ਵੱਧਦੀ ਹੋਈ ਜਨਸੰਖਿਆ ਦੇ ਕਾਰਨ ਉਪਜ ਵਿੱਚ ਆਈ ਘਾਟ ਦੇ ਕਾਰਨ, ਕੀਮਤਾਂ ਵਿੱਚ ਵਾਧਾ ਹੋਣ ਨਾਲ ਕਈ ਪ੍ਰਕਾਰ ਦੀਆਂ ਉਲਝਣਾਂ ਪੈਦਾ ਹੋ ਜਾਂਦੀਆਂ ਹਨ ।
- ਉਰਜਾ ਸੰਕਟ (Energy Crisis) – ਉਰਜਾ ਦੀ ਉਤਪੱਤੀ ਉਸ ਦਰ ਅਤੇ ਤੇਜ਼ੀ ਨਾਲ ਨਹੀਂ ਪੈਦਾ ਹੁੰਦੀ ਜਿਸ ਦਰ ਨਾਲ ਇਸ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ । ਇਸ ਦੇ ਫ਼ਲਸਰੂਪ ਉਰਜਾ ਸੰਕਟ ਪੈਦਾ ਹੋ ਜਾਂਦਾ ਹੈ ।
- ਪਰਿਸਥਿਤਿਕ ਪਤਨ (Eco-degradation) – ਵੱਧਦੀ ਹੋਈ ਆਬਾਦੀ ਦੇ ਕਾਰਨ ਹਵਾ, ਪਾਣੀ, ਸ਼ੋਰ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ, ਜਿਸ ਦੇ ਕਾਰਨ ਪਰਿਸਥਿਤੀ ਦਾ ਪਤਨ ਹੋ ਜਾਂਦਾ ਹੈ । ਵਣਾਂ ਦੀ ਕਟਾਈ ਕਰਨ ਦੇ ਫਲਸਰੂਪ ਹੜ੍ਹ ਆਉਂਦੇ ਹਨ, ਤੋਂ ਖੁਰਦੀ ਹੈ ਅਤੇ ਜੰਗਲੀ ਜੀਵਨ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ । ਉਪਰੋਕਤ ਕਾਰਨਾਂ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਵਸੋਂ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਰੋਕਿਆ ਜਾਵੇ ।