Punjab State Board PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) Important Questions and Answers.
PSEB 12th Class Environmental Education Important Questions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਵਾਤਾਵਰਣ ਸੰਬੰਧੀ ਕਿਹੜੇ ਫ਼ਰਜ਼ਾਂ ਨੂੰ ਪਵਿੱਤਰ ਸਮਝਦਿਆਂ ਹੋਇਆਂ ਸਾਡੇ ਸੰਵਿਧਾਨ ਵਿਚ ਸ਼ਾਮਿਲ ਕੀਤਾ ਗਿਆ ਹੈ ?
ਉੱਤਰ-
ਭਾਰਤ ਦੇ ਸੰਵਿਧਾਨ ਵਿਚ ਇਹ ਸਪੱਸ਼ਟ ਤੌਰ ‘ਤੇ ਦਰਜ ਕੀਤਾ ਹੋਇਆ ਹੈ ਕਿ ਵਾਤਾਵਰਣ, ਜਿਵੇਂ ਵਣ, ਝੀਲਾਂ ਅਤੇ ਜੰਗਲੀ ਜੀਵਨ ਤੇ ਦਰਿਆ ਸ਼ਾਮਿਲ ਹਨ, ਦੀ ਸੁਰੱਖਿਆ ਅਤੇ ਸੁਧਾਰ ਹਰੇਕ ਸ਼ਹਿਰੀ ਦਾ ਫਰਜ਼ ਹੈ ।
ਪ੍ਰਸ਼ਨ 2.
ਕੋਈ ਦੋ ਕਿਰਿਆਵਾਂ ਦੇ ਨਾਮ ਲਓ ਜਿਹੜਾ ਕੋਈ ਵਿਅਕਤੀ ਝੱਲਣਯੋਗ/ਟਿਕਾਉ ਵਿਕਾਸ ਦੇ ਲਈ ਅਮਲ ਵਿਚ ਲਿਆ ਸਕਦਾ ਹੈ ?
ਉੱਤਰ-
- ਵਾਤਾਵਰਣ ਗਰੁੱਪ ਜਾਂ ਆਵਾਸ ਕਲੱਬਾਂ (Eco-clubs) ਤਿਆਰ ਕਰਕੇ ।
- ਸਥਾਨਿਕ ਸ਼ਹਿਰੀਆਂ ਵਲੋਂ ਸ਼ੁਰੂ ਕੀਤੇ ਗਏ ਅੰਦੋਲਨਾਂ ਵਿਚ ਸਹਿਯੋਗ ਦੇ ਕੇ ।
ਪ੍ਰਸ਼ਨ 3.
ਊਰਜਾ ਨੂੰ ਬਚਾਉਣ ਦੇ ਲਈ ਵਿਅਕਤੀ ਦੀ ਕੀ ਭੂਮਿਕਾ ਹੈ ?
ਉੱਤਰ-
- ਉਰਜਾ ਦੀ ਖਪਤ ਨੂੰ ਘੱਟ ਕਰਨਾ ।
- ਊਰਜਾ ਦੇ ਜ਼ਾਇਆ ਹੋਣ ‘ਤੇ ਰੋਕ ਲਗਾਉਣਾ ।
- ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ।
ਪ੍ਰਸ਼ਨ 4.
ਫੋਕਟ ਪਦਾਰਥਾਂ ਦੇ ਪ੍ਰਬੰਧਣ ਵਿਚ ਵਿਅਕਤੀ ਦੀ ਕੀ ਭੂਮਿਕਾ ਹੈ ?
ਉੱਤਰ-
ਫੋਕਟ ਪਦਾਰਥਾਂ ਦਾ ਪੁਨਰ ਚੱਕਰਣ ਅਤੇ ਬਨਸਪਤੀ ਖਾਦ ਤਿਆਰ ਕਰਨਾ, ਸਮੁਦਾਇ ਨੂੰ ਵਸਤਾਂ ਦਾਨ ਕਰਨਾ, ਫੋਕਟ ਪਦਾਰਥਾਂ ਨੂੰ ਵੱਖਰਿਆਂ ਕਰਕੇ ਇਨ੍ਹਾਂ ਦਾ ਸੁਚੱਜਾ ਨਿਪਟਾਰਾ ਕਰਨਾ ।
ਪ੍ਰਸ਼ਨ 5.
ਸੰਨ 1730 ਨੂੰ ਜਿਸ ਔਰਤ ਨੇ ਖੇਜਰਲੀ ਰੁੱਖਾਂ (Khejrli trees) ਦੇ ਕੱਟਣ ਦੇ ਵਿਰੁੱਧ ਮਹਾਰਾਜਾ ਅਭੈ ਸਿੰਘ ਦਾ ਵਿਰੋਧ ਕੀਤਾ ਸੀ, ਉਸ ਦਾ ਨਾਂ ਦੱਸੋ ।
ਉੱਤਰ-
ਉਸ ਔਰਤ ਦਾ ਨਾਂ ਅੰਮ੍ਰਿਤਾ ਦੇਵੀ ਸੀ, ਜਿਹੜੀ ਕਿ ਬਿਸ਼ਨੋਈ ਜਾਤ ਨਾਲ ਸੰਬੰਧਿਤ ਸੀ ।
ਪ੍ਰਸ਼ਨ 6.
ਉਸ ਅੰਦੋਲਨ ਦਾ ਨਾਮ ਦੱਸੋ, ਜਿਸ ਵਿਚ ਲੋਕਾਂ ਨੇ ਰੁੱਖਾਂ ਨੂੰ ਕਲਾਵੇ ਜੱਫੀ) ਵਿਚ ਲੈ ਗਿਆ ।
ਉੱਤਰ-
ਉਸ ਅੰਦੋਲਨ ਦਾ ਨਾਮ ਚਿਪਕੋ ਅੰਦੋਲਨ (Chipko Movement) ਹੈ ।
ਪ੍ਰਸ਼ਨ 7.
ਮਹਾਂਰਾਸ਼ਟਰ ਦੇ ਫੈਲੇਗਾਨ ਸਿੱਧੀ (Ralegon Siddi) ਪਿੰਡ ਨੂੰ ਮਾਡਲ ਸਮੁਦਾਇ (Model Community) ਵਿਚ ਤਬਦੀਲ ਕਰਨ ਵਾਲੇ ਵਿਅਕਤੀ ਦਾ ਨਾਮ ਦੱਸੋ ।
ਉੱਤਰ-
ਉਸ ਵਿਅਕਤੀ ਦਾ ਨਾਮ ਕਿਸ਼ਨ ਬਾਬੁਰਾਓ ਹਜ਼ਾਰੇ ਜਿਸ ਨੂੰ ਅੰਨਾ ਹਜ਼ਾਰੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।
ਪ੍ਰਸ਼ਨ 8.
ਮੇਧਾ ਪਾਟੇਕਰ (Medha Patekar) ਦਾ ਨਾਮ ਕਿਸ ਪ੍ਰਾਜੈਕਟ ਨਾਲ ਜੁੜਿਆ ਹੋਇਆ ਹੈ ?
ਉੱਤਰ-
ਮੇਧਾ ਪਾਟੇਕਰ ਦਾ ਨਾਮ ਨਰਮਦਾ ਘਾਟੀ ਪ੍ਰਾਜੈਕਟ ਨਾਲ ਜੁੜਿਆ ਹੋਇਆ ਹੈ ।
ਪ੍ਰਸ਼ਨ 9.
ਐੱਮ. ਓ. ਈ. ਐਫ. (MOEF) ਦਾ ਵਿਸਥਾਰ ਕਰੋ ।
ਉੱਤਰ-
ਐੱਮ. ਓ. ਈ. ਐੱਫ. = ਵਾਤਾਵਰਣ ਅਤੇ ਵਣ ਮੰਤਰਾਲਾ
(MOEF = Ministry of Environment and Forests) ।
ਪ੍ਰਸ਼ਨ 10.
ਵਾਤਾਵਰਣ ਨਾਲ ਸੰਬੰਧਿਤ ਸੂਚਨਾਵਾਂ ਦੇ ਵਿਤਰਣ ਲਈ ਵਾਤਾਵਰਣ ਅਤੇ ਵਣ ਮੰਤਰਾਲਾ ਨੇ ਜਿਹੜਾ ਜਾਲ ਵਿਛਾਇਆ ਹੋਇਆ ਹੈ, ਉਸ ਦਾ ਨਾਮ ਦੱਸੋ ।
ਉੱਤਰ-
ENVIS = Environmental Information System)
ਉਸ ਜਾਲ ਨੂੰ ਕੌਮੀ (ਰਾਸ਼ਟਰੀ) ਵਾਤਾਵਰਣੀ ਸੂਚਨਾ ਪ੍ਰਣਾਲੀ ਆਖਦੇ ਹਨ ।
ਪ੍ਰਸ਼ਨ 11.
ਚਿਪਕੋ ਅੰਦੋਲਨ ਦਾ ਸੱਦਾ (Call) ਕਿਸ ਨੇ ਦਿੱਤਾ ?
ਉੱਤਰ-
ਸ੍ਰੀ ਚਾਂਦੀ ਪ੍ਰਸ਼ਾਦ ਭੱਟ ਨੇ ।
ਪ੍ਰਸ਼ਨ 12.
ਦਰੱਖ਼ਤਾਂ ਨੂੰ ਬਚਾਉਣ ਦੇ ਮੰਤਵ ਨਾਲ ਪੇਂਡੂ ਲੋਕਾਂ ਵਲੋਂ ਸ਼ੁਰੂ ਕੀਤੇ ਗਏ ਤਿੰਨ ਅੰਦੋਲਨਾਂ ਦੇ ਨਾਮ ਦੱਸੋ ।
ਉੱਤਰ-
- ਚਿਪਕੋ ਅੰਦੋਲਨ,
- ਉਤਰਾਖੰਡ ਸੰਘਰਸ਼ ਵਾਹਿਨੀ ਅਤੇ
- ਐਪੀਕੋ ਅੰਦੋਲਨ ।
ਪ੍ਰਸ਼ਨ 13.
ਮੱਧ ਪ੍ਰਦੇਸ਼ ਵਿਚ ਨਰਮਦਾ ਪ੍ਰਾਜੈਕਟ ਦਾ ਵਿਰੋਧ ਕਿਸ ਨੇ ਕੀਤਾ ?
ਉੱਤਰ-
ਮੇਧਾ ਪਾਟੇਕਰ, ਬਾਬਾ ਆਮਟੇ ਅਤੇ ਸੁੰਦਰ ਲਾਲ ਬਹੂਗੁਣਾ ਨੇ ।
ਪ੍ਰਸ਼ਨ 14.
TIFAC ਅਤੇ NPE ਦਾ ਵਿਸਥਾਰ ਰੂਪ ਲਿਖੋ ।
ਉੱਤਰ-
ਟੀ. ਆਈ. ਐੱਫ. ਏ. ਸੀ. = ਤਕਨਾਲੋਜੀ ਸੰਬੰਧੀ ਅਗਾਊਂ ਸੂਚਨਾ ਅਤੇ ਮੁੱਲਾਂਕਣ ਕੌਂਸਿਲ ।
(TIFAC) = Technology Information Forecasting and Assessment Council)
ਐੱਨ. ਪੀ. ਈ. = ਸਿੱਖਿਆ ਸੰਬੰਧੀ ਕੌਮੀ (ਰਾਸ਼ਟਰੀ) ਪਾਲਿਸੀ
(NPE = National Policy on Education)
ਪ੍ਰਸ਼ਨ 15.
ਸਮੁਦਾਇ ਦੀ ਭਾਗੀਦਾਰੀ ਅਤੇ ਜਾਗਰੂਕਤਾ ਪੈਦਾ ਕਰਨ ਦੇ ਲਈ ਕਿੰਨੀਆਂ ਗੈਰ-ਸਰਕਾਰੀ ਸੰਸਥਾਵਾਂ ਲੱਗੀਆਂ ਹੋਈਆਂ ਹਨ ?
ਉੱਤਰ-
ਇਸ ਕੰਮ ਵਿਚ ਲੱਗੀਆਂ ਹੋਈਆਂ ਗੈਰ-ਸਰਕਾਰੀ ਸੰਸਥਾਵਾਂ ਦੀ ਸੰਖਿਆ 10000 (ਦਸ ਹਜ਼ਾਰ) ਦੇ ਕਰੀਬ ਹੈ ।
ਪ੍ਰਸ਼ਨ 16.
ਪ੍ਰਿਥਵੀ ਸੰਬੰਧੀ ਦੋ ਉੱਚ-ਕੋਟੀ ਸੰਮੇਲਨਾਂ ਦਾ ਆਯੋਜਨ ਕਿੱਥੇ-ਕਿੱਥੇ ਕੀਤਾ ਗਿਆ ?
ਉੱਤਰ-
- ਸਟਾਕ ਹੋਮ (Stockhom ਸਵੀਡਨ) ਵਿਖੇ ਸੰਨ 1972 ਨੂੰ ਕੀਤਾ ਗਿਆ ਅਤੇ
- ਰਿਓ ਡੀ ਜੈਨੇਰੀਓ ਬ੍ਰਾਜ਼ੀਲ) ਵਿਖੇ ਸੰਨ 1999 ਨੂੰ ਕੀਤਾ ਗਿਆ ।
ਪ੍ਰਸ਼ਨ 17.
ਡਬਲਯੂ. ਐੱਸ. ਐੱਸ. ਡੀ. (WSSD) ਅਤੇ ਐੱਫ. ਸੀ. ਸੀ. ਸੀ. (FCCC) ਦਾ ਵਿਸਥਾਰ ਕਰੋ ।
ਉੱਤਰ-
ਡਬਲਯੂ. ਐੱਸ. ਐੱਸ. ਡੀ. = ਕਾਇਮ ਰਹਿਣਯੋਗ ਵਿਕਾਸ ਲਈ ਉੱਚ ਪੱਧਰੀ ਵਿਸ਼ਵ ਸੰਮੇਲਨ
WSSD = World Summit on Sustainable Development.
FCCC = Frame work Convention on Climate Change.
ਪ੍ਰਸ਼ਨ 18.
ਕਿਓਟੋ ਪ੍ਰੋਟੋਕਾਲ (Kyoto Protcol) ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਗੀਨ ਹਾਊਸ ਗੈਸਾਂ ਦੇ ਨਿਕਲਣ ਦੀ ਸੀਮਾ ਨਿਰਧਾਰਨ ਸੰਬੰਧੀ ਵਿਕਸਿਤ ਦੇਸ਼ ਰਾਜ਼ੀ ਹੋ ਗਏ ।
ਪ੍ਰਸ਼ਨ 19.
ਪਹਿਲਾ ਪ੍ਰਿਥਵੀ ਉੱਚ ਕੋਟੀ ਸੰਮੇਲਨ (Earth Summit) ਦਾ ਆਯੋਜਨ ਕਿੱਥੇ ਹੋਇਆ ?
ਉੱਤਰ-
ਇਸ ਸੰਮੇਲਨ ਦਾ ਆਯੋਜਨ ਸੰਨ 1972 ਨੂੰ ਸਵੀਡਨ ਦੀ ਰਾਜਧਾਨੀ ਸਟਾਕਹਾਮ (Stockhom) ਵਿਚ ਕੀਤਾ ਗਿਆ ।
ਪ੍ਰਸ਼ਨ 20.
ਦੂਜੀ ਪਿਥਵੀ ਉੱਚ ਕੋਟੀ ਮੀਟਿੰਗ ਦੀ ਕਾਰਜ ਸੂਚੀ (Agenda) ਕੀ ਸੀ ?
ਉੱਤਰ-
ਸੰਨ 1992 ਵਿਖੇ ਰਿਓ ਡੀ ਜੈਨੇਰੀਓ ਬ੍ਰਾਜ਼ੀਲ ਵਿਚ ਹੋਏ ਇਸ ਸੰਮੇਲਨ ਦਾ ਮੁੱਖ ਏਜੰਡਾ ਵਿਸ਼ਵ ਤਾਪਨ (Global Warming) ਸੀ ।
ਪ੍ਰਸ਼ਨ 21.
ਸੀ. ਐੱਫ., ਐੱਲ (CFL) ਦਾ ਵਿਸਥਾਰ ਲਿਖੋ ।
ਉੱਤਰ-
ਸੀ. ਐੱਫ. ਐੱਲ. = ਨਿਪੀੜਤ ਪ੍ਰਤਿਦੀਪਤ ਲੈਂਪ
(CFL = Compressed Fluorescent Lamp)
ਪ੍ਰਸ਼ਨ 22.
ਮੱਧ ਪ੍ਰਦੇਸ਼ ਵਿੱਚ ਨਰਮਦਾ ਪ੍ਰਾਜੈਕਟ ਦਾ ਵਿਰੋਧ ਕਿਸ ਨੇ ਕੀਤਾ ?
ਉੱਤਰ-
ਮੱਧ ਪ੍ਰਦੇਸ਼ ਦੇ ਨਰਮਦਾ ਬਚਾਉ ਅੰਦੋਲਨ ਦਾ ਵਿਰੋਧ ਮੇਧਾ ਪਾਟੇਕਰ ਨੇ ਕੀਤਾ ।
ਪ੍ਰਸ਼ਨ 23.
LIFE ਦਾ ਵਿਸਤਾਰ ਕਰੋ ।
ਉੱਤਰ-
LIFE = Life Initiative Faculty for Urban Environment.
ਪ੍ਰਸ਼ਨ 24.
S D N P ਦਾ ਵਿਸਤਾਰ ਕਰੋ ।
ਉੱਤਰ-
S D N P = Sustainable Development Network Programme.
ਪ੍ਰਸ਼ਨ 25.
ਕਿਸੇ ਦੋ ਆਧੁਨਿਕ ਬਿਜਲੀ ਯੰਤਰਾਂ ਦੇ ਨਾਂ ਦੱਸੋ, ਜਿਨ੍ਹਾਂ ਕਰਕੇ ਊਰਜਾ ਦੀ ਖ਼ਪਤ ਵਧੀ ਹੈ ?
ਉੱਤਰੇ-
ਵਾਯੂ ਅਨੁਕੂਲਿਨ ਯੰਤਰ (AC), ਟੈਲੀਵਿਜ਼ਨ, ਕਮਰਾ ਗਰਮ ਕਰਨ ਵਾਲਾ ਯੰਤਰ, ਫ਼ਰਿਜ਼ ਆਦਿ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਉਹ ਕਿਹੜਾ ਸਥਾਨ ਹੈ ਜਿੱਥੋਂ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਦਾ ਆਰੰਭ ਕੀਤਾ ਜਾ ਸਕਦਾ ਹੈ ?
ਉੱਤਰ-
ਕੁਦਰਤੀ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਦੇ ਲਈ ਸਭ ਤੋਂ ਚੰਗੀ ਜਗਾ ਘਰ ਹੀ ਹੈ ਅਤੇ ਇਸ ਤੋਂ ਬਾਅਦ ਤੁਹਾਡਾ ਗੁਆਂਢ ਮੱਥਾ (Neighbourhood) ਆਉਂਦਾ ਹੈ । ਤੁਹਾਡੇ ਕੰਮ ਕਰਨ ਵਾਲੀ ਜਗਾ ਅਤੇ ਆਖ਼ਿਰ ਵਿਚ ਕੌਮੀ ਸਰਕਾਰ ਅਤੇ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਅੰਤਰ-ਰਾਸ਼ਟਰੀ ਸੰਧੀਆਂ (Agreements) ਦੀ ਵਾਰੀ ਆਉਂਦੀ ਹੈ ।
ਪ੍ਰਸ਼ਨ 2.
ਵਾਤਾਵਰਣ ਦੀ ਸੁਰੱਖਿਆ ਸੰਬੰਧੀ ਕੋਈ ਵਿਅਕਤੀ ਜਾਂ ਗਰੁੱਪ ਆਪਣਾ ਯੋਗਦਾਨ ਕਿਸ ਤਰ੍ਹਾਂ ਪਾ ਸਕਦਾ ਹੈ ? ਕੋਈ ਚਾਰ ਤਰੀਕਿਆਂ ਦੀ ਲਿਸਟ ਬਣਾਓ ।
ਉੱਤਰ-
- ਆਵਾਸ ਕਲੱਬਾਂ (Eco-clubs) ਜਾਂ ਵਾਤਾਵਰਣੀ ਗਰੁੱਪ ਸਥਾਪਿਤ ਕਰਕੇ ਅਤੇ ਨਵੇਂ ਮੈਂਬਰਾਂ ਨੂੰ ਭਰਤੀ ਕਰਕੇ ।
- ਸਥਾਨਕ ਪੱਧਰ ‘ਤੇ ਜਿਵੇਂ ਕਿ ਮਿਊਂਸੀਪਲ ਕਮੇਟੀ ਦੇ ਪ੍ਰਧਾਨ/ਕਮਿਸ਼ਨਰ, ਪੰਚਾਇਤ ਦੇ ਮੈਂਬਰ ਅਤੇ ਸਥਾਨਕ ਐੱਮ.ਐੱਲ.ਏ. ਨਾਲ ਅਤੇ ਫ਼ੈਸਲੇ ਲੈਣ ਵਾਲਿਆਂ ਨਾਲ ਸਲਾਹਮਸ਼ਵਰਾ ਅਤੇ ਵਿਚਾਰ-ਵਟਾਂਦਰਾ ਕਰਕੇ !
- ਸ਼ੈ-ਇੱਛਿਤ ਕੰਮ (Voluntary work) ਨਾਲ ਸੰਬੰਧਿਤ ਅਗਾਊਂ ਸਮੇਂ ਲਈ ਲਾਹੇਵੰਦ ਕੈਰੀਅਰ ਅਪਣਾ ਕੇ । ਇਨ੍ਹਾਂ ਵਿਚ ਭਾਰਤੀ ਭਾਸ਼ਾਵਾਂ, ਆਰਥਿਕਤਾ, ਪਰਿਸਥਿਤੀ ਵਿਗਿਆਨ, ਗ੍ਰਾਮੀਣ/ਪੇਂਡੂ ਬੰਧਣ, ਸਮਾਜ ਸੇਵਾ, ਜਨ ਸਿਹਤ, ਕੁਦਰਤੀ ਸਾਧਨ ਪਾਲਿਸੀ, ਹਾਈਡੁਲੋਜੀ (Hydrology), ਮਾਨਵ-ਵਿਗਿਆਨ (Anthropology) ਆਦਿ ਸ਼ਾਮਿਲ ਹਨ ।
- ਜੇਕਰ ਲੋੜ ਮਹਿਸੂਸ ਹੋਵੇ ਤਾਂ ਜਨਹਿੱਤ ਮੁਕੱਦਮੇਬਾਜ਼ੀ ਦੁਆਰਾ ਕਚਹਿਰੀ ਦੀ ਸਹਾਇਤਾ ਲਈ ਜਾ ਸਕਦੀ ਹੈ ।
ਪ੍ਰਸ਼ਨ 3.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਨਾਲ ਸੰਬੰਧਿਤ ਸਿੱਖਿਆ ਢੋਢੁਆਈ ਅਤੇ ਪ੍ਰਦੂਸ਼ਣ ਬਾਰੇ ਇਕ ਵਿਅਕਤੀ ਆਪਣੀ ਮਹੱਤਵਪੂਰਨ ਭੂਮਿਕਾ ਕਿਸ ਤਰ੍ਹਾਂ ਨਿਭਾ ਸਕਦਾ ਹੈ ?
ਉੱਤਰ-
- ਸਿੱਖਿਆ ਅਤੇ ਵਿਅਕਤੀ ਦੀ ਭੂਮਿਕਾ – ਲੋਕਾਂ ਨੂੰ ਵਾਤਾਵਰਣ ਤੋਂ ਜਾਣੂ ਕਰਵਾਉਣਾ, ਤਾਂ ਜੋ ਲੋਕਾਂ ਨੂੰ ਉਹਨਾਂ ਦੁਆਰਾ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੇ ਪ੍ਰਭਾਵਾਂ ਬਾਰੇ ਗਿਆਨ ਹੋ ਸਕੇ ਅਤੇ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਜਾਣਕਾਰੀ ਮਿਲ ਸਕੇ ।
- ਢੋਆ – ਢੁਆਈ ਅਤੇ ਵਿਅਕਤੀ ਦੀ ਭੂਮਿਕਾ-ਸਰਕਾਰੀ ਟ੍ਰਾਂਸਪੋਰਟ ਦੇ ਸਾਧਨਾਂ ਦੀ ਵਰਤੋਂ ਕਰਕੇ, ਆਪਣੇ ਦੋ ਪਹੀਆਂ ਅਤੇ ਚਾਰ ਪਹੀਆਂ ਵਾਹਨਾਂ ਨੂੰ ਠੀਕ-ਠਾਕ ਹਾਲਤ ਵਿੱਚ ਰੱਖ ਕੇ ਅਤੇ ਪੈਦਲ ਚਲ-ਫਿਰ ਕੇ ਝੱਲਣਯੋਗ ਵਿਕਾਸ ਲਈ ਯੋਗਦਾਨ ਪਾਇਆ ਜਾ ਸਕਦਾ ਹੈ ।
- ਪ੍ਰਦੂਸ਼ਣ ਅਤੇ ਵਿਅਕਤੀ ਦੀ ਭੂਮਿਕਾ – ਪਾਣੀ, ਹਵਾ ਜਾਂ ਮਿੱਟੀ ਆਦਿ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣ ਦੇ ਲਈ ਇਹਨਾਂ ਵਿਚ ਠੋਸ ਅਤੇ ਤਰਲ ਤੇ ਵਿਸ਼ੈਲੇ ਪਦਾਰਥਾਂ ਨੂੰ ਪਾਣੀ ਆਦਿ ਵਿਚ ਨਾ ਸੁੱਟਿਆ ਜਾਵੇ, ਪੱਤਿਆਂ ਅਤੇ ਖੇਤੀਬਾੜੀ ਦੇ ਕਚਰੇ ਨੂੰ ਨਾ ਸਾੜਿਆ ਜਾਵੇ ।
ਪ੍ਰਸ਼ਨ 4.
ਅੰਮ੍ਰਿਤਾ ਦੇਵੀ ਵੱਲੋਂ ਸ਼ੁਰੂ ਕੀਤੇ ਗਏ ਚਿਪਕੋ ਅੰਦੋਲਨ ਦੇ ਕੀ ਨਤੀਜੇ ਨਿਕਲੇ ? ਉੱਤਰ-ਬਿਸ਼ਨੋਈ ਸਮੁਦਾਇ ਦੀ ਹਿੰਮਤ ਦੀ ਤਾਰੀਫ਼ ਕਰਦਿਆਂ ਹੋਇਆਂ, ਮਹਾਰਾਜਾ ਅਭੈ ਸਿੰਘ ਨੇ ਆਪਣੇ ਆਦਮੀਆਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਲਈ, ਸਗੋਂ ਤਾਂਬੇ ਦੀ ਤਸ਼ਤਰੀ (Copper plate) ‘ਤੇ ਖੁਦਿਆ ਹੋਇਆ ਹੇਠਾਂ ਦਿੱਤਾ ਫਰਮਾਣ ਜਾਰੀ ਕਰ ਦਿੱਤਾ ।
- ਬਿਸ਼ਨੋਈ ਸਮੁਦਾਇ ਦੇ ਲਗਾਨ ਦੇਣ ਵਾਲੇ ਪਿੰਡਾਂ ਦੇ ਘੇਰੇ ਵਿਚ ਹਰੇ ਦਰੱਖ਼ਤਾਂ ਦੇ ਕੱਟਣ ਅਤੇ ਜਾਨਵਰਾਂ ਦਾ ਸ਼ਿਕਾਰ ਕਰਨ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ।
- ਜੇਕਰ ਕੋਈ ਮਨੁੱਖ ਗ਼ਲਤੀ ਨਾਲ ਇਸ ਹੁਕਮ ਦੀ ਉਲੰਘਣਾ ਕਰੇਗਾ ਤਾਂ ਰਾਜ ਉਸ ‘ਤੇ ਮੁਕੱਦਮਾ ਚਲਾ ਕੇ ਉਸ ਨੂੰ ਸਖ਼ਤ ਸਜ਼ਾ ਦੇਵੇਗਾ ।
- ਸ਼ਾਹੀ ਘਰਾਣੇ ਦਾ ਕੋਈ ਵੀ ਮੈਂਬਰ ਬਿਸ਼ਨੋਈ ਪਿੰਡਾਂ ਦੇ ਖੇਤਰ ਵਿਚ ਜਾਨਵਰਾਂ ਦਾ ਸ਼ਿਕਾਰ ਨਹੀਂ ਕਰੇਗਾ ।
ਪ੍ਰਸ਼ਨ 5.
700 ਕਿਲੋਮੀਟਰ ਦੀ ਪੈਦਲ ਯਾਤਰਾ ਦੇ ਦੌਰਾਨ ਸੁੰਦਰ ਲਾਲ ਬਹੂਗੁਣਾ ਨੇ ਕੀ ਨਾਅਰਾ ਦਿੱਤਾ ? ਉਸ ਬਾਰੇ ਲਿਖੋ ।
ਉੱਤਰ-
ਸੁੰਦਰ ਲਾਲ ਬਹੂਗੁਣਾ ਵੱਲੋਂ ਦਿੱਤੇ ਇਸ ਨਾਅਰੇ “ਦਰੱਖਤਾਂ ਨੂੰ ਚਿਪਕ ਜਾਓ ਅਤੇ ਉਹਨਾਂ ਨੂੰ ਕੱਟੇ ਜਾਣ ਤੋਂ ਬਚਾਓ, ਪਹਾੜਾਂ ਦੀ ਜਾਇਦਾਦ ਨੂੰ ਲੁੱਟੇ ਜਾਣ ਤੋਂ ਬਚਾਓ” ਨੂੰ ਗਾਉਂਦਿਆਂ ਹੋਇਆਂ ਗੜਵਾਲ ਅਤੇ ਕੁਮਾਉਂ ਦੇ ਯੁਵਕਾਂ ਨੇ 700 ਕਿ.ਮੀ. ਦੀ ਪੈਦਲ ਯਾਤਰਾ ਕੀਤੀ ।
ਪਸ਼ਨ 6.
ਅੰਨਾ ਹਜ਼ਾਰੇ (Anna Hazare) ਦੀ ਕੀ ਭੂਮਿਕਾ ਹੈ ?
ਉੱਤਰ-
ਅੰਨਾ ਹਜ਼ਾਰੇ ਦੀ ਭੂਮਿਕਾ (Role of Anna Hazare) – ਕਿਸ਼ਨ ਬਾਬੂਰਾਓ ਹਜ਼ਾਰੇ, ਜਿਹੜਾ ਕਿ ਆਮਟੇ (Amte) (ਵੱਡਾ ਭਰਾ) ਵਜੋਂ ਵਧੇਰੇ ਕਰਕੇ ਜਾਣਿਆ ਜਾਂਦਾ ਹੈ ਦੀ ਮਹਾਂਰਾਸ਼ਟਰ ਪ੍ਰਾਂਤ ਦੇ ਜ਼ਿਲ੍ਹਾ ਅਹਿਮਦਨਗਰ ਦੇ ਵਾਤਾਵਰਣੀ ਅਤੇ ਸਮਾਜੀ ਬਿਹਤਰੀ ਲਈ ਮੁੱਖ ਭੂਮਿਕਾ ਹੈ । ਇਸ ਕੰਮ ਵਿਚ ਬਹੁਤ ਵੱਡੀ ਗਿਣਤੀ ਵਿਚ ਰੁੱਖਾਂ ਨੂੰ ਲਗਾਉਣਾ ਅਤੇ ਮੀਂਹ ਦੇ ਪਾਣੀ ਦੀ ਪ੍ਰਭਾਵਸ਼ਾਲੀ ਸਾਂਭ-ਸੰਭਾਲ ਸ਼ਾਮਿਲ ਹਨ । 1975 ਤੋਂ ਸ਼ੁਰੂ ਕੀਤੇ ਗਏ ਨਿਗੂਣੇ ਜਿਹੇ ਆਰੰਭ ਦੇ ਫਲਸਰੂਪ ਗ਼ਰੀਬੀ ਨਾਲ ਭਰਿਆ ਹੋਇਆ ਰਾਲੇਗਨ ਸਿਧੀ (Rolegan Sidhi) ਨਾਮਕ ਪਿੰਡ ਨਮੂਨੇ ਦੇ ਇਕ ਪਿੰਡ ਵਿਚ ਤਬਦੀਲ ਹੋ ਚੁੱਕਿਆ ਹੈ ਜਿਹੜਾ ਕਿ ਹੋਰਨਾਂ ਦੇ ਵਾਸਤੇ ਪ੍ਰੇਰਨਾ ਸਰੋਤ ਅਤੇ ਉਮੀਦ ਦਾ ਸਰੋਤ ਬਣ ਗਿਆ ਹੈ । ਅੱਜ-ਕਲ੍ਹ ਸ੍ਰੀ ਅੰਨਾ ਹਜ਼ਾਰੇ ਜਨ ਲੋਕਪਾਲ ਬਿੱਲ ਬਾਰੇ ਬੜੇ ਸਰਗਰਮ ਹਨ ।
ਪ੍ਰਸ਼ਨ 7.
ਵਾਤਾਵਰਣ ਅਤੇ ਜੰਗਲਾਤ ਮੰਤਰਾਲਾ (Ministry of Environment and Forests) ਨੇ ਕਿਹੜੀਆਂ ਮੁੱਖ ਕਿਰਿਆਵਾਂ ਆਰੰਭੀਆਂ ਹਨ ? ਸੂਚੀਬੱਧ ਕਰੋ ।
ਉੱਤਰ-
ਵਾਤਾਵਰਣ ਅਤੇ ਜੰਗਲਾਤ ਮੰਤਰਾਲਾ (The Ministry of Environment and Forests) – ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਕੇਂਦਰੀ ਸਰਕਾਰ ਦੀ ਪ੍ਰਬੰਧਕ ਪ੍ਰਣਾਲੀ ਦੀ ਇਕ ਕੇਂਦਰੀ ਏਜੰਸੀ (Nodal agency) ਹੈ । ਵਾਤਾਵਰਣ ਅਤੇ ਵਣਾਂ ਨਾਲ ਸੰਬੰਧਿਤ ਕਾਰਜਾਂ ਜਿਵੇਂ ਕਿ ਯੋਜਨਾਵਾਂ ਤਿਆਰ ਕਰਨੀਆਂ, ਤਰੱਕੀ, ਤਾਲ-ਮੇਲ ਅਤੇ ਇਹਨਾਂ ਪ੍ਰੋਗਰਾਮਾਂ ਦੀ ਦੇਖ-ਭਾਲ ਕਰਨਾ ਇਸ ਏਜੰਸੀ ਦੇ ਕਾਰਜ ਖੇਤਰ ਵਿਚ ਆਉਂਦੇ ਹਨ । ਭਾਰਤ ਵਿਚ ਇਹ ਏਜੰਸੀ, ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (United Nations Environment Programme) ਦੀ ਕੇਂਦਰੀ ਏਜੰਸੀ ਵਜੋਂ ਵੀ ਕੰਮ ਕਰਦੀ ਹੈ ।
ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਹੇਠ ਲਿਖੀਆਂ ਮੁੱਖ ਗਤੀਵਿਧੀਆਂ ਕਰਦਾ ਹੈ :-
- ਬਨਸਪਤੀ ਸਮੂਹ, ਪਾਣੀ ਸਮੂਹ, ਵਣਾਂ ਅਤੇ ਜੰਗਲੀ ਜੀਵਨ ਦਾ ਸੁਰੱਖਿਅਣ ।
- ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ।
- ਪਤਨ ਹੋਏ ਖੇਤਰਾਂ (Degraded areas) ਦੀ ਪੁਨਰ ਪ੍ਰਾਪਤੀ ਅਤੇ ਵਣ ਰੋਪਣ ਦੇ ਇਲਾਵਾ ਵਾਤਾਵਰਣ ਦੇ ਕਾਨੂੰਨ ਦੇ ਦਾਇਰੇ ਅੰਦਰ ਰਹਿੰਦਿਆਂ ਹੋਇਆਂ ਅਪਰਨ ਹੋਏ ਖੇਤਰਾਂ ਦੀ ਪੁਨਰ ਪ੍ਰਾਪਤੀ ਅਤੇ ਵਣ ਰੋਪਣ ਦੇ ਇਲਾਵਾ ਵਾਤਾਵਰਣ ਦੀ ਸੁਰੱਖਿਆ ।
ਕਾਫ਼ੀ ਸੰਖਿਆ ਵਿਚ ਮੰਡਲ, ਨਿਰਦੇਸ਼ਾਲਿਆ (Directorate) ਬੋਰਡ, ਅਧੀਨ ਦਫ਼ਤਰ (Subordinate offices), ਖ਼ੁਦਮੁਖਤਿਆਰ ਸੰਸਥਾਵਾਂ (Autonomous bodies) ਅਤੇ ਪਬਲਿਕ ਸੈਕਟਰ ਕਾਰੋਬਾਰ ਕਰਨ ਵਾਲੀਆਂ ਸੰਸਥਾਵਾਂ ਇਸ ਮੰਤਰਾਲਾ ਦੀ ਜੱਥੇਬੰਦਕ ਬਣਤਰ ਦੇ ਵਿਚ ਆਉਂਦੇ ਹਨ ।
ਵਾਤਾਵਰਣ ਅਤੇ ਵਣ ਮੰਤਰਾਲਾ ਵਲੋਂ ਕੀਤੇ ਗਏ ਕੰਮ ਹੇਠ ਲਿਖੇ ਹਨ-
(i) ਭਾਰਤ ਸਰਕਾਰ ਦਾ ਇਹ ਮੰਤਰਾਲਾ ਸਰਕਾਰ ਦੀ ਪ੍ਰਬੰਧਕੀ ਬਣਤਰ ਵਜੋਂ ਇਕ ਵਿਸ਼ੇਸ਼ ਏਜੰਸੀ ਵਜੋਂ ਕਾਰਜ ਕਰਦਾ ਹੈ ਅਤੇ ਇਹ ਮੰਤਰਾਲਾ ਸਰਕਾਰ ਦੇ ਵਾਤਾਵਰਣ ਅਤੇ ਵਣਾਂ ਸੰਬੰਧੀ ਪ੍ਰੋਗਰਾਮਾਂ ਨੂੰ ਲਾਗੂ ਕਰਨ, ਦੇਖਭਾਲ ਕਰਨ ਦਾ ਕਾਰਜ ਕਰਨ ਦੇ ਇਲਾਵਾ ਇਹ ਮੰਤਰਾਲਾ ਦੇਸ਼ ਵਿਚ (UNEP) (ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ) ਦੀ ਨੋਡਲ ਏਜੰਸੀ ਵਜੋਂ ਵੀ ਕਾਰਜ ਕਰਦਾ ਹੈ ।
ਪ੍ਰਸ਼ਨ 8.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਸੰਬੰਧੀ ਆਯੋਜਨ ਕੀਤੇ ਗਏ ਵਿਸ਼ਵ ਸੰਮੇਲਨ ਦੀ ਮੁੱਖ ਵਿਸ਼ਾ-ਵਸਤੂ (Main thenne) ਕੀ ਸੀ ?
ਉੱਤਰ-
2002 ਨੂੰ ਜੌਹਨਸਬਰਗ ਵਿਖੇ ਝੱਲਣਯੋਗ ਵਿਕਾਸ ਸੰਬੰਧੀ ਆਯੋਜਨ ਕੀਤੇ ਗਏ ਸੰਮੇਲਨ ਵਿਚ ਵਾਤਾਵਰਣ ਨਾਲ ਸੰਬੰਧਿਤ ਚਰਚਾ ਕੀਤੀ ਗਈ । ਇਸ ਚਰਚਾ ਵਿਚ ਨਵੀਂ ਕਿਸਮ ਦੀ ਵਿਧੀ, ਭਾਵ ਝੱਲਣਯੋਗਟਿਕਾਊ ਵਿਕਾਸ ਦੇ ਲਾਗੂ ਕਰਨ ਦੇ ਬਾਰੇ ਵਿਚਾਰਵਟਾਂਦਰਾ ਕੀਤਾ ਗਿਆ ।
ਪ੍ਰਸ਼ਨ 9.
ਵਾਤਾਵਰਣ ਦੇ ਪ੍ਰਬੰਧਣ ਅਤੇ ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਵਿਕਾਸ ਬਾਰੇ ਗ਼ੈਰ-ਸਰਕਾਰੀ ਸੰਸਥਾਵਾਂ ਦੁਆਰਾ ਨਿਭਾਈ ਜਾਂਦੀ ਭੂਮਿਕਾ ਦਾ ਵਰਣਨ ਕਰੋ । ਉੱਤਰ-
ਗੈਰ-ਸਰਕਾਰੀ ਸੰਸਥਾਵਾਂ (Non Government Organisation) ਸੈ-ਇੱਛਿਤ ਏਜੰਸੀਆਂ ਹਨ, ਜਿਹੜੀਆਂ ਸਰਕਾਰ ਅਤੇ ਸਥਾਨਿਕ ਲੋਕਾਂ ਦੇ ਦਰਮਿਆਨ ਇਕ ਲੜੀ ਵਜੋਂ ਕੰਮ ਕਰਦੀਆਂ ਹਨ । ਇਹ ਸੰਸਥਾਵਾਂ ਕਿਰਿਆ ਗਰੁੱਪ (Action group) ਅਤੇ ਦਬਾਉ ਗਰੁੱਪ (Pressure gioup) ਦੋਵੇਂ ਹੀ ਤਰ੍ਹਾਂ ਕੰਮ ਕਰਦੇ ਹਨ । ਵਾਤਾਵਰਣ ਦੇ ਪ੍ਰਬੰਧਣ ਅਤੇ ਸੁਰੱਖਿਆ ਦੇ ਲਈ ਇਹ ਗਰੁੱਪ ਜਨ ਅੰਦੋਲਨ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਕਰਦੇ ਹਨ ।
ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਚਲਾਏ ਜਾਂਦੇ ਵਾਤਾਵਰਣ ਨਾਲ ਸੰਬੰਧਿਤ ਕੁੱਝ ਅੰਦੋਲਨ ਇਹ ਹਨ :
- ਚਿਪਕੋ ਅੰਦੋਲਨ (Chipko Andolan) – ਟਿਹਰੀ-ਗੜਵਾਲ ਖੇਤਰ ਵਿਚ ਚਲਾਏ ਗਏ ਇਸ ਅੰਦੋਲਨ ਦਾ ਮੁੱਖ ਮੰਤਵ ਦਰੱਖ਼ਤਾਂ ਦੀ ਕਟਾਈ ਕਰਨ ਨੂੰ ਰੋਕਣਾ ਸੀ, ਤਾਂ ਜੋ ਜੀਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ ।
- ਨਰਮਦਾ ਬਚਾਉ ਅੰਦੋਲਨ (Narmada Bachao Andolan, NBA) – ਇਸ ਅੰਦੋਲਨ ਦਾ ਆਰੰਭ ਕਲਪ ਵਿਕਿਸ਼ (Kalpa Viraksh) ਨਾਮ ਵਾਲੇ ਗੈਰ-ਸਰਕਾਰੀ ਸੰਗਠਨ ਵੱਲੋਂ ਕੀਤਾ ਗਿਆ । ਇਸ ਅੰਦੋਲਨ ਦੀ ਅਗਵਾਈ ਮੇਧਾ ਪਾਟੇਕਰ ਨੇ ਕੀਤੀ, ਤਾਂ ਜੋ ਸਰਦਾਰ ਸਰੋਵਰ ਦੇ ਬਣਨ ਦੇ ਫਲਸਰੂਪ ਸਥਾਨਿਕ ਲੋਕਾਂ ਦਾ ਸਥਾਨੰਤਰਨ ਰੋਕਿਆ ਜਾਵੇ ਅਤੇ ਪ੍ਰਭਾਵੀ ਖੇਤਰ ਨੂੰ ਸਰਦਾਰ ਸਰੋਵਰ ਵਿਚ ਡੁੱਬਣ ਤੋਂ ਬਚਾਇਆ ਜਾ ਸਕੇ ।
- ਕੇਰਲਾ ਸ਼ਾਸਤਰ ਸਾਹਿਤਿਆ ਪਰਿਸ਼ਦ (Kerala Sastra Sahitya Parishad) – ਇਸ ਪਰਿਸ਼ਦ ਨੇ ਸਾਈਲੈਂਟ ਘਾਟੀ (Silent Valley) ਦੇ ਵੱਡਮੁੱਲੇ ਬਨਸਪਤੀ ਸਮੂਹ ਅਤੇ ਪ੍ਰਾਣੀ ਸਮੂਹ ਨੂੰ ਬਚਾਉਣ ਦੇ ਮੰਤਵ ਨਾਲ ਸਾਈਲੈਂਟ ਘਾਟੀ ਬਹੁਮੰਤਵੀ ਪ੍ਰਾਜੈਕਟ ਦਾ ਵਿਰੋਧ ਕੀਤਾ ।
- ਸ਼ੁੱਧ ਅਤੇ ਸਾਫ਼ ਸੁਥਰੇ ਵਾਤਾਵਰਣ ਲਈ ਸੁਸਾਇਟੀ (Society for Clean Environment) – ਇਸ ਸੁਸਾਇਟੀ ਨੂੰ ਮੁੰਬਈ ਵਿਖੇ 1981 ਨੂੰ ਸ਼ੁਰੂ ਕੀਤਾ ਗਿਆ । ਇਸ ਸੁਸਾਇਟੀ ਦਾ ਮੁੱਖ ਉਦੇਸ਼ ਅੰਤਰ ਸਕੂਲੀ ਅਤੇ ਕਾਲਜਾਂ ਅੰਦਰ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਮੁਕਾਬਲਿਆਂ ਆਦਿ ਦਾ ਆਯੋਜਨ ਕਰਕੇ ਵਿਦਿਆਰਥੀਆਂ ਅੰਦਰ ਵਾਤਾਵਰਣ ਸੰਬੰਧੀ ਸੁਕਿਰਿਆਵੀ ਰੁਚੀ ਪੈਦਾ ਕਰਨਾ ਹੈ ।
ਪ੍ਰਸ਼ਨ 10.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਦੇ ਲਈ ਵਿਅਕਤੀਆਂ ਅਤੇ ਸਮੁਦਾਇ ਦੀ ਭੂਮਿਕਾ ਦਾ ਵਰਣਨ ਕਰੋ ।
ਉੱਤਰ-
ਕੁਦਰਤੀ ਸਾਧਨਾਂ ਦੀ ਸੁਰੱਖਿਆ, ਜ਼ਰੁਰੀ ਜੈਵਿਕ ਕਿਰਿਆਵਾਂ, ਧਰਤੀ ਦੀਆਂ ਜੀਵਨ ਸਹਾਇਕ ਪ੍ਰਣਾਲੀਆਂ ਨੂੰ ਕਾਇਮ ਰੱਖਦਿਆਂ ਹੋਇਆਂ ਸਾਧਨਾਂ ਦੀ ਉਪਲੱਬਧੀ ਅਤੇ ਕਾਇਮ ਰਹਿਣ ਯੋਗਤਾ (Sustainability) ਨੂੰ ਯਕੀਨੀ ਬਣਾਉਣਾ, ਜੀਵ ਵਿਭਿੰਨਤਾ ਦਾ ਸੁਰੱਖਿਅਣ, ਝੱਲਣਯੋਗ ਵਿਕਾਸ ਵਿੱਚ ਸ਼ਾਮਿਲ ਹਨ । ਇਸ ਸੰਬੰਧ ਵਿਚ ਵਿਅਕਤੀ ਅਤੇ ਸਮੁਦਾਇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ-
- ਬਚਪਨ ਤੋਂ ਹੀ ਵਾਤਾਵਰਣੀ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਕੇ, ਬੱਚਿਆਂ ਦੇ ਦਿਲਾਂ/ਮਨਾਂ ਅੰਦਰ ਧਰਤੀ ਸੰਬੰਧੀ ਨੇਕ ਵਿਚਾਰਧਾਰਾ ਪੈਦਾ ਕੀਤੀ ਜਾ ਸਕਦੀ ਹੈ ।
- ਪਾਣੀ, ਹਵਾ, ਊਰਜਾ ਅਤੇ ਮਿੱਟੀ ਆਦਿ ਦੀ ਸੁਰੱਖਿਆ ਕਰਨ ਦੇ ਲਈ ਕਈ ਪ੍ਰਕਾਰ ਦੀਆਂ ਵਿਧੀਆਂ ਨੂੰ ਅਪਨਾਇਆ ਜਾ ਸਕਦਾ ਹੈ ।
- ਕੁਦਰਤੀ ਸਾਧਨ ਵਲ 3-R ਪਹੁੰਚ ਅਪਨਾਉਣਾ ।
ਪ੍ਰਸ਼ਨ 11.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਦੇ ਲਈ ਤਕਨੀਕੀ ਪ੍ਰਤੀ (Technological progress) ਦੀ ਕੀ ਭੂਮਿਕਾ ਹੈ ?
ਉੱਤਰ-
- ਰਸਾਇਣਿਕ ਜੀਵਨਾਸ਼ਕ ਪਦਾਰਥਾਂ (Chemical pesticides) ਦੀ ਥਾਂ ਜੀਵ ਪੈਸਟੀਸਾਈਡਜ਼ (Bio-pesticides) ਲਏ ਜਾਣ ਦੇ ਫਲਸਰੂਪ ਮਨੁੱਖੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਅਤੇ ਪਾਣੀ ਦਾ ਦੂਸ਼ਿਤ ਹੋਣ ਤੋਂ ਬਚਾਅ ਹੋ ਗਿਆ ਹੈ ।
- ਨਾਂਸਟੋਕ (Nostoc), ਐਨਾਬੀਨਾ (Anabaena) ਅਤੇ ਨਾਈਟ੍ਰੋਜਨ ਦਾ ਯੋਗਿਕੀਕਰਨ ਵਾਲੇ ਬੈਕਟੀਰੀਆ ਦੇ ਕਾਰਨ ਨਾ ਕੇਵਲ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਹੀ ਵਾਧਾ ਹੋਇਆ ਹੈ, ਸਗੋਂ ਫ਼ਸਲਾਂ ਦੀ ਉਪਜ ਵੀ ਕਾਫ਼ੀ ਵਧੀ ਹੈ ।
- ਬਾਇਓਗੈਸ ਪ੍ਰੋਗਰਾਮਾਂ ਦੇ ਕਾਰਨ ਨਾ ਕੇਵਲ ਊਰਜਾ ਦੀ ਪ੍ਰਾਪਤੀ ਹੀ ਹੋਈ ਹੈ, ਸਗੋਂ ਖੇਤੀ ਲਈ ਕੀਮਤੀ ਕਾਰਬਨੀ ਖਾਦ ਵੀ ਪ੍ਰਾਪਤ ਹੁੰਦੀ ਹੈ ।
- ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਦੇ ਸੁਧਰੇ ਹੋਏ ਤਰੀਕੇ, ਜਲ ਵਿਭਾਜਕ (Watersheds) ਅਤੇ ਜ਼ਮੀਨ ਹੇਠਲੇ ਪਾਣੀ ਦਾ ਢੁੱਕਵਾਂ ਪ੍ਰਬੰਧਣ, ਜਨਸੰਖਿਆ, ਪੈਦਾਇਸ਼ ਰੋਕਣ ਦੇ ਤਰੀਕੇ ਅਤੇ ਬੰਜਰ ਤੋਂ ਸੁਧਾਰ (Reclamation of soil) ਆਦਿ ਕਾਇਮ ਰਹਿਣਯੋਗ . ਵਿਕਾਸ ਦੇ ਪ੍ਰਫੁਲਿਤ ਹੋਣ ਦੇ ਮੌਕਿਆਂ ਵਿਚ ਵਾਧਾ ਕਰਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਵਿਗਿਆਨ ਅਤੇ ਤਕਨਾਲੋਜੀ (Science and Technology) ਵਿਭਾਗ ਦੀਆਂ ਮੁੱਖ ਗਤੀਵਿਧੀਆਂ ਕੀ ਹਨ ?
ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨਾਲ ਸੰਬੰਧਿਤ ਕੁੱਝ ਕਿਰਿਆਵਾਂ ਦਾ ਵਰਣਨ ਕਰੋ ।
ਉੱਤਰ-
ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀਆਂ ਗਤੀਵਿਧੀਆਂ ਇਹ ਹਨ-
- ਖੋਜ ਅਤੇ ਵਿਕਾਸ ਪ੍ਰਾਜੈਕਟਾਂ, ਕੌਮੀ ਸੁਵਿਧਾਵਾਂ ਲਈ, ਵਿਸ਼ੇਸ਼ ਤਕਨਾਲੋਜੀ ਵਿਕਾਸ ਦੇ ਪ੍ਰੋਗਰਾਮਾਂ ਲਈ ਸਹਾਇਤਾ ਕਰਨਾ ।
- ਖੰਡ ਦੇ ਉਤਪਾਦਨ ਦੇ ਮਨੋਰਥ ਸੰਬੰਧੀ ਪ੍ਰਾਜੈਕਟ, ਪ੍ਰਤੀ ਕੰਪਾਜਿਟ ਸ਼ੈਲੀ (Composites) ਉੱਡਣੀ ਰਾਖ (Fly ash) ਦੀ ਵਰਤੋਂ ਅਤੇ ਨਿਪਟਾਰੇ ਸੰਬੰਧੀ ਨਵੀਆਂ ਤਕਨੀਕਾਂ ਨੂੰ ਸ਼ੁਰੂ ਕਰਨਾ ।
- ਅਗਾਊਂ ਸੂਚਨਾ ਅਤੇ ਮੁੱਲਾਂਕਣ ਤਕਨਾਲੋਜੀ ਕੌਂਸਿਲ (Technology Information Forecasting and Assessment Council) (TIFAC) ਦੁਆਰਾ ਸੂਚਨਾ ਸੰਬੰਧੀ ਤਕਨਾਲੋਜੀ ਅਤੇ ਘਰੇਲੂ ਪੱਧਰ ਤੇ ਤਿਆਰ ਕੀਤੀ ਗਈ ਤਕਨਾਲੋਜੀ ਨੂੰ ਉੱਨਤ ਕਰਨਾ ।
- ਅੰਤਰਰਾਸ਼ਟਰੀ ਪੱਧਰ ਤੇ ਵਿਗਿਆਨ ਅਤੇ ਤਕਨਾਲੋਜੀ ਵਿਚ ਸਹਿਯੋਗ ਅਤੇ ਵਿਕਸਿਤ ਦੇਸ਼ਾਂ ਨਾਲ ਸਾਂਝੇ ਪ੍ਰੋਗਰਾਮ ।
- ਸਮਾਜੀ-ਆਰਥਿਕ ਖੇਤਰ, ਵਿਸ਼ੇਸ਼ ਕਰਕੇ ਪੇਂਡੂ ਅਤੇ ਗ਼ਰੀਬ ਲੋਕਾਂ ਦੇ ਲਈ ਤਕਨੀਕਾਂ ਦਾ ਵਿਕਾਸ ।
- ਮੌਸਮ ਸੰਬੰਧੀ ਅਗਾਊਂ ਸੂਚਨਾਵਾਂ ਅਤੇ ਭੂਚਾਲ-ਵਿਗਿਅਨ ਸੰਬੰਧੀ ਨਿਰੀਖਣ ਦੇ ਲਈ ਸਹੂਲਤਾਂ ਵਿੱਚ ਵਾਧਾ ਕਰਨਾ ।
ਪ੍ਰਸ਼ਨ 2.
ਉਹਨਾਂ ਅੰਤਰਰਾਸ਼ਟਰੀ ਏਜੰਸੀਆਂ ਦੀ ਸੂਚੀ ਬਣਾਉ ਜਿਹੜੀਆਂ ਭਾਰਤ ਵਿਚ ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਦੇ ਕੰਮਾਂ ਨਾਲ ਸੰਬੰਧ ਰੱਖਦੀਆਂ ਹਨ ।
ਉੱਤਰ-
ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਹੇਠ ਲਿਖਿਆਂ ਦੇ ਲਈ ਕੇਂਦਰੀ ਏਜੰਸੀ ਵਜੋਂ ਕਾਰਜ ਕਰਦਾ ਹੈ-
- ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (United Nations Environment Programme UNEP)
- ਦੱਖਣ-ਏਸ਼ੀਆਂ ਸਹਿਯੋਗ ਵਾਤਾਵਰਣ ਪ੍ਰੋਗਰਾਮ (South Asia Co-operation Programme SACEP)
- ਪਹਾੜਾਂ ਦੇ ਏਕੀਕ੍ਰਿਤ ਵਿਕਾਸ ਲਈ ਅੰਤਰਰਾਸ਼ਟਰੀ ਕੇਂਦਰ (International Centre for Integrated Mountains Development ICIMOD)
- ਕੁਦਰਤ ਅਤੇ ਕੁਦਰਤੀ ਸਾਧਨਾਂ ਦੇ ਲਈ ਅੰਤਰਰਾਸ਼ਟਰੀ ਯੂਨੀਅਨ (International Union for Conservation of Nature and Natural Resources IUCN) ਇਹਨਾਂ ਦੇ ਇਲਾਵਾ ਕਈ ਹੋਰ ਅੰਤਰਰਾਸ਼ਟਰੀ ਏਜੰਸੀਆਂ, ਖੇਤਰੀ ਬੋਰਡ (Regional boards) ਅਤੇ ਬਹੁਪੱਖੀ (Multilateral) ਸੰਸਥਾਵਾਂ ਵੀ ਸ਼ਾਮਿਲ ਹਨ ।
ਪ੍ਰਸ਼ਨ 3.
ਵਾਤਾਵਰਣ ਦੇ ਉਹਨਾਂ ਇਕਰਾਰਨਾਮਿਆਂ ਦੀ ਸੂਚੀ ਬਣਾਓ ਜਿਨ੍ਹਾਂ ‘ਤੇ ਭਾਰਤ ਸਰਕਾਰ ਨੇ ਦਸਤਖ਼ਤ ਕੀਤੇ ਹਨ ।
ਉੱਤਰ-
ਭਾਰਤ ਨੇ ਜਿਨ੍ਹਾਂ ਅੰਤਰਰਾਸ਼ਟਰੀ ਇਕਰਾਰਨਾਮਿਆਂ ਉੱਤੇ ਦਸਤਖ਼ਤ ਕੀਤੇ ਹਨ, ਉਹਨਾਂ ਦੀ ਸੂਚੀ ਹੇਠ ਦਿੱਤੀ ਜਾਂਦੀ ਹੈ-
- ਵੇਲ਼ ਦੇ ਪਕੜਣ/ਮਾਰਨ ਨੂੰ ਨਿਯਮਬੱਧ ਕਰਨ ਸੰਬੰਧੀ ਅੰਤਰਰਾਸ਼ਟਰੀ ਸੰਮੇਲਨ (International Convention for regulation of whalling)
- ਅੰਤਰਰਾਸ਼ਟਰੀ ਪੌਦਾ ਸੁਰੱਖਿਅਣ ਸੰਮੇਲਨ (International Plant Protection Convention)
- ਐਂਟਾਰਟਿਕਾ ਇਕਰਾਰਨਾਮਾ (The Antartic Treaty)
- ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਸੇਜਲ ਜ਼ਮੀਨਾਂ ਦਾ ਸੰਮੇਲਨ (Convention on Wetlands of international importance)
- ਵਿਸ਼ਵ ਭਰ ਦੇ ਜੰਗਲੀ ਬਨਸਪਤੀ ਸਮੂਹ ਅਤੇ ਪ੍ਰਾਣੀ ਸਮੂਹ ਦੀਆਂ ਖ਼ਤਰੇ ਵਿਚਲੀਆਂ ਜਾਤੀਆਂ ਦੇ ਅੰਤਰਰਾਸ਼ਟਰੀ ਵਪਾਰ ਸੰਬੰਧੀ ਸੰਮੇਲਨ (Convention on International trade in Endangered species of Wild Flora and Fauna)
- ਸਮੁੰਦਰੀ ਜਹਾਜ਼ਾਂ ਦੁਆਰਾ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਸੰਬੰਧੀ 1978 ਨੂੰ ਹੋਏ ਅੰਤਰਰਾਸ਼ਟਰੀ ਸੰਮੇਲਨ ਦਾ ਪ੍ਰੋਟੋਕਾਲ (Protocol of 1978 relating to the international convention for the prevention of pollution from ships)
- ਓਜ਼ੋਨ ਪਰਤ ਦੀ ਸੁਰੱਖਿਆ ਸੰਬੰਧੀ ਹੋਇਆ ਵੀਆਨਾ (Vienna) ਸੰਮੇਲਨ (Vienna Convention for the protection of the Ozone layor)
- ਪਲਾਇਨ ਕਰਨ ਵਾਲੀਆਂ ਜਾਤੀਆਂ ਦਾ ਸੁਰੱਖਿਅਣ (Conservation of migratory species)
- ਨੁਕਸਾਨਦਾਇਕ/ਖ਼ਤਰਨਾਕ ਪਦਾਰਥਾਂ ਦੇ ਸਰਹੱਦਾਂ ਤੋਂ ਪਾਰ ਗਤੀ (Movement) ਸੰਬੰਧੀ ਬੇਸਲ ਸੰਮੇਲਨ (Basel Convention on Transboundary Movement of Hazardous Substances)
- ਜਲਵਾਯੂ ਵਿਚ ਤਬਦੀਲੀ ਪਰਿਵਰਤਨ ਦੇ ਖਾਕੇ ਸੰਬੰਧੀ ਸੰਮੇਲਨ (Framework Convention on Climate Change)
- ਜੀਵ ਅਨੇਕਰੂਪਤਾ ਦੇ ਸੁਰੱਖਿਅਣ ਨਾਲ ਸੰਬੰਧਿਤ ਸੰਮੇਲਨ (Convention on Conservation of biodiversity)
- ਓਜ਼ੋਨ ਪਰਤ ਨੂੰ ਸੋਖਣਿਆਉਣ ਵਾਲੇ ਪਦਾਰਥਾਂ ਸੰਬੰਧੀ ਮਾਨਟ੍ਰੀਆਲ ਪ੍ਰੋਟੋਕਾਲ । (Montreal Protocal on the substances that deplete the Ozone Layer)
- ਮਾਰੂਥਲ ਦੀ ਉਤਪੱਤੀ ਦਾ ਮੁਕਾਬਲਾ ਕਰਨ ਦੇ ਲਈ ਅੰਤਰਰਾਸ਼ਟਰੀ ਸੰਮੇਲਨ (International Convention for Combating Desertification) ।
ਪ੍ਰਸ਼ਨ 4.
‘ਸਾਖਰਤਾ’ ਵਾਤਾਵਰਣ ਦੇ ਵਿਕਾਸ ਲਈ ਜ਼ਰੂਰੀ ਹੈ । ਵਿਆਖਿਆ ਕਰੋ ।
ਉੱਤਰ-
ਜਿਸ ਆਲੇ-ਦੁਆਲੇ ਵਿਚ ਅਸੀਂ ਰਹਿੰਦੇ ਹਾਂ, ਉਸ ਨੂੰ ਵਾਤਾਵਰਣ ਆਖਦੇ ਹਨ ! ਵਾਤਾਵਰਣ ਨੂੰ ਚੌਗਿਰਦਾ ਵੀ ਆਖਿਆ ਜਾਂਦਾ ਹੈ ਅਤੇ ਇਸ ਦੇ ਵਿਕਾਸ ਦੇ ਨਾਲ-ਨਾਲ ਵਾਤਾਵਰਣ ਦੇ ਹਰ ਪੱਖ ਦੇ ਨਾਲ-ਨਾਲ ਸਾਖਰਤਾ ਜ਼ਰੂਰੀ ਹੈ । ਇਸ ਨੂੰ ਅੱਗੇ ਲਿਖੇ ਉਦਾਹਰਨਾਂ ਦੁਆਰਾ ਦਰਸਾਇਆ ਗਿਆ ਹੈ-
- ਔਰਤਾਂ ਦੇ ਸਿੱਖਿਅਤ ਹੋਣ ਹੋਣ ਨਾਲ, ਜਣਨ ਸਮਰੱਥਾ ਘਟਦੀ ਹੈ ਅਤੇ ਵੱਧਦੀ ਹੋਈ ਆਬਾਦੀ ਦੇ ਕਾਰਨ ਵਾਤਾਵਰਣ ਉੱਤੇ ਪੈਣ ਵਾਲੇ ਭਾਰ ਵਿਚ ਕਮੀ ਆਉਂਦੀ ਹੈ ।
- ਗ਼ਰੀਬੀ ਨੂੰ ਦੂਰ ਕਰਨ ਦੇ ਵਾਸਤੇ ਸਾਖਰਤਾ ਜ਼ਰੂਰੀ ਹੈ ।
- ਸਾਖਰਤਾ ਮਨੁੱਖਾਂ ਨੂੰ ਬਦਲਦੀਆਂ ਤਕਨਾਲੋਜੀਜ਼ ਅਤੇ ਵਾਤਾਵਰਣ ਪ੍ਰਬੰਧਣ ਸੰਬੰਧੀ ਜਾਗਰੂਕ ਕਰਾਉਂਦਾ ਹੈ ।
- ਸਾਖਰਤਾ ਦੇ ਕਾਰਨ ਹਵਾ, ਵਣ, ਮਿੱਟੀ ਵਰਗੇ ਵਾਤਾਵਰਣੀ ਸਾਧਨਾਂ ਦੇ ਪ੍ਰਬੰਧਣ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ !
- ਸਾਖਰਤਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਸਹਾਈ ਹੁੰਦੀ ਹੈ ।