Punjab State Board PSEB 11th Class Sociology Important Questions Chapter 9 ਸਮਾਜਿਕ ਸੰਰਚਨਾ Important Questions and Answers.
PSEB 11th Class Sociology Important Questions Chapter 9 ਸਮਾਜਿਕ ਸੰਰਚਨਾ
ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :
ਪ੍ਰਸ਼ਨ 1.
ਇਹਨਾਂ ਵਿੱਚੋਂ ਕਿਹੜੀ ਸਮਾਜਿਕ ਸੰਰਚਨਾ ਦੀ ਵਿਸ਼ੇਸ਼ਤਾ ਹੈ ?
(a) ਸੰਰਚਨਾ ਕਿਸੇ ਚੀਜ਼ ਦੇ ਬਾਹਰੀ ਢਾਂਚੇ ਬਾਰੇ ਦੱਸਦੀ ਹੈ ।
(b) ਸਮਾਜਿਕ ਸੰਰਚਨਾ ਦੇ ਕਈ ਤੱਤ ਹੁੰਦੇ ਹਨ ।
(c) ਅੱਡ-ਅੱਡ ਸਮਾਜਾਂ ਦੀ ਅੱਡ-ਅੱਡ ਸੰਰਚਨਾ ਹੁੰਦੀ ਹੈ ।
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 2.
ਸਮਾਜਿਕ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
(a) ਸਥਿਰ
(b) ਗਤੀਸ਼ੀਲ
(c) ਰੁਕ-ਰੁਕ ਕੇ ਚਲਣ ਵਾਲੀ
(d) ਚਲ-ਚਲ ਕੇ ਰੁਕਣ ਵਾਲੀ ।
ਉੱਤਰ-
(b) ਗਤੀਸ਼ੀਲ ।
ਪ੍ਰਸ਼ਨ 3.
ਸਮਾਜਿਕ ਸੰਰਚਨਾ ਇੱਕ ………………………
(a) ਸਥਾਈ ਧਾਰਨਾ ਹੈ
(b) ਅਸਥਾਈ ਧਾਰਨਾ ਹੈ।
(c) ਟੁੱਟਣ ਵਾਲੀ ਧਾਰਨਾ ਹੈ
(d) ਬਦਲਣ ਵਾਲੀ ਧਾਰਨਾ ਹੈ ।
ਉੱਤਰ-
(a) ਸਥਾਈ ਧਾਰਨਾ ਹੈ ।
ਪ੍ਰਸ਼ਨ 4.
ਸਭ ਤੋਂ ਪਹਿਲਾਂ ਸਮਾਜਿਕ ਸੰਰਚਨਾ ਸ਼ਬਦ ਦਾ ਪ੍ਰਯੋਗ ਕਿਸਨੇ ਕੀਤਾ ਸੀ ?
(a) ਨੈਡਲ
(b) ਹਰਬਰਟ ਸਪੈਂਸਰ
(c) ਟਾਲਕਟ ਪਾਰਸੰਜ਼
(d) ਮੈਨੋਵਸਕੀ ।
ਉੱਤਰ-
(b) ਹਰਬਰਟ ਸਪੈਂਸਰ ।
ਪ੍ਰਸ਼ਨ 5.
ਸਮਾਜਿਕ ਸੰਰਚਨਾ ਦੀ ਉਸਾਰੀ ਕੌਣ ਕਰਦਾ ਹੈ ?
(a) ਸਮੁਦਾਇ
(b) ਧਰਮ
(c) ਮੁੱਲ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 6.
ਅੱਡ-ਅੱਡ ਇਕਾਈਆਂ ਦੇ ਕੁਮਬੱਧ ਰੂਪ ਨੂੰ ਕੀ ਕਹਿੰਦੇ ਹਨ ?
(a) ਅੰਤਰੜਿਆ
(b) ਵਿਵਸਥਾ
(c) ਸੰਰਚਨਾ
(d) ਕੋਈ ਨਹੀਂ ।
ਉੱਤਰ-
(c) ਸੰਰਚਨਾ ।
ਪ੍ਰਸ਼ਨ 7.
ਆਧੁਨਿਕ ਸਮਾਜਾਂ ਦੀ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
(a) ਸਾਧਾਰਣ
(b) ਜਟਿਲ
(c) ਵਿਵਸਥਿਤ
(d) ਆਧੁਨਿਕ ।
ਉੱਤਰ-
(b) ਜਟਿਲ ।
ਪ੍ਰਸ਼ਨ 8.
ਭੂਮਿਕਾ ਦੀ ਇੱਕ ਵਿਸ਼ੇਸ਼ਤਾ ਦੱਸੋ ।
(a) ਇੱਕ ਵਿਅਕਤੀ ਦੀਆਂ ਕਈ ਭੂਮਿਕਾਵਾਂ ਹੁੰਦੀਆਂ ਹਨ
(b) ਭੂਮਿਕਾ ਸਾਡੀ ਸੰਸਕ੍ਰਿਤੀ ਵਲੋਂ ਨਿਯਮਿਤ ਹੁੰਦੀ ਹੈ
(c) ਭੁਮਿਕਾ ਕਾਰਜਾਤਮਕ ਹੁੰਦੀ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 9.
ਸਮਾਜਿਕ ਪਦ ਦੀ ਵਿਸ਼ੇਸ਼ਤਾ ਦੱਸੋ ।
(a) ਹਰੇਕ ਪਦ ਦਾ ਸਮਾਜ ਵਿੱਚ ਸਥਾਨ ਹੁੰਦਾ ਹੈ
(b) ਪਦ ਦੇ ਕਾਰਨ ਭੂਮਿਕਾ ਨਿਸ਼ਚਿਤ ਹੁੰਦੀ ਹੈ
(c) ਪਦ ਸਮਾਜ ਦੀ ਸੰਸਕ੍ਰਿਤੀ ਵੱਲੋਂ ਨਿਰਧਾਰਿਤ ਹੁੰਦਾ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 10.
ਵਿਅਕਤੀ ਨੂੰ ਸਮਾਜ ਵਿੱਚ ਰਹਿ ਕੇ ਮਿਲੀ ਸਥਿਤੀ ਨੂੰ ਕੀ ਕਹਿੰਦੇ ਹਨ ?
(a) ਪਦ
(b) ਰੋਲ
(c) ਭੂਮਿਕਾ
(d) ਜ਼ਿੰਮੇਦਾਰੀ ।
ਉੱਤਰ-
(a) ਪਦ ।
ਪ੍ਰਸ਼ਨ 11.
ਜਿਹੜਾ ਪਦ ਵਿਅਕਤੀ ਨੂੰ ਜਨਮ ਦੇ ਆਧਾਰ ਉੱਤੇ ਪ੍ਰਾਪਤ ਹੁੰਦਾ ਹੈ ਉਸਨੂੰ ਕੀ ਕਹਿੰਦੇ ਹਨ ?
(a) ਅਰਜਿਤ ਪਦ
(b) ਪ੍ਰਾਪਤ ਪਦ
(c) ਪ੍ਰਦਤ ਪਦ
(d) ਭੂਮਿਕਾ ਪਦ ।
ਉੱਤਰ-
(c) ਪ੍ਰਦਤ ਪਦ ।
ਪ੍ਰਸ਼ਨ 12.
ਜਿਹੜਾ ਪਦ ਵਿਅਕਤੀ ਯੋਗਤਾ ਨਾਲ ਪ੍ਰਾਪਤ ਕਰਦਾ ਹੈ ਉਸਨੂੰ ਕੀ ਕਹਿੰਦੇ ਹਨ ?
(a) ਪ੍ਰਾਪਤ ਪਦ
(b) ਭੂਮਿਕਾ ਪਦ
(c) ਪ੍ਰਦਤ ਪਦ
(d) ਅਰਜਿਤ ਪਦ ।
ਉੱਤਰ-
(d) ਅਰਜਿਤ ਪਦ ।
ਪ੍ਰਸ਼ਨ 13.
ਪ੍ਰਦਤ ਪਦ ਦਾ ਆਧਾਰ ਕੀ ਹੁੰਦਾ ਹੈ ?
(a) ਜਨਮ
(b) ਉਮਰ
(c) ਲਿੰਗ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 14.
ਅਰਜਿਤ ਪਦ ਦਾ ਆਧਾਰ ਕੀ ਹੁੰਦਾ ਹੈ ?
(a) ਸਿੱਖਿਆ
(b) ਪੈਸਾ
(c) ਵਿਅਕਤੀਗਤ ਯੋਗਤਾ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
II. ਖ਼ਾਲੀ ਥਾਂਵਾਂ ਭਰੋ Fill in the blanks :
1. ਸਮਾਜ ਦੇ ਅੱਡ-ਅੱਡ ਅੰਤਰ ਸੰਬੰਧਿਤ ਭਾਗਾਂ ਦੇ ਵਿਵਸਥਿਤ ਰੂਪ ਨੂੰ …………………… ਕਹਿੰਦੇ ਹਨ ।
ਉੱਤਰ-
ਸਮਾਜਿਕ ਸੰਰਚਨਾ
2. ਜਦੋਂ ਇੱਕ ਵਿਅਕਤੀ ਨੂੰ ਬਹੁਤ ਸਾਰੀਆਂ ਭੂਮਿਕਾਵਾਂ ਪ੍ਰਾਪਤ ਹੋ ਜਾਣ, ਤਾਂ ਇਸਨੂੰ ………………….. ਕਹਿੰਦੇ ਹਨ ।
ਉੱਤਰ-
ਭੂਮਿਕਾ ਪ੍ਰਤੀਮਾਨ
3. ……………………. ਉਹ ਸਥਿਤੀ ਹੈ ਜਿਹੜੀ ਵਿਅਕਤੀ ਨੂੰ ਮਿਲਦੀ ਹੈ ਅਤੇ ਨਿਭਾਉਣੀ ਪੈਂਦੀ ਹੈ ।
ਉੱਤਰ-
ਪ੍ਰਸਥਿਤੀ
4. ………………………. ਪ੍ਰਸਥਿਤੀ ਜਨਮ ਦੇ ਆਧਾਰ ਉੱਤੇ ਪ੍ਰਾਪਤ ਹੁੰਦੀ ਹੈ ।
ਉੱਤਰ-
ਪ੍ਰਦਤ
5. ……………………… ਪ੍ਰਸਥਿਤੀ ਵਿਅਕਤੀ ਆਪਣੀ ਮਿਹਨਤ ਨਾਲ ਪ੍ਰਾਪਤ ਕਰਦਾ ਹੈ ।
ਉੱਤਰ-
ਅਰਜਿਤ
6. ……………………….. ਅਤੇ ……………………… ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ |
ਉੱਤਰ-
ਪ੍ਰਸਥਿਤੀ ਅਤੇ ‘ ਭੂਮਿਕਾ ।
III. ਸਹੀ/ਗ਼ਲਤ True/False :
1. ਸਭ ਤੋਂ ਪਹਿਲਾਂ ਸ਼ਬਦ ਸਮਾਜਿਕ ਸੰਰਚਨਾ ਦਾ ਪ੍ਰਯੋਗ ਹਰਬਰਟ ਸਪੈਂਸਰ ਨੇ ਕੀਤਾ ਸੀ ।
ਉੱਤਰ-
ਸਹੀ
2. ਸਮਾਜ ਦੇ ਸਾਰੇ ਭਾਗ ਅੰਤਰ ਸੰਬੰਧਿਤ ਹੁੰਦੇ ਹਨ ।
ਉੱਤਰ-
ਸਹੀ
3. ਸਪੈਂਸਰ ਨੇ ਕਿਤਾਬ The Principle of Sociology ਲਿਖੀ ਸੀ ।
ਉੱਤਰ-
ਸਹੀ
4. ਪ੍ਰਸਥਿਤੀ ਤਿੰਨ ਪ੍ਰਕਾਰ ਦੀ ਹੁੰਦੀ ਹੈ ।
ਉੱਤਰ-
ਗ਼ਲਤ
5. ਪ੍ਰਦਤ ਪ੍ਰਸਥਿਤੀ ਵਿਅਕਤੀ ਮਿਹਨਤ ਨਾਲ ਪ੍ਰਾਪਤ ਕਰਦਾ ਹੈ ।
ਉੱਤਰ-
ਗ਼ਲਤ
6. ਅਰਜਿਤ ਪ੍ਰਸਥਿਤੀ ਵਿਅਕਤੀ ਨੂੰ ਜਨਮ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ ।
ਉੱਤਰ-
ਗ਼ਲਤ
IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :
ਪ੍ਰਸ਼ਨ 1.
ਸਮਾਜਿਕ ਸੰਰਚਨਾ ਸਮਾਜ ਦੇ ਕਿਹੜੇ ਭਾਗ ਬਾਰੇ ਦੱਸਦੀ ਹੈ ?
ਉੱਤਰ-
ਸਮਾਜਿਕ ਸੰਰਚਨਾ ਸਮਾਜ ਦੇ ਬਾਹਰੀ ਭਾਗ ਬਾਰੇ ਦੱਸਦੀ ਹੈ ।
ਪ੍ਰਸ਼ਨ 2.
ਸਮਾਜਿਕ ਸੰਰਚਨਾ ਦਾ ਨਿਰਮਾਣ ਸਮਾਜ ਦੀਆਂ ਕਿਹੜੀਆਂ ਇਕਾਈਆਂ ਕਰਦੀਆਂ ਹਨ ?
ਉੱਤਰ-
ਸਮਾਜ ਦੀਆਂ ਮਹੱਤਵਪੂਰਨ ਇਕਾਈਆਂ ; ਜਿਵੇਂ ਕਿ-ਸੰਸਥਾਵਾਂ, ਸਮੂਹ, ਵਿਅਕਤੀ ਆਦਿ ਸਮਾਜਿਕ ਸੰਰਚਨਾ ਦਾ ਨਿਰਮਾਣ ਕਰਦੇ ਹਨ ।
ਪ੍ਰਸ਼ਨ 3.
ਸੰਰਚਨਾ ਦੀਆਂ ਇਕਾਈਆਂ ਤੋਂ ਸਾਨੂੰ ਕੀ ਮਿਲਦਾ ਹੈ ?
ਉੱਤਰ-
ਸੰਰਚਨਾ ਦੀਆਂ ਇਕਾਈਆਂ ਤੋਂ ਸਾਨੂੰ ਕੂਮਬੱਧਤਾ ਮਿਲਦੀ ਹੈ ।
ਪਸ਼ਨ 4.
ਸਮਾਜਿਕ ਸੰਰਚਨਾ ਕਿਸ ਪ੍ਰਕਾਰ ਦੀ ਧਾਰਨਾ ਹੈ ?
ਉੱਤਰ-
ਸਮਾਜਿਕ ਸੰਰਚਨਾ ਇੱਕ ਸਥਾਈ ਧਾਰਨਾ ਹੈ ਜੋ ਹਮੇਸ਼ਾ ਮੌਜੂਦ ਰਹਿੰਦੀ ਹੈ ।
ਪ੍ਰਸ਼ਨ 5.
ਸਮਾਜਿਕ ਸੰਰਚਨਾ ਦਾ ਮੂਲ ਆਧਾਰ ਕੀ ਹੈ ?
ਉੱਤਰ-
ਸਮਾਜਿਕ ਸੰਰਚਨਾ ਦਾ ਮੂਲ ਆਧਾਰ ਆਦਰਸ਼ ਪ੍ਰਣਾਲੀ ਹੈ ।
ਪ੍ਰਸ਼ਨ 6.
ਟਾਲਕਟ ਪਾਰਸਨਜ਼ ਨੇ ਕਿੰਨੇ ਪ੍ਰਕਾਰ ਦੀਆਂ ਸਮਾਜਿਕ ਸੰਰਚਨਾਵਾਂ ਬਾਰੇ ਦੱਸਿਆ ਹੈ ?
ਉੱਤਰ-
ਪਾਰਸਨਜ਼ ਨੇ ਚਾਰ ਪ੍ਰਕਾਰ ਦੀਆਂ ਸਮਾਜਿਕ ਸੰਰਚਨਾਵਾਂ ਬਾਰੇ ਦੱਸਿਆ ਹੈ ।
ਪ੍ਰਸ਼ਨ 7.
ਕਿਸ ਸਮਾਜ-ਸ਼ਾਸਤਰੀ ਨੇ ਸਮਾਜਿਕ ਸੰਰਚਨਾ ਨੂੰ ਮਨੁੱਖੀ ਸਰੀਰ ਦੇ ਆਧਾਰ ਉੱਤੇ ਸਮਝਾਇਆ ਹੈ ?
ਉੱਤਰ-
ਹਰਬਰਟ ਸਪੈਂਸਰ ਨੇ ਸਮਾਜਿਕ ਸੰਰਚਨਾ ਨੂੰ ਮਨੁੱਖੀ ਸਰੀਰ ਦੇ ਆਧਾਰ ਉੱਤੇ ਸਮਝਾਇਆ ਹੈ ?
ਪ੍ਰਸ਼ਨ 8.
ਕੀ ਸਾਰੇ ਸਮਾਜਾਂ ਦੀ ਸੰਰਚਨਾਂ ਇੱਕੋ ਜਿਹੀ ਹੁੰਦੀ ਹੈ ?
ਉੱਤਰ-
ਜੀ ਨਹੀਂ, ਵੱਖ-ਵੱਖ ਸਮਾਜਾਂ ਦੀ ਸੰਰਚਨਾ ਵੱਖ-ਵੱਖ ਹੁੰਦੀ ਹੈ ।
ਪ੍ਰਸ਼ਨ 9.
ਸਮਾਜਿਕ ਸੰਰਚਨਾ ਦੇ ਕਿਹੜੇ ਦੋ ਤੱਤ ਹੁੰਦੇ ਹਨ ?
ਉੱਤਰ-
ਸਮਾਜਿਕ ਸੰਰਚਨਾ ਦੇ ਦੋ ਪ੍ਰਮੁੱਖ ਤੱਤ ਆਦਰਸ਼ਾਤਮਕ ਪ੍ਰਣਾਲੀ ਅਤੇ ਪਦ ਪ੍ਰਣਾਲੀ ਹੁੰਦੇ ਹਨ ।
ਪ੍ਰਸ਼ਨ 10.
ਆਧੁਨਿਕ ਸਮਾਜਾਂ ਦੀ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਆਧੁਨਿਕ ਸਮਾਜਾਂ ਦੀ ਸੰਰਚਨਾ ਜਟਿਲ ਹੁੰਦੀ ਹੈ ।
ਪ੍ਰਸ਼ਨ 11.
ਪੁਰਾਣੇ ਸਮਾਜਾਂ ਦੀ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਪੁਰਾਣੇ ਸਮਾਜਾਂ ਦੀ ਸੰਰਚਨਾ ਸਾਧਾਰਨ ਅਤੇ ਸਰਲ ਸੀ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਸੰਰਚਨਾ ਕੀ ਹੁੰਦੀ ਹੈ ?
ਉੱਤਰ-
ਵੱਖ-ਵੱਖ ਇਕਾਈਆਂ ਦੇ ਕੂਮਬੱਧ ਰੂਪ ਨੂੰ ਸੰਰਚਨਾ ਕਿਹਾ ਜਾਂਦਾ ਹੈ । ਇਸ ਦਾ ਅਰਥ ਹੈ ਕਿ ਜੇਕਰ ਵੱਖ-ਵੱਖ ਇਕਾਈਆਂ ਨੂੰ ਇੱਕ ਕੂਮ ਵਿੱਚ ਲਗਾ ਦਿੱਤਾ ਜਾਵੇ ਤਾਂ ਇੱਕ ਵਿਵਸਥਿਤ ਰੂਪ ਸਾਡੇ ਸਾਹਮਣੇ ਆਉਂਦਾ ਹੈ ਜਿਸਨੂੰ ਅਸੀਂ ਸੰਰਚਨਾ ਕਹਿੰਦੇ ਹਾਂ ।
ਪ੍ਰਸ਼ਨ 2.
ਸਮਾਜਿਕ ਸੰਰਚਨਾ ਦਾ ਨਿਰਮਾਣ ਕੌਣ ਕਰਦਾ ਹੈ ?
ਉੱਤਰ-
ਸਮਾਜਿਕ ਸੰਰਚਨਾ ਦਾ ਨਿਰਮਾਣ ਪਰਿਵਾਰ, ਧਰਮ, ਸਮੁਦਾਇ, ਸੰਗਠਨ, ਸਮੂਹ, ਮੁੱਲ ਪਦ ਆਦਿ ਵਰਗੀਆਂ ਸਮਾਜਿਕ ਸੰਸਥਾਵਾਂ ਅਤੇ ਪਤੀਮਾਨ ਕਰਦੇ ਹਨ । ਇਸ ਤੋਂ ਇਲਾਵਾ ਆਦਰਸ਼ਾਤਮਕ ਪ੍ਰਣਾਲੀ, ਕਾਰਜਾਤਮਕ ਵਿਵਸਥਾ, ਪ੍ਰਵਾਨਗੀ ਵਿਵਸਥਾ ਆਦਿ ਵੀ ਇਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ ।
ਪ੍ਰਸ਼ਨ 3.
ਕੀ ਸਮਾਜਿਕ ਸੰਰਚਨਾ ਅਮੂਰਤ ਹੁੰਦੀ ਹੈ ?
ਉੱਤਰ-
ਜੀ ਹਾਂ, ਸਮਾਜਿਕ ਸੰਰਚਨਾ ਅਮੂਰਤ ਹੁੰਦੀ ਹੈ ਕਿਉਂਕਿ ਸਮਾਜਿਕ ਸੰਰਚਨਾ ਦਾ ਨਿਰਮਾਣ ਕਰਨ ਵਾਲੀਆਂ ਸੰਸਥਾਵਾਂ, ਪ੍ਰਤੀਮਾਨ, ਆਦਰਸ਼ ਆਦਿ ਅਮੂਰਤ ਹੁੰਦੇ ਹਨ ਅਤੇ ਅਸੀਂ ਇਹਨਾਂ ਨੂੰ ਦੇਖ ਨਹੀਂ ਸਕਦੇ । ਇਸ ਲਈ ਸਮਾਜਿਕ ਸੰਰਚਨਾ ਵੀ ਅਮੂਰਤ ਹੁੰਦੀ ਹੈ ।
ਪ੍ਰਸ਼ਨ 4.
ਟਾਲਕਟ ਪਾਰਸਨਜ਼ ਨੇ ਸਮਾਜਿਕ ਸੰਰਚਨਾ ਦੇ ਕਿਹੜੇ ਪੁਕਾਰ ਦਿੱਤੇ ਹਨ ?
ਉੱਤਰ-
ਪਾਰਸਨਜ਼ ਨੇ ਸਮਾਜਿਕ ਸੰਰਚਨਾ ਦੇ ਚਾਰ ਪ੍ਰਕਾਰ ਦਿੱਤੇ ਹਨ ਅਤੇ ਉਹ ਇਸ ਤਰ੍ਹਾਂ ਹਨ-
- ਸਰਵਵਿਆਪਕ ਅਰਜਿਤ ਪ੍ਰਤੀਮਾਨ
- ਸਰਵਵਿਆਪਕ ਪ੍ਰਦਤ ਪ੍ਰਤੀਮਾਨ
- ਵਿਸ਼ੇਸ਼ ਅਰਜਿਤ ਪ੍ਰਤੀਮਾਨ
- ਵਿਸ਼ੇਸ਼ ਪ੍ਰਦਤ ਤੀਮਾਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਸਮਾਜਿਕ ਸੰਰਚਨਾ ।
ਉੱਤਰ-
ਸਾਡਾ ਸਮਾਜ ਕਈ ਇਕਾਈਆਂ ਦੇ ਸਹਿਯੋਗ ਦੇ ਨਤੀਜੇ ਵਜੋਂ ਪਾਇਆ ਜਾਂਦਾ ਹੈ । ਇਹ ਇਕਾਈਆਂ ਸੰਸਥਾਵਾਂ, ਸਭਾਵਾਂ, ਸਮੂਹ, ਪਦ, ਭੂਮਿਕਾ ਆਦਿ ਹੁੰਦੇ ਹਨ । ਇਨ੍ਹਾਂ ਇਕਾਈਆਂ ਦੇ ਇਕੱਠ ਨਾਲ ਸਮਾਜ ਦਾ ਨਿਰਮਾਣ ਨਹੀਂ ਹੁੰਦਾ ਬਲਕਿ ਇਨ੍ਹਾਂ ਇਕਾਈਆਂ ਵਿਚ ਪਾਏ ਗਏ ਵਿਸ਼ੇਸ਼ ਤਰਤੀਬ ਦੇ ਵਿਵਸਥਿਤ ਹੋਣ ਨਾਲ ਹੁੰਦਾ ਹੈ । ਉਦਾਹਰਣ ਦੇ ਤੌਰ ‘ਤੇ ਲੱਕੜਾਂ, ਕਿੱਲਾਂ, ਫੈਵੀਕੋਲ, ਪਾਲਿਸ਼ ਆਦਿ ਜੇਕਰ ਇਕ ਜਗਾ ਕੇ ਰੱਖ ਦੇਈਏ ਤਾਂ ਇਨ੍ਹਾਂ ਨੂੰ ਅਸੀਂ ਕੁਰਸੀ ਨਹੀਂ ਕਹਿ ਸਕਦੇ ! ਬਲਕਿ ਜਦੋਂ ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਤਰਤੀਬ ਵਿਚ ਜੋੜਦੇ ਹਾਂ, ਵਿਵਸਥਿਤ ਕਰਦੇ ਹਾਂ ਤਾਂ ਹੀ ਅਸੀਂ ਇਸ ਨੂੰ ਕੁਰਸੀ ਦਾ ਢਾਂਚਾ ਕਹਿ ਸਕਦੇ ਹਾਂ । ਇਸੇ ਤਰ੍ਹਾਂ ਨਾਲ ਸਾਡੇ ਸਮਾਜ ਦੀਆਂ ਇਕਾਈਆਂ ਜਿਨ੍ਹਾਂ ਨੂੰ ਭਾਵੇਂ ਅਸੀਂ ਕੇਵਲ ਮਹਿਸੂਸ ਕਰਦੇ ਹਾਂ, ਇਨ੍ਹਾਂ ਵਿੱਚ ਨਿਸ਼ਚਿਤ ਤਰੀਕੇ ਨਾਲ ਵਿਵਸਥਾ ਦਾ ਪਾਇਆ ਜਾਣਾ ਹੀ ਸਮਾਜਿਕ ਸੰਰਚਨਾ ਕਹਾਉਂਦਾ ਹੈ ।
ਪ੍ਰਸ਼ਨ 2.
ਸਮਾਜਿਕ ਸੰਰਚਨਾ ਦੇ ਤੱਤ ।
ਉੱਤਰ-ਪਾਲਕਟ ਪਾਰਸਨਜ਼ (Talcott Parson) ਅਤੇ ਹੈਰੀ ਐੱਮ. ਜੌਨਸਨ (Harry M. Johnson) ਅਨੁਸਾਰ ਸਮਾਜਿਕ ਸੰਰਚਨਾ ਦੇ ਚਾਰ ਮੁੱਖ ਤੱਤ ਅੱਗੇ ਲਿਖੇ ਅਨੁਸਾਰ ਹਨ-
- ਉਪ ਸਮੂਹ (Sub Groups)
- ਭੂਮਿਕਾਵਾਂ (Roles)
- ਸਮਾਜਿਕ ਪਰਿਮਾਪ (Social Norms)
- ਸਮਾਜਿਕ ਕੀਮਤਾਂ (Social Values) ।
ਪ੍ਰਸ਼ਨ 3.
ਟਾਲਕਟ ਪਾਰਸਨਜ਼ ਵਲੋਂ ਦਿੱਤੀ ਸਮਾਜਿਕ ਸੰਰਚਨਾ ਦੀ ਪਰਿਭਾਸ਼ਾ ।
ਉੱਤਰ-
ਟਾਲਕਟ ਪਾਰਸਨਜ਼ ਦੇ ਅਨੁਸਾਰ, “ਸਮਾਜਿਕ ਸੰਰਚਨਾ ਸ਼ਬਦ ਨੂੰ ਅੰਤਰ-ਸੰਬੰਧਿਤ ਸੰਸਥਾਵਾਂ, ਏਜੰਸੀਆਂ ਅਤੇ ਸਮਾਜਿਕ ਪ੍ਰਤੀਮਾਨਾਂ ਅਤੇ ਨਾਲ ਹੀ ਸਮੂਹ ਵਿਚ ਹਰ ਇਕ ਮੈਂਬਰ ਦੇ ਦੁਆਰਾ ਹਿਣ ਕੀਤੇ ਪਦਾਂ ਅਤੇ ਭੂਮਿਕਾਵਾਂ ਦੀ ਵਿਸ਼ੇਸ਼ ਭੂਮਬੱਧਤਾ ਲਈ ਵਰਤਿਆ ਜਾਂਦਾ ਹੈ ।’’
ਪ੍ਰਸ਼ਨ 4.
ਉਪ-ਸਮੁਹ ।
ਉੱਤਰ-
ਸਮਾਜਿਕ ਸੰਰਚਨਾ ਵਿਚ ਪਾਏ ਗਏ ਵੱਖੋ-ਵੱਖਰੇ ਅੰਗ ਉਪ-ਸਮੂਹ ਹੁੰਦੇ ਹਨ । ਭਾਵ ਕਿ ਇਕ ਵੱਡੇ ਸਮੂਹ ਜਿਵੇਂ ਸਮੁਦਾਇ ਆਦਿ ਦੇ ਵਿਚ ਕਈ ਉਪ-ਸਮੂਹ ਜਿਵੇਂ ਕਾਲਜ, ਸਕੂਲ, ਪਰਿਵਾਰ ਆਦਿ ਪਾਏ ਜਾਂਦੇ ਹਨ । ਉਪ-ਸਮੂਹਾਂ ਦੀ ਸੰਰਚਨਾ ਇਨ੍ਹਾਂ ਦੇ ਮੈਂਬਰਾਂ ਦੇ ਪਦਾਂ ਅਤੇ ਭੂਮਿਕਾਵਾਂ ਦੁਆਰਾ ਨਿਰਧਾਰਿਤ ਹੁੰਦੀ ਹੈ । ਉਪ-ਸਮੂਹ ਮੈਂਬਰਾਂ ਦੇ ਨਾਲੋਂ ਵਧੇਰੇ ਲੰਬੇ ਸਮੇਂ ਤਕ ਵਿਕਸਿਤ ਰਹਿੰਦੇ ਹਨ । ਉਦਾਹਰਨ ਵਜੋਂ ਸਕੂਲ ਵਿਚ ਅਧਿਆਪਕ ਦਾ ਨਿਸ਼ਚਿਤ ਪਦ ਅਤੇ ਰੋਲ ਹੁੰਦਾ ਹੈ, ਪਰੰਤੂ ਇਹ ਪਦ ਅਤੇ ਭੂਮਿਕਾ ਉਸ ਦੇ ਮਰਨ ਤੋਂ ਬਾਅਦ ਖ਼ਤਮ ਨਹੀਂ ਹੋ ਜਾਂਦੇ ਹਨ । ਬਲਕਿ ਇਹ ਪਦ ਤੇ ਭੂਮਿਕਾ ਨੂੰ ਦੂਸਰਾ ਵਿਅਕਤੀ ਕਿਸੇ ਵੀ ਸਮੇਂ ਹਿਣ ਕਰ ਲੈਂਦਾ ਹੈ । ਇਸ ਪ੍ਰਕਾਰ ਭਾਵੇਂ ਕਿੰਨੇ ਹੀ ਲੋਕ ਮਰ ਕਿਉਂ ਨਾ ਜਾਣ, ਪਰੰਤੂ ਇਨ੍ਹਾਂ ਦੇ ਮਰਨ ਪਿੱਛੋਂ ਵੀ ਇਹ ਉਪ-ਸਮੂਹ ਕਾਇਮ ਰਹਿੰਦੇ ਹਨ ।
ਪ੍ਰਸ਼ਨ 5.
ਕੁਮਬੱਧਤਾ ।
ਉੱਤਰ-
ਸਮਾਜ ਵਿਚ ਸੰਸਥਾ, ਜਾਤ, ਪਰਿਮਾਪ, ਕੀਮਤਾਂ ਆਦਿ ਕਈ ਇਕਾਈਆਂ ਪਾਈਆਂ ਜਾਂਦੀਆਂ ਹਨ । ਇਨਾਂ ਇਕਾਈਆਂ ਦੇ ਮੇਲ ਨਾਲ ਹੀ ਕੇਵਲ ਸਮਾਜਿਕ ਸੰਰਚਨਾ ਦਾ ਨਿਰਮਾਣ ਨਹੀਂ ਹੁੰਦਾ ਬਲਕਿ ਇਨ੍ਹਾਂ ਇਕਾਈਆਂ ਵਿਚ ਇੱਕ ਨਿਸ਼ਚਿਤ ਤਰੀਕੇ ਦਾ ਕੂਮ ਪਾਇਆ ਜਾਂਦਾ ਹੈ । ਇਹ ਭੂਮਬੱਧਤਾ ਹੀ ਹੁੰਦੀ ਹੈ ਜਿਸ ਦੇ ਨਤੀਜੇ ਵਜੋਂ ਸਾਨੂੰ ਕਿਸੇ ਦਾ ਆਕਾਰ ਜਾਂ ਰੂਪ ਨਜ਼ਰ ਆਉਂਦਾ ਹੈ । ਜਿਵੇਂ ਮਕਾਨ ਬਣਾਉਣ ਦੇ ਲਈ ਇੱਟਾਂ, ਮਿੱਟੀ, ਸੀਮਿੰਟ, ਰੇਤਾ, ਲੋਹਾ ਆਦਿ ਦਾ ਤਰਤੀਬ ਵਿਚ ਪਾਇਆ ਜਾਣਾ ਹੀ ਮਕਾਨ ਦਾ ਰੂਪ ਪ੍ਰਗਟ ਕਰਦਾ ਹੈ । ਇਸ ਨੂੰ ਹੀ ਕੁਮਬੱਧਤਾ ਕਿਹਾ ਜਾਂਦਾ ਹੈ ।
ਪ੍ਰਸ਼ਨ 6.
ਪਦ ਦੇ ਕੋਈ ਦੋ ਜ਼ਰੂਰੀ ਤੱਤ ।
ਉੱਤਰ-
- ਸਮਾਜ ਦੀ ਸੰਸਕ੍ਰਿਤਕ ਸਥਿਤੀ ਦੁਆਰਾ ਪਦ ਨਿਰਧਾਰਿਤ ਕੀਤਾ ਜਾਂਦਾ ਹੈ ਕਿਉਂਕਿ ਸਮਾਜ ਦੀਆਂ ਜ਼ਰੂਰਤਾਂ ਨਾਲ ਸੰਬੰਧਿਤ ਕੰਮ ਪਾਏ ਜਾਂਦੇ ਹਨ ਜਿਸ ਨਾਲ ਸਮਾਜ ਦੀ ਸਥਿਰਤਾ ਬਣੀ ਰਹਿੰਦੀ ਹੈ ਉਦਾਹਰਣ ਵਜੋਂ ਕਿਸੇ ਸਮੇਂ ਬਾਹਮਣਾਂ ਦੀ ਸ਼ਕਤੀ ਉੱਚੀ ਸੀ ਭਾਵ ਕਿ ਜਾਤੀ ਪ੍ਰਣਾਲੀ ਵਿਵਸਥਾ ਦੇ ਵਿਚ, ਪਰ ਅੱਜ-ਕਲ੍ਹ ਦੀ ਸੰਸਕ੍ਰਿਤੀ ਮੁਤਾਬਿਕ ਪੈਸੇ ਵਾਲੇ ਦੀ ਸ਼ਕਤੀ ਉੱਚੀ ਹੁੰਦੀ ਹੈ ।
- ਹਰ ਇਕ ਵਿਅਕਤੀ ਨੂੰ ਉਸ ਦੇ ਆਪਣੇ ਪਦ ਦੇ ਅਨੁਸਾਰ ਹੀ ਭੁਮਿਕਾ ਨਿਭਾਉਣੀ ਪੈਂਦੀ ਹੈ ਭਾਵ ਕਿ ਹਰ ਪਦ ਨਾਲ ਭੁਮਿਕਾ ਸੰਬੰਧਿਤ ਹੁੰਦੀ ਹੈ ।
ਪ੍ਰਸ਼ਨ 7.
ਲਿੰਟਨ ਨੇ ਸਮਾਜਿਕ ਪਦ ਨਿਰਧਾਰਨ ਕਰਨ ਲਈ ਕਾਰਨ ।
ਉੱਤਰ-
- ਉਮਰ ਅਤੇ ਲਿੰਗ (Age and Sex)
- ਪੇਖ਼ਾ (Occupation)
- ਪ੍ਰਤਿਸ਼ਠਾ (Prestige)
- ਪਰਿਵਾਰ (Family)
- ਸਭਾਵੀ ਸਮੂਹ (Association Group)
ਪ੍ਰਸ਼ਨ 8.
ਰਾਲਫ਼ ਲਿੰਟਨ ਅਨੁਸਾਰ ਪਦ ਦੀਆਂ ਕਿਸਮਾਂ ।
ਉੱਤਰ-
ਲਿੰਟਨ ਦੇ ਅਨੁਸਾਰ ਪਦ ਦੋ ਤਰ੍ਹਾਂ ਦੇ ਹੁੰਦੇ ਹਨ-
- ਪ੍ਰਦਤ (Ascribed Status)
- ਅਰਜਿਤ ਪਦ (Achieved Status)
ਪ੍ਰਸ਼ਨ 9.
ਭੂਮਿਕਾ ।
ਉੱਤਰ-
ਹਰੇਕ ਸਮਾਜਿਕ ਪਦ ਦੇ ਨਾਲ ਸੰਬੰਧਿਤ ਕੰਮ ਨਿਸ਼ਚਿਤ ਹੁੰਦੇ ਹਨ । ਇਸ ਵਿਚ ਵਿਅਕਤੀ ਆਪਣੀ ਸਥਿਤੀ ਨਾਲ ਸੰਬੰਧਿਤ ਕੰਮਾਂ ਨੂੰ ਪੂਰਾ ਕਰਦਾ ਹੈ ਤੇ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਦਾ ਹੈ । ਕਿੰਗਸਲੇ ਡੇਵਿਸ ਅਨੁਸਾਰ ਵਿਅਕਤੀ ਆਪਣੇ ਪਦ ਦੀਆਂ ਲੋੜਾਂ ਜਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਤਰੀਕੇ ਅਪਣਾਉਂਦਾ ਹੈ ਇਸ ਨੂੰ ਰੋਲ ਕਿਹਾ ਜਾਂਦਾ ਹੈ । ਸੋ ਰੋਲ ਤੋਂ ਭਾਵ ਵਿਅਕਤੀ ਦਾ ਸੰਪੂਰਨ ਵਿਵਹਾਰ ਨਹੀਂ ਬਲਕਿ ਵਿਸ਼ੇਸ਼ ਸਥਿਤੀ ਵਿਚ ਕਰਨ ਵਾਲੇ ਵਿਵਹਾਰ ਤਕ ਹੀ ਸੀਮਿਤ ਹੈ ।
ਪ੍ਰਸ਼ਨ 10.
ਭੂਮਿਕਾ ਦੀਆਂ ਕੋਈ ਦੋ ਵਿਸ਼ੇਸ਼ਤਾਈਆਂ ।
ਉੱਤਰ-
- ਇਹ ਸਮਾਜਿਕ ਪ੍ਰਵਾਨਗੀ ਦੁਆਰਾ ਨਿਰਧਾਰਿਤ ਹੁੰਦੇ ਹਨ ਕਿਉਂਕਿ ਇਹ ਸੰਸਕ੍ਰਿਤੀ ਦਾ ਆਧਾਰ ਹਨ । ਸਮਾਜਿਕ ਕਦਰਾਂ-ਕੀਮਤਾਂ ਦੇ ਵਿਰੁੱਧ ਕੀਤੇ ਜਾਣ ਵਾਲੇ ਰੋਲ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ।
- ਸਮਾਜ ਦੇ ਵਿਚ ਪਰਿਮਾਪਾਂ ਅਤੇ ਕੀਮਤਾਂ ਪਰਿਵਰਤਨਸ਼ੀਲ ਹੁੰਦੀਆਂ ਹਨ ਜਿਸ ਦੇ ਨਤੀਜੇ ਵਜੋਂ ਰੋਲ ਵੀ ਬੱਦਲ ਜਾਂਦੇ ਹਨ | ਅਲੱਗ-ਅਲੱਗ ਸਮਿਆਂ ਦੇ ਵਿਚ ਅਲੱਗ-ਅਲੱਗ ਭੂਮਿਕਾ ਦੀ ਮਹੱਤਤਾ ਹੁੰਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਸਮਾਜਿਕ ਸੰਰਚਨਾ ਬਾਰੇ ਵੱਖ-ਵੱਖ ਸਮਾਜਸ਼ਾਸਤਰੀਆਂ ਦੇ ਵਿਚਾਰਾਂ ਦਾ ਵਿਸਤਾਰ ਨਾਲ ਵਰਣਨ ਕਰੋ ।
ਉੱਤਰ-
1. ਹਰਬਰਟ ਸਪੈਂਸਰ (Herbert Spencer) ਦੇ ਵਿਚਾਰ – ਹਰਬਰਟ ਸਪੈਂਸਰ ਪਹਿਲਾ ਸਮਾਜਸ਼ਾਸਤਰੀ ਸੀ ਜਿਸਨੇ ਸਮਾਜਿਕ ਸੰਰਚਨਾ ਬਾਰੇ ਆਪਣੇ ਵਿਚਾਰ ਦਿੱਤੇ ਸਨ । ਪਰ ਉਸਨੇ ਸਮਾਜਿਕ ਸੰਰਚਨਾ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ ਸੀ ।ਉਸਨੇ ਇਕ ਕਿਤਾਬ ਲਿਖੀ Principles of Sociology ਜਿਸ ਵਿਚ ਉਸਨੇ ਜੈਵਿਕ ਆਧਾਰ ਉੱਤੇ ਸਮਾਜਿਕ ਸੰਰਚਨਾ ਦੇ ਅਰਥ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ । ਸਪੈਂਸਰ ਨੇ ਸਮਾਜਿਕ ਸੰਰਚਨਾ ਦੇ ਅਰਥਾਂ ਨੂੰ ਸਰੀਰਕ ਸੰਰਚਨਾ ਦੇ ਆਧਾਰ ਉੱਤੇ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ।
ਸਪੈਂਸਰ ਦਾ ਕਹਿਣਾ ਸੀ ਕਿ ਮਨੁੱਖ ਦੇ ਸਰੀਰ ਦੀ ਬਣਤਰ ਦੇ ਕਈ ਭਾਗ ਹੁੰਦੇ ਹਨ ਜਿਵੇਂ ਕਿ ਕੰਨ, ਨੱਕ, ਹੱਥ, ਮੂੰਹ, ਲੱਤਾਂ, ਬਾਹਾਂ ਆਦਿ । ਇਹਨਾਂ ਸਾਰੇ ਭਾਗਾਂ ਵਿਚ ਇਕ ਸੰਗਠਿਤ ਤਰੀਕਾ ਮੌਜੂਦ ਹੁੰਦਾ ਹੈ ਜਿਸ ਅਨੁਸਾਰ ਇਹ ਸਾਰੇ ਕੰਮ ਕਰਦੇ ਹਨ ਅਤੇ ਸਰੀਰਕ ਕਿਰਿਆ ਨੂੰ ਪੂਰਾ ਕਰਦੇ ਹਨ । ਇਹ ਸਾਰੇ ਭਾਗ ਅੰਤਰ-ਨਿਰਭਰ ਅਤੇ ਅੰਤਰ ਸੰਬੰਧਿਤ ਹੁੰਦੇ ਹਨ ਜਿਸ ਕਰਕੇ ਹੀ ਸਾਡਾ ਸਰੀਰ ਸੁਚਾਰੂ ਰੂਪ ਨਾਲ ਕੰਮ ਕਰਨ ਯੋਗ ਬਣਦਾ ਹੈ । ਚਾਹੇ ਮਨੁੱਖੀ ਸੰਰਚਨਾ ਵਿਚ ਸਰੀਰਕ ਸੰਰਚਨਾ ਦੇ ਸਾਰੇ ਭਾਗ ਇਕੋ-ਜਿਹੇ ਹੁੰਦੇ ਹਨ, ਪਰ ਇਹਨਾਂ ਦੀ ਪ੍ਰਕਾਰ ਵੱਖ-ਵੱਖ ਹੁੰਦੀ ਹੈ । ਜਿਵੇਂ ਕੋਈ ਲੰਬੇ ਕੱਦ ਦਾ ਹੈ, ਕੋਈ ਛੋਟੇ ਕੱਦ ਦਾ ਹੈ, ਕੋਈ ਮੋਟਾ ਹੈ ਜਾਂ ਪਤਲਾ ਹੈ ਆਦਿ । ਇਸੇ ਤਰੀਕੇ ਨਾਲ ਸਮਾਜਿਕ ਸੰਰਚਨਾ ਦੇ ਵੀ ਵੱਖਵੱਖ ਅੰਤਰ-ਨਿਰਭਰ ਅਤੇ ਅੰਤਰ-ਸੰਬੰਧਿਤ ਭਾਗ ਹੁੰਦੇ ਹਨ ਜਿਨ੍ਹਾਂ ਨਾਲ ਸੰਰਚਨਾ ਸੁਚਾਰੂ ਰੂਪ ਨਾਲ ਕੰਮ ਕਰਦੀ ਹੈ ।
ਇਸੇ ਤਰ੍ਹਾਂ ਹੀ ਸਮਾਜਿਕ ਸੰਰਚਨਾ ਦੇ ਹਿੱਸੇ ਜਾਂ ਇਕਾਈਆਂ ਤਾਂ ਸਾਰੇ ਸਮਾਜਾਂ ਵਿਚ ਇਕੋ ਜਿਹੀਆਂ ਹੁੰਦੀਆਂ ਹਨ । ਉਹਨਾਂ ਦੀ ਪ੍ਰਕਾਰ ਵਿਚ ਅੰਤਰ ਹੁੰਦਾ ਹੈ । ਇਹੀ ਕਾਰਨ ਹੈ ਕਿ ਇਕ ਸਮਾਜ ਦੀ ਸੰਰਚਨਾ ਦੂਜੇ ਸਮਾਜ ਤੋਂ ਵੱਖ ਹੁੰਦੀ ਹੈ । ਇਸ ਤਰ੍ਹਾਂ ਹਰਬਰਟ ਸਪੈਂਸਰ ਨੇ ਸੰਰਚਨਾ ਨੂੰ ਵੱਖ-ਵੱਖ ਇਕਾਈਆਂ ਦੇ ਕੰਮ ਕਰਨ ਦੇ ਆਧਾਰ ਨਾਲ ਸੰਬੰਧਿਤ ਰੱਖਿਆ ਸੀ । ਪਰ ਕੰਮ ਦੇ ਨਾਲ ਇਹਨਾਂ ਇਕਾਈਆਂ ਦੀ ਆਪਸੀ ਸੰਬੰਧਤਾ ਵੀ ਹੋਣੀ ਚਾਹੀਦੀ ਹੈ । ਸਪੈਂਸਰ ਨੇ ਸੰਰਚਨਾ ਸ਼ਬਦ ਦੇ ਅਰਥ ਬਹੁਤ ਹੀ ਆਸਾਨ ਤਰੀਕੇ ਨਾਲ ਦਿੱਤੇ ਸਨ ਜਿਸ ਕਰਕੇ ਉਹ ਸਮਾਜਿਕ ਸੰਰਚਨਾ ਦਾ ਸਪੱਸ਼ਟ ਅਰਥ ਨਾ ਦੇ ਸਕੇ ।
2. ਐੱਸ. ਐੱਫ਼. ਨੈਡਲ (S.F. Nadal) ਦੇ ਵਿਚਾਰ – ਐੱਸ. ਐੱਫ਼. ਨੈਡਲ ਦੇ ਅਨੁਸਾਰ ਸੰਰਚਨਾ ਵੱਖ-ਵੱਖ ਇਕਾਈਆਂ ਦਾ ਤਰਤੀਬਾਤਮਕ ਪ੍ਰਬੰਧ ਹੈ । ਇਹ ਸਮਾਜ ਦੇ ਕਾਰਜਾਤਮਕ ਹਿੱਸੇ ਤੋਂ ਬਿਲਕੁਲ ਹੀ ਵੱਖ ਹੈ ਅਤੇ ਸਮਾਜ ਦੇ ਸਿਰਫ਼ ਬਾਹਰਲੇ ਹਿੱਸੇ ਨਾਲ ਸੰਬੰਧਿਤ ਹੈ । ਨੈਡਲ ਦੇ ਅਨੁਸਾਰ ਸਮਾਜ ਦੇ ਤਿੰਨ ਤੱਤ ਹਨ ਤੇ ਉਹ ਹਨ-ਲੋਕਾਂ ਦਾ ਸਮੂਹ, ਸੰਰਚਨਾਤਮਕ ਨਿਯਮ ਜਿਨ੍ਹਾਂ ਨਾਲ ਸਮੂਹ ਦੇ ਮੈਂਬਰਾਂ ਵਿਚ ਆਕਰਸ਼ਣ ਹੁੰਦਾ ਹੈ ਅਤੇ ਸੰਸਥਾਤਮਕ ਤਰੀਕੇ ਜਾਂ ਇਨ੍ਹਾਂ ਆਕਰਸ਼ਣਾਂ ਦਾ ਪ੍ਰਭਾਵ । ਨੈਡਲ ਦੇ ਅਨੁਸਾਰ, “ਮੁਰਤ ਜਨਸੰਖਿਆ ਸਾਡੇ ਸਮਾਜ ਦੇ ਮੈਂਬਰਾਂ ਵਿਚਕਾਰ ਇਕ-ਦੂਜੇ ਪ੍ਰਤੀ ਆਪਣਾ ਰੋਲ ਨਿਭਾਉਂਦਿਆਂ ਹੋਇਆਂ ਸੰਬੰਧਾਂ ਦੇ ਜਿਹੜੇ ਵਿਵਹਾਰਿਕ ਪ੍ਰਤੀਬੰਧਿਤ ਤਰੀਕੇ ਜਾਂ ਵਿਵਸਥਾ ਹੋਂਦ ਵਿਚ ਆਉਂਦੀ ਹੈ, ਉਸ ਨੂੰ ਅਸੀਂ ਸਮਾਜ ਦੀ ਸੰਰਚਨਾ ਕਹਿੰਦੇ ਹਾਂ ।”
ਨੈਡਲ ਦੇ ਸੰਰਚਨਾ ਦੇ ਸੰਕਲਪ ਨੂੰ ਸਮਝਣ ਲਈ ਨੈਡਲ ਦੁਆਰਾ ਦਿੱਤੇ ‘ਇਕ ਸਮਾਜ’ ਦੇ ਸੰਕਲਪ ਦੀ ਵਿਆਖਿਆ ਨੂੰ ਸਮਝਣਾ ਜ਼ਰੂਰੀ ਹੈ । ਨੈਡਲ ਦੇ ਅਨੁਸਾਰ ਇਕ ਸਮਾਜ ਵਿਅਕਤੀਆਂ ਦਾ ਉਹ ਸਮੂਹ ਹੈ ਜਿਸ ਵਿਚ ਵੱਖ-ਵੱਖ ਵਿਅਕਤੀ ਸੰਸਥਾਗਤ ਆਧਾਰ ਉੱਤੇ ਇਕ-ਦੂਜੇ ਨਾਲ ਇਸ ਤਰ੍ਹਾਂ ਸੰਬੰਧਿਤ ਰਹਿੰਦੇ ਹਨ ਕਿ ਸਮਾਜਿਕ ਨਿਯਮ, ਲੋਕਾਂ ਦੇ ਵਿਵਹਾਰਾਂ ਨੂੰ ਨਿਰਦੇਸ਼ਿਤ ਅਤੇ ਨਿਯੰਤਰਿਤ ਕਰਦੇ ਹਨ । ਇਸ ਤਰ੍ਹਾਂ ਨੈਡਲ ਦੇ ਇਕ ਸਮਾਜ ਦੇ ਅਨੁਸਾਰ ਇਸ ਵਿਚ ਤਿੰਨ ਤੱਤ ਹਨ ਤੇ ਉਹ ਹਨ-ਵਿਅਕਤੀ, ਉਨ੍ਹਾਂ ਵਿਚ ਹੋਣ ਵਾਲੀਆਂ ਅੰਤਰ ਕਿਰਿਆਵਾਂ ਅਤੇ ਅੰਤਰ ਕਿਰਿਆਵਾਂ ਦੇ ਕਾਰਨ ਪੈਦਾ ਹੋਣ ਵਾਲੇ ਸਮਾਜਿਕ ਸੰਬੰਧ ।
ਨੈਡਲ ਦਾ ਕਹਿਣਾ ਸੀ ਕਿ ਵਿਵਸਥਿਤ ਤਰਤੀਬ ਕਿਸੇ ਚੀਜ਼ ਦੀ ਰਚਨਾ ਨਾਲ ਸੰਬੰਧਿਤ ਹੁੰਦੀ ਹੈ ਨਾ ਕਿ ਉਸ ਚੀਜ਼ ਦੇ ਕਾਰਜਾਤਮਕ ਪੱਖ ਨਾਲ । ਨੈਡਲ ਅਨੁਸਾਰ ਸਮਾਜ ਵਿਅਕਤੀਆਂ ਦਾ ਸਮੂਹ ਹੈ ਜਿਸ ਵਿਚ ਵੱਖ-ਵੱਖ ਵਿਅਕਤੀ, ਸੰਸਥਾਤਮਕ ਸਮਾਜਿਕ ਨਿਯਮ ਉਨ੍ਹਾਂ ਦੇ ਵਿਵਹਾਰਾਂ ਨੂੰ ਨਿਯਮਿਤ ਅਤੇ ਨਿਰਦੇਸ਼ਿਤ ਕਰਦੇ ਹਨ । ਨੈਡਲ ਦਾ ਕਹਿਣਾ ਸੀ ਕਿ ਸਮੂਹ ਦੇ ਮੈਂਬਰਾਂ ਦੀ ਵਿਵਸਥਾ ਹੋਣੀ ਜ਼ਰੂਰੀ ਨਹੀਂ ਹੈ ਬਲਕਿ ਉਹਨਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਵੀ ਵਿਵਸਥਿਤ ਅਤੇ ਨਿਯਮਿਤ ਹੋਣਾ ਜ਼ਰੂਰੀ ਹੈ । ਸੋ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਆਪਸੀ ਸੰਬੰਧ ਜਾਂ ਨਿਯਮਿਤ ਕੁਮਬੱਧਤਾ ਨੂੰ ਹੀ ਸਮਾਜਿਕ ਸੰਰਚਨਾ ਕਿਹਾ ਜਾਂਦਾ ਹੈ ।
ਨੈਡਲ ਅਨੁਸਾਰ ਸੰਰਚਨਾ ਦੇ ਲਈ ਸੰਬੰਧਾਂ ਦਾ ਵਿਵਸਥਿਤ ਹੋਣਾ ਨਹੀਂ ਬਲਕਿ ਵਿਅਕਤੀਆਂ ਦੀਆਂ ਭੂਮਿਕਾਵਾਂ ਦਾ ਵਿਵਸਥਿਤ ਹੋਣਾ ਜ਼ਰੂਰੀ ਹੈ । ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਨੈਡਲ ਨੇ ਕਿਹਾ ਹੈ ਕਿ, “ਮੂਰਤ ਜਨਸੰਖਿਆ ਅਤੇ ਉਸ ਦੇ ਵਿਵਹਾਰਾਂ ਤੋਂ ਅਲੱਗ ਕੱਢ ਕੇ ਦੂਜੇ ਵਿਅਕਤੀਆਂ ਨਾਲ ਸੰਬੰਧਿਤ ਰਹਿੰਦੇ ਹੋਏ ਭੂਮਿਕਾ ਨਿਭਾਉਣ ਦੀ ਸਥਿਤੀ ਵਿਚ ਕਰਤਿਆਂ ਦੇ ਵਿਚ ਪਾਏ ਜਾਣ ਵਾਲੇ ਸੰਬੰਧਾਂ ਦੇ ਪ੍ਰਤਿਮਾਨ, ਜਾਲ ਜਾਂ ਵਿਵਸਥਾ ਨੂੰ ਇਕ ਸਮਾਜ ਦੀ ਸੰਰਚਨਾ ਕਹਿੰਦੇ ਹਨ ।”
3. ਰੈਡਕਲਿਫ਼ ਬਰਾਊਨ (Redcliff Brown) ਦੇ ਵਿਚਾਰ ਰੈਡਕਲਿਫ਼ ਬਰਾਉਨ ਪ੍ਰਸਿੱਧ ਸਮਾਜਿਕ ਮਾਨਵ ਵਿਗਿਆਨੀ ਸੀ ਜਿਹੜਾ ਸਮਾਜ ਸ਼ਾਸਤਰ ਦੇ ਸੰਰਚਨਾਤਮਕ ਕਾਰਜਾਤਮਕ ਸਕੂਲ ਨਾਲ ਸੰਬੰਧਿਤ ਸੀ । ਬਰਾਊਨ ਦੇ ਅਨੁਸਾਰ, “ਸਮਾਜਿਕ ਸੰਰਚਨਾ ਦੇ ਤੱਤ ਮਨੁੱਖ ਹਨ, ਸੰਰਚਨਾ ਆਪਣੇ ਆਪ ਵਿਚ ਵਿਅਕਤੀਆਂ ਦੇ ਸੰਸਥਾਤਮਕ ਪਰਿਭਾਸ਼ਿਤ ਤੇ ਨਿਯਮਿਤ ਸੰਬੰਧਾਂ ਦੇ ਪ੍ਰਬੰਧ ਦੀ ਵਿਵਸਥਾ ਹੈ ।”
ਬਰਾਊਨ ਦੇ ਅਨੁਸਾਰ, “ਮਨੁੱਖ ਸਮਾਜਿਕ ਸੰਬੰਧਾਂ ਦੇ ਗੁੰਝਲਦਾਰ ਘੇਰੇ ਨਾਲ ਸੰਬੰਧਿਤ ਹੁੰਦੇ ਹਨ । ਮੈਂ ਇਸ ਦੇ ਲਈ ਸ਼ਬਦ ਸਮਾਜਿਕ ਸੰਰਚਨਾ ਨੂੰ ਪ੍ਰਯੋਗ ਕਰ ਰਿਹਾ ਹਾਂ ਜਿਸ ਨਾਲ ਅਸਲ ਵਿਚ ਪਾਏ ਗਏ ਸੰਬੰਧਾਂ ਦੇ ਘੇਰੇ ਦਾ ਜ਼ਿਕਰ ਹੈ ।”
ਬਰਾਊਨ ਦੇ ਅਨੁਸਾਰ ਸਮਾਜਿਕ ਸੰਰਚਨਾ ਸਥਿਰ ਨਹੀਂ ਹੁੰਦੀ ਬਲਕਿ ਇਕ ਗਤੀਸ਼ੀਲ ਨਿਰੰਤਰਤਾ ਹੈ । ਜਿਵੇਂ ਮਨੁੱਖ ਦੇ ਸਰੀਰਕ ਢਾਂਚੇ ਵਿਚ ਬਦਲਾਵ ਆਉਂਦੇ ਰਹਿੰਦੇ ਹਨ, ਉਸੇ ਤਰ੍ਹਾਂ ਸਮਾਜਿਕ ਸੰਰਚਨਾ ਵਿਚ ਵੀ ਬਦਲਾਵ ਆਉਂਦੇ ਰਹਿੰਦੇ ਹਨ ਪਰ ਸੰਰਚਨਾ ਦੇ ਮੌਲਿਕ ਤੱਤ ਨਹੀਂ ਬਦਲਦੇ | ਸਮਾਜਿਕ ਸੰਰਚਨਾ ਨੂੰ ਬਣਾਉਣ ਵਾਲੇ ਭਾਗਾਂ ਵਿਚ ਬਦਲਾਵ ਤਾਂ ਆ ਜਾਂਦੇ ਹਨ ਪਰ ਸੰਰਚਨਾ ਦੇ ਮੌਲਿਕ ਤੱਤਾਂ ਵਿਚ ਬਦਲਾਵ ਨਹੀਂ ਆਉਂਦੇ । ਸੰਰਚਨਾ ਤਾਂ ਬਣੀ ਰਹਿੰਦੀ ਹੈ ਪਰ ਕਈ ਵਾਰੀ ਆਮ ਸੰਰਚਨਾ ਦੇ ਸਰੂਪ ਵਿਚ ਬਦਲਾਵ ਆ ਜਾਂਦੇ ਹਨ ।
4. ਦਾਲਕਟ ਪਾਰਸਨਜ਼ (Talcot Parsons) ਦੇ ਵਿਚਾਰ – ਪਾਰਸਨਜ਼ ਦੇ ਅਨੁਸਾਰ ਸਮਾਜਿਕ ਸੰਰਚਨਾ ਅਮੂਰਤ ਹੈ । ਉਸ ਦਾ ਕਹਿਣਾ ਸੀ ਕਿ, “ਸਮਾਜਿਕ ਸੰਰਚਨਾ ਸ਼ਬਦ ਨੂੰ ਪਰਸਪਰ ਸੰਬੰਧਿਤ ਸੰਸਥਾਵਾਂ, ਏਜੰਸੀਆਂ ਅਤੇ ਸਮਾਜਿਕ ਪ੍ਰਤੀਮਾਨਾਂ ਅਤੇ ਨਾਲ ਹੀ ਸਮੁਹ ਵਿਚ ਹਰੇਕ ਮੈਂਬਰਾਂ ਵਲੋਂ ਗ੍ਰਹਿਣ ਕੀਤੇ ਗਏ ਪਦਾਂ ਅਤੇ ਰੋਲਾਂ ਦੀ ਵਿਸ਼ੇਸ਼ ਤਰਤੀਬ ਜਾਂ ਕੁਮਬੱਧਤਾ ਲਈ ਵਰਤਿਆ ਜਾਂਦਾ ਹੈ ।”
ਪਾਰਸਨਜ਼ ਦਾ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਆਪਸੀ ਸੰਬੰਧ ਹੁੰਦਾ ਹੈ, ਉਸੇ ਤਰੀਕੇ ਨਾਲ ਸਮਾਜਿਕ ਸੰਰਚਨਾ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਪਰਸਪਰ ਸੰਬੰਧ ਹੁੰਦਾ ਹੈ । ਇਸ ਨਾਲ ਇਕ ਵਿਸ਼ੇਸ਼ ਪ੍ਰਕਾਰ ਦੀ ਵਿਵਸਥਾ ਸਥਾਪਿਤ ਹੁੰਦੀ ਹੈ । ਇਸ ਵਿਵਸਥਾ ਵਿਚ ਹੀ ਹਰੇਕ ਵਿਅਕਤੀ ਆਪਣਾ ਪਦ ਗ੍ਰਹਿਣ ਕਰਦਾ ਹੈ ਅਤੇ ਭੂਮਿਕਾ ਵੀ ਅਦਾ ਕਰਦਾ ਹੈ ਕਿਉਂਕਿ ਸਮਾਜਿਕ ਸੰਬੰਧ ਅਮੂਰਤ ਹੁੰਦੇ ਹਨ, ਇਸ ਲਈ ਸਮਾਜਿਕ ਸੰਰਚਨਾ ਵੀ ਅਮੂਰਤ ਹੁੰਦੀ ਹੈ । ਅਸੀਂ ਨਾ ਤਾਂ ਸਮਾਜਿਕ ਸੰਬੰਧਾਂ ਨੂੰ ਦੇਖ ਸਕਦੇ ਹਾਂ ਅਤੇ ਨਾ ਹੀ ਛੂਹ ਸਕਦੇ ਹਾਂ, ਸਿਰਫ਼ ਮਹਿਸੂਸ ਕਰ ਸਕਦੇ ਹਾਂ । ਪਾਰਸਨਜ਼ ਦੇ ਅਨੁਸਾਰ, ਕਿਸੇ ਵੀ ਸਮਾਜ ਦੇ ਰਿਵਾਜਾਂ, ਪਰੰਪਰਾਵਾਂ, ਵਿਸ਼ਵਾਸਾਂ ਆਦਿ ਨਾਲ ਹੀ ਪਦ ਅਤੇ ਭੂਮਿਕਾਵਾਂ ਨਿਸ਼ਚਿਤ ਹੁੰਦੀਆਂ ਹਨ । ਇਹਨਾਂ ਪਦਾਂ ਕਾਰਨ ਹੀ ਵੱਖ-ਵੱਖ ਸੰਸਥਾਵਾਂ ਅਤੇ ਏਜੰਸੀਆਂ ਸਾਹਮਣੇ ਆਉਂਦੀਆਂ ਹਨ । ਜਦੋਂ ਇਹਨਾਂ ਸਾਰੀਆਂ ਸੰਸਥਾਵਾਂ ਜਾਂ ਏਜੰਸੀਆਂ ਵਿਚ ਵਿਸ਼ੇਸ਼ ਤਰਤੀਬ ਸਥਾਪਿਤ ਹੋ ਜਾਂਦੀ ਹੈ ਅਤੇ ਇਹ ਸਾਰੇ ਪਰਸਪਰ ਸੰਬੰਧਿਤ ਹੋ ਜਾਂਦੇ ਹਨ ਤਾਂ ਸਮਾਜਿਕ ਸੰਰਚਨਾ ਕਾਇਮ ਹੋ ਜਾਂਦੀ ਹੈ ।
ਪ੍ਰਸ਼ਨ 2.
ਰੁਤਬੇ ਜਾਂ ਪਦਾਂ ਦੀਆਂ ਕਿਸਮਾਂ ਦਾ ਵਰਣਨ ਕਰੋ । (Explain different types of Status.)
ਉੱਤਰ-
ਰੁਤਬੇ ਜਾਂ ਪਦ ਦੀਆਂ ਪ੍ਰਮੁੱਖ ਕਿਸਮਾਂ ਹੁੰਦੀਆਂ ਹਨ । ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
- ਪ੍ਰਦਤ ਪਦ (Ascribed Status
- ਅਰਜਿਤ ਪਦ (Achieved Status) ।
ਪਦੰਤ ਪਦ ਅਤੇ ਅਰਜਿਤ ਪਦ ਇਨ੍ਹਾਂ ਦੋਵਾਂ ਪ੍ਰਕਾਰ ਦੇ ਪਦਾਂ ਦਾ ਪ੍ਰਯੋਗ ਸਾਰੇ ਸਮਾਜਾਂ ਵਿਚ ਪਾਇਆ ਜਾਂਦਾ ਹੈ । ਸਮਾਜ ਵਿਚ ਕੋਈ ਵੀ ਵਿਅਕਤੀ ਦੂਜੇ ਵਿਅਕਤੀ ਦੇ ਸਮਾਨ ਨਹੀਂ ਹੁੰਦਾ ਭਾਵੇਂ ਉਹ ਸਾਰੇ ਭਰਾ ਹੋਣ ਜਾਂ ਭਾਵੇਂ ਜੁੜਵਾਂ ਬੱਚੇ । ਇਸ ਤਰ੍ਹਾਂ ਹੀ ਸਮਾਜ ਵਿਚ ਵਿਅਕਤੀ ਨੂੰ ਪ੍ਰਾਪਤ ਕੀਤੇ ਜਾਂ ਜਨਮ ਤੋਂ ਮਿਲੇ ਪਦਾਂ ਦੀ ਸਥਿਤੀ ਹੁੰਦੀ ਹੈ ਜੋ ਕਿ ਹਰੇਕ ਵਿਅਕਤੀ ਦੀ ਵੱਖਵੱਖ ਹੁੰਦੀ ਹੈ । ਸਮਾਜ ਵਿਚ ਜਨਮ ਲੈਣ ਤੋਂ ਬਾਅਦ ਵਿਅਕਤੀ ਆਪਣੀਆਂ ਯੋਗਤਾਵਾਂ, ਸਮਰੱਥਾਵਾਂ ਦੁਆਰਾ ਸਮਾਜ ਵਿਚ ਉੱਚਾ ਜਾਂ ਨੀਵਾਂ ਸਥਾਨ ਪ੍ਰਾਪਤ ਕਰਦਾ ਹੈ । ਇਸ ਤਰ੍ਹਾਂ ਪ੍ਰਾਪਤ ਕੀਤੇ ਸਥਾਨ ਨੂੰ ਉਸਦਾ ਪਦ ਕਿਹਾ ਜਾਂਦਾ ਹੈ । ਇਹ ਸਥਿਤੀ ਉਸਨੂੰ ਆਪਣੇ ਗੁਣਾਂ ਅਤੇ ਸਮਾਜ ਦੁਆਰਾ ਪ੍ਰਦਾਨ ਕੀਤੇ ਪਦਾਂ ਤੋਂ ਪ੍ਰਾਪਤ ਹੁੰਦੀ ਹੈ । ਪਦ ਦੀਆਂ ਸਾਰੇ ਸਮਾਜ ਵਿਚ ਉੱਪਰ ਦਿੱਤੀਆਂ ਦੋ ਕਿਸਮਾਂ ਪ੍ਰਚਲਿਤ ਹਨ ਜਿਨ੍ਹਾਂ ਦਾ ਵਿਸਥਾਰ ਨਾਲ ਵਰਣਨ ਹੇਠ ਲਿਖਿਆ ਹੈ-
ਪ੍ਰਦਤ ਪਦ (Ascribed States) – ਪ੍ਰਦਤ ਪਦ ਉਸ ਪਦ ਨੂੰ ਕਿਹਾ ਜਾਂਦਾ ਹੈ ਜਿਸਦੀ ਪ੍ਰਾਪਤੀ ਵਿਅਕਤੀ ਨੂੰ ਬਿਨਾਂ ਕੋਈ ਮਿਹਨਤ ਕੀਤਿਆਂ ਜਨਮ ਤੋਂ ਹੀ ਪ੍ਰਾਪਤ ਹੋ ਜਾਂਦੀ ਹੈ । ਵਿਅਕਤੀ ਜਿਸ ਪਰਿਵਾਰ, ਜਾਤ ਵਿੱਚ ਜਨਮ ਲੈਂਦਾ ਹੈ ਉਸਦੀਆਂ ਪਰੰਪਰਾਵਾਂ, ਪ੍ਰਥਾਵਾਂ ਆਦਿ ਉਸ ਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ ਹਨ । ਉਦਾਹਰਣ ਦੇ ਤੌਰ ਉੱਤੇ ਜੇਕਰ ਕੋਈ ਵਿਅਕਤੀ ਉੱਚੇ ਵਰਗ ਵਿਚ ਪੈਦਾ ਹੁੰਦਾ ਹੈ ਉਸਨੂੰ ਅਮੀਰ ਦਾ ਪਦ ਜਨਮ ਲੈਂਦੇ ਸਾਰ ਹੀ ਪ੍ਰਾਪਤ ਹੋ ਜਾਂਦਾ ਹੈ । ਇਸ ਤੋਂ ਬਾਅਦ ਉਸਨੂੰ ਲਿੰਗ ਅਨੁਸਾਰ ਮੁੰਡੇ ਜਾਂ ਕੁੜੀ ਦਾ ਪਦ ਦਿੱਤਾ ਜਾਂਦਾ ਹੈ । ਅਜਿਹੀ ਸਥਿਤੀ ਵਿਅਕਤੀ ਨੂੰ ਉਦੋਂ ਦਿੱਤੀ ਜਾਂਦੀ ਹੈ ਜਦੋਂ ਸਮਾਜ ਨੂੰ ਉਸਦੇ ਗੁਣਾਂ, ਯੋਗਤਾਵਾਂ ਆਦਿ ਬਾਰੇ ਪਤਾ ਨਹੀਂ ਹੁੰਦਾ । ਪ੍ਰਾਚੀਨ ਸਮਾਜ ਵਿੱਚ ਵਿਅਕਤੀ ਨੂੰ ਕੇਵਲ ਪ੍ਰਦਤ ਪਦ ਹੀ ਪ੍ਰਾਪਤ ਹੁੰਦੇ ਹਨ ਉਹ ਆਪਣੀ ਸਾਰੀ ਉਮਰ ਇਸੇ ਪਦ ਵਿੱਚ ਹੀ ਗੁਜ਼ਾਰ ਦਿੰਦਾ ਹੈ । ਪਰੰਤੂ ਹੁਣ ਅਜਿਹਾ ਨਹੀਂ ਹੁੰਦਾ । ਵਿਅਕਤੀ ਨੂੰ ਉਸ ਦੀ ਮਿਹਨਤ ਅਤੇ ਕੁੱਝ ਨਿਯਮਾਂ ਦੇ ਆਧਾਰ ਉੱਤੇ ਸਮਾਜ ਵਿੱਚ ਕੁਝ ਪਦ ਪ੍ਰਦਾਨ ਕੀਤੇ ਜਾਂਦੇ ਹਨ ਜੋ ਹੇਠ ਲਿਖੇ ਅਨੁਸਾਰ ਹਨ-
(i) ਲਿੰਗ (Sex) – ਸਮਾਜ ਵਿਚ ਜਨਮ ਲੈਂਦੇ ਸਾਰ ਹੀ ਵਿਅਕਤੀਆਂ ਨੂੰ ਲਿੰਗ ਦੇ ਆਧਾਰ ਤੇ ਵੱਖਰਾ ਕੀਤਾ ਜਾਂਦਾ ਹੈ । ਕਿਸੇ ਵੀ ਵਿਅਕਤੀ ਨੂੰ ਲਿੰਗ ਦੇ ਆਧਾਰ ਤੇ ਵੱਖਰਾ ਦਿਖਾਉਣ ਲਈ ਮੁੰਡਾ-ਕੁੜੀ, ਆਦਮੀ-ਔਰਤ, ਬੁੱਢਾ-ਬੁੱਢੀ ਵਰਗੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਹਨਾਂ ਲਿੰਗਾਂ ਵਿਚ ਕੁੱਝ ਭਿੰਨਤਾਵਾਂ ਜੀਵ ਵਿਗਿਆਨਿਕ ਪੱਖੋਂ ਵੀ ਦੇਖਣ ਨੂੰ ਮਿਲਦੀਆਂ ਹਨ । ਪੁਰਾਣੇ ਸਮਿਆਂ ਵਿਚ ਲਿੰਗ ਦੇ ਆਧਾਰ ਉੱਤੇ ਹੀ ਕੰਮ ਦੀ ਵੰਡ ਹੁੰਦੀ ਸੀ । ਔਰਤਾਂ ਨੂੰ ਘਰ-ਬਾਰ ਦੀ ਦੇਖ-ਭਾਲ, ਚੁੱਲਾ ਚੌਕੇ ਦਾ ਕੰਮ ਹੀ ਸੌਂਪਿਆ ਜਾਂਦਾ ਸੀ ਅਤੇ ਆਦਮੀ ਜੰਗਲਾਂ ਵਿਚ ਜਾ ਕੇ ਕੰਦ ਮੂਲ ਲਿਆਉਂਦੇ ਸਨ ਅਤੇ ਖੇਤੀ-ਬਾੜੀ ਆਦਿ ਘਰ ਤੋਂ ਬਾਹਰ ਦੇ ਕੰਮ ਕਰਦੇ ਸਨ । ਅਜੋਕੇ ਯੁੱਗ ਵਿਚ ਭਾਵੇਂ ਔਰਤ ਅਤੇ ਆਦਮੀ ਨੂੰ ਸਮਾਨ ਦਰਜਾ ਪ੍ਰਾਪਤ ਹੈ, ਪਰੰਤੂ ਫਿਰ ਵੀ ਲਿੰਗ ਦੇ ਆਧਾਰ ਉੱਤੇ ਦੋਵਾਂ ਵਿਚ ਅਜੇ ਤੱਕ ਪੂਰੀ ਅਸਮਾਨਤਾ ਖ਼ਤਮ ਨਹੀਂ ਹੋਈ ਕਿਉਂਕਿ ਸਰੀਰਕ ਬਣਤਰ ਕਰਕੇ ਦੋਵੇਂ ਲਿੰਗਾਂ ਵਿਚ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ ।
(ii) ਉਮਰ ਦੇ ਆਧਾਰ ਤੇ ਸਥਿਤੀ (Status on the basis of Age) – ਵਿਅਕਤੀ ਦੀ ਉਮਰ ਨੂੰ ਵੀ ਵੱਖਰੇ-ਵੱਖਰੇ ਸਮਾਜ ਵਿਚ ਉਸਦੇ ਪਦ ਨੂੰ ਦਰਸਾਉਣ ਲਈ ਮਹੱਤਵਪੂਰਨ ਕਾਰਕ ਮੰਨਿਆ ਗਿਆ ਹੈ । ਇਸ ਸਥਿਤੀ ਨੂੰ ਜੀਵ ਵਿਗਿਆਨ ਆਧਾਰ ਮੰਨਿਆ ਗਿਆ ਹੈ ਕਿਉਂਕਿ ਇਸ ਨੂੰ ਵਿਅਕਤੀ ਬਿਨਾਂ ਮਿਹਨਤ ਕੀਤਿਆਂ ਹੀ ਪ੍ਰਾਪਤ ਕਰਦਾ ਹੈ । ਉਮਰ ਦੇ ਆਧਾਰ ਉੱਤੇ ਵਿਅਕਤੀ ਦੀਆਂ ਚਾਰ ਅਵਸਥਾਵਾਂ ਹਨ ।
ਇਹਨਾਂ ਅਵਸਥਾਵਾਂ ਨਾਲ ਹਰੇਕ ਸਮਾਜ ਦੀਆਂ ਸੰਸਕ੍ਰਿਤੀਆਂ ਵੀ ਜੁੜੀਆਂ ਹੁੰਦੀਆਂ ਹਨ । ਪ੍ਰਾਚੀਨ ਸਮਾਜਾਂ ਵਿਚ ਸਮਾਜ ਉੱਪਰ ਨਿਯੰਤਰਣ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਦਾ ਹੀ ਹੁੰਦਾ ਸੀ ਅਤੇ ਸਾਰੇ ਉਸਦੀ ਆਗਿਆ ਦਾ ਪਾਲਣ ਕਰਦੇ ਸਨ । ਭਾਰਤ ਵਿਚ ਵੋਟ ਪਾਉਣ, ਲਾਇਸੈਂਸ ਬਣਾਉਣ, ਵਿਆਹ ਆਦਿ ਕਰਾਉਣ ਲਈ ਉਮਰ ਵੀ ਨਿਸ਼ਚਿਤ ਕੀਤੀ ਹੋਈ ਹੈ । ਇਸੇ ਤਰ੍ਹਾਂ ਸਮਾਜ ਵਿਚ ਸ਼ਕਤੀ ਵੀ ਵਿਅਕਤੀ ਨੂੰ ਉਸਦੀ ਉਮਰ ਦੇ ਹਿਸਾਬ ਨਾਲ ਵੱਖ-ਵੱਖ ਤਰੀਕਿਆਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ।ਉਦਾਹਰਣ ਦੇ ਲਈ ਪਰਿਵਾਰ ਵਿਚ ਬੱਚੇ ਨੂੰ ਉਮਰ ਦੇ ਕਾਰਣ ਛੋਟਾ ਜਾਂ ਵੱਡਾ ਸਮਝਿਆ ਜਾਂਦਾ ਹੈ ।
ਛੋਟੇ ਬੱਚੇ ਦੀ ਗੱਲ ਨੂੰ ਮਜ਼ਾਕ ਵਿਚ ਹੀ ਉੜਾ ਦਿੱਤਾ ਜਾਂਦਾ ਹੈ । ਪਰ ਜਦੋਂ ਉਹ ਵੱਡਾ ਹੁੰਦਾ ਹੈ ਤਾਂ ਉਸ ਦੀ ਹਰ ਹਰਕਤ ਹਰ ਗੱਲ ਨੂੰ ਧਿਆਨ ਨਾਲ ਦੇਖਿਆ, ਸੁਣਿਆ ਜਾਂਦਾ ਹੈ । ਉਸ ਤੋਂ ਚੰਗੇ ਕੰਮਾਂ ਦੀ ਆਸ ਕੀਤੀ ਜਾਂਦੀ ਹੈ ਤੇ ਉਸਨੂੰ ਸਮਝਾਇਆ ਜਾਂਦਾ ਹੈ ਕਿ ਹੁਣ ਤੂੰ ਵੱਡਾ ਹੋ ਗਿਆ ਹੈ, ਸੋਚ-ਸਮਝ ਕੇ ਬੋਲਿਆ ਕਰ ਆਦਿ । ਸਮਾਜ ਵਿਚ ਜਿਹੜੇ ਕਾਨੂੰਨ ਬਣਾਏ ਗਏ ਹਨ ਉਹਨਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਸਜ਼ਾ ਵੀ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਹੀ ਦਿੱਤੀ ਜਾਂਦੀ ਹੈ । ਆਧੁਨਿਕ ਸਮਾਜ ਵਿਚ ਉਮਰ ਦੇ ਆਧਾਰ ਤੇ ਪਾਏ ਗਏ ਪਦ-ਕ੍ਰਮ ਵਿਚ ਕਾਫ਼ੀ ਪਰਿਵਰਤਨ ਆ ਗਿਆ ਹੈ ।
(iii) ਰਿਸ਼ਤੇਦਾਰੀ (Kinship) – ਪ੍ਰਾਚੀਨ ਸਮਾਜ ਵਿੱਚ ਰਿਸ਼ਤੇਦਾਰੀ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਸੀ । ਕਿਸੇ ਵੀ ਵਿਅਕਤੀ ਨੂੰ ਉੱਚੀ ਜਾਂ ਨੀਵੀਂ ਸਥਿਤੀ ਉਸਦੇ ਰਿਸ਼ਤੇਦਾਰਾਂ ਨਾਲ ਸੰਬੰਧਿਤ ਦੇ ਆਧਾਰ ਤੇ ਹੀ ਦਿੱਤੀ ਜਾਂਦੀ ਸੀ । ਬੱਚੇ ਦੀ ਪਛਾਣ ਉਸਦੇ ਪਰਿਵਾਰ ਜਾਂ ਰਿਸ਼ਤੇਦਾਰੀ ਦੇ ਆਧਾਰ ਤੇ ਕੀਤੀ ਜਾਂਦੀ ਸੀ । ਰਾਜੇ ਦੇ ਬੱਚੇ ਨੂੰ ਰਾਜਕੁਮਾਰ ਕਿਹਾ ਜਾਂਦਾ ਸੀ ਤੇ ਉਸਨੂੰ ਹੀ ਉਹੀ ਸਨਮਾਨ ਦਿੱਤਾ ਜਾਂਦਾ ਸੀ ਜੋ ਰਾਜੇ ਨੂੰ ਦਿੱਤਾ ਜਾਂਦਾ ਸੀ । ਇਸਦੇ ਉਲਟ ਨੀਵੇਂ ਪਰਿਵਾਰ ਜਾਂ ਰਿਸ਼ਤੇਦਾਰੀ ਨਾਲ ਸੰਬੰਧ ਰੱਖਣ ਵਾਲੇ ਬੱਚੇ ਨੂੰ ਨੀਵਾਂ ਹੀ ਸਮਝਿਆ ਜਾਂਦਾ ਸੀ । ਜਾਤ ਪ੍ਰਥਾ ਵਿੱਚ ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ ਉਸਨੂੰ ਉਸ ਜਾਤ ਅਤੇ ਰਿਸ਼ਤੇਦਾਰੀ ਨਾਲ ਸੰਬੰਧ ਰੱਖਣੇ ਪੈਂਦੇ ਸਨ । ਪਰੰਤੂ ਅਜੋਕੇ ਸਮਾਜ ਵਿੱਚ ਬੱਚਾ ਜੇਕਰ ਅਮੀਰ ਪਰਿਵਾਰ ਵਿੱਚ ਜਨਮ ਲੈਂਦਾ ਹੈ ਤਾਂ ਉਸਨੂੰ ਵਧੇਰੇ ਆਦਰ-ਸਤਿਕਾਰ ਦਿੱਤਾ ਜਾਂਦਾ ਹੈ ਚਾਹੇ ਉਹ ਕਿਸੇ ਵੀ ਜਾਤ ਦਾ ਕਿਉਂ ਨਾ ਹੋਵੇ । ਗ਼ਰੀਬ ਪਰਿਵਾਰ ਵਿੱਚ ਪੈਦਾ ਹੋਏ ਬੱਚੇ ਨੂੰ ਦਇਆ ਦੀ ਭਾਵੈਨਾ ਨਾਲ ਹੀ ਦੇਖਿਆ ਜਾਂਦਾ ਹੈ । ਇਸ ਤਰ੍ਹਾਂ ਪਰਿਵਾਰ ਦੀ ਸਮਾਜਿਕ ਸਥਿਤੀ ਦੁਆਰਾ ਹੀ ਵਿਅਕਤੀ ਦੀ ਪਛਾਣ ਕੀਤੀ ਜਾਂਦੀ ਹੈ ।
(iv) ਸਮਾਜਿਕ ਕਾਰਕ (Social Factors) – ਵੱਖਰੇ-ਵੱਖਰੇ ਸਮਾਜਾਂ ਵਿਚ ਵਿਅਕਤੀਆਂ ਨੂੰ ਵੱਖ-ਵੱਖ ਸਮੂਹਾਂ ਵਿਚ ਵੰਡ ਕੇ ਉਹਨਾਂ ਦਾ ਵਰਗੀਕਰਨ ਕੀਤਾ ਜਾਂਦਾ ਸੀ । ਹਰੇਕ ਸਮੂਹ ਵਿਚ ਪਦਕੂਮ ਦੀ ਵਿਵਸਥਾ ਪਾਈ ਜਾਂਦੀ ਸੀ । ਕਿਸੇ ਸਮੂਹ ਨੂੰ ਉੱਚਾ ਤੇ ਕਿਸੇ ਨੂੰ ਨੀਵਾਂ ਮੰਨਿਆ ਜਾਂਦਾ ਸੀ । ਸਮੂਹਾਂ ਦਾ ਇਹ ਵਰਗੀਕਰਣ ਉਹਨਾਂ ਦੀਆਂ ਯੋਗਤਾਵਾਂ, ਕਿੱਤਿਆਂ ਆਦਿ ਦੇ ਆਧਾਰ ਤੇ ਕੀਤਾ ਜਾਂਦਾ ਸੀ । ਜਿਵੇਂ ਡਾਕਟਰ, ਪ੍ਰੋਫੈਸਰ, ਅਫਸਰ ਆਦਿ । ਇਹਨਾਂ ਸਮੂਹ ਦੇ ਮੈਂਬਰਾਂ ਭਾਵ ਲੋਕਾਂ ਦਾ ਆਪਣੇ ਸਮੂਹ ਦੇ ਲੋਕਾਂ ਨਾਲ ਹੀ ਮੇਲ-ਜੋਲ ਹੁੰਦਾ ਸੀ ।
ਅਰਜਿਤ ਪਦ (Achieved Status) – ਸਮਾਜ ਵਿਚ ਜੰਮੇ ਬੱਚੇ ਦੇ ਸਮਾਜੀਕਰਣ ਦੀ ਪ੍ਰਕ੍ਰਿਆ ਪ੍ਰਦਤ ਪਦ ਨਾਲ ਹੀ ਸ਼ੁਰੂ ਹੋ ਜਾਂਦੀ ਹੈ । ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਉਸਦੇ ਵਿਚ ਕੁਝ ਕਰਨ ਦੀਆਂ ਭਾਵਨਾਵਾਂ ਵੱਧਦੀਆਂ ਜਾਂਦੀਆਂ ਹਨ ਜੇਕਰ ਉਸਨੂੰ ਪ੍ਰਦਤ ਪਦ ਤੱਕ ਹੀ ਸੀਮਿਤ ਰੱਖਿਆ ਜਾਵੇ ਤਾਂ ਉਸਦਾ ਵਿਕਾਸ ਨਹੀਂ ਹੋ ਪਾਏਗਾ । ਇਸਦੇ ਨਾਲ ਹੀ ਸਮਾਜ ਵੀ ਤਰੱਕੀ ਨਹੀਂ ਕਰ ਸਕੇਗਾ ।ਇਸ ਤੋਂ ਇਲਾਵਾ ਆਧੁਨਿਕ ਸਮਾਜ ਇੰਨਾ ਗੁੰਝਲਦਾਰ ਹੈ ਕਿ ਇਸਨੂੰ ਪਦਤ ਪਦ ਤੱਕ ਹੀ ਸੀਮਿਤ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਸਮਾਜ ਵਿਚ ਜੰਮਿਆ ਹਰ ਵਿਅਕਤੀ ਦੁਸਰੇ ਵਿਅਕਤੀ ਤੋਂ ਵੱਖਰੀ ਯੋਗਤਾ ਰੱਖਦਾ ਹੈ । ਅਜਿਹੀ ਸਥਿਤੀ ਵਿਚ ਜੇਕਰ ਵਿਅਕਤੀ ਨੂੰ ਪ੍ਰਦਤ ਪਦ ਤਕ ਹੀ ਸੀਮਤ ਰੱਖਿਆ ਜਾਵੇ ਤਾਂ ਨਾ ਤਾਂ ਉਹ ਤਰੱਕੀ ਕਰ ਸਕਦਾ ਹੈ ਤੇ ਨਾ ਸਮਾਜ | ਅਰਜਿਤ ਪਦ ਦੁਆਰਾ ਸਮਾਜ ਹਰੇਕ ਵਿਅਕਤੀ ਨੂੰ ਆਪਣੀ ਯੋਗਤਾ ਅਨੁਸਾਰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਦਾ ਹੈ । ਉਸਨੂੰ ਇਸ ਪਦ ਨਾਲ ਸਮਾਜ ਵਿੱਚ ਵੱਖਰੀ ਸਥਿਤੀ ਪ੍ਰਾਪਤ ਹੁੰਦੀ ਹੈ ਜਿਸ ਤੋਂ ਉਹ ਖ਼ੁਸ਼ ਵੀ ਹੁੰਦਾ ਹੈ ।
ਪ੍ਰਾਚੀਨ ਸਮਾਜਾਂ ਵਿਚ ਕੇਵਲ ਪ੍ਰਦਤ ਪਦ ਹੀ ਵਿਅਕਤੀ ਨੂੰ ਪ੍ਰਾਪਤ ਹੁੰਦੇ ਸਨ । ਇਹ ਸਮਾਜ ਸ਼ੇਣੀ ਰਹਿਤ ਤੇ ਸਾਧਾਰਨ ਹੁੰਦੇ ਹਨ ਜਿਸ ਵਿਚ ਵਿਅਕਤੀ ਦਾ ਮਕਸਦ ਕੇਵਲ ਜਿਉਂਦੇ ਰਹਿਣ ਤਕ ਸੀਮਤ ਹੀ ਹੁੰਦਾ ਸੀ । ਇਸ ਲਈ ਉਹ ਜਿਸ ਜਾਤ, ਧਰਮ ਵਿਚ ਜਨਮ ਲੈਂਦਾ ਸੀ ਉਸ ਨਾਲ ਸੰਬੰਧਿਤ ਕੰਮ ਹੀ ਕਰਦਾ ਸੀ ਤੇ ਸਾਰੀ ਉਮਰ ਪ੍ਰਦਤ ਪਦ ਉੱਪਰ ਰਹਿ ਕੇ ਹੀ ਬਤੀਤ ਕਰ ਦਿੰਦਾ ਸੀ । ਆਧੁਨਿਕ ਯੁੱਗ ਵਿਚ ਸਮਾਜ ਗੁੰਝਲਦਾਰ ਹੋ ਗਏ ਹਨ ਤੇ ਕਈ ਵਰਗਾਂ ਵਿਚ ਇਨ੍ਹਾਂ ਨੂੰ ਵੰਡਿਆ ਗਿਆ ਹੈ ਜਿਸ ਕਾਰਨ ਵਿਅਕਤੀ ਵਿੱਚ ਮੈਂ ਦੀ ਇੱਛਾ ਵੱਧ ਗਈ । ਹਰੇਕ ਵਿਅਕਤੀ ਆਪਣੀ ਰੁਚੀ ਤੇ ਯੋਗਤਾ ਅਨੁਸਾਰ ਕਿੱਤਾ ਅਪਣਾਉਣਾ ਚਾਹੁੰਦਾ ਹੈ ਜਿਸ ਕਾਰਨ ਸਮਾਜ ਵਿਚ ਅਰਜਿਤ ਪਦ ਦਾ ਜਨਮ ਹੋਇਆ | ਅਰਜਿਤ ਪਦ ਵਿਚ ਵਿਅਕਤੀ ਦੀਆਂ ਯੋਗਤਾਵਾਂ ਨੂੰ ਸਮਾਜਿਕ ਕੀਮਤਾਂ ਦੇ ਆਧਾਰ ਤੇ ਪਰਖਿਆ ਜਾਂਦਾ ਹੈ । ਸਮਾਜ ਵਿਚ ਪਰਿਵਰਤਨ ਹੋਣ ਦੇ ਨਾਲ-ਨਾਲ ਅਰਜਿਤ ਪਦ ਵਿਚ ਵੀ ਪਰਿਵਰਤਨ ਹੁੰਦੇ ਰਹਿੰਦੇ ਹਨ ।
ਪਦਾਂ ਨੂੰ ਸਮਾਜ ਦੀਆਂ ਜ਼ਰੂਰਤਾਂ ਅਨੁਸਾਰ ਸੀਮਿਤ ਕੀਤਾ ਜਾ ਸਕਦਾ ਹੈ । ਜਿਵੇਂ ਕਿਸੇ ਨੌਕਰੀ ਨੂੰ 60 ਸਾਲ ਤੱਕ ਵਿਅਕਤੀ ਕਰ ਸਕਦਾ ਹੈ ਉਸ ਤੋਂ ਬਾਅਦ ਉਸ ਨੂੰ ਰਿਟਾਇਰ ਹੋਣਾ ਪੈਂਦਾ ਹੈ । ਉਸ ਤੋਂ ਬਾਅਦ ਉਸ ਦਾ ਉਹੀ ਪਦ ਹੋਰ ਕਿਸੇ ਵਿਅਕਤੀ ਨੂੰ ਨਿਸ਼ਚਿਤ ਸਮੇਂ ਲਈ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਵਿੱਚ ਉਸ ਪਦ ਨੂੰ ਪ੍ਰਾਪਤ ਕਰਨ ਸੰਬੰਧਿਤ ਯੋਗਤਾਵਾਂ ਹੋਣ । ਇਸ ਤਰ੍ਹਾਂ ਸਮਾਜ ਵਿਅਕਤੀ ਨੂੰ ਹਰੇਕ ਪਦ ਨੂੰ ਪ੍ਰਾਪਤ ਕਰਨ ਦੇ ਵਿਸ਼ੇਸ਼ ਅਵਸਰ ਪ੍ਰਦਾਨ ਕਰਦਾ ਹੈ ਜੋ ਕਿ ਪ੍ਰਾਚੀਨ ਸਮਾਜਾਂ ਵਿਚ ਨਹੀਂ ਸਨ । ਆਧੁਨਿਕ ਸਮਾਜ ਵਿਚ ਪੈਸੇ ਦੀ ਮਹੱਤਤਾ ਦਿਨ ਪਤੀ ਦਿਨ ਵੱਧਦੀ ਜਾ ਰਹੀ ਹੈ । ਜਿਸ ਵਿਅਕਤੀ ਕੋਲ ਜਿੰਨਾ ਜ਼ਿਆਦਾ ਪੈਸਾ ਹੁੰਦਾ ਹੈ ਜਾਂ ਜਿੰਨੇ ਵੱਡੇ ਪਦ ਨਾਲ ਉਹ ਜੁੜਿਆ ਹੁੰਦਾ ਹੈ ਉਸਦੀ ਸਥਿਤੀ ਨੂੰ ਉਸਦੇ ਅਨੁਸਾਰ ਹੀ ਜਾਣਿਆ ਜਾਂਦਾ ਹੈ । ਹੁਣ ਵਿਅਕਤੀ ਦਾ ਸਮਾਜ ਵਿੱਚ ਪਦ ਉਸਦੀ ਜਾਤ ਨਹੀਂ ਬਲਕਿ ਉਸਦੀ ਅਮੀਰੀ-ਗ਼ਰੀਬੀ ਤੋਂ ਵੇਖਿਆ ਜਾਂਦਾ ਹੈ । ਉਦਯੋਗੀਕਰਨ ਦੇ ਅਜੋਕੇ ਸਮਾਜ ਵਿਚ ਕਿੱਤੇ ਤਕਨੀਕੀ ਪ੍ਰਕਿਰਤੀ ਦੇ ਹੋਣ ਕਰਕੇ ਇਹਨਾਂ ਦੀ ਵੰਡ ਪ੍ਰਦਤ ਦੇ ਆਧਾਰ ਉੱਪਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੋ ਵਿਅਕਤੀ ਜਿਸ ਤਕਨੀਕ ਵਿਚ ਮਾਹਿਰਤਾ ਪ੍ਰਾਪਤ ਕਰ ਲੈਂਦਾ ਹੈ ਉਹ ਪਦ ਉਸੇ ਨੂੰ ਹੀ ਦਿੱਤਾ ਜਾ ਸਕਦਾ ਹੈ ।
ਇਸ ਪ੍ਰਕਾਰ ਅਰਜਿਤ ਪਦ ਉਹ ਹੁੰਦਾ ਹੈ ਜਿਸਦੀ ਪ੍ਰਾਪਤੀ ਵਿਅਕਤੀ ਆਪਣੀ ਮਿਹਨਤ ਨਾਲ ਕਰਦਾ ਹੈ ਇਸ ਪਦ ਧਨ, ਯੋਗਤਾ, ਸਿੱਖਿਆ ਅਤੇ ਪੇਸ਼ੇ ਆਦਿ ਨਾਲ ਸੰਬੰਧਿਤ ਹੁੰਦਾ ਹੈ । ਇਸ ਪਦ ਨਾਲ ਵਿਅਕਤੀ ਆਪਣੀ ਸ਼ਖ਼ਸੀਅਤ ਦਾ ਪੂਰਨ ਵਿਕਾਸ ਕਰਦਾ ਹੈ ਜਿਸ ਨਾਲ ਉਹ ਮਾਨਸਿਕ ਤੌਰ ਤੇ ਵੀ ਸੰਤੁਸ਼ਟ ਰਹਿੰਦਾ ਹੈ । ਜੇਕਰ ਉਹ ਕਿਸੇ ਕੰਮ ਨਾਲ ਸੰਤੁਸ਼ਟ ਨਹੀਂ ਹੈ ਤਾਂ ਉਹ ਵਧੇਰੇ ਮਿਹਨਤ ਕਰਕੇ ਉਸਨੂੰ ਬਦਲ ਵੀ ਸਕਦਾ ਹੈ । ਇਸ ਤਰ੍ਹਾਂ ਅਰਜਿਤ ਪਦ ਵਿਚ ਵਿਅਕਤੀਵਾਦੀ ਪ੍ਰਵਿਰਤੀ ਨੂੰ ਪੂਰਾ ਉਤਸ਼ਾਹ ਪ੍ਰਾਪਤ ਹੁੰਦਾ ਹੈ ।