PSEB 11th Class Sociology Important Questions Chapter 5 ਸਭਿਆਚਾਰ

Punjab State Board PSEB 11th Class Sociology Important Questions Chapter 5 ਸਭਿਆਚਾਰ Important Questions and Answers.

PSEB 11th Class Sociology Important Questions Chapter 5 ਸਭਿਆਚਾਰ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਜਾਨਵਰਾਂ ਅਤੇ ਮਨੁੱਖਾਂ ਨੂੰ ਅੱਡ ਕਰਨ ਵਾਲੀ ਕਿਹੜੀ ਚੀਜ਼ ਹੈ ?
(a) ਸੰਸਕ੍ਰਿਤੀ
(b) ਸਮੂਹ
(c) a + b
(d) ਕੋਈ ਸਮੂਹ ।
ਉੱਤਰ-
(a) ਸੰਸਕ੍ਰਿਤੀ ।

ਪ੍ਰਸ਼ਨ 2.
ਕਿਹੜੀ ਚੀਜ਼ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਹਸਤਾਂਤਰਿਤ ਕੀਤਾ ਜਾ ਸਕਦਾ ਹੈ ?
(a) ਸਮਾਜ
(b) ਸਕੂਟਰ
(c) ਸੰਸਕ੍ਰਿਤੀ
(d) ਕਾਰ ।
ਉੱਤਰ-
(c) ਸੰਸਕ੍ਰਿਤੀ ।

PSEB 11th Class Sociology Important Questions Chapter 5 ਸਭਿਆਚਾਰ

ਪ੍ਰਸ਼ਨ 3.
ਸੰਸਕ੍ਰਿਤੀ ਦੇ ਪ੍ਰਸਾਰ ਲਈ ਕਿਹੜੀ ਚੀਜ਼ ਜ਼ਰੂਰੀ ਨਹੀਂ ਹੈ ?
(a) ਦੇਸ਼ ਦਾ ਟੁੱਟਣਾ
(b ਲੜਾਈ
(c) ਸੰਸਕ੍ਰਿਤਿਕ ਰੁਕਾਵਟ
(d) ਕੋਈ ਨਹੀਂ ।
ਉੱਤਰ-
(c) ਸੰਸਕ੍ਰਿਤਿਕ ਰੁਕਾਵਟ ।

ਪ੍ਰਸ਼ਨ 4.
ਸੰਸਕ੍ਰਿਤੀਕਰਣ ਦੇ ਲਈ ਕੀ ਜ਼ਰੂਰੀ ਹੈ ?
(a) ਸਮੂਹ ਦੇ ਮੁੱਲ
(b) ਮਨੋਵਿਗਿਆਨਿਕ ਤਿਆਰੀ
(c) ਸਮੂਹਿਕ ਸੰਸਕ੍ਰਿਤੀ
(d) ਕੋਈ ਨਹੀਂ ।
ਉੱਤਰ-
(b) ਮਨੋਵਿਗਿਆਨਿਕ ਤਿਆਰੀ ।

ਪ੍ਰਸ਼ਨ 5.
ਕਿਸ ਸਮਾਜ ਸ਼ਾਸਤਰੀ ਨੇ ਸੰਸਕ੍ਰਿਤੀ ਨੂੰ ਭੌਤਿਕ ਅਤੇ ਅਭੌਤਿਕ ਸੰਸਕ੍ਰਿਤੀਆਂ ਵਿੱਚ ਵੰਡਿਆ ਸੀ ?
(a) ਆਗਬਰਨ
(b) ਗਿਡਿੰਗਜ਼
(c) ਮੈਕਾਈਵਰ
(d) ਪਾਰਸੰਜ਼ ।
ਉੱਤਰ-
(a) ਆਗਬਰਨ ।

ਪ੍ਰਸ਼ਨ 6.
ਅਭੌਤਿਕ ਸੰਸਕ੍ਰਿਤੀ ……………………. ਹੁੰਦੀ ਹੈ ।
(a) ਮੂਰਤ
(b) ਮੂਰਤ ਅਤੇ ਅਮੂਰਤ
(c) ਅਮੂਰਤ
(d) ਕੋਈ ਨਹੀਂ ।
ਉੱਤਰ-
(c) ਅਮੂਰਤ

ਪ੍ਰਸ਼ਨ 7.
ਭੌਤਿਕ ਸੰਸਕ੍ਰਿਤੀ ………………………. ਹੁੰਦੀ ਹੈ ।
(a) ਮੂਰਤ
(b) ਮੂਰਤ ਅਤੇ ਅਮੂਰਤ
(c) ਅਮੂਰਤ
(d) ਕੋਈ ਨਹੀਂ ।
ਉੱਤਰ-
(a) ਮੂਰਤ ।

ਪ੍ਰਸ਼ਨ 8.
ਆਗਬਰਨ ਨੇ ਸੰਸਕ੍ਰਿਤਿਕ ਪਿਛੜਾਪਨ ਸ਼ਬਦ ਦਾ ਪ੍ਰਯੋਗ ਕਦੋਂ ਕੀਤਾ ਸੀ ?
(a) 1911
(b) 1921
(c) 1931
(d) 1941.
ਉੱਤਰ-
(b) 1921.

PSEB 11th Class Sociology Important Questions Chapter 5 ਸਭਿਆਚਾਰ

ਪ੍ਰਸ਼ਨ 9.
ਸੰਸਕ੍ਰਿਤੀ ਦਾ ਵਿਕਸਿਤ ਰੂਪ ਕੀ ਹੈ ?
(a) ਸੱਭਿਅਤਾ
(b) ਭੌਤਿਕ ਸੰਸਕ੍ਰਿਤੀ
(c) ਦੇਸ਼ ਤੇ ਸਮਾਜ
(d) ਅਭੌਤਿਕ ਸੰਸਕ੍ਰਿਤੀ ।
ਉੱਤਰ-
(a) ਸੱਭਿਅਤਾ ।

ਪ੍ਰਸ਼ਨ 10.
ਸਮੀਕਰਨ ਵਿੱਚ ਕੀ ਮਿਲ ਜਾਂਦਾ ਹੈ ?
(a) ਸਮਾਜ
(b) ਸੰਸਕ੍ਰਿਤੀਆਂ
(c) ਦੇਸ਼
(d) ਕੋਈ ਨਹੀਂ ।
ਉੱਤਰ-
(b) ਸੰਸਕ੍ਰਿਤੀਆਂ ।

II. ਖ਼ਾਲੀ ਥਾਂਵਾਂ ਭਰੋ Fill in the blanks :

1. …………………… ਨੇ ਸੱਭਿਆਚਾਰ ਨੂੰ ਜਿਊਣ ਦਾ ਸੰਪੂਰਨ ਢੰਗ ਕਿਹਾ ਹੈ ।
ਉੱਤਰ-
ਕਲਾਈਡ ਕਲਕੋਹਨ

2. ਸੱਭਿਆਚਾਰ ਦੇ …………………….. ਭਾਗ ਹੁੰਦੇ ਹਨ ।
ਉੱਤਰ-
ਦੋ

3. ਵਿਚਾਰ, ਆਦਰਸ਼ ਕੀਮਤਾਂ ਸੱਭਿਆਚਾਰ ਦੇ ……………………. ਭਾਗ ਦੇ ਉਦਾਹਰਨ ਹਨ ।
ਉੱਤਰ-
ਅਭੌਤਿਕ

4. …………………………. ਉਹ ਨਿਯਮ ਹਨ ਜਿਨ੍ਹਾਂ ਨੂੰ ਮੰਨਣ ਦੀ ਸਾਰਿਆਂ ਤੋਂ ਉਮੀਦ ਕੀਤੀ ਜਾਂਦੀ ਹੈ ।
ਉੱਤਰ-
ਕਦਰਾਂ-ਕੀਮਤਾਂ

5. ਸੱਭਿਆਚਾਰਕ ਪਛੜੇਵੇਂ ਦਾ ਸਿਧਾਂਤ ……………………… ਨੇ ਦਿੱਤਾ ਸੀ ।
ਉੱਤਰ-
ਵਿਲਿਅਮ ਐਫ਼ ਆਗਬਰਨ

PSEB 11th Class Sociology Important Questions Chapter 5 ਸਭਿਆਚਾਰ

6. ……………………….. ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਹਸਤਾਂਤਰਿਤ ਕੀਤਾ ਜਾਂਦਾ ਹੈ ।
ਉੱਤਰ-
ਸੱਭਿਆਚਾਰ

7. ਕੁਰਸੀ, ਟੇਬਲ, ਕਾਰ ਸੱਭਿਆਚਾਰ ਦੇ ………………………. ਭਾਗ ਦਾ ਹਿੱਸਾ ਹੁੰਦੇ ਹਨ ।
ਉੱਤਰ-
ਭੌਤਿਕ

III. ਸਹੀ/ਗਲਤ True/False :

1. ਅਰਸਤੂ ਅਨੁਸਾਰ ਮਨੁੱਖ ਇੱਕ ਰਾਜਨੀਤਿਕ ਪਾਣੀ ਹੈ ।
ਉੱਤਰ-
ਗ਼ਲਤ

2. ਆਦਿ ਕਾਲ ਤੋਂ ਲੈ ਕੇ ਮਨੁੱਖ ਨੇ ਅੱਜ ਤਕ ਜੋ ਕੁੱਝ ਪ੍ਰਾਪਤ ਕੀਤਾ ਉਹ ਸੱਭਿਆਚਾਰ ਹੈ ।
ਉੱਤਰ-
ਸਹੀ

3. ਜਿਨ੍ਹਾਂ ਚੀਜ਼ਾਂ ਨੂੰ ਅਸੀਂ ਦੇਖ ਸਕਦੇ ਹਾਂ ਉਹ ਭੌਤਿਕ ਸੱਭਿਆਚਾਰ ਹੈ ।
ਉੱਤਰ-
ਸਹੀ

4. ਜਿਨ੍ਹਾਂ ਚੀਜ਼ਾਂ ਨੂੰ ਅਸੀਂ ਦੇਖ ਨਹੀਂ ਸਕਦੇ ਉਹ ਅਭੌਤਿਕ ਸੱਭਿਆਚਾਰ ਹੈ ।
ਉੱਤਰ-
ਸਹੀ

5. ਸੱਭਿਆਚਾਰ ਦੇ ਦੋ ਭਾਗ-ਭੌਤਿਕ ਅਤੇ ਅਭੌਤਿਕ ਹੁੰਦੇ ਹਨ ।
ਉੱਤਰ-
ਸਹੀ

PSEB 11th Class Sociology Important Questions Chapter 5 ਸਭਿਆਚਾਰ

6. ਸੱਭਿਆਚਾਰ ਦੇ ਅਵਿਕਸਿਤ ਰੂਪ ਨੂੰ ਸੱਭਿਅਤਾ ਕਹਿੰਦੇ ਹਨ ।
ਉੱਤਰ-
ਗ਼ਲਤ

7. ਸੱਭਿਆਚਾਰ ਮਨੁੱਖਾਂ ਵਿਚਕਾਰ ਅੰਤਰਕ੍ਰਿਆਵਾਂ ਦਾ ਨਤੀਜਾ ਹੁੰਦਾ ਹੈ ।
ਉੱਤਰ-
ਸਹੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
‘ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।’ ਇਹ ਸ਼ਬਦ ਕਿਸਨੇ ਕਹੇ ਸਨ ?
ਉੱਤਰ-
ਇਹ ਸ਼ਬਦ ਅਰਸਤੂ (Aristotle) ਦੇ ਹਨ ।

ਪ੍ਰਸ਼ਨ 2.
ਮਨੁੱਖਾਂ ਅਤੇ ਪਸ਼ੂਆਂ ਦੇ ਵਿੱਚ ਸਭ ਤੋਂ ਅਲੱਗ ਚੀਜ਼ ਕੀ ਹੈ ?
ਉੱਤਰ-
ਮਨੁੱਖਾਂ ਅਤੇ ਪਸ਼ੂਆਂ ਵਿਚਕਾਰ ਸਭ ਤੋਂ ਅਲੱਗ ਚੀਜ਼ ਮਨੁੱਖਾਂ ਦਾ ਸੱਭਿਆਚਾਰ ਹੈ ।

ਪ੍ਰਸ਼ਨ 3.
ਮਨੁੱਖ ਕਿਸ ਪ੍ਰਕਾਰ ਦੇ ਵਾਤਾਵਰਨ ਵਿੱਚ ਰਹਿੰਦਾ ਹੈ ?
ਉੱਤਰ-
ਮਨੁੱਖ ਦੋ ਪ੍ਰਕਾਰ ਦੇ ਵਾਤਾਵਰਨ-ਪ੍ਰਾਕ੍ਰਿਤਕ ਅਤੇ ਅਪ੍ਰਾਕ੍ਰਿਤਕ ਵਿੱਚ ਰਹਿੰਦਾ ਹੈ ।

ਪ੍ਰਸ਼ਨ 4.
ਸੱਭਿਆਚਾਰ ਕੀ ਹੁੰਦਾ ਹੈ ?
ਉੱਤਰ-
ਆਦਿ ਕਾਲ ਤੋਂ ਲੈ ਕੇ ਜੋ ਕੁਝ ਮਨੁੱਖ ਨੇ ਪ੍ਰਾਪਤ ਕੀਤਾ ਹੈ ਉਹ ਸੱਭਿਆਚਾਰ ਹੈ ।

ਪ੍ਰਸ਼ਨ 5.
ਸੱਭਿਆਚਾਰ ਕਿਸ ਚੀਜ਼ ਦਾ ਨਤੀਜਾ ਹੁੰਦਾ ਹੈ ?
ਉੱਤਰ-
ਸੱਭਿਆਚਾਰ ਮਨੁੱਖਾਂ ਦੇ ਵਿਚਕਾਰ ਅੰਤਰਕ੍ਰਿਆਵਾਂ ਦਾ ਨਤੀਜਾ ਹੁੰਦਾ ਹੈ ।

PSEB 11th Class Sociology Important Questions Chapter 5 ਸਭਿਆਚਾਰ

ਪ੍ਰਸ਼ਨ 6.
ਸੱਭਿਆਚਾਰ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਸੱਭਿਆਚਾਰ ਦੋ ਪ੍ਰਕਾਰ ਦਾ ਹੁੰਦਾ ਹੈ-ਭੌਤਿਕ ਸੱਭਿਆਚਾਰ ਅਤੇ ਅਭੌਤਿਕ ਸੱਭਿਆਚਾਰ ।

ਪ੍ਰਸ਼ਨ 7.
ਭੌਤਿਕ ਸੱਭਿਆਚਾਰ ਕੀ ਹੁੰਦਾ ਹੈ ?
ਉੱਤਰ-
ਜਿਨ੍ਹਾਂ ਚੀਜ਼ਾਂ ਨੂੰ ਅਸੀਂ ਦੇਖ ਜਾਂ ਛੂਹ ਸਕਦੇ ਹਾਂ ਉਹ ਭੌਤਿਕ ਸੱਭਿਆਚਾਰ ਹੁੰਦਾ ਹੈ ।

ਪ੍ਰਸ਼ਨ 8.
ਅਸੀਂ ਭੌਤਿਕ ਸੱਭਿਆਚਾਰ ਵਿੱਚ ਕੀ ਸ਼ਾਮਲ ਕਰ ਸਕਦੇ ਹਾਂ ?
ਉੱਤਰ-
ਅਸੀਂ ਭੌਤਿਕ ਸੱਭਿਆਚਾਰ ਵਿੱਚ ਕਿਤਾਬਾਂ, ਕੁਰਸੀ, ਮੇਜ਼, ਪੱਖਾ, ਜਹਾਜ਼, ਟੀ.ਵੀ., ਕਾਰ ਆਦਿ ਵਰਗੀਆਂ ਸਾਰੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹਾਂ ।

ਪ੍ਰਸ਼ਨ 9.
ਅਭੌਤਿਕ ਸੱਭਿਆਚਾਰ ਕੀ ਹੁੰਦਾ ਹੈ ?
ਉੱਤਰ-
ਜਿਨ੍ਹਾਂ ਚੀਜ਼ਾਂ ਨੂੰ ਅਸੀਂ ਦੇਖ ਜਾਂ ਛੂਹ ਨਹੀਂ ਸਕਦੇ ਉਹ ਸਭ ਅਭੌਤਿਕ ਸੱਭਿਆਚਾਰ ਦਾ ਹਿੱਸਾ ਹੁੰਦੇ ਹਨ ।

ਪ੍ਰਸ਼ਨ 10.
ਅਸੀਂ ਅਭੌਤਿਕ ਸੱਭਿਆਚਾਰ ਵਿੱਚ ਕੀ ਸ਼ਾਮਲ ਕਰ ਸਕਦੇ ਹਾਂ ?
ਉੱਤਰ-
ਇਸ ਵਿੱਚ ਅਸੀਂ ਵਿਚਾਰ, ਆਦਰਸ਼, ਤਿਮਾਨ, ਪਰੰਪਰਾਵਾਂ ਆਦਿ ਸ਼ਾਮਲ ਕਰ ਸਕਦੇ ਹਾਂ ।

PSEB 11th Class Sociology Important Questions Chapter 5 ਸਭਿਆਚਾਰ

ਪ੍ਰਸ਼ਨ 11.
ਸੱਭਿਅਤਾ ਕੀ ਹੁੰਦੀ ਹੈ ? ਉੱਤਰ-ਸੱਭਿਆਚਾਰ ਦੇ ਵਿਕਸਿਤ ਰੂਪ ਨੂੰ ਸੱਭਿਅਤਾ ਕਹਿੰਦੇ ਹਨ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸੱਭਿਆਚਾਰ ਕੀ ਹੁੰਦਾ ਹੈ ?
ਉੱਤਰ-
ਸਾਡੇ ਰਹਿਣ-ਸਹਿਣ ਦੇ ਤਰੀਕੇ, ਫਿਲਾਸਫ਼ੀ, ਭਾਵਨਾਵਾਂ, ਵਿਚਾਰ, ਮਸ਼ੀਨਾਂ ਆਦਿ ਸਾਰੇ ਭੌਤਿਕ ਅਤੇ ਅਭੌਤਿਕ ਵਸਤਾਂ ਸੱਭਿਆਚਾਰ ਦਾ ਹਿੱਸਾ ਹੁੰਦੀਆਂ ਹਨ । ਇਹ ਸਾਰੀਆਂ ਵਸਤਾਂ ਸਮੁਹ ਵਲੋਂ ਹੀ ਪੈਦਾ ਕੀਤੀਆਂ ਅਤੇ ਪ੍ਰਯੋਗ ਕੀਤੀਆਂ ਜਾਂਦੀਆਂ ਹਨ । ਇਸ ਤਰ੍ਹਾਂ ਸੱਭਿਆਚਾਰ ਅਜਿਹੀ ਵਸਤੂ ਹੈ ਜਿਸ ਉੱਤੇ ਅਸੀਂ ਵਿਚਾਰ ਕਰ ਸਕਦੇ ਹਾਂ, ਕੰਮ ਕਰ ਸਕਦੇ ਹਾਂ ਅਤੇ ਆਪਣੇ ਕੋਲ ਰੱਖ ਸਕਦੇ ਹਾਂ ।

ਪ੍ਰਸ਼ਨ 2.
ਸੱਭਿਆਚਾਰ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸੱਭਿਆਚਾਰ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵੱਲ ਹਸਤਾਂਤਰਿਤ ਕੀਤਾ ਜਾਂਦਾ ਹੈ ਕਿਉਂਕਿ ਬੱਚਾ ਆਪਣੇ ਮਾਤਾ-ਪਿਤਾ ਦੇ ਵਿਵਹਾਰ ਤੋਂ ਹੀ ਸਿੱਖਦਾ ਹੈ ।
  2. ਸੱਭਿਆਚਾਰ ਵਿਅਕਤੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਕਿਉਂਕਿ ਜੇਕਰ ਕਿਸੇ ਚੀਜ਼ ਦੀ ਖੋਜ ਹੁੰਦੀ ਹੈ ਤਾਂ ਉਹ ਖੋਜ ਸਾਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ।

ਪ੍ਰਸ਼ਨ 3.
ਸੱਭਿਅਤਾ ਕੀ ਹੁੰਦੀ ਹੈ ?
ਉੱਤਰ-
ਸੱਭਿਆਚਾਰ ਦੇ ਵਿਕਸਿਤ ਰੂਪ ਨੂੰ ਹੀ ਸੱਭਿਅਤਾ ਕਿਹਾ ਜਾਂਦਾ ਹੈ । ਜਿਹੜੇ ਭੌਤਿਕ ਜਾਂ ਉਪਯੋਗੀ ਚੀਜ਼ਾਂ ਦੇ ਸੰਗਠਨ, ਜਿਨ੍ਹਾਂ ਦੀ ਮੱਦਦ ਨਾਲ ਮਨੁੱਖ ਨੇ ਪ੍ਰਾਕ੍ਰਿਤਕ ਅਤੇ ਅਪ੍ਰਾਕ੍ਰਿਤਕ ਵਾਤਾਵਰਨ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਸ ਉੱਤੇ ਨਿਯੰਤਰਣ ਕੀਤਾ ਹੈ, ਉਸਨੂੰ ਸੱਭਿਅਤਾ ਕਹਿੰਦੇ ਹਨ ।

ਪ੍ਰਸ਼ਨ 4.
ਪਰ ਸੱਭਿਆਚਾਰ ਗ੍ਰਹਿਣ ਕੀ ਹੁੰਦਾ ਹੈ ?
ਉੱਤਰ-
ਪਰ ਸੱਭਿਆਚਾਰ ਹਿਣ ਇੱਕ ਪ੍ਰਕ੍ਰਿਆ ਹੈ ਜਿਸ ਵਿੱਚ ਦੋ ਸੱਭਿਆਚਾਰਾਂ ਦੇ ਲੋਕ ਇੱਕ-ਦੂਜੇ ਦੇ ਸੰਪਰਕ ਵਿਚ ਆਉਂਦੇ ਹਨ ਅਤੇ ਉਹ ਇੱਕ ਦੂਜੇ ਦੇ ਸਾਰੇ ਨਹੀਂ ਤਾਂ ਬਹੁਤ ਸਾਰੇ ਤੱਤਾਂ ਨੂੰ ਗ੍ਰਹਿਣ ਕਰਦੇ ਹਨ । ਇਨ੍ਹਾਂ ਤੱਤਾਂ ਨੂੰ ਗ੍ਰਹਿਣ ਕਰਨ ਦੀ ਪ੍ਰਕ੍ਰਿਆ ਦੇ ਨਾਲ ਦੋਹਾਂ ਸੱਭਿਆਚਾਰਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਭਾਵ ਅਧੀਨ ਕਾਫ਼ੀ ਪਰਿਵਰਤਨ ਆ ਜਾਂਦਾ ਹੈ ।

ਪ੍ਰਸ਼ਨ 5.
ਅਚੇਤਨ ਮਨ ।
ਉੱਤਰ-
ਅਚੇਤਨ ਮਨ ਵਿਚ ਉਹ ਇੱਛਾਵਾਂ ਹੁੰਦੀਆਂ ਹਨ ਜੋ ਕਿ ਸਮਾਜਿਕ ਢੰਗ ਨਾਲ ਪੂਰੀਆਂ ਨਹੀਂ ਹੋ ਸਕਦੀਆਂ ਅਤੇ ਵਿਅਕਤੀ ਨੂੰ ਇਨ੍ਹਾਂ ਦਾ ਦਮਨ ਕਰਨਾ ਪੈਂਦਾ ਹੈ ।

ਪ੍ਰਸ਼ਨ 6.
ਅਰਧਚੇਤਨ ਮਨ ।
ਉੱਤਰ-
ਅਰਧਚੇਤਨ ਮਨ ਪੂਰੀ ਤਰ੍ਹਾਂ ਸੁੱਤੀ ਹੋਈ ਅਵਸਥਾ ਵਿਚ ਨਹੀਂ ਹੁੰਦਾ ਕਿਉਂਕਿ ਵਿਅਕਤੀ ਕਦੇ ਵੀ ਅਰਧਚੇਤਨ ਮਨ ਵਿੱਚ ਆਉਂਦੇ ਵਿਚਾਰਾਂ ਨੂੰ ਚੇਤਨ ਮਨ ਵਿੱਚ ਲਿਆ ਸਕਦਾ ਹੈ ।

PSEB 11th Class Sociology Important Questions Chapter 5 ਸਭਿਆਚਾਰ

ਪ੍ਰਸ਼ਨ 7.
ਸਭਿਆਚਾਰਕ ਪੈਟਰਨ (Cultural Pattern) ਕੀ ਹੁੰਦਾ ਹੈ ?
ਉੱਤਰ-
ਜਦੋਂ ਤੱਤ ਅਤੇ ਸਭਿਆਚਾਰ ਪਰਿਵਾਰ ਆਪਸ ਵਿੱਚ ਸੰਬੰਧਿਤ ਹੋ ਜਾਂਦੇ ਹਨ ਤਾਂ ਸਭਿਆਚਾਰਕ ਪੈਟਰਨਾਂ ਦਾ ਨਿਰਮਾਣ ਹੁੰਦਾ ਹੈ । ਹਰ ਸਭਿਆਚਾਰ ਪੈਟਰਨ ਦੀ ਸਮਾਜ ਵਿੱਚ ਕੋਈ ਨਾ ਕੋਈ ਭੂਮਿਕਾ ਹੁੰਦੀ ਹੈ , ਜਿਵੇਂ ਪਰੰਪਰਾਵਾਂ ।

ਪ੍ਰਸ਼ਨ 8.
ਉਪ ਸਭਿਆਚਾਰ (Sub Culture) ।
ਉੱਤਰ-
ਹਰ ਵਿਸ਼ੇਸ਼ ਸਮੂਹ ਦੇ ਕੁਝ ਸਭਿਆਚਾਰਕ ਤੱਤ ਹੁੰਦੇ ਹਨ । ਹਿੰਦੁਆਂ ਦਾ ਆਪਣਾ ਇਕ ਸਭਿਆਚਾਰ ਹੁੰਦਾ ਹੈ । ਹਿੰਦੂ ਸਭਿਆਚਾਰ ਭਾਰਤੀ ਸਭਿਆਚਾਰ ਦਾ ਇਕ ਹਿੱਸਾ ਹੈ । ਇਹ ਸਭਿਆਚਾਰ ਦਾ ਇਕ ਹਿੱਸਾ, ਜੋ ਕੁਝ ਵਿਸ਼ੇਸ਼ਤਾਵਾਂ ਉੱਤੇ ਆਧਾਰਿਤ ਹੁੰਦਾ ਹੈ, ਉਪ ਸਭਿਆਚਾਰ ਹੁੰਦਾ ਹੈ ।

ਪ੍ਰਸ਼ਨ 9.
ਸਭਿਆਚਾਰਕ ਪ੍ਰਸਾਰ (Cultural Diffusion) ਕੀ ਹੁੰਦਾ ਹੈ ?
ਉੱਤਰ-
ਜਦੋਂ ਕਿਸੇ ਇਕ ਸਮੂਹ ਦੇ ਸਭਿਆਚਾਰ ਪੈਟਰਨ ਦੂਜੇ ਸਮੂਹਾਂ ਵਿਚ ਵੀ ਪ੍ਰਚਲਿਤ ਹੋ ਜਾਂਦੇ ਹਨ ਤਾਂ ਇਸ ਤਰ੍ਹਾਂ ਦੇ ਪ੍ਰਸਾਰ ਨੂੰ ਸਭਿਆਚਾਰ ਪ੍ਰਸਾਰ ਕਹਿੰਦੇ ਹਨ । ਇਹ ਦੋ ਤਰ੍ਹਾਂ ਦਾ ਹੁੰਦਾ ਹੈ | ਪਹਿਲਾਂ ਅਚਾਨਕ ਅਤੇ ਸੰਯੋਗ ਨਾਲ ਹੁੰਦਾ ਹੈ ਪਰ ਦੂਜਾ ਨਿਰਦੇਸ਼ਿਤ ਢੰਗ ਨਾਲ ਪ੍ਰਸਾਰਿਤ ਕੀਤਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸੱਭਿਆਚਾਰ ।
ਉੱਤਰ-
ਸੱਭਿਆਚਾਰ ਮਨੁੱਖੀ ਸਮਾਜ ਦੀ ਵਿਸ਼ੇਸ਼ਤਾ ਹੈ ਜਿਹੜੀ ਮਨੁੱਖੀ ਸਮਾਜ ਨੂੰ ਪਸ਼ੂ ਸਮਾਜ ਨਾਲੋਂ ਵੱਖ ਕਰਦੀ ਹੈ । ਵਿਅਕਤੀ ਨੂੰ ਸਮਾਜਿਕ ਵਿਅਕਤੀ ਵੀ ਸੱਭਿਆਚਾਰ ਦੇ ਦੁਆਰਾ ਬਣਾਇਆ ਜਾ ਸਕਦਾ ਹੈ ਅਤੇ ਇਕ ਵਿਅਕਤੀ ਨੂੰ ਦੂਸਰੇ ਵਿਅਕਤੀ ਨਾਲੋਂ, ਇਕ ਸਮੂਹ ਜਾਂ ਇਕ ਸਮੁਦਾਇ ਨੂੰ ਦੂਸਰੇ ਸਮੂਹ ਜਾਂ ਸਮੁਦਾਇਆਂ ਨਾਲੋਂ ਵੱਖ ਵੀ ਕੀਤਾ ਜਾਂਦਾ ਹੈ । ਸੱਭਿਆਚਾਰ ਵਿਚ ਅਸੀਂ ਉਹ ਸਭ ਚੀਜ਼ਾਂ ਸ਼ਾਮਲ ਕਰਦੇ ਹਾਂ, ਜੋ ਕੁਝ ਵੀ ਮਨੁੱਖ ਸਮਾਜ ਵਿਚੋਂ ਹਿਣ ਕਰਦਾ ਹੈ ਅਤੇ ਸਿੱਖਦਾ ਹੈ; ਜਿਵੇਂ-ਰੀਤੀ-ਰਿਵਾਜ, ਕਾਨੂੰਨ, ਪਹਿਰਾਵਾ, ਸੰਗੀਤ, ਭਾਸ਼ਾ, ਸਾਹਿਤ, ਗਿਆਨ, ਆਦਰਸ਼, ਲੋਕਾਚਾਰ, ਲੋਕਰੀਤਾਂ ਆਦਿ । ਸਮਾਜਿਕ ਵਿਰਾਸਤ ਵਿਚ ਸ਼ਾਮਲ ਹੋਈ ਹਰ ਚੀਜ਼ ਸੱਭਿਆਚਾਰ ਕਹਾਉਂਦੀ ਹੈ ।

ਪ੍ਰਸ਼ਨ 2.
ਕੀ ਸੱਭਿਆਚਾਰ ਅਮੂਰਤ ਹੈ ?
ਉੱਤਰ-
ਸੱਭਿਆਚਾਰ ਮੂਰਤ ਵੀ ਹੁੰਦੀ ਹੈ ਤੇ ਅਮੂਰਤ ਵੀ । ਇਸ ਵਿਚ ਜਦੋਂ ਅਸੀਂ ਭੌਤਿਕ ਤੱਤਾਂ ਜਿਵੇਂ ਕੁਰਸੀ, ਮਕਾਨ, ਸਕੂਟਰ ਆਦਿ ਬਾਰੇ ਗੱਲ ਕਰਦੇ ਹਾਂ ਤੇ ਇਹ ਸਭ ਵਸਤਾਂ ਮੂਰਤ ਹਨ । ਇਸੇ ਕਰਕੇ ਇਹ ਸੱਭਿਆਚਾਰ ਨੂੰ ਮੂਰਤ ਦੱਸਦੇ ਹਨ । ਪਰੰਤੂ ਜਦੋਂ ਅਸੀਂ ਵਿਸ਼ਵਾਸ, ਰੀਤੀ-ਰਿਵਾਜਾਂ ਆਦਿ ਦੀ ਗੱਲ ਕਰਦੇ ਹਾਂ ਤਾਂ ਇਹ ਸਭ ਵਸਤਾਂ ਅਮੂਰਤ ਹੁੰਦੀਆਂ ਹਨ । ਭਾਵ ਕਿ ਇਨ੍ਹਾਂ ਨੂੰ ਅਸੀਂ ਵੇਖ ਨਹੀਂ ਸਕਦੇ । ਕਹਿਣ ਦਾ ਅਰਥ ਇਹ ਹੈ ਕਿ ਸੱਭਿਆਚਾਰ ਨਾ ਕੇਵਲ ਮੂਰਤ ਹੈ ਬਲਕਿ ਅਮੂਰਤ ਵੀ ਹੈ ਕਿਉਂਕਿ ਇਸ ਵਿਚ ਉਪਰੋਕਤ ਦੋਨੋਂ ਤੱਤ ਪਾਏ ਜਾਂਦੇ ਹਨ ।

PSEB 11th Class Sociology Important Questions Chapter 5 ਸਭਿਆਚਾਰ

ਪ੍ਰਸ਼ਨ 3.
ਸੱਭਿਆਚਾਰ ਦੀਆਂ ਦੋ ਵਿਸ਼ੇਸ਼ਤਾਵਾਂ ।
ਉੱਤਰ-

  1. ਸੱਭਿਆਚਾਰ ਦਾ ਸੰਚਾਰ ਪੀੜ੍ਹੀ ਤੋਂ ਪੀੜ੍ਹੀ ਹੁੰਦਾ ਹੈ-ਵਿਅਕਤੀ ਆਪਣੀਆਂ ਪਿਛਲੀ ਪੀੜ੍ਹੀਆਂ ਦੇ ਲਈ ਕੁਝ ਨਾ ਕੁਝ ਕਰ ਸਕਦਾ ਹੈ । ਕੋਈ ਵੀ ਚੀਜ਼ ਨਵੇਂ ਸਿਰੇ ਤੋਂ ਆਰੰਭ ਜਾਂ ਸ਼ੁਰੂ ਨਹੀਂ ਹੁੰਦੀ । ਇਹ ਸੰਚਾਰ ਦੀ ਇਕ ਪ੍ਰਕ੍ਰਿਆ ਹੁੰਦੀ ਹੈ ।
  2. ਸੱਭਿਆਚਾਰ ਸਮਾਜਿਕ ਹੈ-ਸੱਭਿਆਚਾਰ ਵਿਅਕਤੀਗਤ ਨਹੀਂ ਬਲਕਿ ਸਮਾਜਿਕ ਹੈ ਕਿਉਂਕਿ ਸਮਾਜ ਦੇ ਜ਼ਿਆਦਾ ਗਿਣਤੀ ਵਾਲੇ ਵਿਅਕਤੀ ਇਸ ਨੂੰ ਅਪਣਾਉਂਦੇ ਹਨ । ਸਰਬਵਿਆਪਕ ਸੱਭਿਆਚਾਰ ਦਾ ਅਪਣਾਏ ਜਾਣਾ ਹੀ ਇਸ ਦਾ ਇਕ ਜ਼ਰੂਰੀ ਤੱਤ ਹੈ ।

ਪ੍ਰਸ਼ਨ 4.
ਸੱਭਿਆਚਾਰ ਸਮਾਜਿਕ ਹੈ । ਕਿਵੇਂ ?
ਉੱਤਰ-
ਸੱਭਿਆਚਾਰ ਵਿਅਕਤੀਗਤ ਨਾ ਹੋ ਕੇ ਸਮਾਜਿਕ ਹੁੰਦੀ ਹੈ । ਇਸ ਨੂੰ ਸਮਾਜ ਦੇ ਵਿਚ ਬਹੁ-ਗਿਣਤੀ ਦੇ ਲੋਕਾਂ ਦੇ ਦੁਆਰਾ ਸਵੀਕਾਰਿਆ ਜਾਂਦਾ ਹੈ । ਉਦਾਹਰਨ ਦੇ ਤੌਰ ਤੇ ਜੇਕਰ ਕਿਸੇ ਭੌਤਿਕ ਜਾਂ ਅਭੌਤਿਕ ਤੱਤ ਨੂੰ ਸਮੂਹ ਦੇ ਦੋ ਜਾਂ ਚਾਰ ਵਿਅਕਤੀ ਹੀ ਅਪਣਾਉਣ ਤਾਂ ਇਹ ਤੱਤ ਸੱਭਿਆਚਾਰ ਨਹੀਂ ਕਹੇ ਜਾ ਸਕਦੇ । ਪਰੰਤੂ ਜੇਕਰ ਇਨ੍ਹਾਂ ਤੱਤਾਂ ਨੂੰ ਸਮੂਹ ਦੇ ਸਾਰੇ ਹੀ ਮੈਂਬਰ ਸਵੀਕਾਰ ਕਰ ਲੈਂਦੇ ਹਨ ਤਾਂ ਇਹ ਸੱਭਿਆਚਾਰ ਬਣ ਜਾਂਦਾ ਹੈ । ਇਸੇ ਕਰਕੇ ਇਸ ਨੂੰ ਸਮਾਜਿਕ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਆਗਬਰਨ ਦੇ ਸੱਭਿਆਚਾਰ ਸੰਬੰਧੀ ਵਿਚਾਰ ।
ਉੱਤਰ-
ਆਗਬਰਨ ਦੇ ਅਨੁਸਾਰ ਸਮਾਜਿਕ ਵਿਰਾਸਤ ਹੀ ਸੱਭਿਆਚਾਰ ਹੈ ਇਸ ਦੀਆਂ ਦੋ ਕਿਸਮਾਂ ਹਨ ।

  1. ਭੌਤਿਕ ਸੱਭਿਆਚਾਰ (Material Culture) – ਭੌਤਿਕ ਸੱਭਿਆਚਾਰ ਵਿਚ ਉਹ ਸਭ ਚੀਜ਼ਾਂ ਸ਼ਾਮਲ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ ਜਾਂ ਸਪਰਸ਼ ਕਰ ਸਕਦੇ ਹਾਂ, ਜਿਵੇਂ-ਬਰਤਨ, ਕੱਪੜੇ, ਮਸ਼ੀਨਾਂ, ਬੱਸਾਂ, ਫਰਨੀਚਰ ਆਦਿ ।
  2. ਅਭੌਤਿਕ ਸੱਭਿਆਚਾਰ (Non-Material Culture) – ਅਭੌਤਿਕ ਸੱਭਿਆਚਾਰ ਵਿਚ ਅਮੂਰਤ ਵਸਤਾਂ ਸ਼ਾਮਲ ਹੁੰਦੀਆਂ ਹਨ ਜਿਵੇਂ ਆਦਰਸ਼ ਪਰੰਪਰਾਵਾਂ, ਰੀਤੀ-ਰਿਵਾਜ ਆਦਿ ।

ਆਗਬਰਨ ਦੇ ਅਨੁਸਾਰ, “ਵਿਸ਼ਲੇਸ਼ਣ ਦੇ ਲਈ ਭੌਤਿਕ ਅਤੇ ਅਭੌਤਿਕ ਸੱਭਿਆਚਾਰ ਵਿਚ ਅੰਤਰ ਕਰਨਾ ਜ਼ਰੂਰੀ ਹੈ ਪਰ ਇਹ ਧਿਆਨ ਦੇਣਾ ਵੀ ਜ਼ਰੂਰੀ ਹੈ ਕਿ ਉਹ ਵਿਸਤ੍ਰਿਤ ਇਕਾਈ ਸਮਾਜਿਕ ਸੰਸਥਾਵਾਂ ਦੇ ਪਰਸਪਰ ਸੰਬੰਧਿਤ ਭਾਗ ਹਨ ।’’

ਸ਼ਨ 6.
ਕਿਸ ਸਮਾਜ ਵਿਗਿਆਨੀ ਨੇ ਅਤੇ ਕਦੋਂ ਸੱਭਿਆਚਾਰਕ ਪਛੜੇਵਾਂ ਸ਼ਬਦ ਦਾ ਪ੍ਰਯੋਗ ਕੀਤਾ ?
ਉੱਤਰ-
ਆਬਰਨ ਨੇ ਆਪਣੀ ਕਿਤਾਬ ਸਮਾਜਿਕ ਪਰਿਵਰਤਨ (Social Change) ਦੇ ਵਿਚ 1921 ਵਿਚ ਇਸ ਸ਼ਬਦ ਦਾ ਪ੍ਰਯੋਗ ਕੀਤਾ । ਇਸ ਦਾ ਅਰਥ ਇਹ ਹੈ ਕਿ ਜਦੋਂ ਸੱਭਿਆਚਾਰ ਦਾ ਇਕ ਭਾਗ ਤੇਜ਼ ਰਫਤਾਰ ਨਾਲ ਅੱਗੇ ਲੰਘ ਜਾਂਦਾ ਹੈ ਤੇ ਪਿੱਛੇ ਰਹਿ ਜਾਂਦਾ ਹੈ, ਅੱਗੇ ਅਤੇ ਪਿੱਛੇ ਰਹਿਣ ਦੇ ਵਿਚਕਾਰ ਦੀ ਅਵਸਥਾ ਨੂੰ ਅਸੀਂ ਸੱਭਿਆਚਾਰਕ ਪਛੜੇਵਾਂ (Cultural lag) ਕਹਿੰਦੇ ਹਾਂ । ਇਹ ਇੱਕੋ ਹੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਿੱਸਿਆਂ ਵਿਚ ਪਰਿਵਰਤਨ ਦੀਆਂ ਅਸਮਾਨ ਦਰਾਂ ਦੁਆਰਾ ਹੁੰਦਾ ਹੈ ।

ਪ੍ਰਸ਼ਨ 7.
ਸੱਭਿਆਚਾਰਕ ਪਿੱਛੜਾਪਨ ।
ਉੱਤਰ-
ਅੰਗ੍ਰੇਜ਼ੀ ਦੇ ਸ਼ਬਦ ‘lag’ ਦਾ ਸ਼ਾਬਦਿਕ ਅਰਥ ਹੈ ‘to fall behind’ ਪਿੱਛੇ ਰਹਿ ਜਾਣਾ । ਇਸ ਦਾ ਅਰਥ ਪਿੱਛੇ ਰਹਿ ਜਾਣਾ ਜਾਂ ਪੱਛੜ ਜਾਣ ਤੋਂ ਹੈ । ਸਮਾਜ ਦੇ ਵਿਚ ਹਰ ਇਕ ਵਸਤੂ ਵੱਖ-ਵੱਖ ਭਾਗਾਂ ਤੋਂ ਮਿਲ ਕੇ ਬਣੀ ਹੁੰਦੀ ਹੈ ਅਤੇ ਸਮਾਜ ਵਿਚ ਪਾਏ ਗਏ ਸਾਰੇ ਭਾਗ ਆਪਸ ਵਿਚ ਇਕ ਦੂਸਰੇ ਨਾਲ ਅੰਤਰ-ਸੰਬੰਧਿਤ ‘Inter-related’ ਵੀ ਹੁੰਦੇ ਹਨ । ਜਦੋਂ ਇਕ ਭਾਗ ਵਿਚ ਪਰਿਵਰਤਨ ਆਉਂਦਾ ਹੈ ਤਾਂ ਇਸ ਦਾ ਪ੍ਰਭਾਵ ਸਮਾਜ ਦੇ ਦੂਸਰੇ ਭਾਗਾਂ ਉੱਪਰ ਵੀ ਪੈਂਦਾ ਹੈ । ਡਬਲਿਉ. ਜੀ. ਆਗਬਰਨ (W. G. Ogburn) ਨੇ ਸੱਭਿਆਚਾਰ ਨੂੰ ਦੋ ਹਿੱਸਿਆਂ ਵਿਚ ਵੰਡਿਆ-ਭੌਤਿਕ ਸੱਭਿਆਚਾਰ ਤੇ ਅਭੌਤਿਕ ਸੱਭਿਆਚਾਰ । ਇਸ ਦੇ ਅਨੁਸਾਰ ਇਕ ਹਿੱਸੇ ਵਿਚ ਪਾਇਆ ਗਿਆ ਪਰਿਵਰਤਨ ਦੂਸਰੇ ਹਿੱਸੇ ਨੂੰ ਵੀ ਪ੍ਰਭਾਵਿਤ ਕਰਦਾ ਹੈ । ਭਾਵ ਕਿ ਇਕ ਹਿੱਸੇ ਵਿਚ ਪਰਿਵਰਤਨ ਤੇਜ਼ੀ ਨਾਲ ਆਉਂਦਾ ਹੈ ਅਤੇ ਦੂਸਰੇ ਵਿਚ ਹੌਲੀ ਰਫ਼ਤਾਰ ਨਾਲ । ਹੌਲੀ ਰਫ਼ਤਾਰ ਨਾਲ ਸੰਬੰਧਿਤ ਹਿੱਸਾ ਕੁਝ ਦੇਰ ਪਿੱਛੇ ਰਹਿ ਜਾਂਦਾ ਹੈ ਪਰੰਤੂ ਕੁੱਝ ਸਮਾਂ ਬੀਤਣ ਦੇ ਬਾਅਦ ਆਪਣੇ ਆਪ ਪਰਿਵਰਤਨ ਦੇ ਅਨੁਕੂਲ ਬਣ ਜਾਂਦਾ ਹੈ । ਇਨ੍ਹਾਂ ਵਿਚ ਮਿਲਣ ਵਾਲੇ ਅੰਤਰ ਨੂੰ ਸੱਭਿਆਚਾਰਕ ਪਿੱਛੜਾਪਨ ਕਹਿੰਦੇ ਹਨ ।

PSEB 11th Class Sociology Important Questions Chapter 5 ਸਭਿਆਚਾਰ

ਪ੍ਰਸ਼ਨ 8.
ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ ।
ਉੱਤਰ-
ਸਮਾਜ ਵਿਚ ਜਦੋਂ ਵਿਅਕਤੀ ਜਨਮ ਲੈਂਦਾ ਹੈ ਤਾਂ ਉਹ ਜੈਵਿਕ ਮਨੁੱਖ ਕਹਾਉਂਦਾ ਹੈ । ਪਰੰਤੂ ਸਮਾਜ ਵਿਚ ਰਹਿ ਕੇ ਉਹ ਸਮਾਜ ਦੇ ਦੂਸਰੇ ਵਿਅਕਤੀਆਂ ਨਾਲ ਸੰਪਰਕ ਸਥਾਪਿਤ ਕਰ ਲੈਂਦਾ ਹੈ । ਇਸ ਸੰਪਰਕ ਦੇ ਨਾਲ ਉਸ ਦੀ ਬਾਕੀ ਸਮਾਜ ਦੇ ਮੈਂਬਰਾਂ ਨਾਲ ਅੰਤਰ-ਕਿਰਿਆ (Inter Action) ਸ਼ੁਰੂ ਹੋ ਜਾਂਦੀ ਹੈ । ਇਸ ਦੇ ਸ਼ੁਰੂ ਹੋਣ ਤੋਂ ਬਾਅਦ ਸਿੱਖਣ ਦੀ ਪ੍ਰਕ੍ਰਿਆ ਵੀ ਸ਼ੁਰੂ ਹੋ ਜਾਂਦੀ ਹੈ । ਇਹ ਸਿੱਖਣ ਦੀ ਪ੍ਰਕ੍ਰਿਆ ਵਿਅਕਤੀ ਨੂੰ ਮਨੁੱਖੀ ਜੀਵ ਤੋਂ ਸੱਭਿਆਚਾਰਕ ਜੀਵ ਬਣਾ ਦਿੰਦੀ ਹੈ । ਇਸ ਪ੍ਰਕਾਰ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੁੰਦੀ ਹੈ ।

ਵੱਡੇ ਉੱਤਰਾਂ ਵਾਲੇ (Long Answer Type Questions)

ਪ੍ਰਸ਼ਨ 1.
ਸੱਭਿਅਤਾ ਕੀ ਹੁੰਦੀ ਹੈ ? ਸੱਭਿਆਚਾਰ ਅਤੇ ਸੱਭਿਅਤਾ ਵਿੱਚ ਕੀ ਅੰਤਰ ਹੁੰਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ-ਭੌਤਿਕ ਅਤੇ ਅਭੌਤਿਕ । ਭੌਤਿਕ ਸੱਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਵੇਖ ਜਾਂ ਛੂਹ ਸਕਦੇ ਹਾਂ; ਜਿਵੇਂ ਕੁਰਸੀ, ਮੇਜ਼, ਮਸ਼ੀਨ, ਕਿਤਾਬ, ਇਮਾਰਤ, ਕਾਰ-ਜਹਾਜ਼ ਆਦਿ । ਅਭੌਤਿਕ ਸੱਭਿਆਚਾਰ ਵਿੱਚ ਉਹ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਨੂੰ ਅਸੀਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ ; ਜਿਵੇਂ ਵਿਚਾਰ, ਭਾਵਨਾਵਾਂ, ਵਿਵਹਾਰ ਕਰਨ ਦੇ ਤਰੀਕੇ, ਧਰਮ, ਸੰਸਕਾਰ, ਆਦਰਸ਼ ਆਦਿ । ਭੌਤਿਕ ਸੱਭਿਆਚਾਰ ਮੂਰਤ (Concrete) ਹੁੰਦੀ ਹੈ ਅਤੇ ਅਭੌਤਿਕ ਸੱਭਿਆਚਾਰ ਅਮੂਰਤ ਹੁੰਦਾ ਹੈ । ਇਸ ਤੋਂ ਹੀ ਸੱਭਿਅਤਾ ਦਾ ਅਰਥ ਵੀ ਕੱਢਿਆ ਜਾ ਸਕਦਾ ਹੈ । ਜਿਹੜੀਆਂ ਭੌਤਿਕ ਅਤੇ ਉਪਯੋਗੀ ਵਸਤੂਆਂ ਜਾਂ ਸੰਦਾਂ ਅਤੇ ਸੰਗਠਨਾਂ, ਜਿਨ੍ਹਾਂ ਦੀ ਮੱਦਦ ਨਾਲ ਮਨੁੱਖ ਨੇ ਪ੍ਰਕ੍ਰਿਤੀ ਜਾਂ ਪ੍ਰਾਕ੍ਰਿਤਕ ਵਾਤਾਵਰਨ ਉੱਪਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਸ ਉੱਤੇ ਨਿਯੰਤਰਨ ਕੀਤਾ ਹੈ, ਨੂੰ ਸੱਭਿਅਤਾ ਕਿਹਾ ਜਾਂਦਾ ਹੈ । ਇਹ ਸਾਰੀਆਂ ਚੀਜ਼ਾਂ ਸਾਡੀ ਸੱਭਿਅਤਾ ਦਾ ਹਿੱਸਾ ਹਨ । ਸੱਭਿਅਤਾ ਨੂੰ ਸੱਭਿਆਚਾਰ ਦਾ ਵਿਕਸਿਤ ਰੂਪ ਵੀ ਕਿਹਾ ਜਾਂਦਾ ਹੈ । ਸੱਭਿਆਚਾਰ ਵਿੱਚ ਉਹ ਸਭ ਕੁੱਝ ਸ਼ਾਮਲ ਹੁੰਦਾ ਹੈ ਜੋ ਵਿਅਕਤੀ ਨੇ ਸ਼ੁਰੂ ਤੋਂ ਲੈ ਕੇ ਹੁਣ ਤਕ ਪ੍ਰਾਪਤ ਕੀਤਾ ਪਰ ਸੱਭਿਅਤਾ ਉਹ ਹੈ ਜਿਸ ਨਾਲ ਮਨੁੱਖ ਆਧੁਨਿਕ ਬਣਿਆ ।

ਸੱਭਿਅਤਾ ਦੇ ਸਹੀ ਅਰਥ ਜਾਣਨ ਲਈ ਇਹ ਜ਼ਰੂਰੀ ਹੈ ਕਿ ਕੁਝ ਉੱਘੇ ਸਮਾਜ ਵਿਗਿਆਨੀਆਂ ਦੁਆਰਾ ਦਿੱਤੀ ਸੱਭਿਅਤਾ ਦੀਆਂ ਪਰਿਭਾਸ਼ਾਵਾਂ ਵੇਖ ਲਈਆਂ ਜਾਣ । ਸਮਾਜ ਵਿਗਿਆਨੀਆਂ ਦੇ ਅਨੁਸਾਰ ਸੱਭਿਅਤਾ ਸੱਭਿਆਚਾਰ ਦਾ ਜਟਿਲ ਅਤੇ ਵਿਕਸਿਤ ਰੂਪ ਹੈ ਅਤੇ ਇਹ ਇੱਕ ਤੁਲਨਾਤਮਕ ਸ਼ਬਦ ਹੈ ।

  • ਵੈਬਰ (Weber) ਦੇ ਅਨੁਸਾਰ, “ਸੱਭਿਅਤਾ ਵਿੱਚ ਉਪਯੋਗੀ ਭੌਤਿਕ ਪਦਾਰਥ ਅਤੇ ਉਸ ਨੂੰ ਨਿਰਮਾਣ ਕਰਨ ਅਤੇ ਪ੍ਰਯੋਗ ਕਰਨ ਦੀਆਂ ਵਿਧੀਆਂ ਸ਼ਾਮਲ ਹੁੰਦੀਆਂ ਹਨ ।”
  • ਵਿਚਟਰ (Fichter) ਨੇ ਸੱਭਿਅਤਾ ਨੂੰ Civilized ਜਾਂ ਸੱਭਿਅ ਵਿਅਕਤੀ ਨਾਲ ਜੋੜਿਆ ਹੈ । ਉਨ੍ਹਾਂ ਦੇ ਅਨੁਸਾਰ, “ਸੱਭਿਅ ਵਿਅਕਤੀ ਉਹ ਲੋਕ ਹਨ ਜੋ ਆਪਣੇ ਵਿਚਾਰਾਂ ਵਿੱਚ ਸਥਿਰ, ਪੜ੍ਹੇ-ਲਿਖੇ ਅਤੇ ਜਟਿਲ ਹਨ ।”
  • ਆਗਬਰਨ ਅਤੇ ਨਿਮਕੌਫ (Ogburn and Nimkoff) ਦੇ ਅਨੁਸਾਰ, “ਪਰਾਜੈਵ ਸੱਭਿਆਚਾਰ ਦੇ ਬਾਅਦ ਦੀ ਅਵਸਥਾ ਦੇ ਰੂਪ ਵਿੱਚ ਸੱਭਿਅਤਾ ਦੀ ਪਰਿਭਾਸ਼ਾ ਕੀਤੀ ਜਾ ਸਕਦੀ ਹੈ ।”
    ਇਸ ਪਰਿਭਾਸ਼ਾ ਤੋਂ ਪਤਾ ਚਲਦਾ ਹੈ ਕਿ ਆਗਬਰਨ ਅਤੇ ਨਿਮਕੌਫ਼ ਦੇ ਅਨੁਸਾਰ ਸੱਭਿਅਤਾ ਸੱਭਿਆਚਾਰ ਦਾ ਸੁਧਾਰਿਆ ਰੁਪ ਅਤੇ ਬਾਅਦ ਦੀ ਅਵਸਥਾ ਹੈ ।
  • ਗਰੀਨ (Green) ਦੇ ਅਨੁਸਾਰ, ਇੱਕ ਸਭਿਆਚਾਰ ਜਾਂ ਸੱਭਿਆਚਾਰ ਕੇਵਲ ਤਦ ਸੱਭਿਆਚਾਰ ਬਣਦਾ ਹੈ ਜਦੋਂ ਉਸ ਕੋਲ ਇੱਕ ਲਿਖਤ ਭਾਸ਼ਾ, ਵਿਗਿਆਨ ਦਰਸ਼ਨ, ਬਹੁਤ ਜ਼ਿਆਦਾ ਵਿਸ਼ੇਸ਼ੀਕਰਨ ਵਾਲੀ ਕਿਰਤ ਵੰਡ, ਇੱਕ ਜਟਿਲ ਤਕਨੀਕੀ ਅਤੇ ਰਾਜਨੀਤਿਕ ਪੱਧਤੀ ਹੋਵੇ ।”
  • ਮੈਕਾਈਵਰ (MacIver) ਦੇ ਅਨੁਸਾਰ, “ਸਭਿਅਤਾ ਲੋੜਾਂ ਪੂਰੀਆਂ ਕਰਨ ਦਾ ਸਾਧਨ ਹੈ ।” ਮੈਕਾਈਵਰ ਕਹਿੰਦਾ ਹੈ। ਕਿ ਸਭਿਅਤਾ ਭੌਤਿਕ ਸੱਭਿਆਚਾਰ ਹੁੰਦਾ ਹੈ ਅਤੇ ਇਸ ਵਿੱਚ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ ਜੋ ਉਪਯੋਗੀ ਹੋਣ । ਇਸ ਤਰ੍ਹਾਂ ਫਿਰ ਮੈਕਾਈਵਰ ਦੇ ਅਨੁਸਾਰ, “ਸੱਭਿਅਤਾ ਦਾ ਅਰਥ ਉਪਯੋਗੀ ਵਸਤਾਂ, ਜੀਵਨ ਦੀਆਂ ਸਥਿਤੀਆਂ ਨੂੰ ਨਿਯੰਤਰਿਤ ਕਰਨ ਲਈ ਮਾਨਵ ਦੁਆਰਾ ਯੋਜਿਤ ਸਾਰੇ ਸੰਗਠਨ ਅਤੇ ਯੰਤਰਕਰਤਾ ਹਨ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਨੂੰ ਵੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਦਾ ਸੁਧਰਿਆ ਰੂਪ ਹੀ ਸੱਭਿਅਤਾ ਹੈ ਅਤੇ ਸਮਾਜਸ਼ਾਸਤਰੀਆਂ ਨੇ ਸੱਭਿਅਤਾ ਨੂੰ ਸੱਭਿਆਚਾਰ ਦਾ ਉਚੇਰਾ ਪੱਧਰ ਮੰਨਿਆ ਹੈ । ਪਰ ਇੱਥੇ ਆ ਕੇ ਇੱਕ ਮੁਸ਼ਕਿਲ ਖੜੀ ਹੋ ਜਾਂਦੀ ਹੈ ਅਤੇ ਉਹ ਮੁਸ਼ਕਿਲ ਇਹ ਹੈ ਕਿ ਸਮਾਜ ਵਿਗਿਆਨੀ ਮੈਕਾਈਵਰ ਅਤੇ ਪੇਜ (Maclver and Page) ਇਸ ਨਾਲ ਸਹਿਮਤ ਨਹੀਂ ਹਨ ਕਿ ਸਿਰਫ਼ ਭੌਤਿਕ ਚੀਜ਼ਾਂ ਹੀ ਸੱਭਿਅਤਾ ਦਾ ਹਿੱਸਾ ਹਨ । ਉਨ੍ਹਾਂ ਦੇ ਅਨੁਸਾਰ ਬੌਧਿਕ, ਧਾਰਮਿਕ ਵਿਚਾਰਾਂ, ਭਾਵਨਾਵਾਂ, ਆਦਰਸ਼ਾਂ ਆਦਿ ਦੀ ਉੱਨਤੀ ਜਾਂ ਤਰੱਕੀ ਵੀ ਸੱਭਿਆਚਾਰ ਦਾ ਹਿੱਸਾ ਬਣਨੀ ਚਾਹੀਦੀ ਹੈ ।

ਮੈਕਾਈਵਰ ਅਤੇ ਪੇਜ ਦੇ ਅਨੁਸਾਰ ਮਾਨਵ ਦੁਆਰਾ ਬਣਾਈਆਂ ਗਈਆਂ ਸਾਰੀਆਂ ਵਸਤਾਂ ਜਿਵੇਂ ਮੋਟਰ, ਕਾਰ, ਬੈਂਕ, ਪੈਸਾ, ਨੋਟ, ਇਮਾਰਤਾਂ ਆਦਿ ਸਭ ਸੱਭਿਅਤਾ ਦਾ ਹਿੱਸਾ ਹਨ ਪਰ ਇਹ ਸਭ ਚੀਜ਼ਾਂ ਸਮਾਜ ਵਿੱਚ ਰਹਿੰਦੇ ਹੋਏ, ਸਮਾਜਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਸਿਤ ਹੋਈਆਂ ਹਨ । ਇਸ ਲਈ ਮਨੁੱਖ ਦੇ ਭੌਤਿਕ ਪੱਖ ਤੋਂ ਇਲਾਵਾ ਸਮਾਜਿਕ ਪੱਖ ਨੂੰ ਵੀ ਇਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ । ਇਸ ਲਈ ਸੱਭਿਆਚਾਰ ਵਿੱਚ ਧਰਮ, ਕਲਾ, ਦਰਸ਼ਨ, ਸਾਹਿਤ, ਭਾਵਨਾਵਾਂ ਆਦਿ ਚੀਜ਼ਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਉਨ੍ਹਾਂ ਦੇ ਅਨੁਸਾਰ ਮਾਨਵ ਨਿਰਮਿਤ ਭੌਤਿਕ ਵਸਤਾਂ ਸੱਭਿਅਤਾ ਹਨ ਅਤੇ ਮਾਨਵ ਨਿਰਮਿਤ ਅਭੌਤਿਕ ਵਸਤਾਂ ਸੱਭਿਆਚਾਰ ਹਨ ।

ਇੱਥੇ ਆ ਕੇ ਸਾਨੂੰ ਸੱਭਿਆਚਾਰ ਅਤੇ ਸੱਭਿਅਤਾ ਵਿੱਚ ਕਈ ਪ੍ਰਕਾਰ ਦੇ ਅੰਤਰਾਂ ਦਾ ਪਤਾ ਚਲਦਾ ਹੈ ਜਿਨ੍ਹਾਂ ਦਾ ਵਰਣਨ ਹੇਠਾਂ ਲਿਖਿਆ ਹੈ-

1.ਸੱਭਿਅਤਾ ਉੱਨਤੀ ਕਰਦੀ ਹੈ ਪਰ ਸੱਭਿਆਚਾਰ ਨਹੀਂ (Civilization always develops but not the culture) – ਜੇਕਰ ਅਸੀਂ ਪੁਰਾਣੇ ਜ਼ਮਾਨੇ ਅਤੇ ਅੱਜ ਦੇ ਸਮਾਜ ਦੀ ਤੁਲਨਾ ਕਰੀਏ ਤਾਂ ਸਾਨੂੰ ਇਹ ਗੱਲ ਸਪੱਸ਼ਟ ਹੋ ਜਾਵੇਗੀ ਕਿ ਸੱਭਿਅਤਾ ਤਾਂ ਉੱਨਤੀ ਕਰਦੀ ਹੈ ਪਰ ਸੱਭਿਆਚਾਰ ਨਹੀਂ ਕਰਦਾ ਕਿਉਂਕਿ ਮਸ਼ੀਨਾਂ, ਕਾਰਾਂ, ਮੋਟਰਾਂ ਤਾਂ ਤੁਸੀਂ ਕਹਿ ਸਕਦੇ ਹੋ ਕਿ ਭੌਤਿਕ ਵਸਤੁਆਂ ਵਿੱਚ ਤਾਂ ਸਮੇਂ-ਸਮੇਂ ਤੇ ਉੱਨਤੀ ਆਈ ਹੈ ਪਰ ਧਰਮ, ਕਲਾ, ਵਿਚਾਰਾਂ ਆਦਿ ਬਾਰੇ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਜੋ ਅਭੌਤਿਕ ਸੱਭਿਆਚਾਰ ਦਾ ਹਿੱਸਾ ਹਨ । ਕੀ ਅੱਜ ਦੇ ਲੋਕਾਂ ਦੇ ਵਿਚਾਰ, ਧਰਮ, ਆਦਰਸ਼, ਭਾਵਨਾਵਾਂ ਆਦਿ ਪਹਿਲਾਂ ਦੇ ਲੋਕਾਂ ਨਾਲੋਂ ਜ਼ਿਆਦਾ ਉੱਚੇ ਅਤੇ ਉੱਨਤ ਹਨ ? ਸ਼ਾਇਦ ਨਹੀਂ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਅਤਾ ਉੱਨਤੀ ਕਰਦੀ ਹੈ ਪਰ ਸੱਭਿਆਚਾਰ ਨਹੀਂ ।

2. ਸੱਭਿਅਤਾ ਨੂੰ ਬਿਨਾਂ ਬਦਲਾਓ ਦੇ ਹਿਣ ਕੀਤਾ ਜਾ ਸਕਦਾ ਹੈ ਪਰ ਸੱਭਿਆਚਾਰ ਨੂੰ ਨਹੀਂ (Civilization can be taken without change but not the culture) – ਇਹ ਗੱਲ ਬਿਲਕੁਲ ਨਹੀਂ ਹੈ ਕਿ ਸੱਭਿਅਤਾ ਨੂੰ ਬਿਨਾਂ ਬਦਲਾਓ ਦੇ ਗ੍ਰਹਿਣ ਕੀਤਾ ਜਾ ਸਕਦਾ ਹੈ ਪਰ ਸੱਭਿਆਚਾਰ ਨੂੰ ਨਹੀਂ । ਕਿਸੇ ਵੀ ਮਸ਼ੀਨ, ਟਰੈਕਟਰ, ਮੋਟਰ ਕਾਰ ਆਦਿ ਨੂੰ ਬਿਨਾਂ ਬਦਲਾਓ ਤੋਂ ਇਕ ਪੀੜ੍ਹੀ ਨੂੰ ਦੂਜੀ ਪੀੜ੍ਹੀ ਤੋਂ ਸਥਾਨਾਂਤਰਿਤ ਕੀਤਾ ਜਾ ਸਕਦਾ ਹੈ ਕੀ ਇਹੀ ਚੀਜ਼ ਵਿਚਾਰਾਂ, ਆਦਰਸ਼ਾਂ ਨਾਲ ਵੀ ਹੋ ਸਕਦੀ ਹੈ, ਸ਼ਾਇਦ ਨਹੀਂ । ਵਿਚਾਰਾਂ, ਧਰਮ, ਆਦਰਸ਼ਾਂ ਆਦਿ ਨੂੰ ਬਿਨਾਂ ਬਦਲਾਓ ਦੇ ਗਹਿਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਵਿਚਾਰ, ਧਰਮ, ਆਦਰਸ਼ ਜਿਵੇਂ ਜਿਵੇਂ ਅਗਲੀ ਪੀੜੀ ਨੂੰ ਸੌਂਪੇ ਜਾਂਦੇ ਹਨ ਉਨ੍ਹਾਂ ਵਿੱਚ ਬਦਲਾਓ ਆਉਣਾ ਲਾਜ਼ਮੀ ਹੈ । ਉਦਾਹਰਨ ਦੇ ਤੌਰ ਉੱਤੇ ਅਰਬ ਦੇਸ਼ਾਂ ਦੇ ਮੁਸਲਮਾਨਾਂ ਅਤੇ ਭਾਰਤੀ ਮੁਸਲਮਾਨਾਂ ਵਿੱਚ ਕਾਫ਼ੀ ਫ਼ਰਕ ਹੈ ਅਤੇ ਭਾਰਤੀ ਇਸਾਈਆਂ ਅਤੇ ਯੂਰਪੀ ਇਸਾਈਆਂ ਵਿੱਚ ਵੀ ਬਹੁਤ ਫ਼ਰਕ ਹੈ ।

PSEB 11th Class Sociology Important Questions Chapter 5 ਸਭਿਆਚਾਰ

3. ਸੱਭਿਆਚਾਰ ਆਂਤਰਿਕ ਹੁੰਦਾ ਹੈ ਪਰ ਸੱਭਿਅਤਾ ਬਾਹਰੀ ਹੈ, (Culture is internal and civilization is external) – ਸੱਭਿਅਤਾ ਵਿੱਚ ਬਾਹਰ ਦੀਆਂ ਬਹੁਤ ਸਾਰੀਆਂ ਵਸਤੂਆਂ ਸ਼ਾਮਲ ਹੁੰਦੀਆਂ ਹਨ ਇਸ ਲਈ ਇਹ ਮੂਰਤ (Concrete) ਹੈ । ਸੱਭਿਆਚਾਰ ਵਿੱਚ ਵਿਅਕਤੀ ਦੇ ਅੰਦਰ ਦੀਆਂ ਚੀਜ਼ਾਂ ; ਜਿਵੇਂ-ਵਿਚਾਰ, ਭਾਵਨਾਵਾਂ, ਧਰਮ, ਆਦਰਸ਼, ਵਿਵਹਾਰ ਦੇ ਤਰੀਕੇ ਆਦਿ ਸ਼ਾਮਲ ਹਨ ਇਸ ਲਈ ਬਾਹਰੀ ਹੈ ਅਤੇ ਅਮੂਰਤ (Abstract) ਹੈ । ਸੱਭਿਅਤਾ ਸੱਭਿਆਚਾਰ ਨੂੰ ਪ੍ਰਗਟਾਉਂਦੀ ਹੈ ।

4. ਸੱਭਿਅਤਾ ਨੂੰ ਮਾਪਿਆ ਜਾ ਸਕਦਾ ਹੈ ਪਰ ਸੱਭਿਆਚਾਰ ਨੂੰ ਨਹੀਂ (Civilization can be measured but not culture) – ਸੱਭਿਅਤਾ ਨੂੰ ਮਾਪਿਆ ਜਾ ਸਕਦਾ ਹੈ ਪਰ ਸੱਭਿਆਚਾਰ ਨੂੰ ਨਹੀਂ । ਸੱਭਿਅਤਾ ਵਿੱਚ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਉਪਯੋਗ ਹੋਣ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਨਿਸਚਿਤ ਮਾਪਦੰਡਾਂ ਦੇ ਆਧਾਰ ਉੱਤੇ ਰੱਖ ਕੇ ਮਾਪਿਆ ਜਾ ਸਕਦਾ ਹੈ ਪਰ ਸਭਿਆਚਾਰ ਵਿੱਚ ਆਉਣ ਵਾਲੀਆਂ ਚੀਜ਼ਾਂ; ਜਿਵੇਂ-ਆਦਰਸ਼ਾਂ, ਧਰਮ, ਵਿਵਹਾਰ ਦੇ ਤਰੀਕੇ, ਭਾਵਨਾਵਾਂ ਆਦਿ ਨੂੰ ਕਿਹੜੇ ਮਾਪਦੰਡਾਂ ਉੱਤੇ ਰੱਖ ਕੇ ਮਾਪਾਂਗੇ, ਇਹ ਤਾਂ ਬਣਾਏ ਹੀ ਨਹੀਂ ਜਾ ਸਕਦੇ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਅਤਾ ਨੂੰ ਮਾਪਿਆ ਜਾ ਸਕਦਾ ਹੈ ਪਰ ਸੱਭਿਆਚਾਰ ਨੂੰ ਨਹੀਂ ।

5. ਸੱਭਿਅਤਾ ਬਗੈਰ ਕੋਸ਼ਿਸ਼ਾਂ ਦੇ ਸੰਚਾਰਿਤ ਹੋ ਸਕਦੀ ਹੈ ਪਰ ਸੱਭਿਆਚਾਰ ਨਹੀਂ (Civilization can be passed without efforts but not the culture) – ਸੱਭਿਅਤਾ ਵਿੱਚ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਦਾ ਵਿਅਕਤੀ ਵਲੋਂ ਉਪਯੋਗ ਹੁੰਦਾ ਹੈ । ਕਿਉਂਕਿ ਇਨ੍ਹਾਂ ਦਾ ਸੰਬੰਧ ਵਿਅਕਤੀ ਦੇ ਬਾਹਰੀ ਜੀਵਨ ਨਾਲ ਹੁੰਦਾ ਹੈ ਇਸ ਲਈ ਇਸ ਨੂੰ ਅਗਲੀ ਪੀੜੀ ਜਾਂ ਕਿਸੇ ਹੋਰ ਦੇਸ਼ ਨੂੰ ਦੇਣ ਲਈ ਕਿਸੇ ਕੋਸ਼ਿਸ਼ ਦੀ ਲੋੜ ਨਹੀਂ ਪੈਂਦੀ ਪਰ ਸੱਭਿਆਚਾਰ ਇਸ ਦੇ ਉਲਟ ਹੈ । ਸੱਭਿਆਚਾਰ ਦਾ ਸੰਬੰਧ ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਹੈ ਜੋ ਸਾਡੇ ਅੰਦਰ ਹਨ ਜਿਨ੍ਹਾਂ ਨੂੰ ਕੋਈ ਵੇਖ ਨਹੀਂ ਸਕਦਾ । ਇਨ੍ਹਾਂ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਨਾ ਪਹੁੰਚਾਇਆ ਜਾਵੇ ਤਾਂ ਇਹ ਉਸ ਵਿਅਕਤੀ ਤਕ ਹੀ ਖ਼ਤਮ ਹੋ ਜਾਵੇਗੀ । ਇਸ ਲਈ ਇਨ੍ਹਾਂ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਪਹੁੰਚਾਉਣ ਵਾਸਤੇ ਖ਼ਾਸ ਯਤਨਾਂ ਦੀ ਲੋੜ ਹੁੰਦੀ ਹੈ । ਸੱਭਿਅਤਾ ਬਗੈਰ ਕਿਸੇ ਕੋਸ਼ਿਸ਼ ਦੇ ਅਪਣਾਈ ਜਾ ਸਕਦੀ ਹੈ ਪਰ ਸੱਭਿਆਚਾਰ ਨੂੰ ਇਸੇ ਤਰ੍ਹਾਂ ਅਪਣਾਇਆ ਨਹੀਂ ਜਾ ਸਕਦਾ ।

6. ਸੱਭਿਅਤਾ ਬਗੈਰ ਹਾਨੀ ਦੇ ਗ੍ਰਹਿਣ ਕੀਤੀ ਜਾ ਸਕਦੀ ਹੈ ਪਰ ਸੱਭਿਆਚਾਰ ਨਹੀਂ (Civilization borrowed without change but not culture) – ਸੱਭਿਅਤਾ ਦੇ ਕਾਰਨ ਹੀ ਸੰਚਾਰ ਸਾਧਨ ਵਿਕਸਿਤ ਹੋਏ ਹਨ ਜਿਸ ਕਰਕੇ ਸੱਭਿਅਤਾ ਦੇ ਸੰਦ ਸਾਰੇ ਸੰਸਾਰ ਵਿੱਚ ਫੈਲ ਜਾਂਦੇ ਹਨ । ਫਿਲਮ, ਟੀ.ਵੀ., ਰੇਡੀਓ ਕਿਸੇ ਇਕ ਦੇਸ਼ ਦੇ ਅਧਿਕਾਰ ਵਿੱਚ ਨਹੀਂ ਹਨ । ਹਰ ਇਕ ਦੇਸ਼ ਤਕਨੀਕੀ ਖੋਜਾਂ ਕਰ ਰਿਹਾ ਹੈ ਅਤੇ ਉਹ ਇਹਨਾਂ ਖੋਜਾਂ ਦਾ ਇੱਕ ਦੂਜੇ ਨਾਲ ਆਦਾਨ-ਪ੍ਰਦਾਨ ਕਰ ਰਹੇ ਹਨ । ਸੱਭਿਅਤਾ ਨੂੰ ਆਪਣੀਆਂ ਸਮਾਜਿਕ ਪਰਿਸਥਿਤੀਆਂ ਅਨੁਸਾਰ ਥੋੜਾ ਬਹੁਤ ਬਦਲਿਆ ਜਾਂ ਸੁਧਾਰਿਆ ਜਾ ਸਕਦਾ ਹੈ ਪਰ ਸੱਭਿਆਚਾਰ ਦਾ ਪੂਰੀ ਤਰ੍ਹਾਂ ਤਿਆਗ ਨਹੀਂ ਕਰ ਸਕਦੇ । ਇਸ ਤਰ੍ਹਾਂ ਸਭਿਅਤਾ ਦਾ ਵਿਸਤਾਰ ਆਸਾਨੀ ਨਾਲ, ਛੇਤੀ ਅਤੇ ਚੰਗੇ ਬੁਰੇ ਦੀ ਚਿੰਤਾ ਦੇ ਬਗ਼ੈਰ ਹੁੰਦਾ ਹੈ ਪਰ ਸੱਭਿਆਚਾਰ ਵਿੱਚ ਪਰਿਵਰਤਨ ਸੰਕੋਚ ਨਾਲ ਹੁੰਦਾ ਹੈ ।

Leave a Comment