Punjab State Board PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ Important Questions and Answers.
PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ
ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :
ਪ੍ਰਸ਼ਨ 1.
ਇਹ ਸ਼ਬਦ ਕਿਸਦੇ ਹਨ ? “ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।”
(a) ਮੈਕਾਈਵਰ
(b) ਵੈਬਰ
(c) ਅਰਸਤੂ
(d) ਪਲੈਟੋ ।
ਉੱਤਰ-
(c) ਅਰਸਤੂ ।
ਪ੍ਰਸ਼ਨ 2.
ਸਮਾਜ ਦੇ ਨਿਰਮਾਣ ਲਈ ਸਮਾਨਤਾ ਅਤੇ ਭਿੰਨਤਾ ਦੀ ਕੀ ਜ਼ਰੂਰਤ ਹੈ ?
(a) ਸੰਬੰਧ ਬਣਾਉਣ ਦੇ ਲਈ
(b) ਸਮਾਜਿਕ ਪ੍ਰਗਤੀ ਦੇ ਲਈ
(c) ਸਮਾਜ ਨੂੰ ਜਨਸੰਖਿਆਤਮਕ ਰੂਪ ਵਿੱਚ ਅੱਗੇ ਵਧਾਉਣ ਦੇ ਲਈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 3.
ਮਾਰਕਸ ਅਨੁਸਾਰ ਇਤਿਹਾਸਿਕ ਨਜ਼ਰ ਤੋਂ ਸਭ ਤੋਂ ਪਹਿਲਾ ਸਮਾਜ ਕਿਹੜਾ ਸੀ ?
(a) ਆਦਿਮ ਸਾਮਵਾਦੀ
(b) ਸਾਮੰਤਵਾਦੀ
(c) ਆਸਮੂਲਕ
(d) ਪੂੰਜੀਵਾਦੀ ।
ਉੱਤਰ-
(a) ਆਦਿਮ ਸਾਮਵਾਦੀ ।
ਪ੍ਰਸ਼ਨ 4.
ਵਿਅਕਤੀ ਹੋਰ ਵਿਅਕਤੀਆਂ ਦੇ ਨਾਲ ਸਮਾਜਿਕ ਸੰਬੰਧ ਕਿਉਂ ਬਣਾਉਂਦਾ ਹੈ ?
(a) ਆਪਣੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ
(b) ਆਪਣੇ ਉਦੇਸ਼ਾਂ ਦੀ ਪੂਰਤੀ ਦੇ ਲਈ
(c) ਆਪਣੇ ਆਪ ਨੂੰ ਹੋਰਾਂ ਦੇ ਸਵਾਰਥਾਂ ਤੋਂ ਬਚਾਉਣ ਲਈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 5.
ਵਿਅਕਤੀ ਅਤੇ ਸਮਾਜ ਇੱਕ ਦੂਜੇ ਦੇ ………………………… ਮੰਨੇ ਜਾਂਦੇ ਹਨ ।
(a) ਵਿਰੁੱਧ
(b) ਪੂਰਕ
(c) ਸਮਾਨ
d) ਕੋਈ ਨਹੀਂ ।
ਉੱਤਰ-
(b) ਪੂਰਕ ।
ਪ੍ਰਸ਼ਨ 6.
ਇਹਨਾਂ ਵਿੱਚੋਂ ਸਮਾਜ ਵਿੱਚ ਕੀ ਮਿਲਦਾ ਹੈ ?
(a) ਸਮਾਨਤਾ
(b) ਸਹਿਯੋਗ
(c) ਸੰਘਰਸ਼
(d) ਸੰਘਰਸ਼ ਅਤੇ ਸਹਿਯੋਗ ।
ਉੱਤਰ-
(d) ਸੰਘਰਸ਼ ਅਤੇ ਸਹਿਯੋਗ ।
ਪ੍ਰਸ਼ਨ 7.
ਵਿਅਕਤੀਆਂ ਦਾ ਇੱਕ ਸੰਗਠਨ ਜਿਹੜਾ ਕਿਸੇ ਸਮਾਨ ਉਦੇਸ਼ਾਂ ਦੀ ਪੂਰਤੀ ਦੇ ਲਈ ਬਣਾਇਆ ਗਿਆ ਹੈ, ਉਸ ਨੂੰ ਕੀ ਕਹਿੰਦੇ ਹਨ ?
(a) ਇੱਕ ਸਮਾਜ
(b) ਸਮਾਜ
(c) ਸਮੂਹ
d) ਇਕ ਸੰਗਠਨ ।
ਉੱਤਰ-
(a) ਇੱਕ ਸਮਾਜ ।
ਪ੍ਰਸ਼ਨ 8.
ਇਹਨਾਂ ਵਿੱਚੋਂ ਕਿਹੜਾ ਸਮੁਦਾਇ ਵਿੱਚ ਨਹੀਂ ਆਉਂਦਾ ?
(a) ਕੇਰਲ ਦੇ ਲੋਕ ਦਿੱਲੀ ਵਿੱਚ
(b) ਅਮਰੀਕਾ ਵਿੱਚ ਪੈਦਾ ਹੋਏ ਲੋਕ
(c) ਟਰੇਡ ਯੂਨੀਅਨ ਅੰਦੋਲਨ
(d) ਕੋਈ ਨਹੀਂ ।
ਉੱਤਰ-
(d) ਕੋਈ ਨਹੀਂ ।
ਪ੍ਰਸ਼ਨ 9.
ਸਮਾਜ ਕਿਸਦਾ ਜਾਲ ਹੈ ?
(a) ਸਮਾਜਿਕ ਪਰਿਮਾਪਾਂ ਦਾ
(b) ਇੱਕ ਦੂਜੇ ਦੇ ਨਾਲ ਸੰਬੰਧਾਂ ਦਾ
(c) ਵਿਅਕਤੀਗਤ ਰਿਸ਼ਤਿਆਂ ਦਾ
(d) ਕੋਈ ਨਹੀਂ ।
ਉੱਤਰ-
(b) ਇਕ ਦੂਜੇ ਦੇ ਨਾਲ ਸੰਬੰਧਾਂ ਦਾ ।
ਪ੍ਰਸ਼ਨ 10.
ਵਿਅਕਤੀ ਅਤੇ ਸਮਾਜ ਵਿੱਚ ਕੀ ਸੰਬੰਧ ਹੈ ?
(a) ਮਨੁੱਖ ਪ੍ਰਕ੍ਰਿਤੀ ਤੋਂ ਸਮਾਜਿਕ ਹੈ ਅਤੇ ਉਹ ਇਕੱਲਾ ਨਹੀਂ ਰਹਿ ਸਕਦਾ
(b) ਮਨੁੱਖ ਆਪਣੀਆਂ ਜ਼ਰੂਰਤਾਂ ਦੇ ਲਈ ਸਮਾਜ ਵਿੱਚ ਰਹਿੰਦਾ ਹੈ
(c) ਸਮਾਜ ਵਿਅਕਤੀ ਦਾ ਵਿਅਕਤਿੱਤਵ ਬਣਾਉਂਦਾ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
II. ਖ਼ਾਲੀ ਥਾਂਵਾਂ ਭਰੋ Fill in the blanks :
1. ਸਮਾਜ ………………………… ਉੱਤੇ ਆਧਾਰਿਤ ਹੁੰਦਾ ਹੈ ।
ਉੱਤਰ-
ਸਮਾਜਿਕ ਸੰਬੰਧਾਂ
2. ਸਮੁਦਾਇ ਲੋਕਾਂ ਦੀਆਂ …………………… ਨਾਲ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ।
ਉੱਤਰ-
ਅੰਤਰਕ੍ਰਿਆਵਾਂ
3. …………………. ਦੀ ਸਥਾਪਨਾ ਵਿਸ਼ੇਸ਼ ਮੰਤਵ ਦੀ ਪੂਰਤੀ ਦੇ ਲਈ ਸੋਚ-ਸਮਝ ਕੇ ਕੀਤੀ ਜਾਂਦੀ ਹੈ ।
ਉੱਤਰ-
ਸਭਾ
4. ……………………… ਦੀ ਮੈਂਬਰਸ਼ਿਪ ਵਿਅਕਤੀ ਦੀ ਇੱਛਾ ਉੱਤੇ ਆਧਾਰਿਤ ਹੁੰਦੀ ਹੈ ।
ਉੱਤਰ-
ਸਭਾ
5. ਸਮਾਜ ……………………… ਹੁੰਦਾ ਹੈ ।
ਉੱਤਰ-
ਅਮੂਰਤ
6. ……………………. ਸਮਾਜ ਵਿੱਚ ਟੋਟਮ ਦਾ ਮਹੱਤਵ ਹੁੰਦਾ ਹੈ ।
ਉੱਤਰ-
ਆਦਿਵਾਸੀ
7. ……………………… ਦੀ ਮੈਂਬਰਸ਼ਿਪ ਰਸਮੀ ਹੁੰਦੀ ਹੈ ।
ਉੱਤਰ-
ਸਭਾ
III. ਸਹੀ/ਗਲਤ True/False :
1. ਸਮਾਜ ਦੀ ਮੈਂਬਰਸ਼ਿਪ ਵਿਅਕਤੀ ਦੀ ਇੱਛਾ ਉੱਤੇ ਨਿਰਭਰ ਕਰਦੀ ਹੈ ।
ਉੱਤਰ-
ਗ਼ਲਤ
2. ਸਮਾਜ ਸਮਾਜਿਕ ਸੰਬੰਧਾਂ ਕਾਰਨ ਬਣਦਾ ਹੈ ।
ਉੱਤਰ-
ਸਹੀ
3. ਸਮੁਦਾਇ ਆਪਣੇ ਆਪ ਵਿਕਸਿਤ ਹੁੰਦਾ ਹੈ ।
ਉੱਤਰ-
ਸਹੀ
4. ਸਭਾ ਦਾ ਨਿਰਮਾਣ ਜਾਣ ਬੁੱਝ ਕੇ ਕੀਤਾ ਜਾਂਦਾ ਹੈ ।
ਉੱਤਰ-
ਸਹੀ
5. ਸਭਾ ਦੀ ਮੈਂਬਰਸ਼ਿਪ ਗੈਰ-ਰਸਮੀ ਹੁੰਦੀ ਹੈ ।
ਉੱਤਰ-
ਗ਼ਲਤ
6. ਮਨੁੱਖੀ ਸਮਾਜ ਵਿੱਚ ਭਾਸ਼ਾ ਦਾ ਬਹੁਤ ਮਹੱਤਵ ਹੁੰਦਾ ਹੈ ।
ਉੱਤਰ-
ਸਹੀ
7. ਸੰਸਥਾ ਕਿਸੇ ਕੰਮ ਜਾਂ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪਰਿਮਾਪਾਂ ਦੀ ਵਿਵਸਥਾ ਹੈ ।
ਉੱਤਰ-
ਸਹੀ
IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :
ਪ੍ਰਸ਼ਨ 1.
ਕੌਣ ਵਿਅਕਤੀਆਂ ਦੇ ਸਮੂਹ ਨੂੰ ਸਮਾਜ ਕਹਿੰਦਾ ਹੈ ?
ਉੱਤਰ-
ਇਕ ਸਾਧਾਰਨ ਵਿਅਕਤੀ, ਵਿਅਕਤੀਆਂ ਦੇ ਸਮੂਹ ਨੂੰ ਸਮਾਜ ਕਹਿੰਦਾ ਹੈ ।
ਪ੍ਰਸ਼ਨ 2.
ਜੇਕਰ ਸਮਾਜ ਦੇ ਮੈਂਬਰਾਂ ਵਿਚਕਾਰ ਸਹਿਯੋਗ ਖ਼ਤਮ ਹੋ ਜਾਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਸਮਾਜ ਦੇ ਮੈਂਬਰਾਂ ਦੇ ਵਿਚਕਾਰ ਸਹਿਯੋਗ ਖ਼ਤਮ ਹੋ ਜਾਵੇ ਤਾਂ ਸਮਾਜ ਖ਼ਤਮ ਹੋ ਜਾਵੇਗਾ ।
ਪ੍ਰਸ਼ਨ 3.
ਸਮਾਜ ਕਿਸ ਉੱਤੇ ਆਧਾਰਿਤ ਹੈ ?
ਉੱਤਰ-
ਸਮਾਜ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੈ ।
ਪ੍ਰਸ਼ਨ 4.
ਕਿਸਨੇ ਕਿਹਾ ਸੀ ਕਿ, “ਸਮਾਜ ਸਮਾਨਤਾਵਾਂ ਅਤੇ ਅਸਮਾਨਤਾਵਾਂ ਤੋਂ ਬਿਨਾਂ ਨਹੀਂ ਚੱਲ ਸਕਦਾ ।”
ਉੱਤਰ-
ਇਹ ਸ਼ਬਦ ਵੈਸਟਰਮਾਰਕ ਦੇ ਹਨ ।
ਪ੍ਰਸ਼ਨ 5.
ਕਿਸ ਸਮਾਜ ਵਿੱਚ ਟੋਟਮ ਦਾ ਮਹੱਤਵ ਹੁੰਦਾ ਹੈ ?
ਉੱਤਰ-
ਟੋਟਮ ਦਾ ਮਹੱਤਵ ਆਦਿਵਾਸੀ ਸਮਾਜ ਵਿਚ ਹੁੰਦਾ ਹੈ ।
ਪ੍ਰਸ਼ਨ 6.
ਸਮਾਜ ਅਮੂਰਤ ਕਿਉਂ ਹੁੰਦਾ ਹੈ ?
ਉੱਤਰ-
ਕਿਉਂਕਿ ਸਮਾਜ ਸੰਬੰਧਾਂ ਦਾ ਜਾਲ ਹੈ ਅਤੇ ਸੰਬੰਧ ਅਮੂਰਤ ਹੁੰਦੇ ਹਨ ਤੇ ਅਸੀਂ ਸੰਬੰਧਾਂ ਨੂੰ ਦੇਖ ਨਹੀਂ ਸਕਦੇ ।
ਪ੍ਰਸ਼ਨ 7.
ਸਮਾਜ ਕੀ ਹੁੰਦਾ ਹੈ ?
ਉੱਤਰ-
ਆਮ ਸ਼ਬਦਾਂ ਵਿੱਚ ਵਿਅਕਤੀਆਂ ਦੇ ਸਮੂਹ ਨੂੰ ਸਮਾਜ ਕਹਿੰਦੇ ਹਨ ਪਰ ਸਮਾਜ-ਸ਼ਾਸਤਰ ਵਿੱਚ ਸਮਾਜਿਕ ਸੰਬੰਧਾਂ ਦੇ ਜਾਲ ਨੂੰ ਸਮਾਜ ਕਹਿੰਦੇ ਹਨ ।
ਪ੍ਰਸ਼ਨ 8.
ਸਮਾਜ ਦੀ ਇਕ ਵਿਸ਼ੇਸ਼ਤਾਂ ਦੱਸੋ ।
ਉੱਤਰ-
ਸਮਾਜ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਅਤੇ ਭਿੰਨਤਾਵਾਂ ਅਤੇ ਸਮਾਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ ।
ਪ੍ਰਸ਼ਨ 9.
ਸਮਾਜ ਦਾ ਪ੍ਰਮੁੱਖ ਆਧਾਰ ਕੀ ਹੁੰਦਾ ਹੈ ?
ਉੱਤਰ-
ਵਿਅਕਤੀਆਂ ਵਿੱਚ ਮਿਲਣ ਵਾਲੇ ਸੰਬੰਧ ਸਮਾਜ ਦਾ ਪ੍ਰਮੁੱਖ ਆਧਾਰ ਹਨ ।
ਪ੍ਰਸ਼ਨ 10.
ਸਮੁਦਾਇ ਕੀ ਹੈ ?
ਉੱਤਰ-
ਸਮੁਦਾਇ ਮਨੁੱਖਾਂ ਦਾ ਇਕ ਭੂਗੋਲਿਕ ਸਮੂਹ ਹੈ, ਜਿੱਥੇ ਵਿਅਕਤੀ ਆਪਣਾ ਪੂਰਾ ਜੀਵਨ ਬਿਤਾਉਂਦਾ ਹੈ ।
ਪ੍ਰਸ਼ਨ 11.
ਕੀ ਮਨੁੱਖਾਂ ਦੇ ਸਾਰੇ ਸਮੂਹ ਸਮੁਦਾਇ ਹੁੰਦੇ ਹਨ ?
ਉੱਤਰ-
ਜੀ ਨਹੀਂ, ਉਹ ਸੰਸਥਾਵਾਂ ਜਾਂ ਕਈ ਹੋਰ ਪ੍ਰਕਾਰ ਦੇ ਸਮੂਹ ਵੀ ਹੋ ਸਕਦੇ ਹਨ ।
ਪ੍ਰਸ਼ਨ 12.
ਸਮੁਦਾਇ ਦਾ ਸ਼ਾਬਦਿਕ ਅਰਥ ਦੱਸੋ ।
ਉੱਤਰ-
ਸਮੁਦਾਇ ਸ਼ਬਦ ਅੰਗਰੇਜ਼ੀ ਦੇ Community ਸ਼ਬਦ ਦਾ ਪੰਜਾਬੀ ਰੂਪਾਂਤਰ ਹੈ ਜਿਸ ਦਾ ਅਰਥ ਹੈ ਇਕੱਠੇ ਮਿਲ ਕੇ ਬਣਾਉਣਾ ।
ਪ੍ਰਸ਼ਨ 13.
ਸ਼ਬਦ Community ਕਿਹੜੇ ਦੋ ਲਾਤੀਨੀ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ ?
ਉੱਤਰ-
ਸ਼ਬਦ Community ਲਾਤੀਨੀ ਭਾਸ਼ਾ ਦੇ ਸ਼ਬਦਾਂ Com ਅਤੇ Munus ਤੋਂ ਮਿਲ ਕੇ ਬਣਿਆ ਹੈ ।
ਪ੍ਰਸ਼ਨ 14.
ਸਮੁਦਾਇ ਕਿਵੇਂ ਵਿਕਸਿਤ ਹੁੰਦਾ ਹੈ ?
ਉੱਤਰ-
ਸਮੁਦਾਇ ਲੋਕਾਂ ਦੀਆਂ ਅੰਤਰ-ਕ੍ਰਿਆਵਾਂ ਨਾਲ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ।
ਪ੍ਰਸ਼ਨ 15.
ਸਮੁਦਾਇ ਦਾ ਜਨਮ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਸਮੁਦਾਇ ਦਾ ਜਨਮ ਆਪਣੇ ਆਪ ਹੀ ਹੋ ਜਾਂਦਾ ਹੈ ।
ਪ੍ਰਸ਼ਨ 16.
ਕੀ ਸਮੁਦਾਇ ਵਿਚ ਸਮੁਦਾਇਕ ਭਾਵਨਾ ਹੁੰਦੀ ਹੈ ?
ਉੱਤਰ-
ਜੀ ਹਾਂ, ਸਮੁਦਾਇ ਵਿਚ ਸਮੁਦਾਇਕ ਭਾਵਨਾ ਹੁੰਦੀ ਹੈ ।
ਪ੍ਰਸ਼ਨ 17.
ਸਭਾ ਕੀ ਹੈ ?
ਉੱਤਰ-
ਜਦੋਂ ਕੁੱਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿਚ ਸਹਿਯੋਗ ਕਰਦੇ ਹਨ ਅਤੇ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਹੋਏ ਸੰਗਠਨ ਨੂੰ ਸਭਾ ਕਹਿੰਦੇ ਹਨ ।
ਪ੍ਰਸ਼ਨ 18.
ਸਭਾ ਦੀ ਸਥਾਪਨਾ ਕਿਵੇਂ ਹੁੰਦੀ ਹੈ ?
ਉੱਤਰ-
ਸਭਾ ਦੀ ਸਥਾਪਨਾ ਵਿਸ਼ੇਸ਼ ਮੰਤਵ ਦੀ ਪੂਰਤੀ ਦੇ ਲਈ ਸੋਚ-ਸਮਝ ਕੇ ਕੀਤੀ ਜਾਂਦੀ ਹੈ ।
ਪ੍ਰਸ਼ਨ 19.
ਸਭਾ ਦੀ ਮੈਂਬਰਸ਼ਿਪ ਦਾ ਆਧਾਰ ਕੀ ਹੈ ?
ਉੱਤਰ-
ਸਭਾ ਦੀ ਮੈਂਬਰਸ਼ਿਪ ਦਾ ਆਧਾਰ ਵਿਅਕਤੀ ਦੀ ਇੱਛਾ ਹੈ ਅਰਥਾਤ ਉਹ ਆਪਣੀ ਮਰਜੀ ਨਾਲ ਸਭਾ ਦਾ ਮੈਂਬਰ ਬਣਦਾ ਹੈ ।
ਪ੍ਰਸ਼ਨ 20.
ਸਭਾ ਦੀ ਮੈਂਬਰਸ਼ਿਪ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਸਭਾ ਦੀ ਮੈਂਬਰਸ਼ਿਪ ਰਸਮੀ ਹੁੰਦੀ ਹੈ ।
ਪ੍ਰਸ਼ਨ 21.
ਸਭਾ ਅਤੇ ਸਮੁਦਾਇ ਵਿਚ ਇਕ ਅੰਤਰ, ਦੱਸੋ ।
ਉੱਤਰ-
ਸਮੁਦਾਇ ਆਪਣੇ ਆਪ ਵਿਕਸਿਤ ਹੁੰਦਾ ਹੈ ਇਸ ਨੂੰ ਬਣਾਇਆ ਨਹੀਂ ਜਾਂਦਾ ਪਰ ਕਿਸੇ ਸਭਾ ਦਾ ਨਿਰਮਾਣ ਜਾਣ-ਬੁੱਝ ਕੇ ਕੀਤਾ ਜਾਂਦਾ ਹੈ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਸੰਮਾਜ ।
ਉੱਤਰ-
ਸਮਾਜ ਦਾ ਅਰਥ ਸਿਰਫ਼ ਲੋਕਾਂ ਦੇ ਇਕੱਠੇ ਹੋਣ ਤੋਂ ਨਹੀਂ ਹੈ ਬਲਕਿ ਸਮਾਜ ਦੇ ਲੋਕਾਂ ਵਿੱਚ ਪਾਏ ਜਾਣ ਵਾਲੇ ਸੰਬੰਧਾਂ ਦੇ ਜਾਲ ਤੋਂ ਹੈ ਜਿਸ ਨਾਲ ਲੋਕ ਇੱਕ-ਦੂਜੇ ਨਾਲ ਜੁੜੇ ਹੁੰਦੇ ਹਨ । ਜਦੋਂ ਲੋਕਾਂ ਵਿਚਕਾਰ ਸੰਬੰਧ ਬਣਦੇ ਹਨ ਤਾਂ ਸਮਾਜ ਦਾ ਨਿਰਮਾਣ ਹੁੰਦਾ ਹੈ ।
ਪ੍ਰਸ਼ਨ 2.
ਸਮਾਜ ਦੀ ਪਰਿਭਾਸ਼ਾ ।
ਉੱਤਰ-
ਪਾਰਸੰਜ਼ ਅਨੁਸਾਰ, “ਸਮਾਜ ਨੂੰ ਉਹਨਾਂ ਸੰਬੰਧਾਂ ਦੀ ਪੂਰਨ ਜਟਿਲਤਾ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜੋ ਕਾਰਜਾਂ ਦੇ ਕਰਨ ਤੋਂ ਪੈਦਾ ਹੋਏ ਹੋਣ ਅਤੇ ਇਹ ਕਾਰਜ ਅਤੇ ਮੰਤਵ ਦੇ ਰੂਪ ਵਿੱਚ ਕੀਤੇ ਗਏ ਹੋਣ ਭਾਵੇਂ ਉਹ ਆਂਤਰਿਕ ਹੋਣ ਜਾਂ ਸੰਕੇਤਕ ”
ਪ੍ਰਸ਼ਨ 3.
ਸਮਾਜ ਦੀਆਂ ਦੋ ਵਿਸ਼ੇਸ਼ਤਾਵਾਂ ।
ਉੱਤਰ-
- ਸਮਾਜ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ । ਲੋਕਾਂ ਵਿਚਕਾਰ ਬਿਨਾਂ ਸੰਬੰਧਾਂ ਦੇ ਸਮਾਜ ਦਾ ਨਿਰਮਾਣ ਨਹੀਂ ਹੋ ਸਕਦਾ
- ਸਮਾਜ ਸਮਾਨਤਾਵਾਂ ਅਤੇ ਭਿੰਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ । ਦੋਹਾਂ ਤੋਂ ਬਿਨਾਂ ਸਮਾਜ ਕਾਇਮ ਨਹੀਂ ਰਹਿ ਸਕਦਾ ।
ਪ੍ਰਸ਼ਨ 4.
ਅਮੂਰਤਤਾ ।
ਉੱਤਰ-
ਸਮਾਜ ਅਮੂਰਤ ਹੁੰਦਾ ਹੈ ਕਿਉਂਕਿ ਇਹ ਸੰਬੰਧਾਂ ਦਾ ਜਾਲ ਹੈ । ਇਹਨਾਂ ਸੰਬੰਧਾਂ ਨੂੰ ਅਸੀਂ ਦੇਖ ਨਹੀਂ ਸਕਦੇ ਅਤੇ ਨਾ ਹੀ ਛੂਹ ਸਕਦੇ ਹਾਂ । ਇਹਨਾਂ ਨੂੰ ਤਾਂ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਅਸੀਂ ਇਸ ਨੂੰ ਛੂਹ ਨਹੀਂ ਸਕਦੇ ਇਸ ਲਈ ਅਮੂਰਤ ਹੁੰਦਾ ਹੈ ।
ਪ੍ਰਸ਼ਨ 5.
ਸਮਾਜ ਵਿੱਚ ਭਾਸ਼ਾ ਦਾ ਮਹੱਤਵ ।
ਉੱਤਰ-
ਮਨੁੱਖੀ ਸਮਾਜ ਵਿੱਚ ਭਾਸ਼ਾ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਭਾਸ਼ਾ ਹੀ ਆਪਣੇ ਵਿਚਾਰ ਵਿਅਕਤ ਕਰਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ । ਬਿਨਾਂ ਭਾਸ਼ਾ ਦੇ ਸੰਬੰਧ ਸਥਾਪਿਤ ਨਹੀਂ ਹੋ ਸਕਦੇ ਅਤੇ ਸਮਾਜ ਸਥਾਪਿਤ ਨਹੀਂ ਹੋ ਸਕਦਾ ।
ਪ੍ਰਸ਼ਨ 6.
ਮਨੁੱਖੀ ਸਮਾਜ ਅਤੇ ਪਸ਼ੂ ਸਮਾਜ ਵਿੱਚ ਇੱਕ ਅੰਤਰ ।
ਉੱਤਰ-
ਮਨੁੱਖੀ ਸਮਾਜ ਵਿੱਚ ਸਿਰਫ਼ ਮਨੁੱਖ ਹੀ ਹਨ ਜਿਹੜੇ ਬੋਲ ਸਕਦੇ ਹਨ ਅਤੇ ਆਪਣੇ ਵਿਚਾਰਾਂ ਨੂੰ ਸਪੱਸ਼ਟ ਰੂਪ ਦੇ ਸਕਦੇ ਹਨ । ਹੋਰ ਕੋਈ ਪਸ਼ੂ ਜਾਂ ਪ੍ਰਾਣੀ ਬੋਲ ਨਹੀਂ ਸਕਦਾ ਹੈ, ਉਹ ਸਿਰਫ਼ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਸਕਦੇ ਹਨ ।
ਪ੍ਰਸ਼ਨ 7.
ਸਮੁਦਾਇ ।
ਉੱਤਰ-
ਜਦੋਂ ਕੁੱਝ ਵਿਅਕਤੀ ਇੱਕ ਸਮੂਹ ਵਿੱਚ ਇੱਕ ਵਿਸ਼ੇਸ਼ ਇਲਾਕੇ ਨਾਲ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ . ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸਨੂੰ ਅਸੀਂ ਸਮੁਦਾਇ ਕਹਿੰਦੇ ਹਾਂ ।
ਪ੍ਰਸ਼ਨ 8.
ਸਮੁਦਾਇ ਦਾ ਸ਼ਾਬਦਿਕ ਅਰਥ ।
ਉੱਤਰ-
ਸਮੁਦਾਇ ਅੰਗਰੇਜ਼ੀ ਦੇ Community ਦਾ ਰੂਪਾਂਤਰ ਹੈ । ਇਹ ਲਾਤੀਨੀ ਭਾਸ਼ਾ ਦੇ ਦੋ ਸ਼ਬਦਾਂ Com ਜਿਸ ਦਾ ਅਰਥ ਹੈ ਇਕੱਠੇ ਮਿਲ ਕੇ ਰਹਿਣਾ ਅਤੇ Munus ਜਿਸ ਦਾ ਅਰਥ ਹੈ ਬਣਾਉਣਾ, ਤੋਂ ਮਿਲ ਕੇ ਬਣਿਆ ਹੈ ਤੇ ਇਕੱਠੇ ਹੋ ਕੇ ਇਸ ਦਾ ਅਰਥ ਹੈ ਇਕੱਠੇ ਮਿਲ ਕੇ ਬਣਾਉਣਾ ।
ਪ੍ਰਸ਼ਨ 9.
ਸਭਾ ਦਾ ਅਰਥ ।
ਉੱਤਰ-
ਸਭਾ ਸਹਿਯੋਗ ਉੱਤੇ ਆਧਾਰਿਤ ਹੁੰਦੀ ਹੈ । ਜਦੋਂ ਕੁਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿੱਚ ਸਹਿਯੋਗ ਕਰਦੇ ਹਨ ਤੇ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਹੋਏ ਸੰਗਠਨ ਨੂੰ ਸਭਾ ਕਹਿੰਦੇ ਹਨ ।
ਪ੍ਰਸ਼ਨ 10.
ਸਭਾ ਦੀ ਪਰਿਭਾਸ਼ਾ ।
ਉੱਤਰ-
ਲਿਨ ਅਤੇ ਗਿਲਿਨ ਦੇ ਅਨੁਸਾਰ, “ਸਭਾ ਵਿਅਕਤੀਆਂ ਦਾ ਅਜਿਹਾ ਸਮੂਹ ਹੈ ਜੋ ਕਿਸੇ ਨਿਸ਼ਚਿਤ ਉਦੇਸ਼ ਜਾਂ ਉਦੇਸ਼ਾਂ ਦੇ ਲਈ ਪਰਸਪਰ ਸੰਬੰਧਿਤ ਹੁੰਦੇ ਹਨ ਤੇ ਸਵੀਕ੍ਰਿਤ ਕਾਰਜ ਪ੍ਰਣਾਲੀਆਂ ਅਤੇ ਵਿਵਹਾਰਾਂ ਦੁਆਰਾ ਸੰਗਠਿਤ ਰਹਿੰਦੇ ਹਨ ।”
ਪ੍ਰਸ਼ਨ 11.
ਸੰਸਥਾ ਦਾ ਅਰਥ ।
ਉੱਤਰ-
ਸੰਸਥਾ ਕਿਸੇ ਕੰਮ ਜਾਂ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪਰਿਮਾਪਾਂ ਦੀ ਵਿਵਸਥਾ ਹੈ। ਸੰਸਥਾ ਤਾਂ ਕਿਸੇ ਵਿਸ਼ੇਸ਼ ਮਹੱਤਵਪੂਰਨ ਮਨੁੱਖੀ ਕਿਰਿਆ ਦੁਆਲੇ ਕੇਂਦਰਿਤ ਰੂੜੀਆਂ ਅਤੇ ਲੋਕ ਗੀਤਾਂ ਦਾ ਗੁੱਛਾ ਹੈ । ਸੰਸਥਾਵਾਂ ਤਾਂ ਸੰਰਚਿਤ ਕ੍ਰਿਆਵਾਂ ਹਨ ਜਿਨ੍ਹਾਂ ਰਾਹੀਂ ਵਿਅਕਤੀ ਆਪਣੇ ਕੰਮ ਕਰਦਾ ਹੈ ।
ਪ੍ਰਸ਼ਨ 12.
ਸੰਸਥਾ ਦਾ ਇੱਕ ਜ਼ਰੂਰੀ ਤੱਤ ।
ਉੱਤਰ-
ਵਿਚਾਰ ਸੰਸਥਾ ਦਾ ਜ਼ਰੂਰੀ ਤੱਤ ਹੈ । ਕਿਸੇ ਜ਼ਰੂਰਤ ਨੂੰ ਪੂਰਾ ਕਰਨ ਲਈ ਇੱਕ ਵਿਚਾਰ ਦੀ ਸ਼ੁਰੂਆਤ ਹੁੰਦੀ ਹੈ ਜਿਸਨੂੰ ਸਮੂਹ ਆਪਣੇ ਲਈ ਜ਼ਰੂਰੀ ਸਮਝਦਾ ਹੈ । ਇਸ ਕਾਰਨ ਇਸ ਦੀ ਰੱਖਿਆ ਲਈ ਸੰਸਥਾ ਵਿਕਸਿਤ ਹੁੰਦੀ ਹੈ ।
ਪ੍ਰਸ਼ਨ 13.
ਸੰਸਥਾ ਦੇ ਪ੍ਰਕਾਰ ।
ਉੱਤਰ-
ਵੈਸੇ ਤਾਂ ਸੰਸਥਾਵਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਪਰ ਇਹ ਮੁੱਖ ਰੂਪ ਨਾਲ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ ਤੇ ਉਹ ਹਨ-
- ਸਮਾਜਿਕ ਸੰਸਥਾਵਾਂ,
- ਧਾਰਮਿਕ ਸੰਸਥਾਵਾਂ,
- ਰਾਜਨੀਤਿਕ ਸੰਸਥਾਵਾਂ ਅਤੇ,
- ਆਰਥਿਕ ਸੰਸਥਾਵਾਂ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਮਨੁੱਖੀ ਸਮਾਜ ਦਾ ਅਰਥ ।
ਉੱਤਰ-
ਜਦੋਂ ਸਮਾਜਸ਼ਾਸਤਰੀ ਸਮਾਜ ਸ਼ਬਦ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦਾ ਮਤਲਬ ਸਿਰਫ਼ ਲੋਕਾਂ ਦੇ ਜੋੜ ਮਾਤਰ ਤੋਂ ਨਹੀਂ ਹੁੰਦਾ ਬਲਕਿ ਉਨ੍ਹਾਂ ਦਾ ਅਰਥ ਹੁੰਦਾ ਹੈ ਸਮਾਜ ਦੇ ਲੋਕਾਂ ਵਿਚ ਪਾਏ ਜਾਣ ਵਾਲੇ ਸੰਬੰਧਾਂ ਦੇ ਜਾਲ ਤੋਂ ਜਿਸ ਨਾਲ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਹਨ। ਸਿਰਫ਼ ਕੁਝ ਲੋਕ ਇਕੱਠੇ ਕਰਨ ਨਾਲ ਹੀ ਸਮਾਜ ਨਹੀਂ ਬਣ ਜਾਂਦਾ । ਸਮਾਜ ਸਿਰਫ਼ ਤਾਂ ਹੀ ਬਣਦਾ ਹੈ ਜਦੋਂ ਸਮਾਜ ਦੇ ਉਨ੍ਹਾਂ ਲੋਕਾਂ ਵਿਚਕਾਰ ਅਰਥਪੂਰਨ ਸੰਬੰਧ ਬਣ ਜਾਂਦੇ ਹਨ । ਇਹ ਸੰਬੰਧ ਅਮੂਰਤ ਹੁੰਦੇ ਹਨ । ਅਸੀਂ ਇਨ੍ਹਾਂ ਨੂੰ ਵੇਖ ਨਹੀਂ ਸਕਦੇ ਅਤੇ ਨਾ ਹੀ ਇਨ੍ਹਾਂ ਦਾ ਕੋਈ ਠੋਸ ਰੂਪ ਹੁੰਦਾ ਹੈ । ਅਸੀਂ ਸਿਰਫ਼ ਇਨ੍ਹਾਂ ਨੂੰ ਮਹਿਸੂਸ ਕਰ ਸਕਦੇ ਹਾਂ । ਇਹ ਜੀਵਨ ਦੇ ਹਰ ਰੂਪ ਵਿੱਚ ਮੌਜੂਦ ਹੁੰਦੇ ਹਨ । ਇਨ੍ਹਾਂ ਸੰਬੰਧਾਂ ਨੂੰ ਇਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ । ਇਹ ਤਾਂ ਆਪਸ ਵਿਚ ਇੰਨੇ ਅੰਤਰ-ਸੰਬੰਧਿਤ ਹੁੰਦੇ ਹਨ ਕਿ ਇਨ੍ਹਾਂ ਦਾ ਨਿਖੇੜ ਕਰਨਾ ਮੁਸ਼ਕਿਲ ਹੈ । ਇਹ ਸਾਰੇ ਸੰਬੰਧ ਜੋ ਵਿਅਕਤੀਆਂ ਵਿਚਕਾਰ ਹੁੰਦੇ ਹਨ ਇਨ੍ਹਾਂ ਦੇ ਜਾਲ ਨੂੰ ਹੀ ਸਮਾਜ ਕਹਿੰਦੇ ਹਨ । ਇਨ੍ਹਾਂ ਨੂੰ ਅਸੀਂ ਵੇਖ ਨਹੀਂ ਸਕਦੇ । ਇਸ ਲਈ ਇਹ ਅਮੂਰਤ ਹੁੰਦੇ ਹਨ ।
ਪ੍ਰਸ਼ਨ 2.
ਸਮਾਜ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-
- ਸਮਾਜ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ।
- ਸਮਾਜ ਭਿੰਨਤਾਵਾਂ ਅਤੇ ਅਸਮਾਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ ।
- ਸਮਾਜ ਦੇ ਵਿਅਕਤੀ ਇੱਕ ਦੂਜੇ ਉੱਤੇ ਅੰਤਰ-ਨਿਰਭਰ ਹੁੰਦੇ ਹਨ ।
- ਸਮਾਜ ਅਮੂਰਤ ਹੁੰਦਾ ਹੈ ਕਿਉਂਕਿ ਇਹ ਸੰਬੰਧਾਂ ਦਾ ਜਾਲ ਹੈ !
- ਸਮਾਜ ਦਾ ਸਭ ਤੋਂ ਮਹੱਤਵਪੂਰਨ ਸਿਧਾਂਤ ਉਸ ਦੀ ਜਨਸੰਖਿਆ ਹੁੰਦੀ ਹੈ ।
- ਸਮਾਜ ਵਿੱਚ ਸਹਿਯੋਗ ਤੇ ਸੰਘਰਸ਼ ਜ਼ਰੂਰੀ ਹੁੰਦਾ ਹੈ ।
ਪ੍ਰਸ਼ਨ 3.
ਸਮੁਦਾਇ ।
ਉੱਤਰ-
ਆਮ ਸ਼ਬਦਾਂ ਵਿੱਚ ਜਦੋਂ ਕੁਝ ਵਿਅਕਤੀ ਇੱਕ ਸਮੂਹ ਵਿੱਚ ਇਕ ਵਿਸ਼ੇਸ਼ ਇਲਾਕੇ ਵਿੱਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸਨੂੰ ਅਸੀਂ ਸਮਦਾਇ ਕਹਿੰਦੇ ਹਾਂ । ਇਹ ਇੱਕ ਮਰਤ ਸੰਕਲਪ ਹੈ । ਸਮੁਦਾਇ ਦੀ ਸਥਾਪਨਾ ਜਾਣ-ਬੁਝ ਕੇ ਨਹੀਂ ਕੀਤੀ ਜਾਂਦੀ । ਇਸ ਦਾ ਤਾਂ ਵਿਕਾਸ ਆਪਣੇ ਆਪ ਹੀ ਹੋ ਜਾਂਦਾ ਹੈ । ਜਦੋਂ ਲੋਕ ਇਲਾਕੇ ਵਿਚ ਰਹਿੰਦੇ ਹਨ ਅਤੇ ਸਮਾਜਿਕ ਕ੍ਰਿਆਵਾਂ ਕਰਦੇ ਹਨ ਤਾਂ ਇਹ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ । ਸਮੁਦਾਇ ਦਾ ਆਪਣਾ ਇੱਕ ਭੂਗੋਲਿਕ ਖੇਤਰ ਹੁੰਦਾ ਹੈ ਜਿੱਥੇ ਮੈਂਬਰ ਆਪ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਹਨ । ਜਦੋਂ ਉਹ ਆਪਸ ਵਿਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਤਾਂ ਉਨ੍ਹਾਂ ਵਿੱਚ ਅਸੀਂ ਭਾਵਨਾ ਪੈਦਾ ਹੋ ਜਾਂਦੀ ਹੈ ।
ਪ੍ਰਸ਼ਨ 4.
ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-
- ਹਰ ਇੱਕ ਸਮੁਦਾਇ ਵਿੱਚ ਅਸੀਂ ਦੀ ਭਾਵਨਾ ਹੁੰਦੀ ਹੈ ।
- ਸਮੁਦਾਇ ਦੇ ਮੈਂਬਰਾਂ ਵਿੱਚ ਰੋਲ ਭਾਵਨਾ ਹੁੰਦੀ ਹੈ ।
- ਸਮੁਦਾਇ ਦੇ ਮੈਂਬਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਕ ਦੂਜੇ ਉੱਤੇ ਨਿਰਭਰ ਹੁੰਦੇ ਹਨ ।
- ਸਮੁਦਾਇ ਵਿੱਚ ਸਥਿਰਤਾ ਹੁੰਦੀ ਅਤੇ ਇਸਦੇ ਮੈਂਬਰ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ ।
- ਸਮੁਦਾਇ ਦੇ ਲੋਕ ਸਮੁਦਾਇ ਦੇ ਵਿਚ ਹੀ ਆਪਣਾ ਜੀਵਨ ਬਤੀਤ ਕਰ ਦਿੰਦੇ ਹਨ ।
- ਹਰ ਇੱਕ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿੱਚ ਉਹ ਰਹਿੰਦਾ ਹੈ ।
- ਸਮੁਦਾਇ ਦਾ ਕੋਈ ਵਿਸ਼ੇਸ਼ ਮੰਤਵ ਨਹੀਂ ਹੁੰਦਾ । ਇਹ ਤਾਂ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ ।
ਪ੍ਰਸ਼ਨ 5.
ਸਭਾ ।
ਉੱਤਰ-
ਸਭਾ ਸਹਿਯੋਗ ਉੱਤੇ ਆਧਾਰਿਤ ਹੁੰਦੀ ਹੈ । ਜਦੋਂ ਕੁਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿੱਚ ਸਹਿਯੋਗ ਕਰਦੇ ਹਨ ਤੇ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਹੋਏ ਸੰਗਠਨ ਨੂੰ ਸਭਾ ਕਹਿੰਦੇ ਹਨ । ਆਮ ਸ਼ਬਦਾਂ ਵਿਚ ਕਿਸੇ ਵਿਸ਼ੇਸ਼ ਮੰਤਵ ਲਈ ਬਣਾਏ ਗਏ ਸੰਗਠਨ ਨੂੰ ਸਭਾ ਕਹਿੰਦੇ ਹਨ । ਸਭਾ ਦਾ ਇੱਕ ਨਿਸਚਿਤ ਉਦੇਸ਼ ਹੁੰਦਾ ਹੈ। ਜਿਸਦੀ ਪੂਰਤੀ ਤੋਂ ਬਾਅਦ ਇਸਨੂੰ ਛੱਡਿਆ ਜਾ ਸਕਦਾ ਹੈ ।
ਪ੍ਰਸ਼ਨ 6.
ਸਭਾ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-
- ਸਭਾ ਵਿਅਕਤੀਆਂ ਦਾ ਸਮੂਹ ਹੁੰਦੀ ਹੈ ।
- ਸਭਾ ਦੀ ਸਥਾਪਨਾ ਕਿਸੇ ਵਿਸ਼ੇਸ਼ ਮੰਤਵ ਦੀ ਪੂਰਤੀ ਲਈ ਸੋਚ ਸਮਝ ਕੇ ਕੀਤੀ ਜਾਂਦੀ ਹੈ ।
- ਸਭਾ ਦੇ ਨਿਸਚਿਤ ਉਦੇਸ਼ ਹੁੰਦੇ ਹਨ ।
- ਸਭਾ ਦਾ ਜਨਮ ਤੇ ਵਿਨਾਸ਼ ਹੁੰਦਾ ਰਹਿੰਦਾ ਹੈ ।
- ਸਭਾ ਦੀ ਮੈਂਬਰਸ਼ਿਪ ਵਿਅਕਤੀ ਦੀ ਇੱਛਾ ਉੱਤੇ ਆਧਾਰਿਤ ਹੁੰਦੀ ਹੈ ।
- ਸਭਾ ਦੀ ਮੈਂਬਰਸ਼ਿਪ ਰਸਮੀ ਹੁੰਦੀ ਹੈ ।
- ਹਰੇਕ ਸਭਾ ਆਪਣੇ ਕੁਝ ਅਧਿਕਾਰੀਆਂ ਦੀ ਚੋਣ ਕਰਦੀ ਹੈ ।
- ਹਰ ਇੱਕ ਸਭਾ ਦੇ ਕੁਝ ਨਿਸਚਿਤ ਉਦੇਸ਼ ਹੁੰਦੇ ਹਨ ।
- ਸਭਾ ਦਾ ਜਨਮ ਸਹਿਯੋਗ ਦੀ ਭਾਵਨਾ ਉੱਤੇ ਹੁੰਦਾ ਹੈ ।
ਪ੍ਰਸ਼ਨ 7.
ਵਿਅਕਤੀ ਅਤੇ ਸਮਾਜ ਵਿੱਚ ਸੰਬੰਧ ।
ਉੱਤਰ-
ਗਰੀਕ ਫਿਲਾਸਫ਼ਰ ਅਰਸਤੂ ਨੇ ਕਿਹਾ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ । ਇਸ ਦਾ ਅਰਥ ਇਹ ਹੈ ਕਿ ਮਨੁੱਖ ਸਮਾਜ ਵਿੱਚ ਰਹਿੰਦਾ ਹੈ ਅਤੇ ਸਮਾਜ ਤੋਂ ਬਿਨਾਂ ਮਨੁੱਖ ਦੀ ਕੀਮਤ ਕੁੱਝ ਵੀ ਨਹੀਂ ਹੈ । ਉਹ ਮਨੁੱਖ ਜਿਹੜਾ ਹੋਰ ਮਨੁੱਖਾਂ ਨਾਲ ਮਿਲ ਕੇ ਸਾਂਝਾ ਜੀਵਨ ਨਹੀਂ ਬਤੀਤ ਕਰਦਾ ਹੈ, ਉਹ ਮਨੁੱਖਤਾ ਦੀ ਸਭ ਤੋਂ ਹੇਠਲੀ ਪੱਧਰ ਉੱਤੇ ਹੈ । ਮਨੁੱਖ ਨੂੰ ਲੰਬਾ ਜੀਵਨ ਜਿਉਣ ਲਈ ਅਤੇ ਆਪਣੀਆਂ ਬਹੁਤ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਲਈ ਹੋਰਾਂ ਮਨੁੱਖਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਉਸ ਨੂੰ ਆਪਣੀ ਸੁਰੱਖਿਆ, ਭੋਜਨ, ਸਿੱਖਿਆ, ਸਾਜ਼-ਸਮਾਨ ਅਤੇ ਕਈ ਹੋਰ ਪ੍ਰਕਾਰ ਦੀਆਂ ਸੇਵਾਵਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।ਉਹ ਇਕੱਲਾ ਕੁੱਝ ਵੀ ਨਹੀਂ ਕਰ ਸਕਦਾ । ਇਸ ਦੇ ਨਾਲ-ਨਾਲ ਸਮਾਜ ਵੀ ਵਿਅਕਤੀਆਂ ਤੋਂ ਬਿਨਾਂ ਹੋਂਦ ਵਿੱਚ ਨਹੀਂ ਆ ਸਕਦਾ । ਇਸ ਤਰ੍ਹਾਂ ਦੋਵੇਂ ਇੱਕ ਦੂਜੇ ਦੇ ਪੂਰਕ ਹਨ ਅਤੇ ਇੱਕ ਦੂਜੇ ਤੋਂ ਬਿਨਾਂ ਕੁੱਝ ਵੀ ਨਹੀਂ ਹਨ ।
ਵੱਡੇ ਉੱਤਰਾਂ ਵਾਲੇ (Long Answer Type Questions)
ਪ੍ਰਸ਼ਨ 1.
ਸਮਾਜ ਦਾ ਅਰਥ, ਪਰਿਭਾਸ਼ਾਵਾਂ ਅਤੇ ਵਿਸ਼ੇਸ਼ਤਾਵਾਂ ਨਾਲ ਦੱਸੋ ।
ਉੱਤਰ-
ਇਕ ਸਾਧਾਰਨ ਵਿਅਕਤੀ, ਵਿਅਕਤੀਆਂ ਦੇ ਸਮੂਹ ਨੂੰ ਸਮਾਜ ਕਹਿੰਦਾ ਹੈ ।
ਪਰਿਭਾਸ਼ਾਵਾਂ (Definitions)
- ਮੈਕਾਈਵਰ ਅਤੇ ਪੇਜ (Maclver and Page) ਦੇ ਅਨੁਸਾਰ, “ਸਮਾਜ ਵਿਵਹਾਰਾਂ ਅਤੇ ਪ੍ਰਕ੍ਰਿਆਵਾਂ ਦੀ, ਅਧਿਕਾਰ ਅਤੇ ਪਰਸਪਰ ਸਹਿਯੋਗ ਦੀ, ਅਨੇਕ ਸਮੂਹਾਂ ਅਤੇ ਵਿਭਾਗਾਂ ਦੀ, ਮਾਨਵ ਵਿਵਹਾਰ ਦੇ ਨਿਯੰਤਰਣ ਅਤੇ ਸਵਾਧੀਨਤਾ ਦੀ ਵਿਵਸਥਾ ਹੈ । ਇਸ ਨਿਰੰਤਰ ਪਰਿਵਰਤਨਸ਼ੀਲ ਪ੍ਰਣਾਲੀ ਨੂੰ ਅਸੀਂ ਸਮਾਜ’ ਕਹਿੰਦੇ ਹਾਂ । ਇਹ ਸਮਾਜਿਕ ਸੰਬੰਧਾਂ ਦਾ ਜਾਲ ਹੈ।”
- ਡਿੰਗਜ਼ (Giddings) ਦੇ ਅਨੁਸਾਰ, “ਸਮਾਜ ਇਕ ਸੰਗਠਨ ਹੈ, ਇਹ ਪਰਸਪਰਿਕ ਰਸਮੀ ਸੰਬੰਧ ਦਾ ਇੱਕ ਅਜਿਹਾ ਯੋਗ ਹੈ ਜਿਸ ਦੇ ਕਾਰਨ ਉਸ ਦੇ ਅੰਤਰਗਤ ਸਭ ਵਿਅਕਤੀ ਇੱਕ-ਦੂਜੇ ਨਾਲ ਜੁੜੇ ਰਹਿੰਦੇ ਹਨ ।”
- ਟਾਲਕਟ ਪਾਰਸੰਜ਼ (Talcot Parsons) ਦੇ ਅਨੁਸਾਰ, “ਸਮਾਜ ਨੂੰ ਉਹਨਾਂ ਸੰਬੰਧਾਂ ਦੀ ਪੂਰਨ ਜਟਿਲਤਾ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜੋ ਕਾਰਜਾਂ ਦੇ ਕਰਨ ਤੋਂ ਪੈਦਾ ਹੋਏ ਹੋਣ ਅਤੇ ਇਹ ਕਾਰਜ ਅਤੇ ਮੰਤਵ ਦੇ ਰੂਪ ਵਿੱਚ ਕੀਤੇ ਗਏ ਹੋਣ ਭਾਵੇਂ ਉਹ ਆਂਤਰਿਕ ਹੋਣ ਜਾਂ ਸੰਕੇਤਕ ” .
- ਕੂਲੇ (Cooley) ਦੇ ਅਨੁਸਾਰ, “ਸਮਾਜ ਸਰੂਪਾਂ ਜਾਂ ਕ੍ਰਿਆਵਾਂ ਦਾ ਇਕ ਜਾਲ ਹੈ । ਜਿਸ ਵਿੱਚ ਹਰ ਕੋਈ ਇਕ-ਦੂਜੇ ਨਾਲ ਕ੍ਰਿਆ ਕਰਕੇ ਜਿਊਂਦਾ ਅਤੇ ਅੱਗੇ ਵੱਧਦਾ ਹੈ ਅਤੇ ਸਾਰੇ ਇੱਕ-ਦੂਜੇ ਨਾਲ ਇਸ ਤਰ੍ਹਾਂ ਇਕ-ਮਿਕ ਹਨ ਕਿ ਇੱਕ ਦੇ ਪ੍ਰਭਾਵਿਤ ਹੋਣ ਨਾਲ ਬਾਕੀ ਸਾਰੇ ਵੀ ਪ੍ਰਭਾਵਿਤ ਹੁੰਦੇ ਹਨ ।”
ਇਸ ਤਰ੍ਹਾਂ ਸਮਾਜ ਦੀਆਂ ਉੱਪਰ ਲਿਖੀਆਂ ਪਰਿਭਾਸ਼ਾਵਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਪਰਿਭਾਸ਼ਾਵਾਂ ਦੋ ਤਰ੍ਹਾਂ ਦੀਆਂ ਹਨ । ਪਹਿਲੀ ਤਰ੍ਹਾਂ ਦੀਆਂ ਹਨ ਕਾਰਜਾਤਮਕ (Functional) ਪਰਿਭਾਸ਼ਾਵਾਂ ਅਤੇ ਦੂਜੀ ਤਰ੍ਹਾਂ ਦੀਆਂ ਹਨ ਸੰਗਠਨਾਤਮਕ (Structural) ਪਰਿਭਾਸ਼ਾਵਾਂ | ਕਾਰਜਾਤਮਕ ਪੱਖ ਤੋਂ ਅਸੀਂ ਸਮਾਜ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਸਮੂਹਾਂ ਦਾ ਜਾਲ ਜਿਸ ਵਿੱਚ ਅਨੁਪੂਰਕ ਤਰ੍ਹਾਂ ਦੇ ਰਿਸ਼ਤੇ ਹੋਣ ਇੱਕ-ਦੂਜੇ ਨਾਲ ਅਤੇ ਜਿਹੜੇ ਵਿਅਕਤੀਆਂ ਨੂੰ ਆਪਣੇ ਜੀਵਨ ਦੇ ਕੰਮ ਕਰਨ ਵਿੱਚ ਮਦਦ ਕਰਨ ਅਤੇ ਵਿਅਕਤੀ ਨੂੰ ਹੋਰ ਵਿਅਕਤੀਆਂ ਨਾਲ ਰਹਿੰਦੇ ਹੋਏ ਉਸ ਦੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਮਦਦ ਕਰਨ । ਸੰਗਠਨਾਤਮਕ ਪੱਖ ਤੋਂ ਸਮਾਜ ਤਾਂ ਸਾਡੇ ਰੀਤਾਂ-ਰਿਵਾਜਾਂ, ਆਦਤਾਂ, ਸੰਸਥਾਵਾਂ, ਇੱਛਾਵਾਂ ਆਦਿ ਦਾ ਇੱਕ ਸਮਾਜਿਕ ਵਿਰਸਾ ਹੈ ।
ਇਸ ਤਰ੍ਹਾਂ ਸਮਾਜ ਕਾਰਜਾਤਮਕ ਅਤੇ ਸੰਗਠਨਾਤਮਕ ਰੂਪ ਦੋਹਾਂ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਇਹ ਵਿਅਕਤੀਆਂ ਦੇ ਆਪਸੀ ਰਿਸ਼ਤਿਆਂ ਨਾਲ ਬਣਿਆ ਹੈ ਅਤੇ ਨਾਲ ਹੀ ਨਾਲ ਇਹ ਇੱਕ ਵਿਵਸਥਾ ਹੈ ਇੱਕ ਜਾਲ ਹੈ ਨਾ ਕਿ ਲੋਕਾਂ ਦਾ ਜੋੜ ।ਇਸ ਤਰ੍ਹਾਂ ਅਸੀਂ ਸਮਾਜ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਸਮਾਜ ਮਨੁੱਖੀ ਸੰਬੰਧਾਂ ਦਾ ਉਹ ਸੰਗਠਨ ਹੈ ਜਿਸਨੂੰ ਮਨੁੱਖਾਂ ਦੁਆਰਾ ਨਿਰਮਿਤ, ਸੰਚਾਲਿਤ ਅਤੇ ਪਰਿਵਰਤਿਤ ਕੀਤਾ ਜਾਂਦਾ ਹੈ । ਸਰਲ ਸ਼ਬਦਾਂ ਵਿੱਚ ਸਮਾਜ ਇੱਕ ਅਮੂਰਤ ਧਾਰਨਾ ਹੈ, ਸਮਾਜ ਲੋਕਾਂ ਦਾ ਸਿਰਫ਼ ਸਮੂਹ ਨਹੀਂ ਹੈ ਬਲਕਿ ਇਹ ਸਮਾਜ ਸਮਾਜਿਕ ਸੰਬੰਧਾਂ ਦਾ ਸੰਗਠਨ ਜਾਂ ਵਿਵਸਥਾ ਹੈ ।
ਸਮਾਜ ਦੀਆਂ ਵਿਸ਼ੇਸ਼ਤਾਵਾਂ (Characteristics of Society)
1. ਸਮਾਜ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ (Society is based on Relationships) – ਮੈਕਾਈਵਰ ਅਤੇ ਪੇਜ ਦੇ ਅਨੁਸਾਰ, “ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ।” ਇਸ ਦਾ ਇਹ ਅਰਥ ਹੋਇਆ, ਕਿ ਸਮਾਜ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ । ਇੱਥੇ ‘ਜਾਲ` ਸ਼ਬਦ ਦਾ ਇਸਤੇਮਾਲ ਕਿਉਂ ਹੋਇਆ ? ਕਿਉਂਕਿ ਸਮਾਜ ਵਿਚ ਹਜ਼ਾਰਾਂ ਤਰਾਂ ਦੇ ਸੰਬੰਧ ਪਾਏ ਜਾਂਦੇ ਹਨ । ਸਿਰਫ਼ ਇੱਕ ਪਰਿਵਾਰ ਵਿੱਚ 15 ਤੋਂ ਜ਼ਿਆਦਾ ਤਰ੍ਹਾਂ ਦੇ ਸੰਬੰਧ ਪਾਏ ਜਾ ਸਕਦੇ ਹਨ । ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਮਾਜ ਵਿਚ ਕਿਸੇ ਤਰ੍ਹਾਂ ਦੇ ਸੰਬੰਧ ਹੋਣਗੇ । ਸਮਾਜ ਸਿਰਫ਼ ਮਨੁੱਖਾਂ ਦਾ ਜੋੜ ਮਾਤਰ ਨਹੀਂ ਹੈ । ਸਮਾਜ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਵਿਚ ਕਿਸੇ ਪ੍ਰਕਾਰ ਦੇ ਸੰਬੰਧ ਹੋਣ ।
2. ਸਮਾਜ ਅੰਤਰਾਂ ਅਤੇ ਸਮਾਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ (Society depends upon Likeness and differences) – ਸਮਾਜ ਸਮਾਨਤਾਵਾਂ ਅਤੇ ਅੰਤਰਾਂ ਦੋਹਾਂ ਉੱਤੇ ਆਧਾਰਿਤ ਹੁੰਦਾ ਹੈ । ਦੋਹਾਂ ਤੋਂ ਬਿਨਾਂ ਸਮਾਜ ਕਾਇਮ ਨਹੀਂ ਰਹਿ ਸਕਦਾ । ਇਹ ਭਾਵੇਂ ਇੱਕ-ਦੂਜੇ ਦੇ ਵਿਰੋਧ ਵਿੱਚ ਰਹਿੰਦੀਆਂ ਹਨ ਪਰ ਇਹ ਇੱਕ-ਦੂਜੇ ਦੇ ਬਗੈਰ ਵੀ ਨਹੀਂ ਰਹਿ ਸਕਦੀਆਂ । ਸਮਾਜ ਵਿੱਚ ਕਦੇ ਇਕਰੂਪਤਾ ਆਉਂਦੀ ਹੈ ਅਤੇ ਕਦੇ ਭਿੰਨਤਾ ਆਉਂਦੀ ਹੈ ਅਤੇ ਇਸ ਕਰਕੇ ਇਹ ਇੱਕ-ਦੂਜੇ ਦੇ ਪੂਰਕ ਹੁੰਦੇ ਹਨ । ਸਮਾਜਿਕ ਸੰਬੰਧ ਤਾਂ ਹੀ ਸਥਾਪਤ ਹੋ ਸਕਦੇ ਹਨ ਜੇਕਰ ਕਿਸੇ ਪ੍ਰਕਾਰ ਦੀ ਸਮਾਨਤਾ ਹੋਵੇ ਕਿਉਂਕਿ ਇਸ ਬਗੈਰ ਇੱਕ-ਦੂਜੇ ਪ੍ਰਤੀ ਖਿੱਚ ਨਹੀਂ ਪੈਦਾ ਹੋ ਸਕਦੀ ਅਤੇ ਸਮਾਜ ਪੈਦਾ ਨਹੀਂ ਹੋ ਸਕਦਾ । ਇਸ ਤੋਂ ਇਲਾਵਾ ਅੰਤਰਾਂ ਦਾ ਹੋਣਾ ਵੀ ਜ਼ਰੂਰੀ ਹੈ ।
3. ਅੰਤਰ-ਨਿਰਭਰਤਾ (Inter-dependence) – ਸਮਾਜ ਦੇ ਬਣੇ ਰਹਿਣ ਲਈ ਅੰਤਰ-ਨਿਰਭਰਤਾ ਇੱਕ ਜ਼ਰੂਰੀ ਤੱਤ ਹੈ । ਮਨੁੱਖਾਂ ਨੂੰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੋਰ ਵਿਅਕਤੀਆਂ ਨਾਲ ਸੰਬੰਧ ਰੱਖਣੇ ਪੈਂਦੇ ਹਨ ਕਿਉਂਕਿ ਹਰ ਵਿਅਕਤੀ ਦੀ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਸਾਰੇ ਕੰਮ ਆਪਣੇ ਆਪ ਕਰ ਸਕੇ ।ਉਸਨੂੰ ਹੋਰਾਂ ਵਿਅਕਤੀਆਂ ਉੱਪਰ ਨਿਰਭਰ ਰਹਿਣਾ ਹੀ ਪੈਂਦਾ ਹੈ । ਵਿਅਕਤੀ ਜਿਵੇਂ-ਜਿਵੇਂ ਵੱਡਾ ਹੁੰਦਾ ਜਾਂਦਾ ਹੈ ਤਿਵੇਂ-ਤਿਵੇਂ ਹੋਰਾਂ ਉੱਪਰ ਨਿਰਭਰ ਹੁੰਦਾ ਜਾਂਦਾ ਹੈ ਕਿਉਂਕਿ ਉਸ ਦੀਆਂ ਜ਼ਰੂਰਤਾਂ ਵੱਧਦੀਆਂ ਜਾਂਦੀਆਂ ਹਨ । ਇਸ ਤਰ੍ਹਾਂ ਅੰਤਰ-ਨਿਰਭਰਤਾ ਸਮਾਜ ਦਾ ਇੱਕ ਜ਼ਰੂਰੀ ਤੱਤ ਹੈ ।
4. ਸਮਾਜ ਅਮੂਰਤ ਹੁੰਦਾ ਹੈ (Society is Abstract) – ਸਮਾਜ ਅਮੂਰਤ ਹੁੰਦਾ ਹੈ ਕਿਉਂਕਿ ਇਹ ਸੰਬੰਧਾਂ ਦਾ ਜਾਲ ਹੈ । ਇਹਨਾਂ ਸੰਬੰਧਾਂ ਨੂੰ ਅਸੀਂ ਵੇਖ ਨਹੀਂ ਸਕਦੇ ਅਤੇ ਨਾ ਹੀ ਛੂਹ ਸਕਦੇ ਹਾਂ । ਇਹਨਾਂ ਨੂੰ ਤਾਂ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਅਸੀਂ ਸੰਬੰਧਾਂ ਨੂੰ ਛੂਹ ਨਹੀਂ ਸਕਦੇ ਇਸ ਲਈ ਇਹਨਾਂ ਦਾ ਕੋਈ ਠੋਸ ਰੂਪ ਨਹੀਂ ਹੁੰਦਾ । ਇਸ ਲਈ ਇਹ ਅਮੂਰਤ ਹੁੰਦੇ ਹਨ । ਕਿਉਂਕਿ ਸੰਬੰਧ ਅਮੂਰਤ ਹੁੰਦੇ ਹਨ ਇਸ ਲਈ ਸੰਬੰਧਾਂ ਦੁਆਰਾ ਬਣਿਆ ਸਮਾਜ ਵੀ ਅਮੂਰਤ ਹੁੰਦਾ ਹੈ ।
5. ਜਨਸੰਖਿਆ (Population) – ਸਮਾਜ ਦਾ ਸਭ ਤੋਂ ਮਹੱਤਵਪੂਰਨ ਤੱਤ ਹੁੰਦੇ ਹਨ ਮਨੁੱਖ । ਮਨੁੱਖਾਂ ਤੋਂ ਬਗੈਰ ਕੋਈ ਸਮਾਜ ਨਹੀਂ ਬਣ ਸਕਦਾ । ਜੇਕਰ ਮਨੁੱਖ ਹੀ ਨਹੀਂ ਹੋਣਗੇ ਤਾਂ ਸੰਬੰਧ ਕੌਣ ਸਥਾਪਿਤ ਕਰੇਗਾ ਅਤੇ ਸਮਾਜ ਕਿਵੇਂ ਬਣੇਗਾ । ਵਿਅਕਤੀਆਂ ਦੀ ਹੋਂਦ ਤੋਂ ਬਿਨਾਂ ਸਮਾਜ ਦੀ ਹੋਂਦ ਨਾਮੁਮਕਿਨ ਹੈ । ਇਸ ਲਈ ਜ਼ਰੂਰੀ ਹੈ ਕਿ ਜਨਸੰਖਿਆ ਹੋਵੇ । ਜਨਸੰਖਿਆ ਦੇ ਹੋਣ ਲਈ ਵੀ ਕਈ ਚੀਜ਼ਾਂ ਜ਼ਰੂਰੀ ਹਨ ਜਿਵੇਂ ਜਨਸੰਖਿਆ ਵਿੱਚ ਕਾਫ਼ੀ ਮਾਤਰਾ ਵਿੱਚ ਭੋਜਨ ਉਪਲੱਬਧ ਹੋਵੇ, ਜਨਸੰਖਿਆ ਦੀ ਹਰ ਮੁਸੀਬਤ ਤੋਂ ਰੱਖਿਆ ਅਤੇ ਸਮਾਜ ਦਾ ਅਤੇ ਜਨਸੰਖਿਆ ਦਾ ਅੱਗੇ ਵੱਧਣਾ ਜ਼ਰੂਰੀ ਹੈ ਕਿਉਂਕਿ ਜੇਕਰ ਜਨਸੰਖਿਆ ਨਾ ਵਧੀ ਤਾਂ ਇੱਕ ਦਿਨ ਸਾਰੇ ਲੋਕ ਖਤਮ ਹੋ ਜਾਣਗੇ । ਇਸ ਤਰ੍ਹਾਂ ਜਨਸੰਖਿਆ ਤੋਂ ਬਗੈਰ ਸਮਾਜ ਦਾ ਬਣਨਾ ਨਾਮਕਿਨ ਹੈ ।
6. ਸਮਾਜ ਵਿੱਚ ਸਹਿਯੋਗ ਅਤੇ ਸੰਘਰਸ਼ ਜ਼ਰੂਰੀ ਹੁੰਦਾ ਹੈ (Co-operation and conflict are must for society) – ਜਿਵੇਂ ਸਮਾਨਤਾਵਾਂ ਅਤੇ ਭਿੰਨਤਾਵਾਂ ਸਮਾਜ ਦੀ ਹੋਂਦ ਲਈ ਜ਼ਰੂਰੀ ਹਨ ਉਸੇ ਤਰ੍ਹਾਂ ਸਹਿਯੋਗ ਅਤੇ ਸੰਘਰਸ਼ ਵੀ ਸਮਾਜ ਦੀ ਹੋਂਦ ਲਈ ਜ਼ਰੂਰੀ ਹਨ | ਸਹਿਯੋਗ ਸਮਾਜ ਦੇ ਨਿਰਮਾਣ ਦਾ ਇੱਕ ਜ਼ਰੂਰੀ ਤੱਤ ਹੈ । ਸਮਾਜ ਵਿੱਚ ਮਨੁੱਖ ਰਹਿੰਦੇ ਹਨ ਅਤੇ ਉਹ ਇੱਕਦੂਜੇ ਉੱਤੇ ਨਿਰਭਰ ਹੁੰਦੇ ਹਨ । ਇਹ ਅੰਤਰ-ਨਿਰਭਰਤਾ ਤਾਂ ਹੀ ਹੁੰਦੀ ਹੈ ਜੇਕਰ ਉਹਨਾਂ ਵਿੱਚ ਸਹਿਯੋਗ ਹੋਵੇਗਾ । ਇੱਕ- ਬੱਚੇ ਨੂੰ ਵੱਡਾ ਕਰਨ ਵਿੱਚ ਕਈ ਹੱਥ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਇਹ ਸਿਰਫ਼ ਸਹਿਯੋਗ ਉੱਪਰ ਆਧਾਰਿਤ ਹੈ । ਪਰਿਵਾਰ ਵੀ ਤਾਂ ਹੀ ਅੱਗੇ ਵੱਧਦਾ ਹੈ ਜੇਕਰ ਪਤੀ-ਪਤਨੀ ਆਪਸ ਵਿੱਚ ਸਹਿਯੋਗ ਕਰਨ । ਇਸ ਤਰ੍ਹਾਂ ਸਮਾਜ ਦੇ ਹਰ ਪੱਖ ਵਿਚ ਸਹਿਯੋਗ ਦੀ ਲੋੜ ਪੈਂਦੀ ਹੈ । ਇਸ ਤਰ੍ਹਾਂ ਸੰਘਰਸ਼ ਵੀ ਜ਼ਰੂਰੀ ਹੈ । ਜੀਵਨ ਜਿਊਣ ਲਈ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਤਾਕਤਾਂ ਨਾਲ ਲੜਨਾ ਪੈਂਦਾ ਹੈ । ਜਿਊਣ ਲਈ ਵਿਅਕਤੀ ਨੂੰ ਸੰਘਰਸ਼ ਕਰਨਾ ਪੈਂਦਾ ਹੈ ।
ਪ੍ਰਸ਼ਨ 2.
ਸਭਾ ਦੀ ਪਰਿਭਾਸ਼ਾ ਦਿਉ । ਸਭਾ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ।
ਜਾਂ
ਸਹਿਚਾਰਤਾ ਦੇ ਅਰਥ ਅਤੇ ਲੱਛਣਾਂ ਦੀ ਵਿਆਖਿਆ ਕਰੋ ।
ਉੱਤਰ-
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਉਸ ਦੀਆਂ ਕੁੱਝ ਜ਼ਰੂਰਤਾਂ ਵੀ ਹੁੰਦੀਆਂ ਹਨ । ਆਪਣੀਆਂ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਅਕਤੀ ਕਈ ਪ੍ਰਕਾਰ ਦੀਆਂ ਕੋਸ਼ਿਸ਼ਾਂ ਕਰਦਾ ਹੈ ।ਉਹ ਤਿੰਨ ਪ੍ਰਕਾਰ ਦੀਆਂ ਕੋਸ਼ਿਸ਼ਾਂ ਕਰਦਾ ਹੈ-
- ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਆਪਣੀਆਂ ਜ਼ਰੂਰਤਾਂ ਬਿਨਾਂ ਕਿਸੇ ਮਦਦ ਦੇ ਪੂਰੀਆਂ ਕਰੇ, ਪਰ ਅੱਜ-ਕਲ੍ਹ ਦੇ ਆਧੁਨਿਕ ਸਮਾਜ ਵਿਚ ਇਕੱਲੇ ਰਹਿ ਪਾਉਣਾ ਅਤੇ ਇਕੱਲੇ ਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਪਾਉਣਾ ਸੰਭਵ ਨਹੀਂ ਹੈ ।
- ਦੂਜਾ ਤਰੀਕਾ ਇਹ ਹੁੰਦਾ ਹੈ ਕਿ ਉਹ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਦੂਜਿਆਂ ਤੋਂ ਖੋਹ ਕੇ ਪੂਰੀਆਂ ਕਰੇ ! ਪਰ ਦੂਜਿਆਂ ਤੋਂ ਖੋਹ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨਾ ਮੁਮਕਿਨ ਨਹੀਂ ਹੈ ਕਿਉਂਕਿ ਇਹ ਤਰੀਕਾ ਗੈਰ-ਸਮਾਜਿਕ ਹੈ ਅਤੇ ਮਨੁੱਖ ਸਮਾਜ ਵਿਚ ਰਹਿੰਦੇ ਹੋਏ ਇਸ ਤਰ੍ਹਾਂ ਦੇ ਤਰੀਕੇ ਨਹੀਂ ਅਪਣਾ ਸਕਦਾ ।
- ਤੀਜਾ ਆਖਰੀ ਅਤੇ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਮਨੁੱਖ ਸਮਾਜ ਵਿਚ ਰਹਿੰਦੇ ਹੋਏ ਦੂਜਿਆਂ ਨਾਲ ਸਹਿਯੋਗ ਕਰਦੇ ਹੋਏ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੇ ਕਿਉਂਕਿ ਇਹ ਹੀ ਜੀਵਨ ਦਾ ਆਧਾਰ ਹੈ ।
ਸਭਾ ਵੀ ਇਸੇ ਸਹਿਯੋਗ ਤੇ ਆਧਾਰਿਤ ਹੈ । ਜਦੋਂ ਕੁਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿਚ ਸਹਿਯੋਗ ਕਰਦੇ ਹਨ ਅਤੇ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਹੋਏ ਸੰਗਠਨ ਨੂੰ ਸਭਾ ਕਹਿੰਦੇ ਹਨ । ਆਮ ਸ਼ਬਦਾਂ ਵਿਚ ਕਿਸੇ ਵਿਸ਼ੇਸ਼ ਮੰਤਵ ਲਈ ਬਣਾਏ ਗਏ ਸੰਗਠਨ ਨੂੰ ਸਭਾ ਕਹਿੰਦੇ ਹਨ । ਸਭਾ ਦਾ ਇਕ ਨਿਸ਼ਚਿਤ ਉਦੇਸ਼ ਹੁੰਦਾ ਹੈ ਜਿਸਦੀ ਪੂਰਤੀ ਤੋਂ ਬਾਅਦ ਇਸਨੂੰ ਛੱਡਿਆ ਵੀ ਜਾ ਸਕਦਾ ਹੈ ।
ਮਨੁੱਖ ਦਾ ਸੁਭਾਅ ਅਤੇ ਜ਼ਰੂਰਤਾਂ ਉਸਨੂੰ ਸਮਾਜ ਵਿਚ ਰਹਿਣ ਲਈ ਮਜਬੂਰ ਕਰਦੀਆਂ ਹਨ । ਜਾਨਵਰਾਂ ਦੀ ਤਰ੍ਹਾਂ ਮਨੁੱਖਾਂ ਦੀਆਂ ਸਿਰਫ਼ ਸਰੀਰਕ ਜ਼ਰੂਰਤਾਂ ਹੀ ਨਹੀਂ ਹੁੰਦੀਆਂ ਬਲਕਿ ਇਹਨਾਂ ਤੋਂ ਜ਼ਿਆਦਾ ਜ਼ਰੂਰੀ ਸਮਾਜਿਕ ਜ਼ਰੂਰਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਉਸ ਲਈ ਜ਼ਰੂਰੀ ਹੁੰਦਾ ਹੈ । ਇਸ ਤਰ੍ਹਾਂ ਜਦੋਂ ਸਮਾਜ ਦੇ ਵੱਖ-ਵੱਖ ਵਿਅਕਤੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਕ-ਦੂਜੇ ਨਾਲ ਸਹਿਯੋਗ ਕਰਦੇ ਹਨ ਤਾਂ ਇਸ ਨਾਲ ਸਭਾ ਜਾਂ ਸਮਿਤੀ ਦਾ ਜਨਮ ਹੁੰਦਾ ਹੈ । ਇੱਥੇ ਇਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਵਿਅਕਤੀ ਆਪਣੀਆਂ ਜ਼ਰੂਰਤਾਂ ਪੂਰੀਆਂ ਹੋਣ ਤੋਂ ਬਾਅਦ ਇਸ ਨੂੰ ਛੱਡ ਵੀ ਸਕਦਾ ਹੈ ।
ਪਰਿਭਾਸ਼ਾਵਾਂ (Definitions)
- ਬੋਗਾਰਡਸ (Bogardus) ਦੇ ਅਨੁਸਾਰ, “ਸਭਾ ਆਮ ਤੌਰ ‘ਤੇ ਕੁੱਝ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਵਿਅਕਤੀਆਂ ਦਾ ਮਿਲ ਕੇ ਕੰਮ ਕਰਨਾ ਹੈ ।”
- ਜਿਨਸਬਰਗ (Ginsberg) ਦੇ ਅਨੁਸਾਰ, “ਸਭਾ ਪਰਸਪਰ ਸੰਬੰਧਿਤ ਉਨ੍ਹਾਂ ਸਮਾਜਿਕ ਪ੍ਰਾਣੀਆਂ ਦਾ ਇਕ ਸਮੂਹ ਹੈ ਜੋ ਇਕ ਨਿਸ਼ਚਿਤ ਉਦੇਸ਼ ਜਾਂ ਉਦੇਸ਼ ਦੀ ਪੂਰਤੀ ਦੇ ਲਈ ਆਮ ਸੰਗਠਨ ਬਣਾ ਲੈਂਦੇ ਹਨ ।”
- ਗਿਲਿਨ ਅਤੇ ਗਿਲਿਨ (Gillin and Gillin) ਦੇ ਅਨੁਸਾਰ, “ਸਭਾ ਵਿਅਕਤੀਆਂ ਦਾ ਅਜਿਹਾ ਸਮੂਹ ਹੈ ਜੋ ਕਿਸੇ ਨਿਸ਼ਚਿਤ ਉਦੇਸ਼ ਜਾਂ ਉਦੇਸ਼ ਦੇ ਲਈ ਪਰਸਪਰ ਸੰਬੰਧਿਤ ਹੁੰਦੇ ਹਨ ਅਤੇ ਸਵੀਕ੍ਰਿਤ ਕਾਰਜ ਪ੍ਰਣਾਲੀਆਂ ਅਤੇ ਵਿਵਹਾਰਾਂ ਦੁਆਰਾ ਸੰਗਠਿਤ ਰਹਿੰਦੇ ਹਨ।”.
ਉੱਪਰਲੀਆਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੈ ਕਿ ਸਭਾ ਦੇ ਤਿੰਨ ਮੁੱਖ ਆਧਾਰ ਹਨ-
- ਸਭਾ ਕੁਝ ਵਿਅਕਤੀਆਂ ਦਾ ਸਮੂਹ ਹੈ ।
- ਇਹ ਸੰਗਠਨ ਸਹਿਯੋਗ ਉੱਤੇ ਆਧਾਰਿਤ ਹੈ ।
- ਇਸਦੇ ਦੁਆਰਾ ਕੁਝ ਉਦੇਸ਼ਾਂ ਦੀ ਪੂਰਤੀ ਹੁੰਦੀ ਹੈ ।
ਇਸ ਤਰ੍ਹਾਂ ਸਭਾ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ । ਸੰਖੇਪ ਵਿਚ ਜਦੋਂ ਕੁਝ ਵਿਅਕਤੀ ਸੰਗਠਿਤ ਰੂਪ ਵਿਚ ਸੋਚ ਵਿਚਾਰ ਕਰਕੇ ਕੁੱਝ ਵਿਸ਼ੇਸ਼ ਕੰਮਾਂ ਦੀ ਪੂਰਤੀ ਦੇ ਲਈ ਆਪਸ ਵਿਚ ਸਹਿਯੋਗ ਕਰਦੇ ਹਨ ਤਾਂ ਉਸ ਸੰਗਠਨ ਜਾਂ ਸਮੂਹ ਨੂੰ ਸਭਾ ਕਹਿੰਦੇ ਹਨ ।
ਸਭਾ ਦੀਆਂ ਵਿਸ਼ੇਸ਼ਤਾਵਾਂ (Characteristics of Association)
- ਸਭਾ ਵਿਅਕਤੀਆਂ ਦਾ ਸਮੂਹ ਹੈ (Group of people) – ਸਭਾ ਦੀ ਸਥਾਪਨਾ ਕੁਝ ਵਿਅਕਤੀਆਂ ਦੇ ਦੁਆਰਾ ਕੀਤੀ ਜਾਂਦੀ ਹੈ ਜਿਸ ਕਰਕੇ ਇਸ ਨੂੰ ਸਮੂਹ ਕਿਹਾ ਜਾਂਦਾ ਹੈ । ਇਸ ਤਰ੍ਹਾਂ ਸਭਾ ਮੂਰਤ ਹੈ ਕਿਉਂਕਿ ਵਿਅਕਤੀ ਮੂਰਤ ਹੁੰਦੇ ਹਨ ।
- ਵਿਚਾਰ ਪੂਰਵਕ ਸਥਾਪਨਾ (Thought full establishment) – ਸਭਾ ਸਮੁਦਾਇ ਵਾਂਗ ਆਪਣੇ ਆਪ ਹੀ ਪੈਦਾ ਨਹੀਂ ਹੋ ਜਾਂਦੀ । ਇਸ ਦਾ ਨਿਰਮਾਣ ਤਾਂ ਕਿਸੇ ਵਿਸ਼ੇਸ਼ ਮੰਤਵ ਦੀ ਪੂਰਤੀ ਲਈ ਸੋਚ ਸਮਝ ਕੇ ਅਤੇ ਵਿਚਾਰ ਕਰਨ ਨਾਲ ਸਥਾਪਿਤ ਕੀਤੀ ਜਾਂਦੀ ਹੈ ।
- ਨਿਸ਼ਚਿਤ ਉਦੇਸ਼ (Definite aimਸਭਾ ਦੇ ਨਿਸ਼ਚਿਤ ਉਦੇਸ਼ ਹੁੰਦੇ ਹਨ । ਸਭਾ ਸਾਡੇ ਸਮਾਜਿਕ ਜੀਵਨ ਦੀਆਂ ਸਾਰੀਆਂ ਜ਼ਰੂਰਤਾਂ ਨਹੀਂ ਬਲਕਿ ਕੁਝ ਜ਼ਰੂਰਤਾਂ ਪੂਰੀਆਂ ਕਰਦੀ ਹੈ ਅਤੇ ਨਾਲ ਹੀ ਨਾਲ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰੱਖਿਆ ਕਰਦੀ ਹੈ ।
- ਸਭਾਵਾਂ ਦਾ ਜਨਮ ਅਤੇ ਵਿਨਾਸ਼ ਹੁੰਦਾ ਰਹਿੰਦਾ ਹੈ (Associations take birth and destroy) – ਸਭਾ ਦਾ ਸੁਭਾਅ ਅਸਥਾਈ ਹੁੰਦਾ ਹੈ ਕਿਉਂਕਿ ਇਸਦੀ ਸਥਾਪਨਾ ਕੁਝ ਵਿਸ਼ੇਸ਼ ਉਦੇਸ਼ਾਂ ਦੀ ਪੂਰਤੀ ਦੇ ਲਈ ਹੁੰਦੀ ਹੈ ਅਤੇ ਉਨ੍ਹਾਂ ਸਾਰੇ ਉਦੇਸ਼ਾਂ ਦੀ ਪੂਰਤੀ ਦੇ ਬਾਅਦ ਸਭਾ ਦੀ ਜ਼ਰੂਰਤ ਵੀ ਖ਼ਤਮ ਹੋ ਜਾਂਦੀ ਹੈ ।
- ਮੈਂਬਰਸ਼ਿਪ ਇੱਛਾ ਤੇ ਆਧਾਰਿਤ ਹੁੰਦੀ ਹੈ (Membership based on wish) – ਸਭਾ ਵਿਅਕਤੀਆਂ ਦਾ ਇੱਛੁਕ ਸੰਗਠਨ ਹੁੰਦਾ ਹੈ । ਵਿਅਕਤੀ ਆਪਣੀ ਇੱਛਾ ਦੇ ਅਨੁਸਾਰ ਇਸਦਾ ਮੈਂਬਰ ਬਣ ਸਕਦਾ ਹੈ ਅਤੇ ਜਦੋਂ ਚਾਹੇ ਇਸਨੂੰ ਛੱਡ ਸਕਦਾ ਹੈ । ਇਸ ਦਾ ਕਾਰਨ ਇਹ ਹੈ ਕਿ ਵਿਅਕਤੀ ਨੂੰ ਜਦੋਂ ਲਗਦਾ ਹੈ ਕਿ ਸਭਾ ਉਸਦੇ ਲਈ ਲਾਭਦਾਇਕ ਹੈ ਤਾਂ ਉਹ ਉਸਨੂੰ ਅਪਣਾ ਲੈਂਦਾ ਹੈ ਅਤੇ ਜਦ ਉਸਦਾ ਹਿੱਤ ਪੂਰਾ ਹੋ ਜਾਂਦਾ ਹੈ ਤਾਂ ਉਹ ਉਸਨੂੰ ਛੱਡ ਦਿੰਦਾ ਹੈ ।
- ਸਭਾ ਦੀ ਮੈਂਬਰਸ਼ਿਪ ਰਸਮੀ ਹੁੰਦੀ ਹੈ (Formal membership) – ਇਸ ਦੀ ਮੈਂਬਰਸ਼ਿਪ ਰਸਮੀ ਹੁੰਦੀ ਹੈ ।ਉਹ ਜਦੋਂ ਚਾਹੇ ਇਸਨੂੰ ਅਪਣਾ ਸਕਦਾ ਹੈ ਅਤੇ ਜਦੋਂ ਚਾਹੇ ਇਸਨੂੰ ਛੱਡ ਸਕਦਾ ਹੈ ਪਰ ਇਸ ਲਈ ਉਸਨੂੰ ਅਰਜ਼ੀ ਜਾਂ ਅਸਤੀਫ਼ਾ ਦੇਣਾ ਪੈਂਦਾ ਹੈ ਅਤੇ ਮੈਂਬਰਸ਼ਿਪ ਫ਼ੀਸ ਵੀ ਦੇਣੀ ਪੈਂਦੀ ਹੈ ।
- ਹਰ ਸਭਾ ਕੁਝ ਅਧਿਕਾਰੀਆਂ ਦੀ ਚੋਣ ਕਰਦੀ ਹੈ (Selection of officers) – ਹਰ ਸਭਾ ਆਪਣੇ ਕੰਮਾਂ ਦੇ ਲਈ ਕੁਝ ਅਧਿਕਾਰੀਆਂ ਦੀ ਚੋਣ ਕਰਦੀ ਹੈ ਜਿਵੇਂ ਪ੍ਰਧਾਨ, ਉਪ ਪ੍ਰਧਾਨ, ਸੈਕਟਰੀ, ਖਜ਼ਾਨਚੀ ਆਦਿ । ਇਨ੍ਹਾਂ ਸਾਰਿਆਂ ਦੀ ਚੋਣ ਵੀ ਨਿਸ਼ਚਿਤ ਸਮੇਂ ਉੱਤੇ ਹੁੰਦੀ ਹੈ ।
- ਹਰ ਸਭਾ ਦੇ ਕੁਝ ਨਿਸ਼ਚਿਤ ਨਿਯਮ ਹੁੰਦੇ ਹਨ (Definite rules) – ਹਰ ਸਭਾ ਆਪਣੇ ਕੰਮਾਂ ਦੀ ਪੂਰਤੀ ਦੇ ਲਈ ਨਿਯਮ ਵੀ ਬਣਾਉਂਦੀ ਹੈ ਅਤੇ ਹਰ ਮੈਂਬਰ ਨੂੰ ਇਨ੍ਹਾਂ ਨਿਯਮਾਂ ਦੇ ਅਧੀਨ ਰਹਿ ਕੇ ਕੰਮ ਕਰਨਾ ਪੈਂਦਾ ਹੈ ।
- ਸਹਿਯੋਗ ਦੀ ਭਾਵਨਾ (Feeling of Co-operation) – ਸਭਾ ਦਾ ਜਨਮ ਸਹਿਯੋਗ ਦੀ ਭਾਵਨਾ ਉੱਤੇ ਆਧਾਰਿਤ ਹੁੰਦਾ ਹੈ । ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਦੇ ਲਈ ਸਹਿਯੋਗ ਦੀ ਭਾਵਨਾ ਹੀ ਵਿਅਕਤੀ ਨੂੰ ਸਭਾ ਦਾ ਨਿਰਮਾਣ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ ।