Punjab State Board PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ Important Questions and Answers.
PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ
ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :
ਪ੍ਰਸ਼ਨ 1.
ਜਾਤੀਆਂ ਦੇ ਸਤਰੀਕਰਨ ਦਾ ਕੀ ਅਰਥ ਹੈ ?
(a) ਸਮਾਜ ਦੀ ਅੱਡ-ਅੱਡ ਹਿੱਸਿਆਂ ਵਿੱਚ ਵੰਡ
(b) ਸਮਾਜ ਨੂੰ ਇਕੱਠਾ ਕਰਨਾ
(c) ਸਮਾਜ ਨੂੰ ਅੱਡ ਕਰਨਾ
(d) ਸਮਾਜ ਨੂੰ ਕਦੇ ਅੱਡ ਤੇ ਕਦੇ ਇਕੱਠਾ ਕਰਨਾ ।
ਉੱਤਰ-
(a) ਸਮਾਜ ਦੀ ਅੱਡ-ਅੱਡ ਹਿੱਸਿਆਂ ਵਿੱਚ ਵੰਡ ।
ਪ੍ਰਸ਼ਨ 2.
ਜਾਤੀ ਪ੍ਰਥਾ ਨਾਲ ਸਾਡੇ ਸਮਾਜ ਦਾ ਕੀ ਨੁਕਸਾਨ ਹੋਇਆ ਹੈ ?
(a) ਸਮਾਜ ਦੀ ਵੰਡ
(b) ਸਮਾਜ ਦੇ ਵਿਕਾਸ ਵਿੱਚ ਰੁਕਾਵਟ
(c) ਸਮਾਜ ਸੁਧਾਰ ਵਿੱਚ ਰੁਕਾਵਟ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 3.
ਆਪਣੀ ਹੀ ਜਾਤੀ ਜਾਂ ਉਪਜਾਤੀ ਵਿੱਚ ਵਿਆਹ ਕਰਨ ਨੂੰ ਕੀ ਕਹਿੰਦੇ ਹਨ ?
(a) ਅਨੁਲੋਮ
(b) ਪ੍ਰਤੀਲੋਮ
(c) ਅੰਤਰ ਵਿਆਹ
(d) ਬਾਹਰ ਵਿਆਹ ।
ਉੱਤਰ-
(c) ਅੰਤਰ ਵਿਆਹ ।
ਪ੍ਰਸ਼ਨ 4.
ਇਹਨਾਂ ਵਿੱਚੋਂ ਜਾਤੀ ਵਿਵਸਥਾ ਕੀ ਹੈ ?
(a) ਰਾਜ
(b) ਸਮਾਜਿਕ ਸੰਸਥਾ
(c) ਸੰਪੱਤੀ
(d) ਸਰਕਾਰ ।
ਉੱਤਰ-
(b) ਸਮਾਜਿਕ ਸੰਸਥਾ ।
ਪ੍ਰਸ਼ਨ 5.
ਪ੍ਰਾਚੀਨ ਭਾਰਤੀ ਸਮਾਜ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ?
(a) ਚਾਰ
(b) ਪੰਜ
(c) ਛੇ
(d) ਸੱਤ ।
ਉੱਤਰ-
(a) ਚਾਰ ।
ਪ੍ਰਸ਼ਨ 6.
ਜਾਤੀ ਪ੍ਰਥਾ ਦਾ ਕੀ ਕੰਮ ਹੈ ?
(a) ਵਿਵਹਾਰ ਉੱਤੇ ਨਿਯੰਤਰਣ
(b) ਕੰਮ ਦੇਣਾ
(c) ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 7.
ਵਰਗ ਵਿਵਸਥਾ ਦਾ ਸਮਾਜ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ ?
(a) ਜਾਤੀ ਪ੍ਰਥਾ ਕਮਜ਼ੋਰ ਹੋ ਰਹੀ ਹੈ
(b) ਹੇਠਲੀਆਂ ਜਾਤਾਂ ਦੇ ਲੋਕ ਉੱਚ ਪੱਧਰ ਉੱਤੇ ਪਹੁੰਚ ਰਹੇ ਹਨ
(c) ਵਿਅਕਤੀ ਨੂੰ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਮਿਲਦਾ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 8.
ਇਹਨਾਂ ਵਿੱਚੋਂ ਕਿਹੜੀ ਵਰਗ ਦੀ ਵਿਸ਼ੇਸ਼ਤਾ ਨਹੀਂ ਹੈ ?
(a) ਪੂਰੀ ਤਰ੍ਹਾਂ ਅਰਜਿਤ
(b) ਸਮੂਹਾਂ ਦੀ ਸਥਿਤੀ ਵਿੱਚ ਉਤਾਰ-ਚੜਾਅ
(c) ਮੈਂਬਰਸ਼ਿਪ ਜਨਮ ਉੱਤੇ ਆਧਾਰਿਤ
(d) ਖੁੱਲ੍ਹਾ ਧਨ ।
ਉੱਤਰ-
(c) ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ।
ਪ੍ਰਸ਼ਨ 9.
ਵਰਗ ਅਤੇ ਜਾਤੀ ਵਿੱਚ ਕੀ ਅੰਤਰ ਹੈ ?
(a) ਜਾਤੀ ਜਨਮ ਉੱਤੇ ਅਤੇ ਵਰਗ ਯੋਗਤਾ ਉੱਤੇ ਆਧਾਰਿਤ ਹੁੰਦਾ ਹੈ
(b) ਵਿਅਕਤੀ ਵਰਗ ਨੂੰ ਬਦਲ ਸਕਦਾ ਹੈ ਪਰ ਜਾਤੀ ਨੂੰ ਨਹੀਂ
(c) ਜਾਤੀ ਵਿੱਚ ਕਈ ਪ੍ਰਕਾਰ ਦੇ ਪ੍ਰਤੀਬੰਧ ਹੁੰਦੇ ਹਨ ਪਰ ਵਰਗ ਵਿੱਚ ਨਹੀਂ ।
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 10.
ਵਰਗ ਦੀ ਵਿਸ਼ੇਸ਼ਤਾ ਕੀ ਹੈ ?
(a) ਉੱਚ-ਨੀਚ ਦੀ ਭਾਵਨਾ
(b) ਸਮਾਜਿਕ ਗਤੀਸ਼ੀਲਤਾ
(c) ਉਪ-ਵਰਗਾਂ ਦਾ ਵਿਕਾਸ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 11.
ਉਸ ਵਿਵਸਥਾ ਨੂੰ ਕੀ ਕਹਿੰਦੇ ਹਨ ਜਿਸ ਵਿੱਚ ਸਮਾਜ ਵਿਚ ਵਿਅਕਤੀਆਂ ਨੂੰ ਅੱਡ-ਅੱਡ ਆਧਾਰਾਂ ਉੱਤੇ ਵਿਸ਼ੇਸ਼
ਸਮਾਜਿਕ ਸਥਿਤੀ ਪ੍ਰਾਪਤ ਹੁੰਦੀ ਹੈ ?
(a) ਜਾਤੀ ਵਿਵਸਥਾ
(b) ਵਰਗ ਵਿਵਸਥਾ
(c) ਸਮੁਦਾਇਕ ਵਿਵਸਥਾ
(d) ਸਮਾਜਿਕ ਵਿਵਸਥਾ ।
ਉੱਤਰ-
(b) ਵਰਗ ਵਿਵਸਥਾ ।
II. ਖ਼ਾਲੀ ਥਾਂਵਾਂ ਭਰੋ Fill in the blanks :
1. ਸਮਾਜ ਨੂੰ ਅੱਡ-ਅੱਡ ਸਤਰਾਂ ਵਿੱਚ ਵੰਡੇ ਜਾਣ ਦੀ ਪ੍ਰਕ੍ਰਿਆ ਨੂੰ ……………………………… ਕਹਿੰਦੇ ਹਨ ।
ਉੱਤਰ-
ਸਮਾਜਿਕ ਸਤਰੀਕਰਨ
2. ਜਾਤੀ ਇੱਕ ………………………… ਵਿਆਹਕ ਸਮੂਹ ਹੈ ।
ਉੱਤਰ-
ਅੰਤਰ
3. ਘੁਰੀਏ ਨੇ ਜਾਤੀ ਦੇ ………………….. ਲੱਛਣ ਦਿੱਤੇ ਹਨ ।
ਉੱਤਰ-
ਛੇ
4. ਵਰਨ ਵਿਵਸਥਾ …………………….. ਉੱਤੇ ਆਧਾਰਿਤ ਹੁੰਦੀ ਸੀ ।
ਉੱਤਰ-
ਪੇਸ਼ੇ
5. ਜਾਤੀ ਵਿਵਸਥਾ ……………….. ਉੱਤੇ ਆਧਾਰਿਤ ਹੁੰਦੀ ਹੈ ।
ਉੱਤਰ-
ਜਨਮ
6. …………………….. ਨੇ ਪੂੰਜੀਪਤੀ ਅਤੇ ਮਜ਼ਦੂਰ ਵਰਗ ਬਾਰੇ ਦੱਸਿਆ ਸੀ ।
ਉੱਤਰ-
ਕਾਰਲ ਮਾਰਕਸ
7. ਜਾਤੀ ਪ੍ਰਥਾ ਵਿੱਚ ……………………… ਪ੍ਰਮੁੱਖ ਜਾਤੀਆਂ ਹੁੰਦੀਆਂ ਸਨ ।
ਉੱਤਰ-
ਚਾਰ ।
III. ਸਹੀ/ਗ਼ਲਤ True/False :
1. ਜਾਤੀ ਬਾਹਰ ਵਿਆਹੀ ਸਮੂਹ ਹੈ ।
ਉੱਤਰ-
ਗ਼ਲਤ
2. ਘੁਰੀਏ ਨੇ ਜਾਤੀ ਦੀਆਂ ਛੇ ਵਿਸ਼ੇਸ਼ਤਾਵਾਂ ਦਿੱਤੀਆਂ ਸਨ ।
ਉੱਤਰ-
ਸਹੀ
3. ਜਾਤੀ ਵਿਵਸਥਾ ਕਰਕੇ ਛੂਤਛਾਤ ਦੀ ਧਾਰਨਾ ਸਾਹਮਣੇ ਆਈ ।
ਉੱਤਰ-
ਸਹੀ
4. ਜਯੋਤੀਬਾ ਫੁਲੇ ਨੇ ਜਾਤੀ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਕੰਮ ਕੀਤਾ ।
ਉੱਤਰ-
ਸਹੀ
IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :
ਪ੍ਰਸ਼ਨ 1.
ਕਿਸ ਵਿਵਸਥਾ ਨੇ ਸਾਡੇ ਸਮਾਜ ਨੂੰ ਵੰਡ ਦਿੱਤਾ ਹੈ ?
ਉੱਤਰ-
ਜਾਤੀ ਵਿਵਸਥਾ ਨੇ ਸਾਡੇ ਸਮਾਜ ਨੂੰ ਵੰਡ ਦਿੱਤਾ ਹੈ ।
ਪ੍ਰਸ਼ਨ 2.
ਸ਼ਬਦ Caste ਕਿਸ ਭਾਸ਼ਾ ਦੇ ਸ਼ਬਦ ਤੋਂ ਨਿਕਲਿਆ ਹੈ ?
ਉੱਤਰ-
ਸ਼ਬਦ Caste ਪੁਰਤਗਾਲੀ ਭਾਸ਼ਾ ਦੇ ਸ਼ਬਦ ਤੋਂ ਨਿਕਲਿਆ ਹੈ ।
ਪ੍ਰਸ਼ਨ 3.
ਜਾਤੀ ਕਿਸ ਪ੍ਰਕਾਰ ਦਾ ਵਰਗ ਹੈ ?
ਉੱਤਰ-
ਜਾਤੀ ਬੰਦ ਵਰਗ ਹੈ ।
ਪ੍ਰਸ਼ਨ 4.
ਜਾਤੀ ਪ੍ਰਥਾ ਵਿੱਚ ਸਭ ਤੋਂ ਵੱਧ ਪ੍ਰਤਿਸ਼ਠਾ ਕਿਸ ਨੂੰ ਪ੍ਰਾਪਤ ਸੀ ?
ਉੱਤਰ-
ਜਾਤੀ ਪ੍ਰਥਾ ਵਿੱਚ ਸਭ ਤੋਂ ਵੱਧ ਪ੍ਰਤਿਸ਼ਠਾ ਪਹਿਲੇ ਵਰਣ ਨੂੰ ਪ੍ਰਾਪਤ ਸੀ ।
ਪ੍ਰਸ਼ਨ 5.
ਜਾਤੀ ਪ੍ਰਥਾ ਵਿੱਚ ਕਿਸ ਜਾਤੀ ਦਾ ਸ਼ੋਸ਼ਣ ਹੁੰਦਾ ਸੀ ?
ਉੱਤਰ-
ਜਾਤੀ ਪ੍ਰਥਾ ਵਿੱਚ ਨਿਮਨ ਜਾਤਾਂ ਦਾ ਸ਼ੋਸ਼ਣ ਹੁੰਦਾ ਸੀ ।
ਪ੍ਰਸ਼ਨ 6.
ਅੰਤਰੀ ਵਿਆਹ ਦਾ ਕੀ ਅਰਥ ਹੈ ?
ਉੱਤਰ-
ਜਦੋਂ ਵਿਅਕਤੀ ਨੂੰ ਆਪਣੀ ਹੀ ਜਾਤੀ ਵਿੱਚ ਵਿਆਹ ਕਰਵਾਉਣਾ ਪੈਂਦਾ ਹੈ ਤਾਂ ਉਸ ਨੂੰ ਅੰਤਰੀ ਵਿਆਹ ਕਹਿੰਦੇ ਹਨ ।
ਪ੍ਰਸ਼ਨ 7.
ਜਾਤੀ ਵਿੱਚ ਵਿਅਕਤੀ ਦਾ ਪੇਸ਼ਾ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਜਾਤੀ ਵਿੱਚ ਵਿਅਕਤੀ ਦਾ ਪੇਸ਼ਾ ਜਨਮ ਉੱਤੇ ਆਧਾਰਿਤ ਹੁੰਦਾ ਹੈ ਅਰਥਾਤ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਹੈ ।
ਪ੍ਰਸ਼ਨ 8.
ਡਾ: ਘੁਰਿਏ ਨੇ ਜਾਤੀ ਦੀਆਂ ਕਿੰਨੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਹਨ ?
ਉੱਤਰ-
ਡਾ: ਰਿਏ ਨੇ ਜਾਤੀ ਦੀਆਂ ਛੇ ਵਿਸ਼ੇਸ਼ਤਾਵਾਂ ਦਿੱਤੀਆਂ ਹਨ ।
ਪ੍ਰਸ਼ਨ 9.
ਛੂਤਛਾਤ ਅਪਰਾਧ ਕਾਨੂੰਨ ਕਦੋਂ ਪਾਸ ਹੋਇਆ ਸੀ ?
ਉੱਤਰ-
ਛੂਤਛਾਤ ਅਪਰਾਧ ਕਾਨੂੰਨ 1955 ਵਿੱਚ ਪਾਸ ਹੋਇਆ ਸੀ ।
ਪ੍ਰਸ਼ਨ 10.
ਨਾਗਰਿਕ ਅਧਿਕਾਰ ਸੁਰੱਖਿਅਣ ਕਾਨੂੰਨ ਕਦੋਂ ਪਾਸ ਹੋਇਆ ਸੀ ?
ਉੱਤਰ-
ਨਾਗਰਿਕ ਅਧਿਕਾਰ ਸੁਰੱਖਿਅਣ ਕਾਨੂੰਨ 1976 ਵਿੱਚ ਪਾਸ ਹੋਇਆ ਸੀ ।
ਪ੍ਰਸ਼ਨ 11.
ਹਿੰਦੂ ਵਿਆਹ ਕਾਨੂੰਨ ਕਦੋਂ ਪਾਸ ਹੋਇਆ ਸੀ ?
ਉੱਤਰ-
ਹਿੰਦੂ ਵਿਆਹ ਕਾਨੂੰਨ 1955 ਵਿੱਚ ਪਾਸ ਹੋਇਆ ਸੀ ।
ਪ੍ਰਸ਼ਨ 12.
ਛੂਤਛਾਤ ਅਪਰਾਧ ਕਾਨੂੰਨ, 1955 ਵਿੱਚ ਕਿਸ ਗੱਲ ਉੱਤੇ ਪ੍ਰਤੀਬੰਧ ਲਗਾ ਦਿੱਤਾ ਸੀ ?
ਉੱਤਰ-
ਛੂਤਛਾਤ ਅਪਰਾਧ ਕਾਨੂੰਨ, 1955 ਵਿੱਚ ਕਿਸੇ ਨੂੰ ਵੀ ਅਛੂਤ ਕਹਿਣ ਉੱਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਸੀ ।
ਪ੍ਰਸ਼ਨ 13.
ਜਾਤੀ ਵਿਵਸਥਾ ਦਾ ਕੀ ਲਾਭ ਸੀ ?
ਉੱਤਰ-
ਇਸ ਨੇ ਹਿੰਦੂ ਸਮਾਜ ਦੀ ਰੱਖਿਆ ਕੀਤੀ, ਸਮਾਜ ਨੂੰ ਸਥਿਰਤਾ ਪ੍ਰਦਾਨ ਕੀਤੀ ਅਤੇ ਲੋਕਾਂ ਨੂੰ ਇੱਕ ਨਿਸ਼ਚਿਤ ਪੇਸ਼ਾ ਪ੍ਰਦਾਨ ਕੀਤਾ ਸੀ ।
ਪ੍ਰਸ਼ਨ 14.
ਜਾਤੀ ਪ੍ਰਥਾ ਵਿੱਚ ਕਿਸ ਪ੍ਰਕਾਰ ਦਾ ਪਰਿਵਰਤਨ ਆ ਰਿਹਾ ਹੈ ?
ਉੱਤਰ-
ਜਾਤੀ ਪ੍ਰਥਾ ਵਿੱਚ ਬ੍ਰਾਹਮਣਾਂ ਦੀ ਪ੍ਰਤਿਸ਼ਠਾ ਖ਼ਤਮ ਹੋ ਰਹੀ, ਛੂਤਛਾਤ ਖ਼ਤਮ ਹੋ ਗਈ ਹੈ ਅਤੇ ਪਰੰਪਰਾਗਤ ਪੇਸ਼ੇ ਖ਼ਤਮ ਹੋ ਰਹੇ ਹਨ ।
ਪ੍ਰਸ਼ਨ 15.
ਜਾਤੀ ਦੀ ਮੁੱਖ ਵਿਸ਼ੇਸ਼ਤਾ ਕੀ ਹੈ ?
ਉੱਤਰ-
ਜਾਤੀ ਦੀ ਮੈਂਬਰਸ਼ਿਪ ਸਾਰੀ ਉਮਰ ਰਹਿੰਦੀ ਹੈ, ਸਮਾਜ ਦੀ ਖੰਡਾਤਮਕ ਵੰਡ ਹੁੰਦੀ ਹੈ ਅਤੇ ਵਿਅਕਤੀ ਨੂੰ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਹੈ ।
ਪ੍ਰਸ਼ਨ 16.
ਜਾਤੀ ਪ੍ਰਥਾ ਤੋਂ ਕੀ ਹਾਨੀ ਹੁੰਦੀ ਸੀ ?
ਉੱਤਰ-
ਜਾਤੀ ਪ੍ਰਥਾ ਨਾਲ ਨੀਵੀਆਂ ਜਾਤਾਂ ਦਾ ਸ਼ੋਸ਼ਣ ਹੁੰਦਾ ਸੀ, ਛੂਤਛਾਤ ਵਧਦੀ ਸੀ ਅਤੇ ਵਿਅਕਤਿੱਤਵ ਦਾ ਵਿਕਾਸ ਨਹੀਂ ਹੁੰਦਾ ਸੀ ।
ਪ੍ਰਸ਼ਨ 17.
ਜਾਤੀ ਦੀ ਮੈਂਬਰਸ਼ਿਪ ਦਾ ਆਧਾਰ ਕੀ ਹੈ ?
ਉੱਤਰ-
ਜਾਤੀ ਦੀ ਮੈਂਬਰਸ਼ਿਪ ਦਾ ਆਧਾਰ ਜਨਮ ਹੈ ।
ਪ੍ਰਸ਼ਨ 18.
ਸਤਰੀਕਰਨ ਦਾ ਸਥਾਈ ਰੂਪ ਕੀ ਹੈ ?
ਉੱਤਰ-
ਸਤਰੀਕਰਨ ਦਾ ਸਥਾਈ ਰੂਪ ਜਾਤੀ ਹੈ ।
ਪ੍ਰਸ਼ਨ 19.
ਕਿਸ ਸੰਸਥਾ ਨੇ ਭਾਰਤੀ ਸਮਾਜ ਨੂੰ ਬੁਰੀ ਤਰ੍ਹਾਂ ਵਿਘਟਿਤ ਕੀਤਾ ਹੈ ?
ਉੱਤਰ-
ਜਾਤੀ ਵਿਵਸਥਾ ਨੇ ਭਾਰਤੀ ਸਮਾਜ ਨੂੰ ਬੁਰੀ ਤਰ੍ਹਾਂ ਵਿਘਟਿਤ ਕੀਤਾ ਹੈ ।
ਪ੍ਰਸ਼ਨ 20.
ਜਾਤੀ ਵਿੱਚ ਪੇਸ਼ਾ ਕਿਵੇਂ ਨਿਸ਼ਚਿਤ ਹੁੰਦਾ ਸੀ ?
ਉੱਤਰ-
ਜਾਤੀ ਵਿੱਚ ਪੇਸ਼ਾ ਪਰੰਪਰਾਗਤ ਹੁੰਦਾ ਸੀ ਅਰਥਾਤ ਵਿਅਕਤੀ ਨੂੰ ਪਰਿਵਾਰ ਦਾ ਪੇਸ਼ਾ ਅਪਨਾਉਣਾ ਪੈਂਦਾ ਸੀ ।
ਪ੍ਰਸ਼ਨ 21.
ਜਾਤੀ ਕਿਵੇਂ ਇੱਕ ਬੰਦ ਵਰਗ ਹੈ ?
ਉੱਤਰ-
ਜਾਤੀ ਇੱਕ ਬੰਦ ਵਰਗ ਹੈ ਕਿਉਂਕਿ ਵਿਅਕਤੀ ਯੋਗਤਾ ਹੁੰਦੇ ਹੋਏ ਵੀ ਇਸ ਨੂੰ ਬਦਲ ਨਹੀਂ ਸਕਦਾ ਹੈ ।
ਪ੍ਰਸ਼ਨ 22.
ਕਿਹੜੇ ਦੋ ਕਾਨੂੰਨਾਂ ਕਰਕੇ ਜਾਤੀ ਪ੍ਰਥਾ ਕਮਜ਼ੋਰ ਹੋਈ ਹੈ ?
ਉੱਤਰ-
(i) ਹਿੰਦੂ ਵਿਆਹ ਕਾਨੂੰਨ, 1955
(ii) ਛੂਤਛਾਤ ਅਪਰਾਧ ਕਾਨੂੰਨ, 1955.
ਪ੍ਰਸ਼ਨ 23.
ਉਦਯੋਗੀਕਰਨ ਨੇ ਜਾਤੀ ਪ੍ਰਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ ? ‘
ਜਾਂ
ਉਦਯੋਗੀਕਰਨ ਦਾ ਜਾਤੀ ਵਿਵਸਥਾ ‘ਤੇ ਪ੍ਰਭਾਵ ।
ਉੱਤਰ-
ਉਦਯੋਗਾਂ ਵਿੱਚ ਅੱਡ-ਅੱਡ ਜਾਤਾਂ ਦੇ ਲੋਕ ਮਿਲ ਕੇ ਕੰਮ ਕਰਨ ਲੱਗ ਪਏ ਜਿਸ ਕਾਰਨ ਊਚ-ਨੀਚਤਾ ਦੇ ਸੰਬੰਧ ‘ ਖ਼ਤਮ ਹੋਣੇ ਸ਼ੁਰੂ ਹੋ ਗਏ ।
ਪ੍ਰਸ਼ਨ 24.
ਆਧੁਨਿਕ ਸਿੱਖਿਆ ਅਤੇ ਜਾਤੀ ।
ਉੱਤਰ-
ਆਧੁਨਿਕ ਸਿੱਖਿਆ ਪ੍ਰਾਪਤ ਕਰਨ ਨਾਲ ਲੋਕਾਂ ਨੂੰ ਜਾਤੀ ਵਿਵਸਥਾ ਦੇ ਅਵਗੁਣਾਂ ਦਾ ਪਤਾ ਚਲ ਗਿਆ ਹੈ । ਜਿਸ ਕਾਰਨ ਉਨ੍ਹਾਂ ਨੇ ਜਾਤੀ ਦੀਆਂ ਪਾਬੰਦੀਆਂ ਨੂੰ ਮੰਨਣਾ ਬੰਦ ਕਰ ਦਿੱਤਾ ਹੈ ।
ਪ੍ਰਸ਼ਨ 25.
ਅੰਤਰਜਾਤੀ ਵਿਆਹ ।
ਉੱਤਰ-
ਜਦੋਂ ਦੋ ਅਲੱਗ-ਅਲੱਗ ਜਾਤਾਂ ਦੇ ਵਿਅਕਤੀ ਆਪਸ ਵਿਚ ਵਿਆਹ ਕਰਦੇ ਹਨ ਤਾਂ ਇਸਨੂੰ ਅੰਤਰਜਾਤੀ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ ।
ਪ੍ਰਸ਼ਨ 26.
ਕੀ ਜਾਤ ਬਦਲ ਰਹੀ ਹੈ ?
ਉੱਤਰ-
ਜੀ ਹਾਂ, ਬਹੁਤ ਜਿਹੇ ਕਾਰਨ ਜਿਵੇਂ ਸਿੱਖਿਆ, ਉਦਯੋਗੀਕਰਨ, ਸ਼ਹਿਰੀਕਰਨ, ਕਾਨੂੰਨਾਂ ਆਦਿ ਦੇ ਕਾਰਨ ਜਾਤੀ ਬਦਲ ਰਹੀ ਹੈ ।
ਪ੍ਰਸ਼ਨ 27.
ਅੰਤਰ-ਵਿਆਹ ।
ਉੱਤਰ-
ਜਦੋਂ ਵਿਅਕਤੀ ਆਪਣੀ ਹੀ ਜਾਤ ਸਮੂਹ ਆਦਿ ਵਿਚ ਹੀ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਅੰਤਰ-ਵਿਆਹ ਕਿਹਾ ਜਾਂਦਾ ਹੈ ।
ਪ੍ਰਸ਼ਨ 28.
ਵਰਗ ਦਾ ਆਧਾਰ ਕੀ ਹੈ ?
ਉੱਤਰ-
ਵਰਗ ਦਾ ਆਧਾਰ ਪੈਸਾ, ਪ੍ਰਤਿਸ਼ਠਾ, ਪੜ੍ਹਾਈ, ਪੇਸ਼ਾ ਆਦਿ ਹੁੰਦੇ ਹਨ ।
ਪ੍ਰਸ਼ਨ 29.
ਜਾਤੀ ਪ੍ਰਣਾਲੀ ਦਾ ਮੂਲ ਆਧਾਰ ਕੀ ਹੈ ?
ਉੱਤਰ-
ਜਾਤੀ ਪ੍ਰਣਾਲੀ ਦਾ ਮੂਲ ਆਧਾਰ ਕੁੱਝ ਜਾਤਾਂ ਦੀ ਉੱਚਤਾ ਅਤੇ ਕੁੱਝ ਜਾਤਾਂ ਦੀ ਨਿਮਰਤਾ ਸੀ ।
ਪ੍ਰਸ਼ਨ 30.
ਜਾਤੀ ਵਿੱਚ ਖਾਣ-ਪੀਣ ਅਤੇ ਸਮਾਜਿਕ ਸੰਬੰਧਾਂ ਤੇ ਪ੍ਰਤੀਬੰਧ ।
ਉੱਤਰ-
ਜਾਤੀ ਪ੍ਰਥਾ ਵਿੱਚ ਅੱਡ-ਅੱਡ ਜਾਤੀਆਂ ਵਿੱਚ ਖਾਣ-ਪੀਣ ਦੇ ਸੰਬੰਧਾਂ ਅਤੇ ਸਮਾਜਿਕ ਸੰਬੰਧ ਰੱਖਣ ਦੀ ਮਨਾਹੀ ਹੁੰਦੀ ਹੈ ।
ਪ੍ਰਸ਼ਨ 31.
ਵਰਗ ਦਾ ਆਧਾਰ ਕੀ ਹੈ ।
ਉੱਤਰ-
ਅੱਜ ਦੇ ਸਮੇਂ ਵਿੱਚ ਵਰਗ ਦਾ ਆਧਾਰ ਪੈਸਾ, ਵਪਾਰ, ਕਿੱਤਾ ਆਦਿ ਹੈ ।
ਪ੍ਰਸ਼ਨ 32.
ਹੁਣ ਤੱਕ ਕਿਹੜੇ ਵਰਗ ਹੋਂਦ ਵਿੱਚ ਆਏ ਹਨ ?
ਉੱਤਰ-
ਹੁਣ ਤੱਕ ਅੱਡ-ਅੱਡ ਆਧਾਰਾਂ ਉੱਤੇ ਹਜ਼ਾਰਾਂ ਵਰਗ ਹੋਂਦ ਵਿੱਚ ਆਏ ਹਨ ।
ਪ੍ਰਸ਼ਨ 33.
ਭਾਰਤੀ ਨਾਗਰਿਕਾਂ ਨੂੰ ਕਿੰਨੇ ਕਿਸਮ ਦੇ ਮੌਲਿਕ ਅਧਿਕਾਰ ਪ੍ਰਾਪਤ ਹਨ ?
ਉੱਤਰ-
ਭਾਰਤੀ ਨਾਗਰਿਕਾਂ ਨੂੰ ਛੇ ਪ੍ਰਕਾਰ ਦੇ ਮੌਲਿਕ ਅਧਿਕਾਰ ਪ੍ਰਾਪਤ ਹਨ ।
ਪ੍ਰਸ਼ਨ 34.
ਵਰਗ ਦੀ ਮੈਂਬਰਸ਼ਿਪ ਕਿਸ ਉੱਤੇ ਨਿਰਭਰ ਕਰਦੀ ਹੈ ?
ਉੱਤਰ-
ਵਰਗ ਦੀ ਮੈਂਬਰਸ਼ਿਪ ਵਿਅਕਤੀ ਦੀ ਯੋਗਤਾ ਉੱਤੇ ਨਿਰਭਰ ਕਰਦੀ ਹੈ ।
ਪ੍ਰਸ਼ਨ 35.
ਅੱਜ-ਕਲ੍ਹ ਵਰਗ ਅੰਤਰ ਦਾ ਨਿਰਧਾਰਨ ਕਿਸ ਆਧਾਰ ਉੱਤੇ ਹੁੰਦਾ ਹੈ ?
ਉੱਤਰ-
ਸਿੱਖਿਆ, ਪੈਸਾ, ਪੇਸ਼ਾ, ਰਿਸ਼ਤੇਦਾਰੀ ਆਦਿ ਦੇ ਆਧਾਰ ਉੱਤੇ ।
ਪ੍ਰਸ਼ਨ 36.
ਵਰਗ ਸੰਘਰਸ਼ ਦਾ ਸਿਧਾਂਤ ਕਿਸਨੇ ਦਿੱਤਾ ਸੀ ?
ਉੱਤਰ-
ਵਰਗ ਸੰਘਰਸ਼ ਦਾ ਸਿਧਾਂਤ ਕਾਰਲ ਮਾਰਕਸ ਨੇ ਦਿੱਤਾ ਸੀ ।
ਪ੍ਰਸ਼ਨ 37.
ਕੀ ਹਰੇਕ ਵਰਗ ਵਿਚ ਉਪਵਰਗ ਪਾਏ ਜਾਂਦੇ ਹਨ ?
ਉੱਤਰ-
ਜੀ ਹਾਂ, ਹਰੇਕ ਵਰਗ ਵਿਚ ਉਪਵਰਗ ਪਾਏ ਜਾਂਦੇ ਹਨ ।
ਪ੍ਰਸ਼ਨ 38.
ਪੈਸੇ ਦੇ ਆਧਾਰ ਉੱਤੇ ਅਸੀਂ ਲੋਕਾਂ ਨੂੰ ਕਿੰਨੇ ਵਰਗਾਂ ਵਿਚ ਵੰਡ ਸਕਦੇ ਹਾਂ ?
ਉੱਤਰ-
ਪੈਸੇ ਦੇ ਆਧਾਰ ਉੱਤੇ ਅਸੀਂ ਲੋਕਾਂ ਨੂੰ ਉੱਚ ਵਰਗ, ਮੱਧ ਵਰਗ ਅਤੇ ਨਿਮਨ ਵਰਗ ਵਿਚ ਵੰਡ ਸਕਦੇ ਹਾਂ ।
ਪ੍ਰਸ਼ਨ 39.
ਪਿੰਡਾਂ ਵਿਚ ਸਾਨੂੰ ਕਿਹੜੇ ਵਰਗ ਦੇਖਣ ਨੂੰ ਮਿਲਦੇ ਹਨ ?
ਉੱਤਰ-
ਪਿੰਡਾਂ ਵਿਚ ਸਾਨੂੰ ਜ਼ਿਮੀਂਦਾਰ ਵਰਗ, ਕਿਸਾਨ ਵਰਗ ਅਤੇ ਮਜ਼ਦੂਰ ਵਰਗ ਮਿਲ ਜਾਂਦੇ ਹਨ ।
ਪ੍ਰਸ਼ਨ 40.
ਵੰਸ਼ ਉੱਤੇ ਆਧਾਰਿਤ ਵਰਗ ਨੂੰ ਕੀ ਕਹਿੰਦੇ ਹਨ ?
ਉੱਤਰ-
ਵੰਸ਼ ਉੱਤੇ ਆਧਾਰਿਤ ਵਰਗ ਨੂੰ ਜਾਤੀ ਕਹਿੰਦੇ ਹਨ ।
ਪ੍ਰਸ਼ਨ 41.
ਵਰਗ ਕਿਸ ਪ੍ਰਕਾਰ ਦਾ ਸਮੂਹ ਹੈ ?
ਉੱਤਰ-
ਵਰਗ ਇਕ ਖੁੱਲ੍ਹਾ ਸਮੂਹ ਹੁੰਦਾ ਹੈ, ਜਿਸ ਦੀ ਮੈਂਬਰਸ਼ਿਪ ਵਿਅਕਤੀ ਦੀ ਯੋਗਤਾ ਉੱਤੇ ਨਿਰਭਰ ਕਰਦੀ ਹੈ ।
ਪ੍ਰਸ਼ਨ 42.
ਵਰਗ ਵਿਚ ਕਿਸ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਹਨ ?
ਉੱਤਰ-
ਵਰਗ ਵਿਚ ਰਸਮੀ, ਸਥਾਈ ਅਤੇ ਅਸਥਾਈ ਸੰਬੰਧ ਪਾਏ ਜਾਂਦੇ ਹਨ ।
ਪ੍ਰਸ਼ਨ 43.
ਸਤਰੀਕਰਨ ਕੀ ਹੁੰਦਾ ਹੈ ?
ਉੱਤਰ-
ਜਦੋਂ ਸਮਾਜ ਨੂੰ ਉੱਚ ਅਤੇ ਨਿਮਨ ਵਰਗਾਂ ਵਿਚ ਵੰਡ ਦਿੱਤਾ ਜਾਂਦਾ ਹੈ ਤਾਂ ਇਸ ਪ੍ਰਕ੍ਰਿਆ ਨੂੰ ਸਤਰੀਕਰਨ ਕਹਿੰਦੇ ਹਨ ।
ਪ੍ਰਸ਼ਨ 44.
ਮਾਰਕਸ ਅਨੁਸਾਰ ਵਰਗ ਦਾ ਆਧਾਰ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਵਰਗ ਦਾ ਆਧਾਰ ਆਰਥਿਕ ਅਰਥਾਤ ਪੈਸਾ ਹੁੰਦਾ ਹੈ ।
ਪ੍ਰਸ਼ਨ 45.
ਕੀ ਜਾਤੀ ਬਦਲ ਰਹੀ ਹੈ ?
ਉੱਤਰ-
ਜੀ ਹਾਂ, ਜਾਤੀ ਵਰਗ ਵਿਚ ਬਦਲ ਰਹੀ ਹੈ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਜਾਤੀਆਂ ਦਾ ਸਤਰੀਕਰਨ ਕੀ ਹੈ ?
ਜਾਂ
ਜਾਤੀ ਵਿਚ ਪਦਮ ।
ਉੱਤਰ-
ਸਮਾਜ ਅੱਡ-ਅੱਡ ਜਾਤਾਂ ਵਿੱਚ ਵੰਡਿਆ ਹੋਇਆ ਸੀ ਤੇ ਸਮਾਜ ਵਿੱਚ ਇਸ ਕਾਰਨ ਉਚ-ਨੀਚ ਦੀ ਇੱਕ ਨਿਸ਼ਚਿਤ ਵਿਵਸਥਾ ਹੁੰਦੀ ਸੀ । ਇਸੇ ਨੂੰ ਹੀ ਜਾਤੀਆਂ ਦਾ ਸਤਰੀਕਰਨ ਕਹਿੰਦੇ ਹਨ ।
ਸ਼ਨ 2.
ਵਿਅਕਤੀ ਦੀ ਸਮਾਜਿਕ ਸਥਿਤੀ ਕਿਵੇਂ ਨਿਰਧਾਰਤ ਹੁੰਦੀ ਹੈ ?
ਉੱਤਰ-
ਜਾਤੀ ਪ੍ਰਥਾ ਵਿੱਚ ਵਿਅਕਤੀ ਦੀ ਸਮਾਜਿਕ ਸਥਿਤੀ ਉਸਦੀ ਜਾਤੀ ਉੱਤੇ ਨਿਰਭਰ ਕਰਦੀ ਹੈ ਜਦਕਿ ਵਰਗ ਵਿਵਸਥਾ ਵਿੱਚ ਉਸ ਦੀ ਸਥਿਤੀ ਉਸ ਦੀ ਵਿਅਕਤੀਗਤ ਯੋਗਤਾ ਉੱਤੇ ਨਿਰਭਰ ਕਰਦੀ ਹੈ ।
ਪ੍ਰਸ਼ਨ 3.
ਜਾਤੀ ਸਹਿਯੋਗ ਦੀ ਭਾਵਨਾ ਵਿਕਸਿਤ ਕਰਦੀ ਹੈ ।
ਉੱਤਰ-
ਇਹ ਸੱਚ ਹੈ ਕਿ ਜਾਤੀ ਸਹਿਯੋਗ ਦੀ ਭਾਵਨਾ ਵਿਕਸਿਤ ਕਰਦੀ ਹੈ । ਇਕ ਹੀ ਜਾਤ ਦੇ ਮੈਂਬਰਾਂ ਦਾ ਇਕ ਹੀ ਕਿੱਤਾ ਹੋਣ ਦੇ ਕਾਰਨ ਉਹ ਆਪਸ ਵਿਚ ਮਿਲ-ਜੁਲ ਕੇ ਕੰਮ ਕਰਦੇ ਹਨ ਅਤੇ ਸਹਿਯੋਗ ਕਰਦੇ ਹਨ ।
ਪ੍ਰਸ਼ਨ 4.
ਕੱਚਾ ਭੋਜਨ ਕੀ ਹੈ ?
ਉੱਤਰ-
ਜਿਸ ਭੋਜਨ ਨੂੰ ਬਣਾਉਣ ਵਿਚ ਪਾਣੀ ਦਾ ਪ੍ਰਯੋਗ ਹੋ ਸਕੇ ਉਸਨੂੰ ਕੱਚਾ ਭੋਜਨ ਕਿਹਾ ਜਾਂਦਾ ਹੈ । ਜਾਤੀ ਵਿਵਸਥਾ ਵਿਚ ਕਈ ਜਾਤੀਆਂ ਤੋਂ ਕੱਚਾ ਭੋਜਨ ਹਿਣ ਕਰ ਲਿਆ ਜਾਂਦਾ ਹੈ ।
ਪ੍ਰਸ਼ਨ 5.
ਆਧੁਨਿਕ ਸਿੱਖਿਆ ਅਤੇ ਜਾਤੀ ।
ਉੱਤਰ-
ਆਧੁਨਿਕ ਸਿੱਖਿਆ ਪ੍ਰਾਪਤ ਕਰਨ ਨਾਲ ਲੋਕਾਂ ਨੂੰ ਜਾਤੀ ਵਿਵਸਥਾ ਦੇ ਅਵਗੁਣਾਂ ਦਾ ਪਤਾ ਚਲ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇ ਜਾਤੀ ਦੀਆਂ ਪਾਬੰਦੀਆਂ ਨੂੰ ਮੰਨਣਾ ਬੰਦ ਕਰ ਦਿੱਤਾ ਹੈ ।
ਪ੍ਰਸ਼ਨ 6.
ਜਾਤ ਵਿਚ ਸਮਾਜਿਕ ਸੁਰੱਖਿਆ ।
ਉੱਤਰ-
ਜੇਕਰ ਕਿਸੇ ਵਿਅਕਤੀ ਦੇ ਸਾਹਮਣੇ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਜਾਤ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਉਸ ਸਮੱਸਿਆ ਨੂੰ ਹੱਲ ਕਰਦੇ ਹਨ । ਇਸ ਪ੍ਰਕਾਰ ਜਾਤ ਵਿਚ ਵਿਅਕਤੀ ਨੂੰ ਸਮਾਜਿਕ ਸੁਰੱਖਿਆ ਮਿਲਦੀ ਹੈ ।
ਪ੍ਰਸ਼ਨ 7.
ਪੱਕਾ ਭੋਜਨ ਕੀ ਹੈ ?
ਉੱਤਰ-
ਜਿਸ ਭੋਜਨ ਨੂੰ ਬਣਾਉਣ ਵਿਚ ਘਿਓ ਦਾ ਪ੍ਰਯੋਗ ਕੀਤਾ ਜਾਂਦਾ ਹੈ ਉਸਨੂੰ ਪੱਕਾ ਭੋਜਨ ਕਿਹਾ ਜਾਂਦਾ ਹੈ । ਜਾਤੀ ਵਿਵਸਥਾ ਵਿਚ ਕਿਸੇ ਵਿਸ਼ੇਸ਼ ਜਾਤੀ ਤੋਂ ਹੀ ਪੱਕਾ ਭੋਜਨ ਲਿਆ ਜਾਂਦਾ ਹੈ ।
ਪ੍ਰਸ਼ਨ 8.
ਜਾਤ ਦੀ ਮੈਂਬਰਸ਼ਿਪ ਜਨਮ ਤੇ ਆਧਾਰਿਤ ।
ਉੱਤਰ-
ਇਹ ਸੱਚ ਹੈ ਕਿ ਵਿਅਕਤੀ ਦੀ ਮੈਂਬਰਸ਼ਿਪ ਜਨਮ ਤੇ ਆਧਾਰਿਤ ਹੁੰਦੀ ਹੈ ਕਿਉਂਕਿ ਵਿਅਕਤੀ ਜਿਸ ਜਾਤ ਵਿਚ ਜਨਮ ਲੈਂਦਾ ਹੈ ਉਹ ਯੋਗਤਾ ਹੋਣ ਤੇ ਵੀ ਉਸ ਦੇ ਮੈਂਬਰਾਂ ਨੂੰ ਨਹੀਂ ਛੱਡ ਸਕਦਾ ।
ਪ੍ਰਸ਼ਨ 9.
ਖੂਨ ਦੀ ਸ਼ੁੱਧਤਾ ਬਣਾਏ ਰੱਖਣਾ ।
ਉੱਤਰ-
ਜਦੋਂ ਵਿਅਕਤੀ ਆਪਣੀ ਹੀ ਜਾਤ ਵਿਚ ਵਿਆਹ ਕਰਵਾਉਂਦਾ ਹੈ ਤਾਂ ਇਸ ਨਾਲ ਜਿੱਤ ਦੀ ਖੂਨ ਦੀ ਸ਼ੁੱਧਤਾ ਬਣੀ ਰਹਿੰਦੀ ਹੈ ਅਤੇ ਹੋਰ ਜਾਤੀਆਂ ਦਾ ਖੂਨ ਉਨ੍ਹਾਂ ਵਿਚ ਸ਼ਾਮਿਲ ਨਹੀਂ ਹੁੰਦਾ ।
ਪ੍ਰਸ਼ਨ 10.
ਜਾਤ ਦੀ ਇਕ ਪਰਿਭਾਸ਼ਾ ਦਿਓ ।
ਉੱਤਰ-
ਰਾਬਰਟ ਬੀਅਰਸਟੇਟ ਦੇ ਅਨੁਸਾਰ, “ਜਦੋਂ ਵਰਗ ਵਿਵਸਥਾ ਦੀ ਸੰਰਚਨਾ ਇਕ ਅਤੇ ਇਕ ਤੋਂ ਜ਼ਿਆਦਾ ਵਿਸ਼ਿਆਂ ਉੱਪਰ ਪੂਰਨ ਅਤੇ ਬੰਦ ਹੁੰਦੀ ਹੈ, ਤਾਂ ਉਸਨੂੰ ਜਾਤ ਵਿਵਸਥਾ ਕਹਿੰਦੇ ਹਨ ।
ਪ੍ਰਸ਼ਨ 11.
ਨੀਵੀ ਜਾਤ ਦਾ ਸ਼ੋਸ਼ਣ ।
ਉੱਤਰ-
ਜਾਤ ਵਿਵਸਥਾ ਵਿਚ ਉੱਚ ਜਾਤਾਂ ਦੁਆਰਾ ਨੀਵੀਆਂ ਜਾਤਾਂ ਦਾ ਕਾਫ਼ੀ ਸ਼ੋਸ਼ਣ ਕੀਤਾ ਜਾਂਦਾ ਸੀ । ਉਨ੍ਹਾਂ ਨਾਲ ਕਾਫ਼ੀ ਬੁਰਾ ਸਲੂਕ ਕੀਤਾ ਜਾਂਦਾ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ ਸਨ ।
ਪ੍ਰਸ਼ਨ 12.
ਜਾਤੀ ਵਿਵਸਥਾ ਵਿੱਚ ਦੋ ਤਬਦੀਲੀਆਂ ਦਾ ਵਰਨਣ ਕਰੋ ।
ਉੱਤਰ-
- ਅੱਡ-ਅੱਡ ਕਾਨੂੰਨਾਂ ਦੇ ਪਾਸ ਹੋਣ ਨਾਲ ਜਾਤੀ ਪ੍ਰਥਾ ਦੇ ਛੂਤ-ਛਾਤ ਦੇ ਭੇਦ-ਭਾਵ ਦਾ ਖ਼ਾਤਮਾ ਹੋ ਰਿਹਾ ਹੈ ।
- ਅੱਡ-ਅੱਡ ਪੇਸ਼ਿਆਂ ਦੇ ਅੱਗੇ ਆਉਣ ਕਾਰਨ ਅੱਡ-ਅੱਡ ਜਾਤਾਂ ਦੇ ਪਦਮ ਅਤੇ ਉਹਨਾਂ ਦੀ ਉੱਚਤਾ ਵਿੱਚ ਤਬਦੀਲੀ ਆ ਰਹੀ ਹੈ ।
ਪ੍ਰਸ਼ਨ 13.
ਜਾਤੀ ਸਮਾਜ ਦੀ ਖੰਡਾਤਮਕ ਵੰਡ ।
ਜਾਂ
ਜਾਤੀਆਂ ਦੀ ਸੰਖਿਆ ਅਤੇ ਨਾਂ ਦੱਸੋ ।
ਉੱਤਰ-
ਜਾਤੀ ਵਿਵਸਥਾ ਵਿੱਚ ਸਮਾਜ ਅੱਡ-ਅੱਡ ਹਿੱਸਿਆਂ ਵਿੱਚ ਵੰਡਿਆ ਹੁੰਦਾ ਸੀ । ਪਹਿਲੇ ਹਿੱਸੇ ਵਿੱਚ ਬ੍ਰਾਹਮਣ, ਦੂਜੇ ਹਿੱਸੇ ਵਿੱਚ ਕਸ਼ੱਤਰੀ, ਤੀਜੇ ਹਿੱਸੇ ਵਿੱਚ ਵੈਸ਼ ਅਤੇ ਚੌਥੇ ਹਿੱਸੇ ਵਿੱਚ ਹੇਠਲੀਆਂ ਜਾਤਾਂ ਦੇ ਵਿਅਕਤੀ ਆਉਂਦੇ ਸਨ ।
ਪ੍ਰਸ਼ਨ 14.
ਵਿਆਹ ਸੰਬੰਧੀ ਜਾਤੀ ਵਿੱਚ ਬਦਲਾਵ (ਤਬਦੀਲੀ ।
ਉੱਤਰ-
ਹੁਣ ਲੋਕ ਇਕੱਠੇ ਕੰਮ ਕਰਦੇ ਹਨ ਤੇ ਨਜ਼ਦੀਕ ਆਉਂਦੇ ਹਨ । ਇਸ ਨਾਲ ਅੰਤਰਜਾਤੀ ਵਿਆਹ ਵੱਧ ਰਹੇ ਹਨ । ਲੋਕ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਲੱਗ ਪਏ ਹਨ | ਬਾਲ ਵਿਆਹ ਖ਼ਤਮ ਹੋ ਰਹੇ ਹਨ, ਵਿਧਵਾ ਵਿਆਹ ਹੋ । ਰਹੇ ਹਨ ਤੇ ਵਿਆਹ ਸੰਬੰਧੀ ਪ੍ਰਤੀਬੰਧ ਖ਼ਤਮ ਹੋ ਗਏ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਮਾਰਕਸ ਨੇ ਮਨੁੱਖ ਦੇ ਇਤਿਹਾਸ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਹੈ ?
ਉੱਤਰ-
ਮਾਰਕਸ ਨੇ ਮਨੁੱਖ ਦੇ ਇਤਿਹਾਸ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ ।
- ਪ੍ਰਾਚੀਨ ਸਾਮਵਾਦੀ ਯੁੱਗ
- ਪ੍ਰਾਚੀਨ ਸਮਾਜ
- ਸਾਮੰਤਵਾਦੀ ਸਮਾਜ
- ਪੂੰਜੀਵਾਦੀ ਸਮਾਜ ।
ਪ੍ਰਸ਼ਨ 2.
ਮਾਰਕਸ ਦੇ ਅਨੁਸਾਰ ਸਤਰੀਕਰਨ ਦਾ ਨਤੀਜਾ ਕੀ ਹੈ ?
ਉੱਤਰ-
ਮਾਰਕਸ ਦਾ ਕਹਿਣਾ ਹੈ ਕਿ ਸਮਾਜ ਵਿਚ ਦੋ ਵਰਗ ਹੁੰਦੇ ਹਨ । ਪਹਿਲਾ ਵਰਗ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ ਤੇ ਦੂਜਾ ਵਰਗ ਉਤਪਾਦਨ ਦੇ ਸਾਧਨਾਂ ਦਾ ਮਾਲਕ ਨਹੀਂ ਹੁੰਦਾ । ਇਸ ਮਾਲਕੀ ਦੇ ਆਧਾਰ ਉੱਤੇ ਹੀ ਮਾਲਕ ਵਰਗ ਦੀ ਸਥਿਤੀ ਉੱਚੀ ਤੇ ਗੈਰ ਮਾਲਕ ਵਰਗ ਦੀ ਸਥਿਤੀ ਨੀਵੀਂ ਹੁੰਦੀ ਹੈ । ਮਾਲਕ ਵਰਗ ਨੂੰ ਮਾਰਕਸ ਪੂੰਜੀਪਤੀ ਵਰਗ ਤੇ ਗੈਰ ਮਾਲਕ ਵਰਗ ਨੂੰ ਮਜ਼ਦੂਰ ਵਰਗ ਕਹਿੰਦਾ ਹੈ । ਪੂੰਜੀਪਤੀ ਵਰਗ ਮਜ਼ਦੂਰ ਵਰਗ ਦਾ ਆਰਥਿਕ ਰੂਪ ਨਾਲ ਸ਼ੋਸ਼ਣ ਕਰਦਾ ਹੈ ਅਤੇ ਮਜ਼ਦੂਰ ਵਰਗ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਪੂੰਜੀਪਤੀ ਵਰਗ ਨਾਲ ਸੰਘਰਸ਼ ਕਰਦਾ ਹੈ । ਇਹ ਹੀ ਸਤਰੀਕਰਨ ਦਾ ਨਤੀਜਾ ਹੈ ।
ਪ੍ਰਸ਼ਨ 3.
ਵਰਗਾਂ ਵਿਚ ਆਪਸੀ ਸੰਬੰਧ ਕਿਸ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਮਾਰਕਸ ਦੇ ਅਨੁਸਾਰ ਵਰਗਾਂ ਵਿਚ ਆਪਸੀ ਸੰਬੰਧ ਆਪਸੀ ਨਿਰਭਰਤਾ ਤੇ ਸੰਘਰਸ਼ ਵਾਲੇ ਹੁੰਦੇ ਹਨ । ਪੂੰਜੀਪਤੀ ਤੇ ਮਜ਼ਦੂਰ ਦੋਵੇਂ ਆਪਣੀ ਹੋਂਦ ਲਈ ਇਕ ਦੂਜੇ ਉੱਤੇ ਨਿਰਭਰ ਕਰਦੇ ਹਨ । ਮਜ਼ਦੂਰ ਵਰਗ ਨੂੰ ਰੋਟੀ ਕਮਾਉਣ ਲਈ ਆਪਣੀ ਕਿਰਤ ਵੇਚਣੀ ਪੈਂਦੀ ਹੈ । ਉਹ ਪੂੰਜੀਪਤੀ ਨੂੰ ਆਪਣੀ ਕਿਰਤ ਵੇਚਦੇ ਹਨ ਤੇ ਰੋਟੀ ਕਮਾਉਣ ਲਈ ਉਸ ਉੱਪਰ ਨਿਰਭਰ ਕਰਦੇ ਹਨ । ਉਸਦੀ ਮਜ਼ਦੂਰੀ ਦੇ ਬਦਲੇ ਪੂੰਜੀਪਤੀ ਉਹਨਾਂ ਨੂੰ ਮਜ਼ਦੂਰੀ ਦਾ ਕਿਰਾਇਆ ਦਿੰਦੇ ਹਨ । ਪੂੰਜੀਪਤੀ ਵੀ ਮਜ਼ਦੂਰਾਂ ਉੱਤੇ ਨਿਰਭਰ ਕਰਦਾ ਹੈ ਕਿਉਂਕਿ ਮਜ਼ਦੂਰ ਦੇ ਕੰਮ ਕੀਤੇ ਬਿਨਾਂ ਉਸ ਦਾ ਨਾ ਤਾਂ ਉਤਪਾਦਨ ਹੋ ਸਕਦਾ ਹੈ ਤੇ ਨਾ ਹੀ ਉਸ ਕੋਲ ਪੂੰਜੀ ਇਕੱਠੀ ਹੋ ਸਕਦੀ ਹੈ । ਪਰ ਨਿਰਭਰਤਾ ਦੇ ਨਾਲ ਸੰਘਰਸ਼ ਵੀ ਚਲਦਾ ਰਹਿੰਦਾ ਹੈ ਕਿਉਂਕਿ ਮਜ਼ਦੂਰ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਉਸ ਨਾਲ ਸੰਘਰਸ਼ ਕਰਦਾ ਰਹਿੰਦਾ ਹੈ ।
ਪ੍ਰਸ਼ਨ 4.
ਮਾਰਕਸ ਦੇ ਸਤਰੀਕਰਨ ਦੇ ਸਿਧਾਂਤ ਵਿਚ ਕਿਹੜੀਆਂ ਗੱਲਾਂ ਮੁੱਖ ਹਨ ?
ਉੱਤਰ-
- ਸਭ ਤੋਂ ਪਹਿਲਾਂ ਹਰੇਕ ਪ੍ਰਕਾਰ ਦੇ ਸਮਾਜ ਵਿਚ ਮੁੱਖ ਤੌਰ ਉੱਤੇ ਦੋ ਵਰਗ ਹੁੰਦੇ ਹਨ । ਇਕ ਵਰਗ ਕੋਲ ਉਤਪਾਦਨ ਦੇ ਸਾਧਨ ਹੁੰਦੇ ਤੇ ਦੂਜੇ ਕੋਲ ਨਹੀਂ ।
- ਮਾਰਕਸ ਅਨੁਸਾਰ ਸਮਾਜ ਵਿਚ ਸਤਰੀਕਰਨ ਉਤਪਾਦਨ ਦੇ ਸਾਧਨਾਂ ਉੱਤੇ ਅਧਿਕਾਰ ਦੇ ਆਧਾਰ ਉੱਤੇ ਹੁੰਦਾ ਹੈ । ਜਿਸ ਵਰਗ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਉਸ ਦੀ ਸਥਿਤੀ ਉੱਚੀ ਹੁੰਦੀ ਹੈ ਤੇ ਜਿਸ ਕੋਲ ਸਾਧਨ ਨਹੀਂ ਹੁੰਦੇ ਉਸ ਦੀ ਸਥਿਤੀ ਨੀਵੀਂ ਹੁੰਦੀ ਹੈ ।
- ਸਮਾਜਿਕ ਸਤਰੀਕਰਨ ਦਾ ਸਰੂਪ ਉਤਪਾਦਨ ਦੀ ਵਿਵਸਥਾ ਉੱਤੇ ਨਿਰਭਰ ਕਰਦਾ ਹੈ ।
- ਮਾਰਕਸ ਦੇ ਅਨੁਸਾਰ ਮਨੁੱਖੀ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਵਰਗ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿਚ ਹਰੇਕ ਸਮਾਜ ਵਿਚ ਮੌਜੂਦ ਰਿਹਾ ਹੈ ।
ਪ੍ਰਸ਼ਨ 5.
ਵਰਗ ਸੰਘਰਸ਼ ।
ਉੱਤਰ-
ਕਾਰਲ ਮਾਰਕਸ ਨੇ ਹਰੇਕ ਸਮਾਜ ਵਿੱਚ ਦੋ ਵਰਗਾਂ ਦੀ ਵਿਵੇਚਨਾ ਕੀਤੀ ਹੈ । ਉਸਦੇ ਅਨੁਸਾਰ ਹਰੇਕ ਸਮਾਜ ਵਿੱਚ ਦੋ ਵਿਰੋਧੀ-ਵਰਗ-ਇੱਕ ਸ਼ੋਸ਼ਣ ਕਰਨ ਵਾਲਾ ਅਤੇ ਦੂਜਾ ਸ਼ੋਸ਼ਿਤ ਹੋਣ ਵਾਲਾ ਵਰਗ ਹੁੰਦੇ ਹਨ । ਇਹਨਾਂ ਵਿੱਚ ਸੰਘਰਸ਼ ਹੁੰਦਾ ਹੈ ਜਿਸ ਨੂੰ ਮਾਰਕਸ ਵਰਗ ਸੰਘਰਸ਼ ਕਹਿੰਦਾ ਹੈ । ਸ਼ੋਸ਼ਣ ਕਰਨ ਵਾਲਾ ਪੂੰਜੀਪਤੀ ਵਰਗ ਹੁੰਦਾ ਹੈ ਜਿਸਦੇ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਉਹ ਇਹਨਾਂ ਉਤਪਾਦਨ ਦੇ ਸਾਧਨਾਂ ਨਾਲ ਹੋਰ ਵਰਗਾਂ ਨੂੰ ਦਬਾਉਂਦਾ ਹੈ । ਦੂਜਾ ਵਰਗ ਮਜ਼ਦੂਰ ਵਰਗ ਹੁੰਦਾ ਹੈ ਜਿਸ ਕੋਲ ਉਤਪਾਦਨ ਦੇ ਕੋਈ ਸਾਧਨ ਨਹੀਂ ਹੁੰਦੇ । ਉਸਦੇ ਕੋਲ ਰੋਟੀ ਕਮਾਉਣ ਲਈ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੁੰਦਾ ਹੈ । ਇਹ ਵਰਗ ਪਹਿਲੇ ਵਰਗ ਤੋਂ ਹਮੇਸ਼ਾ ਸ਼ੋਸ਼ਿਤ ਹੁੰਦਾ ਹੈ ਜਿਸ ਕਾਰਨ ਦੋਹਾਂ ਵਰਗਾਂ ਵਿਚਕਾਰ ਸੰਘਰਸ਼ ਚਲਦਾ ਰਹਿੰਦਾ ਹੈ । ਇਸੇ ਸੰਘਰਸ਼ ਨੂੰ ਹੀ ਮਾਰਕਸ ਨੇ ਵਰਗ ਸੰਘਰਸ਼ ਦਾ ਨਾਮ ਦਿੱਤਾ ਹੈ ।
ਪ੍ਰਸ਼ਨ 6.
ਉਤਪਾਦਨ ਦੇ ਸਾਧਨ ।
ਉੱਤਰ-
ਉਤਪਾਦਨ ਦੇ ਸਾਧਨ ਉਹ ਸਾਧਨ ਹਨ ਜਿਨ੍ਹਾਂ ਦੀ ਮੱਦਦ ਨਾਲ ਕੰਮ ਕਰਕੇ ਪੈਸਾ ਕਮਾਇਆ ਜਾਂਦਾ ਹੈ ਅਤੇ ਚੰਗਾ ਜੀਵਨ ਬਤੀਤ ਕੀਤਾ ਜਾਂਦਾ ਹੈ । ਮਨੁੱਖ ਉਤਪਾਦਨ ਦੇ ਸਾਧਨਾਂ ਦਾ ਪ੍ਰਯੋਗ ਕਰਕੇ ਆਪਣੇ ਉਤਪਾਦਨ ਕੌਸ਼ਲ ਦੇ ਆਧਾਰ ਉੱਤੇ ਹੀ ਭੌਤਿਕ ਵਸਤੂਆਂ ਦਾ ਉਤਪਾਦਨ ਕਰਦਾ ਹੈ ਅਤੇ ਇਹ ਸਾਰੇ ਤੱਤ ਇਕੱਠੇ ਮਿਲ ਕੇ ਉਤਪਾਦਨ ਸ਼ਕਤੀਆਂ ਦਾ ਨਿਰਮਾਣ ਕਰਦੇ ਹਨ । ਉਤਪਾਦਨ ਦੇ ਤਰੀਕਿਆਂ ਉੱਤੇ ਪੂੰਜੀਪਤੀ ਦਾ ਅਧਿਕਾਰ ਹੁੰਦਾ ਹੈ ਅਤੇ ਉਹ ਇਹਨਾਂ ਦੀ ਮੱਦਦ ਨਾਲ ਫਾਲਤੂ ਮੂਲ ਦਾ ਨਿਰਮਾਣ ਕਰਕੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਹੈ । ਇਸ ਉਤਪਾਦਨ ਦੇ ਤਰੀਕੇ ਦੀ ਮਦਦ ਨਾਲ ਹੀ ਉਹ ਹੋਰ ਅਮੀਰ ਹੁੰਦਾ ਜਾਂਦਾ ਹੈ ਜਿਸ ਦਾ ਪ੍ਰਯੋਗ ਉਹ ਮਜ਼ਦੂਰ ਵਰਗ ਨੂੰ ਦਬਾਉਣ ਲਈ ਕਰਦਾ ਹੈ ।
ਪ੍ਰਸ਼ਨ 7.
ਜਾਤੀ ਦਾ ਅਰਥ ।
ਜਾਂ
ਜਾਤੀ ।
ਉੱਤਰ-
ਹਿੰਦੂ ਸਮਾਜਿਕ ਪ੍ਰਣਾਲੀ ਵਿੱਚ ਇੱਕ ਬੜੀ ਗੁੰਝਲਦਾਰ ਅਤੇ ਦਿਲਚਸਪ ਸੰਸਥਾ ਹੈ ਜਿਸ ਦਾ ਨਾਂ ਹੈ ਜਾਤ ਪ੍ਰਣਾਲੀ । Caste ਪੁਰਤਗਾਲੀ ਸ਼ਬਦ Casta ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜਨਮ 1 ਜਾਤ ਇਕ ਅੰਤਰ ਵਿਆਹੀ ਸਮੂਹ ਹੁੰਦਾ ਹੈ, ਜਿਸਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ, ਪੇਸ਼ਾ ਜੱਦੀ ਅਤੇ ਪਰੰਪਰਾਗਤ ਹੁੰਦਾ ਹੈ, ਰਹਿਣ ਸਹਿਣ, ਖਾਣ-ਪੀਣ, ਸੰਬੰਧਾਂ ਉੱਤੇ ਕਈ ਪ੍ਰਕਾਰ ਦੇ ਬੰਧਨ ਹੁੰਦੇ ਹਨ ਅਤੇ ਵਿਆਹ ਸੰਬੰਧੀ ਕਈ ਪ੍ਰਕਾਰ ਦੀਆਂ ਕਠੋਰ ਪਾਬੰਦੀਆਂ ਹੁੰਦੀਆਂ ਹਨ ।
ਪ੍ਰਸ਼ਨ 8.
ਜਾਤ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
- ਜਾਤ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ ।
- ਜਾਤ ਵਿੱਚ ਸਮਾਜਿਕ ਸੰਬੰਧਾਂ ਉੱਪਰ ਪ੍ਰਤੀਬੰਧ ਹੁੰਦਾ ਹੈ ।
- ਜਾਤ ਵਿੱਚ ਖਾਣ-ਪੀਣ ਸੰਬੰਧੀ ਪ੍ਰਤੀਬੰਧ ਹੁੰਦੇ ਹਨ ।
- ਜਾਤ ਵਿੱਚ ਕਿੱਤਾ ਜੱਦੀ ਹੁੰਦਾ ਹੈ ਮਤਲਬ ਕੋਈ ਮਨਮਰਜ਼ੀ ਦਾ ਕਿੱਤਾ ਨਹੀਂ ਅਪਣਾ ਸਕਦਾ ।
- ਜਾਤ ਇੱਕ ਅੰਤਰ ਵਿਆਹੀ ਸਮੂਹ ਹੁੰਦਾ ਹੈ ਮਤਲਬ ਵਿਆਹ ਸੰਬੰਧੀ ਵੀ ਪਾਬੰਦੀਆਂ ਹੁੰਦੀਆਂ ਹਨ ।
- ਸਮਾਜ ਦੀ ਵੱਖ-ਵੱਖ ਹਿੱਸਿਆਂ ਵਿੱਚ ਵੰਡ ਹੁੰਦੀ ਹੈ ।
- ਜਾਤ ਪ੍ਰਣਾਲੀ ਵਿੱਚ ਇੱਕ ਨਿਸ਼ਚਿਤ ਪਦਮ ਹੁੰਦਾ ਹੈ ।
ਪ੍ਰਸ਼ਨ 9.
ਪਦਮ (Hierarchy) ਕੀ ਹੁੰਦਾ ਹੈ ?
ਉੱਤਰ-
ਜਾਤ ਪ੍ਰਣਾਲੀ ਵਿੱਚ ਇੱਕ ਨਿਸ਼ਚਿਤ ਪਦਮ ਹੁੰਦਾ ਸੀ । ਭਾਰਤ ਦੇ ਬਹੁਤ ਸਾਰੇ ਭਾਗਾਂ ਵਿੱਚ ਬਾਹਮਣ ਵਰਣ ਦੀਆਂ ਜਾਤਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਸੀ । ਦੂਜੇ ਸਥਾਨ ਉੱਤੇ ਕਸ਼ੱਤਰੀ ਆਉਂਦੇ ਹਨ । ਤੀਜਾ ਸਥਾਨ ਵੈਸ਼ਾਂ ਦਾ ਹੁੰਦਾ ਸੀ । ਚੌਥਾ ਅਤੇ ਸਭ ਤੋਂ ਨੀਵਾਂ ਸਥਾਨ ਨਿਮਨ ਜਾਤਾਂ ਨੂੰ ਦਿੱਤਾ ਗਿਆ ਸੀ । ਸਮਾਜ ਵਿੱਚ ਕਿਸੇ ਵੀ ਵਿਅਕਤੀ ਦੀ ਸਮਾਜਿਕ ਸਥਿਤੀ ਇਸੇ ਪਦਮ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਸੀ ।
ਪ੍ਰਸ਼ਨ 10.
ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ।
ਉੱਤਰ-
ਜਾਤ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ । ਕੋਈ ਵੀ ਆਪਣੀ ਮਰਜ਼ੀ ਨਾਲ ਜਾਤ ਦਾ ਨਿਰਧਾਰਨ ਨਹੀਂ ਕਰ ਸਕਦਾ ਸੀ । ਜਿਸ ਜਾਤ ਵਿੱਚ ਵਿਅਕਤੀ ਜਨਮ ਲੈਂਦਾ ਸੀ ਉਸ ਦਾ ਸਮਾਜਿਕ ਦਰਜਾ ਉਸੇ ਜਾਤ ਦੇ ਅਨੁਸਾਰ ਹੀ. ਨਿਸ਼ਚਿਤ ਹੋ ਜਾਂਦਾ ਸੀ । ਚਾਹੇ ਵਿਅਕਤੀ ਵਿੱਚ ਕਿੰਨੀ ਹੀ ਯੋਗਤਾ ਕਿਉਂ ਨਾ ਹੋਵੇ ਉਹ ਆਪਣੀ ਜਾਤ ਨਹੀਂ ਬਦਲ ਸਕਦਾ ਸੀ । ਇਸ ਤਰਾਂ ਜਿਸ ਜਾਤ ਵਿਚ ਜਨਮ ਹੋਵੇਗਾ ਉਸੇ ਦੇ ਹਿਸਾਬ ਨਾਲ ਹੀ ਸਮਾਜਿਕ ਰੁਤਬਾ ਹਾਸਿਲ ਹੁੰਦਾ ਸੀ, ਵਿਅਕਤੀਗਤ ਯੋਗਤਾ ਉੱਪਰ ਨਹੀਂ ।
ਪ੍ਰਸ਼ਨ 11.
ਜਾਤ ਵਿੱਚ ਖਾਣ-ਪੀਣ ਸੰਬੰਧੀ ਕਿਸ ਤਰ੍ਹਾਂ ਦੇ ਪ੍ਰਤੀਬੰਧ ਹੁੰਦੇ ਹਨ ?
ਉੱਤਰ
-ਜਾਤ ਵਿਵਸਥਾ ਵਿੱਚ ਕੁਝ ਅਜਿਹੇ ਸਪੱਸ਼ਟ ਨਿਯਮ ਹੁੰਦੇ ਹਨ ਜਿਹੜੇ ਇਹ ਦੱਸਦੇ ਹਨ ਕਿ ਕਿਹੜੀ ਜਾਤ ਨਾਲ ਕਿਸ ਤਰ੍ਹਾਂ ਦੇ ਖਾਣ-ਪੀਣ ਦੇ ਸੰਬੰਧ ਸਥਾਪਿਤ ਕਰਨੇ ਹਨ । ਸਾਰੇ ਭੋਜਨ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਕੱਚਾ ਭੋਜਨ ਅਤੇ ਪੱਕਾ ਭੋਜਨ । ਕੱਚਾ ਭੋਜਨ ਉਹ ਹੁੰਦਾ ਹੈ ਜਿਸ ਨੂੰ ਬਣਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਪੱਕਾ ਭੋਜਨ ਉਹ ਹੁੰਦਾ ਹੈ ਜਿਸ ਨੂੰ ਬਣਾਉਣ ਲਈ ਘਿਉ ਦੀ ਵਰਤੋਂ ਕੀਤੀ ਜਾਂਦੀ ਹੈ । ਆਮ ਨਿਯਮ ਇਹ ਹੈ ਕਿ ਕੋਈ ਵੀ ਵਿਅਕਤੀ ਕੱਚਾ ਭੋਜਨ ਉਸ ਸਮੇਂ ਤਕ ਨਹੀਂ ਖਾਂਦਾ ਜਦੋਂ ਤਕ ਕਿ ਉਹ ਉਸਦੀ ਆਪਣੀ ਹੀ ਜਾਤ ਦੇ ਵਿਅਕਤੀ ਦੁਆਰਾ ਤਿਆਰ ਨਾ ਕੀਤਾ ਗਿਆ ਹੋਵੇ । ਪੱਕੇ ਭੋਜਨ ਨੂੰ ਬ੍ਰਾਹਮਣ ਕਿਸੇ ਖ਼ਾਸ ਜਾਤੀ ਯਾਨੀ ਕਿ ਕਸ਼ੱਤਰੀ ਅਤੇ ਵੈਸ਼ਾਂ ਤੋਂ ਹੀ ਸਵੀਕਾਰ ਕਰਦੇ ਹਨ ।
ਪ੍ਰਸ਼ਨ 12.
ਵੰਸ਼ ਨਾਲ ਜੁੜੇ ਕਿੱਤੇ ।
ਉੱਤਰ-
ਜਾਤੀ ਪ੍ਰਣਾਲੀ ਦੇ ਨਿਯਮਾਂ ਅਨੁਸਾਰ ਜਾਤਾਂ ਦੇ ਵਿਸ਼ੇਸ਼ ਪਰੰਪਰਾਗਤ ਅਤੇ ਜੱਦੀ ਕਿੱਤੇ ਹੁੰਦੇ ਹਨ । ਜਿਸ ਜਾਤ ਦਾ ਜਿਹੜਾ ਕਿੱਤਾ ਹੁੰਦਾ ਹੈ ਉਸ ਨੂੰ ਉਹੀ ਕਿੱਤਾ ਅਪਨਾਉਣਾ ਪੈਂਦਾ ਸੀ ਚਾਹੇ ਹੋਰ ਕੋਈ ਕਿੱਤਾ ਜਿੰਨਾ ਮਰਜ਼ੀ ਲਾਭਦਾਇਕ ਕਿਉਂ ਨਾ ਹੋਵੇ । ਵਿਅਕਤੀ ਕੋਲ ਆਪਣੇ ਪਰੰਪਰਾਗਤ ਕਿੱਤੇ ਤੋਂ ਇਲਾਵਾ ਹੋਰ ਕੋਈ Choice ਨਹੀਂ ਹੁੰਦੀ ਸੀ । ਬਾਹਮਣ ਦਾ ਮੁੱਖ ਕੰਮ ਧਾਰਮਿਕ ਕੰਮਾਂ ਨੂੰ ਪੂਰਾ ਕਰਨਾ ਸੀ ਅਤੇ ਲੋਕਾਂ ਨੂੰ ਸਿੱਖਿਆ ਦੇਣਾ ਸੀ | ਕਸ਼ੱਤਰੀ ਦੇਸ਼ ਦੀ ਸੁਰੱਖਿਆ ਕਰਦੇ ਸਨ ਅਤੇ ਰਾਜ ਕਰਦੇ ਸਨ । ਵੈਸ਼ ਲੋਕ ਵਪਾਰ ਅਤੇ ਖੇਤੀ ਕਰਦੇ ਸਨ । ਹੇਠਲੀਆਂ ਜਾਤਾਂ ਦਾ ਕੰਮ ਉੱਪਰਲੀਆਂ ਤਿੰਨਾਂ ਜਾਤਾਂ ਦੀ ਸੇਵਾ ਕਰਨਾ ਹੁੰਦਾ ਸੀ । ਇਨ੍ਹਾਂ ਸਾਰਿਆਂ ਨੂੰ ਆਪਣੇ ਪਰੰਪਰਾਗਤ ਕੰਮ ਕਰਨੇ ਪੈਂਦੇ ਸਨ ।
ਪ੍ਰਸ਼ਨ 13.
ਜਾਤ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
- ਜਾਤ ਕਿੱਤੇ ਦਾ ਨਿਰਧਾਰਨ ਕਰਦੀ ਹੈ ।
- ਜਾਤ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ ।
- ਜਾਤ ਮਾਨਸਿਕ ਸੁਰੱਖਿਆ ਦਿੰਦੀ ਹੈ ।
- ਜਾਤ ਖੂਨ ਦੀ ਸ਼ੁੱਧਤਾ ਬਣਾਏ ਰੱਖਦੀ ਹੈ ।
- ਜਾਤ ਰਾਜਨੀਤਿਕ ਸਥਾਈਤਵ ਪ੍ਰਦਾਨ ਕਰਦੀ ਹੈ ।
- ਜਾਤ ਤਕਨੀਕੀ ਭੇਦਾਂ ਨੂੰ ਗੁਪਤ ਰੱਖਦੀ ਹੈ ।
- ਜਾਤ ਸਿੱਖਿਆ ਸੰਬੰਧੀ ਨਿਯਮਾਂ ਦਾ ਨਿਸ਼ਚਾ ਕਰਦੀ ਹੈ ।
ਪ੍ਰਸ਼ਨ 14.
ਜਾਤ ਇੱਕ ਬੰਦ ਸਮੂਹ ।
ਉੱਤਰ-
ਜੀ ਹਾਂ, ਜਾਤ ਇੱਕ ਬੰਦ ਸਮੂਹ ਹੈ । ਬੰਦ ਸਮੂਹ ਦਾ ਅਰਥ ਹੈ ਕਿ ਜਾਤ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ । ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ ਉਸੇ ਨਾਲ ਉਸ ਦੀ ਸਮਾਜਿਕ ਸਥਿਤੀ ਨਿਸ਼ਚਿਤ ਹੋ ਜਾਂਦੀ ਸੀ । ਵਿਅਕਤੀ ਆਪਣੀ ਜਾਤ ਨੂੰ ਛੱਡ ਨਹੀਂ ਸਕਦਾ ਅਤੇ ਨਾ ਹੀ ਬਦਲ ਸਕਦਾ ਹੈ । ਵਿਅਕਤੀ ਵਿੱਚ ਚਾਹੇ ਜਿੰਨੀ ਮਰਜ਼ੀ ਯੋਗਤਾ ਕਿਉਂ ਨਾ ਹੋਵੇ, ਚਾਹੇ ਉਹ ਜਿੰਨਾ ਮਰਜ਼ੀ ਉੱਚਾ ਅਤੇ ਅਮੀਰ ਕਿਉਂ ਨਾ ਹੋ ਜਾਵੇ ਉਹ ਆਪਣੀ ਜਾਤ ਨਹੀਂ ਬਦਲ ਸਕਦਾ । ਇਸ ਦੀ ਮੈਂਬਰਸ਼ਿਪ ਇੱਛੁਕ ਅਤੇ ਯੋਗਤਾ ਉੱਪਰ ਆਧਾਰਿਤ ਨਹੀਂ ਬਲਕਿ ਜਨਮ ਉੱਪਰ ਆਧਾਰਿਤ ਹੁੰਦੀ ਹੈ । ਇਸ ਤਰ੍ਹਾਂ ਇਹ ਇੱਕ ਬੰਦ ਸਮੂਹ ਹੈ ।
ਪ੍ਰਸ਼ਨ 15.
ਜਾਤ ਦੇ ਗੁਣ ਦੱਸੋ ।
ਜਾਂ
ਜਾਤ ਦੇ ਤਿੰਨ ਸਕਾਰਾਤਮਕ ਕੰਮ ।
ਉੱਤਰ-
- ਜਾਤ ਕਿਰਤ ਦੀ ਵੰਡ ਕਰਦੀ ਹੈ ।
- ਜਾਤ ਸਮਾਜਿਕ ਏਕਤਾ ਬਣਾਏ ਰੱਖਦੀ ਹੈ ।
- ਜਾਤ ਰਕਤ ਸ਼ੁੱਧਤਾ ਬਣਾਏ ਰੱਖਦੀ ਹੈ ।
- ਜਾਤ ਸਿੱਖਿਆ ਦੇ ਨਿਯਮ ਬਣਾਉਂਦੀ ਹੈ ।
- ਜਾਤ ਸਮਾਜ ਵਿੱਚ ਸਹਿਯੋਗ ਪੈਦਾ ਕਰਦੀ ਹੈ ।
- ਜਾਤ ਮਾਨਸਿਕ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ ।
ਪ੍ਰਸ਼ਨ 16.
ਜਾਤ ਚੇਤੰਨਤਾ ।
ਉੱਤਰ-
ਜਾਤ ਵਿਵਸਥਾ ਵਿੱਚ ਆਪਣੀ ਜਾਤ ਪ੍ਰਤੀ ਚੇਤਨਤਾ ਦੀ ਘਾਟ ਹੁੰਦੀ ਸੀ । ਇਹ ਤਾਂ ਵਰਗ ਵਿਵਸਥਾ ਵਿੱਚ ਪਾਈ ਜਾਂਦੀ ਸੀ । ਹਰੇਕ ਵਿਅਕਤੀ ਦੀ ਸਮਾਜਿਕ ਸਥਿਤੀ ਉਸਦੀ ਜਾਤ ਦੇ ਉੱਪਰ ਨਿਰਭਰ ਕਰਦੀ ਸੀ ਅਤੇ ਉਸ ਨੂੰ ਇਸ ਗੱਲ ਦਾ ਪਤਾ ਹੁੰਦਾ ਸੀ ਕਿ ਜਾਤ ਉਸ ਨੂੰ ਜਨਮ ਤੋਂ ਹੀ ਪ੍ਰਾਪਤ ਹੋ ਗਈ ਸੀ } ਜੇਕਰ ਕੋਈ ਉੱਚੀ ਜਾਤ ਵਿੱਚ ਪੈਦਾ ਹੋਇਆ ਸੀ ਤਾਂ ਉਸਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਜੇਕਰ ਕੋਈ ਨੀਵੀਂ ਜਾਤ ਵਿੱਚ ਪੈਦਾ ਹੋਇਆ ਸੀ ਤਾਂ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ । ਕੋਈ ਆਪਣੀ ਯੋਗਤਾ ਨਾਲ ਜਾਤ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ ਇਸ ਲਈ ਆਪਣੀ ਜਾਤ ਚੇਤਨਾ ਦੀ ਘਾਟ ਹੁੰਦੀ ਸੀ ਜਾਂ
ਪ੍ਰਸ਼ਨ 17.
ਜਾਤ ਵਿੱਚ ਤਬਦੀਲੀ ਦੇ ਕਾਰਨ ।
ਉੱਤਰ-
- ਸਮਾਜਿਕ ਸੁਧਾਰ ਲਹਿਰਾਂ ।
- ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਕਾਨੂੰਨਾਂ ਦਾ ਬਣਨਾ ।
- ਅੰਗਰੇਜ਼ਾਂ ਦਾ ਤਬਦੀਲੀ ਵਿੱਚ ਯੋਗਦਾਨ ।
- ਉਦਯੋਗੀਕਰਨ ਕਰਕੇ ਜਾਤ ਵਿੱਚ ਤਬਦੀਲੀ ।
- ਸਿੱਖਿਆ ਦੇ ਪ੍ਰਸਾਰ ਕਰਕੇ ।
- ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਵਿੱਚ ਸੁਧਾਰ ਕਰਕੇ ।
ਪ੍ਰਸ਼ਨ 18.
ਕੀ ਜਾਤ ਬਦਲ ਰਹੀ ਹੈ ?
ਜਾਂ
ਜਾਤ ਦਾ ਭਵਿੱਖ ।
ਉੱਤਰ-
ਜੀ ਹਾਂ, ਜਾਤ ਬਦਲ ਰਹੀ ਹੈ । ਹੁਣ ਜਾਤ ਦੀ ਥਾਂ ਪੈਸੇ ਨੂੰ ਮਹੱਤਵ ਦਿੱਤਾ ਜਾਂਦਾ ਹੈ । ਨੌਕਰੀਆਂ ਵਿੱਚ ਪੱਛੜੀਆਂ ਜਾਤਾਂ ਲਈ ਰਾਖਵੇਂਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ । ਹੁਣ ਵਿਅਕਤੀ ਕੋਈ ਵੀ ਕਿੱਤਾ ਅਪਣਾ ਸਕਦਾ ਹੈ । ਅੰਤਰ-ਜਾਤੀ ਵਿਆਹ ਸ਼ੁਰੂ ਹੋ ਗਏ ਹਨ । ਹੁਣ ਖਾਣ-ਪੀਣ ਦੇ ਨਿਯਮਾਂ ਵਿੱਚ ਕਾਫ਼ੀ ਤਬਦੀਲੀ ਆ ਗਈ ਹੈ । ਹੁਣ ਚੋਣਾਂ ਜਾਤ ਦੇ ਨਾਮ ਉੱਤੇ ਲੜੀਆਂ ਜਾਂਦੀਆਂ ਹਨ । ਇਸ ਤਰ੍ਹਾਂ ਇਨ੍ਹਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਜਾਤ ਬਦਲ ਰਹੀ ਹੈ ।
ਪ੍ਰਸ਼ਨ 19.
ਜਾਤ ਦੇ ਔਗੁਣ ।
ਉੱਤਰ-
- ਜਾਤ ਪ੍ਰਥਾ ਵਿੱਚ ਔਰਤਾਂ ਦੀ ਨੀਵੀਂ ਸਥਿਤੀ ਹੁੰਦੀ ਹੈ ।
- ਜਾਤ ਪ੍ਰਥਾ ਛੂਤਛਾਤ ਨੂੰ ਵਧਾਉਂਦੀ ਹੈ ।
- ਜਾਤ ਪ੍ਰਥਾ ਜਾਤੀਵਾਦ ਨੂੰ ਵਧਾਉਂਦੀ ਹੈ ।
- ਜਾਤ ਪ੍ਰਥਾ ਸੰਸਕ੍ਰਿਤਕ ਸੰਘਰਸ਼ ਵਧਾਉਂਦੀ ਹੈ ।
- ਜਾਤ ਪ੍ਰਥਾ ਸਮਾਜਿਕ ਏਕਤਾ ਅਤੇ ਗਤੀਸ਼ੀਲਤਾ ਨੂੰ ਰੋਕਦੀ ਹੈ ।
- ਜਾਤ ਵਿਵਸਥਾ ਕਾਰਜ ਕੁਸ਼ਲਤਾ ਵਿੱਚ ਰੁਕਾਵਟ ਪੈਦਾ ਕਰਦੀ ਹੈ ।
- ਹਿੰਦੂ ਸਮਾਜ ਵਿੱਚ ਗਿਰਾਵਟ ਜਾਤ ਪ੍ਰਥਾ ਕਰਕੇ ਆਈ ।
ਪ੍ਰਸ਼ਨ 20.
ਜਾਤ ਅਤੇ ਵਰਗ ਵਿੱਚ ਅੰਤਰ ।
ਉੱਤਰ-
- ਜਾਤ ਜਨਮ ਉੱਤੇ ਆਧਾਰਿਤ ਹੈ ਪਰ ਵਰਗ ਪੈਸੇ ਉੱਤੇ ਆਧਾਰਿਤ ਹੈ ।
- ਜਾਤ ਬਦਲੀ ਨਹੀਂ ਜਾ ਸਕਦੀ ਪਰ ਵਰਗ ਬਦਲਿਆ ਜਾ ਸਕਦਾ ਹੈ ।
- ਜਾਤ ਬੰਦ ਵਿਵਸਥਾ ਹੈ ਪਰ ਵਰਗ ਖੁੱਲ੍ਹੀ ਵਿਵਸਥਾ ਹੈ ।
- ਜਾਤ ਲੋਕਤੰਤਰ ਦੇ ਵਿਰੁੱਧ ਹੈ ਪਰ ਵਰਗੁ ਲੋਕਤੰਤਰ ਦੇ ਅਨੁਸਾਰ ਹੈ ।
- ਜਾਤ ਵਿੱਚ ਕਈ ਪਾਬੰਦੀਆਂ ਹੁੰਦੀਆਂ ਹਨ ਪਰ ਵਰਗ ਵਿੱਚ ਕੋਈ ਪਾਬੰਦੀਆਂ ਨਹੀਂ ਹਨ ।
- ਜਾਤ ਵਿੱਚ ਚੇਤਨਾ ਨਹੀਂ ਹੁੰਦੀ ਪਰ ਵਰਗ ਵਿੱਚ ਵਰਗ ਚੇਤਨਾ ਹੁੰਦੀ ਹੈ ।
ਪ੍ਰਸ਼ਨ 21.
ਵਰਗ ਵਿਵਸਥਾ ।
ਉੱਤਰ-
ਸ਼੍ਰੇਣੀ ਵਿਵਸਥਾ ਅਜਿਹੇ ਵਿਅਕਤੀਆਂ ਦਾ ਸਮੂਹ ਹੈ ਜਿਹੜੇ ਇਕ ਦੂਸਰੇ ਨੂੰ ਸਮਾਨ ਸਮਝਦੇ ਹਨ ਅਤੇ ਹਰ ਇਕ ਸ਼੍ਰੇਣੀ ਦੀ ਸਥਿਤੀ ਸਮਾਜ ਵਿਚ ਆਪਣੀ ਹੀ ਹੁੰਦੀ ਹੈ । ਇਸ ਦੇ ਅਨੁਸਾਰ ਸ਼੍ਰੇਣੀ ਦੇ ਹਰ ਇਕ ਮੈਂਬਰ ਨੂੰ ਕੁੱਝ ਵਿਸ਼ੇਸ਼ ਜ਼ਿੰਮੇਵਾਰੀਆਂ, ਅਧਿਕਾਰ ਅਤੇ ਸ਼ਕਤੀਆਂ ਵੀ ਪ੍ਰਾਪਤ ਹੁੰਦੀਆਂ ਹਨ । ਵਰਗ ਚੇਤਨਤਾ ਹੀ ਵਰਗ ਦੀ ਮੁੱਖ ਜ਼ਰੂਰਤ ਹੁੰਦੀ ਹੈ । ਵਰਗ ਦੇ ਵਿਚ ਵਿਅਕਤੀ ਆਪਣੇ ਆਪ ਨੂੰ ਕੁਝ ਹੋਰ ਮੈਂਬਰਾਂ ਕੋਲੋਂ ਉੱਚਾ ਅਤੇ ਨੀਵਾਂ ਸਮਝਦਾ ਹੈ ।
ਪ੍ਰਸ਼ਨ 22.
ਧਨ ਅਤੇ ਆਮਦਨ-ਵਰਗ ਵਿਵਸਥਾ ਦੇ ਨਿਰਧਾਰਣ ।
ਉੱਤਰ-
ਸਮਾਜ ਦੇ ਵਿਚ ਉੱਚੀ ਸ਼੍ਰੇਣੀ ਦੀ ਸਥਿਤੀ ਦਾ ਮੈਂਬਰ ਬਣਨ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ । ਪਰੰਤੁ ਪੈਸੇ ਦੇ ਨਾਲ ਵਿਅਕਤੀ ਆਪ ਉੱਚੀ ਸਥਿਤੀ ਪ੍ਰਾਪਤ ਨਹੀਂ ਕਰਦਾ ਪਰੰਤੂ ਉਸਦੀ ਅਗਲੀ ਪੀੜ੍ਹੀ ਲਈ ਉੱਚੀ ਸਥਿਤੀ ਯਕੀਨੀ ਹੋ ਜਾਂਦੀ ਹੈ । ਆਮਦਨ ਦੇ ਨਾਲ ਵੀ ਵਿਅਕਤੀ ਨੂੰ ਸਮਾਜ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਹੈ । ਪਰੰਤੂ ਇਸ ਲਈ ਇਹ ਵੇਖਣਾ ਜ਼ਰੂਰੀ ਹੈ ਕਿ ਵਿਅਕਤੀ ਦੀ ਆਮਦਨ ਇਮਾਨਦਾਰੀ ਦੀ ਹੈ ਜਾਂ ਕਾਲੇ ਧੰਦੇ ਦੁਆਰਾ ਪ੍ਰਾਪਤ ਹੈ ।
ਪ੍ਰਸ਼ਨ 23.
ਵਰਗ ਦੀ ਵੰਡ ਦੇ ਆਧਾਰ ।
ਉੱਤਰ-
- ਪਰਿਵਾਰ ਤੇ ਨਾਤੇਦਾਰੀ
- ਸੰਪੱਤੀ ਆਮਦਨੀ ਤੇ ਪੈਸਾ
- ਕਿੱਤਾ
- ਰਹਿਣ ਦੇ ਸਥਾਨ ਦੀ ਦਿਸ਼ਾ
- ਸਿੱਖਿਆ
- ਸ਼ਕਤੀ
- ਧਰਮ
- ਨਸਲ
- ਜਾਤ
- ਸਥਿਤੀ ਚਿੰਨ੍ਹ ।
ਪ੍ਰਸ਼ਨ 24.
ਜਾਤ ਤੇ ਵਰਗ ਵਿਚ ਅੰਤਰ ।
ਉੱਤਰ-
- ਜਾਤ ਜਨਮ ਉੱਤੇ ਆਧਾਰਿਤ ਹੁੰਦੀ ਹੈ ਪਰ ਵਰਗ ਦਾ ਆਧਾਰ ਕਰਮ ਹੁੰਦਾ ਹੈ ।
- ਜਾਤ ਦਾ ਕਿੱਤਾ ਨਿਸ਼ਚਿਤ ਹੁੰਦਾ ਹੈ ਪਰ ਵਰਗ ਦਾ ਨਹੀਂ ।
- ਜਾਤ ਮੈਂਬਰਸ਼ਿਪ ਤ ਹੁੰਦੀ ਹੈ ਪਰ ਵਰਗ ਦੀ ਮੈਂਬਰਸ਼ਿਪ ਅਰਜਿਤ ਹੁੰਦੀ ਹੈ ।
- ਜਾਤ ਬੰਦ ਵਿਵਸਥਾ ਹੈ ਪਰ ਵਰਗ ਖੁੱਲੀ ਵਿਵਸਥਾ ਹੈ ।
- ਜਾਤ ਵਿਚ ਕਈ ਪਾਬੰਦੀਆਂ ਹੁੰਦੀਆਂ ਹਨ ਪਰ ਵਰਗ ਵਿਚ ਨਹੀਂ ।
- ਜਾਤ ਵਿਚ ਚੇਤਨਤਾ ਨਹੀਂ ਹੁੰਦੀ ਪਰ ਵਰਗ ਵਿਚ ਚੇਤਨਤਾ ਹੁੰਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਸਮਾਜਿਕ ਸਤਰੀਕਰਨ ਦੇ ਪ੍ਰਮੁੱਖ ਆਧਾਰਾਂ ਦਾ ਵਰਣਨ ਕਰੋ ।
ਉੱਤਰ-
ਹਰ ਇੱਕ ਸਮਾਜ ਵਿੱਚ ਸਤਰੀਕਰਨ ਦੇ ਵੱਖ-ਵੱਖ ਲੱਛਣ ਹੁੰਦੇ ਹਨ ਕਿਉਂਕਿ ਇਹ ਸਮਾਜਿਕ ਕੀਮਤਾਂ ਤੇ ਪ੍ਰਮੁੱਖ ਵਿਚਾਰਧਾਰਾਵਾਂ ਉੱਤੇ ਆਧਾਰਿਤ ਹੁੰਦੀਆਂ ਹਨ, ਇਸ ਲਈ ਸਤਰੀਕਰਨ ਦੇ ਆਧਾਰ ਵੀ ਵੱਖ-ਵੱਖ ਹੁੰਦੇ ਹਨ ।
ਸਮਾਜਿਕ ਸਤਰੀਕਰਨ ਦੀ ਪ੍ਰਕਿਰਿਆ ਦਾ ਸਰੂਪ ਵੱਖ-ਵੱਖ ਸਮਾਜਾਂ ਵਿੱਚ ਵੱਖੋ ਵੱਖਰਾ ਪਾਇਆ ਜਾਂਦਾ ਹੈ । ਇਹ ਹਰ ਸਮਾਜ ਵਿੱਚ ਪਾਈਆਂ ਜਾਣ ਵਾਲੀਆਂ ਸਮਾਜਿਕ ਕੀਮਤਾਂ ਨਾਲ ਸੰਬੰਧਿਤ ਹੁੰਦਾ ਹੈ । ਇਸੇ ਕਰਕੇ ਸਮਾਜਿਕ ਸਤਰੀਕਰਨ ਦੇ ਆਧਾਰ ਵੀ ਕਈ ਹੁੰਦੇ ਹਨ । ਪਰੰਤੂ ਆਧਾਰਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ-
- ਜੈਵਿਕ ਆਧਾਰ (Biological Basis)
- ਸਮਾਜਿਕ-ਸੰਸਕ੍ਰਿਤਕ ਆਧਾਰ (Socio-Cultural Basis) ।
ਹੁਣ ਅਸੀਂ ਸਮਾਜਿਕ ਸਤਰੀਕਰਨ ਦੇ ਦੋਨੋਂ ਪ੍ਰਮੁੱਖ ਆਧਾਰਾਂ ਦਾ ਵਿਸਥਾਰਪੂਰਵਕ ਵਰਣਨ ਕਰਾਂਗੇ ਜੋ ਹੇਠ ਲਿਖੇ ਅਨੁਸਾਰ ਹੈ-
1. ਜੈਵਿਕ ਆਧਾਰ (Biological Basis) – ਜੈਵਿਕ ਆਧਾਰ ਉੱਤੇ ਸਮਾਜ ਵਿੱਚ ਵਿਅਕਤੀਆਂ ਨੂੰ ਉਨ੍ਹਾਂ ਦੇ ਜਨਮ ਦੇ ਆਧਾਰ ਉੱਤੇ ਉੱਚ ਤੇ ਨੀਚ ਸਥਾਨ ਦਿੱਤੇ ਜਾਂਦੇ ਹਨ । ਉਨ੍ਹਾਂ ਦੀ ਵਿਅਕਤੀਗਤ ਯੋਗਤਾ ਦਾ ਕੋਈ ਮੁੱਲ ਨਹੀਂ ਹੁੰਦਾ | ਆਮ ਸ਼ਬਦਾਂ ਵਿੱਚ ਸਮਾਜ ਦੇ ਵੱਖ-ਵੱਖ ਵਿਅਕਤੀਆਂ ਤੇ ਸਮੂਹਾਂ ਵਿੱਚ ਮਿਲਣ ਵਾਲੇ ਉਚ-ਨੀਚ ਦੇ ਸੰਬੰਧ ਜੀਵ-ਵਿਗਿਆਨਕ ਆਧਾਰਾਂ ਉੱਤੇ ਨਿਰਧਾਰਿਤ ਹੋ ਸਕਦੇ ਹਨ ।
ਸਮਾਜਿਕ ਸਤਰੀਕਰਨ ਦੇ ਜੈਵਿਕ ਆਧਾਰਾਂ ਦਾ ਸੰਬੰਧ ਵਿਅਕਤੀ ਦੇ ਜਨਮ ਨਾਲ ਹੁੰਦਾ ਹੈ । ਵਿਅਕਤੀ ਨੂੰ ਸਮਾਜ ਦੇ ਵਿੱਚ ਕਈ ਵਾਰੀ ਉੱਚੀ ਤੇ ਨੀਵੀਂ ਸਥਿਤੀ ਜਨਮ ਦੇ ਆਧਾਰ ਤੇ ਪ੍ਰਾਪਤ ਹੁੰਦੀ ਹੈ । ਹੇਠ ਲਿਖੇ ਕੁੱਝ ਜੈਵਿਕ ਆਧਾਰਾਂ ਦਾ ਵਰਣਨ ਵਿਸਥਾਰ ਨਾਲ ਕੀਤਾ ਜਾ ਰਿਹਾ ਹੈ-
(i) ਜਨਮ (Birth) – ਸਮਾਜ ਦੇ ਵਿੱਚ ਵਿਅਕਤੀ ਦੇ ਜਨਮ ਦੇ ਆਧਾਰ ਤੇ ਵੀ ਸਤਰੀਕਰਨ ਪਾਇਆ ਜਾਂਦਾ ਹੈ । ਜੇਕਰ ਅਸੀਂ ਪ੍ਰਾਚੀਨ ਭਾਰਤੀ ਹਿੰਦੂ ਸਮਾਜ ਦੀ ਸਮਾਜਿਕ ਪ੍ਰਣਾਲੀ ਉੱਪਰ ਧਿਆਨ ਮਾਰੀਏ ਤਾਂ ਅਸੀਂ ਕੀ ਵੇਖਦੇ ਹਾਂ ਕਿ ਜਨਮ ਦੇ ਆਧਾਰ ਤੇ ਹੀ ਸਮਾਜ ਵਿੱਚ ਵਿਅਕਤੀ ਨੂੰ ਉੱਚੀ-ਨੀਵੀਂ ਸਥਿਤੀ ਪ੍ਰਾਪਤ ਹੁੰਦੀ ਸੀ । ਜਿਹੜਾ ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ, ਉਸ ਨੂੰ ਉਸੇ ਜਾਤੀ ਨਾਲ ਜੋੜ ਦਿੱਤਾ ਜਾਂਦਾ ਸੀ ਅਤੇ ਇਸ ਜਨਮ ਤੇ ਆਧਾਰ ‘ਤੇ ਹੀ ਵਿਅਕਤੀ ਨੂੰ ਸਥਿਤੀ ਪ੍ਰਾਪਤ ਹੁੰਦੀ ਸੀ । ਵਿਅਕਤੀ ਆਪਣੀ ਮਿਹਨਤ ਅਤੇ ਯੋਗਤਾ ਦੇ ਆਧਾਰ ਤੇ ਵੀ ਆਪਣੀ ਜਾਤੀ ਨੂੰ ਬਦਲ ਨਹੀਂ ਸੀ ਸਕਦਾ । ਇਸ ਪ੍ਰਕਾਰ ਜਾਤੀ ਪ੍ਰਥਾ ਵਿੱਚ ਪਦਕੂਮ ਬਣਿਆਂ ਰਹਿੰਦਾ ਸੀ । ਇਸ ਵਿਵਰਣ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਵਿਅਕਤੀ ਨੂੰ ਸਮਾਜ ਦੇ ਵਿੱਚ ਸਥਿਤੀ ਉਸ ਦੀ ਇੱਛਾ ਜਾਂ ਯੋਗਤਾ ਮੁਤਾਬਿਕ ਨਹੀਂ ਪ੍ਰਾਪਤ ਹੁੰਦੀ ਸੀ । ਜਾਤੀ ਪ੍ਰਥਾ ਵਿੱਚ ਸਮਾਜਿਕ ਸਤਰੀਕਰਨ ਦੀ ਵਿਵਸਥਾ ਦਾ ਮੁੱਖ ਆਧਾਰ ਜਨਮ ਹੁੰਦਾ ਸੀ । ਇਸ ਜਨਮ ਦੇ ਆਧਾਰ ਤੇ ਹੀ ਵਿਅਕਤੀ ਨੂੰ ਉੱਚਾ ਤੇ ਨੀਵਾਂ ਸਥਾਨ ਸਮਾਜ ਵਿੱਚ ਪ੍ਰਾਪਤ ਹੁੰਦਾ ਸੀ ।
ਇਸ ਵਿੱਚ ਵਿਅਕਤੀ ਦੀ ਨਿੱਜੀ ਯੋਗਤਾ ਦਾ ਕੋਈ ਮਹੱਤਵ ਨਹੀਂ ਹੁੰਦਾ ਸੀ । ਨਿੱਜੀ ਯੋਗਤਾ ਨਾ ਤਾਂ ਜਾਤ ਬਦਲਣ ਵਿੱਚ ਸਹਾਇਕ ਹੋ ਸਕਦੀ ਸੀ ਤੇ ਨਾ ਹੀ ਆਪਣੀ ਸਥਿਤੀ ਨੂੰ ਉੱਚਾ ਚੁੱਕਣ ਲਈ । ਹੱਦ ਤੋਂ ਹੱਦ ਨਿੱਜੀ ਯੋਗਤਾ ਵਿਅਕਤੀ ਨੂੰ ਆਪਣੀ ਜਾਤੀ ਵਿੱਚ ਉੱਚਾ ਕਰ ਸਕਦੀ ਸੀ । ਆਪਣੀ ਜਾਤੀ ਵਿੱਚ ਉੱਚਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਤੋਂ ਉੱਪਰਲੀ ਜਾਤੀ ਤੋਂ ਨੀਵਾਂ ਹੀ ਰਹੇਗਾ । ਜਾਤ ਸਤਰੀਕਰਨ ਵਿੱਚ ਵਿਅਕਤੀ ਦੀ ਸਮਾਜਿਕ ਸਥਿਤੀ ਉਨ੍ਹਾਂ ਦੀ ਯੋਗਤਾ ਉੱਪਰ ਨਿਰਧਾਰਿਤ ਨਹੀਂ ਹੁੰਦੀ ਬਲਕਿ ਵਿਅਕਤੀ ਦੇ ਜਨਮ ਦੇ ਆਧਾਰ ਉੱਤੇ ਨਿਰਧਾਰਿਤ ਹੁੰਦਾ ਹੈ । ਅੱਜ ਵੀ ਭਾਰਤੀ ਪੇਂਡੂ ਸਮਾਜਾਂ ਵਿੱਚ ਜਾਤ ਦੇ ਆਧਾਰ ਉੱਤੇ ਸਤਰੀਕ੍ਰਿਤ ਜੀਵਨ ਮਿਲਦਾ ਹੈ ।
(ii) ਉਮਰ (Age) – ਜਾਨਸਨ ਤੋਂ ਬਾਅਦ ਉਮਰ ਦੇ ਆਧਾਰ ਉੱਤੇ ਸਮਾਜਿਕ ਸਤਰੀਕਰਨ ਵੀ ਪਾਇਆ ਜਾਂਦਾ ਹੈ । ਪ੍ਰਸਿੱਧ ਸਮਾਜ ਵਿਗਿਆਨੀ ਹੈ. ਐਮ. ਜਾਨਸਨ ਨੇ ਆਪਣੀ ਕਿਤਾਬ ‘ਸਮਾਜ-ਵਿਗਿਆਨ’ (Sociology) ਵਿੱਚ ਵਿਅਕਤੀ ਦੀ ਉਮਰ ਦੀਆਂ ਵੱਖ-ਵੱਖ ਅਵਸਥਾਵਾਂ ਦਿੱਤੀਆਂ ਹਨ-
- ਬਾਲ ਅਵਸਥਾ (Childhood Stage)
- ਕਿਸ਼ੋਰ ਅਵਸਥਾ (Adolscence Stage)
- ਜਵਾਨ ਅਵਸਥਾ (Adult Stage)
- ਬਜ਼ੁਰਗ ਅਵਸਥਾ (Old Stage)
ਹੋਰ ਕਈ ਵਿਗਿਆਨੀਆਂ ਨੇ ਵੀ ਉਮਰ ਦੇ ਆਧਾਰ ਤੇ ਵਿਅਕਤੀ ਦੀਆਂ ਵੱਖ-ਵੱਖ ਅਵਸਥਾਵਾਂ ਦਿੱਤੀਆਂ ਹਨ । ਕਿਸੇ ਵੀ ਸਮਾਜ ਦੇ ਵਿੱਚ ਛੋਟੇ ਬੱਚੇ ਦੀ ਸਥਿਤੀ ਉੱਚੀ ਨਹੀਂ ਹੁੰਦੀ, ਕਿਉਂਕਿ ਉਸ ਦੀ ਬੁੱਧੀ ਦਾ ਵਿਕਾਸ ਨਹੀਂ ਹੋਇਆ ਹੁੰਦਾ । ਬੱਚਾ ਜਿਵੇਂ-ਜਿਵੇਂ ਵੱਡਾ ਹੁੰਦਾ ਹੈ ਤਿਵੇਂ-ਤਿਵੇਂ ਉਸ ਦੀ ਬੁੱਧੀ ਦਾ ਵਿਕਾਸ ਹੋਇਆ ਹੁੰਦਾ ਹੈ । ਬੁੱਧੀ ਦੇ ਵਿਕਾਸ ਦੇ ਨਾਲ ਉਸ ਵਿੱਚ Maturity ਆਉਂਦੀ ਹੈ । ਇਸੇ ਕਰਕੇ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ । ਭਾਰਤ ਸਰਕਾਰ ਵਿੱਚ ਵੀ ਜੇਕਰ ਅਸੀਂ ਦੇਖੀਏ ਤਾਂ ਵਧੇਰੇ ਗਿਣਤੀ ਵੱਡੀ ਉਮਰ ਦੇ ਲੋਕਾਂ ਦੀ ਹੈ । ਰਾਸ਼ਟਰਪਤੀ ਬਣਨ ਦੇ ਲਈ ਵੀ ਸੰਵਿਧਾਨ ਨੇ ਉਮਰ ਨਿਸ਼ਚਿਤ ਕੀਤੀ ਹੁੰਦੀ ਹੈ । ਭਾਰਤ ਵਿੱਚ ਇਹ ਉਮਰ 35 ਸਾਲਾਂ ਦੀ ਹੈ । ਜੇਕਰ ਅਸੀਂ ਪ੍ਰਾਚੀਨ ਭਾਰਤੀ ਸਮਾਜ ਦੀ ਪਰਿਵਾਰਿਕ ਪ੍ਰਣਾਲੀ ਵੱਲ ਧਿਆਨ ਕਰੀਏ ਤਾਂ ਅਸੀਂ ਕੀ ਮਹਿਸੂਸ ਕਰਦੇ ਹਾਂ ਕਿ ਵੱਡੀ ਉਮਰ ਦੇ ਵਿਅਕਤੀਆਂ ਦਾ ਹੀ ਪਰਿਵਾਰ ਉੱਪਰ ਨਿਯੰਤਰਣ ਹੁੰਦਾ ਸੀ ।
ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ 18 ਸਾਲ ਦੇ ਵਿਅਕਤੀ ਨੂੰ ਹੀ ਪ੍ਰਾਪਤ ਹੈ । ਪਰੰਤੂ ਆਧੁਨਿਕ ਸਮਾਜ ਦੇ ਵਿੱਚ ਭਾਰਤ ਸਰਕਾਰ ਨੇ ਕੁਝ ਉਮਰ ਦੇ ਸੰਬੰਧ ਵਿੱਚ ਪਰਿਵਰਤਨ ਲਿਆਂਦੇ ਹਨ । ਜਿਵੇਂ ਆਸਾਮ ਦੇ ਵਿੱਚ ਮੁੱਖ ਮੰਤਰੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਬਣੇ । ਵੋਟਾਂ ਦੇ ਸੰਬੰਧ ਵਿੱਚ ਵੀ ਭਾਰਤ ਸਰਕਾਰ ਨੇ ਪੁਰਾਣੀ 21 ਸਾਲ ਦੀ ਉਮਰ ਨੂੰ ਘਟਾ ਕੇ 18 ਸਾਲ ਤੱਕ ਦੀ ਕੀਤੀ ਹੈ । ਉਂਝ ਵੀ ਲੋਕ ਬਜ਼ੁਰਗ ਵਿਅਕਤੀ ਨਾਲੋਂ ਜਵਾਨ ਵਿਅਕਤੀ ਨੂੰ ਰਾਜਨੀਤੀ ਵਿੱਚ ਲਿਆਉਣ ਲੱਗ ਪਏ ਹਨ ।
ਪਰੰਤੁ ਰਾਜਨੀਤੀ ਚਲਾਉਣ ਲਈ ਬਜ਼ੁਰਗ ਲੋਕ ਇੱਕ ਥੰਮ ਹਨ । ਇਹ ਹੀ ਜਵਾਨ ਪੀੜੀ ਨੂੰ ਤਿਆਰ ਕਰਦੇ ਹਨ । ਇਸ ਪ੍ਰਕਾਰ ਸਰਕਾਰ ਨੇ ਵਿਆਹ ਦੀ ਸੰਸਥਾ ਵਿੱਚ ਪ੍ਰਵੇਸ਼ ਕਰਨ ਦੇ ਲਈ ਵਿਅਕਤੀ ਦੀ ਉਮਰ ਨਿਸ਼ਚਿਤ ਕਰ ਦਿੱਤੀ ਹੈ। ਤਾਂ ਕਿ ਬਾਲ ਵਿਆਹ ਦੀ ਪ੍ਰਥਾ ਨੂੰ ਰੋਕਿਆ ਜਾ ਸਕੇ ! ਐਲ. ਸਾਈਮਨਸ ਦੇ ਅਨੁਸਾਰ, ਲਗਭਗ ਸੰਸਾਰ ਦੇ ਸਾਰੇ ਸਮਾਜਾਂ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਸਥਿਤੀ ਇੱਜ਼ਤ ਵਾਲੀ ਹੁੰਦੀ ਹੈ | ਕਈ ਕਬੀਲਿਆਂ ਵਿੱਚ ਜ਼ਿਆਦਾ ਉਮਰ ਦੇ ਲੋਕਾਂ ਦੀ ਕੌਂਸਲ ਬਣਾਈ ਜਾਂਦੀ ਹੈ, ਜਿਸ ਦੇ ਦੁਆਰਾ ਸਮਾਜ ਵਿੱਚ ਮਹੱਤਵਪੂਰਨ ਫ਼ੈਸਲੇ ਲਏ ਜਾਂਦੇ ਹਨ । ਆਸਟ੍ਰੇਲੀਆ ਦੇ ਕਬੀਲਿਆਂ ਦੇ ਵਿੱਚ ਪ੍ਰਸ਼ਾਸਨੀ ਅਧਿਕਾਰ ਵੱਡੀ ਉਮਰ ਦੇ ਵਿਅਕਤੀਆਂ ਦਾ ਹੀ ਸਵੀਕਾਰ ਕੀਤਾ ਜਾਂਦਾ ਹੈ ।
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵੱਖ-ਵੱਖ ਪਦਾਂ ਤੇ ਜ਼ਿੰਮੇਵਾਰੀਆਂ ਨੂੰ ਨਿਰਧਾਰਿਤ ਕਰਨ ਲਈ ਉਮਰ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ । ਕਿਸੇ ਵੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਵਾਲੇ ਕੰਮ ਨੂੰ ਨਾ ਤਾਂ ਬੱਚੇ ਨੂੰ ਦਿੱਤਾ ਜਾਵੇਗਾ ਤੇ ਨਾ ਹੀ ਜਵਾਨ ਨੂੰ । ਉਹ ਤਾਂ ਕਿਸੇ ਤਜਰਬੇਕਾਰ ਵਿਅਕਤੀ ਨੂੰ ਹੀ ਦਿੱਤਾ ਜਾਵੇਗਾ ਤੇ ਤਜ਼ਰਬਾ ਉਮਰ ਦੇ ਨਾਲ-ਨਾਲ ਹੀ ਆਉਂਦਾ ਹੈ । ਇਸੇ ਵਾਸਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਐਮ.ਪੀ. ਬਣਨ ਵਾਸਤੇ ਅਤੇ ਇੱਥੋਂ ਤੱਕ ਕਿ ਵੋਟ ਦੇਣ ਵਾਸਤੇ ਵੀ ਉਮਰ ਨਿਸ਼ਚਿਤ ਕਰ ਦਿੱਤੀ ਗਈ ਹੈ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਉਮਰ ਵੱਧਣ ਦੇ ਨਾਲ-ਨਾਲ ਸਿਆਣਪ ਵੀ ਵੱਧਦੀ ਹੈ ਅਤੇ ਤਜਰਬਾ ਵੀ ਵੱਧਦਾ ਹੈ ।
(iii) ਲਿੰਗ (Sex) – ਲਿੰਗ ਵੀ ਸਤਰੀਕਰਨ ਦਾ ਆਧਾਰ ਹੁੰਦਾ ਹੈ । ਲਿੰਗ ਦੇ ਆਧਾਰ ਤੇ ਭੇਦ-ਆਦਮੀ ਅਤੇ ਔਰਤ ਦਾ ਹੀ ਹੁੰਦਾ ਹੈ । ਜੇਕਰ ਅਸੀਂ ਸ਼ੁਰੂ ਦੇ ਸਮਾਜਾਂ ਦਾ ਜ਼ਿਕਰ ਕਰੀਏ ਤਾਂ ਉਨ੍ਹਾਂ ਸਮਾਜਾਂ ਦੀ ਵੰਡ ਕੇਵਲ ਲਿੰਗ ਦੇ ਆਧਾਰ ਤੇ ਹੀ ਹੁੰਦੀ ਸੀ । ਔਰਤਾਂ ਘਰ ਦਾ ਕੰਮ ਕਰਦੀਆਂ ਅਤੇ ਆਦਮੀ ਘਰੋਂ ਬਾਹਰ ਜਾ ਕੇ ਖਾਣ-ਪੀਣ ਲਈ ਵਸਤਾਂ ਇਕੱਠੀਆਂ ਕਰਦੇ ਸਨ ।
ਸੱਤਾ ਦੇ ਆਧਾਰ ਤੇ ਪਰਿਵਾਰਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ-
- ਪਿੱਤਰਸਾਤਮਕ ਪਰਿਵਾਰ (Patriarchal family)
- ਮਾਤਰਸੜਾਤਮਕ ਪਰਿਵਾਰ (Matriarchal family) ।
ਇਹ ਦੋਨੋਂ ਤਰ੍ਹਾਂ ਦੇ ਪਰਿਵਾਰਾਂ ਦੀ ਕਿਸਮ ਲਿੰਗ ਦੇ ਆਧਾਰ ‘ਤੇ ਹੀ ਪਾਈ ਜਾਂਦੀ ਸੀ । ਪਿੱਤਰਸੜਾਤਮਕ ਪਰਿਵਾਰ ਵਿੱਚ ਪਿਤਾ ਦੀ ਸੜਾ ਮਹੱਤਵਪੂਰਨ ਸੀ । ਪਰਿਵਾਰ ਪਿਤਾ ਦੇ ਨਿਯੰਤਰਣ ਹੇਠ ਰਹਿੰਦਾ ਸੀ । ਪਰ ਮਾਤਰ ਸੜਾਤਮਕ ਪਰਿਵਾਰ ਵਿੱਚ ਪਰਿਵਾਰ ਉੱਪਰ ਨਿਯੰਤਰਣ ਮਾਤਾ ਦਾ ਹੀ ਹੁੰਦਾ ਸੀ । ਜੇਕਰ ਅਸੀਂ ਵੈਸੇ ਪ੍ਰਾਚੀਨ ਹਿੰਦੂ ਸਮਾਜ ਦਾ ਵਰਣਨ ਕਰੀਏ ਤਾਂ ਲਿੰਗ ਦੇ ਆਧਾਰ ਤੇ ਆਦਮੀ ਦੀ ਸਥਿਤੀ ਸਮਾਜ ਵਿੱਚ ਉੱਚੀ ਹੁੰਦੀ ਸੀ । ਲਿੰਗ ਦੇ ਆਧਾਰ ਤੇ ਆਦਮੀ ਅਤੇ ਔਰਤ ਦੇ ਕੰਮਾਂ ਵਿੱਚ ਵੀ ਭਿੰਨਤਾ ਪਾਈ ਜਾਂਦੀ ਸੀ । ਲਿੰਗ ਦੇ ਆਧਾਰ ਤੇ ਪਾਈ ਜਾਣ ਵਾਲੀ ਭਿੰਨਤਾ ਅਜੇ ਵੀ ਆਧੁਨਿਕ ਸਮਾਜਾਂ ਵਿੱਚ ਕੁਝ ਹੱਦ ਤੱਕ ਵਿਕਸਿਤ ਹੈ । ਭਾਵੇਂ ਸਰਕਾਰ ਨੇ ਯਤਨ ਕਰਕੇ ਔਰਤਾਂ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ ।
ਸਿੱਖਿਆ ਦੇ ਖੇਤਰ ਵਿੱਚ ਵੀ ਔਰਤਾਂ ਨੂੰ ਕੁੱਝ ਰਾਜਾਂ ਵਿੱਚ ਮੁਫਤ ਸਿੱਖਿਆ ਪ੍ਰਾਪਤ ਹੋ ਰਹੀ ਹੈ । ਪਰੰਤੂ ਕੁੱਝ ਕੁ ਫ਼ਰਕ ਅਜੇ ਵੀ ਨਜ਼ਰ ਆਉਂਦਾ ਹੈ । ਪੱਛਮੀ ਦੇਸ਼ਾਂ ਵਿੱਚ ਭਾਵੇਂ ਔਰਤ ਤੇ ਆਦਮੀ ਨੂੰ ਹਰ ਖੇਤਰ ਵਿੱਚ ਬਰਾਬਰ ਸਮਝਿਆ ਜਾਂਦਾ ਰਿਹਾ ਹੈ ਪਰੰਤੁ ਅਮਰੀਕਾ ਵਿਚ ਰਾਸ਼ਟਰਪਤੀ ਦੀ ਪਦਵੀ ਔਰਤ ਨਹੀਂ ਸੰਭਾਲ ਸਕਦੀ ( ਆਦਮੀ ਅਤੇ ਔਰਤ ਦੀਆਂ ਕੁਝ ਭੂਮਿਕਾਵਾਂ ਤਾਂ ਕੁਦਰਤੀ ਤੌਰ ਤੇ ਹੀ ਵੱਖਰੀਆਂ ਹੁੰਦੀਆਂ ਹਨ, ਜਿਵੇਂ ਬੱਚੇ ਨੂੰ ਜਨਮ ਦੇਣ ਦਾ ਕੰਮ ਔਰਤ ਦਾ ਹੀ ਹੁੰਦਾ ਹੈ, ਆਦਿ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਲਿੰਗ ਵੀ ਸਤਰੀਕਰਨ ਦਾ ਬਹੁਤ ਹੀ ਪੁਰਾਣਾ ਆਧਾਰ ਰਿਹਾ ਹੈ ਜਿਸ ਦੇ ਦੁਆਰਾ ਸਮਾਜ ਵਿੱਚ ਆਦਮੀ ਅਤੇ ਔਰਤ ਦੀ ਸਥਿਤੀ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ ।
(iv) ਨਸਲ (Race) – ਸਮਾਜਿਕ ਸਤਰੀਕਰਨ ਦੀ ਪ੍ਰਕਿਰਿਆ ਦਾ ਆਧਾਰ ਨਸਲ ਵੀ ਰਹੀ ਹੈ । ਨਸਲ ਦੇ ਆਧਾਰ ਤੇ ਸਮਾਜ ਨੂੰ ਵਿਭਿੰਨ ਸਮੂਹਾਂ ਵਿੱਚ ਵੰਡਿਆ ਹੁੰਦਾ ਹੈ । ਮੁੱਖ ਤੌਰ ਉੱਤੇ ਮਨੁੱਖੀ ਜਾਤੀ ਦੀਆਂ ਤਿੰਨ ਨਸਲਾਂ ਪਾਈਆਂ ਗਈਆਂ ਹਨ-
- ਕਾਕੇਸ਼ੀਅਨ (Caucasion)
- ਮੰਗੋਲਾਈਡ (Mangoloid)
- ਨੀਗਰੋਆਈਡ (Negroid)
ਇਨ੍ਹਾਂ ਤਿੰਨੋਂ ਨਸਲਾਂ ਵਿੱਚ ਪਦਮ (Hierarchy) ਦੀ ਵਿਵਸਥਾ ਪਾਈ ਜਾਂਦੀ ਹੈ । ਚਿੱਟੀ ਨਸਲ ਕਾਕੇਸ਼ੀਅਨ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਹੁੰਦਾ ਹੈ ਤੇ ਪੀਲੀ ਨਸਲ ਮੰਗੋਲਾਈਡ ਦਾ ਸਥਾਨ ਮੱਧਮ ਤੇ ਕਾਲੀ ਨਸਲ ਨੀਗਰੋਆਈਡ ਦੀ ਸਮਾਜ ਵਿੱਚ ਸਭ ਤੋਂ ਨੀਵੀਂ ਸਥਿਤੀ ਹੁੰਦੀ ਸੀ । ਅਮਰੀਕਾ ਦੇ ਵਿੱਚ ਅਜੇ ਵੀ ਕਾਲੀ ਨਸਲ ਦੀ ਤੁਲਨਾ ਵਿੱਚ ਚਿੱਟੀ ਨਸਲ ਦੇ ਲੋਕਾਂ ਨੂੰ ਉੱਤਮ ਮੰਨਿਆ ਜਾਂਦਾ ਹੈ । ਚਿੱਟੀ ਨਸਲ ਦੇ ਵਿਅਕਤੀ ਆਪਣੇ ਬੱਚਿਆਂ ਨੂੰ ਅਲੱਗ ਸਕੂਲਾਂ ਵਿੱਚ ਪੜ੍ਹਨ ਲਈ ਭੇਜਦੇ ਸਨ । ਇੱਥੋਂ ਤੱਕ ਇਹ ਉਪਰੋਕਤ ਨਸਲਾਂ ਦੇ ਵਿਅਕਤੀ ਆਪਸ ਵਿੱਚ ਵਿਆਹ ਸ਼ਾਦੀਆਂ ਵੀ ਨਹੀਂ ਸਨ ਕਰਦੇ ਆਧੁਨਿਕ ਸਮਾਜ ਦੇ ਵਿੱਚ ਵਿਭਿੰਨ ਨਸਲਾਂ ਵਿੱਚ ਪਾਈ ਜਾਣ ਵਾਲੀ ਭਿੰਨਤਾ ਵਿੱਚ ਕੁਝ ਪਰਿਵਰਤਨ ਆ ਗਏ ਹਨ ਪਰੰਤੂ ਫਿਰ ਵੀ ਨਸਲ ਸਮਾਜਿਕ ਸਤਰੀਕਰਨੇ ਦਾ ਇੱਕ ਆਧਾਰ ਬਣੀ ਹੋਈ ਹੈ ।
ਨਸਲ ਸ਼ੇਸ਼ਟਤਾ ਦੇ ਆਧਾਰ ਉੱਤੇ ਗੋਰੇ ਕਾਲਿਆਂ ਨਾਲ ਵਿਆਹ ਨਹੀਂ ਕਰਵਾਉਂਦੇ 1 ਕਾਲਿਆਂ ਨਾਲ ਗੋਰੇ ਬਹੁਤ ਸਾਰੇ ਭੇਦਭਾਵ ਕਰਦੇ ਹਨ । ਇਸ ਤਰ੍ਹਾਂ ਸਪੱਸ਼ਟ ਹੈ ਕਿ ਨਸਲ ਦੇ ਆਧਾਰ ਉੱਤੇ ਗੋਰੇ ਤੇ ਕਾਲੇ ਲੋਕਾਂ ਦੇ ਰਹਿਣ-ਸਹਿਣ, ਸੁਵਿਧਾਵਾਂ ਤੇ ਵਿਸ਼ੇਸ਼ ਅਧਿਕਾਰਾਂ ਵਿੱਚ ਭੇਦ ਪਾਇਆ ਜਾਂਦਾ ਹੈ । ਅੱਜ ਹੀ ਅਸੀਂ ਪੱਛਮੀ ਦੇਸ਼ਾਂ ਦੇ ਆਧਾਰ ਉੱਤੇ ਭੇਦ ਦੇਖ ਸਕਦੇ ਹਾਂ । ਗੋਰੇ ਲੋਕ ਏਸ਼ੀਅਨ ਲੋਕਾਂ ਨਾਲ ਇਸੇ ਆਧਾਰ ਉੱਤੇ ਬਹੁਤ ਵਿਤਕਰਾ ਕਰਦੇ ਹਨ ਕਿਉਂਕਿ ਉਹ ਆਪਣੇ ਆਪ ਨੂੰ ਕਾਲਿਆਂ ਤੋਂ ਉੱਚਾ ਸਮਝਦੇ ਹਨ ।
2. ਸਮਾਜਿਕ ਸੰਸਕ੍ਰਿਤਕ ਆਧਾਰ (Socio Cultural basis) – ਸਿਰਫ਼ ਜੈਵਿਕ ਆਧਾਰ ਉੱਤੇ ਹੀ ਨਹੀਂ ਬਲਕਿ ਸਮਾਜਿਕ ਸੰਸਕ੍ਰਿਤਕ ਆਧਾਰਾਂ ਉੱਤੇ ਵੀ ਸਮਾਜ ਵਿੱਚ ਸਤਰੀਕਰਨ ਪਾਇਆ ਜਾਂਦਾ ਹੈ । ਸਮਾਜਿਕ ਸੰਸਕ੍ਰਿਤਕ ਆਧਾਰ ਕਈ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਵਰਣਨ ਹੇਠਾਂ ਲਿਖਿਆ ਹੈ-
(i) ਕਿੱਤੇ ਦਾ ਆਧਾਰ (Basis of Occupation) – ਕਿੱਤੇ ਦੇ ਆਧਾਰ ਤੇ ਸਮਾਜ ਨੂੰ ਵਿਭਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ । ਕੁਝ ਕਿੱਤੇ ਸਮਾਜ ਵਿੱਚ ਮਹੱਤਵਪੂਰਨ ਸਮਝੇ ਜਾਂਦੇ ਹਨ ਤੇ ਕੁਝ ਘੱਟ ਮਹੱਤਵਪੂਰਨ । ਵਰਣ ਵਿਵਸਥਾ ਵਿੱਚ ਸਮਾਜ ਵਿੱਚ ਸਤਰੀਕਰਨ ਕਿੱਤੇ ਦੇ ਆਧਾਰ ‘ਤੇ ਹੀ ਹੁੰਦਾ ਸੀ । ਵਿਅਕਤੀ ਜਿਹੜੇ ਕਿੱਤੇ ਨੂੰ ਅਪਣਾਉਂਦਾ ਸੀ ਉਸ ਨੂੰ ਉਸੀ ਕਿੱਤੇ ਮੁਤਾਬਿਕ ਸਮਾਜ ਵਿੱਚ ਸਥਿਤੀ ਪ੍ਰਾਪਤ ਹੋ ਜਾਂਦੀ ਸੀ । ਜਿਵੇਂ ਜਿਹੜਾ ਵਿਅਕਤੀ ਵੇਦਾਂ ਆਦਿ ਦੀ ਸਿੱਖਿਆ ਪ੍ਰਾਪਤ ਕਰਕੇ ਲੋਕਾਂ ਨੂੰ ਸਿੱਖਿਅਤ ਕਰਨ ਦਾ ਕਿੱਤਾ ਅਪਨਾਉਣਾ ਸ਼ੁਰੂ ਕਰ ਦਿੰਦਾ ਸੀ ਤਾਂ ਉਸ ਨੂੰ ਬ੍ਰਾਹਮਣ ਵਰਣ ਵਿੱਚ ਸ਼ਾਮਲ ਕਰ ਲਿਆ ਜਾਂਦਾ ਸੀ । ਕਿੱਤਾ ਅਪਨਾਉਣ ਦੀ ਇੱਛਾ ਵਿਅਕਤੀ ਦੀ ਆਪਣੀ ਹੁੰਦੀ ਸੀ । ਕਿੰਗਸਲੇ ਡੇਵਿਸ ਦੇ ਅਨੁਸਾਰ ਵਿਸ਼ੇਸ਼ ਕਿੱਤੇ ਲਈ ਯੋਗ ਵਿਅਕਤੀਆਂ ਦੀ ਪ੍ਰਾਪਤੀ ਉਸ ਕਿੱਤੇ ਦੀ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ । ਕਈ ਸਮਾਜ ਵਿਗਿਆਨੀਆਂ ਨੇ ਕਿੱਤੇ ਨੂੰ ਹੀ ਸਮਾਜਿਕ ਸਤਰੀਕਰਨ ਦਾ ਮੁੱਖ ਆਧਾਰ ਮੰਨਿਆ ਹੈ ।
ਆਧੁਨਿਕ ਸਮਾਜ ਦੇ ਵਿੱਚ ਵਿਅਕਤੀ ਜਿਸ ਪ੍ਰਕਾਰ ਦੀ ਯੋਗਤਾ ਰੱਖਦਾ ਹੈ ਉਹ ਉਸੇ ਤਰ੍ਹਾਂ ਦਾ ਕਿੱਤਾ ਅਪਣਾ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਆਧੁਨਿਕ ਭਾਰਤੀ ਸਮਾਜ ਦੇ ਵਿੱਚ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਆਦਿ ਦੇ ਕਿੱਤੇ ਨੂੰ ਕਲਰਕ, ਸੁਪਰਡੈਂਟ ਆਦਿ ਦੇ ਕਿੱਤੇ ਨਾਲੋਂ ਉੱਤਮ ਸਥਾਨ ਪ੍ਰਾਪਤ ਹੁੰਦਾ ਹੈ । ਜਿਹੜੇ ਕਿੱਤੇ ਸਮਾਜ ਦੇ ਲਈ ਨਿਯੰਤਰਣ ਰੱਖਣ ਲਈ ਬਹੁਤ ਮਹੱਤਵਪੂਰਨ ਸਮਝੇ ਜਾਂਦੇ ਹਨ, ਉਨ੍ਹਾਂ ਕਿੱਤਿਆਂ ਨੂੰ ਵੀ ਸਮਾਜ ਵਿੱਚ ਉੱਚੀ ਸਮਾਜਿਕ ਸਥਿਤੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਵਿਭਿੰਨ ਕਿੱਤਿਆਂ, ਗੁਣਾਂ ਜਾਂ ਔਗੁਣਾਂ ਆਦਿ ਨੂੰ ਪਰਖ ਕੇ ਸਮਾਜ ਵਿੱਚ ਉਨ੍ਹਾਂ ਨੂੰ ਸਥਿਤੀ ਪ੍ਰਾਪਤ ਹੁੰਦੀ ਹੈ ।
(i) ਰਾਜਨੀਤਿਕ ਆਧਾਰ (Political base) – ਰਾਜਨੀਤਿਕ ਆਧਾਰ ਤੇ ਤਾਂ ਹਰ ਸਮਾਜ ਵਿਚ ਵੱਖੋ ਵੱਖਰਾ ਸਤਰੀਕਰਨ ਪਾਇਆ ਜਾਂਦਾ ਹੈ । ਭਾਰਤੀ ਸਮਾਜ ਵਿੱਚ ਵੀ ਰਾਜਨੀਤਿਕ ਸਤਰੀਕਰਨ ਦਾ ਆਧਾਰ ਪਾਇਆ ਜਾਂਦਾ ਹੈ । ਭਾਰਤ ਵਿੱਚ ਵੰਸ਼ ਦੇ ਆਧਾਰ ਤੇ ਰਾਜਨੀਤਿਕ ਵਿਵਸਥਾ ਮਹੱਤਵਪੂਰਨ ਰਹੀ ਹੈ । ਭਾਰਤ ਇੱਕ ਲੋਕਤੰਤਰੀ ਸਮਾਜ ਹੈ । ਇਸ ਵਿੱਚ ਰਾਜਨੀਤੀ ਦੀ ਮੁੱਖ ਸ਼ਕਤੀ ਰਾਸ਼ਟਰਪਤੀ ਕੋਲ ਹੁੰਦੀ ਹੈ । ਉਪ ਰਾਸ਼ਟਰਪਤੀ ਦੀ ਸਥਿਤੀ ਉਸ ਤੋਂ ਨੀਵੀਂ ਹੁੰਦੀ ਹੈ । ਹਰ ਇਕ ਸਮਾਜ ਦੇ ਵਿੱਚ ਦੋ ਵਰਗ ਪਾਏ ਜਾਂਦੇ ਹਨ-
- ਸ਼ਾਸਕ ਵਰਗ (Ruling Class)
- ਸ਼ਾਸਿਤ ਵਰਗ (Supressed Class) ।
ਸ਼ਾਸਕ ਵਰਗ ਦੀ ਸਥਿਤੀ ਸ਼ਾਸਿਤ ਵਰਗ ਤੋਂ ਉੱਚੀ ਹੁੰਦੀ ਹੈ । ਪ੍ਰਸ਼ਾਸਨਿਕ ਵਿਵਸਥਾ ਦੇ ਵਿੱਚ ਵਿਭਿੰਨ ਅਫ਼ਸਰਾਂ ਨੂੰ ਉਨ੍ਹਾਂ ਦੀ ਨੌਕਰੀ ਦੇ ਸਰੂਪ ਅਨੁਸਾਰ ਹੀ ਸਥਿਤੀ ਪ੍ਰਾਪਤ ਹੁੰਦੀ ਹੈ । ਪ੍ਰਸਿੱਧ ਸਮਾਜ ਵਿਗਿਆਨੀ ਸੋਰੋਕਿਨ (Sorokin) ਦੇ ਅਨੁਸਾਰ, ਜੇਕਰ ਰਾਜਨੀਤੀ ਸੰਗਠਨ ਵਿੱਚ ਵਿਸਥਾਰ ਹੁੰਦਾ ਹੈ ਤਾਂ ਰਾਜਨੀਤਿਕ ਸਤਰੀਕਰਨ ਵਿੱਚ ਵਾਧਾ ਹੋ ਜਾਂਦਾ ਹੈ । ਰਾਜਨੀਤਿਕ ਵਿਵਸਥਾ ਦੇ ਨਾਲ-ਨਾਲ ਸਮਾਜਿਕ ਸਤਰੀਕਰਨ ਵਿੱਚ ਵੀ ਗੁੰਝਲਤਾ ਵੱਧਦੀ ਜਾਂਦੀ ਹੈ । ਜੇਕਰ ਕਿਸੇ ਕ੍ਰਾਂਤੀ ਦੇ ਕਾਰਨ ਰਾਜਨੀਤਿਕ ਵਿਵਸਥਾ ਵਿੱਚ ਇੱਕ ਦਮ ਪਰਿਵਰਤਨ ਵੀ ਆ ਜਾਂਦਾ ਹੈ ਤਾਂ ਰਾਜਨੀਤਕ ਸਤਰੀਕਰਨ ਵੀ ਬਦਲੇ ਜਾਂਦਾ ਹੈ । ਭਾਰਤ ਵਿੱਚ ਉਂਝ ਤਾਂ ਰਾਜਨੀਤਿਕ ਪਾਰਟੀਆਂ ਪਾਈਆਂ ਜਾਂਦੀਆਂ ਹਨ ਪਰੰਤੂ ਜਿਹੜੀ ਰਾਜਨੀਤਿਕ ਪਾਰਟੀ ਦੀ ਸਥਿਤੀ ਉੱਚੀ ਹੁੰਦੀ ਹੈ ਉਹ ਹੀ ਦੇਸ਼ ਉੱਪਰ ਸ਼ਾਸਨ ਕਰਦੀ ਹੈ । ਪ੍ਰਾਚੀਨ ਕਬਾਇਲੀ ਸਮਾਜਾਂ ਦੇ ਵਿੱਚ ਹਰ ਕਬੀਲੇ ਦਾ ਇੱਕ ਮੁਖੀਆ ਹੁੰਦਾ ਸੀ ਜਿਹੜਾ ਆਪਣੇ ਕਬੀਲੇ ਦੀਆਂ ਸਮੱਸਿਆਵਾਂ ਨੂੰ ਸੁਲਝਾਉਂਦਾ ਸੀ ਅਤੇ ਆਪਣੇ ਕਬੀਲੇ ਪਤੀ ਵਫ਼ਾਦਾਰ ਵੀ ਹੁੰਦਾ ਸੀ । ਰਾਜੇ ਮਹਾਰਾਜਿਆਂ ਦੇ ਸਮੇਂ ਰਾਜੇ ਦੇ ਹੱਥ ਵਿੱਚ ਸ਼ਾਸਨ ਹੁੰਦਾ ਸੀ, ਉਹ ਜਿਵੇਂ ਚਾਹੁੰਦਾ ਸੀ, ਉਸੇ ਤਰ੍ਹਾਂ ਆਪਣੇ ਰਾਜ ਨੂੰ ਚਲਾਉਂਦਾ ਸੀ ।
ਪਰਿਵਾਰ ਵਿੱਚ ਰਾਜਨੀਤੀ ਹੁੰਦੀ ਹੈ । ਪਿਤਾ ਦੀ ਸਥਿਤੀ ਸਭ ਤੋਂ ਉੱਚੀ ਹੁੰਦੀ ਹੈ । ਦੇਸ਼ ਦੇ ਪ੍ਰਸ਼ਾਸਨ ਵਿੱਚ ਸਭ ਤੋਂ ਉੱਚੀ ਸਥਿਤੀ ਰਾਸ਼ਟਰਪਤੀ ਦੀ ਹੁੰਦੀ ਹੈ । ਫਿਰ ਉਪ-ਰਾਸ਼ਟਰਪਤੀ, ਪ੍ਰਧਾਨਮੰਤਰੀ, ਕੈਬਿਨੇਟ ਮੰਤਰੀ, ਰਾਜ ਮੰਤਰੀ, ਉਪਮੰਤਰੀ ਆਦਿ ਦੀ ਵਾਰੀ ਆਉਂਦੀ ਹੈ । ਹਰੇਕ ਰਾਜਨੀਤਿਕ ਪਾਰਟੀ ਵਿੱਚ ਕੁਝ ਨੇਤਾ ਉੱਚੇ ਕੱਦ ਦੇ ਹੁੰਦੇ ਹਨ, ਕੁਝ ਨੀਵੇਂ ਕੱਦ ਦੇ ਕੁਝ ਨੇਤਾ ਰਾਸ਼ਟਰੀ ਪੱਧਰ ਦੇ ਹੁੰਦੇ ਹਨ ਅਤੇ ਕੁਝ ਪ੍ਰਾਦੇਸ਼ਿਕ ਪੱਧਰ ਦੇ । ਕੁਝ ਰਾਜਨੀਤਿਕ ਪਾਰਟੀਆਂ ਵੀ ਰਾਸ਼ਟਰੀ ਪੱਧਰ ਦੀਆਂ ਹੁੰਦੀਆਂ ਤੇ ਕੁਝ ਪ੍ਰਾਦੇਸ਼ਿਕ ਪੱਧਰ ਦੀਆਂ ਹੁੰਦੀਆਂ ਹਨ । ਉਸ ਪਾਰਟੀ ਦੀ ਸਥਿਤੀ ਉੱਚੀ ਹੋਵੇਗੀ ਜਿਸ ਦੇ ਹੱਥ ਵਿੱਚ ਰਾਜਨੀਤਿਕ ਸੱਤਾ ਹੁੰਦੀ ਹੈ ਤੇ ਉਸ ਪਾਰਟੀ ਦੀ ਸਥਿਤੀ ਨੀਵੀਂ ਰਹੇਗੀ ਜਿਸ ਕੋਲ ਸੱਤਾ ਨਹੀਂ ਹੁੰਦੀ । ਉਦਾਹਰਨ ਤੌਰ ਤੇ ਅੱਜ ਬੀ.ਜੇ.ਪੀ. ਦੀ ਕੇਂਦਰ ਵਿੱਚ ਸਰਕਾਰ ਹੋਣ ਕਰਕੇ ਉਸ ਦੀ ਸਥਿਤੀ ਉੱਚੀ ਹੈ ਤੇ ਕਾਂਗਰਸ ਕੋਲ ਸੱਤਾ ਨਹੀਂ ਹੈ ਇਸ ਲਈ ਉਸ ਦੀ ਸਥਿਤੀ ਨੀਵੀਂ ਹੈ ।
(iii) ਆਰਥਿਕ ਆਧਾਰ (Economic basis) – ਸਿੱਧ ਸਮਾਜ ਵਿਗਿਆਨੀ ਕਾਰਲ ਮਾਰਕਸ ਨੇ ਆਰਥਿਕ ਆਧਾਰ ਨੂੰ ਹੀ ਸਮਾਜਿਕ ਸਤਰੀਕਰਨ ਦਾ ਮੁੱਖ ਆਧਾਰ ਮੰਨਿਆ ਹੈ । ਉਸ ਦੇ ਅਨੁਸਾਰ ਸਮਾਜ ਵਿੱਚ ਹਮੇਸ਼ਾਂ ਦੋ ਹੀ ਵਰਗ ਪਾਏ ਗਏ ਹਨ-
- ਉਤਪਾਦਨ ਦੇ ਸਾਧਨਾਂ ਦੇ ਮਾਲਕ : (Owners of means of Production)
- ਉਤਪਾਦਨ ਦੇ ਸਾਧਨਾਂ ਤੋਂ ਵਾਂਝੇ (Those who does not on the means of Production)
ਜਿਹੜੇ ਵਿਅਕਤੀ ਉਤਪਾਦਨ ਦੇ ਸਾਧਨਾਂ ਦੇ ਮਾਲਕ ਹੁੰਦੇ ਹਨ, ਉਨ੍ਹਾਂ ਦੀ ਸਥਿਤੀ ਸਮਾਜ ਵਿੱਚ ਉੱਚੀ ਹੁੰਦੀ ਹੈ । ਇਨ੍ਹਾਂ ਨੂੰ ਪੂੰਜੀਪਤੀ ਵਰਗ (Captalist Class) ਦਾ ਕਾਰਲ ਮਾਰਕਸ ਨੇ ਨਾਮ ਦਿੱਤਾ ਹੈ । ਦੂਸਰੇ ਪਾਸੇ ਮਜ਼ਦੂਰ ਵਰਗ (Proletarial Class) ਹੁੰਦਾ ਹੈ ਜਿਹੜਾ ਪੂੰਜੀਪਤੀ ਲੋਕਾਂ ਦੇ ਅਧੀਨ ਕੰਮ ਕਰਦਾ ਹੈ । ਪੂੰਜੀਪਤੀ ਵਰਗ, ਮਜ਼ਦੂਰ ਵਰਗ ਉੱਪਰ ਪੂਰਾ ਸ਼ੋਸ਼ਣ (exploitation) ਕਰਦਾ ਹੈ । ਸਮਾਜ ਦੇ ਵਿੱਚ ਪੈਸੇ ਦੇ ਆਧਾਰ ‘ਤੇ ਸਮਾਜ ਨੂੰ ਮੁੱਖ ਤਿੰਨ ਭਾਗਾਂ ਵਿੱਚ ਵੰਡਿਆ ਹੈ-
- ਉੱਚ ਵਰਗ (Higher Class)
- ਮੱਧ ਵਰਗੀ (Middle Class)
- ਨਿਮਨ ਵਰਗ (Lower Class) ।
ਇਸ ਪ੍ਰਕਾਰ ਇਨ੍ਹਾਂ ਵਰਗਾਂ ਦੇ ਵਿੱਚ ਸ਼ੇਸ਼ਟਤਾ ਅਤੇ ਹੀਣਤਾ (Superiority) ਵਾਲੇ ਸੰਬੰਧ ਪਾਏ ਜਾਂਦੇ ਹਨ । ਸੋਰੋਕਿਨ ਦੇ ਅਨੁਸਾਰ ਸਤਰੀਕਰਨ ਦੇ ਆਧਾਰ ਦੇ ਰੂਪ ਵਿੱਚ ਆਰਥਿਕ ਤੱਤਾਂ ਵਿੱਚ ਉਤਾਰ-ਚੜ੍ਹਾਅ ਹੁੰਦਾ ਰਹਿੰਦਾ ਹੈ । ਮੁੱਖ ਉਤਾਰਚੜਾਅ ਦੋ ਤਰ੍ਹਾਂ ਦਾ ਹੁੰਦਾ ਹੈ-ਆਰਥਿਕ ਖੇਤਰ ਵਿੱਚ ਕਿਸੇ ਵੀ ਸਮੂਹ ਦੀ ਤਰੱਕੀ ਅਤੇ ਗਿਰਾਵਟ ਸਤਰੀਕਰਨ ਦੀ ਪ੍ਰਕਿਰਿਆ ਵਿਚ ਆਰਥਿਕ ਤੱਤ ਦੀ ਮਹੱਤਤਾ ਦਾ ਘੱਟ ਜਾਂ ਜ਼ਿਆਦਾ ਹੋਣਾ । ਇਸਦੇ ਨਤੀਜੇ ਵਜੋਂ ਆਰਥਿਕ ਪਿਰਾਮਿਡ ਦੀ ਉਚਾਈ ਵੱਲ ਵਧਣਾ ਅਤੇ ਇੱਕ ਪੱਧਰ ਤੇ ਪਹੁੰਚ ਕੇ ਚੌੜਾਈ ਵਿੱਚ ਵਧਣਾ ਅਤੇ ਉਚਾਈ ਤੇ ਵਧਣ ਤੋਂ ਰੁਕ ਜਾਣਾ ।
ਸੰਖੇਪ ਵਿਚ ਅਸੀਂ ਆਧੁਨਿਕ ਸਮਾਜ ਨੂੰ ਉਦਯੋਗਿਕ ਸਮਾਜ ਦਾ ਨਾਮ ਦਿੰਦੇ ਹਾਂ । ਇਸ ਸਮਾਜ ਵਿਚ ਵਿਅਕਤੀ ਦਾ ਆਮਦਨ ਉੱਪਰ ਅਧਿਕਾਰ ਹੋਵੇ ਜਾਂ ਨਾ ਹੋਵੇ ਦੇ ਆਧਾਰ ਤੇ ਊਚ-ਨੀਚ ਦਾ ਸਤਰੀਕਰਨ ਪਾਇਆ ਜਾਂਦਾ ਹੈ । ਇਸ ਪ੍ਰਕਾਰ ਆਰਥਿਕ ਆਧਾਰ ਵੀ ਸਤਰੀਕਰਨ ਦੇ ਆਧਾਰਾਂ ਵਿੱਚੋਂ ਮੁੱਖ ਮੰਨਿਆ ਗਿਆ ਹੈ ।
(iv) ਸਿੱਖਿਆ ਦੇ ਆਧਾਰ ਉੱਤੇ On the Basis of Education) – ਸਿੱਖਿਆ ਦੇ ਆਧਾਰ ਤੇ ਵੀ ਅਸੀਂ ਸਮਾਜ ਨੂੰ ਸਤਰੀਕ੍ਰਿਤ ਕਰ ਸਕਦੇ ਹਾਂ । ਸਿੱਖਿਆ ਦੇ ਆਧਾਰ ‘ਤੇ ਸਮਾਜ ਨੂੰ ਦੋ ਹਿੱਸਿਆਂ ਵਿੱਚ ਸਤਰੀਕ੍ਰਿਤ ਕੀਤਾ ਜਾਂਦਾ ਹੈ-ਇੱਕ ਤਾਂ ਪੜਿਆ ਲਿਖਿਆ ਵਰਗ ਤੇ ਦੁਸਰਾ ਅਨਪੜ ਵਰਗ । ਇਸ ਪ੍ਰਕਾਰ ਪੜੇ ਲਿਖੇ ਵਰਗ ਦੀ ਸਥਿਤੀ ਅਨਪੜ ਵਰਗ ਤੋਂ ਉੱਚੀ ਹੁੰਦੀ ਹੈ । ਜਿਹੜੇ ਵਿਅਕਤੀ ਮਿਹਨਤ ਕਰਕੇ ਉੱਚੀ ਵਿੱਦਿਆ ਪ੍ਰਾਪਤ ਕਰ ਲੈਂਦੇ ਹਨ ਤਾਂ ਸਮਾਜ ਵਿੱਚ ਵੀ ਉਨ੍ਹਾਂ ਨੂੰ ਵਧੇਰੇ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ । ਆਧੁਨਿਕ ਸਮਾਜ ਦੇ ਵਿੱਚ ਸਤਰੀਕਰਨ ਦਾ ਇਹ ਆਧਾਰ ਵੀ ਮਹੱਤਵਪੂਰਨ ਹੁੰਦਾ ਹੈ । ਸਮਾਜ ਵਿੱਚ ਪੜੇ-ਲਿਖੇ ਵਿਅਕਤੀ ਦੀ ਇੱਜ਼ਤ ਤੇ ਸਨਮਾਨ ਅਨਪੜ੍ਹ ਨਾਲੋਂ ਜ਼ਿਆਦਾ ਹੁੰਦਾ ਹੈ । ਹੁਣ ਇੱਕ ਪ੍ਰੋਫ਼ੈਸਰ ਦੀ ਸਥਿਤੀ ਜਿਸ ਨੇ ਕਿ ਪੀ. ਐੱਚ. ਡੀ. ਕੀਤੀ ਹੈ ਪੱਕੇ ਤੌਰ ਤੇ ਮੈਟਿਕ ਪਾਸ ਵਿਅਕਤੀ ਤੋਂ ਉੱਚੀ ਹੋਵੇਗੀ । ਇੱਕ ਇੰਜੀਨੀਅਰ, ਡਾਕਟਰ, ਅਧਿਆਪਕ ਦੀ ਸਥਿਤੀ ਚਪੜਾਸੀ ਨਾਲੋਂ ਉੱਚੀ ਹੋਵੇਗੀ ਕਿਉਂਕਿ ਉਨ੍ਹਾਂ ਨੇ ਚਪੜਾਸੀ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੁੰਦੀ ਹੈ । ਇਸ ਤਰ੍ਹਾਂ ਸਿੱਖਿਆ ਦੇ ਆਧਾਰ ਉੱਤੇ ਵੀ ਸਮਾਜਾਂ ਵਿੱਚ ਸਤਰੀਕਰਨ ਹੁੰਦਾ ਹੈ ।
(v) ਧਾਰਮਿਕ ਆਧਾਰ (Religious basis) – ਧਾਰਮਿਕ ਆਧਾਰ ਉੱਤੇ ਵੀ ਸਮਾਜ ਨੂੰ ਸਤਰੀਕ੍ਰਿਤ ਕੀਤਾ ਜਾਂਦਾ ਹੈ । ਪ੍ਰਾਚੀਨ ਹਿੰਦੂ ਭਾਰਤੀ ਸਮਾਜ ਵਿੱਚ ਧਾਰਮਿਕ ਵਿਵਸਥਾ ਅਨੁਸਾਰ ਬਾਹਮਣਾਂ ਨੂੰ ਸਮਾਜ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਸੀ । ਕਿਉਂਕਿ ਉਹ ਧਾਰਮਿਕ ਵੇਦਾਂ ਦਾ ਗਿਆਨ ਪ੍ਰਾਪਤ ਕਰਦੇ ਸਨ ਤੇ ਉਸ ਗਿਆਨ ਨੂੰ ਅੱਗੇ ਪਹੁੰਚਾਉਂਦੇ ਸਨ । ਭਾਰਤੀ ਸਮਾਜ ਵਿੱਚ ਕਈ ਧਰਮ ਪਾਏ ਜਾਂਦੇ ਹਨ | ਹਰ ਇੱਕ ਧਰਮ ਨੂੰ ਮੰਨਣ ਵਾਲੇ ਵਿਅਕਤੀ ਆਪਣੇ ਆਪ ਨੂੰ ਦੁਸਰੇ ਧਾਰਮਿਕ ਸਮੂਹਾਂ ਨਾਲੋਂ ਉੱਚਾ ਸਮਝਣ ਲੱਗ ਪੈਂਦੇ ਹਨ । ਇਸ ਪ੍ਰਕਾਰ ਧਰਮ ਦੇ ਆਧਾਰ ‘ਤੇ ਵੀ ਸਮਾਜਿਕ ਸਤਰੀਕਰਨ ਪਾਇਆ ਜਾਂਦਾ ਹੈ । ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਵਿੱਚ ਬਹੁਤ ਸਾਰੇ ਧਰਮ ਹਨ ਜਿਹੜੇ ਆਪਣੇ ਆਪ ਨੂੰ ਹੋਰਾਂ ਧਰਮਾਂ ਤੋਂ ਸ੍ਰੇਸ਼ਠ ਸਮਝਦੇ ਹਨ ਹਰ ਇੱਕ ਧਰਮ ਦੇ ਵਿਅਕਤੀ ਇਹ ਕਹਿੰਦੇ ਹਨ ਕਿ ਉਨ੍ਹਾਂ ਦਾ ਧਰਮ ਹੋਰਾਂ ਧਰਮਾਂ ਨਾਲੋਂ ਜ਼ਿਆਦਾ ਵਧੀਆ ਹੈ । ਇੱਕ ਧਰਮ ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੈ ਪੱਕੇ ਤੌਰ ਤੇ ਦੂਜੇ ਧਰਮ ਨਾਲੋਂ ਉੱਚਾ ਕਹਾਇਆ ਜਾਵੇਗਾ ਜਿਸ ਦੇ ਮੈਂਬਰਾਂ ਦੀ ਗਿਣਤੀ ਘੱਟ ਹੈ । ਇਸ ਤਰ੍ਹਾਂ ਧਰਮ ਦੇ ਆਧਾਰ ‘ਤੇ ਵੀ ਸਤਰੀਕਰਨ ਪਾਇਆ ਜਾਂਦਾ ਹੈ ।
(vi) ਰਕਤ ਸੰਬੰਧੀ ਆਧਾਰ (Basis of Blood Relations) – ਵਿਅਕਤੀ ਜਿਸ ਵੰਸ਼ ਵਿੱਚ ਜਨਮ ਲੈਂਦਾ ਹੈ, ਉਸ ਦੇ ਆਧਾਰ ਉੱਤੇ ਵੀ ਸਮਾਜ ਵਿੱਚ ਉਸ ਨੂੰ ਉੱਚਾ ਤੇ ਨੀਵਾਂ ਸਥਾਨ ਪ੍ਰਾਪਤ ਹੁੰਦਾ ਹੈ । ਜਿਵੇਂ ਰਾਜੇ ਦੇ ਪੁੱਤਰ ਨੂੰ ਵੱਡਾ ਹੋ ਕੇ ਰਾਜੇ ਦੀ ਪਦਵੀ ਤੇ ਬਿਰਾਜਮਾਨ ਕਰ ਦਿੱਤਾ ਜਾਂਦਾ ਸੀ । ਇਸ ਪ੍ਰਕਾਰ ਵਿਅਕਤੀ ਨੂੰ ਸਮਾਜ ਵਿੱਚ ਕਈ ਵਾਰੀ ਸਮਾਜਿਕ ਸਥਿਤੀ ਖ਼ਾਨਦਾਨ ਦੇ ਆਧਾਰ ਉੱਤੇ ਵੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਸਮਾਜਿਕ ਸਤਰੀਕਰਨ ਦੇ ਵੀ ਵੱਖ-ਵੱਖ ਆਧਾਰ ਮਹੱਤਵਪੂਰਨ ਹਨ ।
ਪ੍ਰਸ਼ਨ 2.
ਜਾਤੀ ਵਿਵਸਥਾ ਕੀ ਹੁੰਦੀ ਹੈ ? ਯੂਰੀਏ ਵੱਲੋਂ ਦਿੱਤੀਆਂ ਜਾਤੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਵੈਸੇ ਤਾਂ ਪ੍ਰਾਚੀਨ ਸਮੇਂ ਤੋਂ ਹੀ ਭਾਰਤੀ ਸਮਾਜ ਵਿਚ ਬਹੁਤ ਸਾਰੀਆਂ ਸੰਸਥਾਵਾਂ ਚਲੀਆਂ ਆ ਰਹੀਆਂ ਹਨ ਪਰ ਜਾਤੀ ਵਿਵਸਥਾ ਉਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਮਹੱਤਵਪੂਰਨ ਸੰਸਥਾ ਹੈ ਜਿਸ ਨੇ ਨਾ ਸਿਰਫ਼ ਭਾਰਤੀ ਸਮਾਜ ਨੂੰ ਵਿਘਟਿਤ ਹੋਣ ਤੋਂ ਬਚਾਇਆ ਬਲਿਕ ਇਸਨੇ ਭਾਰਤੀ ਸਮਾਜ ਨੂੰ ਇਕ ਸੂਤਰ ਵਿਚ ਵੀ ਬੰਨ੍ਹ ਕੇ ਰੱਖਿਆ । ਜਾਤੀ ਵਿਵਸਥਾ ਵਿਚ ਹਰੇਕ ਵਿਅਕਤੀ ਦੀ ਭੂਮਿਕਾ ਅਤੇ ਸਥਿਤੀ ਉਸ ਦੀ ਜਾਤੀ ਦੇ ਅਨੁਸਾਰ ਨਿਸ਼ਚਿਤ ਹੋ ਜਾਂਦੀ ਸੀ । ਇਹ ਮੰਨਿਆ ਜਾਂਦਾ ਹੈ ਕਿ ਪਾਚੀਨ ਸਮੇਂ ਵਿਚ ਮੌਜੂਦ ਵਰਣ ਵਿਵਸਥਾ ਵਿਚੋਂ ਹੀ ਜਾਤੀ ਵਿਵਸਥਾ ਦੀ ਉਤਪੱਤੀ ਹੋਈ । ਵਰਣ ਵਿਵਸਥਾ ਵਿਚ ਹਰੇਕ ਵਿਅਕਤੀ ਦਾ ਕੰਮ ਨਿਸ਼ਚਿਤ ਹੁੰਦਾ ਸੀ ਅਤੇ ਸਾਰਾ ਸਮਾਜ ਚਾਰ ਭਾਗਾਂ ਵਿਚ ਵੰਡਿਆ ਹੋਇਆ ਸੀ । ਹੌਲੀ-ਹੌਲੀ ਵਰਣ ਵਿਵਸਥਾ ਵਿਚ ਕੱਟੜਤਾ ਆ ਗਈ ਅਤੇ ਇਸ ਨੇ ਜਾਤੀ ਵਿਵਸਥਾ ਦਾ ਰੂਪ ਲੈ ਗਿਆ । ਵਿਅਕਤੀ ਦੀ ਸਥਿਤੀ ਅਤੇ ਭੂਮਿਕਾ ਉਸ ਦੀ ਜਾਤੀ ਦੇ ਅਨੁਸਾਰ ਨਿਸ਼ਚਿਤ ਹੋ ਗਈ ਅਤੇ ਸਮਾਜਿਕ ਵਿਵਸਥਾ ਠੀਕ ਤਰੀਕੇ ਨਾਲ ਚੱਲਣ ਲੱਗ ਪਈ ।
ਸ਼ਬਦ ਜਾਤ ਅੰਗਰੇਜ਼ੀ ਭਾਸ਼ਾ ਦੇ ਸ਼ਬਦ Caste ਦਾ ਪੰਜਾਬੀ ਰੂਪਾਂਤਰ ਹੈ । ਸ਼ਬਦ Caste ਪੁਰਤਗਾਲੀ ਭਾਸ਼ਾ ਦੇ ਸ਼ਬਦ Casta ਵਿਚੋਂ ਨਿਕਲਿਆ ਹੈ ਜਿਸਦਾ ਮਤਲਬ ‘ਨਸਲ’ ਹੈ । ਸ਼ਬਦ Caste ਲਾਤੀਨੀ ਭਾਸ਼ਾ ਦੇ ਸ਼ਬਦ Castus ਨਾਲ ਵੀ ਸੰਬੰਧਿਤ ਹੈ ਜਿਸ ਦਾ ਅਰਥ ‘ਸ਼ੁੱਧ ਨਸਲ ਹੈ । ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਜਾਤੀ ਵਿਵਸਥਾ ਜਨਮ ਉੱਤੇ ਆਧਾਰਿਤ ਹੁੰਦੀ ਸੀ ਅਤੇ ਵਿਅਕਤੀ ਜਿਸ ਜਾਤੀ ਵਿਚ ਪੈਦਾ ਹੁੰਦਾ ਸੀ । ਉਹ ਉਸ ਨੂੰ ਸਾਰੀ ਉਮਰ ਬਦਲ ਨਹੀਂ ਸਕਦਾ ਸੀ । ਪ੍ਰਾਚੀਨ ਸਮੇਂ ਵਿਚ ਤਾਂ ਵਿਅਕਤੀ ਦੇ ਜਨਮ ਦੇ ਨਾਲ ਹੀ ਉਸਦਾ ਕੰਮ, ਉਸਦੀ ਸਮਾਜਿਕ ਸਥਿਤੀ ਨਿਸ਼ਚਿਤ ਹੋ ਜਾਂਦੇ ਸਨ ਕਿਉਂਕਿ ਉਸ ਨੂੰ ਆਪਣੀ ਜਾਤੀ ਦਾ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਸੀ ਅਤੇ ਉਸਦੀ ਜਾਤੀ ਦੀ ਸਮਾਜਿਕ ਸਥਿਤੀ ਦੇ ਅਨੁਸਾਰ ਹੀ ਉਸਦੀ ਸਮਾਜਿਕ ਸਥਿਤੀ ਨਿਸ਼ਚਿਤ ਹੋ ਜਾਂਦੀ ਸੀ । ਜਾਤੀ ਵਿਵਸਥਾ ਆਪਣੇ ਮੈਂਬਰਾਂ ਦੇ ਜੀਵਨ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਉਂਦੀ ਸੀ ਅਤੇ ਹਰੇਕ ਵਿਅਕਤੀ ਲਈ ਇਨ੍ਹਾਂ ਪਾਬੰਦੀਆਂ ਨੂੰ ਮੰਨਣਾ ਜ਼ਰੂਰੀ ਹੁੰਦਾ ਸੀ ।
ਪਰਿਭਾਸ਼ਾਵਾਂ (Definitions) – ਜਾਤ ਵਿਵਸਥਾ ਦੀਆਂ ਕੁਝ ਪਰਿਭਾਸ਼ਾਵਾਂ ਪ੍ਰਮੁੱਖ ਸਮਾਜ ਵਿਗਿਆਨੀਆਂ ਅਤੇ ਮਾਨਵ ਵਿਗਿਆਨੀਆਂ ਨੇ ਦਿੱਤੀਆਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
- ਰਾਬਰਟ ਬੀਅਰਸਟੇਡ (Robert Bierstdt) ਦੇ ਅਨੁਸਾਰ, “ਜਦੋਂ ਵਰਗ ਪ੍ਰਥਾ ਦਾ ਢਾਂਚਾ ਇਕ ਜਾਂ ਵੱਧ ਵਿਸ਼ਿਆਂ ਉੱਤੇ ਪੂਰੀ ਤਰ੍ਹਾਂ ਬੰਦ ਹੁੰਦਾ ਹੈ ਤਾਂ ਉਸਨੂੰ ਜਾਤੀ ਪ੍ਰਥਾ ਕਹਿੰਦੇ ਹਨ ।
- ਰਿਜ਼ਲੇ (Risley) ਦੇ ਅਨੁਸਾਰ, “ਜਾਤ ਪਰਿਵਾਰਾਂ ਜਾਂ ਪਰਿਵਾਰਾਂ ਦੇ ਸਮੂਹ ਦਾ ਸੰਕਲਨ ਹੈ ਜਿਸਦਾ ਇਕ ਸਮਾਨ ਨਾਮ ਹੁੰਦਾ ਹੈ ਅਤੇ ਜੋ ਕਾਲਪਨਿਕ ਪੁਰਵਜ-ਮਨੁੱਖ ਜਾਂ ਦੇਵੀ ਦੇ ਵੰਸ਼ਜ ਹੋਣ ਦਾ ਦਾਵਾ ਕਰਦੇ ਹਨ, ਜੋ ਸਮਾਨ ਪੈਤਿਕ ਕੰਮ ਅਪਣਾਉਂਦੇ ਹਨ ਅਤੇ ਉਹ ਵਿਚਾਰਕ ਜੋ ਇਸ ਵਿਸ਼ੇ ਵਿਚ ਰਾਇ ਦੇਣ ਯੋਗ ਹਨ, ਇਸਨੂੰ ਸਮਜਾਤੀ ਸਮੂਹ ਮੰਨਦੇ ਹਨ ।”
- ਬਲੰਟ (Blunt) ਦੇ ਅਨੁਸਾਰ, “ਜਾਤ ਇਕ ਅੰਤਰ ਵਿਆਹੀ ਸਮੂਹ ਜਾਂ ਅੰਤਰ ਵਿਆਹੀ ਸਮੂਹਾਂ ਦਾ ਇਕੱਠ ਹੈ ਜਿਸਦਾ ਇਕ ਨਾਮ ਹੈ ਜਿਸਦੀ ਮੈਂਬਰਸ਼ਿਪ ਵੰਸ਼ਾਨੁਗਤ ਹੈ, ਜੋ ਆਪਣੇ ਮੈਂਬਰਾਂ ਉੱਤੇ ਸਮਾਜਿਕ ਸਹਿਵਾਸ ਦੇ ਸੰਬੰਧ ਵਿਚ ਕੁੱਝ ਪ੍ਰਤੀਬੰਧ ਲਗਾਉਂਦੀ ਹੈ, ਇਕ ਆਮ ਪਰੰਪਰਾਗਤ ਪੇਸ਼ੇ ਨੂੰ ਅਪਣਾਉਂਦੀ ਹੈ ਜਾਂ ਇਕ ਆਮ ਉਤਪੱਤੀ ਦਾ ਦਾਵਾ ਕਰਦੀ ਹੈ ਅਤੇ ਆਮ ਤੌਰ ਉੱਤੇ ਇਕ ਸਮਰੂਪ ਸਮੁਦਾਇ ਨੂੰ ਬਣਾਉਣ ਵਾਲੀ ਸਮਝੀ ਜਾਂਦੀ ਹੈ ।”
ਇਸੇ ਤਰ੍ਹਾਂ ਜਾਤੀ ਵਿਵਸਥਾ ਦੇ ਵਧੇਰੇ ਸਵੀਕ੍ਰਿਤ ਲੱਛਣ ਜੀ. ਐੱਸ. ਘੁਰੀਏ ਨੇ ਦਿੱਤੇ ਹਨ-
(i) ਸਮਾਜ ਦੀ ਵੱਖ-ਵੱਖ ਹਿੱਸਿਆਂ ਵਿਚ ਵੰਡ
(ii) ਵੱਖ-ਵੱਖ ਹਿੱਸਿਆਂ ਵਿਚ ਪਦਮ
(iii) ਸਮਾਜਿਕ ਮੇਲਜੋਲ ਅਤੇ ਖਾਣ-ਪੀਣ ਸੰਬੰਧੀ ਪਾਬੰਦੀਆਂ
(iv) ਭਿੰਨ-ਭਿੰਨ ਜਾਤਾਂ ਦੀਆਂ ਨਾਗਰਿਕ ਅਤੇ ਧਾਰਮਿਕ ਅਸਥਾਵਾਂ ਅਤੇ ਵਿਸ਼ੇਸ਼ਾਧਿਕਾਰ
(v) ਮਨਮਰਜ਼ੀ ਦਾ ਕਿੱਤਾ ਅਪਨਾਉਣ ਉੱਤੇ ਪਾਬੰਦੀ
(vi) ਵਿਆਹ ਸੰਬੰਧੀ ਪਾਬੰਦੀਆਂ । ਹੁਣ ਅਸੀਂ ਘੁਰੀਏ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਵਿਸਤਾਰ ਨਾਲ ਕਰਾਂਗੇ
(i) ਸਮਾਜ ਦੀ ਵੱਖ-ਵੱਖ ਹਿੱਸਿਆਂ ਵਿਚ ਵੰਡ (Segmental division of Society) – ਜਾਤੀ ਵਿਵਸਥਾ ਹਿੰਦੂ ਸਮਾਜ ਨੂੰ ਕਈ ਭਾਗਾਂ ਵਿਚ ਵੰਡ ਦਿੰਦੀ ਹੈ, ਜਿਸ ਵਿਚ ਹਰ ਇਕ ਹਿੱਸੇ ਦੇ ਮੈਂਬਰਾਂ ਦਾ ਦਰਜਾ, ਸਥਾਨ ਅਤੇ ਕੰਮ ਨਿਸ਼ਚਿਤ ਕਰ ਦਿੰਦੀ ਹੈ । ਇਸੇ ਵਜਾ ਕਰਕੇ ਮੈਂਬਰਾਂ ਦੇ ਵਿਚ ਕਿਸੇ ਖ਼ਾਸ ਸਮੂਹ ਦਾ ਹਿੱਸਾ ਹੋਣ ਕਰਕੇ ਚੇਤਨਾ ਹੁੰਦੀ ਹੈ ਅਤੇ ਇਸੇ ਕਰਕੇ ਹੀ ਉਹ ਆਪਣੇ ਆਪ ਨੂੰ ਉਸ ਸਮੂਹ ਦਾ ਅਟੁੱਟ ਅੰਗ ਸਮਝਣ ਲੱਗ ਜਾਂਦਾ ਹੈ । ਸਮਾਜ ਦੀ ਇਸ ਤਰ੍ਹਾਂ ਹਿੱਸਿਆਂ ਵਿਚ ਵੰਡ ਦੇ ਕਾਰਨ ਇਕ ਜਾਤੀ ਦੇ ਮੈਂਬਰਾਂ ਦੇ ਅੰਤਰ ਕਾਰਜਾਂ ਦਾ ਦਾਇਰਾ ਆਪਣੀ ਜਾਤ ਤੱਕ ਹੀ ਸੀਮਿਤ ਹੋ ਜਾਂਦਾ ਹੈ । ਇਹ ਵੀ ਦੇਖਣ ਵਿਚ ਆਇਆ ਹੈ ਕਿ ਵੱਖ-ਵੱਖ ਜਾਤਾਂ ਦੇ ਰਹਿਣ-ਸਹਿਣ ਦੇ ਤਰੀਕੇ ਅਤੇ ਰਸਮੋ-ਰਿਵਾਜ ਵੱਖ-ਵੱਖ ਹੁੰਦੇ ਹਨ । ਇਕ ਜਾਤੀ ਦੇ ਲੋਕ ਜ਼ਿਆਦਾਤਰ ਆਪਣੀ ਜਾਤੀ ਦੇ ਲੋਕਾਂ ਨਾਲ ਹੀ ਅੰਤਰ ਕਾਰਜ ਕਰਦੇ ਹਨ । ਇਸ ਤਰ੍ਹਾਂ ਘੁਰੀਏ ਅਨੁਸਾਰ ਹਰੇਕ ਜਾਤੀ ਆਪਣੇ ਆਪ ਵਿਚ ਪੂਰਾ ਸਮਾਜਿਕ ਜੀਵਨ ਬਿਤਾਉਣ ਵਾਲੀ ਸਮਾਜਿਕ ਇਕਾਈ ਹੁੰਦੀ ਹੈ ।
(ii) ਪਦਮ (Hierarchy) – ਭਾਰਤ ਦੇ ਜ਼ਿਆਦਾਤਰ ਭਾਗਾਂ ਵਿਚ ਬਾਹਮਣ ਵਰਣ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਸੀ । ਜਾਤੀ ਵਿਵਸਥਾ ਵਿਚ ਇਕ ਨਿਸ਼ਚਿਤ ਪਦਮ ਵੇਖਣ ਨੂੰ ਮਿਲਦਾ ਹੈ । ਸਾਰੀਆਂ ਜਾਤਾਂ ਨੂੰ ਨਿਸ਼ਚਿਤ ਪਦਮ ਵਿਚ ਰੱਖਿਆ ਗਿਆ ਹੈ । ਇਸ ਤਰਤੀਬ ਵਿਚ ਉੱਪਰਲੀਆਂ ਅਤੇ ਨਿਮਨ ਜਾਤੀਆਂ ਦਾ ਦਰਜਾ ਤਾਂ ਲਗਭਗ ਨਿਸ਼ਚਿਤ ਹੀ ਹੁੰਦਾ ਹੈ ਪਰ ਵਿਚਲੀਆਂ ਜਾਤਾਂ ਵਿਚ ਕੁਝ ਅਸਪੱਸ਼ਟਤਾ ਹੈ ਪਰ ਫਿਰ ਵੀ ਦੂਜੇ ਸਥਾਨ ਉੱਤੇ ਕਸ਼ੱਤਰੀ ਅਤੇ ਤੀਜੇ ਸਥਾਨ ਉੱਤੇ ਵੈਸ਼ ਆਉਂਦੇ ਸਨ ।
(iii) ਸਮਾਜਿਕ ਮੇਲ-ਜੋਲ ਅਤੇ ਖਾਣ-ਪੀਣ ਸੰਬੰਧੀ ਪਾਬੰਦੀਆਂ (Restrictions on feeding and Social Intercourse) – ਜਾਤੀ ਵਿਵਸਥਾ ਵਿਚ ਕੁਝ ਅਜਿਹੇ ਸਪੱਸ਼ਟ ਅਤੇ ਵਿਸਤ੍ਰਿਤ ਨਿਯਮ ਮਿਲਦੇ ਹਨ ਜਿਹੜੇ ਇਹ ਦੱਸਦੇ ਹਨ ਕਿ ਕੋਈ ਵਿਅਕਤੀ ਕਿਹੜੀ ਜਾਤੀ ਨਾਲ ਸਮਾਜਿਕ ਮੇਲ-ਜੋਲ ਰੱਖ ਸਕਦਾ ਹੈ ਅਤੇ ਕਿਹੜੀਆਂ ਜਾਤਾਂ ਨਾਲ ਖਾਣ-ਪੀਣ ਦੇ ਸੰਬੰਧ ਸਥਾਪਿਤ ਕਰ ਸਕਦਾ ਹੈ । ਸਾਰੇ ਭੋਜਨ ਨੂੰ ਕੱਚੇ ਅਤੇ ਪੱਕੇ ਭੋਜਨ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ । ਕੱਚੇ ਭੋਜਨ ਨੂੰ ਪਕਾਉਣ ਵਿਚ ਪਾਣੀ ਦੀ ਵਰਤੋਂ ਅਤੇ ਪੱਕੇ ਭੋਜਨ ਨੂੰ ਪਕਾਉਣ ਵਿਚ ਘਿਉ ਦਾ ਪ੍ਰਯੋਗ ਹੁੰਦਾ ਹੈ । ਜਾਤੀ ਪ੍ਰਥਾ ਦੇ ਵਿਚ ਵੱਖ-ਵੱਖ ਜਾਤਾਂ ਨਾਲ ਖਾਣ-ਪੀਣ ਦੇ ਸੰਬੰਧ ਵਿਚ ਪ੍ਰਤੀਬੰਧ ਲੱਗੇ ਹੁੰਦੇ ਹਨ ।
(iv) ਵੱਖ-ਵੱਖ ਜਾਤਾਂ ਦੀਆਂ ਨਾਗਰਿਕ ਅਤੇ ਧਾਰਮਿਕ ਅਵਸਥਾਵਾਂ ਅਤੇ ਵਿਸ਼ੇਸ਼ ਅਧਿਕਾਰ (Civil and religious disabilities and priviledges of various Castes) – ਵੱਖ-ਵੱਖ ਜਾਤਾਂ ਦੇ ਵਿਸ਼ੇਸ਼ ਨਾਗਰਿਕ ਅਤੇ ਧਾਰਮਿਕ ਅਧਿਕਾਰ ਤੇ ਨਿਰਯੋਗਤਾਵਾਂ ਹੁੰਦੀਆਂ ਸਨ । ਕੁਝ ਜਾਤਾਂ ਨਾਲ ਕਿਸੇ ਵੀ ਪ੍ਰਕਾਰ ਦੇ ਮੇਲ-ਜੋਲ ਉੱਤੇ ਪਾਬੰਦੀ ਸੀ । ਉਹ ਮੰਦਰਾਂ ਵਿਚ ਵੀ ਨਹੀਂ ਜਾ ਸਕਦੇ ਸਨ ਅਤੇ ਖੂਹਾਂ ਤੋਂ ਪਾਣੀ ਵੀ ਨਹੀਂ ਭਰ ਸਕਦੇ ਸਨ । ਉਨ੍ਹਾਂ ਨੂੰ ਧਾਰਮਿਕ ਗ੍ਰੰਥ ਪੜ੍ਹਨ ਦੀ ਮਨਾਹੀ ਸੀ । ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਲੈਣ ਦਾ ਅਧਿਕਾਰ ਪ੍ਰਾਪਤ ਨਹੀਂ ਸੀ ! ਪਰ ਕੁਝ ਜਾਤਾਂ ਅਜਿਹੀਆਂ ਵੀ ਸਨ ਜਿਨ੍ਹਾਂ ਨੂੰ ਹੋਰ ਜਾਤਾਂ ਉੱਪਰ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ।
(v) ਮਨਮਰਜ਼ੀ ਦਾ ਕਿੱਤਾ ਅਪਨਾਉਣ ਉੱਤੇ ਪਾਬੰਦੀ (Lack of unrestricted choice of Occupation) – ਜਾਤੀ ਵਿਵਸਥਾ ਦੇ ਨਿਯਮਾਂ ਦੇ ਅਨੁਸਾਰ ਕੁਝ ਜਾਤਾਂ ਦੇ ਵਿਸ਼ੇਸ਼, ਪਰੰਪਰਾਗਤ ਅਤੇ ਜੱਦੀ ਕਿੱਤੇ ਹੁੰਦੇ ਸਨ । ਜਾਤੀ ਦੇ ਮੈਂਬਰਾਂ ਨੂੰ ਪਰੰਪਰਾਗਤ ਕਿੱਤਾ ਅਪਨਾਉਣਾ ਪੈਂਦਾ ਸੀ ਭਾਵੇਂ ਦੁਜੇ ਕਿੱਤੇ ਕਿੰਨੇ ਵੀ ਲਾਭ ਵਾਲੇ ਕਿਉਂ ਨਾ ਹੋਣ । ਪਰ ਕੁਝ ਕਿੱਤੇ ਅਜਿਹੇ ਵੀ ਸਨ ਜਿਨ੍ਹਾਂ ਨੂੰ ਕੋਈ ਵੀ ਕਰ ਸਕਦਾ ਸੀ । ਇਸ ਦੇ ਨਾਲ ਬਹੁਤ ਸਾਰੀਆਂ ਜਾਤਾਂ ਦੇ ਕਿੱਤੇ ਨਿਸ਼ਚਿਤ ਹੁੰਦੇ ਸਨ ।
(vi) ਵਿਆਹ ਸੰਬੰਧੀ ਪਾਬੰਦੀਆਂ (Restrictions on Marriage) – ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚ ਜਾਤਾਂ ਦੀ ਉਪਜਾਤਾਂ ਵਿਚ ਵੰਡ ਕੀਤੀ ਮਿਲਦੀ ਹੈ । ਇਹ ਉਪਜਾਤ ਸਮੂਹ ਆਪਣੇ ਮੈਂਬਰਾਂ ਨੂੰ ਆਪਣੇ ਸਮੂਹ ਤੋਂ ਬਾਹਰ ਦੇ ਵਿਅਕਤੀਆਂ ਨਾਲ ਵਿਆਹ ਕਰਨ ਤੋਂ ਰੋਕਦੇ ਸਨ । ਜਾਤੀ ਵਿਵਸਥਾ ਦੀ ਵਿਸ਼ੇਸ਼ਤਾ ਉਸ ਦਾ ਅੰਤਰ ਵਿਆਹੀ ਹੋਣਾ ਹੈ । ਵਿਅਕਤੀ ਨੂੰ ਆਪਣੀ ਉਪਜਾਤੀ ਤੋਂ ਬਾਹਰ ਹੀ ਵਿਆਹ ਕਰਵਾਉਣਾ ਪੈਂਦਾ ਸੀ : ਵਿਆਹ ਸੰਬੰਧੀ ਨਿਯਮ ਨੂੰ ਤੋੜਨ ਵਾਲੇ ਵਿਅਕਤੀ ਨੂੰ ਉਸ ਦੀ ਜਾਤੀ ਵਿਚੋਂ ਕੱਢ ਦਿੱਤਾ ਜਾਂਦਾ ਸੀ ।
ਇਸ ਤਰ੍ਹਾਂ ਇਸ ਵਿਆਖਿਆ ਨੂੰ ਵੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਇਕ ਜਾਤੀ ਇਕ ਅੰਤਰ ਵਿਆਹੀ ਸਮੂਹ ਹੁੰਦਾ ਹੈ ਜਿਸ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ । ਪੇਸ਼ਾ ਜੱਦੀ ਅਤੇ ਪਰੰਪਰਾਗਤ ਹੁੰਦਾ ਹੈ, ਹੋਰ ਜਾਤਾਂ ਨਾਲ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਪਾਬੰਦੀਆਂ ਹੁੰਦੀਆਂ ਹਨ ਅਤੇ ਵਿਆਹ ਸੰਬੰਧੀ ਕਠੋਰ ਪਾਬੰਦੀਆਂ ਹੁੰਦੀਆਂ ਹਨ ।
ਪ੍ਰਸ਼ਨ 3.
ਜਾਤੀ ਪ੍ਰਥਾ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
1. ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਸੀ (Membership was based on birth) – ਜਾਤੀ ਵਿਵਸਥਾ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਇਹ ਸੀ ਕਿ ਇਸ ਦੀ ਮੈਂਬਰਸ਼ਿਪ ਵਿਅਕਤੀ ਦੀ ਵਿਅਕਤੀਗਤ ਯੋਗਤਾ ਉੱਪਰ ਨਹੀਂ ਬਲਕਿ ਉਸਦੇ ਜਨਮ ਉੱਤੇ ਆਧਾਰਿਤ ਹੁੰਦੀ ਸੀ । ਕੋਈ ਵੀ ਵਿਅਕਤੀ ਆਪਣੀ ਜਾਤੀ ਦਾ ਨਿਰਧਾਰਨ ਨਹੀਂ ਕਰ ਸਕਦਾ । ਵਿਅਕਤੀ ਜਿਸ ਜਾਤੀ ਵਿਚ ਜਨਮ ਲੈਂਦਾ ਸੀ ਉਸਦੀ ਸਥਿਤੀ ਉਸੇ ਅਨੁਸਾਰ ਨਿਸ਼ਚਿਤ ਹੋ ਜਾਂਦੀ ਸੀ । ਵਿਅਕਤੀ ਵਿਚ ਜਿੰਨੀ ਮਰਜ਼ੀ ਯੋਗਤਾ ਕਿਉਂ ਨਾ ਹੋਵੇ ਉਹ ਆਪਣੀ ਜਾਤੀ ਬਦਲ ਨਹੀਂ ਸਕਦਾ ਸੀ ।
2. ਸਮਾਜਿਕ ਸੰਬੰਧਾਂ ਉੱਪਰ ਪ੍ਰਤੀਬੰਧ (Restrictions on Social relations) – ਪ੍ਰਾਚੀਨ ਸਮੇਂ ਵਿਚ ਸਮਾਜ ਨੂੰ ਵੱਖਵੱਖ ਵਰਨਾਂ ਦੇ ਰੂਪ ਵਿਚ ਵੰਡਿਆ ਹੋਇਆ ਸੀ ਅਤੇ ਹੌਲੀ-ਹੌਲੀ ਇਨ੍ਹਾਂ ਵਰਣਾਂ ਨੇ ਜਾਤਾਂ ਦਾ ਰੂਪ ਲੈ ਲਿਆ । ਸਮਾਜਿਕ ਸੰਸਤਰਣ ਵਿਚ ਕਿਸੇ ਵਰਣ ਦੀ ਸਥਿਤੀ ਹੋਰਨਾਂ ਵਰਣਾਂ ਨਾਲੋਂ ਚੰਗੀ ਸੀ ਅਤੇ ਕਿਸੇ ਵਰਣ ਦੀ ਸਥਿਤੀ ਹੋਰਨਾਂ ਵਰਣਾਂ ਨਾਲੋਂ ਨਿਮਨ ਸੀ । ਇਸ ਤਰ੍ਹਾਂ ਸਮਾਜਿਕ ਸੰਸਤਰਣ ਦੇ ਅਨੁਸਾਰ ਉਨ੍ਹਾਂ ਦੇ ਵਿਚ ਸਮਾਜਿਕ ਸੰਬੰਧ ਵੀ ਨਿਸ਼ਚਿਤ ਹੋ ਗਏ । ਇਸੇ ਕਾਰਨ ਹੀ ਵੱਖ-ਵੱਖ ਵਰਣਾਂ ਵਿਚ ਉਚ-ਨੀਚ ਦੀ ਭਾਵਨਾ ਪਾਈ ਜਾਂਦੀ ਸੀ । ਇਨ੍ਹਾਂ ਵੱਖ-ਵੱਖ ਜਾਤਾਂ ਉੱਪਰ ਇਕ-ਦੂਜੇ ਨਾਲ ਸਮਾਜਿਕ ਸੰਬੰਧ ਰੱਖਣ ਉੱਤੇ ਪ੍ਰਤੀਬੰਧ ਸਨ ਅਤੇ ਉਹ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਦੇ ਸਨ । ਕੁਝ ਜਾਤਾਂ ਨੂੰ ਤਾਂ ਪੜ੍ਹਨਲਿਖਣ, ਖੂਹਾਂ ਤੋਂ ਪਾਣੀ ਭਰਨ ਅਤੇ ਮੰਦਰਾਂ ਵਿਚ ਜਾਣ ਦੀ ਵੀ ਆਗਿਆ ਨਹੀਂ ਸੀ । ਪ੍ਰਾਚੀਨ ਸਮਿਆਂ ਵਿਚ ਬ੍ਰਹਮਚਾਰੀਆ ਆਸ਼ਰਮ ਵਿਚ ਪ੍ਰਵੇਸ਼ ਕਰਨ ਲਈ ਉਪਨਯਾਨ ਸੰਸਕਾਰ ਪੂਰਾ ਕਰਨਾ ਪੈਂਦਾ ਸੀ । ਕੁਝ ਵਰਣਾਂ ਲਈ ਤਾਂ ਇਸ ਸੰਸਕਾਰ ਨੂੰ ਪੂਰਾ ਕਰਨ ਦੀ ਉਮਰ ਨਿਸ਼ਚਿਤ ਕੀਤੀ ਗਈ ਸੀ ਪਰ ਕੁਝ ਨੂੰ ਤਾਂ ਇਹ ਸੰਸਕਾਰ ਪੂਰਾ ਕਰਨ ਦੀ ਆਗਿਆ ਹੀ ਨਹੀਂ ਸੀ । ਇਸ ਤਰ੍ਹਾਂ ਵੱਖ-ਵੱਖ ਜਾਤੀਆਂ ਵਿਚ ਸਮਾਜਿਕ ਸੰਬੰਧਾਂ ਉੱਤੇ ਕਈ ਪ੍ਰਕਾਰ ਦੇ ਪ੍ਰਤੀਬੰਧ ਸਨ ।
3. ਖਾਣ-ਪੀਣ ਉੱਤੇ ਪ੍ਰਤੀਬੰਧ (Restrictions on Eatables) – ਜਾਤੀ ਵਿਵਸਥਾ ਵਿਚ ਕੁੱਝ ਅਜਿਹੇ ਸਪੱਸ਼ਟ ਨਿਯਮ ਮਿਲਦੇ ਹਨ ਜਿਹੜੇ ਇਹ ਦੱਸਦੇ ਸਨ ਕਿ ਕਿਸ ਵਿਅਕਤੀ ਨੇ ਕਿਸ ਨਾਲ ਸੰਬੰਧ ਰੱਖਣੇ ਸਨ ਜਾਂ ਨਹੀਂ ਅਤੇ ਉਹ ਕਿਹੜੀਆਂ ਜਾਤਾਂ ਨਾਲ ਖਾਣ-ਪੀਣ ਦੇ ਸੰਬੰਧ ਸਥਾਪਿਤ ਕਰ ਸਕਦੇ ਸਨ | ਸਾਰੇ ਭੋਜਨ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਸੀ ਅਤੇ ਉਹ ਸੀ ਕੱਚਾ ਭੋਜਨ ਅਤੇ ਪੱਕਾ ਭੋਜਨ । ਕੱਚਾ ਭੋਜਨ ਉਹ ਹੁੰਦਾ ਸੀ ਜਿਸ ਨੂੰ ਬਣਾਉਣ ਦੇ ਲਈ ਪਾਣੀ ਦਾ ਪ੍ਰਯੋਗ ਹੁੰਦਾ ਸੀ ਅਤੇ ਪੱਕਾ ਭੋਜਨ ਉਹ ਹੁੰਦਾ ਸੀ ਜਿਸ ਨੂੰ ਬਣਾਉਣ ਦੇ ਲਈ ਘਿਉ ਜਾਂ ਤੇਲ ਦੀ ਵਰਤੋਂ ਹੁੰਦੀ ਸੀ । ਆਮ ਨਿਯਮ ਇਹ ਹੁੰਦਾ ਸੀ ਕਿ ਕੋਈ ਵਿਅਕਤੀ ਕੱਚਾ ਭੋਜਨ ਉਸ ਸਮੇਂ ਤੱਕ ਨਹੀਂ ਖਾਂਦਾ ਸੀ ਜਦੋਂ ਤੱਕ ਕਿ ਉਹ ਉਸਦੀ ਆਪਣੀ ਹੀ ਜਾਤੀ ਦੇ ਵਿਅਕਤੀ ਵਲੋਂ ਤਿਆਰ ਨਾ ਕੀਤਾ ਗਿਆ ਹੋਵੇ । ਇਸ ਲਈ ਬਹੁਤ ਸਾਰੀਆਂ ਜਾਤਾਂ ਬ੍ਰਾਹਮਣ ਵਲੋਂ ਕੱਚਾ ਭੋਜਨ ਸਵੀਕਾਰ ਕਰ ਲੈਂਦੀਆਂ ਸਨ ਪਰ ਇਸਦੇ ਉਲਟ ਬਾਹਮਣ ਕਿਸੇ ਦੂਜੀ ਜਾਤੀ ਦੇ ਆਦਮੀ ਤੋਂ ਕੱਚਾ ਭੋਜਨ ਸਵੀਕਾਰ ਨਹੀਂ ਕਰਦੇ ਸਨ । ਪੱਕੇ ਭੋਜਨ ਨੂੰ ਵੀ ਕਿਸੇ ਵਿਸ਼ੇਸ਼ ਜਾਤੀ ਦੇ ਵਿਅਕਤੀ ਦੇ ਵੱਲੋਂ ਹੀ ਸਵੀਕਾਰ ਕੀਤਾ ਜਾਂਦਾ ਸੀ । ਇਸ ਤਰ੍ਹਾਂ 283 ਜਾਤੀ ਵਿਵਸਥਾ ਨੇ ਵੱਖ-ਵੱਖ ਜਾਤੀਆਂ ਵਿਚਕਾਰ ਖਾਣ-ਪੀਣ ਦੇ ਸੰਬੰਧਾਂ ਉੱਤੇ ਵੀ ਪ੍ਰਤੀਬੰਧ ਲਗਾਏ ਹੋਏ ਸਨ ਅਤੇ ਸਾਰਿਆਂ ਲਈ ਇਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਸੀ ।
4. ਮਨਮਰਜ਼ੀ ਦਾ ਕਿੱਤਾ ਅਪਨਾਉਣ ਲਈ ਪਾਬੰਦੀ (Restriction on Occupation) – ਜਾਤੀ ਵਿਵਸਥਾ ਦੇ ਨਿਯਮਾਂ ਅਨੁਸਾਰ ਹਰੇਕ ਜਾਤੀ ਦਾ ਕੋਈ ਨਾ ਕੋਈ ਜੱਦੀ ਅਤੇ ਪਰੰਪਰਾਗਤ ਪੇਸ਼ਾ ਹੁੰਦਾ ਸੀ ਅਤੇ ਵਿਅਕਤੀ ਜਿਸ ਜਾਤੀ ਵਿਚ ਜਨਮ ਲੈਂਦਾ ਸੀ ਉਸ ਨੂੰ ਉਸੇ ਹੀ ਜਾਤੀ ਦਾ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਸੀ । ਵਿਅਕਤੀ ਕੋਲ ਇਸ ਤੋਂ ਇਲਾਵਾ ਕੋਈ ਹੋਰ choice ਨਹੀਂ ਹੁੰਦੀ ਸੀ । ਉਸ ਨੂੰ ਬਚਪਨ ਤੋਂ ਹੀ ਆਪਣੇ ਪਰੰਪਰਾਗਤ ਪੇਸ਼ੇ ਦੀ ਸਿੱਖਿਆ ਮਿਲਣੀ ਸ਼ੁਰੂ ਹੋ ਜਾਂਦੀ ਸੀ ਅਤੇ ਜਵਾਨ ਹੁੰਦੇ ਉਹ ਉਸ ਕੰਮ ਵਿਚ ਨਿਪੁੰਨ ਹੋ ਜਾਂਦਾ ਸੀ । ਚਾਹੇ ਕੁੱਝ ਕੰਮ ਅਜਿਹੇ ਵੀ ਸਨ ਜਿਨ੍ਹਾਂ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਸੀ ਜਿਵੇਂ ਕਿ ਵਪਾਰ, ਖੇਤੀਬਾੜੀ, ਮਜ਼ਦੂਰੀ, ਸੈਨਾ ਵਿਚ ਨੌਕਰੀ ਆਦਿ ਪਰ ਫਿਰ ਵੀ ਜ਼ਿਆਦਾਤਰ ਲੋਕ ਆਪਣੀ ਹੀ ਜਾਤੀ ਦਾ ਪੇਸ਼ਾ ਅਪਣਾਉਂਦੇ ਸਨ । ਉਸ ਸਮੇਂ ਚਾਰ ਮੁੱਖ ਵਰਣ ਹੁੰਦੇ ਸਨ । ਪਹਿਲੇ ਵਰਣ ਦਾ ਕੰਮ ਪੜਨਾ, ਪੜਾਉਣਾ ਅਤੇ ਧਾਰਮਿਕ ਕੰਮਾਂ ਨੂੰ ਪੂਰਾ ਕਰਵਾਉਣਾ ਸੀ । ਦੂਜੇ ਵਰਣ ਦਾ ਕੰਮ ਦੇਸ਼ ਦੀ ਰੱਖਿਆ ਕਰਨਾ ਅਤੇ ਰਾਜਕਾਜ ਚਲਾਉਣਾ ਸੀ । ਤੀਜੇ ਵਰਣ ਦਾ ਕੰਮ ਵਪਾਰ ਕਰਨਾ, ਖੇਤੀਬਾੜੀ ਕਰਨਾ ਆਦਿ ਸੀ । ਚੌਥੇ ਅਤੇ ਆਖਰੀ ਵਰਣ ਦਾ ਕੰਮ ਉੱਪਰਲੇ ਤਿੰਨਾਂ ਵਰਣਾਂ ਦੀ ਸੇਵਾ ਕਰਨਾ ਸੀ ਅਤੇ ਇਨ੍ਹਾਂ ਨੂੰ ਆਪਣੇ ਪਰੰਪਰਾਗਤ ਕੰਮ ਕਰਨੇ ਹੀ ਪੈਂਦੇ ਸਨ ।
5. ਜਾਤੀ ਅੰਤਰ ਵਿਆਹੀ ਹੁੰਦੀ ਹੈ (Caste is endogamous) – ਜਾਤੀ ਵਿਵਸਥਾ ਦੀ ਸਭ ਤੋਂ ਪ੍ਰਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਹ ਇਕ ਅੰਤਰ ਵਿਆਹੀ ਸਮੂਹ ਹੁੰਦਾ ਸੀ ਅਰਥਾਤ ਵਿਅਕਤੀ ਨੂੰ ਆਪਣੀ ਜਾਤੀ ਦੇ ਵਿਚ ਹੀ ਵਿਆਹ ਕਰਵਾਉਣਾ ਪੈਂਦਾ ਸੀ । ਜਾਤੀ ਵਿਵਸਥਾ ਬਹੁਤ ਸਾਰੀਆਂ ਜਾਤਾਂ ਅਤੇ ਉਪਜਾਤਾਂ ਵਿਚ ਵੰਡੀ ਹੁੰਦੀ ਸੀ । ਇਹ ਉਪਜਾਤਾਂ ਆਪਣੇ ਮੈਂਬਰਾਂ ਨੂੰ ਆਪਣੇ ਸਮੁਹ ਤੋਂ ਬਾਹਰ ਵਿਆਹ ਕਰਨ ਦੀ ਆਗਿਆ ਨਹੀਂ ਦਿੰਦੀਆਂ ਜੇਕਰ ਕੋਈ ਇਸ ਨਿਯਮ ਨੂੰ ਤੋੜਦਾ ਸੀ ਤਾਂ ਉਸ ਨੂੰ ਜਾਤੀ ਜਾਂ ਉਪਜਾਤੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਪਰ ਅੰਤਰ ਵਿਆਹੀ ਦੇ ਨਿਯਮ ਵਿਚ ਕੁੱਝ ਛੁੱਟ ਵੀ ਮੌਜੂਦ ਸੀ । ਕਿਸੇ ਵਿਸ਼ੇਸ਼ ਸਥਿਤੀ ਵਿਚ ਆਪਣੀ ਜਾਤੀ ਤੋਂ ਬਾਹਰ ਵਿਆਹ ਕਰਵਾਉਣ ਦੀ ਆਗਿਆ ਸੀ । ਪਰ ਆਮ ਨਿਯਮ ਇਹ ਸੀ ਕਿ ਵਿਅਕਤੀ ਨੂੰ ਆਪਣੀ ਜਾਤੀ ਦੇ ਵਿਚ ਹੀ ਵਿਆਹ ਕਰਵਾਉਣਾ ਪੈਂਦਾ ਸੀ । ਇਸ ਤਰ੍ਹਾਂ ਸਾਰੀਆਂ ਜਾਤਾਂ ਦੇ ਲੋਕ ਆਪਣੇ-ਆਪਣੇ ਸਮੂਹਾਂ ਦੇ ਵਿਚ ਹੀ ਵਿਆਹ ਕਰਵਾਉਂਦੇ ਸਨ ।
6. ਸਮਾਜ ਦੀ ਵੱਖ-ਵੱਖ ਹਿੱਸਿਆਂ ਵਿਚ ਵੰਡ (Sagmental division of Society) – ਜਾਤੀ ਵਿਵਸਥਾ ਦੁਆਰਾ ਹਿੰਦੂ ਸਮਾਜ ਨੂੰ ਕਈ ਭਾਗਾਂ ਵਿਚ ਵੰਡ ਦਿੱਤਾ ਗਿਆ ਸੀ ਅਤੇ ਹਰ ਇਕ ਹਿੱਸੇ ਦੇ ਮੈਂਬਰਾਂ ਦਾ ਦਰਜਾ, ਸਥਾਨ ਅਤੇ ਕੰਮ ਨਿਸ਼ਚਿਤ ਕਰ ਦਿੱਤੇ ਗਏ ਸਨ । ਇਸ ਕਰਕੇ ਮੈਂਬਰਾਂ ਵਿਚ ਆਪਣੇ ਸਮੂਹ ਦਾ ਇਕ ਹਿੱਸਾ ਹੋਣ ਦੀ ਚੇਤਨਾ ਪੈਦਾ ਹੁੰਦੀ ਸੀ ਅਰਥਾਤ ਉਹ ਆਪਣੇ ਆਪ ਨੂੰ ਉਸ ਸਮੂਹ ਦਾ ਇਕ ਅਭਿੰਨ ਅੰਗ ਸਮਝਣ ਲੱਗ ਪੈਂਦੇ ਸਨ । ਸਮਾਜ ਦੀ ਇਸ ਤਰ੍ਹਾਂ ਹਿੱਸਿਆਂ ਵਿਚ ਵੰਡ ਦੀ ਵਜਾ ਕਰਕੇ ਇਕ ਜਾਤੀ ਦੇ ਮੈਂਬਰਾਂ ਦੀ ਸਮਾਜਿਕ ਅੰਤਰਕਿਰਿਆ ਦਾ ਦਾਇਰਾ ਆਪਣੀ ਜਾਤੀ ਤੱਕ ਹੀ ਸੀਮਿਤ ਹੋ ਜਾਂਦਾ ਸੀ । ਜਾਤੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਜਾਤੀ ਪੰਚਾਇਤ ਵਲੋਂ ਵੰਡ ਦਿੱਤਾ ਜਾਂਦਾ ਸੀ । ਵੱਖਵੱਖ ਜਾਤਾਂ ਦੇ ਰਹਿਣ-ਸਹਿਣ ਦੇ ਤਰੀਕੇ ਅਤੇ ਰਸਮੋ-ਰਿਵਾਜ ਵੀ ਵੱਖ-ਵੱਖ ਹੀ ਹੁੰਦੇ ਸਨ | ਹਰੇਕ ਜਾਤ ਆਪਣੇ ਆਪ ਵਿਚ ਇਕ ਸੰਪੁਰਨ ਸਮਾਜਿਕ ਜੀਵਨ ਬਿਤਾਉਣ ਵਾਲੀ ਸਮਾਜਿਕ ਇਕਾਈ ਹੁੰਦੀ ਸੀ ।
7. ਪਦਮ (Hierarchy) – ਜਾਤੀ ਵਿਵਸਥਾ ਵਿਚ ਵੱਖ-ਵੱਖ ਜਾਤਾਂ ਦੇ ਵਿਚਕਾਰ ਇਕ ਨਿਸ਼ਚਿਤ ਪਦਮ ਮਿਲਦਾ ਸੀ ਜਿਸ ਅਨੁਸਾਰ ਇਹ ਪਤਾ ਚਲਦਾ ਸੀ ਕਿ ਕਿਸ ਜਾਤੀ ਦੀ ਸਮਾਜਿਕ ਸਥਿਤੀ ਕਿਸ ਪ੍ਰਕਾਰ ਦੀ ਸੀ ਅਤੇ ਉਨ੍ਹਾਂ ਵਿਚ ਕਿਸ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਸਨ । ਚਾਰੋਂ ਜਾਤੀਆਂ ਦੀ ਇਸ ਵਿਵਸਥਾ ਵਿਚ ਇਕ ਨਿਸ਼ਚਿਤ ਸਥਿਤੀ ਹੁੰਦੀ ਸੀ ਅਤੇ ਉਨ੍ਹਾਂ ਦੇ ਕੰਮ ਵੀ ਉਸੇ ਸੰਸਤਰਣ ਅਤੇ ਸਥਿਤੀ ਦੇ ਅਨੁਸਾਰ ਨਿਸ਼ਚਿਤ ਹੁੰਦੇ ਸਨ । ਕੋਈ ਵੀ ਇਸ ਵਿਵਸਥਾ ਉੱਪਰ ਉਂਗਲੀ ਨਹੀਂ ਚੁੱਕਦਾ ਸੀ ਕਿਉਂਕਿ ਇਹ ਵਿਵਸਥਾ ਤਾਂ ਪ੍ਰਾਚੀਨ ਸਮੇਂ ਤੋਂ ਚਲਦੀ ਆ ਰਹੀ ਸੀ ।
ਪ੍ਰਸ਼ਨ 4.
ਜਾਤੀ ਪ੍ਰਥਾ ਦੇ ਕੰਮਾਂ ਦਾ ਵਰਣਨ ਕਰੋ |
ਉੱਤਰ-
ਵੱਖ-ਵੱਖ ਸਮਾਜਸ਼ਾਸਤਰੀਆਂ ਅਤੇ ਮਾਨਵ ਵਿਗਿਆਨੀਆਂ ਨੇ ਭਾਰਤੀ ਜਾਤੀ ਵਿਵਸਥਾ ਦਾ ਅਧਿਐਨ ਕੀਤਾ ਅਤੇ ਆਪਣੇ-ਆਪਣੇ ਤਰੀਕੇ ਨਾਲ ਇਸ ਦੀ ਵਿਆਖਿਆ ਕੀਤੀ ਹੈ । ਉਨ੍ਹਾਂ ਨੇ ਜਾਤੀ ਪ੍ਰਥਾ ਦੇ ਵੱਖ-ਵੱਖ ਕੰਮਾਂ ਦਾ ਵੀ ਵਰਣਨ ਕੀਤਾ ਹੈ । ਉਨ੍ਹਾਂ ਸਾਰਿਆਂ ਦੇ ਜਾਤੀ ਪ੍ਰਥਾ ਦੇ ਦਿੱਤੇ ਕੰਮਾਂ ਦੇ ਅਨੁਸਾਰ ਜਾਤੀ ਪ੍ਰਥਾ ਦੇ ਕੁਝ ਮਹੱਤਵਪੂਰਨ ਕੰਮਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਕਿੱਤੇ ਦਾ ਨਿਰਧਾਰਨ (Fixation of Occupation) – ਜਾਤੀ ਵਿਵਸਥਾ ਹਰ ਕਿਸੇ ਦੇ ਲਈ ਵਿਸ਼ੇਸ਼ ਕੰਮ ਦਾ ਨਿਰਧਾਰਨ ਕਰਦੀ ਸੀ । ਇਹ ਕੰਮ ਉਸਦੇ ਵੰਸ਼ ਦੇ ਅਨੁਸਾਰ ਹੁੰਦਾ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਦਾ ਹਸਤਾਂਤਰਨ ਹੁੰਦਾ · ਰਹਿੰਦਾ ਸੀ । ਹਰੇਕ ਬੱਚੇ ਵਿਚ ਆਪਣੇ ਪੈਤ੍ਰਿਕ ਗੁਣਾਂ ਵਾਲੀ ਨਿਪੁੰਨਤਾ ਆਪਣੇ ਆਪ ਹੀ ਪੈਦਾ ਹੋ ਜਾਂਦੀ ਸੀ ਕਿਉਂਕਿ ਜਿਸ ਪਰਿਵਾਰ ਵਿਚ ਉਹ ਪੈਦਾ ਹੁੰਦਾ ਹੈ ਉਸ ਤੋਂ ਕਿੱਤੇ ਸੰਬੰਧੀ ਵਾਤਾਵਰਣ ਉਸਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਹੈ । ਇਸ ਤਰ੍ਹਾਂ ਬਿਨਾਂ ਕੋਈ ਰਸਮੀ ਸਿੱਖਿਆ ਲਏ ਉਸਦਾ ਵਿਸ਼ੇਸ਼ੀਕਰਣ ਹੋ ਜਾਂਦਾ ਹੈ । ਇਸ ਤੋਂ ਇਲਾਵਾ ਇਹ ਪ੍ਰਥਾ ਸਮਾਜ ਵਿਚ ਹੋਣ ਵਾਲੀ ਪਤੀਯੋਗਿਤਾ ਨੂੰ ਵੀ ਰੋਕਦੀ ਹੈ ਅਤੇ ਆਰਥਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਇਸ ਤਰ੍ਹਾਂ ਜਾਤੀ ਪ੍ਰਥਾ ਵਿਅਕਤੀ ਦੇ ਕੰਮ ਦਾ ਨਿਰਧਾਰਨ ਕਰਦੀ ਹੈ ।
2. ਸਮਾਜਿਕ ਸੁਰੱਖਿਆ (Social Security) – ਜਾਤੀ ਆਪਣੇ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਹਰੇਕ ਜਾਤੀ ਦੇ ਮੈਂਬਰ ਆਪਣੀ ਜਾਤੀ ਦੇ ਹੋਰ ਮੈਂਬਰਾਂ ਦੀ ਮੱਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ । ਇਸ ਲਈ ਕਿਸੇ ਵਿਅਕਤੀ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਸ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਜੇਕਰ ਉਸ ਉੱਪਰ ਕਿਸੇ ਤਰ੍ਹਾਂ ਦਾ ਆਰਥਿਕ ਜਾਂ ਕਿਸੇ ਹੋਰ ਪ੍ਰਕਾਰ ਦਾ ਸੰਕਟ ਆਵੇਗਾ ਤਾਂ ਉਸਦੀ ਜਾਤੀ ਹਮੇਸ਼ਾਂ ਉਸਦੀ ਮੱਦਦ ਕਰੇਗੀ । ਜਾਤੀ ਪ੍ਰਥਾ ਦੋ ਤਰ੍ਹਾਂ ਨਾਲ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਪਹਿਲੀ ਤਾਂ ਇਹ ਮੈਂਬਰਾਂ ਦੀ ਸਮਾਜਿਕ ਸਥਿਤੀ ਨੂੰ ਨਿਸ਼ਚਿਤ ਕਰਦੀ ਹੈ ਅਤੇ ਦੂਜੀ ਇਹ ਉਨ੍ਹਾਂ ਦੀ ਹਰੇਕ ਪ੍ਰਕਾਰ ਦੇ ਸੰਕਟ ਤੋਂ ਰੱਖਿਆ ਕਰਦੀ ਹੈ । ਇਸ ਤਰ੍ਹਾਂ ਜਾਤੀ ਆਪਣੇ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ ।
3. ਮਾਨਸਿਕ ਸੁਰੱਖਿਆ (Mental Security) – ਜਾਤੀ ਵਿਵਸਥਾ ਵਿਚ ਹਰੇਕ ਵਿਅਕਤੀ ਦੀ ਸਥਿਤੀ ਅਤੇ ਭੂਮਿਕਾ ਨਿਰਧਾਰਿਤ ਹੁੰਦੀ ਹੈ । ਉਸਨੇ ਕਿਹੜਾ ਪੇਸ਼ਾ ਅਪਨਾਉਣਾ ਹੈ, ਕਿਹੋ ਜਿਹੀ ਸਿੱਖਿਆ ਲੈਣੀ ਹੈ, ਜਿੱਥੇ ਵਿਆਹ ਸੰਬੰਧ ਸਥਾਪਿਤ ਕਰਨੇ ਹਨ ਅਤੇ ਕਿਸ ਜਾਤੀ ਨਾਲ ਕਿਸ ਪ੍ਰਕਾਰ ਦਾ ਵਿਵਹਾਰ ਕਰਨਾ ਹੈ ਇਹ ਸਭ ਕੁੱਝ ਜਾਤੀ ਦੇ ਨਿਯਮਾਂ ਨਾਲ ਹੀ ਨਿਸ਼ਚਿਤ ਕੀਤਾ ਜਾਂਦਾ ਹੈ । ਇਸ ਨਾਲ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਅਨਿਸ਼ਚਿਤ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ । ਉਸਦੇ ਅਧਿਕਾਰ ਅਤੇ ਕਰਤੱਵ ਚੰਗੀ ਤਰ੍ਹਾਂ ਸਪੱਸ਼ਟ ਹੁੰਦੇ ਹਨ । ਜਾਤੀ ਹੀ ਸਾਰੇ ਨਿਯਮਾਂ ਦਾ ਨਿਸ਼ਚਾ ਕਰਦੀ ਹੈ । ਇਸ ਤਰ੍ਹਾਂ ਵਿਅਕਤੀ ਦੇ ਜੀਵਨ ਦੀਆਂ ਜੋ ਸਮੱਸਿਆਵਾਂ ਜਾਂ ਮੁਸ਼ਕਿਲਾਂ ਹੁੰਦੀਆਂ ਹਨ ਉਨ੍ਹਾਂ ਨੂੰ ਜਾਤੀ ਬੜੀ ਆਸਾਨੀ ਨਾਲ ਸੁਲਝਾ ਦਿੰਦੀ ਹੈ । ਇਸ ਨਾਲ ਵਿਅਕਤੀ ਨੂੰ ਦਿਮਾਗੀ ਅਤੇ ਮਾਨਸਿਕ ਸੁਰੱਖਿਆ ਪ੍ਰਾਪਤ ਹੋ ਜਾਂਦੀ ਹੈ ।
4. ਖੂਨ ਦੀ ਸ਼ੁੱਧਤਾ (Purity of Blood) – ਚਾਹੇ ਵਿਗਿਆਨਿਕ ਆਧਾਰ ਉੱਤੇ ਇਹ ਮੰਨਣਾ ਔਖਾ ਹੈ ਪਰ ਇਹ ਕਿਹਾ ਜਾਂਦਾ ਹੈ ਕਿ ਜਾਤੀ ਖੁਨ ਦੀ ਸ਼ੁੱਧਤਾ ਬਣਾ ਕੇ ਰੱਖਦੀ ਹੈ ਕਿਉਂਕਿ ਇਹ ਇਕ ਅੰਤਰ ਵਿਆਹੀ ਸਮੁਹ ਹੁੰਦਾ ਹੈ । ਅੰਤਰ ਵਿਆਹੀ ਹੋਣ ਕਰਕੇ ਇਕ ਜਾਤੀ ਦੇ ਮੈਂਬਰ ਕਿਸੇ ਹੋਰ ਜਾਤੀ ਦੇ ਨਾਲ ਵਿਆਹਕ ਸੰਬੰਧ ਸਥਾਪਿਤ ਨਹੀਂ ਕਰਦੇ ਤੇ ਉਨ੍ਹਾਂ ਦਾ ਖੂਨ ਉਨ੍ਹਾਂ ਵਿਚ ਹੀ ਸ਼ੁੱਧ ਰਹਿ ਜਾਂਦਾ ਹੈ । ਹੋਰ ਸਮਾਜਾਂ ਵਿਚ ਵੀ ਖੂਨ ਦੀ ਸ਼ੁੱਧਤਾ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਅਤੇ ਸੰਘਰਸ਼ ਪੈਦਾ ਹੋ ਗਏ ਹਨ ਫਿਰ ਵੀ ਭਾਰਤ ਵਿਚ ਇਹ ਨਿਯਮ ਪੂਰੀ ਸਫਲਤਾ ਨਾਲ ਚੱਲਿਆ ਸੀ । ਜਾਤੀ ਵਿਚ ਵਿਆਹ ਸੰਬੰਧੀ ਸਖ਼ਤ ਪਾਬੰਦੀਆਂ ਸਨ । ਕੋਈ ਵੀ ਆਪਣੀ ਜਾਤੀ ਤੋਂ ਬਾਹਰ ਵਿਆਹ ਨਹੀਂ ਕਰਵਾ ਸਕਦਾ ਸੀ । ਇਸੇ ਕਾਰਨ ਜਾਤੀ ਦੇ ਵਿਆਹ ਜਾਤੀ ਵਿਚ ਹੀ ਹੁੰਦੇ ਸਨ । ਇਸ ਦੀ ਉਲੰਘਣਾ ਕਰਨ ਵਾਲੇ ਨੂੰ ਜਾਤੀ ਵਿਚੋਂ ਕੱਢ ਦਿੱਤਾ ਜਾਂਦਾ ਸੀ । ਇਸ ਤਰ੍ਹਾਂ ਖੂਨ ਦੀ ਸ਼ੁੱਧਤਾ ਬਣੀ ਰਹਿੰਦੀ ਸੀ ।
5. ਰਾਜਨੀਤਿਕ ਸਥਾਈਤਵ (Political Stability) – ਜਾਤੀ ਵਿਵਸਥਾ ਹਿੰਦੂ ਰਾਜਨੀਤਿਕ ਵਿਵਸਥਾ ਦਾ ਮੁੱਖ ਆਧਾਰ ਰਹੀ ਸੀ । ਰਾਜਨੀਤਿਕ ਖੇਤਰ ਵਿਚ ਹਰੇਕ ਵਿਅਕਤੀ ਦੇ ਅਧਿਕਾਰ ਅਤੇ ਕਰਤੱਵ ਉਸਦੀ ਜਾਤੀ ਨਿਰਧਾਰਿਤ ਕਰਦੀ ਸੀ ਕਿਉਂਕਿ ਲੋਕਾਂ ਦਾ ਜਾਤੀ ਦੇ ਨਿਯਮਾਂ ਉੱਤੇ ਵਿਸ਼ਵਾਸ ਦੈਵੀ ਸ਼ਕਤੀਆਂ ਤੋਂ ਵੀ ਵੱਧ ਹੁੰਦਾ ਸੀ । ਇਸੇ ਕਾਰਨ ਜਾਤੀ ਦੇ ਨਿਯਮਾਂ ਨੂੰ ਮੰਨਣਾ ਹਰੇਕ ਵਿਅਕਤੀ ਦਾ ਪ੍ਰਮੁੱਖ ਕਰਤੱਵ ਸੀ । ਅੱਜ-ਕੱਲ੍ਹ ਤਾਂ ਵੱਖ-ਵੱਖ ਜਾਤਾਂ ਨੇ ਆਪਣੇ-ਆਪਣੇ ਰਾਜਨੀਤਿਕ ਸੰਗਠਨ ਬਣਾ ਲਏ ਹਨ ਜਿਹੜੇ ਚੋਣਾਂ ਵਿਚ ਆਪਣੇ ਮੈਂਬਰਾਂ ਦੀ ਸਹਾਇਤਾ ਕਰਦੇ ਹਨ ਅਤੇ ਜਿੱਤਣ ਤੋਂ ਬਾਅਦ ਆਪਣੀ ਜਾਤੀ ਦੇ ਲੋਕਾਂ ਦਾ ਧਿਆਨ ਰੱਖਦੇ ਹਨ । ਇਸ ਤਰ੍ਹਾਂ ਜਾਤੀ ਦੇ ਮੈਂਬਰਾਂ ਨੂੰ ਲਾਭ ਹੁੰਦਾ ਹੈ । ਇਸ ਪ੍ਰਕਾਰ ਇਹ ਜਾਤੀ ਦਾ ਰਾਜਨੀਤਿਕ ਕੰਮ ਹੁੰਦਾ ਹੈ ।
6. ਸਿੱਖਿਆ ਸੰਬੰਧੀ ਨਿਯਮਾਂ ਦਾ ਨਿਸ਼ਚਾ (Fixing rules of Education) – ਜਾਤੀ ਵਿਵਸਥਾ ਵੱਖ-ਵੱਖ ਜਾਤਾਂ ਦੇ ਲਈ ਵਿਸ਼ੇਸ਼ ਪ੍ਰਕਾਰ ਦੀ ਸਿੱਖਿਆ ਦਾ ਨਿਰਧਾਰਨ ਕਰਦੀ ਸੀ । ਇਸ ਪ੍ਰਕਾਰ ਦੀ ਸਿੱਖਿਆ ਦਾ ਆਧਾਰ ਧਰਮ ਸੀ । ਸਿੱਖਿਆ ਵਿਅਕਤੀ ਨੂੰ ਆਤਮ ਨਿਯੰਤਰਨ ਅਤੇ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀ ਹੈ । ਸਿੱਖਿਆ ਵਿਅਕਤੀ ਨੂੰ ਪੇਸ਼ੇ ਸੰਬੰਧੀ ਜਾਣਕਾਰੀ ਵੀ ਦਿੰਦੀ ਹੈ । ਸਿੱਖਿਆ ਵਿਅਕਤੀ ਨੂੰ ਕੰਮ ਸੰਬੰਧੀ ਅਤੇ ਦੈਨਿਕ ਜੀਵਨ ਸੰਬੰਧੀ ਗਿਆਨ ਪ੍ਰਦਾਨ ਕਰਦੀ ਹੈ । ਇਸ ਤਰ੍ਹਾਂ ਜਾਤੀ ਵਿਵਸਥਾ ਵਿਅਕਤੀ ਨੂੰ ਸਿਧਾਂਤਕ ਅਤੇ ਦੈਨਿਕ ਜੀਵਨ ਸੰਬੰਧੀ ਗਿਆਨ ਪ੍ਰਦਾਨ ਕਰਦੀ ਸੀ । ਜਾਤੀ ਵਿਵਸਥਾ ਹਰੇਕ ਜਾਤੀ ਦੇ ਲਈ ਸਿੱਖਿਆ ਲੈਣ ਦੇ ਨਿਯਮ ਬਣਾਉਂਦੀ ਸੀ । ਜਾਤੀ ਹੀ ਇਹ ਨਿਸ਼ਚਿਤ ਕਰਦੀ ਸੀ ਕਿ ਕਿਹੜੀ ਜਾਤੀ ਦਾ ਵਿਅਕਤੀ ਕਿੰਨੇ ਸਮੇਂ ਲਈ ਸਿੱਖਿਆ ਪ੍ਰਾਪਤ ਕਰੇਗਾ ਅਤੇ ਕਿਹੜੇ-ਕਿਹੜੇ ਨਿਯਮਾਂ ਦੀ ਪਾਲਣਾ ਕਰੇਗਾ । ਇਸ ਤਰ੍ਹਾਂ ਜਾਤੀ ਵਿਵਸਥਾ ਹਰੇਕ ਜਾਤੀ ਦੇ ਮੈਂਬਰਾਂ ਲਈ ਉਸ ਜਾਤੀ ਦੀ ਸਮਾਜਿਕ ਸਥਿਤੀ ਦੇ ਅਨੁਸਾਰ ਉਨ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਕਰਦੀ ਸੀ ।
7. ਤਕਨੀਕੀ ਭੇਦਾਂ ਨੂੰ ਗੁਪਤ ਰੱਖਣਾ (To preserve technical Secrets) – ਹਰੇਕ ਜਾਤੀ ਦੇ ਕੁਝ ਪਰੰਪਰਾਗਤ ਕੰਮ ਹੁੰਦੇ ਸਨ । ਉਸ ਪਰੰਪਰਾਗਤ ਕੰਮ ਦੇ ਕੁੱਝ ਤਕਨੀਕੀ ਭੇਦ ਵੀ ਹੁੰਦੇ ਸਨ ਜਿਹੜੇ ਸਿਰਫ਼ ਉਸ ਨੂੰ ਕਰਨ ਵਾਲਿਆਂ ਨੂੰ ਹੀ ਪਤਾ ਹੁੰਦੇ ਸਨ । ਇਸ ਤਰ੍ਹਾਂ ਜਦੋਂ ਇਹ ਕੰਮ ਪੀੜੀ ਦਰ ਪੀੜੀ ਹਸਤਾਂਤਰਿਤ ਹੁੰਦੇ ਸਨ ਤਾਂ ਇਹ ਤਕਨੀਕੀ ਭੇਦ ਵੀ ਅਗਲੀ ਪੀੜੀ ਕੋਲ ਚਲੇ ਜਾਂਦੇ ਸਨ । ਕਿਉਂਕਿ ਇਹ ਕੰਮ ਸਿਰਫ਼ ਉਸ ਜਾਤੀ ਨੇ ਕਰਨੇ ਹੁੰਦੇ ਸਨ ਇਸ ਲਈ ਇਹ ਭੇਦ ਵੀ ਜਾਤੀ ਤੱਕ ਹੀ ਰਹਿੰਦੇ ਸਨ । ਇਨ੍ਹਾਂ ਦਾ ਭੇਦ ਨਹੀਂ ਖੁੱਲ੍ਹਦਾ ਸੀ । ਇਸ ਤਰ੍ਹਾਂ ਜਾਤੀ ਤਕਨੀਕੀ ਭੇਦਾਂ ਨੂੰ ਗੁਪਤ ਰੱਖਣ ਦਾ ਵੀ ਕੰਮ ਕਰਦੀ ਸੀ ।
8. ਸਮਾਜਿਕ ਏਕਤਾ (Social Unity) – ਹਿੰਦੂ ਸਮਾਜ ਨੂੰ ਏਕਤਾ ਵਿਚ ਬੰਨ੍ਹ ਕੇ ਰੱਖਣ ਵਿਚ ਜਾਤੀ ਵਿਵਸਥਾ ਨੇ ਕਾਫ਼ੀ ਮਹੱਤਵਪੂਰਨ ਕੰਮ ਕੀਤਾ ਸੀ । ਜਾਤੀ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡ ਦਿੱਤਾ ਸੀ ਅਤੇ ਹਰੇਕ ਭਾਗ ਦੇ ਕੰਮ ਵੀ ਵੱਖ-ਵੱਖ ਹੀ ਸਨ ! ਜਿਵੇਂ ਕਿਰਤ ਵੰਡ ਵਿਚ ਕੰਮ ਵੱਖ-ਵੱਖ ਹੁੰਦੇ ਹਨ ਉਸੇ ਤਰ੍ਹਾਂ ਜਾਤੀ ਵਿਵਸਥਾ ਨੇ ਵੀ ਸਾਰਿਆਂ ਨੂੰ ਵੱਖ-ਵੱਖ ਕੰਮ ਦੇ ਦਿੱਤੇ । ਇਸ ਤਰ੍ਹਾਂ ਸਾਰੇ ਭਾਗ ਵੱਖ-ਵੱਖ ਕੰਮ ਕਰਦੇ ਹੋਏ ਵੀ ਇੱਕ ਦੂਜੇ ਦੀ ਮਦਦ ਕਰਦੇ ਅਤੇ ਆਪਸੀ ਜ਼ਰੂਰਤਾਂ ਪੂਰੀਆਂ ਕਰਦੇ ਸਨ । ਇਸ ਕਰਕੇ ਹੀ ਵੱਖ-ਵੱਖ ਸਮੂਹਾਂ ਦੇ ਵਿਚ ਵੰਡੇ ਹੋਣ ਦੇ ਬਾਵਜੂਦ ਵੀ ਸਾਰੇ ਸਮੂਹ ਇਕ ਦੂਜੇ ਨਾਲ ਏਕਤਾ ਵਿਚ ਬੰਨ੍ਹੇ ਰਹਿੰਦੇ ਹਨ ।
9. ਵਿਵਹਾਰ ਉੱਤੇ ਨਿਯੰਤਰਣ (Control on behaviour) – ਜਾਤੀ ਵਿਵਸਥਾ ਨੇ ਹਰੇਕ ਜਾਤੀ ਅਤੇ ਉਸਦੇ ਮੈਂਬਰਾਂ ਲਈ ਨਿਯਮ ਬਣਾਏ ਹੋਏ ਸਨ ਕਿ ਕਿਸ ਵਿਅਕਤੀ ਨੇ ਕਿਸ ਪ੍ਰਕਾਰ ਦਾ ਵਿਵਹਾਰ ਕਰਨਾ ਹੈ । ਜਾਤੀ ਪ੍ਰਥਾ ਦੇ ਨਿਯਮਾਂ ਕਾਰਨ ਹੀ ਵਿਅਕਤੀ ਆਪਣੀਆਂ ਵਿਅਕਤੀਗਤ ਭਾਵਨਾਵਾਂ ਨੂੰ ਨਿਯੰਤਰਣ ਵਿਚ ਰੱਖਦਾ ਸੀ ਅਤੇ ਉਨ੍ਹਾਂ ਨਿਯਮਾਂ ਦੇ ਅਨੁਸਾਰ ਹੀ ਜੀਵਨ ਬਤੀਤ ਕਰਦਾ ਸੀ । ਸਿੱਖਿਆ, ਵਿਆਹ, ਖਾਣ-ਪੀਣ, ਸਮਾਜਿਕ ਸੰਬੰਧਾਂ ਆਦਿ ਵਰਗੇ ਪੱਖਾਂ ਲਈ ਜਾਤੀ ਪ੍ਰਥਾ ਦੇ ਨਿਯਮ ਹੁੰਦੇ ਸਨ ਜਿਸ ਕਾਰਨ ਵਿਅਕਤੀਗਤ ਵਿਵਹਾਰ ਨਿਯੰਤਰਣ ਵਿਚ ਰਹਿੰਦੇ ਸਨ ।
10. ਵਿਆਹ ਸੰਬੰਧੀ ਕੰਮ (Function of Marriage) – ਹਰੇਕ ਜਾਤੀ ਅੰਤਰ ਵਿਆਹੀ ਹੁੰਦੀ ਸੀ ਅਰਥਾਤ ਵਿਅਕਤੀ ਨੂੰ ਆਪਣੀ ਹੀ ਜਾਤੀ ਜਾਂ ਉਪਜਾਤੀ ਦੇ ਅੰਦਰ ਹੀ ਵਿਆਹ ਕਰਵਾਉਣਾ ਪੈਂਦਾ ਸੀ । ਜਾਤੀ ਪ੍ਰਥਾ ਦਾ ਇਹ ਸਭ ਤੋਂ ਮਹੱਤਵਪੂਰਨ ਨਿਯਮ ਸੀ ਕਿ ਵਿਅਕਤੀ ਆਪਣੇ ਕੁੱਲ ਜਾਂ ਪਰਿਵਾਰ ਤੋਂ ਬਾਹਰ ਵਿਆਹ ਕਰਵਾਏਗਾ | ਪਰ ਉਹ ਆਪਣੀ ਜਾਤੀ ਦੇ ਵਿਚ ਹੀ ਵਿਆਹ ਕਰਵਾਏਗਾ । ਜੇਕਰ ਕੋਈ ਆਪਣੀ ਜਾਤੀ ਜਾਂ ਉਪਜਾਤੀ ਤੋਂ ਬਾਹਰ ਵਿਆਹ ਕਰਵਾਉਂਦਾ ਸੀ ਤਾਂ ਉਸ ਨੂੰ ਜਾਤੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ । ਇਸ ਤਰ੍ਹਾਂ ਜਾਤੀ ਵਿਅਕਤੀ ਦਾ ਵਿਆਹ ਸੰਬੰਧੀ ਕੰਮ ਵੀ ਪੂਰਾ ਕਰਦੀ ਸੀ ।
ਪ੍ਰਸ਼ਨ 5.
ਜਾਤੀ ਪ੍ਰਥਾ ਦੇ ਗੁਣਾਂ ਅਤੇ ਔਗੁਣਾਂ ਦਾ ਵਰਣਨ ਕਰੋ ।
ਉੱਤਰ-
ਜਾਤੀ ਆਪਣੇ ਆਪ ਵਿਚ ਇੱਕ ਅਜਿਹਾ ਸਮੂਹ ਹੈ ਜਿਸ ਨੇ ਹਿੰਦੂ ਸਮਾਜ ਅਤੇ ਭਾਰਤ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਹੈ । ਜਿੰਨੇ ਕੰਮ ਇਕੱਲੀ ਜਾਤੀ ਵਿਵਸਥਾ ਨੇ ਮਿਲ ਕੇ ਕੀਤੇ ਹਨ ਸ਼ਾਇਦ ਉੱਨੇ ਕੰਮ ਹੋਰ ਸਾਰੀਆਂ ਸੰਸਥਾਵਾਂ ਅਤੇ ਵਿਵਸਥਾਵਾਂ ਨੇ ਮਿਲ ਕੇ ਵੀ ਨਹੀਂ ਕੀਤੇ ਹੋਣਗੇ । ਇਸ ਨਾਲ ਅਸੀਂ ਵੇਖਦੇ ਹਾਂ ਕਿ ਜਾਤੀ ਵਿਵਸਥਾ ਦੇ ਬਹੁਤ ਸਾਰੇ ਗੁਣ ਹਨ । ਪਰ ਇਨ੍ਹਾਂ ਗੁਣਾਂ ਦੇ ਨਾਲ-ਨਾਲ ਕੁਝ ਔਗੁਣ ਵੀ ਹਨ ਜਿਨ੍ਹਾਂ ਦਾ ਵਰਣਨ ਹੇਠਾਂ ਦਿੱਤਾ ਜਾ ਰਿਹਾ ਹੈ ।
ਜਾਤ ਵਿਵਸਥਾ ਦੇ ਗੁਣ ਜਾਂ ਲਾਭ (Merits or Advantages of Caste System)
1. ਸਮਾਜਿਕ ਸੁਰੱਖਿਆ ਦੇਣਾ (To Give Social Security) – ਜਾਤੀ ਪ੍ਰਥਾ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਆਪਣੇ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਹਰੇਕ ਜਾਤੀ ਦੇ ਮੈਂਬਰ ਆਪਣੀ ਜਾਤੀ ਦੇ ਮੈਂਬਰਾਂ ਦੀ ਮੱਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ । ਇਸ ਲਈ ਕਿਸੇ ਵਿਅਕਤੀ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਜੇਕਰ ਉਨ੍ਹਾਂ ਉੱਪਰ ਕਿਸੇ ਪ੍ਰਕਾਰ ਦੀ ਸਮੱਸਿਆ ਆਵੇਗੀ ਤਾਂ ਉਸਦੀ ਜਾਤੀ ਹਮੇਸ਼ਾਂ ਉਸਦੀ ਮੱਦਦ ਕਰੇਗੀ 1 ਜਾਤੀ ਪ੍ਰਥਾ ਮੈਂਬਰਾਂ ਦੀ ਸਮਾਜਿਕ ਸਥਿਤੀ ਵੀ ਨਿਸ਼ਚਿਤ ਕਰਦੀ ਸੀ ਅਤੇ ਪ੍ਰਤੀਯੋਗਿਤਾ ਦੀ ਸੰਭਾਵਨਾ ਨੂੰ ਵੀ ਘੱਟ ਕਰਦੀ ਸੀ ।
2. ਕੰਮ ਦਾ ਨਿਰਧਾਰਣ (Fixation of Occupation) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਇਹ ਸੀ ਕਿ ਇਹ ਹਰੇਕ ਵਿਅਕਤੀ ਦੇ ਲਈ ਵਿਸ਼ੇਸ਼ ਕਿੱਤੇ ਜਾਂ ਕੰਮ ਦਾ ਨਿਰਧਾਰਣ ਕਰਦੀ ਸੀ । ਇਹ ਕੰਮ ਉਸਦੇ ਵੰਸ਼ ਦੇ ਅਨੁਸਾਰ ਹੁੰਦਾ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਦਾ ਹਸਤਾਂਤਰਨ ਹੁੰਦਾ ਰਹਿੰਦਾ ਸੀ । ਹਰੇਕ ਬੱਚੇ ਵਿਚ ਆਪਣੇ ਪਰਿਵਾਰਿਕ ਕੰਮ ਪ੍ਰਤੀ ਗੁਣ ਆਪਣੇ ਆਪ ਹੀ ਪੈਦਾ ਹੋ ਜਾਂਦੇ ਸਨ । ਜਿਸ ਪਰਿਵਾਰ ਵਿਚ ਬੱਚਾ ਪੈਦਾ ਹੁੰਦਾ ਸੀ ਉਸ ਤੋਂ ਕੰਮ ਸੰਬੰਧੀ ਵਾਤਾਵਰਣ ਉਸ ਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਸੀ । ਇਸ ਤਰ੍ਹਾਂ ਬਿਨਾਂ ਕਿਸੇ ਰਸਮੀ ਸਿੱਖਿਆ ਦੇ ਵਿਸ਼ੇਸ਼ੀਕਰਨ ਹੋ ਜਾਂਦਾ ਸੀ । ਇਸ ਦੇ ਨਾਲ ਹੀ ਜਾਤੀ ਵਿਵਸਥਾ ਸਮਾਜ ਵਿਚ ਕੰਮ ਲਈ ਹੋਣ ਵਾਲੀ ਪ੍ਰਤੀਯੋਗਿਤਾ ਨੂੰ ਵੀ ਰੋਕਦੀ ਸੀ ਅਤੇ ਆਰਥਿਕ ਸੁਰੱਖਿਆ ਪ੍ਰਦਾਨ ਕਰਦੀ ਸੀ । ਇਸ ਤਰ੍ਹਾਂ ਜਾਤੀ ਵਿਵਸਥਾ ਦਾ ਇਹ ਗੁਣ ਕਾਫ਼ੀ ਮਹੱਤਵਪੂਰਨ ਸੀ ।
3. ਖੂਨ ਦੀ ਸ਼ੁੱਧਤਾ (Purity of Blood) – ਜਾਤੀ ਪ੍ਰਥਾ ਇੱਕ ਅੰਤਰ ਵਿਆਹੀ ਸਮੂਹ ਹੈ। ਅੰਤਰ ਵਿਆਹੀ ਦਾ ਅਰਥ ਹੈ ਕਿ ਵਿਅਕਤੀ ਨੂੰ ਵਿਆਹ ਆਪਣੀ ਜਾਤੀ ਦੇ ਵਿਚ ਹੀ ਕਰਵਾਉਣਾ ਪੈਂਦਾ ਸੀ ਅਤੇ ਜੇਕਰ ਕੋਈ ਇਸ ਨਿਯਮ ਨੂੰ ਨਹੀਂ ਮੰਨਦਾ ਸੀ ਤਾਂ ਉਸ ਨੂੰ ਜਾਤੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ । ਅਜਿਹਾ ਕਰਨ ਦਾ ਇਹ ਫ਼ਾਇਦਾ ਹੁੰਦਾ ਸੀ ਕਿ ਬਾਹਰਲੀ ਕਿਸੇ ਜਾਤੀ ਦੇ ਖੂਨ ਨਾਲ ਮੇਲ ਨਹੀਂ ਹੁੰਦਾ ਸੀ ਅਤੇ ਆਪਣੀ ਜਾਤੀ ਦੇ ਖੂਨ ਦੀ ਸ਼ੁੱਧਤਾ ਬਣਾਈ ਰਹਿੰਦੀ ਸੀ । ਇਸ ਤਰ੍ਹਾਂ ਜਾਤੀ ਦਾ ਇੱਕ ਗੁਣ ਇਹ ਵੀ ਸੀ ਕਿ ਇਹ ਖੂਨ ਦੀ ਸ਼ੁੱਧਤਾ ਬਣਾਏ ਰੱਖਣ ਵਿਚ ਮੱਦਦ ਕਰਦੀ ਸੀ ।
4. ਕਿਰਤ ਵੰਡ (Division of Labour) – ਜਾਤੀ ਵਿਵਸਥਾ ਦਾ ਇਕ ਹੋਰ ਮਹੱਤਵਪੂਰਨ ਗੁਣ ਇਹ ਸੀ ਕਿ ਇਹ ਸਾਰੇ ਵਿਅਕਤੀਆਂ ਵਿਚ ਆਪਣੇ ਕਰਤੱਵ ਪ੍ਰਤੀ ਪ੍ਰੇਮ ਵਿਚ ਨਿਸ਼ਠਾ ਦੀ ਭਾਵਨਾ ਪੈਦਾ ਕਰਦੀ ਸੀ । ਛੋਟੀ ਕਿਸਮ ਦੇ ਕੰਮ ਵੀ ਵਿਅਕਤੀ ਆਪਣਾ ਕਰਤੱਵ ਸਮਝ ਕੇ ਚੰਗੀ ਤਰ੍ਹਾਂ ਕਰਦੇ ਸਨ । ਜਾਤੀ ਵਿਵਸਥਾ ਆਪਣੇ ਮੈਂਬਰਾਂ ਦੇ ਵਿਚ ਇਹ ਭਾਵਨਾ ਭਰ ਦਿੰਦੀ ਸੀ ਕਿ ਹਰੇਕ ਮੈਂਬਰ ਨੂੰ ਆਪਣੇ ਪਿਛਲੇ ਜਨਮ ਦੇ ਕੰਮਾਂ ਦੇ ਅਨੁਸਾਰ ਹੀ ਇਸ ਜਨਮ ਵਿਚ ਪੇਸ਼ਾ ਮਿਲਿਆ ਹੈ । ਉਸ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਜਾਂਦਾ ਸੀ ਕਿ ਵਰਤਮਾਨ ਕਰਤੱਵਾਂ ਨੂੰ ਪੂਰਾ ਕਰਨ ਨਾਲ ਹੀ ਅਗਲੇ ਜਨਮ ਵਿਚ ਉੱਚੀ ਸਥਿਤੀ ਪ੍ਰਾਪਤ ਹੋਵੇਗੀ ।
ਇਸਦਾ ਲਾਭ ਇਹ ਸੀ ਕਿ ਨਿਰਾਸ਼ਾ ਖ਼ਤਮ ਹੋ ਗਈ ਅਤੇ ਸਾਰੇ ਆਪਣਾ ਕੰਮ ਚੰਗੀ ਤਰ੍ਹਾਂ ਕਰਦੇ ਸਨ । ਜਾਤੀ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡਿਆ ਹੋਇਆ ਸੀ ਅਤੇ ਇਨ੍ਹਾਂ ਚਾਰਾਂ ਭਾਗਾਂ ਨੂੰ ਆਪਣੇ ਕੰਮਾਂ ਦਾ ਚੰਗੀ ਤਰ੍ਹਾਂ ਪਤਾ ਸੀ । ਇਹ ਸਾਰੇ ਆਪਣੇ ਕੰਮ ਚੰਗੀ ਤਰ੍ਹਾਂ ਕਰਦੇ ਸਨ ਅਤੇ ਸਮੇਂ ਦੇ ਨਾਲ-ਨਾਲ ਆਪਣੇ ਕੰਮ ਦੇ ਭੇਦ ਆਪਣੀ ਅਗਲੀ ਪੀੜੀ ਨੂੰ ਦੇ ਦਿੰਦੇ ਸਨ । ਇਸ ਤਰ੍ਹਾਂ ਸਮਾਜ ਵਿਚ ਕੰਮ ਦੇ ਪ੍ਰਤੀ ਸਥਿਰਤਾ ਰਹਿੰਦੀ ਸੀ ਅਤੇ ਕਿਰਤ ਵੰਡ ਦੇ ਨਾਲ ਵਿਸ਼ੇਸ਼ੀਕਰਨ ਵੀ ਹੋ ਜਾਂਦਾ ਸੀ ।
5. ਸਿੱਖਿਆ ਦੇ ਨਿਯਮ ਬਨਾਉਣਾ (To make rules of Education) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਸੀ ਕਿ ਇਸਨੇ ਸਿੱਖਿਆ ਲੈਣ ਸੰਬੰਧੀ ਨਿਸ਼ਚਿਤ ਨਿਯਮ ਬਣਾਏ ਹੋਏ ਸਨ ਅਤੇ ਧਰਮ ਨੂੰ ਸਿੱਖਿਆ ਦਾ ਆਧਾਰ ਬਣਾਇਆ ਹੋਇਆ ਸੀ । ਸਿੱਖਿਆ ਵਿਅਕਤੀ ਨੂੰ ਆਤਮ ਨਿਯੰਤਰਣ, ਪੇਸ਼ੇ ਸੰਬੰਧੀ ਜਾਣਕਾਰੀ ਅਤੇ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀ ਹੈ । ਸਿੱਖਿਆ ਵਿਅਕਤੀ ਨੂੰ ਕੰਮ ਸੰਬੰਧੀ ਅਤੇ ਦੈਨਿਕ ਜੀਵਨ ਸੰਬੰਧੀ ਜਾਣਕਾਰੀ ਵੀ ਦਿੰਦੀ ਹੈ । ਜਾਤੀ ਵਿਵਸਥਾ ਹੀ ਇਹ ਨਿਸ਼ਚਿਤ ਕਰਦੀ ਸੀ ਕਿ ਕਿਸ ਜਾਤੀ ਦੇ ਵਿਅਕਤੀ ਨੇ ਕਿੰਨੀ ਸਿੱਖਿਆ ਲੈਣੀ ਹੈ ਅਤੇ ਕਿਹੜੇ ਨਿਯਮਾਂ ਦਾ ਪਾਲਣ ਕਰਨਾ ਹੈ । ਇਸ ਤਰ੍ਹਾਂ ਜਾਤੀ ਵਿਵਸਥਾ ਹੀ ਹਰੇਕ ਮੈਂਬਰ ਦੇ ਲਈ ਉਸਦੀ ਜਾਤੀ ਦੀ ਸਮਾਜਿਕ ਸਥਿਤੀ ਅਨੁਸਾਰ ਸਿੱਖਿਆ ਦਾ ਪ੍ਰਬੰਧ ਕਰਦੀ ਸੀ ।
6. ਸਮਾਜਿਕ ਏਕਤਾਂ ਨੂੰ ਬਣਾਈ ਰੱਖਣਾ (To maintain social Unity) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਇਹ ਸੀ ਕਿ ਇਸਨੇ ਹਿੰਦੂ ਸਮਾਜ ਨੂੰ ਏਕਤਾ ਵਿਚ ਬੰਨ ਕੇ ਰੱਖਿਆ । ਜਾਤੀ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡ ਦਿੱਤਾ। ਸੀ ਅਤੇ ਹਰੇਕ ਭਾਗ ਨੂੰ ਵੱਖ-ਵੱਖ ਕੰਮ ਦੇ ਦਿੱਤੇ ਸਨ । ਜਿਸ ਤਰ੍ਹਾਂ ਕਿਰਤ ਵੰਡ ਵਿਚ ਹਰ ਕਿਸੇ ਦਾ ਕੰਮ ਵੱਖ-ਵੱਖ ਹੁੰਦਾ ਹੈ ਉਸੇ ਤਰ੍ਹਾਂ ਜਾਤੀ ਵਿਵਸਥਾ ਨੇ ਵੀ ਸਮਾਜ ਵਿੱਚ ਕਿਰਤ ਵੰਡ ਪੈਦਾ ਕਰ ਦਿੱਤੀ ਸੀ । ਇਹ ਸਾਰੇ ਭਾਗ ਵੱਖ-ਵੱਖ ਕੰਮ ਕਰਦੇ ਸਨ ਪਰ ਇੱਕ ਦੂਜੇ ਦੀ ਮੱਦਦ ਵੀ ਕਰਦੇ ਸਨ ਅਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ । ਇਸ ਤਰ੍ਹਾਂ ਵੱਖ-ਵੱਖ ਸਮੂਹਾਂ ਦੇ ਵਿਚ ਵੰਡੇ ਹੋਣ ਦੇ ਬਾਵਜੂਦ ਵੀ ਸਾਰੇ ਸਮੂਹ ਇਕ ਦੂਜੇ ਨਾਲ ਏਕਤਾ ਵਿਚ ਬੰਨ੍ਹੇ ਰਹਿੰਦੇ ਸਨ ।
7. ਮਾਨਸਿਕ ਸੁਰੱਖਿਆ (Mental Security) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਇਹ ਸੀ ਕਿ ਜਾਤੀ ਵਲੋਂ ਸਮਾਜਿਕ ਸੁਰੱਖਿਆ ਪ੍ਰਾਪਤ ਹੋਣ ਨਾਲ ਹਰੇਕ ਮੈਂਬਰ ਮਾਨਸਿਕ ਰੂਪ ਨਾਲ ਸੁਰੱਖਿਅਤ ਰਹਿੰਦਾ ਸੀ । ਹਰੇਕ ਵਿਅਕਤੀ ਨੂੰ ਜਾਤੀ ਦੇ ਨਿਯਮਾਂ ਤੋਂ ਇਹ ਪਤਾ ਚੱਲ ਜਾਂਦਾ ਸੀ ਕਿ ਉਸਨੇ ਕਿਸ ਸਮੁਹ ਵਿਚ ਵਿਆਹ ਕਰਨਾ ਹੈ, ਧਾਰਮਿਕ ਯੁੱਗਾਂ ਵਿਚ ਭਾਗ ਲੈਣਾ ਹੈ ਜਾਂ ਕਿਹੜੇ ਵਿਅਕਤੀਆਂ ਨਾਲ ਸਮਾਜਿਕ ਸੰਬੰਧ ਸਥਾਪਿਤ ਕਰਨੇ ਹਨ । ਇਸ ਤਰ੍ਹਾਂ ਜਦੋਂ ਲੋਕਾਂ ਨੂੰ ਕਿੱਤੇ, ਵਿਆਹ, ਸਮੱਸਿਆਵਾਂ ਆਦਿ ਸਮੇਂ ਜਾਤੀ ਵਲੋਂ ਮਦਦ ਦਾ ਭਰੋਸਾ ਹੁੰਦਾ ਸੀ ਤਾਂ ਉਹ ਮਾਨਸਿਕ ਤੌਰ ਉੱਤੇ ਸੁਰੱਖਿਅਤ ਮਹਿਸੂਸ ਕਰਦੇ ਸਨ ।
ਜਾਤੀ ਵਿਵਸਥਾ ਦੇ ਔਗਣ (Demerits of Caste System) – ਚਾਹੇ ਜਾਤੀ ਵਿਵਸਥਾ ਦੇ ਬਹੁਤ ਸਾਰੇ ਗੁਣ ਸਨ ਅਤੇ ਇਸ ਨੇ ਸਮਾਜਿਕ ਏਕਤਾ ਰੱਖਣ ਵਿਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਪਰ ਫਿਰ ਵੀ ਇਸ ਵਿਵਸਥਾ ਕਾਰਨ ਸਮਾਜ ਵਿਚ ਕਈ ਬੁਰਾਈਆਂ ਵੀ ਪੈਦਾ ਹੋ ਗਈਆਂ | ਜਾਤੀ ਵਿਵਸਥਾ ਦੇ ਔਗੁਣਾਂ ਦਾ ਵਰਣਨ ਹੇਠ ਲਿਖਿਆ ਹੈ-
1. ਔਰਤਾਂ ਦੀ ਨੀਵੀਂ ਸਥਿਤੀ (Lower Status of Women) – ਜਾਤੀ ਵਿਵਸਥਾ ਦੇ ਕਾਰਨ ਔਰਤਾਂ ਦੀ ਸਮਾਜਿਕ ਸਥਿਤੀ ਨੀਵੀਂ ਹੋ ਗਈ ਸੀ । ਜਾਤੀ ਵਿਵਸਥਾ ਦੇ ਨਿਯੰਤਰਣਾਂ ਦੇ ਕਾਰਨ ਹੀ ਹਿੰਦੂ ਔਰਤਾਂ ਦੀ ਸਥਿਤੀ ਪਰਿਵਾਰ ਵਿਚ ਨੌਕਰਾਣੀ ਤੋਂ ਵੱਧ ਨਹੀਂ ਸੀ । ਜਾਤੀ ਅੰਤਰ ਵਿਆਹੀ ਸਮੂਹ ਸੀ ਜਿਸ ਕਾਰਨ ਲੋਕਾਂ ਨੇ ਆਪਣੀ ਜਾਤੀ ਵਿਚ ਵਰ ਲੱਭਣ ਲਈ ਬਾਲ ਵਿਆਹ ਦਾ ਸਮਰਥਨ ਕੀਤਾ । ਇਸ ਨਾਲ ਬਹੁ ਵਿਆਹ ਅਤੇ ਬੇ-ਮੇਲ ਵਿਆਹ ਨੂੰ ਸਮਰਥਨ ਮਿਲਿਆ । ਕੁਲੀਨ ਵਿਆਹ ਦੀ ਪ੍ਰਥਾ ਨੇ ਵੀ ਬਾਲ ਵਿਆਹ, ਬੇ-ਮੇਲ ਵਿਆਹ, ਬਹੁ-ਵਿਆਹ ਅਤੇ ਦਹੇਜ ਪ੍ਰਥਾ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੱਤਾ । ਔਰਤਾਂ ਸਿਰਫ਼ ਘਰ ਵਿਚ ਹੀ ਕੰਮ ਕਰਦੀਆਂ ਰਹਿੰਦੀਆਂ ਸਨ । ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਅਧਿਕਾਰ ਨਹੀਂ ਸਨ । ਇਸ ਤਰ੍ਹਾਂ ਔਰਤਾਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੀ ਜਾਤੀ ਵਿਵਸਥਾ ਸੀ । ਜਾਤੀ ਵਿਵਸਥਾ ਨੇ ਹੀ ਔਰਤਾਂ ਦੀ ਤਰੱਕੀ ਉੱਤੇ ਪਾਬੰਦੀ ਲਾਈ ਅਤੇ ਬਾਲ ਵਿਆਹ ਉੱਤੇ ਜ਼ੋਰ ਦਿੱਤਾ । ਵਿਧਵਾ ਵਿਆਹ ਨੂੰ ਮੰਜੂਰੀ ਨਾ ਦਿੱਤੀ । ਔਰਤ ਸਿਰਫ਼ ਪਰਿਵਾਰ ਦੀ ਸੇਵਾ ਕਰਨ ਵਾਸਤੇ ਹੀ ਰਹਿ ਗਈ ਸੀ ।
2. ਛੂਤਛਾਤ (Untouchability) – ਛੂਤ-ਛਾਤ ਵਰਗੀ ਸਮੱਸਿਆ ਦਾ ਜਨਮ ਵੀ ਜਾਤੀ ਪ੍ਰਥਾ ਦੀ ਵੰਡ ਦੀ ਨੀਤੀ ਦੇ ਕਾਰਨ ਹੀ ਹੋਇਆ ਸੀ । ਕੁੱਲ ਜਨਸੰਖਿਆ ਦੇ ਬਹੁਤ ਵੱਡੇ ਭਾਗ ਨੂੰ ਅਪਵਿੱਤਰ ਮੰਨ ਕੇ ਇਸ ਲਈ ਅਪਮਾਨਿਤ ਕੀਤਾ ਜਾਂਦਾ ਸੀ ਕਿਉਂਕਿ ਉਹ ਜਿਹੜਾ ਕੰਮ ਕਰਦੇ ਸਨ ਉਸਨੂੰ ਅਪਵਿੱਤਰ ਮੰਨਿਆ ਜਾਂਦਾ ਸੀ । ਉਨ੍ਹਾਂ ਦੀ ਸਥਿਤੀ ਬਹੁਤ ਮਾੜੀ ਸੀ ਅਤੇ ਉਨ੍ਹਾਂ ਉੱਪਰ ਬਹੁਤ ਸਾਰੇ ਪ੍ਰਤੀਬੰਧ ਲੱਗੇ ਹੋਏ ਸਨ ।ਉਹ ਆਰਥਿਕ ਖੇਤਰ ਵਿਚ ਭਾਗ ਨਹੀਂ ਲੈ ਸਕਦੇ ਸਨ । ਇਸ ਤਰ੍ਹਾਂ ਜਾਤੀ ਵਿਵਸਥਾ ਦੇ ਕਾਰਨ ਜਨਸੰਖਿਆ ਦਾ ਇੱਕ ਵੱਡਾ ਭਾਗ ਸਮਾਜ ਉੱਤੇ ਬੋਝ ਬਣ ਕੇ ਰਹਿ ਗਿਆ ਸੀ । ਇਸੇ ਕਾਰਨ ਸਮਾਜ ਵਿਚ ਗ਼ਰੀਬੀ ਆ ਗਈ । ਵੱਖ-ਵੱਖ ਜਾਤਾਂ ਵਿਚ ਇਕ-ਦੂਜੇ ਪ੍ਰਤੀ ਨਫ਼ਰਤ ਪੈਦਾ ਹੋ ਗਈ ਅਤੇ ਜਾਤੀਵਾਦ ਵਰਗੀ ਸਮੱਸਿਆ ਸਾਡੇ ਸਾਹਮਣੇ ਆਈ ।
3. ਜਾਤੀਵਾਦ (Casteism) – ਜਾਤੀ ਵਿਵਸਥਾ ਕਾਰਨ ਹੀ ਲੋਕਾਂ ਦੀ ਮਨੋਵਿਤੀ ਵੀ ਛੋਟੀ ਹੋ ਗਈ । ਲੋਕ ਵਿਆਹ ਸੰਬੰਧਾਂ ਲਈ ਅਤੇ ਹੋਰ ਸਮਾਜਿਕ ਸੰਬੰਧਾਂ ਦੇ ਲਈ ਜਾਤੀ ਦੇ ਨਿਯਮਾਂ ਉੱਤੇ ਨਿਰਭਰ ਹੁੰਦੇ ਸਨ । ਜਿਸ ਕਾਰਨ ਜਾਤੀਵਾਦ ਦੀ ਭਾਵਨਾ ਵੱਧ ਗਈ । ਉੱਚੀ ਅਤੇ ਨਿਮਨ ਸਥਿਤੀ ਦੇ ਕਾਰਨ ਲੋਕਾਂ ਵਿਚ ਗਰਵ ਅਤੇ ਹੀਨਤਾ ਦੀ ਭਾਵਨਾ ਪੈਦਾ ਹੋ ਗਈ । ਪਵਿੱਤਰ ਅਤੇ ਅਪਵਿੱਤਰ ਦੀ ਧਾਰਣਾਂ ਨੇ ਉਨ੍ਹਾਂ ਵਿਚ ਦੂਰੀਆਂ ਪੈਦਾ ਕਰ ਦਿੱਤੀਆਂ । ਇਸੇ ਕਰਕੇ ਸਾਡੇ ਦੇਸ਼ ਵਿਚ ਜਾਤੀਵਾਦ ਦੀ ਸਮੱਸਿਆ ਸਾਹਮਣੇ ਆਈ । ਜਾਤੀਵਾਦ ਕਾਰਨ ਲੋਕ ਆਪਣੇ ਦੇਸ਼ ਦੇ ਬਾਰੇ ਨਹੀਂ ਸੋਚਦੇ ਤੇ ਇਸ ਸਮੱਸਿਆ ਨੂੰ ਵਧਾਉਂਦੇ ਹਨ ।
4. ਸੰਸਕ੍ਰਿਤਕ ਸੰਘਰਸ਼ (Cultural Conflict) – ਜਾਤੀ ਇੱਕ ਬੰਦ ਸਮੂਹ ਹੈ ਅਤੇ ਵੱਖ-ਵੱਖ ਜਾਤਾਂ ਵਿਚ ਇਕ-ਦੂਜੇ ਨਾਲ ਸੰਬੰਧ ਰੱਖਣ ਉੱਤੇ ਪ੍ਰਤੀਬੰਧ ਹੁੰਦੇ ਸਨ । ਇਸ ਵਿਚ ਸਾਰੀਆਂ ਜਾਤਾਂ ਦੇ ਰਹਿਣ ਸਹਿਣ ਦੇ ਢੰਗ ਵੱਖ-ਵੱਖ ਸਨ : ਇਸ ਸਮਾਜਿਕ ਅਲੱਗਪਣ ਨੇ ਸੰਸਕ੍ਰਿਤਕ ਸੰਘਰਸ਼ ਦੀ ਸਮੱਸਿਆ ਨੂੰ ਜਨਮ ਦਿੱਤਾ । ਵੱਖ-ਵੱਖ ਜਾਤਾਂ ਵੱਖ-ਵੱਖ ਸੰਸਕ੍ਰਿਤਕ ਸਮੂਹਾਂ ਵਿਚ ਵੰਡੀਆਂ ਗਈਆਂ । ਇਨ੍ਹਾਂ ਸਮੂਹਾਂ ਵਿਚ ਕਈ ਪ੍ਰਕਾਰ ਦੇ ਸੰਘਰਸ਼ ਵੇਖਣ ਨੂੰ ਮਿਲਦੇ ਸਨ । ਕੁੱਝ ਜਾਤਾਂ ਆਪਣੀ ਸੰਸਕ੍ਰਿਤੀ ਨੂੰ ਉੱਚਾ ਮੰਨਦੀਆਂ ਸਨ ਜਿਸ ਕਾਰਨ ਉਹ ਹੋਰ ਸਮੂਹਾਂ ਤੋਂ ਦੂਰੀ ਬਣਾ ਕੇ ਰੱਖਦੀਆਂ ਸਨ । ਇਸ ਕਾਰਨ ਉਨ੍ਹਾਂ ਵਿਚ ਸੰਘਰਸ਼ ਦੇ ਮੌਕੇ ਪੈਦਾ ਹੁੰਦੇ ਰਹਿੰਦੇ ਸਨ ।
5. ਸਮਾਜਿਕ ਗਤੀਸ਼ੀਲਤਾ ਨੂੰ ਰੋਕਣਾ (To stop social mobility) – ਜਾਤੀ ਵਿਵਸਥਾ ਵਿਚ ਸਥਿਤੀ ਦੀ ਵੰਡ ਜਨਮ ਦੇ ਆਧਾਰ ਉੱਤੇ ਹੁੰਦੀ ਸੀ ! ਕੋਈ ਵੀ ਵਿਅਕਤੀ ਆਪਣੀ ਜਾਤੀ ਬਦਲ ਨਹੀਂ ਸਕਦਾ ਸੀ । ਹਰੇਕ ਮੈਂਬਰ ਨੂੰ ਆਪਣੀ ਸਮਾਜਿਕ ਸਥਿਤੀ ਬਾਰੇ ਪਤਾ ਹੁੰਦਾ ਸੀ ਕਿ ਇਹ ਬਦਲ ਨਹੀਂ ਸਕਦੀ, ਇਸੇ ਤਰ੍ਹਾਂ ਹੀ ਰਹੇਗੀ । ਇਸ ਭਾਵਨਾ ਨੇ ਆਲਸ ਨੂੰ ਵਧਾਇਆ । ਇਸ ਵਿਵਸਥਾ ਵਿਚ ਉਹ ਪ੍ਰੇਰਣਾ ਨਹੀਂ ਹੁੰਦੀ ਸੀ ਜਿਸ ਵਿਚ ਲੋਕ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਹੁੰਦੇ ਸਨ ਕਿਉਂਕਿ ਉਹ ਮਿਹਨਤ ਨਾਲ ਵੀ ਆਪਣੀ ਸਮਾਜਿਕ ਸਥਿਤੀ ਨਹੀਂ ਬਦਲ ਸਕਦੇ ਸਨ । ਇਹ ਗੱਲ ਆਰਥਿਕ ਪ੍ਰਗਤੀ ਵਿਚ ਵੀ ਰੁਕਾਵਟ ਬਣਦੀ ਸੀ । ਯੋਗਤਾ ਹੋਣ ਦੇ ਬਾਵਜੂਦ ਵੀ ਲੋਕ ਨਵੀਂ ਕਾਢ ਨਹੀਂ ਕੱਢ ਸਕਦੇ ਸਨ ਕਿਉਂਕਿ ਉਨ੍ਹਾਂ ਨੂੰ ਆਪਣਾ ਪੈਤਿਕ ਕੰਮ ਅਪਨਾਉਣਾ ਪੈਂਦਾ ਸੀ । ਪਵਿੱਤਰਤਾ ਅਤੇ ਅਪਵਿੱਤਰਤਾ ਦੀ ਧਾਰਨਾ ਦੇ ਕਾਰਨ ਭਾਰਤ ਵਿਚ ਕਈ ਪ੍ਰਕਾਰ ਦੇ ਉਦਯੋਗ ਧੰਦੇ ਇਸੇ ਕਰਕੇ ਪਿਛੜੇ ਹੋਏ ਸਨ ਕਿਉਂਕਿ ਜਾਤੀ ਵਿਵਸਥਾ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ ।
6. ਕਾਰਜ ਕੁਸ਼ਲਤਾ ਵਿਚ ਰੁਕਾਵਟ (Obstacle in efficiency) – ਪ੍ਰਾਚੀਨ ਸਮਿਆਂ ਵਿਚ ਵਿਅਕਤੀਆਂ ਵਿਚ ਕਾਰਜ ਕੁਸ਼ਲਤਾ ਵਿਚ ਕਮੀ ਹੋਣ ਦਾ ਮੁੱਖ ਕਾਰਨ ਜਾਤੀ ਵਿਵਸਥਾ ਅਤੇ ਜਾਤੀ ਦਾ ਨਿਯੰਤਰਣ ਸੀ । ਸਾਰੀਆਂ ਜਾਤਾਂ ਦੇ ਮੈਂਬਰ ਇੱਕ-ਦੂਜੇ ਨਾਲ ਮਿਲ ਕੇ ਕੰਮ ਨਹੀਂ ਕਰਦੇ ਸਨ ਬਲਕਿ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ । ਇਸਦੇ ਨਾਲ ਹੀ ਜਾਤਾਂ ਧਾਰਮਿਕ ਸੰਸਕਾਰਾਂ ਉੱਤੇ ਇੰਨਾ ਜ਼ੋਰ ਦਿੰਦੀਆਂ ਸਨ ਕਿ ਲੋਕਾਂ ਦਾ ਜ਼ਿਆਦਾਤਰ ਸਮਾਂ ਇਨ੍ਹਾਂ ਸੰਸਕਾਰਾਂ ਨੂੰ ਪੂਰਾ ਕਰਨ ਵਿਚ ਹੀ ਲੱਗ ਜਾਂਦਾ ਸੀ । ਜਾਤਾਂ ਵਿਚ ਕਿੱਤਾ ਵੰਸ਼ ਦੇ ਅਨੁਸਾਰ ਹੁੰਦਾ ਸੀ ਅਤੇ ਲੋਕਾਂ ਨੂੰ ਆਪਣਾ ਪਰੰਪਰਾਗਤ ਪੇਸ਼ਾ ਅਪਨਾਉਣਾ ਹੀ ਪੈਂਦਾ ਸੀ ਚਾਹੇ ਉਨ੍ਹਾਂ ਵਿਚ ਉਸ ਕੰਮ ਨੂੰ ਕਰਨ ਦੀ ਯੋਗਤਾ ਹੁੰਦੀ ਸੀ ਜਾਂ ਨਹੀਂ । ਇਸ ਕਾਰਨ ਉਨ੍ਹਾਂ ਵਿਚ ਕੰਮ ਪ੍ਰਤੀ ਉਦਾਸੀਨਤਾ ਆ ਜਾਂਦੀ ਸੀ ।
7. ਜਾਤੀ ਵਿਵਸਥਾ ਅਤੇ ਪ੍ਰਜਾਤੰਤਰ (Caste system and democracy)-ਜਾਤੀ ਪ੍ਰਥਾ ਆਧੁਨਿਕ ਪ੍ਰਜਾਤੰਤਰੀ ਸ਼ਾਸਨ ਦੇ ਵਿਰੁੱਧ ਹੈ । ਸਮਾਨਤਾ, ਸੁਤੰਤਰਤਾ ਅਤੇ ਸਮਾਜਿਕ ਚੇਤਨਾ ਪ੍ਰਜਾਤੰਤਰ ਦੇ ਤਿੰਨ ਆਧਾਰ ਹਨ ਪਰ ਜਾਤੀ ਵਿਵਸਥਾ ਇਨ੍ਹਾਂ ਸਿਧਾਂਤਾਂ ਦੇ ਵਿਰੁੱਧ ਜਾ ਕੇ ਕਿਸਮਤ ਦੇ ਸਹਾਰੇ ਰਹਿਣ ਵਾਲੇ ਸਮਾਜ ਦਾ ਨਿਰਮਾਣ ਕਰਦੀ ਸੀ । ਇਹ ਵਿਵਸਥਾ ਅਸਮਾਨਤਾ ਉੱਤੇ ਆਧਾਰਿਤ ਸੀ । ਜਾਤੀ ਵਿਅਕਤੀ ਨੂੰ ਆਪਣੇ ਨਿਯਮਾਂ ਦੇ ਅਨੁਸਾਰ ਜੀਵਨ ਜੀਣ ਦਾ ਹੁਕਮ ਦਿੰਦੀ ਸੀ ਜੋ ਕਿ ਪ੍ਰਜਾਤੰਤਰੀ ਸਿਧਾਂਤਾਂ ਦੇ ਵਿਰੁੱਧ ਹੈ । ਕੁੱਝ ਜਾਤਾਂ ਉੱਤੇ ਬਹੁਤ ਸਾਰੇ ਪ੍ਰਤੀਬੰਧ ਲਗਾ ਦਿੱਤੇ ਗਏ ਸਨ ਜਿਸ ਨਾਲ ਯੋਗਤਾ ਹੁੰਦੇ ਹੋਏ ਵੀ ਉਹ ਸਮਾਜ ਵਿਚ ਉੱਪਰ ਨਹੀਂ ਉਠ ਸਕਦੇ ਸਨ । ਇਨ੍ਹਾਂ ਲੋਕਾਂ ਦੀ ਸਥਿਤੀ ਨੌਕਰਾਂ ਵਰਗੀ ਹੁੰਦੀ ਸੀ ਜੋ ਕਿ ਪ੍ਰਜਾਤੰਤਰ ਦੇ ਸਮਾਨਤਾ ਦੇ ਸਿਧਾਂਤ ਦੇ ਵਿਰੁੱਧ ਹੈ ।
ਪ੍ਰਸ਼ਨ 6.
ਜਾਤੀ ਪ੍ਰਥਾ ਵਿਚ ਕੀ ਪਰਿਵਰਤਨ ਆ ਰਹੇ ਹਨ ? ਵਰਣਨ ਕਰੋ ।
ਉੱਤਰ-
ਪ੍ਰਾਚੀਨ ਸਮੇਂ ਤੋਂ ਹੀ ਜਾਤੀ ਪ੍ਰਥਾ ਭਾਰਤੀ ਸਮਾਜ ਦਾ ਮਹੱਤਵਪੂਰਨ ਆਧਾਰ ਰਹੀ ਹੈ । ਬਹੁਤ ਸਾਰੀਆਂ ਸੰਸਥਾਵਾਂ ਉਤਪੰਨ ਹੋਈਆਂ ਅਤੇ ਹੌਲੀ-ਹੌਲੀ ਖ਼ਤਮ ਹੋ ਗਈਆਂ ਪਰ ਜਾਤੀ ਪ੍ਰਥਾ ਦਾ ਮਹੱਤਵ ਘੱਟ ਨਾ ਹੋਇਆ । ਇਸ ਦਾ ਪ੍ਰਭਾਵ ਉਸੇ ਤਰ੍ਹਾਂ ਹੀ ਕਾਇਮ ਰਿਹਾ | ਪਰ ਅੰਗਰੇਜ਼ਾਂ ਦੇ ਭਾਰਤ ਆਉਣ ਨਾਲ ਇਸ ਦੇ ਪ੍ਰਭਾਵ ਵਿਚ ਕਮੀ ਆਉਣੀ ਸ਼ੁਰੂ ਹੋ ਗਈ । ਇਸ ਦੇ ਨਾਲ-ਨਾਲ ਹੋਰ ਕਾਰਕਾਂ ਨੇ ਵੀ ਇਸ ਦਾ ਪ੍ਰਭਾਵ ਘਟਾਉਣ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਜਿਵੇਂ ਕਿ ਸ਼ਹਿਰੀਕਰਨ, ਪੱਛਮੀ ਸਿੱਖਿਆ ਦਾ ਪ੍ਰਸਾਰ, ਪੱਛਮੀਕਰਨ, ਸਰਕਾਰੀ ਕੋਸ਼ਿਸ਼ਾਂ, ਸਮਾਜ ਸੁਧਾਰਕ ਲਹਿਰਾਂ ਆਦਿ । ਬਹੁਤ ਸਾਰੇ ਕਾਰਕਾਂ ਦੇ ਕਾਰਨ ਜਾਤੀ ਵਿਵਸਥਾ ਵਿਚ ਕਈ ਪਰਿਵਰਤਨ ਆਏ ਅਤੇ ਇਨ੍ਹਾਂ ਪਰਿਵਰਤਨਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਛੂਤਛਾਤ ਦੇ ਭੇਦ-ਭਾਵ ਦਾ ਖ਼ਾਤਮਾ (Abolition of discrimination of Untouchability) – ਪ੍ਰਾਚੀਨ ਸਮੇਂ ਤੋਂ ਹੀ ਸਾਡੇ ਦੇਸ਼ ਵਿਚ ਛੂਤ-ਛਾਤ ਦੀ ਪ੍ਰਥਾ ਚਲੀ ਆ ਰਹੀ ਸੀ ਜਿਸ ਅਨੁਸਾਰ ਕੁਝ ਵਿਸ਼ੇਸ਼ ਜਾਤਾਂ ਨੂੰ ਹੋਰ ਜਾਤਾਂ ਨੂੰ ਛੂਹਣ ਦੀ ਮਨਾਹੀ ਸੀ । ਪਰ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ 1955 ਵਿਚ ਛੂਤ-ਛਾਤ ਅਪਰਾਧ ਐਕਟ (Untouchability Offence Act) ਪਾਸ ਕੀਤਾ । ਇਸ ਕਾਨੂੰਨ ਦੇ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਅਛੂਤ ਕਹਿਣਾ ਅਪਰਾਧ ਘੋਸ਼ਿਤ ਕਰ ਦਿੱਤਾ ਗਿਆ । ਹੁਣ ਕੋਈ ਵੀ ਕਿਸੇ ਨੂੰ ਕਿਸੇ ਸਥਾਨ ਉੱਤੇ ਜਾਣ ਤੋਂ ਰੋਕ ਨਹੀਂ ਸਕਦਾ, ਮੰਦਰ, ਮਾਰਕੀਟ ਆਦਿ ਵਿਚ ਜਾਣ ਦੀ ਪੂਰੀ ਛੂਟ ਹੈ ਅਤੇ ਖੂਹਾਂ ਤੋਂ ਪਾਣੀ ਭਰਨ ਦੀ ਪੂਰੀ ਛੂਟ ਹੈ ।
ਜੇਕਰ ਕੋਈ ਕਿਸੇ ਨੂੰ ਅਜਿਹਾ ਕਰਨ ਤੋਂ ਰੋਕੇਗਾ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ । ਕੁੱਝ ਜਾਤਾਂ ਦੀ ਸਮਾਜਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਲਈ ਰਾਖਵੇਂਕਰਨ ਦੀ ਨੀਤੀ ਅਪਣਾਈ ਗਈ । ਇਸ ਨੀਤੀ ਦੇ ਅਨੁਸਾਰ ਅਨੁਸੂਚਿਤ ਜਾਤੀਆਂ/ਜਨਜਾਤੀਆਂ, ਉ. ਬੀ. ਸੀ. ਵਰਗਾਂ ਲਈ ਵਿੱਦਿਅਕ ਸੰਸਥਾਵਾਂ ਅਤੇ ਨੌਕਰੀਆਂ ਵਿਚ ਕੁੱਝ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਤਾਂਕਿ ਉਹ ਪੜ੍ਹ ਲਿਖ ਕੇ ਅਤੇ ਨੌਕਰੀਆਂ ਕਰਕੇ ਆਪਣੀ ਸਮਾਜਿਕ ਸਥਿਤੀ ਨੂੰ ਉੱਚਾ ਚੁੱਕ ਸਕਣ । ਇਨ੍ਹਾਂ ਕੋਸ਼ਿਸ਼ਾਂ ਦੇ ਕਾਰਨ ਅੱਜ-ਕੱਲ੍ਹ ਜਾਤੀ ਪ੍ਰਥਾ ਦਾ ਪ੍ਰਭਾਵ ਲਗਭਗ ਖ਼ਤਮ ਹੀ ਹੋ ਗਿਆ ਹੈ । ਸਾਰੀਆਂ ਜਾਤਾਂ ਦੇ ਲੋਕ ਮਿਲ-ਜੁਲ ਕੇ ਕੰਮ ਕਰਦੇ ਹਨ । ਇਨ੍ਹਾਂ ਲੋਕਾਂ ਨੂੰ ਆਰਥਿਕ ਮੱਦਦ ਵੀ ਦਿੱਤੀ ਜਾਂਦੀ ਹੈ ਤਾਂਕਿ ਇਹ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਣ । ਇਸ ਤਰ੍ਹਾਂ ਸਰਕਾਰੀ ਕੋਸ਼ਿਸ਼ਾਂ ਕਾਰਨ ਸਮਾਜ ਵਿਚੋਂ ਛੂਤ-ਛਾਤ ਦੀ ਭਾਵਨਾਂ ਤਾਂ ਖ਼ਤਮ ਹੀ ਹੋ ਗਈ ਹੈ ।
2. ਜਾਤੀ ਸੰਸਤਰਣ ਦਾ ਖ਼ਾਤਮਾਂ (End of caste hierarchy) – ਪ੍ਰਾਚੀਨ ਸਮੇਂ ਵਿਚ ਵੱਖ-ਵੱਖ ਜਾਤੀਆਂ ਵਿਚ ਇੱਕ ਵਿਸ਼ੇਸ਼ ਪਦਮ ਜਾਂ ਸੰਸਕਰਣ ਵੇਖਣ ਨੂੰ ਮਿਲਦਾ ਸੀ ਜਿਸ ਅਨੁਸਾਰ ਹਰੇਕ ਜਾਤੀ ਦੀ ਸਮਾਜਿਕ ਸਥਿਤੀ ਨਿਸ਼ਚਿਤ ਹੁੰਦੀ ਸੀ । ਪਰ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਬਾਅਦ ਇਸ ਜਾਤੀ ਸੰਸਤਰਣ ਵਿਚ ਕਮੀ ਆਉਣੀ ਸ਼ੁਰੂ ਹੋ ਗਈ | ਅੰਗਰੇਜ਼ ਆਪਣੇ ਨਾਲ ਕਈ ਪ੍ਰਕ੍ਰਿਆਵਾਂ ਵੀ ਲੈ ਕੇ ਆਏ ਜਿਵੇਂ ਕਿ ਉਦਯੋਗੀਕਰਨ, ਸ਼ਹਿਰੀਕਰਨ, ਪੱਛਮੀਕਰਨ, ਆਧੁਨਿਕੀਕਰਨ ਆਦਿ । ਇਨ੍ਹਾਂ ਕ੍ਰਿਆਵਾਂ ਕਾਰਨ ਲੋਕ ਇੱਕ-ਦੂਜੇ ਦੇ ਨੇੜੇ ਆਉਣ ਲੱਗੇ ਅਤੇ ਉਨ੍ਹਾਂ ਵਿਚ ਜਾਤੀ ਵਾਲੇ ਭੇਦ-ਭਾਵ ਖ਼ਤਮ ਹੋਣ ਲੱਗ ਪਏ । ਸਮਾਜਿਕ ਸੰਸਤਰਣ ਵਿਚ ਹੇਠਲੇ ਸਥਾਨ ਵਾਲੀਆਂ ਜਾਤਾਂ ਦੀ ਸਮਾਜਿਕ ਸਥਿਤੀ ਉੱਪਰ ਉੱਠਣੀ ਸ਼ੁਰੂ ਹੋ ਗਈ । ਸਰਕਾਰ ਨੇ ਕਾਨੂੰਨ ਬਣਾ ਕੇ ਅੰਤਰ ਜਾਤੀ ਵਿਆਹਾਂ ਨੂੰ ਮਾਨਤਾ ਦੇ ਦਿੱਤੀ ਜਿਸ ਨਾਲ ਵੱਖ-ਵੱਖ ਜਾਤਾਂ ਇੱਕ ਦੂਜੇ ਦੇ ਹੋਰ ਨੇੜੇ ਆ ਗਈਆਂ । ਅੱਜ-ਕੱਲ੍ਹ ਜਾਤੀ ਵਿਵਸਥਾ ਦਾ ਸਥਾਨ ਵਰਗ ਵਿਵਸਥਾ ਨੇ ਲੈ ਲਿਆ ਹੈ ਜਿਸ ਅਨੁਸਾਰ ਵਿਅਕਤੀ ਦੀ ਸਮਾਜਿਕ ਸਥਿਤੀ ਉਸਦੇ ਜਨਮ ਉੱਤੇ ਨਹੀਂ ਬਲਕਿ ਉਸਦੀ ਵਿਅਕਤੀਗਤ ਯੋਗਤਾ ਉੱਤੇ ਨਿਰਭਰ ਕਰਦੀ ਹੈ । ਇਸ ਤਰ੍ਹਾਂ ਅੱਜ ਦੇ ਆਧੁਨਿਕ ਸਮੇਂ ਵਿਚ ਜਾਤੀ ਸੰਸਕਰਣ ਦਾ ਲਗਪਗ ਖ਼ਾਤਮਾ ਹੀ ਹੋ ਗਿਆ ਹੈ ।
3. ਖਾਣ-ਪੀਣ ਦੀਆਂ ਪਾਬੰਦੀਆਂ ਦਾ ਖ਼ਾਤਮਾ (End of restrictions related to feeding) – ਪੁਰਾਣੇ ਸਮਿਆਂ ਵਿਚ ਜਾਤੀ ਵਿਵਸਥਾ ਨੇ ਵੱਖ-ਵੱਖ ਜਾਤੀਆਂ ਦੇ ਵਿਚਕਾਰ ਖਾਣ-ਪੀਣ ਦੇ ਸੰਬੰਧਾਂ ਉੱਤੇ ਪਾਬੰਦੀਆਂ ਲਗਾਈਆਂ ਹੋਈਆਂ ਸਨ ਕਿ ਕਿਸ ਜਾਤੀ ਨਾਲ ਇਸ ਪ੍ਰਕਾਰ ਦੇ ਸੰਬੰਧ ਰੱਖਣੇ ਹਨ ਜਾਂ ਨਹੀਂ । ਪਰ ਅੱਜ-ਕੱਲ੍ਹ ਦੇ ਸਮੇਂ ਵਿਚ ਜਾਤੀ ਪ੍ਰਥਾ ਦੀਆਂ ਇਸ ਪ੍ਰਕਾਰ ਦੀਆਂ ਪਾਬੰਦੀਆਂ ਦੀ ਪਾਲਣਾ ਕਰਨਾ ਸੰਭਵ ਨਹੀਂ ਹੈ । ਉਦਯੋਗੀਕਰਨ ਦੇ ਵਧਣ ਕਾਰਨ ਫ਼ੈਕਟਰੀਆਂ ਵਿਚ ਸਾਰੇ ਮਿਲ ਕੇ ਕੰਮ ਕਰਦੇ ਹਨ ਅਤੇ ਇਕੱਠੇ ਮਿਲ ਕੇ ਖਾਂਦੇ ਹਨ । ਉਹ ਇੱਕ ਦੂਜੇ ਤੋਂ ਇਹ ਨਹੀਂ ਪੁੱਛਦੇ ਕਿ ਉਹ ਕਿਸ ਜਾਤੀ ਦਾ ਹੈ | ਸ਼ਹਿਰੀਕਰਨ ਦੇ ਕਾਰਨ ਵੱਖ-ਵੱਖ ਜਾਤਾਂ ਦੇ ਲੋਕ ਇੱਕ ਦੂਜੇ ਦੇ ਸੰਪਰਕ ਵਿਚ ਆਏ ਅਤੇ ਉਨ੍ਹਾਂ ਨੇ ਖਾਣ-ਪੀਣ ਸੰਬੰਧੀ ਪਾਬੰਦੀਆਂ ਨੂੰ ਮੰਨਣਾ ਤਾਂ ਬਿਲਕੁਲ ਹੀ ਛੱਡ ਦਿੱਤਾ | ਅਸੀਂ ਹੋਟਲਾਂ ਵਿਚ ਰੋਟੀ ਖਾਣ ਜਾਂਦੇ ਹਾਂ ਜਾਂ ਬਾਹਰੋਂ ਕੁੱਝ ਖਾਣ ਲਈ ਲਿਆਉਂਦੇ ਹਾਂ ਤਾਂ ਅਸੀਂ ਇਹ ਨਹੀਂ ਪੁੱਛਦੇ ਕਿ ਖਾਣਾ ਕਿਸ ਜਾਤੀ ਦੇ ਵਿਅਕਤੀ ਨੇ ਬਣਾਇਆ ਹੈ । ਇਸ ਤਰ੍ਹਾਂ ਆਧੁਨਿਕ ਸਮੇਂ ਵਿਚ ਜਾਤੀ ਪ੍ਰਥਾ ਦੀਆਂ ਖਾਣ-ਪੀਣ ਦੀਆਂ ਪਾਬੰਦੀਆਂ ਤਾਂ ਖ਼ਤਮ ਹੀ ਹੋ ਗਈਆਂ ਹਨ ।
4. ਉੱਚੀਆਂ ਜਾਤਾਂ ਦੀ ਉੱਚਤਾ ਵਿਚ ਕਮੀ (Decline in upper status of upper castes) – ਪ੍ਰਾਚੀਨ ਭਾਰਤੀ ਸਮਾਜ ਕਈ ਜਾਤਾਂ ਵਿਚ ਵੰਡਿਆ ਹੋਇਆ ਸੀ ਅਤੇ ਜਾਤਾਂ ਦੇ ਸੰਸਕਰਣ ਵਿਚ ਕੁੱਝ ਜਾਤਾਂ ਦੀ ਸਥਿਤੀ ਉੱਚੀ ਅਤੇ ਕੁੱਝ ਜਾਤਾਂ ਦੀ ਸਥਿਤੀ ਨਿਮਨ ਹੁੰਦੀ ਸੀ । ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਬਾਅਦ ਇਸ ਸੰਸਕਰਣ ਵਿਚ ਪਰਿਵਰਤਨ ਆਉਣਾ ਸ਼ੁਰੂ ਹੋ ਗਿਆ | ਅੰਗਰੇਜ਼ੀ ਸਰਕਾਰ ਨੇ ਜਾਤੀ ਪ੍ਰਥਾ ਵੱਲ ਕੋਈ ਧਿਆਨ ਨਾਂ ਦਿੱਤਾ ਬਲਕਿ ਉਨ੍ਹਾਂ ਨੇ ਸਾਰਿਆਂ ਨੂੰ ਭਾਰਤੀ ਹੀ ਸਮਝਿਆ ਅਤੇ ਸਾਰਿਆਂ ਨਾਲ ਸਮਾਨਤਾ ਵਾਲਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ।
ਉਨ੍ਹਾਂ ਨੇ ਇੱਥੇ ਪੱਛਮੀ ਸਿੱਖਿਆ ਦੀ ਸ਼ੁਰੂਆਤ ਕੀਤੀ ਜਿਸ ਦਾ ਆਧਾਰ ਧਾਰਮਿਕ ਨਹੀਂ ਬਲਕਿ ਵਿਗਿਆਨ ਸੀ । ਉਨ੍ਹਾਂ ਨੇ ਇੱਥੇ ਸਕੂਲ, ਕਾਲਜ, ਯੂਨੀਵਰਸਿਟੀਆਂ ਖੋਲ੍ਹੇ ਜਿੱਥੇ ਸਾਰੇ ਭਾਰਤੀ ਹੀ ਸਿੱਖਿਆ ਲੈ ਸਕਦੇ ਸਨ । ਇਸ ਤਰ੍ਹਾਂ ਉਨ੍ਹਾਂ ਨੇ ਜਾਤੀ ਸੰਸਤਰਣ ਵਿਚ ਉੱਚੇ ਸਥਾਨ ਉੱਤੇ ਮੌਜੂਦ ਜਾਤਾਂ ਦੀ ਉੱਚਤਾ ਖ਼ਤਮ ਕਰ ਦਿੱਤੀ । ਹੇਠਲੀਆਂ ਜਾਤਾਂ ਦੇ ਲੋਕ ਪੜ੍ਹ ਲਿਖ ਕੇ ਉੱਪਰ ਉੱਠਣ ਲੱਗ ਪਏ ਅਤੇ ਆਪਣੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਪਰ ਉਠਾਉਣ ਲੱਗ ਪਏ । ਹੁਣ ਲੋਕਾਂ ਨੂੰ ਸਮਾਜਿਕ ਸਥਿਤੀ ਉਨ੍ਹਾਂ ਦੇ ਜਨਮ ਦੇ ਆਧਾਰ ਉੱਤੇ ਨਹੀਂ ਬਲਕਿ ਉਨ੍ਹਾਂ ਦੀ ਵਿਅਕਤੀਗਤ ਯੋਗਤਾ ਦੇ ਆਧਾਰ ਉੱਤੇ ਪ੍ਰਾਪਤ ਹੋਣ ਲੱਗ ਪਈ ।
ਦੇਸ਼ ਦੀ ਸੁਤੰਤਰਤਾ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਕਈ ਕਾਨੂੰਨ ਬਣਾ ਕੇ ਹੇਠਲੀਆਂ ਜਾਤਾਂ ਦੀਆਂ ਨਿਰਯੋਗਤਾਵਾਂ ਖ਼ਤਮ ਕਰ ਦਿੱਤੀਆਂ | ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਅਧਿਕਾਰ ਦਿੱਤੇ ਤਾਕਿ ਉਹ ਆਪਣੀ ਸਥਿਤੀ ਨੂੰ ਉੱਚਾ ਕਰ ਸਕਣ । ਹੁਣ ਧਰਮ ਜਾਂ ਜਾਤੀ ਦੀ ਥਾਂ ਪੈਸੇ ਨੂੰ ਵੱਧ ਮਹੱਤਤਾ ਪ੍ਰਾਪਤ ਹੁੰਦੀ ਹੈ । ਕਿਸੇ ਵੀ ਜਾਤੀ ਦਾ ਵਿਅਕਤੀ ਹੁਣ ਪੈਸੇ ਕਮਾ ਕੇ ਵਰਗ ਵਿਵਸਥਾ ਵਿਚ ਆਪਣੀ ਸਥਿਤੀ ਉੱਚੀ ਕਰ ਸਕਦਾ ਹੈ । ਇਸ ਤਰ੍ਹਾਂ ਉੱਚੀਆਂ ਜਾਤਾਂ ਦੀ ਉੱਚਤਾ ਖ਼ਤਮ ਹੋਣੀ ਸ਼ੁਰੂ ਹੋ ਗਈ ।
5. ਪੇਸ਼ਾ ਚੁਣਨ ਦੀ ਆਜ਼ਾਦੀ (Freedom to select the occupation) – ਪ੍ਰਾਚੀਨ ਭਾਰਤੀ ਸਮਾਜ ਵਿਚ ਵੱਖ-ਵੱਖ ਜਾਤੀਆਂ ਦੇ ਵੱਖ-ਵੱਖ ਪੇਸ਼ੇ ਨਿਸਚਿਤ ਹੁੰਦੇ ਹਨ ਅਤੇ ਹਰੇਕ ਵਿਅਕਤੀ ਲਈ ਆਪਣੀ ਜਾਤੀ ਦਾ ਨਿਸ਼ਚਿਤ ਪੇਸ਼ਾ ਹੀ ਅਪਨਾਉਣਾ ਪੈਂਦਾ ਸੀ । ਵਿਅਕਤੀ ਨੂੰ ਨਾ ਚਾਹੁੰਦੇ ਹੋਏ ਅਤੇ ਯੋਗਤਾ ਹੁੰਦੇ ਹੋਏ ਵੀ ਆਪਣੇ ਪਰਿਵਾਰ ਦਾ ਪੇਸ਼ਾ ਹੀ ਅਪਨਾਉਣਾ ਪੈਂਦਾ ਸੀ । ਉਹ ਇਸ ਨੂੰ ਬਦਲ ਨਹੀਂ ਸਕਦਾ ਸੀ । ਜੇਕਰ ਕੋਈ ਅਜਿਹਾ ਕਰਦਾ ਸੀ ਤਾਂ ਉਸ ਨੂੰ ਜਾਤੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ।
ਪਰ ਅੱਜ ਦੇ ਸਮੇਂ ਵਿਚ ਅਜਿਹਾ ਨਹੀਂ ਹੈ । ਅੱਜ-ਕੱਲ੍ਹ ਲੋਕ ਪੱਛਮੀ ਤਰੀਕੇ ਨਾਲ ਵਿੱਦਿਆ ਪ੍ਰਾਪਤ ਕਰ ਰਹੇ ਹਨ । ਹਜ਼ਾਰਾਂ ਪ੍ਰਕਾਰ ਦੇ ਪੇਸ਼ੇ ਸਾਹਮਣੇ ਆ ਗਏ ਹਨ ਅਤੇ ਉਨ੍ਹਾਂ ਨੂੰ ਅਪਨਾਉਣ ਦੀ ਲੋਕਾਂ ਨੂੰ ਪੂਰੀ ਛੂਟ ਹੁੰਦੀ ਹੈ । ਲੋਕ ਹੁਣ ਆਪਣੀ ਮਰਜ਼ੀ ਦਾ ਪੇਸ਼ਾ ਅਪਨਾਉਂਦੇ ਹਨ । ਵਿਅਕਤੀ ਵਿਚ ਜਿਸ ਪ੍ਰਕਾਰ ਦੀ ਯੋਗਤਾ ਹੁੰਦੀ ਹੈ, ਉਹ ਉਸੇ ਤਰ੍ਹਾਂ ਦਾ ਪੇਸ਼ਾ ਅਪਨਾਉਂਦਾ ਹੈ । ਹੁਣ ਲੋਕ ਸਿਰਫ਼ ਉਹੀ ਪੇਸ਼ਾ ਅਪਣਾਉਂਦੇ ਹਨ ਜਿਸ ਵਿਚ ਉਨ੍ਹਾਂ ਨੂੰ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ । ਲੋਕ ਉਦਯੋਗਾਂ ਵਿਚ ਇਕੱਠੇ ਮਿਲ ਕੇ ਕੰਮ ਕਰਦੇ ਹਨ । ਕਿੱਤਾ ਹੁਣ ਵਿਸ਼ੇਸ਼ੀਕਰਣ ਅਤੇ ਕਿਰਤ ਵੰਡ ਉੱਤੇ ਆਧਾਰਿਤ ਹੋ ਗਿਆ ਹੈ । ਜਨਮ ਉੱਤੇ ਆਧਾਰਿਤ ਪੇਸ਼ਿਆ ਦਾ ਤਾਂ ਲਗਪਗ ਖ਼ਾਤਮਾ ਹੀ ਹੋ ਗਿਆ ਹੈ ।
6. ਔਰਤਾਂ ਦੀ ਉੱਚੀ ਹੁੰਦੀ ਸਥਿਤੀ (Growing status of Women) – ਪ੍ਰਾਚੀਨ ਸਮਿਆਂ ਵਿਚ ਔਰਤਾਂ ਦੀ ਸਮਾਜਿਕ ਸਥਿਤੀ ਕਾਫ਼ੀ ਨੀਵੀਂ ਸੀ । ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਨਹੀਂ ਸਨ । ਔਰਤਾਂ ਤਾਂ ਆਪਣਾ ਪੂਰਾ ਜੀਵਨ ਘਰ ਦੀ ਚਾਰ-ਦੀਵਾਰੀ ਵਿਚ ਹੀ ਬਤੀਤ ਕਰ ਦਿੰਦੀਆਂ ਸਨ । ਉਹ ਨਾਂ ਤਾਂ ਸਿੱਖਿਆ ਲੈ ਸਕਦੀਆਂ ਸਨ ਅਤੇ ਨਾ ਹੀ ਘਰੋਂ ਬਾਹਰ ਨਿਕਲ ਸਕਦੀਆਂ ਸਨ । ਪਰ ਅੰਗਰੇਜ਼ਾਂ ਨੇ ਲੜਕੀਆਂ ਲਈ ਵਿਸ਼ੇਸ਼ ਸਕੂਲ ਅਤੇ ਕਾਲਜ ਖੋਲ੍ਹੇ । ਬਹੁਤ ਸਾਰੇ ਸਮਾਜ ਸੁਧਾਰਕਾਂ ਨੇ ਵੀ ਔਰਤਾਂ ਦੀ ਸਥਿਤੀ ਉੱਪਰ ਚੁੱਕਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ।
ਆਜ਼ਾਦੀ ਤੋਂ ਬਾਅਦ ਸਰਕਾਰ ਨੇ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ । ਇਨ੍ਹਾਂ ਸਾਰਿਆਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹੀ ਔਰਤਾਂ ਦੀ ਸਥਿਤੀ ਵਿਚ ਸੁਧਾਰ ਆਉਣਾ ਸ਼ੁਰੂ ਹੋ ਗਿਆ । ਹੁਣ ਔਰਤਾਂ ਪੜ੍ਹਾਈ ਕਰ ਰਹੀਆਂ ਹਨ, ਚੰਗੀਆਂ ਨੌਕਰੀਆਂ ਕਰ ਰਹੀਆਂ ਹਨ, ਸਰਕਾਰੀ ਅਫ਼ਸਰ ਬਣ ਕੇ ਦੇਸ਼ ਵਿਚ ਮਹੱਤਵਪੂਰਨ ਕੰਮ ਕਰ ਰਹੀਆਂ ਹਨ । ਹੁਣ ਲੜਕੇ ਲੜਕੀ ਵਿਚ ਫ਼ਰਕ ਨਹੀਂ ਸਮਝਿਆ ਜਾਂਦਾ । ਹੁਣ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਪੜ੍ਹਾਇਆ ਜਾਂਦਾ ਹੈ ਅਤੇ ਆਪਣੇ ਪੈਰਾਂ ਉੱਤੇ ਖੜ੍ਹਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ । ਹੁਣ ਇਨ੍ਹਾਂ ਲਈ ਲੋਕਲ ਬਾਡੀਜ਼ ਵਿਚ ਇੱਕ ਤਿਹਾਈ ਥਾਂਵਾਂ ਰਾਖਵੀਆਂ ਹਨ । ਹੁਣ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੀਆਂ ਹਨ ਅਤੇ ਆਪਣੇ ਫ਼ੈਸਲੇ ਆਪ ਲੈਂਦੀਆਂ ਹਨ । ਇਸ ਤਰ੍ਹਾਂ ਸਮਾਜ ਵਿਚ ਉਨ੍ਹਾਂ ਦੀ ਸਥਿਤੀ ਉੱਚੀ ਹੁੰਦੀ ਜਾ ਰਹੀ ਹੈ ।
ਪ੍ਰਸ਼ਨ 7.
ਵਰਗ ਦੇ ਅਲੱਗ-ਅਲੱਗ ਆਧਾਰਾਂ ਦਾ ਵਰਣਨ ਕਰੋ ।
ਉੱਤਰ-
ਵਰਗ ਦੇ ਕੁੱਝ ਆਧਾਰਾਂ ਦਾ ਵਰਣਨ ਹੇਠਾਂ ਦਿੱਤਾ ਗਿਆ ਹੈ-
1. ਪਰਿਵਾਰ ਅਤੇ ਨਾਤੇਦਾਰੀ (Family and Kinship) – ਪਰਿਵਾਰ ਅਤੇ ਨਾਤੇਦਾਰੀ ਵੀ ਵਰਗ ਦੀ ਸਥਿਤੀ ਨਿਰਧਾਰਿਤ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ । ਬੀਅਰਸਟਡ ਦੇ ਅਨੁਸਾਰ, ਸਮਾਜਿਕ ਵਰਗ ਦੀ ਕਸਵੱਟੀ ਦੇ ਰੂਪ ਵਿਚ ਪਰਿਵਾਰ ਅਤੇ ਨਾਤੇਦਾਰੀ ਦਾ ਮਹੱਤਵ ਸਾਰੇ ਸਮਾਜਾਂ ਦੇ ਵਿਚ ਬਰਾਬਰ ਨਹੀਂ ਹੁੰਦਾ, ਬਲਕਿ ਇਹ ਤਾਂ ਅਨੇਕ ਆਧਾਰਾਂ ਵਿਚੋਂ ਇੱਕ ਵਿਸ਼ੇਸ਼ ਆਧਾਰ ਹੈ ਜਿਸਦਾ ਉਪਯੋਗ ਸੰਪੂਰਨ ਵਿਵਸਥਾ ਵਿਚ ਇਕ ਅੰਗ ਦੇ ਰੂਪ ਵਿਚ ਕੀਤਾ ਜਾ ਸਕਦਾ ਹੈ । ਪਰਿਵਾਰ ਦੇ ਦੁਆਰਾ ਪ੍ਰਾਪਤ ਸਥਿਤੀ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ । ਜਿਵੇਂ ਟਾਟਾ, ਬਿਰਲਾ ਆਦਿ ਦੇ ਪਰਿਵਾਰ ਵਿਚ ਪੈਦਾ ਹੋਈ ਸੰਤਾਨ ਪੂੰਜੀਪਤੀ ਹੀ ਰਹਿੰਦੀ ਹੈ ਕਿਉਂਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਇੰਨਾ ਪੈਸਾ ਕਮਾਇਆ ਹੁੰਦਾ ਹੈ ਕਿ ਕਈ ਪੀੜ੍ਹੀਆਂ ਜੇਕਰ ਨਾ ਵੀ ਮਿਹਨਤ ਕਰਨ ਤਾਂ ਵੀ ਖਾ ਸਕਦੀਆਂ ਹਨ । ਇਸ ਪ੍ਰਕਾਰ ਅਮੀਰ ਪਰਿਵਾਰ ਵਿਚ ਪੈਦਾ ਹੋਏ ਵਿਅਕਤੀ ਨੂੰ ਵੀ ਵਰਗ ਵਿਵਸਥਾ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਪਰਿਵਾਰ ਤੇ ਰਿਸ਼ਤੇਦਾਰੀ ਦੀ ਸਥਿਤੀ ਦੇ ਆਧਾਰ ਤੇ ਵੀ ਵਿਅਕਤੀ ਨੂੰ ਵਰਗ ਵਿਵਸਥਾ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਹੈ ।
2. ਸੰਪੱਤੀ, ਆਮਦਨੀ ਤੇ ਪੈਸਾ (Property, Income and Money) – ਵਰਗ ਦੇ ਆਧਾਰ ਤੇ ਸੰਪੱਤੀ, ਪੈਸੇ ਤੇ ਆਮਦਨ ਨੂੰ ਹਰ ਇੱਕ ਸਮਾਜ ਦੇ ਵਿਚ ਮਹੱਤਵਪੂਰਨ ਜਗ਼ਾ ਪ੍ਰਾਪਤ ਹੁੰਦੀ ਹੈ | ਆਧੁਨਿਕ ਸਮਾਜ ਨੂੰ ਇਸੀ ਕਰਕੇ ਪੂੰਜੀਵਾਦੀ ਸਮਾਜ ਕਿਹਾ ਗਿਆ ਹੈ | ਪੈਸਾ ਇਕ ਅਜਿਹਾ ਸੋਮਾ ਹੈ ਜਿਹੜਾ ਵਿਅਕਤੀ ਨੂੰ ਸਮਾਜ ਵਿਚ ਬਹੁਤ ਤੇਜ਼ੀ ਨਾਲ ਉੱਚੀ ਸਮਾਜਿਕ ਸਥਿਤੀ ਵੱਲ ਲੈ ਜਾਂਦਾ ਹੈ । ਮਾਰਟਿਨੋਡਲ ਅਤੇ ਮੋਨਾਢੇਸੀ (Martindal and Monachesi) ਦੇ ਅਨੁਸਾਰ, ‘‘ਉਤਪਾਦਨ ਦੇ ਸਾਧਨਾਂ ਅਤੇ ਉਤਪਾਦਿਤ ਪਦਾਰਥਾਂ ਤੇ ਵਿਅਕਤੀ ਦਾ ਕਾਬੁ ਜਿੰਨਾ ਵਧੇਰਾ ਹੋਵੇਗਾ ਉਸ ਨੂੰ ਉੱਨੀ ਹੀ ਉੱਚੇ ਵਰਗ ਵਾਲੀ ਸਥਿਤੀ ਪ੍ਰਾਪਤ ਹੁੰਦੀ ਹੈ ।’’ ਪ੍ਰਸਿੱਧ ਸਮਾਜ ਵਿਗਿਆਨੀ ਕਾਰਲ ਮਾਰਕਸ ਨੇ ਪੈਸੇ ਨੂੰ ਹੀ ਵਰਗ ਨਿਰਧਾਰਣ ਲਈ ਮੁੱਖ ਮੰਨਿਆ ।
ਵਧੇਰੇ ਪੈਸਾ ਹੋਣ ਦਾ ਮਤਲਬ ਇਹ ਨਹੀਂ ਕਿ ਵਿਅਕਤੀ ਅਮੀਰ ਹੈ ਬਲਕਿ ਇੱਥੇ ਇਸ ਗੱਲ ਦਾ ਵਰਣਨ ਕਰਨਾ ਵੀ ਜ਼ਰੂਰੀ ਹੈ ਕਿ ਪੈਸਾ ਕਿਸ ਤਰੀਕੇ ਨਾਲ ਕਮਾਇਆ ਹੈ ? ਕਈ ਲੋਕ ਸਮਗਲਿੰਗ, ਚੋਰੀ ਆਦਿ ਕਰਦੇ ਹਨ ਤਾਂ ਅਜਿਹੇ ਢੰਗ ਨਾਲ ਕਮਾਏ ਹੋਏ ਪੈਸੇ ਵਾਲੇ ਵਿਅਕਤੀ ਦੀ ਸਮਾਜ ਵਿਚ ਇੰਨੀ ਇੱਜ਼ਤ ਨਹੀਂ ਹੁੰਦੀ ਜਿੰਨੀ ਕਿ ਸਹੀ ਢੰਗ ਨਾਲ ਕਮਾਏ ਪੈਸੇ ਦੀ ਹੁੰਦੀ ਹੈ । ਵੇਸ਼ਵਾਵਾਂ ਕੋਲ ਵੀ ਪੈਸਾ ਬਹੁਤ ਹੁੰਦਾ ਹੈ ਪਰੰਤੂ ਇਸ ਪੈਸੇ ਦੇ ਦੁਆਰਾ ਉਨ੍ਹਾਂ ਨੂੰ ਸਮਾਜ ਵਿਚ ਉੱਚੀ ਸਥਿਤੀ ਪ੍ਰਾਪਤ ਨਹੀਂ ਹੁੰਦੀ । ਜਿਹੜੇ ਵੀ ਲੋਕ ਵੱਡੇ ਪੈਮਾਨੇ ਦਾ ਉਤਪਾਦਨ ਸ਼ੁਰੂ ਕਰਦੇ ਹਨ, ਉਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਬਹੁਤ ਅਮੀਰ ਹਨ । ਉਨ੍ਹਾਂ ਦੀ ਆਮਦਨ ਵੀ ਵਧੇਰੇ ਹੁੰਦੀ ਹੈ । ਇਸ ਪ੍ਰਕਾਰ ਧਨ, ਸੰਪੱਤੀ ਤੇ ਆਮਦਨ ਦੇ ਆਧਾਰ ਤੇ ਵੀ ਵਰਗ ਨਿਰਧਾਰਿਤ ਹੁੰਦਾ ਹੈ ।
3. ਕਿੱਤਾ (Occupation) – ਸਮਾਜਿਕ ਵਰਗ ਦਾ ਨਿਰਧਾਰਕ ਕਿੱਤਾ ਵੀ ਮੰਨਿਆ ਜਾਂਦਾ ਹੈ । ਵਿਅਕਤੀ ਸਮਾਜ ਵਿਚ ਕਿਸ ਤਰ੍ਹਾਂ ਦਾ ਕਿੱਤਾ ਕਰ ਰਿਹਾ ਹੈ, ਇਹ ਵੀ ਵਰਗ ਵਿਵਸਥਾ ਨਾਲ ਸੰਬੰਧਿਤ ਹੈ । ਕਿਉਂਕਿ ਸਾਡੀ ਵਰਗ ਵਿਵਸਥਾ ਦੇ ਵਿਚ ਕੁੱਝ ਕਿੱਤੇ ਬਹੁਤ ਹੀ ਮਹੱਤਵਪੂਰਨ ਪਾਏ ਗਏ ਹਨ ਤੇ ਕੁੱਝ ਕਿੱਤੇ ਘੱਟ ਮਹੱਤਵਪੂਰਨ । ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਆਦਿ ਦੀ ਪਰਿਵਾਰਿਕ ਸਥਿਤੀ ਭਾਵੇਂ ਕਿਹੋ ਜਿਹੀ ਹੋਵੇ ਪਰੰਤੂ ਕਿੱਤੇ ਦੇ ਆਧਾਰ ‘ਤੇ ਉਨ੍ਹਾਂ ਦੀ ਸਮਾਜਿਕ ਸਥਿਤੀ ਉੱਚੀ ਹੀ ਰਹਿੰਦੀ ਹੈ । ਲੋਕ ਉਨ੍ਹਾਂ ਦਾ ਆਦਰ-ਸਤਿਕਾਰ ਵੀ ਪੂਰਾ ਕਰਦੇ ਹਨ । ਇਸ ਪ੍ਰਕਾਰ ਘੱਟ ਪੜ੍ਹੇ-ਲਿਖੇ ਵਿਅਕਤੀ ਦਾ ਕਿੱਤਾ ਸਮਾਜ ਦੇ ਵਿਚ ਨੀਵਾਂ ਰਹਿੰਦਾ ਹੈ ।
ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਕਿੱਤਾ ਵੀ ਵਰਗ ਵਿਵਸਥਾ ਦਾ ਮਹੱਤਵਪੂਰਨ ਨਿਰਧਾਰਕ ਹੁੰਦਾ ਹੈ । ਹਰ ਵਿਅਕਤੀ ਨੂੰ ਜ਼ਿੰਦਗੀ ਜਿਉਣ ਲਈ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ । ਇਸ ਪ੍ਰਕਾਰ ਇਹ ਕੰਮ ਵਿਅਕਤੀ ਆਪਣੀ ਯੋਗਤਾ ਅਨੁਸਾਰ ਕਰਦਾ ਹੈ । ਉਹ ਜਿਸ ਤਰ੍ਹਾਂ ਦਾ ਕਿੱਤਾ ਕਰਦਾ ਹੈ ਸਮਾਜ ਦੇ ਵਿਚ ਉਸੀ ਤਰ੍ਹਾਂ ਦੀ ਸਥਿਤੀ ਪ੍ਰਾਪਤ ਹੋ ਜਾਂਦੀ ਹੈ । ਇਸ ਦੇ ਉਲਟ ਜੇਕਰ ਕੋਈ ਵਿਅਕਤੀ ਗਲਤ ਕਿੱਤੇ ਨੂੰ ਅਪਣਾ ਕੇ ਪੈਸਾ ਇਕੱਠਾ ਕਰ ਵੀ ਲੈਂਦਾ ਹੈ ਤਾਂ ਉਸ ਦੀ ਸਮਾਜ ਵਿਚ ਕੋਈ ਇੱਜ਼ਤ ਨਹੀਂ ਹੁੰਦੀ । ਆਧੁਨਿਕ ਭਾਰਤੀ ਸਮਾਜ ਵਿਚ ਸਿੱਖਿਆ ਨਾਲ ਸੰਬੰਧਿਤ ਕਿੱਤਿਆਂ ਦੀ ਵਧੇਰੇ ਮਹੱਤਤਾ ਪਾਈ ਜਾਂਦੀ ਹੈ ।
4. ਰਹਿਣ ਦੇ ਸਥਾਨ ਦੀ ਦਿਸ਼ਾ (Location of Residence)-ਵਿਅਕਤੀ ਕਿਸ ਜਗਾ ਤੇ ਰਹਿੰਦਾ ਹੈ, ਇਹ ਵੀ ਉਸ ਦੀ ਵਰਗ ਸਥਿਤੀ ਨੂੰ ਨਿਰਧਾਰਿਤ ਕਰਦਾ ਹੈ । ਸ਼ਹਿਰਾਂ ਦੇ ਵਿਚ ਅਸੀਂ ਆਮ ਵੇਖਦੇ ਹਾਂ ਕਿ ਲੋਕ ਆਪਣੀ ਵਰਗ ਸਥਿਤੀ ਨੂੰ ਵੇਖਦੇ ਹੋਏ, ਰਹਿਣ ਦੇ ਸਥਾਨ ਦੀ ਚੋਣ ਕਰਦੇ ਹਨ । ਜਿਵੇਂ ਅਸੀਂ ਸਮਾਜ ਵਿਚ ਕੁੱਝ ਸਥਾਨਾਂ ਲਈ ਸ਼ਬਦ ‘Posh areas’ ਵੀ ਵਰਤਦੇ ਹਾਂ । ਵਾਰਨਰ ਦੇ ਅਨੁਸਾਰ ਜਿਹੜੇ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਸ਼ਹਿਰ ਦੇ ਕਾਲ ਵਿਚ ਜੱਦੀ ਪੁਸ਼ਤੀ ਘਰ ਵਿਚ ਰਹਿੰਦੇ ਹਨ ਉਨ੍ਹਾਂ ਦੀ ਸਥਿਤੀ ਵੀ ਉੱਚੀ ਹੁੰਦੀ ਹੈ । ਕਹਿਣ ਤੋਂ ਭਾਵ ਇਹ ਕਿ ਕੁੱਝ ਲੋਕ ਪੁਰਾਣੇ ਸਮੇਂ ਤੋਂ ਆਪਣੇ ਵੱਡੇ-ਵੱਡੇ ਪੁਸ਼ਤੈਨੀ ਘਰਾਂ ਵਿਚ ਹੀ ਰਹੀ ਜਾਂਦੇ ਹਨ । ਇਸੀ ਕਰਕੇ ਵਰਗ ਵਿਵਸਥਾ ਵਿਚ ਉਨ੍ਹਾਂ ਦੀ ਸਥਿਤੀ ਉੱਚੀ ਹੀ ਬਣੀ ਰਹਿੰਦੀ ਹੈ । ਵੱਡੇ-ਵੱਡੇ ਸ਼ਹਿਰਾਂ ਵਿਚ ਵਿਅਕਤੀਆਂ ਦੇ ਨਿਵਾਸ ਸਥਾਨ ਬਾਰੇ ਵੱਖ-ਵੱਖ ਕਾਲੋਨੀਆਂ ਬਣੀਆਂ ਹੁੰਦੀਆਂ ਹਨ । ਮਜ਼ਦੂਰ ਵਰਗ ਦੇ ਲੋਕਾਂ ਦੇ ਰਹਿਣ ਦੀ ਥਾਂ ਅਲੱਗ ਹੁੰਦੀ ਹੈ ਅਤੇ ਉੱਥੇ ਵਧੇਰੇ ਗੰਦਗੀ ਵੀ ਪਾਈ ਜਾਂਦੀ ਹੈ । ਅਮੀਰ ਲੋਕ ਵੱਡੇ ਘਰਾਂ ਵਿਚ ਤੇ ਸਾਫ਼ ਸੁਥਰੀਆਂ ਜਗਾ ਤੇ ਰਹਿੰਦੇ ਹਨ ਜਦੋਂ ਕਿ ਗ਼ਰੀਬ ਲੋਕ ਝੌਪੜੀਆਂ ਜਾਂ ਗੰਦੀਆਂ ਬਸਤੀਆਂ ਦੇ ਵਿਚ ।
5. ਸਿੱਖਿਆ (Education) – ਆਧੁਨਿਕ ਸਮਾਜ ਸਿੱਖਿਆ ਦੇ ਆਧਾਰ ‘ਤੇ ਦੋ ਵਰਗਾਂ ਵਿਚ ਵੰਡਿਆ ਹੋਇਆ ਹੁੰਦਾ
- ਪੜ੍ਹਿਆ-ਲਿਖਿਆ ਵਰਗ (Literate Class)
- ਅਨਪੜ੍ਹ ਵਰਗ (Illiterate Class) ।
ਸਿੱਖਿਆ ਦੀ ਮਹੱਤਤਾ ਹਰ ਸਮਾਜ ਦੇ ਵਿਚ ਪਾਈ ਜਾਂਦੀ ਹੈ । ਆਮ ਤੌਰ ‘ਤੇ ਅਸੀਂ ਵੇਖਦੇ ਹਾਂ ਕਿ ਪੜੇ-ਲਿਖੇ ਵਿਅਕਤੀ ਨੂੰ ਸਮਾਜ ਦੇ ਵਿਚ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਭਾਵੇਂ ਉਨ੍ਹਾਂ ਕੋਲ ਪੈਸਾ ਵੀ ਨਾ ਹੋਵੇ । ਇਸ ਕਰਕੇ ਹਰ ਵਿਅਕਤੀ ਵਰਤਮਾਨ ਸਮਾਜਿਕ ਸਥਿਤੀ ਅਨੁਸਾਰ ਸਿੱਖਿਆ ਦੀ ਪ੍ਰਾਪਤੀ ਨੂੰ ਜ਼ਰੂਰੀ ਸਮਝਣ ਲੱਗ ਪਿਆ ਹੈ । ਸਿੱਖਿਆ ਦੀ ਪ੍ਰਕਿਰਤੀ ਵੀ ਵਿਅਕਤੀ ਦੀ ਵਰਗ ਸਥਿਤੀ ਦੇ ਨਿਰਧਾਰਨ ਲਈ ਜ਼ਿੰਮੇਵਾਰ ਹੁੰਦੀ ਹੈ । ਉਦਯੋਗੀਕ੍ਰਿਤ ਸਮਾਜਾਂ ਦੇ ਵਿਚ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਸਮਾਜਿਕ ਸਥਿਤੀ ਕਾਫ਼ੀ ਉੱਚੀ ਹੁੰਦੀ ਹੈ ।
6. ਸ਼ਕਤੀ (Power – ਅੱਜ-ਕਲ੍ਹ ਉਦਯੋਗੀਕਰਨ ਦੇ ਵਿਕਾਸ ਕਾਰਨ ਤੇ ਲੋਕਤੰਤਰ ਦੇ ਆਉਣ ਨਾਲ ਸ਼ਕਤੀ ਵੀ ਵਰਗ ਸੰਰਚਨਾ ਦਾ ਆਧਾਰ ਬਣ ਗਈ ਹੈ। ਜ਼ਿਆਦਾ ਸ਼ਕਤੀ ਦਾ ਹੋਣਾ ਜਾਂ ਨਾ ਹੋਣਾ ਵਿਅਕਤੀ ਦੇ ਵਰਗ ਦਾ ਨਿਰਧਾਰਨ ਕਰਦੀ ਹੈ । ਸ਼ਕਤੀ ਦੇ ਨਾਲ ਵਿਅਕਤੀ ਦੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਥਿਤੀ ਦਾ ਵੀ ਨਿਰਧਾਰਨ ਹੁੰਦਾ ਹੈ । ਸ਼ਕਤੀ ਕੁੱਝ ਪ੍ਰੇਸ਼ਟ ਲੋਕਾਂ ਦੇ ਹੱਥ ਵਿਚ ਹੁੰਦੀ ਹੈ ਤੇ ਉਹ ਸ਼੍ਰੇਸ਼ਠ ਲੋਕ ਨੇਤਾ, ਅਧਿਕਾਰੀ, ਸੈਨਿਕ ਅਧਿਕਾਰੀ, ਅਮੀਰ ਲੋਕ ਹੁੰਦੇ ਹਨ । ਅਸੀਂ ਉਦਾਹਰਨ ਲਈਏ ਅੱਜ ਦੀ ਭਾਰਤ ਸਰਕਾਰ ਦੀ । ਸ੍ਰੀ ਨਰਿੰਦਰ ਮੋਦੀ ਦੀ ਸਥਿਤੀ ਨਿਸ਼ਚੇ ਹੀ ਰਾਹੁਲ ਗਾਂਧੀ ਤੋਂ ਉੱਚੀ ਹੋਵੇਗੀ ਕਿਉਂਕਿ ਉਨ੍ਹਾਂ ਕੋਲ ਸ਼ਕਤੀ ਹੈ, ਸੱਤਾ ਉਨ੍ਹਾਂ ਦੇ ਹੱਥ ਵਿੱਚ ਹੈ । ਇਸੇ ਤਰ੍ਹਾਂ ਅੱਜ ਭਾਜਪਾ ਦੀ ਸਥਿਤੀ ਕਾਂਗਰਸ ਪਾਰਟੀ ਤੋਂ ਉੱਚੀ ਹੈ ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ।
7. ਧਰਮ (Religion)-ਰਾਬਰਟ ਬੀਅਰਸਟਡ ਨੇ ਧਰਮ ਨੂੰ ਵੀ ਸਮਾਜਿਕ ਸਥਿਤੀ ਦਾ ਮਹੱਤਵਪੂਰਨ ਨਿਰਧਾਰਨ ਮੰਨਿਆ ਹੈ । ਕਈ ਸਮਾਜ ਅਜਿਹੇ ਹਨ ਜਿੱਥੇ ਪਰੰਪਰਾਵਾਦੀ ਰੂੜੀਵਾਦੀ ਵਿਚਾਰਾਂ ਦਾ ਵਧੇਰੇ ਪ੍ਰਭਾਵ ਪਾਇਆ ਜਾਂਦਾ ਹੈ । ਉੱਚੇ ਧਰਮ ਦੇ ਆਧਾਰ ਤੇ ਸਥਿਤੀ ਨਿਰਧਾਰਨ ਹੁੰਦੀ ਹੈ । ਆਧੁਨਿਕ ਸਮੇਂ ਦੇ ਵਿਚ ਸਮਾਜ ਤਰੱਕੀ ਦੇ ਰਸਤੇ ਤੇ ਚਲ ਰਿਹਾ ਹੈ ਜਿਸ ਕਰਕੇ ਧਰਮ ਦੀ ਮਹੱਤਤਾ ਉੱਨੀ ਨਹੀਂ ਰਹੀ ਜਿੰਨੀ ਕਿ ਪਹਿਲਾਂ ਸੀ । ਪ੍ਰਾਚੀਨ ਭਾਰਤੀ ਸਮਾਜ ਦੇ ਵਿਚ ਬਾਹਮਣਾਂ ਦੀ ਸਥਿਤੀ ਉੱਚੀ ਹੁੰਦੀ ਸੀ ਪਰੰਤੂ ਅੱਜ-ਕਲ੍ਹ ਨਹੀਂ । ਪਾਕਿਸਤਾਨ ਵਿਚ ਮੁਸਲਮਾਨਾਂ ਦੀ ਸਥਿਤੀ ਪੱਕੇ ਤੌਰ ‘ਤੇ ਹਿੰਦੂਆਂ ਤੇ ਈਸਾਈਆਂ ਤੋਂ ਵਧੀਆ ਹੈ ਕਿਉਂਕਿ ਉੱਥੇ ਰਾਜ ਦਾ ਧਰਮ ਹੀ ਇਸਲਾਮ ਹੈ । ਇਸ ਤਰ੍ਹਾਂ ਕਈ ਵਾਰੀ ਧਰਮ ਵੀ ਵਰਗ ਸਥਿਤੀ ਨਿਰਧਾਰਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।
8. ਨਸਲ (Race) – ਦੁਨੀਆਂ ਦੇ ਕਈ ਸਮਾਜਾਂ ਵਿਚ ਨਸਲ ਵੀ ਵਰਗ ਨਿਰਮਾਣ ਜਾਂ ਵਰਗ ਦੀ ਸਥਿਤੀ ਦੱਸਣ ਵਿਚ ਸਹਾਇਕ ਹੁੰਦੀ ਹੈ । ਗੋਰੇ ਲੋਕਾਂ ਨੂੰ ਉੱਚ ਵਰਗ ਦਾ ਅਤੇ ਕਾਲੇ ਲੋਕਾਂ ਨੂੰ ਨੀਵੇਂ ਵਰਗ ਦਾ ਸਮਝਿਆ ਜਾਂਦਾ ਹੈ । ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਵਿਚ ਏਸ਼ੀਆ ਦੇ ਦੇਸ਼ਾਂ ਦੇ ਲੋਕਾਂ ਨੂੰ ਬਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ । ਇਨ੍ਹਾਂ ਦੇਸ਼ਾਂ ਵਿਚ ਨਸਲੀ ਹਿੰਸਾ ਆਮ ਦੇਖਣ ਨੂੰ ਮਿਲਦੀ ਹੈ । ਦੱਖਣੀ ਅਫ਼ਰੀਕਾ ਵਿੱਚ ਰੰਗਭੇਦ ਦੀ ਨੀਤੀ ਕਾਫ਼ੀ ਸਮਾਂ ਚੱਲੀ ਹੈ ।
9. ਜਾਤ (Caste) – ਭਾਰਤ ਵਰਗੇ ਦੇਸ਼ ਵਿਚ ਜਿੱਥੇ ਜਾਤ ਪ੍ਰਥਾ ਸਦੀਆਂ ਤੋਂ ਭਾਰਤੀ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਆ ਰਹੀ ਸੀ, ਜਾਤ ਵਰਗ ਨਿਰਧਾਰਨ ਦਾ ਬਹੁਤ ਮਹੱਤਵਪੂਰਨ ਆਧਾਰ ਰਹੀ ਸੀ । ਜਾਤ ਜਨਮ ਉੱਤੇ ਆਧਾਰਿਤ ਹੁੰਦੀ ਸੀ । ਜਿਸ ਜਾਤ ਵਿਚ ਤੁਸੀਂ ਜਨਮ ਲੈ ਲਿਆ ਤੁਸੀਂ ਆਪਣੀ ਯੋਗਤਾ ਨਾਲ ਵੀ ਉਸਨੂੰ ਬਦਲ ਨਹੀਂ ਸਕਦੇ । ਬਾਹਮਣ, ਖੱਤਰੀ, ਵੈਸ਼ ਤੇ ਚੌਥੀ ਜਾਤੀ ਵੱਖ-ਵੱਖ ਵਰਣ ਸਨ ਜਿਨ੍ਹਾਂ ਨੂੰ ਵੱਖ-ਵੱਖ ਜਾਤਾਂ ਦਾ ਨਾਮ ਦਿੱਤਾ ਗਿਆ ਸੀ । ਉੱਚੀ ਜਾਤ ਵਿਚ ਪੈਦਾ ਹੋਣ ਕਰਕੇ ਵਿਅਕਤੀ ਦਾ ਵਰਗ ਵੀ ਉੱਚਾ ਹੋ ਜਾਂਦਾ ਸੀ ।
10. ਸਥਿਤੀ ਚਿੰਨ੍ਹ (Status Symbol) – ਸਥਿਤੀ ਚਿੰਨ੍ਹ ਲਗਪਗ ਹਰ ਇੱਕ ਸਮਾਜ ਦੇ ਵਿਚ ਵਿਅਕਤੀ ਦੀ ਵਰਗ ਵਿਵਸਥਾ ਨੂੰ ਨਿਰਧਾਰਿਤ ਕਰਦਾ ਹੈ । ਅੱਜ-ਕਲ੍ਹ ਦੇ ਸਮੇਂ ਕੋਠੀ, ਕਾਰ, ਟੀ. ਵੀ., ਟੈਲੀਫੋਨ, ਫਰਿਜ਼ ਆਦਿ ਦਾ ਹੋਣਾ ਵਿਅਕਤੀ ਦੀ ਸਥਿਤੀ ਨੂੰ ਨਿਰਧਾਰਿਤ ਕਰਦਾ ਹੈ । ਇਸ ਪ੍ਰਕਾਰ ਕਿਸੇ ਵਿਅਕਤੀ ਕੋਲ ਚੰਗੀ ਜ਼ਿੰਦਗੀ ਨੂੰ ਬਿਤਾਉਣ ਵਾਲੀਆਂ ਕਿੰਨੀਆਂ ਸਹੂਲਤਾਂ ਹਨ, ਇਹ ਸਭ ਸਥਿਤੀ ਚਿੰਨ੍ਹਾਂ ਵਿਚ ਸ਼ਾਮਿਲ ਹੁੰਦਾ ਹੈ, ਜਿਹੜੇ ਵਿਅਕਤੀ ਦੀ ਸਥਿਤੀ ਨੂੰ ਨਿਰਧਾਰਿਤ ਕਰਦੇ ਹਨ ।
ਇਸ ਵਿਵਰਣ ਦੇ ਆਧਾਰ ਉੱਤੇ ਅਸੀਂ ਇਸ ਨਤੀਜੇ ਉੱਤੇ ਪਹੁੰਚੇ ਹਾਂ ਕਿ ਵਿਅਕਤੀ ਦੇ ਵਰਗ ਦੇ ਨਿਰਧਾਰਨ ਵਿਚ ਸਿਰਫ਼ ਇਕ ਕਾਰਕ ਹੀ ਜ਼ਿੰਮੇਵਾਰ ਨਹੀਂ ਹੁੰਦਾ ਬਲਕਿ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ ।
ਪ੍ਰਸ਼ਨ 8.
ਜਾਤ ਅਤੇ ਵਰਗ ਵਿੱਚ ਅੰਤਰ ਦੱਸੋ ।
ਉੱਤਰ-
ਸਮਾਜਿਕ ਦਰਜਾਬੰਦੀ ਦੇ ਦੋ ਮੁੱਖ ਆਧਾਰ ਜਾਤ ਅਤੇ ਵਰਗ ਹਨ ਜਿਸ ਕਰਕੇ ਕਿਸੇ ਵੀ ਸਮਾਜ ਵਿਗਿਆਨੀ ਲਈ ਇਨ੍ਹਾਂ ਦੋਹਾਂ ਦਾ ਅਧਿਐਨ ਬਹੁਤ ਮਹੱਤਵਪੂਰਨ ਹੈ । ਜਾਤ ਨੂੰ ਇੱਕ ਬੰਦ ਵਿਵਸਥਾ ਅਤੇ ਵਰਗ ਨੂੰ ਇੱਕ ਖੁੱਲੀ ਵਿਵਸਥਾ ਕਿਹਾ ਜਾਂਦਾ ਹੈ ਪਰ ਵਰਗ ਜ਼ਿਆਦਾ ਖੁੱਲ੍ਹੀ ਅਵਸਥਾ ਨਹੀਂ ਹੈ ਕਿਉਂਕਿ ਕਿਸੇ ਵੀ ਵਰਗ ਅੰਦਰ ਜਾਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਤੇ ਉਸ ਵਰਗ ਦੇ ਮੈਂਬਰ ਰਸਤੇ ਵਿੱਚ ਕਾਫ਼ੀ ਰੋੜੇ ਅਟਕਾਉਂਦੇ ਹਨ । ਕਈ ਵਿਦਵਾਨ ਇਹ ਕਹਿੰਦੇ ਹਨ ਕਿ ਜਾਤ ਤੇ ਵਰਗ ਵਿੱਚ ਕੋਈ ਖ਼ਾਸ ਅੰਤਰ ਨਹੀਂ ਹੈ ਪਰੰਤੂ ਜੇਕਰ ਦੋਹਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਵੇ ਤਾਂ ਇਹ ਪਤਾ ਚਲੇਗਾ ਕਿ ਦੋਹਾਂ ਵਿਚ ਕਾਫ਼ੀ ਅੰਤਰ ਹੈ । ਇਨ੍ਹਾਂ ਦਾ ਵਰਣਨ ਹੇਠ ਲਿਖਿਆ ਹੈ-
1. ਜਾਤ ਜਨਮ ਉੱਤੇ ਆਧਾਰਿਤ ਹੁੰਦੀ ਹੈ ਪਰ ਵਰਗ ਦਾ ਆਧਾਰ ਕਰਮ ਹੁੰਦਾ ਹੈ (Caste is based on birth but Class is based on action) – ਜਾਤੀ ਵਿਵਸਥਾ ਵਿਚ ਵਿਅਕਤੀ ਦੀ ਮੈਂਬਰਸ਼ਿਪ ਜਨਮ ਉੱਪਰ ਆਧਾਰਿਤ ਹੁੰਦੀ ਸੀ । ਵਿਅਕਤੀ ਜਿਸ ਜਾਤ ਵਿਚ ਜਨਮ ਲੈਂਦਾ ਸੀ ਅਤੇ ਸਾਰੀ ਹੀ ਜ਼ਿੰਦਗੀ ਉਸੇ ਜਾਤ ਨਾਲ ਹੀ ਜੁੜਿਆ ਰਹਿੰਦਾ ਸੀ ।
ਵਰਗ ਵਿਵਸਥਾ ਵਿਚ ਵਿਅਕਤੀ ਦੀ ਮੈਂਬਰਸ਼ਿਪ ਆਮਦਨ, ਸਿੱਖਿਆ, ਕਿੱਤਾ ਅਤੇ ਯੋਗਤਾ ਆਦਿ ਉੱਪਰ ਆਧਾਰਿਤ ਹੁੰਦੀ ਹੈ । ਵਿਅਕਤੀ ਜਦੋਂ ਚਾਹੇ ਆਪਣੀ ਮੈਂਬਰਸ਼ਿਪ ਬਦਲ ਸਕਦਾ ਹੈ । ਇਕ ਗ਼ਰੀਬ ਵਰਗ ਨਾਲ ਸੰਬੰਧਿਤ ਵਿਅਕਤੀ ਮਿਹਨਤ ਕਰਕੇ ਆਪਣੀ ਮੈਂਬਰਸ਼ਿਪ ਅਮੀਰ ਵਰਗ ਨਾਲ ਵੀ ਜੋੜ ਸਕਦਾ ਹੈ । ਵਰਗ ਦੀ ਮੈਂਬਰਸ਼ਿਪ ਯੋਗਤਾ ਉੱਤੇ ਆਧਾਰਿਤ ਹੁੰਦੀ ਹੈ । ਜੇਕਰ ਵਿਅਕਤੀ ਵਿੱਚ ਯੋਗਤਾ ਨਹੀਂ ਹੈ ਤੇ ਉਹ ਕਰਮ ਨਹੀਂ ਕਰਦਾ ਹੈ ਤਾਂ ਉਹ ਉੱਚੀ ਸਥਿਤੀ ਤੋਂ ਨੀਵੀਂ ਸਥਿਤੀ ਵਿਚ ਵੀ ਜਾ ਸਕਦਾ ਹੈ ਤੇ ਜੇਕਰ ਉਹ ਕਰਮ ਕਰਦਾ ਹੈ ਤਾਂ ਉਹ ਨੀਵੀਂ ਸਥਿਤੀ ਤੋਂ ਉੱਚੀ ਸਥਿਤੀ ਵਿਚ ਵੀ ਜਾ ਸਕਦਾ ਹੈ । ਇਸ ਤਰ੍ਹਾਂ ਜਾਤ ਜਨਮ ਉੱਤੇ ਆਧਾਰਿਤ ਹੈ ਪਰ ਵਰਗ ਕਰਮ ਉੱਤੇ ਆਧਾਰਿਤ ਹੁੰਦਾ ਹੈ ।
2. ਜਾਤ ਦਾ ਕਿੱਤਾ ਨਿਸ਼ਚਿਤ ਹੁੰਦਾ ਹੈ ਪਰ ਵਰਗ ਦਾ ਨਹੀਂ (Occupation of Caste is determined but not of Class)-ਜਾਤੀ ਪ੍ਰਥਾ ਦੇ ਵਿਚ ਕਿੱਤੇ ਦੀ ਵਿਵਸਥਾ ਵੀ ਵਿਅਕਤੀ ਦੇ ਜਨਮ ਉੱਪਰ ਹੀ ਆਧਾਰਿਤ ਹੁੰਦੀ ਸੀ । ਭਾਵ ਕਿ ਵਿਭਿੰਨ ਜਾਤਾਂ ਨਾਲ ਸੰਬੰਧਿਤ ਕਿੱਤੇ ਹੁੰਦੇ ਹਨ । ਵਿਅਕਤੀ ਜਿਸ ਜਾਤੀ ਵਿਚ ਜਨਮ ਲੈਂਦਾ ਸੀ ਉਸ ਨੇ ਉਸ ਜਾਤੀ ਨਾਲ ਸੰਬੰਧਿਤ ਕਿੱਤਾ ਕਰਨਾ ਹੁੰਦਾ ਸੀ । ਉਹ ਸਾਰੀ ਉਮਰ ਉਸ ਕਿੱਤੇ ਨੂੰ ਬਦਲ ਕੇ ਕੋਈ ਦੂਸਰਾ ਕਿੱਤਾ ਵੀ ਨਹੀਂ ਸੀ ਅਪਣਾ ਸਕਦਾ । ਇਸ ਪ੍ਰਕਾਰ ਨਾ ਚਾਹੁੰਦੇ ਹੋਏ ਵੀ ਉਸ ਨੂੰ ਆਪਣੀ ਜਾਤੀ ਦੇ ਕਿੱਤੇ ਨੂੰ ਹੀ ਅਪਨਾਉਣਾ ਪੈਂਦਾ ਸੀ ।
ਵਰਗ ਵਿਵਸਥਾ ਦੇ ਵਿਚ ਕਿੱਤੇ ਦੀ ਚੋਣ ਦਾ ਖੇਤਰ ਬਹੁਤ ਵਿਸ਼ਾਲ ਸੀ । ਵਿਅਕਤੀ ਦੀ ਆਪਣੀ ਇੱਛਾ ਹੁੰਦੀ ਸੀ ਕਿ ਉਹ ਕਿਸੇ ਵੀ ਕਿੱਤੇ ਨੂੰ ਅਪਣਾ ਲਵੇ । ਵਿਸ਼ੇਸ਼ ਤੌਰ ਤੇ ਵਿਅਕਤੀ ਜਿਸ ਕਿੱਤੇ ਵਿਚ ਮਾਹਿਰ ਹੁੰਦਾ ਸੀ ਉਹ ਉਸੇ ਕਿੱਤੇ ਨੂੰ ਅਪਣਾਉਂਦਾ ਸੀ ਕਿਉਂਕਿ ਉਸ ਦਾ ਵਿਸ਼ੇਸ਼ ਉਦੇਸ਼ ਲਾਭ ਪ੍ਰਾਪਤੀ ਵੱਲ ਹੁੰਦਾ ਸੀ ਅਤੇ ਕਈ ਵਾਰੀ ਜੇਕਰ ਉਹ ਇਕ ਕਿੱਤੇ ਨੂੰ ਕਰਦੇ ਹੋਏ ਤੰਗ ਪੈ ਜਾਂਦਾ ਸੀ ਤਾਂ ਉਹ ਦੂਸਰੇ ਕਿਸੇ ਹੋਰ ਕਿੱਤੇ ਨੂੰ ਵੀ ਅਪਣਾ ਸਕਦਾ ਸੀ । ਇਸ ਪ੍ਰਕਾਰ ਕਿੱਤੇ ਨੂੰ ਅਪਨਾਉਣਾ ਵਿਅਕਤੀ ਦੀ ਯੋਗਤਾ ਉੱਪਰ ਆਧਾਰਿਤ ਹੁੰਦਾ ਸੀ ।
3. ਜਾਤ ਦੀ ਮੈਂਬਰਸ਼ਿਪ ਪ੍ਰਦੱਤ ਹੁੰਦੀ ਹੈ ਪਰ ਵਰਗ ਦੀ ਮੈਂਬਰਸ਼ਿਪ ਅਰਜਿਤ ਹੁੰਦੀ ਹੈ (Membership of Caste is ascribed but membership of Class is achieved) – ਜਾਤੀ ਵਿਵਸਥਾ ਦੇ ਵਿਚ ਵਿਅਕਤੀ ਦੀ ਸਥਿਤੀ ਉਸ ਦੀ ਜਾਤ ਨਾਲ ਸੰਬੰਧਿਤ ਹੁੰਦੀ ਸੀ ਅਰਥਾਤ ਸਥਿਤੀ ਉਹ ਖ਼ੁਦ ਪ੍ਰਾਪਤ ਨਹੀਂ ਸੀ ਕਰਦਾ ਬਲਕਿ ਜਨਮ ਨਾਲ ਹੀ ਸੰਬੰਧਿਤ ਹੁੰਦੀ ਸੀ । ਇਸੇ ਕਰਕੇ ਵਿਅਕਤੀ ਦੀ ਸਥਿਤੀ ਲਈ ‘ਤ’ (ascribed) ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ । ਇਸੇ ਕਾਰਨ ਜਾਤੀ ਵਿਵਸਥਾ ਵਿਚ ਸਥਿਰਤਾ ਬਣੀ ਰਹਿੰਦੀ ਸੀ । ਵਿਅਕਤੀ ਦਾ ਪਦ ਉਹ ਹੀ ਹੁੰਦਾ ਸੀ ਜੋ ਉਸਦੇ ਪਰਿਵਾਰ ਦਾ ਹੋਵੇ । . ਵਰਗ ਵਿਵਸਥਾ ਦੇ ਵਿਚ ਵਿਅਕਤੀ ਦੀ ਸਥਿਤੀ ‘ਅਰਜਿਤ’ (achieved) ਹੁੰਦੀ ਹੈ ਭਾਵ ਕਿ ਉਸ ਨੂੰ ਸਮਾਜ ਦੇ ਵਿਚ ਆਪਣੀ ਸਥਿਤੀ ਆਪ ਪਾਪਤ ਕਰਨੀ ਪੈਂਦੀ ਹੈ । ਇਸੇ ਕਰਕੇ ਵਿਅਕਤੀ ਸ਼ੁਰੂ ਤੋਂ ਹੀ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਹੈ । ਵਿਅਕਤੀ ਆਪਣੀ ਯੋਗਤਾ ਦੇ ਆਧਾਰ ‘ਤੇ ਨੀਵੀਂ ਸਥਿਤੀ ਤੋਂ ਉੱਚੀ ਸਥਿਤੀ ਵੀ ਪ੍ਰਾਪਤ ਕਰ ਲੈਂਦਾ ਹੈ । ਇਸ ਵਿੱਚ ਵਿਅਕਤੀ ਦੇ ਜਨਮ ਦਾ ਕੋਈ ਮਹੱਤਵ ਨਹੀਂ ਹੁੰਦਾ । ਵਿਅਕਤੀ ਦੀ ਮਿਹਨਤ ਤੇ ਯੋਗਤਾ ਉਸਦੇ ਵਰਗ ਤੇ ਸਥਿਤੀ ਨੂੰ ਬਦਲਣ ਵਿਚ ਮਹੱਤਵਪੂਰਨ ਹੁੰਦੀ ਹੈ ।
4. ਜਾਤ ਬੰਦ ਵਿਵਸਥਾ ਹੈ ਤੇ ਵਰਗ ਖੁੱਲ੍ਹੀ ਵਿਵਸਥਾ ਹੈ (Caste is a closed system but Class is an open system) – ਜਾਤੀ ਪ੍ਰਥਾ ਸਤਰੀਕਰਨ ਦਾ ਬੰਦ ਸਮੁਹ ਹੁੰਦਾ ਹੈ ਕਿਉਂਕਿ ਵਿਅਕਤੀ ਨੂੰ ਸਾਰੀ ਉਮਰ ਸੀਮਾਵਾਂ ਵਿਚ ਬੱਝ ਕੇ ਰਹਿਣਾ ਪੈਂਦਾ ਹੈ । ਨਾ ਤਾਂ ਉਹ ਜਾਤ ਬਦਲ ਸਕਦਾ ਹੈ ਤੇ ਨਾ ਹੀ ਕਿੱਤਾ ਆਦਿ । ਸ਼੍ਰੇਣੀ ਵਿਵਸਥਾ ਸਤਰੀਕਰਨ ਦਾ ਖੁੱਲ੍ਹਾ ਸਮੂਹ ਹੁੰਦਾ ਹੈ । ਇਸ ਵਿਚ ਵਿਅਕਤੀ ਨੂੰ ਹਰ ਕਿਸਮ ਦੀ ਆਜ਼ਾਦੀ ਹੁੰਦੀ ਹੈ। ਉਹ ਕਿਸੇ ਵੀ ਖੇਤਰ ਵਿਚ ਮਿਹਨਤ ਕਰਕੇ ਅੱਗੇ ਵੱਧ ਸਕਦਾ ਹੈ । ਉਸ ਨੂੰ ਸਮਾਜ ਵਿਚ ਆਪਣੀ ਨੀਵੀਂ ਸਥਿਤੀ ਤੋਂ ਉੱਪਰਲੀ ਸਥਿਤੀ ਵੱਲ ਵਧਣ ਦੇ ਪੂਰੇ ਮੌਕੇ ਵੀ ਪ੍ਰਾਪਤ ਹੁੰਦੇ ਹਨ । ਵਰਗ ਦਾ ਦਰਵਾਜ਼ਾ ਹਰ ਇੱਕ ਲਈ ਖੁੱਲ੍ਹਿਆ ਹੁੰਦਾ ਹੈ । ਵਿਅਕਤੀ ਆਪਣੀ ਯੋਗਤਾ, ਸੰਪੱਤੀ, ਮਿਹਨਤ ਦੇ ਅਨੁਸਾਰ ਕਿਸੇ ਵੀ ਵਰਗ ਦਾ ਮੈਂਬਰ ਹੋ ਸਕਦਾ ਹੈ ਅਤੇ ਉਹ ਆਪਣੀ ਸਾਰੀ ਉਮਰ ਵਿਚ ਕਈ ਵਰਗਾਂ ਦਾ ਮੈਂਬਰ ਬਣਦਾ ਹੈ ।
5. ਜਾਤ ਵਿਵਸਥਾ ਵਿੱਚ ਕਈ ਪਾਬੰਦੀਆਂ ਹੁੰਦੀਆਂ ਹਨ ਪਰੰਤੁ ਵਰਗ ਵਿੱਚ ਕੋਈ ਪਾਬੰਦੀ ਨਹੀਂ ਹੁੰਦੀ (There are many restrictions in Caste system but not in any Class) – ਜਾਤੀ ਪ੍ਰਥਾ ਦੁਆਰਾ ਆਪਣੇ ਮੈਂਬਰਾਂ ਉੱਪਰ ਕਈ ਪਾਬੰਦੀਆਂ ਲਗਾਈਆਂ ਜਾਂਦੀਆਂ ਸਨ । ਖਾਣ-ਪੀਣ ਸੰਬੰਧੀ, ਵਿਆਹ, ਸਮਾਜਿਕ ਸੰਬੰਧ ਸਥਾਪਿਤ ਕਰਨ ਆਦਿ ਸੰਬੰਧੀ ਬਹੁਤ ਪਾਬੰਦੀਆਂ ਸਨ । ਵਿਅਕਤੀ ਦੀ ਜ਼ਿੰਦਗੀ ਉੱਪਰ ਜਾਤੀ ਦਾ ਪੂਰਾ ਨਿਯੰਤਰਣ ਹੁੰਦਾ ਸੀ । ਉਹ ਇਨ੍ਹਾਂ ਪਾਬੰਦੀਆਂ ਨੂੰ ਤੋੜ ਵੀ ਨਹੀਂ ਸੀ ਸਕਦਾ ।
ਵਰਗ ਵਿਵਸਥਾ ਦੇ ਵਿਚ ਵਿਅਕਤੀਗਤ ਆਜ਼ਾਦੀ ਹੁੰਦੀ ਸੀ । ਭੋਜਨ, ਵਿਆਹ ਆਦਿ ਸੰਬੰਧੀ ਕਿਸੀ ਕਿਸਮ ਦਾ ਕੋਈ ਨਿਯੰਤਰਣ ਨਹੀਂ ਸੀ ਹੁੰਦਾ । ਕਿਸੀ ਵੀ ਵਰਗ ਦਾ ਵਿਅਕਤੀ, ਕਿਸੀ ਵੀ ਦੂਸਰੇ ਵਰਗ ਦੇ ਵਿਅਕਤੀ ਨਾਲ ਸਮਾਜਿਕ ਸੰਬੰਧ ਸਥਾਪਿਤ ਕਰ ਸਕਦਾ ਸੀ ।
6. ਜਾਤ ਵਿੱਚ ਚੇਤੰਨਤਾ ਨਹੀਂ ਹੁੰਦੀ ਪਰ ਵਰਗ ਵਿਚ ਚੇਤੰਨਤਾ ਹੁੰਦੀ ਹੈ (There is no Caste consciousness but there is Class consciousness) – ਜਾਤੀ ਵਿਵਸਥਾ ਵਿਚ ਜਾਤ-ਚੇਤੰਨਤਾ ਨਹੀਂ ਸੀ ਪਾਈ ਜਾਂਦੀ । ਇਸ ਦਾ ਇਕ ਕਾਰਨ ਤਾਂ ਇਹ ਸੀ ਕਿ ਭਾਵੇਂ ਨੀਵੀਂ ਜਾਤੀ ਦੇ ਵਿਅਕਤੀ ਨੂੰ ਪਤਾ ਸੀ ਕਿ ਬਾਹਮਣਾਂ ਦੀ ਸਥਿਤੀ ਉੱਚੀ ਹੈ ਪਰੰਤੂ ਫਿਰ ਵੀ ਉਹ ਇਸ ਸੰਬੰਧੀ ਕੁੱਝ ਨਹੀਂ ਸੀ ਕਰ ਸਕਦਾ । ਇਸੀ ਕਰਕੇ ਉਹ ਮਿਹਨਤ ਕਰਨੀ ਵੀ ਬੰਦ ਕਰ ਦਿੰਦਾ ਸੀ । ਉਸ ਨੂੰ ਆਪਣੀ ਯੋਗਤਾ ਮੁਤਾਬਿਕ ਸਮਾਜ ਵਿਚ ਕੁੱਝ ਵੀ ਪ੍ਰਾਪਤ ਨਹੀਂ ਸੀ ਹੁੰਦਾ ।
ਵਰਗ ਦੇ ਮੈਂਬਰਾਂ ਵਿਚ ਵਰਗ ਚੇਤੰਨਤਾ ਪਾਈ ਜਾਂਦੀ ਸੀ । ਇਸੀ ਚੇਤੰਨਤਾ ਦੇ ਆਧਾਰ ‘ਤੇ ਤਾਂ ਵਰਗ ਦਾ ਨਿਰਮਾਣ ਹੁੰਦਾ ਸੀ । ਵਿਅਕਤੀ ਇਸ ਸੰਬੰਧੀ ਪੂਰਾ ਚੇਤੰਨ ਹੁੰਦਾ ਸੀ ਕਿ ਉਹ ਕਿੰਨੀ ਮਿਹਨਤ ਕਰੇ ਤਾਂ ਕਿ ਉੱਚੀ ਵਰਗ ਸਥਿਤੀ ਨੂੰ ਪ੍ਰਾਪਤ ਕਰ ਸਕੇ । ਇਸੀ ਪ੍ਰਕਾਰ ਉਹ ਹਮੇਸ਼ਾਂ ਆਪਣੀ ਯੋਗਤਾ ਨੂੰ ਵਧਾਉਣ ਵੱਲ ਹੀ ਲੱਗਿਆ ਰਹਿੰਦਾ ਸੀ ।