PSEB 11th Class Physical Education Solutions Chapter 6 ਖੇਡ ਮਨੋਵਿਗਿਆਨ

Punjab State Board PSEB 11th Class Physical Education Book Solutions Chapter 6 ਖੇਡ ਮਨੋਵਿਗਿਆਨ Textbook Exercise Questions, and Answers.

PSEB Solutions for Class 11 Physical Education Chapter 6 ਖੇਡ ਮਨੋਵਿਗਿਆਨ

Physical Education Guide for Class 11 PSEB ਖੇਡ ਮਨੋਵਿਗਿਆਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਖੇਡ ਮਨੋਵਿਗਿਆਨ ਸ਼ਬਦ ਕਿਹੜੇ ਤਿੰਨ ਸ਼ਬਦਾਂ ਦਾ ਮੇਲ ਹੈ ? (Discuss the meaning of sports psychology.)
ਉੱਤਰ-
“ਖੇਡ ਮਨੋਵਿਗਿਆਨ’ ਸ਼ਬਦ ਤਿੰਨ ਸ਼ਬਦਾਂ ਦਾ ਮੇਲ ਹੈ-“ਖੇਡ’, ‘ਮਨੋ’ ਅਤੇ ‘ਵਿਗਿਆਨ’ । ‘ਖੇਡ’ ਤੋਂ ਭਾਵ ਹੈ-“ਖੇਡ ਅਤੇ ਖਿਡਾਰੀ’, ‘ਮਨੋਂ ਤੋਂ ਭਾਵ ਹੈ-“ਵਿਹਾਰ ਜਾਂ ਮਾਨਸਿਕ ਪ੍ਰਕਿਰਿਆ’ ਅਤੇ ‘ਵਿਗਿਆਨ ਤੋਂ ਭਾਵ ਹੈਅਧਿਐਨ ਕਰਨਾ ਭਾਵ ਖੇਡ ਅਤੇ ਖਿਡਾਰੀਆਂ ਦੀਆਂ ਹਰਕਤਾਂ ਦੇ ਵਿਹਾਰਾਂ ਦਾ ਪ੍ਰਤੱਖ ਰੂਪ ਵਿਚ ਅਧਿਐਨ ਕਰਨਾ ਖੇਡ ਮਨੋਵਿਗਿਆਨ ਅਖਵਾਉਂਦਾ ਹੈ ।

ਪ੍ਰਸ਼ਨ 2.
ਖੇਡ ਮਨੋਵਿਗਿਆਨ ਦੀ ਪਰਿਭਾਸ਼ਾ ਲਿਖੋ । (Define Sports Psychology.)
ਉੱਤਰ –
ਖੇਡ ਮਨੋਵਿਗਿਆਨ ਦੀ ਪਰਿਭਾਸ਼ਾ
(Definition of Sports Psychology) ਆਰ. ਐੱਨ. ਸਿੰਗਰ ਦੇ ਅਨੁਸਾਰ, “ਖੇਡ ਮਨੋਵਿਗਿਆਨ ਸਿੱਖਿਆ ਅਤੇ ਪਯੋਗੀ ਕਿਰਿਆਵਾਂ ਨਾਲ, ਐਥਲੈਟਿਕ. ਸਰੀਰਕ ਸਿੱਖਿਆ ਮਨੋਰੰਜਨ ਤੇ ਕਸਰਤ ਦੇ ਨਾਲ ਸੰਬੰਧਿਤ ਲੋਕਾਂ ਦੇ ਵਿਵਹਾਰ ਵਿਚ ਤਬਦੀਲੀ ਲਿਆਉਂਦੀ ਹੈ । (According to R.N. Singer, “Sport Psychology is encompassing scholarly education and practical activities associated with the understanding and influencing of related behavior of people in Athletics, Physical Education vigorous recreational activities and exercise.”) |

ਸ੍ਰੀ ਕੇ. ਐੱਮ. ਬਰਨ ਦੇ ਅਨੁਸਾਰ, “ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ ਕੁੱਦ ਵਿਚ ਭਾਗ ਲੈਣ ਨਾਲ ਵਧਾਉਂਦੀ ਹੈ ।” (According to K.M. Burn, “Sports Psychology for Physical Education is that branch of Psychology which deal with Physical fitness of an individual through his participation in games and Sports.”) ਮਨੋਵਿਗਿਆਨ ਆਦਮੀ ਦੇ ਵਿਵਹਾਰ ਦਾ ਵਿਗਿਆਨ ਹੈ ਅਤੇ ਖੇਡ ਮਨੋਵਿਗਿਆਨ ਖਿਡਾਰੀ ਅਤੇ ਖਿਡਾਰਨਾਂ ਦੇ ਵਿਵਹਾਰ ਜਦੋਂ ਉਹ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ ਉਸ ਸਮੇਂ ਉਨ੍ਹਾਂ ਦੇ ਵਿਵਹਾਰ ਦਾ ਅਧਿਐਨ ਹੈ । ਖੇਡ ਮਨੋਵਿਗਿਆਨ, ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਕਿ ਖੇਡ ਦੇ ਮੈਦਾਨ ਵਿਚ ਮਨੁੱਖੀ ਵਿਵਹਾਰ ਨਾਲ ਸੰਬੰਧਿਤ ਹੈ ।

ਮਨੋਵਿਗਿਆਨ ਇਕ ਵਿਸ਼ਾਲ ਵਿਸ਼ਾ ਹੈ । ਇਹ ਮਨੁੱਖ ਦੇ ਗਿਆਨ ਦੀਆਂ ਸਾਰੀਆਂ ਸ਼ਾਖਾਵਾਂ ਤੇ ਲਾਗੂ ਹੁੰਦਾ ਹੈ । ਸਾਡੀ ਹਰ ਇਕ ਕਿਰਿਆ ਮਨੋਵਿਗਿਆਨ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ ਜੋ ਕਿ ਮਨੁੱਖ ਦੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦੀ ਹੈ । ਪਰ ਖੇਡ ਮਨੋਵਿਗਿਆਨ ਨਾਲ ਸਰੀਰਕ ਸਿੱਖਿਆ ਵਿਚ ਆਦਮੀ ਦੀ ਸਰੀਰਕ ਯੋਗਤਾ ‘ਤੇ ਚਾਨਣਾ ਪਾਇਆ ਜਾਂਦਾ ਹੈ । ਖੇਡ ਮਨੋਵਿਗਿਆਨ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਸਰੀਰਕ ਅਤੇ ਮਾਨਸਿਕ ਯੋਗਤਾ ਖੇਡ ਕੁੱਦ ਨਾਲ ਹਾਸਿਲ ਕੀਤੀ ਜਾ ਸਕਦੀ ਹੈ । ਇਸ ਲਈ ਖੇਡ ਮਨੋਵਿਗਿਆਨ ਦਾ ਸਰੀਰਕ ਸਿੱਖਿਆ ਵਿਚ ਬਹੁਤ ਵੱਡਾ ਰੋਲ ਹੈ ਜਿਸ ਨਾਲ ਆਦਮੀ ਦਾ ਬਹੁਪੱਖੀ ਵਿਕਾਸ ਹੋ ਸਕੇ, ਇਸ ਲਈ ਸਾਨੂੰ ਖੇਡ ਮਨੋਵਿਗਿਆਨ ਦਾ ਗਿਆਨ ਜ਼ਰੂਰ ਹਾਸਿਲ ਕਰਨਾ ਚਾਹੀਦਾ ਹੈ । ਇਸ ਨਾਲ ਖਿਡਾਰੀਆਂ ਦੇ ਵੱਖ-ਵੱਖ ਥਾਂਵਾਂ ‘ਤੇ ਉਨ੍ਹਾਂ ਦੇ ਮਾਨਸਿਕ ਵਿਵਹਾਰ ਨੂੰ ਦੇਖਿਆ ਜਾ ਸਕਦਾ ਹੈ ।

ਕਰੈਟੀ ਦੇ ਅਨੁਸਾਰ, ‘‘ਖੇਡ ਮਨੋਵਿਗਿਆਨ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।”

  • ਪ੍ਰਯੋਗੀ ਅਤੇ ਮਨੋਵਿਗਿਆਨ (Experimental sports Psychology)
  • ਸਿੱਖਿਅਕ ਖੇਡ ਮਨੋਵਿਗਿਆਨ (Educational sports Psychology)
  • ਕਲੀਨੀਕਲ ਖੇਡ ਮਨੋਵਿਗਿਆਨ (Clinical sports Psychology) ।

ਪ੍ਰਯੋਗੀ ਖੇਡ ਮਨੋਵਿਗਿਆਨ ਵਿਚ ਖਿਡਾਰੀਆਂ ਦੇ ਖੇਡ ਦੇ ਪੱਧਰ ਨੂੰ ਉੱਚਾ ਕਰਨ ਦੀ ਖੋਜ ਕੀਤੀ ਜਾਂਦੀ ਹੈ । ਸਿੱਖਿਅਕ ਮਨੋਵਿਗਿਆਨ ਵਿਚ ਖਿਡਾਰੀਆਂ ਦੇ ਇਕ-ਦੂਜੇ ਦੇ ਸੰਬੰਧਾਂ ਬਾਰੇ ਜਾਣਿਆ ਜਾਂਦਾ ਹੈ । ਜਿਸ ਨਾਲ ਟੀਮ ਦਾ ਪ੍ਰਦਰਸ਼ਨ ਚੰਗਾ ਹੋ ਸਕੇ ।

ਬਰਾਉਨ ਅਤੇ ਮੈਹੋਨੀ ਅਨੁਸਾਰ, ਖੇਡਾਂ ਅਤੇ ਸਰੀਰਕ ਸਰਗਰਮੀਆਂ ਵਿੱਚ ਹਰ ਪੱਧਰ ‘ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਸਿਧਾਂਤਾ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ ।” (According to Brown and Mahoney, ”The Sports Psychology is the application of psychological principles sports and physical activity at all levels.”)

ਖੇਡ ਮਨੋਵਿਗਿਆਨ ਦੇ ਯੂਰਪਨ ਸੰਘ ਦੇ ਅਨੁਸਾਰ, ‘ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ, ਕਾਰਜ ਅਤੇ ਪ੍ਰਭਾਵ ਦਾ ਅਧਿਐਨ ਹੈ । (According to European Union of Sports Psychology, “Sports Psychology is the study of the psychological basis processed and effect of sports.”)

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਪ੍ਰਸ਼ਨ 3.
ਖੇਡ ਮਨੋਵਿਗਿਆਨ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ? (What is the importance of Sports Psychology in modern age ?)
ਉੱਤਰ-
ਖੇਡ ਮਨੋਵਿਗਿਆਨ ਦਾ ਆਧੁਨਿਕ ਯੁੱਗ ਵਿਚ ਬਹੁਤ ਮਹੱਤਵ ਹੈ । ਇਹ ਖਿਡਾਰੀ ਦੇ ਵਿਵਹਾਰ ਤੇ ਅਤੇ ਭਾਵਨਾਵਾਂ ਦਾ ਵਿਸ਼ਲੇਸ਼ਣ ਕਰਕੇ ਉਸ ਦੀ ਖੇਡ ਪ੍ਰਤਿਭਾ ਨਿਖਾਰਨ ਦਾ ਕੰਮ ਕਰਦਾ ਹੈ । ਇਸ ਰਾਹੀਂ ਮੁਕਾਬਲੇ ਦੌਰਾਨ ਅਤੇ ਅਭਿਆਸ ਦੌਰਾਨ ਖਿਡਾਰੀ ਦੇ ਮਨੋਬਲ ਨੂੰ ਡਿੱਗਣ ਤੋਂ ਬਚਾਇਆ ਜਾਂਦਾ ਹੈ । ਇਹ ਖਿਡਾਰੀ ਨੂੰ ਮਾਨਸਿਕ ਤੌਰ ‘ਤੇ ਸਵੱਸਥ ਅਤੇ ਅਗਾਂਹਵਧੂ ਵਿਚਾਰਾਂ ਵਾਲਾ ਬਣਾਉਂਦਾ ਹੈ । ਖਿਡਾਰੀ ਦੇ ਮਨੋਬਲ ਵਿਚ ਵਾਧਾ ਹੋਣ ‘ਤੇ ਉਸ ਦੀ ਫਿੱਟਨੈਸ ਅਤੇ ਕਾਰਜਸ਼ੀਲਤਾ ਵਿਕਸਿਤ ਹੁੰਦੀ ਹੈ । ਇਸ ਦਾ ਮੁੱਖ ਉਦੇਸ਼ ਮਾਨਸਿਕ ਤੰਦਰੁਸਤੀ, ਵਿਹਾਰਾਂ ਵਿਚ ਦ੍ਰਿੜਤਾ ਅਤੇ ਭਾਵਨਾਵਾਂ ਨੂੰ ਕਾਬੂ ਵਿਚ ਰੱਖ ਕੇ ਖਿਡਾਰੀ ਦੇ ਪਰਦਰਸ਼ਨ ਨੂੰ ਵਧਾਉਣਾ ਹੈ ।

ਇਸ ਵਿਸ਼ੇ ਦਾ ਸੰਬੰਧ ਬਾਇਓਮੈਕਨਿਕਸ, ਸਪੋਰਟਸ ਫਿਜ਼ਿਆਲੌਜ਼ੀ, ਕਿਨਜ਼ਿਆਲੌਜ਼ੀ, ਸਪੋਰਟਸ ਮੈਡੀਸਨ ਵਿਸ਼ਿਆਂ ਨਾਲ ਹੈ, ਜਿਸ ਰਾਹੀਂ ਖਿਡਾਰੀਆਂ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਖਿਡਾਰੀਆਂ ਦੇ ਖੇਡ ਪ੍ਰਦਸ਼ਨ ਨੂੰ ਸੁਧਾਰਿਆ ਜਾ ਸਕਦਾ ਹੈ । ਅੱਜ ਖੇਡ ਮਨੋਵਿਗਿਆਨ ਦੇ ਸਿਧਾਂਤਾਂ ਰਾਹੀਂ ਮਿਹਨਤ ਕਰਕੇ ਹੀ ਖਿਡਾਰੀ ਇਤਿਹਾਸਕ ਰਿਕਾਰਡਾਂ ਨੂੰ ਤੋੜ ਸਕੇ ਹਨ ।

ਪ੍ਰਸ਼ਨ 4.
ਪ੍ਰੇਰਨਾ ਕੀ ਹੈ? ਪ੍ਰੇਰਨਾ ਦੇ ਸਰੋਤਾਂ ਦੀ ਵਿਆਖਿਆ ਕਰੋ । (What is motivation ? Write its various sources.)
ਉੱਤਰ –
ਪ੍ਰੇਰਨਾ ਦਾ ਅਰਥ
(Meaning of Motivation)
ਪ੍ਰੇਰਨਾ (Motivation)-ਨਾ ਤੋਂ ਮਤਲਬ ਵਿਦਿਆਰਥੀਆਂ ਦੀ ਸਿੱਖਣ ਦੀਆਂ ਕਿਰਿਆਵਾਂ ਵਿਚ ਰੁਚੀ ਪੈਦਾ ਕਰਨਾ ਅਤੇ ਉਹਨਾ ਨੂੰ ਉਤਸ਼ਾਹ ਦੇਣਾ ਹੈ । ਪ੍ਰੇਰਨਾ ਦੁਆਰਾ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਰੁਚੀ ਲੈਂਦਾ ਹੈ, ਖਿਡਾਰੀ ਖੇਡਣ ਵਿਚ ਰੁਚੀ ਲੈਂਦਾ ਹੈ, ਮਜ਼ਦੂਰ ਫ਼ੈਕਟਰੀ ਵਿਚ ਆਪਣੇ ਕੰਮ ਵਿਚ ਰੁਚੀ ਲੈਂਦਾ ਹੈ ਅਤੇ ਕਿਸਾਨ ਆਪਣੇ ਖੇਤਾਂ ਨੂੰ ਵਾਹੁਣ ਵਿਚ ਰੁਚੀ ਲੈਂਦਾ ਹੈ । ਸੱਚ ਤਾਂ ਇਹ ਹੈ ਕਿ ਪੂਨਾ ਵਿਚ ਇਸ ਸੰਸਾਰ ਦੀ ਚਾਲਕ ਸ਼ਕਤੀ (Motive force) ਹੈ । ਇਹ ਇਕ ਅਜਿਹੀ ਸ਼ਕਤੀ ਹੈ, ਜੋ ਮਨੁੱਖ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ । ਇਸੇ ਸ਼ਕਤੀ ਰਾਹੀਂ ਮਨੁੱਖ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਲਗਾਤਾਰ ਕੋਸ਼ਿਸ਼ ਕਰਦਾ ਹੈ ਅਤੇ ਆਖਰੀ ਰੂਪ ਵਿਚ ਇਹਨਾਂ ਦੀ ਪੂਰਤੀ ਕਰਨ ਵਿਚ ਸਫਲਤਾ ਪ੍ਰਾਪਤ ਕਰਦਾ ਹੈ ।

ਨਾ ਦੀ ਪਰਿਭਾਸ਼ਾ (Definition) -ਮਾਰਗਨ ਅਤੇ ਕਿੰਗ ਦੇ ਅਨੁਸਾਰ, “ਪੇਰਨਾ ਮਨੁੱਖ ਜਾਂ ਜਾਨਵਰ ਦੀ ਸਥਿਤੀ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਵਿਵਹਾਰ ਨਾਲ ਅੰਤਿਮ ਨਿਸ਼ਾਨੇ ਵੱਲ ਵੱਧਦਾ ਹੈ ।” (According to Margan and King, “Motivation refers to state within a person or animal that derives behavior toward some goal.”’)

ਕਰੁਕ ਅਤੇ ਸਟੇਲ ਅਨੁਸਾਰ, “ਪ੍ਰੇਰਨਾ ਇਸ ਤਰ੍ਹਾਂ ਪ੍ਰਭਾਵਿਤ ਕੀਤੀ ਜਾ ਸਕਦੀ ਹੈ ਕਿ ਕੋਈ ਹਾਲਾਤ ਜਿਨ੍ਹਾਂ ਨਾਲ ਸਾਨੂੰ ਕੰਮ ਕਰਨ ਲਈ ਸੇਧ ਅਤੇ ਤਾਕਤ ਮਿਲਦੀ ਹੈ ਉਸਨੂੰ ਪ੍ਰੇਰਨਾ ਕਹਿੰਦੇ ਹਨ ।” (According to Crooks and Stain, “Motivation defined as any condition that might energize and direct our action.”)

ਬੀ.ਸੀ. ਰਾਏ ਅਨੁਸਾਰ, “ਪ੍ਰੇਰਨਾ ਇੱਕ ਮਨੋਵਿਗਿਆਨਿਕ ਅਤੇ ਸਰੀਰਕ ਹਾਲਤ ਹੈ ਜੋ ਸਾਨੂੰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਵਿਚ ਮਦਦ ਕਰਦੀ ਹੈ ਤਾਂ ਕਿ ਅਸੀਂ ਜ਼ਰੂਰਤਾਂ ਪੂਰੀਆਂ ਕਰੀਏ ।” (B.C. Rai, “Motivation is a psychological and physical condition that causes one to expand efforts to satisfy needs and wants.”’) ਸੇਗ ਅਨੁਸਾਰ, “ਪ੍ਰੇਰਨਾ ਇੱਕ ਆਦਮੀ ਦੀਆਂ ਕੋਸ਼ਿਸ਼ਾਂ ਅਤੇ ਸੇਧ ਦੀ ਤੀਬਰਤਾ ਹੈ । (According to Sage, “The direction and intensity of one’s efforts.”)

ਪੀ.ਟੀ. ਜੰਗ ਅਨੁਸਾਰ, “ਪ੍ਰੇਰਨਾ ਅੱਗੇ ਵੱਧ ਰਹੀ ਕਿਰਿਆ ਨੂੰ ਜਾਗਿਤ ਕਰਨਾ ਅਤੇ ਉਸ ਕਿਰਿਆ ਨੂੰ ਆਦਰਸ਼ ਰੂਪ ਵਿਚ ਕ੍ਰਮਬੱਧ ਕਰਨ ਦਾ ਇਕ ਤਰੀਕਾ ਹੈ । P.T. Young, “Motivation is the process arousing action, sustaining the activity in progress and regulating the pattern of activity.”’)
ਉੱਪਰ ਦਿੱਤੀਆਂ ਪਰਿਭਾਸ਼ਾਵਾਂ ਤੋਂ ਹੇਠਾਂ ਲਿਖੀਆਂ ਗੱਲਾਂ ਸਾਫ਼ ਹੁੰਦੀਆਂ ਹਨ –

  • ਪ੍ਰੇਰਨਾ ਮਨੁੱਖ ਦੇ ਮਨੋਵਿਗਿਆਨਿਕ ਅਤੇ ਸਰੀਰਕ ਹਾਲਾਤ ਹਨ ।
  • ਇਸ ਵਿੱਚ ਆਦਮੀ ਦੀਆਂ ਜ਼ਰੂਰਤਾਂ ਤੇ ਇੱਛਾਵਾਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।
  • ਪ੍ਰੇਰਨਾ ਆਦਮੀ ਦਾ ਉਹ ਵਿਵਹਾਰ ਹੈ ਜੋ ਉਸ ਨੂੰ ਆਪਣਾ ਅੰਤਮ ਨਿਸ਼ਾਨਾ ਪੂਰਾ ਕਰਨ ਲਈ ਮਜਬੂਰ ਕਰਦਾ ਹੈ ।
  • ਕ੍ਰਿਤ ਆਦਮੀ ਆਪਣਾ ਟੀਚਾ ਅਤੇ ਉਦੇਸ਼ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ।

‘ਸਿੱਖਣ ਦੀ ਪ੍ਰਕਿਰਿਆ ਦੀ ਪ੍ਰਭਾਵਸ਼ਾਲੀ ਵਿਵਸਥਾ ਵਿਚ ਪ੍ਰੇਰਨਾ ਇਕ ਕੇਂਦਰੀ ਤੱਤ ਹੈ ਹਰ ਪ੍ਰਕਾਰ ਦੇ ਸਿੱਖਣ ਵਿਚ ਕੋਈ ਨਾ ਕੋਈ ਪ੍ਰੇਰਨਾ ਜ਼ਰੂਰ ਹੁੰਦੀ ਹੈ ।
“Motivation is the central factor in the effective management of the process of learning, some type of motivation must be present in learning.” -Kelly ‘‘ਪ੍ਰੇਰਨਾ ਵਿਹਾਰਾਂ ਦੀ ਦਿਸ਼ਾ ਅਤੇ ਤੀਬਰਤਾ ਨੂੰ ਕਿਹਾ ਜਾਂਦਾ ਹੈ ।” -ਐਲੀਜਾਬੇਥ ਅਤੇ ਡੈਫੀ “Motivation is direction and intensity of behavior.” -Elizabeth and Duffy

ਪ੍ਰਸ਼ਨ 5.
ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਦੇ ਨਾਂ ਲਿਖੋ । (Write the branches of sports psychology.)
ਉੱਤਰ-
ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ –

  • ਸਮਾਜ ਅਤੇ ਗਰੁੱਪ ਮਨੋਵਿਗਿਆਨ (Social and Group Psychology)
  • ਖੇਡ ਸੰਗਠਨ ਮਨੋਵਿਗਿਆਨ (Sports Organisation Psychology)
  • ਕਸਰਤ ਮਨੋਵਿਗਿਆਨ (Exercise Psychology)
  • ਸਿੱਖਿਆ ਮਨੋਵਿਗਿਆਨ (Educational Psychology)
  • ਵਿਕਸਿਤ ਮਨੋਵਿਗਿਆਨ (Development Psychology)
  • ਸਿਹਤ ਮਨੋਵਿਗਿਆਨ (Health Psychology)
  • ਚਿਕਿਤਸਾ ਅਤੇ ਕਲੀਨਿਕਲ ਮਨੋਵਿਗਿਆਨ (Medical And Clinical Psychology)

ਪ੍ਰਸ਼ਨ 6.
ਖੇਡ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਿਕ ਤੱਤਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿਓ । (Write the method in performance of sports.)
ਉੱਤਰ-
ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਭਿੰਨ-ਭਿੰਨ ਸਾਧਨ ਹਨ, ਜਿਨ੍ਹਾਂ ਵਿਚੋਂ ਕੁੱਝ ਇਸ ਤਰ੍ਹਾਂ ਹਨ –
1. ਨੇਤਾ ਜਾਂ ਕੈਪਟਨ ਦੀ ਚੋਣ (Selection of Captain or Leader)-ਨੇਤਾ ਜਾਂ ਕੈਪਟਨ ਆਦਿ ਦੀ ਚੋਣ ਨਾਲ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਅਨੁਭਵ ਹੁੰਦਾ ਹੈ । ਉਨ੍ਹਾਂ ਨੂੰ ਆਪਣੀਆਂ ਯੋਗਤਾਵਾਂ ਵਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਸਰੀਰਕ ਕਿਰਿਆਵਾਂ ਤੇ ਖੇਡਾਂ ਵਿਚ ਉਚੇਰਾ ਸਥਾਨ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੁੰਦੀ ਹੈ ।

ਸਰੀਰਕ ਸਿੱਖਿਆ ਦੇ ਅਧਿਆਪਕ ਜਾਂ ਕੋਚ ਆਦਿ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਬਹੁਤੀ ਜ਼ਿਆਦਾ ਪ੍ਰਸੰਸਾ ਵੀ ਹਾਨੀਕਾਰਕ ਹੁੰਦੀ ਹੈ ਕਿਉਂਕਿ ਕੁੱਝ ਖਿਡਾਰੀ ਇਸ ਕਾਰਨ ਹੰਕਾਰ ਵਿਚ ਆ ਜਾਂਦੇ ਹਨ ਅਤੇ ਉਨ੍ਹਾਂ ਦੇ ਵਤੀਰੇ ਵਿਚ ਰੁੱਖਾਪਨ ਆ ਜਾਂਦਾ ਹੈ, ਜਿਸ ਕਰਕੇ ਉਹ ਆਪਣੇ ਲਈ ਹਮੇਸ਼ਾ ਵੱਡੇ ਅਹੁਦੇ ਦੀ ਖਾਹਿਸ਼ ਰੱਖਣ ਲੱਗ ਪੈਂਦੇ ਹਨ । ਨਤੀਜੇ ਵਜੋਂ ਖਿਡਾਰੀਆਂ ਨੂੰ ਆਪਣੀ ਯੋਗਤਾ ਅਤੇ ਕਾਬਲੀਅਤ ਵਿਖਾਉਣ ਦਾ ਮੌਕਾ ਨਹੀਂ ਮਿਲਦਾ । ਜੇਕਰ ਇਸ ਤਰ੍ਹਾਂ ਦੀ ਆਜ਼ਾਦੀ ਦਿੱਤੀ ਜਾਵੇ, ਤਾਂ ਇਸ ਦੇ ਨਾਲ-ਨਾਲ ਇਸ ਗੱਲ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਇਸ ਆਜ਼ਾਦੀ ਦੀ ਗਲਤ ਵਰਤੋਂ ਨਾ ਹੋ ਸਕੇ, ਜਿਸ ਕਾਰਨ ਦੁਸਰੇ ਖਿਡਾਰੀਆਂ ਵਾਸਤੇ ਉਹ ਮੁਸੀਬਤ ਦਾ ਕਾਰਨ ਬਣੇ ।

2. ਪੇਰਨਾ (Motivation-ਖੇਡ ਨਿਪੁੰਨਤਾ ਵਿਚ ਪ੍ਰੇਰਨਾ ਦਾ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਸਥਾਨ ਮੰਨਿਆ ਜਾ ਸਕਦਾ ਹੈ । ਖਿਡਾਰੀ ਜਿੰਨੀ ਦੇਰ ਤਕ ਕ੍ਰਿਤ ਨਹੀਂ ਹੁੰਦਾ, ਤਦ ਤਕ ਉਹ ਕੁੱਝ ਸਿੱਖਣ ਦੇ ਕਾਬਲ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਵਿਚ ਕੁੱਝ ਸਿੱਖਣ ਲਈ ਸ਼ੌਕ ਹੀ ਪੈਦਾ ਹੁੰਦਾ ਹੈ । ਖੇਡਾਂ ਪ੍ਰਤੀ ਬੱਚਿਆਂ ਵਿਚ ਪ੍ਰੇਮ ਪੈਦਾ ਕਰਨ ਲਈ ਪ੍ਰੇਰਨਾ ਬਹੁਤ ਵੱਡਮੁੱਲਾ ਹਿੱਸਾ ਪਾਉਂਦੀ ਹੈ । ਇਹ ਖਿਡਾਰੀਆਂ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜਾਗ੍ਰਿਤ ਕਰਦੀ ਹੈ । ਇਨ੍ਹਾਂ ਮੰਜ਼ਿਲਾਂ ਜਾਂ ਆਦਰਸ਼ਾਂ ਦੀ ਪ੍ਰਾਪਤੀ ਵਾਸਤੇ ਖਿਡਾਰੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ, ਔਕੜਾਂ ਅਤੇ ਕਠਿਨਾਈਆਂ ਨੂੰ ਸਹਾਰਦਾ ਹੈ ।

ਇਨ੍ਹਾਂ ਵਿਚੋਂ ਕੁੱਝ ਇਹ ਹਨ –

  • ਖਿਡਾਰੀ ਦਾ ਆਪਣੀ ਸਿਹਤ, ਸਰੀਰ ਅਤੇ ਤੰਦਰੁਸਤੀ ਨੂੰ ਕਾਇਮ ਰੱਖਣਾ ।
  • ਲੀਡਰੀਸ਼ਿਪ ਦੀ ਪ੍ਰਾਪਤੀ ਵਾਸਤੇ ਜਿਵੇਂ ਟੀਮ ਦਾ ਕੈਪਟਨ ਬਣਨਾ ਜਾਂ ਕੋਈ ਹੋਰ ਅਗਵਾਈ ਕਰਨਾ, ਜਿਨ੍ਹਾਂ | ਰਾਹੀਂ ਉਨ੍ਹਾਂ ਦੇ ਅੰਦਰਲੇ ਜਜ਼ਬਾਤਾਂ ਨੂੰ ਆਰਾਮ ਅਤੇ ਚੈਨ ਮਿਲਦਾ ਹੈ ।
  • ਇਨਾਮ ਪੁਰਸਕਾਰ), ਤਰੱਕੀ, ਅਹੁਦੇ ਜਾਂ ਇਸ ਤਰ੍ਹਾਂ ਦੇ ਹੋਰ ਉਦੇਸ਼ਾਂ ਵਾਸਤੇ ਪ੍ਰੇਰਨਾ ਖਿਡਾਰੀਆਂ ਅੰਦਰ ਆਪਣੇ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸੁਧਾਰਨ ਵਿਚ ਤਾਂ ਮਦਦ ਦਿੰਦੀ ਹੀ ਹੈ, ਇਸ ਦੇ ਨਾਲਨਾਲ ਖਿਡਾਰੀ ਅੰਦਰ ਆਏ ਦੋਸ਼ਾਂ, ਕਮੀਆਂ ਅਤੇ ਘਾਟਾਂ ਨੂੰ ਦੂਰ ਕਰਨ ਵਿਚ ਵੀ ਬਹੁਤ ਸਹਾਇਤਾ ਕਰਦੀ ਹੈ । ਹੌਸਲਾ, ਬਹਾਦਰੀ, ਨਿਡਰਤਾ ਅਤੇ ਆਪਾ ਵਾਰਨ ਦੇ ਗਣ ਵਿਅਕਤੀ ਜਾਂ ਖਿਡਾਰੀ ਅੰਦਰ ਕਿਸੇ ਨਾ ਕਿਸੇ ਵਿਸ਼ੇਸ਼ ਪ੍ਰੇਰਨਾ ਦੁਆਰਾ ਹੀ ਆਉਂਦੇ ਹਨ ਅਤੇ ਉਸ ਅੰਦਰ ਛੋਟੇ-ਵੱਡੇ, ਉਚ-ਨੀਚ, ਅਮੀਰ-ਗਰੀਬ ਆਦਿ ਕਿਸੇ ਪ੍ਰਕਾਰ ਦਾ ਵਿਤਕਰਾ ਪੈਦਾ ਨਹੀਂ ਹੁੰਦਾ | ਮਨ ਦੀ ਸ਼ਾਂਤੀ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਖਿਡਾਰੀ ਪ੍ਰੇਰਨਾ ਦੇ ਇਨ੍ਹਾਂ ਸੋਮਿਆਂ ਦੀ ਭਰਪੂਰ ਸੁਵਰਤੋਂ ਕਰਦਾ ਹੈ । ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਖੇਡ ਨਿਪੁੰਨਤਾ ਲਈ ਪ੍ਰੇਰਨਾ ਦੀ ਭੂਮਿਕਾ ਬਹੁਤ ਮਹੱਤਵਪੁਰਨ, ਜ਼ਰੂਰੀ ਅਤੇ ਲਾਭਦਾਇਕ ਹੈ ।

3. ਸਰੀਰਕ ਸਿੱਖਿਆ ਦੇ ਅਧਿਆਪਕ ਦਾ ਵਿਅਕਤੀਤਵ ਅਤੇ ਆਚਰਨ (Personality and character of Physical Education Teacher-ਆਚਰਨ ਬਹੁਤ ਵੱਡਾ ਪ੍ਰੇਰਨਾ ਦਾ ਸੋਮਾ ਹੈ । ਇਸ ਕਰਕੇ ਜਿੱਥੇ ਖਿਡਾਰੀ ਦਾ ਆਚਰਨ ਬਣਾਉਣਾ ਹੋਵੇ, ਉੱਥੇ ਸਰੀਰਕ ਸਿੱਖਿਆ ਦੇ ਅਧਿਆਪਕ ਦੇ ਆਪਣੇ ਚਾਲ-ਚਲਣ ਜਾਂ ਆਚਰਨ ‘ ਦਾ ਪ੍ਰੇਰਨਾ ਵਿਚ ਬਹੁਤ ਮਹੱਤਵ ਹੈ । ਅਧਿਆਪਕ ਦਾ ਆਚਰਨ ਖਿਡਾਰੀਆਂ ਵਾਸਤੇ ਮਾਰਗ ਦਰਸ਼ਕ ਹੁੰਦਾ ਹੈ । ਜਿਸ ਪ੍ਰਕਾਰ ਦੇ ਗੁਣ ਜਾਂ ਦੋਸ਼ ਅਧਿਆਪਕ ਵਿਚ ਹੋਣਗੇ, ਉਸੇ ਤਰ੍ਹਾਂ ਦੇ ਗੁਣ ਅਤੇ ਦੋਸ਼ ਖਿਡਾਰੀ ਵੀ ਹਿਣ ਕਰ ਲੈਂਦੇ ਹਨ | ਕੋਚਾਂ ਜਾਂ ਸਰੀਰਕ ਸਿੱਖਿਆਂ ਦੇ ਅਧਿਆਪਕਾਂ ਅੰਦਰ ਇਨ੍ਹਾਂ ਚੀਜ਼ਾਂ ਦਾ ਖ਼ਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ, ਤਾਂ ਕਿ ਉਹ ਖਿਡਾਰੀਆਂ ਸਾਹਮਣੇ ਇਕ ਮਿਸਾਲ ਬਣ ਕੇ ਪੇਸ਼ ਹੋਣ ਅਤੇ ਖਿਡਾਰੀਆਂ ਲਈ ਪ੍ਰੇਰਨਾ ਦਾ ਸੋਮਾ ਹੋਣ ।

4. ਸਰੀਰਕ ਸਿੱਖਿਆ ਦੇ ਅਧਿਆਪਕ ਦੁਆਰਾ ਪ੍ਰਸੰਸਾ (Appreciation by Physical Education Teackher) – ਉਂਝ ਤਾਂ ਹਰ ਇਕ ਆਦਮੀ ਆਪਣੀ ਪ੍ਰਸੰਸਾ ਸੁਣਨ ਦਾ ਆਦੀ ਹੁੰਦਾ ਹੈ, ਪਰੰਤੂ ਖਿਡਾਰੀਆਂ ਨੂੰ ਸਰੀਰਕ ਸਿੱਖਿਆ ਦੇ ਅਧਿਆਪਕਾਂ ਰਾਹੀਂ ਆਖੇ ਗਏ ਸ਼ਬਦ ਜੇਕਰ ਪਸੰਨਤਾ ਦੇ ਹੋਣ, ਤਾਂ ਖਿਡਾਰੀ ਲਈ ਬਹੁਤ ਪ੍ਰੇਰਨਾਦਾਇਕ ਹੁੰਦੇ ਹਨ । ਇਸ ਲਈ ਸਰੀਰਕ ਸਿੱਖਿਆ ਦੇ ਅਧਿਆਪਕ ਅਤੇ ਕੋਚ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕਣ ਵਾਸਤੇ ਅਤੇ ਚੰਗੀ ਖੇਡ ਵਾਸਤੇ ਉਨ੍ਹਾਂ ਦੁਆਰਾ ਖੇਡ ਵਿਚ ਕੀਤੇ ਗਏ ਯਤਨਾਂ ਦੀ ਸੰਸਾ ਜ਼ਰੂਰ ਕਰੇ, ਪਰੰਤੁ ਸੰਸਾ ਬਹੁਤ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ, ਤਾਂ ਕਿ ਖਿਡਾਰੀ ਬਹੁਤ ਜ਼ਿਆਦਾ ਹੰਕਾਰ ਜਾਂ ਟੂਕ ਵਿਚ ਨਾ ਆ ਜਾਵੇ ਅਤੇ ਆਪਣੇ ਬਰਾਬਰ ਕਿਸੇ ਨੂੰ ਨਾ ਸਮਝੇ । ਇਸ ਤਰ੍ਹਾਂ ਉਹ ਖਿਡਾਰੀ ਨਿਪੁੰਨਤਾ ਗੁਆ ਬੈਠਦਾ ਹੈ ।

5. ਠੀਕ ਤਰ੍ਹਾਂ ਉਲੀਕਿਆ ਹੋਇਆ ਖੇਡ ਮੈਦਾਨ ਤੇ ਸਹੀ ਪੱਧਰ ਦਾ ਸਾਮਾਨ (Properly marked play grounds and standard Equipments)-ਖਿਡਾਰੀਆਂ ਦੀ ਪ੍ਰੇਰਨਾ ਵਾਸਤੇ ਇਸ ਗੱਲ ਦਾ ਵੀ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਖਿਡਾਰੀਆਂ ਦੁਆਰਾ ਵਰਤਿਆ ਜਾਣ ਵਾਲਾ ਸਾਜ਼-ਸਾਮਾਨ ਅਤੇ ਮੈਦਾਨ ਆਦਿ ਬਹੁਤ ਹੀ ਵਧੀਆ ਕਿਸਮ ਦਾ ਹੋਵੇ ਤਾਂ ਕਿ ਖਿਡਾਰੀਆਂ ਵਿਚ ਉਸ ਪ੍ਰਤੀ ਖਿੱਚ ਹੋਵੇ ਅਤੇ ਖੇਡ ਦੇ ਮੈਦਾਨ ਜਾਂ ਗਰਾਉਂਡ ਆਦਿ ਦੀ ਮਾਰਕਿੰਗ ਵੀ ਠੀਕ ਪ੍ਰਕਾਰ ਨਾਲ ਹੋਈ ਹੋਣੀ ਚਾਹੀਦੀ ਹੈ । ਸਜੇ-ਸ਼ਿੰਗਾਰੇ ਮੈਦਾਨ ਜਾਂ ਉਪਕਰਨ ਖਿਡਾਰੀ ਨੂੰ ਖੇਡਣ ਲਈ ਪ੍ਰੇਰਿਤ ਕਰਦੇ ਹਨ ਅਤੇ ਉਸ ਦਾ ਮਨ ਆਪ-ਮੁਹਾਰੇ ਖੇਡਣ ਨੂੰ ਕਰਨ ਲੱਗ ਪੈਂਦਾ ਹੈ ।

6. ਚੰਗਾ ਵਿਖਾਵਾ (ਪ੍ਰਦਰਸ਼ਨ (Good Demonstration)-ਕੋਚ ਜਾਂ ਸਰੀਰਕ ਸਿੱਖਿਆ ਦੇ ਅਧਿਆਪਕ ਆਪਣੇ ਖਿਡਾਰੀਆਂ ਲਈ ਇਕ ਨਮੂਨੇ ਦੇ ਤੌਰ ‘ਤੇ ਕੰਮ ਕਰਦੇ ਹਨ ਅਤੇ ਖਿਡਾਰੀ ਉਨ੍ਹਾਂ ਦੀ ਨਕਲ ਕਰਦੇ ਹਨ । ਇਸ ਕਰਕੇ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਖੇਡਾਂ ਨੂੰ ਸਿਖਾਉਣ ਵਾਲੇ ਵਿਅਕਤੀਆਂ ਦਾ ਕਿਸੇ ਖੇਡ ਨੂੰ ਖੇਡ ਕੇ ਵਿਖਾਉਣ ਦਾ ਢੰਗ ਬਹੁਤ ਚੰਗੀ ਕਿਸਮ ਦਾ ਹੋਵੇ ਅਤੇ ਉਚੇਰੇ ਮਿਆਰ ਦਾ ਹੋਵੇ । ਇਸ ਤਰ੍ਹਾਂ ਚੰਗਾ ਵਿਖਾਵਾ ਜੋ ਅਧਿਆਪਕ ਕਰਕੇ ਵਿਖਾਉਂਦਾ ਹੈ, ਖਿਡਾਰੀਆਂ ਲਈ ਪ੍ਰੇਰਨਾਦਾਇਕ ਹੁੰਦਾ ਹੈ ।

7. ਵਾਤਾਵਰਨ (Environment)-ਚੰਗੇ ਖਿਡਾਰੀ ਪੈਦਾ ਕਰਨ ਲਈ ਖਿਡਾਰੀਆਂ ਨੂੰ ਵਧੀਆ ਵਾਤਾਵਰਨ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਕਿ ਖਿਡਾਰੀਆਂ ਦਾ ਧਿਆਨ ਖੇਡਾਂ ਵਿਚ ਲੱਗਿਆ ਰਹੇ । ਸਿਹਤਮੰਦ ਵਾਤਾਵਰਨ ਰੋਗਾਂ ਦੀ ਰੋਕਥਾਮ, ਵਿਅਕਤੀਗਤ ਅਤੇ ਸਮਾਜ ਦੇ ਸਿਹਤ ਨੂੰ ਉਤਸ਼ਾਹਿਤ ਕਰਨ ਵਿਚ ਸਹਾਇਕ ਸਿੱਟਾ ਹੁੰਦਾ ਹੈ ।

8. ਚੰਗੇ ਟੂਰਨਾਮੈਂਟ ਅਤੇ ਮੁਕਾਬਲੇ (Healthy tournaments and Competitions-ਮੁਕਾਬਲੇ ਜਾਂ ਮੈਚਾਂ ਆਦਿ ਦੁਆਰਾ ਵੀ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ, ਉਹ ਇਨ੍ਹਾਂ ਨੂੰ ਵਿਖਾ ਕੇ ਨਵੀਂ ਤੋਂ ਨਵੀਂ ਕਲਾ ਨੂੰ ਸਿੱਖਣ ਲਈ ਉਤਸ਼ਾਹਿਤ ਹੁੰਦੇ ਹਨ ਅਤੇ ਖਿਡਾਰੀਆਂ ਅੰਦਰ ਆਪਣੇ ਤੋਂ ਚੰਗੇ ਖਿਡਾਰੀਆਂ ਵਰਗੇ ਗੁਣ ਪੈਦਾ ਕਰਨ ਦੀ ਭਾਵਨਾ ਜਨਮ ਲੈਂਦੀ ਹੈ । ਇਸ ਲਈ ਖਿਡਾਰੀਆਂ ਦੀ ਖੇਡ ਨਿਪੁੰਨਤਾ ਵਧਾਉਣ ਵਾਸਤੇ ਉਨ੍ਹਾਂ ਨੂੰ ਚੰਗੇ ਚੰਗੇ ਖੇਡ ਮੁਕਾਬਲੇ ਵੇਖਣ ਦੇ ਭਰਪੂਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ ।

9. ਜਿੱਤਾਂ ਜਾਂ ਕਾਮਯਾਬੀਆਂ ਦਾ ਰਿਕਾਰਡ (Record of Success and Achievements)- ਖਿਡਾਰੀਆਂ ਦੀ ਖੇਡ ਵਿਚ ਨਿਪੁੰਨਤਾ ਲਿਆਉਣ ਵਾਸਤੇ ਜੇਕਰ ਉਨ੍ਹਾਂ ਦੀਆਂ ਜਿੱਤਾਂ, ਉਨ੍ਹਾਂ ਦੀਆਂ ਕਾਮਯਾਬੀਆਂ ਆਦਿ ਦਾ ਇਕ ਰਿਕਾਰਡ ਠੀਕ ਤਰੀਕੇ ਨਾਲ ਤਿਆਰ ਕੀਤਾ ਜਾਵੇ ਅਤੇ ਉਸ ਰਿਕਾਰਡ ਨੂੰ ਦੂਜੇ ਖਿਡਾਰੀਆਂ ਦੇ ਵੇਖਣ ਵਾਸਤੇ ਉੱਚਿਤ ਸਥਾਨ ‘ਤੇ ਰੱਖਿਆ ਜਾਵੇ, ਤਾਂ ਇਸ ਨਾਲ ਵੀ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਅਤੇ ਖਿਡਾਰੀ ਇਸ ਰਿਕਾਰਡ ਵਿਚ ਆਪਣਾ ਨਾਂ ਸ਼ਾਮਿਲ ਕਰਨ ਲਈ ਖੇਡਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ ।

10. ਖਿਡਾਰੀਆਂ ਨੂੰ ਚੰਗੇ ਇਨਾਮ ਦੇਣਾ (Presentation of good awards to the players) -ਖੇਡ ਵਿਚ ਨਿਪੁੰਨਤਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਜਿੱਤ, ਕਾਮਯਾਬੀ ਜਾਂ ਸਫਲਤਾ ਉੱਤੇ ਪ੍ਰੇਰਨਾ ਦੇਣ ਲਈ ਜਾਂ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਇਨਾਮ ਦਿੱਤੇ ਜਾਣੇ ਚਾਹੀਦੇ ਹਨ, ਜਿਹੜੇ ਕਿ ਇਸ

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਤਰ੍ਹਾਂ ਦੇ ਹੋ ਸਕਦੇ ਹਨ –

  • ਕੱਪ ਅਤੇ ਸ਼ੀਲਡਾਂ (Cups and Shields)
  • ਸਰਟੀਫ਼ਿਕੇਟ (Certificates)
  • ਨਕਦ ਇਨਾਮ (Cash Awards)
  • ਕੰਮ ਆਉਣ ਵਾਲੀਆਂ ਚੀਜ਼ਾਂ (Utility Prizes)
  • ਲੈਟਰ ਕਰੈਸਟ (Letor Crest)
  • ਬਿੱਲੇ (Badges)
  • ਤਰੱਕੀਆਂ (Promotions)
  • ਸਨਮਾਂਨ ਬੋਰਡ (Honour Boards)
  • ਰੇਡੀਓ ਜਾਂ ਟੀ. ਵੀ. ਤੋਂ ਮੁਲਾਕਾਤ (interview on Radio or Television)
  • ਸੋਵੀਨਰ (Souvenir)
  • ਮੈਡਲ (Medals)
  • ਅਵਾਰਡ (Awards) ਜਿਵੇਂ ਅਰਜਨ ਅਵਾਰਡ ਜਾਂ ਪਦਮ ਸ਼੍ਰੀ ਅਵਾਰਡ
  • ਨੌਕਰੀਆਂ (Jobs)

11. ਖਿਡਾਰੀਆਂ ਦੀ ਡਿੰਗ (Grading of the Players-ਖਿਡਾਰੀਆਂ ਦੀ ਖੇਡ ਨਿਪੁੰਨਤਾ ਅਨੁਸਾਰ ਗੋਡਿੰਗ ਕੀਤੀ ਜਾਣੀ ਚਾਹੀਦੀ ਹੈ । ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ । ਇਕ ਤਾਂ ਖੇਡਾਂ ਵਿਚ ਦਿਖਾਏ ਗਏ ਕਰਤੱਬਾਂ ਅਨੁਸਾਰ ਨੰਬਰ ਦੇ ਕੇ ਜਾਂ ਫਿਰ ਮੋਟੀਆਂ ਸ਼੍ਰੇਣੀਆਂ ਵਿਚ ਗੋਡ ਦੇ ਕੇ । ਇਸ ਤਰ੍ਹਾਂ ਕਰਨ ਨਾਲ ਹਰ ਇਕ ਖਿਡਾਰੀ ਉੱਚਾ ਸਥਾਨ ਪ੍ਰਾਪਤ ਕਰਨ ਦੇ ਯਤਨ ਕਰੇਗਾ ਅਤੇ ਉੱਤੇ ਆਉਣ ਲਈ ਉਹ ਆਪਣੀ ਖੇਡ ਦੇ ਮਿਆਰ ਨੂੰ ਉੱਚਾ ਚੁੱਕੇਗਾ । ਗੋਡਿੰਗ ਇਕ ਤਰ੍ਹਾਂ ਖਿਡਾਰੀਆਂ ਲਈ ਖੇਡ ਵਿਚ ਨਿਪੁੰਨਤਾ ਵਾਸਤੇ ਪ੍ਰੇਰਨਾ ਦਾ ਵੱਡਾ ਸੋਮਾ ਹੋ ਸਕਦੀ ਹੈ ।

12. ਸਰਵਜਨਕ ਚਰਚਾ (General Publicity)ਕੋਈ ਵੀ ਖਿਡਾਰੀ ਜਦੋਂ ਆਪਣੇ ਦੁਆਰਾ ਕੀਤੇ ਪ੍ਰਦਰਸ਼ਨ ਦੀ ਚਰਚਾ ਆਮ ਜਨਤਾ ਵਿਚ ਸੁਣਦਾ ਹੈ, ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਅਤੇ ਉਹ ਆਪਣੇ ਆਪ ਉੱਤੇ ਮਾਣ ਕਰਨ ਲੱਗ ਪੈਂਦਾ ਹੈ । ਇਸ ਲਈ ਖਿਡਾਰੀ ਦੁਆਰਾ ਪ੍ਰਾਪਤ ਕੀਤੀਆਂ ਸਫਲਤਾਵਾਂ ਨੂੰ ਜੇਕਰ ਅਖ਼ਬਾਰਾਂ, ਰੇਡੀਓ, ਟੀ. ਵੀ. ਆਦਿ ‘ਤੇ ਦੱਸਿਆ ਜਾਵੇ, ਤਾਂ ਜਿੱਤਣ ਵਾਲੇ ਖਿਡਾਰੀ ਨੂੰ ਤਾਂ ਪ੍ਰੇਰਨਾ ਮਿਲਦੀ ਹੀ ਹੈ, ਸਗੋਂ ਸੁਣਨ ਵਾਲੇ ਦੂਜੇ ਲੋਕਾਂ ਨੂੰ ਵੀ ਪ੍ਰੇਰਨਾ ਪ੍ਰਾਪਤ ਹੁੰਦੀ ਹੈ । ਫਲਸਰੂਪ ਉਹ ਖੇਡ ਵਿਚ ਹਿੱਸਾ ਲੈਣ ਵਾਸਤੇ ਅੱਗੇ ਆਉਂਦੇ ਹਨ ।

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
‘ਸਹਿਯੋਗ, ਵਜੀਫੇ, ਸੰਸਾ, ਚੰਗਾ ਵਾਤਾਵਰਨ ਅਤੇ ਖੇਡ ਸਹੂਲਤਾਂ ਨੂੰ ਇਹ ਕਿਸ ਪ੍ਰੇਰਨਾ ਦੇ ਭਾਗ ਹਨ ?
ਉੱਤਰ-
ਬਾਹਰੀ ਪ੍ਰੇਰਨਾ ।

ਪ੍ਰਸ਼ਨ 2.
‘ਸਰੀਰਿਕ ਪ੍ਰੇਰਨਾ, ਸਮਾਜਿਕ ਪ੍ਰੇਰਨਾ, ਭਾਵਨਾਤਮਿਕ ਪ੍ਰੇਰਨਾ, ਕੁਦਰਤੀ ਪ੍ਰੇਰਨਾ । ਇਹ ਕਿਸ ਪ੍ਰੇਰਨਾ ਦੇ ਭਾਗ ਹਨ ?
ਉੱਤਰ-
ਅੰਦਰੁਨੀ ਪ੍ਰੇਰਨਾ ।

ਪ੍ਰਸ਼ਨ 3.
ਖੇਡ ਮਨੋਵਿਗਿਆਨ ਕਿੰਨੇ ਸ਼ਬਦਾਂ ਦਾ ਬਣਿਆ ਹੈ ?
(a) ਤਿੰਨ
(b) ਚਾਰ
(c) ਛੇ
(d) ਅੱਠ |
ਉੱਤਰ-
(a) ਤਿੰਨ |

ਪ੍ਰਸ਼ਨ 4.
ਪ੍ਰੇਰਨਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
(a) ਦੋ
(b) ਤਿੰਨ
(c) ਚਾਰ
(d) ਛੇ ।
ਉੱਤਰ-
(a) ਦੋ ।

ਪ੍ਰਸ਼ਨ 5. ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਹਨ ।
(a) ਸੱਤ
(b) ਛੇ
(c) ਪੰਜ
(d) ਚਾਰ ।
ਉੱਤਰ-
(a) ਸੱਤ ।

ਪ੍ਰਸ਼ਨ 6.
ਖੇਡਾਂ ਅਤੇ ਸਰੀਰਿਕ ਸਰਗਰਮੀਆਂ ਵਿੱਚ ਹਰ ਪੱਧਰ ‘ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਸਿਧਾਂਤਾਂ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ ।” ਇਹ ਕਿਸ ਦਾ ਕਥਨ ਹੈ ?
ਉੱਤਰ-
ਬਰਾਉਨ ਅਤੇ ਮੈਹੋਨੀ ਅਨੁਸਾਰ ।

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਪ੍ਰਸ਼ਨ 7.
‘‘ਮਨੋਵਿਗਿਆਨ ਵਿਅਕਤੀ ਦੇ ਵਾਤਾਵਰਨ ਨਾਲ ਜੁੜੀਆਂ ਉਸ ਦੀਆਂ ਕਿਰਿਆਵਾਂ ਦਾ ਅਧਿਐਨ ਕਰਦਾ ਹੈ ।’ ਕਿਸ ਦਾ ਕਥਨ ਹੈ ?
ਉੱਤਰ-
ਵਡਵਰਥ ਦਾ ।

ਪ੍ਰਸ਼ਨ 8.
‘‘ਮਨੋਵਿਗਿਆਨ ਵਿਅਕਤੀ ਦੇ ਵਿਵਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਹੈiਸ ਦਾ ਕਥਨ ਹੈ ?
ਉੱਤਰ-
ਕਰੋਅ ਅਤੇ ਕਰੋਅ ਦਾ ।

ਪ੍ਰਸ਼ਨ 9.
‘‘ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ-ਕੁੱਦ ਵਿੱਚ ਭਾਗ ਲੈਣ ਨਾਲ ਵਧਾਉਂਦੀ ਹੈ । ਕਿਸ ਦਾ ਕਥਨ ਹੈ ?
ਉੱਤਰ-
ਕੇ. ਐੱਸ. ਬਨ ਦਾ |

ਪ੍ਰਸ਼ਨ 10.
ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-
ਵਿਅਕਤੀ ਦੇ ਵਿਵਹਾਰ ਉਸਦੀਆਂ ਪ੍ਰਤੀਕਿਰਿਆਵਾਂ, ਤਰੀਕੇ ਅਤੇ ਸਿੱਖਣ ਦੇ ਤਰੀਕਿਆਂ ਦੇ ਅਧਿਐਨ ਨੂੰ ਮਨੋਵਿਗਿਆਨ ਕਹਿੰਦੇ ਹਨ ।

ਪ੍ਰਸ਼ਨ 11.
ਕਰੋਅ ਅਤੇ ਕਰੋਅ ਦੀ ਮਨੋਵਿਗਿਆਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮਨੋਵਿਗਿਆਨ ਵਿਅਕਤੀ ਦੇ ਵਿਵਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਹੈ ।

ਪ੍ਰਸ਼ਨ 12.
ਵਡਵਰਥ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮਨੋਵਿਗਿਆਨ ਵਿਅਕਤੀ ਦੇ ਵਾਤਾਵਰਨ ਨਾਲ ਜੁੜੀਆਂ ਉਸ ਦੀਆਂ ਕਿਰਿਆਵਾਂ ਦਾ ਅਧਿਐਨ ਕਰਦਾ ਹੈ।”

ਪ੍ਰਸ਼ਨ 13.
‘‘ਖੇਡਾਂ ਅਤੇ ਸਰੀਰਿਕ ਸਰਗਰਮੀਆਂ ਵਿੱਚ ਹਰ ਪੱਧਰ ‘ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਸਿਧਾਂਤਾਂ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ । ਇਹ ਇਸ ਦਾ ਕਥਨ ਹੈ ?
ਉੱਤਰ-
ਬਰਾਉਨ ਅਤੇ ਮੈਹੋਨੀ ।

ਪ੍ਰਸ਼ਨ 14.
‘‘ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ, ਕਾਰਜ ਅਤੇ ਪ੍ਰਭਾਵ ਦਾ ਅਧਿਐਨ ਹੈ । ਇਹ ਕਿਸ ਦਾ ਕਥਨ ਹੈ ?
ਉੱਤਰ-
ਖੇਡ ਮਨੋਵਿਗਿਆਨ ਦੇ ਯੂਰਪਨ ਸੰਘ ਦੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਖੇਡ ਮਨੋਵਿਗਿਆਨ ਕੀ ਹੈ ?
ਉੱਤਰ-
ਖੇਡ ਮਨੋਵਿਗਿਆਨ ਸਿੱਖਿਆ ਅਤੇ ਪ੍ਰਯੋਗੀ ਕਿਰਿਆਵਾਂ ਦੁਆਰਾ ਐਥਲੈਟਿਕ, +difi ਸਿੱਖਿਆ, ਮਨੋਰੰਜਨ ਅਤੇ ਕਸਰਤ ਨਾਲ ਸੰਬੰਧਿਤ ਲੋਕਾਂ ਦੇ ਵਿਵਹਾਰ ਵਿੱਚ ਪਰਿਵਰਤਨ ਲਿਆਉਂਦੀ ਹੈ ।

ਪ੍ਰਸ਼ਨ 2.
ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-
ਵਿਅਕਤੀ ਦੇ ਵਿਵਹਾਰ ਉਸਦੀਆਂ ਪ੍ਰਤੀਕਿਰਿਆਵਾਂ ਤਰੀਕੇ ਅਤੇ ਸਿੱਖਣ ਦੇ ਤਰੀਕਿਆਂ ਦੇ ਅਧਿਐਨ ਨੂੰ ਮਨੋਵਿਗਿਆਨ ਕਹਿੰਦੇ ਹਨ ।

ਪ੍ਰਸ਼ਨ 3.
ਕੇ. ਐੱਸ. ਬਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ-ਕੁੱਦ ਵਿੱਚ ਭਾਗ ਲੈਣ ਨਾਲ ਵਧਾਉਂਦੀ ਹੈ ।

ਪ੍ਰਸ਼ਨ 4.
ਪ੍ਰੇਰਨਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-
ਪੇਰਨਾ ਦੋ ਤਰ੍ਹਾਂ ਦੀ ਹੁੰਦੀ ਹੈ –
1. ਅੰਦਰੂਨੀ ਪ੍ਰੇਰਨਾ,
2. ਬਾਹਰੀ ਪ੍ਰੇਰਨਾ ਪ੍ਰਸ਼ਨ

ਪ੍ਰਸ਼ਨ 5.
ਕਰੁਕ ਅਤੇ ਸਟੇਲ ਦੀ ਪ੍ਰੇਰਨਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪ੍ਰੇਰਨਾ ਇਸ ਤਰ੍ਹਾਂ ਪ੍ਰਭਾਵਿਤ ਕੀਤੀ ਜਾ ਸਕਦੀ ਹੈ ਕਿ ਕੋਈ ਹਾਲਾਤ ਜਿਨ੍ਹਾਂ ਨਾਲ ਸਾਨੂੰ ਕੰਮ ਕਰਨ ਲਈ ਸੇਧ ਅਤੇ ਤਾਕਤ ਮਿਲਦੀ ਹੈ ਉਸਨੂੰ ਪ੍ਰੇਰਨਾ ਕਹਿੰਦੇ ਹਨ ।

ਪ੍ਰਸ਼ਨ 6.
ਮਨੋਵਿਗਿਆਨ ਦੀਆਂ ਕੋਈ ‘ਚਰ ਮਾਵਾਂ ਦੇ ਨਾਂ ਲਿਖੋ !
ਉੱਤਰ-

  • ਖੇਡ ਸੰਗਠਨ ਮਨੋਵਿਗਿਆਨ
  • ਵਿਕਸਿਤ ਮਨੋਵਿਗਿਆਨ
  • ਸਿਹਤ ਮਨੋਵਿਗਿਆਨ
  • ਸਿੱਖਿਆ ਮਨੋਵਿਗਿਆਨ ।

ਪ੍ਰਸ਼ਨ 7.
ਕਟੁਕਸ ਅਤੇ ਸਟੇਨ ਦੇ ਅਨੁਸਾਰ ਨਾ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ?
ਉੱਤਰ-
ਪ੍ਰੇਰਨਾ ਉਹ ਹਾਲਤ ਹੈ ਜਿਹੜੀ ਸਾਡੀਆਂ ਕਿਰਿਆਵਾਂ ਵਿੱਚ ਦ ਭਰਦੀ ਹੈ । ਉਨ੍ਹਾਂ ਨੂੰ ਦਿਸ਼ਾ ਦਿੰਦੀ ਹੈ।”

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਖੇਡ ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-
‘ਖੇਡ ਮਨੋਵਿਗਿਆਨ’ ਸ਼ਬਦ ਤਿੰਨ ਸ਼ਬਦਾਂ- ਖੇਡ, ਮਨੋ, ਵਿਗਿਆਨ ਦੇ ਮੇਲ ਤੋਂ ਬਣਿਆ ਹੈ । ਖੇਡ’ ਤੇ ਭਾਵ ‘ਖੇਡ ਅਤੇ ਖਿਡਾਰੀ ਹੈ, ‘ਮਨੋ’ ਤੋਂ ਭਾਵ ‘ਵਿਹਾਰ’ ਜਾਂ ਮਾਨਸਿਕ ਪ੍ਰਕਿਰਿਆ ਤੋਂ ਹੈ ਅਤੇ ਵਿਗਿਆਨ ਤੋਂ ਭਾਵ ‘ਅਧਿਐਨ ਕਰਨਾਂ ਤੋਂ ਹੈ ।
ਖੇਡ ਅਤੇ ਖਿਡਾਰੀਆਂ ਦੀਆਂ ਹਰਕਤਾਂ ਦੇ ਵਿਹਾਰਾਂ ਦਾ ਪ੍ਰਤੱਖ ਰੂਪ ਵਿੱਚ ਅਧਿਐਨ ਕਰਨਾ ਖੇਡ ਮਨੋਵਿਗਿਆਨ ਅਖਵਾਉਂਦਾ ਹੈ ।

ਪ੍ਰਸ਼ਨ 2.
ਸਿੰਗਰ ਦੇ ਅਨੁਸਾਰ ਮਨੋਵਿਗਿਆਨ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ?
ਉੱਤਰ-
“ਖੇਡ ਮਨੋਵਿਗਿਆਨ ਵਿੱਚ ਮਨੋਵਿਗਿਆਨ ਦੀਆਂ ਉਹ ਸਾਰੀਆਂ ਸ਼ਾਖਾਵਾਂ ਸ਼ਾਮਿਲ ਹੁੰਦੀਆਂ ਹਨ ਜਿਹੜੀ ਕਿਸੇ ਅਥਲੀਟ ਦੇ ਪ੍ਰਦਰਸ਼ਨ ਨੂੰ ਸਮਝਣ ਦੀ ਯੋਗਤਾ, ਇਸ ਨੂੰ ਸੁਧਾਰਨ ਦੀ ਸਮਰੱਥਾ ਖੇਡਾਂ ਅਤੇ ਕਸਰਤਾਂ ਦੇ ਵੱਖ-ਵੱਖ ਪ੍ਰੋਗਰਾਮ ਤੋਂ ਹਾਸਲ ਤਜਰਬਿਆਂ ਦਾ ਸੁਖਾਵਾਂ ਮਨੋਵਿਗਿਆਨਿਕ ਲਾਭ ਲੈਣ ਦੀ ਸਾਡੀ ਕਾਬਲੀਅਤ ਨਾਲ ਜੁੜੀ ਹੈ ।

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਪ੍ਰਸ਼ਨ 3.
ਮਨੋਵਿਗਿਆਨ ਦੇ ਕੋਈ ਦੋ ਮਹੱਤਵ ਲਿਖੋ । ‘
ਉੱਤਰ-
ਖੇਡ ਮਨੋਵਿਗਿਆਨ ਰੀੜ੍ਹ ਦੀ ਹੱਡੀ ਵਾਂਗ ਖਿਡਾਰੀ ਦੀ ਪ੍ਰਫੋਰਮੈਂਸ ਨੂੰ ਸਫ਼ਲ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੰਦਾ ਹੈ ।
ਖੇਡ ਮਨੋਵਿਗਿਆਨ ਦਾ ਸੰਬੰਧ ਬਾਇਓਮੈਕਨਿਕਸ, ਕਿਨਜ਼ਿਆਲੋਜੀ, ਸਪੋਰਟਸ ਫਿਸ਼ਿਆਲੋਜੀ ਸਪੋਰਟਸ ਮੈਡੀਸਨ ਵਿਸ਼ਿਆਂ ਨਾਲ ਹੈ, ਜਿਸ ਰਾਹੀਂ ਖਿਡਾਰੀਆਂ ਦੇ ਖੇਡ ਕੌਸ਼ਲਾਂ ਅਤੇ ਖੇਡ ਵਿਹਾਰਾਂ ਵਿੱਚ ਸੋਧ ਕਰਕੇ ਖਿਡਾਰੀ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 4.
ਪ੍ਰੇਰਨਾ ਦੀਆਂ ਕਿਸਮਾਂ ਲਿਖੋ ।
ਉੱਤਰ-

  1. ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ
  2. ਬਾਹਰੀ ਜਾਂ ਬਣਾਉਟੀ ਪ੍ਰੇਰਨਾ ।

1. ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ-
(ੳ) ਸਰੀਰਿਕ ਪ੍ਰੇਰਨਾ
(ਅ) ਸਮਾਜਿਕ ਪ੍ਰੇਰਨਾ
(ਈ) , ਭਾਵਨਾਤਮਿਕ ਪ੍ਰੇਰਨਾ
(ਸ) ਕੁਦਰਤੀ ਪ੍ਰੇਰਨਾ ।

2. ਬਾਹਰੀ ਜਾਂ ਬਨਾਉਟੀ ਪ੍ਰੇਰਨਾ-
(ੳ) ਇਨਾਮ
(ਅ) ਸਜ਼ਾ
(ਈ) ਮੁਕਾਬਲੇ
(ਸ) ਇਮਤਿਹਾਨ ॥

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ-ਪ੍ਰੇਰਨਾ ਦਾ ਅਰਥ, ਪਰਿਭਾਸ਼ਾ ਅਤੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਪ੍ਰੇਰਨਾ ਦਾ ਅਰਥ-ਪ੍ਰੇਰਨਾ ਤੋਂ ਭਾਵ ਵਿਦਿਆਰਥੀਆਂ ਦੀ ਸਿੱਖਣ ਦੀਆਂ ਕਿਰਿਆਵਾਂ ਵਿਚ ਰੁਚੀ ਪੈਦਾ ਕਰਨਾ ਅਤੇ ਉਹਨਾਂ ਨੂੰ ਉਤਸ਼ਾਹ ਦੇਣਾ ਹੈ । ਪ੍ਰੇਰਨਾ ਦੁਆਰਾ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਰੁਚੀ ਲੈਂਦਾ ਹੈ, ਖਿਡਾਰੀ ਖੇਡਣ ਵਿਚ ਰੁਚੀ ਲੈਂਦਾ ਹੈ, ਮਜ਼ਦੂਰ ਫ਼ੈਕਟਰੀ ਵਿਚ ਆਪਣੇ ਕੰਮ ਵਿਚ ਰੁਚੀ ਲੈਂਦਾ ਹੈ ਅਤੇ ਕਿਸਾਨ ਆਪਣੇ ਖੇਤਾਂ ਨੂੰ ਵਾਹੁਣ ਵਿਚ ਰੁਚੀ ਲੈਂਦਾ ਹੈ ।

ਸੱਚ ਤਾਂ ਇਹ ਹੈ ਕਿ ਪ੍ਰੇਰਨਾ ਵਿਚ ਇਸ ਸੰਸਾਰ ਦੀ ਚਾਲਕ ਸ਼ਕਤੀ (Motive force) ਹੈ । ਇਹ ਇਕ ਅਜਿਹੀ ਸ਼ਕਤੀ ਹੈ, ਜੋ ਮਨੁੱਖ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ । ਇਸੇ ਸ਼ਕਤੀ ਰਾਹੀਂ ਮਨੁੱਖ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਲਗਾਤਾਰ ਕੋਸ਼ਿਸ਼ ਕਰਦਾ ਹੈ ਅਤੇ ਆਖਰੀ ਰੂਪ ਵਿਚ ਇਹਨਾਂ ਦੀ ਪੂਰਤੀ ਕਰਨ ਵਿਚ ਸਫਲਤਾ ਪ੍ਰਾਪਤ ਕਰਦਾ ਹੈ ।

ਪ੍ਰੇਰਨਾ ਦੀ ਪਰਿਭਾਸ਼ਾ-

  • ਮਾਰਗਨ ਅਤੇ ਕਿੰਗ ਦੇ ਅਨੁਸਾਰ, “ਪ੍ਰੇਰਨਾ ਮਨੁੱਖ ਜਾਂ ਜਾਨਵਰ ਦੀ ਸਥਿਤੀ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਵਿਵਹਾਰ ਨਾਲ ਅੰਤਿਮ ਨਿਸ਼ਾਨੇ ਵੱਲ ਵੱਧਦਾ ਹੈ ।”
  • ਪੀ.ਟੀ. ਜੰਗ ਅਨੁਸਾਰ, “ ਨਾ ਅੱਗੇ ਵੱਧ ਰਹੀ ਕਿਰਿਆ ਨੂੰ ਜਾਗ੍ਰਿਤ ਕਰਨਾ ਅਤੇ ਉਸ ਕਿਰਿਆ ਨੂੰ ਆਦਰਸ਼ ਰੂਪ ਵਿਚ ਕ੍ਰਮਬੱਧ ਕਰਨ ਦਾ ਇਕ ਤਰੀਕਾ ਹੈ।”

ਮਹੱਤਵ-ਖੇਡ ਨਿਪੁੰਨਤਾ ਵਿਚ ਪ੍ਰੇਰਨਾ ਦਾ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਸਥਾਨ ਮੰਨਿਆ ਜਾ ਸਕਦਾ ਹੈ । ਖਿਡਾਰੀ ਜਿੰਨੀ ਦੇਰ ਤਕ ਪੇਰਿਤ ਨਹੀਂ ਹੁੰਦਾ, ਤਦ ਤਕ ਉਹ ਕੁੱਝ ਸਿੱਖਣ ਦੇ ਕਾਬਲ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਵਿਚ ਕੁੱਝ ਸਿੱਖਣ ਲਈ ਸ਼ੌਕ ਹੀ ਪੈਦਾ ਹੁੰਦਾ ਹੈ । ਖੇਡਾਂ ਪ੍ਰਤੀ ਬੱਚਿਆਂ ਵਿਚ ਪ੍ਰੇਮ ਪੈਦਾ ਕਰਨ ਲਈ ਪ੍ਰੇਰਨਾ ਬਹੁਤ ਵੱਡਮੁੱਲਾ ਹਿੱਸਾ ਪਾਉਂਦੀ ਹੈ । ਇਹ ਖਿਡਾਰੀਆਂ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜਾਗਿਤ ਕਰਦੀ ਹੈ । ਇਨ੍ਹਾਂ ਮੰਜ਼ਿਲਾਂ ਜਾਂ ਆਦਰਸ਼ਾਂ ਦੀ ਪ੍ਰਾਪਤੀ ਵਾਸਤੇ ਖਿਡਾਰੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ, ਔਕੜਾਂ ਅਤੇ ਕਠਿਨਾਈਆਂ ਨੂੰ ਸਹਾਰਦਾ ਹੈ ।

ਹੌਸਲਾ, ਬਹਾਦਰੀ, ਨਿਡਰਤਾ ਅਤੇ ਆਪਾ ਵਾਰਨ ਦੇ ਗੁਣ ਵਿਅਕਤੀ ਜਾਂ ਖਿਡਾਰੀ ਅੰਦਰ ਕਿਸੇ ਨਾ ਕਿਸੇ ਵਿਸ਼ੇਸ਼ ਪ੍ਰੇਰਨਾ ਦੁਆਰਾ ਹੀ ਆਉਂਦੇ ਹਨ ਅਤੇ ਉਸ ਅੰਦਰ ਛੋਟੇ-ਵੱਡੇ, ਊਚ-ਨੀਚ, ਅਮੀਰ-ਗ਼ਰੀਬ ਆਦਿ ਕਿਸੇ ਪ੍ਰਕਾਰ ਦਾ ਵਿਤਕਰਾ ਪੈਦਾ ਨਹੀਂ ਹੁੰਦਾ । ਮਨ ਦੀ ਸ਼ਾਂਤੀ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਖਿਡਾਰੀ ਪ੍ਰੇਰਨਾ ਦੇ ਇਨ੍ਹਾਂ ਸੋਮਿਆਂ ਦੀ ਭਰਪੂਰ ਸੁਵਰਤੋਂ ਕਰਦਾ ਹੈ । ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਖੇਡ ਨਿਪੁੰਨਤਾ ਲਈ ਪ੍ਰੇਰਨਾ ਦੀ ਭੂਮਿਕਾ ਬਹੁਤ ਮਹੱਤਵਪੂਰਨ, ਜ਼ਰੂਰੀ ਅਤੇ ਲਾਭਦਾਇਕ ਹੈ ।

Leave a Comment