Punjab State Board PSEB 11th Class Environmental Education Book Solutions Chapter 14 ਊਰਜਾ ਦਾ ਸੁਰੱਖਿਅਣ Textbook Exercise Questions and Answers.
PSEB Solutions for Class 11 Environmental Education Chapter 14 ਊਰਜਾ ਦਾ ਸੁਰੱਖਿਅਣ
Environmental Education Guide for Class 11 PSEB ਊਰਜਾ ਦਾ ਸੁਰੱਖਿਅਣ Textbook Questions and Answers
(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇ ਕੇ ਸਨ
ਪ੍ਰਸ਼ਨ 1.
ਊਰਜਾ ਸੁਰੱਖਿਅਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਊਰਜਾ ਸੁਰੱਖਿਅਣ ਦਾ ਅਰਥ (Meaning of Energy Conservation)ਸੰਤੁਲਿਤ ਅਤੇ ਸੁਚਾਰੂ ਤਰੀਕੇ ਨਾਲ ਉਰਜਾ ਦਾ ਉਪਯੋਗ ਕਰਨਾ, ਉਰਜਾ ਸੁਰੱਖਿਅਣ ਦੀ ਵਿਧੀ ਨਾਲ ਊਰਜਾ ਨੂੰ ਸਮਝਦਾਰੀ ਨਾਲ ਉਪਯੋਗ ਕੀਤਾ ਜਾ ਸਕਦਾ ਹੈ।
ਪ੍ਰਸ਼ਨ 2.
ਬਾਲਣ ਵਾਲੀ ਲੱਕੜੀ (fire Wood) ਦੀ ਵੱਧਦੀ ਹੋਈ ਮੰਗ ਦਾ ਕੀ ਪ੍ਰਭਾਵ ਹੈ ?
ਉੱਤਰ-
ਬਾਲਣ-ਲੱਕੜੀ ਦੀ ਮੰਗ ਵੱਧਣ ਨਾਲ ਵੱਡੇ ਪੱਧਰ ‘ਤੇ ਜੰਗਲਾਂ ਦਾ ਵਿਨਾਸ਼ ਹੋ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਹੜਾਂ ਅਤੇ ਭੋਂ-ਖੁਰਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਪ੍ਰਸ਼ਨ 3.
ਜੈਵ-ਪੁੰਜ (Biomass) ਤੋਂ ਤਿਆਰ ਕੀਤੇ ਜਾ ਸਕਣ ਵਾਲੇ ਦੋ ਤਰਲ ਬਾਲਣਾਂ ਦੇ ਨਾਮ ਲਿਖੋ।
ਉੱਤਰ-
- ਈਥਾਨੋਲ
- ਮੈਥੇਨੋਲ ।
ਪ੍ਰਸ਼ਨ 4.
ਘਰ ਵਿਚ ਊਰਜਾ-ਸਮਰੱਥ ਉਪਕਰਣਾਂ (Energy Efficient Appliances) ਦਾ ਕੀ ਲਾਭ ਹੈ ?
ਉੱਤਰ-
ਊਰਜਾ-ਸਮਰੱਥ ਉਪਕਰਣਾਂ ਦਾ ਅਰਥ ਹੈ ਉਹ ਯੰਤਰ ਜਿਹੜੇ ਘੱਟ ਊਰਜਾ ਦਾ ਪ੍ਰਯੋਗ ਕਰਕੇ ਵੱਧ ਕੰਮ ਕਰਦੇ ਹਨ। ਇਨ੍ਹਾਂ ਨੂੰ ਕੰਮ ਕਰਨ ਵਿਚ ਸਮਾਂ ਵੀ ਘੱਟ ਲੱਗਦਾ ਹੈ। ਘਰ ਵਿਚ ਘੱਟ ਬਿਜਲੀ ਨਾਲ ਚੱਲਣ ਵਾਲੇ ਯੰਤਰ ਹਨ – ਫਰਿਜ਼, ਏਅਰ ਕੰਡੀਸ਼ਨਰ, ਕੱਪੜੇ ਧੋਣ ਵਾਲੀ ਮਸ਼ੀਨ, ਮਿਕਸਰ ਗਰਾਈਂਡਰ ਆਦਿ।
ਪ੍ਰਸ਼ਨ 5.
ਨੈਨੋ ਤਕਨਾਲੋਜੀ (Nanotechnology) ਕੀ ਹੈ ?
ਉੱਤਰ-
ਛੋਟੇ ਆਕਾਰ ਦੇ ਯੰਤਰ ਬਣਾਉਣ ਅਤੇ ਉਨ੍ਹਾਂ ਨਾਲ ਅਨੇਕਾਂ ਪ੍ਰਕਾਰ ਦੇ ਉਪਯੋਗ ਨਾਲ ਸੰਬੰਧਿਤ ਵਿਗਿਆਨ ਨੂੰ ਨੈਨੋ ਤਕਨਾਲੋਜੀ ਕਹਿੰਦੇ ਹਨ।
ਪ੍ਰਸ਼ਨ 6.
ਇੱਕ ਮੀਟਰ ਵਿੱਚ ਕਿੰਨੇ ਨੈਨੋਮੀਟਰ ਹੁੰਦੇ ਹਨ ?
ਉੱਤਰ-
ਇਕ ਮੀਟਰ 10-0 ਨੈਨੋਮੀਟਰ ਹੁੰਦੇ ਹਨ।
ਪ੍ਰਸ਼ਨ 7. ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧਣ ਦਾ ਕੀ ਕਾਰਨ ਹੈ ?
ਉੱਤਰ-
ਮੋਟਰ ਵਾਹਨਾਂ ਦੀ ਸੰਖਿਆ ਵਿਚ ਹੋ ਰਿਹਾ ਵਾਧਾ ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧਣ ਦਾ ਮੁੱਖ ਕਾਰਨ ਹੈ।
ਪ੍ਰਸ਼ਨ 8.
ਕਰਾਇਓਜੈਨਿਕ-ਹਾਈਡ੍ਰੋਜਨ (Cryogenic Hydrogen) ਕਿਸ ਨੂੰ ਆਖਦੇ ਹਨ ?
ਉੱਤਰ-
ਦ੍ਰਵ ਹਾਈਡੋਜਨ ਨੂੰ ਕਰਾਇਉਜੈਨਿਕ-ਹਾਈਡੋਜਨ ਕਹਿੰਦੇ ਹਨ ।
ਪ੍ਰਸ਼ਨ 9. ਕਿਹੜੇ ਰਸਾਇਣਿਕ ਪਦਾਰਥ ਨੂੰ ਨ ਅਲਕੋਹਲ ਕਿਹਾ ਜਾਂਦਾ ਹੈ ?
ਉੱਤਰ-
ਈਥਾਨੋਲ (ਈਥਾਈਲ ਅਲਕੋਹਲ) ਜਿਸ ਦਾ ਰਸਾਇਣਿਕ ਸੂਤਰ C2H5OH ਹੈ, ਨੂੰ ਨ ਅਲਕੋਹਲ ਕਿਹਾ ਜਾਂਦਾ ਹੈ।
(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ 1.
ਅਸੀਂ ਬਿਜਲੀ ਦੀ ਬੇਲੋੜੀ ਵਰਤੋਂ ਤੋਂ ਕਿਵੇਂ ਬਚ ਸਕਦੇ ਹਾਂ ?
ਉੱਤਰ-
ਬਿਜਲੀ ਬਰਬਾਦ ਕਰਨ ਦੀਆਂ ਆਦਤਾਂ ਨੂੰ ਬਦਲ ਕੇ ਅਸੀਂ ਬਿਜਲੀ ਦੀ ਫਜ਼ੂਲ ਖਰਚੀ ਤੋਂ ਬਚ ਸਕਦੇ ਹਾਂ। ਬਿਜਲੀ ਵਰਤਣ ਵਾਲੇ ਦੀ ਸਮਝਦਾਰੀ ਅਤੇ ਸਹਿਯੋਗ ਨਾਲ ਅਸੀਂ ਬਿਜਲੀ ਦੀ ਬੱਚਤ ਕਰ ਸਕਦੇ ਹਾਂ। ਵਿਅਕਤੀਗਤ ਤੌਰ ‘ਤੇ ਅਸੀਂ ਉਰਜਾ ਨੂੰ ਬਚਾਉਣ ਦੇ ਕਈ ਤਰੀਕੇ ਅਪਣਾਅ ਸਕਦੇ ਹਾਂ ਜਿਸ ਤਰ੍ਹਾਂ ਬਿਜਲੀ ਦੀ ਜ਼ਰੂਰਤ ਨਾ ਹੋਣ ਤੇ ਸਾਨੂੰ ਬਲਬ, ਪੱਖੇ ਅਤੇ ਹੋਰ ਬਿਜਲੀ ਨਾਲ ਚੱਲਣ ਵਾਲੇ ਯੰਤਰ ਬੰਦ ਕਰ ਦੇਣੇ ਚਾਹੀਦੇ ਹਨ। ਅਜਿਹੇ ਉਪਕਰਨਾਂ ਦੀ, ਜਿਹੜੇ ਬਿਜਲੀ ਦੀ ਵਰਤੋਂ ਦੇ ਪੱਖ ਤੋਂ ਨਿਪੁੰਨ ਹੋਣ, ਦੀ ਵਰਤੋਂ ਕੀਤੀ ਜਾਵੇ । ਕੁਦਰਤੀ ਰੋਸ਼ਨੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ।
ਪ੍ਰਸ਼ਨ 2.
ਸਹਿ-ਉਤਪਾਦਨ (Cogeneration) ਕਿਸ ਨੂੰ ਆਖਦੇ ਹਨ ?
ਉੱਤਰ-
ਕਿਸੇ ਕਾਰਖਾਨੇ ਦੁਆਰਾ ਛੱਡੀ ਗਈ ਵਿਅਰਥ ਊਰਜਾ, ਜਿਵੇਂ ਕਿ ਭਾਫ਼ ਆਦਿ ਨੂੰ ਉਪਯੋਗ ਵਿਚ ਲਿਆ ਕੇ ਕਿਸੇ ਹੋਰ ਛੋਟੇ ਕੰਮਾਂ-ਕਾਰਾਂ ਨੂੰ ਚਲਾਇਆ ਜਾ ਸਕਦਾ ਹੈ। ਇਸ ਨੂੰ ਸਹਿ ਉਤਪਾਦਨ ਕਹਿੰਦੇ ਹਨ। ਜਿਸ ਤਰ੍ਹਾਂ ਕਿਸੇ ਤਾਪ ਘਰ ਦੁਆਰਾ ਛੱਡੇ ਗਏ ਵਾਸ਼ਪਾਂ ਜਾਂ ਛੱਡੀ ਗਈ ਭਾਫ਼ ਦਾ ਉਪਯੋਗ ਖਾਣਾ ਬਣਾਉਣ ਲਈ ਜਾਂ ਕੰਮ ਵਾਲੀ ਥਾਂ ਨੂੰ ਗਰਮ ਰੱਖਣ ਲਈ ਅਤੇ ਉਦਯੋਗਿਕ ਮਸ਼ੀਨਾਂ ਚਲਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਸਹਿ ਉਤਪਾਦਨ ਨਾਲ ਊਰਜਾ ਦੀ ਬੱਚਤ ਹੁੰਦੀ ਹੈ।
ਪ੍ਰਸ਼ਨ 3.
ਭਾਰਤ ਆਪਣੀ ਪਣ-ਬਿਜਲੀ ਸਮਰੱਥਾ ਜਾਂ ਸ਼ਕਤੀ (Hydro-electric Potential) ਕਿਵੇਂ ਵਧਾ ਸਕਦਾ ਹੈ ?
ਉੱਤਰ-
ਭਾਰਤ ਵਿਚ ਕੁੱਲ ਪਣ-ਬਿਜਲੀ ਦੀ ਸਮਰੱਥਾ 4 x 10ll Kਾ ਹੈ, ਪਰੰਤੁ ਇਸ ਸਮਰੱਥਾ ਦਾ ਕੇਵਲ 11% ਪੂਰਾ ਉਪਯੋਗ ਹੋ ਰਿਹਾ ਹੈ। ਜਿਸਦੇ ਫਲਸਰੂਪ ਪਥਰਾਟ ਬਾਲਣਾਂ ਉੱਤੇ ਦਬਾਅ ਵੱਧ ਰਿਹਾ ਹੈ। ਭਾਰਤ ਦੇ ਕੋਲ ਪਹਾੜੀ ਖੇਤਰਾਂ ਵਿਚ ਉਰਜਾ ਸ਼ਕਤੀ ਦੇ ਅਨੇਕਾਂ ਸੋਮੇ ਹਨ। ਇਨ੍ਹਾਂ ਸਥਾਨਾਂ ਤੇ ਛੋਟੇ-ਛੋਟੇ ਤਾਪ ਬਿਜਲੀ ਘਰਾਂ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਜਿਸ ਨਾਲ ਦੇਸ਼ ਦੀ ਪਣ-ਬਿਜਲੀ ਉਤਪਾਦਨ ਦੀ ਸਮਰੱਥਾ ਵਿਚ ਹੋਰ ਵਾਧਾ ਹੋ ਸਕਦਾ ਹੈ। ਇਸ ਤਰ੍ਹਾਂ ਦੇ ਕੇਂਦਰਾਂ ਦਾ ਨਿਰਮਾਣ ਕਰਕੇ ਭਾਰਤ ਆਪਣੀ ਸਮਰੱਥਾ ਵਧਾ ਸਕਦਾ ਹੈ।
ਪ੍ਰਸ਼ਨ 4.
ਬਾਲਣ-ਲੱਕੜੀ (Fire Wood) ਦੇ ਸੁਰੱਖਿਅਣ ਲਈ ਦੋ ਸੁਝਾਅ ਦਿਉ।
ਉੱਤਰ-
ਬਾਲਣ-ਲੱਕੜੀ ਦੇ ਸੁਰੱਖਿਅਣ ਲਈ ਦੋ ਸੁਝਾਅ ਹੇਠ ਲਿਖੇ ਹਨ –
- ਬਾਇਉ ਗੈਸ ਦੀ ਵਰਤੋਂ ਨੂੰ ਵਧਾ ਕੇ ਜੰਗਲਾਂ ਉੱਤੇ ਬਾਲਣ ਲੱਕੜੀ ਦੇ ਵੱਧ ਰਹੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ । ਈਥੇਨੋਲ ਅਤੇ ਮੀਥੇਨੋਲ ਵਰਗੇ ਦ੍ਰਵ ਬਾਲਣ ਵੀ ਬਾਇਉ ਗੈਸ ਤੋਂ ਬਣਾਏ ਜਾਂਦੇ ਹਨ ਜੋ ਕਿ ਲੱਕੜੀ ਦੀ ਤਰ੍ਹਾਂ ਬਾਲਣ ਦੇ ਰੂਪ ਵਿਚ ਵਰਤੇ ਜਾ ਸਕਦੇ ਹਨ।
- ਤੇਲ ਉਤਪਾਦਨ ਕਰਨ ਵਾਲੇ ਪੈਟੋ ਰੁੱਖਾਂ ਦੇ ਉਤਪਾਦਨ ਤੋਂ ਵੀ ਬਾਲਣ ਲੱਕੜੀ ਦੀ ਲੋੜ ਨੂੰ ਘੱਟ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 5.
ਭਾਰਤ ਵਿਚ ਬਿਜਲੀ ਸੰਚਾਰ ਸਮੇਂ ਹੋਣ ਵਾਲੇ ਘਾਟੇ ਜ਼ਿਆਦਾ ਕਿਉਂ ਹਨ ?
ਉੱਤਰ-
ਭਾਰਤ ਵਿਚ ਬਿਜਲੀ ਸੰਚਾਰ ਵਿਚ ਹੋਣ ਵਾਲੇ ਮੁੱਖ ਘਾਟੇ ਦਾ ਕਾਰਨ ਬਿਜਲੀ ਚੋਰੀ ਹੈ। ਇਸ ਤੋਂ ਇਲਾਵਾ ਚੰਗੇ ਟਰਾਂਸਫਾਰਮਰਾਂ ਅਤੇ ਚੰਗੇ ਚਾਲਕਾਂ ਦੀ ਘਾਟ ਕਰਕੇ ਲਾਈਨਾਂ ਜ਼ਿਆਦਾ ਖਰਾਬ ਰਹਿੰਦੀਆਂ ਹਨ। ਇਕ ਅਨੁਮਾਨ ਦੇ ਅਨੁਸਾਰ ਬਿਜਲੀ ਵੰਡਦੇ ਸਮੇਂ 20 ਤੋਂ 30 ਪ੍ਰਤੀਸ਼ਤ ਭਾਗ ਵਿਅਰਥ ਚਲਾ ਜਾਂਦਾ ਹੈ।
ਪ੍ਰਸ਼ਨ 6.
ਘਰ ਵਿਚ ਵਰਤੇ ਜਾਂਦੇ ਚਾਰ ਬਿਜਲੀ ਉਪਕਰਣਾਂ ਦੇ ਨਾਮ ਲਿਖੋ ।
ਉੱਤਰ-
ਫਰਿਜ਼, ਏਅਰਕੰਡੀਸ਼ਨਰ, ਕੱਪੜੇ ਧੋਣ ਵਾਲੀ ਮਸ਼ੀਨ, ਮਿਕਸਰ ਗ੍ਰਾਈਂਡਰ ।
ਪ੍ਰਸ਼ਨ 7.
ਖਮੀਰਨ (Fermentation) ਕਿਸ ਨੂੰ ਆਖਦੇ ਹਨ ?
ਉੱਤਰ-
ਜਿਸ ਕਿਰਿਆ ਦੁਆਰਾ ਪਦਾਰਥਾਂ ਵਿਚ ਪਾਈ ਜਾਣ ਵਾਲੀ ਚੀਨੀ ਨੂੰ ਈਥਾਈਲ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ, ਉਸ ਕਿਰਿਆ ਨੂੰ ਖਮੀਰਨ ਕਹਿੰਦੇ ਹਨ।
ਪ੍ਰਸ਼ਨ 8.
ਈਂਧਣ-ਸੈੱਲ (Fuel Cell) ਕੀ ਹੈ ?
ਉੱਤਰ-
ਰਸਾਇਣਕ ਉਰਜਾ ਨੂੰ ਬਿਜਲੀ ਉਰਜਾ ਵਿਚ ਬਦਲਣ ਵਾਲੇ ਯੰਤਰ ਨੂੰ ਈਂਧਣ ਸੈੱਲ ਕਿਹਾ ਜਾਂਦਾ ਹੈ। ਇਸ ਸੈੱਲ ਵਿੱਚ ਹਾਈਡੋਜਨ ਦਾ ਉਪਯੋਗ ਕਰਕੇ ਬਿਜਲੀ ਊਰਜਾ ਬਣਾਈ ਜਾਂਦੀ ਹੈ।
(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)
ਪ੍ਰਸ਼ਨ 1.
ਕੁੱਝ ਈਂਧਣ ਬਚਾਉ ਵਿਧੀਆਂ ਦਾ ਵੇਰਵਾ ਦਿਉ ।
ਉੱਤਰ-
ਈਂਧਣ ਨੂੰ ਬਚਾਉਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ –
- ਚੰਗੀ ਈਂਧਣ ਸ਼ਕਤੀ ਵਾਲੇ ਉਪਕਰਨ, ਜਿਵੇਂ L.PG. ਨਾਲ ਚਲਣ ਵਾਲੇ ਸਟੋਵ, ਚੁੱਲ੍ਹੇ ਅਤੇ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵ ਦੀ ਵਰਤੋਂ ਕਰਕੇ ਊਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ।
- ਸੰਚਾਰ ਖੇਤਰ ਵਿਚ ਇਸ ਤਰ੍ਹਾਂ ਦੇ ਸਾਧਨ ਵਰਤਣੇ ਚਾਹੀਦੇ ਹਨ ਜਿਸ ਨਾਲ ਈਂਧਣ ਸ਼ਕਤੀ ਵਿਚ ਵਾਧਾ ਹੋ ਸਕੇ ਅਤੇ ਹਾਨੀ ਘੱਟ ਹੋਵੇ।
- ਬਲਬ, ਟਿਊਬਾਂ, ਪੱਖੇ ਅਤੇ ਹੋਰ ਬਿਜਲੀ ਦੇ ਯੰਤਰ ਜ਼ਰੁਰਤ ਨਾ ਹੋਣ ‘ਤੇ ਬੰਦ ਕਰ ਦੇਣੇ ਚਾਹੀਦੇ ਹਨ।
- ਕੁਦਰਤੀ ਸਾਧਨਾਂ ਤੋਂ ਵੱਧ ਤੋਂ ਵੱਧ ਰੋਸ਼ਨੀ ਦਾ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
- ਗਰਮ ਰਹਿਣ ਲਈ ਹੀਟਰ ਦਾ ਉਪਯੋਗ ਕਰਨ ਦੀ ਬਜਾਏ ਵੱਧ ਤੋਂ ਵੱਧ ਗਰਮ ਕੱਪੜੇ ਪਾਉਣੇ ਚਾਹੀਦੇ ਹਨ।
- ਨਾ-ਨਵਿਆਉਣਯੋਗ ਬਾਲਣ ਦੀ ਉਰਜਾ ਨੂੰ ਘੱਟ ਵਰਤਣਾ ਚਾਹੀਦਾ ਹੈ।
- ਇਕੱਠੇ ਆਵਾਜਾਈ ਦੇ ਸਾਧਨ ਵਰਤਣੇ ਚਾਹੀਦੇ ਹਨ।
- ਥੋੜੀ ਦੂਰ ਜਾਣ ਲਈ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਪੈਦਲ ਜਾਣਾ। ਚਾਹੀਦਾ ਹੈ।
- ਇੰਜਣ ਨੂੰ ਠੀਕ ਹਾਲਤ ਵਿਚ ਰੱਖਣ ਤੇ ਵੀ ਤੇਲ ਦੀ ਬੱਚਤ ਹੁੰਦੀ ਹੈ।
- ਉਦਯੋਗਾਂ ਵਿਚ ਦੁਬਾਰਾ ਵਰਤਣ ਅਤੇ ਦੁਬਾਰਾ ਬਣਾਉਣ ਦੀ ਵਿਧੀ ਦੁਆਰਾ ਉਰਜਾ ਨੂੰ ਬਚਾਇਆ ਜਾ ਸਕਦਾ ਹੈ।
ਪ੍ਰਸ਼ਨ 2.
ਸੰਚਾਰ ਸਮੇਂ ਹੋਣ ਵਾਲੇ ਬਿਜਲੀ ਘਾਟਿਆਂ ਨੂੰ ਬਚਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਵੱਖ-ਵੱਖ ਸਾਧਨਾਂ ਤੋਂ ਊਰਜਾ ਦਾ ਉਤਪਾਦਨ ਅਤੇ ਉਸ ਨੂੰ ਲੋਕਾਂ ਤਕ ਪਹੁੰਚਾਉਣ ਦਾ ਕੰਮ ਬਹੁਤ ਹੀ ਮਹੱਤਵਪੂਰਨ ਹੈ। ਵੱਡੀ ਮਾਤਰਾ ਵਿਚ ਊਰਜਾ ਦਾ ਨੁਕਸਾਨ ਲੋਕਾਂ ਤਕ ਪਹੁੰਚਾਉਣ ਦੀ ਕਿਰਿਆ ਦੌਰਾਨ ਹੁੰਦਾ ਹੈ। ਭਾਰਤ ਵਿਚ ਇਹ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦਾ ਮੁੱਖ ਕੰਮ ਉਰਜਾ ਦੀ ਚੋਰੀ ਹੈ। ਉਰਜਾ ਸੰਚਾਰ ਦੇ ਵੇਲੇ ਹੋਣ ਵਾਲੀਆਂ ਹਾਨੀਆਂ ਵਿਚ ਹੇਠ ਲਿਖੇ ਤਰੀਕਿਆਂ ਦੀ ਵਰਤੋਂ ਨਾਲ ਕਮੀ ਕੀਤੀ ਜਾ ਸਕਦੀ ਹੈ –
- ਊਰਜਾ ਚੋਰੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ।
- ਤਕਨੀਕੀ ਕਾਰਨਾਂ ਤੋਂ ਹੋਣ ਵਾਲੀਆਂ ਸੰਚਾਰ ਹਾਨੀਆਂ ਨੂੰ ਵਧੀਆ ਟਰਾਂਸਫਾਰਮਰ ਅਤੇ ਵਧੀਆ ਤਕਨੀਕ ਤੇ ਸੁਚਾਲਕਾਂ ਦਾ ਉਪਯੋਗ ਕਰਕੇ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ।
- ਜ਼ਿਆਦਾ ਵੋਲਟੇਜ਼ ਅਤੇ ਜ਼ਿਆਦਾ ਕਰੰਟ ਦੇਣ ਨਾਲ ਸੰਚਾਰ ਦੇ ਦੌਰਾਨ ਹੋਣ ਵਾਲੀਆਂ ਹਾਨੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਪ੍ਰਸ਼ਨ 3.
ਘਰ ਅਤੇ ਫਾਰਮ ਵਿੱਚ ਬਿਜਲੀ ਕਿਵੇਂ ਬਚਾਈ ਜਾ ਸਕਦੀ ਹੈ ?
ਉੱਤਰ-
ਭਵਿੱਖ ਲਈ ਬਿਜਲੀ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਊਰਜਾ ਦਾ ਸੁਰੱਖਿਅਣ ਕਰਨਾ ਹੈ। ਬਿਜਲੀ ਦੀ ਬੱਚਤ ਵਿਚ ਸਧਾਰਨ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ। ਘਰਾਂ ਵਿਚ ਅਤੇ ਖੇਤਾਂ ਵਿੱਚ ਹੇਠ ਲਿਖੇ ਤਰੀਕੇ ਵਰਤ ਕੇ ਬਿਜਲੀ ਬਚਾਈ ਜਾ ਸਕਦੀ ਹੈ –
- ਘਰ ਬਣਾਉਂਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਵਿਚ ਧੁੱਪ ਅਤੇ ਰੌਸ਼ਨੀ ਸਹੀ ਮਾਤਰਾ ਵਿੱਚ ਆ ਸਕੇ। ਇਸ ਨਾਲ ਬਿਜਲੀ ਦੀ ਬੱਚਤ ਹੋਵੇਗੀ।
- ਗਰਮੀ ਤੋਂ ਬਚਣ ਲਈ ਆਲੇ-ਦੁਆਲੇ ਦਰੱਖ਼ਤ ਲਗਾਉਣੇ ਚਾਹੀਦੇ ਹਨ, ਜਿਸ ਨਾਲ ਵਾਤਾਵਰਣ ਠੰਡਾ ਰਹੇਗਾ ਅਤੇ ਕੁਲਰ ਅਤੇ ਏਅਰ ਕੰਡੀਸ਼ਨ ਅਥਵਾ ਵਾਯੂ-ਅਨੁਕੂਲਨ ਦਾ ਖਰਚ ਵੀ ਘੱਟ ਹੋਵੇਗਾ ।
- ਗਰਮ ਰਹਿਣ ਲਈ ਸਾਨੂੰ ਹੀਟਰ ਦੀ ਜਗ੍ਹਾ ਜ਼ਿਆਦਾ ਗਰਮ ਕੱਪੜੇ ਪਾਉਣੇ ਚਾਹੀਦੇ ਹਨ।
- ਘਰੇਲੂ ਅਤੇ ਮੌਸਮੀ ਸਬਜ਼ੀਆਂ ਦੀ ਵਰਤੋਂ ਕਰਕੇ ਸਟੋਰ ਕਰਨ ਵਾਲੀ ਬਿਜਲੀ ਦਾ ਖਰਚ ਘੱਟ ਕੀਤਾ ਜਾ ਸਕਦਾ ਹੈ।
- ਦਾਲਾਂ ਬਣਾਉਣ ਤੋਂ ਪਹਿਲਾਂ ਪਾਣੀ ਵਿਚ ਪਾ ਕੇ ਰੱਖਣ ਨਾਲ ਬਣਾਉਣ ਵੇਲੇ ਬਾਲਣ ਦੀ ਮਾਤਰਾ ਘੱਟ ਲੱਗਦੀ ਹੈ।
- ਗਰਮੀ ਅਤੇ ਠੰਡ ਪ੍ਰਾਪਤ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
- ਉਰਜਾ ਨੂੰ ਬਚਾਉਣ ਲਈ ਸਾਨੂੰ ਬਿਜਲੀ ਅਤੇ ਹੋਰ ਯੰਤਰਾਂ ਦੀ ਲੋੜ ਨਾ ਹੋਣ ਤੇ ਉਪਯੋਗ ਨਹੀਂ ਕਰਨਾ ਚਾਹੀਦਾ।
ਪ੍ਰਸ਼ਨ 4.
ਹਾਈਡ੍ਰੋਜਨ ਦੇ ਉਤਪਾਦਨ ਅਤੇ ਸਟੋਰੇਜ ਉੱਪਰ ਇੱਕ ਨੋਟ ਲਿਖੋ।
ਉੱਤਰ-
ਹਾਈਡ੍ਰੋਜਨ ਦਾ ਉਤਪਾਦਨ (Formation of Hydrogen)-ਹਾਈਡੋਜਨ ਇਕ ਤਰ੍ਹਾਂ ਦਾ ਨਵਿਆਉਣਯੋਗ ਬਾਲਣ ਹੈ। ਹਾਈਡੋਜਨ ਬਣਾਉਣ ਲਈ ਹੇਠ
ਲਿਖੀਆਂ ਵਿਧੀਆਂ – ਦਾ ਪ੍ਰਯੋਗ ਕੀਤਾ ਜਾ ਸਕਦਾ ਹੈ –
- ਪਾਣੀ ਦਾ ਤਾਪ ਅਪਘਟਨ ਕਰ ਕੇ ।
- ਪਾਣੀ ਵਿਚੋਂ ਬਿਜਲੀ ਲੰਘਾ ਕੇ ਜਾਂ ਉਤਪ੍ਰੇਰਕ ਦੀ ਵਰਤੋਂ ਕਰਕੇ। ਹਾਈਡੋਜਨ ਦੇ ਬਣਾਉਣ ਲਈ ਬਿਜਲੀ ਅਪਘਟਨ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ।
ਹਾਈਡ੍ਰੋਜਨ ਨੂੰ ਇਕੱਠਾ ਕਰਨਾ (Storage of Hydrogen)-ਗੈਸ ਦੀ ਹਾਲਤ ਵਿਚ ਹਾਈਡੋਜਨ ਦੀ ਘਣਤਾ ਬਹੁਤ ਘੱਟ ਹੁੰਦੀ ਹੈ । ਇਸ ਲਈ ਇਸ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ ਡਰੰਮਾਂ ਦੀ ਲੋੜ ਪੈਂਦੀ ਹੈ ਪਰੰਤੁ ਦੁਵ ਹਾਈਡੋਜਨ ਦੇ ਰੂਪ ਵਿਚ ਇਸ ਨੂੰ ਇਕ ਵਿਸ਼ੇਸ਼ ਪ੍ਰਕਾਰ ਦੇ ਟੈਂਕਰ ਵਿਚ ਰੱਖਿਆ ਜਾਂਦਾ ਹੈ।
ਜਿਸਦਾ ਤਾਪਮਾਨ ਬਹੁਤ ਘੱਟ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਦਬਾਉ ਪਾ ਕੇ ਰੱਖਿਆ ਜਾਂਦਾ ਹੈ ।
ਪ੍ਰਸ਼ਨ 5.
ਇੱਕ ਉਰਜਾ ਸੂਤ ਵੱਜੋਂ ਹਾਈਡੋਜਨ ਵਿੱਚ ਕੀ ਤਰੁਟੀਆਂ ਹਨ ?
ਉੱਤਰ-
ਹਾਈਡੋਜਨ ਇਕ ਚੰਗਾ ਬਾਲਣ ਹੈ ਪਰੰਤੂ ਊਰਜਾ ਦੇ ਸ੍ਰੋਤ ਵੱਜੋਂ ਵਰਤਣ ਲਈ ਇਸ ਦੀਆਂ ਅੱਗੇ ਲਿਖੀਆਂ ਤਰੁੱਟੀਆਂ ਹਨ –
- ਇਹ ਬਹੁਤ ਮਹਿੰਗਾ ਬਾਲਣ ਹੈ ਇਸ ਨੂੰ ਬਣਾਉਣ ਲਈ ਵਰਤੀ ਊਰਜਾ ਉਸ ਦੇ ਬਾਲਣ ਦੀ ਉਰਜਾ ਤੋਂ ਬਹੁਤ ਜ਼ਿਆਦਾ ਹੈ। ਇਸ ਲਈ ਇਸ ਦਾ ਉਪਯੋਗ ਜ਼ਿਆਦਾ ਲਾਭਕਾਰੀ ਨਹੀਂ ਹੈ।
- ਜਦੋਂ ਵੀ ਇਸ ਨੂੰ ਜਲਾਇਆ ਜਾਂਦਾ ਹੈ ਤਾਂ ਇਹ ਵਿਸਫੋਟ ਨਾਲ ਬਲਦੀ ਹੈ। ਇਸ ਕਰ ਕੇ ਘਰਾਂ ਅਤੇ ਉਦਯੋਗਾਂ ਵਿਚ ਹਾਈਡੋਜਨ ਨੂੰ ਇਕ ਸਧਾਰਨ ਬਾਲਣ ਦੀ ਤਰ੍ਹਾਂ ਵਰਤਣਾ ਮੁਸ਼ਕਿਲ ਹੈ।
- ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋਣ ਦੇ ਕਾਰਨ ਇਸ ਨੂੰ ਇਕੱਠਾ ਕਰਨਾ ਅਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਮੁਸ਼ਕਿਲ ਹੈ। ਆਵਾਜਾਈ ਵਾਹਨਾਂ ਵਿਚ ਵਿਸਫੋਟ ਹੋਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ।
ਪ੍ਰਸ਼ਨ 6.
ਗੈਸੋਹੋਲ (Gasohol) ਅਤੇ ਡਿਸਹੋਲ (Diesohol) ਵਿੱਚ ਕੀ ਅੰਤਰ ਹੈ ?
ਉੱਤਰ-
ਗੈਸੋਹੋਲ (Gasoholਗੈਸੋਲੀਨ ਅਤੇ 10 ਤੋਂ 23 ਪ੍ਰਤੀਸ਼ਤ ਈਥਾਨੋਲ ਦੇ ਮਿਸ਼ਰਨ ਨੂੰ ਗੈਸੋਹੋਲ ਕਿਹਾ ਜਾਂਦਾ ਹੈ ਇਸ ਨੂੰ ਗੈਸੋਲੀਨ ਯੁਕਤ ਇੰਜਣ ਵਾਹਨਾਂ ਵਿਚ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ । ਡਿਸਹੋਲ (Diesohol)-ਡੀਜ਼ਲ ਅਤੇ 15 ਤੋਂ 20 ਪ੍ਰਤੀਸ਼ਤ ਮੀਥਾਨੋਲ’ ਦੇ ਮਿਸ਼ਰਨ ਨੂੰ ਡਿਸਹੋਲ ਕਹਿੰਦੇ ਹਨ। ਇਸ ਨੂੰ ਡੀਜ਼ਲ ਇੰਜਣ ਵਿੱਚ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –
ਪ੍ਰਸ਼ਨ 1.
ਊਰਜਾ-ਸੁਰੱਖਿਅਣ ਵਿੱਚ ਉਤਪਾਦਨ ਸਮਰੱਥਾ ਦੀ ਮਹੱਤਤਾ ਬਾਰੇ ਚਰਚਾ ਕਰੋ।
ਉੱਤਰ-
ਵੱਖ-ਵੱਖ ਊਰਜਾ ਸ੍ਰੋਤਾਂ ਦਾ ਉਤਪਾਦਨ ਕਰਨਾ ਕਾਫ਼ੀ ਮਹੱਤਵਪੂਰਨ ਹੈ। ਜੇ ਉਰਜਾ ਉਤਪਾਦਨ ਦੀ ਕਿਰਿਆ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਕਾਫ਼ੀ ਮਾਤਰਾ ਵਿਚ ਊਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ। ਉਤਪਾਦਨ ਵਿਚ ਦਕਸ਼ਤਾ ਦਾ ਅਰਥ ਊਰਜਾ ਉਤਪਾਦਨ ਉਦਯੋਗ ਦੁਆਰਾ ਪੈਦਾ ਕੀਤੀ ਜਾਣ ਵਾਲੀ ਕੁੱਲ ਉਪਯੋਗੀ ਉਰਜਾ ਦੀ ਮਾਤਰਾ ਹੈ।
ਉਰਜਾ ਉਤਪਾਦਨ ਦੀ ਵਿਧੀ ਇਸ ਪ੍ਰਕਾਰ ਹੋਣੀ ਚਾਹੀਦੀ ਹੈ ਕਿ ਉਰਜਾ ਦਾ ਵੱਧ ਤੋਂ ਵੱਧ ਉਪਯੋਗ ਕੀਤਾ ਜਾ ਸਕੇ ਅਤੇ ਉਤਪਾਦਨ ਦੇ ਸਮੇਂ ਹੋਣ ਵਾਲੀ ਉਰਜਾ ਦੀ ਹਾਨੀ ਨੂੰ ਘੱਟ ਕੀਤਾ ਜਾ ਸਕੇ। ਜਿਵੇਂ ਕੋਲੇ ਨੂੰ ਤਾਪ ਉਰਜਾ ਕੇਂਦਰਾਂ ਵਿਚ ਬਿਜਲੀ ਉਤਪਾਦਨ ਦੇ ਉਪਯੋਗ ਵਿਚ ਲਿਆਂਦਾ ਜਾਂਦਾ ਹੈ। ਇਸ ਤਰ੍ਹਾਂ ਇਕ ਉਪਯੋਗੀ ਊਰਜਾ ਨੂੰ ਜ਼ਿਆਦਾ ਉਪਯੋਗੀ ਊਰਜਾ ਦੇ ਰੂਪ ਵਿਚ ਪਰਿਵਰਤਿਤ ਕਰ ਲਿਆ ਜਾਂਦਾ ਹੈ।
ਗੈਸ ਆਧਾਰਿਤ ਤਾਪ ਕੇਂਦਰ ਦੀ ਰੂਪਾਂਤਰ ਕੁਸ਼ਲਤਾ ਕੋਲੇ ਅਤੇ ਤੇਲ ਤੇ ਅਧਾਰਿਤ ਉਰਜਾ ਕੇਂਦਰ ਨਾਲੋਂ ਵੱਧ ਹੁੰਦੀ ਹੈ। ਇਸ ਤਰ੍ਹਾਂ ONGC ਅਤੇ OIL ਨੇ ਆਪਣੀਆਂ ਕੰਪਨੀਆਂ ਨੂੰ ਸਮੁੰਦਰੀ ਤੱਟਾਂ ਅਤੇ ਦੂਰ ਦੇ ਇਲਾਕਿਆਂ ਤਕ ਵਧਾ ਦਿੱਤਾ ਹੈ। ਬਿਜਲੀ ਉਤਪਾਦਨ ਕਰਨ ਵਾਲੀਆਂ ਇਕਾਈਆਂ ਵਿੱਚ ਕੋਲੇ ਦਾ ਉਪਯੋਗ ਵੱਧਣ ਨਾਲ ਕੋਲੇ ਦੇ ਉਦਯੋਗਾਂ ਵਿਚ ਵਾਧਾ ਹੋ ਰਿਹਾ ਹੈ। ਪੁਰਾਣੀਆਂ ਖਾਣਾਂ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ ਅਤੇ ਨਵੀਆਂ ਖਾਣਾਂ ਦੇ ਵਿਕਾਸ ਲਈ ਨਵੀਆਂ ਵਿਧੀਆਂ ਦਾ ਉਪਯੋਗ ਕੀਤਾ ਜਾ ਰਿਹਾ ਹੈ।
ਜਿਸ ਕਰਕੇ ਕੋਲੇ ਦਾ ਉਤਪਾਦਨ ਵੱਧ ਰਿਹਾ ਹੈ ਪਰੰਤੂ ਜੈਵਿਕ ਬਾਲਣ ਖ਼ਤਮ ਹੋਣ ਦੀ ਅਸ਼ੰਕਾ ਨੇ ਨਵੀਨੀਕਰਨ ਊਰਜਾ ਦੇ ਸਾਧਨਾਂ ਦੇ ਉਪਯੋਗ ਨੂੰ ਵਧਾ ਦਿੱਤਾ ਹੈ। ਨਵੇਂ ਸਾਧਨ ਜੈਵਿਕ ਬਾਲਣ ਦੇ ਸੰਭਾਵੀ ਵਿਕਲਪ ਹਨ। ਇਸ ਲਈ ਵਰਤਮਾਨ ਨਵੀਨੀਕਰਨ ਦੇ ਸਾਧਨਾਂ ਵਿਚ ਜਿਵੇਂ ਪਾਣੀ, ਹਵਾ ਅਤੇ ਊਰਜਾ, ਬਾਇਉਗੈਸ, ਭੂਮੀ ਤਾਪਮਾਨ ਆਦਿ ਤੋਂ ਊਰਜਾ ਉਤਪਾਦਨ ਵਿਚ ਵਾਧੇ ਦੀ ਲੋੜ ਹੈ ਪਰ ਇਸ ਖੇਤਰ ਵਿਚ ਜ਼ਿਆਦਾ ਵਿਕਾਸ ਨਹੀਂ ਕੀਤਾ ਗਿਆ ਹੈ।
ਨਵੇਂ ਸਾਧਨ, ਸੰਸਾਰ ਵਿਚ ਉਪਯੋਗ ਹੋ ਰਹੀ ਊਰਜਾ ਦਾ ਕੇਵਲ 17% ਹੀ ਯੋਗਦਾਨ ਪਾ ਰਹੇ ਹਨ। ਪਰ ਨਵੇਂ ਸਾਧਨਾਂ ਤੋਂ ਉਰਜਾ ਉਤਪਾਦਨ ਉਪਯੋਗ ਕਰਕੇ ਜੈਵਿਕ ਬਾਲਣ ‘ਤੇ ਪੈ ਰਹੇ ਦਬਾਉ ਨੂੰ ਘੱਟ ਕੀਤਾ ਜਾ ਸਕਦਾ ਹੈ। ਇਕ ਸਰਵੇਖਣ ਦੇ ਅਨੁਸਾਰ ਭਾਰਤ ਆਪਣੀ ਪਣ-ਬਿਜਲੀ ਦਾ ਸਿਰਫ 11% ਹੀ ਉਪਯੋਗ ਕਰ ਰਿਹਾ ਹੈ। ਇਸ ਸ਼ਕਤੀ ਨੂੰ ਵਧਾਉਣ ਲਈ ਪਹਾੜੀ ਇਲਾਕਿਆਂ ਦੇ ਊਰਜਾ ਦੇ ਸਾਧਨਾਂ ਨੂੰ ਵਰਤੋਂ ਵਿਚ ਲਿਆ ਕੇ ਛੋਟੇ ਬਿਜਲੀ ਘਰ ਬਣਾਏ ਜਾ ਸਕਦੇ ਹਨ।
ਇਸ ਪ੍ਰਕਾਰ ਹਵਾ, ਪਾਣੀ, ਉਰਜਾ ਅਤੇ ਸੂਰਜੀ ਉਰਜਾ ਬੇਹੱਦ ਪ੍ਰਭਾਵਸ਼ਾਲੀ ਸਿੱਧ ਹੋ ਸਕਦੇ ਹਨ। ਬਾਲਣ ਲੱਕੜੀ ਦੀ ਵੱਧ ਰਹੀ ਮੰਗ ਦੇ ਕਾਰਨ ਜੰਗਲਾਂ ‘ਤੇ ਬੋਝ ਵੱਧ ਰਿਹਾ ਹੈ ਜਿਸਦੇ ਲਈ ਬਾਇਓਗੈਸ ਪਲਾਂਟ ਦੁਆਰਾ ਉਰਜਾ ਉਤਪਾਦਨ ਨੂੰ ਵਿਕਲਪ ਦੇ ਤੌਰ ‘ਤੇ ਚੁਣਿਆ ਗਿਆ ਹੈ। ਪੇਂਡੂ ਇਲਾਕਿਆਂ ਵਿੱਚ ਕਈ ਬਾਇਉਗੈਸ ਪਲਾਂਟ ਲਗਾ ਦਿੱਤੇ ਹਨ, ਜਿਸ ਨਾਲ ਉਰਜਾ ਉਤਪਾਦਨ ਵਿੱਚ ਵਾਧਾ ਹੋਇਆ ਹੈ। ਇਸ ਤਰ੍ਹਾਂ ਉਤਪਾਦਨ ਦੀ ਸ਼ਕਤੀ ਨੂੰ ਨਵੇਂ ਸਾਧਨਾਂ ਦੇ ਉਪਯੋਗ ਨਾਲ ਵਧਾਇਆ ਜਾ ਸਕਦਾ ਹੈ ਅਤੇ ਇਸ ਕਿਰਿਆ ਨਾਲ ਪਥਰਾਟ ਬਾਲਣ ਤੇ ਵੱਧ ਰਹੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ਵੱਖਵੱਖ ਨਵੇਂ ਸਾਧਨਾਂ ਦੀ ਉਤਪਾਦਨ ਸ਼ਕਤੀ ਵਿੱਚ ਵਾਧਾ ਕਰਨ ਲਈ ਜ਼ਿਆਦਾ ਊਰਜਾ ਬਚਾਉ ਤਕਨੀਕ ਦਾ ਵਿਕਾਸ ਕੀਤਾ ਜਾ ਰਿਹਾ ਹੈ।
ਪ੍ਰਸ਼ਨ 2.
ਉਦਯੋਗਿਕ ਅਤੇ ਢੋਆ-ਢੁਆਈ ਖੇਤਰ ਵਿਚ ਉਰਜਾ ਸੁਰੱਖਿਅਣ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਸੰਸਾਰ ਦੇ ਵਿਕਾਸ ਲਈ ਉਰਜਾ ਇਕ ਮਹੱਤਵਪੂਰਨ ਸਾਧਨ ਹੈ ਪਰ ਵੱਧਦੀ ਹੋਈ ਜਨਸੰਖਿਆ ਅਤੇ ਉਦਯੋਗੀਕਰਨ ਨੇ ਉਰਜਾ ਸੰਕਟ ਪੈਦਾ ਕਰ ਦਿੱਤਾ ਹੈ। ਉਰਜਾ ਦੇ ਸਾਧਨ ਸੀਮਿਤ ਹਨ ਪਰ ਉਰਜਾ ਦੀ ਮੰਗ ਉਤਪਾਦਨ ਦੀ ਤੁਲਨਾ ਵਿਚ ਕਾਫ਼ੀ ਜ਼ਿਆਦਾ ਹੈ ਜਿਸਦੇ ਕਾਰਨ ਅਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜੀਵਨ ਦੇ ਹਰ ਪਲ ਵਿਚ ਉਰਜਾ ਦੀ ਬੱਚਤ ਕੀਤੀ ਜਾਵੇ। ਅੱਜਕਲ ਦੇ ਸਮੇਂ ਵਿਚ ਉਦਯੋਗ ਅਤੇ ਆਵਾਜਾਈ ਦੇ ਸਾਧਨ ਊਰਜਾ ਦਾ ਸਭ ਤੋਂ ਜ਼ਿਆਦਾ ਉਪਯੋਗ ਕਰ ਰਹੇ ਹਨ। ਇਸ ਲਈ ਇਨ੍ਹਾਂ ਖੇਤਰਾਂ ਵਿੱਚ ਊਰਜਾ ਬਚਾਉ ਬਹੁਤ ਜ਼ਰੂਰੀ ਹੈ।
ਉਦਯੋਗਿਕ ਖੇਤਰ ਵਿੱਚ ਉਰਜਾ ਸੁਰੱਖਿਅਣ (Energy Conservation in Industrial Sector) -ਭਾਰਤ ਵਿੱਚ ਕੇਵਲ ਉਦਯੋਗਾਂ ਦੁਆਰਾ ਹੀ ਕੁੱਲ ਉਰਜਾ ਦਾ 50 ਪ੍ਰਤੀਸ਼ਤ ਉਪਯੋਗ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਉਦਯੋਗ ਵਿਚ ਊਰਜਾ ਸੰਬੰਧੀ ਸਾਵਧਾਨੀਆਂ ਵੱਡੀ ਮਾਤਰਾ ਵਿਚ ਉਰਜਾ ਬਚਾਉਣ ਦੇ ਲਈ ਸਹਾਇਕ ਸਿੱਧ ਹੋ ਸਕਦੀਆਂ ਹਨ। ਉਦਯੋਗਾਂ ਵਿੱਚ ਉਰਜਾ ਹੇਠ ਲਿਖੇ ਤਰੀਕਿਆਂ ਦੁਆਰਾ ਬਚਾਈ ਜਾ ਸਕਦੀ ਹੈ।
- ਉਦਯੋਗਾਂ ਵਿਚ ਘੱਟ ਉਰਜਾ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਉਪਯੋਗ ਅਤੇ ਊਰਜਾ ਕੁਸ਼ਲਤਾ ਦੀ ਕਿਰਿਆ ਨਾਲ ਹੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
- ਭਾਰੀ ਮਸ਼ੀਨਾਂ ਦੀ ਚੰਗੀ ਦੇਖਭਾਲ ਉਰਜਾ ਖਪਤ ਨੂੰ ਘੱਟ ਕਰਨ ਵਿਚ ਸਹਾਈ ਸਿੱਧ ਹੁੰਦੀ ਹੈ।
- ਬਿਜਲੀ ਵਾਲੀ ਮੋਟਰ ਦਾ ਉਦਯੋਗਾਂ ਵਿੱਚ ਬਹੁਤ ਮਹੱਤਵ ਹੈ । ਸੰਸਾਰ ਵਿਚ ਵਰਤੋਂ ਹੋਣ ਵਾਲੀ ਕੁੱਲ ਬਿਜਲੀ ਦੀ 66 ਪ੍ਰਤੀਸ਼ਤ ਖਪਤ ਬਿਜਲੀ ਦੀ ਮੋਟਰ ਦੀ ਕਿਰਿਆ ਪ੍ਰਣਾਲੀ ਵਿੱਚ ਉਪਯੋਗ ਹੁੰਦੀ ਹੈ। ਇਸ ਤਰ੍ਹਾਂ ਬਿਜਲੀ ਦੀ ਮੋਟਰ ਦੀ ਬਣਤਰ ਨੂੰ ਬਦਲ ਕੇ ਊਰਜਾ ਬੱਚਤ ਵਿਚ ਸੁਧਾਰ ਕੀਤਾ ਜਾ ਸਕਦਾ ਹੈ।
- ਕਈਆਂ ਉਦਯੋਗਾਂ ਵਿੱਚ ਊਰਜਾ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਉਨ੍ਹਾਂ ਉਦਯੋਗਾਂ ਵਿੱਚ ਪੁਨਰ ਨਿਰਮਾਣ ਦੁਆਰਾ ਉਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਕੱਚ, ਪਲਾਸਟਿਕ, ਕਾਗਜ਼, ਐਲੂਮੀਨੀਅਮ ਦਾ ਜੇਕਰ ਪੁਨਰ-ਨਿਰਮਾਣ ਕੀਤਾ ਜਾਵੇ ਤਾਂ ਇਸ ਦੇ ਬਣਨ ਨਾਲ ਉਦਯੋਗਾਂ ਵਿੱਚ ਉਰਜਾ ਦੀ ਖਪਤ ਘੱਟ ਕੀਤੀ ਜਾ ਸਕਦੀ ਹੈ।
ਢੋਆ-ਢੁਆਈ ਖੇਤਰ ਵਿੱਚ ਊਰਜਾ ਦਾ ਸੁਰੱਖਿਅਣ (Energy Conservation in Transport Sector)-
ਆਵਾਜਾਈ ਦਾ ਖੇਤਰ ਵੀ ਉਰਜਾ ਨੂੰ ਵੱਡੀ ਮਾਤਰਾ ਵਿੱਚ ਖਪਤ ਕਰਦਾ ਹੈ। ਜ਼ਿਆਦਾਤਰ ਪੈਟਰੋਲ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸਦੇ ਕਾਰਨ ਪੈਟਰੋਲੀਅਮ ਪਦਾਰਥਾਂ ਦੇ ਭੰਡਾਰ ਖ਼ਤਮ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਵੱਧਦੀ ਹੋਈ ਜਨਸੰਖਿਆ ਦੇ ਕਾਰਨ ਮੋਟਰ ਗੱਡੀਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸਦੇ ਫਲਸਰੂਪ ਗੈਸੋਲੀਨ ਅਤੇ ਡੀਜ਼ਲ ਦੀ ਮੰਗ ਵੱਧਦੀ ਜਾ ਰਹੀ ਹੈ। ਇਸ ਲਈ ਆਵਾਜਾਈ ਖੇਤਰ ਵਿੱਚ ਊਰਜਾ ਬਚਾਅ ਬਹੁਤ ਜ਼ਰੂਰੀ ਹੈ, ਇਸ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ
- ਵਾਹਨਾਂ ਵਿੱਚ ਉਰਜਾ ਦੀ ਕੁਸ਼ਲ ਵਰਤੋਂ, ਬਲਣ ਸ਼ਕਤੀ ਅਤੇ ਡਿਜ਼ਾਇਨ ਵਿਚ ਸੁਧਾਰ ਕਰਕੇ ਊਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
- ਕੁਦਰਤੀ ਗੈਸ ਅਤੇ ਬੈਟਰੀ ਨਾਲ ਚੱਲਣ ਵਾਲੇ ਇੰਜਣਾਂ ਦਾ ਨਿਰਮਾਣ ਕਰਕੇ ਉਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ।
- ਹਾਈਡੋਜਨ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਦਾ ਢੰਗ ਲੱਭਣਾ ਚਾਹੀਦਾ ਹੈ।
- ਮੀਥਾਨੋਲ ਅਤੇ ਈਥਾਨੋਲ ਵੀ ਗੈਸੋਲੀਨ ਦੇ ਬਹੁਤ ਵਧੀਆ ਵਿਕਲਪ ਹਨ ਇਨ੍ਹਾਂ ਨੂੰ ਬਾਈਓਗੈਸ ਦੇ ਸਾਧਨਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
- ਉਰਜਾ ਦਾ ਬਚਾਅ ਵਿਅਕਤੀਗਤ ਤੌਰ ‘ਤੇ ਵੀ ਕੀਤਾ ਜਾ ਸਕਦਾ ਹੈ। ਥੋੜ੍ਹੀ ਦੂਰੀ ਤਕ ਪੈਦਲ ਜਾਂ ਫਿਰ ਸਾਈਕਲ ਤੇ ਜਾਇਆ ਜਾ ਸਕਦਾ ਹੈ।
ਇਕੋ ਜਗਾ ਤੇ ਜਾਣ ਵਾਸਤੇ ਇਕ ਹੀ ਵਾਹਨ ਦਾ ਉਪਯੋਗ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਦਯੋਗਾਂ ਵਿੱਚ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਸਮਝਦਾਰੀ ਨਾਲ ਕੀਤੀ ਊਰਜਾ ਦੀ ਖਪਤ ਹੀ ਊਰਜਾ ਬਚਾਉਣ ਵਿਚ ਮਦਦ ਕਰਦੀ ਹੈ।
ਪ੍ਰਸ਼ਨ 3.
ਈਂਧਣ ਸੈੱਲ (Fuel Cell) ਦੀ ਰਚਨਾ ਤੇ ਕਾਰਜ ਵਿਧੀ ਦੀ ਵਿਆਖਿਆ ਕਰੋ।
ਉੱਤਰ-
ਈਂਧਨ ਸੈੱਲ ਦੀ ਰਚਨਾ (Structure a Fuel Cell)-ਈਂਧਨ ਸੈੱਲ ਇਕ ਤਰ੍ਹਾਂ ਦੀ ਬਿੱਜਲ ਰਸਾਇਣਿਕ Electro-chemical ਯੰਤਰ ਹੈ, ਜਿਸ ਵਿੱਚ ਦੋ ਇਲੈਕਟ੍ਰੋਡਜ਼ (Electrodes) ਹੁੰਦੇ ਹਨ, ਜਿਹੜੇ ਬਿਜਲ-ਉਪਘਟਨ-ਸ਼ੀਲ ਪਦਾਰਥਾਂ Electrolyte ਦੁਆਰਾ ਕਾਰਜ ਕਰਦੇ ਹਨ । ਵੱਖ-ਵੱਖ ਤਾਪਮਾਨਾਂ ਤੇ ਕੰਮ-ਕਾਜ ਕਰਨ ਵਾਲੇ ਈਂਧਨ ਸੈੱਲਾਂ ਦਾ ਵਿਕਾਸ ਕੀਤਾ ਗਿਆ ਹੈ ।
ਇਹ ਸੈਂਲ ਇਕ ਬੈਟਰੀ ਦੀ ਤਰ੍ਹਾਂ ਤਾਂ ਕੰਮ ਕਰਦੇ ਹੀ ਹਨ, ਪਰ ਇਨ੍ਹਾਂ ਅੰਦਰ ਬਿਜਲੀ ਨੂੰ ਸਟੋਰ ਨਹੀਂ ਕੀਤਾ ਜਾਂਦਾ । ਐਨੋਡ (Anode) ਤੇ ਹਾਈਡ੍ਰੋਜਨ ਨੂੰ ਇਕ ਈਂਧਨ ਵਜੋਂ ਵਰਤਿਆ ਜਾਂਦਾ ਹੈ । ਜਦਕਿ ਕੈਥੋਡ ਨੂੰ ਆਕਸੀਜਨ ਸਪਲਾਈ ਕੀਤੀ ਜਾਂਦੀ ਹੈ । ਈਂਧਨ ਸੈੱਲ ਵਿੱਚ ਇਨ੍ਹਾਂ ਦੋਵਾਂ ਗੈਸਾਂ ਦੀ ਆਪਸੀ ਪ੍ਰਤਿ ਕਿਰਿਆਵਾਂ ਹੋਣ ਦੇ ਫਲਸਰੂਪ ਪਾਣੀ ਅਤੇ ਬਿਜਲੀ ਉਤਪੰਨ ਹੁੰਦੇ ਹਨ ।
ਈਂਧਨ ਸੈਲਾਂ ਦੇ ਕਾਰਜ (Function of Fuel Cells)-
- ਵਾਹਨਾਂ ਅੰਦਰ ਵਰਤੇ ਜਾਂਦੇ ਅੰਦਰੂਨੀ ਦਹਿਨ ਇੰਜਣਾਂ (Internal Combustion engines) ਦੀ ਥਾਂ ਇਹਨਾਂ ਸੈੱਲਾਂ ਨੂੰ ਵਰਤਿਆਂ ਜਾ ਸਕਦਾ ਹੈ ।
- ਵਪਾਰਕ ਭਵਨਾਂ ਆਦਿ ਨੂੰ ਇਨ੍ਹਾਂ ਸੈੱਲਾਂ ਰਾਹੀਂ ਬਿਜਲੀ ਉਪਲੱਬਧ ਕਰਵਾਈ ਜਾ ਸਕਦੀ ਹੈ । ਹੋਟਲਾਂ, ਹਵਾਈ ਅੱਡਿਆਂ ਅਤੇ ਦੂਰ-ਦੂਰਾਡੇ ਖੇਤਰਾਂ ਵਿਚਲੇ ਫੌਜੀ ਸਥਾਨਾਂ ਨੂੰ ਵੀ ਇਹਨਾਂ ਸੈਲਾਂ ਦੁਆਰਾ ਰੋਸ਼ਨ ਕੀਤਾ ਜਾ ਸਕਦਾ ਹੈ ।
- ਸੈੱਲਾਂ ਦੀ ਵਰਤੋਂ ਨਾਲ ਪ੍ਰਦੂਸ਼ਣ ਸਮੱਸਿਆਵਾਂ ਪੈਦਾ ਨਹੀਂ ਹੁੰਦੀਆਂ ।
- ਜ਼ਰੂਰਤਾਂ ਦੇ ਅਨੁਸਾਰ ਇਨ੍ਹਾਂ ਸੈੱਲਾਂ ਨੂੰ ਵੱਖ-ਵੱਖ ਆਕਾਰ ਪ੍ਰਦਾਨ ਕੀਤੇ ਜਾ ਸਕਦੇ ਹਨ ।
ਪ੍ਰਸ਼ਨ 4.
ਭਵਿੱਖ ਦੇ ਊਰਜਾ ਸ੍ਰੋਤ ਵਜੋਂ ਅਲਕੋਹਲ ਦੇ ਉਤਪਾਦਨ ਅਤੇ ਲਾਭਾਂ ਬਾਰੇ ਲਿਖੋ।
ਉੱਤਰ-
ਊਰਜਾ ਦੇ ਮਿਲਣ ਵਾਲੇ ਸਾਧਨਾਂ ਦੀ ਸੀਮਿਤ ਮਾਤਰਾ ਨੂੰ ਦੇਖਦਿਆਂ ਹੋਇਆਂ ਭਵਿੱਖ ਵਿਚ ਵਿਕਲਪਿਤ ਉਰਜਾ ਸਾਧਨਾਂ ਦਾ ਹੋਣਾ ਜ਼ਰੂਰੀ ਹੈ। ਇਸ ਲਈ ਸੰਸਾਰ ਭਰ ਵਿੱਚ ਨਵੀਆਂ ਖੋਜਾਂ ਹੋ ਰਹੀਆਂ ਹਨ। ਇਕ ਇਸ ਤਰ੍ਹਾਂ ਦੀ ਤਕਨੀਕ ਦੀ ਜ਼ਰੂਰਤ ਹੈ ਜਿਹੜੀ ਹਰ ਜਗਾ ਆਸਾਨੀ ਨਾਲ ਅਤੇ ਸਸਤੀ ਮਿਲ ਸਕੇ। ਭਵਿੱਖ ਵਿਚ ਵਰਤੀ ਜਾਣ ਵਾਲੀ ਊਰਜਾ ਦੇ ਤਾਂ ਦੀਆਂ ਖੋਜਾਂ ਹੋ ਰਹੀਆਂ ਹਨ, ਇਨ੍ਹਾਂ ਵਿੱਚ ਸਭ ਤੋਂ ਮਸ਼ਹੂਰ ਅਲਕੋਹਲ ਹੈ। ਈਥਾਨੋਲ ਅਤੇ ਮੀਥਾਨੋਲ ਦੋ ਪ੍ਰਮੁੱਖ ਪ੍ਰਕਾਰ ਦੇ ਅਲਕੋਹਲ ਹਨ ਜਿਹੜੇ ਸ੍ਵ ਬਾਲਣ ਦੇ ਰੂਪ ਵਿੱਚ ਪੈਟਰੋਲ ਨਾਲ ਮਿਲਾ ਕੇ ਵਰਤੇ ਜਾਂਦੇ ਹਨ । ਇਹ ਊਰਜਾ ਦਾ ਨਵਾਂ ਸਾਧਨ ਹੈ ।
ਅਲਕੋਹਲ ਦਾ ਉਤਪਾਦਨ (Production of Alochol) -ਵ ਅਲਕੋਹਲ ਨੂੰ ਕਣਕ ਅਲਕੋਹਲ ਵੀ ਕਹਿੰਦੇ ਹਨ । ਇਸ ਨੂੰ ਖੰਡ ਦੇ ਵੱਖ-ਵੱਖ ਸ੍ਰੋਤਾਂ, ਜਿਵੇਂ ਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਦੀਆਂ ਫ਼ਸਲਾਂ ਦੇ ਖਮੀਰੀਕਰਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਖਮੀਰੀਕਰਨ ਦੀ ਤਕਨੀਕ ਨੂੰ ਚੀਨੀ ਅਤੇ ਸਟਾਰਚ ਤੋਂ ਈਥਾਨੋਲ ਅਤੇ ਕਾਰਬਨ ਡਾਈਆਕਸਾਈਡ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਸੈਕਰੋਮਾਈਸਿਸ ਸੈਰੀਵਸਿਸ ਅਤੇ ਸੈਕਰੋਮਾਈਸਿਸ ਕਾਰਲ ਬੈਨਜੈਨਮਿਸ ਖਮੀਰ ਦਾ ਉਪਯੋਗ ਕੀਤਾ ਜਾਂਦਾ ਹੈ ।
ਇਸ ਨੂੰ ਲੱਕੜੀ ਅਲਕੋਹਲ ਵੀ ਕਿਹਾ ਜਾਂਦਾ ਹੈ। ਅਲਕੋਹਲ ਹਲਕੇ ਅਤੇ ਭਾਰੀ ਵਾਹਨਾਂ ਵਿਚ ਪੈਟਰੋਲ ਦੇ ਬਦਲਦੇ ਰੂਪ ਵਿਚ ਵਰਤਿਆ ਜਾਂਦਾ ਹੈ । ਸ਼ੁੱਧ ਈਥਾਨੋਲ ਅਤੇ ਮੀਥਾਨੋਲ ਨੂੰ ਤੇਲ ਦੇ ਰੂਪ ਵਿੱਚ ਵਰਤੋਂ ਕਰਨ ਲਈ ਇੰਜਣਾਂ ਵਿਚ ਸੰਸ਼ੋਧਣ ਕਰਨਾ ਜ਼ਰੂਰੀ ਹੈ । ਸਹੀ ਤਰੀਕੇ ਨਾਲ ਬਣਾਏ ਗਏ ਇੰਜਣਾਂ ਵਿਚ ਮੀਥਾਨੋਲ ਅਤੇ ਈਥਾਨੋਲ ਨੂੰ ਗੈਸੋਲੀਨ ਦੀ ਜਗਾ ਤੇ ਵਰਤਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਗੈਸੋਲੀਨ ਵਿਚ 10 ਤੋਂ 23 ਪ੍ਰਤੀਸ਼ਤ ਈਥਾਨੋਲ ਨੂੰ ਮਿਲਾ ਕੇ ਗੈਸੋਹੋਲ ਬਣਾਇਆ ਜਾਂਦਾ ਹੈ । ਜਿਸ ਦਾ ਉਪਯੋਗ ਅੱਜ-ਕਲ੍ਹ ਦੇ ਵਾਹਨ ਇੰਜਣਾਂ ਨੂੰ ਬਿਨਾਂ ਫੇਰ ਬਦਲ ਦੇ ਚਲਾਇਆ ਜਾ ਸਕਦਾ ਹੈ । ਇਸੇ ਤਰ੍ਹਾਂ ਡੀਜ਼ਲ ਵਿੱਚ 15 ਤੋਂ 20 ਪ੍ਰਤੀਸ਼ਤ ਮੀਥਾਨੋਲ ਮਿਲਾ ਕੇ ਡਾਈਸੋਲ ਬਣਾਇਆ ਜਾਂਦਾ ਹੈ ਜੋ ਕਿ ਡੀਜ਼ਲ ਦੇ ਸਥਾਨ ਤੇ ਵਰਤਿਆ ਜਾ ਸਕਦਾ ਹੈ ।
ਅਲਕੋਹਲ ਦੇ ਲਾਭ (Uses of Alcohol)-ਅਲਕੋਹਲ ਦੇ ਊਰਜਾ ਦੇ ਰੂਪ ਵਿੱਚ ਵਰਤੇ ਜਾਣ ਦੇ ਹੇਠ ਲਿਖੇ ਲਾਭ ਹਨ –
- ਇਹ ਇਕ ਨਵਿਆਉਣਯੋਗ ਊਰਜਾ ਸ੍ਰੋਤ ਹੈ । ਜਿਹੜੀਆਂ ਚੀਜ਼ਾਂ ਤੋਂ ਇਹ ਪੈਦਾ ਹੁੰਦੀ ਹੈ ਉਹ ਵਾਰ-ਵਾਰ ਪੈਦਾ ਕੀਤੀਆਂ ਜਾ ਸਕਦੀਆਂ ਹਨ ।
- ਇਹ ਊਰਜਾ ਦਾ ਇਕ ਸਸਤਾ ਸਾਧਨ ਹੈ ।
- ਅਲਕੋਹਲ ਇਕ ਸਾਫ਼ ਬਾਲਣ ਹੈ ਕਿਉਂਕਿ ਇਸ ਦੇ ਬਲਣ ਨਾਲ ਹਵਾ ਦੁਸ਼ਿਤ ਨਹੀਂ ਹੁੰਦੀ ।
ਅੱਜ-ਕਲ੍ਹ ਅਲਕੋਹਲ ਨੂੰ ਊਰਜਾ ਦੇ ਸਾਧਨ ਵਜੋਂ ਨਹੀਂ ਵਰਤਿਆ ਜਾ ਸਕਦਾ ਪਰੰਤੂ ਆਉਣ ਵਾਲੇ ਸਮੇਂ ਵਿਚ ਇਸ ਨੂੰ ਇਕ ਵਾਹਨ ਤੇਲ ਦੇ ਰੂਪ ਵਿਚ ਵਰਤਿਆ ਜਾਣ ਲੱਗ ਪਵੇਗਾ । ਵਿਗਿਆਨਿਕ ਇਸ ਲਈ ਨਵੀਂ ਤਕਨੀਕ ਵਾਲੇ ਇੰਜਣ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।