Punjab State Board PSEB 11th Class Environmental Education Book Solutions Chapter 11 ਊਰਜਾ ਦੀ ਖ਼ਪਤ Textbook Exercise Questions and Answers.
PSEB Solutions for Class 11 Environmental Education Chapter 11 ਊਰਜਾ ਦੀ ਖ਼ਪਤ
Environmental Education Guide for Class 11 PSEB ਊਰਜਾ ਦੀ ਖ਼ਪਤ Textbook Questions and Answers
(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਊਰਜਾ (Energy) ਕੀ ਹੈ ?
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਉਰਜਾ ਕਹਿੰਦੇ ਹਨ।
ਪ੍ਰਸ਼ਨ 2.
ਆਦਿ-ਮਾਨਵ (Early man) ਦੀਆਂ ਗਤੀਵਿਧੀਆਂ ਕੀ ਸਨ ?
ਉੱਤਰ-
ਭੋਜਨ ਨੂੰ ਇਕੱਠਾ ਕਰਨਾ, ਜੰਗਲੀ ਪਸ਼ੂਆਂ ਦਾ ਸ਼ਿਕਾਰ ਕਰਨਾ ਅਤੇ ਉਹਨਾਂ ਦਾ ਪਿੱਛਾ ਕਰਨਾ ਆਦਿ-ਮਾਨਵ ਦੀਆਂ ਗਤੀਵਿਧੀਆਂ ਸਨ ।
ਪ੍ਰਸ਼ਨ 3.
ਊਰਜਾ ਦਾ ਮੁੱਢਲਾ (Primary) ਸੋਤ ਕਿਹੜਾ ਹੈ ?
ਉੱਤਰ-
ਹਰੇ ਪੌਦਿਆਂ ਦੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਹੀ ਉਰਜਾ ਦਾ ਮੁੱਢਲਾ ਸੋਤ ਹੈ ।
ਪ੍ਰਸ਼ਨ 4.
ਆਦਿ ਮਾਨਵ ਨੇ ਲੱਕੜੀ ਨੂੰ ਊਰਜਾ ਦੇ ਸੂਤ ਵੱਜੋਂ ਕਦੋਂ ਵਰਤਣਾ ਸ਼ੁਰੂ ਕੀਤਾ ?
ਉੱਤਰ-
ਅੱਗ ਦੀ ਖੋਜ ਦੇ ਨਾਲ-ਨਾਲ ਆਦਿ-ਮਾਨਵ ਨੇ ਬਾਲਣ ਦੇ ਰੂਪ ਵਿਚ ਲੱਕੜੀ ਦੀ ਵਰਤੋਂ ਸ਼ੁਰੂ ਕੀਤੀ ।
ਪ੍ਰਸ਼ਨ 5.
ਪੇਂਡੂ/ਗ੍ਰਾਮੀਣ ਭਾਰਤ ਵਿੱਚ ਊਰਜਾ ਦੇ ਦੋ ਸ੍ਰੋਤਾਂ ਦੇ ਨਾਮ ਦੱਸੋ।
ਉੱਤਰ-
ਲੱਕੜੀਆਂ ਅਤੇ ਪਸ਼ੂਆਂ ਦੇ ਗੋਹੇ ਦੀਆਂ ਬਣੀਆਂ ਪਾਥੀਆਂ/ਉੱਪਲੇ ਪਿੰਡਾਂ ਵਿਚ ਉਰਜਾ ਦੇ ਮਹੱਤਵਪੂਰਨ ਸਾਧਨ ਹਨ।
ਪ੍ਰਸ਼ਨ 6.
ਕੁਦਰਤ ਵਿੱਚ ਪਥਰਾਟ ਬਾਲਣ (Fossil fuels) ਕਿਵੇਂ ਬਣੇ ?
ਉੱਤਰ-
ਪਥਰਾਟ ਬਾਲਣ ਲੱਖਾਂ ਸਾਲ ਪਹਿਲਾਂ ਧਰਤੀ ਹੇਠਾਂ ਦੱਬੀ ਬਨਸਪਤੀ ਅਤੇ ਸਮੁੰਦਰੀ ਜੀਵਾਂ ਦੇ ਅਵਸ਼ੇਸ਼ਾਂ ਦਾ ਸੂਖਮ ਜੀਵਾਂ ਦੁਆਰਾ ਅਪਘਟਨ ਕਰਨ ਨਾਲ ਬਣੇ।
ਪ੍ਰਸ਼ਨ 7.
ਊਰਜਾ ਦੇ ਦੋ ਗੈਰ-ਰਵਾਇਤੀ (Non-convential) ਸ੍ਰੋਤ ਦੱਸੋ।
ਉੱਤਰ-
ਹਵਾ ਅਤੇ ਭੂਮੀ ਦੀ ਤਾਪ ਉਰਜਾ ਦੇ ਅਪਰੰਪਾਗਤ ਸਾਧਨ ਹਨ ।
ਪ੍ਰਸ਼ਨ 8.
ਵੱਖ-ਵੱਖ ਖੇਤਰਾਂ ਲਈ ਊਰਜਾ ਦਾ ਮੁੱਖ ਸ੍ਰੋਤ ਕੀ ਹੈ ?
ਉੱਤਰ-
ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਅਤੇ ਲੱਕੜੀ ਊਰਜਾ ਦਾ ਮੁੱਖ ਸਾਧਨ ਹਨ।
ਪ੍ਰਸ਼ਨ 9.
ਬਾਲਣਯੋਗ ਲੱਕੜੀ ਦੀ ਕਮੀ ਲਈ ਕਿਹੜਾ ਕਾਰਕ ਜ਼ਿੰਮੇਵਾਰ ਹੈ ? ‘
ਉੱਤਰ-
ਸ਼ਹਿਰੀਕਰਨ, ਘਰੇਲੁ ਗਤੀ-ਵਿਧੀਆਂ, ਉਦਯੋਗੀਕਰਨ, ਕੱਚੇ ਕੋਲੇ ਦੀ ਪੈਦਾਵਾਰ ਆਦਿ ਬਾਲਣ ਲੱਕੜੀ ਦੀ ਕਮੀ ਲਈ ਜ਼ਿੰਮੇਵਾਰ ਹਨ।
(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ 1.
ਆਦਿ-ਮਾਨਵ ਊਰਜਾ ਕਿਸ ਤਰ੍ਹਾਂ ਪ੍ਰਾਪਤ ਕਰਦਾ ਸੀ ?
ਉੱਤਰ-
ਆਦਿ-ਮਾਨਵ ਦਾ ਮੁੱਖ ਕੰਮ ਭੋਜਨ ਇਕੱਠਾ ਕਰਨਾ ਅਤੇ ਸ਼ਿਕਾਰ ਕਰਨਾ ਸੀ। ਉਹਨਾਂ ਤੋਂ ਪ੍ਰਾਪਤ ਉਰਜਾ ਨੂੰ ਹੀ ਉਹ ਆਪਣੇ ਜ਼ਰੂਰੀ ਕੰਮਾਂ ਦੀ ਪੂਰਤੀ ਉਰਜਾ ਦੇ ਰੂਪ ਵਿਚ ਪ੍ਰਯੋਗ ਕਰਦਾ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਆਦਿ-ਮਾਨਵ ਭੋਜਨ ਤੋਂ ਹੀ ਊਰਜਾ ਪ੍ਰਾਪਤ ਕਰਦਾ ਸੀ।
ਪ੍ਰਸ਼ਨ 2.
ਪਹੀਏ ਦੀ ਖੋਜ ਨੇ ਆਦਮੀ ਦੀ ਕਾਰਜ ਸਮਰੱਥਾ ਵਿੱਚ ਵਾਧਾ ਕਿਵੇਂ ਕੀਤਾ ?
ਉੱਤਰ-
ਪਹੀਏ ਦੀ ਕਾਢ ਨਾਲ ਮਨੁੱਖ ਨੂੰ ਖੇਤੀਬਾੜੀ ਕੰਮ ਕਰਨ, ਭਾਰ ਢੋਣ ਵਿਚ ਬਹੁਤ ਆਸਾਨੀ ਹੋ ਗਈ ਇਸ ਨਾਲ ਬੈਲ ਗੱਡੀ ਦਾ ਵਿਕਾਸ ਹੋਇਆ ਸੀ। ਜਿਸ ਨਾਲ ਸਮਾਨ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਤਕ ਲਿਜਾਣਾ ਸੌਖਾ ਹੋ ਗਿਆ, ਇਸ ਦੇ ਨਾਲ ਹੀ ਇਹ ਆਵਾਜਾਈ ਦੇ ਸਾਧਨਾਂ ਦੇ ਰੂਪ ਵਿਚ ਉਪਯੋਗ ਕੀਤਾ ਜਾਣ ਲੱਗਾ।
ਪ੍ਰਸ਼ਨ 3.
ਨਵਿਆਉਣਯੋਗ (Renewable) ਊਰਜਾ ਸ੍ਰੋਤਾਂ ਦੀ ਵਰਤੋਂ ਉੱਪਰ ਵਧੇਰੇ ਜ਼ੋਰ ਕਿਉਂ ਦਿੱਤਾ ਜਾ ਰਿਹਾ ਹੈ ?
ਉੱਤਰ-
ਨਵਿਆਉਣਯੋਗ ਊਰਜਾ ਸੋਤ ਉਪਯੋਗ ਕਰਨ ਨਾਲ ਖ਼ਤਮ ਨਹੀਂ ਹੁੰਦੇ। ਇਹਨਾਂ ਸਾਧਨਾਂ ਨੂੰ ਦੁਬਾਰਾ ਬਣਾ ਕੇ ਉਪਯੋਗ ਕੀਤਾ ਜਾ ਸਕਦਾ ਹੈ ਪਰੰਤੂ ਕੋਲਾ ਅਤੇ ਪੈਟਰੋਲ ਵਰਗੇ ਨਾ-ਨਵਿਆਉਣਯੋਗ ਊਰਜਾ ਸ੍ਰੋਤ ਜੇ ਇਕ ਵਾਰ ਖ਼ਤਮ ਹੋ ਗਏ ਤਾਂ ਇਹਨਾਂ ਨੂੰ ਬਣਨ ਦੇ ਲਈ ਲੱਖਾਂ ਸਾਲ ਲੱਗ ਜਾਣਗੇ ਜਿਸ ਨਾਲ ਉਰਜਾ ਸੰਕਟ ਪੈਦਾ ਹੋ ਜਾਵੇਗਾ। ਇਸ ਲਈ ਅਜਿਹੇ ਸਾਧਨਾਂ ਜਾਂ ਸੋਤਾਂ ਦੀ ਵਰਤੋਂ ਉੱਪਰ ਵਧੇਰੇ ਜ਼ੋਰ ਲਗਾਉਣਾ ਚਾਹੀਦਾ ਹੈ ਜਿਹੜੇ ਸਾਧਨ ਖ਼ਤਮ ਨਾ ਹੋ ਸਕਣ ਜਿਵੇਂ- ਹਵਾ ਊਰਜਾ, ਪਾਣੀ ਉਰਜਾ ਅਤੇ ਭੂਮੀਗਤ ਤਾਪ ਉਰਜਾ ਆਦਿ।
ਪ੍ਰਸ਼ਨ 4.
ਦੇ ਬਦਲਵੇਂ (Alternative) ਬਾਲਣਾਂ ਦੇ ਨਾਮ ਦੱਸੋ ।
ਉੱਤਰ-
ਮੀਥਾਨੋਲ ਅਤੇ ਈਥਾਨੋਲ ਬਦਲਵੇਂ ਬਾਲਣ ਹਨ ।
ਪ੍ਰਸ਼ਨ 5.
ਵਿਕਸਿਤ ਦੇਸ਼ਾਂ (Development Countries) ਵਿਚ ਊਰਜਾ ਦੀ ਖ਼ਪਤ ਜ਼ਿਆਦਾ ਕਿਉਂ ਹੈ ?
ਉੱਤਰ-
ਵਿਕਸਿਤ ਦੇਸ਼ਾਂ ਵਿਚ ਉਦਯੋਗਿਕ ਕ੍ਰਾਂਤੀ ਆਪਣੀ ਚਰਮ ਸੀਮਾ ਤੇ ਹੈ ਜਿਹਨਾਂ ਵਿਚ ਰੋਜ਼ ਨਵੇਂ ਪ੍ਰਯੋਗ ਅਤੇ ਨਵੀਆਂ ਚੀਜ਼ਾਂ ਦਾ ਉਤਪਾਦਨ ਕਰਨ ਦੀ ਲਗਨ ਨਾਲ ਉਰਜਾ । ਦੇ ਸਾਧਨਾਂ ਨੂੰ ਅਧਿਕ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਆਪਣੀ ਜੀਵਨ ਸ਼ੈਲੀ ਦੇ ਹਿਸਾਬ ਨਾਲ ਕਰਦਾ ਹੈ ।
ਪ੍ਰਸ਼ਨ 6.
ਊਰਜਾ ਦੇ ਸੂਤ ਵੱਜੋਂ ਪਥਰਾਟ ਬਾਲਣਾਂ (Fossil Fuels) ਦੀਆਂ ਦੋ ਕਮੀਆਂ ਦੱਸੋ।
ਉੱਤਰ-
ਊਰਜਾ ਦੇ ਸੋਤਾਂ ਦੇ ਰੂਪ ਵਿਚ ਪਥਰਾਟ ਬਾਲਣ ਦੀਆਂ ਦੋ ਕਮੀਆਂ ਹੇਠ ਲਿਖੀਆਂ ਹਨ –
- ਇਹ ਨਾ-ਨਵਿਆਉਣਯੋਗ ਸਾਧਨ ਹੈ ।
- ਕੁਦਰਤ ਵਿਚ ਇਹਨਾਂ ਦਾ ਸੀਮਤ ਭੰਡਾਰ ਹੈ ।
(ੲ) ਛੋਟੇ ਪੁੱਤਰਾਂ ਵਾਲੇ ਪ੍ਰਸ਼ਨ (Type II)
ਪ੍ਰਸ਼ਨ 1.
ਪਥਰਾਟ ਬਾਲਣਾਂ (Fossil Fuels) ਦੀ ਖ਼ਪਤ ਉੱਪਰ ਸੰਖੇਪ ਨੋਟ ਲਿਖੋ ।
ਉੱਤਰ-
ਪਥਰਾਟ ਬਾਲਣ (Fossil Fuels) ਬਨਸਪਤੀ ਅਤੇ ਸਮੁੰਦਰੀ ਜੀਵਾਂ ਦੇ ਅਵਸ਼ੇਸ਼ਾਂ ਤੋਂ ਸੂਖਮ ਜੀਵਾਂ ਦੁਆਰਾ ਸੜਨ ਤੇ ਲੱਖਾਂ ਸਾਲ ਬਾਅਦ ਬਣਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਵਿਚ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ। ਇਹ ਊਰਜਾ ਦਾ ਸਭ ਤੋਂ ਵੱਡਾ ਸਾਧਨ ਹੈ ਜਿਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਊਰਜਾ ਸੰਕਟ ਪੈਦਾ ਹੋਣ ਦਾ ਖ਼ਤਰਾ ਹੈ। ਇਹ ਖ਼ਤਮ ਹੋਣ ਯੋਗ ਹਨ ਅਤੇ ਕੁਦਰਤ ਵਿਚ ਇਸ ਦੇ ਸੀਮਤ ਭੰਡਾਰ ਹਨ। ਇਸ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਸ ਨੂੰ ਬਨਾਉਣ ਲਈ ਲੱਖਾਂ ਸਾਲ ਲੱਗਦੇ ਹਨ। ਇਸ ਲਈ ਇਸ ਨੂੰ ਵਰਤਣ ਦੀ ਥਾਂ ਸਾਨੂੰ ਹੋਰ ਬਾਲਣਾਂ ਦਾ ਉਪਯੋਗ ਕਰਨਾ ਚਾਹੀਦਾ ਹੈ।
ਪ੍ਰਸ਼ਨ 2.
ਆਧੁਨਿਕ ਸਮਾਜ ਦੀਆਂ ਊਰਜਾ ਖ਼ਪਤ ਕਰਨ ਵਾਲੀਆਂ ਕਿਹੜੀਆਂ ਵੱਖ-ਵੱਖ ਗਤੀਵਿਧੀਆਂ ਹਨ ?
ਉੱਤਰ-
ਆਧੁਨਿਕ ਸਮਾਜ ਵਿਗਿਆਨ ਅਤੇ ਤਕਨੀਕੀ ਪ੍ਰਤੀ ਵਾਲਾ ਸਮਾਜ ਹੈ। ਇਸ ਵਿਚ ਉਰਜਾ ਉਪਯੋਗ ਦੀਆਂ ਵੱਖ-ਵੱਖ ਗਤੀਵਿਧੀਆਂ ਹਨ , ਜਿਵੇਂ –
- ਜਨਸੰਖਿਆ ਵਿਚ ਵਾਧਾ (Increase in Population)ਵਧਦੀ ਹੋਈ ਜਨਸੰਖਿਆ ਦੀਆਂ ਆਧੁਨਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਊਰਜਾ ਦਾ ਵੱਧ ਉਪਯੋਗ ਹੁੰਦਾ ਹੈ।
- ਉਦਯੋਗਿਕ ਖੇਤਰ ਵਿਚ ਗਤੀਵਿਧੀਆਂ (Activities in Industrial Sector)- ਉਦਯੋਗਿਕ ਖੇਤਰ ਵਿਚ ਯੰਤਰਾਂ ਅਤੇ ਮਸ਼ੀਨਾਂ ਨੂੰ ਚਲਾਉਣ ਲਈ, ਕੋਲੇ, ਲੱਕੜੀ ਅਤੇ ਦੂਸਰੇ ਬਾਲਣ (ਤੇਲਾਂ) ਦੀ ਲੋੜ ਹੁੰਦੀ ਹੈ ਜਿਸ ਦੇ ਬਿਨਾਂ ਉਦਯੋਗਾਂ ਦੀ ਉੱਨਤੀ ਅਸੰਭਵ ਹੈ। ਇਸ ਲਈ ਉਦਯੋਗਿਕ ਵਿਕਾਸ ਵੀ ਊਰਜਾ ਦੀ ਵਰਤੋਂ ਕਰਨ ਵਿਚ ਸ਼ਾਮਿਲ ਹੈ।
- ਖੇਤੀ ਅਤੇ ਆਵਾਜਾਈ ਸਾਧਨ (Means of Agriculture and Transportation)- ਊਰਜਾ ਦਾ ਇਕ ਵੱਡਾ ਹਿੱਸਾ ਮੋਟਰ ਗੱਡੀਆਂ ਨੂੰ ਚਲਾਉਣ ਅਤੇ ਖੇਤੀ-ਬਾੜੀ ਦੇ ਕੰਮਾਂ ਵਿਚ ਵਰਤਿਆ ਜਾਂਦਾ ਹੈ।
- ਘਰੇਲੂ ਕੰਮਾਂ ਨੂੰ ਕਰਨ ਲਈ (For Domestic Activities)-ਉਰਜਾ ਦਾ ਇਕ ਹਿੱਸਾ ਘਰੇਲੂ ਕੰਮਾਂ ਨੂੰ ਕਰਨ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ- ਭੋਜਨ ਬਨਾਉਣਾ, ਬਿਜਲੀ ਜਗਾਉਣਾ ਅਤੇ ਬਿਜਲੀ ਦੇ ਯੰਤਰਾਂ ਦੀ ਵਰਤੋਂ ਕਰਨਾ ਵੀ ਊਰਜਾ ਦਾ ਉਪਯੋਗ ਹੈ।
ਪ੍ਰਸ਼ਨ 3.
ਕਿਸੇ ਦੇਸ਼ ਦੀ ਉਰਜਾ ਖ਼ਪਤ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਕਿਸੇ ਵੀ ਦੇਸ਼ ਦੀ ਊਰਜਾ ਖ਼ਪਤ ਨੂੰ ਨਿਰਧਾਰਿਤ ਕਰਨ ਵਾਲੇ ਕਾਰਕ ਹੇਠ ਲਿਖੇ ਹਨ –
- ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਆਰਥਿਕ ਵਿਕਾਸ।
- ਪਤੀ ਵਿਅਕਤੀ ਆਮਦਨ ਅਤੇ ਰਹਿਣ-ਸਹਿਣ ਦਾ ਤਰੀਕਾ।
- ਉਦਯੋਗਿਕ ਖੇਤਰ ਵਿਚ ਤਰੱਕੀ।
ਪ੍ਰਸ਼ਨ 4.
ਭਾਰਤ ਵਿਚ ਪੇਂਡੂ ਲੋਕਾਂ ਦੁਆਰਾ ਊਰਜਾ ਦੀ ਖ਼ਪਤ ਬਾਰੇ ਲਿਖੋ।
ਉੱਤਰ-
ਭਾਰਤ ਦੇ ਪੇਂਡੂ ਇਲਾਕਿਆਂ ਵਿਚ ਅੱਗ ਨੂੰ ਬਾਲਣ ਲਈ ਲੱਕੜੀਆਂ ਦਾ ਅਤੇ ਪਸ਼ੂਆਂ ਦੇ ਗੋਹੇ ਤੋਂ ਬਣੇ ਉਪਲਿਆਂ ਪਾਥੀਆਂ) ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਮੇਂ ਦੇ ਨਾਲਨਾਲ ਪੇਂਡੂ ਖੇਤਰਾਂ ਵਿਚ ਬਾਇਓਗੈਸ ਦਾ ਵੀ ਰਿਵਾਜ ਚਲ ਪਿਆ ਹੈ।
ਪ੍ਰਸ਼ਨ 5.
ਭਾਰਤ ਵਿਚ ਪੈਟਰੋਲੀਅਮ ਉਤਪਾਦਾਂ (Petroleum Products) ਦੀ ਮੰਗ ਅਤੇ ਸਪਲਾਈ ਦੀ ਵਿਆਖਿਆ ਕਰੋ।
ਉੱਤਰ-
ਭਾਰਤ ਵਿਚ ਪੈਟਰੋਲੀਅਮ ਉਤਪਾਦਾਂ ਦੀ ਪ੍ਰਤੀ ਵਿਅਕਤੀ ਵਰਤੋਂ ਦੀ ਦਰ 477 ਕਿਲੋਗ੍ਰਾਮ ਹੈ। ਭਾਰਤ ਵਿਚ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਨਾਲੋਂ ਬਹੁਤ ਘੱਟ ਹੈ। ਭਾਰਤ ਦੀ ਜਨਸੰਖਿਆ ਵਿਸ਼ਵ ਦਾ 16% ਭਾਗ ਹੈ ਅਤੇ ਵਿਸ਼ਵ ਦੀ ਕੁੱਲ ਊਰਜਾ ਦਾ ਸਿਰਫ਼ 1.5 ਪ੍ਰਤੀਸ਼ਤ ਭਾਗ ਉਪਭੋਗ ਕਰਦੀ ਹੈ।
(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪ੍ਰਾਚੀਨ ਸਮਿਆਂ ਤੋਂ ਆਧੁਨਿਕ ਸਮਿਆਂ ਤਕ ਊਰਜਾ ਦੀ ਖ਼ਪਤ ਬਾਰੇ ਚਰਚਾ ਕਰੋ ।
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਉਰਜਾ ਕਹਿੰਦੇ ਹਨ। ਇਸ ਤੋਂ ਬਿਨਾਂ ਕੰਮ ਕਰਨਾ ਸੰਭਵ ਨਹੀਂ ਹੈ। ਇਹ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ। ਊਰਜਾ ਦਾ ਉਪਯੋਗ ਹਰ ਜੀਵ ਦੇ ਜੀਣ ਲਈ ਬਹੁਤ ਜ਼ਰੂਰੀ ਹੈ। ਪੁਰਾਣੇ ਸਮੇਂ ਤੋਂ ਆਦਿ-ਮਾਨਵ, ਭੋਜਨ, ਫਲ, ਫੁੱਲ ਆਦਿ ਤੋਂ ਉਰਜਾ ਪ੍ਰਾਪਤ ਕਰਦਾ ਸੀ। ਉਸਨੇ ਲੱਕੜੀ ਤੋਂ ਅੱਗ ਦੀ ਮੱਦਦ ਨਾਲ ਉਰਜਾ ਦੇ ਤੌਰ ‘ਤੇ ਉਪਯੋਗ ਕੀਤਾ ਸੀ। ਸਮੇਂ ਦੇ ਵਿਕਾਸ ਦੇ ਨਾਲ-ਨਾਲ ਉਸ ਨੇ ਪਹੀਏ ਦੀ ਵੀ ਕਾਢ ਕੱਢ ਲਈ, ਜਿਸ ਦੇ ਨਾਲ ਉਸ ਨੇ ਪਸ਼ੂਆਂ ਨੂੰ ਖੇਤੀ ਦੇ ਕੰਮਾਂ ਵਿਚ ਲਗਾਉਣ ਲਈ ਪਾਲਣਾ ਸ਼ੁਰੂ ਕਰ ਦਿੱਤਾ। ਸਮੇਂ ਦੀ ਗਤੀ ਨਾਲ ਉਸ ਨੇ ਬੈਲ ਗੱਡੀ, ਘੋੜਾ ਗੱਡੀ ਬਣਾ ਲਏ ਅਤੇ ਬੈਲ, ਘੋੜੇ ਅਤੇ ਸਾਂਢ ਵਰਗੇ ਜਾਨਵਰ ਪਾਲਣੇ ਸ਼ੁਰੂ ਕਰ ਦਿੱਤੇ।
17ਵੀਂ ਸਦੀ ਤਕ ਮਨੁੱਖ ਊਰਜਾ ਲਈ ਲੱਕੜੀ, ਹਵਾ, ਪਾਣੀ ਦਾ ਪ੍ਰਯੋਗ ਕਰਦਾ ਸੀ। 19ਵੀਂ ਸਦੀ ਵਿਚ ਉਰਜਾ ਉਪਯੋਗ ਲਈ ਭਾਫ਼ ਇੰਜਣ ਦੀ ਕਾਢ ਕੀਤੀ ਗਈ ਅਤੇ ਆਧੁਨਿਕ ਸਮਾਜ ਵਿਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਜੈਵਿਕ ਤੇਲ ਅਤੇ ਗੈਰ-ਪਰੰਪਰਾਗਤ ਊਰਜਾ ਦਾ ਉਪਯੋਗ ਵੱਧਦਾ ਜਾ ਰਿਹਾ ਹੈ। ਅੱਜ ਦੇ ਯੁਗ ਵਿਚ ਆਵਾਜਾਈ ਦੇ ਸਾਧਨਾਂ, ਖੇਤੀ ਦੇ ਯੰਤਰਾਂ, ਘਰੇਲੂ ਉਪਕਰਨਾਂ ਅਤੇ ਬਿਜਲੀ ਦੇ ਰੂਪ ਵਿਚ ਉਰਜਾ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।ਉਰਜਾ ਉਪਯੋਗ ਤੋਂ ਬਿਨਾਂ ਚੰਗਾ ਰਹਿਣ-ਸਹਿਣ ਕਰਨਾ ਅਸੰਭਵ
ਪ੍ਰਸ਼ਨ 2.
ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਉਰਜਾ ਦੀ ਖ਼ਪਤ ਬਾਰੇ ਲਿਖੋ।
ਉੱਤਰ-
ਵਿਕਸਿਤ ਦੇਸ਼ਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਉਰਜਾ ਖ਼ਪਤ ਵਿਚ ਕਾਫ਼ੀ ਅੰਤਰ ਹੈ-
ਵਿਕਸਿਤ ਦੇਸ਼ਾਂ ਵਿਚ ਊਰਜਾ ਖ਼ਪਤ (Energy Consumption in Developed Countries)-ਵਿਕਸਿਤ ਦੇਸ਼ਾਂ ਦੀ ਉਰਜਾ ਖ਼ਪਤ ਦੁਸਰੇ ਦੇਸ਼ਾਂ ਤੋਂ ਨੌਂ ਗੁਣਾਂ ਅਧਿਕ ਹੈ। ਇਹ ਦੇਸ਼ ਵਿਸ਼ਵ ਊਰਜਾ ਵਿਚੋਂ ਕੁੱਲ 74 ਪ੍ਰਤੀਸ਼ਤ ਊਰਜਾ ਦਾ ਉਪਯੋਗ ਕਰਦੇ ਹਨ ਜਦੋਂ ਕਿ ਇਹ ਵਿਸ਼ਵ ਦੇ ਦੇਸ਼ਾਂ ਦਾ ਕੇਵਲ 12 ਪ੍ਰਤੀਸ਼ਤ ਭਾਗ ਹਨ। ਵਿਕਸਿਤ ਦੇਸ਼ਾਂ ਦੀ ਊਰਜਾ ਉਪਯੋਗ ਦੀ ਜ਼ਿਆਦਾ ਦਰ ਦਾ ਕਾਰਨ ਤੇਜ਼ ਉਦਯੋਗਿਕ ਵਿਕਾਸ ਅਤੇ ਜੀਵਨ ਸ਼ੈਲੀ ਹੈ। ਇਹਨਾਂ ਦੇਸ਼ਾਂ ਵਿਚ ਜੈਵਿਕ ਤੇਲਾਂ ਦਾ ਇਕ ਵੱਡਾ ਹਿੱਸਾ ਉਪਯੋਗ ਵਿਚ ਲਿਆਂਦਾ ਜਾ ਰਿਹਾ ਹੈ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਕਰਨਾ ਹੁਣ ਇਕ ਸਥਿਰ ਸਥਿਤੀ ਤਕ ਪਹੁੰਚ ਚੁੱਕਾ ਹੈ।
ਇਹਨਾਂ ਵਿਚ ਵਰਤਮਾਨ ਆਰਥਿਕ ਵਿਕਾਸ ਅਤੇ ਜੀਵਨ ਸ਼ੈਲੀ ਨੂੰ ਬਣਾਏ ਰੱਖਣ ਲਈ ਕਾਫ਼ੀ ਉਰਜਾ ਦੀ ਲੋੜ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਊਰਜਾ ਖ਼ਪਤ (Energy Consumption in Developing Countries)-ਵਿਕਾਸਸ਼ੀਲ ਦੇਸ਼ਾਂ ਦਾ ਮੁੱਢਲਾ ਉਦੇਸ਼ ਆਪਣੇ ਦੇਸ਼ ਦੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ। ਇਸ ਲਈ ਇਹਨਾਂ ਦੇ ਵੱਖ-ਵੱਖ ਖੇਤਰਾਂ ਦਾ ਵਿਕਾਸ ਤੇਜ਼ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਊਰਜਾ ਵਿਚ ਭਾਰੀ ਨਿਵੇਸ਼ ਦੀ ਲੋੜ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਬਹੁਤ ਘੱਟ ਹੈ ਜਿਸ ਨਾਲ ਇਹਨਾਂ ਦੀ ਜੀਵਨ ਸ਼ੈਲੀ ਵਿਕਸਿਤ ਨਹੀਂ ਹੋ ਸਕਦੀ। ਇਹਨਾਂ ਦੇਸ਼ਾਂ ਵਿਚ ਪਿੱਛੜੇ ਖੇਤਰ ਹੋਣ ਦੇ ਕਾਰਨ ਉਰਜਾ ਦਾ ਉਪਯੋਗ ਬਹੁਤ ਘੱਟ ਹੈ।
ਇਹਨਾਂ ਦੇਸ਼ਾਂ ਵਿਚ ਉਰਜਾ ਨੂੰ ਖ਼ਰੀਦਣ ਦੀ ਸਮਰੱਥਾ ਵੀ ਬਹੁਤ ਘੱਟ ਹੈ। ਇਹਨਾਂ ਲੋਕਾਂ ਵਿੱਚ ਉਰਜਾ ਉਪਯੋਗ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਦਯੋਗ, ਆਵਾਜਾਈ ਦੇ ਸਾਧਨ ਰੇਲ ਇੰਜਣ, ਜਹਾਜ਼ ਆਦਿ, ਖੇਤੀ-ਬਾੜੀ ਦੇ ਯੰਤਰ, ਘਰੇਲੂ ਵਰਤੋਂ ਦੇ ਲਈ ਉਰਜਾ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ। ਇਹਨਾਂ ਦੇਸ਼ਾਂ ਨੂੰ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕਰਨਾ ਪੈਂਦਾ ਹੈ। ਵਿਕਾਸਸ਼ੀਲ ਦੇਸ਼ਾਂ ਦੀ ਉਰਜਾ ਦੀ ਪੈਦਾਵਾਰ ਘੱਟ ਹੈ ਇਸ ਲਈ ਵੱਧਦੀ ਜਨਸੰਖਿਆ ਦੀ ਮੰਗ ਪੂਰੀ ਕਰਨ ਵਿਚ ਇਹ ਦੇਸ਼ ਅਸਮਰੱਥ ਹਨ।
ਪ੍ਰਸ਼ਨ 3.
“ਉਰਜਾ ਖ਼ਪਤ ਜੀਵਨ ਪੱਧਰ ਦਾ ਮਾਪਦੰਡ ਹੈ।” ਇਸ ਕਥਨ ਉੱਪਰ ਟਿੱਪਣੀ ਕਰੋ।
ਉੱਤਰ-
ਊਰਜਾ ਖ਼ਪਤ ਜੀਵਨ ਸ਼ੈਲੀ ਦਾ ਮਾਪ ਹੈ। ਇਹ ਕਹਾਵਤ ਬਿਲਕੁਲ ਸੱਚ ਹੈ। ਕਿਉਂਕਿ ਕਿਸੇ ਵੀ ਦੇਸ਼ ਦੇ ਵਾਸੀਆਂ ਦੇ ਜੀਵਨ ਸਤਰ ਅਤੇ ਜੀਵਨ ਸ਼ੈਲੀ ਦਾ ਪਤਾ ਉਹਨਾਂ ਦੇ ਊਰਜਾ ਉਪਯੋਗ ਦੀ ਦਰ ਤੋਂ ਲਗਾਇਆ ਜਾ ਸਕਦਾ ਹੈ। ਊਰਜਾ ਉਪਯੋਗ ਦਰ ਦਾ ਮਤਲਬ ਹੈ ਕਿ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਦੀ ਦਰ ਵਿਕਾਸਸ਼ੀਲ ਦੇਸ਼ਾਂ ਦੀ ਪ੍ਰਤੀ ਵਿਅਕਤੀ ਉਰਜਾ ਦੀ ਦਰ ਤੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਦੀ ਜੀਵਨ ਸ਼ੈਲੀ ਆਧੁਨਿਕ ਅਤੇ ਵਿਕਸਿਤ ਸਾਧਨਾਂ ‘ਤੇ ਨਿਰਭਰ ਕਰਦੀ ਹੈ।
ਅਮਰੀਕਾ ਵਿਚ ਜਿੱਥੇ ਪ੍ਰਤੀ ਵਿਅਕਤੀ 8076 kg ਤੇਲ ਦਾ ਉਪਯੋਗ ਕਰਦਾ ਹੈ ਉੱਥੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਪ੍ਰਤੀ ਵਿਅਕਤੀ 479 kg ਤੇਲ ਉਪਯੋਗ ਹੁੰਦਾ ਹੈ। ਇਸ ਨਾਲ ਵੀ ਉੱਪਰ ਲਿਖੇ ਕਥਨ ਦੀ ਪੁਸ਼ਟੀ ਹੁੰਦੀ ਹੈ। ਦੂਸਰਾ-1984 ਵਿਚ ਅਮਰੀਕਾ ਦੀ ਜਨਸੰਖਿਆ ਵਿਸ਼ਵ ਦੀ ਜਨਸੰਖਿਆ ਦਾ 5 ਪ੍ਰਤੀਸ਼ਤ ਸੀ ਤੇ ਉਹ 25 ਪ੍ਰਤੀਸ਼ਤ ਊਰਜਾ ਦਾ ਉਪਯੋਗ ਕਰਦਾ ਸੀ ਜਦੋਂ ਕਿ ਭਾਰਤ ਜਿਸ ਦੀ ਜਨਸੰਖਿਆ ਵਿਸ਼ਵ ਦੀ ਜਨਸੰਖਿਆ ਦਾ 16 ਪ੍ਰਤੀਸ਼ਤ ਸੀ ਤੇ ਇਹ ਕੇਵਲ 1.5 ਪ੍ਰਤੀਸ਼ਤ ਉਰਜਾ ਦਾ ਉਪਯੋਗ ਕਰਦਾ ਸੀ।
ਸਾਡਾ ਦੇਸ਼ ਜੋ ਕਿ ਖੇਤੀ ਪ੍ਰਧਾਨ ਦੇਸ਼ ਹੈ, ਵਿਚ ਉਰਜਾ ਦੀ ਖ਼ਪਤ ਘੱਟ ਹੈ ਜਦੋਂ ਕਿ ਅਮਰੀਕਾ ਵਰਗਾ ਉਦਯੋਗ ਪ੍ਰਧਾਨ ਦੇਸ਼ ਦੀ ਉਰਜਾ ਖ਼ਪਤ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਕਾਫ਼ੀ ਵਧੀਆ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਉਰਜਾ ਉਪਯੋਗ ਹੀ ਜੀਵਨ ਸ਼ੈਲੀ ਦਾ ਮਾਪਣ ਮਾਪ ਹੈ।1997 ਵਿਚ ਪ੍ਰਤੀ ਵਿਅਕਤੀ ਆਮਦਨ ਅਤੇ ਪ੍ਰਤੀ ਵਿਅਕਤੀ ਊਰਜਾ ਉਪਯੋਗ ਵਿਸ਼ਵ ਵਿਕਾਸ ਰਿਪੋਰਟ 2000-01 ਤੋਂ ਵੀ ਇਸ ਕਥਨ ਦੀ ਪੁਸ਼ਟੀ ਹੁੰਦੀ ਹੈ।
ਇਹ ਰਿਪੋਰਟ ਇਸ ਪ੍ਰਕਾਰ ਹੈ –
ਦੇਸ਼ | ਪ੍ਰਤੀ ਵਿਅਕਤੀ ਆਮਦਨ | ਪ੍ਰਤੀ ਵਿਅਕਤੀ ਤੇਲ ਦੀ ਖ਼ਪਤ |
ਅਮਰੀਕਾ | 30,600 $ | 8076 kg |
ਜਾਪਾਨ | 24041 $ | 4084 kg |
ਬਿਟੇਨ | 20833 $ | 3863 kg |
ਮਿਸਰ | 3303 $ | 656 kg |
ਇੰਡੋਨੇਸ਼ੀਆ | 2439 $ | 693 kg |
ਭਾਰਤ | 2149 $ | 479 kg |
ਪ੍ਰਸ਼ਨ 4.
ਭਾਰਤ ਵਿਚ ਊਰਜਾ ਖ਼ਪਤ ਦੇ ਤੌਰ-ਤਰੀਕਿਆਂ ਅਤੇ ਸਮੱਸਿਆਵਾਂ ਦੀ ਚਰਚਾ ਕਰੋ ।
ਉੱਤਰ-
ਭਾਰਤ ਇਕ ਵਿਕਾਸਸ਼ੀਲ ਦੇਸ਼ ਹੈ । ਇਸ ਦਾ ਮੁੱਢਲਾ ਉਦੇਸ਼ ਆਪਣੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ । ਇਸ ਲਈ ਇਸ ਦੇ ਵੱਖ-ਵੱਖ ਖੇਤਰਾਂ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਉਰਜਾ ਵਿਚ ਭਾਰੀ ਨਿਵੇਸ਼ ਦੀ ਲੋੜ ਹੈ । ਭਾਰਤ ਅਤੇ ਇਸ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ ਬਹੁਤ ਘੱਟ ਹੈ ਜਿਸ ਨਾਲ ਇੱਥੋਂ ਦੇ ਲੋਕਾਂ ਦੀ ਜੀਵਨ ਸ਼ੈਲੀ ਵਿਕਸਿਤ ਨਹੀਂ ਹੋ ਸਕਦੀ । ਇੱਥੇ ਪਿੱਛੜੇ ਖੇਤਰ ਹੋਣ ਕਰਕੇ ਵੀ ਉਰਜਾ ਦਾ ਉਪਯੋਗ ਬਹੁਤ ਘੱਟ ਹੈ । ਭਾਰਤ ਵਿਚ ਉਰਜਾ ਖ਼ਰੀਦਣ ਦੀ ਸਮਰੱਥਾ ਵੀ ਬਹੁਤ ਘੱਟ ਹੈ ।
ਇਹਨਾਂ ਲੋਕਾਂ ਵਿਚ ਉਰਜਾ ਉਪਯੋਗ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਦਯੋਗ, ਆਵਾਜਾਈ ਦੇ ਸਾਧਨ ਰੇਲ ਇੰਜਣ, ਜਹਾਜ਼ ਆਦਿ), ਖੇਤੀਬਾੜੀ ਦੇ ਖੇਤਰ,
ਘਰੇਲੂ ਵਰਤੋਂ ਦੇ ਲਈ ਉਰਜਾ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ । ਭਾਰਤ ਨੂੰ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕਰਨਾ ਪੈਂਦਾ ਹੈ । ਭਾਰਤ ਦੀ ਉਰਜਾ ਦੀ ਪੈਦਾਵਾਰ ਵੀ ਘੱਟ ਹੈ । ਇਸ ਕਰਕੇ ਵੀ ਇਹ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਊਰਜਾ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਸਕਦਾ ।