PSEB 10th Class SST Solutions Geography Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

Punjab State Board PSEB 10th Class Social Science Book Solutions Geography Source Based Questions and Answers.

PSEB Solutions for Class 10 Social Science Geography Source Based Questions and Answers

1. ਇੰਨੀ ਜ਼ਿਆਦਾ ਵਿਸ਼ਾਲਤਾ ਦੇ ਕਾਰਨ ਹੀ ਭਾਰਤ ਨੂੰ ਇਕ ਉਪ-ਮਹਾਂਦੀਪ (Indian Sub-continent) ਦਾ ਦਰਜਾ ਵੀ ਦਿੱਤਾ ਹੋਇਆ ਹੈ ।ਉਪ-ਮਹਾਂਦੀਪ ਇਕ ਉਹ ਵਿਸ਼ਾਲ ਤੇ ਸੁਤੰਤਰ ਇਲਾਕਾ ਹੁੰਦਾ ਹੈ, ਜਿਸ ਦੇ ਭੂ-ਭਾਗ ਦੀਆਂ ਸੀਮਾਵਾਂ ਵੱਖੋ-ਵੱਖਰੀਆਂ ਸਥੱਲ-ਆਕ੍ਰਿਤੀਆਂ ਦੁਆਰਾ ਬਣਾਈਆਂ ਜਾਂਦੀਆਂ ਹਨ ਜੋ ਕਿ ਇਸ ਨੂੰ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ | ਭਾਰਤ ਨੂੰ ਵੀ ਉੱਤਰ ਦਿਸ਼ਾ ਵਿਚ ਹਿਮਾਲਿਆ ਤੋਂ ਪਾਰ ਅਗੀਲ (Aghil), ਮੁਜ਼ਤਘ (Muztgh), ਕੁਨਲੁਨ (Kunlun), ਕਰਾਕੋਰਮ, ਹਿੰਦੂਕੁਸ਼ ਤੇ ਜਾਸਕਰ ਪਰਬਤ ਸ਼੍ਰੇਣੀਆਂ ਤਿੱਬਤ ਤੋਂ ਦੱਖਣੀ ਦਿਸ਼ਾ ਵੱਲ ਪਾਕ-ਜਲਡਮਰੂ ਤੇ ਮਨਾਰ ਦੀ ਖਾੜੀ ਸ਼੍ਰੀਲੰਕਾ ਤੋਂ; ਪੂਰਬੀ ਦਿਸ਼ਾ ਵਿਚ ਅਰਾਕਾਨ ਯੋਮਾ ਮਿਆਂਮਾਰ (ਬਰਮਾ) ਤੋਂ, ਅਤੇ ਪੱਛਮ ਵਿਚ ਵਿਸ਼ਾਲ ਥਾਰ ਮਾਰੂਥਲ ਪਾਕਿਸਤਾਨ ਤੋਂ ਵੱਖ ਕਰ ਦਿੰਦੇ ਹਨ | ਭਾਰਤ ਦੇ ਇੰਨੇ ਵਿਸ਼ਾਲ ਖੇਤਰ ਦੇ ਕਾਰਣ ਹੀ ਅਨੇਕਾਂ ਸਭਿਆਚਾਰਕ, ਆਰਥਿਕ ਤੇ ਸਮਾਜਿਕ ਭਿੰਨਤਾਵਾਂ ਮਿਲਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਦੇਸ਼ ਵਿਚ ਜਲਵਾਯੂ, ਸੰਸਕ੍ਰਿਤੀ ਆਦਿ ਵਿਚ ਏਕਤਾ ਮਿਲਦੀ ਹੈ ।

ਪ੍ਰਸ਼ਨ-
1. ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
2. ਭਾਰਤ ਦੀ ‘ਅਨੇਕਤਾ ਵਿਚ ਏਕਤਾ’ ਬਣਾਈ ਰੱਖਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ ?
ਉੱਤਰ-
1. ਆਪਣੇ ਵਿਸਥਾਰ ਅਤੇ ਸਥਿਤੀ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਦਿੱਤਾ ਜਾਂਦਾ ਹੈ । ਉਪ-ਮਹਾਂਦੀਪ ਇਕ ਵਿਸ਼ਾਲ ਅਤੇ ਸੁਤੰਤਰ ਭੂ-ਭਾਗ ਹੁੰਦਾ ਹੈ, ਜਿਸ ਦੀਆਂ ਹੱਦਾਂ ਵੱਖ-ਵੱਖ ਥਲੀ ਰਚਨਾਵਾਂ ਰਾਹੀਂ ਬਣਾਈਆਂ ਜਾਂਦੀਆਂ ਹਨ । ਇਹ ਥਲੀ ਰਚਨਾਵਾਂ ਇਸ ਨੂੰ ਆਪਣੇ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ । ਭਾਰਤ ਦੇ ਉੱਤਰ ਵਿਚ ਹਿਮਾਲਾ ਤੋਂ ਪਾਰ ਅਨਿਲ (Agill), ਮੁਜਤਘ (Mugtgh), ਕੁਨਲੁਨ (Kunlun), ਕਰਾਕੋਰਮ, ਹਿੰਦੂਕੁਸ਼ ਆਦਿ ਪਹਾੜੀਆਂ ਉਸ ਨੂੰ ਏਸ਼ੀਆ ਦੇ ਉੱਤਰ-ਪੱਛਮੀ ਭਾਗਾਂ ਤੋਂ ਅਲੱਗ ਕਰਦੀਆਂ ਹਨ । ਦੱਖਣ ਵਿਚ ਪਾਕ ਜਲਡਮਰੂ ਮੱਧ ਅਤੇ ਮਹਾਂਰ ਦੀ ਖਾੜੀ ਇਸਨੂੰ ਸ੍ਰੀਲੰਕਾ ਤੋਂ ਵੱਖ ਕਰਦੀ ਹੈ । ਪੂਰਬ ਵਿਚ ਅਰਾਕਾਨ ਯੋਮਾ ਇਸਨੂੰ ਮਯਨਮਾਰ ਤੋਂ ਵੱਖ ਕਰਦੇ ਹਨ । ਬਾਰ ਦਾ ਮਾਰੂਥਲ ਉਸ ਨੂੰ ਪਾਕਿਸਤਾਨ ਦੇ ਬਹੁਤ ਵੱਡੇ ਭਾਗ ਨਾਲੋਂ ਅਲੱਗ ਕਰਦਾ ਹੈ । ਇੰਨਾ ਹੋਣ ਉੱਤੇ ਵੀ ਅਸੀਂ ਮੌਜੂਦਾ ਭਾਰਤ ਨੂੰ ਉੱਪ-ਮਹਾਂਦੀਪ ਨਹੀਂ ਆਖ ਸਕਦੇ ।
ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਵਰਤਮਾਨ ਭਾਰਤ, ਨੇਪਾਲ, ਭੂਟਾਨ ਅਤੇ ਬੰਗਲਾ ਦੇਸ਼ ਮਿਲ ਕੇ ਕਰਦੇ ਹਨ ।

2. ਭਾਰਤ ਅਨੇਕਤਾਵਾਂ ਦਾ ਦੇਸ਼ ਹੈ । ਫਿਰ ਵੀ ਸਾਡੇ ਸਮਾਜ ਵਿਚ ਇਕ ਵਿਸ਼ੇਸ਼ ਏਕਤਾ ਵਿਖਾਈ ਦਿੰਦੀ ਹੈ । ਭਾਰਤੀ । ਸਮਾਜ ਨੂੰ ਏਕਤਾ ਮੁਹੱਈਆ ਕਰਨ ਵਾਲੇ ਮੁੱਖ ਤੱਤ ਹੇਠ ਲਿਖੇ ਹਨ-

(i) ਮਾਨਸੂਨੀ ਰੁੱਤ – ਮਾਨਸੂਨ ਪੌਣਾਂ ਵਧੇਰੇ ਵਰਖਾ ਗਰਮੀ ਦੀ ਰੁੱਤ ਵਿਚ ਕਰਦੀਆਂ ਹਨ । ਇਸ ਨਾਲ ਦੇਸ਼ ਦੀ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਆਰਥਿਕ ਹਾਲਤ ਵੀ ਮਾਨਸੂਨੀ ਪੌਣਾਂ ਪਹਾੜੀ ਦੇਸ਼ਾਂ ਵਿਚ ਵਰਖਾ ਰਾਹੀਂ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਂਦੀਆਂ ਹਨ । ਇਸੇ ਕਾਰਨ ਪੇਂਡੂ ਜਨਸੰਖਿਆ ਨੂੰ ਰੋਜ਼ੀ
ਮਿਲਦੀ ਹੈ ।

(ii) ਧਾਰਮਿਕ ਸੰਸਕ੍ਰਿਤੀ – ਧਾਰਮਿਕ ਸੰਸਕ੍ਰਿਤੀ ਦੇ ਪੱਖ ਵਿਚ ਦੋ ਗੱਲਾਂ ਹਨ । ਇਕ ਤਾਂ ਇਹ ਕਿ ਧਾਰਮਿਕ ਸਥਾਨਾਂ ਨੇ ਦੇਸ਼ ਦੇ ਲੋਕਾਂ ਨੂੰ ਇਕ ਸੂਤਰ ਵਿਚ ਬੰਨਿਆ ਹੈ । ਦੁਸਰੇ ਧਾਰਮਿਕ ਸੰਤਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਹੈ । ਤਿਪੁਤੀ, ਜਗਨਨਾਥ ਪੁਰੀ, ਅਮਰਨਾਥ, ਅਜਮੇਰ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਹੇਮਕੁੰਟ ਸਾਹਿਬ ਅਤੇ ਹੋਰ ਤੀਰਥ ਸਥਾਨਾਂ ਉੱਤੇ ਦੇਸ਼ ਦੇ ਸਾਰੇ ਭਾਗਾਂ ਤੋਂ ਲੋਕ ਆਉਂਦੇ ਹਨ ਅਤੇ ਪੂਜਾ ਕਰਦੇ ਹਨ । ਸੰਤਾਂ ਨੇ ਵੀ ਧਾਰਮਿਕ ਤਾਲ-ਮੇਲ ਪੈਦਾ ਕਰਨ ਦਾ ਯਤਨ ਕੀਤਾ ਹੈ ।

(iii) ਭਾਸ਼ਾ ਤੇ ਕਲਾ – ਲਗਪਗ ਸਾਰੇ ਉੱਤਰੀ ਭਾਰਤ ਵਿਚ ਵੇਦਾਂ ਦਾ ਪ੍ਰਚਾਰ ਸੰਸਕ੍ਰਿਤ ਭਾਸ਼ਾ ਵਿਚ ਹੋਇਆ ।ਇਸੇ ਭਾਸ਼ਾ ਦੇ ਮੇਲ ਨਾਲ ਮੱਧ ਯੁੱਗ ਵਿਚ ਉਰਦੂ ਦਾ ਜਨਮ ਹੋਇਆ | ਅੱਜ ਅੰਗਰੇਜ਼ੀ ਸੰਪਰਕ ਭਾਸ਼ਾ ਹੈ ਅਤੇ ਤ ਸੰਬੰਧੀ ਪ੍ਰਸ਼ਨ ਹਿੰਦੀ ਰਾਸ਼ਟਰ ਭਾਸ਼ਾ ਹੈ । ਇਨ੍ਹਾਂ ਸਭਨਾਂ ਨੇ ਮਿਲ ਕੇ ਇਕ-ਦੂਸਰੇ ਨੂੰ ਨੇੜੇ ਲਿਆਉਣ ਅਤੇ ਸਮਝਣ ਦਾ ਮੌਕਾ ਦਿੱਤਾ ਹੈ । ਇਸ ਤਰ੍ਹਾਂ ਲੋਕ-ਗੀਤਾਂ ਅਤੇ ਲੋਕ-ਕਲਾਵਾਂ ਨੇ ਵੀ ਲੋਕਾਂ ਨੂੰ ਸਮਾਨ ਭਾਵਨਾਵਾਂ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ ।

(iv) ਆਵਾਜਾਈ ਅਤੇ ਸੰਚਾਰ ਦੇ ਸਾਧਨ – ਰੇਲਾਂ ਅਤੇ ਸੜਕਾਂ ਨੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਦੂਰਦਰਸ਼ਨ ਅਤੇ ਅਖ਼ਬਾਰਾਂ ਵਰਗੇ ਸੰਚਾਰ ਸਾਧਨਾਂ ਨੇ ਵੀ ਲੋਕਾਂ ਨੂੰ ਰਾਸ਼ਟਰੀ ਸੋਚ ਦੇ ਕੇ ਰਾਸ਼ਟਰੀ ਧਾਰਾ ਨਾਲ ਜੋੜਿਆ ਹੈ ।

(iv) ਪ੍ਰਵਾਸ-ਪਿੰਡਾਂ ਦੇ ਕਈ ਲੋਕ ਸ਼ਹਿਰਾਂ ਵਿਚ ਆ ਕੇ ਵੱਸਣ ਲੱਗੇ ਹਨ । ਜਾਤੀ ਵਖਰੇਵਾਂ ਹੁੰਦੇ ਹੋਏ ਵੀ ਉਹ ਇਕ-ਦੂਸਰੇ ਨੂੰ ਸਮਝਣ ਲੱਗੇ ਹਨ ਅਤੇ ਮਿਲਜੁਲ ਕੇ ਰਹਿਣ ਲੱਗੇ ਹਨ । ਇਸ ਤਰ੍ਹਾਂ ਉਹ ਇਕ-ਦੂਸਰੇ ਦੇ ਨੇੜੇ ਆਏ ਹਨ ।
ਸੱਚ ਤਾਂ ਇਹ ਹੈ ਕਿ ਕੁਦਰਤੀ ਅਤੇ ਸਭਿਆਚਾਰਕ ਤੱਤਾਂ ਨੇ ਦੇਸ਼ ਨੂੰ ਏਕਤਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।

PSEB 10th Class SST Solutions Geography Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

2. ਹਿਮਾਲਿਆ ਦੇ ਨਾਲ ਲੱਗਦੇ ਉੱਤਰੀ ਵਿਸ਼ਾਲ ਮੈਦਾਨ ਦੇਸ਼ ਦੀ 40% ਵਸੋਂ ਨੂੰ ਸੰਭਾਲਦੇ ਹਨ । ਇਹਨਾਂ ਦੀ ਉਪਜਾਊ ਮਿੱਟੀ, ਢੁੱਕਵੀਂ ਜਲਵਾਯੂ ਅਤੇ ਪੱਧਰੇ ਧਰਾਤਲ ਨੇ ਦਰਿਆਵਾਂ, ਨਹਿਰਾਂ, ਸੜਕਾਂ, ਰੇਲਾਂ ਤੇ ਸ਼ਹਿਰਾਂ ਦੇ ਪਸਾਰੇ ਲਈ ਅਤੇ ਸੰਘਣੀ ਖੇਤੀਬਾੜੀ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੈ । ਇਸ ਕਰਕੇ ਇਹ ਮੈਦਾਨੀ ਖੇਤਰ ਅੰਨ ਦਾ ਭੰਡਾਰ ਹੋਣ ਕਰਕੇ ਦੇਸ਼ ਦਾ ਵੱਡਮੁਲਾ ਖਜ਼ਾਨਾ ਬਣਦੇ ਹਨ ਜੋ ਕਿ ਪੂਰੇ ਦੇਸ਼ ਨੂੰ ਭੁੱਖਮਰੀ ਅਤੇ ਕਾਲ ਜਿਹੀਆਂ ਮਹਾਂਮਾਰੀਆਂ ਤੋਂ ਰੋਕਦੇ ਹਨ । ਇਹਨਾਂ ਮੈਦਾਨਾਂ ਨੇ ਆਰੀਆ ਲੋਕਾਂ ਤੋਂ ਲੈ ਕੇ ਹੁਣ ਤੱਕ ਇਕ ਖਾਸ ਕਿਸਮ ਦੀ ਸਭਿਅਤਾ ਅਤੇ ਸਮਾਜ ਨੂੰ ਜਨਮ ਦਿੱਤਾ ਹੈ । ਸਾਰੇ ਦੇਸ਼ ਦੇ ਲੋਕ ਗੰਗਾ ਨੂੰ ਅਜੇ ਵੀ ਇਕ ਪਵਿੱਤਰ ਦਰਿਆ ਮੰਨਦੇ ਹਨ ਅਤੇ ਇਸ ਦੀ ਘਾਟੀ ਵਿਚ ਵੱਸੇ ਰਿਸ਼ੀਕੇਸ਼, ਹਰਦੁਆਰ, ਮਥੁਰਾ, ਪ੍ਰਯਾਗ, ਅਯੁੱਧਿਆ ਤੇ ਕਾਸ਼ੀ ਜਿਹੇ ਸਥਾਨ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਰਹਿੰਦੇ ਸੂਫ਼ੀ ਅਤੇ ਧਾਰਮਿਕ ਲੋਕਾਂ ਦੀ ਖਿੱਚ ਦਾ ਕੇਂਦਰ ਬਣਦੇ ਹਨ । ਇਹਨਾਂ ਮੈਦਾਨੀ ਭਾਗਾਂ ਵਿਚ ਹੀ ਬਾਅਦ ਵਿਚ ਸਿੱਖ ਗੁਰੂ, ਮਹਾਤਮਾ ਬੁੱਧ, ਮਹਾਂਵੀਰ ਜੈਨ ਜਿਹੇ ਮਹਾਂਪੁਰਸ਼ਾਂ ਦੇ ਜਨਮ ਨਾਲ ਵੱਖੋ-ਵੱਖਰੇ ਧਰਮ ਪ੍ਰਫੁੱਲਤ ਹੋਏ ਜਿਹਨਾਂ ਦਾ ਡੂੰਘਾ ਅਸਰ ਹਿਮਾਲਿਆ ਪਰਬਤ ਅਤੇ ਦੱਖਣੀ ਭਾਰਤ ਤੇ ਵੀ ਦੇਖਿਆ ਜਾ ਸਕਦਾ ਹੈ ।

ਪ੍ਰਸ਼ਨ-
1. ਵਿਸ਼ਾਲ ਉੱਤਰੀ ਮੈਦਾਨਾਂ ਵਿਚ ਦਰਿਆਵਾਂ ਦੇ ਕਿਹੜੇ-ਕਿਹੜੇ ਭੂ-ਆਕਾਰ ਮਿਲਦੇ ਹਨ ?
2. ਵਿਸ਼ਾਲ ਉੱਤਰੀ ਮੈਦਾਨਾਂ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ-
1. ਉੱਤਰ ਦੇ ਮੈਦਾਨਾਂ ਵਿਚ ਨਦੀਆਂ ਵਲੋਂ ਬਣਾਏ ਗਏ ਭੂ-ਆਕਾਰ ਹਨ-ਜਲੋਢ ਪੰਖ, ਜਲੋਢ ਸ਼ੰਕੂ, ਸੱਪਦਾਰ ਮੋੜ, ਦਰਿਆਈ ਪੌੜੀਆਂ, ਕੁਦਰਤੀ ਬੰਨ੍ਹ ਅਤੇ ਹੜ੍ਹ ਦੇ ਮੈਦਾਨ ।

2. ਹਿਮਾਲਿਆਈ ਖੇਤਰ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿਚ ਹੇਠ ਲਿਖਿਆ ਯੋਗਦਾਨ ਹੈ-

  • ਵਰਖਾ – ਹਿੰਦ ਮਹਾਂਸਾਗਰ ਤੋਂ ਉੱਠਣ ਵਾਲੀਆਂ ਮਾਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਖੂਬ ਵਰਖਾ ਕਰਦੀਆਂ ਹਨ । ਇਸ ਤਰ੍ਹਾਂ ਇਹ ਉੱਤਰੀ ਮੈਦਾਨ ਵਿਚ ਵਰਖਾ ਦਾ ਦਾਨ ਦਿੰਦਾ ਹੈ । ਇਸ ਮੈਦਾਨ ਵਿਚ ਕਾਫ਼ੀ ਵਰਖਾ ਹੁੰਦੀ ਹੈ ।
  • ਲਾਭਦਾਇਕ ਦਰਿਆ – ਉੱਤਰੀ ਭਾਰਤ ਵਿਚ ਵਹਿਣ ਵਾਲੇ ਸਾਰੇ ਮੁੱਖ ਦਰਿਆ ਗੰਗਾ, ਜਮੁਨਾ, ਸਤਲੁਜ, ਮਪੁੱਤਰ ਆਦਿ ਹਿਮਾਲਿਆ ਪਰਬਤ ਤੋਂ ਹੀ ਨਿਕਲਦੇ ਹਨ । ਇਹ ਨਦੀਆਂ ਸਾਰਾ ਸਾਲ ਵਗਦੀਆਂ ਰਹਿੰਦੀਆਂ ਹਨ | ਖ਼ੁਸ਼ਕ ਰੁੱਤ ਵਿਚ ਹਿਮਾਲਿਆ ਦੀ ਬਰਫ਼ ਇਨ੍ਹਾਂ ਨਦੀਆਂ ਨੂੰ ਪਾਣੀ ਦਿੰਦੀ ਹੈ ।
  • ਫਲ ਅਤੇ ਚਾਹ – ਹਿਮਾਲਿਆ ਦੀਆਂ ਢਲਾਨਾਂ ਚਾਹ ਦੀ ਖੇਤੀ ਲਈ ਬੜੀਆਂ ਲਾਭਦਾਇਕ ਹਨ । ਇਸ ਤੋਂ ਇਲਾਵਾ ਪਰਬਤੀ ਢਲਾਨਾਂ ਉੱਤੇ ਫਲ ਵੀ ਉਗਾਏ ਜਾਂਦੇ ਹਨ ।
  • ਲਾਭਕਾਰੀ ਲੱਕੜੀ – ਹਿਮਾਲਿਆ ਪਰਬਤ ਉੱਤੇ ਸੰਘਣੇ ਜੰਗਲ ਮਿਲਦੇ ਹਨ । ਇਹ ਵਣ ਸਾਡਾ ਧਨ ਹਨ । ਇਨ੍ਹਾਂ ਤੋਂ ਪ੍ਰਾਪਤ ਲੱਕੜੀ ਉੱਤੇ ਭਾਰਤ ਦੇ ਅਨੇਕਾਂ ਉਦਯੋਗ ਨਿਰਭਰ ਹਨ । ਇਹ ਲੱਕੜੀ ਭਵਨ-ਨਿਰਮਾਣ ਦੇ ਕੰਮਾਂ ਵਿਚ ਵੀ ਕੰਮ ਆਉਂਦੀ ਹੈ ।
  • ਚੰਗੀਆਂ ਚਰਾਂਦਾਂ – ਹਿਮਾਲਿਆ ਉੱਤੇ ਹਰੀਆਂ-ਭਰੀਆਂ ਚਰਾਂਦਾਂ ਮਿਲਦੀਆਂ ਹਨ । ਇਨ੍ਹਾਂ ਵਿਚ ਪਸ਼ੂਆਂ ਨੂੰ ਚਰਾਇਆ ਜਾਂਦਾ ਹੈ ।
  • ਖਣਿਜ ਪਦਾਰਥ – ਇਨ੍ਹਾਂ ਪਰਬਤਾਂ ਵਿਚ ਅਨੇਕਾਂ ਕਿਸਮਾਂ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ ।

3. ‘ਜਲਵਾਯੂ’ ਜਾਂ ‘ਪੌਣਪਾਣੀ’ ਸ਼ਬਦ ਦੇ ਅਰਥ ਵਿੱਚ ਕਿਸੇ ਸਥਾਨ ਤੇ ਲੰਮੇ ਸਮੇਂ ਮੌਸਮੀ ਹਾਲਤਾਂ, ਜਿਨ੍ਹਾਂ ਵਿਚ ਇਕ ਜਗਾ ਦਾ ਤਾਪਮਾਨ, ਉੱਥੇ ਵਹਿ ਰਹੀ ਹਵਾ ਵਾਯੂ ਵਿਚ ਪਾਣੀ (ਜਲ) ਦੀ ਮਾਤਰਾ ਕਿੰਨੀ ਰਹਿੰਦੀ ਹੈ, ਸ਼ਾਮਲ ਹੁੰਦਾ ਹੈ । ਇਹ ਮਾਤਰਾ ਮੋਟੇ ਤੌਰ ‘ਤੇ ਉਸ ਸਥਾਨ ਦੀ ਧਰਾਤਲੀ ਭਿੰਨਤਾ, ਸਮੁੰਦਰ ਤੋਂ ਫਾਸਲਾ ਅਤੇ ਭੂਮੱਧ ਰੇਖਾ ਤੋਂ ਦੂਰੀ ਜਿਹੇ ਤਿੰਨ ਮਹੱਤਵਪੂਰਨ ਤੱਤਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਜਿਸ ਦਾ ਮਨੁੱਖ ਅਤੇ ਉਸ ਦੀਆਂ ਕਿਰਿਆਵਾਂ ‘ਤੇ ਡੂੰਘਾ ਅਸਰ ਪੈਂਦਾ ਹੈ ।

ਭਾਰਤ ਇਕ ਵਿਸ਼ਾਲ ਦੇਸ਼ ਹੈ ਜਿਸ ਦੀਆਂ ਵੱਡੀਆਂ ਧਰਾਤਲੀ ਇਕਾਈਆਂ, ਪਾਇਦੀਪੀ ਹੋਂਦ ਅਤੇ ਕਰਕ ਰੇਖਾ ਦੀ ਸਥਿਤੀ ਇਸਦੇ ਜਲਵਾਯੂ ਤੇ ਸਪੱਸ਼ਟ ਪ੍ਰਭਾਵ ਪਾਉਂਦੇ ਹਨ। ਦੇਸ਼ ਦੀਆਂ ਵਿਸ਼ਾਲ ਧਰਾਤਲੀ ਭਿੰਨਤਾਵਾਂ ਦੇ ਕਾਰਣ ਹੀ ਇਸਦੇ ਤਾਪਮਾਨ, ਵਰਖਾ, ਤੁਫ਼ਾਨ, ਪੌਣਾਂ ਤੇ ਬੱਦਲਾਂ ਆਦਿ ਦੀ ਮਾਤਰਾ ਵਿਚ ਭਿੰਨਤਾਵਾਂ ਮਿਲਦੀਆਂ ਹਨ ।

ਪ੍ਰਸ਼ਨ-
1. ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ । (ਕੋਈ ਦੋ)
2. ਭਾਰਤ ਦੇ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਕੀ ਹਨ ?
ਉੱਤਰ-
1. ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਹਨ-

  • ਭੂ-ਮੱਧ ਰੇਖਾ ਤੋਂ ਦੂਰੀ
  • ਧਰਾਤਲ ਦਾ ਸਰੂਪ
  • ਵਾਯੂ ਦਾਬ ਪ੍ਰਣਾਲੀ
  • ਮੌਸਮੀ ਪੌਣਾਂ ਅਤੇ
  • ਹਿੰਦ ਮਹਾਂਸਾਗਰ ਦੀ ਨੇੜਤਾ ।

2. ਭਾਰਤੀ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਹੇਠ ਲਿਖੀਆਂ ਹਨ-

  • ਸਰਦੀਆਂ ਵਿਚ ਹਿਮਾਲਿਆ ਪਰਬਤ ਵਿਚ ਕਾਰਗਿਲ ਦੇ ਨੇੜੇ ਦਰਾਸ ਦੀ ਥਾਂ ‘ਤੇ-45 ਸੈਂਟੀਗੇਡ ਤਕ ਤਾਪਮਾਨ ਪੁੱਜ ਜਾਂਦਾ ਹੈ ਪਰ ਉਸੇ ਸਮੇਂ ਤਾਮਿਲਨਾਡੂ ਦੇ ਚੇਨੱਈ (ਮਦਰਾਸ ਦੇ ਸਥਾਨ ‘ਤੇ ਇਹ 20° ਸੈਂਟੀਗ੍ਰੇਡ ਤੋਂ ਵੱਧ ਤਾਪਮਾਨ ਹੁੰਦਾ ਹੈ । ਇਸੇ ਤਰ੍ਹਾਂ ਗਰਮੀਆਂ ਵਿਚ ਅਰਾਵਲੀ ਪਰਬਤਾਂ ਦੇ ਪੱਛਮ ਵਿਚ ਜੈਸਲਮੇਰ ਦਾ ਤਾਪਮਾਨ 50° ਸੈਂਟੀਗੇਡ ਨੂੰ ਵੀ ਪਾਰ ਕਰ ਜਾਂਦਾ ਹੈ ਤਾਂ ਸ੍ਰੀਨਗਰ ਵਿਚ ਕੇਵਲ 20° ਸੈਂਟੀਗੇਡ ਤਕ ਤਾਪਮਾਨ ਹੁੰਦਾ ਹੈ ।
  • ਖਾਸੀ ਦੀਆਂ ਪਹਾੜੀਆਂ ਵਿਚ ਸਥਿਤ ਮਾਉਰਾਮ ਵਿਚ ਔਸਤ ਸਾਲਾਨਾ ਵਰਖਾ 1141 ਸੈਂਟੀਮੀਟਰ | ਦਰਜ ਕੀਤੀ ਜਾਂਦੀ ਹੈ । ਪਰ ਦੂਜੇ ਪਾਸੇ ਪੱਛਮੀ ਥਾਰ ਮਾਰੂਥਲ ਵਿਚ ਸਾਲਾਨਾ ਵਰਖਾ ਦੀ ਮਾਤਰਾ 10 ਸੈਂਟੀਮੀਟਰ ਤੋਂ ਵੀ ਘੱਟ ਹੈ ।
  • ਬਾੜਮੇਰ ਅਤੇ ਜੈਸਲਮੇਰ ਵਿਚ ਜਿੱਥੇ ਲੋਕ ਬੱਦਲਾਂ ਲਈ ਤਰਸ ਜਾਂਦੇ ਹਨ ਪਰ ਮੇਘਾਲਿਆ ਵਿਚ ਸਾਰਾ ਸਾਲ ਆਕਾਸ਼ ਬੱਦਲਾਂ ਨਾਲ ਢੱਕਿਆ ਹੀ ਰਹਿੰਦਾ ਹੈ ।
  • ਮੁੰਬਈ ਅਤੇ ਹੋਰ ਤਟੀ ਨਗਰਾਂ ਵਿਚ ਸਮੁੰਦਰ ਦਾ ਅਸਰ ਹੋਣ ਕਰਕੇ ਸਮ ਜਲਵਾਯੂ ਪ੍ਰਭਾਵ ਬਣਿਆ ਰਹਿੰਦਾ ਹੈ । ਇਸ ਤੋਂ ਉਲਟ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਚ ਸਰਦੀ ਅਤੇ ਗਰਮੀ ਦੇ ਤਾਪਮਾਨ ਵਿਚ ਬਹੁਤ ਅੰਤਰ ਪਾਇਆ ਜਾਂਦਾ ਹੈ ।

4. ਹਰੇਕ ਖੇਤਰ ਦੇ ਆਰਥਿਕ, ਧਾਰਮਿਕ ਤੇ ਸਮਾਜਿਕ ਵਿਕਾਸ ਉੱਤੇ ਉਸ ਖੇਤਰ ਦੇ ਜਲਵਾਯੂ ਦਾ ਡੂੰਘਾ ਅਸਰ ਪੈਂਦਾ ਹੈ । ਉਸ ਖੇਤਰ ਦੀ ਆਰਥਿਕ ਉੱਨਤੀ ਦਾ ਅੰਦਾਜ਼ਾ ਉੱਥੋਂ ਹੀ ਖੇਤੀਬਾੜੀ, ਉਦਯੋਗ, ਖਣਿਜ ਸੰਪਤੀ ਤੇ ਵਿਕਾਸ ਤੋਂ ਲਗਾਇਆ ਜਾ ਸਕਦਾ ਹੈ । ਭਾਰਤੀ ਜੀਵਨ ਪੂਰੀ ਤਰ੍ਹਾਂ ਖੇਤੀਬਾੜੀ ‘ਤੇ ਆਧਾਰਤ ਹੈ ਜਿਸ ਦੇ ਵਿਕਾਸ ਵਿਚ ਮਾਨਸੂਨੀ ਵਰਖਾ ਇਕ ਦਿੜ ਆਧਾਰ ਪ੍ਰਦਾਨ ਕਰਦੀ ਹੈ । ਮਾਨਸੂਨ ਨੂੰ ਦੇਸ਼ ਦਾ ਉਹ ਕੇਂਦਰੀ ਧੁਰਾ (Pivotal Point) ਮੰਨਿਆ ਜਾਂਦਾ ਹੈ ਜਿਸ ਉੱਤੇ ਸ੍ਰੋਤ ਸੰਬੰਧੀ ਪ੍ਰਸ਼ਨ ਖੇਤੀਬਾੜੀ ਤੋਂ ਬਿਨਾਂ ਸਮੁੱਚਾ ਆਰਥਿਕ ਢਾਂਚਾ ਆਧਾਰ ਪ੍ਰਾਪਤ ਕਰਦਾ ਹੈ ।ਮਾਨਸੂਨੀ ਵਰਖਾ ਜਦੋਂ ਸਮੇਂ ਸਿਰ ਤੇ ਸਹੀ ਮਾਤਰਾ ਵਿਚ ਹੋ ਜਾਂਦੀ ਹੈ ਤਾਂ ਖੇਤੀ ਦਾ ਉਤਪਾਦਨ ਵੱਧ ਜਾਂਦਾ ਹੈ ਤੇ ਹਰ ਪਾਸੇ ਹਰ ਹਰਿਆਲੀ ਨਜ਼ਰ ਆਉਂਦੀ ਹੈ । ਇਹਨਾਂ ਦੀ ਅਸਫਲਤਾ ਦੇ ਕਾਰਨ ਫਸਲਾਂ ਸੁੱਕ ਜਾਂਦੀਆਂ ਹਨ ।ਦੇਸ਼ ਅੰਦਰ ਸੋਕਾ ਪੈ ਜਾਂਦਾ ਹੈ ਤੇ ਅਨਾਜ ਦੇ ਭੰਡਾਰਾਂ ਵਿਚ ਅਨਾਜ ਦੀ ਘਾਟ ਆ ਜਾਂਦੀ ਹੈ ।

ਪ੍ਰਸ਼ਨ-
1. ਦੇਸ਼ ਵਿਚ ਮਾਨਸੂਨੀ ਵਰਖਾ ਦੀਆਂ ਕੋਈ ਤਿੰਨ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੱਸੋ ।
2. ਭਾਰਤੀ ਅਰਥ-ਵਿਵਸਥਾ(ਬਜਟ ਨੂੰ ਮਾਨਸੂਨ ਪੌਣਾਂ ‘ਤੇ ਜੂਆ ਕਿਉਂ ਮੰਨਿਆ ਜਾਂਦਾ ਹੈ, ਉਦਾਹਰਨਾਂ ਸਹਿਤ | ਵਿਆਖਿਆ ਕਰੋ ।
ਉੱਤਰ-
1. ਮਾਨਸੂਨੀ ਵਰਖਾ ਦੀਆਂ ਤਿੰਨ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਅਸਥਿਰਤਾ – ਭਾਰਤ ਵਿਚ ਮਾਨਸੂਨ ਭਰੋਸੇਯੋਗ ਨਹੀਂ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਰਖਾ ਇਕ ਸਮਾਨ ਹੁੰਦੀ ਰਹੇ ਜਾਂ ਫਿਰ ਨਾ ਹੀ ਹੋਵੇ । ਵਰਖਾ ਦੀ ਇਸ ਅਸਥਿਰਤਾ ਕਰਕੇ ਹੀ ਅਕਸਰ ਭੁੱਖਮਰੀ ਤੇ ਕਾਲ ਪੈ ਜਾਂਦਾ ਹੈ । ਵਰਖਾ ਦੀ ਇਹ ਅਸਥਿਰਤਾ ਦੇਸ਼ ਦੇ ਅੰਦਰੂਨੀ ਹਿੱਸੇ ਅਤੇ ਰਾਜਸਥਾਨ ਵੱਲ ਵੱਧਦੀ ਜਾਂਦੀ ਹੈ ।
  • ਅਸਮਾਨ ਵੰਡ – ਦੇਸ਼ ਵਿਚ ਵਰਖਾ ਦੀ ਵੰਡ ਇਕ ਸਮਾਨ ਨਹੀਂ ਹੈ । ਪੱਛਮੀ ਘਾਟ ਦੀਆਂ ਪੱਛਮੀ ਢਲਾਨਾਂ ਅਤੇ ਮੇਘਾਲਿਆ ਤੇ ਅਸਮ ਦੀਆਂ ਪਹਾੜੀਆਂ ‘ਤੇ 250 ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ । ਇਸ ਦੇ ਉਲਟ ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਕਸ਼ਮੀਰ ਆਦਿ ਵਿਚ 25 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ ।
  • ਅਨਿਸਚਿਤ – ਭਾਰਤ ਅੰਦਰ ਹੋਣ ਵਾਲੀ ਮਾਨਸੂਨੀ ਵਰਖਾ ਦੀ ਮਾਤਰਾ ਨਿਸ਼ਚਿਤ ਨਹੀਂ ਹੈ । ਕਦੇ ਤਾਂ ਮਾਨਸੂਨ ਪੌਣਾਂ ਸਮੇਂ ਤੋਂ ਪਹਿਲਾਂ ਪਹੁੰਚ ਕੇ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ । ਪਰ ਕਦੇ-ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਜਾਂ ਫਿਰ ਨਿਸਚਿਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਸੋਕਾ ਪੈ ਜਾਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ ।

2. “ਭਾਰਤੀ ਅਰਥ-ਵਿਵਸਥਾ ਬਜਟ ਮਾਨਸੂਨ ਪੌਣਾਂ ਦਾ ਜੁਆ ਹੈ”-ਇਹ ਕਥਨ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਭਾਰਤ ਦੀ ਅਰਥ-ਵਿਵਸਥਾ ਦੀ ਉੱਨਤੀ ਜਾਂ ਅਵਨਤੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਕਿਸੇ ਸਾਲ ਵਰਖਾ ਦਾ ਸਮਾਂ, ਵੰਡ ਅਤੇ ਮਾਤਰਾ ਕਿੰਨੀ ਉਪਯੁਕਤ ਹੈ । ਜੇ ਵਰਖਾ ਸਮੇਂ ‘ਤੇ ਆਉਂਦੀ ਹੈ ਅਤੇ ਉਸ ਦੀ ਵੰਡ ਅਤੇ ਮਾਤਰਾ ਵੀ ਠੀਕ ਹੈ ਤਾਂ ਖੇਤੀਬਾੜੀ ਦੀ ਚੰਗੀ ਫ਼ਸਲ ਦੀ ਆਸ ਕੀਤੀ ਜਾ ਸਕਦੀ ਹੈ ।
ਉਦਾਹਰਨ ਲਈ ਚੰਗੀ ਮਾਨਸੂਨ ਦੇ ਕਾਰਨ ਫ਼ਸਲਾਂ ਚੰਗੀਆਂ ਹੁੰਦੀਆਂ ਹਨ ਤਾਂ ਤਿੰਨ ਗੱਲਾਂ ਵਾਪਰਦੀਆਂ ਹਨ-

  • ਕਾਰਖ਼ਾਨਿਆਂ ਲਈ ਉੱਚਿਤ ਕੱਚਾ ਮਾਲ ਉਪਲੱਬਧ ਹੁੰਦਾ ਹੈ | ਕਪਾਹ ਅਤੇ ਪਟਸਨ, ਤੇਲ ਵਾਲੇ ਬੀਜ, ਗੰਨਾ ਆਦਿ ਦੀ ਅਧਿਕਤਾ ਨਾਲ ਸੰਬੰਧਿਤ ਉਦਯੋਗ ਵੱਧਦੇ-ਫੁਲਦੇ ਹਨ ।
  • ਚੰਗੀ ਮਾਨਸੂਨ ਨਾਲ ਜਦੋਂ ਖੇਤੀ ਅਤੇ ਉਦਯੋਗਾਂ ਨੂੰ ਬੜਾਵਾ ਮਿਲਦਾ ਹੈ ਤਾਂ ਉਤਪਾਦਕਤਾ ਵਧਦੀ ਹੈ । ਇਕ ਪਾਸੇ ਨਿਰਯਾਤ ਨੂੰ ਬੜ੍ਹਾਵਾ ਮਿਲਦਾ ਹੈ ਤਾਂ ਦੂਜੇ ਪਾਸੇ ਅੰਤਰ-ਰਾਸ਼ਟਰੀ ਵਪਾਰ ਵੱਧਦਾ-ਫੁਲਦਾ ਹੈ । ਦੇਸ਼ ਵਿਚ ਧਨ ਦਾ ਵਾਧਾ ਹੁੰਦਾ ਹੈ ਅਤੇ ਲੋਕਾਂ ਦਾ ਜੀਵਨ ਪੱਧਰ ਉੱਨਤ ਹੁੰਦਾ ਹੈ ।
  • ਚੰਗੀ ਮਾਨਸੂਨ ਦੇ ਕਾਰਨ ਨਦੀਆਂ ਵਿਚ ਪਾਣੀ ਦਾ ਵਾਧਾ ਹੁੰਦਾ ਹੈ । ਬੰਨ੍ਹਾਂ ਦਾ ਜਲ ਪੱਧਰ ਉੱਚਾ ਉੱਠਦਾ ਹੈ । ਇਸ ਪਾਣੀ ਨਾਲ ਜਿੱਥੇ ਬਿਜਲੀ ਦੇ ਉਤਪਾਦਨ ਵਿਚ ਸਹਿਯੋਗ ਮਿਲਦਾ ਹੈ ਉੱਥੇ ਸਿੰਜਾਈ ਦੀ ਵਿਵਸਥਾ ਵਿਚ ਸੁਧਾਰ ਹੁੰਦਾ ਹੈ । ਇਸ ਨਾਲ ਦੇਸ਼ ਵਿਚ ਆਰਥਿਕ ਗਤੀਵਿਧੀਆਂ ਵਿਚ ਹਲਚਲ ਪੈਦਾ ਹੁੰਦੀ ਹੈ ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਵਿਕਸਿਤ ਸਿੰਜਾਈ ਸਾਧਨਾਂ ਦੇ ਕਾਰਨ ਅਸੀਂ ਮਾਨਸੂਨ ਦੀ ਕਮੀ ਵਿਚ ਵੀ ਚੰਗੀ ਫ਼ਸਲ ਪ੍ਰਾਪਤ ਕਰ ਸਕਦੇ ਹਾਂ | ਪਰ ਸਾਰੇ ਕਿਸਾਨ ਅਜਿਹਾ ਨਹੀਂ ਕਰ ਪਾਉਂਦੇ, ਕਿਉਂਕਿ ਕਈ ਖੇਤਰਾਂ ਵਿਚ ਪਾਣੀ ਦੀ ਘਾਟ ਹੈ ।ਇਸ ਲਈ ਚੰਗੀ ਮਾਨਸੂਨ ਪੂਰੇ ਦੇਸ਼ ਦੇ ਹਰ ਇਕ ਵਰਗ ਅਤੇ ਹਰ ਇਕ ਖੇਤਰ ਨੂੰ ਪ੍ਰਭਾਵਿਤ ਕਰਦੀ ਹੈ । ਜੇ ਮਾਨਸੂਨ ਠੀਕ ਹੈ ਤਾਂ ਦੇਸ਼ ਦਾ ਆਰਥਿਕ ਵਿਕਾਸ ਸੁਨਿਸਚਿਤ ਹੈ । ਇਸ ਲਈ ਭਾਰਤੀ ਬਜਟ ਨੂੰ ਮਾਨਸੂਨ ਪੌਣਾਂ ਦਾ ਜੂਆ ਕਹਿਣਾ ਠੀਕ ਹੈ ।

PSEB 10th Class SST Solutions Geography Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

5. ਖੇਤੀਬਾੜੀ ਦਾ ਭਾਰਤੀ ਆਰਥਿਕ ਪ੍ਰਣਾਲੀ ਵਿਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ । ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲਗਭਗ ਦੋ-ਤਿਹਾਈ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ । ਇਸ ਖੇਤਰ ਤੋਂ ਕੁਲ ਰਾਸ਼ਟਰੀ ਆਮਦਨ ਦਾ 29.0% ਹਿੱਸਾ ਪ੍ਰਾਪਤ ਹੁੰਦਾ ਹੈ । ਵਿਦੇਸ਼ੀ ਬਰਾਮਦਾਂ ਵਿਚ ਵੀ ਖੇਤੀ ਤੋਂ ਉਪਜੀਆਂ ਵਸਤੂਆਂ ਦਾ ਖਾਸ ਸਥਾਨ ਹੈ । ਇਸ ਖੇਤੀਬਾੜੀ ਤੋਂ ਅਨੇਕਾਂ ਉਤਪਾਦਤ ਵਸਤਾਂ ਸਾਡੇ ਕਾਰਖਾਨਿਆਂ ਵਿਚ ਕੱਚੇ ਮਾਲ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ । ਖੇਤੀਬਾੜੀ ਦੇ ਖੇਤਰ ਵਿਚ ਆਜ਼ਾਦੀ ਤੋਂ ਬਾਅਦ ਤਰੱਕੀ ਦੇ ਕਾਰਨ ਪ੍ਰਤੀ ਵਿਅਕਤੀ ਖਾਧ ਪਦਾਰਥਾਂ ਦੀ ਪ੍ਰਾਪਤੀ ਜੋ 1950 ਦੇ ਸਾਲਾਂ ਵਿਚ 395 ਗ੍ਰਾਮ ਸੀ, 1991 ਵਿਚ ਵੱਧ ਕੇ 510 ਗ੍ਰਾਮ ਪ੍ਰਤੀ ਵਿਅਕਤੀ ਤਕ ਪਹੁੰਚ ਗਈ । ਰਸਾਇਣਿਕ ਖਾਦਾਂ ਦੀ ਵਰਤੋਂ ਵਿਚ ਵੀ ਸੰਯੁਕਤ ਰਾਜ ਅਮਰੀਕਾ, ਪੁਰਵ ਸੋਵੀਅਤ ਰੂਸ ਅਤੇ ਚੀਨ ਤੋਂ ਬਾਅਦ ਭਾਰਤ ਦਾ ਚੌਥਾ ਸਥਾਨ ਹੈ । ਸਾਡੇ ਦੇਸ਼ ਵਿਚ ਦਾਲਾਂ ਹੇਠ ਰਕਬਾ ਸੰਸਾਰ ਵਿਚ ਸਭ ਤੋਂ ਵੱਧ ਹੈ । ਕਪਾਹ ਦੇ ਉਤਪਾਦਨ ਵਿਚ ਵੀ ਭਾਰਤ ਸੰਸਾਰ ਦਾ ਸਭ ਤੋਂ ਪਹਿਲਾ ਦੇਸ਼ ਹੈ । ਜਿਥੇ ਵਧੀਆ ਕਿਸਮ ਦੀ ਕਪਾਹ ਪੈਦਾ ਕਰਨ ਦੇ ਯਤਨੇ ਸਭ ਤੋਂ ਪਹਿਲਾਂ ਕੀਤੇ ਗਏ ।ਦੇਸ਼ ਨੇ ਝੀਂਗਾ ਮੱਛੀ ਦਾ ਬੀਜ ਤਿਆਰ ਕਰਨ ਅਤੇ ਕੀਟ ਪਾਲਣ (Pest Culture) ਤਕਨੀਕੀ ਵਿਕਾਸ ਵਿਚ ਮਹੱਤਵਪੂਰਨ ਸਫਲਤਾਵਾਂ ਹਾਸਿਲ ਕੀਤੀਆਂ ਹਨ ।

ਪ੍ਰਸ਼ਨ-
1. ਭਾਰਤ ਵਿਚ ਕਿੰਨੇ ਪ੍ਰਤੀਸ਼ਤ ਭੂਮੀ ਖੇਤੀ ਯੋਗ ਹੈ ?
2. ਖੇਤੀ ਨੂੰ ਭਾਰਤੀ ਆਰਥਿਕ ਪ੍ਰਣਾਲੀ ਦਾ ਮੁੱਖ ਆਧਾਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
1. ਭਾਰਤ ਵਿਚ 51% ਭੂਮੀ ਖੇਤੀ ਯੋਗ ਹੈ ।

2. ਖੇਤੀ ਭਾਰਤੀ ਆਰਥਿਕ ਪ੍ਰਣਾਲੀ ਦਾ ਮੁੱਖ ਆਧਾਰ ਹੈ । ਕੁੱਲ ਰਾਸ਼ਟਰੀ ਉਤਪਾਦਨ ਵਿਚ ਖੇਤੀ ਦਾ ਯੋਗਦਾਨ ਭਲੇ ਹੀ ਕੇਵਲ 33.7% ਹੈ, ਤਾਂ ਵੀ ਇਸ ਦਾ ਮਹੱਤਵ ਘੱਟ ਨਹੀਂ ਹੈ।

  • ਖੇਤੀ ਸਾਡੀ 2/3 ਜਨਸੰਖਿਆ ਦਾ ਪਾਲਣ-ਪੋਸ਼ਣ ਕਰਦੀ ਹੈ ।
  • ਖੇਤੀ ਖੇਤਰ ਤੋਂ ਦੇਸ਼ ਦੇ ਲਗਪਗ ਦੋ-ਤਿਹਾਈ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ ।
  • ਜ਼ਿਆਦਾਤਰ ਉਦਯੋਗਾਂ ਨੂੰ ਕੱਚਾ ਮਾਲ ਖੇਤੀ ਤੋਂ ਪ੍ਰਾਪਤ ਹੁੰਦਾ ਹੈ । ਸੱਚ ਤਾਂ ਇਹ ਹੈ ਕਿ ਖੇਤੀ ਦੀ ਨੀਂਹ ‘ਤੇ ਉਦਯੋਗਾਂ ਦਾ ਮਹਿਲ ਖੜ੍ਹਾ ਕੀਤਾ ਜਾ ਰਿਹਾ ਹੈ ।

6. ਦਾਲਾਂ ਦੀ ਪ੍ਰਤੀ ਵਿਅਕਤੀ ਵਰਤੋਂ ਵਿਚ ਪੰਜਾਬ ਅਤੇ ਦੇਸ਼ ਦੇ ਹੋਰ ਭਾਗਾਂ ਵਿਚ ਆਈ ਇੰਨੀ ਗਿਰਾਵਟ ਇਕ ਬਹੁਤ ਹੀ ਚਿੰਤਾ ਦੀ ਗੱਲ ਹੈ । ਇਹ ਇਸ ਕਰਕੇ ਹੈ ਕਿ ਹਰੀ ਕਰਾਂਤੀ ਦੀ ਲਹਿਰ ਜਿਸਨੇ ਦੇਸ਼ ਵਿਚ ਕਣਕ ਤੇ ਚੌਲ ਤੇ ਉਤਪਾਦਨ ਵਿਚ ਤੀਕਾਰ ਪਰਿਵਰਤਨ ਲਿਆ ਦਿੱਤਾ ਹੈ, ਦਾਲਾਂ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੋਈ ਸਹਾਇਤਾ ਨਹੀਂ ਕਰ ਸਕੀ ਹੈ । ਅਸਲ ਵਿਚ ਜੇਕਰ ਇਹ ਕਿਹਾ ਜਾਵੇ ਕਿ ਨੁਕਸਾਨ ਪਹੁੰਚਾਇਆ ਹੈ ਤਾਂ ਕੋਈ ਗਲਤ ਗੱਲ ਨਹੀਂ ਹੋਵੇਗੀ ਕਿਉਂਕਿ ਹਰੀ ਕ੍ਰਾਂਤੀਕਾਰ ਦੇ ਬਾਅਦ ਦੇ ਸਾਲਾਂ ਵਿਚ ਦਾਲਾਂ ਹੇਠਲਾ ਬਹੁਤ ਵੱਡਾ ਖੇਤਰ ਕਾਫ਼ੀ ਮਾਤਰਾ ਵਿਚ ਕਣਕ ਤੇ ਚੌਲਾਂ ਜਿਹੀਆਂ ਵੱਧ ਉਤਪਾਦਨ ਦੇਣ ਵਾਲੀਆਂ ਫਸਲਾਂ ਵੱਲ ਨੂੰ ਮੋੜ ਦਿੱਤਾ ਹੈ । ਅਜਿਹਾ ਵਿਸ਼ੇਸ਼ ਤੌਰ ਤੇ ਪੰਜਾਬ ਜਿਹੇ ਵਪਾਰਕ ਖੇਤੀ ਪ੍ਰਧਾਨ ਰਾਜਾਂ ਵਿਚ ਵੱਡੇ ਪੱਧਰ ਤੇ ਹੋਇਆ ਹੈ ।

ਪ੍ਰਸ਼ਨ-
1. ਪੰਜਾਬ ਵਿਚ ਦਾਲਾਂ ਦੇ ਉਤਪਾਦਨ ਖੇਤਰ ਵਿਚ ਹਰੀ ਕ੍ਰਾਂਤੀ ਤੋਂ ਬਾਅਦ ਕਿਸ ਤਰ੍ਹਾਂ ਦੀ ਤਬਦੀਲੀ ਆਈ ਹੈ ?
2. ਦਾਲਾਂ ਦੇ ਪੈਦਾਵਾਰ ਖੇਤਰ ਵਿਚ ਘਾਟ ਆਉਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-
1. ਹਰੀ ਕ੍ਰਾਂਤੀ ਤੋਂ ਬਾਅਦ ਦਾਲ ਉਤਪਾਦਨ ਖੇਤਰ 9.3 ਲੱਖ ਹੈਕਟੇਅਰ ਤੋਂ ਘੱਟ ਕੇ ਮਾਤਰ 95 ਹਜ਼ਾਰ ਹੈਕਟੇਅਰ ਰਹਿ ਗਿਆ ।

2. ਪਿਛਲੇ ਕੁੱਝ ਦਹਾਕਿਆਂ ਵਿਚ ਦਾਲਾਂ ਦੇ ਪੈਦਾਵਾਰ ਖੇਤਰ ਵਿਚ ਕਮੀ ਆਈ ਹੈ । ਇਸ ਦੇ ਮੁੱਖ ਕਾਰਨ ਅੱਗੇ ਲਿਖੇ ਹਨ-

  • ਦਾਲਾਂ ਵਾਲੇ ਖੇਤਰਫਲ ਨੂੰ ਹਰੀ ਕ੍ਰਾਂਤੀ ਤੋਂ ਬਾਅਦ ਵੱਧ ਪੈਦਾਵਾਰ ਦੇਣ ਵਾਲੀ ਕਣਕ ਅਤੇ ਝੋਨੇ ਵਰਗੀਆਂ ਫ਼ਸਲਾਂ ਦੇ ਅਧੀਨ ਕਰ ਦਿੱਤਾ ਗਿਆ ਹੈ ।
  • ਕੁੱਝ ਖੇਤਰ ਨੂੰ ਵਿਕਾਸ ਕੰਮਾਂ ਦੇ ਕਾਰਨ ਨਹਿਰਾਂ, ਸੜਕਾਂ ਅਤੇ ਕਈ ਵਿਕਾਸ ਯੋਜਨਾਵਾਂ ਦੇ ਅਧੀਨ ਕਰ ਦਿੱਤਾ ਗਿਆ ਹੈ ।
  • ਵਧਦੀ ਹੋਈ ਜਨਸੰਖਿਆ ਦੇ ਆਵਾਸ ਦੇ ਲਈ ਵਧਦੀ ਹੋਈ ਜ਼ਮੀਨ ਦੀ ਮੰਗ ਦੇ ਕਾਰਨ ਵੀ ਵਾਲਾਂ ਦੇ ਪੈਦਾਵਾਰ ਖੇਤਰ ਵਿਚ ਕਮੀ ਆਈ ਹੈ ।

7. ਸਾਡਾ ਦੇਸ਼ ਵੀ ਖਣਿਜ ਸੰਪਤੀ ਦੇ ਪੱਖੋਂ ਕਾਫ਼ੀ ਸੰਪੰਨ ਦੇਸ਼ ਮੰਨਿਆ ਜਾਂਦਾ ਹੈ । ਇਕ ਅਨੁਮਾਨ ਦੇ ਅਨੁਸਾਰ ਦੇਸ਼ ਵਿਚ ਸੰਸਾਰ ਦੇ ਕੁੱਲ ਲੋਹਾ-ਧਾਤ (Iron Ore) ਭੰਡਾਰ ਦਾ ਇਕ ਚੌਥਾਈ ਹਿੱਸਾ ਮੌਜੂਦ ਹੈ । ਲੋਹਾ ਤੇ ਇਸਪਾਤ ਉਦਯੋਗ ਵਿਚ ਕੰਮ ਆਉਣ ਵਾਲੇ ਮੁੱਖ ਖਣਿਜ ਮੈਂਗਨੀਜ਼ ਦੇ ਵੀ ਵਿਸ਼ਾਲ ਭੰਡਾਰ ਭਾਰਤ ਵਿਚ ਮਿਲਦੇ ਹਨ । ਦੇਸ਼ ਵਿਚ ਕੋਲਾ, ਚੂਨੇ ਦਾ ਪੱਥਰ, ਬਾਕਸਾਈਟ ਅਤੇ ਅਬਰਕ ਦੇ ਵੀ ਕਾਫ਼ੀ ਭੰਡਾਰ ਮੌਜੂਦ ਹਨ ਪਰੰਤੂ ਅਲੋਹ ਖਣਿਜ (Non Ferous) ਜਿਵੇਂ ਸੀਸਾ, ਜਿਸਤ, ਤਾਂਬਾ ਅਤੇ ਸੋਨਾ ਆਦਿ ਦੇ ਭੰਡਾਰ ਬਹੁਤ ਹੀ ਘੱਟ ਮਾਤਰਾ ਵਿਚ ਮਿਲਦੇ ਹਨ । ਦੇਸ਼ ਵਿਚ ਗੰਧਕ ਦਾ ਭੰਡਾਰ ਲਗਪਗ ਨਹੀਂ ਦੇ ਬਰਾਬਰ ਹੈ ਜਦੋਂ ਕਿ ਆਧੁਨਿਕ ਰਸਾਇਣ ਉਦਯੋਗ ਦਾ ਮੁੱਖ ਆਧਾਰ ਗੰਧਕ ਹੀ ਹੈ ।

ਸਾਡੇ ਦੇਸ਼ ਵਿਚ ਜਲ-ਸ਼ਕਤੀ ਦੇ ਸਾਧਨ ਅਤੇ ਪ੍ਰਮਾਣੁ-ਸ਼ਕਤੀ ਦੇ ਖਣਿਜ ਵੀ ਕਾਫ਼ੀ ਮਾਤਰਾ ਵਿਚ ਮਿਲਦੇ ਹਨ । ਇਹਨਾਂ ਦਾ ਪ੍ਰਯੋਗ ਇਹਨਾਂ ਦੀ ਸ਼ਕਤੀ ਸਮਰੱਥਾ ਅਤੇ ਵਾਤਾਵਰਣ ਦੇ ਨਾਲ ਬਹੁਤ ਘੱਟ ਛੇੜ-ਛਾੜ ਕਰਨ ਕਰਕੇ ਸ਼ਕਤੀ ਸਾਧਨਾਂ ਦੇ ਤੌਰ ਤੇ ਕਾਫ਼ੀ ਤੇਜ਼ੀ ਨਾਲ ਵੱਧ ਰਿਹਾ ਹੈ । ਇਸੇ ਕਾਰਨ ਕੌਰ ਉਰਜਾ ਵੀ ਸ਼ਕਤੀ ਸਾਧਨ ਦੇ ਤੌਰ ‘ਤੇ ਵਰਤੀ ਜਾ ਰਹੀ ਹੈ । ਸੌਰ-ਸ਼ਕਤੀ ਤਾਂ ਕੁਦਰਤ ਵਲੋਂ ਪ੍ਰਦਾਨ ਕੀਤੀ ਗਈ ਅਮੁਲ-ਸ਼ਕਤੀ ਭੰਡਾਰ ਦੀ ਇਕ ਦੇਣ ਹੈ । ਇਸ ਦਾ ਪ੍ਰਯੋਗ ਤੇਜ਼ੀ ਨਾਲ ਭਵਿੱਖ ਵਿਚ ਸ਼ਕਤੀ ਦੇ ਸਾਧਨ ਦੇ ਤੌਰ ‘ਤੇ ਹੋਰ ਵਧੇਗਾ ।

ਪ੍ਰਸ਼ਨ-
1. ਖਣਿਜ ਪਦਾਰਥਾਂ ਦਾ ਰਾਸ਼ਟਰੀ ਅਰਥ-ਵਿਵਸਥਾ ਵਿਚ ਕੀ ਯੋਗਦਾਨ ਹੈ ?
2. ਸੌਰ ਸ਼ਕਤੀ ਨੂੰ ਭਵਿੱਖ ਦੀ ਸ਼ਕਤੀ ਦਾ ਸਰੋਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
1. ਖਣਿਜ ਪਦਾਰਥਾਂ ਦਾ ਰਾਸ਼ਟਰੀ ਅਰਥ-ਵਿਵਸਥਾ ਵਿਚ ਬੜਾ ਮਹੱਤਵ ਹੈ । ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ-

  • ਦੇਸ਼ ਦਾ ਉਦਯੋਗਿਕ ਵਿਕਾਸ ਮੁੱਖ ਤੌਰ ‘ਤੇ ਖਣਿਜਾਂ ਉੱਤੇ ਨਿਰਭਰ ਕਰਦਾ ਹੈ । ਲੋਹਾ ਅਤੇ ਕੋਲਾ ਮਸ਼ੀਨੀ ਯੁੱਗ ਦਾ ਆਧਾਰ ਹੈ । ਸਾਡੇ ਇੱਥੇ ਸੰਸਾਰ ਦੇ ਲੋਹਾ ਕੱਚੀ ਧਾਤ ਦੇ ਇੱਕ-ਚੌਥਾਈ ਭੰਡਾਰ ਹਨ । ਭਾਰਤ ਵਿਚ ਕੋਲੇ ਦੇ ਵਿਸ਼ਾਲ ਭੰਡਾਰ ਪਾਏ ਜਾਂਦੇ ਹਨ ।
  • ਖੁਦਾਈ ਕੰਮਾਂ ਨਾਲ ਰਾਜ ਸਰਕਾਰਾਂ ਦੀ ਆਮਦਨ ਵਿਚ ਵਾਧਾ ਹੁੰਦਾ ਹੈ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ।
  • ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਖਣਿਜ ਊਰਜਾ ਦੇ ਮਹੱਤਵਪੂਰਨ ਸਾਧਨ ਹਨ ।
  • ਖਣਿਜਾਂ ਤੋਂ ਤਿਆਰ ਉਪਕਰਨ ਖੇਤੀਬਾੜੀ ਦੀ ਉੱਨਤੀ ਲਈ ਸਹਾਇਕ ਹਨ ।

2. ਕੋਲਾ ਅਤੇ ਖਣਿਜ ਤੇਲ ਖ਼ਤਮ ਹੋਣ ਵਾਲੇ ਸਰੋਤ ਹਨ । ਇਕ ਦਿਨ ਅਜਿਹਾ ਆਵੇਗਾ ਜਦੋਂ ਸੰਸਾਰ ਦੇ ਲੋਕਾਂ ਨੂੰ ਇਨ੍ਹਾਂ ਤੋਂ ਪ੍ਰਾਪਤ ਸ਼ਕਤੀ ਨਹੀਂ ਮਿਲੇਗੀ । ਇਨ੍ਹਾਂ ਦੇ ਭੰਡਾਰ ਖ਼ਤਮ ਹੋ ਚੁੱਕੇ ਹੋਣਗੇ । ਇਨ੍ਹਾਂ ਤੋਂ ਉਲਟ ਸੌਰ-ਸ਼ਕਤੀ ਕਦੀ ਨਾ ਖ਼ਤਮ ਹੋਣ ਵਾਲਾ ਸਰੋਤ ਹੈ । ਇਸ ਤੋਂ ਵਿਸ਼ਾਲ ਮਾਤਰਾ ਵਿਚ ਸ਼ਕਤੀ ਮਿਲਦੀ ਹੈ । ਜਦੋਂ ਕੋਲੇ ਅਤੇ ਖਣਿਜ ਤੇਲ ਦੇ ਭੰਡਾਰ ਖ਼ਤਮ ਹੋ ਜਾਣਗੇ, ਉਦੋਂ ਸੌਰ ਬਿਜਲੀ ਘਰਾਂ ਤੋਂ ਸ਼ਕਤੀ ਪ੍ਰਾਪਤ ਹੋਵੇਗੀ ਅਤੇ ਅਸੀਂ ਆਪਣੇ ਘਰੇਲੂ ਕੰਮ ਸੌਰ ਸ਼ਕਤੀ ਨਾਲ ਆਸਾਨੀ ਨਾਲ ਕਰ ਲਵਾਂਗੇ ।

PSEB 10th Class SST Solutions Geography Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

8. ਕੁਦਰਤੀ ਬਨਸਪਤੀ ਵਿਚ ਉਹ ਸਾਰੇ ਦਰੱਖ਼ਤ, ਕੰਡੇਦਾਰ ਝਾੜੀਆਂ, ਪੌਦੇ ਅਤੇ ਘਾਹ ਜੋ ਮਨੁੱਖੀ ਦਖਲ ਤੋਂ ਬਿਨਾਂ ਉੱਗਦੇ ਹਨ, ਕੁਦਰਤੀ ਬਨਸਪਤੀ ਅਖਵਾਉਂਦੇ ਹਨ । ਇਸ ਦਾ ਅਧਿਐਨ ਕਰਨ ਤੋਂ ਪਹਿਲਾਂ ਬਨਸਪਤੀ ਜਾਤੀ (Flora), ਬਨਸਪਤੀ (Vegetation) ਅਤੇ ਜੰਗਲ (Forest) ਜਿਹੇ ਸੰਬੰਧਤ ਸ਼ਬਦਾਂ ਦੀ ਜਾਣਕਾਰੀ ਹੋਣੀ ਅਤਿ ਜ਼ਰੂਰੀ ਹੈ । ਬਨਸਪਤੀ ਜਾਤੀ ਵਿਚ ਕਿਸੇ ਖਾਸ ਸਮੇਂ ਤੇ ਕਿਸੇ ਖੇਤਰ ਵਿਚ ਉੱਗਣ ਵਾਲੇ ਪੌਦਿਆਂ ਦੇ ਵੱਖ-ਵੱਖ ਵਰਗ (species) ਆ ਜਾਂਦੇ ਹਨ । ਕਿਸੇ ਖਾਸ ਵਾਤਾਵਰਨ ਵਿਚ ਕਿਸੇ ਥਾਂ ‘ਤੇ ਪੈਦਾ ਹੋਣ ਵਾਲੇ ਪੌਦੇ, ਝਾੜੀਆਂ ਤੇ ਘਾਹ ਆਦਿ ਨੂੰ ਬਨਸਪਤੀ ਕਿਹਾ ਜਾਂਦਾ ਹੈ ਜਦ ਕਿ ਸੰਘਣੇ ਤੇ ਇਕ-ਦੂਜੇ ਦੇ ਪਾਸ ਉੱਗੇ ਹੋਏ ਪੌਦੇ, ਝਾੜੀਆਂ ਤੇ ਘਾਹ ਨਾਲ ਘਿਰੇ ਹੋਏ ਵੱਡੇ ਖੇਤਰ, ਜੰਗਲ ਅਖਵਾਉਂਦੇ ਹਨ । ਜੰਗਲ ਸ਼ਬਦ ਦੀ ਸਭ ਤੋਂ ਵੱਧ ਵਰਤੋਂ, ਵਾਤਾਵਰਨ ਦੀ ਸੰਭਾਲ ਅਤੇ ਆਰਥਿਕ ਫ਼ਾਇਦਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਭੂਗੋਲ ਵਿਗਿਆਨੀ, ਪ੍ਰਬੰਧਕ ਤੇ ਜੰਗਲ ਰੱਖਿਅਕ (Forest Guard) ਕਰਦੇ ਹਨ ।

ਹਰੇਕ ਕਿਸਮ ਦੀ ਵਿਕਸਿਤ ਬਨਸਪਤੀ ਨੂੰ ਆਪਣੇ ਵਾਤਾਵਰਨ ਨਾਲ ਇਕ ਨਾਜ਼ੁਕ ਸੰਤੁਲਨ (Delicate Balance) ਬਣਾ ਕੇ ਇਕ ਲੰਬੇ ਜੀਵਨ ਚੱਕਰ ਵਿਚੋਂ ਦੀ ਲੰਘਣਾ ਪੈਂਦਾ ਹੈ ਜੋ ਇਸ ਦੇ ਆਪਸੀ ਮਿਲਵਰਤਣ ਅਤੇ ਮੌਸਮ ਅਨੁਸਾਰ ਢਲਣ ਦੀ ਸਮਰੱਥਾ ਜਿਹੇ ਗੁਣਾਂ ’ਤੇ ਨਿਰਭਰ ਕਰਦਾ ਹੈ । ਸਾਡੇ ਦੇਸ਼ ਵਿਚ ਮਿਲਣ ਵਾਲੀ ਸਾਰੀ ਬਨਸਪਤੀ ਜਾਤੀ (Flora) ਸਥਾਨਕ ਨਹੀਂ ਹੈ | ਸਗੋਂ ਇਸਦਾ 40% ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ ਜਿਨ੍ਹਾਂ ਨੂੰ ਬੋਰੀਅਲ (Boreal) ਅਤੇ ਪੈਲਿਓਉਸ਼ਣ ਖੰਡੀ (Paleo Tropical) ਜਾਤੀਆਂ ਕਿਹਾ ਜਾਂਦਾ ਹੈ ।

ਪ੍ਰਸ਼ਨ-
1. ਦੇਸ਼ ਵਿਚ ਮੌਜੂਦ ਵਿਦੇਸ਼ੀ ਬਨਸਪਤੀ ਜਾਤੀਆਂ ਦੇ ਨਾਂ ਤੇ ਮਾਤਰਾ ਦੱਸੋ ।
2. ਪੱਤਝੜੀ ਜਾਂ ਮਾਨਸੂਨੀ ਬਨਸਪਤੀ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
1. ਦੇਸ਼ ਵਿਚ ਮੌਜੂਦ ਵਿਦੇਸ਼ੀ ਬਨਸਪਤੀ ਜਾਤਾਂ ਨੂੰ ਬੋਰੀਅਲ (Boreal) ਅਤੇ ਪੋਲੀਓ ਊਸ਼ਣ-ਖੰਡੀ (Paleo-Tropical) ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਭਾਰਤ ਦੀ ਬਨਸਪਤੀ ਵਿਚ ਵਿਦੇਸ਼ੀ ਬਨਸਪਤੀ ਦੀ ਮਾਤਰਾ 40% ਹੈ ।

2. ਉਹ ਬਨਸਪਤੀ ਜੋ ਗਰਮੀ ਰੁੱਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਧੇਰੇ ਵਾਸ਼ਪੀਕਰਨ ਨੂੰ ਰੋਕਣ ਲਈ ਆਪਣੇ ਪੱਤੇ ਸੁੱਟ
ਦਿੰਦੀ ਹੈ ਪੱਤਝੜੀ ਜਾਂ ਮਾਨਸੂਨੀ ਬਨਸਪਤੀ ਕਹਾਉਂਦੀ ਹੈ । ਬਨਸਪਤੀ ਨੂੰ ਵਰਖਾ ਦੇ ਆਧਾਰ ‘ਤੇ ਸਿੱਲ੍ਹਾ ਅਤੇ ਅਰਧ-ਖੁਸ਼ਕ ਦੋ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

  • ਸਿਲ੍ਹੇ ਪੱਤਝੜੀ ਵਣ – ਇਸ ਤਰ੍ਹਾਂ ਦੀ ਬਨਸਪਤੀ ਉਹਨਾਂ ਚਾਰ ਵੱਡੇ ਖੇਤਰਾਂ ਵਿਚ ਮਿਲਦੀ ਹੈ ਜਿੱਥੇ ਸਾਲਾਨਾ ਵਰਖਾ 100 ਤੋਂ 200 ਸੈਂ: ਮੀ: ਤਕ ਹੈ । ਇਹਨਾਂ ਖੇਤਰਾਂ ਵਿਚ ਦਰੱਖਤ ਘੱਟ ਸੰਘਣੇ ਹੁੰਦੇ ਹਨ ਪਰ ਇਹਨਾਂ ਦੀ ਲੰਬਾਈ 30 ਮੀਟਰ ਤਕ ਪਹੁੰਚ ਜਾਂਦੀ ਹੈ । ਸਾਲ, ਟਾਹਲੀ, ਸਾਗੋਨ, ਟੀਕ, ਚੰਦਨ, ਜਾਮਣ, ਅਮਲਤਾਸ, ਹਲਦੂ, ਮਹੂਆ, ਸ਼ਾਰਬੂ, ਏਬੋਨੀ, ਸ਼ਹਿਤੂਤ ਇਹਨਾਂ ਵਣਾਂ ਦੇ ਮੁੱਖ ਦਰੱਖਤ ਹਨ ।
  • ਖ਼ੁਸ਼ਕ ਪੱਤਝੜੀ ਬਨਸਪਤੀ – ਇਸ ਤਰ੍ਹਾਂ ਦੀ ਬਨਸਪਤੀ 50 ਤੋਂ 100 ਸੈਂ: ਮੀ: ਤੋਂ ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਇਸ ਦੀ ਲੰਬੀ ਪੱਟੀ ਪੰਜਾਬ ਤੋਂ ਸ਼ੁਰੂ ਹੋ ਕੇ ਦੱਖਣੀ ਪਠਾਰ ਦੇ ਮੱਧਵਰਤੀ ਹਿੱਸੇ ਦੇ ਆਸ-ਪਾਸ ਦੇ ਖੇਤਰਾਂ ਤਕ ਫੈਲੀ ਹੋਈ ਹੈ । ਟਾਹਲੀ, ਕਿੱਕਰ, ਫਲਾਹੀ, ਬੋਹੜ, ਹਲਦੂ ਇੱਥੋਂ ਦੇ ਮੁੱਖ ਦਰੱਖਤ ਹਨ ।

9. ਸਾਡੇ ਦੇਸ਼ ਵਿਚ ਬਨਸਪਤੀ ਦੀ ਭਿੰਨਤਾ ਤੋਂ ਬਿਨਾਂ ਕੁਦਰਤੀ ਜੀਵ-ਜੰਤੂਆਂ ਵਿਚ ਵੀ ਕਾਫੀ ਭਿੰਨਤਾ ਮਿਲਦੀ ਹੈ । ਅਸਲ ਵਿਚ ਦੋਹਾਂ ਵਿਚ ਕਾਫ਼ੀ ਗੂੜ੍ਹਾ ਆਪਸੀ ਸੰਬੰਧ ਹੈ । ਦੇਸ਼ ਵਿਚ ਜੀਵ-ਜੰਤੂਆਂ ਦੀਆਂ ਲਗਪਗ 76000 ਕਿਸਮਾਂ ਮਿਲਦੀਆਂ ਹਨ । ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2500 ਕਿਸਮਾਂ ਦੀਆਂ ਮੱਛੀਆਂ ਮਿਲਦੀਆਂ ਹਨ । ਇਸ ਤਰ੍ਹਾਂ 2000 ਕਿਸਮਾਂ ਦੇ ਪੰਛੀ ਵੀ ਮਿਲਦੇ ਹਨ । ਸੱਪਾਂ ਦੀਆਂ 400 ਕਿਸਮਾਂ ਮਿਲਦੀਆਂ ਹਨ । ਇਹਨਾਂ ਤੋਂ ਬਿਨਾਂ ਉੱਡਣ ਵਾਲੇ (ਪੰਛੀ), ਰੀਂਘਣ ਵਾਲੇ, ਥਣਧਾਰੀ ਦੁੱਧ ਵਾਲੇ ਅਤੇ ਛੋਟੇ ਕੀੜੇ ਅਤੇ ਕਿਰਮ ਵੀ ਮਿਲਦੇ ਹਨ । ਥਣਧਾਰੀ ਜੀਵਾਂ ਵਿਚ ਰਾਜਸੀ ਠਾਠ-ਬਾਠ ਵਾਲੇ ਪਸ਼ੂ ਹਾਥੀ ਮੁੱਖ ਹਨ ਜੋ ਭੁਮੱਧ ਰੇਖੀ ਉਸ਼ਣ ਨਮੀ ਵਾਲੇ ਵਣਾਂ ਦਾ ਜੀਵ ਹੈ । ਸਾਡੇ ਦੇਸ਼ ਵਿਚ ਇਹ ਅਸਾਮ, ਕੇਰਲ ਅਤੇ ਕਰਨਾਟਕ ਦੇ ਜੰਗਲਾਂ ਵਿਚ ਮਿਲਦਾ ਹੈ । ਇਥੇ ਭਾਰੀ ਵਰਖਾ ਹੁੰਦੀ ਹੈ ਅਤੇ ਜੰਗਲ ਵੀ ਬਹੁਤ ਸੰਘਣੇ ਹਨ ।

ਇਸ ਤੋਂ ਉਲਟ ਊਠ ਅਤੇ ਜੰਗਲੀ ਗਧੇ ਬਹੁਤ ਹੀ ਗਰਮ ਅਤੇ ਖ਼ੁਸ਼ਕ ਮਾਰੂਥਲਾਂ ਵਿਚ ਮਿਲਦੇ ਹਨ ।ਊਠ ਆਮ ਕਰਕੇ ਥਾਰ ਮਾਰੂਥਲ ਦਾ ਪਸ਼ੂ ਹੈ ਜਦੋਂ ਕਿ ਜੰਗਲੀ ਗਧੇ ਕੇਵਲ ਰਣ ਆਫ ਕੱਛ (Runn of Kutch) ਜਾਂ ਕੱਛ ਦੀ ਖਾੜੀ ਵਿਚ ਮਿਲਦੇ ਹਨ । ਇਹਨਾਂ ਦੇ ਦੂਸਰੇ ਪਾਸੇ ਦੀ ਦਿਸ਼ਾ ਵਿਚ ਇਕ ਸਿੰਗ ਵਾਲਾ ਗੈਂਡਾ ਰਹਿੰਦਾ ਹੈ । ਇਸ ਅਸਾਮ ਅਤੇ ਪੱਛਮੀ ਬੰਗਾਲ ਦੇ ਉੱਤਰੀ ਭਾਗਾਂ ਦੇ ਦਲਦਲੀ ਖੇਤਰਾਂ ਵਿਚ ਰਹਿੰਦੇ ਹਨ । ਭਾਰਤੀ ਜੰਤੂਆਂ ਵਿਚ ਭਾਰਤੀ ਗੌਰ (ਬਾਈਧਨ), ਭਾਰਤੀ ਝੋਟਾ ਅਤੇ ਨੀਲ ਗਊ ਵਿਸ਼ੇਸ਼ ਤੌਰ ‘ਤੇ ਵਰਣਨ ਯੋਗ ਹਨ । ਹਿਰਨ ਭਾਰਤੀ ਜੀਵ ਜਗਤ ਦੀ ਵਿਸ਼ੇਸ਼ਤਾ ਹੈ ।

ਪ੍ਰਸ਼ਨ-
1. ਹਿਮਾਲਿਆ ਵਿਚ ਮਿਲਣ ਵਾਲੇ ਜੀਵਾਂ ਦੇ ਨਾਂ ਦੱਸੋ ।
2. ਦੇਸ਼ ਵਿਚ ਜੀਵ-ਜੰਤੂਆਂ ਦੀ ਸਾਂਭ ਤੇ ਸੰਭਾਲ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ ?
ਉੱਤਰ-
1. ਹਿਮਾਲਿਆ ਵਿਚ ਜੰਗਲੀ ਭੇਡ, ਪਹਾੜੀ ਬੱਕਰੀ, ਸਾਕਿਨ (ਇਕ ਲੰਮੇ ਸਿੰਗਾਂ ਵਾਲੀ ਜੰਗਲੀ ਬੱਕਰੀ) ਅਤੇ ਟੈਪੀਰ ਆਦਿ ਜੀਵ-ਜੰਤੂ ਪਾਏ ਜਾਂਦੇ ਹਨ ਜਦਕਿ ਉੱਚੇ ਪਹਾੜੀ ਖੇਤਰਾਂ ਵਿਚ ਪਾਂਡਾ ਅਤੇ ਹਿਮਤੇਂਦੂਆ ਨਾਂ ਦੇ ਜੰਤੂ ਮਿਲਦੇ ਹਨ ।

2.

  • 1972 ਵਿਚ ਭਾਰਤੀ ਵਣ ਜੀਵਨ ਸੁਰੱਖਿਆ ਕਾਨੂੰਨ ਬਣਾਇਆ ਗਿਆ । ਇਸ ਦੇ ਅਧੀਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 83835 ਵਰਗ ਕਿਲੋਮੀਟਰ ਖੇਤਰ ਦੇਸ਼ ਦਾ 2.7 ਪ੍ਰਤੀਸ਼ਤ ਅਤੇ ਕੁੱਲ ਵਣ ਖੇਤਰ ਦਾ 12 ਪ੍ਰਤੀਸ਼ਤ ਹਿੱਸਾ) ਨੂੰ ਰਾਸ਼ਟਰੀ ਪਾਰਕ ਅਤੇ ਵਣ-ਪਾਣੀ ਚਿੜੀਆਘਰ ਐਲਾਨਿਆ ਗਿਆ ਹੈ ।
  • ਖ਼ਤਮ ਹੋ ਰਹੇ ਵਣ ਜੀਵਾਂ ਵਲ ਖ਼ਾਸ ਧਿਆਨ ਦਿੱਤਾ ਜਾਣ ਲੱਗਾ ਹੈ ।
  • ਪਸ਼ੂ-ਪੰਛੀਆਂ ਦੀ ਗਣਨਾ ਦਾ ਕੰਮ ਰਾਸ਼ਟਰੀ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ ।
  • ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਸਮੇਂ ਬਘਿਆੜਾਂ ਦੇ 16 ਰੱਖਿਅਤ ਖੇਤਰ ਹਨ ।
  • ਆਸਾਮ ਵਿਚ ਗੈਂਡੇ ਦੇ ਸੰਰੱਖਿਅਣ ਦੀ ਇਕ ਖ਼ਾਸ ਯੋਜਨਾ ਚਲਾਈ ਜਾ ਰਹੀ ਹੈ ।

ਸੱਚ ਤਾਂ ਇਹ ਹੈ ਕਿ ਦੇਸ਼ ਵਿਚ ਹੁਣ ਤਕ 18 ਜੀਵ ਸੁਰੱਖਿਅਤ ਖੇਤਰ (Biosphere Reserve) ਸਥਾਪਿਤ ਕੀਤੇ ਜਾ ਚੁੱਕੇ ਹਨ । ਯੋਜਨਾ ਦੇ ਅਧੀਨ ਸਭ ਤੋਂ ਪਹਿਲਾ ਜੀਵ ਸੰਰੱਖਿਅਣ ਖੇਤਰ ਨੀਲਗਿਰੀ ਵਿਚ ਬਣਾਇਆ ਗਿਆ ਸੀ । ਇਸ ਯੋਜਨਾ ਅਧੀਨ ਹਰੇਕ ਜੰਤੂ ਦਾ ਸੰਰੱਖਿਅਣ ਜ਼ਰੂਰੀ ਹੈ । ਇਹ ਕੁਦਰਤੀ ਅਮਾਨਤ (Natural Heritage) ਆਉਣ ਵਾਲੀਆਂ ਪੀੜੀਆਂ ਲਈ ਹੈ ।

10. ਧਰਾਤਲ ਉੱਤੇ ਮਿਲਣ ਵਾਲੇ ਹਲਕੇ, ਢਿੱਲੇ ਤੇ ਅਸੰਗਠਿਤ ਚਟਾਨੀ ਚੂਰੇ ਤੇ ਬਾਰੀਕ ਜੀਵਾਂਸ਼ ਦੇ ਮਿਸ਼ਰਣ ਨੂੰ ਮਿੱਟੀ ਕਿਹਾ ਜਾਂਦਾ ਹੈ ਜਿਸ ਵਿਚ ਪੌਦਿਆਂ ਨੂੰ ਜਨਮ ਦੇਣ ਦੀ ਸ਼ਕਤੀ ਹੁੰਦੀ ਹੈ ।

ਇਸ ਮਿਸ਼ਰਣ ਦਾ ਜਮਾਅ 15-30 ਸੈਂਟੀਮੀਟਰ ਤੋਂ ਲੈ ਕੇ ਕਈ ਮੀਟਰ ਤਕ ਦੀਆਂ ਡੂੰਘੀਆਂ ਤਹਿਆਂ ਵਿਚ ਮਿਲਦਾ ਹੈ ਪਰ ਮਿੱਟੀ ਵਿਗਿਆਨੀ ਕਾਟ ਰੇਖਾ ਚਿੱਤਰਾਂ ਦੀ ਸਹਾਇਤਾ ਨਾਲ ਮਿੱਟੀ ਦੇ ਰੰਗ, ਬਣਤਰ, ਕਣਾਂ ਦੇ ਆਕਾਰ ਤੇ ਮੱਲੜ੍ਹ ਆਦਿ ਦੀ ਮਾਤਰਾ ਦੇ ਆਧਾਰ ‘ਤੇ ਡੂੰਘਾਈ ਵਿਚ ਕ੍ਰਮਵਾਰ ਏ, ਬੀ ਤੇ ਸੀ ਨਾਮੀ ਤਿੰਨ ਮੁੱਖ ਤਹਿਆਂ ਵਿਚ ਵੰਡਦੇ ਹਨ । ਏ-ਹੋਰਾਇਜ਼ਨ ਵਾਲੀਆਂ ਮਿੱਟੀਆਂ ਵਿਚ ਮੱਲੜ੍ਹ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਰੰਗ ਕਾਲਾ ਹੋਣਾ ਸ਼ੁਰੂ ਹੁੰਦਾ ਹੈ ਪਰ ਇਹ ਤਹਿ ਦੇ ਪਾਣੀ ਰਿਸਾਓ ਖੇਤਰ ਵਿਚ ਸਥਿਤ ਹੋਣ ਕਰਕੇ ਖਣਿਜ ਘੁੱਲ ਕੇ ਹੇਠਾਂ ਚਲੇ ਜਾਂਦੇ ਹਨ ਤੇ ਰੰਗ ਹਲਕਾ ਕਾਲਾ ਹੋ ਜਾਂਦਾ ਹੈ । ਇਸ ਤਹਿ ਦੇ ਹੇਠਾਂ ਬੀ-ਹੋਰਾਇਜ਼ਨ ਵਾਲੀ ਉਪ-ਮਿੱਟੀ ਦੀ ਤਹਿ ਦਾ ਰੰਗ ਉੱਪਰ ਤੋਂ ਰਿਸ ਕੇ ਆਏ ਖਣਿਜ ਪਦਾਰਥਾਂ ਦੇ ਇਕੱਠੇ ਹੁੰਦੇ ਰਹਿਣ ਕਰਕੇ ਭੂਰਾ ਹੁੰਦਾ ਹੈ ਪਰ ਇਸ ਮੱਲੜ ਦੀ ਮਾਤਰਾ ਘੱਟ ਜਾਂਦੀ ਹੈ । ਇਸ ਤਹਿ ਦੇ ਹੇਠਾਂ ਸੀ-ਹੋਰਾਇਜ਼ਨ ਵਾਲੀ ਮਿੱਟੀ ਦੀ ਤਹਿ ਦਾ ਰੰਗ ਉੱਪਰ ਤੋਂ ਰਿਸ ਕੇ ਆਏ ਖਣਿਜ ਪਦਾਰਥਾਂ ਦੇ ਇਕੱਠੇ ਹੁੰਦੇ ਰਹਿਣ ਕਰਕੇ ਭੂਰਾ ਹੁੰਦਾ ਹੈ ਪਰ ਇਸ ਮੱਲੜ੍ਹ ਦੀ ਮਾਤਰਾ ਘੱਟ ਜਾਂਦੀ ਹੈ । ਇਸ ਤਹਿ ਦੇ ਹੇਠਾਂ ਸੀ-ਹੋਰਾਇਜ਼ਨ ਵਾਲੀ ਮਿੱਟੀ ਦੀ ਤਹਿ ਮਿਲਦੀ ਹੈ ਜਿਸ ਵਿਚ ਮੁੱਢਲੀ ਚਟਾਨ ਤੋਂ ਅਲੱਗ ਹੋਏ ਪਦਾਰਥਾਂ ਵਿਚ ਕੋਈ ਖਾਸ ਤਬਦੀਲੀ ਨਹੀਂ ਆਈ ਹੁੰਦੀ ਹੈ ਤੇ ਇਹ ਅੱਗੇ ਜਾ ਕੇ ਮੁੱਖ ਆਧਾਰ ਚਟਾਨ ਨਾਲ ਜਾ ਮਿਲਦੀ ਹੈ । ਇਸ ਉਪ-ਚਟਾਨੀ ਤਹਿ ਦਾ ਰੰਗ ਸਲੇਟੀ ਜਾਂ ਹਲਕਾ ਭੂਰਾ ਹੁੰਦਾ ਹੈ ।

ਪ੍ਰਸ਼ਨ-
1. ਮਿੱਟੀ ਦੀ ਪਰਿਭਾਸ਼ਾ ਦਿਓ ।
2. ਮਿੱਟੀਆਂ ਦੇ ਜਨਮ ਵਿਚ ਮੁੱਢਲੀ ਚੱਟਾਨ ਦਾ ਕੀ ਯੋਗਦਾਨ ਹੈ ?
ਉੱਤਰ-
1. ਧਰਤੀ ਦੇ ਧਰਾਤਲ ਤੇ ਮਿਲਦੇ ਹਲਕੇ, ਢਿੱਲੇ ਅਤੇ ਅਸੰਗਠਿਤ ਚੱਟਾਨੀ ਬੁਰੇ ਅਤੇ ਬਰੀਕ ਜੀਵ-ਅੰਸ਼ ਦੇ ਸੰਯੁਕਤ ਮਿਸ਼ਰਨ ਨੂੰ ਮਿੱਟੀ ਕਿਹਾ ਜਾਂਦਾ ਹੈ ।

2. ਦੇਸ਼ ਵਿਚ ਮੁੱਢਲੀਆਂ ਚੱਟਾਨਾਂ ਵਿਚ ਉੱਤਰੀ ਮੈਦਾਨਾਂ ਦੀਆਂ ਮੋੜਦਾਰ ਚੱਟਾਨਾਂ ਅਤੇ ਪਠਾਰੀ ਭਾਗ ਦੀਆਂ ਲਾਵਾ ਨਿਰਮਿਤ ਚੱਟਾਨਾਂ ਆਉਂਦੀਆਂ ਹਨ । ਇਹਨਾਂ ਵਿਚ ਵੱਖ-ਵੱਖ ਖਣਿਜ ਹੁੰਦੇ ਹਨ । ਇਸ ਲਈ ਇਹਨਾਂ ਤੋਂ ਚੰਗੀ ਕਿਸਮ ਦੀ ਮਿੱਟੀ ਬਣਦੀ ਹੈ ।

ਮੁੱਢਲੀਆਂ ਚੱਟਾਨਾਂ ਤੋਂ ਬਣਨ ਵਾਲੀ ਮਿੱਟੀ ਦਾ ਰੰਗ, ਸੰਗਠਨ, ਬਣਾਵਟ ਆਦਿ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਚੱਟਾਨਾਂ ਕਿੰਨੇ ਸਮੇਂ ਤੋਂ ਅਤੇ ਕਿਸ ਤਰ੍ਹਾਂ ਦੀ ਜਲਵਾਯੂ ਤੋਂ ਪ੍ਰਭਾਵਿਤ ਹੋ ਰਹੀਆਂ ਹਨ । ਪੱਛਮੀ ਬੰਗਾਲ ਵਰਗੇ ਦੇਸ਼ ਵਿਚ ਜਲਵਾਯੂ ਵਿਚ ਰਸਾਇਣਿਕ ਕਿਰਿਆਵਾਂ ਦੇ ਪ੍ਰਭਾਵ ਅਤੇ ਜੀਵਾਂਸ਼ ਦੇ ਕਾਰਨ ਮਿੱਟੀ ਬਹੁਤ ਵਿਕਸਿਤ ਹੁੰਦੀ ਹੈ | ਪਰ ਰਾਜਸਥਾਨ ਵਰਗੇ ਖ਼ੁਸ਼ਕ ਖੇਤਰ ਵਿਚ ਬਨਸਪਤੀ ਦੀ ਕਮੀ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ । ਇਸੇ ਤਰ੍ਹਾਂ ਵਧੇਰੇ ਵਰਖਾ ਅਤੇ ਤੇਜ਼ ਪੌਣਾਂ ਵਾਲੇ ਖੇਤਰਾਂ ਵਿਚ ਮਿੱਟੀ ਦਾ ਕਟਾਅ ਜ਼ਿਆਦਾ ਹੁੰਦਾ ਹੈ । ਸਿੱਟੇ ਵਜੋਂ ਮਿੱਟੀ ਦਾ ਉਪਜਾਊਪਨ ਘੱਟ ਹੋ ਜਾਂਦਾ ਹੈ ।

PSEB 10th Class SST Solutions Geography Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

11. ਅੱਜ ਦੀ ਜਾਣਕਾਰੀ ਅਤੇ ਸੂਚਨਾ ਤੇ ਆਧਾਰਤ ਸੰਸਾਰ (Knowledge and Information Based World) ਵਿਚ ਮਨੁੱਖੀ ਸਾਧਨਾਂ ਦਾ ਦੇਸ਼ ਦੇ ਨਿਰਮਾਣ ਅਤੇ ਵਿਕਾਸ ਵਿਚ ਪਹਿਲਾਂ ਤੋਂ ਵੱਧ ਅਸਰਦਾਨ ਸਥਾਨ ਮਹਿਸੂਸ ਕੀਤਾ ਜਾ ਰਿਹਾ ਹੈ । ਹੁਣ ਸੰਸਾਰ ਦੇ ਸਾਰੇ ਦੇਸ਼ ਖਾਸ ਕਰਕੇ ਵਿਕਾਸਸ਼ੀਲ ਦੇਸ਼ ਮਨੁੱਖੀ ਸਾਧਨਾਂ ਦੇ ਵਿਕਾਸ ਵੱਲ ਪਹਿਲਾਂ ਤੋਂ ਵੱਧ ਧਿਆਨ ਦੇਣ ਲੱਗ ਪਏ ਹਨ । ਬੱਚਿਓ ਕੀ ਤੁਸੀਂ ਸੋਚ ਸਕਦੇ ਹੋ, ਅਜਿਹਾ ਕਿਉਂ ਹੈ ? ‘ਏਸ਼ੀਅਨ ਟਾਈਗਰ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਦੱਖਣੀ ਕੋਰੀਆ, ਤਾਈਵਾਨ, ਹਾਂਗਕਾਂਗ, ਸਿੰਘਾਪੁਰ ਤੇ ਮਲੇਸ਼ੀਆ ਆਦਿ ਦੇਸ਼ਾਂ ਵਿਚ ਬੜੀ ਤੇਜ਼ੀ ਨਾਲ ਹੋ ਰਹੇ ਆਰਥਿਕ ਵਿਕਾਸ ਦਾ ਸਿਹਰਾ ਪਿਛਲੇ ਦਹਾਕਿਆਂ ਵਿਚ ਉੱਥੇ ਹੋਏ ਮਨੁੱਖੀ ਸਾਧਨਾਂ ‘ਤੇ ਕੀਤੇ ਗਏ ਭਾਰੀ ਨਿਵੇਸ਼ ਨੂੰ ਦਿੱਤਾ ਜਾ ਰਿਹਾ ਹੈ । ਮਨੁੱਖੀ ਸਾਧਨ ਵਿਕਾਸ ਵਿਚ ਨਾ ਕੇਵਲ ਸਿੱਖਿਆ, ਤਕਨੀਕੀ ਨਿਪੁੰਨਤਾ, ਸਿਹਤ ਅਤੇ ਪਾਲਣ-ਪੋਸ਼ਣ ਜਿਹੇ ਸੂਚਕਾਂ ਨੂੰ ਬਲਕਿ ਮਨੁੱਖੀ ਚਾਲਚਲਨ ਤੇ ਸੋਚ ; ਸਭਿਅਤਾ ਤੇ ਸੰਸਕ੍ਰਿਤੀ, ਜਾਤਾਂ ਅਤੇ ਰਾਸ਼ਟਰੀ ਮਾਣ ਜਿਹੇ ਸੂਚਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ । ਇਸਦੇ ਬਾਅਦ ਹੀ ਮਨੁੱਖੀ ਸਾਧਨ ਵਿਕਾਸ ਵਿਚ ਸੰਪੂਰਨ ਵਿਚਾਰਧਾਰਾ ਬਣ ਸਕੇਗਾ ।

ਪ੍ਰਸ਼ਨ-
1. ਕਿਸੇ ਦੇਸ਼ ਦਾ ਸਭ ਤੋਂ ਵੱਡਮੁੱਲਾ ਸਾਧਨ ਕੀ ਹੈ ?
2. ਦੇਸ਼ ਦੀ ਜਨਸੰਖਿਆ ਦੀ ਬਣਤਰ ਦਾ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
1. ਦਿਮਾਗੀ ਤੇ ਸਰੀਰਕ ਤੌਰ ‘ਤੇ ਤੰਦਰੁਸਤ ਨਾਗਰਿਕ ।

2. ਕਿਸੇ ਦੇਸ਼ ਦੀ ਜਨਸੰਖਿਆ ਦੀ ਬਣਤਰ ਨੂੰ ਜਾਣਨਾ ਕਿਉਂ ਜ਼ਰੂਰੀ ਹੈ, ਇਸ ਦੇ ਕਈ ਕਾਰਨ ਹਨ-

(i) ਸਮਾਜਿਕ ਤੇ ਆਰਥਿਕ ਨਿਯੋਜਨ ਦੇ ਲਈ ਕਿਸੇ ਵੀ ਦੇਸ਼ ਦੀ ਜਨਸੰਖਿਆ ਦੇ ਭਿੰਨ-ਭਿੰਨ ਲੱਛਣਾਂ ਜਿਵੇਂ ਜਨਸੰਖਿਆ ਦੀ ਉਮਰ, ਬਣਤਰ, ਲਿੰਗ ਬਣਤਰ, ਕਿੱਤਾ ਬਣਤਰ ਆਦਿ ਅੰਕੜਿਆਂ ਦੀ ਜ਼ਰੂਰਤ ਪੈਂਦੀ ਹੈ ।

(ii) ਜਨਸੰਖਿਆ ਦੀ ਬਣਤਰ ਦੇ ਭਿੰਨ-ਭਿੰਨ ਘਟਕਾਂ ਦਾ ਦੇਸ਼ ਦੇ ਆਰਥਿਕ ਵਿਕਾਸ ਨਾਲ ਡੂੰਘਾ ਸੰਬੰਧ ਹੈ । ਜਿੱਥੇ ਇਕ ਪਾਸੇ ਇਹ ਜਨਸੰਖਿਆ ਬਣਤਰ ਘਟਕ ਆਰਥਿਕ ਵਿਕਾਸ ਤੋਂ ਪ੍ਰਭਾਵਿਤ ਹੁੰਦੇ ਹਨ, ਉੱਥੇ ਇਹ ਆਰਥਿਕ ਵਿਕਾਸ ਦੀ ਉੱਨਤੀ ਦੇ ਪੱਧਰ ਤੇ ਪ੍ਰਭਾਵ ਤੋਂ ਵੀ ਅਣਛੂਹੇ ਨਹੀਂ ਰਹਿ ਜਾਂਦੇ । ਉਦਾਹਰਨ ਦੇ ਲਈ ਜਦੋਂ ਕਿਸੇ ਦੇਸ਼ ਦੀ ਜਨਸੰਖਿਆ ਦੀ ਉਮਰ ਬਣਤਰ ਵਿਚ ਬੱਚਿਆਂ ਅਤੇ ਬੁੱਢੇ ਲੋਕਾਂ ਦਾ ਪ੍ਰਤੀਸ਼ਤ ਬਹੁਤ ਵੱਧ ਹੈ ਤਾਂ ਦੇਸ਼ ਨੂੰ ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਉੱਤੇ ਜ਼ਿਆਦਾਤਰ ਵਿੱਤੀ ਸਾਧਨਾਂ ਨੂੰ ਖ਼ਰਚ ਕਰਨਾ ਪਵੇਗਾ । ਦੂਸਰੇ ਪਾਸੇ ਉਮਰ ਬਣਤਰ ਵਿਚ ਕਾਮੇ ਲੋਕਾਂ ਦੇ ਉਮਰ-ਵਰਗਾਂ (Working age-groups) ਦਾ ਭਾਗ ਜ਼ਿਆਦਾ ਹੋਣ ਨਾਲ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਤੇਜ਼ ਹੋ ਜਾਂਦੀ ਹੈ ।

12. ਜਨਸੰਖਿਆ ਦੀ ਵੰਡ ਦੇ ਖੇਤਰੀ ਸਰੂਪ ਦਾ ਅਧਿਐਨ ਜਨਸੰਖਿਆ ਦੇ ਸਾਰੇ ਜਨਸੰਖਿਅਕ ਤੱਤਾਂ ਨੂੰ ਸਮਝਣ ਲਈ ਆਧਾਰ ਪ੍ਰਦਾਨ ਕਰਦਾ ਹੈ । ਇਸ ਕਾਰਨ ਨਾਲ ਜਨਸੰਖਿਆ ਦੀ ਵੰਡ ਦੇ ਖੇਤਰੀ ਸਰੂਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ । ਇਥੇ ਸਭ ਤੋਂ ਪਹਿਲਾਂ ਸਾਨੂੰ ਜਨਸੰਖਿਆ ਦਾ ਧਰਾਤਲੀ ਵਿਸਤਾਰ ਅਤੇ ਇਸ ਦੀ ਘਣਤਾ ਦੇ ਦਰਮਿਆਨ ਅੰਤਰ ਬਾਰੇ ਸਪੱਸ਼ਟ ਰੂਪ ਵਿਚ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ।

ਵੱਸੋਂ ਦੀ ਵੰਡ ਦਾ ਸੰਬੰਧ ਸਥਾਨ, ਸਾਲ ਅਤੇ ਘਣਤਾ ਦਾ ਸੰਬੰਧ ਅਨੁਪਾਤ ਤੋਂ ਬਣਦਾ ਹੈ । ਜਨਸੰਖਿਆ ਦੀ ਵੰਡ ਤੋਂ ਇਹੀ ਅਰਥ ਨਿਕਲਦਾ ਹੈ ਕਿ ਦੇਸ਼ ਦੇ ਕਿਸੇ ਇਕ ਹਿੱਸੇ ਵਿਚ ਜਨਸੰਖਿਆ ਦਾ ਖੇਤਰੀ ਰੂਪ (Pattern) ਕਿਸ ਤਰ੍ਹਾਂ ਦਾ ਹੈ ਜਿਵੇਂ ਕਿ ਕੀ ਇਹ ਇਕ ਜਗ੍ਹਾ ‘ਤੇ ਕੇਂਦਰਿਤ (Nucleated) ਹੈ ਜਾਂ ਗੁੱਛੇਦਾਰ ਇਕੱਠਾ ਜਮਾਓ (Agglomerated) ਹੈ ਜਾਂ ਫਿਰ ਲਾਈਨਦਾਰ (Linear) ਹੈ ਆਦਿ । ਦੂਸਰੇ ਪਾਸੇ ਘਣਤਾ ਵਿਚ ਮਨੁੱਖ ਅਤੇ ਖੇਤਰ ਵਿਚਲੇ ਅਨੁਪਾਤ ‘ਤੇ ਧਿਆਨ ਦਿੱਤਾ ਜਾਂਦਾ ਹੈ ਜਿਸਦਾ ਸੰਬੰਧ ਜਨਸੰਖਿਆ ਦੇ ਆਕਾਰ ’ਤੇ ਖੇਤਰ ਤੋਂ ਹੁੰਦਾ ਹੈ ।

ਭਾਰਤ ਵਿਚ ਮਨੁੱਖੀ ਬਸਤੀਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ । ਇਸ ਕਰਕੇ ਦੇਸ਼ ਦੇ ਮਨੁੱਖੀ ਨਿਵਾਸਯੋਗ ਖੇਤਰ ਵਿਚ ਜਨਸੰਖਿਆ ਰਹਿੰਦੀ ਹੈ । ਪਰ ਫਿਰ ਵੀ ਜਨਸੰਖਿਆ ਦੀ ਵੰਡ ਜ਼ਮੀਨ ਦੇ ਉਪਜਾਊਪਣ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ । ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਇਸ ਦੀ ਜਨਸੰਖਿਅਕ ਵੰਡ ਦਾ ਖੇਤਰੀ ਰੂਪ ਖੇਤੀ ਉਤਪਾਦਕਤਾ (Agricultural Productivity) ‘ਤੇ ਨਿਰਭਰ ਕਰਦਾ ਹੈ । ਇਸੇ ਕਰਕੇ ਜਿਹੜੇ ਖੇਤਰਾਂ ਵਿਚ ਖੇਤੀ ਉਤਪਾਦਕਤਾ ਵੱਧ ਹੈ ਵੱਸੋਂ ਵੀ ਓਨੀ ਹੀ ਵੱਧ ਗਿਣਤੀ ਵਿਚ ਮਿਲਦੀ ਹੈ । ਖੇਤੀ ਉਤਪਾਦਕਤਾ ਤੋਂ ਇਲਾਵਾ ਕੁਦਰਤੀ ਤੱਤਾਂ (Natural Physical Factors) ਦਾ ਵੀ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਨੂੰ ਪ੍ਰਭਾਵਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ ।

ਪ੍ਰਸ਼ਨ-
1. ਦੇਸ਼ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਵਾਲੇ ਰਾਜਾਂ ਦੇ ਨਾਂ ਲਿਖੋ ।
2. ਦੇਸ਼ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਹਿਤ ਵਿਆਖਿਆ ਕਰੋ ।
ਉੱਤਰ-
1. ਦੇਸ਼ ਵਿਚ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਉੱਤਰ ਪ੍ਰਦੇਸ਼ ਅਤੇ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਸਿੱਕਿਮ ਹੈ ।

2. ਭਾਰਤ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਅਤੇ ਉਸ ਦੀਆਂ ਕੁੱਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

(i) ਭਾਰਤ ਵਿਚ ਜਨਸੰਖਿਆ ਦੀ ਵੰਡ ਬਹੁਤ ਅਸਮਾਨ ਹੈ । ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਤੇ ਤਟਵਰਤੀ ਮੈਦਾਨਾਂ ਵਿਚ ਜਨਸੰਖਿਆ ਬਹੁਤ ਸੰਘਣੀ ਹੈ, ਪਰੰਤੂ ਪਰਬਤੀ, ਮਾਰੂਥਲੀ ਅਤੇ ਕਾਲ-ਪੀੜਤ ਖੇਤਰਾਂ ਵਿਚ ਜਨਸੰਖਿਆ ਬਹੁਤ ਵਿਰਲੀ ਹੈ । ਉੱਤਰ ਦੇ ਪਹਾੜੀ ਦੇਸ਼ਾਂ ਵਿਚ ਦੇਸ਼ ਦੇ 16 ਪ੍ਰਤੀਸ਼ਤ ਭੂ-ਭਾਗ ਉੱਤੇ ਕੇਵਲ 3 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ, ਜਦਕਿ ਉੱਤਰੀ ਮੈਦਾਨਾਂ ਵਿਚ ਦੇਸ਼ ਦੀ 18 ਪ੍ਰਤੀਸ਼ਤ ਭੂਮੀ ਤੇ 40 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ । ਰਾਜਸਥਾਨ ਵਿਚ ਦੇਸ਼ ਦੇ ਕੇਵਲ 6 ਭੂ-ਭਾਗ ਉੱਤੇ 6 ਜਨਸੰਖਿਆ ਰਹਿੰਦੀ ਹੈ।

(ii) ਜ਼ਿਆਦਾਤਰ ਜਨਸੰਖਿਆ ਪੇਂਡੂ ਖੇਤਰਾਂ ਵਿਚ ਵਸੀ ਹੈ । ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਅਤੇ ਲਗਪਗ 29% ਭਾਗ ਸ਼ਹਿਰਾਂ ਵਿਚ ਰਹਿੰਦਾ ਹੈ । ਸ਼ਹਿਰੀ ਜਨਸੰਖਿਆ ਦਾ ਭਾਰੀ ਜਮਾਅ ਵੱਡੇ ਸ਼ਹਿਰਾਂ ਵਿਚ ਹੈ । ਕੁੱਲ ਸ਼ਹਿਰੀ ਜਨਸੰਖਿਆ ਦਾ ਦੋ-ਤਿਹਾਈ ‘ ਭਾਗ ਇਕ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਰਹਿੰਦਾ ਹੈ ।

(iii) ਦੇਸ਼ ਦੇ ਘੱਟ ਗਿਣਤੀ ਫ਼ਿਰਕਿਆਂ ਦਾ ਬਹੁਤ ਸੰਵੇਦਨਸ਼ੀਲ ਤੇ ਮਹੱਤਵਪੂਰਨ ਬਾਹਰਲੇ ਸਰਹੱਦੀ ਖੇਤਰਾਂ ਵਿਚ ਵਸਣਾ ਹੈ । ਉਦਾਹਰਨ ਦੇ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿਚ ਭਾਰਤ-ਪਾਕਿ ਸਰਹੱਦ ਦੇ ਕੋਲ ਪੰਜਾਬ ਵਿਚ ਸਿੱਖਾਂ ਅਤੇ ਜੰਮੂ-ਕਸ਼ਮੀਰ ਵਿਚ ਮੁਸਲਮਾਨਾਂ ਦੀ ਗਿਣਤੀ ਵੱਧ ਹੈ । ਇਸੇ ਤਰ੍ਹਾਂ ਉੱਤਰ-ਪੂਰਬ ਵਿਚ ਚੀਨ ਤੇ ਬਰਮਾ (ਮਿਆਂਮਾਰ ਦੀਆਂ ਸਰਹੱਦਾਂ ਦੇ ਨਾਲ ਈਸਾਈ ਧਰਮ ਦੇ ਲੋਕਾਂ ਦਾ ਵਧੇਰੇ ਇਕੱਠ ਹੈ । ਇਸ ਤਰ੍ਹਾਂ ਦੀ ਵੰਡ ਤੋਂ ਅਨੇਕਾਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਹਨ ।

(iv) ਇਕ ਪਾਸੇ ਤਟਵਰਤੀ ਮੈਦਾਨਾਂ ਤੇ ਨਦੀਆਂ ਦੀਆਂ ਘਾਟੀਆਂ ਵਿਚ ਜਨਸੰਖਿਆ ਸੰਘਣੀ ਹੈ ਤਾਂ ਦੂਸਰੇ ਪਾਸੇ ਪਹਾੜੀ, ਪਠਾਰੀ ਤੇ ਰੇਗਿਸਤਾਨੀ ਭਾਗਾਂ ਵਿਚ ਜਨਸੰਖਿਆ ਵਿਰਲੀ ਹੈ । ਇਹ ਵੰਡ ਇਕ ਜਨਸੰਖਿਅਕੀ ਵੰਡ (Demographic divide) ਵਰਗੀ ਲਗਦੀ ਹੈ ।

Leave a Comment