Punjab State Board PSEB 10th Class Social Science Book Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ Textbook Exercise Questions and Answers.
PSEB Solutions for Class 10 Social Science Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ
SST Guide for Class 10 PSEB ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ ਉੱਤਰ ਇਕ ਸ਼ਬਦ ਜਾਂ ਇਕ ਵਾਰ ਵਿਚ ਦਿਓ-
ਪ੍ਰਸ਼ਨ 1.
ਮੁੱਖ ਖਣਿਜ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਮਿਲਣ ਵਾਲੇ ਮੁੱਖ ਖਣਿਜ ਪਦਾਰਥ ਹਨਲੋਹਾ, ਮੈਂਗਨੀਜ਼, ਕੋਇਲਾ, ਚੂਨੇ ਦਾ ਪੱਥਰ, ਬਾਕਸਾਈਟ ਅਤੇ ਅਬਰਕ ।
ਪ੍ਰਸ਼ਨ 2.
ਮੈਂਗਨੀਜ਼ ਖਣਿਜ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ ?
ਉੱਤਰ-
ਮੈਂਗਨੀਜ਼ ਦੀ ਵਰਤੋਂ ਇਸਪਾਤ ਬਣਾਉਣ ਵਿਚ ਕੀਤੀ ਜਾਂਦੀ ਹੈ ।
ਪ੍ਰਸ਼ਨ 3.
ਮੈਂਗਨੀਜ਼ ਦੀ ਕੱਚੀ ਧਾਤ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਮੈਂਗਨੀਜ਼ ਦੀ ਕੱਚੀ ਧਾਤ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਚੌਥਾ ਸਥਾਨ ਹੈ । ਦੂਸਰੇ ਤਿੰਨ ਦੇਸ਼ ਕੁਮਵਾਰ ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਅਤੇ ਰੂਸ ਹਨ ।
ਪ੍ਰਸ਼ਨ 4.
ਅਬਰਕ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਅਬਰਕ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ ।
ਪ੍ਰਸ਼ਨ 5.
ਕੁੱਲ ਅਬਰਕ ਉਤਪਾਦਨ ਦਾ ਅੱਧੇ ਤੋਂ ਵੱਧ ਉਤਪਾਦਨ ਕਰਨ ਵਾਲੇ ਰਾਜਾਂ ਦੇ ਨਾਂ ਦੱਸੋ ।
ਉੱਤਰ-
ਬਿਹਾਰ ਅਤੇ ਝਾਰਖੰਡ ।
ਪ੍ਰਸ਼ਨ 6.
ਅਬਰਕ ਦਾ ਪ੍ਰਯੋਗ ਕਿਸ ਉਦਯੋਗ ਵਿਚ ਹੁੰਦਾ ਹੈ ?
ਉੱਤਰ-
ਅਬਰਕ ਦਾ ਪ੍ਰਯੋਗ ਬਿਜਲੀ ਉਦਯੋਗ ਵਿਚ ਕੀਤਾ ਜਾਂਦਾ ਹੈ ।
ਪ੍ਰਸ਼ਨ 7.
ਬਾਕਸਾਈਟ ਕੱਚੀ ਧਾਤ ਤੋਂ ਕਿਹੜੀ ਧਾਤ ਪੈਦਾ ਹੁੰਦੀ ਹੈ ?
ਉੱਤਰ-
ਬਾਕਸਾਈਟ ਕੱਚੀ ਧਾਤ ਤੋਂ ਐਲੂਮੀਨੀਅਮ ਧਾਤ ਨੂੰ ਪੈਦਾ ਕੀਤਾ ਜਾਂਦਾ ਹੈ ।
ਪ੍ਰਸ਼ਨ 8.
ਤਾਂਬੇ ਦੀ ਧਾਤ ਦੀ ਵਰਤੋਂ ਕਿਹੜੇ ਕੰਮਾਂ ਵਿਚ ਕੀਤੀ ਜਾਂਦੀ ਹੈ ?
ਉੱਤਰ-
ਤਾਂਬਾ ਘਰੇਲੂ ਬਰਤਨ ਬਣਾਉਣ, ਸ਼ੋਅ ਪੀਸ ਬਣਾਉਣ ਅਤੇ ਬਿਜਲੀ ਉਦਯੋਗ ਵਿਚ ਪ੍ਰਯੋਗ ਹੁੰਦਾ ਹੈ ।
ਪ੍ਰਸ਼ਨ 9.
ਸੋਨਾ ਉਤਪਾਦਨ ਦਾ ਮੁੱਖ ਖੇਤਰ ਕਿੱਥੇ ਅਤੇ ਕਿਸੇ ਰਾਜ ਵਿਚ ਹੈ ?
ਉੱਤਰ-
ਸੋਨਾ ਉਤਪਾਦਨ ਦਾ ਮੁੱਖ ਖੇਤਰ ਕੋਲਾਰ ਹੈ ਜੋ ਕਰਨਾਟਕ ਰਾਜ ਵਿਚ ਸਥਿਤ ਹੈ ।
ਪ੍ਰਸ਼ਨ 10.
ਚੂਨੇ ਦੇ ਪੱਥਰ ਦਾ ਪ੍ਰਯੋਗ ਕਿਹੜੇ ਉਦਯੋਗ ਵਿਚ ਸਭ ਤੋਂ ਵੱਧ ਹੁੰਦਾ ਹੈ ?
ਉੱਤਰ-
ਚੂਨੇ ਦੇ ਪੱਥਰ ਦਾ ਸਭ ਤੋਂ ਵੱਧ ਯੋਗ ਸੀਮਿੰਟ ਉਦਯੋਗ ਵਿਚ ਹੁੰਦਾ ਹੈ ।
ਪ੍ਰਸ਼ਨ 11.
ਕੋਲੇ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਚੀਨ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਕੋਲੇ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਤੀਜਾ ਸਥਾਨ ਹੈ ।
ਪ੍ਰਸ਼ਨ 12.
ਦਮੋਦਰ ਘਾਟੀ ਵਿਚ ਦੇਸ਼ ਦੇ ਕੁੱਲ ਭੰਡਾਰ ਦਾ ਕਿੰਨਾ ਹਿੱਸਾ ਕੋਲਾ ਮਿਲਦਾ ਹੈ ?
ਉੱਤਰ-
ਦਮੋਦਰ ਘਾਟੀ ਵਿਚ ਦੇਸ਼ ਦੇ ਕੁੱਲ ਭੰਡਾਰ ਦਾ ਤਿੰਨ-ਚੌਥਾਈ ਭਾਗ ਕੋਲਾ ਮਿਲਦਾ ਹੈ ।
ਪ੍ਰਸ਼ਨ 13.
ਕੋਲੇ ਦੇ ਉਤਪਾਦਨ ਦੇ ਪ੍ਰਬੰਧ ਅਤੇ ਪ੍ਰਸ਼ਾਸਨ ਦਾ ਕੰਮ ਦੇਸ਼ ਦੀ ਕਿਸ ਸੰਸਥਾ ਕੋਲ ਹੈ ?
ਉੱਤਰ-
ਕੋਲ ਇੰਡੀਆ ਲਿਮਟਿਡ (CIL) ਦੇ ਹੱਥ ਵਿਚ ।
ਪ੍ਰਸ਼ਨ 14.
ਪਰਮਾਣੂ ਸ਼ਕਤੀ ਦੇ ਚਾਰ ਮੁੱਖ ਕੇਂਦਰ ਕਿੱਥੇ ਸਥਿਤ ਹਨ. ?
ਉੱਤਰ-
- ਤਾਰਾਪੁਰ – ਮਹਾਂਰਾਸ਼ਟਰ-ਗੁਜਰਾਤ ਦੀ ਹੱਦ ਉੱਤੇ ।
- ਰਾਵਤਭਾਟਾ – ਰਾਜਸਥਾਨ ਵਿਚ ਕੋਟਾ ਦੇ ਕੋਲ ।
- ਕਲਪੱਕਮ – ਤਾਮਿਲਨਾਡੂ ।
- ਨੈਰੋ – ਉੱਤਰ ਪ੍ਰਦੇਸ਼ ਵਿਚ ਬੁਲੰਦ ਸ਼ਹਿਰ ਦੇ ਕੋਲ ।
ਪ੍ਰਸ਼ਨ 15.
ਪੌਣ ਸ਼ਕਤੀ ਕੀ ਹੁੰਦੀ ਹੈ ?
ਉੱਤਰ-
ਪੌਣ ਦੀ ਸ਼ਕਤੀ ਤੋਂ ਪ੍ਰਾਪਤ ਊਰਜਾ ਨੂੰ ਪੌਣ ਸ਼ਕਤੀ ਆਖਦੇ ਹਨ ।
ਪ੍ਰਸ਼ਨ 16.
ਬੈਲਾਡਲਾ ਖਾਣਾਂ ਤੋਂ ਕਿਸੇ ਖਣਿਜ ਪਦਾਰਥ ਦੀ ਖੁਦਾਈ ਕੀਤੀ ਜਾਂਦੀ ਹੈ ?
ਉੱਤਰ-
ਬੈਲਾਡਲਾ ਖਾਣਾਂ ਤੋਂ ਲੋਹੇ ਦੀ ਖੁਦਾਈ ਕੀਤੀ ਜਾਂਦੀ ਹੈ ।
ਪ੍ਰਸ਼ਨ 17.
ਕੋਲਾਰ ਖਾਣਾਂ ਤੋਂ ਕਿਹੜਾ ਖਣਿਜ ਕੱਢਿਆ ਜਾਂਦਾ ਹੈ ?
ਉੱਤਰ-
ਕੋਲਾਰ ਖਾਣਾਂ ਤੋਂ ਸੋਨਾ ਕੱਢਿਆ ਜਾਂਦਾ ਹੈ ।
ਪ੍ਰਸ਼ਨ 18.
ਲਿਗਨਾਈਟ ਨੂੰ ਕਿਹੜੇ ਦੂਸਰੇ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਲਿਗਨਾਈਟ ਨੂੰ ‘ਭੂਰਾ ਕੋਲਾ’ ਆਖ ਕੇ ਵੀ ਬੁਲਾਇਆ ਜਾਂਦਾ ਹੈ ।
ਪ੍ਰਸ਼ਨ 19.
‘ਸਾਗਰ ਸਮਰਾਟ’ ਨਾਂ ਦੇ ਸਮੁੰਦਰੀ ਜਹਾਜ਼ ਤੋਂ ਕੀ ਕੰਮ ਲਿਆ ਜਾਂਦਾ ਹੈ ?
ਉੱਤਰ-
ਜਾਪਾਨ ਵਲੋਂ ਤਿਆਰ ਕੀਤੇ ਗਏ ਸਾਗਰ ਸਮਰਾਟ’ ਨਾਂ ਦੇ ਸਮੁੰਦਰੀ ਜਹਾਜ਼ ਤੋਂ ਸਮੁੰਦਰੀ ਖੇਤਰ ਵਿਚ ਤੇਲ ਦੀ ਖੋਜ ਕਰਨ ਦਾ ਕੰਮ ਲਿਆ ਜਾਂਦਾ ਹੈ ।
ਪ੍ਰਸ਼ਨ 20.
ਯੂਰੇਨੀਅਮ ਤੋਂ ਕਿਸ ਤਰ੍ਹਾਂ ਦੀ ਸ਼ਕਤੀ ਬਣਾਈ ਜਾਂਦੀ ਹੈ ?
ਉੱਤਰ-
ਯੂਰੇਨੀਅਮ ਧਾਤ ਪ੍ਰਮਾਣੂ ਸ਼ਕਤੀ ਬਣਾਉਣ ਦੇ ਕੰਮ ਆਉਂਦੀ ਹੈ ।
II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਖਣਿਜ ਪਦਾਰਥਾਂ ਦਾ ਰਾਸ਼ਟਰੀ ਅਰਥ-ਵਿਵਸਥਾ ਵਿਚ ਕੀ ਯੋਗਦਾਨ ਹੈ ?
ਉੱਤਰ-
ਖਣਿਜ ਪਦਾਰਥਾਂ ਦਾ ਰਾਸ਼ਟਰੀ ਅਰਥ-ਵਿਵਸਥਾ ਵਿਚ ਬੜਾ ਮਹੱਤਵ ਹੈ । ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ-
- ਦੇਸ਼ ਦਾ ਉਦਯੋਗਿਕ ਵਿਕਾਸ ਮੁੱਖ ਤੌਰ ‘ਤੇ ਖਣਿਜਾਂ ਉੱਤੇ ਨਿਰਭਰ ਕਰਦਾ ਹੈ । ਲੋਹਾ ਅਤੇ ਕੋਲਾ ਮਸ਼ੀਨੀ ਯੁੱਗ ਦਾ ਆਧਾਰ ਹੈ | ਸਾਡੇ ਇੱਥੇ ਸੰਸਾਰ ਦੇ ਲੋਹਾ ਕੱਚੀ ਧਾਤ ਦੇ ਇੱਕ-ਚੌਥਾਈ ਭੰਡਾਰ ਹਨ । ਭਾਰਤ ਵਿਚ ਕੋਲੇ ਦੇ ਵਿਸ਼ਾਲ ਭੰਡਾਰ ਪਾਏ ਜਾਂਦੇ ਹਨ ।
- ਖੁਦਾਈ ਕੰਮਾਂ ਨਾਲ ਰਾਜ ਸਰਕਾਰਾਂ ਦੀ ਆਮਦਨ ਵਿਚ ਵਾਧਾ ਹੁੰਦਾ ਹੈ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ।
- ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਖਣਿਜ ਉਰਜਾ ਦੇ ਮਹੱਤਵਪੂਰਨ ਸਾਧਨ ਹਨ ।
- ਖਣਿਜਾਂ ਤੋਂ ਤਿਆਰ ਉਪਕਰਨ ਖੇਤੀਬਾੜੀ ਦੀ ਉੱਨਤੀ ਲਈ ਸਹਾਇਕ ਹਨ ।
ਪ੍ਰਸ਼ਨ 2.
ਭਾਰਤ ਵਿਚ ਮੈਂਗਨੀਜ਼ ਦੇ ਉਤਪਾਦਨ ਵਾਲੇ ਮੁੱਖ ਰਾਜ ਕਿਹੜੇ-ਕਿਹੜੇ ਹਨ ?
ਉੱਤਰ-
ਭਾਰਤ ਵਿਚ ਉੜੀਸਾ ਸਭ ਤੋਂ ਵੱਡਾ ਮੈਂਗਨੀਜ਼ ਉਤਪਾਦਕ ਰਾਜ ਹੈ । ਇਸ ਤੋਂ ਪਿੱਛੋਂ ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਕਰਨਾਟਕ ਦਾ ਸਥਾਨ ਹੈ । ਆਂਧਰਾ ਪ੍ਰਦੇਸ਼, ਗੋਆ, ਗੁਜਰਾਤ ਅਤੇ ਬਿਹਾਰ ਰਾਜਾਂ ਵਿਚ ਵੀ ਮੈਂਗਨੀਜ਼ ਦਾ ਉਤਪਾਦਨ ਹੁੰਦਾ ਹੈ ।
ਉੜੀਸਾ ਵਿਚ ਮੈਂਗਨੀਜ਼ ਦੀਆਂ ਮੁੱਖ ਖਾਣਾਂ ਕਿਉਂਝਰ, ਕਾਲਾਹਾਂਡੀ ਅਤੇ ਮਯੂਰਭੰਜ ਹਨ । ਮੱਧ ਪ੍ਰਦੇਸ਼ ਵਿਚ ਇਸ ਖਣਿਜ ਪਦਾਰਥ ਦੀਆਂ ਖਾਣਾਂ ਬਾਲਾਘਾਟ, ਛਿੰਦਵਾੜਾ, ਜਬਲਪੁਰ ਆਦਿ ਹਨ ।
ਪ੍ਰਸ਼ਨ 3.
ਬਾਕਸਾਈਟ ਉਤਪਾਦਨ ਦੇ ਮੁੱਖ ਖੇਤਰਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਦੇ ਅਨੇਕਾਂ ਖੇਤਰਾਂ ਵਿਚ ਬਾਕਸਾਈਟ ਦੇ ਨਿਖੇਪ ਮਿਲਦੇ ਹਨ । ਝਾਰਖੰਡ, ਗੁਜਰਾਤ ਅਤੇ ਛੱਤੀਸਗੜ੍ਹ , ਬਾਕਸਾਈਟ ਦੇ ਮੁੱਖ ਉਤਪਾਦਕ ਰਾਜ ਹਨ । ਮਹਾਂਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਵਿਚ ਵੀ ਇਸ ਦੇ ਉੱਤਮ ਵੰਨਗੀ ਦੇ ਭੰਡਾਰ ਹਨ । ਬੀਤੇ ਕੁਝ ਸਾਲਾਂ ਵਿਚ ਉੜੀਸਾ ਦੇ ਬਾਕਸਾਈਟ ਦੇ ਭੰਡਾਰਾਂ ਦਾ ਵਿਕਾਸ ਕੀਤਾ ਗਿਆ ਹੈ । ਇੱਥੇ ਐਲੁਮੀਨਾ ਅਤੇ ਐਲੂਮੀਨੀਅਮ ਬਣਾਉਣ ਦੇ ਲਈ ਏਸ਼ੀਆ ਦਾ ਸਭ ਤੋਂ ਵੱਡਾ ਕਾਰਖ਼ਾਨਾ ਲਗਾਇਆ ਗਿਆ ਹੈ ।
ਪ੍ਰਸ਼ਨ 4.
ਤਾਂਬਾ ਉਤਪਾਦਕ ਖੇਤਰਾਂ ਦੇ ਨਾਂ ਦੱਸੋ ।
ਉੱਤਰ-
ਅੱਜ-ਕਲ੍ਹ ਦੇਸ਼ ਦਾ ਬਹੁਤਾ ਤਾਂਬਾ ਝਾਰਖੰਡ ਦੇ ਸਿੰਘਭੂਮ, ਮੱਧ ਪ੍ਰਦੇਸ਼ ਦੇ ਬਾਲਾਘਾਟ, ਰਾਜਸਥਾਨ ਦੇ ਝੁਨਝਨੂ ਅਤੇ ਅਲਵਰ ਜ਼ਿਲ੍ਹਿਆਂ ਵਿੱਚੋਂ ਕੱਢਿਆ ਜਾ ਰਿਹਾ ਹੈ । ਆਂਧਰਾ ਪ੍ਰਦੇਸ਼ ਦੇ ਖਮਾਮ, ਕਰਨਾਟਕ ਦੇ ਚਿਤਰਦੁਰਗ ਤੇ ਹਸਨ ਜ਼ਿਲ੍ਹਿਆਂ ਅਤੇ ਸਿੱਕਿਮ ਵਿਚ ਵੀ ਥੋੜ੍ਹਾ ਬਹੁਤ ਤਾਂਬੇ ਦਾ ਉਤਪਾਦਨ ਕੀਤਾ ਜਾ ਰਿਹਾ ਹੈ ।
ਪ੍ਰਸ਼ਨ 5.
ਪੰਜਾਬ ਵਿਚ ਖਣਿਜ ਪਦਾਰਥਾਂ ਦੇ ਨਾ ਮਿਲਣ ਦਾ ਕੀ ਕਾਰਨ ਹੈ ?
ਉੱਤਰ-
ਪੰਜਾਬ ਦਾ ਬਹੁਤਾ ਹਿੱਸਾ ਨਦੀਆਂ ਵਲੋਂ ਲਿਆਂਦੀ ਗਈ ਮਿੱਟੀ ਨਾਲ ਬਣਿਆ ਹੈ । ਅਸੀਂ ਪੰਜਾਬ ਦੇ ਮੈਦਾਨਾਂ ਨੂੰ ਨਵੇਂ ਯੁੱਗ ਦੀਆਂ ਕਾਂਪ ਮਿੱਟੀਆਂ ਦੇ ਪੱਧਰੇ ਮੈਦਾਨ ਵੀ ਆਖ ਸਕਦੇ ਹਾਂ । ਇਹ ਮੈਦਾਨ ਖੇਤੀ ਦੇ ਲਈ ਬਹੁਤ ਉਪਜਾਊ ਹਨ । ਖਣਿਜ ਸੰਪੱਤੀ ਜ਼ਿਆਦਾਤਰ ਭੂ-ਇਤਿਹਾਸ ਦੇ ਪੁਰਾਤਨ ਕਾਲ ਵਿਚ ਬਣੀਆਂ ਅਗਨੀ ਜਾਂ ਕਾਯਾਂਤਰਿਤ ਚੱਟਾਨਾਂ ਵਾਲੇ ਭਾਗਾਂ ਵਿਚ ਮਿਲਦੀ ਹੈ । ਇਸ ਲਈ ਕਾਂਪ ਮਿੱਟੀਆਂ ਤੋਂ ਬਣੇ ਪੰਜਾਬ ਵਿਚ ਖਣਿਜ ਉਤਪਾਦਨ ਦੀ ਮੁੱਖ ਥਾਂ ਨਹੀਂ ਹੈ ।
ਪ੍ਰਸ਼ਨ 6.
ਕੋਲਾ ਉਤਪਾਦਨ ਦੇ ਮੁੱਖ ਖੇਤਰਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਕੋਲੇ ਦੇ ਤਿੰਨ-ਚੌਥਾਈ ਭੰਡਾਰ ਦਮੋਦਰ ਨਦੀ ਦੀ ਘਾਟੀ ਵਿਚ ਸਥਿਤ ਹਨ । ਰਾਣੀਗੰਜ, ਝਰੀਆ, ਗਿਰੀਡੀਹ, ਬੋਕਾਰੋ ਅਤੇ ਕਰਨਪੁਰਾ ਕੋਲੇ ਦੇ ਮੁੱਖ ਖੇਤਰ ਹਨ ।ਇਹ ਸਾਰੇ ਬੰਗਾਲ ਅਤੇ ਝਾਰਖੰਡ ਰਾਜਾਂ ਵਿਚ ਸਥਿਤ ਹਨ । ਇਸ ਤੋਂ ਇਲਾਵਾ ਛੱਤੀਸਗੜ੍ਹ ਵਿਚ ਸਿੰਗਰੌਲੀ, ਸੋਹਾਗਪੁਰ ਅਤੇ ਰਾਇਗੜ੍ਹ ਵਿਚ ਵੀ ਕੋਲਾ ਕੱਢਿਆ ਜਾ ਰਿਹਾ ਹੈ । ਇਸ ਦੇ ਨਾਲ-ਨਾਲ ਉੜੀਸਾ ਦੇ ਤਾਲਚਰ ਅਤੇ ਮਹਾਂਰਾਸ਼ਟਰ ਦੇ ਚਾਂਦਾ ਜ਼ਿਲ੍ਹੇ ਵਿਚ ਵੀ ਕੋਲੇ ਦੇ ਵਿਸ਼ਾਲ ਖੇਤਰ ਹਨ ।
ਪ੍ਰਸ਼ਨ 7.
ਉੜੀਸਾ ਵਿਚ ਕੋਲਾ ਉਤਪਾਦਨ ਦੇ ਮੁੱਖ ਕੇਂਦਰਾਂ ਦੇ ਨਾਂ ਦੱਸੇ ।
ਉੱਤਰ-
ਦੇਵਗੜ੍ਹ ਅਤੇ ਤਾਲਚੋਰ ।
ਪ੍ਰਸ਼ਨ 8.
ਕੋਲਾ ਉਦਯੋਗ ਦੇ ਰਾਸ਼ਟਰੀਕਰਨ ਕਰਨ ਦੇ ਮੁੱਖ ਮੰਤਵ ਕੀ ਹਨ ?
ਉੱਤਰ-
ਕੋਲਾ ਉਦਯੋਗ ਦੇ ਰਾਸ਼ਟਰੀਕਰਨ ਕਰਨ ਦੇ ਮੁੱਖ ਮੰਤਵ ਹੇਠ ਲਿਖੇ ਹਨ-
- ਕਿਰਤੀਆਂ ਨੂੰ ਲੁੱਟ-ਖਸੁੱਟ ਤੋਂ ਬਚਾਉਣਾ ।
- ਖੁਦਾਈ ਦੇ ਕੰਮ ਨੂੰ ਯੋਜਨਾਬੱਧ ਢੰਗ ਨਾਲ ਕਰਨਾ ।
- ਖੁਦਾਈ ਕੀਤੇ ਗਏ ਖੇਤਰਾਂ ਵਿਚ ਵਾਤਾਵਰਨ ਨੂੰ ਬਣਾਈ ਰੱਖਣਾ ।
ਪ੍ਰਸ਼ਨ 9.
ਸ਼ਕਤੀ ਦੇ ਗ਼ੈਰ-ਪਰੰਪਰਾਗਤ ਸਰੋਤਾਂ ਦੇ ਨਾਂ ਦੱਸੋ ।
ਉੱਤਰ-
ਸ਼ਕਤੀ ਦੇ ਗੈਰ-ਪਰੰਪਰਾਗਤ ਸਰੋਤਾਂ ਦੇ ਨਾਂ ਹੇਠ ਲਿਖੇ ਹਨ-
- ਸੁਰਜੀ ਜਾਂ ਸੌਰ-ਸ਼ਕਤੀ ।
- ਪੌਣ ਸ਼ਕਤੀ ।
- ਜਵਾਰੀ ਸ਼ਕਤੀ ।
- ਭੂ-ਤਾਪੀ ਸ਼ਕਤੀ ।
- ਸ਼ਕਤੀ ਲਈ ਰੁੱਖ ਉਗਾਉਣੇ ।
- ਸ਼ਹਿਰੀ ਕਚਰੇ ਤੋਂ ਪ੍ਰਾਪਤ ਸ਼ਕਤੀ ।
- ਜੈਵ ਪਦਾਰਥਾਂ ਤੋਂ ਪ੍ਰਾਪਤ ਸ਼ਕਤੀ ।
ਪ੍ਰਸ਼ਨ 10.
ਭਾਰਤ ਵਿਚ ਪੌਣ-ਸ਼ਕਤੀ ਦਾ ਕੀ ਮਹੱਤਵ ਹੈ ?
ਉੱਤਰ-
ਪੌਣ – ਸ਼ਕਤੀ ਅਨੰਤ-ਸ਼ਕਤੀ ਹੈ ਅਤੇ ਇਸ ਦੀ ਵਰਤੋਂ ਵਿਚ ਖ਼ਰਚ ਵੀ ਘੱਟ ਆਉਂਦਾ ਹੈ । ਇਸ ਨਾਲ ਦੁਰਦੁਰਾਡੇ ਸਥਿਤ ਥਲੀ ਸਥਾਨਾਂ ਉੱਤੇ ਪੌਣ-ਸ਼ਕਤੀ ਨਾਲ ਨਵੇਂ ਉਦਯੋਗ ਕਾਇਮ ਕੀਤੇ ਜਾ ਸਕਦੇ ਹਨ ।
ਭਾਰਤ ਵਿਚ ਪ੍ਰਯੋਗ-
- ਇਸ ਨਾਲ ਦਿਹਾਤੀ ਖੇਤਰਾਂ ਵਿਚ ਸਿੰਜਾਈ ਦਾ ਕੰਮ ਲਿਆ ਜਾ ਰਿਹਾ ਹੈ ।
- ਪੌਣ-ਕੇਂਦਰ ਬਣਾ ਕੇ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਇੱਥੋਂ ਪੈਦਾ ਹੋਈ ਬਿਜਲੀ ਨੂੰ ਗ੍ਰਿਡ ਪ੍ਰਣਾਲੀ ਵਿਚ | ਸ਼ਾਮਲ ਕਰ ਲਿਆ ਗਿਆ ਹੈ ।
ਪ੍ਰਸ਼ਨ 11.
ਖਾਣ-ਖੁਦਾਈ ਉਦਯੋਗ ਵਿਚ ਭਾਰਤ ਸਰਕਾਰ ਦੀ ਕੀ ਭੂਮਿਕਾ ਹੈ ?
ਉੱਤਰ-
ਖਾਣ-ਖੁਦਾਈ ਉਦਯੋਗ ਵਿਚ ਭਾਰਤ ਸਰਕਾਰ ਦਿਸ਼ਾ-ਨਿਰਦੇਸ਼ ਦਾ ਕੰਮ ਕਰਦੀ ਹੈ । ਇਸ ਦੇ ਲਈ ਕੇਂਦਰੀ ਸਰਕਾਰ ਖਾਣ ਤੇ ਖਣਿਜ ਐਕਟ, 1957 ਦੇ ਅਨੁਸਾਰ ਭਾਰਤ ਸਰਕਾਰ ਖਣਿਜਾਂ ਦੇ ਵਿਕਾਸ ਦੇ ਲਈ ਦਿਸ਼ਾ-ਨਿਰਦੇਸ਼ ਕਾਨੂੰਨ ਬਣਾਉਂਦੀ ਹੈ । ਇਸ ਦੇ ਲਈ ਭਾਰਤ ਸਰਕਾਰ-
- ਛੋਟੇ ਖਣਿਜਾਂ ਨੂੰ ਛੱਡ ਕੇ ਸਾਰੇ ਖਣਿਜਾਂ ਨੂੰ ਕੱਢਣ ਲਈ ਲਾਈਸੈਂਸ ਅਤੇ ਠੇਕੇ ਦਿੰਦੀ ਹੈ ।
- ਖਣਿਜਾਂ ਦੀ ਸੰਭਾਲ ਅਤੇ ਵਿਕਾਸ ਦੇ ਲਈ ਕਦਮ ਚੁੱਕਦੀ ਹੈ ।
- ਪੁਰਾਣੇ ਦਿੱਤੇ ਗਏ ਠੇਕਿਆਂ ਵਿਚ ਸਮੇਂ-ਸਮੇਂ ਉੱਤੇ ਤਬਦੀਲੀ ਕਰਦੀ ਹੈ ।
ਪ੍ਰਸ਼ਨ 12.
ਮੱਧ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹਿਆਂ ਵਿਚ ਕੱਚੇ ਲੋਹੇ ਦੀ ਖੁਦਾਈ ਕੀਤੀ ਜਾਂਦੀ ਹੈ ?
ਉੱਤਰ-
ਮੱਧ ਪ੍ਰਦੇਸ਼ ਦੇ ਜਬਲਪੁਰ ਅਤੇ ਬਾਲਾਘਾਟ ਜ਼ਿਲ੍ਹਿਆਂ ਵਿਚ ਕੱਚੇ ਲੋਹੇ ਦੀ ਖੁਦਾਈ ਹੁੰਦੀ ਹੈ ।
ਪ੍ਰਸ਼ਨ 13.
ਦੇਸ਼ ਦੇ ਉਨ੍ਹਾਂ ਸਭ ਅਦਾਰਿਆਂ ਦੇ ਨਾਂ ਦੱਸੋ, ਜੋ ਆਜ਼ਾਦੀ ਤੋਂ ਬਾਅਦ ਤੇਲ ਖੋਜ, ਤੇਲ ਸੋਧਣ ਅਤੇ ਤੇਲ ਦੀ ਖੇਤਰੀ ਵੰਡ ਦੇ ਕੰਮ ਵਿਚ ਲੱਗੇ ਹੋਏ ਹਨ ।
ਉੱਤਰ-
ਆਜ਼ਾਦੀ ਤੋਂ ਬਾਅਦ ਤੇਲ ਖੋਜ ਵਿਚ ਤੇਜ਼ੀ ਲਿਆਉਣ ਲਈ ਅਤੇ ਵੰਡ ਦੇ ਲਈ ਵਿਸ਼ੇਸ਼ ਅਦਾਰਿਆਂ ਦਾ ਗਠਨ ਕੀਤਾ ਗਿਆ । ਇਹ ਹਨ-
- ਤੇਲ ਤੇ ਕੁਦਰਤੀ ਗੈਸ ਕਮਿਸ਼ਨ (O.N.G.C.),
- ਭਾਰਤੀ ਤੇਲ ਲਿਮਟਿਡ (O.IL.),
- ਹਿੰਦੁਸਤਾਨ ਪੈਟਰੋਲੀਅਮ ਨਿਗਮ (H.P.C.),
- ਭਾਰਤੀ ਗੈਸ ਅਥਾਰਟੀ ਲਿਮਟਿਡ (G.A.I.L.) ।
ਪ੍ਰਸ਼ਨ 14.
ਸੌਰ ਸ਼ਕਤੀ ਨੂੰ ਭਵਿੱਖ ਦੀ ਸ਼ਕਤੀ ਦਾ ਸਰੋਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕੋਲਾ ਅਤੇ ਖਣਿਜ ਤੇਲ ਖ਼ਤਮ ਹੋਣ ਵਾਲੇ ਸਰੋਤ ਹਨ । ਇਕ ਦਿਨ ਅਜਿਹਾ ਆਵੇਗਾ ਜਦੋਂ ਸੰਸਾਰ ਦੇ ਲੋਕਾਂ ਨੂੰ ਇਨ੍ਹਾਂ ਤੋਂ ਪ੍ਰਾਪਤ ਸ਼ਕਤੀ ਨਹੀਂ ਮਿਲੇਗੀ । ਇਨ੍ਹਾਂ ਦੇ ਭੰਡਾਰ ਖ਼ਤਮ ਹੋ ਚੁੱਕੇ ਹੋਣਗੇ । ਇਨ੍ਹਾਂ ਤੋਂ ਉਲਟ ਸੌਰ-ਸ਼ਕਤੀ ਕਦੀ ਨਾ ਖ਼ਤਮ ਹੋਣ ਵਾਲਾ ਸਰੋਤ ਹੈ । ਇਸ ਤੋਂ ਵਿਸ਼ਾਲ ਮਾਤਰਾ ਵਿਚ ਸ਼ਕਤੀ ਮਿਲਦੀ ਹੈ । ਜਦੋਂ ਕੋਲੇ ਅਤੇ ਖਣਿਜ ਤੇਲ ਦੇ ਭੰਡਾਰ ਖ਼ਤਮ ਹੋ ਜਾਣਗੇ, ਉਦੋਂ ਸੌਰ ਬਿਜਲੀ ਘਰਾਂ ਤੋਂ ਸ਼ਕਤੀ ਪ੍ਰਾਪਤ ਹੋਵੇਗੀ ਅਤੇ ਅਸੀਂ ਆਪਣੇ ਘਰੇਲੂ ਕੰਮ ਸੌਰ ਸ਼ਕਤੀ ਨਾਲ ਆਸਾਨੀ ਨਾਲ ਕਰ ਲਵਾਂਗੇ ।
ਪ੍ਰਸ਼ਨ 15.
ਕੁਦਰਤੀ ਗੈਸ ਦਾ ਖਾਦ ਉਦਯੋਗ ਵਿਚ ਕੀ ਮਹੱਤਵ ਹੈ ?
ਉੱਤਰ-
ਕੁਦਰਤੀ ਗੈਸ ਪੈਟਰੋ-ਰਸਾਇਣ ਉਦਯੋਗ ਲਈ ਕੱਚਾ ਮਾਲ ਹੈ । ਇਹ ਭਾਰਤੀ ਖੇਤੀ ਦੀ ਪੈਦਾਵਾਰ ਵਧਾਉਣ ਵਿਚ ਵੀ ਮਦਦਗਾਰ ਹੈ । ਹੁਣ ਕੁਦਰਤੀ ਗੈਸ ਨਾਲ ਖਾਦਾਂ ਬਣਾਈਆਂ ਜਾਣ ਲੱਗੀਆਂ ਹਨ | ਕੁਦਰਤੀ ਗੈਸ ਪਾਈਪਲਾਈਨਾਂ ਰਾਹੀਂ ਖਾਦ ਬਣਾਉਣ ਵਾਲੇ ਕਾਰਖ਼ਾਨਿਆਂ ਤਕ ਭੇਜੀ ਜਾਂਦੀ ਹੈ । ਹਜ਼ੀਰਾ-ਵਿਜੈਪੁਰ-ਜਗਦੀਸ਼ਪੁਰ ਗੈਸ ਪਾਈਪ ਲਾਈਨ 1730 ਕਿਲੋਮੀਟਰ ਲੰਬੀ ਹੈ, ਜਿਸ ਦੇ ਰਾਹੀਂ ਖਾਦ ਬਣਾਉਣ ਵਾਲੇ 6 ਕਾਰਖ਼ਾਨਿਆਂ ਨੂੰ ਗੈਸ ਪਹੁੰਚਾਈ ਜਾਂਦੀ ਹੈ ।
ਪ੍ਰਸ਼ਨ 16.
ਦੇਸ਼ ਵਿਚ ਪਣ-ਬਿਜਲੀ ਸ਼ਕਤੀ ਦੀ ਖੇਤਰੀ ਵੰਡ ਵਿਚ ਕੀ ਸਮੱਸਿਆਵਾਂ ਆਉਂਦੀਆਂ ਹਨ ? ਉੱਤਰ-ਦੇਸ਼ ਵਿਚ ਪਣ-ਬਿਜਲੀ ਸ਼ਕਤੀ ਦੀ ਖੇਤਰੀ ਵੰਡ ਦੀਆਂ ਮੁੱਖ ਸਮੱਸਿਆਵਾਂ ਹੇਠ ਲਿਖੀਆਂ ਹਨ-
- ਬਿਜਲੀ ਉਤਪਾਦਨ ਕੇਂਦਰ ਬਿਜਲੀ-ਖਪਤ ਕੇਂਦਰਾਂ ਤੋਂ ਬਹੁਤ ਦੂਰ ਸਥਿਤ ਹੁੰਦੇ ਹਨ । ਗ੍ਰਿਡ ਪ੍ਰਣਾਲੀ ਤਕ ਪੁੱਜਣ ਵਿਚ ਵੀ ਤਾਰਾਂ ਦਾ ਜਾਲ ਵਿਛਾਉਣਾ ਪੈਂਦਾ ਹੈ, ਜਿਸ ਵਿਚ ਧਨ ਦਾ ਵੀ ਵਧੇਰੇ ਖ਼ਰਚ ਆਉਂਦਾ ਹੈ ।
- ਦੁਰ ਸਥਿਤ ਹੋਣ ਦੇ ਕਾਰਨ ਬਿਜਲੀ ਦਾ ਕੁਝ ਭਾਗ ਵਿਅਰਥ ਚਲਾ ਜਾਂਦਾ ਹੈ ।
- ਕਦੀ-ਕਦੀ ਗਿਡ ਪ੍ਰਣਾਲੀ ਵਿਚ ਨੁਕਸ ਪੈ ਜਾਂਦਾ ਹੈ, ਜਿਸ ਦੇ ਕਾਰਨ ਸਾਰੀ ਵੰਡ ਪ੍ਰਣਾਲੀ ਠੱਪ ਹੋ ਜਾਂਦੀ ਹੈ ।
ਪ੍ਰਸ਼ਨ 17.
ਦੇਸ਼ ਵਿਚ ਖਣਿਜ ਸੰਪੱਤੀ ਦੀ ਪ੍ਰਾਪਤੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਖਣਿਜ ਸਰੋਤਾਂ ਵਿਚ ਕਾਫ਼ੀ ਅਮੀਰ ਹੈ ।
- ਇਹ ਲੋਹੇ ਦੇ ਸਰੋਤ ਵਿਚ ਵਿਸ਼ੇਸ਼ ਤੌਰ ‘ਤੇ ਅਮੀਰ ਹੈ । ਇਕ ਅਨੁਮਾਨ ਅਨੁਸਾਰ ਭਾਰਤ ਵਿਚ ਸੰਸਾਰ ਦੇ ਕੱਚੇ ਲੋਹੇ ਦੇ ਇਕ ਚੌਥਾਈ ਭੰਡਾਰ ਹਨ ।
- ਭਾਰਤ ਵਿਚ ਮੈਗਨੀਜ਼ ਦੇ ਵੀ ਵਿਸ਼ਾਲ ਭੰਡਾਰ ਹਨ । ਇਹ ਖਣਿਜ ਮਿਸ਼ਰਿਤ ਇਸਪਾਤ ਬਣਾਉਣ ਵਿਚ ਬਹੁਤ ਲਾਭਕਾਰੀ ਹੈ ।
- ਭਾਰਤ ਵਿਚ ਕੋਲੇ ਦੇ ਵੀ ਬਹੁਤ ਭੰਡਾਰ ਹਨ | ਪਰ ਬਦਕਿਸਮਤੀ ਨਾਲ ਸਾਡੇ ਕੋਲੇ ਦੇ ਅਜਿਹੇ ਭੰਡਾਰ ਬਹੁਤ ਘੱਟ ਹਨ, ਜਿਨ੍ਹਾਂ ਤੋਂ ਕੋਕ’ ਬਣਾਇਆ ਜਾਂਦਾ ਹੈ ।
- ਚੂਨੇ ਦਾ ਪੱਥਰ ਵੀ ਦੇਸ਼ ਵਿਚ ਭਾਰੀ ਮਾਤਰਾ ਵਿਚ ਵਿਆਪਕ ਤੌਰ ‘ਤੇ ਪਾਇਆ ਜਾਂਦਾ ਹੈ ।
- ਭਾਰਤ ਬਾਕਸਾਈਟ ਅਤੇ ਅਬਰਕ ਵਿਚ ਵੀ ਕਾਫ਼ੀ ਅਮੀਰ ਹੈ ।
ਮਹੱਤਵ-
- ਖਣਿਜ ਸੰਪੱਤੀ ਉਦਯੋਗਾਂ ਦਾ ਆਧਾਰ ਹੈ । ਇਸ ਲਈ ਦੇਸ਼ ਦਾ ਉਦਯੋਗਿਕ ਵਿਕਾਸ ਸਾਡੀ ਖਣਿਜੇ ਸੰਪੱਤੀ ‘ਤੇ ਹੀ ਨਿਰਭਰ ਕਰਦਾ ਹੈ ।
- ਖਣਿਜ ਪਦਾਰਥਾਂ ਦੀ ਖੁਦਾਈ ਦੇ ਨਾਲ ਦੇਸ਼ ਦੇ ਧਨ ਵਿਚ ਵਾਧਾ ਹੁੰਦਾ ਹੈ । ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਉਨ੍ਹਾਂ ਦਾ ਜੀਵਨ-ਪੱਧਰ ਉੱਨਤ ਹੁੰਦਾ ਹੈ ।
ਪ੍ਰਸ਼ਨ 18.
ਲੋਹੇ ਦੀ ਕੱਚੀ ਧਾਤ ਦੇ ਮੁੱਖ ਉਤਪਾਦਕ ਖੇਤਰਾਂ ਦਾ ਵਰਣਨ ਕਰੋ । ਉੱਤਰ-ਸਾਡੇ ਦੇਸ਼ ਦੇ ਕਈ ਖੇਤਰਾਂ ਵਿਚ ਕੱਚੇ ਲੋਹੇ ਦੇ ਵਿਸ਼ਾਲ ਭੰਡਾਰ ਮਿਲਦੇ ਹਨ । ਇਕ ਅਨੁਮਾਨ ਦੇ ਅਨੁਸਾਰ ਭਾਰਤ ਵਿਚ 12 ਅਰਬ, 74 ਕਰੋੜ ਟਨ ਕੱਚੇ ਲੋਹੇ ਦੇ ਭੰਡਾਰ ਹਨ । ਇਹ ਝਾਰਖੰਡ ਰਾਜ ਦੇ ਹਜ਼ਾਰੀਬਾਗ ਅਤੇ ਬਿਹਾਰ ਦੇ ਸਾਹਿਬਗੰਜ ਜ਼ਿਲ੍ਹਿਆਂ ਵਿਚ ਮਿਲਦੇ ਹਨ । ਛੱਤੀਸਗੜ੍ਹ ਰਾਜ ਦੇ ਰਾਇਪੁਰ, ਦੁਰਗ ਅਤੇ ਬਸਤਰ ਆਦਿ ਜ਼ਿਲ੍ਹਿਆਂ ਵਿਚ ਵੀ ਮਿਲਦਾ ਹੈ । ਮੱਧ ਪ੍ਰਦੇਸ਼ ਅਤੇ ਉੜੀਸਾ ਵਿਚ ਕੱਚੇ ਲੋਹੇ ਦੇ ਵੱਡੇ ਖੇਤਰ ਹਨ । ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿਚ ਮਿਲਣ ਵਾਲਾ ਕੱਚਾ ਲੋਹਾ ਜਾਪਾਨ ਆਦਿ ਦੇਸ਼ਾਂ ਨੂੰ ਬਰਾਮਦ ਕੀਤਾ ਜਾਂਦਾ ਹੈ । ਕੁੱਝ ਕੱਚਾ ਲੋਹਾ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ਵਿਚ ਵੀ ਮਿਲਦਾ ਹੈ । ਉਂਝ ਤਾਂ ਗੋਆ ਵਿਚ ਵੀ ਕੱਚੇ ਲੋਹੇ ਦੇ ਭੰਡਾਰ ਹਨ, ਪਰ ਇਹ ਚੰਗੀ ਕਿਸਮ ਦੇ ਨਹੀਂ ਹਨ ।
ਪ੍ਰਸ਼ਨ 19.
ਆਜ਼ਾਦੀ ਤੋਂ ਬਾਅਦ ਖਣਿਜ ਤੇਲ ਦੀ ਖੋਜ ਅਤੇ ਉਤਪਾਦਨ ਦੇ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਜਾਣਕਾਰੀ ਦਿਓ ।
ਉੱਤਰ-
ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਖਣਿਜ ਤੇਲਾਂ ਦੀ ਵਧਦੀ ਹੋਈ ਮੰਗ ਨੂੰ ਦੇਖਦੇ ਹੋਇਆਂ ਨਵੇਂ ਤੇਲ-ਖੇਤਰਾਂ ਦੀ ਖੋਜ ਦਾ ਕੰਮ ਸ਼ੁਰੂ ਕੀਤਾ ਗਿਆ । ਗੁਜਰਾਤ ਦੇ ਮੈਦਾਨਾਂ ਅਤੇ ਖੰਬਾਤ ਦੀ ਖਾੜੀ ਵਿਚ ਅਪਤਟ ਖੇਤਰਾਂ ਵਿਚ ਖਣਿਜ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਕੀਤੀ ਗਈ । ਮੁੰਬਈ ਤਟ ਤੋਂ 115 ਕਿਲੋਮੀਟਰ ਦੂਰ ਸਮੁੰਦਰ ਵਿਚੋਂ ਤੇਲ ਕੱਢਿਆ ਗਿਆ । ਇਸ ਸਮੇਂ ਇਹ ਭਾਰਤ ਦਾ ਸਭ ਤੋਂ ਵੱਡਾ ਤੇਲ-ਖੇਤਰ ਹੈ । ਇਸ ਤੇਲ ਖੇਤਰ ਨੂੰ “ਬੰਬੇ ਹਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ | ਖਣਿਜ ਤੇਲ ਦੇ ਨਵੇਂ ਭੰਡਾਰਾਂ ਦੀ ਖੋਜ ਸਮੁੰਦਰ ਦੇ ਅਪਟ ਖੇਤਰਾਂ ਵਿਚ ਹੋਈ । ਇਹ ਖੇਤਰ ਗੋਦਾਵਰੀ, ਭ੍ਰਿਸ਼ਨਾ, ਕਾਵੇਰੀ ਅਤੇ ਮਹਾਂਨਦੀ ਦੇ ਡੈਲਟਾਈ ਤੱਟਾਂ ਦੇ ਕੋਲ ਡੂੰਘੇ ਸਮੁੰਦਰ ਵਿਚ ਫੈਲੇ ਹੋਏ ਹਨ | ਆਸਾਮ ਵਿਚ ਤੇਲ ਦੇ ਕੁਝ ਨਵੇਂ ਭੰਡਾਰਾਂ ਦਾ ਪਤਾ ਲਗਾਇਆ ਗਿਆ ਹੈ ।
ਪ੍ਰਸ਼ਨ 20.
ਆਜ਼ਾਦੀ ਤੋਂ ਬਾਅਦ ਪਿੰਡਾਂ ਵਿਚ ਹੋਏ ਬਿਜਲੀਕਰਨ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਆਜ਼ਾਦੀ ਤੋਂ ਬਾਅਦ ਪੇਂਡੂ ਖੇਤਰਾਂ ਦੇ ਬਿਜਲੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ । ਪਿੰਡਾਂ ਦੇ ਬਿਜਲੀਕਰਨ ਦੀਆਂ ਯੋਜਨਾਵਾਂ ਰਾਜ ਸਰਕਾਰਾਂ ਅਤੇ ਪੇਂਡੂ ਬਿਜਲੀਕਰਨ ਨਿਗਮ ਦੋਹਾਂ ਵਲੋਂ ਮਿਲ ਕੇ ਚਲਾਈਆਂ ਜਾਂਦੀਆਂ ਹਨ । ਸਾਲ 2000 ਤਕ 5 ਲੱਖ ਪਿੰਡਾਂ ਨੂੰ ਬਿਜਲੀ ਪਹੁੰਚਾਈ ਜਾ ਚੁੱਕੀ ਸੀ ਅਤੇ ਉੱਥੇ 96 ਲੱਖ ਟਿਊਬਵੈੱਲ ਲਗਾਏ ਜਾ ਚੁੱਕੇ ਸਨ । ਕੁੱਲ ਮਿਲਾ ਕੇ 84.0 ਫੀਸਦੀ ਪਿੰਡਾਂ ਵਿਚ ਬਿਜਲੀ ਪੁੱਜ ਚੁੱਕੀ ਹੈ । ਪੰਜਾਬ ਇਕ ਅਜਿਹਾ ਰਾਜ ਹੈ ਜਿੱਥੇ ਸਾਰੇ ਪਿੰਡਾਂ ਵਿਚ ਬਿਜਲੀ ਪੁੱਜ ਚੁੱਕੀ ਹੈ | ਪਿੰਡਾਂ ਵਿਚ ਹਰੀਜਨ ਬਸਤੀਆਂ ਵਿਚ ਬਿਜਲੀ ਪਹੁੰਚਾਉਣੀ ਅਤੇ ਆਦਿਵਾਸੀ ਖੇਤਰਾਂ ਨੂੰ ਬਿਜਲੀ ਦੇਣੀ ਪੇਂਡੂ ਬਿਜਲੀਕਰਨ ਯੋਜਨਾ ਦੇ ਹੇਠ ਵਿਸ਼ੇਸ਼ ਤਵੱਜੋ ਦੇਣ ਦੇ ਉਦੇਸ਼ ਸਨ । ਸੱਚ ਤਾਂ ਇਹ ਹੈ ਕਿ ਪੇਂਡੂ ਬਿਜਲੀਕਰਨ ਦੇ ਫਲਸਰੂਪ ਇਨ੍ਹਾਂ ਖੇਤਰਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ ।
ਪ੍ਰਸ਼ਨ 21.
ਸ਼ਕਤੀ ਪਿੰਡ ਯੋਜਨਾਂ ਦੇ ਬਾਰੇ ਵਿਸਥਾਰ-ਪੂਰਵਕ ਵੇਰਵਾ ਦਿਓ ।
ਉੱਤਰ-
‘ਸ਼ਕਤੀ ਪਿੰਡ ਯੋਜਨਾ’ ਇੱਕ ਪੇਂਡੂ ਕਾਰਜਕੂਮ ਹੈ । ਇਸ ਦਾ ਉਦੇਸ਼ ਦੂਰ-ਦੁਰਾਡੇ ਸਥਿਤ ਦੁਰਗਮ ਪੇਂਡੂ ਖੇਤਰਾਂ ਦੀਆਂ ਸ਼ਕਤੀ ਸੰਬੰਧੀ ਜ਼ਰੂਰਤਾਂ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ ਬਣਾਇਆ ਹੈ । ਇਸ ਯੋਜਨਾ ਵਿਚ ਜੈਵ ਪਦਾਰਥਾਂ, ਗੋਬਰ, ਮੁਰਗੀਆਂ ਦੀ ਰਹਿੰਦ-ਖੂੰਹਦ ਅਤੇ ਮਨੁੱਖੀ ਮਲ-ਮੂਤਰ ਦੇ ਪ੍ਰਯੋਗ ਨਾਲ ‘ਗੋਬਰ ਗੈਸ’ ਪਲਾਂਟ ਲਗਾਏ ਗਏ ਹਨ । ਇਸ ਦੀ ਸਥਾਪਨਾ ਵਿਅਕਤੀਗਤ, ਸਮੁਦਾਇਕ ਅਤੇ ਪਿੰਡ ਪੱਧਰ ਉੱਤੇ ਕੀਤੀ ਜਾ ਰਹੀ ਹੈ । ਵੱਡੇ ਸ਼ਹਿਰਾਂ ਵਿਚ ਵੀ ਮਲ-ਪਦਾਰਥਾਂ ਤੋਂ ਬਾਇਓ ਗੈਸ ਪਲਾਂਟ ਚਲਾਏ ਜਾ ਸਕਦੇ ਹਨ | ਸ਼ਕਤੀ ਪਿੰਡ ਯੋਜਨਾ ਮਾਰਚ, 1993 ਤਕ 184 ਪਿੰਡਾਂ ਵਿਚ ਪੂਰੀ ਕੀਤੀ ਜਾ ਚੁੱਕੀ ਸੀ । ਇਸ ਤੋਂ ਇਲਾਵਾ 222 ਪਿੰਡਾਂ ਵਿਚ ਇਹ ਯੋਜਨਾ ਉਸਾਰੀ ਦੇ ਵੱਖ-ਵੱਖ ਪੜਾਵਾਂ ਵਿਚ ਸੀ ।
ਪ੍ਰਸ਼ਨ 22.
ਧੂੰਆਂ-ਰਹਿਤ ਚੁੱਲਿਆਂ ਦੀ ਰਾਸ਼ਟਰੀ ਯੋਜਨਾ ਦਾ ਵਰਣਨ ਕਰੋ ।
ਉੱਤਰ-
ਧੂੰਆਂ-ਰਹਿਤ ਚੁੱਲ੍ਹਿਆਂ ਦਾ ਰਾਸ਼ਟਰੀ ਪੱਧਰ ਉੱਤੇ ਇਕ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ । ਇਸ ਦਾ ਮੁੱਖ ਉਦੇਸ਼ ਬਾਲਣ ਦੀ ਬੱਚਤ ਅਤੇ ਪੇਂਡੂ ਔਰਤਾਂ ਦੀਆਂ ਬਾਲਣ ਇਕੱਠਾ ਕਰਨ ਦੀਆਂ ਕਠਿਨਾਈਆਂ ਨੂੰ ਘੱਟ ਕਰਨਾ ਹੈ । ਦੇਸ਼ ਵਿਚ ਸ਼ਕਤੀ ਦੀ ਸਭ ਤੋਂ ਵੱਧ ਖਪਤ ਰਸੋਈ ਘਰ ਵਿਚ ਹੀ ਹੁੰਦੀ ਹੈ । ਚੁੱਲ੍ਹਿਆਂ ਵਿਚ ਉਰਜਾ ਪ੍ਰਾਪਤੀ ਲਈ ਆਮ ਤੌਰ ‘ਤੇ ਪਰੰਪਰਾਗਤ ਚੁੱਲ੍ਹਿਆਂ ਵਿਚ ਲੱਕੜੀ ਅਤੇ ਗੋਬਰ ਪਾਥੀਆਂ ਚਲਾਈਆਂ ਜਾਂਦੀਆਂ ਹਨ । ਇਨ੍ਹਾਂ ਦਾ ਬਾਲਣ ਵਧੇਰੇ ਲੱਗਦਾ ਹੈ ਤੇ ਧੀਆਂ ਵੀ ਬਹੁਤ ਨਿਕਲਦਾ ਹੈ । ਇਸ ਲਈ ਦਸੰਬਰ, 1983 ਵਿਚ ਧੂੰਆਂ-ਰਹਿਤ ਚੁੱਲਿਆਂ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ । ਅਜਿਹਾ ਅਨੁਮਾਨ ਹੈ ਕਿ ਇਕ ਧੂੰਆਂ-ਰਹਿਤ ਚੁੱਲ੍ਹਾ ਸਾਲ ਵਿਚ ਲਗਪਗ 700 ਕਿਲੋਗ੍ਰਾਮ ਬਾਲਣ ਬਚਾ ਸਕਦਾ ਹੈ । ਇਨ੍ਹਾਂ ਚੁੱਲ੍ਹਿਆਂ ਦੀ ਵਰਤੋਂ ਨਾਲ 20 ਤੋਂ 35 ਪ੍ਰਤੀਸ਼ਤ ਬਾਲਣ-ਯੋਗ ਲੱਕੜੀ ਦੀ ਬੱਚਤ ਹੋ ਜਾਂਦੀ ਹੈ । ਇਨ੍ਹਾਂ ਪ੍ਰਦੂਸ਼ਣ ਰਹਿਤ ਧੁੰਆਂ-ਰਹਿਤ ਚੁੱਲਿਆਂ ਦਾ ਭਵਿੱਖ ਬੜਾ ਉੱਜਲ ਹੈ ।
ਪ੍ਰਸ਼ਨ 23.
ਸੂਰਜੀ ਤਾਪ ਸ਼ਕਤੀ ਦਾ ਕਦੇ ਵੀ ਨਾ ਸਮਾਪਤ ਹੋਣ ਵਾਲੀ ਸ਼ਕਤੀ ਦੇ ਰੂਪ ਵਿਚ ਵਰਣਨ ਕਰੋ ਅਤੇ ਦੱਸੋ ਕਿ ਭਾਰਤ ਦੇ ਕਿਹੜੇ ਭਾਗਾਂ ਵਿਚ ਇਸ ਸ਼ਕਤੀ ਦੇ ਪ੍ਰਯੋਗ ਦੀਆਂ ਵੱਧ ਸੰਭਾਵਨਾਵਾਂ ਹਨ ।
ਉੱਤਰ-ਸੂਰਜੀ ਤਾਪ ਸ਼ਕਤੀ ਕਦੀ ਨਾ ਖ਼ਤਮ ਹੋਣ ਵਾਲਾ ਅਨੰਤ ਸਰੋਤ ਹੈ । ਇਹ ਸਰਵ-ਵਿਆਪਕ ਵੀ ਹੈ ਅਤੇ ਇਸ . ਦੇ ਵਿਕਾਸ ਦੀਆਂ ਵੀ ਪੂਰੀਆਂ ਸੰਭਾਵਨਾਵਾਂ ਹਨ | ਪਾਣੀ ਗਰਮ ਕਰਨ, ਖਾਣਾ ਬਣਾਉਣ, ਕਮਰਿਆਂ ਨੂੰ ਗਰਮ ਰੱਖਣ, ਪਾਣੀ ਨੂੰ ਭਾਰੇਪਨ ਤੋਂ ਮੁਕਤ ਕਰਨ, ਫ਼ਸਲਾਂ ਨੂੰ ਕਟਾਈ ਤੋਂ ਬਾਅਦ ਸੁਕਾਉਣ ਆਦਿ ਵਿਚ ਸੂਰਜੀ ਤਾਪ ਸ਼ਕਤੀ ਦਾ ਪ੍ਰਯੋਗ ਬਹੁਤ ਹੀ ਘੱਟ ਖਰਚ ਉੱਤੇ ਕੀਤਾ ਜਾ ਸਕਦਾ ਹੈ ।
ਭਾਰਤ ਵਿਚ ਸੂਰਜੀ ਤਾਪ ਸ਼ਕਤੀ ਦੇ ਪ੍ਰਯੋਗ ਦੀਆਂ ਸਭ ਤੋਂ ਵੱਧ ਸੰਭਾਵਨਾਵਾਂ ਰਾਜਸਥਾਨ ਵਿਚ ਹਨ । ਉੱਥੇ ਸੂਰਜ ਦੀ ਰੌਸ਼ਨੀ ਸਾਲ ਦੇ ਵਧੇਰੇ ਸਮੇਂ ਤਕ ਬਿਨਾਂ ਕਿਸੇ ਮੌਸਮੀ ਰੁਕਾਵਟਾਂ ਦੇ ਪ੍ਰਾਪਤ ਹੁੰਦੀ ਰਹਿੰਦੀ ਹੈ । ਇਹ ਸ਼ਕਤੀ ਬਿਨਾਂ ਕਿਸੇ ਕਠਿਨਾਈ ਦੇ ਦੂਰ-ਦੂਰ ਖਿੱਲਰੇ ਪਿੰਡਾਂ ਨੂੰ ਮੁਹੱਈਆ ਕੀਤੀ ਜਾ ਸਕਦੀ ਹੈ । ਇਹ ਭਵਿੱਖ ਦੀ ਸ਼ਕਤੀ ਦਾ ਸਰੋਤ ਹੈ ।
ਪ੍ਰਸ਼ਨ 24.
ਪਣ-ਬਿਜਲੀ ਉਤਪਾਦਨ ਦੀ ਤਰੱਕੀ ਉੱਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਪਣ-ਬਿਜਲੀ, ਸ਼ਕਤੀ ਪ੍ਰਾਪਤ ਕਰਨ ਦਾ ਇਕ ਮਹੱਤਵਪੂਰਨ ਸਰੋਤ ਹੈ । ਦੇਸ਼ ਵਿਚ 1988-89 ਬਿਜਲੀ ਦੀ ਕੁੱਲ ਸਥਾਪਿਤ ਉਤਪਾਦਨ ਸਮਰੱਥਾ ਲਗਪਗ 4 ਕਰੋੜ ਕਿਲੋਵਾਟ ਹੈ । ਇਹ ਪਣ-ਬਿਜਲੀ ਦੀ ਉਤਪਾਦਨ ਸਮਰੱਥਾ ਦੀ ਤੁਲਨਾ ਵਿਚ ਦੁੱਗਣੀ ਤੋਂ ਵੱਧ ਸੀ । 1999-2000 ਵਿਚ ਬਿਜਲੀ ਦਾ ਅਸਲ ਉਤਪਾਦਨ 97.8 ਮੈਗਾਵਾਟ ਯੂਨਿਟ ਸੀ । ਇਸ ਤੋਂ ਇਲਾਵਾ 23.8 ਹਜ਼ਾਰ ਮੈਗਾਵਾਟ ਪਣ-ਬਿਜਲੀ ਅਤੇ 27 ਹਜ਼ਾਰ ਮੈਗਾਵਾਟ ਪਰਮਾਣੂ ਬਿਜਲੀ ਦਾ ਉਤਪਾਦਨ ਹੋਇਆ । ਇਸ ਤਰ੍ਹਾਂ ਬਿਜਲੀ ਦਾ ਉਤਪਾਦਨ ਲਗਪਗ ਕਈ ਗੁਣਾ ਹੋ ਗਿਆ ।
ਦੇਸ਼ ਵਿਚ ਛੋਟੇ-ਵੱਡੇ ਬਿਜਲੀ-ਘਰ ਵਿਆਪਕ ਰੂਪ ਵਿਚ ਫੈਲੇ ਹੋਏ ਹਨ । ਇਨ੍ਹਾਂ ਵਿਚ ਉਤਪਾਦਿਤ ਬਿਜਲੀ ਨੂੰ ਵੰਡ ਦੇ ਲਈ ਪਾਦੇਸ਼ਿਕ ਗਿਡ ਵਿਚ ਭੇਜਿਆ ਜਾਂਦਾ ਹੈ । ਇਸੇ ਗਿਡ ਪ੍ਰਣਾਲੀ ਰਾਹੀਂ ਬਿਜਲੀ ਦੀ ਬਰਬਾਦੀ ਘੱਟ ਤੋਂ ਘੱਟ ਹੁੰਦੀ ਹੈ ਅਤੇ ਇਸ ਦੀ ਵੱਧ ਤੋਂ ਵੱਧ ਵਰਤੋਂ ਹੁੰਦੀ ਹੈ ।
ਪ੍ਰਸ਼ਨ 25.
ਭਾਰਤ ਦੇ ਪਰਮਾਣੂ ਸ਼ਕਤੀ ਦੇ ਸ਼ਾਂਤੀਪੂਰਨ ਪ੍ਰਯੋਗ ਨਾਲ ਸੰਬੰਧਿਤ ਵਿਚਾਰ ਅਤੇ ਇਸ ਨਾਲ ਸੰਬੰਧਿਤ ਪੈਣ ਵਾਲੇ ਅੰਤਰ-ਰਾਸ਼ਟਰੀ ਦਬਾਅ ਦਾ ਵਰਣਨ ਕਰੋ ।
ਉੱਤਰ-
ਪਰਮਾਣੂ-ਸ਼ਕਤੀ ਗੁਣਕਾਰੀ ਵੀ ਹੈ ਤੇ ਵਿਨਾਸ਼ਕਾਰੀ ਵੀ, ਪਰ ਭਾਰਤ ਇਸ ਦੀ ਵਰਤੋਂ ਸ਼ਾਂਤੀਪੂਰਨ ਕੰਮਾਂ ਲਈ ਕਰ ਰਿਹਾ ਹੈ । ਬਿਜਲੀ ਪ੍ਰਾਪਤੀ ਦੇ ਲਈ ਪਰਮਾਣੂ ਸ਼ਕਤੀ ਕੇਂਦਰ ਅਜਿਹੇ ਖੇਤਰਾਂ ਵਿਚ ਆਸਾਨੀ ਨਾਲ ਕਾਇਮ ਕੀਤੇ ਜਾ ਸਕਦੇ ਹਨ ਜਿੱਥੇ ਸ਼ਕਤੀ ਦੇ ਦੂਸਰੇ ਸਰੋਤ ਜਾਂ ਤਾਂ ਹੈ ਹੀ ਨਹੀਂ ਅਤੇ ਜਾਂ ਉਹ ਉਪਭੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਸਮਰੱਥ ਨਹੀਂ ਹਨ | ਭਾਰਤ ਇਸ ਦੀ ਚਿਕਿਤਸਾ ਅਤੇ ਖੇਤੀ ਵਰਗੇ ਖੇਤਰਾਂ ਵਿਚ ਪਰਮਾਣੂ ਊਰਜਾ ਦੇ ਸ਼ਾਂਤੀਪੂਰਨ ਯੋਗ ਦੇ ਲਈ ਵੀ ਯਤਨ ਕਰ ਰਿਹਾ ਹੈ ।
ਪਰਮਾਣੂ ਸ਼ਕਤੀ ਨਾਲ ਅਮੀਰ ਦੇਸ਼ ਚਾਹੁੰਦੇ ਹਨ ਕਿ ਭਾਰਤ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਨਾ ਚਲਾਏ । ਇਸ ਕਰਕੇ ਉਹ ਭਾਰਤ ਦੇ ਪਰਮਾਣੂ ਪ੍ਰੋਗਰਾਮ ਨੂੰ ਅੰਤਰ-ਰਾਸ਼ਟਰੀ ਨਿਗਰਾਨੀ ਹੇਠ ਲਿਆਉਣ ਦਾ ਯਤਨ ਕਰ ਰਹੇ ਹਨ । ਉਨ੍ਹਾਂ ਦਾ ਯਤਨ ਹੈ ਕਿ ਭਾਰਤ ਤੋਂ ਇਸ ਸੰਬੰਧ ਵਿਚ ਅੰਤਰ-ਰਾਸ਼ਟਰੀ ਸੰਧੀ ਉੱਤੇ ਦਸਤਖ਼ਤ ਕਰਵਾਏ ਜਾਣ । ਪਰ ਭਾਰਤ ਦੀ ਹਮੇਸ਼ਾਂ ਇਹ ਦਲੀਲ ਰਹੀ ਹੈ ਕਿ ਇਹ ਸੰਧੀ ਭੇਦ-ਭਾਵ ਪੂਰਨ ਹੈ । ਭਾਰਤ ਪਰਮਾਣੂ ਊਰਜਾ ਦੀ ਵਰਤੋਂ ਸ਼ਾਂਤੀਪੂਰਨ ਕੰਮਾਂ ਲਈ ਕਰਨਾ ਚਾਹੁੰਦਾ ਹੈ ਨਾ ਕਿ ਵਿਨਾਸ਼ਕਾਰੀ ਕੰਮਾਂ ਲਈ ।
II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 125-130 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਕੋਲੇ ਦੇ ਉਤਪਾਦਨ ਦਾ ਵਿਸਥਾਰ ਨਾਲ ਵਰਣਨ ਕਰਦੇ ਹੋਏ ਇਸ ਦੀਆਂ ਮੁੱਖ ਸਮੱਸਿਆਵਾਂ ਦੀ ਵਿਸ਼ੇਸ਼ ਤੌਰ ‘ਤੇ ਵਿਆਖਿਆ ਕਰੋ ।
ਉੱਤਰ-
ਕੋਲਾ ਉਦਯੋਗਿਕ ਸ਼ਕਤੀ ਦਾ ਮੁੱਖ ਸਰੋਤ ਹੈ ।ਲੋਹਾ ਤੇ ਇਸਪਾਤ ਅਤੇ ਰਸਾਇਣ ਉਦਯੋਗਾਂ ਦੇ ਲਈ ਕੋਲੇ ਦਾ ਬੜਾ ਮਹੱਤਵ ਹੈ । ਸਾਡੇ ਦੇਸ਼ ਵਿਚ ਕੋਲੇ ਦੇ ਕਾਫ਼ੀ ਵੱਡੇ ਭੰਡਾਰ ਹਨ । ਇਸ ਦੇ ਤਿੰਨ-ਚੌਥਾਈ ਭੰਡਾਰ ਦਮੋਦਰ ਨਦੀ ਦੀ ਘਾਟੀ ਵਿਚ ਸਥਿਤ ਹਨ । ਸੀਮਾਂਧਰ ਅਤੇ ਮਹਾਂਰਾਸ਼ਟਰ ਵਿਚ ਵੀ ਕੋਲਾ ਖੇਤਰ ਮੌਜੂਦ ਹਨ ।
ਕੋਲਾ ਖਾਣਾਂ ਦਾ ਰਾਸ਼ਟਰੀਕਰਨ – ਆਜ਼ਾਦੀ ਤੋਂ ਬਾਅਦ ਸਾਡੀ ਸਰਕਾਰ ਨੇ ਸਾਰੀਆਂ ਕੋਲਾ ਖਾਣਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਹੈ । ਰਾਸ਼ਟਰੀਕਰਨ ਦਾ ਮੁੱਖ ਉਦੇਸ਼ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣਾ ਹੈ ।
ਕੋਲੇ ਦਾ ਮਹੱਤਵ – ਭਾਰਤ ਵਿਚ ਪਾਇਆ ਜਾਣ ਵਾਲਾ ਹਲਕੀ ਵੰਨਗੀ ਦਾ ਕੋਲਾ ਸਾਡੇ ਲਈ ਕਾਫ਼ੀ ਮਹੱਤਵਪੂਰਨ ਹੈ । ਇਹ ਕੋਲਾ ਬਿਜਲੀ ਅਤੇ ਗੈਸ ਦੇ ਉਤਪਾਦਨ ਵਿਚ ਬੜਾ ਲਾਭਕਾਰੀ ਸਿੱਧ ਹੋਇਆ ਹੈ । ਇਸ ਤੋਂ ਖਣਿਜ ਤੇਲ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ । ਸਾਡੇ ਛੋਟੇ-ਵੱਡੇ ਤਾਪ-ਬਿਜਲੀ ਘਰ ਇਨ੍ਹਾਂ ਹੀ ਕੋਲਾ ਖੇਤਰਾਂ ਵਿਚ ਕਾਇਮ ਕੀਤੇ ਗਏ ਹਨ । ਇਨ੍ਹਾਂ ਬਿਜਲੀ ਘਰਾਂ ਤੋਂ ਜਿਹੜੀ ਬਿਜਲੀ ਪ੍ਰਾਪਤ ਹੁੰਦੀ ਹੈ, ਉਸ ਨੂੰ ਵਿਸ਼ਾਲ ਪਾਦੇਸ਼ਕ ਗਿਡ ਪ੍ਰਣਾਲੀ ਵਿਚ ਭੇਜ ਦਿੱਤਾ ਜਾਂਦਾ ਹੈ । ਇਸ ਦੇ ਸਿੱਟੇ ਵਜੋਂ ਸਮੇਂ ਅਤੇ ਖ਼ਰਚ ਦੋਹਾਂ ਦੀ ਬੱਚਤ ਹੁੰਦੀ ਹੈ ।
ਕੋਲੇ ਦਾ ਉਤਪਾਦਨ – ਸੰਨ 1951 ਵਿਚ ਸਾਡੇ ਦੇਸ਼ ਵਿਚ ਕੋਲੇ ਦਾ ਉਤਪਾਦਨ ਸਿਰਫ 3.5 ਕਰੋੜ ਟਨ ਸੀ | ਪਰ 2002-03 ਵਿਚ ਇਹ ਵਧ ਕੇ 34.12 ਕਰੋੜ ਟਨ ਹੋ ਗਿਆ ।
ਸਮੱਸਿਆਵਾਂ-
- ਭਾਰਤ ਵਿਚ ਵਧੀਆ ਕਿਸਮ ਦਾ ਕੋਲਾ ਨਹੀਂ ਮਿਲਦਾ ।
- ਕੋਲਾ ਖਾਣਾਂ ਵਿਚ ਅੱਗ ਦੀਆਂ ਘਟਨਾਵਾਂ ਨਾਲ ਅਨੇਕਾਂ ਮਜ਼ਦੂਰ ਮਾਰੇ ਜਾਂਦੇ ਹਨ ।
- ਕੋਲੇ ਦੀਆਂ ਖਾਣਾਂ ਕਾਫ਼ੀ ਡੂੰਘੀਆਂ ਹਨ । ਇਸ ਲਈ ਕੋਲੇ ਦਾ ਉਤਪਾਦਨ ਕਾਫ਼ੀ ਮਹਿੰਗਾ ਪੈ ਰਿਹਾ ਹੈ ।
- ਭਾਰਤ ਵਿਚ ਕੋਲਾ-ਉਤਪਾਦਨ ਦੀ ਤਕਨੀਕ ਦੇ ਆਧੁਨਿਕੀਕਰਨ ਦੀ ਰਫ਼ਤਾਰ ਬੜੀ ਮੱਠੀ ਹੈ ।
ਪ੍ਰਸ਼ਨ 2.
ਤਾਪ ਤੇ ਪਰਮਾਣੂ ਸ਼ਕਤੀ ਦੇ ਵਿਸਤਾਰ ਉੱਤੇ ਭਾਰਤ ਵਿਚ ਕੀਤੇ ਗਏ ਵਿਕਾਸ ਦਾ ਵਰਣਨ ਕਰੋ ।
ਉੱਤਰ-
ਕੋਲੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਹੀਂ ਤਾਪ-ਬਿਜਲੀ ਘਰਾਂ ਤੋਂ ਤਾਪ ਬਿਜਲੀ (Thermal Power) ਪੈਦਾ ਕੀਤੀ ਜਾਂਦੀ ਹੈ । ਤਾਪ-ਬਿਜਲੀ ਪੈਦਾ ਕਰਨ ਵਾਲੇ ਇਨ੍ਹਾਂ ਖਣਿਜ ਸਰੋਤਾਂ ਨੂੰ ਫਾਂਸਿਲ ਈਂਧਨ (Fossil Fuel) ਆਖਿਆ ਜਾਂਦਾ ਹੈ । ਇਹ ਇਨ੍ਹਾਂ ਦੀ ਸਭ ਤੋਂ ਵੱਡੀ ਘਾਟ ਜਾਂ ਦੋਸ਼ ਹੈ ਕਿ ਇਨ੍ਹਾਂ ਨੂੰ ਇਕ ਵਾਰ ਤੋਂ ਜ਼ਿਆਦਾ ਵਰਤੋਂ ਵਿਚ ਨਹੀਂ ਲਿਆਂਦਾ ਜਾ ਸਕਦਾ ।
ਕੋਲੇ, ਪੈਟਰੋਲੀਅਮ ਤੇ ਕੁਦਰਤੀ ਗੈਸ ਤੋਂ ਇਲਾਵਾ ਪਰਮਾਣੁ ਈਂਧਨ (Atomic Fuel) ਜਾਂ ਭਾਰੇ ਪਾਣੀ (Heavy Water) ਤੋਂ ਵੀ ਬਿਜਲੀ ਪੈਦਾ ਕੀਤੀ ਜਾਂਦੀ ਹੈ | ਪਣ-ਬਿਜਲੀ (Hydel Power), ਕੋਲੇ, ਪੈਟਰੋਲੀਅਮ ਤੇ ਗੈਸ ਦੀ ਮੱਦਦ ਨਾਲ ਬਣਨ ਵਾਲੀ ਬਿਜਲੀ ਨੂੰ ਤਾਪ-ਬਿਜਲੀ (Thermal Power) ਅਤੇ ਪਰਮਾਣੂ ਈਂਧਨ ਜਾਂ ਖਾਰੇ ਪਾਣੀ ਤੋਂ ਬਣਨ ਵਾਲੀ ਬਿਜਲੀ ਨੂੰ ਪਰਮਾਣੂ ਸ਼ਕਤੀ (Atomic Power) ਆਖਦੇ ਹਨ ।
ਬਿਜਲੀ ਸ਼ਕਤੀ ਦੀ ਸਾਡੀ ਖੇਤੀਬਾੜੀ, ਉਦਯੋਗਾਂ, ਆਵਾਜਾਈ ਅਤੇ ਘਰੇਲੂ ਕੰਮਾਂ ਵਿਚ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ । ਇਕ ਤਰ੍ਹਾਂ ਨਾਲ ਬਿਨਾਂ ਬਿਜਲੀ ਸ਼ਕਤੀ ਦੇ ਆਧੁਨਿਕ ਜੀਵਨ ਦੀ ਕਲਪਨਾ ਹੀ ਲਗਪਗ ਅਸੰਭਵ ਹੈ ।
ਸਾਲ 2002-03 ਵਿਚ ਇਨ੍ਹਾਂ ਤਿੰਨਾਂ ਮੁੱਖ ਸਰੋਤਾਂ ਤੋਂ ਕੁੱਲ ਬਿਜਲੀ ਉਤਪਾਦਨ 534.30 ਅਰਬ ਯੁਨਿਟ ਸੀ ।ਇਸ ਵਿਚੋਂ ਲਗਪਗ ਤਿੰਨ-ਚੌਥਾਈ ਭਾਗ ਤਾਪ ਬਿਜਲੀ ਘਰਾਂ ਵਿਚ ਪੈਦਾ ਕੀਤਾ ਗਿਆ | 23.5 ਪ੍ਰਤੀਸ਼ਤ ਪਣ-ਬਿਜਲੀ ਘਰਾਂ ਵਿਚ ਅਤੇ ਬਾਕੀ 1.60 ਪ੍ਰਤੀਸ਼ਤ ਪਰਮਾਣੂ-ਸ਼ਕਤੀ ਨਾਲ ਪੈਦਾ ਕੀਤਾ ਗਿਆ | ਸਮੇਂ ਦੇ ਨਾਲ-ਨਾਲ ਤਾਪ-ਬਿਜਲੀ ਦਾ ਹਿੱਸਾ ਬੜੀ ਤੇਜ਼ੀ ਨਾਲ ਵਧਿਆ ਹੈ ।
ਦੇਸ਼ ਵਿਚ ਬਿਜਲੀ ਉਤਪਾਦਨ ਦੀ ਸਥਾਪਿਤ ਸਮਰੱਥਾ (Installed Capacity) 1994-95 ਤਕ 81.8 ਹਜ਼ਾਰ ਮੈਗਾਵਾਟ ਸੀ । ਪਰ 2002-03 ਦੇ ਅੰਤ ਤਕ ਇਹ ਸਮਰੱਥਾ ਵਧ ਕੇ 10.80 ਲੱਖ ਮੈਗਾਵਾਟ ਹੋ ਗਈ ।
ਪ੍ਰਸ਼ਨ 3.
ਸ਼ਕਤੀ ਦੇ ਗੈਰ-ਪਰੰਪਰਾਗਤ ਸਾਧਨਾਂ ਦੇ ਵਿਕਾਸ ਅਤੇ ਮਹੱਤਵ ਨੂੰ ਵਿਸਥਾਰ ਵਿਚ ਲਿਖੋ । (P.B. 21 S)
ਉੱਤਰ-
ਸ਼ਕਤੀ ਦੇ ਗੈਰ – ਪਰੰਪਰਾਗਤ ਸਾਧਨਾਂ ਵਿਚ ਸੌਰ-ਸ਼ਕਤੀ, ਪੌਣ-ਸ਼ਕਤੀ, ਜਵਾਰੀ-ਸ਼ਕਤੀ, ਭੂ-ਤਾਪੀ-ਸ਼ਕਤੀ, ਜੈਵ ਪਦਾਰਥਾਂ ਤੋਂ ਪ੍ਰਾਪਤ ਸ਼ਕਤੀ ਸ਼ਾਮਲ ਹੈ ।
ਵਿਕਾਸ-ਸ਼ਕਤੀ ਦੇ ਗੈਰ-ਪਰੰਪਰਾਗਤ ਸਰੋਤਾਂ ਦੇ ਪ੍ਰਯੋਗ ਨੂੰ ਵਧਾਉਣ ਉੱਤੇ ਹਾਲ ਹੀ ਦੇ ਸਾਲਾਂ ਵਿਚ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ । ਇਸ ਸ਼ਕਤੀ ਦਾ ਰੁੱਖ ਲਗਾਉਣ, ਵਾਤਾਵਰਨ ਸੁਧਾਰ, ਸ਼ਕਤੀ ਸੰਭਾਲ, ਰੁਜ਼ਗਾਰ ਵਾਧੇ, ਸਿਹਤ ਤੇ ਸਫ਼ਾਈ ਸੁਧਾਰ, ਸਮਾਜਿਕ ਕਲਿਆਣ, ਖੇਤਾਂ ਵਿਚ ਸਿੰਜਾਈ, ਜੈਵਿਕ-ਖਾਦ ਉਤਪਾਦਨ ਆਦਿ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਹੈ ।
ਮਾਰਚ, 1981 ਵਿਚ ਕੇਂਦਰ ਸਰਕਾਰ ਨੇ ਇੱਕ ਉੱਚ ਅਧਿਕਾਰ ਪ੍ਰਾਪਤ ਆਯੋਗ ਦੀ ਸਥਾਪਨਾ ਕੀਤੀ ਸੀ ਤਾਂ ਕਿ ਵਾਧੂ ਸ਼ਕਤੀ ਸਰੋਤਾਂ ਦਾ ਪਤਾ ਲਾਇਆ ਜਾ ਸਕੇ । 1982 ਵਿਚ ਗ਼ੈਰ-ਪਰੰਪਰਾਗਤ ਸਾਧਨਾਂ ਦਾ ਵਿਭਾਗ, ਸ਼ਕਤੀ ਮੰਤਰਾਲਾ ਵਿਚ ਕਾਇਮ ਕੀਤਾ ਗਿਆ । ਹੁਣ ਗੈਰ-ਪਰੰਪਰਾਗਤ ਸ਼ਕਤੀ-ਸਰੋਤਾਂ ਦੇ ਲਈ ਵੱਖਰਾ ਇਕ ਮੰਤਰਾਲਾ ਕਾਇਮ ਕਰ ਦਿੱਤਾ ਗਿਆ ਹੈ । ਰਾਜ ਸਰਕਾਰਾਂ ਨੇ ਵੀ ਆਪਣੇ ਰਾਜਾਂ ਵਿਚ ਗੈਰ-ਪਰੰਪਰਾਗਤ ਸ਼ਕਤੀ ਸਾਧਨਾਂ ਦੇ ਲਈ ਵੱਖਰੀ ਏਜੰਸੀ ਕਾਇਮ ਕੀਤੀ ਹੋਈ ਹੈ । ਸਥਾਨਿਕ ਲੋਕਾਂ ਦੀ ਭਾਈਵਾਲੀ ਨਾਲ ਸਥਾਨਿਕ ਪੱਧਰ ਉੱਤੇ ਖਾਣਾ ਪਕਾਉਣ ਦੀ ਗੈਸ, ਲਘੂ ਸਿੰਜਾਈ ਯੋਜਨਾ, ਪੀਣ ਦਾ ਪਾਣੀ ਅਤੇ ਸੜਕਾਂ ਉੱਤੇ ਰੌਸ਼ਨੀ ਦੇ ਪ੍ਰਬੰਧ ਦੇ ਕੰਮ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ।
ਪੌਣ ਸ਼ਕਤੀ ਨਾਲ ਪੇਂਡੂ ਖੇਤਰਾਂ ਵਿਚ ਸਿੰਜਾਈ ਦੇ ਪ੍ਰਬੰਧ ਵਿਚ ਮੱਦਦ ਮਿਲੀ ਹੈ । ਕਈ ਥਾਵਾਂ ਉੱਤੇ ਪੌਣ ਕੇਂਦਰ ਕੰਮ ਕਰ ਰਹੇ ਹਨ । ਇੱਥੋਂ ਪੈਦਾ ਹੋਈ ਬਿਜਲੀ ਨੂੰ ਗਿਡ ਪ੍ਰਣਾਲੀ ਵਿਚ ਸ਼ਾਮਲ ਕਰ ਲਿਆ ਗਿਆ ਹੈ ।
ਭਾਰਤ ਵਿਚ ਭੂ-ਤਾਪੀ ਸ਼ਕਤੀ ਦਾ ਅਜੇ ਤਕ ਪੂਰੀ ਤਰ੍ਹਾਂ ਵਿਕਾਸ ਨਹੀਂ ਕੀਤਾ ਜਾ ਸਕਿਆ । ਹਿਮਾਚਲ ਵਿਚ ਮਣੀਕਰਨ ਵਿਖੇ ਸਥਿਤ ਗਰਮ ਜਲ ਸਰੋਤਾਂ ਤੋਂ ਸ਼ਕਤੀ ਉਤਪਾਦਨ ਦੇ ਯਤਨ ਕੀਤੇ ਜਾ ਰਹੇ ਹਨ ।
ਮਹੱਤਵ-
(i) ਸ਼ਕਤੀ ਸਾਧਨਾਂ ਦੇ ਰੂਪ ਵਿਚ ਇਨ੍ਹਾਂ ਦੀ ਵਰਤੋਂ ਬਹੁਤ ਹੀ ਪੁਰਾਣੀ ਹੈ । ਜਲ-ਆਵਾਜਾਈ ਵਿਚ ਪੌਣ-ਸ਼ਕਤੀ ਤੇ ਵਹਿੰਦੇ ਪਾਣੀ ਦੀ ਵਰਤੋਂ ਹੁੰਦੀ ਸੀ ।
(ii) ਆਟਾ ਪੀਹਣ ਦੇ ਲਈ ਵੀ ਪੌਣ-ਚੱਕੀਆਂ ਚਲਾਈਆਂ ਜਾਂਦੀਆਂ ਹਨ | ਪਾਣੀ ਖਿੱਚਣ ਦੇ ਲਈ ਵੀ ਪੌਣ-ਚੱਕੀਆਂ ਦੀ ਵਰਤੋਂ ਹੁੰਦੀ ਸੀ । ਅੱਜ ਦੇ ਯੁੱਗ ਵਿਚ ਵੀ ਇਨ੍ਹਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਅਤੇ ਪਰੰਪਰਾਗਤ ਸਾਧਨਾਂ ਦੀ ਕੁਝ ਘਾਟ ਦੇ ਕਾਰਨ ਇਨ੍ਹਾਂ ਦਾ ਮਹੱਤਵ ਦਿਨੋ-ਦਿਨ ਵਧਦਾ ਜਾ ਰਿਹਾ ਹੈ । ਇਨ੍ਹਾਂ ਸਾਧਨਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਸਾਰੇ ਸਾਧਨ ਜਾਂ ਤਾਂ ਨਵਿਆਉਣਯੋਗ ਹਨ ਅਤੇ ਜਾਂ ਅਨੰਤ ਹਨ । ਇਹ ਸਾਧਨ ਘੱਟ ਖ਼ਰਚੀਲੇ ਵੀ ਹਨ ।
ਪ੍ਰਸ਼ਨ 4.
ਦੇਸ਼ ਦੇ ਉਦਯੋਗੀਕਰਨ ਵਿਚ ਸ਼ਕਤੀ ਦਾ ਕੀ ਮਹੱਤਵ ਹੈ ?
ਉੱਤਰ-
ਦੇਸ਼ ਦੇ ਉਦਯੋਗੀਕਰਨ ਵਿਚ ਸ਼ਕਤੀ ਦਾ ਬਹੁਤ ਮਹੱਤਵ ਹੈ । ਉਦਯੋਗਾਂ ਤੋਂ ਭਾਵ ਉਨ੍ਹਾਂ ਕਾਰਖ਼ਾਨਿਆਂ ਤੋਂ ਹੈ, ਜਿਹੜੇ ਛੋਟੀਆਂ-ਵੱਡੀਆਂ ਮਸ਼ੀਨਾਂ ਰਾਹੀਂ ਚਲਾਏ ਜਾਂਦੇ ਹਨ । ਮਸ਼ੀਨਾਂ ਸਿਰਫ਼ ਸ਼ਕਤੀ ਰਾਹੀਂ ਹੀ ਚਲਾਈਆਂ ਜਾ ਸਕਦੀਆਂ ਹਨ ।
ਸ਼ਕਤੀ, ਕੋਲਾ, ਜਲ ਤੇ ਪਰਮਾਣੂ ਈਂਧਨ ਤੋਂ ਪ੍ਰਾਪਤ ਹੁੰਦੀ ਹੈ । ਅੱਜ-ਕਲ੍ਹ ਕੁਝ ਸ਼ਕਤੀ ਗੈਰ-ਪਰੰਪਰਾਗਤ ਸਾਧਨਾਂ ਤੋਂ ਵੀ ਪ੍ਰਾਪਤ ਕੀਤੀ ਜਾ ਰਹੀ ਹੈ । ਜੇ ਇਸ ਦੇਸ਼ ਨੂੰ ਉਦਯੋਗੀਕਰਨ ਦੇ ਮਾਰਗ ਉੱਤੇ ਲੈ ਜਾਣਾ ਚਾਹੁੰਦੇ ਹਾਂ ਤਾਂ ਇਸ ਸ਼ਕਤੀ ਦੇ ਵਿਕਾਸ ਤੋਂ ਬਗੈਰ ਸੰਭਵ ਨਹੀਂ ਹੈ ।
ਉਦਯੋਗਿਕ ਸ਼ਕਤੀ ਦਾ ਮੁੱਖ ਸਾਧਨ ਹੋਣ ਦੇ ਨਾਲ ਕੋਲਾ ਇਕ ਕੱਚਾ ਮਾਲ ਵੀ ਹੈ । ਲੋਹਾ ਅਤੇ ਇਸਪਾਤ ਤੇ ਰਸਾਇਣ ਉਦਯੋਗਾਂ ਦੇ ਲਈ ਕੋਲਾ ਜ਼ਰੂਰੀ ਹੈ । ਦੇਸ਼ ਵਿਚ ਵਪਾਰਕ ਸ਼ਕਤੀ ਦੀਆਂ 60 ਪ੍ਰਤੀਸ਼ਤ ਤੋਂ ਵੀ ਵੱਧ ਲੋੜਾਂ ਕੋਲੇ ਅਤੇ ਲਿਗਨਾਈਟ ਤੋਂ ਪੂਰੀਆਂ ਹੁੰਦੀਆਂ ਹਨ ।
ਆਜ਼ਾਦੀ ਵੇਲੇ ਸਿਰਫ਼ ਅਸਮ ਵਿਚ ਹੀ ਖਣਿਜ ਤੇਲ ਕੱਢਿਆ ਜਾਂਦਾ ਸੀ । ਉਦੋਂ ਕਾਰਖ਼ਾਨੇ ਵੀ ਜ਼ਿਆਦਾ ਨਹੀਂ ਸਨ | ਪਰ ਤੇਲ ਦੀ ਖੋਜ ਦੇ ਨਾਲ ਹੀ ਭਾਰਤ ਵਿਚ ਉਦਯੋਗੀਕਰਨ ਦਾ ਵੀ ਵਿਕਾਸ ਹੋਇਆ ਹੈ । ਕੁਦਰਤੀ ਗੈਸ ਨਾਲ ਖਾਦਾਂ ਬਣਾਈਆਂ ਜਾਣ ਲੱਗੀਆਂ ਹਨ ।
ਇਸੇ ਤਰ੍ਹਾਂ ਪਣ ਬਿਜਲੀ ਦਾ ਵੀ ਪ੍ਰਸਾਰ ਹੋਇਆ । ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸ਼ਕਤੀ ਦਾ ਇਕ ਨਵਾਂ ਸਰੋਤ ਸਾਹਮਣੇ ਆਇਆ, । ਇਹ ਪਰਮਾਣੂ-ਸ਼ਕਤੀ ਸੀ । ਸ਼ਕਤੀ ਦੇ ਸਾਧਨਾਂ ਦੇ ਵਿਕਾਸ ਦੇ ਨਾਲ ਹੀ ਦੇਸ਼ ਵਿਚ ਲੋਹਾ-ਇਸਪਾਤ ਉਦਯੋਗ, ਇੰਜੀਨੀਅਰਿੰਗ ਉਦਯੋਗ ਅਤੇ ਕਈ ਹੋਰ ਉਦਯੋਗ ਸ਼ੁਰੂ ਹੋਏ ।ਇਸ ਤਰ੍ਹਾਂ ਇਹ ਗੱਲ ਸੱਚੀ ਹੈ ਕਿ ਸ਼ਕਤੀ ਉਦਯੋਗੀਕਰਨ ਦੀ ਕੁੰਜੀ ਹੈ ।
IV. ਹੇਠਾਂ ਲਿਖਿਆ ਨੂੰ ਭਾਰਤ ਦੇ ਨਕਸ਼ੇ ਤੇ ਦਰਸਾਓ-
1. ਕੱਚੇ ਲੋਹੇ ਦੇ ਉਤਪਾਦਕ ਖੇਤਰ
2. ਮੈਗਨੀਜ਼ ਦੇ ਉਤਪਾਦਕ ਖੇਤਰ
3. ਕੋਲੇ ਦੇ ਉਤਪਾਦਕ ਖੇਤਰ
4. ਪ੍ਰਮਾਣੂ ਸ਼ਕਤੀ ਦੇ ਖੇਤਰ
5. ਦਮੋਦਰ ਘਾਟੀ ਖੇਤਰ ਵਿਚ ਲੋਹੇ ਦੇ ਉਤਪਾਦਕ ਖੇਤਰ
6. ਬਾਕਸਾਈਟ ਦੇ ਚਾਰ ਮੁੱਖ ਭੰਡਾਰਾ ਦੇ ਖੇਤਰ
7. ਕੋਲਾ, ਸੋਨਾ ਖੇਤਰ
8. ਲਿਗਨਾਈਟ ਕੋਲਾ ਉਤਪਾਦਕ ਖੇਤਰ ।
PSEB 10th Class Social Science Guide ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਅਜੋਕੇ ਯੁੱਗ ਵਿਚ ਖਣਿਜ ਪਦਾਰਥਾਂ ਦਾ ਮਹੱਤਵ ਕਿਉਂ ਵਧ ਗਿਆ ਹੈ ?
ਉੱਤਰ-
ਅਜੋਕੇ ਯੁੱਗ ਵਿਚ ਵਿਗਿਆਨਿਕ ਖੋਜਾਂ ਤੇ ਤਕਨੀਕੀ ਵਿਕਾਸ ਦੇ ਕਾਰਨ ਖਣਿਜ ਪਦਾਰਥਾਂ ਦਾ ਮਹੱਤਵ ਬਹੁਤ ਵਧ ਗਿਆ ਹੈ ।
ਪ੍ਰਸ਼ਨ 2.
ਭਾਰਤ ਦੇ ਲੋਕਾਂ ਨੂੰ ਖਣਿਜ ਪਦਾਰਥਾਂ ਦੇ ਪ੍ਰਯੋਗ ਵਿਚ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ-
- ਸਾਨੂੰ ਆਪਣੀ ਖਣਿਜ ਸੰਪਦਾ ਦਾ ਬੁੱਧੀਮਾਨੀ ਤੇ ਹੁਸ਼ਿਆਰੀ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਕਿ ਉਸ ਦਾ ਦੁਰਉਪਯੋਗ ਘੱਟ ਤੋਂ ਘੱਟ ਹੋਵੇ ।
- ਖਣਿਜਾਂ ਦੀ ਖੁਦਾਈ ਚੰਗੀ ਤੇ ਆਧੁਨਿਕ ਤਕਨੀਕ ਨਾਲ ਕਰਨੀ ਚਾਹੀਦੀ ਹੈ ।
ਪ੍ਰਸ਼ਨ 3.
ਭਾਰਤ ਵਿਚ ਮਿਲਣ ਵਾਲੇ ਕਿਸੇ ਚਾਰ ਖਣਿਜ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਵਿਚ ਮਿਲਣ ਵਾਲੇ ਚਾਰ ਖਣਿਜ ਪਦਾਰਥ ਹਨ-ਮੈਂਗਨੀਜ਼, ਅਬਰਕ, ਤਾਂਬਾ ਅਤੇ ਬਾਕਸਾਈਟ ।
ਪ੍ਰਸ਼ਨ 4.
ਕੱਚਾ ਲੋਹਾ ਭਾਰਤ ਦੇ ਕਿਨ੍ਹਾਂ ਰਾਜਾਂ ਵਿਚ ਪਾਇਆ ਜਾਂਦਾ ਹੈ ?
ਉੱਤਰ-
ਕੱਚਾ ਲੋਹਾ ਭਾਰਤ ਦੇ ਝਾਰਖੰਡ ਤੇ ਉੜੀਸਾ ਰਾਜਾਂ ਵਿਚ ਪਾਇਆ ਜਾਂਦਾ ਹੈ ।
ਪ੍ਰਸ਼ਨ 5.
ਸਾਡੇ ਲੋਹਾ ਆਯਾਤਕ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ?
ਉੱਤਰ-
ਜਾਪਾਨ ਭਾਰਤ ਦੇ ਕੱਚੇ ਲੋਹੇ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਹੈ ।
ਪ੍ਰਸ਼ਨ 6.
ਮੱਧ ਪ੍ਰਦੇਸ਼ ਦੇ ਅਜਿਹੇ ਦੋ ਜ਼ਿਲਿਆਂ ਦੇ ਨਾਂ ਦੱਸੋ ਜਿੱਥੇ ਕੱਚਾ ਲੋਹਾ ਪਾਇਆ ਜਾਂਦਾ ਹੈ ?
ਉੱਤਰ-
ਮੱਧ ਪ੍ਰਦੇਸ਼ ਦੇ ਜਬਲਪੁਰ ਤੇ ਬਾਲਾਘਾਟ ਜ਼ਿਲਿਆਂ ਵਿਚ ਕੱਚਾ ਲੋਹਾ ਪਾਇਆ ਜਾਂਦਾ ਹੈ ।
ਪ੍ਰਸ਼ਨ 7.
ਉੜੀਸਾ ਦੀਆਂ ਮੈਂਗਨੀਜ਼ ਧਾਤ ਦੀਆਂ ਚਾਰ ਖਾਣਾਂ ਦੇ ਨਾਂ ਲਿਖੋ ।
ਉੱਤਰ-
ਉੜੀਸਾ ਵਿਚ ਸਥਿਤ ਮੈਂਗਨੀਜ਼ ਧਾਤ ਦੀਆਂ ਚਾਰ ਖਾਣਾਂ ਹਨ-ਕਿਉਝਰ, ਕਾਲਾਹਾਂਡੀ, ਮਿਊਰਭੰਜ ਤੇ ਤਾਲਚਿਰ ।
ਪ੍ਰਸ਼ਨ 8.
ਭਾਰਤ ਵਿਚ ਸਭ ਤੋਂ ਜ਼ਿਆਦਾ ਅਬਰਕ ਕਿਸ ਰਾਜ ਵਿਚ ਪਾਇਆ ਜਾਂਦਾ ਹੈ ?
ਉੱਤਰ-
ਭਾਰਤ ਵਿਚ ਸਭ ਤੋਂ ਜ਼ਿਆਦਾ ਅਬਰਕ ਝਾਰਖੰਡ ਵਿਚ ਪਾਇਆ ਜਾਂਦਾ ਹੈ ।
ਪ੍ਰਸ਼ਨ 9.
ਦੋ ਬਾਕਸਾਈਟ ਉਤਪਾਦਕ ਰਾਜਾਂ ਦੇ ਨਾਂ ਲਿਖੋ ।
ਉੱਤਰ-
ਦੋ ਬਾਕਸਾਈਟ ਉਤਪਾਦਕ ਰਾਜ ਹਨੇ-ਗੁਜਰਾਤ ਅਤੇ ਮਹਾਂਰਾਸ਼ਟਰ ।
ਪ੍ਰਸ਼ਨ 10.
ਤਾਂਬਾ ਮੁੱਖ ਰੂਪ ਵਿਚ ਕਿਸ ਰਾਜ ਵਿਚ ਪਾਇਆ ਜਾਂਦਾ ਹੈ ?
ਉੱਤਰ-
ਤਾਂਬਾ ਮੁੱਖ ਰੂਪ ਵਿਚ ਬਿਹਾਰ ਵਿਚ ਪਾਇਆ ਜਾਂਦਾ ਹੈ ।
ਪ੍ਰਸ਼ਨ 11.
ਚਾਰ ਸ਼ਕਤੀ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਚਾਰ ਸ਼ਕਤੀ ਸਾਧਨਾਂ ਦੇ ਨਾਂ ਹਨ-ਕੋਇਲਾ, ਖਣਿਜ ਤੇਲ, ਜਲ ਬਿਜਲੀ ਅਤੇ ਪਰਮਾਣੂ ਊਰਜਾ ।
ਪ੍ਰਸ਼ਨ 12.
ਸਾਡੇ ਦੇਸ਼ ਵਿਚ ਉਦਯੋਗਿਕ ਇੰਧਨ ਦਾ ਸਭ ਤੋਂ ਵੱਡਾ ਸਾਧਨ ਕਿਹੜਾ ਹੈ ?
ਉੱਤਰ-
ਸਾਡੇ ਦੇਸ਼ ਵਿਚ ਉਦਯੋਗਿਕ ਈਂਧਨ ਦਾ ਸਭ ਤੋਂ ਵੱਡਾ ਸਾਧਨ ਕੋਇਲਾ ਹੈ ।
ਪ੍ਰਸ਼ਨ 13.
ਭਾਰਤ ਦੀਆਂ ਚਾਰ ਪ੍ਰਮੁੱਖ ਕੋਇਲਾ ਖਾਣਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਦੀਆਂ ਚਾਰ ਪ੍ਰਮੁੱਖ ਕੋਇਲਾ ਖਾਣਾਂ ਦੇ ਨਾਂ ਹਨ-ਰਾਣੀਗੰਜ, ਝਰੀਆ, ਗਿਰੀਡੀਹ ਅਤੇ ਬੋਕਾਰੋ ।
ਪ੍ਰਸ਼ਨ 14.
ਭਾਰਤ ਵਿਚ ਕੋਇਲੇ ਦਾ ਉਤਪਾਦਨ ਸਭ ਤੋਂ ਜ਼ਿਆਦਾ ਕਿਹੜੇ ਰਾਜ ਵਿਚ ਹੁੰਦਾ ਹੈ ?
ਉੱਤਰ-
ਭਾਰਤ ਦੇ ਕੋਇਲੇ ਦਾ ਉਤਪਾਦਨ ਸਭ ਤੋਂ ਜ਼ਿਆਦਾ ਬਿਹਾਰ ਵਿਚ ਹੁੰਦਾ ਹੈ ।
ਪ੍ਰਸ਼ਨ 15.
ਸੁਤੰਤਰਤਾ ਤੋਂ ਪਹਿਲਾਂ ਭਾਰਤ ਵਿਚ ਤੇਲ ਦਾ ਇਕ ਮਾਤਰ ਉਤਪਾਦਕ ਰਾਜ ਕਿਹੜਾ ਸੀ ?
ਉੱਤਰ-
ਸੁਤੰਤਰਤਾ ਤੋਂ ਪਹਿਲਾਂ ਭਾਰਤ ਵਿਚ ਤੇਲ ਦਾ ਇਕ ਮਾਤਰ ਉਤਪਾਦਕ ਰਾਜ ਅਸਮ ਸੀ ।
ਪ੍ਰਸ਼ਨ 16.
ਪੇਂਡੂ ਇਲਾਕਿਆਂ ਵਿਚ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਕਿਹੜੀ ਯੋਜਨਾ ਬਣਾਈ ਹੈ ?
ਉੱਤਰ-
ਊਰਜਾ ਗ੍ਰਾਮ ਯੋਜਨਾ ।
ਪ੍ਰਸ਼ਨ 17.
ਭਾਰਤ ਦੇ ਉੱਤਮ ਕਿਸੇ ਦੋ ਲੋਹ ਇਸਪਾਤਾਂ ਦੇ ਨਾਂ ਦੱਸੋ ।
ਉੱਤਰ-
ਹੇਮਾਟਾਈਟ ਅਤੇ ਮੈਗਨੇਟਾਈਟ ।.
ਪ੍ਰਸ਼ਨ 18.
ਹੇਮਾਟਾਈਟ ਅਤੇ ਮੈਗਨੇਟਾਈਟ ਵਿਚ ਕਿੰਨੇ ਪ੍ਰਤੀਸ਼ਤ ਲੋਹ-ਅੰਸ਼ ਹੁੰਦਾ ਹੈ ?
ਉੱਤਰ-
60 ਤੋਂ 70 ਪ੍ਰਤੀਸ਼ਤ ।
ਪ੍ਰਸ਼ਨ 19.
ਇਸਪਾਤ ਬਣਾਉਣ ਵਿਚ ਮੈਂਗਨੀਜ਼ ਦਾ ਕੀ ਮਹੱਤਵ ਹੈ ?
ਉੱਤਰ-
ਮੈਂਗਨੀਜ਼ ਦਾ ਮਿਸ਼ਰਨ ਇਸਪਾਤ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ।
ਪ੍ਰਸ਼ਨ 20.
ਤਾਂਬੇ ਦੀ ਵਰਤੋਂ ਬਿਜਲੀ ਉਦਯੋਗ ਵਿਚ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਤਾਂਬਾ ਤਾਪ ਦਾ ਬਹੁਤ ਚੰਗਾ ਸੁਚਾਲਕ ਹੈ ।
ਪ੍ਰਸ਼ਨ 21.
ਚੂਨੇ ਦੇ ਪੱਥਰ ਦੀ ਵਰਤੋਂ ਕਿਹੜੇ ਉਦਯੋਗ ਵਿਚ ਹੁੰਦੀ ਹੈ ?
ਉੱਤਰ-
ਸੀਮੇਂਟ ਉਦਯੋਗ ਵਿਚ ।
ਪ੍ਰਸ਼ਨ 22.
ਦੋ ਅਲੋਹ ਖਣਿਜਾਂ ਦੇ ਨਾਂ ਲਿਖੋ ।
ਉੱਤਰ-
ਕੋਲਾ ਅਤੇ ਚੂਨੇ ਦਾ ਪੱਥਰ ।
ਪ੍ਰਸ਼ਨ 23.
ਲਿਗਨਾਈਟ ਜਾਂ ਭੂਰਾ ਕੋਲਾ ਕਿਸ ਤਰ੍ਹਾਂ ਦਾ ਕੋਲਾ ਹੈ ?
ਉੱਤਰ-
ਨੀਵੇਂ ਵਰਗ ਦਾ ।
ਪ੍ਰਸ਼ਨ 24.
ਲਿਗਨਾਈਟ ‘ਤੇ ਆਧਾਰਿਤ ਤਾਪ ਬਿਜਲੀ ਘਰ ਕਿੱਥੇ ਸਥਾਪਿਤ ਕੀਤਾ ਗਿਆ ਹੈ ?
ਉੱਤਰ-
ਤਮਿਲਨਾਡੂ ਵਿਚ , ਨੇਵੇਲੀ ਨਾਂ ਦੀ ਥਾਂ ‘ਤੇ ।
ਪ੍ਰਸ਼ਨ 25.
ਪੰਜਾਬ ਵਿਚ ਕੋਲਾ ਆਧਾਰਿਤ ਤਾਪ ਬਿਜਲੀ ਕੇਂਦਰ ਕਿਹੜੇ ਦੋ ਸਥਾਨਾਂ ‘ਤੇ ਸਥਿਤ ਹਨ ?
ਉੱਤਰ-
ਰੋਪੜ ਅਤੇ ਬਠਿੰਡਾ ਵਿਚ ।
ਪ੍ਰਸ਼ਨ 26.
‘ਬੰਬੇ ਹਾਈ’ ਤੋਂ ਕੀ ਪਾਪਤ ਕੀਤਾ ਜਾਂਦਾ ਹੈ ?
ਉੱਤਰ-ਖਣਿਜ ਤੇਲ ।
ਪ੍ਰਸ਼ਨ 27.
ਗੁਜਰਾਤ ਦੇ ਇਕ ਤੇਲ ਖੇਤਰ ਦਾ ਨਾਂ ਦੱਸੋ ।
ਉੱਤਰ-
ਅੰਕਲੇਸ਼ਵਰ ।
ਪ੍ਰਸ਼ਨ 28.
ਆਸਾਮ ਵਿਚ ਸਥਿਤ ਇਕ ਤੇਲ ਸੋਧਕ ਕੇਂਦਰ ਦੇ ਨਾਂ ਲਿਖੋ ।
ਉੱਤਰ-
ਡਿਗਬੋਈ ।
ਪ੍ਰਸ਼ਨ 29.
ਤੇਲ ਅਤੇ ਕੁਦਰਤੀ ਗੈਸ ਦੇ ਖੋਜ ਕੰਮ ਵਿਚ ਲੱਗੀ ਭਾਰਤ ਦੀ ਇਕ ਕੰਪਨੀ ਦਾ ਨਾਂ ਦੱਸੋ ।
ਉੱਤਰ-
ਤੇਲ ਅਤੇ ਕੁਦਰਤੀ ਗੈਸ ਕਮਿਸ਼ਨ (ONGC).
ਪ੍ਰਸ਼ਨ 30.
ਖਾਣਾ ਪਕਾਉਣ ਲਈ ਵਿਆਪਕ ਤੌਰ ‘ਤੇ ਵਰਤੋਂ ਕੀਤੀ ਜਾਣ ਵਾਲੀ ਗੈਸ ਦਾ ਨਾਂ ਦੱਸੋ ।
ਉੱਤਰ-
ਐੱਲ. ਪੀ. ਜੀ.
ਪ੍ਰਸ਼ਨ 31.
ਦੋ ਜੀਵਾਸ਼ਮ ਈਂਧਨਾਂ ਦੇ ਨਾਂ ਲਿਖੋ ।
ਉੱਤਰ-
ਕੋਲਾ ਅਤੇ ਪੈਟਰੋਲੀਅਮ ।
ਪ੍ਰਸ਼ਨ 32.
ਕੇਰਲਾ ਦੇ ਸਮੁੰਦਰੀ ਤੱਟ ‘ਤੇ ਪਾਈ ਜਾਣ ਵਾਲੀ ਉਸ ਰੇਤ ਦਾ ਨਾਂ ਦੱਸੋ, ਜਿਸ ਵਿਚੋਂ ਬੋਰੀਅਮ ਕੱਟਿਆ ਜਾਂਦਾ ਹੈ ?
ਉੱਤਰ-
ਮੋਨਾਜਾਈਟ ।
ਪ੍ਰਸ਼ਨ 33.
ਕਿਸੇ ਇਕ ਕਦੇ ਖ਼ਤਮ ਨਾ ਹੋਣ ਵਾਲੇ ਊਰਜਾ ਸੋਮੇ ਦਾ ਨਾਂ ਦੱਸੋ ।
ਉੱਤਰ-
ਸੌਰ ਉਰਜਾ ।
ਪ੍ਰਸ਼ਨ 34.
(i) ਭਾਰਤ ਵਿਚ ਇਸ ਸਮੇਂ ਕਿਹੜੇ-ਕਿਹੜੇ ਚਾਰ ਪਰਮਾਣੂ ਕੇਂਦਰ ਕੰਮ ਕਰ ਰਹੇ ਹਨ ?
(i) ਸ ਤੋਂ ਪੁਰਾਣਾ ਕੇਂਦਰ ਕਿਹੜਾ ਹੈ ?
ਉੱਤਰ-
(i) ਭਾਰਤ ਵਿਚ ਇਸ ਸਮੇਂ ਮਹਾਂਰਾਸ਼ਟਰ ਅਤੇ ਗੁਜਰਾਤ ਦੀ ਸੀਮਾ ‘ਤੇ ਸਥਿਤ ਤਾਰਾਪੁਰ, ਰਾਜਸਥਾਨ ਵਿਚ ਕੋਟਾ ਦੇ ਕੋਲ ਰਾਵਤ ਭਾਟਾ ਅਤੇ ਤਾਮਿਲਨਾਡੂ ਵਿਚ ਕਲਪੱਕਮ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਨਗੌਰਾ ਕੇਂਦਰ ਕੰਮ ਕਰ ਰਹੇ ਹਨ ।
(ii) ਸਭ ਤੋਂ ਪੁਰਾਣਾ ਕੇਂਦਰ ਤਾਰਾਪੁਰ ਵਿਚ ਹੈ ।
ਪ੍ਰਸ਼ਨ 35.
ਭਾਰਤ ਦੇ ਕਿਸੇ ਚਾਰ ਤਾਪ ਬਿਜਲੀ ਕੇਂਦਰਾਂ ਦੇ ਨਾਂ ਲਿਖੋ । ਰਾਜ ਦੇ ਨਾਂ ਸਹਿਤ
ਉੱਤਰ-
ਭਾਰਤ ਦੇ ਚਾਰ ਤਾਪ ਬਿਜਲੀ ਕੇਂਦਰਾਂ ਦੇ ਨਾਂ ਹਨ-ਬਿਹਾਰ ਵਿਚ ਬਰੌਨੀ, ਦਿੱਲੀ ਵਿਚ ਬਦਰਪੁਰ, ਮਹਾਂਰਾਸ਼ਟਰ ਵਿਚ ਟ੍ਰਾਬੇ ਅਤੇ ਪੰਜਾਬ ਵਿਚ ਬਠਿੰਡਾ ।
II. ਖ਼ਾਲੀ ਥਾਂ ਭਰੋ-
1. ਕੱਚਾ ਲੋਹਾ ਮੁੱਖ-ਤੌਰ ‘ਤੇ ਭਾਰਤ ਦੇ ਉੜੀਸਾ ਅਤੇ …………………….. ਰਾਜਾਂ ਵਿਚ ਮਿਲਦਾ ਹੈ ।
ਉੱਤਰ-
ਝਾਰਖੰਡ
2. ਮੱਧ ਪ੍ਰਦੇਸ਼ ਦੇ ਜਬਲਪੁਰ ਅਤੇ …………………. ਜ਼ਿਲ੍ਹਿਆਂ ਵਿਚ ਕੱਚਾ ਲੋਹਾ ਮਿਲਦਾ ਹੈ ।
ਉੱਤਰ-
ਬਾਲਾਘਾ
3. ਹੇਮਾਟਾਈਟ ਅਤੇ ਮੈਗਨੇਟਾਈਟ ਵਿਚ ……………………… ਪ੍ਰਤੀਸ਼ਤ ਲੋਹ-ਅੰਸ਼ ਹੁੰਦਾ ਹੈ ।
ਉੱਤਰ-
60 ਤੋਂ 70
4. ………………………. ਦਾ ਮਿਸ਼ਰਨ ਇਸਪਾਤ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ।
ਉੱਤਰ-
ਮੈਂਗਨੀਜ
5. ਤਾਂਬਾ ਤਾਪ ਦਾ ਬਹੁਤ ਚੰਗਾ ……………………….. ਹੈ ।
ਉੱਤਰ-
ਸੂਚਾਲਕ
6. …………………………. ਹੇਠਲੇ ਦਰਜੇ ਦਾ ਕੋਇਲਾ ਹੈ ।
ਉੱਤਰ-
ਲਿਗਨਾਈਟ ਜਾਂ ਭੂਰਾ ਕੋਇਲਾ
7. ਤਾਮਿਲਨਾਡੂ ਵਿਚ …………………… ਨਾਂ ਦੇ ਸਥਾਨ ਤੇ ਸਥਾਪਿਤ ਤਾਪ ਬਿਜਲੀ ਘਰ ਲਿਗਨਾਈਟ ‘ਤੇ ਆਧਾਰਿਤ ਹੈ ।
ਉੱਤਰ-
ਨੇਵੇਲੀ
8. ਬੰਬੇ ਹਾਈ ਤੋਂ ………………………… ਪ੍ਰਾਪਤ ਕੀਤਾ ਜਾਂਦਾ ਹੈ ।
ਉੱਤਰ-
ਖਣਿਜ ਤੇਲ
9. ਡਿਗਬੋਈ ਤੇਲ ਸੋਧ ਕੇਂਦਰ ………………………. ਰਾਜ ਵਿਚ ਸਥਿਤ ਹੈ ।
ਉੱਤਰ-
ਆਸਾਮ
10. ਖਾਣਾ ਪਕਾਉਣ ਲਈ ………………………. ਵੱਡੇ ਪੈਮਾਨੇ ‘ਤੇ ਵਰਤੋਂ ਕੀਤੀ ਜਾਣ ਵਾਲੀ ਗੈਸ ਹੈ ।
ਉੱਤਰ-
ਐੱਲ. ਪੀ. ਜੀ. ।
II. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਭਾਰਤ ਦੇ ਕੱਚੇ ਲੋਹੇ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਹੈ-
(A) ਚੀਨ
(B) ਜਾਪਾਨ
(C) ਅਮਰੀਕਾ
(D) ਦੱਖਣੀ ਕੋਰੀਆ।
ਉੱਤਰ-
(B) ਜਾਪਾਨ
ਪ੍ਰਸ਼ਨ 2.
ਭਾਰਤ ਵਿਚ ਸਭ ਤੋਂ ਜ਼ਿਆਦਾ ਅਬਰਕ ਕਿਸ ਰਾਜ ਵਿਚ ਮਿਲਦਾ ਹੈ ?
(A) ਬਿਹਾਰ
(B) ਛੱਤੀਸਗੜ੍ਹ
(C) ਝਾਰਖੰਡ
(D) ਮੱਧ ਪ੍ਰਦੇਸ਼ ।
ਉੱਤਰ-
(C) ਝਾਰਖੰਡ
ਪ੍ਰਸ਼ਨ 3.
ਤਾਂਬਾ ਮੁੱਖ ਰੂਪ ਵਿਚ ਕਿਸ ਰਾਜ ਵਿਚ ਮਿਲਦਾ ਹੈ ?
(A) ਬਿਹਾਰ
(B) ਝਾਰਖੰਡ
(C) ਗੁਜਰਾਤ
(D) ਮੱਧ ਪ੍ਰਦੇਸ਼ ।
ਉੱਤਰ-
(B) ਝਾਰਖੰਡ
ਪ੍ਰਸ਼ਨ 4.
ਸਾਡੇ ਦੇਸ਼ ਵਿਚ ਉਦਯੋਗਿਕ ਬਾਲਣ ਦਾ ਸਭ ਤੋਂ ਵੱਡਾ ਸਾਧਨ ਹੈ-
(A) ਕੋਇਲਾ
(B) ਲੱਕੜੀ
(C) ਡੀਜ਼ਲ
(D) ਉੱਪਰ ਦੱਸੇ ਸਾਰੇ ।
ਉੱਤਰ-
(A) ਕੋਇਲਾ
ਪ੍ਰਸ਼ਨ 5.
ਅਜ਼ਾਦੀ ਤੋਂ ਪਹਿਲਾਂ ਭਾਰਤ ਵਿਚ ਤੇਲ ਦਾ ਇੱਕੋ-ਇਕ ਉਤਪਾਦਕ ਰਾਜ ਸੀ-
(A) ਗੁਜਰਾਤ
(B) ਮਹਾਰਾਸ਼ਟਰ
(C) ਬਿਹਾਰ
(D) ਆਸਾਮ ।
ਉੱਤਰ-
(D) ਆਸਾਮ ।
ਪ੍ਰਸ਼ਨ 6.
ਚੂਨੇ ਦੇ ਪੱਥਰ ਦੀ ਵਰਤੋਂ ਮੁੱਖ ਤੌਰ ‘ਤੇ ਕਿਸ ਉਦਯੋਗ ਵਿਚ ਹੁੰਦੀ ਹੈ ?
(A) ਕਾਗਜ਼
(B) ਪੈਟਰੋ-ਰਸਾਇਣ
(C) ਸੀਮਿੰਟ
(D) ਉੱਪਰ ਦੱਸੇ ਸਾਰੇ ।
ਉੱਤਰ-
(C) ਸੀਮਿੰਟ
ਪ੍ਰਸ਼ਨ 7.
ਖਣਿਜ ਭੰਡਾਰਾਂ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਖਣਿਜ ਸੰਸਾਧਨ ਹੈ-
(A) ਕੋਇਲਾ
(B) ਤਾਂਬਾ
(C) ਮੈਂਗਨੀਜ਼
(D) ਪੈਟਰੋਲੀਅਮ ।
ਉੱਤਰ-
(A) ਕੋਇਲਾ
ਪ੍ਰਸ਼ਨ 8.
ਭਾਰਤ ਵਿਚ ਸਭ ਤੋਂ ਪੁਰਾਣਾ ਪਰਮਾਣੁ ਕੇਂਦਰ ਹੈ-
(A) ਕਲੋਪਾਕਮ
(B) ਨਰੌਗ
(C) ਰਾਵਤ ਭਾਟਾ
(D) ਤਾਰਾਪੁਰ ।
ਉੱਤਰ-
(D) ਤਾਰਾਪੁਰ ।
IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਹੇਮਾਟਾਈਟ ਸਭ ਤੋਂ ਘਟੀਆ ਕਿਸਮ ਦਾ ਲੋਹਾ ਹੈ ।
2. ਐਲੂਮੀਨੀਅਮ ਧਾਤ ਹਲਕੀ ਅਤੇ ਤਾਪ ਦੀ ਸੁਚਾਲਕ ਹੁੰਦੀ ਹੈ ।
3. ਸੌਰ ਊਰਜਾ ਇਕ ਗੈਰ-ਪਰੰਪਰਾਗਤ ਊਰਜਾ ਸਾਧਨ ਹੈ ।
4. ਕੁਦਰਤੀ ਗੈਸ ਦੇ ਭੰਡਾਰ ਆਮ ਤੌਰ ‘ਤੇ ਕੋਲਾ ਖੇਤਰਾਂ ਦੇ ਨਾਲ ਪਾਏ ਜਾਂਦੇ ਹਨ ।
5. ਕੋਲਾ ਦੇਸ਼ (ਭਾਰਤ) ਦਾ ਸਭ ਤੋਂ ਵੱਡਾ ਖਣਿਜ ਸੰਸਾਧਨ ਹੈ ।
ਉੱਤਰ-
1. ×
2. √
3. √
4. ×
5. √
V. ਸਹੀ-ਮਿਲਾਨ ਕਰੋ-
1. ਮੈਂਗਨੀਜ਼ ਦਾ ਉਪਯੋਗ | ਸੀਮੇਂਟ ਉਦਯੋਗ |
2. ਅਬਰਕ ਦਾ ਉਪਯੋਗ | ਐਲੂਮੀਨੀਅਮ |
3. ਚੂਨੇ ਪੱਥਰ ਦਾ ਉਪਯੋਗ | ਬਿਜਲੀ ਉਦਯੋਗ । |
4. ਬਾਕਸਾਈਟ | ਇਸਪਾਤ । |
ਉੱਤਰ-
1. ਮੈਂਗਨੀਜ਼ ਦਾ ਉਪਯੋਗ | ਇਸਪਾਤ |
2. ਅਬਰਕ ਦਾ ਉਪਯੋਗ | ਬਿਜਲੀ ਉਦਯੋਗ |
3. ਚੂਨੇ ਪੱਥਰ ਦਾ ਉਪਯੋਗ | ਸੀਮੇਂਟ ਉਦਯੋਗ |
4. ਬਾਕਸਾਈਟ | ਐਲੂਮੀਨੀਅਮ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)
ਪ੍ਰਸ਼ਨ 1.
ਆਧੁਨਿਕ ਯੁੱਗ ਵਿਚ ਅਬਰਕ ਦਾ ਮਹੱਤਵ ਲਿਖੋ । ਭਾਰਤ ਵਿਚ ਅਬਰਕ ਦਾ ਉਤਪਾਦਨ ਕਰਨ ਵਾਲੇ ਦੋ ਮੁੱਖ ਰਾਜਾਂ ਦਾ ਵਰਣਨ ਕਰੋ ।
ਉੱਤਰ-
ਮਹੱਤਵ-ਆਧੁਨਿਕ ਯੁੱਗ ਵਿਚ ਉਦਯੋਗਾਂ ਦੇ ਵਿਕਾਸ ਦੇ ਕਾਰਨ ਅਬਰਕ ਦਾ ਮਹੱਤਵ ਵਧ ਗਿਆ ਹੈ । ਇਸ ਖਣਿਜ ਦਾ ਜ਼ਿਆਦਾਤਰ ਪ੍ਰਯੋਗ ਬਿਜਲੀ ਦਾ ਸਾਮਾਨ ਬਣਾਉਣ ਵਿਚ ਕੀਤਾ ਜਾਂਦਾ ਹੈ । ਮੋਟਰਾਂ ਅਤੇ ਹਵਾਈ ਜਹਾਜ਼ਾਂ ਦੇ ਸ਼ੀਸ਼ੇ ਵਿਚ ਵੀ ਅਬਰਕ ਪ੍ਰਯੋਗ ਕੀਤਾ ਜਾਂਦਾ ਹੈ ।
ਅਬਰਕ ਉਤਪਾਦਕ ਰਾਜ – ਭਾਰਤ ਵਿਚ ਅਬਰਕ ਦਾ ਉਤਪਾਦਨ ਕਰਨ ਵਾਲੇ ਦੋ ਮੁੱਖ ਰਾਜ ਹੇਠਾਂ ਲਿਖੇ ਹਨ-
- ਝਾਰਖੰਡ – ਭਾਰਤ ਵਿਚ ਸਭ ਤੋਂ ਵੱਧ ਅਬਰਕ ਝਾਰਖੰਡ ਰਾਜ ਵਿਚੋਂ ਕੱਢਿਆ ਜਾਂਦਾ ਹੈ | ਸਾਡੇ ਦੇਸ਼ ਦਾ ਲਗਪਗ ਅੱਧਾ ਅਬਰਕ ਇਸੇ ਰਾਜ ਤੋਂ ਪ੍ਰਾਪਤ ਹੁੰਦਾ ਹੈ ।
- ਆਂਧਰਾ ਪ੍ਰਦੇਸ਼ – ਦੇਸ਼ ਦੇ ਕੁੱਲ ਅਬਰਕ ਦਾ ਲਗਪਗ 27 ਪ੍ਰਤੀਸ਼ਤ ਭਾਗ ਆਂਧਰਾ ਪ੍ਰਦੇਸ਼ ਤੋਂ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 2.
ਕੋਲੇ ਦਾ ਕੀ ਮਹੱਤਵ ਹੈ ? ਇਸ ਦੀ ਉਤਪੱਤੀ ਕਿਸ ਤਰ੍ਹਾਂ ਹੋਈ ?
ਉੱਤਰ-
ਮਹੱਤਵ-ਕੋਲਾ ਸ਼ਕਤੀ ਪ੍ਰਾਪਤ ਕਰਨ ਜਾਂ ਉਦਯੋਗਿਕ ਬਾਲਣ ਦਾ ਸਭ ਤੋਂ ਵੱਡਾ ਸਾਧਨ ਹੈ । ਨਾਲ ਹੀ ਇਹ ਉਦਯੋਗਿਕ ਕੱਚਾ ਮਾਲ ਵੀ ਹੈ । ਘਰਾਂ ਵਿਚ ਵੀ ਇਸ ਦਾ ਪ੍ਰਯੋਗ ਬਾਲਣ ਦੇ ਰੂਪ ਵਿਚ ਹੁੰਦਾ ਹੈ ।
ਉਤਪੱਤੀ-ਕੋਲੇ ਦੀ ਉਤਪੱਤੀ ਬਨਸਪਤੀ ਦੇ ਗਲ-ਸੜ ਕੇ ਕਠੋਰ ਹੋ ਜਾਣ ‘ਤੇ ਹੋਈ ਹੈ । ਲੱਖਾਂ ਸਾਲ ਪਹਿਲਾਂ ਧਰਾਤਲ ‘ਤੇ ਸੰਘਣੇ ਜੰਗਲ ਸਨ | ਧਰਤੀ ਦੀ ਅੰਦਰਲੀ ਹਲਚਲ ਦੇ ਕਾਰਨ ਧਰਾਤਲ ‘ਤੇ ਦਰਾੜਾਂ ਪੈ ਗਈਆਂ ਅਤੇ ਇਹ ਜੰਗਲੀ ਧਰਤੀ ਦੇ ਥੱਲੇ ਧਸ ਗਏ । ਧਰਤੀ ਦੀ ਅੰਦਰਲੀ ਗਰਮੀ ਅਤੇ ਉੱਪਰਲੇ ਦਬਾਅ ਦੇ ਕਾਰਨ ਇਹ ਜੰਗਲ ਸੜ ਕੇ ਕੋਲਾ ਬਣ ਗਏ ਅਤੇ ਹੌਲੀ-ਹੌਲੀ ਕਾਫ਼ੀ ਕਠੋਰ ਬਣ ਗਏ । ਇਸ ਨੂੰ ਪੱਥਰੀ ਕੋਲਾ ਕਹਿੰਦੇ ਹਨ ।
ਪ੍ਰਸ਼ਨ 3.
ਪੈਟਰੋਲੀਅਮ ਕਿਸ ਕੰਮ ਆਉਂਦਾ ਹੈ ? ਇਸ ਦੀ ਉਤਪੱਤੀ ਕਿਸ ਤਰ੍ਹਾਂ ਹੋਈ ?
ਉੱਤਰ-
ਉਪਯੋਗ – ਪੈਟਰੋਲੀਅਮ ਹਵਾਈ ਜਹਾਜ਼, ਸਮੁੰਦਰੀ ਜਹਾਜ਼ ਅਤੇ ਮੋਟਰਾਂ ਆਦਿ ਚਲਾਉਣ ਦੇ ਕੰਮ ਆਉਂਦਾ ਹੈ । ਇਸ ਨੂੰ ਸਾਫ਼ ਕਰਕੇ ਪੈਟਰੋਲ, ਮੋਮ, ਮਿੱਟੀ ਦਾ ਤੇਲ ਅਤੇ ਮੋਬਿਲ ਆਇਲ ਬਣਾਇਆ ਜਾਂਦਾ ਹੈ ।
ਪੈਟਰੋਲੀਅਮ ਦੀ ਉਤਪੱਤੀ – ਪੈਟਰੋਲੀਅਮ ਦੀ ਉਤਪੱਤੀ ਸਮੁੰਦਰੀ ਜੀਵ-ਜੰਤੂਆਂ ਅਤੇ ਜੰਗਲੀ ਜਾਨਵਰਾਂ ਤੋਂ ਹੋਈ । ਸਮੁੰਦਰ ਵਿਚ ਅਨੇਕਾਂ ਛੋਟੇ-ਛੋਟੇ ਜੀਵ ਅਤੇ ਪੌਦੇ ਪਾਣੀ ਵਿਚ ਤਰਦੇ ਰਹਿੰਦੇ ਹਨ । ਮਰਨ ਤੋਂ ਬਾਅਦ ਇਨ੍ਹਾਂ ਦੇ ਜੀਵਾਣੂ ਸਮੁੰਦਰ ਵਿਚ ਨਿਰਮਿਤ ਤਲਛੱਟੀ ਚੱਟਾਨਾਂ ਵਿਚ ਦੱਬ ਜਾਂਦੇ ਹਨ । ਇਨ੍ਹਾਂ ਜੀਵਾਣੁਆਂ ‘ਤੇ ਕਰੋੜਾਂ ਸਾਲ ਤਕ ਗਰਮੀ, ਦਬਾਅ ਅਤੇ ਰਸਾਇਣਿਕ ਕਿਰਿਆਵਾਂ ਦਾ ਪ੍ਰਭਾਵ ਪੈਂਦਾ ਹੈ । ਫਲਸਰੂਪ ਇਹ ਜੀਵਾਣੂ ਪੈਟਰੋਲੀਅਮ ਵਿਚ ਬਦਲ ਜਾਂਦੇ ਹਨ ।
ਪ੍ਰਸ਼ਨ 4
ਭਾਰਤ ਵਿਚ ਪੈਟਰੋਲੀਅਮ ਉਤਪਾਦਕ ਰਾਜਾਂ, ਇਸ ਦੇ ਸੋਧਕ ਕਾਰਖ਼ਾਨਿਆਂ ਅਤੇ ਇਸ ਦੇ ਉਤਪਾਦਨ ਦਾ ਵਰਣਨ ਕਰੋ ।
ਉੱਤਰ-
ਸੁਤੰਤਰਤਾ ਦੇ ਸਮੇਂ ਸਿਰਫ਼ ਅਸਮ ਵਿਚ ਹੀ ਖਣਿਜ ਤੇਲ ਕੱਢਿਆ ਜਾਂਦਾ ਸੀ । ਇਹ ਤੇਲ ਖੇਤਰ ਕਾਫ਼ੀ ਛੋਟਾ ਸੀ । ਸੁਤੰਤਰਤਾ ਤੋਂ ਬਾਅਦ ਗੁਜਰਾਤ ਵਿਚ ਅੰਕਲੇਸ਼ਵਰ ਤੋਂ ਵੀ ਖਣਿਜ ਤੇਲ ਪ੍ਰਾਪਤ ਹੋਣ ਲੱਗਾ। ਉਸ ਦੇ ਬਾਅਦ ਬੰਬੇ ਹਾਈ ਵਿਚ ਖਣਿਜ ਤੇਲ ਦੇ ਭੰਡਾਰ ਮਿਲੇ । ਮੁੰਬਈ ਤੱਟ ਤੋਂ 115 ਕਿਲੋਮੀਟਰ ਦੀ ਦੂਰੀ ਤੇ ਸਥਿਤ ਇਹ ਤੇਲ ਖੇਤਰ ਅੱਜ ਭਾਰਤ ਦਾ ਸਭ ਤੋਂ ਵੱਡਾ ਤੇਲ ਖੇਤਰ ਹੈ ।
ਸੋਧਕ ਕਾਰਖ਼ਾਨੇ – ਪੈਟਰੋਲੀਅਮ ਨੂੰ ਸਾਫ਼ ਕਰਨ ਲਈ ਦੇਸ਼ ਵਿਚ ਅਨੇਕਾਂ ਸੋਧਕ ਕਾਰਖ਼ਾਨੇ ਸਥਾਪਿਤ ਕੀਤੇ ਗਏ ਹਨ । ਇਨ੍ਹਾਂ ਵਿਚੋਂ ਮੁੱਖ ਸੋਧਕ ਕਾਰਖ਼ਾਨੇ ਨੂਨਮਤੀ (ਆਸਾਮ), ਬਰੌਨੀ (ਬਿਹਾਰ), ਕੋਯਾਲੀ (ਗੁਜਰਾਤ) ਵਿਚ ਹਨ । ਵਿਸ਼ਾਖਾਪਟਨਮ, ਚੇਨੱਈ ਅਤੇ ਮੁੰਬਈ ਵਿਚ ਵੀ ਤੇਲ ਸੋਧਕ ਕਾਰਖ਼ਾਨੇ ਹਨ ।
ਉਤਪਾਦਨ – ਭਾਰਤ ਵਿਚ ਪੈਟਰੋਲੀਅਮ ਦਾ ਉਤਪਾਦਨ ਹਰ ਸਾਲ ਵੱਧ ਰਿਹਾ ਹੈ ।1980-81 ਵਿਚ ਭਾਰਤ ਵਿਚ ਪੈਟਰੋਲੀਅਮ ਦਾ ਕੁੱਲ ਉਤਪਾਦਨ 10.5 ਮਿਲੀਅਨ ਟਨ ਸੀ । 1999-2000 ਵਿਚ ਇਹ ਵੱਧ ਕੇ ਲਗਪਗ 31.9 ਮਿਲੀਅਨ ਟਨ ਹੋ ਗਿਆ ।
ਪ੍ਰਸ਼ਨ 5.
ਭਾਰਤ ਵਿਚ ਲੋਹੇ ਦੇ ਉਤਪਾਦਨ ਅਤੇ ਵੰਡ ‘ਤੇ ਇਕ ਨੋਟ ਲਿਖੋ ।
ਉੱਤਰ-
ਭਾਰਤ ਵਿਚ ਦੁਨੀਆਂ ਦੇ ਕੁੱਲ ਲੋਹੇ ਦਾ ਇਕ-ਚੌਥਾਈ ਭਾਗ ਸੁਰੱਖਿਅਤ ਭੰਡਾਰ ਦੇ ਰੂਪ ਵਿਚ ਮੌਜੂਦ ਹੈ । ਇਕ ਅੰਦਾਜ਼ੇ ਅਨੁਸਾਰ ਭਾਰਤ ਵਿਚ 2100 ਕਰੋੜ ਟਨ ਲੋਹੇ ਦਾ ਸੁਰੱਖਿਅਤ ਭੰਡਾਰ ਹੈ ।
ਉਤਪਾਦਨ – ਪਿਛਲੇ ਸਾਲਾਂ ਵਿਚ ਭਾਰਤ ਵਿਚ ਲੋਹੇ ਦਾ ਉਤਪਾਦਨ ਕਾਫ਼ੀ ਵਧਿਆ ਹੈ । 1951 ਵਿਚ ਭਾਰਤ ਵਿਚ ਕੇਵਲ 4 ਮਿਲੀਅਨ ਟਨ ਲੋਹੇ ਦਾ ਉਤਪਾਦਨ ਹੋਇਆ | 1998-99 ਵਿਚ ਇਹ ਉਤਪਾਦਨ ਵੱਧ ਕੇ 70.7 ਮਿਲੀਅਨ ਟਨ ਹੋ ਗਿਆ ।
ਵੰਡ – ਭਾਰਤ ਵਿਚ ਸਭ ਤੋਂ ਜ਼ਿਆਦਾ ਲੋਹਾ ਝਾਰਖੰਡ ਰਾਜ ਵਿਚੋਂ ਕੱਢਿਆ ਜਾਂਦਾ ਹੈ । ਦੇਸ਼ ਦੇ ਕੁੱਲ ਲੋਹਾ ਉਤਪਾਦਨ ਦਾ 50% ਤੋਂ ਵੀ ਵੱਧ ਭਾਗ ਇਸੇ ਰਾਜ ਤੋਂ ਪ੍ਰਾਪਤ ਹੁੰਦਾ ਹੈ । ਇਸ ਦਾ ਦੂਜਾ ਵੱਡਾ ਉਤਪਾਦਕ ਰਾਜ ਬਿਹਾਰ ਹੈ । ਇਨ੍ਹਾਂ ਤੋਂ ਇਲਾਵਾ ਲੋਹੇ ਦੇ ਹੋਰ ਮੁੱਖ ਉਤਪਾਦਕ ਰਾਜ ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਰਾਜਸਥਾਨ ਆਦਿ ਹਨ ।
ਪ੍ਰਸ਼ਨ 6.
ਪਰਮਾਣੂ ਖਣਿਜ ਕੀ ਹੁੰਦੇ ਹਨ ਅਤੇ ਇਨ੍ਹਾਂ ਦਾ ਕੀ ਮਹੱਤਵ ਹੈ ?
ਉੱਤਰ-
ਖਣਿਜ ਜਿਨ੍ਹਾਂ ਤੋਂ ਪਰਮਾਣੂ ਊਰਜਾ ਮਿਲਦੀ ਹੈ, ਪਰਮਾਣੂ ਖਣਿਜ ਅਖਵਾਉਂਦੇ ਹਨ | ਯੂਰੇਨੀਅਮ ਅਤੇ ਬੇਰੀਲੀਅਮ ਇਸੇ ਕਿਸਮ ਦੇ ਖਣਿਜ ਹਨ | ਯੂਰੇਨੀਅਮ ਬਿਹਾਰ ਰਾਜ ਵਿਚ ਮਿਲਦਾ ਹੈ ਅਤੇ ਬੇਰੀਲੀਅਮ ਰਾਜਸਥਾਨ ਵਿਚ ।
ਮਹੱਤਵ – ਅਣੂ ਖਣਿਜਾਂ ਦਾ ਮਹੱਤਵ ਹੇਠਾਂ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ-
- ਇਸ ਤੋਂ ਚਾਲਕ ਸ਼ਕਤੀ ਪੈਦਾ ਕੀਤੀ ਜਾਂਦੀ ਹੈ ।
- ਇਸ ਤੋਂ ਵਿਨਾਸ਼ਕਾਰੀ ਬੰਬ ਬਣਾਏ ਜਾਂਦੇ ਹਨ, ਪਰੰਤੂ ਅੱਜ-ਕਲ੍ਹ ਅਣੂ ਸ਼ਕਤੀ ਦਾ ਪ੍ਰਯੋਗ ਸ਼ਾਂਤਮਈ ਕੰਮਾਂ ਲਈ ਜ਼ਿਆਦਾ ਹੋਣ ਲੱਗਾ ਹੈ ।
- ਅਣੂ ਖਣਿਜਾਂ ਤੋਂ ਕਾਰਖ਼ਾਨੇ ਚਲਾਉਣ ਲਈ ਸ਼ਕਤੀ ਉਤਪੰਨ ਕੀਤੀ ਜਾਂਦੀ ਹੈ ।
- ਇਸ ਸ਼ਕਤੀ ਤੋਂ ਕੈਂਸਰ ਆਦਿ ਭਿਆਨਕ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ।
ਪ੍ਰਸ਼ਨ 7.
ਭਾਰਤ ਦੇ ਚਾਰ ਮੁੱਖ ਖਣਿਜ ਖੇਤਰਾਂ ਦੇ ਨਾਂ ਦੱਸੋ ਅਤੇ ਹਰੇਕ ਵਿਚ ਮਿਲਣ ਵਾਲੇ ਖਣਿਜਾਂ ਦੇ ਨਾਂ ਵੀ ਲਿਖੋ ।
ਉੱਤਰ-
ਭਾਰਤ ਦੇ ਚਾਰ ਮੁੱਖ ਖਣਿਜ ਖੇਤਰ ਹੇਠ ਲਿਖੇ ਹਨ-
- ਛੋਟਾ ਨਾਗਪੁਰ ਅਤੇ ਉੱਤਰੀ ਉੜੀਸਾ-ਇਹ ਖਣਿਜ ਖੇਤਰ ਬਹੁਤ ਹੀ ਵਿਕਸਿਤ ਹਨ । ਇਸ ਖੇਤਰ ਵਿਚ ਕੋਲਾ, ਲੋਹਾ ਆਦਿ ਮੁੱਖ ਖਣਿਜ ਪਾਏ ਜਾਂਦੇ ਹਨ।
- ਮੈਧ ਰਾਜਸਥਾਨ ਵਿਚ ਵੀ ਖਣਿਜਾਂ ਦੇ ਵਿਸ਼ਾਲ ਭੰਡਾਰ ਹਨ । ਇਸ ਖੇਤਰ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ । ਇਸ ਖੇਤਰ ਵਿਚ ਤਾਂਬਾ, ਜਿਸਤ, ਸੀਸਾ, ਅਬਰਕ ਆਦਿ ਖਣਿਜ ਪਾਏ ਜਾਂਦੇ ਹਨ ।
- ਦੱਖਣੀ ਭਾਰਤ ਖਣਿਜਾਂ ਦੀ ਦ੍ਰਿਸ਼ਟੀ ਤੋਂ ਕਾਫ਼ੀ ਮਹੱਤਵਪੂਰਨ ਹੈ । ਇਸ ਖੇਤਰ ਵਿਚ ਗੋਆ, ਕਰਨਾਟਕ ਪਠਾਰ ਅਤੇ ਤਾਮਿਲਨਾਡੂ ਦੇ ਕੁਝ ਭਾਗ ਸ਼ਾਮਲ ਹਨ । ਇੱਥੇ ਲੋਹਾ, ਲਿਗਨਾਈਟ ਆਦਿ ਖਣਿਜ ਮਿਲਦੇ ਹਨ ।
- ਮੱਧ ਭਾਰਤ ਵਿਚ ਦੱਖਣੀ ਮੱਧ ਪ੍ਰਦੇਸ਼ ਅਤੇ ਪੂਰਬੀ ਮਹਾਂਰਾਸ਼ਟਰ ਵੀ ਖਣਿਜਾਂ ਦਾ ਭੰਡਾਰ ਹੈ । ਇਸ ਵਿਚ ਲੋਹਾ ਅਤੇ ਮੈਂਗਨੀਜ਼ ਵਿਸ਼ੇਸ਼ ਰੂਪ ਵਿਚ ਪਾਏ ਜਾਂਦੇ ਹਨ ।
ਪ੍ਰਸ਼ਨ 8.
ਹੋਰ ਸ਼ਕਤੀ ਸਾਧਨਾਂ ਦੀ ਤੁਲਨਾ ਵਿਚ ਪਣ-ਸ਼ਕਤੀ ਦੇ ਕਿਹੜੇ ਚਾਰ ਲਾਭ ਹਨ ?
ਉੱਤਰ-
ਸ਼ਕਤੀ ਦੇ ਚਾਰ ਮੁੱਖ ਸਾਧਨ ਹਨ-ਕੋਲਾ, ਪੈਟਰੋਲੀਅਮ, ਪਣ-ਬਿਜਲੀ ਅਤੇ ਅਣੂ ਸ਼ਕਤੀ । ਇਨ੍ਹਾਂ ਵਿਚੋਂ ਪਣਬਿਜਲੀ ਦਾ ਆਪਣਾ ਵਿਸ਼ੇਸ਼ ਮਹੱਤਵ ਹੈ । ਇਸ ਦੇ ਹੇਠ ਲਿਖੇ ਲਾਭ ਹਨ-
- ਕੋਲਾ ਅਤੇ ਪੈਟਰੋਲੀਅਮ ਦੇ ਭੰਡਾਰ ਖ਼ਤਮ ਹੋ ਸਕਦੇ ਹਨ | ਪਰ ਪਾਣੀ ਇਕ ਸਥਾਈ ਭੰਡਾਰ ਹੈ ਜਿਸ ਤੋਂ ਨਿਰੰਤਰ ਪਣ-ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ ।
- ਪਣ-ਬਿਜਲੀ ਨੂੰ ਤਾਰਾਂ ਰਾਹੀਂ ਸੈਂਕੜੇ ਕਿਲੋਮੀਟਰ ਦੀ ਦੂਰੀ ਤਕ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ।
- ਪਣ-ਬਿਜਲੀ ਕੋਲੇ ਅਤੇ ਪੈਟਰੋਲੀਅਮ ਦੇ ਮੁਕਾਬਲੇ ਸਸਤੀ ਪੈਂਦੀ ਹੈ ।
- ਕੋਲੇ ਅਤੇ ਪੈਟਰੋਲੀਅਮ ਦੀ ਵਰਤੋਂ ਨਾਲ ਵਾਯੂ-ਪ੍ਰਦੂਸ਼ਣ ਵਧਦਾ ਹੈ । ਇਸ ਦੇ ਉਲਟ ਪਣ-ਬਿਜਲੀ ਦੀ ਵਰਤੋਂ ਨਾਲ ਧੂੰਆਂ ਨਹੀਂ ਨਿਕਲਦਾ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਆਧੁਨਿਕ ਯੁੱਗ ਵਿਚ ਲੋਹੇ ਦਾ ਕੀ ਮਹੱਤਵ ਹੈ ? ਭਾਰਤ ਦੇ ਤਿੰਨ ਭਾਗਾਂ ਵਿਚ ਲੋਹੇ ਦੇ ਉਤਪਾਦਨ ਦਾ ਹਾਲ ਵਿਸਥਾਰ-ਪੂਰਬਕ ਲਿਖੋ । ਸਾਡੇ ਦੇਸ਼ ਵਿਚ ਲੋਹੇ ਦਾ ਕੁੱਲ ਉਤਪਾਦਨ ਅਤੇ ਇਸ ਦੇ ਸੁਰੱਖਿਅਤ ਭੰਡਾਰ ਦਾ ਵੀ ਵਰਣਨ ਕਰੋ ।
ਉੱਤਰ-
ਲੋਹਾ ਇਕ ਮਹੱਤਵਪੂਰਨ ਖਣਿਜ ਪਦਾਰਥ ਹੈ ਜਿਸ ਦੇ ਮਹੱਤਵ, ਪ੍ਰਾਦੇਸ਼ਿਕ ਵੰਡ ਅਤੇ ਉਤਪਾਦਨ ਦਾ ਵਰਣਨ ਹੇਠ ਲਿਖਿਆ ਹੈ
ਮਹੱਤਵ-ਆਧੁਨਿਕ ਯੁੱਗ ਵਿਚ ਲੋਹੇ ਦਾ ਬਹੁਤ ਮਹੱਤਵ ਹੈ । ਇਹ ਉਦਯੋਗਾਂ ਦੀ ਨੀਂਹ ਹੈ । ਇਸ ਦੇ ਬਿਨਾਂ ਕਿਸੇ ਦੇਸ਼ ਦੇ ਆਰਥਿਕ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਉਦਯੋਗ ਵਿਚ ਪ੍ਰਯੋਗ ਹੋਣ ਵਾਲੀਆਂ ਲਗਪਗ ਸਭ ਮਸ਼ੀਨਾਂ ਲੋਹੇ ਦੀਆਂ ਬਣਾਈਆਂ ਜਾਂਦੀਆਂ ਹਨ । ਇਨ੍ਹਾਂ ਦਾ ਪ੍ਰਯੋਗ ਰੇਲਾਂ, ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਬਣਾਉਣ ਲਈ ਵੀ ਹੁੰਦਾ ਹੈ । ਇਹ ਹੋਰ ਖਣਿਜਾਂ ਨਾਲੋਂ ਜ਼ਿਆਦਾ ਕਠੋਰ ਹੈ । ਇਸੇ ਦੇ ਉਲਟ ਇਸ ਦੇ ਉਤਪਾਦਨ ਵਿਚ ਲਾਗਤ ਵੀ ਘੱਟ ਆਉਂਦੀ ਹੈ । ਲੋਹੇ ਦੇ ਮਹੱਤਵ ਨੂੰ ਦੇਖਦੇ ਹੋਏ ਇਸ ਨੂੰ ਕਾਲਾ ਸੋਨਾ (Black Gold) ਵੀ ਕਿਹਾ ਜਾਂਦਾ ਹੈ ।
ਦੇਸ਼ਿਕ ਵੰਡ – ਭਾਰਤ ਵਿਚ ਲੋਹੇ ਦੀ ਵੰਡ ਇਸ ਤਰ੍ਹਾਂ ਹੈ-
- ਝਾਰਖੰਡ-ਭਾਰਤ ਵਿਚ ਸਭ ਤੋਂ ਜ਼ਿਆਦਾ ਲੋਹਾ ਝਾਰਖੰਡ ਵਿਚ ਕੱਢਿਆ ਜਾਂਦਾ ਹੈ । ਇਸ ਰਾਜ ਵਿਚ ਸਭ ਤੋਂ ਵੱਧ ਲੋਹਾ ਸਿੰਘਭੂਮ ਜ਼ਿਲ੍ਹੇ ਵਿਚ ਕੱਢਿਆ ਜਾਂਦਾ ਹੈ ।
- ਉੜੀਸਾ – ਭਾਰਤ ਵਿਚ ਲੋਹੇ ਦੇ ਉਤਪਾਦਨ ਵਿਚ ਉੜੀਸਾ ਨੂੰ ਦੂਸਰਾ ਸਥਾਨ ਪ੍ਰਾਪਤ ਹੈ । ਇਸ ਰਾਜ ਵਿਚ ਲੋਹਾ ਉਤਪੰਨ ਕਰਨ ਵਾਲੇ ਮੁੱਖ ਜ਼ਿਲ੍ਹੇ ਹਨ-ਕਿਉਂਝਰ, ਬੋਨਾਈ ਅਤੇ ਮਿਊਰਭੰਜ । ਗੁਰੂਹਾਨੀ, ਸੁਲਾਈਪਤ ਅਤੇ ਬਦਾਮ ਪਹਾੜ ਇਸ ਰਾਜ ਦੀਆਂ ਮੁੱਖ ਲੋਹੇ ਦੀਆਂ ਖਾਣਾਂ ਹਨ ।
- ਮੱਧ ਪ੍ਰਦੇਸ਼ – ਭਾਰਤ ਵਿਚ ਲੋਹਾ ਉਤਪੰਨ ਕਰਨ ਵਾਲੇ ਰਾਜਾਂ ਵਿਚ ਮੱਧ ਪ੍ਰਦੇਸ਼ ਨੂੰ ਤੀਸਰਾ ਸਥਾਨ ਪ੍ਰਾਪਤ ਹੈ । ਇਸ ਰਾਜ ਵਿਚ ਲੋਹਾ ਉਤਪਾਦਨ ਕਰਨ ਵਾਲੇ ਮੁੱਖ ਜ਼ਿਲ੍ਹੇ ਹਨ-ਜਬਲਪੁਰ ਅਤੇ ਬਾਲਾਘਾਟ ।
- ਕਰਨਾਟਕ – ਲੋਹਾ ਉਤਪੰਨ ਕਰਨ ਵਿਚ ਕਰਨਾਟਕ ਰਾਜ ਚੌਥੇ ਨੰਬਰ ‘ਤੇ ਹੈ । ਕਰਨਾਟਕ ਦੇ ਬਿਲਾਰੀ, ਚਿਤਰਦੁਰਗ ਅਤੇ ਚਿਕਮੰਗਲੂਰ ਜ਼ਿਲ੍ਹੇ ਵੀ ਕੱਚੇ ਲੋਹੇ ਦੇ ਪ੍ਰਮੁੱਖ ਕੇਂਦਰ ਹਨ । ਕਰਨਾਟਕ ਦੀਆਂ ਕੁਦਰੇ ਮੁੱਖ ਖੇਤਰ ਦੀਆਂ ਖਾਨਾਂ ‘ਤੇ ਵੀ ਕੱਚਾ ਲੋਹਾ ਮਿਲਦਾ ਹੈ ।
ਇਨ੍ਹਾਂ ਰਾਜਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਰਾਜਸਥਾਨ ਹੋਰ ਮਹੱਤਵਪੂਰਨ ਲੋਹਾ ਉਤਪਾਦਕ ਰਾਜ ਹਨ । ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਵੀ ਥੋੜ੍ਹੀ ਬਹੁਤ ਮਾਤਰਾ ਵਿਚ ਲੋਹਾ ਕੱਢਿਆ ਜਾਂਦਾ ਹੈ ।
ਉਤਪਾਦਨ – ਪਿਛਲੇ ਸਾਲਾਂ ਵਿਚ ਭਾਰਤ ਵਿਚ ਲੋਹੇ ਦਾ ਉਤਪਾਦਨ ਕਾਫ਼ੀ ਵਧਿਆ ਹੈ । ਸੰਨ 1951 ਵਿਚ ਭਾਰਤ ਵਿਚ ਕੇਵਲ 4 ਮਿਲੀਅਨ ਟਨ ਲੋਹੇ ਦਾ ਉਤਪਾਦਨ ਕੀਤਾ ਗਿਆ ਸੀ ਪਰ 1998-99 ਵਿਚ ਭਾਰਤ ਵਿਚ 7.5 ਮਿਲੀਅਨ ਟਨ ਲੋਹੇ ਦਾ ਉਤਪਾਦਨ ਹੋਇਆ ।
ਸੁਰੱਖਿਅਤ ਭੰਡਾਰ – ਭਾਰਤ ਵਿਚ ਲੋਹੇ ਦਾ ਸੁਰੱਖਿਅਤ ਭੰਡਾਰ ਲਗਪਗ 2100 ਕਰੋੜ ਟਨ ਹੈ । ਇਹ ਸੰਸਾਰ ਦੇ ਲੋਹੇ ਦੇ ਕੁੱਲ ਭੰਡਾਰ ਦਾ ਲਗਪਗ ਚੌਥਾਈ ਭਾਗ ਹੈ ।