Punjab State Board PSEB 10th Class Social Science Book Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ Textbook Exercise Questions and Answers.
PSEB Solutions for Class 10 Social Science Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ
SST Guide for Class 10 PSEB ਭੂਮੀ ਦੀ ਵਰਤੋਂ ਅਤੇ ਖੇਤੀਬਾੜੀ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ ਉੱਤਰ ਇਕ ਸ਼ਬਦ ਜਾਂ ਇਕ ਵਾਕ ਵਿਚ ਦਿਓ-
ਪ੍ਰਸ਼ਨ 1.
ਸਾਉਣੀ (ਖਰੀਫ਼ ਦੇ ਮੌਸਮ ਵਿਚ ਬੀਜਣ ਵਾਲੀਆਂ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਸਾਉਣੀ (ਖਰੀਫ਼) ਦੇ ਮੌਸਮ ਵਿਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਹਨ-ਝੋਨਾ, ਜਵਾਰ, ਬਾਜਰਾ, ਮੱਕਾ, ਮੂੰਗਫਲੀ, ਪਟਸਨ ਅਤੇ ਕਪਾਹ ।
ਪ੍ਰਸ਼ਨ 2.
ਹਾੜੀ, ਬੀ ਦੇ ਮੌਸਮ ਵਿਚ ਕਿਹੜੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਹਾੜੀ (ਬੀ) ਦੇ ਮੌਸਮ ਵਿਚ ਕਣਕ, ਜੌਂ, ਛੋਲੇ, ਸਰੋਂ ਅਤੇ ਤੋਰੀਆ ਆਦਿ ਫਸਲਾਂ ਬੀਜੀਆਂ ਜਾਂਦੀਆਂ ਹਨ ।
ਪ੍ਰਸ਼ਨ 3.
ਹਰੀ ਖਾਦ ਕੀ ਹੁੰਦੀ ਹੈ ?
ਉੱਤਰ-
ਹਰੀ ਖਾਦ ਰੁੱਖਾਂ-ਪੌਦਿਆਂ ਦੇ ਪੱਤਿਆਂ ਦੇ ਗਲਣ-ਸੜਨ ਨਾਲ ਬਣਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ ।
ਪ੍ਰਸ਼ਨ 4.
ਦੁਧਾਰੂ ਪਸ਼ੂ ਕੀ ਹੁੰਦੇ ਹਨ ?
ਉੱਤਰ-
ਉਹ ਪਸ਼ੂ ਜਿਨ੍ਹਾਂ ਤੋਂ ਸਾਨੂੰ ਦੁੱਧ ਮਿਲਦਾ ਹੈ, ਦੁਧਾਰੂ ਪਸ਼ੂ ਕਹਾਉਂਦੇ ਹਨ । ਗਾਂ ਅਤੇ ਮੱਝ ਦੁਧਾਰੂ ਪਸ਼ੂ ਹਨ ।
ਪ੍ਰਸ਼ਨ 5.
ਸੰਵੀ ਜ਼ਮੀਨ (Follow Land) ਕੀ ਹੁੰਦੀ ਹੈ ?
ਉੱਤਰ-
ਸੰਵੀ ਜ਼ਮੀਨ ਉਹ ਭੂਮੀ ਹੈ, ਜਿਸ ਵਿਚੋਂ ਦੋ ਜਾਂ ਤਿੰਨ ਸਾਲ ਵਿਚ ਕੇਵਲ ਇਕ ਹੀ ਫ਼ਸਲ ਉਗਾਈ ਜਾਂਦੀ ਹੈ ।
ਪ੍ਰਸ਼ਨ 6.
ਦੇਸ਼ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਵਿਚ ਵਣ ਮਿਲਦੇ ਹਨ ?
ਉੱਤਰ-
ਦੇਸ਼ ਦੇ 22.0 ਪ੍ਰਤੀਸ਼ਤ ਭਾਗ ਵਿਚ ਵਣ ਪਾਏ ਜਾਂਦੇ ਹਨ ।
ਪ੍ਰਸ਼ਨ 7.
ਵਿਗਿਆਨਿਕ ਪੱਖ ਤੋਂ ਦੇਸ਼ ਦੇ ਕਿੰਨੇ ਹਿੱਸੇ ‘ਤੇ ਜੰਗਲਾਂ ਦਾ ਹੋਣਾ ਜ਼ਰੂਰੀ ਹੈ ?
ਉੱਤਰ-
ਵਿਗਿਆਨਿਕ ਪੱਖ ਤੋਂ ਦੇਸ਼ ਦੇ 33 ਪ੍ਰਤੀਸ਼ਤ ਹਿੱਸੇ ‘ਤੇ ਜੰਗਲ ਹੋਣਾ ਜ਼ਰੂਰੀ ਹੈ ।
ਪ੍ਰਸ਼ਨ 8.
ਪੰਜਾਬ ਵਿਚ ਜੰਗਲਾਂ ਹੇਠ ਕਿੰਨੇ ਪ੍ਰਤੀਸ਼ਤ ਰਕਬਾ ਆਉਂਦਾ ਹੈ ?
ਉੱਤਰ-
ਪੰਜਾਬ ਵਿਚ 5.7 ਪ੍ਰਤੀਸ਼ਤ ਹਿੱਸੇ ‘ਤੇ ਜੰਗਲ ਹਨ ।
ਪ੍ਰਸ਼ਨ 9.
ਭਾਰਤ ਵਿਚ ਕਿੰਨੇ ਪ੍ਰਤੀਸ਼ਤ ਜ਼ਮੀਨ ਖੇਤੀ ਕਰਨ ਯੋਗ ਹੈ ?
ਉੱਤਰ-
ਭਾਰਤ ਵਿਚ 51% ਭੂਮੀ ਖੇਤੀ ਕਰਨ ਯੋਗ ਹੈ ।
ਪ੍ਰਸ਼ਨ 10.
ਦੇਸ਼ ਵਿਚ ਸਭ ਤੋਂ ਵੱਧ ਕਣਕ ਕਿਸ ਰਾਜ ਵਿਚ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਰਾਜ ਹੈ ।
ਪ੍ਰਸ਼ਨ 11.
ਸਰਵਜਨਕ ਵੰਡ ਪ੍ਰਣਾਲੀ ਲਈ ਦੇਸ਼ ਵਿਚ ਸਭ ਤੋਂ ਵੱਧ ਕਣਕ ਕਿਹੜਾ ਰਾਜ ਪ੍ਰਦਾਨ ਕਰਦਾ ਹੈ ?
ਉੱਤਰ-
ਸਰਵਜਨਕ ਵੰਡ ਪ੍ਰਣਾਲੀ ਲਈ ਸਭ ਤੋਂ ਜ਼ਿਆਦਾ ਕਣਕ ਪੰਜਾਬ ਤੋਂ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 12.
ਚਰਾਗਾਹਾਂ ਹੇਠ ਜ਼ਮੀਨ ਘਟ ਜਾਣ ਦਾ ਇਕ ਪ੍ਰਮੁੱਖ ਕਾਰਨ ਕੀ ਹੈ ?
ਉੱਤਰ-
ਦੇਸ਼ ਵਿਚ ਵਧਦੀ ਹੋਈ ਜਨਸੰਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚਰਾਗਾਹਾਂ ਨੂੰ ਖੇਤੀ ਭੂਮੀ ਵਿਚ ਬਦਲਿਆ ਜਾ ਰਿਹਾ ਹੈ ।
ਪ੍ਰਸ਼ਨ 13.
ਚੌਲਾਂ ਦੇ ਉਤਪਾਦਨ ਵਿਚ ਸਭ ਤੋਂ ਵੱਡੇ ਰਾਜ ਦਾ ਨਾਂ ਕੀ ਹੈ ?
ਉੱਤਰ-
ਝੋਨਾ (ਚੌਲ) ਦੇ ਉਤਪਾਦਨ ਵਿਚ ਸਭ ਤੋਂ ਵੱਡਾ ਰਾਜ ਪੱਛਮੀ ਬੰਗਾਲ ਹੈ ।
ਪ੍ਰਸ਼ਨ 14.
ਪੰਜਾਬ ਪ੍ਰਤੀ ਹੈਕਟੇਅਰ ਕਣਕ ਦੀ ਪੈਦਾਵਾਰ ਦੇ ਹਿਸਾਬ ਨਾਲ ਦੇਸ਼ ਵਿਚ ਕਿਹੜੇ ਸਥਾਨ ‘ਤੇ ਆਉਂਦਾ ਹੈ ?
ਉੱਤਰ-
ਪਹਿਲੇ ਸਥਾਨ ਉੱਤੇ ।
ਪ੍ਰਸ਼ਨ 15.
ਦਾਲਾਂ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕਿਹੜਾ ਸਥਾਨ ਹੈ ?
ਉੱਤਰ-
ਦਾਲਾਂ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ ।
ਪ੍ਰਸ਼ਨ 16.
ਪੰਜਾਬ ਵਿਚ ਹਰੀ ਕ੍ਰਾਂਤੀ ਤੋਂ ਬਾਅਦ ਦਾਲਾਂ ਦੇ ਉਤਪਾਦਨ ਖੇਤਰ ਵਿਚ ਕਿਸ ਤਰ੍ਹਾਂ ਦੀ ਤਬਦੀਲੀ ਆਈ ਹੈ ?
ਉੱਤਰ-
ਹਰੀ ਕ੍ਰਾਂਤੀ ਤੋਂ ਬਾਅਦ ਦਾਲ ਉਤਪਾਦਨ ਖੇਤਰ 9.3 ਲੱਖ ਹੇਕਟੇਅਰ ਤੋਂ ਘੱਟ ਕੇ 9.5 ਹਜ਼ਾਰ ਹੈਕਟੇਅਰ ਰਹਿ ਗਿਆ ।
ਪ੍ਰਸ਼ਨ 17.
21ਵੀਂ ਸਦੀ ਦੇ ਅੰਤ ਤਕ ਭਾਰਤ ਦੀ ਜਨਸੰਖਿਆ ਨੂੰ ਕਿੰਨੇ ਖਾਧ-ਅੰਨ ਪਦਾਰਥਾਂ ਦੀ ਜ਼ਰੂਰਤ ਪਵੇਗੀ ?
ਉੱਤਰ-
21ਵੀਂ ਸਦੀ ਦੇ ਅੰਤ ਤਕ ਭਾਰਤ ਦੀ ਜਨਸੰਖਿਆ ਤਕਰੀਬਨ 160 ਤੋਂ 170 ਕਰੋੜ ਦੇ ਵਿਚਕਾਰ) ਨੂੰ 40 ਕਰੋੜ ਟਨ ਖਾਧ-ਪਦਾਰਥਾਂ ਦੀ ਜ਼ਰੂਰਤ ਪਵੇਗੀ ।
ਪ੍ਰਸ਼ਨ 18.
ਭਾਰਤੀ ਖੇਤੀ ਦੀਆਂ ਅਜੋਕੇ ਸਮੇਂ ਵਿਚ ਕੋਈ ਮੁੱਖ ਤਿੰਨ ਸਮੱਸਿਆਵਾਂ ਦੱਸੋ ।
ਉੱਤਰ-
ਭਾਰਤੀ ਖੇਤੀ ਦੀਆਂ ਤਿੰਨ ਪ੍ਰਮੁੱਖ ਸਮੱਸਿਆਵਾਂ ਹਨ-
- ਭੁਮੀ ਤੇ ਜਨਸੰਖਿਆ ਦਾ ਭਾਰੀ ਦਬਾਅ ।
- ਖੇਤੀਬਾੜੀ ਭੂਮੀ ਦੀ ਅਸਮਾਨ ਵੰਡ ।
- ਕਿਸਾਨਾਂ ਦਾ ਅਨਪੜ੍ਹ ਹੋਣਾ, ਭੂਮੀਗਤ ਜਲ-ਸੜਾ ਵਿਚ ਗਿਰਾਵਟ ।
ਪ੍ਰਸ਼ਨ 19.
ਸੰਸਾਰ ਵਿਚ ਭਾਰਤ ਦਾ ਗੰਨੇ ਦੇ ਉਤਪਾਦਨ ਵਿਚ ਕੀ ਸਥਾਨ ਹੈ ?
ਉੱਤਰ-
ਭਾਰਤ ਦਾ ਗੰਨਾ ਉਤਪਾਦਨ ਵਿਚ ਸੰਸਾਰ ਵਿਚ ਦੁਸਰਾ ਸਥਾਨ ਹੈ ।
ਪ੍ਰਸ਼ਨ 20.
ਤੇਲ ਬੀਜ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਤੇਲ-ਬੀਜ ਫ਼ਸਲਾਂ ਹਨ –
ਮੂੰਗਫਲੀ, ਸਰੋਂ, ਤੋਰੀਆ, ਸੂਰਜਮੁਖੀ ਦੇ ਬੀਜ, ਬਿਨੌਲਾ ਵੜੇਵੇਂ), ਨਾਰੀਅਲ ਆਦਿ । ਇਨ੍ਹਾਂ ਤੋਂ ਸਾਨੂੰ ਤੇਲ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 21.
ਮੂੰਗਫਲੀ ਦਾ ਸਭ ਤੋਂ ਵੱਧ ਉਤਪਾਦਨ ਕਰਨ ਵਾਲੇ ਦੋ ਰਾਜਾਂ ਦੇ ਨਾਂ ਲਿਖੋ ।
ਉੱਤਰ-
ਮੁੰਗਫਲੀ ਦਾ ਉਤਪਾਦਨ ਗੁਜਰਾਤ ਅਤੇ ਮਹਾਂਰਾਸ਼ਟਰ ਵਿਚ ਸਭ ਤੋਂ ਵੱਧ ਹੁੰਦਾ ਹੈ ।
ਪ੍ਰਸ਼ਨ 22.
ਤੇਲ-ਬੀਜ ਉਤਪਾਦਨ ਦੇ ਖੇਤਰਫਲ ਵਿਚ ਕਿਹੜੇ ਦਹਾਕੇ ਵਿਚ ਦੇਸ਼ ਵਿਚ ਸਭ ਤੋਂ ਵੱਧ ਵਾਧਾ ਹੋਇਆ ਹੈ ?
ਉੱਤਰ-
ਤੇਲ-ਬੀਜ ਉਤਪਾਦਨ ਦੇ ਖੇਤਰਫਲ ਵਿਚ 1980 ਤੋਂ 1990 ਦੇ ਦਹਾਕੇ ਵਿਚ ਸਭ ਤੋਂ ਵੱਧ ਵਾਧਾ ਹੋਇਆ ਹੈ ।
ਪ੍ਰਸ਼ਨ 23.
ਦੇਸ਼ ਦੇ ਮੁੱਖ ਕਪਾਹ ਉਤਪਾਦਕ ਰਾਜ ਕਿਹੜੇ-ਕਿਹੜੇ ਹਨ ?
ਉੱਤਰ-
ਦੇਸ਼ ਦੇ ਪ੍ਰਮੁੱਖ ਕਪਾਹ ਉਤਪਾਦਕ ਰਾਜ ਹਨ-
ਮਹਾਂਰਾਸ਼ਟਰ, ਗੁਜਰਾਤ, ਪੰਜਾਬ, ਸੀਮਾਂਧਰ, ਤੇਲੰਗਾਨਾ, ਹਰਿਆਣਾ, ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ।
ਪ੍ਰਸ਼ਨ 24.
ਕਪਾਹ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਕਿੰਨੀ ਹੈ ?
ਉੱਤਰ-
ਕਪਾਹ ਦੀ ਪ੍ਰਤੀ ਹੈਕਟੇਅਰ ਪੈਦਾਵਾਰ 249 ਕਿਲੋਗ੍ਰਾਮ ਹੈ ।
ਪ੍ਰਸ਼ਨ 25.
ਆਲੂ ਦੇ ਮੁੱਖ ਉਤਪਾਦਕ ਰਾਜ ਕਿਹੜੇ-ਕਿਹੜੇ ਹਨ ?
ਉੱਤਰ-
ਆਲੂ ਦੇ ਮੁੱਖ ਉਤਪਾਦਕ ਰਾਜ ਹਨ-ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਪੰਜਾਬ ।
ਪ੍ਰਸ਼ਨ. 26.
ਪੰਜਾਬ ਵਿਚ ਮੁੱਖ ਆਲੂ ਪੈਦਾ ਕਰਨ ਵਾਲੇ ਜ਼ਿਲਿਆਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਵਿਚ ਮੁੱਖ ਆਲੂ ਉਤਪਾਦਕੇ ਜ਼ਿਲ੍ਹੇ ਹਨਜਲੰਧਰ, ਹੁਸ਼ਿਆਰਪੁਰ, ਪਟਿਆਲਾ ਅਤੇ ਲੁਧਿਆਣਾ ।
ਪ੍ਰਸ਼ਨ 27.
ਪਸ਼ੂ-ਧਨ ਵਿਚ ਪੰਜਾਬ ਦਾ ਦੇਸ਼ ਵਿਚ ਕੀ ਸਥਾਨ ਹੈ ?
ਉੱਤਰ-
ਪਸ਼ੂ-ਧਨ ਵਿਚ ਪੰਜਾਬ ਦਾ ਦੇਸ਼ ਵਿਚ ਤੇਰਵਾਂ ਸਥਾਨ ਹੈ ।
ਪ੍ਰਸ਼ਨ 28.
ਸਭ ਤੋਂ ਵੱਧ ਪਸ਼ੂ-ਧਨ ਦੇਸ਼ ਦੇ ਕਿਹੜੇ ਰਾਜ ਵਿਚ ਮਿਲਦਾ ਹੈ ?
ਉੱਤਰ-
ਦੇਸ਼ ਵਿਚ ਸਭ ਤੋਂ ਵੱਧ ਪਸ਼ੂ-ਧਨ ਉੱਤਰ ਪ੍ਰਦੇਸ਼ ਵਿਚ ਪਾਇਆ ਜਾਂਦਾ ਹੈ ।
ਪ੍ਰਸ਼ਨ 29.
ਫ਼ਲਾਂ ਤੇ ਸਬਜ਼ੀਆਂ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕਿਹੜਾ ਸਥਾਨ ਹੈ ?
ਉੱਤਰ-
ਫ਼ਲਾਂ ਤੇ ਸਬਜ਼ੀਆਂ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਦੂਸਰਾ ਸਥਾਨ ਹੈ ।
ਪ੍ਰਸ਼ਨ 30.
ਸੇਬ ਉਤਪਾਦਨ ਵਿਚ ਮੁੱਖ ਰਾਜਾਂ ਦੇ ਨਾਂ ਦੱਸੋ ।
ਉੱਤਰ-
ਸੇਬ ਉਤਪਾਦਨ ਵਿਚ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਮੁੱਖ ਰਾਜ ਹਨ ।
II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਖੇਤੀ ਨੂੰ ਭਾਰਤੀ ਆਰਥਿਕ ਪ੍ਰਣਾਲੀ ਦਾ ਮੁੱਖ ਆਧਾਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਖੇਤੀ ਭਾਰਤੀ ਆਰਥਿਕ ਪ੍ਰਣਾਲੀ ਦਾ ਮੁੱਖ ਆਧਾਰ ਹੈ । ਕੁੱਲ ਰਾਸ਼ਟਰੀ ਉਤਪਾਦਨ ਵਿਚ ਖੇਤੀ ਦਾ ਯੋਗਦਾਨ ਭਲੇ ਹੀ ਕੇਵਲ 33.7% ਹੈ, ਤਾਂ ਵੀ ਇਸ ਦਾ ਮਹੱਤਵ ਘੱਟ ਨਹੀਂ ਹੈ ।
- ਖੇਤੀ ਸਾਡੀ 2/3 ਜਨਸੰਖਿਆ ਦਾ ਪਾਲਣ-ਪੋਸ਼ਣ ਕਰਦੀ ਹੈ ।
- ਖੇਤੀ ਖੇਤਰ ਤੋਂ ਦੇਸ਼ ਦੇ ਲਗਪਗ ਦੋ-ਤਿਹਾਈ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ ।
- ਜ਼ਿਆਦਾਤਰ ਉਦਯੋਗਾਂ ਨੂੰ ਕੱਚਾ ਮਾਲ ਖੇਤੀ ਤੋਂ ਪ੍ਰਾਪਤ ਹੁੰਦਾ ਹੈ । ਸੱਚ ਤਾਂ ਇਹ ਹੈ ਕਿ ਖੇਤੀ ਦੀ ਨੀਂਹ ‘ਤੇ ਉਦਯੋਗਾਂ ਦਾ ਮਹਿਲ ਖੜ੍ਹਾ ਕੀਤਾ ਜਾ ਰਿਹਾ ਹੈ ।
ਪ੍ਰਸ਼ਨ 2.
ਹਰੀ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਹਰੀ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
- ਇਸ ਤੋਂ ਖੇਤੀ ਦਾ ਮਸ਼ੀਨੀਕਰਨ ਹੋ ਜਾਂਦਾ ਹੈ ਅਤੇ ਉਤਪਾਦਨ ਵਿਚ ਬਹੁਤ ਵਾਧਾ ਹੁੰਦਾ ਹੈ ।
- ਜੁਤਾਈ, ਬਿਜਾਈ ਅਤੇ ਗਹਾਈ ਦੇ ਲਈ ਮਸ਼ੀਨਾਂ ਦਾ ਪ੍ਰਯੋਗ ਹੁੰਦਾ ਹੈ ।
- ਰਸਾਇਣਿਕ ਖਾਦ ਅਤੇ ਚੰਗੀ ਕਿਸਮ ਦੇ ਬੀਜਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ । ਸੱਚ ਤਾਂ ਇਹ ਹੈ ਕਿ ਹਰੀ ਕ੍ਰਾਂਤੀ ਨਾਲ ਖੇਤੀ ਅਤੇ ਖੇਤੀ ਉਤਪਾਦਨ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਹਨ ।
ਪ੍ਰਸ਼ਨ 3.
ਖੇਤੀ ਖੇਤਰ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ ?
ਉੱਤਰ-
ਖੇਤੀ ਖੇਤਰ ਦੇ ਅੰਤਰਗਤ ਫ਼ਸਲਾਂ ਬੀਜਣ ਤੋਂ ਇਲਾਵਾ ਅੱਗੇ ਲਿਖੀਆਂ ਚੀਜ਼ਾਂ ਸ਼ਾਮਲ ਹਨ-
- ਪਸ਼ੂ-ਪਾਲਣ
- ਮੱਛੀ ਉਦਯੋਗ
- ਵਣੀਕਰਨ
- ਰੇਸ਼ਮ ਦੇ ਕੀੜੇ ਪਾਲਣਾ
- ਸ਼ਹਿਦ ਦੀਆਂ ਮੱਖੀਆਂ ਪਾਲਣਾ
- ਮੁਰਗੀ ਪਾਲਣ ।
ਪ੍ਰਸ਼ਨ 4.
ਦੁਧਾਰੂ ਪਸ਼ੂ ਤੇ ਭਾਰਵਾਹਕ ਪਸ਼ੂਆਂ ਵਿਚ ਕੀ ਅੰਤਰ ਹੈ ?
ਉੱਤਰ-
ਦੁਧਾਰੂ ਪਸ਼ੂਆਂ ਤੋਂ ਭਾਵ ਉਨ੍ਹਾਂ ਪਸ਼ੂਆਂ ਤੋਂ ਹੈ ਜਿਨ੍ਹਾਂ ਤੋਂ ਸਾਨੂੰ ਦੁੱਧ ਮਿਲਦਾ ਹੈ ।
ਉਦਾਹਰਨ ਦੇ ਲਈ-ਗਾਂ ਅਤੇ ਮੱਝ ਦੁਧਾਰੂ ਪਸ਼ੂ ਹਨ । ਇਸ ਦੇ ਉਲਟ ਭਾਰਵਾਹਕ ਪਸ਼ੁ ਜੁਤਾਈ, ਬਿਜਾਈ, ਗਹਾਈ ਅਤੇ ਖੇਤੀ ਉਤਪਾਦਨ ਦੀ ਆਵਾਜਾਈ ਵਿਚ ਕਿਸਾਨਾਂ ਦੀ ਸਹਾਇਤਾ ਕਰਦੇ ਹਨ । ਬਲਦ, ਝੋਟਾ, ਊਠ ਆਦਿ ਪਸ਼ੂ ਭਾਰਵਾਹਕ ਪਸ਼ੂਆਂ ਦੇ ਮੁੱਖ ਉਦਾਹਰਨ ਹਨ ।
ਪ੍ਰਸ਼ਨ 5.
ਚਾਲੂ ਸੰਵੀ ਜ਼ਮੀਨ (Current Fallow Land) ਅਤੇ ਪੁਰਾਣੀ ਸੰਵੀ ਜ਼ਮੀਨ (Old Fallow Land) ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਕੁੱਝ ਭੂਮੀ ਅਜਿਹੀ ਹੁੰਦੀ ਹੈ ਜਿਸ ਨੂੰ ਕੇਵਲ ਇਕ ਹੀ ਸਾਲ ਦੇ ਲਈ ਖ਼ਾਲੀ ਛੱਡਿਆ ਜਾਂਦਾ ਹੈ । ਇਕ ਸਾਲ ਤੋਂ ਬਾਅਦ ਉਸ ‘ਤੇ ਖੇਤੀ ਕੀਤੀ ਜਾਂਦੀ ਹੈ । ਉਸ ਨੂੰ ਚਾਲੂ ਸੰਨੂਵੀ ਭੂਮੀ (Current Fallow Land) ਕਿਹਾ ਜਾਂਦਾ ਹੈ । ਖ਼ਾਸ ਸੰਨਵੀ ਭੂਮੀ ਨੂੰ ਪੁਰਾਣੀ ਸੰਨੁ ਭੂਮੀ (Old Fallow Land) ਕਹਿੰਦੇ ਹਨ । ਇਸ ’ਤੇ ਕਾਫ਼ੀ ਸਮੇਂ ਤੋਂ ਖੇਤੀ ਨਹੀਂ ਕੀਤੀ ਗਈ ।
ਪ੍ਰਸ਼ਨ 6.
ਕਣਕ ਦੀ ਫ਼ਸਲ ਪੈਦਾ ਕਰਨ ਲਈ ਢੁੱਕਵੀਆਂ ਜਲਵਾਯੂ ਹਾਲਤਾਂ ਦਾ ਵਰਣਨ ਕਰੋ।
ਉੱਤਰ-
ਕਣਕ ਦੀ ਖੇਤੀ ਲਈ ਹੇਠ ਲਿਖੀਆਂ ਜਲਵਾਯੂ ਹਾਲਤਾਂ ਅਨੁਕੂਲ ਰਹਿੰਦੀਆਂ ਹਨ-
- ਕਣਕ ਨੂੰ ਬੀਜਦੇ ਸਮੇਂ ਠੰਢੀ, ਸਿੱਲੀ ਅਤੇ ਪਕਦੇ ਸਮੇਂ ਗਰਮ ਅਤੇ ਖ਼ੁਸ਼ਕ ਮੌਸਮ ਦੀ ਲੋੜ ਹੁੰਦੀ ਹੈ ।
- ਕਣਕ ਦੀ ਖੇਤੀ ਆਮ ਤੌਰ ‘ਤੇ ਵਰਖਾ ਵਾਲੇ ਦੇਸ਼ਾਂ ਵਿਚ ਕੀਤੀ ਜਾਂਦੀ ਹੈ । ਇਸਦੇ ਲਈ 50 ਸੈਂ: ਮੀ: ਤੋਂ 75 ਸੈਂ: ਮੀ: ਦੀ ਵਰਖਾ ਕਾਫ਼ੀ ਰਹਿੰਦੀ ਹੈ । ਵਰਖਾ ਥੋੜੇ-ਥੋੜੇ ਸਮੇਂ ਦੇ ਬਾਅਦ ਰੁਕ-ਰੁਕ ਕੇ ਹੋਣੀ ਚਾਹੀਦੀ ਹੈ ।
- ਕਣਕ ਦੀ ਖੇਤੀ ਲਈ ਮਿੱਟੀ ਉਪਜਾਊ ਹੋਣੀ ਚਾਹੀਦੀ ਹੈ ।ਦੋਮਟ ਮਿੱਟੀ ਇਸਦੇ ਲਈ ਸਭ ਤੋਂ ਚੰਗੀ ਰਹਿੰਦੀ ਹੈ । (4) ਕਣਕ ਲਈ ਭੂਮੀ ਸਮਤਲ ਹੋਣੀ ਚਾਹੀਦੀ ਹੈ ਤਾਂਕਿ ਇਸ ਵਿਚ ਸਿੰਜਾਈ ਕਰਨ ਵਿਚ ਕਠਿਨਾਈ ਨਾ ਹੋਵੇ ।
ਪ੍ਰਸ਼ਨ 7.
ਝੋਨਾ (ਚੌਲ) ਪੈਦਾ ਕਰਨ ਵਾਲੇ ਮੁੱਖ ਖੇਤਰਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਦੇ ਮੁੱਖ ਝੋਨਾ (ਚੌਲ ਉਤਪਾਦਕ ਖੇਤਰ ਹੇਠ ਲਿਖੇ ਹਨ
ਵੱਧ ਵਰਖਾ ਵਾਲੇ ਖੇਤਰ-ਪੂਰਬੀ ਤੇ ਪੱਛਮੀ ਤਟੀ ਮੈਦਾਨ ਤੇ ਡੈਲਟਾਈ ਦੇਂਸ਼, ਉੱਤਰ-ਪੂਰਬੀ ਭਾਰਤ ਦੇ ਮੈਦਾਨ ਅਤੇ ਹੇਠਲੀਆਂ ਪਹਾੜੀਆਂ, ਹਿਮਾਲਿਆ ਦੀਆਂ ਹੇਠਲੀਆਂ ਪਹਾੜੀਆਂ, ਪੱਛਮੀ ਬੰਗਾਲ, ਬਿਹਾਰ, ਛਤੀਸਗੜ੍ਹ, ਪੂਰਬੀ ਮੱਧ ਦੇਸ਼, ਉੱਤਰੀ ਆਂਧਰਾ ਪ੍ਰਦੇਸ਼, ਉੜੀਸਾ ਦੇ ਖੇਤਰ ਆਉਂਦੇ ਹਨ ।
ਘੱਟ ਵਰਖਾ ਵਾਲੇ ਖੇਤਰ-ਪੱਛਮੀ ਉੱਤਰ ਪ੍ਰਦੇਸ਼ ਦੇ ਮੈਦਾਨ, ਹਰਿਆਣਾ, ਪੰਜਾਬ ਅਤੇ ਪੰਜਾਬ-ਹਰਿਆਣਾ ਦੇ ਨਾਲ ਲਗਦੇ ਰਾਜਸਥਾਨ ਦੇ ਕੁੱਝ ਜ਼ਿਲ੍ਹੇ ।
ਪ੍ਰਸ਼ਨ 8.
ਗੰਨਾ ਪੈਦਾ ਕਰਨ ਲਈ ਢੁੱਕਵੀਆਂ ਹਾਲਤਾਂ ਦਾ ਵਰਣਨ ਕਰੋ ।
ਉੱਤਰ-
ਗੰਨੇ ਦੀ ਉਪਜ ਲਈ ਹੇਠ ਲਿਖੀਆਂ ਭੂਗੋਲਿਕ ਹਾਲਤਾਂ ਅਨੁਕੂਲ ਰਹਿੰਦੀਆਂ ਹਨ-
- ਇਸ ਨੂੰ ਗਰਮ ਨਮੀ ਵਾਲੇ ਜਲਵਾਯੂ ਦੀ ਲੋੜ ਹੁੰਦੀ ਹੈ । ਇਸਦੇ ਲਈ ਲਗਪਗ 21° ਸੈਂ: ਗੇ ਤੋਂ 27° ਸੈਂ: ਗੇ: ਤਕ ਤਾਪਮਾਨ ਚੰਗਾ ਰਹਿੰਦਾ ਹੈ । ਗੰਨੇ ਦੇ ਪੌਦੇ ਲਈ ਪਾਲਾ ਬਹੁਤ ਹਾਨੀਕਾਰਕ ਹੈ ।
- ਗੰਨੇ ਨੂੰ ਵਧੇਰੇ ਵਰਖਾ ਦੀ ਲੋੜ ਹੁੰਦੀ ਹੈ । ਵਰਖਾ ਦੀ ਮਾਤਰਾ 75 ਸੈਂ: ਮੀ: ਤੋਂ 100 ਸੈਂ: ਮੀ: ਤਕ ਹੋਣੀ ਚਾਹੀਦੀ ਹੈ ।
- ਇਸਦੇ ਲਈ ਹਵਾ ਵਿਚ ਨਮੀ ਵਧੇਰੇ ਹੋਣੀ ਚਾਹੀਦੀ ਹੈ ।
- ਗੰਨੇ ਦੀ ਖੇਤੀ ਲਈ ਭੂਮੀ ਉਪਜਾਊ ਹੋਣੀ ਚਾਹੀਦੀ ਹੈ । ਦੋਮਟ ਮਿੱਟੀ ਇਸਦੇ ਲਈ ਸਭ ਤੋਂ ਚੰਗੀ ਰਹਿੰਦੀ ਹੈ । ਜੇਕਰ ਮਿੱਟੀ ਵਿਚ ਫਾਸਫੋਰਸ ਅਤੇ ਚੂਨੇ ਦੇ ਅੰਸ਼ ਵਧੇਰੇ ਹੋਣ ਤਾਂ ਗੰਨੇ ਦੀ ਫਸਲ ਬਹੁਤ ਚੰਗੀ ਹੁੰਦੀ ਹੈ ।
- ਭੂਮੀ ਸਮਤਲ ਹੋਣੀ ਚਾਹੀਦੀ ਹੈ ਤਾਂਕਿ ਸਿੰਜਾਈ ਚੰਗੀ ਤਰ੍ਹਾਂ ਹੋ ਸਕੇ ।
ਪ੍ਰਸ਼ਨ 9.
ਜੰਗਲਾਂ ਦੇ ਮੁੱਖ ਲਾਭ ਕੀ ਹਨ ?
ਉੱਤਰ-
ਜੰਗਲ ਇਕ ਬਹੁਮੁੱਲਾ ਸਰਮਾਇਆ ਹਨ । ਇਨ੍ਹਾਂ ਦੇ ਮੁੱਖ ਲਾਭ ਹੇਠ ਲਿਖੇ ਹਨ-
- ਜੰਗਲ ਪਰਿਸਥਿਤਿਕ ਸੰਤੁਲਨ ਅਤੇ ਕੁਦਰਤੀ ਸੰਤੁਲਨ ਨੂੰ ਬਣਾਏ ਰੱਖਣ ਲਈ ਬਹੁਤ ਵੱਧ ਯੋਗਦਾਨ ਦਿੰਦੇ ਹਨ ।
- ਇਨ੍ਹਾਂ ਤੋਂ ਸਾਨੂੰ ਇਮਾਰਤੀ ਅਤੇ ਬਾਲਣ ਲਈ ਲੱਕੜੀ ਮਿਲਦੀ ਹੈ । ਇਮਾਰਤੀ ਲੱਕੜੀ ਤੋਂ ਫ਼ਰਨੀਚਰ, ਪੈਕਿੰਗ ਦੇ ਬਕਸੇ, ਕਿਸ਼ਤੀਆਂ ਆਦਿ ਬਣਾਈਆਂ ਜਾਂਦੀਆਂ ਹਨ । ਇਸ ਦੀ ਵਰਤੋਂ ਭਵਨ ਨਿਰਮਾਣ ਕੰਮਾਂ ਵਿਚ ਵੀ ਹੁੰਦੀ ਹੈ ।
- ਮੁਲਾਇਮ ਲੱਕੜੀ ਤੋਂ ਲੁਗਦੀ ਬਣਾਈ ਜਾਂਦੀ ਹੈ, ਜਿਸ ਦੀ ਕਾਗਜ਼ ਉਦਯੋਗ ਵਿਚ ਭਾਰੀ ਮੰਗ ਹੈ ।
- ਜੰਗਲਾਂ ਤੋਂ ਸਾਨੂੰ ਲਾਖ, ਬੈਂਤ, ਰਾਲ, ਕੱਚਾ ਕੋਲਾ, ਜੜੀ ਬੂਟੀਆਂ, ਗੂੰਦ ਆਦਿ ਉਪਯੋਗੀ ਪਦਾਰਥ ਪ੍ਰਾਪਤ ਹੁੰਦੇ ਹਨ ।
- ਜੰਗਲਾਂ ਤੋਂ ਪਸ਼ੂਆਂ ਦੇ ਲਈ ਚਾਰਾ (ਘਾਹ) ਵੀ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 10.
ਭਾਰਤੀ ਖੇਤੀ ਨੂੰ ਨਿਰਬਾਹ ਖੇਤੀ ਕਿਉਂ ਕਹਿੰਦੇ ਹਨ ?
ਉੱਤਰ-
ਭਾਰਤ ਵਿਚ ਜ਼ਿਆਦਾਤਰ ਜੋਤਾਂ ਦਾ ਆਕਾਰ ਬਹੁਤ ਛੋਟਾ ਹੈ । ਛੋਟੇ-ਛੋਟੇ ਖੇਤਾਂ ਤੇ ਮਿਹਨਤ ਅਤੇ ਪੂੰਜੀ ਤਾਂ ਵਧੇਰੇ ਲਗਦੀ ਹੈ, ਪਰੰਤੂ ਆਰਥਿਕ ਲਾਭ ਬਹੁਤ ਹੀ ਘੱਟ ਹੁੰਦਾ ਹੈ । ਛੋਟੇ ਕਿਸਾਨਾਂ ਨੂੰ ਸਿੰਜਾਈ ਦੇ ਲਈ ਟਿਉਬਵੈੱਲ ਦਾ ਪਾਣੀ ਅਤੇ ਖੇਤੀ ਯੰਤਰ ਵੱਡੇ ਕਿਸਾਨਾਂ ਤੋਂ ਕਿਰਾਏ ‘ਤੇ ਲੈਣੇ ਪੈਂਦੇ ਹਨ । ਉਨ੍ਹਾਂ ਨੂੰ ਮਹਿੰਗੀਆਂ ਰਸਾਇਣਿਕ ਖਾਦਾਂ ਵੀ ਬਾਜ਼ਾਰ ਤੋਂ ਖਰੀਦਣੀਆਂ ਪੈਂਦੀਆਂ ਹਨ । ਇਸ ਨਾਲ ਉਨ੍ਹਾਂ ਦੀ ਅਸਲ ਬੱਚਤ ਬਹੁਤ ਹੀ ਘੱਟ ਹੋ ਜਾਂਦੀ ਹੈ। ਇਨ੍ਹਾਂ ਕਾਰਨਾਂ ਕਰਕੇ ਭਾਰਤੀ ਖੇਤੀ ਨੂੰ ਨਿਰਬਾਹ ਖੇਤੀ ਕਹਿੰਦੇ ਹਨ ।
ਪ੍ਰਸ਼ਨ 11.
ਦੇਸ਼ ਵਿਚ ਪਸ਼ੂ-ਧਨ ਦੇ ਵਿਕਾਸ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਵਿਚ ਪਸ਼ੂ-ਧਨ ਦੇ ਵਿਕਾਸ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੇ ਅਨੇਕਾਂ ਕਦਮ ਉਠਾਏ ਹਨ-
ਉਨ੍ਹਾਂ ਦੀ ਨਸਲ ਸੁਧਾਰਨ, ਉਨ੍ਹਾਂ ਨੂੰ ਭਿੰਨ-ਭਿੰਨ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਉਣ, ਪਸ਼ੂ ਰੋਗਾਂ ‘ਤੇ ਨਿਯੰਤਰਨ ਕਰਨ ਲਈ ਅਤੇ ਬਾਜ਼ਾਰ ਦੀਆਂ ਬਹੁਤ ਚੰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ । ਦੇਸ਼ ਦੇ ਹਰੇਕ ਵਿਕਾਸ-ਖੰਡ ਵਿਚ ਘੱਟ ਤੋਂ ਘੱਟ ਇਕ ਪਸ਼ੂ ਹਸਪਤਾਲ ਖੋਲ੍ਹਿਆ ਗਿਆ ਹੈ । ਪੇਂਡੂ ਪੱਧਰ ‘ਤੇ ਵੀ ਪਸ਼ੂ-ਧਨ ਸਿਹਤ ਕੇਂਦਰ ਖੋਲ੍ਹੇ ਗਏ ਹਨ ।
ਪ੍ਰਸ਼ਨ 12.
‘ਹਰੀ ਕ੍ਰਾਂਤੀ ਨੂੰ ਕੁੱਝ ਲੋਕ “ਕਣਕ ਦਾ ਨਾਂ ਕਿਉਂ ਦਿੰਦੇ ਹਨ ?
ਉੱਤਰ-
ਕਣਕ ਦੇ ਉਤਪਾਦਨ ਵਿਚ ਹਰੀ ਕ੍ਰਾਂਤੀ ਦੇ ਬਾਅਦ ਦੇ ਸਾਲਾਂ ਵਿਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ । ਭਾਰਤ ਵਿਚ ਹਰੀ ਕ੍ਰਾਂਤੀ ਦਾ ਆਰੰਭ 1966-67 ਦੇ ਸਾਲਾਂ ਤੋਂ ਮੰਨਿਆ ਜਾਂਦਾ ਹੈ । ਕਣਕ ਦਾ ਉਤਪਾਦਨ ਜੋ ਸਾਲ 1960-61 ਵਿਚ 1 ਕਰੋੜ 10 ਲੱਖ ਟਨ ਸੀ, ਸਾਲ 1970-71 ਵਿਚ ਵੱਧ ਕੇ 2 ਕਰੋੜ 38 ਲੱਖ ਟਨ ਹੋ ਗਿਆ । 200405 ਵਿਚ ਇਹ ਉਤਪਾਦਨ 20 ਕਰੋੜ ਟਨ ਤਕ ਪਹੁੰਚ ਗਿਆ।| ਕਣਕ ਤੋਂ ਇਲਾਵਾ ਕਿਸੇ ਖਾਧ-ਪਦਾਰਥ ਵਿਚ, ਹਰੀ ਕ੍ਰਾਂਤੀ ਦੇ ਦੌਰਾਨ ਇੰਨਾ ਜ਼ਿਆਦਾ ਵਾਧਾ ਨਹੀਂ ਹੋਇਆ । ਕਣਕ ਉਤਪਾਦਨ ਵਿਚ ਇਸ ਉਤਪਾਦਨ ਵਾਧੇ ਦੇ ਕਾਰਨ ਹੀ ਕਈ ਲੋਕ ‘ਹਰੀ ਸ਼ਾਂਤੀ ਨੂੰ “ਕਣਕ ਕ੍ਰਾਂਤੀ ਦਾ ਨਾਂ ਦਿੰਦੇ ਹਨ ।
ਪ੍ਰਸ਼ਨ 13.
ਗੈਰ-ਖੇਤੀ ਕੰਮਾਂ ਲਈ ਵਧਦੀ ਹੋਈ ਜ਼ਮੀਨ ਦੀ ਵਰਤੋਂ ਦੇ ਕੀ ਕਾਰਨ ਹਨ ?
ਉੱਤਰ-
ਗੈਰ-ਖੇਤੀ ਕੰਮਾਂ ਦੇ ਲਈ ਵੱਧਦੀ ਹੋਈ ਜ਼ਮੀਨ ਦੀ ਵਰਤੋਂ ਦੇ ਦੋ ਮੁੱਖ ਕਾਰਨ ਹਨ-ਜਨਸੰਖਿਆ ਵਿਚ ਵਾਧਾ ਅਤੇ ਆਰਥਿਕ ਵਿਕਾਸ । ਆਬਾਦੀ ਦੇ ਵਧਣ ਨਾਲ ਸ਼ਹਿਰੀ ਅਤੇ ਪੇਂਡੂ ਬਸਤੀਆਂ ਦਾ ਵਿਸਥਾਰ ਹੋ ਰਿਹਾ ਹੈ । ਇਸ ਪ੍ਰਕਾਰ ਵਿਕਾਸ ਕੰਮਾਂ ਵਿਚ ਤੇਜ਼ੀ ਆਉਣ ਨਾਲ ਬਹੁਤ ਵੱਡਾ ਖੇਤਰਫਲ ਸੜਕਾਂ, ਨਹਿਰਾਂ, ਉਦਯੋਗਿਕ ਅਤੇ ਸਿੰਜਾਈ ਯੋਜਨਾਵਾਂ ਅਤੇ ਕਈ ਵਿਕਾਸ ਸਹੂਲਤਾਂ ਦੇ ਵਿਸਥਾਰ ਦੇ ਲਈ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ ।
ਪ੍ਰਸ਼ਨ 14.
ਵਣਾਂ ਦੇ ਮਹੱਤਵ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਵਣਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ । ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ
- ਵਣਾਂ ਦੁਆਰਾ ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਵਿਚ ਸਹਾਇਤਾ ਮਿਲਦੀ ਹੈ । ਦਰੱਖਤ ਕਾਰਬਨ ਡਾਈਆਕਸਾਈਡ ਦਾ ਸੋਖਣ ਕਰਕੇ ਵਾਯੂ ਮੰਡਲ ਵਿਚ ਤਾਪਮਾਨ ਵਧਣ ਤੋਂ ਰੋਕਦੇ ਹਨ ।
- ਵਣ, ਜੰਗਲੀ ਜੀਵਾਂ ਦੇ ਘਰ ਹਨ । ਇਹ ਉਨ੍ਹਾਂ ਨੂੰ ਸੁਰੱਖਿਆ ਦਿੰਦੇ ਹਨ ।
- ਵਣਾਂ ਨਾਲ ਵਰਖਾ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ ਅਤੇ ਵਾਰ-ਵਾਰ ਸੋਕਾ ਨਹੀਂ ਪੈਂਦਾ ।
- ਵਣ ਪਾਣੀ ਦੀ ਵੀ ਸੁਰੱਖਿਆ ਕਰਦੇ ਹਨ ਅਤੇ ਮਿੱਟੀ ਦੀ ਵੀ । ਇਹ ਨਦੀਆਂ ਵਿਚ ਆਉਣ ਵਾਲੇ ਵਿਨਾਸ਼ਕਾਰੀ ਹੜ੍ਹਾਂ ਨੂੰ ਰੋਕਣ ਵਿਚ ਸਮਰੱਥ ਹਨ ।
ਪ੍ਰਸ਼ਨ 15.
ਆਜ਼ਾਦੀ ਦੇ ਬਾਅਦ ਖਾਧ-ਅੰਨ ਪਦਾਰਥਾਂ ਦੀ ਪ੍ਰਤੀ ਵਿਅਕਤੀ ਪ੍ਰਾਪਤੀ ‘ਤੇ ਕੀ ਅਸਰ ਪਿਆ ਹੈ ?
ਉੱਤਰ-
ਆਜ਼ਾਦੀ ਤੋਂ ਪਿੱਛੋਂ ਖੇਤੀ ਦੀ ਉੱਨਤੀ ਦੇ ਲਈ ਬਹੁਤ ਜਤਨ ਕੀਤੇ ਗਏ । ਫਲਸਰੂਪ ਖਾਧ-ਅੰਨ ਪਦਾਰਥਾਂ ਦੇ ਉਤਪਾਦਨ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ । 1950-51 ਅਤੇ 1994-95 ਵਿਚ ਚੌਲਾਂ ਦੇ ਉਤਪਾਦਨ ਵਿਚ ਚਾਰ ਗੁਣਾ ਅਤੇ ਕਣਕ ਵਿਚ ਦਸ ਗੁਣਾ ਵਾਧਾ ਹੋਇਆ । ਇਸ ਤਰ੍ਹਾਂ ਖੇਤੀ ਦੇ ਖੇਤਰ ਵਿਚ ਉੱਨਤੀ ਦੇ ਕਾਰਨ ਪ੍ਰਤੀ ਵਿਅਕਤੀ ਖਾਧ-ਅੰਨ ਪਦਾਰਥਾਂ ਦੀ ਪ੍ਰਾਪਤੀ ‘ਤੇ ਵੀ ਪ੍ਰਭਾਵ ਪਿਆ । 1950 ਦੇ ਸਾਲ ਵਿਚ ਇਹ 395 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀਦਿਨ ਸੀ । 2005 ਵਿਚ ਇਹ ਵਧ ਕੇ 500 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀਦਿਨ ਹੋ ਗਿਆ ।
ਪ੍ਰਸ਼ਨ 16.
ਦੇਸ਼ ਵਿਚ ਖੇਤੀ ਜੋਤਾਂ ਦੇ ਛੋਟੇ ਹੋਣ ਦੇ ਕੀ ਕਾਰਨ ਹਨ ਅਤੇ ਇਨ੍ਹਾਂ ਦਾ ਭਾਰਤੀ ਖੇਤੀਬਾੜੀ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਦੇਸ਼ ਵਿਚ 58% ਜੋਤਾਂ ਦਾ ਆਕਾਰ 1 ਹੈਕਟੇਅਰ ਤੋਂ ਘੱਟ ਹੈ । ਜੋਤਾਂ ਦਾ ਆਕਾਰ ਛੋਟਾ ਹੋਣ ਦਾ ਕਾਰਨ ਉੱਤਰਾਧਿਕਾਰ ਦਾ ਨਿਯਮ ਹੈ । ਪਿਤਾ ਦੀ ਮੌਤ ਤੋਂ ਪਿੱਛੋਂ ਉਸ ਦੀ ਜ਼ਮੀਨ ਉਸ ਦੀ ਸੰਤਾਨ ਵਿਚ ਬਰਾਬਰ-ਬਰਾਬਰ ਵੰਡ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਜ਼ਮੀਨ ‘ਤੇ ਜਨਸੰਖਿਆ ਦੇ ਵਧਦੇ ਬੋਝ ਦੇ ਕਾਰਨ ਜੋਤਾਂ ਦਾ ਆਕਾਰ ਛੋਟਾ ਹੈ ।
ਜੋਤਾਂ ਛੋਟੀਆਂ ਹੋਣ ਦੇ ਕਾਰਨ ਨਾ ਤਾਂ ਕਿਸਾਨ ਆਧੁਨਿਕ ਖੇਤੀ ਯੰਤਰਾਂ ਦਾ ਪ੍ਰਯੋਗ ਹੀ ਕਰ ਸਕਦਾ ਹੈ ਤੇ ਨਾ ਹੀ ਆਧੁਨਿਕ ਸਿੰਜਾਈ ਦੇ ਸਾਧਨਾਂ ਦੀ ਵਿਵਸਥਾ ਕਰ ਸਕਦਾ ਹੈ । ਉਸ ਨੂੰ ਪਾਣੀ ਵੀ ਕਿਰਾਏ ‘ਤੇ ਲੈਣਾ ਪੈਂਦਾ ਹੈ ਅਤੇ ਖੇਤੀ ਜੰਤਰ ਵੀ । ਫਲਸਰੂਪ ਉਸ ਦੀ ਸ਼ੁੱਧ ਬੱਚਤ ਘੱਟ ਹੁੰਦੀ ਹੈ ਅਤੇ ਉਹ ਦਿਨ ਪ੍ਰਤੀਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ ।
ਪ੍ਰਸ਼ਨ 17.
ਝੋਨਾ ਪੈਦਾ ਕਰਨ ਵਾਲੇ ਮੁੱਖ ਰਾਜਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਵਿਚ ਝੋਨੇ ਦਾ ਸਭ ਤੋਂ ਵੱਧ ਉਤਪਾਦਨ ਪੱਛਮੀ ਬੰਗਾਲ ਵਿਚ ਹੁੰਦਾ ਹੈ । ਸਾਲ 2003-04 ਵਿਚ ਕੁੱਲ 140 ਲੱਖ ਟਨ ਝੋਨੇ ਦਾ ਉਤਪਾਦਨ ਕੀਤਾ ਗਿਆ । ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ ਅਤੇ ਉੜੀਸਾ ਦਾ ਨੰਬਰ ਆਉਂਦਾ ਹੈ । ਇਸ ਤਰ੍ਹਾਂ ਹਰ ਇਕ ਰਾਜ ਵਿਚ ਪ੍ਰਤੀ ਸਾਲ 60 ਲੱਖ ਟਨ ਤੋਂ ਵੱਧ ਝੋਨਾ ਪੈਦਾ ਹੁੰਦਾ ਹੈ । ਇਸ ਤੋਂ ਇਲਾਵਾ ਝਾਰਖੰਡ, ਆਸਾਮ, ਕਰਨਾਟਕ, ਮਹਾਂਰਾਸ਼ਟਰ ਅਤੇ ਹਰਿਆਣਾ ਵਿਚ ਵੀ ਵੱਡੀ
ਪ੍ਰਸ਼ਨ 18.
ਪੰਜਾਬ ਵਿਚ ਕਣਕ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵੱਧ ਹੋਣ ਦੇ ਕੀ ਕਾਰਨ ਹਨ ? ‘
ਉੱਤਰ-
ਪੰਜਾਬ ਕਣਕ ਉਤਪਾਦਨ ਦੇ ਪੱਖ ਤੋਂ ਭਾਰਤ ਵਿਚ ਦੂਸਰੇ ਸਥਾਨ ‘ਤੇ ਆਉਂਦਾ ਹੈ । ਪਰੰਤੂ ਪ੍ਰਤੀ ਹੈਕਟੇਅਰ ਕਣਕ ਦੀ ਉਪਜੇ ਅਤੇ ਕੇਂਦਰੀ ਭੰਡਾਰ ਨੂੰ ਕਣਕ ਦੇਣ ਵਿਚ ਇਸ ਰਾਜ ਦਾ ਸਭ ਤੋਂ ਪਹਿਲਾ ਸਥਾਨਾਹੈ । ਪੰਜਾਬ ਵਿਚ ਕਣਕ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵੱਧ ਹੋਣ ਦੇ ਹੇਠ ਲਿਖੇ ਕਾਰਨ ਹਨ
- ਪੰਜਾਬ ਵਿਚ ਕਣਕ ਦੀ ਖੇਤੀ ਬਹੁਤ ਹੀ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ । ਇੱਥੋਂ ਦੇ ਕਿਸਾਨ ਇਸ ਨੂੰ ਵਪਾਰਕ ਫ਼ਸਲ ਦੇ ਰੂਪ ਵਿਚ ਪੈਦਾ ਕਰਦੇ ਹਨ ।
- ਪੰਜਾਬ ਦੇ ਕਿਸਾਨਾਂ ਨੂੰ ਚੰਗੀਆਂ ਸਿੰਜਾਈ ਸਹੂਲਤਾਂ ਪ੍ਰਾਪਤ ਹਨ ।
- ਇੱਥੇ ਉਗਾਈ ਜਾਣ ਵਾਲੀ ਕਣਕ ਦਾ ਝਾੜ ਵੱਧ ਹੁੰਦਾ ਹੈ ।
- ਤੇਜ਼ੀ ਨਾਲ ਹੋ ਰਹੇ ਮਸ਼ੀਨੀਕਰਨ ਦੇ ਕਾਰਨ ਵੀ ਪੰਜਾਬ ਵਿਚ ਪ੍ਰਤੀ ਹੈਕਟੇਅਰ ਪੈਦਾਵਾਰ ਵਿਚ ਵਾਧਾ ਹੋਇਆ ਹੈ ।
ਪ੍ਰਸ਼ਨ 19.
ਦਾਲਾਂ ਦੇ ਪੈਦਾਵਾਰ ਖੇਤਰ ਵਿਚ ਘਾਟ ਆਉਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਪਿਛਲੇ ਕੁੱਝ ਦਹਾਕਿਆਂ ਵਿਚ ਦਾਲਾਂ ਦੇ ਪੈਦਾਵਾਰ ਖੇਤਰ ਵਿਚ ਕਮੀ ਆਈ ਹੈ । ਇਸ ਦੇ ਮੁੱਖ ਕਾਰਨ ਅੱਗੇ ਲਿਖੇ ਹਨ
- ਦਾਲਾਂ ਵਾਲੇ ਖੇਤਰਫਲ ਨੂੰ ਹਰੀ ਕ੍ਰਾਂਤੀ ਤੋਂ ਬਾਅਦ ਵੱਧ ਪੈਦਾਵਾਰ ਦੇਣ ਵਾਲੀ ਕਣਕ ਅਤੇ ਝੋਨੇ ਵਰਗੀਆਂ ਫ਼ਸਲਾਂ ਦੇ ਅਧੀਨ ਕਰ ਦਿੱਤਾ ਗਿਆ ਹੈ ।
- ਕੁੱਝ ਖੇਤਰ ਨੂੰ ਵਿਕਾਸ ਕੰਮਾਂ ਦੇ ਕਾਰਨ ਨਹਿਰਾਂ, ਸੜਕਾਂ ਅਤੇ ਕਈ ਵਿਕਾਸ ਯੋਜਨਾਵਾਂ ਦੇ ਅਧੀਨ ਕਰ ਦਿੱਤਾ ਗਿਆਹੈ ।
- ਵਧਦੀ ਹੋਈ ਜਨਸੰਖਿਆ ਦੇ ਆਵਾਸ ਦੇ ਲਈ ਵਧਦੀ ਹੋਈ ਜ਼ਮੀਨ ਦੀ ਮੰਗ ਦੇ ਕਾਰਨ ਵੀ ਦਾਲਾਂ ਦੇ ਪੈਦਾਵਾਰ ਖੇਤਰ ਵਿਚ ਕਮੀ ਆਈ ਹੈ ।
ਪ੍ਰਸ਼ਨ 20.
ਡੇਅਰੀ ਉਦਯੋਗ ਦੇ ਲਾਭ ਲਿਖੋ ।
ਉੱਤਰ-
ਡੇਅਰੀ ਉਦਯੋਗ ਤੋਂ ਭਾਵ ਦੁੱਧ ਪ੍ਰਾਪਤ ਕਰਨ ਦੇ ਲਈ ਪਸ਼ੂ-ਪਾਲਣ ਤੋਂ ਹੈ । ਅਸਲ ਵਿਚ ਡੇਅਰੀ ਉਦਯੋਗ ਖੇਤੀ ਦਾ ਹੀ ਭਾਗ ਹੈ । ਇਸ ਉਦਯੋਗ ਦੇ ਲਾਭ ਹੇਠ ਲਿਖੇ ਹਨ –
- ਡੇਅਰੀ ਉਦਯੋਗ ਨਾਲ ਸੋਕੇ ਵਾਲੇ ਇਲਾਕਿਆਂ ਵਿਚ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਕਿਸਾਨ ਖੇਤੀ ਦੀ ਫ਼ਸਲ ਨਸ਼ਟ ਹੋਣ ਦੇ ਬਾਵਜੂਦ ਚੰਗਾ ਗੁਜ਼ਾਰਾ ਕਰ ਸਕਦੇ ਹਨ ।
- ਡੇਅਰੀ ਉਦਯੋਗ ਤੋਂ ਕਿਸਾਨਾਂ ਨੂੰ ਆਮਦਨ ਪ੍ਰਾਪਤ ਹੁੰਦੀ ਹੈ ਜਿਸ ਨਾਲ ਉਨ੍ਹਾਂ ਦੀ ਖੇਤੀ ਆਮਦਨ ਵਿਚ ਵਾਧਾ ਹੁੰਦਾ ਹੈ ।
- ਦੁੱਧ ਦੇ ਉਤਪਾਦਨ ਵਿਚ ਵਾਧਾ ਹੋਣ ਦੇ ਕਾਰਨ ਭੋਜਨ ਵਿਚ ਪੌਸ਼ਟਿਕ ਤੱਤਾਂ ਦਾ ਵਾਧਾ ਹੁੰਦਾ ਹੈ ।
ਪ੍ਰਸ਼ਨ 21.
ਦਾਲਾਂ ਅਤੇ ਤੇਲ-ਬੀਜਾਂ ਦਾ ਉਤਪਾਦਨ ਅਜੇ ਘੱਟ ਕਿਉਂ ਹੈ ?
ਉੱਤਰ-
ਦਾਲਾਂ ਅਤੇ ਤੇਲ-ਬੀਜਾਂ ਦਾ ਉਤਪਾਦਨ ਸਾਡੀਆਂ ਜ਼ਰੂਰਤਾਂ ਤੋਂ ਘੱਟ ਹੈ । ਆਓ ਇਸ ਕਮੀ ਦਾ ਪਤਾ ਲਗਾਈਏ
(i) ਦਾਲਾਂ ਦੇ ਉਤਪਾਦਨ ਵਿਚ ਕਮੀ-ਦੇਸ਼ ਵਿਚ ਦਾਲਾਂ ਦੇ ਉਤਪਾਦਨ ਵਿਚ ਇਸ ਕਮੀ ਦਾ ਮੁੱਖ ਕਾਰਨ ਦਾਲਾਂ ਦੇ ਉਤਪਾਦਨ ਖੇਤਰ ਵਿਚ ਕਮੀ ਆਉਣਾ ਹੈ । ਹਰੀ ਕ੍ਰਾਂਤੀ ਦੇ ਪਿੱਛੋਂ ਉਨ੍ਹਾਂ ਖੇਤਰਾਂ ‘ਤੇ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਬੀਜੀਆਂ ਜਾਣ ਲੱਗੀਆਂ ਹਨ । ਇਸ ਪ੍ਰਕਾਰ ਪਿਛਲੇ ਕੁੱਝ ਸਾਲਾਂ ਵਿਚ ਦਾਲਾਂ ਦੇ ਖੇਤਰਫਲ ਵਿਚ 30 ਲੱਖ ਹੈਕਟੇਅਰ ਦੀ ਕਮੀ ਆਈ ਹੈ ।
(ii) ਤੇਲ-ਬੀਜਾਂ ਦੇ ਉਤਪਾਦਨ ਵਿਚ ਕਮੀ-ਦੇਸ਼ ਵਿਚ ਤੇਲ-ਬੀਜਾਂ ਦੇ ਉਤਪਾਦਨ ਦੀ ਸਥਿਤੀ ਦਾਲਾਂ ਦੇ ਉਲਟ ਹੈ । ਤੇਲ-ਬੀਜਾਂ ਦੇ ਉਤਪਾਦਨ ਖੇਤਰ ਵਿਚ ਵੀ ਵਾਧਾ ਹੋਇਆ ਹੈ । ਇਸਦੇ ਬਾਵਜੂਦ ਦੇਸ਼ ਵਿਚ ਤੇਲ ਬੀਜਾਂ ਦੀ ਮੰਗ ਪੂਰੀ ਨਹੀਂ ਹੋ ਪਾ ਰਹੀ । ਇਸ ਦਾ ਮੁੱਖ ਕਾਰਨ ਇਹ ਹੈ ਕਿ ਦੇਸ਼ ਵਿਚ ਤੇਲ-ਬੀਜਾਂ ਦੀ ਮੰਗ 5 ਪ੍ਰਤੀਸ਼ਤ ਸਾਲਾਨਾ ਦਰ ਨਾਲ ਵੱਧ ਰਹੀ ਹੈ ਅਤੇ ਇਸ ਦੇ ਨਾਲ ਜਨਸੰਖਿਆ ਦੀ ਵਾਧਾ ਦਰ ਇਸ ਸਮੱਸਿਆ ਨੂੰ ਗੰਭੀਰ ਕਰ ਰਹੀ ਹੈ ।
ਪ੍ਰਸ਼ਨ 22.
ਪੰਜਾਬ ਦੀ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਕੀ ਹਨ ?
ਉੱਤਰ-
ਪੰਜਾਬ ਦੀ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਹੇਠ ਲਿਖੀਆਂ ਹਨ-
- ਵਣ ਅਤੇ ਚਰਾਗਾਹ ਘੱਟ ਹੋਣ ਦੇ ਕਾਰਨ ਮਿੱਟੀ ਦਾ ਕਟਾਅ ਵੱਧ ਹੁੰਦਾ ਹੈ ।
- ਪੰਜਾਬ ਦੇ ਕਈ ਜ਼ਿਲਿਆਂ ਦੀਆਂ ਮਿੱਟੀਆਂ ਵਿਚ ਰੇਹ ਪਾਈ ਜਾਂਦੀ ਹੈ । ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਇਕ ਲੱਖ ਹੈਕਟੇਅਰ ਤੋਂ ਵੀ ਜ਼ਿਆਦਾ ਭੂਮੀ ਇਸ ਤੋਂ ਪ੍ਰਭਾਵਿਤ ਹੈ ।
- ਜ਼ਿਆਦਾਤਰ ਕਿਸਾਨ ਅਨਪੜ ਹੋਣ ਦੇ ਕਾਰਨ ਵਿਗਿਆਨਿਕ ਢੰਗਾਂ ਨਾਲ ਫ਼ਸਲ-ਚੱਕਰ ਨਹੀਂ ਅਪਣਾ ਸਕਦੇ ।
- ਗੈਰ-ਖੇਤੀ ਕੰਮਾਂ ਦੇ ਲਈ ਭੂਮੀ-ਉਪਯੋਗ ਵਧਣ ਨਾਲ ਖੇਤੀ ਖੇਤਰ ਘੱਟ ਹੁੰਦਾ ਜਾ ਰਿਹਾ ਹੈ ।
- ਜ਼ਿਆਦਾਤਰ ਜੋਤਾਂ ਦਾ ਆਕਾਰ ਬਹੁਤ ਛੋਟਾ ਹੈ |
ਅਜਿਹੀਆਂ ਜੋਤਾਂ ਆਰਥਿਕ ਦ੍ਰਿਸ਼ਟੀ ਤੋਂ ਅਲਾਭਕਾਰੀ ਹਨ । ਮਹਿੰਗੇ ਖੇਤੀ ਸੰਦਾਂ ਨੂੰ ਕਿਰਾਏ ‘ਤੇ ਲੈਣਾ, ਮਹਿੰਗੀਆਂ ਰਸਾਇਣਿਕ ਖਾਦਾਂ ਆਦਿ ਖ਼ਰੀਦਣ ਦੇ ਕਾਰਨ ਕਿਸਾਨਾਂ ਦੀ ਸ਼ੁੱਧ ਬੱਚਤ ਬਹੁਤ ਹੀ ਘੱਟ ਹੋ ਜਾਂਦੀ ਹੈ ।
ਪੰਜਾਬ ਦੀ ਖੇਤੀ ਦੀਆਂ ਕਈ ਸਮੱਸਿਆਵਾਂ ਹਨਭੂਮੀਗਤ ਜਲ-ਪੱਧਰ ਵਿਚ ਕਮੀ ਅਤੇ ਮਿੱਟੀਆਂ ਦੇ ਉਪਜਾਊਪਨ ਵਿਚ ਘਾਟ ।
ਪ੍ਰਸ਼ਨ 23.
ਹਰੀ ਕ੍ਰਾਂਤੀ ਦੇ ਬਾਅਦ ਦੇ ਸਾਲਾਂ ਵਿਚ ਫ਼ਸਲ-ਚੱਕਰ ਵਿਚ ਤੇਜ਼ੀ ਨਾਲ ਆਏ ਪਰਿਵਰਤਨ ਦਾ ਵਰਣਨ ਕਰੋ ।
ਉੱਤਰ-
ਹਰੀ ਕ੍ਰਾਂਤੀ ਦੇ ਬਾਅਦ ਦੇ ਸਾਲਾਂ ਵਿਚ ਫ਼ਸਲ-ਚੱਕਰ ਵਿਚ ਤੇਜ਼ੀ ਨਾਲ ਪਰਿਵਰਤਨ ਹੋਏ ਹਨ । ਇਸ ਦਾ ਮੁੱਖ ਕਾਰਨ ਇਹ ਹੈ ਕਿ ਹਰੀ ਕ੍ਰਾਂਤੀ ਵਾਲੇ ਖੇਤਰਾਂ (ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼) ਵਿਚ ਖੇਤੀ ਉਤਪਾਦਕਤਾ ਵੱਧ ਗਈ ਹੈ । ਪਰੰਤੂ ਪਰੰਪਰਾਗਤ ਰੂਪ ਨਾਲ ਚਾਵਲ ਉਤਪਾਦਨ ਕਰਨ ਵਾਲੇ ਪੁਰਬੀ ਖੇਤਰਾਂ ਵਿਚ ਖੇਤੀ ਉਤਪਾਦਕਤਾ ਘੱਟ ਹੋ ਗਈ ਹੈ । ਇਸ ਨਾਲ ਦੇਸ਼ ਦੇ ਖੇਤੀਬਾੜੀ ਵਿਕਾਸ ਨਾਲ ਖੇਤਰੀ ਅਸੰਤੁਲਨ ਵਧ ਗਿਆ ਹੈ । ਇਸ ਦੇ ਇਲਾਵਾ ਹਰੀ ਕ੍ਰਾਂਤੀ ਵਾਲੇ ਖੇਤਰਾਂ ਵਿਚ ਵੀ ਹਰੀ ਕ੍ਰਾਂਤੀ ਦੇ ਬਾਅਦ ਖੇਤੀ ਵਿਕਾਸ ਵਿਚ ਇਕ ਠਹਿਰਾਓ ਜਿਹਾ ਆ ਗਿਆ । ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਦੇ ਲਈ ਵੀ ਭਾਰਤ ਦੇ ਕਈ ਭਾਗਾਂ ਵਿਚ ਕਿਸਾਨ ਨਵੇਂ-ਨਵੇਂ ਫ਼ਸਲ-ਚੱਕਰ ਅਪਨਾਉਣ ਲੱਗੇ ਹਨ । ਉਨ੍ਹਾਂ ਨੇ ਅਜਿਹੇ ਫ਼ਸਲ-ਚੱਕਰ ਅਪਣਾਏ ਹਨ ਜੋ ਆਰਥਿਕ ਪੱਖ ਤੋਂ ਵਧੇਰੇ ਲਾਭਕਾਰੀ ਹਨ ।
ਪ੍ਰਸ਼ਨ 24.
ਉਹ ਕਿਹੜੇ ਸੰਕੇਤ ਹਨ ਜਿਨ੍ਹਾਂ ਤੋਂ ਇਹ ਪਤਾ ਚਲਦਾ ਹੈ ਕਿ ਭਾਰਤੀ ਖੇਤੀ ਨਿਰਬਾਹ ਖੇਤੀ ਤੋਂ ਹਟ ਕੇ ਵਪਾਰਿਕ ਖੇਤੀ ਵੱਲ ਵੱਧ ਰਹੀ ਹੈ ?
ਉੱਤਰ-
ਨਿਰਬਾਹ ਖੇਤੀ ਤੋਂ ਭਾਵ ਅਜਿਹੀ ਖੇਤੀ ਤੋਂ ਹੈ ਜਿਸ ਵਿਚ ਕਿਸਾਨ ਫ਼ਸਲ ਬੀਜ ਕੇ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ । ਇਸ ਦੇ ਉਲਟ ਵਪਾਰਿਕ ਖੇਤੀ ਤੋਂ ਉਹ ਬਾਜ਼ਾਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ । ਹੇਠ ਲਿਖੇ ਤੱਥ ਭਾਰਤੀ ਖੇਤੀ ਨੂੰ ਉਸ ਦੀ ਨਿਰਬਾਹ ਅਵਸਥਾ ਤੋਂ ਕੱਢ ਕੇ ਵਪਾਰਿਕ ਅਵਸਥਾ ਵਿਚ ਪਹੁੰਚਾਉਣ ਵਿਚ ਸਹਾਇਕ ਹੋਏ ਹਨ-
- ਜ਼ਿਮੀਂਦਾਰੀ ਪ੍ਰਥਾ ਕਾਨੂੰਨ ਬਣਾ ਕੇ ਖ਼ਤਮ ਕਰ ਦਿੱਤੀ ਗਈ ਹੈ । ਇਸ ਤਰ੍ਹਾਂ ਸਰਕਾਰ ਅਤੇ ਭੋਂ-ਮਾਲਕ ਵਿਚਕਾਰ ਆਉਣ ਵਾਲੇ ਵਿਚੋਲੇ ਖ਼ਤਮ ਹੋ ਗਏ ਹਨ ।
- ਚੱਕ-ਬੰਦੀ ਦੁਆਰਾ ਹੁਣ ਕਿਸਾਨਾਂ ਦੇ ਦੂਰ-ਦੂਰ ਖਿੱਲਰੇ ਖੇਤ ਵੱਡੀਆਂ ਜੋਤਾਂ ਵਿਚ ਬਦਲ ਦਿੱਤੇ ਗਏ ਹਨ ।
- ਸਹਿਕਾਰੀ ਅੰਦੋਲਨ ਦੇ ਤਹਿਤ ਕਿਸਾਨ ਮਿਲ-ਜੁਲ ਕੇ ਆਪ ਹੀ ਆਪਣੇ ਕਰਜ਼ੇ ਅਤੇ ਉਪਜ ਦੀ ਵਿਕਰੀ ਸੰਬੰਧੀ ਸਮੱਸਿਆਵਾਂ ਸੁਲਝਾ ਰਹੇ ਹਨ ।
- ਰਾਸ਼ਟਰੀ ਬੈਂਕ ਕਿਸਾਨਾਂ ਨੂੰ ਆਸਾਨ ਕਿਸ਼ਤਾਂ ‘ਤੇ ਕਰਜ਼ੇ ਦੇਣ ਲੱਗੇ ਹਨ ।
- ਖੇਤਾਂ ਵਿਚ ਉਪਜ ਵਧਾਉਣ ਦੇ ਲਈ ਰਾਸ਼ਟਰੀ ਬੀਜ ਨਿਗਮ, ਕੇਂਦਰੀ ਭੰਡਾਰ ਨਿਗਮ, ਭਾਰਤੀ ਖਾਧ ਨਿਗਮ, ਖੇਤੀਬਾੜੀ ਵਿਸ਼ਵ-ਵਿਦਿਆਲਾ, ਡੇਅਰੀ ਵਿਕਾਸ ਬੋਰਡ ਅਤੇ ਦੂਸਰੀਆਂ ਸੰਸਥਾਵਾਂ ਕਿਸਾਨਾਂ ਨੂੰ ਸਹਾਇਤਾ ਪਹੁੰਚਾ ਰਹੀਆਂ ਹਨ ।
- ਖੇਤੀ ਮੁੱਲ ਕਮਿਸ਼ਨ ਉਪਜਾਂ ਦੇ ਲਾਭਕਾਰੀ ਮੁੱਲ ਨਿਰਧਾਰਤ ਕਰਦਾ ਹੈ, ਜਿਸ ਨਾਲ ਕਿਸਾਨਾਂ ਨੂੰ ਕਿਸੇ ਮਜਬੂਰੀ ਵਿਚ ਆਪਣੀ ਉਪਜ ਘੱਟ ਮੁੱਲ ‘ਤੇ ਨਹੀਂ ਵੇਚਣੀ ਪੈਂਦੀ ।
- ਸਿੰਜਾਈ ਦੀਆਂ ਸਹੂਲਤਾਂ ਵਿਚ ਵੀ ਕਾਫ਼ੀ ਉੱਨਤੀ ਹੋਈ ਹੈ ।
ਪ੍ਰਸ਼ਨ 25.
ਖੇਤੀਬਾੜੀ ਦੇ ਵਿਕਾਸ ਦੇ ਲਈ ਭਾਰਤ ਸਰਕਾਰ ਦੁਆਰਾ ਕੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ?
ਉੱਤਰ-
ਭਾਰਤ ਸਰਕਾਰ ਦੁਆਰਾ ਖੇਤੀ ਦੀ ਉੱਨਤੀ ਦੇ ਲਈ ਹੇਠ ਲਿਖੇ ਮੁੱਖ ਕਦਮ ਚੁੱਕੇ ਗਏ ਹਨ-
- ਚੱਕਬੰਦੀ-ਭਾਰਤ ਵਿਚ ਪੰਜ-ਸਾਲਾ ਯੋਜਨਾਵਾਂ ਦੇ ਅਧੀਨ ਸਰਕਾਰ ਨੇ ਛੋਟੇ-ਛੋਟੇ ਖੇਤਾਂ ਨੂੰ ਮਿਲਾ ਕੇ ਵੱਡੇ-ਵੱਡੇ ਚੱਕ ਬਣਾ ਦਿੱਤੇ ਹਨ ਜਿਸ ਨੂੰ ਚੱਕਬੰਦੀ ਕਹਿੰਦੇ ਹਨ । ਇਨ੍ਹਾਂ ਖੇਤਾਂ ਵਿਚ ਆਧੁਨਿਕ ਯੰਤਰਾਂ ਦਾ ਪ੍ਰਯੋਗ ਸੌਖ ਨਾਲ ਹੋ ਸਕਦਾ ਹੈ ।
- ਉੱਚ ਉੱਤਮ ਬੀਜਾਂ ਦੀ ਵਿਵਸਥਾ-ਸਰਕਾਰ ਨੇ ਖੇਤੀ ਦੀ ਪੈਦਾਵਾਰ ਨੂੰ ਵਧਾਉਣ ਦੇ ਲਈ ਕਿਸਾਨਾਂ ਨੂੰ ਚੰਗੇ ਬੀਜ ਦੇਣ ਦੀ ਵਿਵਸਥਾ ਕੀਤੀ ਹੈ । ਸਰਕਾਰ ਦੀ ਦੇਖ-ਰੇਖ ਵਿਚ ਬੀਜ ਪੈਦਾ ਕੀਤੇ ਜਾਂਦੇ ਹਨ । ਇਹ ਬੀਜ ਸਹਿਕਾਰੀ ਭੰਡਾਰਾਂ ਦੁਆਰਾ ਕਿਸਾਨਾਂ ਤਕ ਪਹੁੰਚਾਏ ਜਾਂਦੇ ਹਨ ।
- ਉੱਤਮ ਖਾਦ ਦੀ ਵਿਵਸਥਾ-ਜ਼ਮੀਨ ਦੀ ਇਸ ਸ਼ਕਤੀ ਨੂੰ ਬਣਾਈ ਰੱਖਣ ਦੇ ਲਈ ਕਿਸਾਨ ਗੋਬਰ ਦੀ ਖਾਦ ਦਾ ਪ੍ਰਯੋਗ ਕਰਦੇ ਹਨ, ਪਰੰਤੁ ਇਹ ਖਾਦ ਖੇਤਾਂ ਦੇ ਲਈ ਕਾਫ਼ੀ ਨਹੀਂ ਹੈ । ਇਸ ਲਈ ਹੁਣ ਸਰਕਾਰ ਕਿਸਾਨਾਂ ਨੂੰ ਰਸਾਇਣਿਕ ਖਾਦ ਵੀ ਦਿੰਦੀ ਹੈ । ਰਸਾਇਣਿਕ ਖਾਦ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਦੇਸ਼ ਵਿਚ ਬਹੁਤ ਸਾਰੇ ਕਾਰਖ਼ਾਨੇ ਖੋਲ੍ਹੇ ਗਏ ਹਨ ।
- ਖੇਤੀ ਦੇ ਆਧੁਨਿਕ ਸਾਧਨ-ਖੇਤੀ ਦੀ ਉਪਜ ਵਧਾਉਣ ਲਈ ਖੇਤੀ ਦੇ ਨਵੇਂ ਯੰਤਰਾਂ ਦਾ ਪ੍ਰਯੋਗ ਵਧ ਰਿਹਾ ਹੈ ।
- ਸਿੰਜਾਈ ਦੀ ਵਿਵਸਥਾ-ਸਰਕਾਰ ਨੇ ਦੇਸ਼ ਵਿਚ ਅਨੇਕਾਂ ਸਿੰਜਾਈ ਯੋਜਨਾਵਾਂ ਬਣਾਈਆਂ ਹਨ । ਇਹਨਾਂ ਯੋਜਨਾਵਾਂ ਦੇ ਅਧੀਨ ਨਦੀਆਂ ਦੇ ਪਾਣੀ ਨੂੰ ਰੋਕ ਕੇ ਸਿੰਜਾਈ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ ।
III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਭਾਰਤੀ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
ਭਾਰਤੀ ਖੇਤੀਬਾੜੀ ਦੀਆਂ ਅਨੇਕ ਸਮੱਸਿਆਵਾਂ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
- ਭਾਰਤੀ ਖੇਤੀਬਾੜੀ ਦੀ ਸਭ ਤੋਂ ਵੱਡੀ ਸਮੱਸਿਆ ਭੂਮੀ ‘ਤੇ ਜਨਸੰਖਿਆ ਦਾ ਭਾਰੀ ਦਬਾਅ ਹੈ । ਦੇਸ਼ ਦੇ ਕੁੱਲ ਕਾਮਿਆਂ ਦੀ ਜਨਸੰਖਿਆ ਦਾ 65 ਪ੍ਰਤੀਸ਼ਤ ਭਾਗ ਜੀਵਨ ਨਿਰਬਾਹ ਦੇ ਲਈ ਖੇਤੀ ‘ਤੇ ਨਿਰਭਰ ਤਾਂ ਕਰਦਾ ਹੈ, ਪਰੰਤੂ ਉਹ ਦੇਸ਼ ਦੀ ਕੁੱਲ ਆਮਦਨ ਦਾ 29 ਪ੍ਰਤੀਸ਼ਤ ਭਾਗ ਹੀ ਪ੍ਰਾਪਤ ਕਰ ਸਕਿਆ ਹੈ ।
- ਦੇਸ਼ ਵਿਚ ਜ਼ਿਆਦਾਤਰ ਜੋੜਾਂ ਛੋਟੀਆਂ ਹਨ ਅਤੇ ਉਹਨਾਂ ਦੀ ਵੰਡ ਬਹੁਤ ਹੀ ਅਸਮਾਨ ਹੈ । ਛੋਟੀਆਂ ਜੋਤਾਂ ਆਰਥਿਕ ਪੱਖ ਤੋਂ ਬੜੀਆਂ ਅਲਾਭਕਾਰੀ ਹਨ ।
- ਵਣਾਂ ਅਤੇ ਚਰਾਗਾਹਾਂ ਦੇ ਘੱਟ ਹੋਣ ਦੇ ਕਾਰਨ ਮਿੱਟੀ ਦੀ ਖੋਰ ਦੇ ਨਾਲ-ਨਾਲ ਉਸ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਵਾਲੇ ਸਰੋਤਾਂ ‘ਤੇ ਵੀ ਉਲਟਾ ਪ੍ਰਭਾਵ ਪੈਂਦਾ ਹੈ ।
- ਦੇਸ਼ ਦੇ ਜ਼ਿਆਦਾਤਰ ਕਿਸਾਨ ਅਨਪੜ ਹਨ । ਉਹ ਵਿਗਿਆਨਿਕ ਢੰਗ ਨਾਲ ਫ਼ਸਲ-ਚੱਕਰ ਤਿਆਰ ਨਹੀਂ ਕਰ ਸਕਦੇ । ਇਸ ਨਾਲ ਮਿੱਟੀ ਦਾ ਕੁਦਰਤੀ ਉਪਜਾਊਪਣ ਘੱਟ ਜਾਂਦਾ ਹੈ । ਇਸ ਤਰ੍ਹਾਂ ਗਹਿਨ ਖੇਤੀ ਦਾ ਵੀ ਕੁਦਰਤੀ ਉਪਜਾਊਪਣ ‘ਤੇ ਬੁਰਾ ਅਸਰ ਪੈਂਦਾ ਹੈ ।
- ਦੇਸ਼ ਵਿਚ ਸਿੰਜਾਈ ਵੀ ਇਕ ਸਮੱਸਿਆ ਬਣ ਗਈ ਹੈ । ਇਕ ਪਾਸੇ ਜਿੱਥੇ ਰਾਜਸਥਾਨ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ ਜਿਹੇ ਵੱਡੇ-ਵੱਡੇ ਰਾਜਾਂ ਵਿਚ ਸਿੰਜਾਈ ਸਹੂਲਤਾਂ ਵਧਾਉਣ ਦੀ ਜ਼ਰੂਰਤ ਹੈ, ਉੱਥੇ ਪੰਜਾਬ ਵਿਚ ਸਿੰਜਾਈ ਸਾਧਨਾਂ ਦੇ ਕਾਰਨ ਪਾਣੀ ਖੜ੍ਹਾ ਰਹਿਣ (Water Logging) ਅਤੇ ਰੇਹੀ ਖੇਤਰ (Salinity) ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ।
- ਘਟਦਾ ਪੂੰਜੀ ਨਿਵੇਸ਼ ਖੇਤੀ ਦੀ ਇਕ ਹੋਰ ਸਮੱਸਿਆ ਹੈ । 1980-81 ਵਿਚ ਜਿੱਥੇ ਇਹ ਨਿਵੇਸ਼ 1769 ਕਰੋੜ ਸੀ, ਉੱਥੇ 1990-91 ਵਿਚ ਇਹ ਘੱਟ ਕੇ 1002 ਕਰੋੜ ਰੁਪਏ ਰਹਿ ਗਿਆ | ਪਰੰਤੁ ਇਸ ਤੋਂ ਬਾਅਦ ਇਸ ਨਿਵੇਸ਼ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ।
- ਉੱਨਤ ਕਿਸਮ ਦੇ ਬੀਜਾਂ ਨੂੰ ਵਿਕਸਿਤ ਕਰਨ ਵਿਚ ਵੀ ਨਾਂ-ਮਾਤਰ ਉੱਨਤੀ ਹੋਈ ਹੈ ।
- ਫ਼ਸਲਾਂ ਦੀਆਂ ਕਿਸਮਾਂ ਵਿੱਚ ਵਿਭਿੰਨਤਾ ਦੀ ਘਾਟ ਅਤੇ ਹੌਲੀ ਵਾਧਾ ਦਰ ਵੀ ਭਾਰਤੀ ਖੇਤੀ ਦੀ ਇਕ ਗੰਭੀਰ ਸਮੱਸਿਆ ਹੈ । | ਸੱਚ ਤਾਂ ਇਹ ਹੈ ਕਿ ਸਰਕਾਰ ਦਾ ਖੇਤੀ ਖੇਤਰ ’ਤੇ ਬਹੁਤ ਸਖ਼ਤ ਨਿਯੰਤਰਨ ਹੈ ਅਤੇ ਉਹ ਖੇਤੀ-ਉਤਪਾਦਨਾਂ ਦੀਆਂ ਕੀਮਤਾਂ ‘ਤੇ ਵੀ ਨਿਯੰਤਰਨ ਰੱਖਦੀ ਹੈ । ਕਿਸਾਨ ਵਰਗ ਨੂੰ ਇੰਨੀ ਅਧਿਕ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਜਾਂਦੀ ਜਿੰਨੀ ਕਿ ਉਦਯੋਗਾਂ ਅਤੇ ਵਿਭਿੰਨ ਸੇਵਾਵਾਂ ਵਿਚ ਲੱਗੇ ਕਰਮਚਾਰੀਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ।
ਪ੍ਰਸ਼ਨ 2.
ਦੇਸ਼ ਵਿਚ ਹਰੀ ਕ੍ਰਾਂਤੀ ਤੇ ਵਿਸਥਾਰ-ਪੂਰਵਕ ਲੇਖ ਲਿਖੋ ।
ਉੱਤਰ-
ਹਰੀ ਕ੍ਰਾਂਤੀ ਤੋਂ ਭਾਵ ਉਸ ਖੇਤੀ ਕ੍ਰਾਂਤੀ ਤੋਂ ਹੈ, ਜਿਸ ਦਾ ਆਰੰਭ ਖੇਤੀ ਉਤਪਾਦਨ ਵਿਚ ਵਾਧੇ ਦੇ ਲਈ ਕੀਤਾ ਗਿਆ । ਹਰੀ ਕ੍ਰਾਂਤੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਨਾਲ ਖੇਤੀ ਦਾ ਮਸ਼ੀਨੀਕਰਨ ਹੋ ਜਾਂਦਾ ਹੈ ਅਤੇ ਉਤਪਾਦਨ ਵਿਚ ਬਹੁਤ ਵਾਧਾ ਹੁੰਦਾ ਹੈ । ਜੁਤਾਈ, ਬਿਜਾਈ ਅਤੇ ਗਹਾਈ ਦੇ ਲਈ ਮਸ਼ੀਨਾਂ ਦਾ ਪ੍ਰਯੋਗ ਹੁੰਦਾ ਹੈ । ਰਸਾਇਣਿਕ ਖਾਦਾਂ ਅਤੇ ਚੰਗੀ ਨਸਲ ਦੇ ਬੀਜਾਂ ਦਾ ਪ੍ਰਯੋਗ ਵੀ ਹੁੰਦਾ ਹੈ ਜਿਸ ਨਾਲ ਉਤਪਾਦਨ ਵਿਚ ਵਾਧਾ ਹੁੰਦਾ ਹੈ । ਭਾਰਤੀ ਖੇਤੀ ਦੇ ਵਿਕਾਸ
ਲਈ ਜਿੱਥੇ ਕਈ ਵਿਧੀਆਂ ਅਪਣਾਈਆਂ ਗਈਆਂ ਹਨ, ਉੱਥੇ ਬੀਜਾਂ ਅਤੇ ਯੰਤਰਾਂ ਦਾ ਵੀ ਪ੍ਰਯੋਗ ਕੀਤਾ ਗਿਆ । 1961 ਵਿਚ ਇਸ ਕੰਮ ਲਈ ਦੇਸ਼ ਦੇ ਸੱਤ ਜ਼ਿਲ੍ਹਿਆਂ ਨੂੰ ਚੁਣਿਆ ਗਿਆ । ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਇਹਨਾਂ ਸੱਤ ਜ਼ਿਲ੍ਹਿਆਂ ਵਿਚੋਂ ਇਕ ਸੀ ।
ਲੁਧਿਆਣਾ ਦੇ ਨਾਲ-ਨਾਲ ਸਾਰੇ ਪੰਜਾਬ ‘ਤੇ ਹਰੀ ਕ੍ਰਾਂਤੀ ਦਾ ਪ੍ਰਭਾਵ ਪਿਆ ਅਤੇ ਪੰਜਾਬ ਇਕ ਵਾਰ ਫਿਰ ਭਾਰਤ ਵਿਚ ਅਨਾਜ ਦੀ ਟੋਕਰੀ ਬਣ ਗਿਆ । ਪ੍ਰਭਾਵ-ਭਾਰਤੀ ਸਮਾਜ ‘ਤੇ ਹਰੀ ਕ੍ਰਾਂਤੀ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਹੇਠ ਲਿਖੇ ਹਨ-
1. ਆਰਥਿਕ ਪ੍ਰਭਾਵ-
- ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੋਇਆ ਹੈ ।
- ਖੇਤੀ, ਨਿਰਵਾਹ ਅਵਸਥਾ ਤੋਂ ਨਿਕਲ ਕੇ ਵਪਾਰਕ ਅਵਸਥਾ ਵਿਚ ਬਦਲ ਗਈ ਹੈ ।
- ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ ।
- ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਸਿੰਜਾਈ ਦਾ ਖੇਤਰ ਕਾਫ਼ੀ ਵਧ ਗਿਆ ਹੈ ।
- ਕਿਸਾਨਾਂ ਨੇ ਆਰਥਿਕ ਨਜ਼ਰੀਏ ਤੋਂ ਵੱਧ ਤੋਂ ਵੱਧ ਲਾਭਕਾਰੀ ਫ਼ਸਲ ਚੱਕਰ ਅਪਣਾ ਲਿਆ ਹੈ ।
2. ਸਮਾਜਿਕ ਪ੍ਰਭਾਵ-
- ਪ੍ਰਤੀ ਵਿਅਕਤੀ ਆਮਦਨ ਵਧਣ ਦੇ ਸਿੱਟੇ ਵਜੋਂ ਲੋਕਾਂ ਦੇ ਜੀਵਨ ਪੱਧਰ ਵਿਚ ਉੱਨਤੀ ਹੋਈ ਹੈ ।
- ਕਿਸਾਨ ਹੁਣ ਪਹਿਲਾਂ ਨਾਲੋਂ ਚੰਗੇ ਅਤੇ ਪੱਕੇ ਮਕਾਨਾਂ ਵਿਚ ਰਹਿੰਦੇ ਹਨ । ਉਨ੍ਹਾਂ ਦੇ ਕੋਲ ਨਿੱਜੀ ਵਾਹਨ ਹਨ ।
- ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਕਿਸਾਨਾਂ ਵਿਚ ਸਾਖ਼ਰਤਾ ਵਧ ਰਹੀ ਹੈ, ਸਿਹਤ ਸੰਬੰਧੀ ਨਿਯਮਾਂ ਦੇ ਬਾਰੇ ਵਿਚ ਜਾਣਕਾਰੀ ਵਧ ਰਹੀ ਹੈ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਬਣਦਾ ਜਾ ਰਿਹਾ ਹੈ । ਪਿੰਡ-ਪਿੰਡ ਵਿਚ ਜਿੱਥੇ ਸਕੂਲ ਖੁੱਲ ਰਹੇ ਹਨ, ਉੱਥੇ ਹਸਪਤਾਲਾਂ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ ।
- ਪਿੰਡ ਦੇ ਲੋਕ ਹੁਣ ਖੁੱਲ੍ਹੇ ਅਤੇ ਹਵਾਦਾਰ ਮਕਾਨਾਂ ਵਿਚ ਰਹਿਣ ਲੱਗੇ ਹਨ ਅਤੇ ਆਪਣੇ ਮਨੋਰੰਜਨ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਕਰਨ ਲੱਗੇ ਹਨ ।
ਪ੍ਰਸ਼ਨ 3.
ਦੇਸ਼ ਵਿਚ ਝੋਨੇ (ਚਾਵਲ ਦੀ ਖੇਤੀ ਦਾ ਵਿਸਥਾਰ-ਪੂਰਵਕ ਲੇਖ ਕਰੋ ।
ਜਾਂ
ਦੇਸ਼ ਵਿਚ ਚਾਵਲ ਦੀ ਖੇਤੀ ਦਾ ਵਿਸਥਾਰਪੁਵਕ ਵਰਣਨ ਕਰੋ ।
ਉੱਤਰ-
ਝੋਨਾ (ਚਾਵਲ ਭਾਰਤ ਦਾ ਸਭ ਤੋਂ ਵੱਧ ਮਹੱਤਵਪੂਰਨ ਖਾਧ-ਅੰਨ ਹੈ । ਭਾਰਤ ਦੇ ਦੋ-ਤਿਹਾਈ ਲੋਕਾਂ ਦਾ ਮੁੱਖ ਆਹਾਰ ਚਾਵਲ ਹੀ ਹੈ । ਇਸ ਦੀ ਉਪਜ ਲਈ ਭੂਗੋਲਿਕ ਪਰਿਸਥਿਤੀਆਂ, ਇਸ ਦੇ ਉਤਪਾਦਨ ਰਾਜਾਂ ਅਤੇ ਇਸ ਦੇ ਵਪਾਰ ਦਾ ਵਰਣਨ ਇਸ ਪ੍ਰਕਾਰ ਹੈ ।
ਭੂਗੋਲਿਕ ਪਰਿਸਥਿਤੀਆਂ-ਝੋਨੇ (ਚਾਵਲ) ਦੀ ਖੇਤੀ ਲਈ ਹੇਠ ਲਿਖੀਆਂ ਭੂਗੋਲਿਕ ਪਰਿਸਥਿਤੀਆਂ ਅਨੁਕੂਲ ਰਹਿੰਦੀਆਂ ਹਨ-
- ਝੋਨੇ ਗਰਮ ਸਿਲ੍ਹੇ ਟਿਬੰਧ ਦੀ ਉਪਜ ਹੈ । ਇਸ ਦੇ ਲਈ ਉੱਚੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ । ਇਸਦੇ ਲਈ ਤਾਪਮਾਨ 25° ਸੈਂਟੀਗ੍ਰੇਡ ਤੋਂ ਵੱਧ ਹੋਣਾ ਚਾਹੀਦਾ ਹੈ । ਇਸ ਨੂੰ ਕੱਟਣ ਸਮੇਂ ਵਿਸ਼ੇਸ਼ ਰੂਪ ਵਿਚ ਤਾਪਮਾਨ ਕਾਫ਼ੀ ਉੱਚਾ ਹੋਣਾ ਚਾਹੀਦਾ ਹੈ ।
- ਝੋਨੇ ਲਈ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ । ਇਸ ਦੀਆਂ ਜੜ੍ਹਾਂ ਪਾਣੀ ਵਿਚ ਡੁੱਬੀਆਂ ਰਹਿਣੀਆਂ ਚਾਹੀਦੀਆਂ ਹਨ । ਇਸ ਦੇ ਲਈ 100 ਸੈਂ: ਮੀ: ਤਕ ਦੀ ਵਰਖਾ ਚੰਗੀ ਮੰਨੀ ਜਾਂਦੀ ਹੈ । ਇਸ ਦੀ ਸਫਲਤਾ ਮਾਨਸੂਨ ‘ਤੇ ਨਿਰਭਰ ਕਰਦੀ ਹੈ । ਜਿਨ੍ਹਾਂ ਭਾਗਾਂ ਵਿਚ ਵਰਖਾ ਘੱਟ ਹੁੰਦੀ ਹੈ ਉੱਥੇ ਬਣਾਉਟੀ ਸਿੰਜਾਈ ਦਾ ਸਹਾਰਾ ਲਿਆ ਜਾਂਦਾ ਹੈ ।
- ਝੋਨੇ ਦੀ ਖੇਤੀ ਲਈ ਸਭ ਕੰਮ ਹੱਥਾਂ ਨਾਲ ਕਰਨੇ ਪੈਂਦੇ ਹਨ । ਇਸ ਤਰ੍ਹਾਂ ਇਸ ਦੀ ਖੇਤੀ ਲਈ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ । ਇਸ ਕਾਰਨ ਇਨ੍ਹਾਂ ਦੀ ਖੇਤੀ ਆਮ ਤੌਰ ‘ਤੇ ਉਨ੍ਹਾਂ ਭਾਗਾਂ ਵਿਚ ਹੁੰਦੀ ਹੈ ਜਿੱਥੇ ਜਨਸੰਖਿਆ ਜ਼ਿਆਦਾ ਹੋਵੇ ਅਤੇ ਸਸਤੇ ਮਜ਼ਦੂਰ ਆਸਾਨੀ ਨਾਲ ਮਿਲ ਜਾਣ ।
ਝੋਨਾ ਉਤਪਾਦਕ ਰਾਜ – ਭਾਰਤ ਦਾ ਝੋਨਾ ਉਤਪੰਨ ਕਰਨ ਵਿਚ ਸੰਸਾਰ ਵਿਚ ਦੁਸਰਾ ਸਥਾਨ ਹੈ । ਭਾਰਤ ਵਿਚ ਸਭ ਤੋਂ ਵੱਧ ਝੋਨਾ ਪੱਛਮੀ ਬੰਗਾਲ ਵਿਚ ਪੈਦਾ ਹੁੰਦਾ ਹੈ । ਦੂਸਰਾ ਸਥਾਨ ਤਾਮਿਲਨਾਡੂ ਅਤੇ ਤੀਸਰਾ ਬਿਹਾਰ ਦਾ ਹੈ | ਕਰਨਾਟਕ, ਝਾਰਖੰਡ, ਮਹਾਂਰਾਸ਼ਟਰ, ਕੇਰਲ, ਆਸਾਮ, ਸਿੱਕਿਮ, ਹਿਮਾਚਲ ਪ੍ਰਦੇਸ਼ ਆਦਿ ਮੁੱਖ ਝੋਨਾ ਉਤਪਾਦਕ ਰਾਜ ਹਨ | ਪੰਜਾਬ ਅਤੇ ਹਰਿਆਣਾ ਵਿਚ ਕਾਫ਼ੀ ਮਾਤਰਾ ਵਿਚ ਝੋਨਾ ਬੀਜਿਆ ਜਾਂਦਾ ਹੈ । 2001-02 ਵਿਚ ਭਾਰਤ ਵਿਚ ਲਗਪਗ 4.3 ਕਰੋੜ ਹੈਕਟੇਅਰ ਭੂਮੀ ‘ਤੇ ਝੋਨੇ (ਚਾਵਲ ਦੀ ਬਿਜਾਈ ਕੀਤੀ ਗਈ ਸੀ । ਇਸ ਸਾਲ ਝੋਨੇ ਦਾ ਕੁੱਲ ਉਤਪਾਦਨ 90 ਕਰੋੜ ਟਨ ਦੇ ਲਗਪਗ ਸੀ ।
ਪ੍ਰਸ਼ਨ 4.
ਦੇਸ਼ ਵਿਚ ਕਣਕ ਦੀ ਖੇਤੀ ਬਾਰੇ ਵਿਸਥਾਰ ਸਹਿਤ ਵਰਣਨ ਕਰੋ ।
ਜਾਂ
ਦੇਸ਼ ਵਿਚ ਕਣਕ ਦੀ ਫ਼ਸਲ ਉਗਾਉਣ ਲਈ ਢੁੱਕਵੀਆਂ ਜਲਵਾਯੂ ਹਾਲਤਾਂ, ਇਸਦੇ ਉਤਪਾਦਨ ਅਤੇ ਉਤਪਾਦਕ ਰਾਜਾਂ ਦਾ ਵਿਸਤਾਰ ਨਾਲ ਵਰਣਨ ਕਰੋ |
ਉੱਤਰ-
ਕਣਕ ਮਹੱਤਵਪੂਰਨ ਅਨਾਜੀ ਫ਼ਸਲ ਹੈ । ਭੂਗੋਲਿਕ ਪਰਿਸਥਿਤੀਆਂ-ਕਣਕ ਦੀ ਖੇਤੀ ਲਈ ਹੇਠ ਲਿਖੀਆਂ ਪਰਿਸਥਿਤੀਆਂ ਅਨੁਕੂਲ ਰਹਿੰਦੀਆਂ ਹਨ-
- ਕਣਕ ਨੂੰ ਬੀਜਦੇ ਸਮੇਂ ਠੰਢੀ ਅਤੇ ਸਲੀ : ਪੱਕਦੇ ਸਮੇਂ ਗਰਮ ਅਤੇ ਖ਼ੁਸ਼ਕ ਜਲਵਾਯੂ ਦੀ ਜ਼ਰੂਰਤ ਹੁੰਦੀ ਹੈ ।
- ਕਣਕ ਦੀ ਖੇਤੀ ਸਾਧਾਰਨ ਵਰਖਾ ਵਾਲੇ ਦੇਸ਼ਾਂ ਵਿਚ ਕੀਤੀ ਜਾ ਸਕਦੀ ਹੈ । ਇਸ ਦੇ ਲਈ 50 ਸੈਂ: ਮੀ: ਤੋਂ ਲੈ ਕੇ 75 ਸੈਂ: ਮੀ: ਤਕ ਵਰਖਾ ਅਨੁਕੂਲ ਰਹਿੰਦੀ ਹੈ । ਵਰਖਾ ਥੋੜੇ-ਥੋੜ੍ਹੇ ਸਮੇਂ ਪਿੱਛੋਂ ਰੁਕ-ਰੁਕ ਕੇ ਹੋਣੀ ਚਾਹੀਦੀ ਹੈ ।
- ਕਣਕ ਦੀ ਖੇਤੀ ਲਈ ਮਿੱਟੀ ਉਪਜਾਊ ਹੋਣੀ ਚਾਹੀਦੀ ਹੈ ।ਦੋਮਟ ਮਿੱਟੀ ਇਸ ਦੇ ਲਈ ਸਭ ਤੋਂ ਚੰਗੀ ਰਹਿੰਦੀ ਹੈ ।
- ਕਣਕ ਲਈ ਭੂਮੀ ਸਮਤਲ ਹੋਣੀ ਚਾਹੀਦੀ ਹੈ ਤਾਂ ਕਿ ਇਸ ਵਿਚ ਸਿੰਜਾਈ ਕਰਨ ਲਈ ਕਠਿਨਾਈ ਨਾ ਹੋਵੇ ।
ਉਤਪਾਦਕ ਰਾਜ – ਭਾਰਤ ਵਿਚ ਸਭ ਤੋਂ ਵੱਧ ਕਣਕ ਉੱਤਰ ਪ੍ਰਦੇਸ਼ ਵਿਚ ਪੈਦਾ ਹੁੰਦੀ ਹੈ । ਇਸ ਦੇ ਉਤਪਾਦਨ ਵਿਚ ਦੂਸਰਾ ਸਥਾਨ ਪੰਜਾਬ ਦਾ ਹੈ । ਹਰਿਆਣਾ ਵੀ ਕਣਕ ਦਾ ਉਤਪਾਦਨ ਕਰਨ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ । ਇਹਨਾਂ ਰਾਜਾਂ ਤੋਂ ਇਲਾਵਾ ਬਿਹਾਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਵੀ ਕਾਫ਼ੀ ਮਾਤਰਾ ਵਿਚ ਕਣਕ ਪੈਦਾ ਹੁੰਦੀ ਹੈ ।
ਉਤਪਾਦਨ – ਹਰੀ ਕ੍ਰਾਂਤੀ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿਚ ਕਣਕ ਦੇ ਉਤਪਾਦਨ ਵਿਚ ਕ੍ਰਾਂਤੀਕਾਰੀ ਪਰਿਵਰਤਨ ਆਇਆ ਹੈ । 1960-61 ਵਿਚ ਇਸ ਦਾ ਉਤਪਾਦਨ ਕੇਵਲ 1 ਕਰੋੜ 60 ਲੱਖ ਟਨ ਸੀ । 2000-01 ਵਿਚ ਇਹ ਵਧ ਕੇ 6 ਕਰੋੜ 87 ਲੱਖ ਟਨ ਹੋ ਗਿਆ ।
ਪ੍ਰਸ਼ਨ 5.
ਦੇਸ਼ ਵਿਚ ਦਾਲਾਂ ਦੀ ਖੇਤੀ ਬਾਰੇ ਲੇਖ ਲਿਖੋ ।
ਉੱਤਰ-
ਦੇਸ਼ ਦਾਲਾਂ ਦੇ ਉਤਪਾਦਨ ਵਿਚ ਅਧਿਕ ਉੱਨਤਸ਼ੀਲ ਨਹੀਂ ਰਿਹਾ ਕਿਉਂਕਿ ਅਸੀਂ ਇਸ ਦੇ ਉਤਪਾਦਨ ਵਿਚ ਕੋਈ ਵਿਸ਼ੇਸ਼ ਰੁਚੀ ਨਹੀਂ ਦਿਖਾਈ । ਪਿਛਲੇ ਕੁੱਝ ਦਹਾਕਿਆਂ ਵਿਚ ਦਾਲਾਂ ਦਾ ਉਤਪਾਦਨ ਘਟਦਾ-ਵਧਦਾ ਰਿਹਾ ।
ਮੁੱਖ ਦਾਲਾਂ ਵਿਚ ਛੋਲੇ, ਅਰਹਰ, ਮੂੰਗੀ, ਮਾਂਹ, ਮਸਰ ਅਤੇ ਮਟਰ ਸ਼ਾਮਲ ਹਨ । ਦਾਲਾਂ ਜ਼ਿਆਦਾ ਵਰਖਾ ਵਾਲੇ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਸਭ ਭਾਗਾਂ ਵਿਚ ਉਗਾਈਆਂ ਜਾਂਦੀਆਂ ਹਨ । ਇਕ ਗੱਲ ਹੋਰ ਮੂੰਗੀ, ਮਾਂਹ ਅਤੇ ਮਸਰ ਹਾੜੀ ਅਤੇ ਸਾਉਣੀ ਦੋਹਾਂ ਮੌਸਮਾਂ ਵਿਚ ਉਗਾਈਆਂ ਜਾਂਦੀਆਂ ਹਨ ।
ਦੇਸ਼ ਵਿਚ ਦਾਲਾਂ ਦੇ ਖੇਤਰਫਲ ਵਿਚ ਵੀ ਵਾਧਾ ਨਹੀਂ ਹੋਇਆ ਹੈ । ਇਸ ਦਾ ਮੁੱਖ ਕਾਰਨ ਇਹ ਹੈ ਕਿ ਦਾਲਾਂ ਵਾਲੇ ਖੇਤਰਫਲ ਨੂੰ ਹਰੀ ਕ੍ਰਾਂਤੀ ਤੋਂ ਬਾਅਦ ਕਣਕ ਅਤੇ ਚਾਵਲ ਜਿਹੀਆਂ ਫ਼ਸਲਾਂ ਵਿਚ ਲਗਾ ਦਿੱਤਾ ਗਿਆ ਹੈ । ਸਾਲ 1960-61 ਵਿਚ ਦਾਲਾਂ ਦਾ ਉਤਪਾਦਨ 2.6 ਕਰੋੜ ਹੈਕਟੇਅਰ ਭੂਮੀ ‘ਤੇ ਕੀਤਾ ਗਿਆ, ਜੋ 2000-01 ਵਿਚ ਘੱਟ ਕੇ 23 ਕਰੋੜ ਹੈਕਟੇਅਰ ਰਹਿ ਗਿਆ । ਇਸ ਪ੍ਰਕਾਰ ਪਿਛਲੇ 40 ਸਾਲਾਂ ਵਿਚ ਦਾਲਾਂ ਦੇ ਖੇਤਰਫਲ ਵਿਚ 30 ਲੱਖ ਹੈਕਟੇਅਰ ਦੀ ਕਮੀ ਆਈ ਹੈ ।
ਦੇਸ਼ ਵਿਚ ਦਾਲਾਂ ਦਾ ਕੁੱਲ ਉਤਪਾਦਨ 1960-61 ਵਿਚ 1.3 ਕਰੋੜ ਟਨ ਸੀ ਜੋ ਵਧ ਕੇ 2000-01 ਵਿਚ ਕੇਵਲ 1.7 ਕਰੋੜ ਟਨ ਹੀ ਪਹੁੰਚ ਸਕਿਆ ।
ਸੱਚ ਤਾਂ ਇਹ ਹੈ ਕਿ ਦਾਲਾਂ ਦੇ ਨਾ ਤਾਂ ਉਤਪਾਦਨ ਖੇਤਰ ਵਿਚ ਵਾਧਾ ਹੋਇਆ ਹੈ ਅਤੇ ਨਾ ਹੀ ਉਤਪਾਦਨ ਵਿਚ । ਇਹ ਇਕ ਚਿੰਤਾ ਦਾ ਵਿਸ਼ਾ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਚੰਗੇ ਬੀਜਾਂ ਦੀ ਖੋਜ ਲਈ ਅਣਥਕ ਅਤੇ ਲਗਾਤਾਰ ਯਤਨ ਕਰੇ ।
ਪ੍ਰਸ਼ਨ 6.
ਤੇਲ-ਬੀਜ ਉਤਪਾਦਕ ਖੇਤਰਫਲ ਵਿਚ ‘ਹਰੀ-ਕ੍ਰਾਂਤੀ ਦੇ ਬਾਅਦ ਆਈ ਘਾਟ ਦੇ ਕਾਰਨਾਂ ‘ਤੇ ਚਾਨਣਾ ਪਾਓ ਅਤੇ ਸਰਕਾਰ ਦੁਆਰਾ ਤੇਲ-ਬੀਜਾਂ ਦੀ ਖੇਤੀ ਨੂੰ ਵਧਾਉਣ ਲਈ ਕੀ ਕਦਮ ਉਠਾਏ ਗਏ ਹਨ ?
ਉੱਤਰ-
ਖੇਤਰਫਲ ਵਿਚ ਘਾਟ ਦੇ ਕਾਰਨ ਤੇਲ-ਬੀਜ ਅਜਿਹੀਆਂ ਫ਼ਸਲਾਂ ਹਨ ਜੋ ਹੋਰ ਫ਼ਸਲਾਂ ਦੇ ਨਾਲ ਉਗਾਈਆਂ ਜਾਂਦੀਆਂ ਹਨ ਅਤੇ ਜੋ ਭੂਮੀ ਦੇ ਉਪਜਾਊਪਨ ਵਿਚ ਵਾਧਾ ਵੀ ਕਰਦੀਆਂ ਹਨ । ਫ਼ਸਲਾਂ ਦੇ ਵਿਗਿਆਨਿਕ ਚੱਕਰ ਵਿਚ ਤੇਲਬੀਜ ਧੁਰੀ ਦਾ ਕੰਮ ਕਰਦੀਆਂ ਹਨ । ਇਸ ਦੇ ਬਾਵਜੂਦ ਅਜਿਹੇ ਖੇਤਰ ਵਿਚ ਕਮੀ ਆਈ ਹੈ ਜਿਸ ਵਿਚ ਤੇਲ-ਬੀਜ ਬੀਜੇ ਜਾਂਦੇ ਹਨ ।
ਹਰੀ ਕ੍ਰਾਂਤੀ ਦੇ ਕਾਰਨ ਪੰਜਾਬ ਵਿਚ ਤੇਲ-ਬੀਜ ਉਤਪਾਦਨ ਖੇਤਰਾਂ ਵਿਚ ਕਮੀ ਆਈ ਹੈ । ਇੱਥੇ ਤੇਲ-ਬੀਜ ਉਤਪਾਦਨ ਖੇਤਰ ਜੋ 1975-76 ਵਿਚ 3.2 ਲੱਖ ਹੈਕਟੇਅਰ ਸੀ, 1990-91 ਤਕ 1.00 ਲੱਖ ਹੈਕਟੇਅਰ ਤਕ ਪਹੁੰਚ ਗਿਆ । ਇਸ ਦੇ ਬਾਅਦ ਇਸ ਵਿਚ ਕੁੱਝ ਵਾਧਾ ਜ਼ਰੂਰ ਹੋਇਆ, ਪਰੰਤੂ ਖੇਤਰਫਲ ਅਸਥਿਰ ਰਿਹਾ । 2000-01 ਵਿਚ ਕੁੱਲ ਉਤਪਾਦਨ ਖੇਤਰਫਲ 2 ਕਰੋੜ, 23 ਲੱਖ ਹੈਕਟੇਅਰ ਸੀ । ਤੇਲ-ਬੀਜ ਉਤਪਾਦਨ ਵਿਚ ਵੀ ਭਾਰੀ ਉਤਾਰ-ਚੜ੍ਹਾਅ ਵੇਖਣ ਨੂੰ ਮਿਲਦਾ ਹੈ ।
ਸਰਕਾਰੀ ਯਤਨ-ਤੇਲ-ਬੀਜਾਂ ਦੀ ਖੇਤੀ ਨੂੰ ਵਧਾਉਣ ਲਈ ਸਰਕਾਰ ਕਈ ਕਿਸਮ ਦੇ ਬੀਜਾਂ ਦੀ ਵਿਵਸਥਾ ਕਰ ਰਹੀ ਹੈ । ਇਸ ਤੋਂ ਇਲਾਵਾ ਸਰਕਾਰ ਕਿਸਾਨਾਂ ਨੂੰ ਤੇਲ-ਬੀਜ ਦੀਆਂ ਚੰਗੀਆਂ ਕੀਮਤਾਂ ਦਾ ਵਿਸ਼ਵਾਸ ਦੇ ਰਹੀ ਹੈ ਤਾਂ ਕਿ ਕਿਸਾਨਾਂ ਦੀ ਤੇਲ-ਬੀਜਾਂ ਦੀ ਖੇਤੀ ਵਿਚ ਰੁਚੀ ਵਧੇ ।
ਪ੍ਰਸ਼ਨ 7.
ਦੇਸ਼ ਵਿਚ ਕਪਾਹ ਦੇ ਉਤਪਾਦਨ ਬਾਰੇ ਵਿਸਥਾਰਪੂਰਵਕ ਲੇਖ ਲਿਖੋ ।
ਉੱਤਰ-
ਭਾਰਤ ਕਪਾਹ ਦੇ ਪੌਦੇ ਦਾ ਮੂਲ ਸਥਾਨ ਹੈ । ਸਿੰਧੂ ਘਾਟੀ ਦੀ ਸਭਿਅਤਾ ਦੇ ਅਧਿਐਨ ਤੋਂ ਇਸ ਗੱਲ ਦੇ ਪ੍ਰਮਾਣ ਮਿਲੇ ਹਨ ਕਿ ਉਸ ਸਮੇਂ ਵੀ ਕਪਾਹ ਦੀ ਪੈਦਾਵਾਰ ਹੁੰਦੀ ਸੀ । ਉਸ ਕਾਲ ਵਿਚ ਇੱਥੋਂ ਦੀ ਕਪਾਹ ਨੂੰ ਬੇਬੀਲੋਨ ਦੇ ਲੋਕ ‘ਸਿੰਧੂ ਅਤੇ ਯੂਨਾਨੀ ਇਸ ਨੂੰ ‘ਜਿੰਦਾਂ ਦੇ ਨਾਂ ਨਾਲ ਪੁਕਾਰਦੇ ਸਨ । ਦੇਸ਼ ਵਿਚ ਕਪਾਹ ਉਤਪਾਦਨ ਦਾ ਵਰਣਨ ਇਸ ਤਰ੍ਹਾਂ ਹੈ| ਕਪਾਹ ਬੇ ਦਰਮਿਆਨੇ ਅਤੇ ਛੋਟੇ ਰੇਸ਼ਿਆਂ ਵਾਲੀ ਹੁੰਦੀ ਹੈ । ਭਾਰਤ ਵਿਚ ਮੁੱਖ ਤੌਰ ‘ਤੇ ਦਰਮਿਆਨੇ ਅਤੇ ਛੋਟੇ ਰੇਸ਼ੇ ਵਾਲੀ ਕਪਾਹ ਉਗਾਈ ਜਾਂਦੀ ਹੈ । ਲੰਬੇ ਰੇਸ਼ੇ ਵਾਲੀ ਕਪਾਹ ਸਿਰਫ਼ ਪੰਜਾਬ ਅਤੇ ਹਰਿਆਣਾ ਵਿਚ ਹੀ ਪੈਦਾ ਹੁੰਦੀ ਹੈ ।
- ਕਪਾਹ ਦੱਖਣ ਦੇ ਕਾਲੀ ਮਿੱਟੀ ਵਾਲੇ ਖ਼ੁਸ਼ਕ ਭਾਗਾਂ ਵਿਚ ਖੂਬ ਉੱਗਦੀ ਹੈ । ਗੁਜਰਾਤ ਅਤੇ ਮਹਾਂਰਾਸ਼ਟਰ ਦੋ ਮੁੱਖ ਕਪਾਹ ਉਤਪਾਦਕ ਰਾਜ ਹਨ । ਮਹਾਂਰਾਸ਼ਟਰ ਵਿਚ ਕਪਾਹ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ । ਦੂਜੇ ਸਥਾਨ ‘ਤੇ ਗੁਜਰਾਤ ਅਤੇ ਤੀਜੇ ਸਥਾਨ ‘ਤੇ ਪੰਜਾਬ ਦਾ ਨਾਂ ਆਉਂਦਾ ਹੈ ।
- ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਹੋਰ ਕਪਾਹ ਉਤਪਾਦਕ ਰਾਜ ਹਨ ।
- ਪਿਛਲੇ ਸਾਲਾਂ ਵਿਚ ਪੰਜਾਬ ਵਿਚ ਕਪਾਹ ਦਾ ਉਤਪਾਦਨ ਖੇਤਰ ਨਿਰੰਤਰ ਵਧ ਰਿਹਾ ਹੈ । ਸਿੱਟੇ ਵਜੋਂ ਕਪਾਹ ਦੇ ਉਤਪਾਦਨ ਵਿਚ ਵੀ ਵਾਧਾ ਹੋਇਆ ਹੈ । ਇਸ ਸਮੇਂ ਪੰਜਾਬ ਵਿਚ ਕਪਾਹ 17 ਲੱਖ ਤੋਂ ਵੀ ਵੱਧ ਗੰਢਾਂ ਦਾ ਉਤਪਾਦਨ ਹੁੰਦਾ ਹੈ ।
- ਸਾਲ 2000-01 ਵਿਚ ਦੇਸ਼ ਵਿਚ 86 ਲੱਖ ਹੈਕਟੇਅਰ ਭੂਮੀ ‘ਤੇ ਕਪਾਹ ਦੀ ਖੇਤੀ ਕੀਤੀ ਗਈ । ਇਸੇ ਸਾਲ ਕੁੱਲ 97 ਲੱਖ ਗੰਢਾਂ ਦਾ ਉਤਪਾਦਨ ਹੋਇਆ । ਇਨ੍ਹਾਂ ਵਿਚੋਂ ਹਰੇਕ ਗੰਢ ਦਾ ਵਜ਼ਨ 170 ਕਿਲੋ ਗ੍ਰਾਮ ਸੀ ।
- ਕਪਾਹ ਦੇ ਉਤਪਾਦਨ ਵਿਚ ਉਤਾਰ-ਚੜ੍ਹਾਅ ਕਾਫ਼ੀ ਹੁੰਦਾ ਹੈ । ਇਸ ਦਾ ਕਾਰਨ ਫ਼ਸਲ ਵਿਚ ਹੋਣ ਵਾਲੀਆਂ ਬਿਮਾਰੀਆਂ ਹਨ | ਕਪਾਹ ਦੇ ਮੁੱਲ ਵਿਚ ਹੋਣ ਵਾਲੇ ਪਰਿਵਰਤਨਾਂ ਨਾਲ ਵੀ ਕਪਾਹ ਦੇ ਉਤਪਾਦਨ ਵਿਚ ਉਤਾਰ-ਚੜ੍ਹਾਅ ਆਉਂਦਾ ਰਹਿੰਦਾ ਹੈ ।
ਪ੍ਰਸ਼ਨ 8.
ਭਾਰਤ ਵਿਚ ਬਾਗਬਾਨੀ ਦੀਆਂ ਮੁੱਖ ਵਿਸ਼ੇਸ਼ਤਾਈਆਂ ਦਾ ਵਰਣਨ ਕਰੋ ।
ਉੱਤਰ-
ਬਾਗਬਾਨੀ ਖੇਤੀ ਤੋਂ ਭਾਵ ਸਬਜ਼ੀਆਂ, ਫੁੱਲਾਂ ਅਤੇ ਫਲਾਂ ਦੀ ਖੇਤੀ ਤੋਂ ਹੈ । ਭਾਰਤ ਦਾ ਫਲ ਅਤੇ ਸਬਜ਼ੀਆਂ ਦੇ ਉਤਪਾਦਨ ਵਿਚ ਸੰਸਾਰ ਵਿਚ ਦੁਸਰਾ ਸਥਾਨ ਹੈ । ਸਾਡੇ ਦੇਸ਼ ਵਿਚ ਫਲਾਂ ਦਾ ਉਤਪਾਦਨ 3.9 ਕਰੋੜ ਟਨ ਅਤੇ ਸਬਜ਼ੀਆਂ ਦਾ ਉਤਪਾਦਨ 6.5 ਕਰੋੜ ਟਨ ਤਕ ਪਹੁੰਚ ਚੁੱਕਾ ਹੈ । ਭਾਰਤ ਵਿਚ ਬਾਗਬਾਨੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ-
(1) ਸਾਡੇ ਦੇਸ਼ ਵਿਚ ਭਿੰਨ-ਭਿੰਨ ਪ੍ਰਕਾਰ ਦੀਆਂ ਖੇਤੀ ਜਲਵਾਯੂ ਅਵਸਥਾਵਾਂ ਮਿਲਦੀਆਂ ਹਨ । ਇਸ ਲਈ ਇੱਥੇ ਭਿੰਨਭਿੰਨ ਪ੍ਰਕਾਰ ਦੇ ਫਲ, ਸਬਜ਼ੀਆਂ, ਫੁੱਲ, ਮਸਾਲੇ ਅਤੇ ਕਈ ਬਾਗ਼ਬਾਨੀ ਫ਼ਸਲਾਂ ਉਗਾਉਣਾ ਸੰਭਵ ਹੈ ।ਉੱਚੇ ਪਹਾੜੀ ਭਾਗਾਂ ‘ਤੇ ਚਾਹ ਅਤੇ ਕਾਹਵਾ ਉਗਾਇਆ ਜਾਂਦਾ ਹੈ ਤੇ ਸਮੁੰਦਰ ਤਟੀ ਭਾਗਾਂ ਵਿਚ ਨਾਰੀਅਲ ਦੇ ਪੌਦੇ ਉਗਾਏ ਜਾਂਦੇ ਹਨ । ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਦੇਸ਼ ਵਿਚ ਭਿੰਨ-ਭਿੰਨ ਪ੍ਰਕਾਰ ਦੀ ਬਾਗ਼ਬਾਨੀ ਖੇਤੀ ਦੀਆਂ ਸੰਭਾਵਨਾਵਾਂ ਹਨ ।
(2) ਕੇਲਾ, ਅੰਬ, ਨਾਰੀਅਲ ਅਤੇ ਕਾਜੂ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ । ਇਸ ਤੋਂ ਇਲਾਵਾ ਮੁਸੱਮੀ, ਸੇਬ, ਸੰਤਰਾ, ਕਿਨੂੰ, ਅਨਾਨਾਸ ਆਦਿ ਦੇ ਉਤਪਾਦਨ ਵਿਚ ਭਾਰਤ ਸੰਸਾਰ ਦੇ ਦਸ ਵੱਡੇ ਉਤਪਾਦਕ ਦੇਸ਼ਾਂ ਵਿਚੋਂ ਇਕ ਹੈ । ਇਸੇ ਪ੍ਰਕਾਰ ਭਾਰਤ ਗੋਭੀ ਉਤਪਾਦਨ ਵਿਚ ਪਹਿਲੇ ਅਤੇ ਆਲੂ, ਟਮਾਟਰ, ਪਿਆਜ਼ ਤੇ ਹਰੇ ਮਟਰ ਉਤਪਾਦਨ ਵਿਚ ਸੰਸਾਰ ਦੇ ਦਸ ਵੱਡੇ ਉਤਪਾਦਕਾਂ ਵਿਚੋਂ ਇਕ ਹੈ ।
(3) ਦੇਸ਼ ਤੋਂ ਹੋਣ ਵਾਲੇ ਕੁੱਲ ਖੇਤੀ ਨਿਰਯਾਤਾਂ ਵਿਚ ਬਾਗਬਾਨੀ ਉਤਪਾਦਾਂ ਦਾ ਹਿੱਸਾ ਲਗਪਗ 25.0 ਪ੍ਰਤੀਸ਼ਤ ਹੈ ।
(4) ਇਹਨਾਂ ਸਾਲਾਂ ਵਿਚ ਫੁੱਲਾਂ ਦੇ ਉਤਪਾਦਨ ਨੂੰ ਭਾਰੀ ਉਤਸ਼ਾਹ ਮਿਲਿਆ ਹੈ । ਇਸ ਦਾ ਮੁੱਖ ਕਾਰਨ ਫੁੱਲਾਂ ਦੀ ਬਾਹਰਲੇ ਦੇਸ਼ਾਂ ਦੀ ਵੱਧਦੀ ਹੋਈ ਮੰਗ ਹੈ । ਫੁੱਲਾਂ ਦੇ ਨਿਰਯਾਤ ਨੂੰ ਵਧਾਉਣ ਲਈ 200 ਨਿਰਯਾਤ-ਮੁਖੀ ਇਕਾਈਆਂ ਨੂੰ ਚੁਣਿਆ ਗਿਆ ਹੈ ।
(5) ਭਾਰਤ ਵਿਚ ਸੇਬ ਦੇ ਉਤਪਾਦਨ ਵਿਚ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਰਾਜ ਦੇ ਨਾਂ ਸਭ ਤੋਂ ਉੱਪਰ ਹਨ । ਸੰਤਰਿਆਂ ਅਤੇ ਕੇਲਿਆਂ ਦੇ ਉਤਪਾਦਨ ਵਿਚ ਮਹਾਂਰਾਸ਼ਟਰ, ਅੰਬ ਉਤਪਾਦਨ ਵਿਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਤੇ ਮਹਾਂਰਾਸ਼ਟਰ ਅਤੇ ਕਾਜੁ ਉਤਪਾਦਨ ਵਿਚ ਕਰਨਾਟਕ, ਤਾਮਿਲਨਾਡੂ ਤੇ ਕੇਰਲ ਪ੍ਰਮੁੱਖ ਹਨ ।
ਇਸ ਪ੍ਰਕਾਰ ਭਾਰਤ ਬਾਗਾਨੀ ਖੇਤੀ ਵਿਚ ਲਗਾਤਾਰ ਉੱਨਤੀ ਕਰ ਰਿਹਾ ਹੈ ।
IV. ਹੇਠ ਲਿਖਿਆ ਨੂੰ ਨਸ਼ੇ ਦੇ ਦਰਸਾਓ-
1. ਮੁੱਖ ਕਣਕ ਉਤਪਾਦਕ ਖੇਤਰ
2. ਮੁੱਖ ਜਵਾਰ-ਬਾਜਰਾ ਉਤਪਾਦਕ ਖੇਤਰ
3. ਮੁੱਖ ਕਪਾਹ ਉਦਾਪਦਕ ਖੇਤਰ
4. ਮੁੱਖ ਚਾਵਲ ਉਤਪਾਦਕ ਖੇਤਰ
5. ਤੇਲ ਬੀਜ ਪੈਦਾ ਕਰਨ ਵਾਲੇ ਮੁੱਖ ਖੇਤਰ
6. ਗੰਨਾ ਉਤਪਾਦਕ ਖੇਤਰ
7. ਦਾਲਾਂ ਦਾ ਮੁੱਖ ਉਤਪਾਦਕ ਖੇਤਰ
8. ਮੱਕੀ ਪੈਦਾ ਕਰਨ ਵਾਲੇ ਖੇਤਰ ।
PSEB 10th Class Social Science Guide ਭੂਮੀ ਦੀ ਵਰਤੋਂ ਅਤੇ ਖੇਤੀਬਾੜੀ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਵਣ ਹੜਾਂ ਨੂੰ ਕਿਸ ਤਰ੍ਹਾਂ ਨਿਯੰਤਰਿਤ ਕਰਦੇ ਹਨ ?
ਉੱਤਰ-
ਵਣ ਵਰਖਾ ਦੇ ਜਲ ਨੂੰ ਭੂਮੀ ਦੇ ਅੰਦਰ ਰਿਸਣ ਵਿਚ ਸਹਾਇਤਾ ਕਰਦੇ ਹਨ ਅਤੇ ਧਰਾਤਲ ਤੇ ਜਲ ਦੇ ਪ੍ਰਵਾਹ ਨੂੰ ਮੰਦ ਕਰ ਦਿੰਦੇ ਹਨ ।
ਪ੍ਰਸ਼ਨ 2.
ਵਣਾਂ ਦੇ ਵਾਧੇ ਨਾਲ ਸੋਕੇ ਦੀ ਸਮੱਸਿਆ ‘ਤੇ ਕਿਵੇਂ ਨਿਯੰਤਰਨ ਪਾਇਆ ਜਾ ਸਕਦਾ ਹੈ ?
ਉੱਤਰ-
ਵਣ ਵਰਖਾ ਦੀ ਮਾਤਰਾ ਵਿਚ ਵਾਧਾ ਕਰਦੇ ਹਨ ।
ਪ੍ਰਸ਼ਨ 3.
ਬੰਜਰ ਭੂਮੀ ਦਾ ਕੀ ਅਰਥ ਹੈ ?
ਉੱਤਰ-
ਬੰਜਰ ਭੁਮੀ ਉਹ ਭੁਮੀ ਹੈ ਜਿਸ ਦਾ ਇਸ ਸਮੇਂ ਉਪਯੋਗ ਨਹੀਂ ਹੋ ਰਿਹਾ ।
ਪ੍ਰਸ਼ਨ 4.
ਮਨੁੱਖ ਕਿਹੜੇ ਦੋ ਢੰਗਾਂ ਨਾਲ ਬੰਜਰ ਭੂਮੀ ਦਾ ਖੇਤਰ ਵਧਾਉਂਦਾ ਹੈ ?
ਉੱਤਰ-
- ਬਹੁਤੀ ਚਰਾਈ ਨਾਲ ।
- ਵਣਾਂ ਦੇ ਵਿਨਾਸ਼ ਦੁਆਰਾ ।
ਪ੍ਰਸ਼ਨ 5.
ਭਾਰਤ ਵਿਚ ਭੂਮੀ ਦੀ ਮੰਗ ਕਿਉਂ ਵਧਦੀ ਜਾ ਰਹੀ ਹੈ ? ਕੋਈ ਇਕ ਕਾਰਨ ਦੱਸੋ ।
ਉੱਤਰ-
ਵਧਦੀ ਹੋਈ ਜਨਸੰਖਿਆ ਦੇ ਕਾਰਨ ਭਾਰਤ ਵਿਚ ਭੂਮੀ ਦੀ ਮੰਗ ਵਧ ਰਹੀ ਹੈ ।
ਪ੍ਰਸ਼ਨ 6.
ਭਾਰਤ ਵਿਚ ਮਿੱਟੀ ਦਾ ਕੁਦਰਤੀ ਉਪਜਾਊਪਨ ਕਿਉਂ ਘੱਟ ਹੁੰਦਾ ਜਾ ਰਿਹਾ ਹੈ ? ਕੋਈ ਇਕ ਕਾਰਨ ਦੱਸੋ ।
ਉੱਤਰ-
ਵਟਾਂ ਅਤੇ ਚਰਾਗਾਹਾਂ ਦੀ ਕਮੀ ਦਾ ਮਿੱਟੀ ਦੇ ਕੁਦਰਤੀ ਉਪਜਾਊਪਨ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ।
ਪ੍ਰਸ਼ਨ 7.
ਭਾਰਤ ਵਿਚ ਜੋਤਾਂ ਨੂੰ ਆਰਥਿਕ ਪੱਖੋਂ ਲਾਭਕਾਰੀ ਬਣਾਉਣ ਦਾ ਕੋਈ ਇਕ ਉਪਾਅ ਦੱਸੋ।
ਉੱਤਰ-
ਜੋੜਾਂ ਦੀ ਚੱਕਬੰਦੀ ਕੀਤੀ ਜਾਵੇ ਅਤੇ ਜੁਤਾਈ ਸਹਿਕਾਰਤਾ ਦੇ ਆਧਾਰ ‘ਤੇ ਕੀਤੀ ਜਾਵੇ ।
ਪ੍ਰਸ਼ਨ 8.
ਖੁਸ਼ਕ ਖੇਤੀ ਵਿਚ ਵੱਟਾਂ ਬਨਾਉਣਾ ਅਤੇ ਸਮੁੱਚ ਰੇਖੀ ਜੁਤਾਈ ਦਾ ਕੀ ਮਹੱਤਵ ਹੈ ?
ਉੱਤਰ-
ਇਸ ਨਾਲ ਮਿੱਟੀ ਵਿਚ ਨਮੀ ਬਣੀ ਰਹਿੰਦੀ ਹੈ ਅਤੇ ਭੂਮੀ ਦਾ ਕਟਾਅ ਵੀ ਨਹੀਂ ਹੁੰਦਾ ।
ਪ੍ਰਸ਼ਨ 9.
ਭਾਰਤ ਵਿਚ ਮਿੱਟੀ ਦੇ ਉਪਜਾਊਪਣ ਨੂੰ ਬਣਾਈ ਰੱਖਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਭਾਰਤ ਵਿਚ ਮਿੱਟੀ ਦੇ ਉਪਜਾਊਪਣ ਨੂੰ ਬਣਾਈ ਰੱਖਣ ਲਈ ਹਰੀ ਅਤੇ ਗੋਬਰ ਜਿਹੀਆਂ ਜੈਵਿਕ ਖਾਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
ਪ੍ਰਸ਼ਨ 10.
ਖੇਤੀ ਮੁੱਲ ਆਯੋਗ ਦਾ ਕੀ ਕਾਰਜ ਹੈ ?
ਉੱਤਰ-
ਖੇਤੀ ਮੁੱਲ ਆਯੋਗ ਉਪਜਾਂ ਦੇ ਲਾਭਕਾਰੀ ਮੁੱਲ ਨਿਰਧਾਰਿਤ ਕਰਦਾ ਹੈ ।
ਪ੍ਰਸ਼ਨ 11.
ਭਾਰਤ ਦੀਆਂ ਦੋ ਪ੍ਰਮੁੱਖ ਖੇਤੀਬਾੜੀ ਰੁੱਤਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਮੁੱਖ ਰੂਪ ਨਾਲ ਦੋ ਖੇਤੀਬਾੜੀ ਰੁੱਤਾਂ ਹਨ ਖ਼ਰੀਫ ਅਤੇ ਰਬੀ ।
ਪ੍ਰਸ਼ਨ 12.
ਡੈਲਟਾ ਪ੍ਰਦੇਸ਼ ਚਾਵਲ ਦੀ ਖੇਤੀ ਲਈ ਉੱਤਮ ਕਿਉਂ ਹੈ ?
ਉੱਤਰ-
ਡੈਲਟਾ ਪ੍ਰਦੇਸ਼ਾਂ ਦੀ ਮਿੱਟੀ ਬਹੁਤ ਉਪਜਾਊ ਹੈ ਜਿਹੜੀ ਚਾਵਲ ਦੀ ਖੇਤੀ ਦੇ ਅਨੁਕੂਲ ਹੈ ।
ਪ੍ਰਸ਼ਨ 13.
ਭਾਰਤ ਵਿਚ ਕਣਕ ਉਤਪਾਦਕ ਤਿੰਨ ਮੁੱਖ ਰਾਜਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਕਣਕ ਦੇ ਮੁੱਖ ਉਤਪਾਦਕ ਰਾਜ ਹਨ ।
ਪ੍ਰਸ਼ਨ 14.
ਕੋਈ ਦੋ ਦੁਧਾਰੂ ਪਸ਼ੂਆਂ ਦੇ ਨਾਂ ਲਿਖੋ ।
ਉੱਤਰ-
ਗਾਂ ਅਤੇ ਬੱਕਰੀ ।
ਪ੍ਰਸ਼ਨ 15. ਭਾਰਤ ਵਿਚ ਦਾਲਾਂ ਦੀ ਖੇਤੀ ਦਾ ਕੀ ਮਹੱਤਵ ਹੈ ? ਕੋਈ ਇਕ ਬਿੰਦ ਲਿਖੋ ।
ਉੱਤਰ-
ਦਾਲਾਂ ਭਾਰਤ ਦੀ ਸ਼ਾਕਾਹਾਰੀ ਜਨਤਾ ਲਈ ਪ੍ਰੋਟੀਨ ਦਾ ਮੁੱਖ ਸਾਧਨ ਹਨ ।
ਪ੍ਰਸ਼ਨ 16.
ਤੇਲ ਬੀਜ ਕੀ ਹਨ ?
ਉੱਤਰ-
ਉਹ ਬੀਜ ਜਿਨ੍ਹਾਂ ਤੋਂ ਤੇਲ ਪ੍ਰਾਪਤ ਹੁੰਦੇ ਹਨ ਉਨ੍ਹਾਂ ਨੂੰ ਤਿਲਹਨ (ਤੇਲ ਬੀਜ) ਕਹਿੰਦੇ ਹਨ ।
ਪ੍ਰਸ਼ਨ 17.
ਭਾਰਤ ਵਿਚ ਚਾਹ ਦੀ ਸਭ ਤੋਂ ਵੱਧ ਪੈਦਾਵਾਰ ਕਰਨ ਵਾਲੇ ਰਾਜਾਂ ਦੇ ਨਾਂ ਦੱਸੋ ।
ਉੱਤਰ-
ਆਸਾਮ ਅਤੇ ਪੱਛਮੀ ਬੰਗਾਲ ਚਾਹ ਦੇ ਮੁੱਖ ਉਤਪਾਦਕ ਰਾਜ ਹਨ ।
ਪ੍ਰਸ਼ਨ 18.
ਭਾਰਤ ਦੇ ਦੋ ਪ੍ਰਮੁੱਖ ਕਪਾਹ ਉਤਪਾਦਕ ਰਾਜ ਕਿਹੜੇ ਹਨ ?
ਉੱਤਰ-
ਭਾਰਤ ਦੇ ਦੋ ਪ੍ਰਮੁੱਖ ਕਪਾਹ ਉਤਪਾਦਕ ਰਾਜ ਗੁਜਰਾਤ ਅਤੇ ਮਹਾਂਰਾਸ਼ਟਰ ਹਨ ।
ਪ੍ਰਸ਼ਨ 19.
ਭਾਰਤ ਦੇ ਮਹਾਂਦੀਪੀ ਨਾਲ ਲਗਦੇ ਤੱਟ ਵਿਚ ਪ੍ਰਸਿੱਧ ਮੱਛੀ ਖੇਤਰ ਕਿਉਂ ਪਾਏ ਜਾਂਦੇ ਹਨ ?
ਉੱਤਰ-
ਭਾਰਤ ਦੇ ਮਹਾਂਦੀਪੀ ਨਾਲ ਲਗਦੇ ਤੱਟ ਵਿਚ ਸਮੁੰਦਰੀ ਧਾਰਾਵਾਂ ਚਲਦੀਆਂ ਹਨ ਅਤੇ ਇੱਥੇ ਵੱਡੀਆਂ-ਵੱਡੀਆਂ ਨਦੀਆਂ ਮੱਛੀਆਂ ਦੇ ਭੋਜਨ ਪਦਾਰਥ ਲਿਆ ਕੇ ਜਮਾਂ ਕਰਦੀਆਂ ਰਹਿੰਦੀਆਂ ਹਨ ।
ਪ੍ਰਸ਼ਨ 20.
ਭਾਰਤ ਦੇ ਸੁੰਦਰ-ਵਣ ਖੇਤਰ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦੇ ਸੁੰਦਰ-ਵਣ ਖੇਤਰ ਵਿਚ ਮੈਨਗੋਵ ਜਾਤੀ ਦੇ ਸੁੰਦਰੀ ਦਰੱਖਤ ਪਾਏ ਜਾਂਦੇ ਹਨ । ਜਿਨ੍ਹਾਂ ਦੀ ਲੱਕੜੀ ਤੋਂ ਕਿਸ਼ਤੀਆਂ ਅਤੇ ਬਕਸੇ ਬਣਾਏ ਜਾਂਦੇ ਹਨ ।
ਪ੍ਰਸ਼ਨ 21.
ਭਾਰਤ ਦਾ ਕੁੱਲ ਖੇਤਰਫਲ ਕਿੰਨਾ ਹੈ ?
ਉੱਤਰ-
ਭਾਰਤ ਦਾ ਕੁੱਲ ਖੇਤਰਫਲ ਲਗਪਗ 32.8 ਲੱਖ ਵਰਗ ਕਿ. ਮੀ. ਹੈ ।
ਪ੍ਰਸ਼ਨ 22.
ਜਿਹੜੀ ਪਰਤੀ ਭੂਮੀ ਨੂੰ ਸਿਰਫ਼ ਇਕ ਹੀ ਸਾਲ ਲਈ ਖਾਲੀ ਛੱਡਿਆ ਜਾਂਦਾ ਹੈ, ਉਸਨੂੰ ਕੀ ਆਖਦੇ ਹਨ ?
ਉੱਤਰ-
ਚਾਲੁ ਪਰਤੀ ।
ਪ੍ਰਸ਼ਨ 23.
ਭਾਰਤ ਵਿਚ ਕੁੱਲ ਭੂਮੀ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਤੇ ਖੇਤੀ ਕੀਤੀ ਜਾਂਦੀ ਹੈ ?
ਉੱਤਰ-
56 ਪ੍ਰਤੀਸ਼ਤ ।
ਪ੍ਰਸ਼ਨ 24.
ਪੰਜਾਬ ਦਾ ਕੁੱਲ ਸ਼ੁੱਧ ਬੀਜਿਆ ਗਿਆ ਖੇਤਰ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
82.2 ਪ੍ਰਤੀਸ਼ਤ ।
ਪ੍ਰਸ਼ਨ 25.
ਦੇਸ਼ ਦੀ ਕੁੱਲ ਰਾਸ਼ਟਰੀ ਆਮਦਨ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਖੇਤੀਬਾੜੀ ਖੇਤਰ ਤੋਂ ਪ੍ਰਾਪਤ ਹੁੰਦਾ ਹੈ ?
ਉੱਤਰ-
29 ਪ੍ਰਤੀਸ਼ਤ ।
ਪ੍ਰਸ਼ਨ 26.
ਭਾਰਤੀ ਖੇਤੀਬਾੜੀ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ ?
ਉੱਤਰ-
ਜਨਸੰਖਿਆ ਦਾ ਭਾਰੀ ਦਬਾਅ ।
ਪ੍ਰਸ਼ਨ 27.
ਪੰਜਾਬ ਵਿਚ ਮਿੱਟੀ ਦਾ ਜਲ ਸੰਤਿਤ ਅਤੇ ਲਵਣਤਾ ਵਰਗੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਵਧੇਰੇ ਸਿੰਜਾਈ ।
ਪ੍ਰਸ਼ਨ 28.
‘ਜਾਇਦੇ ਦੀਆਂ ਕਿਸੇ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਤਰਬੂਜ਼ ਅਤੇ ਕਕੜੀ ।
ਪ੍ਰਸ਼ਨ 29.
ਭਾਰਤ ਦੀ ਸਭ ਤੋਂ ਮਹੱਤਵਪੂਰਨ ਖਾਧ-ਅੰਨ ਫ਼ਸਲ ਕਿਹੜੀ ਹੈ ?
ਉੱਤਰ-
ਚੌਲ ।
ਪ੍ਰਸ਼ਨ 30.
ਭਾਰਤ ਵਿਚ ਚੌਲ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ ?
ਉੱਤਰ-
ਪੱਛਮੀ ਬੰਗਾਲ ।
ਪ੍ਰਸ਼ਨ 31.
ਭਾਰਤ ਦੀ ਦੂਸਰੀ ਮਹੱਤਵਪੂਰਨ ਖਾਧ-ਅੰਨ ਫ਼ਸਲ ਕਿਹੜੀ ਹੈ ?
ਉੱਤਰ-
ਕਣਕ ।
ਪ੍ਰਸ਼ਨ 32.
ਪ੍ਰਤੀ ਹੈਕਟੇਅਰ ਕਣਕ ਉਤਪਾਦਨ ਅਤੇ ਕੇਂਦਰੀ ਭੰਡਾਰ ਨੂੰ ਕਣਕ ਦੇਣ ਵਿਚ ਪੰਜਾਬ ਦਾ ਦੇਸ਼ ਵਿਚ ਕਿਹੜਾ ਸਥਾਨ ਹੈ ?
ਉੱਤਰ-
ਪਹਿਲਾ ।
ਪ੍ਰਸ਼ਨ 33.
ਮੱਕਾ ਮੂਲ ਰੂਪ ਨਾਲ ਕਿਹੜੇ ਦੇਸ਼ ਦੀ ਫ਼ਸਲ ਹੈ ?
ਉੱਤਰ-
ਅਮਰੀਕਾ ਦੀ ।
ਪ੍ਰਸ਼ਨ 34.
ਸੰਸਾਰ ਵਿਚ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਉਪਭੋਗਤਾ ਦੇਸ਼ ਕਿਹੜਾ ਹੈ ?
ਉੱਤਰ-
ਭਾਰਤ ।
ਪ੍ਰਸ਼ਨ 35.
ਦੇਸ਼ ਵਿਚ ਕਣਕ ਅਤੇ ਚੌਲ ਦੇ ਉਤਪਾਦਨ ਵਿਚ ਵਧੇਰੇ ਵਾਧਾ ਲਿਆਉਣ ਵਾਲੀ ਲਹਿਰ ਨੂੰ ਕਿਹੜੀ ਕ੍ਰਾਂਤੀ ਦਾ ਨਾਂ ਦਿੱਤਾ ਜਾਂਦਾ ਹੈ ?
ਉੱਤਰ-
ਹਰੀ ਕ੍ਰਾਂਤੀ ।
ਪ੍ਰਸ਼ਨ 36.
ਭਾਰਤ ਦੀਆਂ ਤਿੰਨ ਰੇਸ਼ੇਦਾਰ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਪਾਹ, ਜੁਟ ਅਤੇ ਉੱਨ ।
ਪ੍ਰਸ਼ਨ 37.
ਗੰਨੇ ਦਾ ਮੂਲ ਸਥਾਨ ਕਿਹੜਾ ਹੈ ?
ਉੱਤਰ-
ਭਾਰਤ ।
ਪ੍ਰਸ਼ਨ 38.
ਗੰਨੇ ਦੇ ਉਤਪਾਦਨ ਵਿਚ ਭਾਰਤ ਦਾ ਵਿਸ਼ਵ ਵਿਚ ਕਿਹੜਾ ਸਥਾਨ ਹੈ ?
ਉੱਤਰ-
ਪਹਿਲਾ ।
ਪ੍ਰਸ਼ਨ 39.
ਖੇਤੀਬਾੜੀ ਪਰਿਸਥਿਤਿਕੀ ਤੰਤਰ ਕਿਵੇਂ ਬਣਦਾ ਹੈ ?
ਉੱਤਰ-
ਖੇਤੀਬਾੜੀ ਪਰਿਸਥਿਤਿਕੀ ਤੰਤਰ ਖੇਤ, ਕਿਸਾਨ ਅਤੇ ਉਸਦੇ ਪਸ਼ੂਆਂ ਦੇ ਮੇਲ ਤੋਂ ਬਣਦਾ ਹੈ ।
ਪ੍ਰਸ਼ਨ 40.
ਸੇਬ ਉਤਪਾਦਨ ਵਿਚ ਭਾਰਤ ਦੇ ਕਿਹੜੇ ਦੋ ਰਾਜ ਸਭ ਤੋਂ ਅੱਗੇ ਹਨ ?
ਉੱਤਰ-
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ।
ਪ੍ਰਸ਼ਨ 41.
ਭਾਰਤ ਵਿਚ ਸਭ ਤੋਂ ਵਧੇਰੇ ਪਸ਼ੂਧਨ ਕਿਹੜੇ ਰਾਜ ਵਿਚ ਹੈ ?
ਉੱਤਰ-
ਉੱਤਰ-ਪ੍ਰਦੇਸ਼ ਵਿਚ ।
II. ਖ਼ਾਲੀ ਥਾਂਵਾਂ ਭਰੋ-
1. ਮਨੁੱਖ ਵਣਾਂ ਦੇ ਵਿਨਾਸ਼ ਅਤੇ ਅਤਿ ਦੀ ਚਰਾਈ ਨਾਲ ………………………. ਭੂਮੀ ਦਾ ਖੇਤਰ ਵਧਾਉਂਦਾ ਹੈ ।
ਉੱਤਰ-
ਬੰਜਰ
2. ਖਰੀਫ਼ ਅਤੇ …………………… ਭਾਰਤ ਦੀਆਂ ਦੋ ਮੁੱਖ ਖੇਤੀ ਰੁੱਤਾਂ ਹਨ ।
ਉੱਤਰ-
ਬੀ
3. ਭਾਰਤ ਵਿਚ ……………………. ਅਤੇ ਅਸਾਮ ਚਾਹ ਦੇ ਦੋ ਮੁੱਖ ਉਤਪਾਦਕ ਰਾਜ ਹਨ ।
ਉੱਤਰ-
ਪੱਛਮੀ ਬੰਗਾਲ
4. …………………….. ਭਾਰਤ ਦਾ ਮੁੱਖ ਕਪਾਹ ਉਤਪਾਦਕ ਰਾਜ ਹੈ ।
ਉੱਤਰ-
ਮਹਾਂਰਾਸ਼ਟਰ
5. ਚਾਲੂ ਪਰਤੀ ਭੂਮੀ ਨੂੰ ਸਿਰਫ …………………. ਸਾਲ ਲਈ ਖ਼ਾਲੀ ਛੱਡਿਆ ਜਾਂਦਾ ਹੈ ।
ਉੱਤਰ-
ਇਕ
6. ਦੇਸ਼ ਦੀ ਕੁੱਲ ਰਾਸ਼ਟਰੀ ਆਮਦਨ ਦਾ ………………………. ਪ੍ਰਤੀਸ਼ਤ ਹਿੱਸਾ ਖੇਤੀ ਤੋਂ ਪ੍ਰਾਪਤ ਹੁੰਦਾ ਹੈ ।
ਉੱਤਰ-
29
7. ਦੇਸ਼ ਵਿਚ ਕਣਕ ਅਤੇ ਚੌਲ ਦੇ ਉਤਪਾਦਨ ਵਿਚ ਸਭ ਤੋਂ ਜ਼ਿਆਦਾ ਵਾਧਾ ਲਿਆਉਣ ਵਾਲੀ ਲਹਿਰ ਨੂੰ ……………………. ਕਿਹਾ ਜਾਂਦਾ ਹੈ ।
ਉੱਤਰ-
ਹਰੀ ਕ੍ਰਾਂਤੀ
8. …………………….. ਗੰਨੇ ਦਾ ਮੂਲ ਸਥਾਨ ਹੈ ।
ਉੱਤਰ-
ਭਾਰਤ
9. ਫਲਾਂ ਵਿਚ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ …………………. ਦਾ ਉਤਪਾਦਨ ਸਭ ਤੋਂ ਵੱਧ ਹੈ ।
ਉੱਤਰ-
ਸੇਬ
10. ……………………….. ਰਾਜ ਵਿਚ ਸਭ ਤੋਂ ਵੱਧ ਪਸ਼ੂ ਧਨ ਹੈ ।
ਉੱਤਰ-
ਉੱਤਰ ਪ੍ਰਦੇਸ਼
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਭਾਰਤ ਦੇ ਮੁੱਖ ਕਪਾਹ ਉਤਪਾਦਕ ਰਾਜ ਹਨ-
(A) ਗੁਜਰਾਤ ਅਤੇ ਮਹਾਂਰਾਸ਼ਟਰ
(B) ਪੰਜਾਬ ਅਤੇ ਰਾਜਸਥਾਨ
(C) ਬਿਹਾਰ ਅਤੇ ਗੁਜਰਾਤ
(D) ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ।
ਉੱਤਰ-
(A) ਗੁਜਰਾਤ ਅਤੇ ਮਹਾਂਰਾਸ਼ਟਰ
ਪ੍ਰਸ਼ਨ 2.
ਭਾਰਤ ਦਾ ਕੁੱਲ ਖੇਤਰਫਲ ਹੈ-
(A) 62.8 ਲੱਖ ਵਰਗ ਕਿਲੋਮੀਟਰ
(B) 42.8 ਲੱਖ ਵਰਗ ਕਿਲੋਮੀਟਰ
(C) 32.8 ਲੱਖ ਵਰਗ ਕਿਲੋਮੀਟਰ
(D) 23.8 ਲੱਖ ਵਰਗ ਕਿਲੋਮੀਟਰ ।
ਉੱਤਰ-
(C) 32.8 ਲੱਖ ਵਰਗ ਕਿਲੋਮੀਟਰ
ਪ੍ਰਸ਼ਨ 3.
ਪੰਜਾਬ ਦਾ ਕੁੱਲ ਸ਼ੁੱਧ ਬੀਜਿਆ ਗਿਆ ਖੇਤਰ ਹੈ-
(A) 92.2 ਪ੍ਰਤੀਸ਼ਤ
(B) 60.2 ਪ੍ਰਤੀਸ਼ਤ
(C) 72.2 ਪ੍ਰਤੀਸ਼ਤ
(D) 82.2 ਪ੍ਰਤੀਸ਼ਤ ।
ਉੱਤਰ-
(D) 82.2 ਪ੍ਰਤੀਸ਼ਤ ।
ਪ੍ਰਸ਼ਨ 4.
ਭਾਰਤ ਦੀ ਸਭ ਤੋਂ ਮਹੱਤਵਪੂਰਨ ਖਾਧ-ਅੰਨ ਫ਼ਸਲ ਹੈ-
(A) ਕਣਕ
(B) ਮੱਕਾ
(C) ਚੌਲ
(D) ਬਾਜਰਾ ।
ਉੱਤਰ-
(C) ਚੌਲ
ਪ੍ਰਸ਼ਨ 5.
ਭਾਰਤ ਵਿਚ ਚੌਲ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਹੈ-
(A) ਪੱਛਮੀ ਬੰਗਾਲ
(B) ਉੱਤਰ ਪ੍ਰਦੇਸ਼
(C) ਪੰਜਾਬ
(D) ਮਹਾਂਰਾਸ਼ਟਰ ।
ਉੱਤਰ-
(A) ਪੱਛਮੀ ਬੰਗਾਲ
ਪ੍ਰਸ਼ਨ 6.
ਭਾਰਤ ਦੀ ਦੂਸਰੀ ਮਹੱਤਵਪੂਰਨ ਖਾਧ-ਅੰਨ ਫ਼ਸਲ ਹੈ-
(A) ਚੌਲ
(B) ਕਣਕ
(C) ਮੱਕਾ
(D) ਬਾਜਰਾ ।
ਉੱਤਰ-
(B) ਕਣਕ
ਪ੍ਰਸ਼ਨ 7.
ਪ੍ਰਤੀ ਹੈਕਟੇਅਰ ਕਣਕ ਉਤਪਾਦਨ ਵਿਚ ਪੰਜਾਬ ਦਾ ਦੇਸ਼ ਵਿਚ ਸਥਾਨ ਹੈ-
(A) ਦੂਸਰਾ
(B) ਤੀਸਰਾ
(C) ਪਹਿਲਾ
(D) ਚੌਥਾ ।
ਉੱਤਰ-
(C) ਪਹਿਲਾ
IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ’ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਭਾਰਤ ਦੇ ਜੰਗਲਾਂ ਦਾ ਖੇਤਰਫਲ ਵਿਗਿਆਨਿਕ ਆਦਰਸ਼ ਤੋਂ ਬਹੁਤ ਘੱਟ ਹੈ ।
2. ਭਾਰਤੀ ਖੇਤੀ ਉੱਤੇ ਜਨਸੰਖਿਆ, ਜ਼ਿਆਦਾ ਜਨਸੰਖਿਆ ਘਣਤਾ ਦਾ ਕੋਈ ਪ੍ਰਭਾਵ ਨਹੀਂ ਹੈ ।
3. ਹਰੀ ਕ੍ਰਾਂਤੀ ਦੇ ਬਾਅਦ ਅਪਣਾਇਆ ਗਿਆ ਫ਼ਸਲ-ਚੱਕਰ ਆਰਥਿਕ ਦ੍ਰਿਸ਼ਟੀ ਤੋਂ ਜ਼ਿਆਦਾ ਲਾਭਕਾਰੀ ਹੈ ।
4. ਕਣਕ ਦੇਸ਼ ਦੀ ਪਹਿਲੀ ਮਹੱਤਵਪੂਰਨ ਖਾਦ ਫ਼ਸਲ ਹੈ ।
5. ਭਾਰਤ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਉਪਭੋਗਤਾ ਦੇਸ਼ ਹੈ ।
ਉੱਤਰ-
1. √
2. ×
3. √
4. ×
5. ×
V. ਸਹੀ-ਮਿਲਾਨ ਕਰੋ-
1. ਉਹ ਜ਼ਮੀਨ ਜਿਸ ਉੱਤੇ ਹਰ ਸਾਲ ਫ਼ਸਲ ਨਹੀਂ ਉਗਾਈ ਜਾਂਦੀ | ਰੱਬੀ |
2. ਚਾਵਲ, ਜਵਾਰ, ਬਾਜਰਾ, ਮੱਕਾ | ਤਿਲਹਨ |
3. ਕਣਕ, ਜੌਂ, ਛੋਲੇ, ਸਗੋਂ | ਖ਼ਰੀਫ਼ |
4. ਮੂੰਗਫਲੀ, ਸਰੋਂ, ਤੋਰੀਆ, ਬਿਨੌਲਾ | ਪਤੀ । |
ਉੱਤਰ-
1. ਉਹ ਜ਼ਮੀਨ ਜਿਸ ਉੱਤੇ ਹਰ ਸਾਲ ਫ਼ਸਲ ਨਹੀਂ ਉਗਾਈ ਜਾਂਦੀ | ਪਰਤੀ, |
2. ਚਾਵਲ, ਜਵਾਰ, ਬਾਜਰਾ, ਮੱਕਾ | ਖ਼ਰੀਫ਼, |
3. ਕਣਕ, ਜੌਂ, ਛੋਲੇ, ਸਰੋਂ | ਰੱਬੀ, |
4. ਮੂੰਗਫਲੀ, ਸਰੋਂ, ਤੋਰੀਆ, ਬਿਨੌਲਾ | ਤਿਲਹਨ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)
ਪ੍ਰਸ਼ਨ 1.
ਖੇਤੀ ਯੋਗ ਭੂਮੀ ਦੀ ਪ੍ਰਤੀ ਵਿਅਕਤੀ ਪ੍ਰਾਪਤੀ ਔਸਤ ਜਨਸੰਖਿਆ ਘਣਤਾ ਨਾਲੋਂ ਅਧਿਕ ਸਾਰਥਕ ਕਿਵੇਂ ਹੈ ?
ਉੱਤਰ-
ਖੇਤੀ ਯੋਗ ਭੂਮੀ ਦੀ ਪ੍ਰਾਪਤੀ ਤੋਂ ਭਾਵ ਇਹ ਹੈ ਕਿ ਸਾਡੇ ਦੇਸ਼ ਵਿਚ ਹਰੇਕ ਵਿਅਕਤੀ ਦੇ ਹਿੱਸੇ ਵਿਚ ਔਸਤ ਰੂਪ ਵਿਚ ਕਿੰਨੀ ਖੇਤੀ ਯੋਗ ਭੂਮੀ ਆਉਂਦੀ ਹੈ । ਇਸ ਨੂੰ ਦੇਸ਼ ਦੀ ਕੁੱਲ ਖੇਤੀ ਯੋਗ ਭੂਮੀ ਨੂੰ ਦੇਸ਼ ਦੀ ਕੁੱਲ ਜਨਸੰਖਿਆ ਨਾਲ ਭਾਗ ਦੇ ਕੇ ਜਾਣਿਆ ਜਾ ਸਕਦਾ ਹੈ । ਇਸ ਗਣਨਾ ਦੇ ਅਨੁਸਾਰ ਸਾਡੇ ਦੇਸ਼ ਵਿਚ ਖੇਤੀ ਯੋਗ ਭੂਮੀ ਦੀ ਪਤੀ ਵਿਅਕਤੀ ਪ੍ਰਾਪਤੀ 0.17 ਹੈਕਟੇਅਰ ਦੇ ਲਗਪਗ ਹੈ । ਇਹ ਇਕ ਚੰਗਾ ਲੱਛਣ ਹੈ ਕਿਉਂਕਿ ਸਾਡੇ ਦੇਸ਼ ਵਿਚ ਔਸਤ ਜਨਸੰਖਿਆ ਘਣਤਾ ਬਹੁਤ ਜ਼ਿਆਦਾ (382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ) ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਖੇਤੀ ਯੋਗ ਭੂਮੀ ਦੀ ਪ੍ਰਾਪਤੀ ਇੱਥੋਂ ਦੀ ਔਸਤ ਜਨਸੰਖਿਆ ਘਣਤਾ ਤੋਂ ਵਧੇਰੇ ਸਾਰਥਕ ਹੈ ।
ਪ੍ਰਸ਼ਨ 2.
ਕਿਸੇ ਦੇਸ਼ ਦੇ ਭੂਮੀ ਉਪਯੋਗ ਦੇ ਰੂਪ ਨੂੰ ਜਾਨਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕਿਸੇ ਦੇਸ਼ ਦੇ ਭੂਮੀ ਉਪਯੋਗ ਦੇ ਰੂਪ ਨੂੰ ਜਾਨਣਾ ਹੇਠ ਲਿਖੀਆਂ ਗੱਲਾਂ ਦੇ ਕਾਰਨ ਜ਼ਰੂਰੀ ਹੈ :
- ਇਸ ਨਾਲ ਭੂਮੀ ਦੇ ਉਪਯੋਗ ਵਿਚ ਸੰਤੁਲਨ ਪੈਦਾ ਕੀਤਾ ਜਾ ਸਕਦਾ ਹੈ ।
- ਵੱਖ-ਵੱਖ ਭੁਮੀ ਖੇਤਰਾਂ ਦੀ ਉਤਪਾਦਨ ਖਮਤਾ ਦਾ ਪਤਾ ਲਾਇਆ ਜਾ ਸਕਦਾ ਹੈ ।
- ਲੋੜ ਅਨੁਸਾਰ ਭੂਮੀ ਉਪਯੋਗ ਵਿਚ ਪਰਿਵਰਤਨ ਕੀਤਾ ਜਾ ਸਕਦਾ ਹੈ ।
- ਬੰਜਰ ਭੂਮੀ ਅਤੇ ਪਰਤੀ ਭੂਮੀ ਦੀ ਯੋਗ ਵਰਤੋਂ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 3.
ਭਾਰਤ ਵਿਚ ਭੂਮੀ ਉਪਯੋਗ ਦੇ ਪਾਰੁਪ ਦੀ ਸਭ ਤੋਂ ਸੰਤੋਸ਼ਜਨਕ ਵਿਸ਼ੇਸ਼ਤਾ ਕੀ ਹੈ ? ਇਸ ਦੀਆਂ ਅਸੰਤੋਸ਼ਜਨਕ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਸੰਤੋਸ਼ਜਨਕ ਵਿਸ਼ੇਸ਼ਤਾਵਾਂ – ਭਾਰਤ ਵਿਚ ਭੂਮੀ ਦੇ ਉਪਯੋਗ ਦੀ ਸੰਤੋਸ਼ਜਨਕ ਵਿਸ਼ੇਸ਼ਤਾ ਇਹ ਹੈ ਕਿ ਦੇਸ਼ ਵਿਚ ਸ਼ੁੱਧ ਬੀਜੇ ਗਏ ਖੇਤਰ ਦਾ ਵਿਸਥਾਰ ਹੋ ਰਿਹਾ ਹੈ । ਪਿਛਲੇ ਤਿੰਨ ਦਹਾਕਿਆਂ ਵਿਚ ਇਸ ਵਿਚ 2.2 ਕਰੋੜ ਹੈਕਟੇਅਰ ਦਾ ਵਾਧਾ ਹੋਇਆ ਹੈ । ਸਿੱਟੇ ਵਜੋਂ ਅੱਜ-ਕਲ ਇਹ ਖੇਤਰ 16.2 ਕਰੋੜ ਹੈਕਟੇਅਰ ਹੋ ਗਿਆ ਹੈ । ਇਹ ਕੁੱਲ ਖੇਤੀ ਖੇਤਰ ਦਾ 47.7 ਪ੍ਰਤੀਸ਼ਤ ਹੈ ।
ਅਸੰਤੋਸ਼ਜਨਕ ਵਿਸ਼ੇਸ਼ਤਾਵਾਂ – ਭਾਰਤ ਵਿਚ ਭੂਮੀ ਉਪਯੋਗ ਦੇ ਰੂਪ ਦੀਆਂ ਹੇਠ ਲਿਖੀਆਂ ਅਸੰਤੋਸ਼ਜਨਕ ਵਿਸ਼ੇਸ਼ਤਾਵਾਂ ਹਨ-
- ਭਾਰਤ ਵਿਚ ਵਣ ਖੇਤਰ ਬਹੁਤ ਘੱਟ ਹੈ । ਇੱਥੇ ਕੇਵਲ 22.7 ਪ੍ਰਤੀਸ਼ਤ ਭੂਮੀ ਤੇ ਵਣ ਹਨ । ਪਰੰਤੂ ਆਤਮ-ਨਿਰਭਰ ਅਰਥ-ਵਿਵਸਥਾ ਅਤੇ ਉੱਚਿਤ ਪਰਿਸਥਿਤਿਕ ਸੰਤੁਲਨ ਦੇ ਲਈ ਦੇਸ਼ ਦੇ ਇਕ-ਤਿਹਾਈ ਖੇਤਰ ਵਿਚ ਵਣਾਂ ਦਾ ਹੋਣਾ ਜ਼ਰੂਰੀ ਹੈ ।
- ਭਾਰਤ ਵਿਚ ਚਰਾਗਾਹ ਖੇਤਰ ਵੀ ਬਹੁਤ ਘੱਟ ਹੈ ।
ਪ੍ਰਸ਼ਨ 4.
ਸੰਨੂਵੀ ਜ਼ਮੀਨ ਅਤੇ ਬੰਜਰ ਭੂਮੀ ਕੀ ਹੈ ? ਸੰਨੂਵੀ ਜ਼ਮੀਨ ਦੇ ਲਾਭ ਦੱਸੋ ।
ਉੱਤਰ-
ਸੰਵੀ ਜ਼ਮੀਨ-ਸੰਨੂਵੀ ਜ਼ਮੀਨ ਉਹ ਸੀਮਿਤ ਭੂਮੀ ਹੈ ਜਿਸ ਵਿਚ ਹਰੇਕ ਸਾਲ ਫ਼ਸਲਾਂ ਪੈਦਾ ਨਹੀਂ ਕੀਤੀਆਂ ਜਾਂਦੀਆਂ | ਅਜਿਹੀ ਭੂਮੀ ਤੋਂ ਦੋ ਜਾਂ ਤਿੰਨਾਂ ਸਾਲਾਂ ਵਿਚ ਕੇਵਲ ਇਕ ਹੀ ਫ਼ਸਲ ਪ੍ਰਾਪਤ ਕੀਤੀ ਜਾਂਦੀ ਹੈ । ਇਕ ਫ਼ਸਲ ਲੈਣ ਤੋਂ ਬਾਅਦ ਇਸ ਦਾ ਉਪਜਾਊਪਣ ਵਧਾਉਣ ਲਈ ਖ਼ਾਲੀ ਛੱਡ ਦਿੱਤਾ ਜਾਂਦਾ ਹੈ । ਇਸ ਦਾ ਬਹੁਤ ਕੁੱਝ ਉਪਯੋਗ ਚੰਗੀ ਅਤੇ ਸਮੇਂ ‘ਤੇ ਹੋਣ ਵਾਲੀ ਵਰਖਾ ‘ਤੇ ਨਿਰਭਰ ਕਰਦਾ ਹੈ ।
ਬੰਜਰ ਭੂਮੀ – ਬੰਜਰ ਭੂਮੀ ਤੋਂ ਭਾਵ ਉਹ ਭੂਮੀ ਹੈ ਜਿਸ ਦਾ ਉਪਯੋਗ ਨਹੀਂ ਹੋ ਰਿਹਾ ਹੈ । ਇਸ ਵਿਚ ਮੁੱਖ ਰੂਪ ਵਿਚ ਉੱਚੇ ਪਰਬਤੀ ਖੇਤਰ ਅਤੇ ਰੇਗਿਸਤਾਨ ਸ਼ਾਮਲ ਹਨ ।
ਸੰਨ੍ਹਵੀ ਜ਼ਮੀਨ ਦੇ ਲਾਭ-
- ਸੰਵੀ ਜ਼ਮੀਨ ਆਪਣਾ ਘਟਿਆ ਹੋਇਆ ਉਪਜਾਊਪਣ ਮੁੜ ਪ੍ਰਾਪਤ ਕਰ ਲੈਂਦੀ ਹੈ ।
- ਭੂਮੀ ਦੀ ਉਤਪਾਦਕਤਾ ਵਧ ਜਾਣ ਕਾਰਨ ਖੇਤੀ ਉਤਪਾਦਨ ਵਿਚ ਵਾਧਾ ਹੁੰਦਾ ਹੈ ।
ਪ੍ਰਸ਼ਨ 5.
ਕਿਸ ਕਾਰਨ ਤੋਂ ਸਾਨੂੰ ਆਪਣੇ ਵਣ ਖੇਤਰ ਨੂੰ ਵਧਾਉਣਾ ਜ਼ਰੂਰੀ ਹੈ ?
ਜਾਂ
ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਅਤੇ ਕਾਰਬਨ ਡਾਈਆਕਸਾਈਡ ਦੇ ਅਵਸ਼ੋਸ਼ਣ ਲਈ ਵਣ ਖੇਤਰ ਹੋਣਾ ਜ਼ਰੂਰੀ ਹੈ ?
ਉੱਤਰ-
ਭਾਰਤ ਵਿਚ ਵਣ ਖੇਤਰ ਵਿਗਿਆਨਿਕ ਆਦਰਸ਼ ਮਾਤਰਾ ਤੋਂ ਘੱਟ ਹਨ, ਪਰੰਤੂ ਆਤਮ-ਨਿਰਭਰ ਅਰਥਵਿਵਸਥਾ, ਪਰਿਸਥਿਤਿਕ ਸੰਤੁਲਨ ਅਤੇ ਕਾਰਬਨ ਡਾਈਆਕਸਾਈਡ ਦੇ ਅਵਸ਼ੋਸ਼ਣ ਦੇ ਲਈ ਇਕ ਵੱਡੇ ਵਣ ਖੇਤਰ ਦਾ ਹੋਣਾ ਜ਼ਰੂਰੀ ਹੈ । ਇਕ ਗੱਲ ਧਿਆਨ ਦੇਣ ਯੋਗ ਇਹ ਹੈ ਕਿ ਵਾਯੂਮੰਡਲ ਵਿਚ ਕਾਰਬਨ ਡਾਈਆਕਸਾਈਡ ਦੀ ਅਧਿਕਤਾ ਨ ਹਾਉਸ ਦੇ ਪ੍ਰਭਾਵ ਨੂੰ ਵਧਾ ਦਿੰਦੀ ਹੈ । ਇਸ ਨਾਲ ਤਾਪਮਾਨ ਇੰਨਾ ਜ਼ਿਆਦਾ ਵਧ ਸਕਦਾ ਹੈ ਕਿ ਬਰਫ਼ ਦੀਆਂ ਚਾਦਰਾਂ ਪਿਘਲ ਸਕਦੀਆਂ ਹਨ ਅਤੇ ਸਮੁੰਦਰ ਦਾ ਜਲ ਪੱਧਰ ਵਧ ਸਕਦਾ ਹੈ | ਅਜਿਹੀ ਸਥਿਤੀ ਵਿਚ ਸਮੁੰਦਰੀ ਕੰਢੇ ਦੇ ਨੇੜਲੇ ਖੇਤਰ ਪਾਣੀ ਵਿਚ ਡੁੱਬ ਜਾਣਗੇ । ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਵਣ ਖੇਤਰ ਨੂੰ ਵਧਾਈਏ ।
ਪ੍ਰਸ਼ਨ 6.
ਭਾਰਤੀ ਖੇਤੀ ਦੇ ਪਛੜੇ ਹੋਣ ਦੇ ਕੋਈ ਚਾਰ ਕਾਰਨ ਦੱਸੋ ।
ਉੱਤਰ-
ਭਾਰਤ ਖੇਤੀ ਦੇ ਪਛੜੇ ਹੋਣ ਦੇ ਚਾਰ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ-
- ਭਾਰਤੀ ਕਿਸਾਨ ਪੁਰਾਣੇ ਢੰਗਾਂ ਨਾਲ ਖੇਤੀ ਕਰਦੇ ਹਨ । ਉਹ ਆਧੁਨਿਕ ਰਸਾਇਣਿਕ ਖਾਦਾਂ ਦਾ ਬਹੁਤ ਘੱਟ ਪ੍ਰਯੋਗ ਕਰਦੇ ਹਨ ।
- ਉਨ੍ਹਾਂ ਦੇ ਖੇਤੀ ਦੇ ਸੰਦ ਪੁਰਾਣੇ ਹਨ ।
- ਕਿਸਾਨ ਉੱਤਮ ਬੀਜਾਂ ਦਾ ਪ੍ਰਯੋਗ ਨਹੀਂ ਕਰਦੇ । ਇਸ ਕਰਕੇ ਉਤਪਾਦਨ ਘੱਟ ਹੁੰਦਾ ਹੈ ।
- ਭਾਰਤ ਦਾ ਕਿਸਾਨ ਗਰੀਬ ਅਤੇ ਅਨਪੜ੍ਹ ਹੈ । ਇਹ ਗੱਲ ਖੇਤੀ ਦੀ ਉੱਨਤੀ ਵਿਚ ਰੁਕਾਵਟ ਬਣੀ ਹੋਈ ਹੈ ।
ਪ੍ਰਸ਼ਨ 7.
ਖੇਤੀ ਦੀ ਉੱਨਤੀ ਲਈ ਸਰਕਾਰ ਦੁਆਰਾ ਕਿਹੜੇ ਪੰਜ ਕਦਮ ਚੁੱਕੇ ਜਾ ਰਹੇ ਹਨ ? (V. Imp.)
ਉੱਤਰ-
ਸੁਤੰਤਰਤਾ ਤੋਂ ਬਾਅਦ ਭਾਰਤੀ ਖੇਤੀ ਦੀ ਉੱਨਤੀ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੇ ਜਿਹੜੇ ਪੰਜ ਪ੍ਰਮੁੱਖ ਕਦਮ ਚੁੱਕੇ ਹਨ, ਉਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ-
- ਕਿਸਾਨਾਂ ਨੂੰ ਨਵੇਂ ਖੇਤੀ ਢੰਗਾਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ ।
- ਕਿਸਾਨਾਂ ਨੂੰ ਸਸਤੀ ਦਰ ‘ਤੇ ਕਰਜ਼ੇ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਉਹ ਨਵੇਂ ਖੇਤੀ ਯੰਤਰ ਖ਼ਰੀਦ ਸਕਣ ।
- ਬੰਨ੍ਹ ਬਣਾ ਕੇ ਨਹਿਰੀ ਸਿੰਜਾਈ ਦਾ ਵਿਸਥਾਰ ਕੀਤਾ ਜਾ ਰਿਹਾ ਹੈ ।
- ਖੇਤਾਂ ਦੀ ਚੱਕਬੰਦੀ ਕਰ ਦਿੱਤੀ ਗਈ ਹੈ ਤਾਂ ਕਿ ਖੇਤਾਂ ਦੇ ਛੋਟੇ-ਛੋਟੇ ਟੁਕੜੇ ਨਾ ਹੋ ਸਕਣ ।
- ਜ਼ਿਆਦਾ ਤੋਂ ਜ਼ਿਆਦਾ ਪੇਂਡੂ ਖੇਤਰਾਂ ਵਿਚ ਬਿਜਲੀ ਪਹੁੰਚਾਈ ਜਾ ਰਹੀ ਹੈ ਤਾਂ ਕਿ ਫ਼ਸਲਾਂ ਦੀ ਟਿਊਬਵੈੱਲਾਂ ਦੁਆਰਾ ਸਿੰਜਾਈ ਕੀਤੀ ਜਾ ਸਕੇ ।
ਪ੍ਰਸ਼ਨ 8.
ਭਾਰਤ ਦੀ ਵਰਤਮਾਨ ਖੇਤੀ ਦੀ ਦਸ਼ਾ ਸੁਧਾਰਨ ਲਈ ਕੋਈ ਪੰਜ ਉਪਾਅ ਦੱਸੋ ।
ਉੱਤਰ-
- ਭਾਰਤੀ ਖੇਤੀ ਨੂੰ ਨਿਰਵਾਹ ਦਾ ਰੂਪ ਛੱਡ ਕੇ ਵਪਾਰਿਕ ਖੇਤੀ ਦਾ ਰੂਪ ਅਪਣਾਉਣਾ ਚਾਹੀਦਾ ਹੈ ।
- ਕਿਸਾਨਾਂ ਨੂੰ ਵਿਗਿਆਨਿਕ ਢੰਗਾਂ ਨਾਲ ਖੇਤੀ ਕਰਨੀ ਚਾਹੀਦੀ ਹੈ ਤਾਂ ਕਿ ਘੱਟ ਤੋਂ ਘੱਟ ਭੂਮੀ ਤੋਂ ਵੱਧ ਤੋਂ ਵੱਧ ਉਪਜ ਪ੍ਰਾਪਤ ਕੀਤੀ ਜਾ ਸਕੇ ।
- ਖਾਧ-ਅੰਨਾਂ ਦਾ ਭੰਡਾਰ ਵੀ ਵਿਗਿਆਨਿਕ ਢੰਗ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਖਾਧ-ਅੰਨਾਂ ਦੀ ਬਰਬਾਦੀ ਨਾ ਹੋਵੇ ।
- ਸਿੰਜਾਈ ਦੀਆਂ ਸੁਵਿਧਾਵਾਂ ਦਾ ਵਿਕਾਸ ਕਰਨਾ ਚਾਹੀਦਾ ਹੈ ।
- ਰਾਸ਼ਟਰੀਕ੍ਰਿਤ ਬੈਂਕਾਂ ਦੁਆਰਾ ਕਿਸਾਨਾਂ ਨੂੰ ਆਸਾਨ ਸ਼ਰਤਾਂ ‘ਤੇ ਕਰਜ਼ਾ ਦੇਣਾ ਚਾਹੀਦਾ ਹੈ ।
ਪ੍ਰਸ਼ਨ 9.
ਨਿਰਵਾਹ ਖੇਤੀ ਅਤੇ ਵਪਾਰਿਕ ਖੇਤੀ ਵਿਚ ਅੰਤਰ ਸਪੱਸ਼ਟ ਕਰਨ ਦੇ ਨਾਲ ਹਰੇਕ ਦਾ ਇਕ ਉਦਾਹਰਨ ਦਿਓ ।
ਉੱਤਰ-
ਨਿਰਵਾਹ ਖੇਤੀ ਤੋਂ ਭਾਵ ਅਜਿਹੀ ਖੇਤੀ ਤੋਂ ਹੈ ਜਿਸ ਵਿਚ ਕਿਸਾਨ ਆਪਣੀ ਫ਼ਸਲ ਤੋਂ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ । ਇਸ ਦੇ ਵਿਪਰੀਤ ਵਪਾਰਕ ਖੇਤੀ ਨਾਲ ਉਹ ਬਾਜ਼ਾਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ । ਵਪਾਰਿਕ ਖੇਤੀ ਵਿਚ ਆਮ ਤੌਰ ‘ਤੇ ਇਕ ਹੀ ਫ਼ਸਲ ਦੀ ਖੇਤੀ ‘ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਹ ਖੇਤੀ ਵੱਡੇ ਪੱਧਰ ਤੇ ਵਿਗਿਆਨਿਕ ਢੰਗ ਨਾਲ ਕੀਤੀ ਜਾਂਦੀ ਹੈ ।
ਉਦਾਹਰਨ – ਨਿਰਵਾਹ ਖੇਤੀ-ਭਾਰਤ ਵਿਚ ਕਣਕ ਦੀ ਖੇਤੀ ।
ਵਪਾਰਕ ਖੇਤੀ – ਭਾਰਤ ਵਿਚ ਚਾਹ ਦੀ ਖੇਤੀ ।
ਪ੍ਰਸ਼ਨ 10.
ਭਾਰਤ ਵਿਚ ਉਗਾਈਆਂ ਜਾਣ ਵਾਲੀਆਂ ਦੋ ਨਕਦੀ ਫ਼ਸਲਾਂ ਦੇ ਨਾਂ ਦੱਸੋ । ਭਾਰਤ ਵਿਚ ਵਪਾਰਕ ਖੇਤੀ ਦੇ ਵਿਕਾਸ ਅਤੇ ਸੁਧਾਰ ਦੇ ਲਈ ਦੋ ਉਪਾਅ ਦੱਸੋ ।
ਉੱਤਰ-
ਭਾਰਤ ਵਿਚ ਉਗਾਈਆਂ ਜਾਣ ਵਾਲੀਆਂ ਦੋ ਨਕਦੀ ਫ਼ਸਲਾਂ ਚਾਹ ਅਤੇ ਪਟਸਨ ਹਨ । ਭਾਰਤ ਵਿਚ ਵਪਾਰਕ ਖੇਤੀ ਦੇ ਵਿਕਾਸ ਅਤੇ ਸੁਧਾਰ ਦੇ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-
- ਖੇਤੀ ਦਾ ਵਿਸ਼ਿਸ਼ਟੀਕਰਨ ਕਰਨਾ ਚਾਹੀਦਾ ਹੈ । ਭਾਵ ਇਕ ਖੇਤਰ ਵਿਚ ਕੇਵਲ ਇਕ ਵਪਾਰਕ ਫ਼ਸਲ ਬੀਜਣੀ ਚਾਹੀਦੀ ਹੈ ।
- ਪਰਿਵਹਿਣ ਅਤੇ ਸੰਚਾਰ ਸਾਧਨਾਂ ਦਾ ਅਧਿਕ ਤੋਂ ਅਧਿਕ ਵਿਕਾਸ ਕਰਨਾ ਚਾਹੀਦਾ ਹੈ।’
ਪ੍ਰਸ਼ਨ 11.
ਚਾਹ ਤੋਂ ਇਲਾਵਾ ਭਾਰਤ ਵਿਚ ਉਗਾਈਆਂ ਜਾਣ ਵਾਲੀਆਂ ਦੋ ਬਾਗਾਤੀ ਫ਼ਸਲਾਂ ਦੇ ਨਾਂ ਦੱਸੋ । ਗੰਨੇ ਦੀ ਖੇਤੀ ਮੁੱਖ ਤੌਰ ‘ਤੇ ਉੱਤਰ ਪ੍ਰਦੇਸ਼ ਵਿਚ ਹੁੰਦੀ ਹੈ । ਦੋ ਕਾਰਨ ਲਿਖੋ ।
ਉੱਤਰ-
ਚਾਹ ਤੋਂ ਛੁੱਟ ਭਾਰਤ ਵਿਚ ਉਗਾਈਆਂ ਜਾਣ ਵਾਲੀਆਂ ਬਾਗਾਤੀ ਫ਼ਸਲਾਂ ਗੰਨਾ ਅਤੇ ਕਪਾਹ ਹਨ । ਉੱਤਰ ਦੇਸ਼ ਵਿਚ ਗੰਨੇ ਦੀ ਜ਼ਿਆਦਾ ਖੇਤੀ ਹੋਣ ਦੇ ਦੋ ਕਾਰਨ ਹੇਠ ਲਿਖੇ ਹਨ :
- ਗੰਨੇ ਲਈ ਗਰਮ ਸਿਲ੍ਹੀ ਜਲਵਾਯੂ ਦੀ ਲੋੜ ਹੁੰਦੀ ਹੈ । ਉੱਤਰ ਪ੍ਰਦੇਸ਼ ਦੀ ਜਲਵਾਯੂ ਇਸ ਦੇ ਅਨੁਕੂਲ ਹੈ ।
- ਗੰਨੇ ਦੀ ਖੇਤੀ ਨਾਲ ਸੰਬੰਧਿਤ ਜ਼ਿਆਦਾਤਰ ਕੰਮ ਹੱਥਾਂ ਨਾਲ ਕਰਨੇ ਪੈਂਦੇ ਹਨ । ਇਸ ਲਈ ਸਸਤੇ ਮਜ਼ਦੂਰਾਂ ਦਾ ਮਿਲਣਾ ਜ਼ਰੂਰੀ ਹੈ । ਉੱਤਰ ਪ੍ਰਦੇਸ਼ ਵਿਚ ਅਧਿਕ ਜਨਸੰਖਿਆ ਦੇ ਕਾਰਨ ਮਜ਼ਦੂਰੀ ਸਸਤੀ ਹੈ ।
ਪ੍ਰਸ਼ਨ 12.
ਜੁਟ (ਪਟਸਨ ਮੁੱਖ ਰੂਪ ਵਿਚ ਪੱਛਮੀ ਬੰਗਾਲ ਵਿਚ ਕਿਉਂ ਉਗਾਇਆ ਜਾਂਦਾ ਹੈ ? ਦੋ ਕਾਰਨ ਦੱਸੋ ।
ਉੱਤਰ-
ਪਟਸਨ ਤੋਂ ਰੱਸੀਆਂ, ਬੋਰੀਆਂ, ਟਾਟ ਆਦਿ ਵਸਤਾਂ ਬਣਾਈਆਂ ਜਾਂਦੀਆਂ ਹਨ । ਇਹ ਅਧਿਕਤਰ ਪੱਛਮੀ ਬੰਗਾਲ ਵਿਚ ਪੈਦਾ ਹੁੰਦਾ ਹੈ । ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਪਟਸਨ ਲਈ ਬਹੁਤ ਹੀ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ ਅਤੇ ਪੱਛਮੀ ਬੰਗਾਲ ਵਿਚ ਗੰਗਾ ਨਦੀ ਹਰ ਸਾਲ ਨਵੀਂ ਮਿੱਟੀ ਲਿਆ ਕੇ ਵਿਛਾ ਦਿੰਦੀ ਹੈ । ਨਦੀ ਦੁਆਰਾ ਲਿਆਂਦੀ ਗਈ ਮਿੱਟੀ ਬਹੁਤ ਉਪਜਾਊ ਹੁੰਦੀ ਹੈ । ਦੂਜਾ ਬੰਗਾਲ ਦੀ ਜਲਵਾਯੂ ਵੀ ਪਟਸਨ ਦੇ ਲਈ ਆਦਰਸ਼ਕ ਹੈ ।
ਪ੍ਰਸ਼ਨ 13.
ਸੁਤੰਤਰਤਾ ਤੋਂ ਬਾਅਦ ਭਾਰਤੀ ਖੇਤੀ ਵਿਚ ਕੀ ਵਿਕਾਸ ਹੋਇਆ ਹੈ ?
ਉੱਤਰ-
ਸੁਤੰਤਰਤਾ ਤੋਂ ਬਾਅਦ ਭਾਰਤੀ ਖੇਤੀ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋਇਆ ਹੈ | ਖਾਧ-ਅੰਨਾਂ ਦਾ ਉਤਪਾਦਨ ਪਹਿਲਾਂ ਨਾਲੋਂ ਤਿੰਨ ਗੁਣਾ ਹੋ ਗਿਆ ਹੈ । ਵੰਡ ਦੇ ਕਾਰਨ ਜੁਟ ਅਤੇ ਕਪਾਹ ਦੇ ਉਤਪਾਦਨ ਵਿਚ ਕਮੀ ਆ ਗਈ ਸੀ, ਪਰੰਤੂ ਹੁਣ ਇਸ ਕਮੀ ਨੂੰ ਪੂਰਾ ਕਰ ਲਿਆ ਗਿਆ ਹੈ । ਇੱਥੇ ਪ੍ਰਤੀ ਹੈਕਟੇਅਰ ਉਪਜ ਵਧੀ ਹੈ ਅਤੇ ਸਿੰਜਾਈ ਦੀਆਂ ਸਹੂਲਤਾਂ ਦਾ ਵਿਸਥਾਰ ਅਧਿਕ ਖੇਤਰ ‘ਤੇ ਕੀਤਾ ਗਿਆ ਹੈ । ਖੇਤੀ ਦੇ ਨਵੇਂ ਢੰਗ ਵੀ ਅਪਣਾਏ ਗਏ ਹਨ ।
ਪ੍ਰਸ਼ਨ 14.
ਤੇਜ਼ੀ ਨਾਲ ਵਧਦੀ ਹੋਈ ਜਨਸੰਖਿਆ ਨੂੰ ਲੋੜੀਂਦਾ ਭੋਜਨ ਉਪਲੱਬਧ ਕਰਾਉਣ ਲਈ ਭਾਰਤੀ ਖੇਤੀ ਵਿਚ ਕੀ-ਕੀ ਸੁਧਾਰ ਕੀਤੇ ਜਾਣੇ ਚਾਹੀਦੇ ਹਨ ?
ਉੱਤਰ-
ਤੇਜ਼ੀ ਨਾਲ ਵਧਦੀ ਹੋਈ ਜਨਸੰਖਿਆ ਨੂੰ ਲੋੜੀਂਦਾ ਭੋਜਨ ਉਪਲੱਬਧ ਕਰਾਉਣ ਲਈ ਭਾਰਤੀ ਖੇਤੀ ਵਿਚ ਹੇਠ ਲਿਖੇ ਸੁਧਾਰ ਕਰਨੇ ਚਾਹੀਦੇ ਹਨ-
- ਭਾਰਤੀ ਖੇਤੀ ਨੂੰ ਨਿਰਵਾਹ ਦਾ ਰੂਪ ਤਿਆਗ ਕੇ ਵਪਾਰਕ ਖੇਤੀ ਦਾ ਰੂਪ ਅਪਣਾਉਣਾ ਚਾਹੀਦਾ ਹੈ ।
- ਕਿਸਾਨਾਂ ਨੂੰ ਵਿਗਿਆਨਿਕ ਢੰਗਾਂ ਨਾਲ ਖੇਤੀ ਕਰਨੀ ਚਾਹੀਦੀ ਹੈ ਤਾਂ ਕਿ ਘੱਟ ਤੋਂ ਘੱਟ ਭੂਮੀ ਤੋਂ ਅਧਿਕ ਤੋਂ ਅਧਿਕ ਉਪਜ ਪ੍ਰਾਪਤ ਕੀਤੀ ਜਾ ਸਕੇ ।
- ਖਾਧ-ਅੰਨਾਂ ਦਾ ਭੰਡਾਰਨ ਵੀ ਵਿਗਿਆਨਿਕ ਢੰਗ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਅਨਾਜਾਂ ਦੀ ਬਰਬਾਦੀ ਨਾ ਹੋਵੇ ।
ਪ੍ਰਸ਼ਨ 15.
ਚੌਲ ਦੀ ਉਪਜ ਪੰਜਾਬ ਵਿਚ ਕਿਉਂ ਵਧ ਰਹੀ ਹੈ ? ਕੋਈ ਚਾਰ ਕਾਰਨ ਲਿਖੋ ।
ਉੱਤਰ-
- ਪੰਜਾਬ ਦਾ ਕਿਸਾਨ ਸੰਘਣੀ ਖੇਤੀ ਕਰਦਾ ਹੈ ਅਤੇ ਆਪਣੇ ਖੇਤਾਂ ਵਿਚ ਚੰਗੇ ਬੀਜਾਂ ਅਤੇ ਚੰਗੀ ਖਾਦ ਦੀ ਵਰਤੋਂ ਕਰਦਾ ਹੈ ।
- ਇੱਥੇ ਸਿੰਜਾਈ ਦੇ ਸਾਧਨ ਬਹੁਤ ਉੱਨਤ ਹਨ ।
- ਪੰਜਾਬ ਦੀ ਭੂਮੀ ਉਪਜਾਊ ਹੈ ਅਤੇ ਇੱਥੋਂ ਦੇ ਕਿਸਾਨ ਬਹੁਤ ਮਿਹਨਤੀ ਹਨ ।
- ਇੱਥੋਂ ਦੀ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਨੂੰ ਉਪਜ ਵਧਾਉਣ ਦੇ ਨਵੇਂ-ਨਵੇਂ ਢੰਗਾਂ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ ।
ਪ੍ਰਸ਼ਨ 16.
ਭਾਰਤ ਵਿਚ ਗੰਨੇ ਦੀ ਪ੍ਰਤੀ ਹੈਕਟੇਅਰ ਉਪਜ ਘੱਟ ਹੋਣ ਦੇ ਕੋਈ ਚਾਰ ਕਾਰਨ ਕੀ ਹਨ ?
ਉੱਤਰ-
ਭਾਰਤ ਵਿਚ ਗੰਨੇ ਦੀ ਪ੍ਰਤੀ ਹੈਕਟੇਅਰ ਉਪਜ ਘੱਟ ਹੋਣ ਦੇ ਚਾਰ ਕਾਰਨ ਹੇਠ ਲਿਖੇ ਹਨ-
- ਗੰਨੇ ਦੀ ਖੇਤੀ ਕੇਵਲ ਵਰਖਾ ‘ਤੇ ਨਿਰਭਰ ਹੈ, ਪਰੰਤੂ ਭਾਰਤ ਦੀ ਵਰਖਾ ਅਨਿਸਚਿਤ ਅਤੇ ਅਨਿਯਮਿਤ ਹੈ ।
- ਭਾਰਤ ਵਿਚ ਗੰਨੇ ਦੀ ਉੱਨਤ ਕਿਸਮ ਦੀ ਘਾਟ ਹੈ । ਇਸ ਲਈ ਉਤਪਾਦਨ ਘੱਟ ਹੁੰਦਾ ਹੈ ।
- ਸਿਲ਼ ਘੱਟ ਹੋਣ ਕਾਰਨ ਗੰਨੇ ਦਾ ਰਸ ਸੁੱਕ ਜਾਂਦਾ ਹੈ ।
- ਭਾਰਤ ਵਿਚ ਖੇਤੀ ਦੇ ਪੁਰਾਣੇ ਢੰਗ ਪ੍ਰਯੋਗ ਕੀਤੇ ਜਾਂਦੇ ਹਨ ।
ਪ੍ਰਸ਼ਨ 17.
ਫਲਾਂ ਦੇ ਉਤਪਾਦਨ ਵਿਚ ਭਾਰਤ ਦੀ ਕੀ ਸਥਿਤੀ ਹੈ ?
ਉੱਤਰ-
ਭਿੰਨ-ਭਿੰਨ ਪ੍ਰਕਾਰ ਦਾ ਜਲਵਾਯੂ ਹੋਣ ਕਾਰਨ ਭਾਰਤ ਕਈ ਪ੍ਰਕਾਰ ਦੇ ਫਲ ਪੈਦਾ ਕਰਦਾ ਹੈ । ਅਸੀਂ ਹਰ ਸਾਲ ਦੋ ਕਰੋੜ ਟਨ ਫਲ ਪੈਦਾ ਕਰਦੇ ਹਾਂ । ਪਰੰਤੂ ਸਾਡੇ ਦੇਸ਼ ਵਿਚ ਫਲਾਂ ਦੀ ਪ੍ਰਤੀ ਵਿਅਕਤੀ ਖਪਤ ਬਹੁਤ ਹੀ ਘੱਟ ਹੈ । ਅੰਬ, ਕੇਲਾ, ਸੰਤਰਾ ਅਤੇ ਸੇਬ ਸਾਡੇ ਦੇਸ਼ ਦੇ ਮੁੱਖ ਫਲ ਹਨ | ਅੰਬ ਸਾਡੇ ਦੇਸ਼ ਦਾ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ । ਭਾਰਤ ਵਿਚ ਅੰਬਾਂ ਦੀਆਂ ਲਗਪਗ 100 ਕਿਸਮਾਂ ਉਗਾਈਆਂ ਜਾਂਦੀਆਂ ਹਨ । ਦਿਨੋ ਦਿਨ ਵਿਦੇਸ਼ਾਂ ਵਿਚ ਭਾਰਤੀ ਅੰਬਾਂ ਦੀ ਮੰਗ ਵਧ ਰਹੀ ਹੈ । ਕੇਲਾ ਦੱਖਣੀ ਭਾਰਤ ਤੋਂ ਆਉਂਦਾ ਹੈ । ਸੰਤਰਿਆਂ ਲਈ ਨਾਗਪੁਰ ਤੇ ਪੁਣੇ ਪ੍ਰਸਿੱਧ ਹਨ । ਅੰਗੂਰਾਂ ਦੀ ਖੇਤੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ । ਸੇਬ ਲਈ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਰਾਜ ਸਿੱਧ ਹਨ ।
ਪ੍ਰਸ਼ਨ 18.
ਸਫ਼ੈਦ ਕ੍ਰਾਂਤੀ ਤੋਂ ਕੀ ਭਾਵ ਹੈ ?
ਉੱਤਰ-
ਸਫ਼ੈਦ ਕ੍ਰਾਂਤੀ ਨੂੰ ਆਪੇਸ਼ਨ ਫਲੱਡ ਵੀ ਕਿਹਾ ਜਾ ਸਕਦਾ ਹੈ । ਇਸ ਦਾ ਉਦੇਸ਼ ਦੁੱਧ ਦੇ ਉਤਪਾਦਨ ਨੂੰ ਵਧਾਉਣਾ ਹੈ । ਪੇਂਡੂ ਜੀਵਨ ਦੇ ਸਮੂਹਿਕ ਵਿਕਾਸ ਲਈ ਸਫ਼ੈਦ ਕ੍ਰਾਂਤੀ ਦੀ ਸਫਲਤਾ ਜ਼ਰੂਰੀ ਹੈ । ਇਸ ਨਾਲ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵਾਧੂ ਆਮਦਨ ਹੋ ਸਕਦੀ ਹੈ । ਇਸ ਤੋਂ ਇਲਾਵਾ ਪੇਂਡੂ ਅਰਥ-ਵਿਵਸਥਾ ਦੇ ਲਈ ਖਾਦ ਅਤੇ ਬਾਇਓ ਗੈਸ ਪ੍ਰਾਪਤ ਕੀਤੀ ਜਾ ਸਕਦੀ ਹੈ । ਦੁੱਧ ਦੇ ਕਿੱਤੇ ਦੇ ਵਿਕਾਸ ਨਾਲ ਪਰਿਵਾਰ ਗ਼ਰੀਬੀ ਦੀ ਰੇਖਾ ਤੋਂ ਉੱਪਰ ਉੱਠ ਸਕਦੇ ਹਨ ।
ਪ੍ਰਸ਼ਨ 19.
ਭਾਰਤ ਦੇ ਮੱਛੀ ਪਾਲਣ ਉਦਯੋਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਾਨੂੰ ਮੱਛੀਆਂ ਤਟੀ ਭਾਗਾਂ ਦੇ ਨਾਲ-ਨਾਲ ਫੈਲੇ 20 ਲੱਖ ਵਰਗ ਕਿਲੋਮੀਟਰ ਦੇ ਖੇਤਰ ਤੋਂ ਵੱਡੀ ਮਾਤਰਾ ਵਿਚ ਪ੍ਰਾਪਤ ਹੋ ਸਕਦੀਆਂ ਹਨ । ਭਾਰਤ ਦੇ ਮਹਾਂਦੀਪੀ ਨਿਮਗਨ ਤਟ ਵਿਚ ਨਦੀਆਂ ਮੱਛੀਆਂ ਲਈ ਭੋਜਨ ਪਦਾਰਥ ਲਿਆ ਕੇ ਜਮਾਂ ਕਰਦੀਆਂ ਰਹਿੰਦੀਆਂ ਹਨ । ਇਸ ਨਾਲ ਸਾਰੇ ਖੇਤਰ ਮੱਛੀ ਖੇਤਰ ਬਣ ਗਏ ਹਨ । 1950-51 ਵਿਚ ਮੱਛੀ ਦਾ ਉਤਪਾਦਨ 5 ਲੱਖ ਟਨ ਸੀ ਜਿਹੜਾ 2000-01 ਵਿਚ ਵਧ ਕੇ 5656 ਲੱਖ ਟਨ (ਅਨੁਮਾਨਿਤ ਹੋ ਗਿਆ । ਭਾਰਤ ਵਿਚ ਬਣੇ ਬੰਨ੍ਹਾਂ ਦੇ ਪਿੱਛੇ ਝੀਲਾਂ ਵਿਚ ਵੀ ਮੱਛੀ ਪਾਲਣ ਦਾ ਕਿੱਤਾ ਉੱਨਤ ਕੀਤਾ ਜਾ ਰਿਹਾ ਹੈ ।
ਪ੍ਰਸ਼ਨ 20.
ਭਾਰਤ ਦੇ ਪਸ਼ੂਧਨ ਦਾ ਸੰਖੇਪ ਵਰਣਨ ਕਰੋ । ਭਾਰਤੀ ਕਿਸਾਨ ਲਈ ਪਸ਼ੂਆਂ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਪਸ਼ੂਆਂ ਦੇ ਪੱਖੋਂ ਸੰਸਾਰ ਵਿਚ ਸਭ ਤੋਂ ਅੱਗੇ ਹੈ । ਇੱਥੇ ਮੱਝ, ਗਾਂ, ਬਲਦ, ਭੇਡ, ਬੱਕਰੀ, ਊਠ ਅਤੇ ਘੋੜਾ ਆਦਿ ਸਭ ਪਸ਼ੂ ਮਿਲਦੇ ਹਨ ।
ਮਹੱਤਵ-
- ਭਾਰ ਢੋਣ ਵਾਲੇ ਪਸ਼ੂ ਭਾਰਤੀ ਕਿਸਾਨ ਨੂੰ ਖੇਤੀ ਕੰਮਾਂ ਵਿਚ ਮੱਦਦ ਕਰਦੇ ਹਨ ।
- ਦੁੱਧ ਦੇਣ ਵਾਲੇ ਪਸ਼ੂਆਂ ਦੇ ਦੁੱਧ ਨਾਲ ਕਿਸਾਨ ਨੂੰ ਵਾਧੂ ਆਮਦਨ ਪ੍ਰਾਪਤ ਹੁੰਦੀ ਹੈ ।
- ਪਸ਼ੂਆਂ ਦਾ ਗੋਹਾ ਅਤੇ ਮਲ-ਮੂਤਰ ਖਾਦ ਦਾ ਕੰਮ ਦਿੰਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਭਾਰਤ ਵਿਚ ਭੂਮੀ ਦੇ ਵਿਭਿੰਨ ਉਪਯੋਗਾਂ ਦੇ ਢੰਗਾਂ ਦੀ ਜਾਣਕਾਰੀ ਦਿਓ ।
ਉੱਤਰ-
ਭੂਮੀ ਇਕ ਅਤਿ ਮਹੱਤਵਪੂਰਨ ਸੰਸਾਧਨ ਹੈ । ਭਾਰਤ ਦਾ ਕੁੱਲ ਖੇਤਰਫਲ 32.8 ਲੱਖ ਵਰਗ ਕਿ: ਮੀ: ਹੈ । ਉਪਲੱਬਧ ਅੰਕੜਿਆਂ ਦੇ ਅਨੁਸਾਰ ਦੇਸ਼ ਦੀ ਕੁੱਲ ਭੂਮੀ ਦੇ 92.7 ਪ੍ਰਤੀਸ਼ਤ ਭਾਗ ਦਾ ਉਪਯੋਗ ਹੋ ਰਿਹਾ ਹੈ । ਇੱਥੇ ਭੂਮੀ ਦਾ ਉਪਯੋਗ ਮੁੱਖ ਤੌਰ ‘ਤੇ ਚਾਰ ਰੂਪਾਂ ਵਿਚ ਹੁੰਦਾ ਹੈ ।
- ਖੇਤੀਬਾੜੀ
- ਚਰਾਗਾਹ
- ਵਣ
- ਉਦਯੋਗ, ਆਵਾਜਾਈ, ਵਪਾਰ ਅਤੇ ਮਾਨਵ ਆਵਾਸ ।
1. ਖੇਤੀ – ਭਾਰਤ ਦੇ ਕੁੱਲ ਖੇਤਰ ਦੇ ਲਗਪਗ 56 ਪ੍ਰਤੀਸ਼ਤ ਭਾਗ ‘ਤੇ ਖੇਤੀ ਕੀਤੀ ਜਾਂਦੀ ਹੈ । ਦੇਸ਼ ਵਿਚ 16.3 ਕਰੋੜ ਹੈਕਟੇਅਰ ਭੂਮੀ ਸ਼ੁੱਧ ਬੀਜੇ ਹੋਏ ਖੇਤਰ ਦੇ ਅਧੀਨ ਹੈ । 1.3 ਪ੍ਰਤੀਸ਼ਤ ਭਾਗ ਫਲਾਂ ਦੀ ਖੇਤੀ ਅਧੀਨ ਆਉਂਦਾ ਹੈ । 5 ਪ੍ਰਤੀਸ਼ਤ ਖੇਤਰ ਵਿਚ ਪਰਤੀ ਭੂਮੀ ਹੈ ।
2. ਚਰਾਗਾਹ – ਸਾਡੇ ਦੇਸ਼ ਵਿਚ ਚਰਾਗਾਹਾਂ ਦਾ ਖੇਤਰ ਬਹੁਤ ਹੀ ਘੱਟ ਹੈ । ਫਿਰ ਵੀ ਇੱਥੇ ਸੰਸਾਰ ਵਿਚ ਸਭ ਤੋਂ ਜ਼ਿਆਦਾ ਪਸ਼ੂ ਪਾਲੇ ਜਾਂਦੇ ਹਨ । ਇਨ੍ਹਾਂ ਨੂੰ ਆਮ ਤੌਰ ‘ਤੇ ਪਰਾਲੀ, ਤੁੜੀ ਅਤੇ ਚਾਰੇ ਦੀਆਂ ਫ਼ਸਲਾਂ ‘ਤੇ ਪਾਲਿਆ ਜਾਂਦਾ ਹੈ । ਕੁੱਝ ਅਜਿਹੇ ਖੇਤਰਾਂ ਵਿਚ ਵੀ ਪਸ਼ੂ ਚਰਾਏ ਜਾਂਦੇ ਹਨ ਜਿਨ੍ਹਾਂ ਨੂੰ ਵਣ ਖੇਤਰਾਂ ਦੇ ਅਧੀਨ ਰੱਖਿਆ ਗਿਆ ਹੈ ।
3. ਵਣ – ਸਾਡੇ ਦੇਸ਼ ਵਿਚ ਕੇਵਲ 23 ਪ੍ਰਤੀਸ਼ਤ ਤੋਂ ਵੀ ਘਟ ਭੂਮੀ ‘ਤੇ ਵਣ ਹਨ | ਆਤਮ-ਨਿਰਭਰ ਅਰਥ-ਵਿਵਸਥਾ ਅਤੇ ਪਰਿਸਥਿਤਿਕ ਸੰਤੁਲਨ ਲਈ ਦੇਸ਼ ਦੇ ਇਕ-ਤਿਹਾਈ ਖੇਤਰਫਲ ਵਿਚ ਵਣਾਂ ਦਾ ਹੋਣਾ ਜ਼ਰੂਰੀ ਹੈ । ਇਸ ਲਈ ਸਾਡੇ ਦੇਸ਼ ਵਿਚ ਵਿਗਿਆਨਿਕ ਦ੍ਰਿਸ਼ਟੀ ਤੋਂ ਵਣ ਖੇਤਰ ਬਹੁਤ ਘੱਟ ਹੈ । ਭੂਮੀ ਉਪਯੋਗ ਦੇ ਅੰਕੜਿਆਂ ਦੇ ਅਨੁਸਾਰ ਇੱਥੇ ਵਣਾਂ ਦਾ ਵਿਸਥਾਰ 6.7 ਕਰੋੜ ਹੈਕਟੇਅਰ ਭੂਮੀ ਵਿਚ ਹੈ । ਪਰੰਤੁ ਉਪਗ੍ਰਹਿ ਦੁਆਰਾ ਲਏ ਗਏ ਛਾਇਆ ਚਿਤਰ ਦੇ ਅਨੁਸਾਰ ਇਹ ਖੇਤਰ 4.6 ਕਰੋੜ ਹੈਕਟੇਅਰ ਹੈ ।
4. ਉਦਯੋਗ, ਵਪਾਰ, ਆਵਾਜਾਈ ਅਤੇ ਮਾਨਵ ਆਵਾਸ – ਦੇਸ਼ ਦੀ ਬਾਕੀ ਭੂਮੀ ਜਾਂ ਤਾਂ ਬੰਜਰ ਹੈ ਜਾਂ ਉਸ ਦਾ ਉਪਯੋਗ ਉਦਯੋਗ, ਵਪਾਰ, ਪਰਿਵਹਿਣ ਅਤੇ ਮਾਨਵ ਆਵਾਸ ਲਈ ਕੀਤਾ ਜਾ ਰਿਹਾ ਹੈ । ਪਰੰਤੂ ਵਧਦੀ ਹੋਈ ਜਨਸੰਖਿਆ ਅਤੇ ਉੱਚੇ ਜੀਵਨ ਪੱਧਰ ਦੇ ਕਾਰਨ ਮਾਨਵ ਆਵਾਸ ਦੇ ਲਈ ਭੂਮੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ । ਸਿੱਟੇ ਵਜੋਂ ਦੂਜੀਆਂ ਸੁਵਿਧਾਵਾਂ ਦੇ ਵਿਕਾਸ ਲਈ ਭੂਮੀ ਦੀ ਲਗਾਤਾਰ ਥੁੜ ਹੁੰਦੀ ਜਾ ਰਹੀ ਹੈ । | ਇਸ ਤਰ੍ਹਾਂ ਸਪੱਸ਼ਟ ਹੈ ਭਾਰਤ ਵਿਚ ਭੂਮੀ ਦਾ ਉਪਯੋਗ ਸੰਤੁਲਿਤ ਨਹੀਂ ਹੈ । ਇਸ ਲਈ ਸਾਨੂੰ ਭੂਮੀ ਦੇ ਵਿਭਿੰਨ ਉਪਯੋਗਾਂ ਵਿਚ ਸੰਤੁਲਨ ਬਣਾਈ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ ।
ਪ੍ਰਸ਼ਨ 2.
ਭਾਰਤੀ ਖੇਤੀਬਾੜੀ ਦੇ ਪੱਛੜੇਪਨ ਦੇ ਕੀ-ਕੀ ਕਾਰਨ ਹਨ ? ਖੇਤੀਬਾੜੀ ਦੀ ਦਸ਼ਾ ਨੂੰ ਸੁਧਾਰਨ ਲਈ ਕੁੱਝ ਸੁਝਾਅ ਦਿਓ ।
ਉੱਤਰ-
ਖੇਤੀ ਦੇ ਪੱਛੜੇ ਹੋਣ ਦੇ ਕਾਰਨ-ਭਾਰਤ ਦੀ ਖੇਤੀ ਦੇ ਪੱਛੜੇ ਹੋਣ ਦੇ ਹੇਠ ਲਿਖੇ ਕਾਰਨ ਹਨ-
- ਖੇਤੀ ਦੀ ਵਰਖਾ ‘ਤੇ ਨਿਰਭਰਤਾ – ਭਾਰਤੀ ਕਿਸਾਨ ਸਿੰਜਾਈ ਦੇ ਲਈ ਅਧਿਕਤਰ ਵਰਖਾ ‘ਤੇ ਨਿਰਭਰ ਹੈ, ਪਰੰਤੂ ਵਰਖਾ ਭਰੋਸੇਯੋਗ ਅਤੇ ਨਿਸਚਿਤ ਨਾ ਹੋਣ ਕਾਰਨ ਸਾਡੀ ਖੇਤੀ ਪੱਛੜੀ ਹੋਈ ਹੈ ।
- ਭੂਮੀ ਵਿਚ ਨਾਈਟਰੋਜਨ ਦੀ ਕਮੀ – ਭਾਰਤ ਦੀ ਭੂਮੀ ਵਿਚ ਨਾਈਟਰੋਜਨ ਦੀ ਕਮੀ ਹੈ । ਇਸ ਦਾ ਕਾਰਨ ਹੈ ਕਿ ਹਜ਼ਾਰਾਂ ਸਾਲ ਤੋਂ ਸਾਡੀ ਭੂਮੀ ‘ਤੇ ਖੇਤੀ ਹੋ ਰਹੀ ਹੈ । ਇਸ ਕਾਰਨ ਸਾਡੀ ਭੂਮੀ ਦੀ ਉਪਜਾਊ ਸ਼ਕਤੀ ਕਾਫ਼ੀ ਘੱਟ ਗਈ ਹੈ ।
- ਉੱਚਿਤ ਮਿਹਨਤ ਦੀ ਕਮੀ – ਸਾਡੇ ਕਿਸਾਨ ਕਮਜ਼ੋਰ ਹਨ । ਸਿੱਟੇ ਵਜੋਂ ਉਹ ਇੰਨੀ ਮਿਹਨਤ ਨਹੀਂ ਕਰਦੇ ਜਿੰਨੀ ਕਿ ਖੇਤੀ ਲਈ ਜ਼ਰੂਰੀ ਹੈ ।
- ਖੇਤਾਂ ਦਾ ਅਪਘਟਨ – ਸਾਡੇ ਦੇਸ਼ ਵਿਚ ਪਿਤਾ ਦੀ ਮੌਤ ਹੋ ਜਾਣ ‘ਤੇ ਭੂਮੀ ਉਸ ਦੇ ਪੁੱਤਰਾਂ ਵਿਚ ਵੰਡੀ ਜਾਂਦੀ ਹੈ । ਇਸ ਤਰ੍ਹਾਂ ਖੇਤਾਂ ਦਾ ਆਕਾਰ ਛੋਟਾ ਹੁੰਦਾ ਜਾਂਦਾ ਹੈ ਜਿਸ ਕਰਕੇ ਉਤਪਾਦਨ ਘਟ ਜਾਂਦਾ ਹੈ ।
- ਖੇਤੀ ਦੇ ਪੁਰਾਣੇ ਢੰਗ – ਭਾਰਤੀ ਕਿਸਾਨ ਹੁਣ ਤਕ ਪੁਰਾਣੇ ਢੰਗਾਂ ਨਾਲ ਹੀ ਖੇਤੀ ਕਰ ਰਿਹਾ ਹੈ । ਇਸ ਕਾਰਨ ਵੀ ਖੇਤੀ ਪੱਛੜੀ ਹੋਈ ਹੈ ।
- ਚੰਗੇ ਬੀਜਾਂ ਦਾ ਪ੍ਰਯੋਗ ਨਾ ਕਰਨਾ – ਗਰੀਬ ਹੋਣ ਦੇ ਕਾਰਨ ਭਾਰਤੀ ਕਿਸਾਨ ਚੰਗੇ ਬੀਜਾਂ ਦੀ ਵਰਤੋਂ ਨਹੀਂ ਕਰ ਸਕਦੇ ਇਸ ਲਈ ਖੇਤਾਂ ਵਿਚ ਪੈਦਾਵਾਰ ਘੱਟ ਹੁੰਦੀ ਹੈ ।
- ਧਨ ਦੀ ਕਮੀ – ਖੇਤੀ ਲਈ ਧਨ ਦੀ ਬਹੁਤ ਜ਼ਰੂਰਤ ਹੁੰਦੀ ਹੈ, ਪਰੰਤੂ ਭਾਰਤੀ ਕਿਸਾਨ ਗਰੀਬ ਹਨ ।
- ਕਮਜ਼ੋਰ ਪਸ਼ੂ – ਭਾਰਤੀ ਕਿਸਾਨ ਬਲਦਾਂ ਦੀ ਸਹਾਇਤਾ ਨਾਲ ਆਪਣੇ ਖੇਤਾਂ ਵਿਚ ਵਾਹੀ ਕਰਦਾ ਹੈ, ਪਰੰਤ ਸਾਡੇ ਇੱਥੋਂ ਦੇ ਬਲਦ ਚੰਗੀ ਨਸਲ ਦੇ ਨਹੀਂ । ਇਹ ਕਮਜ਼ੋਰ ਹੁੰਦੇ ਹਨ । ਇਨ੍ਹਾਂ ਤੋਂ ਖੇਤੀ ਦਾ ਪੂਰਾ ਕਾਰਜ ਨਹੀਂ ਲਿਆ ਜਾ ਸਕਦਾ ।
- ਅਨਪੜ੍ਹਤਾ – ਭਾਰਤੀ ਕਿਸਾਨ ਗ਼ਰੀਬ ਹੋਣ ਦੇ ਨਾਲ-ਨਾਲ ਅਨਪੜ੍ਹ ਵੀ ਹਨ । ਇਸ ਲਈ ਖੇਤੀ ਦੇ ਨਵੇਂ ਢੰਗ ਅਪਣਾਉਣ ਵਿਚ ਔਕੜ ਮਹਿਸੂਸ ਕਰਦੇ ਹਨ ।
ਖੇਤੀ ਦੀ ਦਸ਼ਾ ਨੂੰ ਸੁਧਾਰਨ ਦੇ ਉਪਾਅ – ਖੇਤੀ ਦੀ ਦਸ਼ਾ ਨੂੰ ਸੁਧਾਰਨ ਲਈ ਹੇਠ ਲਿਖੇ ਉਪਰਾਲੇ ਕੀਤੇ ਜਾ ਸਕਦੇ ਹਨ-
- ਸਹਿਕਾਰੀ ਖੇਤੀ – ਸਹਿਕਾਰੀ ਖੇਤੀ ਦੀ ਪ੍ਰਣਾਲੀ ਜਾਰੀ ਕਰਨੀ ਚਾਹੀਦੀ ਹੈ । ਇਸ ਨਾਲ ਖੇਤ ਵੱਡੇ ਹੋ ਜਾਣਗੇ ਅਤੇ ਸਾਰੀਆਂ ਸੁਵਿਧਾਵਾਂ ਪ੍ਰਾਪਤ ਹੋ ਜਾਣਗੀਆਂ ।
- ਸਿੰਜਾਈ ਦੀਆਂ ਅਧਿਕ ਸੁਵਿਧਾਵਾਂ – ਖੇਤੀ ਦੀ ਦਸ਼ਾ ਵਿਚ ਸੁਧਾਰ ਲਿਆਉਣ ਲਈ ਸਿੰਜਾਈ ਦੀਆਂ ਸੁਵਿਧਾਵਾਂ ਵਧਾਉਣੀਆਂ ਚਾਹੀਦੀਆਂ ਹਨ ।
- ਸੰਘਣੀ ਖੇਤੀ – ਸਾਡੇ ਦੇਸ਼ ਵਿਚ ਕਿਸਾਨ ਨੂੰ ਸੰਘਣੀ ਖੇਤੀ ਦੇ ਢੰਗਾਂ ਨੂੰ ਅਪਣਾਉਣਾ ਚਾਹੀਦਾ ਹੈ । ਇਸ ਨਾਲ ਭੂਮੀ ਦੀ ਸ਼ਕਤੀ ਵਧ ਜਾਂਦੀ ਹੈ ਅਤੇ ਥੋੜ੍ਹੀ ਜਿਹੀ ਭੂਮੀ ਤੋਂ ਵੀ ਅਧਿਕ ਉਪਜ ਪ੍ਰਾਪਤ ਹੁੰਦੀ ਹੈ ।
- ਚੰਗੇ ਬੀਜ ਅਤੇ ਖਾਦ – ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਸਸਤੇ ਮੁੱਲ ਤੇ ਚੰਗੇ ਬੀਜ ਦੇਵੇ । ਚੰਗੀ ਖਾਦ ਖ਼ਰੀਦਣ ਲਈ ਉਨ੍ਹਾਂ ਨੂੰ ਸਰਕਾਰ ਵੱਲੋਂ ਸਹਾਇਤਾ ਮਿਲਣੀ ਚਾਹੀਦੀ ਹੈ ।
- ਨਵੇਂ ਖੇਤੀ – ਯੰਤਰਾਂ ਦਾ ਪ੍ਰਯੋਗ-ਜੇ ਖੇਤੀ ਦੇ ਨਵੇਂ ਯੰਤਰਾਂ ਦਾ ਪ੍ਰਯੋਗ ਕੀਤਾ ਜਾਵੇ ਤਾਂ ਖੇਤੀ ਵਿਚ ਕਾਫ਼ੀ ਸੁਧਾਰ ਹੋ ਸਕਦਾ ਹੈ । ਸਰਕਾਰ ਨੂੰ ਇਨ੍ਹਾਂ ਔਜ਼ਾਰਾਂ ਨੂੰ ਖ਼ਰੀਦਣ ਲਈ ਕਿਸਾਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ।
ਪ੍ਰਸ਼ਨ 3.
ਕੇਂਦਰ ਅਤੇ ਰਾਜ ਸਰਕਾਰਾਂ ਨੇ ਭਾਰਤੀ ਖੇਤੀ ਦੀ ਉੱਨਤੀ ਲਈ ਕਿਹੜੇ-ਕਿਹੜੇ ਪ੍ਰਮੁੱਖ ਕਦਮ ਚੁੱਕੇ ਹਨ ?
ਉੱਤਰ-
ਕੇਂਦਰੀ ਅਤੇ ਰਾਜ ਸਰਕਾਰਾਂ ਨੇ ਭਾਰਤੀ ਖੇਤੀ ਦੀ ਉੱਨਤੀ ਲਈ ਹੇਠ ਲਿਖੇ ਪੰਜ ਪ੍ਰਮੁੱਖ ਕਦਮ ਚੁੱਕੇ ਹਨ-
- ਚੱਕਬੰਦੀ – ਭਾਰਤ ਵਿਚ ਪੰਜ-ਸਾਲਾ ਯੋਜਨਾਵਾਂ ਅਧੀਨ ਸਰਕਾਰ ਨੇ ਛੋਟੇ-ਛੋਟੇ ਖੇਤਾਂ ਨੂੰ ਮਿਲਾ ਕੇ ਵੱਡੇ ਬਣਾ ਦਿੱਤੇ ਹਨ ਜਿਸ ਨੂੰ ਚੱਕਬੰਦੀ ਕਹਿੰਦੇ ਹਨ । ਇਨ੍ਹਾਂ ਖੇਤਾਂ ਵਿਚ ਆਧੁਨਿਕ ਯੰਤਰਾਂ ਦਾ ਪ੍ਰਯੋਗ ਆਸਾਨੀ ਨਾਲ ਹੋ ਸਕਦਾ ਹੈ ।
- ਉੱਤਮ ਬੀਜਾਂ ਦੀ ਵਿਵਸਥਾ – ਸਰਕਾਰ ਨੇ, ਖੇਤੀ ਦੀ ਉਪਜ ਨੂੰ ਵਧਾਉਣ ਲਈ ਕਿਸਾਨਾਂ ਨੂੰ ਚੰਗੇ ਬੀਜ ਦੇਣ ਦੀ ਵਿਵਸਥਾ ਕੀਤੀ ਹੈ | ਸਰਕਾਰ ਦੀ ਦੇਖ-ਰੇਖ ਵਿਚ ਚੰਗੇ ਬੀਜ ਉਤਪੰਨ ਕੀਤੇ ਜਾਂਦੇ ਹਨ । ਇਹ ਬੀਜ ਸਹਿਕਾਰੀ ਭੰਡਾਰਾਂ ਦੁਆਰਾ ਕਿਸਾਨਾਂ ਤਕ ਪਹੁੰਚਾਏ ਜਾਂਦੇ ਹਨ ।
- ਉੱਤਮ ਖਾਦ ਦੀ ਵਿਵਸਥਾ – ਭੂਮੀ ਵਿਚ ਵਾਰ-ਵਾਰ ਇਕ ਹੀ ਫ਼ਸਲ ਬੀਜਣ ਨਾਲ ਭੂਮੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ । ਭੂਮੀ ਦੀ ਇਸ ਸ਼ਕਤੀ ਨੂੰ ਬਣਾਈ ਰੱਖਣ ਲਈ ਕਿਸਾਨ ਗੋਬਰ ਦੀ ਖਾਦ ਦਾ ਪ੍ਰਯੋਗ ਕਰਦੇ ਹਨ । ਪਰੰਤੁ ਇਹ ਖਾਦ ਸਾਡੇ ਖੇਤਾਂ ਲਈ ਕਾਫ਼ੀ ਨਹੀਂ ਹੈ । ਇਸ ਲਈ ਹੁਣ ਸਰਕਾਰ ਕਿਸਾਨਾਂ ਨੂੰ ਰਸਾਇਣਿਕ ਖਾਦ ਵੀ ਦਿੰਦੀ ਹੈ । ਰਸਾਇਣਿਕ ਖਾਦ ਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿਚ ਬਹੁਤ ਸਾਰੇ ਕਾਰਖ਼ਾਨੇ ਖੋਲ੍ਹੇ ਗਏ ਹਨ ।
- ਖੇਤੀ ਦੇ ਆਧੁਨਿਕ ਸਾਧਨ – ਖੇਤੀ ਦੀ ਉਪਜ ਨੂੰ ਵਧਾਉਣ ਲਈ ਖੇਤੀ ਦੇ ਨਵੇਂ ਯੰਤਰਾਂ ਦਾ ਪ੍ਰਯੋਗ ਵਧ ਰਿਹਾ ਹੈ । ਹੁਣ ਲੱਕੜੀ ਦੀ ਜਗਾ ਲੋਹੇ ਦਾ ਹਲ ਪ੍ਰਯੋਗ ਕੀਤਾ ਜਾਂਦਾ ਹੈ । ਵੱਡੇ-ਵੱਡੇ ਖੇਤਾਂ ਵਿਚ ਟੈਕਟਰਾਂ ਨਾਲ ਜੁਤਾਈ ਕੀਤੀ ਜਾਂਦੀ ਹੈ । ਫ਼ਸਲ ਕੱਟਣ ਅਤੇ ਬੀਜਣ ਦੇ ਲਈ ਮਸ਼ੀਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਸਰਕਾਰ ਨੇ ਪੰਜ-ਸਾਲਾ ਯੋਜਨਾਵਾਂ ਅਧੀਨ ਦੇਸ਼ ਦੇ ਵਿਭਿੰਨ ਭਾਗਾਂ ਵਿਚ ਖੇਤੀ ਦੇ ਯੰਤਰ ਬਣਾਉਣ ਦੇ ਕਾਰਖ਼ਾਨੇ ਖੋਲ੍ਹੇ ਹਨ ।
- ਸਿੰਜਾਈ ਦੀ ਉੱਚਿਤ ਵਿਵਸਥਾ – ਸਰਕਾਰ ਨੇ ਦੇਸ਼ ਵਿਚ ਅਨੇਕਾਂ ਸਿੰਜਾਈ ਯੋਜਨਾਵਾਂ ਬਣਾਈਆਂ ਹਨ । ਇਨ੍ਹਾਂ ਯੋਜਨਾਵਾਂ ਵਿਚ ਭਾਖੜਾ ਨੰਗਲ ਯੋਜਨਾ, ਤੁੰਗਭੱਦਰਾ ਯੋਜਨਾ ਅਤੇ ਦਾਮੋਦਰ ਘਾਟੀ ਯੋਜਨਾਵਾਂ ਪ੍ਰਮੁੱਖ ਹਨ ।
ਪ੍ਰਸ਼ਨ 4.
ਭਾਰਤ ਦੀਆਂ ਪ੍ਰਮੁੱਖ ਫ਼ਸਲਾਂ ਅਤੇ ਉਨ੍ਹਾਂ ਦੇ ਉਤਪਾਦਕ ਰਾਜਾਂ ਬਾਰੇ ਲਿਖੋ ।
ਉੱਤਰ-
ਭਾਰਤੀ ਦੀਆਂ ਪ੍ਰਮੁੱਖ ਫ਼ਸਲਾਂ ਅਤੇ ਉਨ੍ਹਾਂ ਦੇ ਉਤਪਾਦਕ ਰਾਜ-