PSEB 10th Class SST Solutions Geography Chapter 2 ਧਰਾਤਲ

Punjab State Board PSEB 10th Class Social Science Book Solutions Geography Chapter 2 ਧਰਾਤਲ Textbook Exercise Questions and Answers.

PSEB Solutions for Class 10 Social Science Geography Chapter 2 ਧਰਾਤਲ

SST Guide for Class 10 PSEB ਧਰਾਤਲ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ ਉੱਤਰ ਇਕ ਸ਼ਬਦ ਜਾਂ ਇਕ ਵਾਕ ਵਿਚ ਦਿਓ-

ਪ੍ਰਸ਼ਨ 1.
ਭਾਰਤ ਦੀ ਭੌਤਿਕ ਵੰਡ ਦੀਆਂ ਮੁੱਖ ਇਕਾਈਆਂ ਦੇ ਨਾਂ ਲਿਖੋ ।
ਉੱਤਰ-
ਭਾਰਤ ਦੀ ਭੌਤਿਕ ਵੰਡ ਦੀਆਂ ਮੁੱਖ ਇਕਾਈਆਂ ਹਨ-

  1. ਹਿਮਾਲਿਆ ਪਰਬਤੀ ਖੇਤਰ,
  2. ਉੱਤਰੀ ਵਿਸ਼ਾਲ ਮੈਦਾਨ,
  3. ਪ੍ਰਾਇਦੀਪੀ ਪਠਾਰ ਦਾ ਖੇਤਰ,
  4. ਤਟੀ ਮੈਦਾਨ
  5. ਭਾਰਤੀ ਦੀਪ ।

ਪ੍ਰਸ਼ਨ 2.
ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਕੀ ਹੈ ?
ਉੱਤਰ-
ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਇਕ ਉਤਲ-ਚਾਪ (Convex Curve) ਵਰਗਾ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 3.
ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਦੇ ਨਾਂ ਦੱਸੋ ।
ਉੱਤਰ-
ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਹਨ-ਮਾਊਂਟ ਕੇ2 (K2), ਗੌਡਵਿਨ ਆਸਟਿਨ, ਹੇਡਨ ਪੀਕ, ਬਾਂਡ ਪੀਕ, ਗੈਸ਼ਰਬੂਮ, ਕਾਪੋਸ਼ੀ ਅਤੇ ਹਰਮੋਸ਼ ।

ਪ੍ਰਸ਼ਨ 4.
ਮਹਾਨ ਹਿਮਾਲਿਆ ਵਿਚ 800 ਮੀਟਰ ਤੋਂ ਵੱਧ ਉੱਚਾਈ ਤੇ ਕਿਹੜੀਆਂ ਚੋਟੀਆਂ ਮਿਲਦੀਆਂ ਹਨ ?
ਉੱਤਰ-
ਮਹਾਨ ਹਿਮਾਲਿਆ ਦੀਆਂ 8000 ਮੀਟਰ ਤੋਂ ਵੱਧ ਉੱਚੀਆਂ ਚੋਟੀਆਂ ਹਨ-ਮਾਊਂਟ ਐਵਰੈਸਟ (8848 ਮੀਟਰ), ਕੰਚਨਜੰਗਾ (8598 ਮੀਟਰ), ਮਕਾਲੂ (8481 ਮੀਟਰ), ਧੌਲਗਿਰੀ (8172 ਮੀਟਰ), ਮਨਾਸਲੂ (8156 ਮੀਟਰ), ਚੌ: ਉਜ, (8153 ਮੀਟਰ), ਨਾਗਾ ਪਰਬਤ ( 8126 ਮੀਟਰ) ਅਤੇ ਅੰਨਪੂਰਨਾ (8078 ਮੀਟਰ) ।

ਪ੍ਰਸ਼ਨ 5.
ਭਾਰਤ ਦੇ ਜੁਆਨ ਅਤੇ ਪ੍ਰਾਚੀਨ ਪਹਾੜਾਂ ਦੇ ਨਾਂ ਲਿਖੋ ।
ਉੱਤਰ-
ਹਿਮਾਲਿਆ ਪਰਬਤ ਭਾਰਤ ਦੇ ਜੁਆਨ ਪਹਾੜ ਹਨ ਅਤੇ ਇੱਥੋਂ ਦੇ ਪ੍ਰਾਚੀਨ ਪਹਾੜ ਅਰਾਵਲੀ, ਵਿੰਧੀਆਚਲ, ਸਤਪੁੜਾ ਆਦਿ ਹਨ ।

ਪ੍ਰਸ਼ਨ 6.
ਭਾਰਤ ਵਿਚ ਦਰਾੜ ਘਾਟੀਆਂ ਕਿੱਥੇ ਸਥਿਤ ਹਨ ?
ਉੱਤਰ-
ਭਾਰਤ ਵਿਚ ਦਰਾੜ ਘਾਟੀਆਂ ਪ੍ਰਾਇਦੀਪੀ ਪਠਾਰ ਵਿਚ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 7.
ਡੈਲਟਾ ਕੀ ਹੁੰਦਾ ਹੈ ?
ਉੱਤਰ-
ਨਦੀ ਦੁਆਰਾ ਆਪਣੇ ਮਹਾਨੇ ਤੇ ਬਣੇ ਥਲ ਰੂਪ ਨੂੰ ਡੈਲਟਾ ਆਖਦੇ ਹਨ ।

ਪ੍ਰਸ਼ਨ 8.
ਦੇਸ਼ ਦੇ ਮੁੱਖ ਡੈਲਟਾਈ ਖੇਤਰਾਂ ਦੇ ਨਾਂ ਲਿਖੋ
ਉੱਤਰ-
ਭਾਰਤ ਦੇ ਮੁੱਖ ਡੈਲਟਾਈ ਖੇਤਰ ਹਨ-ਗੰਗਾ-ਬ੍ਰਹਮਪੁੱਤਰ ਡੈਲਟਾ ਖੇਤਰ, ਗੋਦਾਵਰੀ ਨਦੀ ਡੈਲਟਾ ਖੇਤਰ, ਕਾਵੇਰੀ ਨਦੀ ਡੈਲਟਾ ਖੇਤਰ, ਕ੍ਰਿਸ਼ਨਾ ਨਦੀ ਡੈਲਟਾ ਖੇਤਰ ਅਤੇ ਮਹਾਂਨਦੀ ਦਾ ਡੈਲਟਾ ਖੇਤਰ ।

ਪ੍ਰਸ਼ਨ 9.
ਹਿਮਾਲਾ ਪਰਬਤ ਵਿਚ ਕਿਹੜੇ ਬੱਚੇ ਜਾਂ ਵਸਤੇ ਮਿਲਦੇ ਹਨ ?
ਉੱਤਰ-
ਹਿਮਾਲਾ ਪਰਬਤ ਦੇ ਦੌਰਿਆਂ ਦੇ ਨਾਂ ਹਨ-ਅਗਹਿਲ, ਜੋਜੀਲਾ, ਖਰਬੂੰਗਲਾ, ਰੋਹਤਾਂਗ, ਚਾਂਗ ਲਾ, ਬਾਰਾ ਲਾਚਾ ਲਾ, ਸ਼ਿਪਕੀ ਲਾ, ਨਾਥੁ ਲਾ, ਤੱਕਲਾ ਕੋਟ ਆਦਿ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 10.
ਛੋਟੇ ਹਿਮਾਲਾ ਦੀਆਂ ਮੁੱਖ ਪਰਬਤੀ ਸ਼੍ਰੇਣੀਆਂ ਦੇ ਨਾਂ ਦੱਸੋ । ‘
ਉੱਤਰ-
ਛੋਟੇ ਹਿਮਾਲਾ ਦੀਆਂ ਮੁੱਖ ਪਰਬਤੀ ਸ਼੍ਰੇਣੀਆਂ ਹਨ-

  1. ਕਸ਼ਮੀਰ ਵਿਚ ਪੀਰ ਪੰਜਾਲ, ਨਾਂਗਾ ਟਿੱਬਾ,
  2. ਹਿਮਾਚਲ ਵਿਚ ਧੌਲਾਧਾਰ ਤੇ ਕੁਮਾਊਂ,
  3. ਨੇਪਾਲ ਵਿਚ ਮਹਾਂਭਾਰਤ,
  4. ਉੱਤਰਾਖੰਡ ਵਿਚ ਮੰਸੂਰੀ,
  5. ਭੂਟਾਨ ਵਿਚ ਥਿੰਪੂ ।

ਪ੍ਰਸ਼ਨ 11.
ਛੋਟੇ ਹਿਮਾਲਾ ਵਿਚ ਕਿਹੜੀਆਂ-ਕਿਹੜੀਆਂ ਸਿਹਤਵਰਧਕ ਘਾਟੀਆਂ ਤੇ ਸਥਾਨ ਮਿਲਦੇ ਹਨ ? .
ਉੱਤਰ-
ਛੋਟੇ ਹਿਮਾਲਾ ਵਿਚ ਮੁੱਖ ਸਿਹਤਵਰਧਕ ਸਥਾਨ ਸ਼ਿਮਲਾ, ਨਗਰ, ਮੰਸੂਰੀ, ਨੈਨੀਤਾਲ, ਦਾਰਜੀਲਿੰਗ ਅਤੇ ਚਕਰਾਤਾ ਹਨ ।

ਪ੍ਰਸ਼ਨ 12.
ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਦੇ ਨਾਂ ਲਿਖੋ ।
ਉੱਤਰ-
ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਹਨ-ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਊਧਮਪੁਰ, ਕੋਥਲੀ ਆਦਿ ।

ਪ੍ਰਸ਼ਨ 13.
ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖ਼ਾਵਾਂ ਦੇ ਨਾਂ ਲਿਖੋ ।
ਉੱਤਰ-
ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖ਼ਾਵਾਂ ਪਟਕੋਈ ਬੰਮ, ਗਾਰੋ, ਖਾਸੀ, ਐੱਤੀਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ ਹਨ ।

ਪ੍ਰਸ਼ਨ 14.
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਦਰਿਆਵਾਂ ਦੇ ਕਿਹੜੇ-ਕਿਹੜੇ ਭੂ-ਆਕਾਰ ਮਿਲਦੇ ਹਨ ?
ਉੱਤਰ-
ਉੱਤਰ ਦੇ ਮੈਦਾਨਾਂ ਵਿਚ ਨਦੀਆਂ ਵਲੋਂ ਬਣਾਏ ਗਏ ਭੂ-ਆਕਾਰ ਹਨ-ਜਲੋਢ ਪੰਖ, ਜਲੋਢ ਸ਼ੰਕੂ, ਸੱਪਦਾਰ ਮੋੜ, ਦਰਿਆਈ ਪੌੜੀਆਂ, ਕੁਦਰਤੀ ਬੰਨ੍ਹ ਅਤੇ ਹੜ੍ਹ ਦੇ ਮੈਦਾਨ ।

ਪ੍ਰਸ਼ਨ 15.
ਬ੍ਰਹਮਪੁੱਤਰ ਮੈਦਾਨ ਦਾ ਆਕਾਰ ਕੀ ਹੈ ?
ਉੱਤਰ-
ਬ੍ਰਹਮਪੁੱਤਰ ਮੈਦਾਨ 640 ਕਿਲੋਮੀਟਰ ਲੰਬਾ ਅਤੇ 90 ਤੋਂ 100 ਕਿਲੋਮੀਟਰ ਤਕ ਚੌੜਾ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 16.
ਅਰਾਵਲੀ ਪਰਬਤ ਸ਼੍ਰੇਣੀ ਦਾ ਵਿਸਤਾਰ ਕੀ ਹੈ ? ਇਸ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਦੱਸੋ ।
ਉੱਤਰ-
ਅਰਾਵਲੀ ਪਰਬਤ ਸ਼੍ਰੇਣੀ ਦਿੱਲੀ ਤੋਂ ਲੈ ਕੇ ਗੁਜਰਾਤ ਤਕ ਫੈਲੀ ਹੋਈ ਹੈ । ਇਸ ਦੀ ਲੰਬਾਈ 725 ਕਿਲੋਮੀਟਰ ਹੈ । ਇਸ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਗੁਰੂ ਸਿਖਰ (1722 ਮੀਟਰ) ਹੈ ।

ਪ੍ਰਸ਼ਨ 17.
ਪੱਛਮੀ ਘਾਟ ਦੀਆਂ ਉੱਚੀਆਂ ਚੋਟੀਆਂ ਦੇ ਨਾਂ ਲਿਖੋ ।
ਉੱਤਰ-
ਪੱਛਮੀ ਘਾਟ ਦੀਆਂ ਉੱਚੀਆਂ ਚੋਟੀਆਂ ਹਨ-

  1. ਅਨਾਈ ਮੁਦੀ (2695 ਮੀ:),
  2. ਮੰਨਾਮਾਲਾ (2659 ਮੀ:),
  3. ਮੈਸਾਪੁਲੀਮਾਲਾ (2640 ਮੀ:),
  4. ਦੋਦਾਬੇਟਾ (2637 ਮੀ:) ।

ਪ੍ਰਸ਼ਨ 18.
ਪੂਰਬੀ ਘਾਟ ਦੀਆਂ ਦੱਖਣੀ ਪਹਾੜੀਆਂ ਦੇ ਨਾਂ ਲਿਖੋ ।
ਉੱਤਰ-
ਜਵੱਦੀ (Jawaddi), ਸੀਰੂਮਲਾਈ (Sirumalai) ਅਤੇ ਕਰਨਥਾਮਲਾਈ (Karanthamalai) ਆਦਿ ਪੂਰਬੀ ਘਾਟ ਦੀਆਂ ਦੱਖਣੀ ਪਹਾੜੀਆਂ ਹਨ।

ਪ੍ਰਸ਼ਨ 19.
ਅਨਾਇਮੁਦੀ ਦੀ ਗੰਢ ‘ਤੇ ਕਿਹੜੀਆਂ ਪਰਬਤ ਸ਼੍ਰੇਣੀਆਂ ਆ ਕੇ ਮਿਲਦੀਆਂ ਹਨ ?
ਉੱਤਰ-
ਕਾਰਡਾਮਮ ਜਾਂ ਇਲਾਮੀ (Elami), ਅਨਾਇਮਲਾਇ ਅਤੇ ਪਲਨੀ ।

ਪ੍ਰਸ਼ਨ 20.
ਦੱਖਣੀ ਪਠਾਰ ਦੇ ਪਹਾੜੀ ਸਮੂਹ ਵਿਚ ਕਿਹੜੇ-ਕਿਹੜੇ ਪਰਬਤੀ ਸਿਹਤ-ਵਰਧਕ ਸਥਾਨ (Hill Stations) ਮਿਲਦੇ ਹਨ ?
ਉੱਤਰ-
ਦੋਦਾਬੇਟਾ, ਊਟੀ (ਉਦਗਮਨਦਲਾਮ), ਪਲਨੀ ਅਤੇ ਕੋਡਾਇਨਾਲ ।’

ਪ੍ਰਸ਼ਨ 21.
ਉੱਤਰ-
ਪੂਰਬੀ ਤਟਵਰਤੀ ਮੈਦਾਨ ਦੇ ਉਪਭਾਗ ਕਿਹੜੇ-ਕਿਹੜੇ ਹਨ ?
ਉੱਤਰ-
ਉੱਤਰ-ਪੂਰਬੀ ਤਟਵਰਤੀ ਮੈਦਾਨ ਦੇ ਉਪ-ਭਾਗ ਹਨ-

  1. ਉੜੀਸਾ ਦੇ ਮੈਦਾਨ,
  2. ਉੱਤਰੀ ਸਰਕਾਰ ।

ਪ੍ਰਸ਼ਨ 22.
ਅਰਬ ਸਾਗਰ ਦੇ ਦੀਪਾਂ ਦੇ ਨਾਂ ਦੱਸੋ ।
ਉੱਤਰ-
ਅਰਬ ਸਾਗਰ ਵਿਚ ਸਥਿਤ ਉੱਤਰੀ ਦੀਪਾਂ ਨੂੰ ਅਮੀਨਦੀਵੀ (Amindivi), ਮੱਧਵਰਤੀ ਦੀਪਾਂ ਨੂੰ ਲਕਾਦੀਪ ਅਤੇ ਦੱਖਣੀ ਭਾਗ ਨੂੰ ਮਿਨੀਕੋਆਇ ਆਖਿਆ ਜਾਂਦਾ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 23.
ਦੇਸ਼ ਦੇ ਤਟ ਦੇ ਪਾਸ ਕਿਹੜੇ-ਕਿਹੜੇ ਦੀਪ ਮਿਲਦੇ ਹਨ ?
ਉੱਤਰ-
ਦੇਸ਼ ਦੇ ਤਟ ਦੇ ਨੇੜੇ ਲਕਸ਼ਦੀਪ, ਅੰਡੇਮਾਨ ਤੇ ਨਿਕੋਬਾਰ ਆਦਿ ਦੀਪ ਮਿਲਦੇ ਹਨ ।

ਪ੍ਰਸ਼ਨ 24.
ਦੇਸ਼ ਦਾ ਦੱਖਣੀ ਬਿੰਦੂ ਕਿੱਥੇ ਸਥਿਤ ਹੈ ?
ਉੱਤਰ-
ਦੇਸ਼ ਦਾ ਦੱਖਣੀ ਬਿੰਦੂ ਬ੍ਰੇਟ ਨਿਕੋਬਾਰ ਦੇ ਇੰਦਰਾ ਪੁਆਇੰਟ (Indira Point) ਉੱਤੇ ਸਥਿਤ ਹੈ ।

II. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਹਿਮਾਲਿਆ ਦੀ ਕੁਮਵਾਰ ਉਠਾਨਾਂ (Uplifts) ਬਾਰੇ ਕੋਈ ਦੋ ਪ੍ਰਮਾਣ ਦੱਸੋ ।
ਉੱਤਰ-
ਹਿਮਾਲਿਆ ਦਾ ਜਨਮ ਅੱਜ ਤੋਂ ਲਗਭਗ 400 ਲੱਖ ਸਾਲ ਪਹਿਲਾਂ ਟੈਥੀਜ਼ (Tythes) ਸਮੁੰਦਰ ਤੋਂ ਹੋਇਆ ਹੈ । ਇਕ ਲੰਬੇ ਸਮੇਂ ਤਕ ਤਿੱਬਤ ਅਤੇ ਦੱਖਣੀ ਪਠਾਰ ਦੀਆਂ ਨਦੀਆਂ ਟੈਥੀਜ਼ ਸਮੁੰਦਰ ਵਿਚ ਨਿਖੇਪ ਲਿਆ ਕੇ ਜਮਾਂ ਕਰਦੀਆਂ ਰਹੀਆਂ । ਫਿਰ ਦੋਵੇਂ ਪਠਾਰਾਂ ਇਕ ਦੂਸਰੇ ਵੱਲ ਖਿਸਕਣੀਆਂ ਸ਼ੁਰੂ ਹੋਈਆਂ । ਇਸ ਨਾਲ ਤਲਛਟ ਵਿਚ ਮੋੜ ਪੈਣ ਲੱਗੇ ਅਤੇ ਉੱਚੇ ਉੱਠਣ ਲੱਗੇ । ਇਹ ਕ੍ਰਮਵਾਰ ਉਠਾਨ ਅੱਜ ਵੀ ਜਾਰੀ ਹੈ । ਇਸੇ ਉਠਾਨ ਨਾਲ ਹਿਮਾਲਿਆ ਪਰਬਤ ਦਾ ਨਿਰਮਾਣ ਹੋਇਆ ਹੈ । ਹਿਮਾਲਿਆ ਦੀਆਂ ਸਾਰੀਆਂ ਸ਼੍ਰੇਣੀਆਂ ਦਾ ਉੱਥਾਨ ਇਕੱਠੇ ਨਹੀਂ ਹੋਇਆ । ਇਹ ਕੁਮਬੱਧ ਹੋਇਆ ਹੈ । ਇਸ ਦੇ ਬਾਰੇ ਦੋ ਪ੍ਰਮਾਣ ਹੇਠ ਲਿਖੇ ਹਨ-

  1. ਹਿਮਾਲਿਆ ਦੀਆਂ ਸਾਰੀਆਂ ਸ਼੍ਰੇਣੀਆਂ ਦੀ ਉਚਾਈ ਇਕ ਸਮਾਨ ਨਹੀਂ ਹੈ ।
  2. ਇਨ੍ਹਾਂ ਦੀ ਉਚਾਈ ਲਗਾਤਾਰ ਵੱਧ ਰਹੀ ਹੈ । ਹਾਲ ਹੀ ਵਿੱਚ ਹੋਈ ਖੋਜ ਦੇ ਮੁਤਾਬਕ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਉੱਚਾਈ 86 cm ਵਧੀ ਹੈ ।

ਪ੍ਰਸ਼ਨ 2.
ਕੀ ਹਿਮਾਲਿਆ ਪਰਬਤ ਤੇ ਦੱਖਣ ਦੀ ਪਠਾਰ ਵਿਚ ਕੁਝ ਸਮਾਨਤਾਵਾਂ ਮਿਲਦੀਆਂ ਹਨ ?
ਉੱਤਰ-
ਹਿਮਾਲਿਆ ਪਰਬਤ ਮਾਲਾ ਅਤੇ ਦੱਖਣੀ ਪਠਾਰ ਵਿਚ ਹੇਠ ਲਿਖੀਆਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ-

  1. ਹਿਮਾਲਿਆ ਪਰਬਤ ਦਾ ਨਿਰਮਾਣ ਦੱਖਣੀ ਪਠਾਰ ਦੀ ਮੌਜੂਦਗੀ ਕਾਰਨ ਹੋਇਆ ਹੈ ।
  2. ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ, ਭੰਸ਼ ਘਾਟੀਆਂ ਅਤੇ ਅਪਭੰਸ਼ ਹਿਮਾਲਿਆ ਪਰਬਤ ਮਾਲਾ ਤੋਂ ਆਉਣ ਵਾਲੇ ਦਬਾਅ ਦੇ ਕਾਰਨ ਬਣੀਆਂ ਹਨ ।
  3. ਹਿਮਾਲਿਆ ਪਰਬਤ ਦੇ ਵਾਂਗ ਦੱਖਣੀ ਪਠਾਰ ਵਿਚ ਅਨੇਕਾਂ ਖਣਿਜ ਪਦਾਰਥ ਮਿਲਦੇ ਹਨ ।
  4. ਇਨ੍ਹਾਂ ਦੋਹਾਂ ਭੌਤਿਕ ਭਾਗਾਂ ਵਿਚ ਜੰਗਲ ਪਾਏ ਜਾਂਦੇ ਹਨ, ਜਿਹੜੇ ਦੇਸ਼ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ ।

ਪ੍ਰਸ਼ਨ 3.
ਕੀ ਹਿਮਾਲਿਆ ਪਰਬਤ ਅਜੇ ਸੱਚਮੁਚ ਹੀ ਜਵਾਨ ਹਾਲਤ ਵਿਚ ਹਨ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਿਮਾਲਿਆ ਪਰਬਤ ਅਜੇ ਵੀ ਜਵਾਨ ਉਮਰ ਵਿਚ ਹੈ, ਇਸ ਦਾ ਜਨਮ ਨਦੀਆਂ ਵਲੋਂ ਟੈਥੀਜ਼ ਸਮੁੰਦਰ ਵਿਚ ਵਿਛਾਏ ਗਏ ਨਿਖੇਪ ਨਾਲ ਹੋਇਆ ਹੈ । ਬਾਅਦ ਵਿਚ ਇਸ ਦੇ ਦੋਹੀਂ ਪਾਸੀਂ ਸਥਿਤ ਭੂ-ਖੰਡਾਂ ਦੇ ਇਕ-ਦੂਸਰੇ ਵੱਲ ਖਿਸਕਣ ਨਾਲ ਤਲਛਟ ਵਿਚ ਮੋੜ ਪੈ ਗਏ, ਜਿਸ ਨਾਲ ਹਿਮਾਲਿਆ ਪਰਬਤਾਂ ਦੇ ਰੂਪ ਵਿਚ ਉੱਪਰ ਉੱਠ ਆਏ । ਅੱਜ ਵੀ ਇਹ ਪਰਬਤ ਉੱਚੇ ਉੱਠ ਰਹੇ ਹਨ । ਇਸ ਤੋਂ ਇਲਾਵਾ ਇਨ੍ਹਾਂ ਪਰਬਤਾਂ ਦਾ ਨਿਰਮਾਣ ਦੇਸ਼ ਦੇ ਹੋਰ ਪਰਬਤਾਂ ਦੇ ਮੁਕਾਬਲੇ ਕਾਫ਼ੀ ਬਾਅਦ ਵਿਚ ਹੋਇਆ । ਇਸ ਲਈ ਅਸੀਂ ਆਖ ਸਕਦੇ ਹਾਂ ਕਿ ਹਿਮਾਲਿਆ ਪਰਬਤ ਅਜੇ ਵੀ ਆਪਣੀ ਜਵਾਨ ਉਮਰ ਵਿਚ ਹੈ ।

ਪ੍ਰਸ਼ਨ 4.
ਮਹਾਨ ਹਿਮਾਲਿਆ ਦੀਆਂ ਧਰਾਤਲੀ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਓ ।
ਉੱਤਰ-
ਮਹਾਨ ਹਿਮਾਲਿਆ ਪੱਛਮ ਵਿਚ ਸਿੰਧ ਨਦੀ ਦੀ ਘਾਟੀ ਤੋਂ ਲੈ ਕੇ ਉੱਤਰ-ਪੂਰਬ ਵਿਚ ਬ੍ਰਹਮਪੁੱਤਰ ਦੀ ਦਿਹਾਂਗ ਘਾਟੀ ਤਕ ਫੈਲਿਆ ਹੋਇਆ ਹੈ । ਇਸ ਦੀਆਂ ਮੁੱਖ ਧਰਾਤਲੀ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਇਹ ਦੇਸ਼ ਦੀ ਸਭ ਤੋਂ ਲੰਮੀ ਅਤੇ ਉੱਚੀ ਪਰਬਤ ਸ਼੍ਰੇਣੀ ਹੈ । ਇਸ ਵਿਚ ਗ੍ਰੇਨਾਈਟ ਅਤੇ ਨੀਸ ਵਰਗੀਆਂ ਪਰਿਵਰਤਿਤ ਰਵੇਦਾਰ ਚੱਟਾਨਾਂ ਮਿਲਦੀਆਂ ਹਨ ।
  2. ਇਸ ਦੀਆਂ ਚੋਟੀਆਂ ਬਹੁਤ ਉੱਚੀਆਂ ਹਨ । ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ (8848 ਮੀਟਰ) ਇਸ ਪਰਬਤ ਮਾਲਾ ਵਿਚ ਸਥਿਤ ਹੈ । ਇੱਥੋਂ ਦੀਆਂ ਚੋਟੀਆਂ ਹਮੇਸ਼ਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ ।
  3. ਇਸ ਵਿਚ ਅਨੇਕਾਂ ਦੱਰੇ ਹਨ ਜਿਹੜੇ ਪਰਬਤੀ ਮਾਰਗ ਬਣਾਉਂਦੇ ਹਨ ।
  4. ਇਸ ਵਿਚ ਕਾਠਮੰਡੂ ਅਤੇ ਕਸ਼ਮੀਰ ਵਰਗੀਆਂ ਮਹੱਤਵਪੂਰਨ ਘਾਟੀਆਂ ਸਥਿਤ ਹਨ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 5.
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਕਿਹੜੇ-ਕਿਹੜੇ ਜਲੋਵੀ ਮੈਦਾਨਾਂ ਦਾ ਨਿਰਮਾਣ ਹੋਇਆ ਹੈ ?
ਉੱਤਰ-
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਹੇਠ ਲਿਖੇ ਜਲੋਢੀ ਮੈਦਾਨਾਂ ਦੀ ਰਚਨਾ ਹੋਈ ਹੈ-

  1. ਖਾਦਰ ਦੇ ਮੈਦਾਨ
  2. ਬਾਂਗਰ ਦੇ ਮੈਦਾਨ
  3. ਭਾਬਰ ਦੇ ਮੈਦਾਨ
  4. ਤਰਾਈ ਦੇ ਮੈਦਾਨ
  5. ਬੰਜਰ ਮੈਦਾਨ ।

ਪ੍ਰਸ਼ਨ 6.
ਥਾਰ ਮਾਰੂਥਲ ‘ਤੇ ਇਕ ਭੂਗੋਲਿਕ ਨੋਟ ਲਿਖੋ ।
ਉੱਤਰ-
ਥਾਰ ਮਾਰੂਥਲ ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਗੁਜਰਾਤ ਦੇ ਰਣ ਆਫ ਕੱਛ ਤਕ ਫੈਲਿਆ ਹੋਇਆ ਹੈ । ਇਹ ਮਾਰੂਥਲ ਪੱਧਰਾ ਅਤੇ ਖ਼ੁਸ਼ਕ ਹੈ । ਅਰਾਵਲੀ ਪਰਬਤ ਮਾਲਾ ਇਸ ਦੀ ਪੁਰਬੀ ਹੱਦ ਬਣਾਉਂਦੀ ਹੈ. । ਇਸ ਦੇ ਪੱਛਮ ਵਿਚ ਅੰਤਰ-ਰਾਸ਼ਟਰੀ ਸਰਹੱਦ ਲਗਦੀ ਹੈ । ਇਹ ਲਗਪਗ 640 ਕਿਲੋਮੀਟਰ ਲੰਮਾ ਅਤੇ 300 ਕਿਲੋਮੀਟਰ ਚੌੜਾ ਹੈ । ਬਹੁਤ ਪੁਰਾਤਨ ਕਾਲ ਵਿਚ ਇਹ ਖੇਤਰ ਸਮੁੰਦਰ ਦੇ ਹੇਠਾਂ ਦੱਬਿਆ ਹੋਇਆ ਸੀ । ਅਜਿਹੇ ਵੀ ਸਬੂਤ ਮਿਲਦੇ ਹਨ ਕਿ ਇਹ ਮਾਰੂਥਲ ਕਿਸੇ ਸਮੇਂ ਉਪਜਾਊ ਰਿਹਾ ਹੋਵੇਗਾ | ਪਰ ਵਰਖਾ ਦੀ ਮਾਤਰਾ ਬਹੁਤ ਹੀ ਘੱਟ ਹੋਣ ਦੇ ਕਾਰਨ ਅੱਜ ਇਹ ਖੇਤਰ ਰੇਤ ਦੇ ਵੱਡੇ-ਵੱਡੇ ਟਿੱਲਿਆਂ ਵਿਚ ਬਦਲ ਗਿਆ ਹੈ ।

ਪ੍ਰਸ਼ਨ 7.
ਸਥਿਤੀ ਦੇ ਆਧਾਰ ‘ਤੇ ਭਾਰਤ ਦੇ ਦੀਪਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ? ਉਦਾਹਰਨਾਂ ਤੇ ਚਿਤਰ ਸਮੇਤ ਵਿਆਖਿਆ ਕਰੋ ।
ਉੱਤਰ-
ਸਥਿਤੀ ਦੇ ਅਨੁਸਾਰ ਭਾਰਤ ਦੇ ਦੀਪਾਂ ਨੂੰ ਦੋ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ । ਤਟ ਤੋਂ ਦੂਰ ਸਥਿਤ ਦੀਪ ਅਤੇ ਤਟ ਦੇ ਨੇੜੇ ਸਥਿਤ ਦੀਪ ॥
1.ਤਟ ਤੋਂ ਦੂਰ ਸਥਿਤ ਦੀਪ – ਇਨ੍ਹਾਂ ਦੀਪਾਂ ਦੀ ਗਿਣਤੀ 230 ਦੇ ਲਗਪਗ ਹੈ । ਇਹ ਸਮੂਹਾਂ ਵਿਚ ਪਾਏ ਜਾਂਦੇ ਹਨ । ਦੱਖਣ-ਪੂਰਬੀ ਅਰਬ ਸਾਗਰ ਵਿਚ ਸਥਿਤ ਅਜਿਹੇ ਦੀਪਾਂ ਦੀ ਰਚਨਾ ਪ੍ਰਵਾਲ ਭਿੱਤੀਆਂ ਦੇ ਜਮਾਅ ਨਾਲ ਹੋਈ ਹੈ । ਇਨ੍ਹਾਂ ਨੂੰ ਲਕਸ਼ਦੀਪ ਆਖਦੇ ਹਨ । ਦੁਸਰੇ ਦੀਪ ਕ੍ਰਮਵਾਰ ਅਮੀਨਦੀਵੀ, ਕਾਦੀਪ ਅਤੇ ਮਿਨੀਕੋਆਇ ਦੇ ਨਾਂ ਨਾਲ ਪ੍ਰਸਿੱਧ ਹਨ । ਬੰਗਾਲ ਦੀ ਖਾੜੀ ਵਿਚ ਤਟ ਤੋਂ ਦੂਰ ਸਥਿਤ ਦੀਪਾਂ ਦੇ ਨਾਂ ਹਨ-ਅੰਡੇਮਾਨ ਦੀਪ ਸਮੂਹ, ਨਿਕੋਬਾਰ, ਬੈਰਨ ਆਦਿ |

2. ਤਟ ਦੇ ਨੇੜੇ ਸਥਿਤ ਦੀਪ – ਇਨ੍ਹਾਂ ਦੀਆਂ ਵਿਚ ਗੰਗਾ ਦੇ ਡੈਲਟੇ ਦੇ ਨੇੜੇ ਸਥਿਤ ਸਮੁੰਦਰ, ਵਹੀਲਰ, ਨਿਊ ਮੂਰ ਆਦਿ ਦੀਪ ਸ਼ਾਮਲ ਹਨ । ਇਸ ਤਰ੍ਹਾਂ ਦੇ ਹੋਰ ਦੀਪ ਹਨ-ਭਾਸਰਾ, ਦੀਵ, ਪਾਮਬਨ, ਮੰਡਾਪਮ, ਐਲੀਫੈਂਟਾ ਆਦਿ ।

ਪ੍ਰਸ਼ਨ 8.
ਤਟਵਰਤੀ ਮੈਦਾਨਾਂ ਦੀ ਸਮੁੱਚੇ ਦੇਸ਼ ਨੂੰ ਕੀ ਦੇਣ ਹੈ ?
ਉੱਤਰ-
ਟੀ ਮੈਦਾਨਾਂ ਦੀ ਦੇਸ਼ ਨੂੰ ਹੇਠ ਲਿਖੀ ਦੇਣ ਹੈ-

  1. ਤਟੀ ਮੈਦਾਨ ਵਧੀਆ ਕਿਸਮ ਦੇ ਚੌਲ, ਖਜੂਰ, ਨਾਰੀਅਲ, ਮਸਾਲੇ, ਅਦਰਕ, ਲੌਂਗ, ਇਲਾਇਚੀ ਆਦਿ ਦੀ ਖੇਤੀ ਦੇ ਲਈ ਪ੍ਰਸਿੱਧ ਹਨ ।
  2. ਇਹ ਮੈਦਾਨ ਅੰਤਰ-ਰਾਸ਼ਟਰੀ ਵਪਾਰ ਵਿਚ ਮੋਹਰੀ ਹਨ ।
  3. ਇਨ੍ਹਾਂ ਮੈਦਾਨਾਂ ਤੋਂ ਪੂਰੇ ਦੇਸ਼ ਵਿਚ ਵਧੀਆ ਕਿਸਮ ਦੀਆਂ ਸਮੁੰਦਰੀ ਮੱਛੀਆਂ ਭੇਜੀਆਂ ਜਾਂਦੀਆਂ ਹਨ ।
  4. ਤਟੀ ਮੈਦਾਨਾਂ ਵਿਚ ਸਥਿਤ ਗੋਆ, ਤਾਮਿਲਨਾਡੂ ਅਤੇ ਮੁੰਬਈ ਦੇ ਸਮੁੰਦਰੀ ਬੀਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ ।
  5. ਦੇਸ਼ ਵਿਚ ਵਰਤਿਆ ਜਾਣ ਵਾਲਾ ਨਮਕ (ਲੂਣ) ਪੱਛਮੀ ਤਟੀ ਮੈਦਾਨਾਂ ਵਿਚ ਤਿਆਰ ਕੀਤਾ ਜਾਂਦਾ ਹੈ ।

ਪ੍ਰਸ਼ਨ 9.
“ਭਾਰਤ ਦੇ ਪੱਛਮੀ ਤਟ ਦੇ ਮੈਦਾਨ ਤੰਗ ਹੀ ਨਹੀਂ ਬਲਕਿ ਡੈਲਟਾਈ ਨਿਖੇਪ ਤੋਂ ਵੀ ਵਾਂਝੇ ਰਹਿੰਦੇ ਹਨ ” ਵਿਆਖਿਆ ਕਰੋ ।
ਉੱਤਰ-
ਪੱਛਮੀ ਤਟ ਦੇ ਮੈਦਾਨ ਤੰਗ ਹਨ ਅਤੇ ਇੱਥੇ ਡੈਲਟਾਈ ਨਿਖੇਪ ਦੀ ਵੀ ਘਾਟ ਹੈ । ਇਸ ਦੇ ਕਾਰਨ ਹੇਠ ਲਿਖੇ ਹਨ-

  • ਪੱਛਮੀ ਕਿਨਾਰੇ ‘ਤੇ ਸਾਗਰ ਦੂਰ ਤਕ ਅੰਦਰ ਚਲਾ ਗਿਆ ਹੈ । ਇਸ ਦੇ ਇਲਾਵਾ ਪੱਛਮੀ ਘਾਟ ਦੀਆਂ ਪਹਾੜੀਆਂ ਕਟੀਆਂ-ਫਟੀਆਂ ਨਹੀਂ ਹਨ । ਸਿੱਟੇ ਵਜੋਂ ਪੱਛਮੀ ਕਿਨਾਰੇ ਦੇ ਮੈਦਾਨਾਂ ਦੇ ਵਿਸਤਾਰ ਵਿਚ ਰੁਕਾਵਟ ਆ ਗਈ ਹੈ । ਇਸੇ ਕਾਰਨ ਇਹ ਮੈਦਾਨ ਸੌੜੇ ਹਨ ।
  • ਜਿਹੜੀਆਂ ਨਦੀਆਂ ਪੱਛਮੀ ਘਾਟ ਤੋਂ ਹੋ ਕੇ ਅਰਬ ਸਾਗਰ ਵਿਚ ਡਿੱਗਦੀਆਂ ਹਨ, ਉਨ੍ਹਾਂ ਦਾ ਵਹਾਅ ਤੇਜ਼ ਹੈ, ਪਰ ਵਹਾਅ-ਖੇਤਰ ਘੱਟ ਹੈ । ਫਲਸਰੂਪ ਇਹ ਨਦੀਆਂ (ਨਰਮਦਾ, ਤਾਪਤੀ) ਡੈਲਟੇ ਨਹੀਂ ਬਣਾਉਂਦੀਆਂ ਸਗੋਂ ਜਵਾਰਨਮੁਖ ਬਣਾਉਂਦੀਆਂ ਹਨ ।

ਪ੍ਰਸ਼ਨ 10.
ਹਿਮਾਲਿਆਈ ਖੇਤਰਾਂ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ-
ਹਿਮਾਲਿਆਈ ਖੇਤਰ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿਚ ਅੱਗੇ ਲਿਖਿਆ ਯੋਗਦਾਨ ਹੈ

  • ਵਰਖਾ – ਹਿੰਦ ਮਹਾਂਸਾਗਰ ਤੋਂ ਉੱਠਣ ਵਾਲੀਆਂ ਮਾਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਖੂਬ ਵਰਖਾ, ਕਰਦੀਆਂ ਹਨ । ਇਸ ਤਰ੍ਹਾਂ ਇਹ ਉੱਤਰੀ ਮੈਦਾਨ ਵਿਚ ਵਰਖਾ ਦਾ ਦਾਨ ਦਿੰਦਾ ਹੈ । ਇਸ ਮੈਦਾਨ ਵਿਚ ਕਾਫ਼ੀ ਵਰਖਾ ਹੁੰਦੀ ਹੈ ।
  • ਲਾਭਦਾਇਕ ਦਰਿਆ – ਉੱਤਰੀ ਭਾਰਤ ਵਿਚ ਵਹਿਣ ਵਾਲੇ ਗੰਗਾ, ਜਮੁਨਾ, ਸਤਲੁਜ, ਬ੍ਰਹਮਪੁੱਤਰ ਆਦਿ ਸਾਰੇ ਮੁੱਖ ਦਰਿਆ ਹਿਮਾਲਿਆ ਪਰਬਤ ਤੋਂ ਹੀ ਨਿਕਲਦੇ ਹਨ । ਇਹ ਨਦੀਆਂ ਸਾਰਾ ਸਾਲ ਵਗਦੀਆਂ ਹਨ । ਖ਼ੁਸ਼ਕ ਰੁੱਤ ਵਿਚ ਹਿਮਾਲਿਆ ਦੀ ਬਰਫ਼ ਇਨ੍ਹਾਂ ਨਦੀਆਂ ਨੂੰ ਪਾਣੀ ਦਿੰਦੀ ਹੈ ।
  • ਫਲ ਅਤੇ ਚਾਹ – ਹਿਮਾਲਿਆ ਦੀਆਂ ਢਲਾਨਾਂ ਚਾਹ ਦੀ ਖੇਤੀ ਲਈ ਬੜੀਆਂ ਲਾਭਦਾਇਕ ਹਨ । ਇਸ ਤੋਂ ਇਲਾਵਾ ਪਰਬਤੀ ਢਲਾਨਾਂ ਉੱਤੇ ਫਲ ਵੀ ਉਗਾਏ ਜਾਂਦੇ ਹਨ ।
  • ਲਾਭਕਾਰੀ ਲੱਕੜੀ – ਹਿਮਾਲਿਆ ਪਰਬਤ ਉੱਤੇ ਸੰਘਣੇ ਜੰਗਲ ਮਿਲਦੇ ਹਨ । ਇਹ ਵਣ ਸਾਡਾ ਧਨ ਹਨ । ਇਨ੍ਹਾਂ ਤੋਂ ਪ੍ਰਾਪਤ ਲੱਕੜੀ ਉੱਤੇ ਭਾਰਤ ਦੇ ਅਨੇਕਾਂ ਉਦਯੋਗ ਨਿਰਭਰ ਹਨ । ਇਹ ਲੱਕੜੀ ਭਵਨ-ਨਿਰਮਾਣ ਦੇ ਕੰਮਾਂ ਵਿਚ ਵੀ ਕੰਮ ਆਉਂਦੀ ਹੈ ।
  • ਚੰਗੀਆਂ ਚਰਾਂਦਾਂ – ਹਿਮਾਲਿਆ ਉੱਤੇ ਹਰੀਆਂ ਭਰੀਆਂ ਚਰਾਂਦਾਂ ਮਿਲਦੀਆਂ ਹਨ । ਇਨ੍ਹਾਂ ਵਿਚ ਪਸ਼ੂਆਂ ਨੂੰ ਚਰਾਇਆ ਜਾਂਦਾ ਹੈ ।
  • ਖਣਿਜ ਪਦਾਰਥ – ਇਨ੍ਹਾਂ ਪਰਬਤਾਂ ਵਿਚ ਅਨੇਕਾਂ ਕਿਸਮਾਂ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 11.
ਪ੍ਰਾਇਦੀਪੀ ਪਠਾਰ ਦੇਸ਼ ਦੇ ਦੂਸਰੇ ਭੌਤਿਕ ਖੇਤਰਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-

  1. ਪਾਇਦੀਪੀ ਪਠਾਰ ਪੁਰਾਤਨ ਗੌਡਵਾਨਾ ਲੈਂਡ ਦਾ ਹਿੱਸਾ ਹੈ । ਇਸੇ ਤੋਂ ਨਿਕਲਣ ਵਾਲੀਆਂ ਨਦੀਆਂ ਨੇ ਪਹਿਲਾਂ ਹਿਮਾਲਿਆ ਦੀ ਰਚਨਾ ਕੀਤੀ ਅਤੇ ਫਿਰ ਹਿਮਾਲਿਆ ਅਤੇ ਆਪਣੇ ਇੱਥੋਂ ਵਗਣ ਵਾਲੀਆਂ ਨਦੀਆਂ ਦੇ ਨਿਖੇਪਨ ਨਾਲ ਵਿਸ਼ਾਲ ਉੱਤਰੀ ਮੈਦਾਨਾਂ ਦੀ ਰਚਨਾ ਕੀਤੀ ।
  2. ਪ੍ਰਾਇਦੀਪੀ ਪਠਾਰ ਦੇ ਦੋਹਾਂ ਪਾਸਿਆਂ ਦੇ ਘਾਟਾਂ ਉੱਤੇ ਬਣੇ ਬੰਨ੍ਹ ਤਟੀ ਮੈਦਾਨਾਂ ਨੂੰ ਸਿੰਜਾਈ ਦੇ ਲਈ ਪਾਣੀ ਅਤੇ ਉਦਯੋਗਿਕ ਵਿਕਾਸ ਦੇ ਲਈ ਬਿਜਲੀ ਦਿੰਦੇ ਹਨ ।
  3. ਇੱਥੋਂ ਦੇ ਵਣ ਦੇਸ਼ ਦੇ ਦੂਸਰੇ ਭਾਗਾਂ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ ।

ਹੇਠ ਲਿਖਿਆਂ ਵਿਚ ਅੰਤਰ ਸਪੱਸ਼ਟ ਕਰੋ-

ਪ੍ਰਸ਼ਨ 12.
(i) ਤਰਾਈ ਅਤੇ ਭਾਬਰ
(ii) ਬਾਂਗਰ ਅਤੇ ਖਾਦਰ
(iii) ਨਾਲੇ (ਚੋਅ), ਨਦੀ ਅਤੇ ਬੰਜਰ ਭੂਮੀ
(iv) ਐਸਚੁਰੀ ਤੇ ਡੈਲਟਾ ।
ਉੱਤਰ-
(i) ਤਰਾਈ ਅਤੇ ਭਾਬਰ – ਭਾਬਰ ਉਹ ਮੈਦਾਨੀ ਦੇਸ਼ ਹੁੰਦੇ ਹਨ ਜਿੱਥੇ ਦਰਿਆ ਪਹਾੜਾਂ ਤੋਂ ਨਿਕਲਦਿਆਂ ਹੀ ਫੌਰਨ ਮੈਦਾਨੀ ਦੇਸ਼ ਵਿਚ ਪ੍ਰਵੇਸ਼ ਕਰਦੇ ਹਨ ਅਤੇ ਆਪਣੇ ਨਾਲ ਲਿਆਂਦੀ ਰੇਤ, ਕੰਕਰ, ਬੱਜਰੀ, ਪੱਥਰ ਆਦਿ ਦਾ ਇੱਥੇ ਨਿਖੇਪ ਕਰਦੇ ਹਨ । ਭਾਬਰ ਖੇਤਰ ਵਿਚ ਨਦੀਆਂ ਭੂਮੀ ਤਲ ਉੱਤੇ ਵਹਿਣ ਦੀ ਬਜਾਇ ਭੂਮੀ ਦੇ ਹੇਠਾਂ ਵਗਦੀਆਂ ਹਨ ।

ਜਦੋਂ ਭਾਬਰ ਮੈਦਾਨਾਂ ਦੀਆਂ ਭੂਮੀਗਤ ਨਦੀਆਂ, ਮੁੜ ਤੋਂ ਭੂਮੀ ਉੱਤੇ ਉੱਤਰਦੀਆਂ ਹਨ, ਤਾਂ ਦਲਦਲੀ ਖੇਤਰਾਂ ਦੀ ਰਚਨਾ ਕਰਦੀਆਂ ਹਨ । ਸ਼ਿਵਾਲਿਕ ਪਹਾੜੀਆਂ ਦੇ ਸਮਾਨਾਂਤਰ ਫੈਲੀ ਇਸ ਨਮੀ ਵਾਲੀ ਅਤੇ ਦਲਦਲੀ ਭੂਮੀ ਦੀ ਪੱਟੀ ਨੂੰ ਤਰਾਈ ਦੇਸ਼ ਆਖਦੇ ਹਨ । ਇੱਥੇ ਸੰਘਣੇ ਵਣ ਵੀ ਪਾਏ ਜਾਂਦੇ ਹਨ ਅਤੇ ਜੰਗਲੀ ਜੀਵ-ਜੰਤੂ ਵੀ ਵਧੇਰੇ ਗਿਣਤੀ ਵਿਚ ਮਿਲਦੇ ਹਨ ।

(ii) ਬਾਂਗਰ ਅਤੇ ਖਾਦ – ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਵਗਣ ਵਾਲੀਆਂ ਨਦੀਆਂ ਵਿਚ ਹਰੇਕ ਸਾਲ ਹੜ੍ਹ ਆ ਜਾਂਦਾ ਹੈ ਅਤੇ ਉਹ ਆਪਣੇ ਆਸ-ਪਾਸ ਦੇ ਖੇਤਰਾਂ ਵਿਚ ਮਿੱਟੀ ਦੀਆਂ ਨਵੀਆਂ ਪਰਤਾਂ ਵਿਛਾ ਦਿੰਦੀਆਂ ਹਨ । ਇਸ ਤਰ੍ਹਾਂ ਦੇ ਹੜ੍ਹ ਨਾਲ ਪ੍ਰਭਾਵਿਤ ਮੈਦਾਨਾਂ ਨੂੰ ਖਾਦਰ ਦੇ ਮੈਦਾਨ ਆਖਿਆ ਜਾਂਦਾ ਹੈ ।
ਬਾਂਗਰ ਉਹ ਉੱਚੀ ਭੂਮੀ ਹੁੰਦੀ ਹੈ, ਜਿਹੜੀ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਨਹੀਂ ਹੁੰਦੀ ਅਤੇ ਜਿਸ ਵਿਚ ਚੂਨਾ ਤੇ ਕੰਕਰ ਪੱਥਰ ਵਧੇਰੇ ਮਾਤਰਾ ਵਿਚ ਮਿਲਦੇ ਹਨ । ਇਸ ਨੂੰ ਰੇਹ ਅਤੇ ਕੱਲਰ ਭੂਮੀ ਵੀ ਆਖਦੇ ਹਨ ।

(iii) ਨਾਲੇ (ਚੋਅ), ਨਦੀ ਅਤੇ ਬੰਜਰ ਭੂਮੀ – ਨਾਲੇ (ਚੋਅ) ਉਹ ਛੋਟੀਆਂ-ਛੋਟੀਆਂ ਨਦੀਆਂ ਹੁੰਦੀਆਂ ਹਨ ਜਿਹੜੀਆਂ ਵਰਖਾ ਰੁੱਤ ਵਿਚ ਇਕਦਮ ਸਰਗਰਮ ਹੋ ਜਾਂਦੀਆਂ ਹਨ । ਇਹ ਭੂਮੀ ਵਿਚ ਡੂੰਘੇ ਟੋਏ ਬਣਾ ਕੇ ਉਸ ਨੂੰ ਖੇਤੀ ਦੇ ਅਯੋਗ ਬਣਾ ਦਿੰਦੀਆਂ ਹਨ ।
ਬੰਜਰ ਭੂਮੀ ਉਹ ਭੂਮੀ ਹੈ ਜੋ ਉੱਚੇ ਮੈਦਾਨਾਂ ਵਿਚ ਬੇਕਾਰ ਪਈ ਹੁੰਦੀ ਹੈ । ਇਸ ਲਈ ਇਸ ਨੂੰ ਬੰਜਰ ਭੂਮੀ ਕਿਹਾ ਜਾਂਦਾ ਹੈ ।

(iv) ਐਸਚੁਰੀ ਅਤੇ ਡੈਲਟਾ – ਨਦੀ ਦੇ ਹੇਠਲੇ ਭਾਗ ਨੂੰ ਐਸਚੁਰੀ ਆਖਦੇ ਹਨ । ਐਸਚੁਰੀ ਅਕਸਰ ਉਨ੍ਹਾਂ ਤਟੀ ਦੇਸ਼ਾਂ ਵਿਚ ਵੇਖਣ ਨੂੰ ਮਿਲਦੀ ਹੈ ਜਿੱਥੇ ਨਦੀ ਦਾ ਵਹਾਅ ਤੇਜ਼ ਹੁੰਦਾ ਹੈ । ਤੇਜ਼ ਵਹਾਅ ਦੇ ਕਾਰਨ ਨਦੀ ਆਪਣੇ ਨਾਲ ਵਹਾਅ ਕੇ ਲਿਆਂਦੇ ਅਵਸਾਦ ਨੂੰ ਜਮ੍ਹਾਂ ਨਹੀਂ ਕਰ ਸਕਦੀ । ਨਰਮਦਾ ਅਤੇ ਤਾਪਤੀ ਐਸਚੁਰੀ ਦੀਆਂ ਉਦਾਹਰਨਾਂ ਹਨ ।

ਨਦੀ ਦੇ ਹੇਠਲੇ ਭਾਗ ਵਿਚ ਅਰਥਾਤ ਸਮੁੰਦਰ ਕੰਢੇ ਦੇ ਨੇੜੇ ਬਣੇ ਥਲ ਰੂਪ ਨੂੰ ਡੈਲਟਾ ਆਖਦੇ ਹਨ । ਇੱਥੇ ਪੁੱਜ ਕੇ ਨਦੀ ਕਈ ਉਪ-ਨਦੀਆਂ ਵਿਚ ਵੰਡੀ ਜਾਂਦੀ ਹੈ । ਉਹ ਆਪਣੇ ਨਾਲ ਲਿਆਂਦੇ ਨਿਖੇਪ ਨੂੰ ਵੀ ਇੱਥੇ ਜਮਾਂ ਕਰ ਦਿੰਦੀ ਹੈ, ਜਿਸ ਨਾਲ ਡੈਲਟਾ ਦੀ ਰਚਨਾ ਹੁੰਦੀ ਹੈ । ਡੈਲਟਾ ਅਕਸਰ ਤਿਕੋਣ ਦੀ ਸ਼ਕਲ ਦਾ ਹੁੰਦਾ ਹੈ ।

III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤ ਦੇ ਧਰਾਤਲ ਦੀ ਵੰਡ ਕਰੋ ਅਤੇ ਕਿਸੇ ਇਕ ਭਾਗ ਦਾ ਵਿਸਥਾਰ ਪੂਰਵਕ ਵਰਣਨ ਕਰੋ ।
ਉੱਤਰ-
ਧਰਾਤਲ ਦੇ ਆਧਾਰ ਉੱਤੇ ਅਸੀਂ ਭਾਰਤ ਨੂੰ ਪੰਜ ਭੌਤਿਕ ਭਾਗਾਂ ਵਿਚ ਵੰਡ ਸਕਦੇ ਹਾਂ-

  1. ਹਿਮਾਲਿਆ ਪਰਬਤੀ ਖੇਤਰ,
  2. ਉੱਤਰੀ ਵਿਸ਼ਾਲ ਮੈਦਾਨ,
  3. ਪ੍ਰਾਇਦੀਪੀ ਪਠਾਰ ਦਾ ਖੇਤਰ,
  4. ਤਟ ਦੇ ਮੈਦਾਨ,
  5. ਭਾਰਤੀ ਦੀਪ ।

ਇਨ੍ਹਾਂ ਵਿਚੋਂ ਹਿਮਾਲਾ ਪਰਬਤੀ ਖੇਤਰ ਦਾ ਵਰਣਨ ਇਸ ਪ੍ਰਕਾਰ ਹੈ-
ਹਿਮਾਲਿਆ ਪਰਬਤੀ ਖੇਤਰ-ਹਿਮਾਲਿਆ ਪਰਬਤ ਭਾਰਤ ਦੀ ਉੱਤਰੀ ਸਰਹੱਦ ਉੱਤੇ ਇਕ ਚਾਪ ਦੇ ਰੂਪ ਵਿਚ ਫੈਲੇ ਹੋਏ ਹਨ । ਪੂਰਬ ਤੋਂ ਪੱਛਮ ਤਕ ਇਨ੍ਹਾਂ ਦੀ ਲੰਬਾਈ 2400 ਕਿਲੋਮੀਟਰ ਹੈ ਅਤੇ ਚੌੜਾਈ 240 ਤੋਂ 320 ਕਿਲੋਮੀਟਰ ਹੈ ।
ਉਚਾਈ ਦੇ ਹਿਸਾਬ ਨਾਲ ਹਿਮਾਲਿਆ ਪਰਬਤਾਂ ਨੂੰ ਪੰਜ ਹੇਠ ਲਿਖੇ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

(i) ਟੁੱਸ ਹਿਮਾਲਿਆ – ਇਸ ਵਿਸ਼ਾਲ ਪਰਬਤ ਸ਼੍ਰੇਣੀ ਦਾ ਜ਼ਿਆਦਾ ਭਾਗ ਤਿੱਬਤ ਵਿਚ ਹੋਣ ਕਰਕੇ ਇਸ ਨੂੰ ਤਿੱਬਤੀ ਹਿਮਾਲਿਆ. ਵੀ ਆਖਿਆ ਜਾਂਦਾ ਸੀ । ਇਸ ਦੀ ਕੁੱਲ ਲੰਬਾਈ 970 ਕਿਲੋਮੀਟਰ ਅਤੇ ਚੌੜਾਈ (ਕਿਨਾਰਿਆਂ ਉੱਤੇ) 40 ਕਿਲੋਮੀਟਰ ਅਤੇ ਕੇਂਦਰੀ ਭਾਗ ਵਿਚ ਲਗਪਗ 222 ਕਿਲੋਮੀਟਰ ਹੈ । ਇਨ੍ਹਾਂ ਪਰਬਤਾਂ ਦੀ ਔਸਤ ਉੱਚਾਈ 6100 ਮੀਟਰ ਹੈ । ਮਾਉਂਟ K2, ਗੌਡਵਿਨ ਆਸਟਿਨ (8611 ਮੀਟਰ) ਇਨ੍ਹਾਂ ਪਰਬਤਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਹਨ ।

(ii) ਮਹਾਨ ਹਿਮਾਲਿਆ-ਇਹ ਭਾਰਤ ਦੀ ਸਭ ਤੋਂ ਲੰਮੀ ਅਤੇ ਉੱਚੀ ਪਰਬਤੀ ਸ਼੍ਰੇਣੀ ਹੈ । ਇਸ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 100 ਤੋਂ 200 ਕਿਲੋਮੀਟਰ ਤਕ ਹੈ । ਇਸ ਦੀ ਔਸਤ ਉੱਚਾਈ 6000 ਮੀਟਰ ਹੈ । ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ (8848 ਮੀਟਰ) ਇਸੇ ਪਰਬਤ ਸ਼੍ਰੇਣੀ ਵਿਚ ਸਥਿਤ ਹੈ ।

(iii) ਛੋਟਾ ਹਿਮਾਲਿਆ-ਇਸ ਨੂੰ ਮੱਧ ਹਿਮਾਲਿਆ ਵੀ ਆਖਿਆ ਜਾਂਦਾ ਹੈ । ਇਸ ਦੀ ਔਸਤ ਉਚਾਈ 3500 ਮੀਟਰ ਤੋਂ ਲੈ ਕੇ 5000 ਮੀਟਰ ਤਕ ਹੈ । ਇਸ ਪਰਬਤ ਸ਼੍ਰੇਣੀ ਦੀਆਂ ਉੱਚੀਆਂ ਚੋਟੀਆਂ ਸਰਦ ਰੁੱਤ ਵਿਚ ਬਰਫ਼ ਨਾਲ ਢੱਕ ਜਾਂਦੀਆਂ ਹਨ । ਇੱਥੇ ਸ਼ਿਮਲਾ, ਮੰਸੁਰੀ, ਸ੍ਰੀਨਗਰ, ਨੈਨੀਤਾਲ, ਦਾਰਜੀਲਿੰਗ, ਚਕਰਾਤਾ ਆਦਿ ਸਿਹਤਵਰਧਕ ਸਥਾਨ ਪਾਏ ਜਾਂਦੇ ਹਨ ।

(iv) ਬਾਹਰੀ ਹਿਮਾਲਿਆ-ਇਸ ਪਰਬਤ ਸ਼੍ਰੇਣੀ ਨੂੰ ਸ਼ਿਵਾਲਿਕ ਸ਼੍ਰੇਣੀ, ਉਪ-ਹਿਮਾਲਿਆ ਅਤੇ ਦੱਖਣੀ ਹਿਮਾਲਿਆ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ । ਇਨ੍ਹਾਂ ਪਰਬਤਾਂ ਦੇ ਦੱਖਣ ਵਿਚ ਕਈ ਝੀਲਾਂ ਪਾਈਆਂ ਜਾਂਦੀਆਂ ਹਨ । ਬਾਅਦ ਵਿਚ ਇਨ੍ਹਾਂ ਵਿਚ ਮਿੱਟੀ ਭਰ ਗਈ ਅਤੇ ਇਨ੍ਹਾਂ ਨੂੰ ਦੂਨ (Doon) (ਪੂਰਬ ਵਿਚ ਇਸਨੂੰ ਦੁਆਰ (Duar) ਕਿਹਾ ਜਾਂਦਾ ਹੈ) ਆਖਿਆ ਜਾਣ ਲੱਗਿਆ । ਇਨ੍ਹਾਂ ਵਿਚ ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਊਧਮਪੁਰ, ਕੋਟਲੀ ਆਦਿ ਸ਼ਾਮਲ ਹਨ ।

(v) ਪਹਾੜੀ ਸ਼ਾਖਾਵਾਂ – ਹਿਮਾਲਿਆ ਪਰਬਤ ਦੀਆਂ ਦੋ ਸ਼ਾਖਾਵਾਂ ਹਨ-ਪੂਰਬੀ ਸ਼ਾਖਾਵਾਂ ਅਤੇ ਪੱਛਮੀ ਸ਼ਾਖਾਵਾਂ ।
(ਉ) ਪੂਰਬੀ ਸ਼ਾਖਾਵਾਂ – ਇਨ੍ਹਾਂ ਸ਼ਾਖਾਵਾਂ ਨੂੰ ਪੂਰਵਾਂਚਲ ਵੀ ਆਖਿਆ ਜਾਂਦਾ ਹੈ । ਇਨ੍ਹਾਂ ਸ਼ਖਾਵਾਂ ਵਿਚ ਡਫਾ ਬੰਮ, ਪਟਕਾਈ ਬੰਮ, ਗਾਰੋ, ਖਾਸੀ, ਐੱਤੀਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ ਸ਼ਾਮਲ ਹਨ ।
(ਅ) ਪੱਛਮੀ ਸ਼ਾਖਾਵਾਂ – ਉੱਤਰ-ਪੱਛਮ ਵਿਚ ਪਾਮੀਰ ਦੀ ਗੰਢ ਤੋਂ ਹਿਮਾਲਿਆ ਦੀਆਂ ਦੋ ਉਪ-ਸ਼ਾਖਾਵਾਂ ਬਣ ਜਾਂਦੀਆਂ ਹਨ । ਇਕ ਸ਼ਾਖਾ ਪਾਕਿਸਤਾਨ ਦੀ ਸਾਲਟ ਰੇਂਜ, ਸੁਲੇਮਾਨ ਅਤੇ ਕਿਰਥਾਰ ਹੁੰਦੀ ਹੋਈ ਦੱਖਣੀ-ਪੱਛਮ ਵਿਚ ਅਰਬ ਸਾਗਰ ਤੱਕ ਪੁੱਜਦੀ ਹੈ । ਦੂਸਰੀ ਸ਼ਾਖਾ ਅਫ਼ਗਾਨਿਸਤਾਨ ਵਿਚ ਸਥਿਤ ਹਿੰਦੂਕੁਸ਼ ਅਤੇ ਕਾਕੇਸ਼ ਪਰਬਤ ਲੜੀ ਨਾਲ ਜਾ ਮਿਲਦੀ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 2.
ਹਿਮਾਲਿਆ ਦੀ ਉਤਪੱਤੀ ਅਤੇ ਬਣਤਰ ‘ ਤੇ ਇਕ ਨੋਟ ਲਿਖੋ ਅਤੇ ਦੱਸੋ ਕਿ ਕੀ ਇਹ ਅਜੇ ਉੱਚੇ ਉੱਠ ਰਹੇ ਹਨ ?
ਉੱਤਰ-
ਹਿਮਾਲਿਆ ਦੀ ਉਤਪੱਤੀ ਅਤੇ ਬਣਤਰ ਦਾ ਵਰਣਨ ਇਸ ਤਰ੍ਹਾਂ ਹੈ-
ਉਤਪੱਤੀ-ਜਿੱਥੇ ਅੱਜ ਹਿਮਾਲਿਆ ਹੈ, ਉੱਥੇ ਕਦੀ ਟੈਥੀਜ਼ (Tythes) ਨਾਂ ਦਾ ਸਮੁੰਦਰ ਲਹਿਰਾਉਂਦਾ ਸੀ। ਇਹ ਦੋ ਵਿਸ਼ਾਲ ਭੂ-ਖੰਡਾਂ ਨਾਲ ਘਿਰਿਆ ਇਹ ਇੱਕ ਲੰਬਾ ਅਤੇ ਚੌੜਾ ਸਾਗਰ ਸੀ । ਇਸ ਦੇ ਉੱਤਰ ਵਿਚ ਅੰਗਾਰਾ ਲੈਂਡ ਅਤੇ ਦੱਖਣ ਵਿਚ ਗੋਂਡਵਾਨਾ ਲੈਂਡ ਨਾਂ ਦੇ ਦੋ ਭੂ-ਖੰਡ ਸਨ । ਲੱਖਾਂ ਸਾਲਾਂ ਤਕ ਇਨ੍ਹਾਂ ਭੂ-ਖੰਡਾਂ ਦਾ ਛਿੱਜਣ ਹੁੰਦਾ ਰਿਹਾ । ਛਿੱਜਣ ਪਦਾਰਥ, ਭਾਵ ਕੰਕਰ, ਪੱਥਰ, ਮਿੱਟੀ, ਗਾਰ ਆਦਿ ਟੈਥੀਜ਼ ਸਾਗਰ ਵਿਚ ਜਮਾਂ ਹੁੰਦੇ ਰਹੇ । ਇਹ ਦੋ ਵਿਸ਼ਾਲ ਭੂ-ਖੰਡ ਹੌਲੀਹੌਲੀ ਇਕ-ਦੂਸਰੇ ਵੱਲ ਖਿਸਕਣ ਲੱਗੇ । ਸਾਗਰ ਵਿਚ ਜੰਮੀ ਮਿੱਟੀ ਆਦਿ ਦੀਆਂ ਪਰਤਾਂ ਵਿਚ ਮੋੜ ਪੈਣ ਲੱਗੇ । ਇਹ ਮੋੜ ਦੀਪਾਂ ਦੀ ਇਕ ਮਾਲਾ ਦੇ ਰੂਪ ਵਿਚ ਉਭਰ ਕੇ ਪਾਣੀ ਦੀ ਸੜਾ ਤੋਂ ਉੱਪਰ ਆ ਗਏ । ਸਮਾਂ ਬੀਤਣ ਨਾਲ ਵਿਸ਼ਾਲ ਵਲਿਤ ਪਰਬਤ ਸ਼੍ਰੇਣੀਆਂ ਦੀ ਰਚਨਾ ਹੋਈ, ਜਿਨ੍ਹਾਂ ਨੂੰ ਅੱਜ ਅਸੀਂ ਹਿਮਾਲਿਆ ਦੇ ਨਾਂ ਨਾਲ ਬੁਲਾਉਂਦੇ ਹਾਂ ।

ਬਨਾਵਟ – ਹਿਮਾਲਿਆ ਪਰਬਤੀ ਖੇਤਰ ਇਕ ਉਤਲ-ਚਾਪ (Convex Curve) ਵਰਗਾ ਵਿਖਾਈ ਦਿੰਦਾ ਹੈ, ਜਿਸ ਦਾ ਮੱਧਵਰਤੀ ਭਾਗ ਨੇਪਾਲ ਦੀ ਸਰਹੱਦ ਤਕ ਝੁਕਿਆ ਹੋਇਆ ਹੈ । ਇਸ ਦੇ ਉੱਤਰ-ਪੱਛਮੀ ਕਿਨਾਰੇ ਸਫ਼ੈਦ ਕੋਹ, ਸੁਲੇਮਾਨ ਅਤੇ ਕਿਰਥਾਰ ਦੀਆਂ ਪਹਾੜੀਆਂ ਰਾਹੀਂ ਅਰਬ ਸਾਗਰ ਵਿਚ ਪੁੱਜ ਜਾਂਦੇ ਹਨ । ਇਸੇ ਤਰ੍ਹਾਂ ਦੇ ਉੱਤਰ-ਪੂਰਬੀ ਕਿਨਾਰੇ “ਟੈਨੇਸਰੀਮ” ਪਰਬਤ ਸ਼੍ਰੇਣੀਆਂ ਦੇ ਮਾਧਿਅਮ ਰਾਹੀਂ ਬੰਗਾਲ ਦੀ ਖਾੜੀ ਤਕ ਪੁੱਜ ਜਾਂਦੇ ਹਨ ।

ਹਿਮਾਲਿਆ ਪਰਬਤਾਂ ਦੀ ਦੱਖਣੀ ਢਾਲ ਭਾਰਤ ਵੱਲ ਹੈ । ਇਹ ਢਾਲ ਬਹੁਤ ਹੀ ਤਿੱਖੀ ਹੈ । ਪਰ ਇਸ ਦੀ ਉੱਤਰੀ ਢਾਲ ਸਧਾਰਨ ਹੈ । ਇਹ ਚੀਨ ਵੱਲ ਹੈ । ਦੱਖਣੀ ਢਾਲ ਦੇ ਵਧੇਰੇ ਤਿੱਖਾ ਹੋਣ ਦੇ ਕਾਰਨ ਇਸ ਉੱਤੇ ਜਲ-ਪਾਤ ਅਤੇ ਤੰਗ ਨਦੀ ਘਾਟੀਆਂ ਮਿਲਦੀਆਂ ਹਨ ।
ਉਚਾਈ ਦੇ ਨਜ਼ਰੀਏ ਤੋਂ ਹਿਮਾਲਿਆ ਦੀਆਂ ਪਰਬਤ ਸ਼੍ਰੇਣੀਆਂ ਨੂੰ ਪੰਜ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਸ ਹਿਮਾਲਿਆ,
  2. ਮਹਾਨ ਹਿਮਾਲਿਆ,
  3. ਛੋਟਾ ਹਿਮਾਲਿਆ,
  4. ਬਾਹਰੀ ਹਿਮਾਲਿਆ ਅਤੇ “
  5. ਪਹਾੜੀ ਸ਼ਾਖਾਵਾਂ ।

ਹਿਮਾਲਿਆ ਪਰਬਤਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਅੱਜ ਵੀ ਉੱਚੇ ਉਠ ਰਹੇ ਹਨ ।

ਪ੍ਰਸ਼ਨ 3.
ਪੱਛਮੀ ਤੇ ਪੂਰਬੀ ਤਟਵਰਤੀ ਮੈਦਾਨਾਂ ਦੀ ਤੁਲਨਾ ਕਰੋ ।
ਉੱਤਰ-
ਪੱਛਮੀ ਤੇ ਪੂਰਬੀ ਤਟੀ ਮੈਦਾਨਾਂ ਦੀ ਆਪਸੀ ਤੁਲਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ-

ਪੱਛਮੀਟੀ ਮੈਦਾਨ ਪ੍ਰਬੀ ਤਟੀ ਮੈਦਾਨ
1. ਇਨ੍ਹਾਂ ਦੇ ਪੱਛਮ ਵਿਚ ਅਰਬ ਸਾਗਰ ਅਤੇ ਪੂਰਬ ਵਿਚ ਪੱਛਮੀ ਘਾਟ ਦੀਆਂ ਪਹਾੜੀਆਂ ਹਨ । 1. ਪੂਰਬੀ ਤਟ ਦੇ ਮੈਦਾਨਾਂ ਦੇ ਪੂਰਬ ਵਿਚ ਬੰਗਾਲ  ਦੀ ਖਾੜੀ ਅਤੇ ਪੱਛਮ ਵਿਚ ਪੂਰਬੀ ਘਾਟ ਦੀਆਂ ਪਹਾੜੀਆਂ ਹਨ ।
2. ਇਨ੍ਹਾਂ ਮੈਦਾਨਾਂ ਦੀ ਲੰਬਾਈ 1500 ਕਿਲੋਮੀਟਰ ਹੈ ਅਤੇ ਚੌੜਾਈ 30 ਤੋਂ 80 ਕਿਲੋਮੀਟਰ ਹੈ । ਇਨ੍ਹਾਂ ਮੈਦਾਨਾਂ ਵਿਚ ਡੈਲਟਾਈ ਨਿਖੇਪ ਦੀ ਘਾਟ ਹੈ । 2. ਇਨ੍ਹਾਂ ਮੈਦਾਨਾਂ ਦੀ ਲੰਬਾਈ 2000 ਕਿਲੋਮੀਟਰ ਕਿਲੋਮੀਟਰ ਹੈ । ਹੈ ਅਤੇ ਇਨ੍ਹਾਂ ਦੀ ਔਸਤ ਚੌੜਾਈ 150 ਕਿਲੋਮੀਟਰ ਹੈ । ਇਹ ਵਧੇਰੇ ਚੌੜੇ ਹਨ ਅਤੇ  ਇਨ੍ਹਾਂ ਵਿਚ ਜਲੌਢ ਮਿੱਟੀ ਦਾ ਨਿਖੇਪ ਹੈ ।
3. ਪੱਛਮੀ ਮੈਦਾਨਾਂ ਨੂੰ ਧਰਾਤਲੀ ਵਿਸਥਾਰ ਦੇ ਆਧਾਰ ਉੱਤੇ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ-ਗੁਜਰਾਤ ਦਾ ਤਟਵਰਤੀ ਮੈਦਾਨ, ਕੋਂਕਣ ਦਾ ਤਟੀ ਮੈਦਾਨ, ਕੇਰਲ ਦਾ ਤਟਵਰਤੀ ਮੈਦਾਨ, ਮਾਲਾਬਾਰ ਤਟ ਦਾ ਮੈਦਾਨ । 3. ਪੂਰਬੀ ਤਟੀ ਮੈਦਾਨ ਦੇ ਦੋ ਭਾਗ ਹਨ-ਉੱਤਰੀ ਤਟਵਰਤੀ ਮੈਦਾਨ ਅਤੇ ਦੱਖਣੀ ਤਟਵਰਤੀ ਮੈਦਾਨ । ਉੱਤਰੀ ਮੈਦਾਨ ਨੂੰ ਉੱਤਰੀ ਸਰਕਾਰ ਜਾਂ ਗੋਲਕੁੰਡਾ ਜਾਂ ਕਾਕੀਨਾਡਾ ਵੀ ਆਖਦੇ  ਹਨ । ਦੱਖਣੀ ਤਟਵਰਤੀ ਮੈਦਾਨ ਨੂੰ ਕੋਰੋਮੰਡਲ ਤਟ ਵੀ ਆਖਦੇ ਹਨ ।
4. ਇਸ ਮੈਦਾਨ ਵਿਚ ਨਰਮਦਾ ਅਤੇ ਤਾਪਤੀ ਨਦੀਆਂ ਵਗਦੀਆਂ ਹਨ । ਇਹ ਡੈਲਟਾ ਬਣਾਉਣ ਦੀ ਬਜਾਏ ਜਵਾਰਨਮੁੱਖ ਬਣਾਉਂਦੀਆਂ ਹਨ । 4. ਇਸ ਮੈਦਾਨ ਦੀਆਂ ਮੁੱਖ ਨਦੀਆਂ ਮਹਾਂਨਦੀ, ਕਾਵੇਰੀ, ਗੋਦਾਵਰੀ ਅਤੇ ਕ੍ਰਿਸ਼ਨਾ ਆਦਿ ਹਨ ।
5. ਪੱਛਮੀ ਮੈਦਾਨ ਵਿਚ ਗਰਮ ਰੁੱਤ ਵਿਚ ਵਰਖਾ ਹੁੰਦੀ ਹੈ । ਇਹ ਵਰਖਾ ਦੱਖਣ-ਪੱਛਮੀ ਪੌਣਾਂ ਦੇ ਕਾਰਨ ਹੁੰਦੀ ਹੈ । 5. ਇਸ ਮੈਦਾਨ ਵਿਚ ਸਰਦ ਰੁੱਤ ਵਿਚ ਵਰਖਾ ਹੁੰਦੀ ਹੈ । ਇਹ ਵਰਖਾ ਉੱਤਰ-ਪੱਛਮੀ ਪੌਣਾਂ ਦੇ  ਕਾਰਨ ਹੁੰਦੀ ਹੈ ।

ਪ੍ਰਸ਼ਨ 4.
ਦੇਸ਼ ਦੇ ਉੱਤਰੀ ਵਿਸ਼ਾਲ ਮੈਦਾਨਾਂ ਦੇ ਆਕਾਰ, ਜਨਮ ਅਤੇ ਖੇਤਰੀ ਵੰਡ ਦਾ ਵਿਸਥਾਰਪੂਰਵਕ ਵੇਰਵਾ ਦਿਓ ।
ਉੱਤਰ-
ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨਾਂ ਦੇ ਆਕਾਰ, ਜਨਮ ਅਤੇ ਖੇਤਰੀ ਵੰਡ ਦਾ ਵਰਣਨ ਇਸ ਤਰ੍ਹਾਂ ਹੈ
ਆਕਾਰ – ਰਾਵੀ ਨਦੀ ਤੋਂ ਲੈ ਕੇ ਗੰਗਾ ਨਦੀ ਦੇ ਡੈਲਟੇ ਤਕ ਇਸ ਮੈਦਾਨ ਦੀ ਕੁੱਲ ਲੰਬਾਈ ਲਗਪਗ 2400 ਕਿਲੋਮੀਟਰ ਅਤੇ ਚੌੜਾਈ 100 ਤੋਂ 500 ਕਿਲੋਮੀਟਰ ਤਕ ਹੈ | ਸਮੁੰਦਰ ਤਲ ਤੋਂ ਇਸ ਦੀ ਔਸਤ ਉਚਾਈ 180 ਮੀ: ਦੇ ਲਗਪਗ ਹੈ । ਅਨੁਮਾਨ ਹੈ ਕਿ ਇਸ ਦੀ ਡੂੰਘਾਈ 5 ਕਿਲੋਮੀਟਰ ਤੋਂ ਲੈ ਕੇ 32 ਕਿਲੋਮੀਟਰ ਤਕ ਹੈ । ਇਸ ਦਾ ਕੁੱਲ ਖੇਤਰਫਲ 7.5 ਲੱਖ ਵਰਗ ਕਿਲੋਮੀਟਰ ਹੈ ।

ਜਨਮ – ਭਾਰਤ ਦਾ ਉੱਤਰੀ ਮੈਦਾਨ ਉੱਤਰ ਵਿਚ ਹਿਮਾਲਿਆ ਅਤੇ ਦੱਖਣ ਵਿਚ ਵਿਸ਼ਾਲ ਪਾਇਦੀਪੀ ਪਠਾਰ ਤੋਂ ਨਿਕਲਣ ਵਾਲੀਆਂ ਨਦੀਆਂ ਰਾਹੀਂ ਵਹਾ ਕੇ ਲਿਆਂਦੀ ਹੋਈ ਮਿੱਟੀ ਤੋਂ ਬਣਿਆ ਹੈ । ਲੱਖਾਂ, ਕਰੋੜਾਂ ਸਾਲ ਪਹਿਲਾਂ ਭੂ-ਵਿਗਿਆਨਿਕ ਕਾਲ ਵਿਚ ਉੱਤਰੀ ਮੈਦਾਨ ਦੇ ਸਥਾਨ ਉੱਤੇ ਟੈਥੀਜ਼ ਨਾਂ ਦਾ ਇਕ ਸਮੁੰਦਰ ਲਹਿਰਾਉਂਦਾ ਸੀ । ਇਸ ਸਾਗਰ ਤੋਂ ਵਿਸ਼ਾਲ ਵਲਿਤ ਪਰਬਤ ਸ਼੍ਰੇਣੀਆਂ ਦੀ ਰਚਨਾ ਹੋਈ, ਜਿਨ੍ਹਾਂ ਨੂੰ ਅਸੀਂ ਹਿਮਾਲਿਆ ਦੇ ਨਾਂ ਨਾਲ ਬੁਲਾਉਂਦੇ ਹਾਂ । ਹਿਮਾਲਿਆ ਦੀ ਉਚਾਈ ਵਧਣ ਦੇ ਨਾਲ-ਨਾਲ ਉਸ ਉੱਤੇ ਨਦੀਆਂ ਅਤੇ ਅਪਰਦਨ ਦੇ ਦੁਸਰੇ ਕਾਰਕ ਸਰਗਰਮ ਹੋ ਗਏ । ਇਨ੍ਹਾਂ ਕਾਰਕਾਂ ਨੇ ਪਰਬਤ ਦੇਸ਼ ਦਾ ਅਪਦਨ ਕੀਤਾ ਅਤੇ ਇਹ ਭਾਰੀ ਮਾਤਰਾ ਵਿਚ ਗਾਰ ਲਿਆ-ਲਿਆ ਕੇ ਟੈਥੀਜ਼ ਸਾਗਰ ਵਿਚ ਜਮਾਂ ਕਰਨ ਲੱਗੇ ।ਸਾਗਰ ਸਿਮਟਣ ਲੱਗਿਆ | ਨਦੀਆਂ ਜਿਹੜੀ ਇਸ ਵਿਚ ਮਿੱਟੀ ਜਮਾਂ ਕਰਦੀਆਂ ਰਹੀਆਂ, ਉਹ ਬਰੀਕ ਪੰਕ ਵਰਗੀ ਸੀ । ਇਸ ਮਿੱਟੀ ਨੂੰ ਜਲੌਢਕ ਆਖਦੇ ਹਨ । ਇਸ ਤਰ੍ਹਾਂ ਟੈਥੀਜ਼ ਸਾਗਰ ਦੀ ਥਾਂ ਉੱਤੇ ਜਲੌਢ ਮੈਦਾਨ, ਭਾਵ ਉੱਤਰੀ ਮੈਦਾਨ ਦੀ ਰਚਨਾ ਹੋਈ ।

ਵੰਡ – ਉੱਤਰੀ ਵਿਸ਼ਾਲ ਮੈਦਾਨ ਨੂੰ ਹੇਠ ਲਿਖੇ ਚਾਰ : ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ-

  • ਪੰਜਾਬ ਹਰਿਆਣਾ ਦਾ ਮੈਦਾਨ – ਇਸ ਮੈਦਾਨ ਦੀ ਰਚਨਾ ਸੰਤਲੁਜ, ਰਾਵੀ, ਬਿਆਸ ਅਤੇ ਘੱਗਰ ਨਦੀਆਂ ਵਲੋਂ ਲਿਆਂਦੀ ਗਈ ਮਿੱਟੀ ਰਾਹੀਂ ਹੋਈ ਹੈ । ਇਸ ਵਿਚ ਬਾਰੀ-ਦੋਆਬ, ਬਿਸਤ – ਦੋਆਬ, ਮਾਲਵਾ ਦਾ ਮੈਦਾਨ ਅਤੇ ਹਰਿਆਣਾ ਦਾ ਮੈਦਾਨ ਸ਼ਾਮਲ ਹੈ ।
  • ਥਾਰ ਮਾਰੂਥਲ ਦਾ ਮੈਦਾਨ – ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਗੁਜਰਾਤ ਵਿਚ ਸਥਿਤ ਰਣ ਆਫ਼ ਕੱਛ ਤਕ ਇਸ ਮੈਦਾਨ ਨੂੰ ਥਾਰ ਮਾਰੂਥਲ ਦਾ ਮੈਦਾਨ ਆਖਦੇ ਹਨ ।
  • ਗੰਗਾ ਦਾ ਮੈਦਾਨ – ਗੰਗਾ ਦਾ ਮੈਦਾਨ ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਸਥਿਤ ਹੈ ।
  • ਬ੍ਰਹਮਪੁੱਤਰ ਦਾ ਮੈਦਾਨ – ਇਸ ਨੂੰ ਆਸਾਮ ਦਾ ਮੈਦਾਨ ਵੀ ਆਖਿਆ ਜਾਂਦਾ ਹੈ । ਇਹ ਆਸਾਮ ਦੀ ਪੱਛਮੀ ਹੱਦ ਤੋਂ ਲੈ ਕੇ ਆਸਾਮ ਦੀ ਧੁਰ ਉੱਤਰੀ ਭਾਗ ਸਾਦਿਆ (Sadiya) ਤਕ ਲਗਪਗ 640 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ।

ਪ੍ਰਸ਼ਨ 5.
ਪ੍ਰਾਇਦੀਪੀ ਪਠਾਰ ਦਾ ਵਿਸਥਾਰ ਤੇ ਧਰਾਤਲੀ ਰਚਨਾ ਕੀ ਹੈ ? ਜ਼ਮੀਨ ਦੀ ਢਾਲ ਨੂੰ ਆਧਾਰ ਮੰਨਦੇ ਹੋਏ ਇਸ ਦੇ ਵੱਖੋ-ਵੱਖਰੇ ਉਪ-ਭਾਗਾਂ ਦਾ ਵਿਵਰਨ ਦਿਓ ।
ਉੱਤਰ-
ਪ੍ਰਾਇਦੀਪੀ ਪਠਾਰ ਉੱਤਰ-ਪੱਛਮ ਵਿਚ ਅਰਾਵਲੀ ਪਰਬਤ ਤੋਂ ਲੈ ਕੇ ਉੱਤਰ-ਪੂਰਬ ਵਿਚ ਸ਼ਿਲਾਂਗ ਦੀ ਪਠਾਰ ਤਕ ਫੈਲਿਆ ਹੋਇਆ ਹੈ । ਦੱਖਣ ਵਿਚ ਇਹ ਤਿਕੋਣੀ ਸ਼ਕਲ ਵਿਚ ਕੰਨਿਆ ਕੁਮਾਰੀ ਤਕ ਫੈਲਿਆ ਹੋਇਆ ਹੈ । ਇਸ ਕਠੋਰ ਭੂ-ਭਾਗ ਨੇ ਭਾਰਤ ਦੇ ਧਰਾਤਲੀ ਭਾਗ ਦਾ 50% ਭਾਗ ਆਪਣੀ ਲਪੇਟ ਵਿਚ ਲਿਆ ਹੋਇਆ ਹੈ । ਇਸ ਦਾ ਖੇਤਰਫਲ 16 ਲੱਖ ਵਰਗ ਕਿਲੋਮੀਟਰ ਹੈ ਅਤੇ ਇਸ ਦੀ ਔਸਤ ਉਚਾਈ 600 ਤੋਂ 900 ਮੀ: ਤਕ ਹੈ ।

ਰਚਨਾ – ਪ੍ਰਾਇਦੀਪੀ ਪਠਾਰ ਦਾ ਜਨਮ ਕਈ ਕਰੋੜ ਸਾਲ ਪਹਿਲਾਂ ਕੈਮਬੀਅਨ ਮਹਾਂਕਲਪ ਵਿਚ ਹੋਇਆ । ਇਹ ਲਾਵੇ ਦੇ ਠੰਢਾ ਹੋਣ ਨਾਲ ਬਣਿਆ ਹੈ । ਇਸ ਦੀਆਂ ਪਰਬਤ ਸ਼੍ਰੇਣੀਆਂ ਅਤੇ ਪਠਾਰੀ ਭਾਗਾਂ ਵਿਚ ਨੀਸ, ਕੁਆਰਟਜ਼ ਅਤੇ ਸੰਗਮਰਮਰ ਵਰਗੀਆਂ ਕਠੋਰ ਚੱਟਾਨਾਂ ਮਿਲਦੀਆਂ ਹਨ ।

ਵੰਡ – ਇਸ ਦੇ ਉੱਤਰੀ ਭਾਗ ਨੂੰ ਮਾਲਵਾ ਦੀ ਪਠਾਰ ਅਤੇ ਦੱਖਣੀ ਭਾਗ ਨੂੰ ਦੱਖਣ ਦੀ ਪਠਾਰ ਆਖਦੇ ਹਨ । ਦੱਖਣੀ ਦੇ ਪਠਾਰ ਦੀ ਢਾਲ ਦੱਖਣ-ਪੂਰਬ ਤੋਂ ਉੱਤਰ-ਪੂਰਬ ਵੱਲ ਹੈ ।

ਮਾਲਵਾ ਦੀ ਪਠਾਰ – ਮਾਲਵਾ ਦੀ ਪਠਾਰ ਵਿਚ ਬਨਾਸ, ਚੰਬਲ, ਕੇਨ ਅਤੇ ਬੇਤਵਾ ਨਦੀਆਂ ਵਹਿੰਦੀਆਂ ਹਨ ਇਸ ਵਿਚ ਖਣਿਜ ਪਦਾਰਥ ਵਧੇਰੇ ਮਾਤਰਾ ਵਿਚ ਮਿਲਦੇ ਹਨ । ਇਸ ਦੀ ਔਸਤ ਉਚਾਈ 900 ਮੀਟਰ ਹੈ | ਪਾਰਸਨਾਥ (1365 ਮੀਟਰ ਇੱਥੋਂ ਦੀ ਸਭ ਤੋਂ ਉੱਚੀ-ਚੋਟੀ ਹੈ । ਮਾਲਵਾ ਦੀ ਪਠਾਰ ਵਿਚ ਮਿਲਦੀਆਂ ਤਿੰਨ ਸ਼੍ਰੇਣੀਆਂ ਹਨ (ਅਰਾਵਲੀ ਸ਼੍ਰੇਣੀ, ਵਿਧਿਆਚਲ, ਸਤਪੁੜਾ ਪਰਬਤ ਸ਼੍ਰੇਣੀ) ।

ਦੱਖਣ ਦੀ ਪਠਾਰ – ਇਸ ਦੀ ਉਚਾਈ ਔਸਤ 300 ਤੋਂ 900 ਮੀਟਰ ਤਕ ਹੈ । ਇਸ ਦੇ ਧਰਾਤਲ ਨੂੰ ਮੌਸਮੀ ਨਦੀਆਂ ਨੇ ਕੱਟ-ਵੱਢ ਕੇ ਸੱਤ ਸਪੱਸ਼ਟ ਭਾਗਾਂ ਵਿਚ ਵੰਡਿਆ ਹੋਇਆ ਹੈ-
1. ਮਹਾਂਰਾਸ਼ਟਰਾ ਟੇਬਲ ਲੈਂਡ, ਦੰਡਕਰਿਆਨਾ-ਛਤੀਸਗੜ ਖੇਤਰ, ਤੇਲੰਗਾਨਾ ਦੀ ਪਠਾਰ, ਕਰਨਾਟਕ ਦੀ ਪਠਾਰ, ਪੱਛਮੀ ਘਾਟ, ਪੂਰਬੀ ਘਾਟ, ਦੱਖਣੀ ਪਹਾੜੀ ਸਮੂਹ | ਪੱਛਮੀ ਘਾਟ ਦੀ ਉਚਾਈ 1200 ਮੀਟਰ ਅਤੇ ਪੂਰਬੀ ਘਾਟ ਦੀ ਉਚਾਈ 500 ਮੀਟਰ ਹੈ । ਦੱਖਣੀ ਭਾਰਤ ਦੀਆਂ ਸਾਰੀਆਂ ਮਹੱਤਵਪੂਰਨ ਨਦੀਆਂ ਪੱਛਮੀ ਘਾਟ ਤੋਂ ਨਿਕਲਦੀਆਂ ਹਨ । ਪੱਛਮੀ ਅਤੇ ਪੂਰਬੀ ਘਾਟ ਜਿੱਥੇ ਆ ਕੇ ਮਿਲਦੇ ਹਨ, ਉਸ ਨੂੰ ਨੀਲਗਿਰੀ ਪਰਬਤ ਆਖਦੇ ਹਨ । ਇਨ੍ਹਾਂ ਪਰਬਤਾਂ ਦੀ ਸਭ ਤੋਂ ਉੱਚੀ ਚੋਟੀ ਦੋਦਾਵੇਟਾ ਹੈ, ਜਿਹੜੀ 2637 ਮੀਟਰ ਉੱਚੀ ਹੈ ।
ਸੱਚ ਤਾਂ ਇਹ ਹੈ ਕਿ ਪ੍ਰਾਇਦੀਪੀ ਪਠਾਰ ਖਣਿਜ ਪਦਾਰਥਾਂ ਦਾ ਭੰਡਾਰ ਹੈ ਅਤੇ ਇਸ ਦਾ ਭਾਰਤ ਦੀ ਆਰਥਿਕਤਾ ਵਿਚ ਬਹੁਤ ਮਹੱਤਵ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 6.
ਹਿਮਾਲਿਆ ਤੇ ਪ੍ਰਾਇਦੀਪੀ ਪਠਾਰ ਦੇ ਧਰਾਤਲੀ ਲੱਛਣਾਂ ਦੀ ਤੁਲਨਾ ਕਰੋ ਤੇ ਅੰਤਰ ਸਪੱਸ਼ਟ ਕਰੋ ।
ਉੱਤਰ-
ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਦੀ ਤੁਲਨਾ ਭੂਗੋਲ ਦੇ ਪੱਖ ਤੋਂ ਬੜੀ ਰੌਚਕ ਹੈ ।

1. ਬਣਾਵਟ – ਹਿਮਾਲਿਆ ਤਲਛੱਟੀ ਚੱਟਾਨਾਂ ਤੋਂ ਬਣਿਆ ਹੈ ਅਤੇ ਇਹ ਸੰਸਾਰ ਦਾ ਸਭ ਤੋਂ ਜਵਾਨ ਪਰਬਤ ਹੈ । ਇਸ ਦੀ ਉਚਾਈ ਵੀ ਸਭ ਤੋਂ ਵੱਧ ਹੈ । ਇਸ ਦੀ ਔਸਤ ਉਚਾਈ 5100 ਮੀਟਰ ਹੈ । | ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦਾ ਜਨਮ ਅੱਜ ਤੋਂ 50 ਕਰੋੜ ਸਾਲ ਪਹਿਲਾਂ ਕੈਬੀਅਨ ਮਹਾਂਕਾਲ ਵਿਚ ਹੋਇਆ ਸੀ । ਇਹ ਅਗਨੀ ਚੱਟਾਨਾਂ ਤੋਂ ਬਣਿਆ ਹੋਇਆ ਹੈ । ਇਸ ਪਠਾਰ ਦੀ ਔਸਤ ਉਚਾਈ 600 ਤੋਂ 900 ਮੀਟਰ ਤਕ ਹੈ ।

2. ਵਿਸਥਾਰ – ਹਿਮਾਲਿਆ ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ ਫੈਲਿਆ ਹੋਇਆ ਹੈ । ਇਸ ਦੇ ਪੂਰਬ ਵਿਚ ਪੂਰਬੀ ਸ਼ੇਣੀਆਂ ਅਤੇ ਪੱਛਮ ਵਿਚ ਪੱਛਮੀ ਸ਼ੇਣੀਆਂ ਹਨ । ਪੂਰਬੀ ਸ਼੍ਰੇਣੀਆਂ ਵਿਚ ਖਾਸੀ, ਗਾਰੋ, ਐੱਤੀਆ ਅਤੇ ਪੱਛਮੀ ਸ਼੍ਰੇਣੀਆਂ ਵਿਚ ਹਿੰਦੂਕੁਸ਼, ਕਿਰਥਾਰ ਅਤੇ ਕੈਥਰ ਸ਼੍ਰੇਣੀਆਂ ਪਾਈਆਂ ਜਾਂਦੀਆਂ ਹਨ । ਹਿਮਾਲਿਆ ਦੇ ਪੰਜ ਭਾਗ ਹਨ-ਟਰਾਂਸ ਹਿਮਾਲਿਆ, ਮਹਾਨ ਹਿਮਾਲਿਆ, ਛੋਟਾ ਹਿਮਾਲਿਆ, ਬਾਹਰੀ ਹਿਮਾਲਿਆ ਅਤੇ ਪਹਾੜੀ ਸ਼ਾਖ਼ਾਵਾਂ ।

ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦੇ ਦੋ ਭਾਗ ਹਨ-ਮਾਲਵਾ ਦੀ ਪਠਾਰ ਅਤੇ ਦੱਖਣ ਦੀ ਪਠਾਰ । ਇਹ ਅਰਾਵਲੀ ਪਰਬਤ ਤੋਂ ਲੈ ਕੇ ਸ਼ਿਲਾਂਗ ਦੇ ਪਠਾਰ ਤਕ ਅਤੇ ਦੱਖਣ ਵਿਚ ਕੰਨਿਆ-ਕੁਮਾਰੀ ਤਕ ਫੈਲਿਆ ਹੋਇਆ ਹੈ । ਇਸ ਵਿਚ ਮਿਲਦੀਆਂ ਮੁੱਖ ਪਰਬਤ ਸ਼੍ਰੇਣੀਆਂ ਹਨ-ਅਰਾਵਲੀ ਪਰਬਤ ਸ਼੍ਰੇਣੀ, ਵਿੰਧਿਆਚਲ ਪਰਬਤ ਸ਼੍ਰੇਣੀ ਅਤੇ ਸਤਪੁੜਾ ਪਰਬਤ ਸ਼੍ਰੇਣੀ । ਇਸ ਤੋਂ ਇਲਾਵਾ ਇੱਥੇ ਪੂਰਬੀ ਘਾਟ ਦੀਆਂ ਪਹਾੜੀਆਂ, ਪੱਛਮੀ ਘਾਟ ਦੀਆਂ ਪਹਾੜੀਆਂ ਅਤੇ ਨੀਲਗਿਰੀ ਪਰਬਤ ਆਦਿ ਮਿਲਦੇ ਹਨ ।

ਨਦੀਆਂ – ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਬਰਫ਼ੀਲੇ ਪਰਬਤਾਂ ਤੋਂ ਨਿਕਲਣ ਦੇ ਕਾਰਨ ਸਾਰਾ ਸਾਲ ਵਗਦੀਆਂ ਹਨ |
ਪ੍ਰਾਇਦੀਪੀ ਪਠਾਰ ਦੀਆਂ ਨਦੀਆਂ ਬਰਸਾਤੀ ਨਦੀਆਂ ਹਨ । ਖ਼ੁਸ਼ਕ ਰੁੱਤ ਵਿਚ ਇਨ੍ਹਾਂ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ।
ਆਰਥਿਕ ਮਹੱਤਵ – ਪ੍ਰਾਇਦੀਪੀ ਪਠਾਰ ਵਿਚ ਅਨੇਕਾਂ ਕਿਸਮ ਦੇ ਖਣਿਜ ਪਦਾਰਥ ਮਿਲਦੇ ਹਨ ।
ਇਸ ਦੇ ਉਲਟ ਹਿਮਾਲਿਆ ਖੇਤਰ ਵਿਚ ਵਣ-ਸੰਪੱਤੀ ਵਧੇਰੇ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ‘ਤੇ ਨੋਟ ਲਿਖੋ-
(ਉ) ਵਿੰਧਿਆਚਲ
(ਅ) ਸਤਪੁੜਾ
(ੲ) ਅਰਾਵਲੀ ਪਰਬਤ
(ਸ) ਮਾਲਵਾ ਪਠਾਰ ਤੇ
(ਹ) ਨੀਲਗਿਰੀ ਦੀਆਂ ਪਹਾੜੀਆਂ ।
ਉੱਤਰ-
(ੳ) ਵਿਧਿਆਚਲ – ਵਿੰਧਿਆਚਲ ਪਰਬਤ ਸ਼੍ਰੇਣੀਆਂ ਦਾ ਪੱਛਮੀ ਭਾਗ ਲਾਵੇ ਨਾਲ ਬਣਿਆ ਹੈ । ਇਸ ਦਾ ਪੂਰਬੀ ਭਾਗ ਕੈਮੂਰ ਅਤੇ ਭਨਰੇਰ ਦੀਆਂ ਸ਼੍ਰੇਣੀਆਂ ਅਖਵਾਉਂਦਾ ਹੈ । ਇਸ ਦੀਆਂ ਦੱਖਣੀ ਢਲਾਨਾਂ ਦੇ ਕੋਲ ਨਰਬਦਾ ਨਦੀ ਵਹਿੰਦੀ ਹੈ ।

(ਅ) ਸਤਪੁੜਾ – ਸਤਪੁੜਾ ਦੀਆਂ ਪਹਾੜੀਆਂ ਨਰਬਦਾ ਨਦੀ ਦੇ ਦੱਖਣੀ ਕਿਨਾਰੇ ਦੇ ਨਾਲ-ਨਾਲ ਪੂਰਬ ਵਿਚ ਮਹਾਂਦੇਵ ਅਤੇ ਮੈਕਾਲ ਦੀਆਂ ਪਹਾੜੀਆਂ ਦੇ ਸਹਾਰੇ ਬਿਹਾਰ ਵਿਚ ਸਥਿਤ ਛੋਟਾ ਨਾਗਪੁਰ ਦੀਆਂ ਪਹਾੜੀਆਂ ਤਕ ਜਾ ਪੁੱਜਦੀਆਂ ਹਨ । ਇਸ ਦੀਆਂ ਮੁੱਖ ਚੋਟੀਆਂ ਹਨ-ਧੁਮਗੜ੍ਹ (1350 ਮੀ:) ਅਤੇ ਅਮਰਕੰਟਕ (1127 ਮੀ:) । ਇਸ ਪਰਬਤ ਸ਼੍ਰੇਣੀ ਦੀ ਲੰਬਾਈ 1120 ਕਿਲੋਮੀਟਰ ਹੈ ।

(ੲ) ਅਰਾਵਲੀ ਪਰਬਤ – ਅਰਾਵਲੀ ਪਰਬਤ ਸ਼੍ਰੇਣੀ ਦਿੱਲੀ ਤੋਂ ਗੁਜਰਾਤ ਤਕ 725 ਕਿਲੋਮੀਟਰ ਦੀ ਲੰਬਾਈ ਵਿਚ ਫੈਲੀ ਹੋਈ ਹੈ । ਇਨ੍ਹਾਂ ਦੀ ਦਿਸ਼ਾ ਦੱਖਣ-ਪੱਛਮ ਹੈ ਅਤੇ ਇਹ ਹੁਣ ਪਹਾੜੀਆਂ ਦੇ ਬਚੇ-ਖੁਚੇ ਟੁਕੜੇ ਹੀ ਰਹਿ ਗਏ ਹਨ । ਇਨ੍ਹਾਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਆਬੂ (1722 ਮੀ:) ਹੈ ।

(ਸ) ਮਾਲਵਾ ਪਠਾਰ-ਪੱਛਮ ਵਿਚ ਅਰਾਵਲੀ ਪਰਬਤ, ਉੱਤਰ ਵਿਚ ਬੁਦੇਲਖੰਡ ਅਤੇ ਬਘੇਲਖੰਡ, ਪੂਰਬ ਵਿੱਚ ਛੋਟਾ ਨਾਗਪੁਰ, ਰਾਜ ਮਹਿਲ ਦੀਆਂ ਪਹਾੜੀਆਂ ਅਤੇ ਸ਼ਿਲਾਂਗ ਦੀ ਪਠਾਰ ਤਕ ਅਤੇ ਦੱਖਣ ਵੱਲ ਸਤਪੁੜਾ ਦੀਆਂ ਪਹਾੜੀਆਂ ਤਕ ਘਿਰੀ ਹੋਈ ਪਠਾਰ ਮਾਲਵਾ ਦੀ ਪਠਾਰ ਅਖਵਾਉਂਦੀ ਹੈ । ਇਸ ਦਾ ਸਿਰ ਲਾਂਗ ਦੀ ਪਠਾਰ ਉੱਤੇ ਹੈ । ਇਸ ਪਠਾਰ ਦੀ ਉੱਤਰੀ ਹੱਦ ਅਵਤਲ ਚਾਪ ਦੀ ਤਰ੍ਹਾਂ ਹੈ । ਇਸ ਪਠਾਰ ਵਿਚ ਬਾਨਾਸ, ਚੰਬਲ, ਕੇਨ ਅਤੇ ਬੇਤਵਾ ਨਾਂ ਦੀਆਂ ਨਦੀਆਂ ਵਗਦੀਆਂ ਹਨ । ਇਸ ਦੀ ਔਸਤ ਉਚਾਈ 900 ਮੀਟਰ ਹੈ | ਪਾਰਸਨਾਥ ਅਤੇ ਨੇਤਰ ਹਠਪਾਠ ਇਸ ਦੀਆਂ ਮੁੱਖ ਚੋਟੀਆਂ ਹਨ । ਇਸ ਦੀਆਂ ਤਿੰਨ ਪਰਬਤ-ਸ਼ੇਣੀਆਂ ਹਨ-ਅਰਾਵਲੀ ਪਰਬਤ ਸ਼੍ਰੇਣੀਆਂ, ਵਿਧਿਆਚਲ ਪਰਬਤ ਸ਼੍ਰੇਣੀਆਂ ਅਤੇ ਸਤਪੁੜਾ ਪਰਬਤ ਸ਼੍ਰੇਣੀਆਂ ।

(ਹ) ਨੀਲਗਿਰੀ ਦੀਆਂ ਪਹਾੜੀਆਂ – ਪੱਛਮੀ ਘਾਟ ਦੀਆਂ ਪਹਾੜੀਆਂ ਅਤੇ ਪੂਰਬੀ ਘਾਟ ਦੀਆਂ ਪਹਾੜੀਆਂ ਦੱਖਣ ਵਿਚ ਜਿੱਥੇ ਆ ਕੇ ਆਪਸ ਵਿਚ ਮਿਲਦੀਆਂ ਹਨ, ਉਨ੍ਹਾਂ ਨੂੰ ਦੱਖਣੀ ਪਹਾੜੀਆਂ ਜਾਂ ਨੀਲਗਿਰੀ ਦੀਆਂ ਪਹਾੜੀਆਂ ਆਖਦੇ ਹਨ । ਇਨ੍ਹਾਂ ਨੂੰ ਨੀਲੇ ਪਰਬਤ ਵੀ ਆਖਦੇ ਹਨ । ਇਨ੍ਹਾਂ ਦੀ ਔਸਤ ਉਚਾਈ 1220 ਮੀਟਰ ਹੈ ।

ਪ੍ਰਸ਼ਨ 8.
‘‘ਕੀ ਭਾਰਤ ਦੇ ਵੱਖੋ-ਵੱਖਰੇ ਭੌਤਿਕ ਹਿੱਸੇ ਇਕ ਦੂਸਰੇ ਤੋਂ ਅਲੱਗ ਤੇ ਆਜ਼ਾਦ ਇਕਾਈਆਂ ਹਨ ਜਾਂ ਇਕ ਦੂਸਰੇ ਦੇ ਪੂਰਕ ਬਣਦੇ ਹਨ ?” ਇਸ ਕਥਨ ਦੀ ਉਦਾਹਰਨਾਂ ਸਹਿਤ ਵਿਆਖਿਆ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀਆਂ ਵੱਖ-ਵੱਖ ਭੌਤਿਕ ਇਕਾਈਆਂ ਇਕ ਦੂਸਰੇ ਦੀਆਂ ਪੂਰਕ ਹਨ । ਉਹ ਵੇਖਣ ਨੂੰ ਵੱਖ ਜ਼ਰੂਰ ਲਗਦੀਆਂ ਹਨ, ਪਰ ਉਨ੍ਹਾਂ ਦੀ ਹੋਂਦ ਵੱਖਰੀ ਨਹੀਂ ਹੈ । ਜੇ ਅਸੀਂ ਉਨ੍ਹਾਂ ਦੇ ਜਨਮ ਅਤੇ ਉਨ੍ਹਾਂ ਵਿਚ ਮਿਲਣ ਵਾਲੇ ਕੁਦਰਤੀ ਭੰਡਾਰਾਂ ਦਾ ਅਧਿਐਨ ਕਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਉਹ ਪੂਰੀ ਤਰ੍ਹਾਂ ਇਕ-ਦੂਸਰੇ ਉੱਤੇ ਨਿਰਭਰ ਹਨ ।
(ਉ) ਜਨਮ-

  1. ਹਿਮਾਲਿਆ ਪਰਬਤ ਦਾ ਜਨਮ ਹੀ ਪ੍ਰਾਇਦੀਪੀ ਪਠਾਰ ਦੇ ਹੋਂਦ ਵਿਚ ਆਉਣ ਪਿੱਛੋਂ ਹੋਇਆ ਹੈ ।
  2. ਉੱਤਰੀ ਮੈਦਾਨਾਂ ਦਾ ਜਨਮ ਉਨ੍ਹਾਂ ਨਿਖੇਪਾਂ ਨਾਲ ਹੋਇਆ ਹੈ, ਜਿਨ੍ਹਾਂ ਲਈ ਪ੍ਰਾਇਦੀਪੀ ਪਠਾਰ ਅਤੇ ਹਿਮਾਲਿਆ । ਪਰਬਤ ਦੀਆਂ ਨਦੀਆਂ ਜ਼ਿੰਮੇਵਾਰ ਹਨ ।
  3. ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ, ਦਰਾੜ ਘਾਟੀਆਂ ਅਤੇ ਅਪਭ੍ਰਸ਼ ਹਿਮਾਲਿਆ ਦੇ ਦਬਾਅ ਦੇ ਕਾਰਨ ਹੀ ਹੋਂਦ ਵਿਚ ਆਏ ।
  4. ਤਟੀ ਮੈਦਾਨਾਂ ਦਾ ਜਨਮ ਪ੍ਰਾਇਦੀਪੀ ਘਾਟਾਂ ਦੀ ਮਿੱਟੀ ਨਾਲ ਹੋਇਆ ਹੈ ।

(ਅ) ਕੁਦਰਤੀ ਭੰਡਾਰ-

  • ਹਿਮਾਲਿਆ ਪਰਬਤ ਬਰਫ਼ ਦਾ ਘਰ ਹੈ । ਇਸ ਦੀਆਂ ਨਦੀਆਂ ਜਲ-ਝਰਨੇ ਬਣਾਉਂਦੀਆਂ ਹਨ ਅਤੇ ਇਹਨਾਂ ਤੋਂ ਜਿਹੜੀ ਪਣ-ਬਿਜਲੀ ਬਣਾਈ ਜਾਂਦੀ ਹੈ, ਉਸ ਦੀ ਵਰਤੋਂ ਪੂਰਾ ਦੇਸ਼ ਕਰਦਾ ਹੈ ।
  • ਭਾਰਤ ਦੇ ਵਿਸ਼ਾਲ ਮੈਦਾਨ ਉਪਜਾਊ ਮਿੱਟੀ ਦੇ ਕਾਰਨ ਪੂਰੇ ਦੇਸ਼ ਦੇ ਲਈ ਅੰਨ ਦਾ ਭੰਡਾਰ ਹਨ । ਇਸ ਵਿਚ ਵਗਣ ਵਾਲੀ ਗੰਗਾ ਨਦੀ ਸਾਰੇ ਭਾਰਤ ਲਈ ਹਰਮਨ-ਪਿਆਰੀ ਹੈ ।
  • ਪ੍ਰਾਇਦੀਪੀ ਪਠਾਰ ਵਿਚ ਖਣਿਜਾਂ ਦਾ ਖਜ਼ਾਨਾ ਦੱਬਿਆ ਪਿਆ ਹੈ । ਇਸ ਵਿਚ ਲੋਹਾ, ਕੋਇਲਾ, ਤਾਂਬਾ, ਅਬਰਕ, ਮੈਂਗਨੀਜ਼ ਆਦਿ ਕਈ ਕਿਸਮ ਦੇ ਖਣਿਜ ਦੱਬੇ ਪਏ ਹਨ, ਜਿਹੜੇ ਦੇਸ਼ ਦੇ ਵਿਕਾਸ ਦੇ ਲਈ ਜ਼ਰੂਰੀ ਹਨ ।
  • ਤਟੀ ਮੈਦਾਨ ਦੇਸ਼ ਨੂੰ ਚੌਲ, ਮਸਾਲੇ, ਅਦਰਕ, ਲੌਂਗ, ਇਲਾਇਚੀ ਵਰਗੇ ਵਪਾਰਕ ਪਦਾਰਥ ਮੁਹੱਈਆ ਕਰਦੇ ਹਨ ।
    ਸੱਚ ਤਾਂ ਇਹ ਹੈ ਕਿ ਦੇਸ਼ ਦੀਆਂ ਵੱਖ-ਵੱਖ ਇਕਾਈਆਂ ਇਕ ਦੂਸਰੇ ਦੀਆਂ ਪੂਰਕ ਹਨ ਅਤੇ ਦੇਸ਼ ਦੇ ਆਰਥਿਕ ਵਿਕਾਸ ਵਿਚ ਆਪਣਾ ਯੋਗਦਾਨ ਦਿੰਦੀਆਂ ਹਨ ।

PSEB 10th Class SST Solutions Geography Chapter 2 ਧਰਾਤਲ (Relief)

IV ਭਾਰਤ ਦੇ ਨਕਸ਼ੇ ਦੇ ਦਰਸਾਓ-

1. ਕਰਾਕੋਰਮ, ਜਾਸਕਰ, ਕੈਲਾਸ, ਪੀਰ ਪੰਜਾਲ ਤੇ ਸਿਵਾਲਿਕ ਪਰਬਤੀ ਸ਼੍ਰੇਣੀਆਂ
2. ਕੋਰੋਮੰਡਲ, ਕੋਕਣ ਤੇ ਮਾਲਾਬਾਰ ਤੱਟਵਰਤੀ ਹਿੱਸੇ
3. ਥਾਲ ਘਾਟ, ਬਰ ਘਾਟ ਤੇ ਪਾਲ ਘਾਟ ਦੇ ਰਸਤੇ
4. ਜੋਸ਼ੀਲਾ, ਨਾਥੁਲਾ, ਜਲੇਪਲਾ ਤੇ ਸ਼ਿਪਕੀਲਾ ਦੱਰੇ
5. ਮਾਊਂਟ ਅਬੂ, ਦਾਰਜੀਲਿੰਗ, ਸਿਮਲਾ, ਕੋਤਾਇਨਾਲ, ਜੋਗ ਫਾਲ ਅਤੇ ਦਾਰ ਸੈਰਸਪਾਟਾ ਕੇਂਦਰ
6. ਮਾਊਂਟ ਐਵਰੇਸਟ, ਨੰਦਾ ਦੇਵੀ, ਕੰਚਨਜੰਗਾ, ਮਾਊਂਟ K2 ਗਾਡਵਿਨ ਆਸਟਿਨ, ਘਾਤੀ ਚੋਟੀਆ ।

PSEB 10th Class Social Science Guide ਧਰਾਤਲ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤ ਦੇ ਪ੍ਰਾਇਦੀਪੀ ਭਾਗ ਨੂੰ ਦੇਸ਼ ਦੀ ਕੁਦਰਤੀ ਬਨਾਵਟ ਦਾ ਕੇਂਦਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਇਸਦਾ ਕਾਰਨ ਇਹ ਹੈ ਕਿ ਭਾਰਤ ਦਾ ਪਾਇਦੀਪੀ ਭਾਗ ਦੇਸ਼ ਦੇ ਸੰਪੂਰਨ ਧਰਾਤਲ ਦੇ ਨਿਰਮਾਣ ਵਿਚ ਯੋਗਦਾਨ ਦਿੰਦਾ ਹੈ ।

ਪ੍ਰਸ਼ਨ 2.
ਹਿਮਾਲਿਆ ਦਾ ਕੀ ਅਰਥ ਹੈ ?
ਉੱਤਰ-
ਹਿਮਾਲਿਆ ਦਾ ਅਰਥ ਹੈ-ਹਿਮ (ਬਰਫ਼) ਦਾ ਘਰ ।

ਪ੍ਰਸ਼ਨ 3.
ਟਾਂਸ ਹਿਮਾਲਿਆ ਨੂੰ “ਤਿੱਬਤ ਹਿਮਾਲਿਆ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਇਸਦਾ ਕਾਰਨ ਇਹ ਹੈ ਕਿ ਸ ਹਿਮਾਲਿਆ ਦਾ ਜ਼ਿਆਦਾਤਰ ਭਾਗ ਤਿੱਬਤ ਵਿਚ ਹੈ ।

ਪ੍ਰਸ਼ਨ 4.
ਟਾਂਸ ਹਿਮਾਲਿਆ ਦੀ ਔਸਤ ਉਚਾਈ ਕਿੰਨੀ ਹੈ ?
ਉੱਤਰ-
ਦ੍ਰਾਸ ਹਿਮਾਲਿਆ ਦੀ ਔਸਤ ਉਚਾਈ 6100 ਮੀਟਰ ਹੈ ।

ਪ੍ਰਸ਼ਨ 5.
ਦੂਨ ਕਿਸ ਨੂੰ ਕਹਿੰਦੇ ਹਨ ?
ਉੱਤਰ-
‘ਦੂਨ’ ਬਾਹਰੀ ਹਿਮਾਲਿਆ ਵਿਚ ਸਥਿਤ ਉਹ ਝੀਲਾਂ ਹਨ ਜੋ ਮਿੱਟੀ ਨਾਲ ਭਰ ਗਈਆਂ ਹਨ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 6.
ਹਿਮਾਲਿਆ ਦੀਆਂ ਪੂਰਬੀ ਸ਼ਾਖਾਵਾਂ ਦੀਆਂ ਕਿਸੇ ਦੋ ਪ੍ਰਮੁੱਖ ਉੱਚੀਆਂ ਚੋਟੀਆਂ ਦੇ ਨਾਂ ਦੱਸੋ ।
ਉੱਤਰ-
ਡਫਾ ਬੰਸ (4578 ਮੀਟਰ) ਅਤੇ ਸਾਰਾਮਤੀ (3926 ਮੀਟਰ) ਹਿਮਾਲਿਆ ਦੀਆਂ ਪੂਰਬੀ ਸ਼ਾਖਾਵਾਂ ਦੀਆਂ ਦੋ ਪ੍ਰਮੁੱਖ ਚੋਟੀਆਂ ਹਨ ।

ਧਰਾਤਲ ਪ੍ਰਸ਼ਨ 7.
ਵਿਸ਼ਵ ਦੀ ਸਭ ਤੋਂ ਉੱਚੀ ਪਰਬਤ ਚੋਟੀ ਕਿਹੜੀ ਹੈ ?
ਉੱਤਰ-
ਮਾਊਂਟ ਐਵਰੈਸਟ ।

ਪ੍ਰਸ਼ਨ 8. ਮਾਊਂਟ ਐਵਰੈਸਟ ਸਮੁੰਦਰ ਤਲ ਤੋਂ ਕਿੰਨੀ ਉੱਚੀ ਹੈ ?
ਉੱਤਰ-
8848 ਮੀਟਰ ।

ਪ੍ਰਸ਼ਨ 9.
ਬ੍ਰਹਮਪੁੱਤਰ ਦੇ ਮੈਦਾਨ ਦੀ ਲੰਬਾਈ ਅਤੇ ਚੌੜਾਈ ਦੱਸੋ ।
ਉੱਤਰ-
ਇਸ ਮੈਦਾਨ ਦੀ ਲੰਬਾਈ 640 ਕਿਲੋਮੀਟਰ ਅਤੇ ਚੌੜਾਈ 90 ਤੋਂ 100 ਕਿਲੋਮੀਟਰ ਤਕ ਹੈ ।

ਪ੍ਰਸ਼ਨ 10.
ਭਾਰਤ ਦੇ ਪ੍ਰਾਇਦੀਪੀ ਪਠਾਰ ਦਾ ਸਿਖ਼ਰ ਬਿੰਦੂ ਕਿਹੜਾ ਹੈ ?
ਉੱਤਰ-
ਕੰਨਿਆਕੁਮਾਰੀ ।

ਪ੍ਰਸ਼ਨ 11.
ਨਾਗਪੁਰ ਦੇ ਪਠਾਰ ਦੀ ਕੋਈ ਇਕ ਵਿਸ਼ੇਸ਼ਤਾ ਲਿਖੋ ।
ਉੱਤਰ-
ਲਾਵੇ ਤੋਂ ਬਣਿਆ ਇਹ ਪਠਾਰ ਕਟਿਆ-ਫਟਿਆ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 12.
ਪੱਛਮੀ ਘਾਟ ਦੇ ਦੌਰਿਆਂ ਦੇ ਨਾਂ ਲਿਖੋ ।
ਉੱਤਰ-
ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਪੱਛਮੀ ਘਾਟ ਦੇ ਦੱਰੇ ਹਨ ।

ਪ੍ਰਸ਼ਨ 13.
ਜੋਗ ਝਰਨਾ ਕਿੱਥੇ ਹੈ ਅਤੇ ਇਹ ਕਿੰਨਾ ਉੱਚਾ ਹੈ ?
ਉੱਤਰ-
ਜੋਗ ਝਰਨਾ ਸ਼ਰਾਵਤੀ ਨਦੀ ‘ਤੇ ਹੈ ਜਿਸਦੀ ਉਚਾਈ 250 ਮੀਟਰ ਹੈ ।

ਪ੍ਰਸ਼ਨ 14.
ਚਿਲਕਾ ਝੀਲ ਕਿੰਨੀ ਲੰਮੀ ਹੈ ?
ਉੱਤਰ-
ਚਿਲਕਾ ਝੀਲ 70 ਕਿਲੋਮੀਟਰ ਲੰਮੀ ਹੈ ।

ਪ੍ਰਸ਼ਨ 15.
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਕਿੰਨੇ-ਕਿੰਨੇ ਦੀਪ ਹਨ ?
ਉੱਤਰ-
ਅੰਡੇਮਾਨ ਦੀਪ ਸਮੂਹ ਵਿਚ 120 ਅਤੇ ਨਿਕੋਬਾਰ ਦੀਪ ਸਮੂਹ ਵਿਚ 18 ਦੀਪ ਸ਼ਾਮਲ ਹਨ ।

ਪ੍ਰਸ਼ਨ 16.
ਕਿਹੜੀ ਨਦੀ ਭਾਰਤੀ ਵਿਸ਼ਾਲ ਪਠਾਰ ਦੇ ਦੋ ਭਾਗਾਂ ਵਿਚਕਾਰ ਸੀਮਾ ਬਣਾਉਂਦੀ ਹੈ ?
ਉੱਤਰ-
ਨਰਮਦਾ ਨਦੀ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 17.
(i) ਭਾਰਤ ਦੇ ਪ੍ਰਮੁੱਖ ਦੀਪ ਸਮੂਹ ਕਿਹੜੇ-ਕਿਹੜੇ ਹਨ ?
(ii) ਇਹ ਕਿੱਥੇ ਸਥਿਤ ਹਨ ?
ਉੱਤਰ-
(i) ਭਾਰਤ ਦੇ ਪ੍ਰਮੁੱਖ ਦੀਪ ਸਮੂਹ ਅੰਡੇਮਾਨ, ਨਿਕੋਬਾਰ ਤੇ ਲਕਸ਼ਦੀਪ ਹਨ ।
(ii) ਇਹ ਕ੍ਰਮਵਾਰ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਸਥਿਤ ਹਨ ।

ਪ੍ਰਸ਼ਨ 18.
ਹਿਮਾਲਾ ਪਰਬਤਾਂ ਦੀ ਉਤਪੱਤੀ ਕਿਹੜੇ ਸਾਗਰ ਤੋਂ ਹੋਈ ਹੈ ?
ਉੱਤਰ-
ਟੈਥੀਜ਼ ਤੋਂ ।

ਪ੍ਰਸ਼ਨ 19.
ਹਿਮਾਲਾ ਪਰਬਤ ਕਿਸ ਤਰ੍ਹਾਂ ਦੇ ਪਰਬਤ ਹਨ ?
ਉੱਤਰ-
ਯੁਵਾ ਮੌੜਦਾਰ ਪਰਬਤ ।

ਪ੍ਰਸ਼ਨ 20.
ਹਿਮਾਲਿਆ ਦਾ ਜ਼ਿਆਦਾਤਰ ਭਾਗ ਕਿੱਥੇ ਫੈਲਿਆ ਹੈ ?
ਉੱਤਰ-
ਹਿਮਾਲਿਆ ਦਾ ਜ਼ਿਆਦਾਤਰ ਭਾਗ ਤਿੱਬਤ ਵਿਚ ਫੈਲਿਆ ਹੈ ।

ਪ੍ਰਸ਼ਨ 21.
ਸ ਹਿਮਾਲਿਆ ਦੀ ਮੁੱਖ ਜਾਂ ਪ੍ਰਿਥਵੀ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
ਉੱਤਰ-
ਗਾਡਵਿਨ ਆਸਟਿਨ ਅਤੇ ਮਾਊਂਟ K2 ਟ੍ਰੈਸ ਹਿਮਾਲਿਆ ਜਾਂ ਪ੍ਰਿਥਵੀ ਦੀਆਂ ਦੂਸਰੀਆਂ ਸਭ ਤੋਂ ਉੱਚੀਆਂ ਚੋਟੀਆਂ ਹਨ ।

ਪ੍ਰਸ਼ਨ 22.
ਭਾਰਤ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਲੜੀ ਕਿਹੜੀ ਹੈ ?
ਉੱਤਰ-
ਮਹਾਨ ਹਿਮਾਲਿਆ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 23.
ਹਿਮਾਲਿਆ ਦੀ ਕਿਹੜੀ ਸ਼੍ਰੇਣੀ ਸ਼ਿਵਾਲਿਕ ਅਖਵਾਉਂਦੀ ਹੈ ?
ਉੱਤਰ-
ਬਾਹਰੀ ਹਿਮਾਲਿਆ ਦੀ ਸ਼੍ਰੇਣੀ ।

ਪ੍ਰਸ਼ਨ 24.
ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਕਿਸ-ਕਿਸ ਜਲ ਪ੍ਰਵਾਹ ਪ੍ਰਣਾਲੀ ਦਾ ਯੋਗਦਾਨ ਰਿਹਾ ਹੈ ?
ਉੱਤਰ-
ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਸਤਲੁਜ, ਬ੍ਰਹਮਪੁੱਤਰ ਅਤੇ ਗੰਗਾ ਜਲ ਪ੍ਰਵਾਹ ਪ੍ਰਣਾਲੀਆਂ ਦਾ ਯੋਗਦਾਨ ਰਿਹਾ ਹੈ ।

ਪ੍ਰਸ਼ਨ 25.
ਰਾਵੀ ਅਤੇ ਬਿਆਸ ਦੇ ਮੱਧ ਭਾਗ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਬਿਸਤ ਦੁਆਬ ।

ਪ੍ਰਸ਼ਨ 26.
ਭਾਰਤ ਦਾ ਕਿਹੜਾ ਭੂ-ਭਾਗ ਤ੍ਰਿਭੁਜਾਕਾਰ ਹੈ ?
ਉੱਤਰ-
ਪ੍ਰਾਇਦੀਪੀ ਪਠਾਰ ।

ਪ੍ਰਸ਼ਨ 27.
ਅਰਾਵਲੀ ਪਰਬਤ ਸ਼੍ਰੇਣੀ ਦੀ ਮਾਊਂਟ ਆਬੂ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
ਉੱਤਰ-
ਗੁਰੂ ਸਿਖਰ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 28.
ਗੋਆ ਤੋਂ ਮੰਗਲੋਰ ਤਕ ਦਾ ਸਮੁੰਦਰੀ ਤੱਟ ਕੀ ਅਖਵਾਉਂਦਾ ਹੈ ?
ਉੱਤਰ-
ਮਾਲਾਬਾਰ ਤੱਟ ।

ਪ੍ਰਸ਼ਨ 29.
ਕੋਂਕਣ ਤੱਟ ਕਿੱਥੇ ਤੋਂ ਕਿੱਥੇ ਤਕ ਫੈਲਿਆ ਹੈ ?
ਉੱਤਰ-
ਕੋਂਕਣ ਤੱਟ ਦਮਨ ਤੋਂ ਗੋਆ ਤਕ ਫੈਲਿਆ ਹੈ ।

ਪ੍ਰਸ਼ਨ 30.
ਭਾਰਤ ਦਾ ਕਿਹੜਾ ਭੂ-ਭਾਗ ਸਾਰੇ ਤਰ੍ਹਾਂ ਦੇ ਖਣਿਜਾਂ ਦਾ ਵਿਸ਼ਾਲ ਭੰਡਾਰ ਹੈ ?
ਉੱਤਰ-
ਪ੍ਰਾਇਦੀਪੀ ਪਠਾਰ ।

II. ਖਾਲੀ ਥਾਂਵਾਂ ਭਰੋ-

1. ਸ ਹਿਮਾਲਾ ਦੀ ਲੰਬਾਈ ………………………… ਮੀਟਰ ਹੈ ।
ਉੱਤਰ-
6100

2. ਦਫਾ ਬੰਮ ਅਤੇ …………………………. ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਦੀਆਂ ਮੁੱਖ ਚੋਟੀਆਂ ਹਨ ।
ਉੱਤਰ-
ਸਾਰਾਮਤੀ

3. ……………………… ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਹੈ ।
ਉੱਤਰ-
ਮਾਊਂਟ ਐਵਰੈਸਟ

4. ਭਾਰਤੀ ਪ੍ਰਾਇਦੀਪੀ ਪਠਾਰ ਦਾ ਸ਼ਿਖਰ ਬਿੰਦੂ ……………………… ਹੈ ।
ਉੱਤਰ-
ਕੰਨਿਆਕੁਮਾਰੀ

PSEB 10th Class SST Solutions Geography Chapter 2 ਧਰਾਤਲ (Relief)

5. ਥਾਲ ਘਾਟ, ਭੋਰ ਘਾਟ ਅਤੇ ………………………… ਪੱਛਮੀ ਘਾਟ ਦੇ ਦੱਰੇ ਹਨ ।
ਉੱਤਰ-
ਪਾਲ ਘਾਟ

6. ਚਿਲਕਾ ਝੀਲ ………………………… ਕਿ:ਮੀ: ਲੰਬੀ ਹੈ ।
ਉੱਤਰ-
70

7. …………………………….. ਨਦੀ ਭਾਰਤੀ ਵਿਸ਼ਾਲ ਪਠਾਰ ਦੇ ਦੋ ਭਾਗਾਂ ਵਿਚਕਾਰ ਸੀਮਾ ਬਣਾਉਂਦੀ ਹੈ ।
ਉੱਤਰ-
ਨਰਮਦਾ

8. ………………………………. ਹਿਮਾਲਾ ਭਾਰਤ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਮਾਲਾ ਹੈ ।
ਉੱਤਰ-
ਮਹਾਨ

9. ਮਾਲਾਬਾਰ ਤਟ ਦਾ ਵਿਸਤਾਰ ਗੋਆ ਤੋਂ ………………………….. ਤਕ ਹੈ ।
ਉੱਤਰ-
ਮੰਗਲੌਰ

10. ਛੱਤੀਸਗੜ੍ਹ ਦਾ ਮੈਦਾਨ …………………………… ਦੁਆਰਾ ਬਣਿਆ ਹੈ ।
ਉੱਤਰ-
ਮਹਾਨਦੀ ।

PSEB 10th Class SST Solutions Geography Chapter 2 ਧਰਾਤਲ (Relief)

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਮਾਊਂਟ ਐਵਰੈਸਟ ਦੀ ਉੱਚਾਈ ਹੈ-
(A) 9848 ਮੀ:
(B) 7048 ਮੀ:
(C) 8848 ਮੀ:
(D) 6848 ਮੀ: ।
ਉੱਤਰ-
(C) 8848 ਮੀ:

ਪ੍ਰਸ਼ਨ 2.
ਜੋਗ ਝਰਨਾ ਕਿੱਥੇ ਹੈ ?
(A) ਗੰਗਾ ਨਦੀ ‘ਤੇ
(B) ਸ਼ਰਾਵਤੀ ਨਦੀ ‘ਤੇ
(C) ਜਮਨਾ ਨਦੀ ‘ਤੇ
(D) ਚਿਨਾਬ ਨਦੀ ‘ਤੇ ।
ਉੱਤਰ-
(B) ਸ਼ਰਾਵਤੀ ਨਦੀ ‘ਤੇ

ਪ੍ਰਸ਼ਨ 3.
ਹਿਮਾਲਾ ਦਾ ਜ਼ਿਆਦਾਤਰ ਭਾਗ ਫੈਲਿਆ ਹੈ-
(A) ਭਾਰਤ ਵਿਚ
(B) ਨੇਪਾਲ ਵਿਚ
(C) ਤਿੱਬਤ ਵਿਚ
(D) ਭੂਟਾਨ ਵਿਚ ।
ਉੱਤਰ-
(C) ਤਿੱਬਤ ਵਿਚ

ਪ੍ਰਸ਼ਨ 4.
ਹਿਮਾਲਾ ਪਰਬਤਾਂ ਦੀ ਉਤਪੱਤੀ ਹੋਈ-
(A) ਟੈਥੀਜ਼ ਸਾਗਰ ਤੋਂ
(B) ਅੰਧ ਮਹਾਂਸਾਗਰ ਤੋਂ
(C) ਹਿੰਦ ਮਹਾਂਸਾਗਰ ਤੋਂ
(D) ਖਾੜੀ ਬੰਗਾਲ ਤੋਂ ।
ਉੱਤਰ-
(A) ਟੈਥੀਜ਼ ਸਾਗਰ ਤੋਂ

ਪ੍ਰਸ਼ਨ 5.
ਰਾਵੀ ਅਤੇ ਬਿਆਸ ਦੇ ਵਿਚਕਾਰਲੇ ਭਾਗ ਨੂੰ ਕਿਹਾ ਜਾਂਦਾ ਹੈ-
(A) ਬਿਸਤ ਦੋਆਬ
(B) ਪ੍ਰਾਇਦੀਪੀ ਪਠਾਰ
(C) ਚਜ ਦੋਆਬ
(D) ਮਾਲਾਬਾਰ ਦੋਆਬੇ ।
ਉੱਤਰ-
(A) ਬਿਸਤ ਦੋਆਬ

ਪ੍ਰਸ਼ਨ 6.
ਭਾਰਤ ਦਾ ਤਿਭੁਜਾਕਾਰ ਭੂ-ਭਾਗ ਕਹਾਉਂਦਾ ਹੈ-
(A) ਮਹਾਨ ਹਿਮਾਲਾ
(B) ਭੋਰ ਘਾਟ
(C) ਬਿਸਤ ਦੋਆਬ
(D) ਪ੍ਰਾਇਦੀਪੀ ਪਠਾਰ ।
ਉੱਤਰ-
(D) ਪ੍ਰਾਇਦੀਪੀ ਪਠਾਰ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 7.
ਅਰਾਵਲੀ ਪਰਬਤ ਮਾਲਾ ਵਿਚ ਮਾਉਂਟ ਆਬੁ ਦੀ ਸਭ ਤੋਂ ਉੱਚੀ ਚੋਟੀ ਹੈ-
(A) K2
(B) ਗਾਡਵਿਨ ਆਸਟਿਨ
(C) ਗੁਰੂ ਸ਼ਿਖਰ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(C) ਗੁਰੂ ਸ਼ਿਖਰ

ਪ੍ਰਸ਼ਨ 8.
ਕੋਂਕਣ ਤਟ ਦਾ ਵਿਸਤਾਰ ਹੈ-
(A) ਦਮਨ ਤੋਂ ਗੋਆ ਤਕ
(B) ਮੁੰਬਈ ਤੋਂ ਗੋਆ ਤਕ
(C) ਦਮਨ ਤੋਂ ਬੰਗਲੌਰ ਤਕ
(D) ਮੁੰਬਈ ਤੋਂ ਦਮਨ ਤਕ ।
ਉੱਤਰ-
(A) ਦਮਨ ਤੋਂ ਗੋਆ ਤਕ

ਪ੍ਰਸ਼ਨ 9.
ਪੱਛਮੀ ਘਾਟ ਦੀ ਮੁੱਖ ਚੋਟੀ ਹੈ-
(A) ਗੁਰੂ ਸ਼ਿਖਰ
(B) ਵਾਬੁਲਾਮਾਲਾ
(C) ਕੋਂਕਣ ਸ਼ਿਖਰ
(D) ਮਾਊਂਟ K2
ਉੱਤਰ-
(B) ਵਾਬੁਲਾਮਾਲਾ

ਪ੍ਰਸ਼ਨ 10.
ਸਤਲੁਜ, ਬ੍ਰਹਮਪੁੱਤਰ ਅਤੇ ਗੰਗਾ ਜਲ-ਪ੍ਰਵਾਹ ਪ੍ਰਣਾਲੀਆਂ ਨਾਲ ਬਣਿਆ ਮੈਦਾਨ ਕਹਾਉਂਦਾ ਹੈ-
(A) ਦੱਖਣੀ ਵਿਸ਼ਾਲ ਮੈਦਾਨ
(B) ਪੂਰਬੀ ਵਿਸ਼ਾਲ ਮੈਦਾਨ
(C) ਉੱਤਰੀ ਵਿਸ਼ਾਲ ਮੈਦਾਨ
(D) ਤਿੱਬਤ ਦਾ ਮੈਦਾਨ ।
ਉੱਤਰ-
(C) ਉੱਤਰੀ ਵਿਸ਼ਾਲ ਮੈਦਾਨ

ਪ੍ਰਸ਼ਨ 11.
ਅੰਡੇਮਾਨ ਦੀਪ ਸਮੂਹ ਵਿਚ ਕੁੱਲ ਕਿੰਨੇ ਦੀਪ ਹਨ ?
(A) 120
(B) 150
(C) 18
(D) 130.
ਉੱਤਰ-
(A) 120

ਪ੍ਰਸ਼ਨ 12.
ਨਿਕੋਬਾਰ ਦੀਪ ਸਮੂਹ ਵਿਚ ਕੁੱਲ ਕਿੰਨੇ ਦੀਪ ਹਨ ?
(A) 30
(B) 18
(C) 28
(D) 20.
ਉੱਤਰ-
(B) 18

PSEB 10th Class SST Solutions Geography Chapter 2 ਧਰਾਤਲ (Relief)

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਟਰਾਂਸ ਹਿਮਾਲਿਆ ਨੂੰ ਤਿੱਬਤ ਹਿਮਾਲਿਆ ਵੀ ਕਿਹਾ ਜਾਂਦਾ ਹੈ ।
2. ਹਿਮਾਲਿਆ ਦੇ ਜ਼ਿਆਦਾਤਰ ਸਿਹਤਵਰਧਕ ਸਥਾਨ ਮਹਾਨ ਹਿਮਾਲਿਆ ਵਿਚ ਸਥਿਤ ਹਨ ।
3. ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਕਾਵੇਰੀ ਅਤੇ ਕ੍ਰਿਸ਼ਨਾ ਨਦੀਆਂ ਦਾ ਮਹੱਤਵਪੂਰਨ ਯੋਗਦਾਨ ਹੈ ।
4. ਪੱਛਮੀ ਘਾਟ ਵਿਚ ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਨਾਮਕ ਦੱਰੇ ਸਥਿਤ ਹਨ ।
5. ਸੰਸਾਰ ਦੀ ਸਭ ਤੋਂ ਜ਼ਿਆਦਾ ਵਰਖਾ ਮਸੀਨਰਾਮ/ਮਾਉਸਿਨਰਾਮ (Mausynram) ਵਿਚ ਹੁੰਦੀ ਹੈ ।
ਉੱਤਰ-
1. √
2. ×
3. ×
4. √
5. √

V ਸਹੀ-ਮਿਲਾਨ ਕਰੋ-

1. ਜੋਗ ਝਰਨਾ ਕੰਨਿਆ ਕੁਮਾਰੀ
2. ਭਾਰਤ ਵਿਚ ਹਿਮਾਲਿਆ ਦੀਆਂ ਸਭ ਤੋਂ ਲੰਬੀਆਂ ਅਤੇ ਉੱਚੀਆਂ ਲੜੀਆਂ ਬਿਸਤ ਦੋਆਬ
3. ਭਾਰਤੀ ਪ੍ਰਾਇਦੀਪੀ ਪਠਾਰ ਦਾ ਸਿਖ਼ਰ ਬਿੰਦੂ ਸ਼ਰਾਵਤੀ ਨਦੀ
4. ਰਾਵੀ ਅਤੇ ਬਿਆਸ ਦਾ ਮੱਧ ਭਾਗ ਮਹਾਨ ਹਿਮਾਲਿਆ ।

ਉੱਤਰ-

1. ਜੋਗ ਝਰਨਾ ਸ਼ਰਾਵਤੀ ਨਦੀ
2. ਭਾਰਤ ਵਿਚ ਹਿਮਾਲਿਆ ਦੀਆਂ ਸਭ ਤੋਂ ਲੰਬੀਆਂ ਅਤੇ ਉੱਚੀਆਂ ਲੜੀਆਂ ਮਹਾਨ ਹਿਮਾਲਿਆ
3. ਭਾਰਤੀ ਪ੍ਰਾਇਦੀਪੀ ਪਠਾਰ ਦਾ ਸਿਖ਼ਰ ਬਿੰਦੂ ਕੰਨਿਆ ਕੁਮਾਰੀ
4. ਰਾਵੀ ਅਤੇ ਬਿਆਸ ਦਾ ਮੱਧ ਭਾਗ ਬਿਸਤ ਦੋਆਬ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)

ਪ੍ਰਸ਼ਨ 1.
ਹਿਮਾਲਾ ਪਰਬਤ ਦੀਆਂ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਇਹ ਪਰਬਤ ਭਾਰਤ ਦੇ ਉੱਤਰ ਵਿਚ ਸਥਿਤ ਹਨ । ਉਹ ਇਕ ਤਲਵਾਰ ਦੀ ਤਰ੍ਹਾਂ ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ ਫੈਲੇ ਹੋਏ ਹਨ | ਦੁਨੀਆ ਦਾ ਕੋਈ ਪਹਾੜ ਇਹਨਾਂ ਨਾਲੋਂ ਉੱਚਾ ਨਹੀਂ ਹੈ । ਇਹਨਾਂ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 240 ਤੋਂ 320 ਕਿਲੋਮੀਟਰ ਹੈ ?
  • ਹਿਮਾਲਾ ਪਰਬਤ ਦੀਆਂ ਤਿੰਨ ਸਮਾਨਾਂਤਰ ਲੜੀਆਂ ਹਨ । ਉੱਤਰੀ ਲੜੀ ਸਭ ਤੋਂ ਉੱਚੀ ਅਤੇ ਦੱਖਣੀ ਲੜੀ ਸਭ ਤੋਂ ਘੱਟ ਉੱਚੀ ਹੈ । ਇਹਨਾਂ ਲੜੀਆਂ ਦੇ ਵਿਚਕਾਰ ਬਹੁਤ ਉਪਜਾਊ ਘਾਟੀਆਂ ਹਨ ।
  • ਇਹਨਾਂ ਪਰਬਤਾਂ ਦੀਆਂ ਮੁੱਖ ਚੋਟੀਆਂ ਐਵਰੈਸਟ, ਨਾਗਾ ਪਰਬਤ, ਗੌਡਵਿਨ ਆਸਟਿਨ, ਧੌਲਗਿਰੀ ਅਤੇ ਕੰਚਨ ਜੰਗਾ ਆਦਿ ਹਨ | ਐਵਰੈਸਟ ਦੀ ਚੋਟੀ ਦੁਨੀਆ ਵਿਚ ਸਭ ਤੋਂ ਉੱਚੀ ਪਰਬਤ ਚੋਟੀ ਹੈ । ਇਸ ਦੀ ਉਚਾਈ 8,848 ਮੀਟਰ ਹੈ ।
  • ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਭਾਰਤ ਅਤੇ ਬਰਮਾ (ਮਿਆਂਮਾਰ ਦੀ ਸੀਮਾ ਬਣਾਉਂਦੀਆਂ ਹਨ । ਹਿਮਾਲਾ ਦੀਆਂ ਪੱਛਮੀ ਸ਼ਾਖਾਵਾਂ ਪਾਕਿਸਤਾਨ ਵਿਚ ਹਨ । ਇਹਨਾਂ ਦੇ ਨਾਂ ਸੁਲੇਮਾਨ ਅਤੇ ਕਿਰਥਰ ਪਰਬਤ ਹਨ । ਇਹਨਾਂ ਸ਼ਾਖਾਵਾਂ ਵਿਚ ਖੈਬਰ ਅਤੇ ਬੋਲਾਨ ਦੇ ਦੱਰੇ ਸਥਿਤ ਹਨ ।

ਪ੍ਰਸ਼ਨ 2.
ਭਾਰਤ ਦੇ ਮੱਧ-ਵਰਤੀ ਵਿਸ਼ਾਲ ਮੈਦਾਨਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਦੇ ਮੱਧ-ਵਰਤੀ ਵਿਸ਼ਾਲ ਮੈਦਾਨਾਂ ਨੂੰ ਸਤਲੁਜ ਗੰਗਾ ਦਾ ਮੈਦਾਨ ਵੀ ਕਿਹਾ ਜਾਂਦਾ ਹੈ । ਇਹ ਹਿਮਾਲਿਆ ਪਰਬਤ ਦੇ ਨਾਲ-ਨਾਲ ਪੱਛਮ ਤੋਂ ਪੂਰਬ ਤਕ ਫੈਲਿਆ ਹੋਇਆ ਹੈ । ਇਸ ਦਾ ਵਿਸਥਾਰ ਰਾਜਸਥਾਨ ਤੋਂ ਲੈ ਕੇ ਅਸਮ ਤਕ ਹੈ । ਇਸ ਦੇ ਕੁਝ ਪੱਛਮੀ ਰੇਤਲੇ ਭਾਗ ਨੂੰ ਛੱਡ ਕੇ ਬਾਕੀ ਬਹੁਤ ਹੀ ਉਪਜਾਉ ਹੈ । ਇਸ ਦਾ ਨਿਰਮਾਣ ਨਦੀਆਂ ਦੁਆਰਾ ਵਹਾ ਕੇ ਲਿਆਂਦੀ ਗਈ ਜਲੋਢ ਮਿੱਟੀ ਤੋਂ ਹੋਇਆ ਹੈ । ਇਸ ਲਈ ਇਸ ਨੂੰ ਜਲੋਢ ਮੈਦਾਨ ਵੀ ਕਹਿੰਦੇ ਹਨ । ਇਸ ਮੈਦਾਨ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 100 ਕਿਲੋਮੀਟਰ ਤੋਂ ਲੈ ਕੇ 500 ਕਿਲੋਮੀਟਰ ਤਕ ਹੈ । ਇਸ ਨੂੰ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਸਤਲੁਜ ਦਾ ਮੈਦਾਨ
  2. ਗੰਗਾ ਦਾ ਮੈਦਾਨ
  3. ਹਮਪੁੱਤਰ ਦਾ ਮੈਦਾਨ
  4. ਪੱਛਮ ਦੀ ਮਰੂ ਭੂਮੀ । ਭਾਰਤ ਦੀ ਆਰਥਿਕ ਖ਼ੁਸ਼ਹਾਲੀ ਦਾ ਆਧਾਰ ਇਹ ਵਿਸ਼ਾਲ ਮੈਦਾਨ ਹਨ । ਇੱਥੇ ਕਈ ਕਿਸਮ ਦੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ । ਇਸ ਦੇ ਪ੍ਰਬੀ ਭਾਗਾਂ ਵਿਚ ਖਣਿਜ ਪਦਾਰਥਾਂ ਦੇ ਭੰਡਾਰ ਪਾਏ ਜਾਂਦੇ ਹਨ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 3.
ਭਾਰਤ ਦੇ ਪੱਛਮੀ ਅਤੇ ਪੂਰਬੀ ਤਟੀ ਮੈਦਾਨਾਂ ਦੀ ਤੁਲਨਾ ਕਰੋ । (Sure)
ਉੱਤਰ-
ਭਾਰਤ ਦੇ ਪੱਛਮੀ ਅਤੇ ਪੂਰਬੀ ਤਟੀ ਮੈਦਾਨਾਂ ਦੀ ਤੁਲਨਾ-

ਪੱਛਮੀ ਤਟੀ ਮੈਦਾਨ- ਪੂਰਬੀ ਤਟੀ ਮੈਦਾਨ
1. ਇਹ ਮੈਦਾਨ ਪੱਛਮੀ ਘਾਟ ਅਤੇ ਅਰਬ ਸਾਗਰ ਦੇ ਵਿਚਕਾਰ ਸਥਿਤ ਹੈ । 1. ਇਹ ਮੈਦਾਨ ਪੂਰਬੀ ਘਾਟ ਅਤੇ ਖਾੜੀ ਬੰਗਾਲ ਦੇ ਵਿਚਕਾਰ ਸਥਿਤ ਹੈ ।
2. ਇਹ ਮੈਦਾਨ ਬਹੁਤ ਹੀ ਅਸਮਤਲ ਅਤੇ ਸੰਕੁਚਿਤ ਹਨ । 2. ਇਹ ਮੈਦਾਨ ਮੁਕਾਬਲਤਨ ਸਮਤਲ ਅਤੇ ਚੌੜਾ ਹੈ ।
3. ਇਸ ਮੈਦਾਨ ਵਿਚ ਕਈ ਜਵਾਰਨਮੁੱਖ ਅਤੇ ਲੈਗੂਨ ਹਨ । 3. ਇਸ ਮੈਦਾਨ ਵਿਚ ਕਈ ਨਦੀ ਡੈਲਟੇ ਹਨ ।

ਪ੍ਰਸ਼ਨ 4.
ਕਿਸੇ ਚਾਰ ਗੱਲਾਂ ਦੇ ਆਧਾਰ ‘ਤੇ ਪ੍ਰਾਇਦੀਪੀ ਪਠਾਰ ਅਤੇ ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਤੁਲਨਾਤਮਕ ਵਿਆਖਿਆ ਕਰੋ ।
ਉੱਤਰ-

  1. ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਰਚਨਾ ਜਲੋਢ ਮਿੱਟੀ ਨਾਲ ਹੋਈ ਹੈ ਜਦੋਂ ਕਿ ਪ੍ਰਾਇਦੀਪੀ ਪਠਾਰ ਦੀ ਰਚਨਾ ਪ੍ਰਾਚੀਨ ਠੋਸ ਚੱਟਾਨਾਂ ਨਾਲ ਹੋਈ ਹੈ ।
  2. ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਸਮੁੰਦਰ ਤਲ ਤੋਂ ਉੱਚਾਈ ਦੱਖਣੀ ਪਠਾਰ ਨਾਲੋਂ ਬਹੁਤ ਘੱਟ ਹੈ ।
  3. ਵਿਸ਼ਾਲ ਮੈਦਾਨਾਂ ਦੀਆਂ ਨਦੀਆਂ ਹਿਮਾਲਿਆ ਪਰਬਤ ਤੋਂ ਨਿਕਲਣ ਦੇ ਕਾਰਨ ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਹਨ । ਇਸ ਤੋਂ ਉਲਟ ਪਠਾਰੀ ਭਾਗ ਦੀਆਂ ਨਦੀਆਂ ਕੇਵਲ ਬਰਸਾਤੀ ਮੌਸਮ ਵਿਚ ਹੀ ਵਹਿੰਦੀਆਂ ਹਨ ।
  4. ਵਿਸ਼ਾਲ ਮੈਦਾਨਾਂ ਦੀ ਭੂਮੀ ਉਪਜਾਊ ਹੋਣ ਦੇ ਕਾਰਨ ਇੱਥੇ ਕਣਕ, ਜੌਂ, ਛੋਲੇ ਅਤੇ ਚੌਲ ਦੀ ਖੇਤੀ ਹੁੰਦੀ ਹੈ । ਦੂਜੇ ਪਾਸੇ ਪਠਾਰੀ ਭਾਗ ਵਿਚ ਕਪਾਹ, ਬਾਜਰਾ ਅਤੇ ਮੂੰਗਫਲੀ ਦੀ ਖੇਤੀ ਕੀਤੀ ਜਾਂਦੀ ਹੈ ।

ਪ੍ਰਸ਼ਨ 5.
ਹੇਠ ਲਿਖਿਆਂ ‘ਤੇ ਨੋਟ ਲਿਖੋ
(i) ਪੱਛਮੀ ਘਾਟ
(ii) ਪੂਰਬੀ ਘਾਟ ।
ਉੱਤਰ-
(i) ਪੱਛਮੀ ਘਾਟ – ਇਹ ਦੱਖਣੀ ਪਠਾਰ ਦੀ ਮੁੱਖ ਪਰਬਤ ਸ਼੍ਰੇਣੀ ਹੈ । ਇਹ ਪਰਬਤ ਸ਼੍ਰੇਣੀ ਪੱਛਮੀ ਤਟ ਦੇ ਨਾਲਨਾਲ ਤਾਪਤੀ ਨਦੀ ਤੋਂ ਕੰਨਿਆ-ਕੁਮਾਰੀ ਤਕ ਫੈਲੀ ਹੋਈ ਹੈ । ਇਸ ਦੀ ਸਭ ਤੋਂ ਉੱਚੀ ਚੋਟੀ ਵੈਦੁਲਮਾਲਾ 2,339 ਮੀਟਰ ਹੈ । ਇਸ ਘਾਟ ਵਿਚ ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਨਾਂ ਦੇ ਤਿੰਨ ਦੱਰੇ ਵੀ ਹਨ ।

(ii) ਪੂਰਬੀ ਘਾਟ – ਇਹ ਉੱਤਰ ਵਿਚ ਮਹਾਂਨਦੀ ਘਾਟੀ ਤੋਂ ਲੈ ਕੇ ਦੱਖਣ ਵਿਚ ਨੀਲਗਿਰੀ ਪਹਾੜੀਆਂ ਤਕ ਦੱਖਣੀ ਪਠਾਰ ਦੇ ਪੂਰਬੀ ਕਿਨਾਰਿਆਂ ‘ਤੇ ਲਗਪਗ 800 ਮੀਟਰ ਤਕ ਉੱਚੇ ਹਨ । ਇਸ ਦੀ ਸਭ ਤੋਂ ਉੱਚੀ ਚੋਟੀ ਮਹੇਂਦਰ ਗਿਰੀ ਹੈ ਜੋ 1500 ਮੀਟਰ ਉੱਚੀ ਹੈ ।

ਪ੍ਰਸ਼ਨ 6.
ਟਰਾਂਸ ਹਿਮਾਲਿਆ ਤੋਂ ਕੀ ਭਾਵ ਹੈ ?
ਉੱਤਰ-
ਟਰਾਂਸ ਹਿਮਾਲਿਆ – ਹਿਮਾਲਾ ਪਰਬਤ ਦੀਆਂ ਵਿਸ਼ਾਲ ਸ਼੍ਰੇਣੀਆਂ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਮੀਰ ਦੀ ਗੰਢ (Pamir’s Knot) ਤੋਂ ਉੱਤਰ-ਪੂਰਬੀ ਦਿਸ਼ਾ ਵਿਚ ਸਮਾਨਾਂਤਰ ਫੈਲੀਆਂ ਹੋਈਆਂ ਹਨ । ਇਹਨਾਂ ਦਾ ਜ਼ਿਆਦਾ ਭਾਗ ਤਿੱਬਤ ਵਿਚ ਹੈ । ਇਸ ਲਈ ਇਹਨਾਂ ਨੂੰ ਤਿੱਬਤੀ ਹਿਮਾਲਿਆ ਵੀ ਕਿਹਾ ਜਾਂਦਾ ਹੈ । ਇਹਨਾਂ ਦੀ ਕੁੱਲ ਲੰਬਾਈ 970 ਕਿਲੋਮੀਟਰ ਹੈ ਅਤੇ ਚੌੜਾਈ (ਦੋਵੇਂ ਕਿਨਾਰਿਆਂ ‘ਤੇ) 40 ਕਿਲੋਮੀਟਰ ਹੈ ਪਰੰਤੂ ਇਸਦੇ ਕੇਂਦਰੀ ਭਾਗ ਵਿਚ 222 ਕਿਲੋਮੀਟਰ ਦੇ ਲਗਪਗ ਚੌੜਾ ਹੋ ਜਾਂਦਾ ਹੈ । ਇਹਨਾਂ ਦੀ ਔਸਤ ਉਚਾਈ 6100 ਮੀਟਰ ਹੈ । ਇਸ ਦੀਆਂ ਮੁੱਖ ਪਰਬਤ ਲੜੀਆਂ ਜਾਸਕਰ, ਕਰਾਕੁਰਮ, ਲੱਦਾਖ ਅਤੇ ਕੈਲਾਸ਼ ਹਨ । ਇਹ ਪਰਬਤੀ ਖੇਤਰ ਬਹੁਤ ਉੱਚੀਆਂ ਤੇ ਵਲਦਾਰ ਚੋਟੀਆਂ ਅਤੇ ਵਿਸ਼ਾਲ ਗਲੇਸ਼ੀਅਰਾਂ ਲਈ ਪ੍ਰਸਿੱਧ ਹੈ । ਮਾਊਂਟ ਕੇ (K2) ਇਸ ਖੇਤਰ ਦੀ ਸਭ ਤੋਂ ਉੱਚੀ ਅਤੇ ਪ੍ਰਿਥਵੀ ਦੀ ਦੂਸਰੀ ਉੱਚੀ ਚੋਟੀ ਹੈ ।

ਪ੍ਰਸ਼ਨ 7.
ਮਹਾਨ ਹਿਮਾਲਿਆ ਦੇ ਨਾਂ, ਸਥਿਤੀ ਅਤੇ ਆਕਾਰ ਦਾ ਵਰਣਨ ਕਰੋ ।
ਉੱਤਰ-
ਮਹਾਨ ਹਿਮਾਲਿਆ ਦਾ ਵਰਣਨ ਇਸ ਪ੍ਰਕਾਰ ਹੈ-

  • ਨਾਂ-ਹਿਮਾਲਿਆ ਖੇਤਰ ਦੇ ਇਸ ਉਪ-ਭਾਗ ਨੂੰ ਹਿੰਮਾਦਰੀ, ਅੰਦਰੂਨੀ ਹਿਮਾਲਿਆ ਜਾਂ ਕੇਂਦਰੀ ਹਿਮਾਲਿਆ ਵੀ ਕਿਹਾ ਜਾਂਦਾ ਹੈ ।
  • ਸਥਿਤੀ – ਇਹ ਉਪ-ਭਾਗ ਪੱਛਮ ਵਿਚ ਸਿੰਧ ਨਦੀ ਦੀ ਡੂੰਘੀ ਘਾਟੀ (Gorge) ਤੋਂ ਲੈ ਕੇ ਉੱਤਰ-ਪੂਰਬ ਵਿਚ ਬ੍ਰਹਮਪੁੱਤਰ ਨਦੀ ਦੀ ਦਿਹਾਂਗ ਘਾਟੀ ਤਕ ਫੈਲੀ ਹੋਈ ਦੇਸ਼ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਸ਼੍ਰੇਣੀ ਹੈ ਜਿਸ ਵਿਚ ਨਾਈਟ, ਸ਼ਿਸ਼ਟ, ਨੀਸ ਜਿਹੀਆਂ ਪੁਰਾਤਨ ਮਹਾਂਕਲਪ ਦੀਆਂ ਰੱਵੇਦਾਰ ਤੇ ਪਰਿਵਰਤਿਤ ਚੱਟਾਨਾਂ ਮਿਲਦੀਆਂ ਹਨ ।
  • ਆਕਾਰ-ਇਸ ਪਰਬਤ ਸ਼੍ਰੇਣੀ ਦੀ ਲੰਬਾਈ 2400 ਕਿਲੋਮੀਟਰ ਅਤੇ ਔਸਤ ਉਚਾਈ 6000 ਮੀਟਰ ਹੈ । ਇਸ ਦੀ ਚੌੜਾਈ 100 ਤੋਂ 200 ਕਿਲੋਮੀਟਰ ਤਕ ਮਿਲਦੀ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 8.
ਛੋਟਾ ਹਿਮਾਲਿਆ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਛੋਟਾ ਹਿਮਾਲਿਆ ਨੂੰ ਹਿਮਾਚਲ ਜਾਂ ਮੱਧ ਹਿਮਾਲਾ ਵੀ ਕਹਿੰਦੇ ਹਨ । ਇਸ ਦੀ ਔਸਤ ਉਚਾਈ 3500 ਮੀਟਰ ਤੋਂ ਲੈ ਕੇ 5000 ਮੀਟਰ ਤਕ ਹੈ ਅਤੇ ਇਸ ਸ਼੍ਰੇਣੀ ਦੀਆਂ ਪਹਾੜੀਆਂ 60 ਤੋਂ 80 ਕਿਲੋਮੀਟਰ ਦੀ ਚੌੜਾਈ ਵਿਚ ਮਿਲਦੀਆਂ ਹਨ ।

  • ਸ਼੍ਰੇਣੀਆਂ – ਜੰਮੂ-ਕਸ਼ਮੀਰ ਵਿਚ ਪੀਰ ਪੰਜਾਲ ਤੇ ਨਾਗਾ ਟਿੱਬਾ : ਹਿਮਾਚਲ ਵਿਚ ਧੌਲਾਧਾਰ ਤੇ ਕੁਮਾਉਂ : ਨੇਪਾਲ ਵਿਚ ਮਹਾਂਭਾਰਤ, ਉਤਰਾਖੰਡ ਵਿਚ ਕੁਮਾਉਂ ਤੇ ਮੰਸੂਰੀ ਅਤੇ ਭੂਟਾਨ ਵਿਚ ਥਿੰਪੂ ਇਸ ਮੁੱਖ ਪਰਬਤੀ ਭਾਗ ਦੀਆਂ ਪਰਬਤ ਸ਼੍ਰੇਣੀਆਂ ਹਨ ।
  • ਘਾਟੀਆਂ – ਇਸ ਖੇਤਰ ਵਿਚ ਕਸ਼ਮੀਰ ਦੀ ਵਾਦੀ ਦੇ ਕੁਝ ਹਿੱਸੇ, ਕਾਂਗੜਾ ਘਾਟੀ, ਕੁੱਲੂ ਘਾਟੀ, ਭਾਗੀਰਥੀ ਘਾਟੀ ਤੇ ਮੰਦਾਕਨੀ ਘਾਟੀ ਜਿਹੀਆਂ ਲੰਬਕਾਰੀ ਤੇ ਸਿਹਤਵਰਧਕ ਘਾਟੀਆਂ ਮਿਲਦੀਆਂ ਹਨ ।
  • ਸਿਹਤਵਰਧਕ ਸਥਾਨ – ਇਸ ਖੇਤਰ ਵਿਚ ਸ਼ਿਮਲਾ, ਸ੍ਰੀਨਗਰ, ਮੰਸੂਰੀ, ਨੈਨੀਤਾਲ, ਦਾਰਜੀਲਿੰਗ ਤੇ ਚਕਰਾਤਾ ਆਦਿ ਚੰਗੇ ਸਿਹਤਵਰਧਕ ਤੇ ਸੈਰ ਸਪਾਟਾ ਕੇਂਦਰ ਹਨ ।

ਪ੍ਰਸ਼ਨ 9.
ਬਾਹਰੀ ਹਿਮਾਲਿਆ ‘ਤੇ ਇਕ ਨੋਟ ਲਿਖੋ ।
ਉੱਤਰ-
ਬਾਹਰੀ ਹਿਮਾਲਿਆ ਨੂੰ ਸ਼ਿਵਾਲਿਕ ਸ਼੍ਰੇਣੀ, ਉਪ-ਹਿਮਾਲਿਆ ਤੇ ਦੱਖਣੀ ਹਿਮਾਲਿਆ ਵੀ ਕਿਹਾ ਜਾਂਦਾ ਹੈ । ਇਹ ਪਰਬਤ ਸ਼੍ਰੇਣੀਆਂ ਛੋਟੀ ਹਿਮਾਲਿਆ ਦੇ ਸਮਾਨਾਂਤਰ ਦੱਖਣ ਵਿਚ ਪੂਰਬ ਤੋਂ ਪੱਛਮ ਵੱਲ ਫੈਲੀਆਂ ਹੋਈਆਂ ਹਨ । ਇਹਨਾਂ ਦੀ ਔਸਤ ਉਚਾਈ 900 ਤੋਂ 1200 ਮੀਟਰ ਤਕ ਹੈ ਅਤੇ ਚੌੜਾਈ 15 ਤੋਂ 50 ਕਿਲੋਮੀਟਰ ਤਕ ਹੈ । ਇਸ ਖੇਤਰ ਦਾ ਨਿਰਮਾਣ ਟਰਸ਼ਰੀ ਯੁੱਗ ਵਿਚ ਹੋਇਆ ਹੈ । ਇਸ ਖੇਤਰ ਵਿਚ ਲੰਬੀਆਂ ਅਤੇ ਡੂੰਘੀਆਂ ਤਲਛੱਟੀ ਚੱਟਾਨਾਂ ਮਿਲਦੀਆਂ ਹਨ ਜਿਨ੍ਹਾਂ ਦੀ ਰਚਨਾ ਚੀਕਣੀ ਮਿੱਟੀ, ਰੇਤ, ਰੇਤ ਦਾ ਗੋਲ ਪੱਥਰ, ਸਲੇਟ ਆਦਿ ਦੇ ਦਰਿਆਈ ਨਿਖੇਪ ਦੁਆਰਾ ਹੋਈ ਹੈ ਜਿਸ ਨੂੰ ਮਹਾਨ ਤੇ ਛੋਟੇ ਹਿਮਾਲਿਆ ਤੋਂ ਕੱਟ ਕੇ ਇਸ ਖੇਤਰ ਵਿਚ ਜਮਾਂ ਕਰਦਾ ਰਿਹਾ । ਇਸ ਭਾਗ ਦੀਆਂ ਪ੍ਰਸਿੱਧ ਘਾਟੀਆਂ ਵਿਚ ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਛੋਖੰਭਾ, ਊਧਮਪੁਰ ਤੇ ਕੋਟਲੀ ਕਾਫ਼ੀ ਪ੍ਰਸਿੱਧ ਹਨ ।

ਪ੍ਰਸ਼ਨ 10.
ਹਿਮਾਲਿਆ ਦੀਆਂ ਪੂਰਬੀ ਅਤੇ ਪੱਛਮੀ ਸ਼ਾਖਾਵਾਂ ਦਾ ਵਰਣਨ ਕਰੋ ।
ਉੱਤਰ-
(ਉ) ਪੂਰਬੀ ਸ਼ਾਖਾਵਾਂ-ਇਹਨਾਂ ਸ਼ਾਖਾਵਾਂ ਨੂੰ ਪੂਰਵਾਂਚਲ (Purvanchal) ਵੀ ਕਹਿੰਦੇ ਹਨ । ਅਰੁਣਾਚਲ ਪ੍ਰਦੇਸ਼ ਵਿਚ ਬ੍ਰਹਮਪੁੱਤਰ ਨਦੀ ਦਾ ਦਿਹਾਂਗ ਗਾਰਜ ਮਹਾਂ ਖੱਡ ਤੋਂ ਸ਼ੁਰੂ ਹੋ ਕੇ ਇਹ ਲੜੀਆਂ ਅਰਾਕਾਨ ਯੋਮਾ ਪਰਬਤੀ ਲੜੀ ਰਾਹੀਂ ਪੂਰਬੀ ਭਾਰਤ ਅਤੇ ਮਿਆਂਮਾਰ (ਬਰਮਾ) ਦੀ ਸੀਮਾ ਬਣਾਉਂਦੀਆਂ ਹੋਈਆਂ ਅੱਗੇ ਦੋ ਹਿੱਸਿਆਂ ਵਿਚ ਵੰਡੀਆਂ ਜਾਂਦੀਆਂ ਹਨ ।

(i) ਗੰਗਾ ਬ੍ਰਹਮਪੁੱਤਰ ਦੁਆਰਾ ਨਿਰਮਿਤ ਬੰਗਲਾਦੇਸ਼ ਦੇ ਮੈਦਾਨਾਂ ਤਕ ਪਹੁੰਚਦੀ ਹੈ ਜਿਸ ਵਿਚ ਡਫ਼ਾ ਬੰਮ, ਪਟਕਾਈ ਬੰਮ, ਗਾਰੋ, ਖਾਸੀ, ਐੱਤੀਆ ਤੇ ਤ੍ਰਿਪੁਰਾ ਦੀਆਂ ਪਹਾੜੀਆਂ ਆਉਂਦੀਆਂ ਹਨ ।

(ii) ਇਹ ਸ਼ਾਖਾਵਾਂ ਪਟਕਾਈ ਬੰਮ ਤੋਂ ਸ਼ੁਰੂ ਹੋ ਕੇ ਨਾਗਾ-ਪਰਬਤ, ਬਰੇਲ, ਲੁਸ਼ਾਈ ਰਾਹੀਂ ਹੁੰਦੀਆਂ ਹੋਈਆਂ ਇਰਾਵਦੀ ਦੇ ਡੈਲਟੇ ਤਕ ਪਹੁੰਚਦੀਆਂ ਹਨ ।
ਹਿਮਾਲਿਆ ਦੀਆਂ ਇਹਨਾਂ ਪੂਰਬੀ ਸ਼ਾਖਾਵਾਂ ਵਿਚ ਡਫ਼ਾ ਬੰਮ (4578 ਮੀਟਰ) ਅਤੇ ਸਾਰਾਮਤੀ (3926 ਮੀਟਰ) ਮੁੱਖ ਉੱਚੀਆਂ ਚੋਟੀਆਂ ਹਨ ।

(ਅ) ਪੱਛਮੀ ਸ਼ਾਖਾਵਾਂ – ਉੱਤਰ-ਪੱਛਮ ਵਿਚ ਪਾਮੀਰ ਦੀ ਗੰਢ ਤੋਂ ਹਿਮਾਲਿਆ ਸ਼੍ਰੇਣੀ ਦੀਆਂ ਅੱਗੇ ਦੋ ਉਪ-ਸ਼ਾਖਾਵਾਂ ਬਣ ਜਾਂਦੀਆਂ ਹਨ । ਇਕ ਸ਼ਾਖਾ ਪਾਕਿਸਤਾਨ ਦੇ ਮੱਧ ਸਾਲਟ ਰੇਂਜ, ਸੁਲੇਮਾਨ ਤੇ ਕਿਰਥਾਰ ਹੁੰਦੇ ਹੋਏ ਦੱਖਣ-ਪੱਛਮੀ ਦਿਸ਼ਾ ਵਿਚ ਅਰਬ ਸਾਗਰ ਤਕ ਪਹੁੰਚਦੀ ਹੈ ਅਤੇ ਦੂਸਰੀ ਸ਼ਾਖਾ ਅਫ਼ਗਾਨਿਸਤਾਨ ਵਿਚਲੇ ਹਿੰਦੂਕੁਸ਼ ਤੇ ਕਾਕੇਸ਼ ਪਰਬਤ ਲੜੀ ਨਾਲ ਜਾ ਮਿਲਦੀ ਹੈ ।

ਪ੍ਰਸ਼ਨ 11.
ਉੱਤਰੀ ਵਿਸ਼ਾਲ ਮੈਦਾਨਾਂ ਦੀਆਂ ਚਾਰ ਧਰਾਤਲੀ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਉੱਤਰੀ ਵਿਸ਼ਾਲ ਮੈਦਾਨਾਂ ਦੀਆਂ ਚਾਰ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
(ੳ) ਸਮਤਲ ਮੈਦਾਨ – ਸਾਰੇ ਦਾ ਸਾਰਾ ਉੱਤਰੀ ਵਿਸ਼ਾਲ ਮੈਦਾਨ ਪੱਧਰਾ ਤੇ ਇਕਸਾਰ ਹੈ । ਇਨ੍ਹਾਂ ਵਿੱਚ ਮੀਲਾਂ ਤੱਕ ਕੰਕਰ ਪੱਥਰ ਦਿਖਾਈ ਨਹੀਂ ਦਿੰਦੇ ।
(ਅ) ਨਦੀਆਂ ਦਾ ਜਾਲ-ਇਸ ਸਮੁੱਚੇ ਮੈਦਾਨੀ ਖੇਤਰ ਵਿਚ ਦਰਿਆਵਾਂ, ਨਦੀਆਂ ਤੇ ਚੋਆਂ ਦਾ ਜਾਲ ਵਿਛਿਆ ਹੋਇਆ ਹੈ ਜਿਸ ਨਾਲ ਦੋ-ਆਬ ਦੇ ਖੇਤਰ ਬਣਦੇ ਹਨ ਸਾਡੇ ਪੰਜਾਬ ਦਾ ਨਾਮ ਵੀ ਪੰਜ ਨਦੀਆਂ ਦੇ ਵਹਿਣ ਕਰਕੇ ਅਤੇ ਇਕਸਾਰ ਮਿੱਟੀ ਜਮ੍ਹਾਂ ਹੋਣ ਕਰਕੇ ਪੰਜ-ਆਬ ਤੋਂ ਪਿਆ ਹੈ ।
(ੲ) – ਆਕਾਰ-ਨਦੀਆਂ ਦੀਆਂ ਨਿਖੇਪਣ ਕਿਰਿਆਵਾਂ ਦੁਆਰਾ ਨਿਰਮਿਤ ਇਸ ਮੈਦਾਨ ਵਿਚ ਜਲੋਢੀ ਪੱਖੇ, ਜਲੋਢੀ ਸ਼ੰਕੂ, ਸੱਪਦਾਰ ਘੁਮਾਅ, ਦਰਿਆਵੀ ਪੌੜੀਆਂ, ਕੁਦਰਤੀ ਬੰਨ੍ਹ, ਹੜ੍ਹ ਦੇ ਮੈਦਾਨ ਜਿਹੇ ਭੂ-ਆਕਾਰ ਮਿਲਦੇ ਹਨ ।
(ਸ) ਮੈਦਾਨੀ ਤਲਛੱਟ – ਇਨ੍ਹਾਂ ਮੈਦਾਨਾਂ ਦੀ ਤਲਛੱਟ ਵਿਚ ਚੀਕਣੀ ਮਿੱਟੀ (clay), ਰੇਤ, ਦੋਮਟ ਅਤੇ ਸਿਲਟ ਜ਼ਿਆਦਾ ਮੋਟਾਈ ਵਿਚ ਮਿਲਦੀ ਹੈ । ਚੀਕਣੀ ਮਿੱਟੀ ਦਰਿਆਵਾਂ ਦੇ ਮੁਹਾਣਿਆਂ ਦੇ ਨੇੜੇ ਜ਼ਿਆਦਾ ਮਿਲਦੀ ਹੈ ਅਤੇ ਉੱਪਰਲੇ ਉੱਚੇ ਖੇਤਰਾਂ ਵਿਚ ਰੇਤ ਦੀ ਮਾਤਰਾ ਵੱਧਦੀ ਜਾਂਦੀ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 12.
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਪਾਏ ਜਾਣ ਵਾਲੇ ਚਾਰ ਜਲੋ ਮੈਦਾਨਾਂ ਦਾ ਵਰਣਨ ਕਰੋ ।
ਉੱਤਰ-
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਪਾਏ ਜਾਣ ਵਾਲੇ ਚਾਰ ਜਲੋਢੀ ਮੈਦਾਨਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਖਾਦਰ ਦੇ ਮੈਦਾਨ – ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਦਰਿਆਵਾਂ ਵਿਚ ਹਰੇਕ ਸਾਲ ਹੜ ਆ ਜਾਣ ਕਰਕੇ ਮਿੱਟੀ ਦੀਆਂ ਨਵੀਆਂ ਤਹਿਆਂ ਵਿੱਛ ਜਾਂਦੀਆਂ ਹਨ ਅਜਿਹੇ ਦਰਿਆਵਾਂ ਦੇ ਆਸ-ਪਾਸ ਵਾਲੇ ਹੜ੍ਹ ਦੇ ਅਸਰ ਵਾਲੇ ਖੇਤਰਾਂ ਨੂੰ ਖਾਦਰ ਦੇ ਮੈਦਾਨ (Khadar Plains) ਕਹਿੰਦੇ ਹਨ ।
  • ਬਾਂਗਰ ਦੇ ਮੈਦਾਨ – ਇਹ ਉਹ ਉੱਚੇ ਮੈਦਾਨੀ ਖੇਤਰ ਹਨ ਜਿੱਥੇ ਹੜ੍ਹਾਂ ਰਾਹੀਂ ਦਰਿਆਵਾਂ ਦਾ ਪਾਣੀ ਨਹੀਂ ਪਹੁੰਚ ਸਕਦਾ। ਜਿੱਥੇ ਦੀ ਪੁਰਾਣੀ ਜੰਮੀ ਤਲਛੱਟ ਵਿਚ ਚੂਨੇ ਦੇ ਕੰਕਰ ਪੱਥਰ ਜ਼ਿਆਦਾ ਮਾਤਰਾ ਵਿਚ ਮਿਲਦੇ ਹਨ ।
  • ਭਾਬਰ ਦੇ ਮੈਦਾਨ – ਜਦੋਂ ਉੱਤਰੀ ਭਾਰਤ ਦੇ ਦਰਿਆ ਸ਼ਿਵਾਲਿਕ ਪਹਾੜੀ ਖੇਤਰਾਂ ਨੂੰ ਛੱਡ ਕੇ ਇਕਦਮ ਪੱਧਰੇ ਇਲਾਕੇ ਵਿਚ ਪ੍ਰਵੇਸ਼ ਕਰਦੇ ਹਨ ਤਾਂ ਆਪਣੇ ਨਾਲ ਲਿਆਂਦੀ ਰੇਤ, ਕੰਕਰ, ਬਜਰੀ, ਪੱਥਰ ਤੇ ਗੀਟੇ ਆਦਿ ਦੇ ਜਮਾਅ ਨਾਲ ਜੋ ਮੈਦਾਨ ਹੋਂਦ ਵਿਚ ਆਉਂਦੇ ਹਨ ਉਸ ਨੂੰ ਭਾਬਰ ਜਾਂ ਘਰ (Bhabhar or Ghar) ਦੇ ਮੈਦਾਨ ਕਿਹਾ ਜਾਂਦਾ ਹੈ | ਅਜਿਹੇ ਮੈਦਾਨੀ ਖੇਤਰਾਂ ਵਿਚ ਛੋਟੀਆਂ ਨਦੀਆਂ ਦਾ ਪਾਣੀ ਜ਼ਮੀਨ ਦੇ ਹੇਠ ਵਹਿੰਦਾ ਹੈ ।
  • ਤਰਾਈ ਦੇ ਮੈਦਾਨ – ਜਦੋਂ ਭਾਬਰ ਖੇਤਰ ਵਿਚਲੀਆਂ ਅਲੋਪ ਹੋਈਆਂ ਨਦੀਆਂ ਦਾ ਪਾਣੀ ਦੁਬਾਰਾ ਫਿਰ ਧਰਾਤਲ ‘ਤੇ ਨਿਕਲ ਆਉਂਦਾ ਹੈ ਤਾਂ ਪਾਣੀ ਦੇ ਇਕੱਠਾ ਹੋ ਜਾਣ ਕਰਕੇ ਦਲਦਲੀ ਖੇਤਰ ਬਣ ਜਾਂਦੇ ਹਨ । ਇਸ ਵਿਚ ਗਰਮੀ ਤੇ ਨਮੀ ਦੇ ਕਾਰਨ ਸੰਘਣੇ ਵਣ ਉਤਪੰਨ ਹੋ ਜਾਂਦੇ ਹਨ ਅਤੇ ਜੰਗਲੀ ਜੀਵਾਂ ਦੀ ਭਰਮਾਰ ਹੋ ਜਾਂਦੀ ਹੈ ।

ਪ੍ਰਸ਼ਨ 13.
ਪੰਜਾਬ ਅਤੇ ਹਰਿਆਣਾ ਮੈਦਾਨ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  1. ਇਹ ਮੈਦਾਨ ਸਤਲੁਜ, ਰਾਵੀ, ਬਿਆਸ ਤੇ ਘੱਗਰ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਜਮਾਅ ਦੇ ਕਾਰਨ ਬਣਿਆ ਹੈ । 1947 ਵਿਚ ਭਾਰਤ ਤੇ ਪਾਕਿਸਤਾਨ ਦੀ ਅੰਤਰ-ਰਾਸ਼ਟਰੀ ਸੀਮਾ ਬਣ ਜਾਣ ਦੇ ਕਾਰਨ ਇਸ ਦਾ ਕਾਫ਼ੀ ਹਿੱਸਾ ਪਾਕਿਸਤਾਨ ਵਿਚ ਚਲਿਆ ਗਿਆ ਹੈ ।
  2. ਪਾਕਿਸਤਾਨ ਬਾਰਡਰ ਤੋਂ ਲੈ ਕੇ ਯਮੁਨਾ ਦਰਿਆ ਤਕ ਇਸ ਦੀ ਲੰਬਾਈ ਪੂਰਬ-ਪੱਛਮ ਦਿਸ਼ਾ ਵਿਚ 500 ਕਿਲੋਮੀਟਰ ਅਤੇ ਉੱਤਰ-ਪੂਰਬ ਤੋਂ ਦੱਖਣ-ਪੱਛਮ ਤਕ 640 ਕਿਲੋਮੀਟਰ ਹੈ ।
  3. ਇਸ ਮੈਦਾਨ ਦੇ ਉੱਤਰੀ ਭਾਗ 300 ਮੀਟਰ ਤਕ ਉੱਚੇ ਹਨ ਅਤੇ ਦੱਖਣ-ਪੂਰਬੀ ਭਾਗਾਂ ਵੱਲ ਜਾਂਦੇ-ਜਾਂਦੇ ਉਚਾਈ 200 ਮੀਟਰ ਤਕ ਰਹਿ ਜਾਂਦੀ ਹੈ । ਇਸ ਮੈਦਾਨ ਦੀ ਢਲਾਣ ਦੱਖਣ-ਪੱਛਮ ਵੱਲ ਹੈ ।
  4. ਇਸ ਉਪਜਾਊ ਮੈਦਾਨ ਦਾ ਕੁੱਲ ਖੇਤਰਫਲ 1.75 ਲੱਖ ਵਰਗ ਕਿਲੋਮੀਟਰ ਹੈ ।

ਪ੍ਰਸ਼ਨ 14.
ਬ੍ਰਹਮਪੁੱਤਰ ਦੇ ਮੈਦਾਨ ‘ਤੇ ਇਕ ਭੂਗੋਲਿਕ ਟਿੱਪਣੀ ਲਿਖੋ ।
ਉੱਤਰ-
ਬ੍ਰਹਮਪੁੱਤਰ ਦੇ ਮੈਦਾਨ-ਇਸ ਮੈਦਾਨ ਨੂੰ ਆਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ । ਇਹ ਪੱਛਮੀ ਆਸਾਮੀ ਸੀਮਾ ਤੋਂ ਲੈ ਕੇ ਆਸਾਮ ਦੇ ਧੁਰ ਉੱਤਰ-ਪੂਰਬੀ ਹਿੱਸੇ ਸਾਦਿਆ (Sadiya) ਤਕ ਫੈਲਿਆ ਹੋਇਆ ਹੈ । ਇਹ ਲਗਪਗ 640 ਕਿਲੋਮੀਟਰ ਲੰਬਾ ਅਤੇ 90 ਤੋਂ 100 ਕਿਲੋਮੀਟਰ ਤਕ ਚੌੜਾ ਹੈ । ਇਸ ਵਿਚ ਬ੍ਰਹਮਪੁੱਤਰ, ਸੇਸਰੀ, ਦਿਬਾਂਗ ਅਤੇ ਲੁਹਿਤ ਦਰਿਆਵਾਂ ਦੁਆਰਾ ਹਿਮਾਲਿਆ ਪਰਬਤ ਅਤੇ ਇਸ ਦੇ ਆਸੇ-ਪਾਸੇ ਘਿਰੀਆਂ ਸ਼ਾਖਾਵਾਂ ਤੋਂ ਮਿੱਟੀ ਲਿਆ ਕੇ ਜਮਾਂ
ਕੀਤੀ ਗਈ ਹੈ । ਇਸ ਤੰਗ ਅਤੇ ਲੰਬੀ ਮੈਦਾਨੀ ਪੱਟੀ ਵਿਚ ਲਗਪਗ ਹਰ ਸਾਲ ਆਏ ਹੜ੍ਹਾਂ ਨਾਲ ਨਵੀਂ ਤਲਛੱਟ ਦਾ ਨਿਖੇਪ ਹੁੰਦਾ ਰਹਿੰਦਾ ਹੈ । ਇਸ ਮੈਦਾਨਦੀ ਢਾਲ ਉੱਤਰ-ਪੂਰਬ ਤੋਂ ਪੱਛਮ ਵੱਲ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਗੰਗਾ ਦੇ ਮੈਦਾਨ ਦੇ ਵੱਖ-ਵੱਖ ਭੂਗੋਲਿਕ ਪੱਖਾਂ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
ਗੰਗਾ ਦੇ ਮੈਦਾਨ ਦੇ ਮੁੱਖ ਭੂਗੋਲਿਕ ਪੱਖਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਸਥਿਤੀ – ਇਹ ਮੈਦਾਨ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਰਾਜਾਂ ਵਿਚ ਸਥਿਤ ਹੈ । ਇਹ ਪੱਛਮ ਵਿਚ ਯਮੁਨਾ, ਪੂਰਬ ਵਿਚ ਬੰਗਲਾ ਦੇਸ਼ ਦੀ ਅੰਤਰ-ਰਾਸ਼ਟਰੀ ਸੀਮਾ, ਉੱਤਰ ਵਿਚ ਸ਼ਿਵਾਲਿਕ ਅਤੇ ਦੱਖਣ ਵਿੱਚ ਪ੍ਰਾਇਦੀਪੀ ਪਠਾਰ ਦੇ ਉੱਤਰੀ ਵਾਧਰਿਆਂ (Extensions) ਦੇ ਵਿਚਕਾਰ ਫੈਲਿਆ ਹੋਇਆ ਹੈ ।

2. ਨਦੀਆਂ – ਇਸ ਮੈਦਾਨ ਵਿਚ ਗੰਗਾ, ਯਮੁਨਾ, ਘਾਗਰਾ, ਗੰਡਕ, ਕੋਸੀ, ਸੋਨ, ਬੇਤਵਾ ਅਤੇ ਚੰਬਲ ਨਦੀਆਂ ਵਹਿੰਦੀਆਂ ਹਨ ।

3. ਭੂ-ਆਕਾਰੀ ਨਾਮ – ਗੰਗਾ ਦੇ ਮੈਦਾਨ ਦੇ ਤਰਾਈ ਵਾਲੇ ਉੱਤਰੀ ਖੇਤਰਾਂ ਵਿਚ ਬਣੇ ਦਲਦਲੀ ਪੇਟੀਆਂ ਨੂੰ ਕੌਰ (Caur) ਕਿਹਾ ਜਾਂਦਾ ਹੈ । ਇਸ ਮੈਦਾਨ ਦੀ ਦੱਖਣੀ ਸੀਮਾ ‘ਤੇ ਵੱਡੇ-ਵੱਡੇ ਖੱਡੇ (Ravines) ਮਿਲਦੇ ਹਨ ਜਿਹਨਾਂ ਨੂੰ ਜਾਲਾ ਤੇ ਤਾਲ (Jala and Tal) ਜਾਂ ਬੰਜਰ ਭੁਮੀ ਕਹਿੰਦੇ ਹਨ । ਇਸ ਤੋਂ ਇਲਾਵਾ ਪੂਰੇ ਮੈਦਾਨ ਵਿਚ ਪੁਰਾਣੀ ਜੰਮੀ ਹੋਈ ਬਾਂਗਰ ਅਤੇ ਨਵੀਂ ਵਿੱਛੀ ਖਾਦਰੀ ਜਲੌਢ ਪੱਟੀਆਂ ਨੂੰ ਖੋਲਾਂ ਕਿਹਾ ਜਾਂਦਾ ਹੈ । ਗੰਗਾ ਅਤੇ ਯਮੁਨਾ ਦੇ ਦੋਆਬੀ ਖੇਤਰ ਵਿਚ ਪੌਣਾਂ ਦੇ ਨਿਖੇਪ ਦੁਆਰਾ ਨਿਰਮਿਤ ਉੱਚੇ ਨੀਵੇਂ ਰੇਤ ਦੇ ਟਿੱਬਿਆਂ ਦੀਆਂ ਪੱਟੀਆਂ ਮਿਲਦੀਆਂ ਹਨ ਜਿਹਨਾਂ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੇ ਬਿਜਨੌਰ ਜ਼ਿਲ੍ਹਿਆਂ ਵਿਚ ਭੂੜ (Bhur) ਦੇ ਨਾਂ ਨਾਲ ਜਾਣਿਆ ਹੈ ।

4. ਢਾਲ ਤੇ ਖੇਤਰਫਲ – ਗੰਗਾ ਦੇ ਮੈਦਾਨ ਦੀ ਢਲਾਨ ਪੂਰਬ ਵੱਲ ਹੈ ।

5. ਵੰਡ – ਉਚਾਈ ਦੇ ਆਧਾਰ ‘ਤੇ ਗੰਗਾ ਦੇ ਮੈਦਾਨ ਨੂੰ ਹੇਠ ਲਿਖੇ ਤਿੰਨ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  • ਉੱਪਰਲੇ ਮੈਦਾਨ-ਇਹਨਾਂ ਮੈਦਾਨਾਂ ਨੂੰ ਗੰਗਾ-ਯਮੁਨਾ ਦੋਆਬ ਵੀ ਕਹਿੰਦੇ ਹਨ । ਇਹਨਾਂ ਦੇ ਪੱਛਮ ਵਿਚ ਯਮੁਨਾ ਦਰਿਆ ਹੈ ਅਤੇ 100 ਮੀਟਰ ਦੀ ਉਚਾਈ ਤਕ ਮੱਧਮ ਢਾਲ ਵਾਲੇ ਖੇਤਰ ਇਸ ਦੀ ਪੂਰਬੀ ਸੀਮਾ ਬਣਾਉਂਦੇ ਹਨ । ਰੋਹੇਲ ਖੰਡ ਅਤੇ ਅਵਧ ਦਾ ਮੈਦਾਨ ਵੀ ਇਹਨਾਂ ਮੈਦਾਨਾਂ ਵਿਚ ਸ਼ਾਮਲ ਹੈ ।
  • ਮੱਧਵਰਤੀ ਮੈਦਾਨ-ਇਸ ਮੈਦਾਨ ਨੂੰ ਬਿਹਾਰ ਮੈਦਾਨ ਜਾਂ ਮਿਥਲਾ ਮੈਦਾਨ ਵੀ ਕਹਿੰਦੇ ਹਨ । ਇਸ ਦੀ ਉਚਾਈ 50 ਤੋਂ 100 ਮੀਟਰ ਦੇ ਦਰਮਿਆਨ ਹੈ । ਇਹ ਘਾਗਰਾ ਨਦੀ ਤੋਂ ਲੈ ਕੇ ਕੋਸੀ ਨਦੀ ਤਕ ਫੈਲਿਆ ਹੋਇਆ 35000 ਵਰਗ ਕਿਲੋਮੀਟਰ ਦਾ ਖੇਤਰ ਹੈ ।
  • ਹੇਠਲੇ ਮੈਦਾਨ-ਗੰਗਾ ਦੇ ਇਹ ਮੈਦਾਨੀ ਭਾਗ ਸਮੁੰਦਰ ਤਲ ਤੋਂ 50 ਮੀਟਰ ਉੱਚੇ ਹਨ । ਇਹ ਰਾਜ ਮਹੱਲ ਅਤੇ ਗਾਰੋ ਪਹਾੜੀਆਂ ਦੇ ਦਰਮਿਆਨ ਇਕ ਪੱਧਰਾ ਤੇ ਡੈਲਟਾਈ ਖੇਤਰ ਬਣਾਉਂਦੇ ਹਨ । ਇਸ ਦੇ ਉੱਤਰ ਵਿਚ ਤਰਾਈ ਪੱਟੀ ਦੇ ਦੁਆਰ (Duar) ਦੇ ਖੇਤਰ ਮਿਲਦੇ ਹਨ ਅਤੇ ਦੱਖਣ ਵਿਚ ਸੰਸਾਰ ਦੇ ਸਭ ਤੋਂ ਵੱਡੇ ਸੁੰਦਰਬਨ ਦੇ ਡੈਲਟੇ ਦੇ ਖੇਤਰ ਮਿਲਦੇ ਹਨ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 2.
ਪੱਛਮੀ ਤਟੀ ਮੈਦਾਨਾਂ ਦਾ ਉਸ ਦੇ ਉਪਭੋਗਾਂ ਸਹਿਤ ਵਿਸਤ੍ਰਿਤ ਵਰਣਨ ਦਿਓ ।
ਉੱਤਰ-
ਪੱਛਮੀ ਤਟੀ ਮੈਦਾਨ-ਅਰਬ ਸਾਗਰ ਅਤੇ ਪੱਛਮੀ ਘਾਟ ਦੇ ਵਿਚਕਾਰ ਉੱਤਰ ਤੋਂ ਦੱਖਣ ਵੱਲ ਫੈਲੇ ਹੋਏ ਹਨ । ਇਹ ਲਗਪਗ 1500 ਕਿਲੋਮੀਟਰ ਦੀ ਲੰਬਾਈ ਅਤੇ 30 ਤੋਂ 80 ਕਿਲੋਮੀਟਰ ਦੀ ਚੌੜਾਈ ਵਿਚ ਫੈਲੇ ਹੋਏ ਤੰਗ ਮੈਦਾਨ ਹਨ । ਇਸ ਦੀ ਢਲਾਨ ਦੱਖਣ ਅਤੇ ਦੱਖਣ-ਪੱਛਮ ਵੱਲ ਹੈ । ਇਹਨਾਂ ਮੈਦਾਨਾਂ ਨੂੰ ਧਰਾਤਲੀ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ ਚਾਰ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।
(i) ਗੁਜਰਾਤ ਦਾ ਤਟਵਰਤੀ ਮੈਦਾਨ
(ii) ਕੋਂਕਣ ਤੱਟਵਰਤੀ ਮੈਦਾਨ
(ii) ਮਾਲਾਬਾਰ ਤਟਵਰਤੀ ਮੈਦਾਨ
(iv) ਕੇਰਲਾ ਦੇ ਤਟਵਰਤੀ ਮੈਦਾਨ ।

(i) ਗੁਜਰਾਤ ਦਾ ਤਟਵਰਤੀ ਮੈਦਾਨ – ਇਸ ਤਟਵਰਤੀ ਮੈਦਾਨੀ ਭਾਗ ਵਿਚ ਸਾਬਰਮਤੀ, ਮਾਹੀ, ਲੂਨੀ, ਬਾਨਸ, ਨਰਮਦਾ ਅਤੇ ਤਾਪਤੀ ਆਦਿ ਨਦੀਆਂ ਦੇ ਤਲਛੱਟ ਦੇ ਜਮਾਅ ਨਾਲ ਕੱਛ ਤੇ ਕਾਠੀਆਵਾੜ ਦੇ ਪਾਇਦੀਪੀ ਮੈਦਾਨ ਅਤੇ ਸੌਰਾਸ਼ਟਰ ਦੇ ਲੰਬੇ ਮੈਦਾਨਾਂ ਦਾ ਨਿਰਮਾਣ ਕੀਤਾ ਹੈ । ਰਣ ਆਫ ਕੱਛ ਦਾ ਖੇਤਰ ਅਜੇ ਵੀ ਦਲਦਲੀ ਅਤੇ ਸਮੁੰਦਰ ਤਲ ਤੋਂ ਨੀਵਾਂ ਹੈ । ਕਾਠੀਆਵਾੜ ਦੇ ਪ੍ਰਾਇਦੀਪੀ ਭਾਗ ਵਿਚ ਲਾਵੇ ਵਾਲੀ ਗੀਰ ਪਹਾੜੀ ਸ਼੍ਰੇਣੀ ਵੀ ਮਿਲਦੀ ਹੈ । ਇੱਥੋਂ ਦੀਆਂ ਗਿਰਨਾਰ ਪਹਾੜੀਆਂ ਵਿਚ ਸਥਿਤ ਗੋਰਖਨਾਥ ਚੋਟੀ (1117 ਮੀਟਰ ਦੀ ਉਚਾਈ ਸਭ ਤੋਂ ਵੱਧ ਹੈ । ਗੁਜਰਾਤ ਦਾ ਇਹ ਤਟਵਰਤੀ ਮੈਦਾਨ 400 ਕਿਲੋਮੀਟਰ ਲੰਬਾ ਤੇ 200 ਕਿਲੋਮੀਟਰ ਚੌੜਾ ਹੈ । ਇਸ ਦੀ ਔਸਤ ਉਚਾਈ 300 ਮੀਟਰ ਹੈ ।

(ii) ਕੋਂਕਣ ਤਟਵਰਤੀ ਮੈਦਾਨ – ਮਨ ਤੋਂ ਲੈ ਕੇ ਗੋਆ ਤਕ ਦਾ ਮੈਦਾਨ ਕੋਂਕਣ ਤਟ ਅਖਵਾਉਂਦਾ ਹੈ ਜਿਸ ਵਿਚ ਜ਼ਿਆਦਾਤਰ ਤਟਵਰਤੀ ਭਾਗਾਂ ਦੇ ਧੱਸਣ ਦੀ ਕਿਰਿਆ ਹੁੰਦੀ ਰਹਿੰਦੀ ਹੈ । ਇਸ ਕਰਕੇ ਇਸ 500 ਕਿਲੋਮੀਟਰ ਲੰਬੀ ਮੈਦਾਨੀ ਪੱਟੀ ਦੀ ਚੌੜਾਈ 50 ਤੋਂ 80 ਕਿਲੋਮੀਟਰ ਤਕ ਰਹਿ ਜਾਂਦੀ ਹੈ । ਇਹ ਮੈਦਾਨੀ ਹਿੱਸੇ ਵਿਚ ਤੀਬਰ ਸਮੁੰਦਰੀ ਲਹਿਰਾਂ ਦੁਆਰਾ ਬਣੀਆਂ ਤੰਗ ਖਾੜੀਆਂ, ਅੰਦਰੂਨੀ ਕਟਾਅ (Caves) ਅਤੇ ਸਮੁੰਦਰੀ ਰੇਤ ਦੇ ਬੀਚ ਆਦਿ ਦੇ ਭੂ-ਆਕਾਰ ਮਿਲਦੇ ਹਨ । ਥਾਣਾ ਦੀ ਤੰਗ ਖਾੜੀ ਵਿਚ ਮਸ਼ਹੂਰ ਮੁੰਬਈ (Mumbai) ਦੀਪ ਸਥਿਤ ਹੈ ।

(iii) ਮਾਲਾਬਾਰ ਤਟ ਦਾ ਮੈਦਾਨ – ਗੋਆ ਤੋਂ ਲੈ ਕੇ ਮੰਗਲੌਰ ਤਕ ਲਗਪਗ 225 ਕਿਲੋਮੀਟਰ ਲੰਬਾ ਅਤੇ 24 ਕਿਲੋਮੀਟਰ ਚੌੜਾ ਮੈਦਾਨ ਹੈ । ਇਸ ਨੂੰ ਕਰਨਾਟਕਾ ਦਾ ਤੱਟਵਰਤੀ ਮੈਦਾਨ ਵੀ ਕਹਿੰਦੇ ਹਨ । ਇਹ ਉੱਤਰ ਵੱਲ ਤੰਗ ਪਰ ਦੱਖਣ ਵੱਲ ਚੌੜਾ ਹੈ । ਕਈ ਥਾਂਵਾਂ ‘ਤੇ ਇਸ ਦਾ ਵਿਸਥਾਰ ਕੰਨਿਆ ਕੁਮਾਰੀ ਤਕ ਵੀ ਮੰਨਿਆ ਜਾਂਦਾ ਹੈ । ਇਸ ਮੈਦਾਨ ਵਿਚ ਮਾਰਮਾਗੋਆ-ਮਾਂਡਵੀ ਤੇ ਸ਼ੇਰਾਵਤੀ ਨਦੀਆਂ ਦੇ ਸਮੁੰਦਰੀ ਪਾਣੀ ਅੰਦਰ ਡੁੱਬੇ ਹੋਏ ਮੁਹਾਨੇ (Estuaries) ਮਿਲਦੇ ਹਨ ।

(iv) ਕੇਰਲਾ ਦਾ ਤਟਵਰਤੀ ਮੈਦਾਨ – ਮੰਗਲੌਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ 500 ਕਿਲੋਮੀਟਰ ਲੰਬੇ, 100 ਕਿਲੋਮੀਟਰ ਚੌੜੇ ਅਤੇ 30 ਮੀਟਰ ਤਕ ਉੱਚੇ ਭਾਗ ਨੂੰ ਕੇਰਲਾ ਦਾ ਮੈਦਾਨ ਕਹਿੰਦੇ ਹਨ । ਇਸ ਵਿਚ ਬਹੁਤ ਸਾਰੀਆਂ ਝੀਲਾਂ (Lagoons), ਕਾਇਲ (Kayals) ਪਾਏ ਜਾਂਦੇ ਹਨ । ਇੱਥੋਂ ਦੀਆਂ ਵੈੱਭਾਨਦ (Vembanad) ਅਤੇ ਅਸ਼ਟਾਮੁਦੀ (Astamudi) ਝੀਲਾਂ ਬਹੁਤ ਵੱਡੇ ਖੇਤਰ ਵਿਚ ਫੈਲੀਆਂ ਹੋਣ ਕਰਕੇ ਕਿਸ਼ਤੀਆਂ ਚਲਾਉਣ ਦੇ ਯੋਗ ਹਨ ।

Leave a Comment