PSEB 10th Class Physical Education Solutions Chapter 3 ਯੋਗ

Punjab State Board PSEB 10th Class Physical Education Book Solutions Chapter 3 ਯੋਗ Textbook Exercise Questions, and Answers.

PSEB Solutions for Class 10 Physical Education Chapter 3 ਯੋਗ

Physical Education Guide for Class 10 PSEB ਯੋਗ Textbook Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਭਾਰਤੀ ਕਸਰਤ ਦੀ ਪ੍ਰਾਚੀਨ ਵਿਧੀ ਕਿਹੜੀ ਹੈ ? (Which is the oldest method of Indian Exercises ?)
ਉੱਤਰ-
ਯੋਗ-ਆਸਣ |

ਪ੍ਰਸ਼ਨ 2.
ਸ਼ੀਸ਼ ਆਸਣ ਹਰ ਰੋਜ਼ ਕਿੰਨੇ ਸਮੇਂ ਲਈ ਕਰਨਾ ਚਾਹੀਦਾ ਹੈ ? (How much time Searsh Asana may be performed daily ?)
ਉੱਤਰ-
ਦੋ ਮਿੰਟ ।

PSEB 10th Class Physical Education Solutions Chapter 3 ਯੋਗ

ਪ੍ਰਸ਼ਨ 3.
ਸ਼ੀਸ਼ ਆਸਣ ਦੇ ਕੋਈ ਦੋ ਲਾਭ ਲਿਖੋ । (Mention any two advantages of Searsh Asana.)
ਉੱਤਰ-

  1. ਸ਼ੀਸ਼ ਆਸਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ।
  2. ਮੋਟਾਪਾ ਦੂਰ ਹੁੰਦਾ ਹੈ ।

ਪ੍ਰਸ਼ਨ 4.
ਵਜਰ ਆਸਣ ਦੇ ਕੋਈ ਦੋ ਲਾਭ ਲਿਖੋ । (Mention any two advantages of Vazur Asana.)
ਉੱਤਰ-

  1. ਵਜਰ ਆਸਣ ਨਾਲ ਸੁਪਨ-ਦੋਸ਼ ਦੂਰ ਹੁੰਦਾ ਹੈ ।
  2. ਇਸ ਨਾਲ ਸ਼ੂਗਰ ਦੀ ਬਿਮਾਰੀ ਦੂਰ ਹੁੰਦੀ ਹੈ ।

ਪ੍ਰਸ਼ਨ 5.
ਪਦਮ ਆਸਣ ਦੇ ਦੋ ਲਾਭ ਲਿਖੋ । (Mention any two advantages of Padam Asana.)
ਉੱਤਰ-

  1. ਕਮਰ ਦਰਦ ਦੂਰ ਹੁੰਦਾ ਹੈ ।
  2. ਵਾਰ-ਵਾਰ ਪੇਸ਼ਾਬ ਆਉਣਾ ਬੰਦ ਹੋ ਜਾਂਦਾ ਹੈ ।

ਪ੍ਰਸ਼ਨ 6.
ਭੁਜੰਗ ਆਸਣ ਦੇ ਕੋਈ ਦੋ ਲਾਭ ਲਿਖੋ । (Describe any two advantages of Bhujung Asana.)
ਉੱਤਰ-

  1. ਕਬਜ਼ ਦੂਰ ਹੋ ਜਾਂਦੀ ਹੈ ।
  2. ਧਾਤੁ ਰੋਗ ਦੂਰ ਹੋ ਜਾਂਦਾ ਹੈ ।

ਪ੍ਰਸ਼ਨ 7.
ਧਨੁਰ ਆਸਣ ਦੇ ਕੋਈ ਦੋ ਲਾਭ ਲਿਖੋ । (Mention any two advantages of Dhanura Asana.)
ਉੱਤਰ-

  1. ਗਠੀਏ ਦੀ ਬਿਮਾਰੀ ਦੂਰ ਹੋ ਜਾਂਦੀ ਹੈ ।
  2. ਇਸਤਰੀਆਂ ਦੇ ਯੋਨ ਸੰਬੰਧੀ ਨੁਕਸ ਅਤੇ ਮਾਸਿਕ ਧਰਮ ਸੰਬੰਧੀ ਰੋਗ ਦੂਰ ਹੋ ਜਾਂਦੇ ਹਨ ।

PSEB 10th Class Physical Education Solutions Chapter 3 ਯੋਗ

ਪ੍ਰਸ਼ਨ 8.
ਹਰਨੀਆਂ ਅਤੇ ਨਲਾਂ ਦੇ ਰੋਗਾਂ ਨੂੰ ਠੀਕ ਕਰਨ ਲਈ ਕਿਹੜਾ ਆਸਣ ਸਹਾਇਤਾ ਕਰਦਾ ਹੈ ? (Name the Asana which prevent Hernia Disease.)
ਉੱਤਰ-
ਚੱਕਰ ਆਸਣ ।

ਪ੍ਰਸ਼ਨ 9.
ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਹੱਤਵਪੂਰਨ ਢੰਗ ਕਿਹੜਾ ਹੈ ? (Which is the means of uniting soul with God ?)
ਉੱਤਰ-
ਯੋਗ ।

ਪ੍ਰਸ਼ਨ 10.
ਮਾਨਸਿਕ ਇਕਾਗਰਤਾ ਦੇ ਲਈ ਕਿਹੜਾ ਆਸਣ ਸਭ ਤੋਂ ਚੰਗਾ ਹੈ ? (Which is the best Asana for mental concentration ?)
ਉੱਤਰ-
ਪਦਮ ਆਸਣ ।

ਪ੍ਰਸ਼ਨ 11.
ਥਕਾਵਟ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?(Mention the types of Fatigue.)
ਉੱਤਰ-
ਥਕਾਵਟ ਦੋ ਤਰ੍ਹਾਂ ਦੀ ਹੁੰਦੀ ਹੈ-

  1. ਮਾਨਸਿਕ
  2. ਸਰੀਰਕ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ : (Short Answer Type Questions)

ਪ੍ਰਸ਼ਨ 1.
ਯੋਗ ਕੀ ਹੈ ? ਇਸ ਦੇ ਕੀ ਲਾਭ ਹਨ ? [ਅਭਿਆਸ ਦਾ ਪ੍ਰਸ਼ਨ – 1]
(What is Yoga ? Discuss its uses.)
ਉੱਤਰ-
ਯੋਗ (Yoga) – ਭਾਰਤ ਦੀ ਸਭ ਤੋਂ ਪੁਰਾਣੀ ਕਸਰਤ ਕਰਨ ਦੀ ਵਿਧੀ ਯੋਗ ਹੈ । ਪੁਰਾਣੇ ਜ਼ਮਾਨੇ ਵਿਚ ਸਾਧੂ-ਸੰਤ, ਮਹਾਤਮਾ ਲੋਕ ਇਸ ਦਾ ਅਭਿਆਸ ਕਰਦੇ ਸਨ ਅਤੇ ਆਪਣਾ ਸਰੀਰ ਤੰਦਰੁਸਤ ਰੱਖਦੇ ਸਨ । ਇਸ ਨੂੰ ਅਸੀਂ ਆਮ ਤੌਰ ‘ਤੇ ਤਪੱਸਿਆ ਕਰਨ ਵਾਸਤੇ ਵੀ ਵਰਤ ਸਕਦੇ ਹਾਂ । ਯੋਗ ਹਰ ਇਕ ਵਿਅਕਤੀ ਲਈ ਜ਼ਰੂਰੀ ਹੈ ।

ਯੋਗ ਦੇ ਸਾਨੂੰ ਹੇਠ ਦਿੱਤੇ ਲਾਭ ਹਨ-

  1. ਯੋਗ ਆਸਣ ਦੇ ਰਾਹੀਂ ਮਨੁੱਖ ਦਾ ਸਰੀਰ ਤੰਦਰੁਸਤ ਰਹਿੰਦਾ ਹੈ ।
  2. ਇਸ ਦੇ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  3. ਮਾਨਸਿਕ ਕਮਜ਼ੋਰੀ ਦੂਰ ਹੋ ਜਾਂਦੀ ਹੈ ।
  4. ਸਰੀਰ ਸ਼ਕਤੀਸ਼ਾਲੀ ਬਣ ਜਾਂਦਾ ਹੈ ।
  5. ਮਨੁੱਖ ਛੇਤੀ ਘਬਰਾਹਟ ਵਿਚ ਨਹੀਂ ਆਉਂਦਾ ।
  6. ਚਿੰਤਾ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ।
  7. ਮਨੁੱਖ ਦਾ ਸਰੀਰ ਸੋਹਣਾ ਅਤੇ ਤਾਕਤਵਰ ਬਣ ਜਾਂਦਾ ਹੈ ।

PSEB 10th Class Physical Education Solutions Chapter 3 ਯੋਗ

ਪ੍ਰਸ਼ਨ 2.
ਯੋਗ ਆਤਮਾ ਤੇ ਪਰਮਾਤਮਾ ਵਿਚ ਮੇਲ ਕਰਾਉਣ ਦਾ ਮਹੱਤਵਪੂਰਨ ਸਾਧਨ ਹੈ । ਕਿਵੇਂ ? (Yoga is the means of uniting soul with God. How ?)
ਉੱਤਰ-
ਪੁਰਾਣੇ ਜ਼ਮਾਨੇ ਦੇ ਸਾਧੂ-ਸੰਤਾਂ ਦੀਆਂ ਗੱਲਾਂ ਅਸੀਂ ਅੱਜ ਤਕ ਸੁਣਦੇ ਆ ਰਹੇ ਹਾਂ । | ਉਨ੍ਹਾਂ ਦੇ ਵਿਚਾਰ ਅਨੁਸਾਰ ਜੇਕਰ ਕਿਸੇ ਵਿਅਕਤੀ ਨੇ ਆਤਮਾ ਤੇ ਪਰਮਾਤਮਾ ਨਾਲ ਮੇਲ ਕਰਨਾ
ਹੈ ਤਾਂ ਉਸ ਦਾ ਸਾਧਨ ਸਰੀਰ ਹੈ ।ਉਹ ਹੀ ਵਿਅਕਤੀ ਆਤਮਾ ਤੇ ਪਰਮਾਤਮਾ ਨੂੰ ਮਿਲ ਸਕਦਾ ਹੈ ਜਾਂ ਦਰਸ਼ਨ ਕਰ ਸਕਦਾ ਹੈ ਜਿਹੜਾ ਸਰੀਰਕ ਰੂਪ ਵਿਚ ਤੰਦਰੁਸਤ ਹੋਵੇ ।

ਅਸੀਂ ਯੋਗ ਸਾਧਨ ਦੇ ਰਾਹੀਂ ਸਰੀਰ ਨੂੰ ਠੀਕ ਰੱਖ ਸਕਦੇ ਹਾਂ | ਬਹੁਤ ਸਾਰੀਆਂ ਬਿਮਾਰੀਆਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਹਨ । ਇਸ ਲਈ ਸਾਬਿਤ ਹੁੰਦਾ ਹੈ ਕਿ ਯੋਗ ਆਤਮਾ ਤੇ ਪਰਮਾਤਮਾ ਦਾ ਮੇਲ ਕਰਾਉਣ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ । ਇਸ ਲਈ ਸਾਨੂੰ ਯੋਗ ਦੀ ਵਰਤੋਂ ਕਰਨੀ ਚਾਹੀਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕੋਈ ਪੰਜ ਆਸਣਾਂ ਦੀ ਵਿਧੀ ਅਤੇ ਲਾਭ ਦੱਸੋ । (Discuss the methods of any five Asanas and give their uses.)
ਜਾਂ
ਆਸਣਾਂ ਦੇ ਲਾਭ ਦੱਸੋ ।
[ਅਭਿਆਸ ਦਾ ਪ੍ਰਸ਼ਨ – 6]
(Discuss the advantages of Asanas.)
ਉੱਤਰ-
1. ਸਵ ਆਸਣ (Sha Asana)-
PSEB 10th Class Physical Education Solutions Chapter 3 ਯੋਗ 1

ਸਥਿਤੀ (Position) – ਪਿੱਠ ਦੇ ਭਾਰ ਲੇਟ ਕੇ ਸਰੀਰ ਨੂੰ ਪੂਰੀ ਤਰ੍ਹਾਂ ਢਿੱਲਾ ਛੱਡ ਦਿਓ ।
ਵਿਧੀ (Technique) –

  • ਪਿੱਠ ਦੇ ਭਾਰ ਲੇਟ ਕੇ ਸਰੀਰ ਨੂੰ ਢਿੱਲਾ ਛੱਡੋ ।
  • ਹੌਲੀ-ਹੌਲੀ ਲੰਮੇ ਸਾਹ ਲਵੋ ।
  • ਲੰਮੇ ਪੈ ਕੇ ਸਰੀਰ ਦੇ ਪੂਰੇ ਅੰਗਾਂ ਨੂੰ ਆਰਾਮ ਦਿਓ ।
  • ਦੋਹਾਂ ਪੈਰਾਂ ਨੂੰ 12 ਫੁੱਟ ਦੀ ਦੂਰੀ ਤੇ ਰੱਖੋ ।
  • ਦੋਹਾਂ ਹੱਥਾਂ ਦੀਆਂ ਹਥੇਲੀਆਂ ਨੂੰ ਅਸਮਾਨ ਵਲ ਕਰਕੇ ਸਰੀਰ ਤੋਂ ਇਕ ਗਿੱਠ ਦੀ ਦੁਰੀ ਤੇ ਰੱਖੋ ।
  • ਅੱਖਾਂ ਬੰਦ ਕਰਕੇ ਅੰਤਰ-ਧਿਆਨ ਹੋ ਜਾਉ ।
  • ਸਰੀਰ ਨੂੰ ਆਰਾਮ ਦੀ ਹਾਲਤ ਵਿਚ ਰੱਖੋ ।

ਲਾਭ (Advantages)-

  • ਸਰੀਰ ਦੀ ਥਕਾਵਟ ਨੂੰ ਦੂਰ ਕਰਦਾ ਹੈ ।
  • ਮਾਨਸਿਕ ਤਣਾਅ ਦੂਰ ਹੋ ਜਾਂਦਾ ਹੈ ।
  • ਹਾਈ-ਬਲੱਡ ਪ੍ਰੈਸ਼ਰ ਦੂਰ ਹੋ ਜਾਂਦਾ ਹੈ ।
  • ਦਿਲ ਅਤੇ ਦਿਮਾਗ਼ ਵਿਚ ਤਾਜ਼ਗੀ ਆਉਂਦੀ ਹੈ ।
  • ਸਰੀਰ ਨੂੰ ਤਾਕਤ ਮਿਲ ਜਾਂਦੀ ਹੈ ।

2. ਪਸ਼ਚਿਮੋਤਾਨ ਆਸਣ (Paschimotan Asana)-
ਸਥਿਤੀ – ਸਾਰੇ ਸਰੀਰ ਨੂੰ ਫੈਲਾ ਕੇ ਮੋੜਨਾ ।
PSEB 10th Class Physical Education Solutions Chapter 3 ਯੋਗ 2
Paschimotan Asana ਵਿਧੀ (Technique) –

  • ਲੱਤਾਂ ਨੂੰ ਅੱਗੇ ਵੱਲ ਵਧਾ ਕੇ ਜ਼ਮੀਨ ਉੱਪਰ ਬੈਠ ਜਾਉ ।
  • ਦੋਹਾਂ ਹੱਥਾਂ ਨਾਲ ਪੈਰਾਂ ਦੇ ਅੰਗੂਠੇ ਫੜੋ ।
  • ਹੌਲੀ-ਹੌਲੀ ਸਾਹ ਛੱਡਦੇ ਹੋਏ ਨੱਕ ਗੋਡਿਆਂ ਨੂੰ ਲਾਉਣ ਦੀ ਕੋਸ਼ਿਸ਼ ਕਰੋ ।
  • ਹੌਲੀ-ਹੌਲੀ ਸਿਰ ਉੱਪਰ ਚੁੱਕੋ ਅਤੇ ਪਹਿਲੀ ਵਾਲੀ ਹਾਲਤ ਵਿਚ ਆ ਜਾਉ ।
  • ਇਹ ਆਸਣ 10 ਤੋਂ 15 ਵਾਰੀ ਕਰਨਾ ਚਾਹੀਦਾ ਹੈ ।

ਲਾਭ (Advantages)

  • ਇਹ ਆਸਣ ਪੇਟ ਗੈਸ ਦੀ ਬਿਮਾਰੀ ਦੂਰ ਕਰਦਾ ਹੈ ।
  • ਨਾੜਾਂ ਸਾਫ਼ ਹੋ ਜਾਂਦੀਆਂ ਹਨ ।
  • ਲੱਤਾਂ ਤੇ ਬਾਹਾਂ ਮਜ਼ਬੂਤ ਹੋ ਜਾਂਦੀਆਂ ਹਨ ।
  • ਸਰੀਰ ਦੀ ਵਧੀ ਹੋਈ ਚਰਬੀ ਘੱਟ ਜਾਂਦੀ ਹੈ ।
  • ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  • ਸਰੀਰ ਹਲਕਾਪਨ ਮਹਿਸੂਸ ਕਰਦਾ ਹੈ ।
  • ਲੱਤਾਂ ਟੇਢੀਆਂ ਨਹੀਂ ਹੁੰਦੀਆਂ ਹਨ !

3. ਧਨੁਰ ਆਸਣ (Dhanura Asana)-
ਸਥਿਤੀ – ਇਸ ਆਸਣ ਦੇ ਵਿਚ ਸਰੀਰ ਦੀ ਹਾਲਤ ਕਮਾਨ ਦੀ ਤਰ੍ਹਾਂ ਹੁੰਦੀ ਹੈ ।
PSEB 10th Class Physical Education Solutions Chapter 3 ਯੋਗ 3
Dhanura Asana feut (Technique)-

  • ਇਸ ਆਸਣ ਨੂੰ ਕਰਨ ਦੇ ਲਈ ਪੇਟ ਦੇ ਭਾਰ ਲੇਟ ਜਾਓ ।
  • ਪੈਰਾਂ ਨੂੰ ਪਿੱਠ ਵੱਲ ਕਰੋ ।
  • ਹੱਥਾਂ ਨਾਲ ਗਿੱਟਿਆਂ ਨੂੰ ਪਕੜੋ ।
  • ਜਿੱਥੋਂ ਤਕ ਹੋ ਸਕੇ ਲੰਮਾ ਸਾਹ ਲੈ ਕੇ ਸਰੀਰ ਅਤੇ ਛਾਤੀ ਨੂੰ ਉੱਪਰ ਚੁੱਕ ਕੇ ਸਰੀਰ ਦਾ ਆਕਾਰ ਧਨੁੱਖ ਵਾਂਗ ਕਰ ਲਵੋ ।
  • ਜਿੰਨੀ ਦੇਰ ਆਸਾਨੀ ਨਾਲ ਰੱਖ ਸਕੋ, ਰੱਖੋ ਅਤੇ ਫਿਰ ਸਾਹ ਨੂੰ ਹੌਲੀ-ਹੌਲੀ ਛੱਡਦੇ ਹੋਏ ਸਰੀਰ ਨੂੰ ਢਿੱਲਾ ਛੱਡ ਦਿਉ ਅਤੇ ਪਹਿਲੀ ਹਾਲਤ ਵਿਚ ਲੈ ਆਉ ।

ਲਾਭ (Advantages)-

  • ਆਂਦਰਾਂ ਨੂੰ ਤਾਕਤ ਮਿਲਦੀ ਹੈ।
  • ਪਾਚਨ ਸ਼ਕਤੀ ਵਿਚ ਵਾਧਾ ਹੁੰਦਾ ਹੈ ।
  • ਮੋਟਾਪਾ ਦੂਰ ਹੋ ਜਾਂਦਾ ਹੈ ।
  • ਗਠੀਆ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  • ਔਰਤਾਂ ਦੇ ਯੋਨੀ-ਵਿਕਾਰ ਅਤੇ ਮਾਸਕ-ਧਰਮ ਸੰਬੰਧੀ ਰੋਗਾਂ ਨੂੰ ਦੂਰ ਕਰਦਾ ਹੈ।
  • ਰੀੜ੍ਹ ਦੀ ਹੱਡੀ ਮਜ਼ਬੂਤ ਹੋ ਜਾਂਦੀ ਹੈ ।
  • ਮਾਸਪੇਸ਼ੀਆਂ ਲਚਕੀਲੀਆਂ ਹੋ ਜਾਂਦੀਆਂ ਹਨ ।

PSEB 10th Class Physical Education Solutions Chapter 3 ਯੋਗ

4. ਪਦਮ ਆਸਣ (Padam Asana)
ਸਥਿਤੀ {Position) – ਇਸ ਆਸਣ ਵਿਚ ਸਰੀਰ ਦੀ ਸਥਿਤੀ ਕਮਲ ਦੇ ਸਮਾਨ ਹੁੰਦੀ ਹੈ ।
PSEB 10th Class Physical Education Solutions Chapter 3 ਯੋਗ 4
ਵਿਧੀ (Technique) –

  • ਪਦਮ ਆਸਣ ਕਰਨ ਲਈ ਪਹਿਲਾਂ ਚੌਕੜੀ ਮਾਰ ਕੇ ਬੈਠੇ ।
  • ਸੱਜਾ ਪਰ ਖੱਬੇ ਪੈਰ ਤੇ ਇਸ ਤਰ੍ਹਾਂ ਰੱਖੋ ਕਿ ਸੱਜੇ ਪੈਰ ਦੀ ਅੱਡੀ ਖੱਬੇ ਪੱਟ ਦੀ ਹੱਡੀ ਨੂੰ ਛੁਹੇ । ਇਸ ਤੋਂ ਬਾਅਦ ਪੱਬੇ ਪੈਰ ਨੂੰ ਚੁੱਕ ਕੇ ਸੱਜੇ ਪੱਟ ਦੇ ਪਰ ਸੇ ਤਰ੍ਹਾਂ ਰੱਖੇ ।
  • ਰੀੜ੍ਹ ਦੀ ਹੱਡੀ ਸਿੱਧੀ ਰੱਖੋ ।
  • ਬਾਹਾਂ ਨੂੰ ਤਾਨ ਕੇ ਹੱਥਾਂ ਨੂੰ ਗੋਡਿਆਂ ‘ਤੇ ਰੱਖੋ ।

ਲਾਭ (Advantages) –

  • ਇਸ ਆਸਣ ਨਾਲ ਮਨ ਸਥਿਰ ਰਹਿੰਦਾ ਹੈ ।
  • ਇਸ ਆਸਣ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ ।
  • ਇਸ ਆਸਣ ਨਾਲ ਦਿਲ ਅਤੇ ਪੇਟ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  • ਪਾਚਨ-ਸ਼ਕਤੀ ਵੱਧ ਜਾਂਦੀ ਹੈ ।
  • ਵਾਰ-ਵਾਰ ਪੇਸ਼ਾਬ ਆਉਣ ਦਾ ਰੋਗ ਨਹੀਂ ਹੋ ਸਕਦਾ ।
  • ਬਹੁਤ ਸਾਰੀਆਂ ਅੰਦਰੂਨੀ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  • ਬਾਹਾਂ ਤੇ ਲੱਤਾਂ ਮਜ਼ਬੂਤ ਹੁੰਦੀਆਂ ਹਨ ।
  • ਖੂਨ ਦਾ ਸੰਚਾਰ ਤੇਜ਼ ਹੁੰਦਾ ਹੈ ।
  • ਸਰੀਰ ਸਿਹਤਮੰਦ ਰਹਿੰਦਾ ਹੈ ।

5. ਹਲ ਆਸਣ ਦੀ ਸਥਿਤੀ (Position of Hal Asana)-
ਵਿਧੀ (Technique) – ਆਪਣੇ ਪੈਰ ਫੈਲਾ ਕੇ ਪਿੱਠ ਦੇ ਬਲ ਜ਼ਮੀਨ ਉੱਤੇ ਲੰਮੇ ਪੈ ਜਾਓ । ਹੱਥਾਂ ਦੀਆਂ ਤਲੀਆਂ ਨੂੰ ਕੂਲ੍ਹਿਆਂ ਦੀ ਬਗਲ ਵਿਚ ਜਮਾ ਦਿਓ | ਕਮਰ ਦੇ ਹੇਠਲੇ ਭਾਗ ਨੂੰ ਦੋਹਾਂ ਪੈਰਾਂ ਨੂੰ ਜ਼ਮੀਨ ਤੋਂ ਹੌਲੀ ਜਿਹੀ ਉੱਪਰ ਚੁੱਕੋ ਅਤੇ ਇੰਨਾ ਉੱਪਰ ਲੈ ਜਾਓ ਕਿ ਦੋਹਾਂ ਪੈਰਾਂ ਦੇ ਅੰਗੂਠੇ ਸਿਰ ਦੇ ਪਿੱਛੇ ਜ਼ਮੀਨ ਨਾਲ ਲੱਗ ਜਾਣ । ਜਦੋਂ ਤਕ
PSEB 10th Class Physical Education Solutions Chapter 3 ਯੋਗ 5
ਸੰਭਵ ਹੋਵੇ, ਇਸ ਸਥਿਤੀ ਵਿਚ ਰਹੋ । ਪੈਰਾਂ ਨੂੰ ਹੌਲੀ ਜਿਹੀ ਉਸ ਸਥਾਨ ਤੇ ਵਾਪਸ ਲੈ ਜਾਓ ਜਿੱਥੋਂ ਸ਼ੁਰੂ ਕੀਤਾ ਸੀ ।
ਨੋਟ-

  • ਇਹ ਆਸਣ ਹਰ ਉਮਰ ਦੀ ਔਰਤ ਤੇ ਮਰਦ ਲਈ ਲਾਭਦਾਇਕ ਹੈ ।
  • ਇਹ ਆਸਣ ਦਿਲ ਦੇ ਰੋਗੀਆਂ ਜਾਂ ਉੱਚੇ ਜਾਂ ਨੀਵੇਂ ਰਕਤ-ਚਾਪ ਵਾਲਿਆਂ ਲਈ ਮਨ੍ਹਾਂ ਹੈ ।
  • ਇਸ ਆਸਣ ਨੂੰ ਝਟਕੇ ਨਾਲ ਨਹੀਂ ਕਰਨਾ ਚਾਹੀਦਾ ।

ਲਾਭ (Advantages) –

  • ਇਹ ਆਸਣ ਸਾਰੇ ਸਰੀਰ ਵਿਚ ਖੂਨ ਦੇ ਦੌਰੇ ਨੂੰ ਨਿਯਮਿਤ ਕਰਦਾ ਹੈ । ਫਲਸਰੂਪ ਚਮੜੀ ਸੰਬੰਧੀ ਰੋਗ ਜਲਦੀ ਦੂਰ ਹੋ ਜਾਂਦੇ ਹਨ ।
  • ਮੋਟਾਪਾ ਦੂਰ ਕਰਨ ਲਈ ਇਹ ਆਸਣ ਸਰਵਸ੍ਰੇਸ਼ਠ ਹੈ । ਕਮਰ ਅਤੇ ਕੂਲਿਆਂ ਨੂੰ ਪਤਲਾ ਕਰਦਾ ਹੈ ।
  • ਪੇਟ ਦੀ ਸਥੂਲਤਾ ਨੂੰ ਆਸਾਨੀ ਨਾਲ ਘੱਟ ਕਰਦਾ ਹੈ ।
  • ਰੀੜ੍ਹ ਦੀ ਹੱਡੀ ਲਚਕੀਲੀ ਹੁੰਦੀ ਹੈ । ਸਰੀਰ ਸੁੰਦਰ ਅਤੇ ਨਿਰੋਗ ਹੋ ਜਾਂਦਾ ਹੈ ।
  • ਇਹ ਆਸਣ ਸਰੀਰ ਦੀ ਬਦਬੂ ਨੂੰ ਦੂਰ ਕਰਦਾ ਹੈ । ਸਰੀਰ ਨੂੰ ਸੁੰਦਰ ਬਣਾਉਂਦਾ ਹੈ ।
  • ਚਿਹਰਾ ਖ਼ੁਸ਼ ਹੋ ਜਾਂਦਾ ਹੈ ।
  • ਅੱਖਾਂ ਵਿਚ ਤੇਜ਼ੀ ਆ ਜਾਂਦੀ ਹੈ ।

6. ਸਰਵਾਂਗ ਆਸਣ ਦੀ ਸਥਿਤੀ (Position of Sarvang Asana) – ਇਸ ਆਸਣ ਵਿਚ ਸਾਰੇ ਸਰੀਰ ਦੀ ਸਥਿਤੀ ਅਰਧ-ਹਲ ਦੀ ਤਰ੍ਹਾਂ ਹੋ ਜਾਂਦੀ ਹੈ ।
ਵਿਪੀ (Technique) –
PSEB 10th Class Physical Education Solutions Chapter 3 ਯੋਗ 6

  • ਇਸ ਆਸਣ ਦੇ ਲਈ ਸਰੀਰ ਨੂੰ ਸਿੱਧਾ ਕਰਕੇ ਪਿੱਠ ਦੇ ਭਾਰ ਸਿੱਧੇ ਲੰਮੇ ਪੈ ਜਾਓ ।
  • ਹੱਥਾਂ ਨੂੰ ਪੇਟ ਦੇ ਬਰਾਬਰ ਸਿੱਧਾ ਕਰੋ ।
  • ਦੋਹਾਂ ਪੈਰਾਂ ਨੂੰ ਇੱਕੋ ਵੇਲੇ ਉੱਪਰ ਚੁੱਕ ਕੇ ਤਲੀਆਂ ਤੋਂ ਪਿੱਠ ਨੂੰ ਸਹਾਰਾ ਦਿੰਦੇ ਹੋਏ ਕੂਹਣੀਆਂ ਨੂੰ ਜ਼ਮੀਨ ‘ਤੇ ਟਿਕਾਓ ।
  • ਸਾਰੇ ਸਰੀਰ ਨੂੰ ਸਿੱਧਾ ਰੱਖੋ।
  • ਸਾਰੇ ਸਰੀਰ ਦਾ ਭਾਰ ਮੋਢਿਆਂ ਅਤੇ ਧੌਣ ‘ਤੇ ਰਹੇ ।
  • ਨੋਡੀ ਨੂੰ ਛਾਤੀ ਨਾਲ ਛੂਹੋ ।
  • ਕੁੱਝ ਦੇਰ ਇਸੇ ਸਥਿਤੀ ਵਿਚ ਰਹਿਣ ਦੇ ਬਾਅਦ ਫਿਰ ਪਹਿਲਾਂ ਵਾਲੀ ਸਥਿਤੀ ਵਿਚ ਜਾਓ ।

ਲਾਭ (Advantages)-

  • ਸਰੀਰ ਵਿਚ ਫੁਰਤੀ ਆਉਂਦੀ ਹੈ ।
  • ਸਰੀਰ ਤਾਕਤਵਰ ਬਣ ਜਾਂਦਾ ਹੈ ।
  • ਮੋਟਾਪਾ ਦੂਰ ਹੋ ਜਾਂਦਾ ਹੈ ।
  • ਬਾਹਾਂ ਅਤੇ ਪੈਰ ਮਜ਼ਬੂਤ ਹੋ ਜਾਂਦੇ ਹਨ ।
  • ਲੱਤਾਂ ਵਿੰਗੀਆਂ ਨਹੀਂ ਹੁੰਦੀਆਂ ।

7. ਭੁਜੰਗ ਆਸਣ (Bhujang Asana) – ਇਸ ਵਿਚ ਪਿੱਠ ਭਾਰ ਲੇਟ ਕੇ ਧੜ ਨੂੰ ਢਿੱਲਾ ਕੀਤਾ ਜਾਂਦਾ ਹੈ ।
ਭੁਜੰਗ ਆਸਣ ਦੀ ਵਿਧੀ (Technique of Bhujang Asana) – ਇਸ ਨੂੰ ਸਰਪ ਆਸਣ ਵੀ ਕਹਿੰਦੇ ਹਨ । ਇਸ ਵਿਚ ਸਰੀਰ ਦੀ ਸਥਿਤੀ ਸੱਪ ਦੇ ਆਕਾਰ ਵਰਗੀ ਹੁੰਦੀ ਹੈ | ਸਰਪ ਆਸਣ ਕਰਨ ਲਈ ਧਰਤੀ ‘ਤੇ ਪੇਟ ਦੇ ਬਲ ਲੇਟੋ । ਦੋਵੇਂ ਹੱਥ ਮੋਢਿਆਂ ਦੇ ਬਰਾਬਰ ਰੱਖੋ | ਹੌਲੀ-ਹੌਲੀ ਲੱਤਾਂ ਨੂੰ ਅਕੜਾਉਂਦੇ ਹੋਏ ਹਥੇਲੀਆਂ ਦੇ ਬਲ ਛਾਤੀ ਨੂੰ ਇੰਨਾ ਉੱਪਰ ਚੁੱਕੋ ਕਿ ਬਾਹਵਾਂ ਬਿਲਕੁਲ ਸਿੱਧੀਆਂ ਹੋ ਜਾਣ । ਪੰਜਿਆਂ ਨੂੰ ਅੰਦਰ ਵਲ ਨੂੰ ਕਰੋ ਅਤੇ ਸਿਰ ਨੂੰ ਹੌਲੀ-ਹੌਲੀ ਪਿੱਛੇ ਵਲ ਨੂੰ ਲਟਕਾਓ । ਹੌਲੀ-ਹੌਲੀ ਪਹਿਲਾਂ ਵਾਲੀ ਸਥਿਤੀ ਵਿਚ ਆ ਜਾਓ । ਇਸ ਆਸਣ ਨੂੰ ਤਿੰਨ ਤੋਂ ਪੰਜ ਵਾਰੀ ਕਰੋ ।
PSEB 10th Class Physical Education Solutions Chapter 3 ਯੋਗ 7

ਲਾਭ (Advantages)-

  • ਭੁਜੰਗ ਆਸਣ ਨਾਲ ਪਾਚਨ ਸ਼ਕਤੀ ਵਧਦੀ ਹੈ ।
  • ਜਿਗਰ ਅਤੇ ਤਿੱਲੀ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ।
  • ਰੀੜ੍ਹ ਦੀ ਹੱਡੀ ਅਤੇ ਪੱਠੇ ਮਜ਼ਬੂਤ ਬਣਦੇ ਹਨ ।
  • ਕਬਜ਼ ਦੂਰ ਹੁੰਦੀ ਹੈ ।
  • ਵਧਿਆ ਹੋਇਆ ਪੇਟ ਅੰਦਰ ਨੂੰ ਧਸਦਾ ਹੈ ।
  • ਫੇਫੜੇ ਸ਼ਕਤੀਸ਼ਾਲੀ ਹੁੰਦੇ ਹਨ ।

PSEB 10th Class Physical Education Solutions Chapter 3 ਯੋਗ

8. ਸ਼ਲਭ ਆਸਣ (Shlab Asana) – ਇਸ ਆਸਣ ਵਿਚ ਪਿੱਠ ਦੇ ਭਾਰ ਲੇਟ ਕੇ ਗਲ ਨੂੰ ਪਿੱਛੇ ਫੈਲਾਇਆ ਜਾਂਦਾ ਹੈ ।

ਵਿਧੀ (Technique) – ਪੇਟ ਦੇ ਬਲ ਲੇਟ ਕੇ ਗਰਦਨ ਨੂੰ ਪਿੱਛੇ ਫੈਲਾਉਣ ਲਈ ਦੋਵੇਂ ਹਥੇਲੀਆਂ ਸਰੀਰ ਦੇ ਨਾਲ ਜ਼ਮੀਨ ਤੇ ਟਿਕਾ ਲਵੋ । ਪੈਰਾਂ ਨੂੰ ਉੱਪਰ ਕਰਕੇ ਲੱਤਾਂ ਉੱਚੀਆਂ ਚੁੱਕੋ । ਧੁੰਨੀ ਤੋਂ ਹੇਠਲਾ ਭਾਗ ਜ਼ੋਰ ਲਗਾ ਕੇ ਜਿੰਨਾ ਉੱਚਾ ਚੁੱਕ ਸਕਦੇ ਹੋ, ਚੁੱਕੋ ।
PSEB 10th Class Physical Education Solutions Chapter 3 ਯੋਗ 8
ਲਾਭ (Advantages)-

  • ਇਹ ਆਸਣ ਕਰਨ ਨਾਲ ਸ਼ੂਗਰ ਦੀ ਬਿਮਾਰੀ ਦੂਰ ਹੋ ਜਾਂਦੀ ਹੈ ।
  • ਰੀੜ੍ਹ ਦੀ ਹੱਡੀ ਲਚਕੀਲੀ ਹੋ ਜਾਂਦੀ ਹੈ ।
  • ਇਸ ਨਾਲ ਲਹੂ ਦਾ ਦੌਰਾ ਠੀਕ ਤੇ ਵੱਧ ਜਾਂਦਾ ਹੈ ।
  • ਸ਼ਲਭ ਆਸਣ ਕਰਨ ਨਾਲ ਧਰਨ ਆਪਣੀ ਜਗ੍ਹਾ ‘ਤੇ ਰਹਿੰਦਾ ਹੈ ।
  • ਪਾਚਨ-ਕਿਰਿਆ ਤੇ ਸਾਰੇ ਦੋਸ਼ ਦੂਰ ਹੋ ਜਾਂਦੇ ਹਨ ।
  • ਮਾਨਸਿਕ ਤਣਾਅ ਦੂਰ ਹੁੰਦਾ ਹੈ ਅਤੇ ਯਾਦਦਾਸ਼ਤ ਵੱਧ ਜਾਂਦੀ ਹੈ ।

9, ਅਰਧ-ਮੱਤੀਸਿਏਂਦਰ ਆਸਣ (Ardh Matseyndra Asana) – ਇਸ ਵਿਚ ਬੈਠਣ ਦੀ ਸਥਿਤੀ ਵਿਚ ਧੜ ਨੂੰ ਪਾਸਿਆਂ ਵੱਲ ਧੱਸਿਆ ਜਾਂਦਾ ਹੈ ।

ਵਿਧੀ (Technique) – ਜ਼ਮੀਨ ‘ਤੇ ਬੈਠ ਕੇ ਖੱਬੇ ਪੈਰ ਦੀ ਅੱਡੀ ਨੂੰ ਸੱਜੇ ਪੱਟ ਵੱਲ ਲੈ ਜਾਓ ਜਿਸ ਨਾਲ ਅੱਡੀ ਦਾ ਹਿੱਸਾ ਗੁਦਾ ਦੇ ਨਾਲ ਲੱਗ ਜਾਏ । ਸੱਜੇ ਪੈਰ ਨੂੰ ਜ਼ਮੀਨ ਤੇ ਖੱਬੇ ਪੈਰ ਨੂੰ ਗੋਡੇ ਦੇ ਨੇੜੇ ਰੱਖੋ । ਫਿਰ ਖੱਬੀ ਬਾਂਹ ਛਾਤੀ ਨੇੜੇ ਲੈ ਜਾਓ, ਸੱਜੇ ਪੈਰ ਦੇ ਗੋਡੇ ਹੇਠਾਂ ਆਪਣੇ ਪੱਟ ਤੇ ਰੱਖੋ । ਪਿੱਛੇ ਨੂੰ ਸੱਜੇ ਹੱਥ ਨੂੰ ਕਮਰ ਨਾਲ ਲਪੇਟਦੇ ਹੋਏ ਧੁਨੀ ਨੂੰ ਛੂਹਣ ਦੀ ਕੋਸ਼ਿਸ਼ ਕਰੋ । ਇਸ ਮਗਰੋਂ ਪੈਰ ਬਦਲ ਕੇ ਸਾਰੀ ਕਿਰਿਆ ਦੁਹਰਾਓ ॥
PSEB 10th Class Physical Education Solutions Chapter 3 ਯੋਗ 9
ਲਾਭ (Advantages)-

  • ਇਹ ਆਸਣ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਲਚਕੀਲੀਆਂ ਹੋ ਜਾਂਦੀਆਂ ਹਨ ਅਤੇ ਜੋੜਾਂ ਵਿਚ ਲਚਕ ਆ ਜਾਂਦੀ ਹੈ | ਸਰੀਰ ਵਿਚ ਤਾਕਤ ਵੱਧ ਜਾਂਦੀ ਹੈ ।
  • ਇਹ ਸਾਹ ਰੋਗ ਅਤੇ ਸ਼ੂਗਰ ਦੀ ਬਿਮਾਰੀ ਠੀਕ ਕਰਦਾ ਹੈ ਅਤੇ ਹਰਨੀਆਂ ਦਾ ਰੋਗ ਵੀ ਠੀਕ ਹੋ ਜਾਂਦਾ ਹੈ ।
  • ਪੇਸ਼ਾਬ, ਜਿਗਰ ਆਦਿ ਦੇ ਰੋਗ ਠੀਕ ਹੋ ਜਾਂਦੇ ਹਨ ।
  • ਇਹ ਆਸਣ ਕਰਨ ਨਾਲ ਮੋਟਾਪਾ ਘੱਟ ਜਾਂਦਾ ਹੈ ।
  • ਇਹ ਆਸਣ ਛੋਟੀਆਂ ਅਤੇ ਵੱਡੀਆਂ ਆਂਦਰਾਂ ਦੇ ਰੋਗਾਂ ਤੋਂ ਬਚਾਅ ਲਈ ਬੜਾ ਲਾਭਦਾਇਕ ਹੁੰਦਾ ਹੈ ।

10. ਮਯੂਰ ਆਸਣ (Mayur Asana) – ਇਸ ਵਿਚ ਸਰੀਰ ਨੂੰ ਖਤਿਜ ਰੂਪ ਵਿਚ ਕੂਹਣੀਆਂ ਤੇ ਸੰਤੁਲਿਤ ਕੀਤਾ ਜਾਂਦਾ ਹੈ । ਹਥੇਲੀਆਂ ਧਰਤੀ ‘ਤੇ ਟਿਕੀਆਂ ਹੁੰਦੀਆਂ ਹਨ ।

ਵਿਧੀ (Technique) – ਮਯੂਰ ਆਸਣ ਕਰਨ ਲਈ ਪੇਟ ਦੇ ਭਾਰ ਲੇਟ ਕੇ ਦੋਵੇਂ ਪੈਰ ਇਕੱਠੇ ਕਰੋ ਅਤੇ ਦੋਵੇਂ ਕੂਹਣੀਆਂ ਧੁਨੀ ਦੇ ਹੇਠਾਂ ਰੱਖੋ !ਇਸ ਤਰ੍ਹਾਂ ਕਰਨ ਨਾਲ ਸਰੀਰ ਦਾ ਸਾਰਾ ਭਾਰ ਕੂਹਣੀਆਂ ‘ਤੇ ਪਾਉਂਦੇ ਹੋਏ ਪੈਰ ਅਤੇ ਗੋਡੇ ਜ਼ਮੀਨ ਤੋਂ ਉੱਪਰ ਚੁੱਕੋ ।
PSEB 10th Class Physical Education Solutions Chapter 3 ਯੋਗ 10
Mayur Asana ਵਿਧੀ (Technique) – ਪਦਮ ਆਸਣ ਲਗਾ ਕੇ ਸਿਰ ਨੂੰ ਇੰਨਾ ਪਿੱਛੇ ਲੈ ਜਾਓ ਜਿਸ ਨਾਲ ਸਿਰ ਦਾ ਅਗਲਾ ਭਾਗ ਜ਼ਮੀਨ ‘ਤੇ ਲੱਗ ਜਾਵੇ ਅਤੇ ਪਿੱਠ ਦੇ ਭਾਗ ਨੂੰ ਜ਼ਮੀਨ ਤੋਂ ਉੱਪਰ ਚੱਕੋ ! ਦੋਹਾਂ ਹੱਥਾਂ ਨਾਲ ਪੈਰਾਂ ਦੇ ਦੋਵੇਂ ਅੰਗਠੇ ਫੜੋ ।

ਲਾਭ (Advantages)-

  • ਇਹ ਆਸਣ ਚਿਹਰੇ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ । ਇਸ ਨਾਲ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ ।
  • ਇਹ ਆਸਣ ਟਾਂਸਿਲ, ਸ਼ੂਗਰ, ਗੋਡੇ ਅਤੇ ਕਮਰ ਦਰਦ ਲਈ ਲਾਭਦਾਇਕ ਹੈ । ਇਸ ਨਾਲ ਸਾਫ਼ ਲਹੁ ਬਣਦਾ ਹੈ ਅਤੇ ਦੌਰਾ ਕਰਦਾ ਹੈ ।
  • ਇਸ ਆਸਣ ਨਾਲ ਰੀੜ੍ਹ ਦੀ ਹੱਡੀ ਵਿਚ ਲਚਕ ਵੱਧਦੀ ਹੈ । ਕਬਜ਼ ਦੂਰ ਹੁੰਦੀ ਹੈ । ਭੁੱਖ ਲੱਗਣ ਲੱਗਦੀ ਹੈ । ਗੈਸ ਦੂਰ ਕਰਕੇ ਭੋਜਨ ਪਚਨ ਵਿਚ ਸਹਾਇਤਾ ਕਰਦਾ ਹੈ ।
  • ਇਹ ਆਸਣ ਫੇਫੜਿਆਂ ਲਈ ਵੀ ਲਾਹੇਵੰਦ ਹੈ । ਸਾਹ ਨਾਲ ਸੰਬੰਧ ਰੱਖਣ ਵਾਲੀਆਂ | ਬਿਮਾਰੀਆਂ ਜਿਵੇਂ ਖਾਂਸੀ, ਦਮਾ, ਸਾਹ-ਨਲੀ ਦੀ ਬਿਮਾਰੀ ਆਦਿ ਤੋਂ ਛੁਟਕਾਰਾ ਮਿਲ ਜਾਂਦਾ ਹੈ । ਅੱਖਾਂ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ।
  • ਇਸ ਆਸਣ ਨਾਲ ਲੱਤਾਂ ਅਤੇ ਬਾਹਵਾਂ ਮਜ਼ਬੂਤ ਹੁੰਦੀਆਂ ਹਨ ਅਤੇ ਮਾਨਸਿਕ ਕਮਜ਼ੋਰੀ ਦੂਰ ਹੁੰਦੀ ਹੈ ।

11. ਵਜਰ ਆਸਣ (Vajur Asana)-
ਸਥਿਤੀ ਪੈਰਾਂ ਨੂੰ ਪਿੱਛੇ ਵਲ ਕਰ ਕੇ ਬੈਠਣਾ ਅਤੇ ਹੱਥਾਂ ਨੂੰ ਗੋਡਿਆਂ ‘ਤੇ ਰੱਖਣਾ ਇਸ ਆਸਣ ਦੀ ਸਥਿਤੀ ਹੈ ।
PSEB 10th Class Physical Education Solutions Chapter 3 ਯੋਗ 11

ਵਿਧੀ (Technique)-

  • ਗੋਡੇ ਉਲਟੇ ਕਰ ਕੇ ਪੈਰ ਪਿੱਛੇ ਨੂੰ ਕਰਕੇ ਪੈਰਾਂ ਦੀਆਂ ਤਲੀਆਂ ਦੇ ਭਾਰ ਬੈਠ ਜਾਓ !
  • ਹੋਨਾਂ ਪੈਰਾਂ ਦੇ ਅੰਗੂਠੇ ਇਕ-ਦੂਜੇ ਵਲ ਹੋਣ ।
  • ਦੋਵੇਂ ਗੋਡੇ ਮਿਲੇ ਹੋਣ ਤੇ ਕਮਰ ਤੇ ਪਿੱਠ ਇਕ-ਦਮ ਸਿੱਧੀਆਂ ਹੋਣ ।
  • ਦੋਵੇਂ ਹੱਥ ਦੱਬ ਕੇ ਗੋਡਿਆਂ ਕੋਲ ਰੱਖੋ ।
  • ਸਾਹ ਦੀ ਗਤੀ ਲੰਮੀ ਹੋਣੀ ਚਾਹੀਦੀ ਹੈ ।
  • ਇਹ ਆਸਣ ਹਰ ਰੋਜ਼ 3 ਮਿੰਟ ਤੋਂ ਲੈ ਕੇ 20 ਮਿੰਟ ਤਕ ਕਰਨਾ ਚਾਹੀਦਾ ਹੈ ।

ਲਾਭ (Advantages) –

  • ਸਰੀਰ ਵਿਚ ਚੁਸਤੀ ਆਉਂਦੀ ਹੈ ।
  • ਸਰੀਰ ਦਾ ਮੋਟਾਪਨ ਦੂਰ ਹੋ ਜਾਂਦਾ ਹੈ ।
  • ਸਰੀਰ ਤੰਦਰੁਸਤ ਰਹਿੰਦਾ ਹੈ ।
  • ਮਾਸ-ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ।
  • ਇਸ ਨਾਲ ਸੁਪਨਦੋਸ਼ ਦੂਰ ਹੋ ਜਾਂਦਾ ਹੈ ।
  • ਪੈਰਾਂ ਦਾ ਦਰਦ ਦੂਰ ਹੋ ਜਾਂਦਾ ਹੈ ।
  • ਮਾਨਸਿਕ ਤੌਰ ‘ਤੇ ਸ਼ਾਂਤੀ ਮਿਲਦੀ ਹੈ।
  • ਇਨਸਾਨ ਬੇ-ਫ਼ਿਕਰ ਹੋ ਜਾਂਦਾ ਹੈ ।
  • ਇਸ ਦੇ ਰਾਹੀਂ ਸ਼ੂਗਰ ਦਾ ਰੋਗ ਦੂਰ ਹੋ ਜਾਂਦਾ ਹੈ ।
  • ਪਾਚਨ ਸ਼ਕਤੀ ਠੀਕ ਰਹਿੰਦੀ ਹੈ ।

12. ਸ਼ੀਰਸ਼ ਆਸਣ (Searesh Asana) – ਸਥਿਤੀ-ਸਿਰ ਹੇਠਾਂ ਅਤੇ ਪੈਰ ਉੱਪਰ ਵੱਲ ਕਰਨਾ ।
PSEB 10th Class Physical Education Solutions Chapter 3 ਯੋਗ 12
ਵਿਧੀ (Technique) –

  • ਕੰਬਲ ਜਾਂ ਦਰੀ ਵਿਛਾ ਕੇ ਗੋਡਿਆਂ ਦੇ ਭਾਰ ਬੈਠ ਜਾਉ ।
  • ਦੋਵੇਂ ਹੱਥਾਂ ਦੀਆਂ ਉਂਗਲੀਆਂ ਕੱਸ ਕੇ ਬੰਨ੍ਹ ਦਿਉ ਅਤੇ ਦੋਵੇਂ ਹੱਥਾਂ ਨੂੰ ਕੋਣਾਕਾਰ ਬਣਾ ਕੇ ਕੰਬਲ ਜਾਂ ਦਰੀ ਉੱਤੇ ਰੱਖੋ ।
  • ਸਿਰ ਦੇ ਉੱਪਰ ਵਾਲਾ ਹਿੱਸਾ ਹੱਥ ਦੇ ਵਿਚ ਇਸ ਤਰ੍ਹਾਂ ਜ਼ਮੀਨ ਉੱਪਰ ਰੱਖੋ ਕਿ ਦੋਵੇਂ ਅੰਗੂਠੇ ਸਿਰ ਦੇ ਪਿਛਲੇ ਹਿੱਸੇ ਨੂੰ ਦਬਾਉਣ ।
  • ਲੱਤਾਂ ਨੂੰ ਹੌਲੀ-ਹੌਲੀ ਅੰਦਰ ਵਲ ਮੋੜਦੇ ਹੋਏ ਸਿਰ ਅਤੇ ਦੋਵੇਂ ਹੱਥਾਂ ਦੇ ਸਹਾਰੇ ਧੜ ਅਸਮਾਨ ਵਲ ਸਿੱਧਾ ਚੱਕੋ ।
  • ਪੈਰਾਂ ਨੂੰ ਹੌਲੀ-ਹੌਲੀ ਉੱਪਰ ਚੁੱਕੋ । ਪਹਿਲਾਂ ਇਕ ਲੱਤ ਸਿੱਧੀ ਕਰੋ, ਫਿਰ ਦੂਜੀ ।
  • ਸਰੀਰ ਨੂੰ ਬਿਲਕੁਲ ਸਿੱਧਾ ਰੱਖੋ ।
  • ਸਰੀਰ ਦਾ ਭਾਰ ਬਾਹਵਾਂ ਤੇ ਸਿਰ ਉੱਪਰ ਬਰਾਬਰ ਰੱਖੋ ।
  • ਦੀਵਾਰ ਜਾਂ ਸਾਥੀ ਦਾ ਸਹਾਰਾ ਲਵੋ ।

ਲਾਭ (Advantages) –

  • ਭੁੱਖ ਬਹੁਤ ਹੀ ਜ਼ਿਆਦਾ ਲੱਗਦੀ ਹੈ ।
  • ਯਾਦ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ ।
  • ਮੋਟਾਪਾ ਦੂਰ ਹੋ ਜਾਂਦਾ ਹੈ ।
  • ਜਿਗਰ ਅਤੇ ਤਿੱਲੀ ਠੀਕ ਪ੍ਰਕਾਰ ਨਾਲ ਕੰਮ ਕਰਦੀ ਹੈ ।
  • ਪਿਸ਼ਾਬ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  • ਬਵਾਸੀਰ ਦੀ ਬਿਮਾਰੀ ਦੂਰ ਹੋ ਜਾਂਦੀ ਹੈ ।
  • ਇਸ ਆਸਣ ਨੂੰ ਹਰ ਰੋਜ਼ ਕਰਨ ਦੇ ਨਾਲ ਕਈ ਪ੍ਰਕਾਰ ਦੀਆਂ ਮਾਨਸਿਕ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ । | ਸਾਵਧਾਨੀਆਂ (Precautions)-ਇਹ ਆਸਣ ਉੱਚ ਰਕਤ-ਚਾਪ ਵਾਲੇ ਨੂੰ ਨਹੀਂ ਕਰਨਾ ਚਾਹੀਦਾ ।

PSEB 10th Class Physical Education Solutions Chapter 3 ਯੋਗ

13. ਚੱਕਰ ਆਸਣ (Chakar Asana)-
ਸਥਿਤੀ – ਗੋਲ ਚੱਕਰ ਵਾਂਗ ਸਰੀਰ ਕਰਨਾ ।
PSEB 10th Class Physical Education Solutions Chapter 3 ਯੋਗ 13
ਵਿਧੀ (Technique)-

  • ਪਿੱਠ ਦੇ ਭਾਰ ਸਿੱਧੇ ਲੇਟ ਕੇ ਗੋਡਿਆਂ ਨੂੰ ਮੋੜ ਕੇ, ਪੈਰਾਂ ਤੇ ਤਲੀਆਂ ਨੂੰ ਜ਼ਮੀਨ ਨਾਲ ਜਮਾ ਲਵੋ ਅਤੇ ਪੈਰਾਂ ਵਿਚ ਇਕ ਤੋਂ ਡੇਢ ਫੁੱਟ ਦਾ ਫ਼ਾਸਲਾ ਰੱਖੋ ।
  • ਹੱਥਾਂ ਨੂੰ ਪਿੱਛੇ ਵੱਲ ਜ਼ਮੀਨ ‘ਤੇ ਰੱਖੋ । ਹਥੇਲੀਆਂ ਅਤੇ ਉਂਗਲੀਆਂ ਨੂੰ ਪੱਕੀ ਤਰ੍ਹਾਂ ਜ਼ਮੀਨ ਨਾਲ ਜਮਾ ਕੇ ਰੱਖੋ ।
  • ਹੁਣ ਹੱਥਾਂ ਅਤੇ ਪੈਰਾਂ ਦਾ ਸਹਾਰਾ ਲੈ ਕੇ ਪੂਰੇ ਸਰੀਰ ਨੂੰ ਕਮਾਨੀ ਜਾਂ ਚੱਕਰ ਵਾਂਗ ਬਣਾਓ ॥
  • ਸਾਰੇ ਸਰੀਰ ਦੀ ਸ਼ਕਲ ਗੋਲਦਾਰ ਹੋਣੀ ਚਾਹੀਦੀ ਹੈ ।
  • ਅੱਖਾਂ ਬੰਦ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਸਾਹ ਦੀ ਗਤੀ ਤੇਜ਼ ਹੋ ਸਕੇ ।

ਲਾਭ (Advantages) –

  • ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਹਨ ।
  • ਸਰੀਰ ਦੇ ਸਾਰੇ ਅੰਗਾਂ ਨੂੰ ਲਚਕੀਲਾ ਬਣਾ ਦਿੰਦਾ ਹੈ ।
  • ਹਰਨੀਆਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  • ਪਾਚਨ ਸ਼ਕਤੀ ਵਧਾਉਂਦਾ ਹੈ ।
  • ਪੇਟ ਦੀ ਗੈਸ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  • ਰੀੜ ਦੀ ਹੱਡੀ ਮਜ਼ਬੂਤ ਹੋ ਜਾਂਦੀ ਹੈ ।
  • ਲੱਤਾਂ ਤੇ ਬਾਂਹਾਂ ਵਿਚ ਤਾਕਤ ਆਉਂਦੀ ਹੈ ।
  • ਗੁਰਦੇ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  • ਕਮਰ ਦਰਦ ਦੂਰ ਹੋ ਜਾਂਦੀ ਹੈ ।
  • ਸਰੀਰ ਹਲਕਾਪਣ ਮਹਿਸੂਸ ਕਰਦਾ ਹੈ ।

14. ਗਰੁੜ ਆਸਣ (Garur Asana)-
ਸਥਿਤੀ – ਗਰੁੜ ਆਸਣ (Garur Asana) ਵਿਚ ਸਰੀਰ ਦੀ ਸਥਿਤੀ ਗਰੁੜ ਪੰਛੀ ਵਾਂਗ ਹੁੰਦੀ ਹੈ ।
PSEB 10th Class Physical Education Solutions Chapter 3 ਯੋਗ 14
ਵਿਧੀ (Technique)-

  • ਸਿੱਧੇ ਖੜੇ ਹੋ ਕੇ ਖੱਬੇ ਪੈਰ ਨੂੰ ਚੁੱਕ ਕੇ ਸੱਜੀ ਲੱਤ ਦੁਆਲੇ ਵੇਲ ਵਾਂਗ ਲਪੇਟ ਦਿਓ ।
  • ਖੱਬਾ ਪੱਟ ਸੱਜੇ ਪੱਟ ਦੇ ਉੱਪਰ ਆ ਜਾਵੇਗਾ ਅਤੇ ਖੱਬੀ ਪਿੰਡਲੀ ਸੱਜੀ ਪਿੰਡਲੀ ਨੂੰ ਢੱਕ ਲਵੇਗੀ ।
  • ਸਰੀਰ ਦਾ ਪੂਰਾ ਭਾਰ ਇਕ ਪੈਰ ‘ਤੇ ਕਰ ਦਿਓ ।
  • ਖੱਬੀ ਬਾਂਹ ਨੂੰ ਸੱਜੀ ਬਾਂਹ ਦੇ ਉੱਤੇ ਲਪੇਟ ਕੇ ਉੱਪਰ ਚੁੱਕ ਕੇ ਦੋਹਾਂ ਹਥੇਲੀਆਂ ਨਾਲ ਨਮਸਕਾਰ ਵਾਂਗ ਹੱਥ ਜੋੜ ਦਿਓ ।
  • ਫਿਰ ਸੱਜੀ ਲੱਤ ਨੂੰ ਥੋੜਾ ਝੁਕਾ ਕੇ ਸਰੀਰ ਨੂੰ ਬੈਠਣ ਦੀ ਸਥਿਤੀ ਵਿਚ ਲਿਆਉ । ਇਸ ਨਾਲ ਸਰੀਰ ਦੀਆਂ ਨਾੜੀਆਂ ਖਿੱਚੀਆਂ ਜਾਣਗੀਆਂ । ਉਸ ਤੋਂ ਬਾਅਦ ਸਰੀਰ ਫਿਰ ਸਿੱਧਾ ਕਰ ਲਉ ॥ ਸਾਵਧਾਨ ਦੀ ਸਥਿਤੀ ਵਿਚ ਆ ਜਾਉ ।
  • ਹੁਣ ਹੱਥ-ਪੈਰਾਂ ਨੂੰ ਬਦਲ ਕੇ ਆਸਣ ਦੀ ਸਥਿਤੀ ਦੁਹਰਾਉ । ਨੋਟ-ਇਹ ਆਸਣ ਹਰ ਇਕ ਲੱਤ ਉੱਤੇ ਇਕ ਤੋਂ ਪੰਜ ਮਿੰਟ ਤੱਕ ਕਰਨਾ ਚਾਹੀਦਾ ਹੈ ।

ਲਾਭ (Advantages)-

  • ਸਰੀਰ ਦੇ ਸਾਰੇ ਅੰਗਾਂ ਵਿਚ ਤਾਕਤ ਆਉਂਦੀ ਹੈ ।
  • ਸਰੀਰ ਤੰਦਰੁਸਤ ਹੋ ਜਾਂਦਾ ਹੈ ।
  • ਬਾਂਹਾਂ ਸ਼ਕਤੀਸ਼ਾਲੀ ਬਣ ਜਾਂਦੀਆਂ ਹਨ ।
  • ਹਰਨੀਆਂ ਦੇ ਰੋਗ ਤੋਂ ਮਨੁੱਖ ਬਚ ਸਕਦਾ ਹੈ ।
  • ਲੱਤਾਂ ਵਿਚ ਸ਼ਕਤੀ ਆਉਂਦੀ ਹੈ ।
  • ਸਰੀਰ ਹਲਕਾ| ਪਣ ਮਹਿਸੂਸ ਕਰਦਾ ਹੈ ।
  • ਖੂਨ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ।
  • ਗਰੁੜ ਆਸਣ ਰਾਹੀਂ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦਾ ਹੈ ।

ਪ੍ਰਸ਼ਨ 2.
ਪਾਤੰਜਲੀ ਰਿਸ਼ੀ ਦੇ ਅਸ਼ਟਾਂਗ ਯੋਗ ਅਨੁਸਾਰ ਕਿਹੜੇ-ਕਿਹੜੇ ਅੱਠ ਅੰਗ ਹਨ ? ਉਨ੍ਹਾਂ ਬਾਰੇ ਲਿਖੋ ।
(What are the Eight components of Ashtang Yoga according to Patanjali Rishi. Write about them.)
ਉੱਤਰ-
ਅਸ਼ਟਾਂਗ ਯੋਗ (Ashtang Yoga) – ਅਸ਼ਟਾਂਗ ਯੋਗ ਦੇ ਅੱਠ ਅੰਗ ਹਨ, ਇਸੇ ਕਰਕੇ ਇਸ ਦਾ ਨਾਂ ਅਸ਼ਟਾਂਗ ਯੋਗ ਹੈ ।
ਯੋਗ ਅਭਿਆਸ ਦੀਆਂ ਪਾਤੰਜਲੀ ਰਿਸ਼ੀ ਅਨੁਸਾਰ ਹੇਠ ਲਿਖੀਆਂ ਅੱਠ ਅਵਸਥਾਵਾਂ ਮੰਨੀਆਂ ਗਈਆਂ ਹਨ-

  1. ਯਮ (Yama, Forbearance)
  2. ਨਿਯਮ (Niyama, Observance)
  3. ਆਸਣ (Asana, Posture)
  4. ਪ੍ਰਾਣਾਯਾਮ (Pranayama, Regulation of breathing)
  5. ਪ੍ਰਤਿਆਹਾਰ (Pratyahara, Abstraction)
  6. ਧਾਰਨਾ (Dharana, Concentration)
  7. ਬਿਆਨ (Dhyana, Meditation)
  8. ਸਮਾਧੀ (Samadhi, Trance)

ਯੋਗ ਦੀਆਂ ਇਨ੍ਹਾਂ ਉੱਪਰ ਵਰਣਿਤ ਅੱਠ ਅਵਸਥਾਵਾਂ ਵਿਚੋਂ ਪਹਿਲੀਆਂ ਪੰਜ ਅਵਸਥਾਵਾਂ ਦਾ ਸੰਬੰਧ ਬਾਹਰਲੀਆਂ ਯੋਗਿਕ ਕਿਰਿਆਵਾਂ ਨਾਲ ਹੈ । ਬਾਕੀ ਦੀਆਂ ਤਿੰਨ ਅਵਸਥਾਵਾਂ ਦਾ ਸੰਬੰਧ ਅੰਦਰੁਨੀ ਯੋਗਿਕ ਕਿਰਿਆਵਾਂ ਨਾਲ ਹੈ । ਇਹ ਸਾਰੀਆਂ ਅਵਸਥਾਵਾਂ ਹੇਠ ਵੰਡੀਆਂ ਹੋਈਆਂ ਹਨ, ਜਿਵੇਂ-
1. ਯਮ (Yama, Forbearance) – ਯਮ ਦੇ ਹੇਠ ਦਿੱਤੇ ਪੰਜ ਅੰਗ ਹਨ-

  • ਅਹਿੰਸਾ (Ahimsa, Non-Violence)
  • ਸਤਿਅ (Satya, Truth)
  • ਅਸਤੇਯ (Asteya, Conquest of the senses of mind)
  • ਅਪਰੀਗ੍ਰਹਿ (Aprigrahha, Non-receiving)
  • ਬ੍ਰਹਮਚਰੀਆ (Brahamcharaya, Celibacy)

2. ਨਿਮਯ (Niyama, Observance) – ਇਸ ਦੇ ਪੰਜ ਅੰਗ ਹਨ-

  • ਤਪ (Tapa, Penance)
  • ਸਵਧਿਆਏ (Swadhyay, Self-study)
  • ਈਸ਼ਵਰ ਪਧਾਨ (Iswar Pridhan, God Consciousness)

3. ਆਸਣ (Asiana, Posture) – ਆਸਣਾਂ ਦੀ ਸੰਖਿਆ ਜਿੰਨੇ ਪਸ਼ੂ-ਪੰਛੀ ਹਨ, ਉੱਨੀ ਹੈ | ਆਸਣ ਸਰੀਰਕ ਸਮਰੱਥਾ, ਸ਼ਕਤੀ ਦੇ ਅਨੁਸਾਰ, ਨਿੱਤ-ਪ੍ਰਤੀ ਹਵਾ ਦੇ ਬਾਹਰ ਕੱਢਣ, ਸਾਹ ਰੋਕਣ ਅਤੇ ਫਿਰ ਸਾਹ ਲੈਣ ਦੇ ਨਾਲ ਕਰਨੇ ਚਾਹੀਦੇ ਹਨ ।

4. ਪ੍ਰਾਣਾਯਾਮ (Pranayama, Regulation of breathing) – ਪ੍ਰਾਣਾਯਾਮ ਉਪਾਸ਼ਨਾ ਦਾ ਭਾਗ ਹੈ । ਇਸ ਦੇ ਤਿੰਨ ਹਿੱਸੇ ਹਨ-\

  • ਪੂਰਕ  (Purak, Inhalation)
  • ਰੋਚਕ (Rechak, Exhalation)
  • ਕੁੰਭਕ (Kunabhak, Holding of Breath) – ਕਈ ਆਸਣ ਲਗਾ ਕੇ ਸਾਹ ਲੈ ਕੇ ਫਿਰ ਰੋਕ ਕੇ ਬਾਹਰ ਕੱਢਣ ਨੂੰ ਪ੍ਰਾਣਾਯਾਮ ਕਹਿੰਦੇ ਹਨ ।
  • ਪ੍ਰਤਿਆਹਾਰ (Pratyahara, Abstraction) – ਪ੍ਰਤਿਆਹਾਰ ਤੋਂ ਭਾਵ ਵਾਪਸ ਲਿਆਉਣਾ ਅਤੇ ਦੁਨਿਆਵੀ ਖ਼ੁਸ਼ੀਆਂ ਤੋਂ ਆਪਣੇ ਮਨ ਨੂੰ ਮੋੜਨਾ ਹੈ ।
  • ਧਾਰਨਾ (Dharna, Concentration) – ਆਪਣੀਆਂ ਇੰਦਰੀਆਂ ਨੂੰ ਕਾਬੂ ਵਿਚ ਰੱਖਣ ਨੂੰ ਧਾਰਨਾ ਆਖਦੇ ਹਨ ਜੋ ਕਿ ਬਹੁਤ ਹੀ ਮੁਸ਼ਕਿਲ ਹੈ ।
  • ਧਿਆਨ (Dhyana, Meditation) – ਜਦੋਂ ਮਨ ਕਾਬੂ ਹੋ ਜਾਂਦਾ ਹੈ ਤਾਂ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਹੈ । ਇਸ ਅਵਸਥਾ ਵਿਚ ਮਨ ਅਤੇ ਸਰੀਰ ਵਗਦੀ ਨਦੀ ਵਾਂਗ ਹੋ ਜਾਂਦੇ ਹਨ ਜਿਸ ਵਿਚ ਪਾਣੀ ਦੀ ਲਹਿਰ ਦਾ ਕੋਈ ਅਸਰ ਨਹੀਂ ਹੁੰਦਾ ।
  • ਸਮਾਧੀ (Smadhi, Trance) – ਜਿਹੜੇ ਚਿੱਤ ਦੀ ਅਵਸਥਾ ਧਾਰਨਾ ਤੋਂ ਸ਼ੁਰੂ ਹੁੰਦੀ ਹੈ, ਉਹ ਸਮਾਧੀ ਵਿਚ ਖ਼ਤਮ ਹੋ ਜਾਂਦੀ ਹੈ । ਇਨ੍ਹਾਂ ਸਾਰੀਆਂ ਅਵਸਥਾਵਾਂ ਦਾ ਡੂੰਘਾ ਸੰਬੰਧ ਹੈ ।

ਯੋਗ ਵਿਗਿਆਨ ਦੁਨੀਆਂ ਨੂੰ ਭਾਰਤ ਦੀ ਇਕ ਵੱਡੀ ਦੇਣ ਹੈ | ਅੱਜ-ਕਲ੍ਹ ਇਹ ਦੇਸ਼ ਵਿਦੇਸ਼ ਵਿਚ ਹਰਮਨ ਪਿਆਰਾ ਹੋਇਆ ਹੈ । ਇਸ ਦੀ ਉਪਯੋਗਤਾ ਦਾ ਸਿੱਕਾ ਸਾਰੇ ਡਾਕਟਰ ਅਤੇ ਸਰੀਰਕ ਅਧਿਆਪਕ ਮੰਨਦੇ ਹਨ | ਯੋਗ-ਆਸਣ ਕਸਰਤ ਵਿਧੀ ਰੂਪ ਨਾਲ ਵਿਗਿਆਨਿਕ ਅਤੇ ਸਰੀਰਕ ਬਣਤਰ ਦੇ ਅਨਕਲ ਹੈ ।

ਪ੍ਰਸ਼ਨ 3.
ਯੋਗ ਦੇ ਮੁੱਖ ਸਿਧਾਂਤ ਕਿਹੜੇ-ਕਿਹੜੇ ਹਨ ? [ਅਭਿਆਸ ਦਾ ਪ੍ਰਸ਼ਨ-3] (Write the main Principles of Yoga.)
ਉੱਤਰ-
ਯੋਗ ਦੇ ਮੁੱਖ ਸਿਧਾਂਤ (Main Principles of Yoga) – ਯੋਗ ਕਰਦੇ ਸਮੇਂ ਕੁੱਝ ਸਿਧਾਂਤਾਂ ਦੀ ਪਾਲਣਾ ਜ਼ਰੂਰੀ ਕਰਨੀ ਚਾਹੀਦੀ ਹੈ । ਇਨ੍ਹਾਂ ਸਿਧਾਂਤਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਯੋਗ ਆਸਣਾਂ ਦਾ ਅਭਿਆਸ ਸਵੇਰ ਵੇਲੇ ਸ਼ੌਚ ਆਦਿ ਤੋਂ ਫਾਰਗ ਹੋ ਕੇ ਕਰੋ । ਇਸ਼ਨਾਨ ਕਰਕੇ ਯੋਗ ਆਸਣ ਕੀਤੇ ਜਾਣ ਤਾਂ ਹੋਰ ਵੀ ਚੰਗਾ ਹੋਵੇਗਾ । ਇਸ਼ਨਾਨ ਕਰਨ ਨਾਲ ਸਰੀਰ ਹਲਕਾ ਹੁੰਦਾ ਹੈ, ਲਚਕ ਆਉਂਦੀ ਹੈ ਅਤੇ ਆਸਣ ਚੰਗੇ ਢੰਗ ਨਾਲ ਹੁੰਦੇ ਹਨ । ਉਂਝ ਸ਼ਾਮ ਨੂੰ ਵੀ ਜਦੋਂ ਪੇਟ ਖ਼ਾਲੀ ਹੋਵੇ ਤਾਂ ਆਸਣ ਕੀਤੇ ਜਾ ਸਕਦੇ ਹਨ ।
  • ਆਸਣ ਕਰਨ ਦੀ ਥਾਂ ਸ਼ਾਂਤ ਅਤੇ ਸਾਫ਼-ਸੁਥਰੀ ਹੋਣੀ ਚਾਹੀਦੀ ਹੈ । ਕਿਸੇ ਬਗੀਚੀ ਵਿਚ ਆਸਣ ਕੀਤੇ ਜਾਣ ਤਾਂ ਬਹੁਤ ਚੰਗਾ ਹੈ ।
  • ਜਿਸ ਥਾਂ ‘ਤੇ ਆਸਣ ਕਰੋ, ਉਹ ਸਮਤਲ ਹੋਣੀ ਚਾਹੀਦੀ ਹੈ । ਦਰੀ ਜਾਂ ਕੰਬਲ ਵਿਛਾ ਕੇ ਆਸਣ ਕਰਨੇ ਚਾਹੀਦੇ ਹਨ ਤਾਂ ਕਿ ਜ਼ਮੀਨ ਦੀ ਚੁੰਬਕੀ ਸ਼ਕਤੀ ਤੁਹਾਡੇ ਧਿਆਨ ਨੂੰ ਨਾ ਤੋੜੇ ਅਤੇ ਹੇਠੋਂ ਕੋਈ ਚੀਜ਼ ਨਾ ਚੁੱਭੇ ।
  • ਯੋਗ ਆਸਣ ਕਰਦੇ ਹੋਏ ਗੱਲਬਾਤ ਬਿਲਕੁਲ ਨਾ ਕਰੋ, ਆਪਣੇ ਧਿਆਨ ਨੂੰ ਸਾਹ ਅਤੇ ਜਿਸ ਅੰਗ ‘ਤੇ ਜ਼ੋਰ ਪੈ ਰਿਹਾ ਹੈ, ਉਸ ‘ਤੇ ਲਾਓ ! ਜਿੰਨਾ ਤੁਸੀਂ ਇਕ-ਸੁਰ ਹੋ ਕੇ ਆਸਣ ਕਰੋਗੇ, ਉੱਨਾ ਹੀ ਵੱਧ ਸਰੀਰਕ ਲਾਭ ਮਿਲੇਗਾ | ਆਸਣ ਸ਼ੁਰੂ ਕਰਨ ਤੋਂ ਪਹਿਲਾਂ ਸ਼ਵਆਸਣ ਕਰਕੇ ਸਾਹ, ਸਰੀਰ ਅਤੇ ਮਨ ਨੂੰ ਸ਼ਾਂਤ ਕਰ ਦਿਓ ।
  • ਯੋਗ ਆਸਣ ਅਹਿੰਸਕ ਕਿਰਿਆ ਹੈ । ਇਸ ਨੂੰ ਕਰਦੇ ਹੋਏ ਝਟਕੇ ਨਹੀਂ ਲੱਗਣੇ ਚਾਹੀਦੈ । ਹਰ ਆਸਣ ਨੂੰ ਸਰੀਰ ਤਾਣ ਕੇ ਅਤੇ ਖਿੱਚ ਕੇ ਹੌਲੀ-ਹੌਲੀ ਕਰੋ । ਉਸ ਦੇ ਬਾਅਦ ਕੁੱਝ ਪਲ ਆਪਣੇ ਸਰੀਰ ਨੂੰ ਨਿਢਾਲ ਕਰੋ । ਜਦੋਂ ਤੁਹਾਡਾ ਸਾਹ ਸੁਭਾਵਿਕ ਸਥਿਤੀ ਵਿਚ ਆ ਜਾਵੇ, ਉਦੋਂ ਦੂਸਰਾ ਆਸਣ ਕਰੋ ।
  • ਯੋਗ ਆਸਣਾਂ ਦਾ ਅਭਿਆਸ ਹੌਲੀ-ਹੌਲੀ ਵਧਾਓ । ਆਸਣ ਦੀ ਪੂਰਨ ਸਥਿਤੀ ਤਕ ਜਾਣ ਦਾ ਹਰ ਰੋਜ਼ ਅਭਿਆਸ ਕਰੋ | ਹੌਲੀ-ਹੌਲੀ ਤੁਹਾਡੇ ਬੰਦ ਖੁੱਲ੍ਹਣਗੇ ਅਤੇ ਸਰੀਰ ਵਿਚ ਲਚਕ ਪੈਦਾ ਹੋਵੇਗੀ ।
  • ਰੁੱਤ ਦੇ ਅਨੁਸਾਰ ਆਸਣਾਂ ਦਾ ਘੱਟ ਤੋਂ ਘੱਟ ਕੱਪੜੇ ਪਹਿਨ ਕੇ ਅਭਿਆਸ ਕਰੋ ।
  • ਯੋਗ ਆਸਣਾਂ ਦਾ ਅਭਿਆਸ ਸਭ ਵਰਗਾਂ ਦੇ ਬੱਚੇ, ਬੁੱਢੇ, ਮਰਦ-ਔਰਤ ਕਰ ਸਕਦੇ ਹਨ | ਦਸ ਸਾਲ ਤੋਂ ਲੈ ਕੇ 80-85 ਸਾਲ ਤਕ ਦੇ ਵਿਅਕਤੀ ਯੋਗ ਅਭਿਆਸ ਕਰ ਸਕਦੇ ਹਨ | ਆਸਣਾਂ ਦਾ ਅਭਿਆਸ ਵਿਧੀ ਪੂਰਵਕ ਕਰਨਾ ਚਾਹੀਦਾ ਹੈ ।
  • ਯੋਗ ਆਸਣ ਕਰਨ ਵਾਲੇ ਵਿਅਕਤੀ ਨੂੰ ਆਪਣਾ ਭੋਜਨ ਹਲਕਾ ਰੱਖਣਾ ਚਾਹੀਦਾ ਹੈ । ਭੋਜਨ ਚੰਗਾ ਪਚਣ ਵਾਲਾ, ਸਾਤਵਿਕ ਅਤੇ ਕੁਦਰਤੀ ਹੋਣਾ ਚਾਹੀਦਾ ਹੈ । ਜਿੰਨਾ ਹਲਕਾ ਭੋਜਨ ਹੋਵੇਗਾ, ਉੱਨੀ ਉਸਦੀ ਕਾਰਜ-ਸ਼ਕਤੀ ਵੱਧ ਜਾਵੇਗੀ ।
  • ਕਠਿਨ ਰੋਗਾਂ ਅਤੇ ਬੁਖ਼ਾਰ ਨਾਲ ਪੀੜਿਤ ਵਿਅਕਤੀ ਨੂੰ ਆਸਣ, ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ ।
  • ਸ਼ੁਰੂ ਵਿਚ ਇਕ ਹੀ ਦਿਨ ਬਹੁਤ ਸਾਰੇ ਆਸਣ ਨਾ ਕਰੋ | ਹਰੇਕ ਆਸਣ ਨੂੰ ਮਨੋਯੋਗ ਨਾਲ ਅੱਖਾਂ ਬੰਦ ਕਰਕੇ ਹੌਲੀ-ਹੌਲੀ ਕਰੋ । ਸਰਵਾਂਗ ਆਸਣ ਅਤੇ ਸ਼ੀਰਸ਼ ਆਸਣ ਹੌਲੀ-ਹੌਲੀ ਵਧਾ ਕੇ ਦਸ ਮਿੰਟ ਤਕ ਕਰ ਸਕਦੇ ਹੋ | ਆਸਣ ਦੀ ਪਹਿਲੀ ਸਥਿਤੀ ਵਿਚ ਅਤੇ ਆਖ਼ਰੀ ਸਥਿਤੀ ਵਿਚ ਵਾਪਸ ਜਲਦੀ ਨਾ ਆਓ ।
  • ਆਸਣਾਂ ਦਾ ਅਭਿਆਸ-ਕ੍ਰਮ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਆਸਣ ਦੇ ਬਾਅਦ ਉਸ ਦਾ ਉਪ-ਆਸਣ (ਕਾਉਂਟਰ ਪੋਜ਼) ਕਰ ਸਕੋ । ਜਿਵੇਂ ਪਸ਼ਚਮੋਤਾਨ ਆਸਣ ਅਤੇ ਉਸ ਦਾ ਉਪ-ਆਸਣ, ਕੋਣਾਸਨ, ਸਰਵਾਂਗ ਆਸਣ ਦੇ ਬਾਅਦ ਮਤੱਸਿਆ ਆਸਣ ਆਦਿ ।
  • ਯੋਗ ਆਸਣਾਂ ਦੀ ਸਮਾਪਤੀ ਦੇ ਬਾਅਦ ਕੁੱਝ ਸਮੇਂ ਲਈ ਸ਼ਵ-ਆਸਣ ਜ਼ਰੂਰ ਕਰੋ । ਆਸਣਾਂ ਦਾ ਲਾਭ ਤਦ ਹੀ ਮਿਲੇਗਾ ਜਦੋਂ ਤੁਸੀਂ ਸ਼ਵ-ਆਸਣ ਕਰਕੇ ਆਪਣੇ ਸਰੀਰ ਨੂੰ ਥੋੜਾ ਆਰਾਮ ਦਿਓ । ਸ਼ਵ-ਆਸਣ ਆਪਣੇ ਆਪ ਵਿਚ ਪੂਰਨ ਆਸਣ ਹੈ ਅਤੇ ਇਸ ਨਾਲ ਸਰੀਰ ਵਿਚ ਅਨੋਖੀ ਸ਼ਕਤੀ ਦਾ ਸੰਚਾਰ ਹੁੰਦਾ ਹੈ ।
  • ਯੋਗ ਆਸਣ ਪ੍ਰਾਣਾਯਾਮ ਦਾ ਕਾਰਜਕ੍ਰਮ ਖ਼ਤਮ ਕਰਨ ਦੇ ਬਾਅਦ ਘੱਟੋ-ਘੱਟ ਅੱਧੇ . ਘੰਟੇ ਤਕ ਕੁੱਝ ਨਾ ਖਾਓ 1. ‘ਲਾ ,
  • ਹਵਾ ਨੂੰ ਬਾਹਰ ਕੱਢਣ ਦੇ ਬਾਅਦ ਸਾਹ ਕਿਰਿਆ ਰੋਕਣ ਦਾ ਅਭਿਆਸ ਕਰੋ । (16) ਯੋਗ ਅਭਿਆਸ ਹਰ ਰੋਜ਼ ਕਰਨਾ ਚਾਹੀਦਾ ਹੈ ।

PSEB 10th Class Physical Education Solutions Chapter 3 ਯੋਗ

ਪ੍ਰਸ਼ਨ 4.
“ਯੋਗ ਤੰਦਰੁਸਤੀ ਦਾ ਸਾਧਨ ਹੈ ।` ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ । [ਅਭਿਆਸ ਦਾ ਪ੍ਰਸ਼ਨ – 4]
(“Yoga is means of Good Health.” Write.)
ਉੱਤਰ-
ਯੋਗ ਦਾ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਦਿੜ ਅਤੇ ਚੇਤੰਨ ਅਤੇ ਵਿਚਾਰ ਵਿਚ ਵਾਧਾ ਕਰਨਾ । ਇਸ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ-

  • ਯੋਗ ਨਾਲ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਵਿਕਸਿਤ ਹੁੰਦੀਆਂ ਹਨ | ਪ੍ਰਾਣਾਯਾਮ ਦੁਆਰਾ ਫੇਫੜਿਆਂ ਵਿਚ ਬਹੁਤ ਸਾਰੀ ਹਵਾ ਚਲੀ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਕਸਰਤ ਹੁੰਦੀ ਹੈ । ਇਸ ਨਾਲ ਫੇਫੜਿਆਂ ਦੇ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ ।
  • ਯੋਗ ਅਭਿਆਸ ਕਰਨ ਨਾਲ ਸਰੀਰ ਪੂਰੀ ਤਰ੍ਹਾਂ ਸਵਸਥ ਰਹਿੰਦਾ ਹੈ । ਧੋਤੀ ਕਿਰਿਆ ਅਤੇ ਵਸਤੀ ਕਿਰਿਆ ਕ੍ਰਮਵਾਰ ਜਿਗਰ ਅਤੇ ਅੰਤੜੀਆਂ ਨੂੰ ਸਾਫ਼ ਰੱਖਦੀ ਹੈ । ਸਾਫ਼ ਸਰੀਰ ਸਦਾ ਹੀ ਨਿਰੋਗ ਰਹਿੰਦਾ ਹੈ ।
  • ਯੋਗ ਕਰਨ ਨਾਲ ਸਰੀਰ ਮਜ਼ਬੂਤ ਬਣਦਾ ਹੈ ।
  • ਯੋਗ ਅਭਿਆਸ ਕਰਨ ਨਾਲ ਸਰੀਰਕ ਅੰਗ ਲਚਕਦਾਰ ਬਣਦੇ ਹਨ, ਜਿਵੇਂ ਹਲ ਆਸਣ ਅਤੇ ਧਨੁਰ ਆਸਣ ਨਾਲ ਰੀੜ੍ਹ ਦੀ ਹੱਡੀ ਦੀ ਲਚਕ ਵਧਦੀ ਹੈ ।
  • ਯੋਗ ਆਸਣ ਕਰਨ ਨਾਲ ਸਰੀਰ ਦੀਆਂ ਸਭ ਪ੍ਰਣਾਲੀਆਂ ਠੀਕ ਤਰ੍ਹਾਂ ਕੰਮ ਕਰਨ ਲੱਗਦੀਆਂ ਹਨ ।
  • ਯੋਗ ਅਭਿਆਸ ਮਨੁੱਖ ਦੇ ਸਰੀਰ ਨੂੰ ਚੰਗੀ ਸਥਿਤੀ (Posture) ਵਿਚ ਰੱਖਦਾ ਹੈ ਜਿਸ ਨਾਲ ਉਸ ਦੇ ਵਿਅਕਤਿੱਤਵ ਵਿਚ ਨਿਖਾਰ ਆਉਂਦਾ ਹੈ । ਉਦਾਹਰਨ ਦੇ ਤੌਰ ‘ਤੇ ਬ੍ਰਿਖ ਆਸਣ ਕਰਨ ਨਾਲ ਗੋਡੇ ਨਹੀਂ ਭਿੜਦੇ ਅਤੇ ਪਦਮ ਆਸਣ ਕਰਨ ਨਾਲ ਨਾ ਹੀ ਪੇਟ ਅੱਗੇ ਵੱਲ ਨਿਕਲਦਾ ਹੈ ਅਤੇ ਨਾ ਹੀ ਮੋਢਿਆਂ ਵਿਚ ਕੁੱਬਾਪਨ ਆਉਂਦਾ ਹੈ ।
  • ਯੋਗ ਆਸਣ ਕਰਨ ਨਾਲ ਮਾਨਸਿਕ ਅਨੁਸ਼ਾਸਨ ਆਉਂਦਾ ਹੈ | ਯਮ ਅਤੇ ਨਿਯਮ ਦੁਆਰਾ ਮਨੁੱਖੀ ਵਿਕਾਰਾਂ ਅਤੇ ਅਨੁਚਿਤ ਇੱਛਾਵਾਂ ‘ਤੇ ਕੰਟਰੋਲ ਸਥਾਪਿਤ ਕਰਨ ਦੀ ਸ਼ਕਤੀ ਮਿਲਦੀ ਹੈ !
  • ਉੱਚਿਤ ਆਸਣ ਕਰਨ ਨਾਲ ਕਈ ਕਿਸਮ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਕਈ ਰੋਗਾਂ ਦੀ ਰੋਕਥਾਮ ਹੋ ਜਾਂਦੀ ਹੈ । ਵੱਜਰ ਆਸਣ ਅਤੇ ਮੱਤਸਿਏਂਦਰ ਆਸਣ ਗਰ (Diabetes) ਰੋਗ ਨੂੰ ਠੀਕ ਕਰਦੇ ਹਨ । ਇਸ ਤਰ੍ਹਾਂ ਪ੍ਰਾਣਾਯਾਮ ਫੇਫੜਿਆਂ ਨੂੰ ਰੋਗ ਨਹੀਂ ਲੱਗਣ ਦਿੰਦਾ ।
  • ਯੋਗ ਆਸਣ ਸਰੀਰਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਵਿਚ ਸਹਾਇਤਾ ਪ੍ਰਦਾਨ ਕਰਦੇ ਹਨ । ਸ਼ਵ-ਅਸਣ ਮਨੁੱਖ ਦੀ ਬਕਸਵਟ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ |
  • *ਯੋਗ ਕਰਨ ਨਾਲ ਬੁੱਧੀ ਤੇਜ਼ ਹੁੰਦੀ ਹੈ ਅਤੇ ਯਾਦ-ਸ਼ਕਤੀ ਵਧਦੀ ਹੈ । ਇਸ ਗੱਲ ਲਈ ਸ਼ੀਰਸ਼ ਆਸਣ ਬਹੁਤ ਹੀ ਉਪਯੋਗੀ ਹੈ ।
  • ਯੋਗ ਅਭਿਆਸ ਕਰਨ ਨਾਲ ਮਨੁੱਖ ਦੇ ਸਰੀਰ ਵਿਚ ਤਾਲ (Rhythm) ਆ ਜਾਂਦਾ ਹੈ । ਇਸ ਨਾਲ ਸਰੀਰ ਦੀ ਸ਼ਕਤੀ ਸੰਜਮ ਨਾਲ ਖ਼ਰਚ ਹੁੰਦੀ ਹੈ ।
  • ਯੋਗ ਆਸਣ ਸੰਤੁਲਨ ਅਤੇ ਪ੍ਰਸੰਨਤਾ ਪ੍ਰਾਪਤੀ ਦਾ ਸਰਵ-ਉੱਤਮ ਆਸਣ ਹੈ ।

ਪ੍ਰਸ਼ਨ 5.
ਹੋਰ ਕਸਰਤਾਂ ਜਿਵੇਂ ਸੈਰ, ਡੰਡ-ਬੈਠਕ, ਮਗਦਰ, ਮੱਲ-ਯੁੱਧ, ਪੱਛਮੀ ਦੇਸ਼ਾਂ ਦੀਆਂ ਖੇਡਾਂ ਆਦਿ ਵਿਚ ਕੀ ਦੋਸ਼ ਹੈ ਅਤੇ ਯੋਗ ਆਸਣਾਂ ਵਿਚ ਅਜਿਹੀ ਕੀ ਵਿਸ਼ੇਸ਼ਤਾ ਹੈ ਜੋ ਉਸ ਨੂੰ ਹੀ ਜੀਵਨ ਦਾ ਅੰਗ ਬਣਾਇਆ ਜਾਵੇ ?
(What are the disadvantages of western exercises like astroll, Dand bethak, Wrestling, Mugdhar etc. Why Yoga is important for our life ?)
ਉੱਤਰ-
1. ਹੋਰ ਜਿੰਨੀਆਂ ਵੀ ਕਸਰਤਾਂ ਹਨ, ਉਹ ਮੁੱਖ ਤੌਰ ‘ਤੇ ਮਾਸਪੇਸ਼ੀਆਂ ‘ਤੇ ਹੀ | ਅਸਰ ਪਾਉਂਦੀਆਂ ਹਨ, ਜਿਸ ਨਾਲ ਬਾਹਰੀ ਸਰੀਰ ਹੀ ਬਲਵਾਨ ਨਜ਼ਰ ਆਉਂਦਾ ਹੈ, ਅੰਦਰ ਕੰਮ ਕਰਨ ਵਾਲੇ ਜੰਤਰਾਂ ‘ਤੇ ਉੱਨਾ ਪ੍ਰਭਾਵ ਨਹੀਂ ਪੈਂਦਾ ਜਿਸ ਨਾਲ ਵਿਅਕਤੀ ਜ਼ਿਆਦਾ ਦੇਰ ਤਕ ਸਿਹਤਮੰਦ ਨਹੀਂ ਰਹਿ ਸਕਦਾ ਜਦੋਂ ਕਿ ਯੋਗ-ਆਸਣਾਂ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ, ਵਿਕਾਰਾਂ ਨੂੰ ਸਰੀਰ ਤੋਂ ਬਾਹਰ ਕਰਨ ਦੀ ਅਨੋਖੀ ਸ਼ਕਤੀ ਪ੍ਰਾਪਤ ਹੁੰਦੀ ਹੈ ਅਤੇ ਸਰੀਰ ਦੇ ਖੰਡ ਬਣਦੇ ਵੱਧ ਅਤੇ ਟੁੱਟਦੇ ਘੱਟ ਹਨ ।

2. ਹੋਰ ਕਸਰਤਾਂ ਅਤੇ ਖੇਡਾਂ ਲਈ ਸਥਾਨ ਅਤੇ ਸਾਧਨਾਂ ਦੀ ਜ਼ਰੂਰਤ ਹੁੰਦੀ ਹੈ । ਖੇਡ ਤਾਂ | ਸਾਥੀਆਂ ਦੇ ਬਿਨਾਂ ਖੇਡੀ ਹੀ ਨਹੀਂ ਜਾ ਸਕਦੀ, ਜਦੋਂ ਕਿ ਯੋਗ ਆਸਣ ਇਕੱਲੇ ਹੀ ਦਰੀ ਜਾਂ ਚਾਦਰ ਤੇ ਕੀਤੇ ਜਾ ਸਕਦੇ ਹਨ ।

3. ਦੁਸਰੀਆਂ ਕਸਰਤਾਂ ਦਾ ਪ੍ਰਭਾਵ ਮਨ ਅਤੇ ਇੰਦਰੀਆਂ ‘ਤੇ ਬਹੁਤ ਘੱਟ ਪੈਂਦਾ ਹੈ ਜਦੋਂ ਕਿ ਆਸਣਾਂ ਨਾਲ ਮਾਨਸਿਕ ਸ਼ਕਤੀ ਵੱਧਦੀ ਹੈ ਅਤੇ ਇੰਦਰੀਆਂ ਨੂੰ ਕਾਬੂ ਵਿਚ ਕਰਨ ਦੀ ਸ਼ਕਤੀ ਆਉਂਦੀ ਹੈ ।

4. ਦੁਸਰੀਆਂ ਕਸਰਤਾਂ ਵਿਚ ਵਧੇਰੇ ਖ਼ੁਰਾਕ ਦੀ ਲੋੜ ਪੈਂਦੀ ਹੈ ਜਿਸ ਦੇ ਲਈ ਵਧੇਰੇ ਖ਼ਰਚ ਕਰਨਾ ਪੈਂਦਾ ਹੈ ਜਦੋਂ ਕਿ ਯੋਗ ਆਸਣਾਂ ਵਿਚ ਬਹੁਤ ਘੱਟ ਭੋਜਨ ਦੀ ਜ਼ਰੂਰਤ ਹੁੰਦੀ ਹੈ ।

5. ਯੋਗ ਆਸਣਾਂ ਵਿਚ ਸਰੀਰ ਦੀ ਰੋਗ ਨਾਸ਼ਕ ਸ਼ਕਤੀ ਦਾ ਵਿਕਾਸ ਹੁੰਦਾ ਹੈ ਜਿਸ ਨਾਲ | ਸਰੀਰ ਕਿਸੇ ਵੀ ਵਿਜਾਤੀ ਦਵ ਨੂੰ ਅੰਦਰ ਰੁਕਣ ਨਹੀਂ ਦਿੰਦਾ, ਫੌਰਨ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਤੁਸੀਂ ਰੋਗ ਮੁਕਤ ਹੁੰਦੇ ਹੋ ।

6. ਯੋਗ ਆਸਣਾਂ ਨਾਲ ਸਰੀਰ ਵਿਚ ਲਚਕ ਪੈਦਾ ਹੁੰਦੀ ਹੈ ਜਿਸ ਨਾਲ ਸਰੀਰ ਫੁਰਤੀਲਾ ਰਹਿੰਦਾ ਹੈ, ਸਰੀਰ ਦੇ ਹਰ ਅੰਗ ਵਿਚ ਖੂਨ ਦਾ ਸੰਚਾਰ ਠੀਕ ਹੁੰਦਾ ਹੈ, ਵੱਧ ਉਮਰ ਵਿਚ ਵੀ ਵਿਅਕਤੀ ਜਵਾਨ ਲੱਗਦਾ ਹੈ ਅਤੇ ਕੰਮ ਕਰਨ ਦੀ ਸ਼ਕਤੀ ਬਣੀ ਰਹਿੰਦੀ ਹੈ । ਹੋਰ ਕਸਰਤਾਂ ਨਾਲ ਮਾਸ-ਪੇਸ਼ੀਆਂ ਵਿਚ ਸਖ਼ਤੀ ਆ ਜਾਂਦੀ ਹੈ, ਸਰੀਰ ਸਖ਼ਤ ਹੋ ਜਾਂਦਾ ਹੈ ਅਤੇ ਬੁਢਾਪਾ ਜਲਦੀ ਆ ਜਾਂਦਾ ਹੈ ।

7. ਜਿਸ ਤਰ੍ਹਾਂ ਨਾਲੀ ਦੀ ਗੰਦਗੀ ਨੂੰ ਝਾੜੂ ਲਾ ਕੇ, ਪਾਣੀ ਸੁੱਟ ਕੇ ਸਾਫ਼ ਕਰਦੇ ਹਨ, ਉਸੇ ਤਰਾਂ ਵੱਖ-ਵੱਖ ਆਸਣਾਂ ਨਾਲ ਖ਼ੂਨ ਦੀਆਂ ਨਲੀਆਂ ਅਤੇ ਕੋਸ਼ਿਕਾਵਾਂ ਨੂੰ ਸਾਫ਼ ਕਰਦੇ ਹਨ ਤਾਂ ਕਿ ਉਨ੍ਹਾਂ ਵਿਚ ਰਵਾਨਗੀ ਰਹੇ ਅਤੇ ਸਰੀਰ ਰੋਗ ਮੁਕਤ ਹੋਵੇ । ਇਹ ਸਿਰਫ਼ ਯੋਗ ਆਸਣ ਕਿਰਿਆਵਾਂ ਨਾਲ ਹੀ ਹੋ ਸਕਦਾ ਹੈ, ਹੋਰ ਕਸਰਤਾਂ ਵਿਚ ਨਹੀਂ । ਹੋਰ ਕਸਰਤਾਂ ਨਾਲ ਤਾਂ ਦਿਲ ਦੀ ਗਤੀ ਤੇਜ਼ ਹੋ ਜਾਂਦੀ ਹੈ ਅਤੇ ਖੂਨ ਪੂਰੀ ਤਰ੍ਹਾਂ ਸ਼ੁੱਧ ਨਹੀਂ ਹੋ ਸਕਦਾ ।

8. ਫੇਫੜਿਆਂ ਦੇ ਰਾਹੀਂ ਸਾਡੇ ਖੂਨ ਦੀ ਸ਼ੁੱਧੀ ਹੁੰਦੀ ਹੈ । ਯੋਗ ਆਸਣਾਂ ਅਤੇ ਪ੍ਰਾਣਾਯਾਮ ਰਾਹੀਂ ਅਸੀਂ ਆਪਣੇ ਫੇਫੜਿਆਂ ਦੇ ਫੈਲਣ ਤੇ ਸੁੰਗੜਨ ਦੀ ਸ਼ਕਤੀ ਨੂੰ ਵਧਾਉਂਦੇ ਹਾਂ ਜਿਸ ਨਾਲ ਵੱਧ ਤੋਂ ਵੱਧ ਆਕਸੀਜਨ ਮਿਲੀ ਹੋਈ ਹਵਾ ਫੇਫੜਿਆਂ ਵਿਚ ਭਰ ਸਕਣ ਅਤੇ ਖੂਨ ਦੀ ਸ਼ੁੱਧੀ ਕਰ ਸਕਣ | ਸਾਰੀਆਂ ਕਸਰਤਾਂ ਵਿਚ ਫੇਫੜੇ ਜਲਦੀ-ਜਲਦੀ ਸਾਹ ਲੈਂਦੇ ਹਨ ਜਿਸ ਨਾਲ ਪਾਣ ਹਵਾ ਫੇਫੜਿਆਂ ਦੇ ਆਖ਼ਰੀ ਸਿਰੇ ਤੱਕ ਨਹੀਂ ਪਹੁੰਚ ਸਕਦੀ ਜਿਸ ਦਾ ਸਿੱਟਾ ਹੁੰਦਾ ਹੈ ਵਿਕਾਰ ਤੇ ਵਿਕਾਰ ਰੋਗ ਦਾ ਕਾਰਨ ਹੈ ।

9. ਵਰਤਮਾਨ ਸਮੇਂ ਵਿਚ ਗਲਤ ਰਹਿਣ-ਸਹਿਣ ਅਤੇ ਗੈਰ-ਕੁਦਰਤੀ ਭੋਜਨ ਦੇ ਕਾਰਨ ਪਾਚਨ ਪ੍ਰਣਾਲੀ ਦੇ ਯੰਤਰਾਂ ਦਾ ਕੰਮ ਸੁਚਾਰੂ ਰੂਪ ਨਾਲ ਨਹੀਂ ਚੱਲ ਸਕਦਾ । ਉਨ੍ਹਾਂ ਨੂੰ ਕਿਰਿਆਸ਼ੀਲ ਰੱਖਣ ਵਿਚ ਯੋਗ ਆਸਣ ਬਹੁਤ ਸਹਾਇਕ ਸਿੱਧ ਹੁੰਦੇ ਹਨ ਜਦੋਂ ਕਿ ਦੂਸਰੀਆਂ ਕਸਰਤਾਂ ਨਾਲ ਪਾਚਨ ਕਿਰਿਆ ਵਿਗੜ ਜਾਂਦੀ ਹੈ ।

9. ਵਰਤਮਾਨ ਸਮੇਂ ਵਿਚ ਗਲਤ ਰਹਿਣ-ਸਹਿਣ ਅਤੇ ਗੈਰ-ਕੁਦਰਤੀ ਭੋਜਨ ਦੇ ਕਾਰਨ ਪਾਚਨ ਪ੍ਰਣਾਲੀ ਦੇ ਯੰਤਰਾਂ ਦਾ ਕੰਮ ਸੁਚਾਰੂ ਰੂਪ ਨਾਲ ਨਹੀਂ ਚੱਲ ਸਕਦਾ । ਉਨ੍ਹਾਂ ਨੂੰ ਕਿਰਿਆਸ਼ੀਲ ਰੱਖਣ ਵਿਚ ਯੋਗ ਆਸਣ ਬਹੁਤ ਸਹਾਇਕ ਸਿੱਧ ਹੁੰਦੇ ਹਨ ਜਦੋਂ ਕਿ ਦੂਸਰੀਆਂ ਕਸਰਤਾਂ ਨਾਲ ਪਾਚਨ ਕਿਰਿਆ ਵਿਗੜ ਜਾਂਦੀ ਹੈ ।

10. ਰੀੜ੍ਹ ਦੀ ਹੱਡੀ ਤੇ ਸਾਡੀ ਜਵਾਨੀ ਨਿਰਭਰ ਕਰਦੀ ਹੈ । ਸਾਰਾ ਖੂਨ ਸੰਚਾਰ ਅਤੇ ਨਾੜੀ ਸੰਚਾਲਨ ਇਸੇ ਵਿਚੋਂ ਹੋ ਕੇ ਸਰੀਰ ਵਿਚ ਫੈਲਦਾ ਹੈ । ਜਿੰਨੀ ਲਚਕ ਰੀੜ ਦੀ ਹੱਡੀ ਵਿਚ ਰਹੇਗੀ, ਉੱਨਾ ਹੀ ਸਰੀਰ ਸਿਹਤਮੰਦ ਹੋਵੇਗਾ, ਉਮਰ ਲੰਬੀ ਹੋਵੇਗੀ, ਮਾਨਸਿਕ ਸੰਤੁਲਨ ਬਣਿਆ ਰਹੇਗਾ । ਇਹ ਸਿਰਫ਼ ਯੋਗ-ਆਸਣਾਂ ਨਾਲ ਹੀ ਸੰਭਵ ਹੈ ।

11. ਦੁਸਰੀਆਂ ਕਸਰਤਾਂ ਨਾਲ ਤੁਹਾਨੂੰ ਥਕਾਵਟ ਹੋਵੇਗੀ, ਬਹੁਤ ਜ਼ਿਆਦਾ ਸ਼ਕਤੀ ਖ਼ਰਚ ਕਰਨੀ ਪਵੇਗੀ ਜਦੋਂ ਕਿ ਯੋਗ ਆਸਣਾਂ ਨਾਲ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਕਿਉਂਕਿ ਯੋਗ ਆਸਣ ਹੌਲੀ-ਹੌਲੀ ਅਤੇ ਆਰਾਮ ਦੇ ਲਈ ਕੀਤੇ ਜਾਂਦੇ ਹਨ । ਇਨ੍ਹਾਂ ਨੂੰ ਅਹਿੰਸਕ ਅਤੇ ਸ਼ਾਂਤੀਪਿਅ ਕਿਰਿਆਵਾਂ ਕਿਹਾ ਜਾਂਦਾ ਹੈ ।

PSEB 10th Class Physical Education Solutions Chapter 3 ਯੋਗ

12. ਹੋਰ ਕਸਰਤਾਂ ਨਾਲ ਮਨੁੱਖ ਦੇ ਚਰਿੱਤਰ ‘ਤੇ ਕੋਈ ਖ਼ਾਸ ਪ੍ਰਭਾਵ ਨਹੀਂ ਪੈਂਦਾ । ਯੋਗ ਆਸਣ ਸਿਹਤ ਦੇ ਨਾਲ-ਨਾਲ ਚਰਿੱਤਰਵਾਨ ਵੀ ਬਣਾਉਂਦੇ ਹਨ | ਯੌਗਿਕ ਕਿਰਿਆ ਨਾਲ ਮਾਨਸਿਕ ਅਤੇ ਨੈਤਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ । ਮਨ ਸਥਿਰ ਰਹਿੰਦਾ ਹੈ, ਮਨ ਦੇ ਸਥਿਰ ਰਹਿਣ ਨਾਲ ਬੁੱਧੀ ਦਾ ਵਿਕਾਸ ਹੁੰਦਾ ਹੈ । ਸਤਵਗੁਣ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਸਤਵਗੁਣ ਨਾਲ ਮਾਨਸਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ । ਇਹ ਸਾਰੇ ਲਾਭ ਸਿਰਫ਼ ਯੋਗ ਆਸਣ ਅਤੇ ਪ੍ਰਾਣਾਯਾਮ ਤੋਂ ਹੀ ਪ੍ਰਾਪਤ ਹੋ ਸਕਦੇ ਹਨ ।

13. ਸਾਡੇ ਸਰੀਰ ਵਿਚ ਕਈ ਗ੍ਰੰਥੀਆਂ ਹਨ ਜੋ ਸਾਨੂੰ ਸਿਹਤਮੰਦ ਅਤੇ ਨਿਰੋਗ ਰੱਖਣ ਵਿਚ ਮਹੱਤਵਪੂਰਨ ਕੰਮ ਕਰਦੀਆਂ ਹਨ । ਇਨ੍ਹਾਂ ਗ੍ਰੰਥੀਆਂ ਦਾ ਰਸ ਖੂਨ ਵਿਚ ਮਿਲ ਜਾਂਦਾ ਹੈ ਜਿਸ ਨਾਲ ਮਨੁੱਖ ਸਿਹਤਮੰਦ ਅਤੇ ਸ਼ਕਤੀਸ਼ਾਲੀ ਬਣਦਾ ਹੈ । ਗਲੇ ਦੀ ਥਾਇਰਾਈਡ ਅਤੇ ਪੈਰਾਥਾਈਰਾਈਡ ਗ੍ਰੰਥੀਆਂ ਵਿਚੋਂ ਨਿਕਲਣ ਵਾਲਾ ਰਸ ਕਾਫ਼ੀ ਮਾਤਰਾ ਵਿਚ ਨਾ ਹੋਣ ਨਾਲ | ਬੱਚਿਆਂ ਦਾ ਪੂਰਨ ਵਿਕਾਸ ਨਹੀਂ ਹੋ ਸਕਦਾ ਅਤੇ ਗੱਭਰੂਆਂ ਦੇ ਸਮੇਂ ਤੋਂ ਪਹਿਲਾਂ ਹੀ ਵਾਲ ਡਿੱਗਣ ਲੱਗਦੇ ਹਨ ਅਤੇ ਸਰੀਰ ਵਿਚ ਖੁਸ਼ੀ ਨਹੀਂ ਰਹਿੰਦੀ | ਸਰੀਰ ਦੀਆਂ ਭਿੰਨ-ਭਿੰਨ ਗ੍ਰੰਥੀਆਂ ਸੁਚੇਤ ਕਰਕੇ ਕਾਫ਼ੀ ਮਾਤਰਾ ਵਿਚ ਰਸ ਦੇਣ ਦੇ ਯੋਗ ਬਣਾਉਣ ਲਈ ਯੋਗ ਆਸਣ ਪ੍ਰਣਾਲੀ ਬਹੁਤ ਚੰਗੀ ਹੈ । ਹੋਰ ਕਸਰਤਾਂ ਦਾ ਪ੍ਰਭਾਵ ਇਸ ਦਿਸ਼ਾ ਵਿਚ ਨਾਂਹ ਵਾਲਾ ਹੈ ।

14. ਸਰੀਰ ਦੇ ਰੋਗਾਂ ਨੂੰ ਦੂਰ ਕਰਨ ਵਿਚ ਪ੍ਰਾਣਾਯਾਮ ਅਤੇ ਸ਼ਟਕਰਮ ਰਾਮ-ਬਾਣ ਦਾ ਕੰਮ ਕਰਦੇ ਹਨ । ਜਦੋਂ ਵਿਜਾਤੀ ਦ੍ਰਵਾਂ ਦੇ ਵੱਧ ਜਾਣ ਨਾਲ ਸਰੀਰ ਦੇ ਅੰਗ ਉਨ੍ਹਾਂ ਨੂੰ ਬਾਹਰ ਕੱਢਣ ਵਿਚ ਸਮਰੱਥ ਨਹੀਂ ਹੁੰਦੇ ਤਾਂ ਰੋਗ ਦਾ ਆਰੰਭ ਹੁੰਦਾ ਹੈ । ਇਨ੍ਹਾਂ ਵਿਜਾਤੀ ਵਾਂ ਨੂੰ ਬਾਹਰ ਕੱਢਣ ਦੇ ਲਈ ਇਨ੍ਹਾਂ ਕਿਰਿਆਵਾਂ ਦਾ ਸਹਾਰਾ ਲਿਆ ਜਾ ਸਕਦਾ ਹੈ ਅਤੇ ਆਪਣੇ ਆਪ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਾਇਆ ਜਾ ਸਕਦਾ ਹੈ ।

15. ਸਰੀਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਵਿਕਾਸ ਦੇ ਲਈ ਯੋਗ ਪ੍ਰਣਾਲੀ ਸਭ ਤੋਂ ਚੰਗੀ ਪ੍ਰਣਾਲੀ ਹੈ । ਇਸ ਦਾ ਮੁਕਾਬਲਾ ਹੋਰ ਕੋਈ ਪ੍ਰਣਾਲੀ ਨਹੀਂ ਕਰ ਸਕਦੀ ।

Leave a Comment