PSEB 10th Class Home Science Solutions Chapter 9 ਗਰਭ ਅਵਸਥਾ

Punjab State Board PSEB 10th Class Home Science Book Solutions Chapter 9 ਗਰਭ ਅਵਸਥਾ Textbook Exercise Questions and Answers.

PSEB Solutions for Class 10 Home Science Chapter 9 ਗਰਭ ਅਵਸਥਾ

Home Science Guide for Class 10 PSEB ਗਰਭ ਅਵਸਥਾ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਗਰਭ ਅਵਸਥਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਗਰਭ ਅਵਸਥਾ ਗਰਭ ਧਾਰਨ ਕਰਨ ਤੋਂ ਲੈ ਕੇ ਜਨਮ ਤਕ ਦੇ ਸਮੇਂ ਨੂੰ ਕਿਹਾ ਜਾਂਦਾ ਹੈ, ਜੋ ਕਿ ਆਮ ਤੌਰ ‘ਤੇ 280 ਦਿਨ ਦਾ ਹੁੰਦਾ ਹੈ । ਪਰ ਕਈ ਵਾਰੀ ਕਈ ਕਾਰਨਾਂ ਕਰਕੇ ਇਹ ਸਮਾਂ ਘੱਟ ਤੋਂ ਘੱਟ 190 ਅਤੇ ਵੱਧ ਤੋਂ ਵੱਧ 330 ਦਿਨ ਵੀ ਹੋ ਸਕਦਾ ਹੈ । ਬੱਚੇ ਦੇ ਵਿਕਾਸ ਦੀ ਦ੍ਰਿਸ਼ਟੀ ਤੋਂ ਇਹ ਸਮਾਂ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਇਕ ਕੋਸ਼ ਤੋਂ ਹੀ ਉਹ ਪੂਰਨ ਮਨੁੱਖੀ ਜੀਵ ਦੇ ਰੂਪ ਵਿਚ ਵਿਕਸਿਤ ਹੁੰਦਾ ਹੈ ।

ਪ੍ਰਸ਼ਨ 2.
ਗਰਭ ਦੇ ਸਮੇਂ ਨੂੰ ਅਸੀਂ ਕਿੰਨੇ ਅਤੇ ਕਿਹੜੇ ਭਾਗਾਂ ਵਿਚ ਵੰਡ ਸਕਦੇ ਹਾਂ ?
ਉੱਤਰ-
ਗਰਭ ਧਾਰਨ ਤੋਂ ਲੈ ਕੇ ਜਨਮ ਤਕ ਦੀ ਅਵਸਥਾ ਨੂੰ ਗਰਭ ਅਵਸਥਾ ਕਿਹਾ ਜਾਂਦਾ ਹੈ । ਅਸੀਂ ਇਸ ਸਮੇਂ ਨੂੰ ਤਿੰਨ ਭਾਗਾਂ ਵਿਚ ਵੰਡ ਸਕਦੇ ਹਾਂ ।
ਗਰਭ ਦੇ ਸਮੇਂ ਵਿਚ ਬੱਚਾ ਇਕ ਅੰਡਕੋਸ਼ ਤੋਂ ਪੂਰਨ ਮਨੁੱਖੀ ਜੀਵ ਦੇ ਰੂਪ ਵਿਚ ਵਿਕਸਿਤ ਹੁੰਦਾ ਹੈ ।

  • ਅੰਡੇ ਦੀ ਅਵਸਥਾ (Ovum Stage) ਸਮਾਂ-ਗਰਭ ਧਾਰਨ ਤੋਂ ਦੋ ਹਫ਼ਤੇ ਤਕ।
  • ਐਮਬਰੀਓ ਦੀ ਅਵਸਥਾ (Embryo Stage) ਸਮਾਂ-ਦੂਸਰੇ ਹਫ਼ਤੇ ਤੋਂ ਸ਼ੁਰੂ ਹੋ ਕੇ ਦੂਸਰੇ ਮਹੀਨੇ ਦੇ ਅੰਤ ਤਕ ।
  • ਭਰੂਣ ਦੀ ਅਵਸਥਾ (Foetus Stage) ਸਮਾਂ-ਤੀਸਰੇ ਮਹੀਨੇ ਤੋਂ ਸ਼ੁਰੂ ਹੋ ਕੇ ਬੱਚੇ ਦੇ ਜਨਮ ਤਕ ॥

ਪ੍ਰਸ਼ਨ 3.
ਅੰਡੇ ਦੀ ਅਵਸਥਾ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਇਹ ਕਿੰਨੀ ਦੇਰ ਦੀ ਹੁੰਦੀ ਹੈ ?
ਉੱਤਰ-
ਅੰਡੇ ਦੀ ਅਵਸਥਾ ਜਾਂ ਓਵਮ ਅਵਸਥਾ ਦਾ ਸਮਾਂ ਗਰਭ ਸ਼ੁਰੂ ਹੋਣ ਤੋਂ ਦੋ ਹਫ਼ਤੇ ਤਕ ਗਿਣਿਆ ਜਾਂਦਾ ਹੈ । ਇਸ ਕਾਲ ਦੌਰਾਨ ਇਸ ਵਿਚ ਕੋਈ ਜ਼ਿਆਦਾ ਤਬਦੀਲੀ ਨਹੀਂ ਆਉਂਦੀ । ਇਸ ਸਮੇਂ ਦੌਰਾਨ ਇਹ ਆਪਣੀ ਜਰਦੀ ‘ਤੇ ਜ਼ਿੰਦਾ ਰਹਿੰਦਾ ਹੈ । ਇਸ ਸਮੇਂ ਇਹ ਫੈਲੋਪੀਅਨ ਟਿਊਬ ਤੋਂ ਬੱਚੇਦਾਨੀ ਵਿਚ ਪਹੁੰਚਦਾ ਹੈ ਅਤੇ ਆਪਣੇ ਆਪ ਨੂੰ ਬੱਚੇਦਾਨੀ ਦੀ ਦੀਵਾਰ ਨਾਲ ਜੋੜ ਕੇ ਮਾਂ ਦੇ ਆਧਾਰ ‘ਤੇ ਨਿਰਭਰ ਹੋ ਜਾਂਦਾ ਹੈ।

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 4.
ਐਮਬਰੀਓ ਦੀ ਅਵਸਥਾ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਕਿੰਨੀ ਦੇਰ ਦੀ ਹੁੰਦੀ ਹੈ ?
ਉੱਤਰ-

  • ਇਹ ਅਵਸਥਾ ਗਰਭ ਦੇ ਦੂਸਰੇ ਹਫ਼ਤੇ ਤੋਂ ਸ਼ੁਰੂ ਹੋ ਕੇ ਦੂਸਰੇ ਮਹੀਨੇ ਦੇ ਅੰਤ ਤਕ ਚਲਦੀ ਹੈ ।
  • ਪਹਿਲੇ ਮਹੀਨੇ ਵਿਚ ਐਮਬਰੀਓ ਵਿਚ ਖੂਨ ਪਹੁੰਚਾਉਣ ਲਈ ਨਿੱਕੀਆਂਨਿੱਕੀਆਂ ਰਗਾਂ ਬਣਦੀਆਂ ਹਨ ।
  • ਇਸ ਸਮੇਂ ਵਿਚ ਬੱਚੇ ਦੇ ਸਰੀਰਕ ਵਿਕਾਸ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੁੰਦਾ ਹੈ ।
  • ਇਸ ਅਵਸਥਾ ਦੇ ਅਖ਼ੀਰ ਵਿਚ ਐਮਬਰੀਓ ਇਨਸਾਨੀ ਜੀਵ ਦੀ ਸ਼ਕਲ ਧਾਰਨ ਕਰ ਲੈਂਦਾ ਹੈ ।

ਪ੍ਰਸ਼ਨ 5.
ਪਲੈਸੈਂਟਾ ਕੀ ਹੁੰਦਾ ਹੈ ?
ਉੱਤਰ-
ਜਿੱਥੇ ਅੰਡਾ ਆਪਣੇ ਆਪ ਨੂੰ ਬੱਚੇਦਾਨੀ ਨਾਲ ਜੋੜ ਲੈਂਦਾ ਹੈ ਉੱਥੇ ਹੀ ਪਲੈਸੈਂਟਾ ਬਣਨ ਲੱਗ ਜਾਂਦਾ ਹੈ । ਪਲੈਸੈਂਟਾ ਹੀ ਹੋਣ ਵਾਲੇ ਬੱਚੇ ਨੂੰ ਮਾਂ ਦੇ ਸਰੀਰ ਤੋਂ ਖੁਰਾਕ ਪਹੁੰਚਾਉਂਦਾ ਹੈ । ਇਹ ਇਕ ਪਾਸੇ ਬੱਚੇਦਾਨੀ ਤੇ ਦੂਸਰੇ ਪਾਸੇ ਬੱਚੇ ਦੇ ਨਾਤੂ ਨਾਲ ਜੁੜਿਆ ਹੁੰਦਾ ਹੈ ।

ਪ੍ਰਸ਼ਨ 6.
ਨਾਤੂ ਤੋਂ ਤੁਸੀਂ ਕੀ ਸਮਝਦੇ ਹੋ, ਗਰਭ ਦੌਰਾਨ ਇਸ ਦਾ ਕੀ ਕੰਮ ਹੈ ?
ਜਾਂ
ਨਾਤੁ ਕੀ ਹੈ ?
ਉੱਤਰ-
ਨਾਤੂ ਇਕ ਪਾਸੇ ਐਮਬਰੀਓ ਦੇ ਪੇਟ ਦੀ ਦੀਵਾਰ ਨਾਲ ਅਤੇ ਦੂਜੇ ਪਾਸੇ ਪਲੈਸੈਂਟਾ ਨਾਲ ਜੁੜਿਆ ਹੁੰਦਾ ਹੈ । ਇਹ ਰੱਸੀ ਦੀ ਬਣਤਰ ਦਾ ਹੁੰਦਾ ਹੈ । ਗਰਭ ਦੇ ਅਖੀਰ ਤਕ ਇਹ 10 ਤੋਂ 20 ਇੰਚ ਤਕ ਹੋ ਜਾਂਦਾ ਹੈ । ਨਾੜ ਰਾਹੀਂ ਐਮਬਰੀਓ ਦਾ ਮਲਮੂਤਰ ਛਣ ਕੇ ਪਲੈਸੈਂਟਾ ਦੁਆਰਾ ਮਾਂ ਦੇ ਖੂਨ ਦੀਆਂ ਨਾਲੀਆਂ ਵਿਚ ਚਲਾ ਜਾਂਦਾ ਹੈ ਤੇ ਮਾਂ ਦੇ ਸਰੀਰ ਰਾਹੀਂ ਬਾਹਰ ਆ ਜਾਂਦਾ ਹੈ ।

ਪ੍ਰਸ਼ਨ 7.
ਐਮਨੀਉਟਿਕ ਸੈਕ ਦਾ ਗਰਭ ਸਮੇਂ ਕੀ ਕੰਮ ਹੁੰਦਾ ਹੈ ?
ਉੱਤਰ-
ਐਮਨੀਉਟਿਕ ਸੈਕ ਐਮਬਰੀਓ ਦੇ ਸਮੇਂ ਵਧਦਾ ਹੈ । ਇਹ ਇਕ ਥੈਲੀ ਵਾਂਗ ਹੁੰਦਾ ਹੈ । ਇਸ ਵਿਚ ਲੇਸਦਾਰ ਤਰਲ ਪਦਾਰਥ ਹੁੰਦਾ ਹੈ ਜਿਸ ਵਿਚ ਬੱਚਾ ਰਹਿੰਦਾ ਹੈ । ਇਹ ਤਰਲ ਪਦਾਰਥ ਬੱਚੇ ਨੂੰ ਸੱਟ ਲੱਗਣ ਤੋਂ ਬਚਾਉਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 8.
ਐਮਬਰੀਓ ਦੇ ਵਧਣ ਸਮੇਂ ਕਿਹੜੇ-ਕਿਹੜੇ ਸਹਾਇਕ ਅੰਗਾਂ ਦਾ ਢਾਂਚਾ ਤਿਆਰ ਹੁੰਦਾ ਹੈ ?
ਜਾਂ
ਐਮਬਰੀਓ ਦੇ ਵਧਣ ਵਿਚ ਕਿਹੜੇ-ਕਿਹੜੇ ਸਹਾਇਕ ਅੰਗ ਕੰਮ ਕਰਦੇ ਹਨ ? ਦੱਸੋ ।
ਉੱਤਰ-
ਗਰਭ ਅਵਸਥਾ ਦੌਰਾਨ ਐਮਬਰੀਓ ਦੇ ਵਧਣ ਦਾ ਸਮਾਂ ਦੁਸਰੇ ਹਫਤੇ ਤੋਂ ਲੈ ਕੇ ਦੂਸਰੇ ਮਹੀਨੇ ਦੇ ਅੰਤ ਤਕ ਹੁੰਦਾ ਹੈ । ਪਹਿਲੇ ਮਹੀਨੇ ਵਿਚ ਐਮਬਰੀਓ ਵਿਚ ਖੂਨ ਪਹੁੰਚਾਉਣ ਵਾਲੀਆਂ ਨਿੱਕੀਆਂ-ਨਿੱਕੀਆਂ ਨਾੜੀਆਂ ਦਾ ਵਿਕਾਸ ਹੁੰਦਾ ਹੈ, ਇਸ ਦੌਰਾਨ ਬੱਚੇ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ । ਇਸ ਸਮੇਂ ਦੌਰਾਨ ਐਮਬਰੀਓ ਇਨਸਾਨੀ ਜੀਵ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ਐਮਬਰੀਓ ਦੇ ਆਪਣੇ ਵੱਧਣ ਦੇ ਨਾਲ-ਨਾਲ ਇਸ ਸਮੇਂ ਦੌਰਾਨ ਇਹ ਵਿਸ਼ੇਸ਼ ਸਹਾਇਕ ਅੰਗਾਂ ਦਾ ਢਾਂਚਾ ਵੀ ਤਿਆਰ ਹੋ ਜਾਂਦਾ ਹੈ ਜਿਸ ਵਿਚ ਪਲੈਸੈਂਟਾ, ਨਾੜ ਅਤੇ ਐਮਨਿਓਟਿਕ ਸੈਕ ਆਦਿ ਹੁੰਦੇ ਹਨ । ਇਹ ਵਿਸ਼ੇਸ਼ ਢਾਂਚਾ ਪੈਦਾ ਹੋਣ ਤਕ ਬੱਚੇ ਨੂੰ ਖੁਰਾਕ ਪਹੁੰਚਾਉਣ ਲਈ ਲੋੜੀਂਦਾ ਹੈ ।

ਪ੍ਰਸ਼ਨ 9.
ਭਰੂਣ ਦੀ ਅਵਸਥਾ ਕਿੰਨੀ ਲੰਬੀ ਹੁੰਦੀ ਹੈ ਅਤੇ ਇਸ ਦੌਰਾਨ ਭਰੂਣ ਵਿਚ ਕੀ-ਕੀ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਗਰਭ ਦੀ ਤੀਸਰੀ ਤੇ ਸਭ ਤੋਂ ਲੰਬੀ ਅਵਸਥਾ ਭਰੂਣ ਦੀ ਹੁੰਦੀ ਹੈ । ਇਹ ਤੀਸਰੇ ਮਹੀਨੇ ਤੋਂ ਸ਼ੁਰੂ ਹੋ ਕੇ ਬੱਚੇ ਦੇ ਜਨਮ ਤਕ ਚਲਦੀ ਹੈ । ਇਸ ਅਵਸਥਾ ਵਿਚ ਨਵੇਂ ਅੰਗ ਨਹੀਂ ਬਣਦੇ ਪਰ ਐਮਬਰੀਓ ਅਵਸਥਾ ਵੇਲੇ ਦੇ ਬਣੇ ਹੋਏ ਅੰਗਾਂ ਦਾ ਵਿਕਾਸ ਹੁੰਦਾ ਹੈ । ਤੀਸਰੇ ਮਹੀਨੇ ਤਕ ਭਰੁਣ ਦੀ ਲੰਬਾਈ ਤਿੰਨ ਇੰਚ ਹੋ ਜਾਂਦੀ ਹੈ | ਪੰਜਵੇਂ ਮਹੀਨੇ ਤਕ ਬੱਚੇ ਦੇ ਸਾਰੇ ਅੰਗ ਮਨੁੱਖ ਵਾਂਗ ਵਿਕਸਿਤ ਹੋਣ ਲੱਗਦੇ ਹਨ । ਮਾਂ ਨੂੰ ਪੇਟ ਵਿਚ ਬੱਚੇ ਦੀ ਹਰਕਤ ਮਹਿਸੂਸ ਹੋਣ ਲੱਗਦੀ ਹੈ । ਸੱਤਵੇਂ ਮਹੀਨੇ, ਬੱਚਾ ਪੂਰਾ ਇਨਸਾਨੀ ਜੀਵ ਦੀ ਸ਼ਕਲ ਵਿਚ ਆ ਜਾਂਦਾ ਹੈ । ਇਸ ਦੀ ਚਮੜੀ ਲਾਲ ਹੁੰਦੀ ਹੈ । ਜਨਮ ਸਮੇਂ ਤਕ ਬੱਚੇ ਦੀ ਲੰਬਾਈ 19-20 ਇੰਚ ਹੋ ਜਾਂਦੀ ਹੈ ਤੇ ਆਮ ਬੱਚੇ ਦਾ ਭਾਰ 7 ਪੌਂਡ ਦੇ ਲਗਪਗ ਹੁੰਦਾ ਹੈ ।

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 10.
ਕਿਹੜੇ-ਕਿਹੜੇ ਕਾਰਕ ਭਰੂਣ ਦੇ ਵਾਧੇ ‘ਤੇ ਅਸਰ ਪਾਉਂਦੇ ਹਨ ?
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 11.
ਗਰਭ ਦੇ ਸਮੇਂ ਦੀਆਂ ਆਮ ਤਕਲੀਫ਼ਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹਨ ?
ਜਾਂ
ਗਰਭ ਦੇ ਸਮੇਂ ਦੀਆਂ ਤਿੰਨ ਸਰੀਰਕ ਤਕਲੀਫ਼ਾਂ ਬਾਰੇ ਦੱਸੋ ।
ਉੱਤਰ-
ਖ਼ੁਦ ਕਰੋ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਗਰਭ ਅਵਸਥਾ ਸਮੇਂ ਦੌਰਾਨ ਭਰੂਣ ਦੀ ਅਵਸਥਾ ਤੋਂ ਤੁਸੀਂ ਕੀ ਸਮਝਦੇ ਹੋ ? ਭਰੂਣ ਦੇ ਵਾਧੇ ‘ਤੇ ਅਸਰ ਪਾਉਣ ਵਾਲੇ ਕਾਰਕ ਕਿਹੜੇ-ਕਿਹੜੇ ਹਨ ? ”
ਉੱਤਰ-
ਭਰੁਣ ਦੀ ਅਵਸਥਾ-ਗਰਭ ਦੀ ਤੀਸਰੀ ਤੇ ਸਭ ਤੋਂ ਲੰਬੀ ਅਵਸਥਾ ਭਰੁਣ ਦੀ ਹੁੰਦੀ ਹੈ । ਇਹ ਤੀਸਰੇ ਮਹੀਨੇ ਤੋਂ ਸ਼ੁਰੂ ਹੋ ਕੇ ਬੱਚੇ ਦੇ ਜਨਮ ਤਕ ਚਲਦੀ ਹੈ ।
ਇਸ ਅਵਸਥਾ ਵਿਚ ਨਵੇਂ ਅੰਗ ਨਹੀਂ ਬਣਦੇ ਪਰ ਐਮਬਰੀਓ ਦੀ ਅਵਸਥਾ ਵੇਲੇ ਬਣੇ ਹੋਏ ਅੰਗਾਂ ਦਾ ਵਿਕਾਸ ਹੁੰਦਾ ਹੈ । ਤੀਸਰੇ ਮਹੀਨੇ ਤਕ ਭਰੁਣ ਦੀ ਲੰਬਾਈ ਤਿੰਨ ਇੰਚ ਹੋ ਜਾਂਦੀ ਹੈ |

ਗਰਭ ਦੀ ਇਸ ਅਵਸਥਾ ਵਿਚ ਪੰਜਵੇਂ ਮਹੀਨੇ ਤਕ ਅੰਦਰ ਦੇ ਸਾਰੇ ਅੰਗ ਵੱਡੇ ਮਨੁੱਖਾਂ ਵਾਂਗ ਹੀ ਬਣਨ ਲੱਗਦੇ ਹਨ ਅਤੇ ਮਾਂ ਆਪਣੇ ਸਰੀਰ ਵਿਚ ਬੱਚੇ ਦੀਆਂ ਹਰਕਤਾਂ ਮਹਿਸੂਸ ਕਰਨ ਲੱਗ ਪੈਂਦੀ ਹੈ । ਸੱਤਵੇਂ ਮਹੀਨੇ ਤਕ ਬੱਚਾ ਪੂਰਾ ਇਨਸਾਨੀ ਜੀਵ ਦੀ ਸ਼ਕਲ ਵਿਚ ਆ ਜਾਂਦਾ ਹੈ । ਜਨਮ ਸਮੇਂ | ਬੱਚੇ ਦੀ ਲੰਬਾਈ 19-20 ਇੰਚ ਤੇ ਭਾਰ 7 ਪੌਂਡ ਦੇ ਲਗਪਗ ਹੋ ਜਾਂਦਾ ਹੈ ।

ਭਰੂਣ ਦੇ ਵਾਧੇ ‘ਤੇ ਅਸਰ ਪਾਉਣ ਵਾਲੇ ਕਾਰਕ –
ਜਨਮ ਸਮੇਂ ਹਰੇਕ ਬੱਚੇ ਦੀ ਲੰਬਾਈ ਤੇ ਭਾਰ ਅਲੱਗ-ਅਲੱਗ ਹੁੰਦਾ ਹੈ । ਇਸ ਦੇ ਬਹੁਤ | ਸਾਰੇ ਕਾਰਕ ਹਨ ਜਿਹੜੇ ਗਰਭ ਅਵਸਥਾ ਸਮੇਂ ਬੱਚੇ ਦੇ ਵਿਕਾਸ ਉੱਪਰ ਅਸਰ ਪਾਉਂਦੇ ਹਨ

1. ਮਾਂ ਦਾ ਪੋਸ਼ਣ-ਗਰਭ ਅਵਸਥਾ ਦੌਰਾਨ ਬੱਚੇ ਨੂੰ ਭੋਜਨ ਮਾਂ ਕੋਲੋਂ ਮਿਲਦਾ ਹੈ । ਮਾਂ ਦੀ ਖੁਰਾਕ ਦਾ ਅਸਰ ਭਰੁਣ ਦੇ ਵਿਕਾਸ ‘ਤੇ ਪੈਂਦਾ ਹੈ ।
ਇਸ ਲਈ ਜ਼ਰੂਰੀ ਹੈ ਕਿ ਮਾਂ ਲੋੜ ਅਨੁਸਾਰ ਸੰਤੁਲਿਤ ਭੋਜਨ ਲਏ, ਤਾਂ ਜੋ ਬੱਚੇ ਨੂੰ ਖੁਰਾਕ ਦੇ ਸਾਰੇ ਜ਼ਰੂਰੀ ਤੱਤ ਮਿਲ ਜਾਣ ।

2. ਮਾਂ-ਬਾਪ ਦੀ ਉਮਰ-ਖੋਜ ਦੁਆਰਾ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਬੱਚੇ ਨੂੰ ਜਨਮ ਦੇਣ ਲਈ ਮਾਂ ਦੀ ਸਭ ਤੋਂ ਚੰਗੀ ਉਮਰ 21 ਤੋਂ 35 ਸਾਲ ਤਕ ਹੈ । ਇਸ ਤੋਂ ਵੱਡੀ ਜਾਂ ਛੋਟੀ ਉਮਰ ਦੀ ਮਾਂ ਅਜਿਹੇ ਬੱਚਿਆਂ ਨੂੰ ਜਨਮ ਦਿੰਦੀ ਹੈ ਜਿਨ੍ਹਾਂ ਵਿਚ ਕਮੀਆਂ ਰਹਿ ਸਕਦੀਆਂ ਹਨ ।

3. ਮਾਂ ਦੀ ਸਿਹਤ (P.S.E.B. 2009/B)-ਮਾਂ ਦੀ ਸਿਹਤ ਦਾ ਭਰੂਣ ਦੇ ਵਾਧੇ ਨਾਲ ਸਿੱਧਾ ਸੰਬੰਧ ਹੈ । ਜੇਕਰ ਮਾਂ ਕਿਸੇ ਛੂਤ ਵਾਲੀ ਬਿਮਾਰੀ ਦੀ ਰੋਗਣ ਹੋਵੇ ਜਾਂ ਕਿਸੇ ਭਿਆਨਕ ਬਿਮਾਰੀ ਦੀ ਪਕੜ ਵਿਚ ਹੋਵੇ ਤਾਂ ਬੱਚਾ ਅੰਨਾ, ਗੁੰਗਾ ਜਾਂ ਬੋਲਾ ਹੋ ਸਕਦਾ ਹੈ ਅਤੇ ਰੋਗੀ ਵੀ । ਮਾਂ ਦੇ ਏਡਜ਼ ਜਾਂ ਐੱਚ. ਆਈ. ਵੀ. ਪੋਜ਼ੀਟਿਵ ਦੀ ਸ਼ਿਕਾਰ ਹੋਣ ਤੇ ਇਹ ਰੋਗ ਬੱਚੇ ਵਿਚ ਵੀ ਜਾ ਸਕਦਾ ਹੈ ਜਿਸ ਦਾ ਕਿ ਹਾਲੇ ਤਕ ਕੋਈ ਇਲਾਜ ਨਹੀਂ।

4. ਨਸ਼ੀਲੇ ਪਦਾਰਥਾਂ ਦਾ ਸੇਵਨ-ਜੇ ਗਰਭ ਅਵਸਥਾ ਸਮੇਂ ਮਾਂ ਸਿਗਰਟ, ਸ਼ਰਾਬ ਆਦਿ ਦਾ ਸੇਵਨ ਕਰੇ ਤਾਂ ਬੱਚਾ ਦਿਮਾਗੀ ਤੌਰ ‘ਤੇ ਰੋਗੀ ਹੋ ਸਕਦਾ ਹੈ ਤੇ ਉਸ ਦੇ ਦਿਲ ਦੀ ਧੜਕਣ ਵੀ ਆਮ ਬੱਚਿਆਂ ਨਾਲੋਂ ਤੇਜ਼ ਹੁੰਦੀ ਹੈ ।

5. ਮਾਤਾ-ਪਿਤਾ ਦਾ ਦ੍ਰਿਸ਼ਟੀਕੋਣ-ਜੇਕਰ ਮਾਂ ਗਰਭ ਅਵਸਥਾ ਵਿਚ ਬੱਚੇ ਦੇ ਲਿੰਗ ਪਤੀ ਵਧੇਰੇ ਚਿੰਤਾ ਗ੍ਰਸਤ ਰਹੇ ਤਾਂ ਬੱਚੇ ਦੀ ਸਰੀਰਕ ਅਤੇ ਮਾਨਸਿਕ ਸਥਿਤੀ ‘ਤੇ ਅਸਰ ਪੈਂਦਾ ਹੈ ।ਉਸ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਬੱਚੇ ਵਿਚ ਜਨਮ ਦੇ ਨਾਲ ਹੀ ਸਰੀਰਕ ਅਤੇ ਮਾਨਸਿਕ ਵਿਕਾਰ ਪੈਦਾ ਹੋ ਜਾਂਦੇ ਹਨ ।

6. ਆਰ. ਐੱਚ. ਤੱਤ (P.S.E.B. 2009/B)-ਜਿਸ ਮਨੁੱਖ ਵਿਚ ਆਰ. ਐਚ. ਤੱਤ ਹੁੰਦਾ ਹੈ, ਉਸ ਨੂੰ ਆਰ. ਐੱਚ. ਪੋਜ਼ੀਟਿਵ (RH+) ਕਹਿੰਦੇ ਹਨ । ਜਿਸ ਵਿਚ ਇਹ ਤੱਤ ਨਹੀਂ ਹੁੰਦਾ ਉਸ ਨੂੰ ਆਰ. ਐੱਚ. ਨੈਗਟਿਵ (RH-) ਕਹਿੰਦੇ ਹਨ । ਜੇਕਰ ਮਾਂ ਅਤੇ ਪਿਤਾ ਦੇ ਆਰ. ਐੱਚ. ਮੇਲ ਨਾ ਖਾਂਦੇ ਹੋਣ ਤਾਂ ਸੰਭਵ ਹੈ ਕਿ ਬੱਚੇ ਅਤੇ ਮਾਂ ਦਾ ਆਰ. ਐੱਚ. ਤੱਤ ਵੱਖਰਾ ਹੋ ਸਕਦਾ ਹੈ | ਆਰ. ਐੱਚ. ਤੱਤ ਵੱਖ ਹੋਣ ਤੇ ਖ਼ੂਨ ਵਿਚ ਲਾਲ ਕਣ ਨਸ਼ਟ ਹੋਣ ਕਾਰਨ ਬੱਚਾ ਅਨੀਮੀਆ ਦਾ ਸ਼ਿਕਾਰ ਹੋ ਸਕਦਾ ਹੈ ਜਾਂ ਜਨਮ ਤੋਂ ਤੁਰੰਤ ਬਾਅਦ ਮਰ ਵੀ ਸਕਦਾ ਹੈ । ਇਸ ਲਈ ਗਰਭ ਧਾਰਨ ਕਰਨ ਤੋਂ ਪਹਿਲਾਂ ਆਦਮੀ ਅਤੇ ਔਰਤ ਨੂੰ ਆਪਣੇ ਆਰ. ਐੱਚ. ਤੱਤ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ ।

7. ਐਕਸ-ਰੇ (X-Rays) (2006) ਗਰਭ ਅਵਸਥਾ ਦੌਰਾਨ ਕਈ ਵਾਰ ਐਕਸ-ਰੇ ਕਰਵਾਉਣਾ ਪੈ ਸਕਦਾ ਹੈ । ਜੇਕਰ ਬਾਰ-ਬਾਰ ਐਕਸ-ਰੇ ਕਰਵਾਉਣਾ ਪਵੇ ਤਾਂ ਗਰਭਪਾਤ ਹੋ ਸਕਦਾ ਹੈ ਜਾਂ ਬੱਚੇ ਵਿਚ ਸਰੀਰਕ ਅਤੇ ਮਾਨਸਿਕ ਵਿਕਾਰ ਵੀ ਪੈਦਾ ਹੋ ਸਕਦੇ ਹਨ । ਐਕਸ-ਰੇ ਦੇ ਅਸਰ ਨਾਲ ਬੱਚੇ ਮੰਦ ਬੁੱਧੀ ਜਾਂ ਅੰਗਹੀਣ ਵੀ ਪੈਦਾ ਹੋ ਸਕਦੇ ਹਨ । ਇਸ ਲਈ ਸਿਰਫ਼ ਜ਼ਰੂਰਤ ਸਮੇਂ ਹੀ ਐਕਸ-ਰੇ ਕਰਵਾਉਣਾ ਚਾਹੀਦਾ ਹੈ ।

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 13.
ਗਰਭ ਅਵਸਥਾ ਨੂੰ ਕਿਹੜੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ? ਇਹਨਾਂ ਦੌਰਾਨ ਕੀ-ਕੀ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤਕ ਦੇ ਸਮੇਂ ਨੂੰ ਗਰਭ ਅਵਸਥਾ ਕਿਹਾ ਜਾਂਦਾ ਹੈ । ਇਹ ਸਮਾਂ ਆਮ ਤੌਰ ‘ਤੇ 280 ਦਿਨਾਂ ਦਾ ਹੁੰਦਾ ਹੈ ।
ਇਹ ਸਮਾਂ ਬੱਚੇ ਦੇ ਵਿਕਾਸ ਦੀ ਦ੍ਰਿਸ਼ਟੀ ਤੋਂ ਬਹੁਤ ਅਹਿਮ ਹੈ ਕਿਉਂਕਿ ਇਸ ਸਮੇਂ ਦੌਰਾਨ ਹੀ ਬੱਚਾ ਇਕ ਕੋਸ਼ ਤੋਂ ਪੂਰਨ ਮਨੁੱਖੀ ਜੀਵ ਦੇ ਰੂਪ ਵਿਚ ਵਿਕਸਿਤ ਹੁੰਦਾ ਹੈ ।

ਗਰਭ ਅਵਸਥਾ ਦੇ ਇਸ ਸਮੇਂ ਨੂੰ ਅਸੀਂ ਤਿੰਨ ਭਾਗਾਂ ਵਿਚ ਵੰਡ ਸਕਦੇ ਹਾਂ –

  • ਅੰਡੇ ਦੀ ਅਵਸਥਾ (Ovum Stage)
  • ਐਮਬਰੀਓ ਦੀ ਅਵਸਥਾ (Embryo Stage)
  • ਭਰੂਣ ਦੀ ਅਵਸਥਾ (Foetus Stage) ।

1. ਅੰਡੇ ਦੀ ਅਵਸਥਾ (Ovum Stage-ਇਹ ਸਮਾਂ ਗਰਭ ਸ਼ੁਰੂ ਹੋਣ ਤੋਂ ਦੋ ਹਫ਼ਤੇ ਤਕ ਗਿਣਿਆ ਜਾਂਦਾ ਹੈ । ਇਸ ਸਮੇਂ ਵਿਚ ਉਪਜਾਉ ਅੰਡਾ ਜ਼ਿਆਦਾ ਨਹੀਂ ਬਦਲਦਾ ਕਿਉਂਕਿ ਉਸ ਨੂੰ ਖ਼ੁਰਾਕ ਪਹੁੰਚਾਉਣ ਦਾ ਬਾਹਰਲਾ ਵਸੀਲਾ ਅਜੇ ਨਹੀਂ ਬਣਿਆ ਹੁੰਦਾ ਅਤੇ ਇਹ ਆਪਣੇ ਅੰਡੇ ਦੀ ਜਰਦੀ ‘ਤੇ ਹੀ ਜਿਊਂਦਾ ਰਹਿੰਦਾ ਹੈ । ਇਸੇ ਸਮੇਂ ਹੀ ਇਹ ਫੈਲੋਪੀਅਨ ਟਿਊਬ ਤੋਂ ਗਰਭ ਸਥਾਨ ਜਾਂ ਬੱਚੇਦਾਨੀ ਵਿਚ ਜਾਂਦਾ ਹੈ । ਇਸ ਵਿਚ ਲਗਪਗ ਤਿੰਨ ਦਿਨ ਲੱਗਦੇ ਹਨ । ਨਵਾਂ ਜੀਵਨ ਸ਼ੁਰੂ ਹੋਣ ਦੇ ਦਸ ਦਿਨ ਤੋਂ ਚੌਦਾਂ ਦਿਨਾਂ ਦੇ ਅੰਦਰ ਅੰਡਾ ਆਪਣੇ ਆਪ ਨੂੰ ਗਰਭ ਸਥਾਨ ਦੀ ਦੀਵਾਰ ਨਾਲ ਜੋੜ ਲੈਂਦਾ ਹੈ ਤੇ ਮਾਂ ਦੇ ਆਹਾਰ ‘ਤੇ ਨਿਰਭਰ ਹੋ ਜਾਂਦਾ ਹੈ ।

2. ਐਮਬਰੀਓ ਭਰੁਣ ਦੀ ਪਹਿਲੀ ਅਵਸਥਾ ਦੀ ਅਵਸਥਾ (Embryo Stage)-ਇਹ ਅਵਸਥਾ ਗਰਭ ਦੇ ਦੂਸਰੇ ਹਫਤੇ ਤੋਂ ਸ਼ੁਰੂ ਹੋ ਕੇ ਦੂਸਰੇ ਮਹੀਨੇ ਦੇ ਅੰਤ ਤਕ ਚਲਦੀ ਹੈ । ਪਹਿਲੇ ਮਹੀਨੇ ਵਿਚ ਐਮਬਰੀਓ ਵਿਚ ਖੂਨ ਪਹੁੰਚਾਉਣ ਲਈ ਨਿੱਕੀਆਂ-ਨਿੱਕੀਆਂ ਰਗਾਂ ਬਣ ਜਾਂਦੀਆਂ ਹਨ । ਇਸ ਸਮੇਂ ਪੈਦਾ ਹੋਣ ਵਾਲੇ ਬੱਚੇ ਦੇ ਸਰੀਰ ਦੇ ਵਿਕਾਸ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੁੰਦਾ ਹੈ । ਇਸ ਅਵਸਥਾ ਵਿਚ ਐਮਬਰੀਓ ਦੀ ਲੰਬਾਈ ਡੇਢ ਤੋਂ ਦੋ ਇੰਚ ਅਤੇ ਭਾਰ 2-3 ਐੱਸ ਹੋ ਜਾਂਦਾ ਹੈ । ਇਸ ਅਵਸਥਾ ਦੇ ਅਖੀਰ ਵਿਚ ਐਮਬਰੀਓ ਇਨਸਾਨੀ ਜੀਵ ਦੀ ਸ਼ਕਲ ਧਾਰਨ ਕਰ ਲੈਂਦਾ ਹੈ ਤੇ ਚਿਹਰੇ ਦੇ ਲਗਪਗ ਸਾਰੇ ਮਹੱਤਵਪੂਰਨ ਅੰਗ ਬਣ ਜਾਂਦੇ ਹਨ | ਅੱਖਾਂ, ਨੱਕ, ਕੰਨ, ਬੁੱਲ੍ਹ ਉਭਰੇ ਹੋਏ ਦਿਸਣ ਲੱਗ ਪੈਂਦੇ ਹਨ ।

ਲੱਤਾਂ ਅਤੇ ਬਾਹਵਾਂ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ । ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਬਣਨ ਲੱਗ ਪੈਂਦੀਆਂ ਹਨ ਤੇ ਬਾਹਰਲੇ ਲਿੰਗ ਅੰਗ ਵੀ ਮਾਮੂਲੀ ਜਿਹੇ ਦਿਸਣ ਲੱਗ ਪੈਂਦੇ ਹਨ । ਐਮਬਰੀਓ ਦੇ ਆਪਣੇ ਵਧਣ ਦੇ ਨਾਲ-ਨਾਲ ਇਸੇ ਸਮੇਂ ਦੌਰਾਨ ਇਕ ਵਿਸ਼ੇਸ਼ ਢਾਂਚਾ ਵੀ ਤਿਆਰ ਹੋ ਜਾਂਦਾ ਹੈ । ਇਸ ਨੂੰ ਸਹਾਇਕ ਅੰਗ (ਪਲੈਸੈਂਟਾ, ਨਾਡੂ ਅਤੇ ਐਮਨੀਉਟਿਕ ਸੈਕ) ਕਿਹਾ ਜਾਂਦਾ ਹੈ । ਇਹ ਵਿਸ਼ੇਸ਼ ਢਾਂਚਾ ਪੈਦਾ ਹੋਣ ਤਕ ਬੱਚੇ ਨੂੰ ਖੁਰਾਕ ਪਹੁੰਚਾਉਣ ਲਈ ਲੋੜੀਂਦਾ ਹੈ ।

ਸਹਾਇਕ ਅੰਗ –

  • ਪਲੈਸੈਂਟਾ-ਜਿੱਥੇ ਅੰਡਾ ਬੱਚੇਦਾਨੀ ਦੀ ਕੰਧ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ | ਉੱਥੇ ਹੀ ਪਲੈਸੈਂਟਾ ਬਣਨ ਲੱਗ ਜਾਂਦਾ ਹੈ । ਪਲੈਸੈਂਟਾ ਹੀ ਹੋਣ ਵਾਲੇ ਬੱਚੇ ਨੂੰ ਮਾਂ ਦੇ ਸਰੀਰ ਤੋਂ ਖ਼ੁਰਾਕ ਪਹੁੰਚਾਉਂਦਾ ਹੈ । ਇਹ ਇਕ ਪਾਸਿਓਂ ਬੱਚੇਦਾਨੀ ਅਤੇ ਦੂਸਰੇ ਪਾਸੇ ਨਾਤੂ ਨਾਲ | ਜੁੜਿਆ ਹੁੰਦਾ ਹੈ ।
  • ਨਾਤੂ-ਨਾਤੂ ਇਕ ਪਾਸੇ ਐਮਬਰੀਓ ਦੇ ਪੇਟ ਦੀ ਬਾਹਰਲੀ ਦੀਵਾਰ ਨਾਲ ਅਤੇ ਦੂਜੇ | ਪਾਸੇ ਪਲੈਸੈਂਟਾ ਨਾਲ ਜੁੜਿਆ ਹੁੰਦਾ ਹੈ । ਇਹ ਰੱਸੀ ਵਰਗਾ ਹੁੰਦਾ ਹੈ । ਗਰਭ ਦੇ ਅੰਤ ਤਕ ਨਾਡੂ ਇਕ ਪੁਰਸ਼ ਦੇ ਅੰਗੂਠੇ ਦੀ ਮੋਟਾਈ ਜਿੰਨਾ ਹੋ ਜਾਂਦਾ ਹੈ ਤੇ ਇਸ ਦੀ ਲੰਬਾਈ 10 ਇੰਚ ਤੋਂ 20 ਇੰਚ ਤਕ ਹੋ ਜਾਂਦੀ ਹੈ । ਨਾੜ ਰਾਹੀਂ ਐਮਬਰੀਓ ਦਾ ਮਲਮੂਤਰ ਛਣ ਕੇ ਪਲੈਸੈਂਟਾ ਰਾਹੀਂ ਮਾਂ ਦੇ ਖੂਨ ਦੀਆਂ ਨਾਲੀਆਂ ਵਿਚ ਚਲਾ ਜਾਂਦਾ ਹੈ ਤੇ ਮਾਂ ਦੇ ਸਰੀਰ ਦੇ ਰਾਹੀਂ ਬਾਹਰ ਆ ਜਾਂਦਾ ਹੈ ।
  • ਐਮਨਿਓਟਿਕ ਸੈਕ-ਤੀਸਰਾ ਅੰਗ ਜਿਹੜਾ ਐਮਬਰੀਓ ਦੇ ਸਮੇਂ ਵਧਦਾ ਹੈ, ਐਮਨਿਓਟਿਕ ਸੈਕ ਜਾਂ ਥੈਲੀ ਹੈ । ਇਹ ਥੈਲੀ ਪਲੈਸੈਂਟਾ ਨਾਲ ਜੁੜੀ ਹੁੰਦੀ ਹੈ ਤੇ ਵਿਚ ਇਕ ਲੇਸਦਾਰ ਤਰਲ ਪਦਾਰਥ ਹੁੰਦਾ ਹੈ ਜਿਸ ਵਿਚ ਬੱਚਾ ਰਹਿੰਦਾ ਹੈ । ਇਹ ਤਰਲ ਪਦਾਰਥ ਬੱਚੇ ਨੂੰ ਸੱਟ ਲੱਗਣ ਤੋਂ ਬਚਾਉਂਦਾ ਹੈ।

(3) ਭਰੂਣ ਦੀ ਅਵਸਥਾ (Foetus Stage-ਗਰਭ ਦੀ ਤੀਸਰੀ ਤੇ ਸਭ ਤੋਂ ਲੰਬੀ ਅਵਸਥਾ ਭਰੂਣ ਦੀ ਹੁੰਦੀ ਹੈ । ਇਹ ਤੀਸਰੇ ਮਹੀਨੇ ਤੋਂ ਸ਼ੁਰੂ ਹੋ ਕੇ ਬੱਚੇ ਦੇ ਜਨਮ ਤਕ ਚਲਦੀ ਹੈ । ਇਸ ਅਵਸਥਾ ਵਿਚ ਨਵੇਂ ਅੰਗ ਨਹੀਂ ਬਣਦੇ ਪਰ ਐਮਬਰੀਓ ਦੀ ਅਵਸਥਾ ਵੇਲੇ ਬਣੇ ਹੋਏ ਅੰਗਾਂ ਦਾ ਵਿਕਾਸ ਹੁੰਦਾ ਹੈ । ਤੀਸਰੇ ਮਹੀਨੇ ਤਕ ਭਰੁਣ ਦੀ ਲੰਬਾਈ ਲਗਪਗ ਤਿੰਨ ਇੰਚ ਹੋ ਜਾਂਦੀ ਹੈ । ਗਰਭ ਦੀ ਇਸ ਅਵਸਥਾ ਵਿਚ ਪੰਜਵੇਂ ਮਹੀਨੇ ਤਕ ਅੰਦਰ ਦੇ ਸਾਰੇ ਅੰਗ ਵੱਡੇ ਮਨੁੱਖ ਵਾਂਗ ਹੀ ਬਣਨ ਲੱਗਦੇ ਹਨ ਅਤੇ ਮਾਂ ਆਪਣੇ ਸਰੀਰ ਵਿਚ ਬੱਚੇ ਦੀਆਂ ਹਰਕਤਾਂ ਮਹਿਸੂਸ ਕਰਨ ਲੱਗ ਪੈਂਦੀ ਹੈ । ਪੰਜਵੇਂ ਮਹੀਨੇ ਵਿਚ ਹੀ ਬੱਚੇ ਦੇ ਦਿਲ ਦੀ ਧੜਕਣ ਦੀ ਆਵਾਜ਼ ਉੱਚੀ ਹੋ ਜਾਂਦੀ ਹੈ ।

ਸੱਤਵੇਂ ਮਹੀਨੇ ਵਿਚ ਬੱਚਾ ਪੂਰਾ ਇਨਸਾਨੀ ਜੀਵ ਦੀ ਸ਼ਕਲ ਵਿਚ ਹੁੰਦਾ ਹੈ । ਇਸ ਦੀ ਚਮੜੀ ਲਾਲ ਹੁੰਦੀ ਹੈ । ਭਰੂਣ ਇਹੋ ਜਿਹੀ ਹਾਲਤ ਵਿਚ ਪਹੁੰਚ ਜਾਂਦਾ ਹੈ ਕਿ ਜੇ ਬੱਚਾ ਕਿਸੇ ਕਾਰਨ ਵਕਤ ਤੋਂ ਪਹਿਲਾਂ ਪੈਦਾ ਹੋ ਜਾਵੇ ਤਾਂ ਉਸ ਦੇ ਬਚਣ ਦੀ ਸੰਭਾਵਨਾ ਤਾਂ ਹੁੰਦੀ ਹੈ ਪਰ ਅਜਿਹਾ ਬੱਚਾ ਕਮਜ਼ੋਰ ਹੁੰਦਾ ਹੈ। | ਜਨਮ ਸਮੇਂ ਬੱਚੇ ਦੀ ਲੰਬਾਈ 19 ਤੋਂ 20 ਇੰਚ ਤੇ ਇਕ ਆਮ ਬੱਚੇ ਦਾ ਭਾਰ ਲਗਪਗ 7 ਪੌਂਡ ਜਾਂ ਇਸ ਤੋਂ ਵੱਧ ਹੁੰਦਾ ਹੈ ।

PSEB 10th Class Home Science Solutions Chapter 9 ਗਰਭ ਅਵਸਥਾ

Home Science Guide for Class 10 PSEB ਗਰਭ ਅਵਸਥਾ Important Questions and Answers

ਪ੍ਰਸ਼ਨ 1.
ਗਰਭ ਅਵਸਥਾ ਕਿੰਨੇ ਦਿਨਾਂ ਦੀ ਹੁੰਦੀ ਹੈ ?
ਉੱਤਰ-
280 ਦਿਨਾਂ ਦੀ ।

ਪ੍ਰਸ਼ਨ 2.
ਗਰਭ ਅਵਸਥਾ ਨੂੰ ਕਿੰਨੇ ਭਾਗਾਂ ਵਿਚ ਵੰਡ ਸਕਦੇ ਹੋ ?
ਉੱਤਰ-
ਤਿੰਨ ਭਾਗਾਂ ਵਿਚ ।

ਪ੍ਰਸ਼ਨ 3.
ਗਰਭ ਅਵਸਥਾ ਦੇ ਤਿੰਨ ਭਾਗਾਂ ਦੇ ਨਾਂ ਦੱਸੋ ।
ਉੱਤਰ-
ਅੰਡੇ ਦੀ ਅਵਸਥਾ, ਐਮਬਰੀਓ ਦੀ ਅਵਸਥਾ, ਭਰੂਣ ਦੀ ਅਵਸਥਾ ।

ਪ੍ਰਸ਼ਨ 4.
ਅੰਡੇ ਦੀ ਅਵਸਥਾ ਦਾ ਸਮਾਂ ਗਰਭ ਸ਼ੁਰੂ ਹੋਣ ਤੋਂ ਕਿੰਨੇ ਹਫ਼ਤੇ ਤੱਕ ਹੁੰਦਾ ਹੈ ?
ਉੱਤਰ-
ਦੋ ਹਫ਼ਤੇ ਤੱਕ ।

ਪ੍ਰਸ਼ਨ 5.
ਐਮਬਰੀਓ ਅਵਸਥਾ ਕਿੰਨੀ ਦੇਰ ਦੀ ਹੁੰਦੀ ਹੈ ?
ਉੱਤਰ-
ਗਰਭ ਸਮੇਂ ਦੇ ਦੂਜੇ ਹਫ਼ਤੇ ਤੋਂ ਦੂਸਰੇ ਮਹੀਨੇ ਦੇ ਅੰਤ ਤੱਕ ।

ਪ੍ਰਸ਼ਨ 6.
ਨਾਤੂ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
10 ਤੋਂ 20 ਇੰਚ ।

ਪ੍ਰਸ਼ਨ 7.
ਜਨਮ ਸਮੇਂ ਤੱਕ ਬੱਚੇ ਦੀ ਲੰਬਾਈ ਕਿੰਨੀ ਹੋ ਜਾਂਦੀ ਹੈ ?
ਉੱਤਰ-
19-20 ਇੰਚ ।

ਪ੍ਰਸ਼ਨ 8.
ਆਮ ਕਰਕੇ ਜਨਮ ਸਮੇਂ ਬੱਚੇ ਦਾ ਭਾਰ ਕਿੰਨਾ ਹੁੰਦਾ ਹੈ ?
ਉੱਤਰ-
7 ਪੌਂਡ !

ਪ੍ਰਸ਼ਨ 9.
ਬੱਚੇ ਨੂੰ ਜਨਮ ਦੇਣ ਲਈ ਮਾਂ ਦੀ ਠੀਕ ਉਮਰ ਕਿੰਨੀ ਹੈ ?
ਉੱਤਰ-
21 ਤੋਂ 35 ਸਾਲ ।

ਪ੍ਰਸ਼ਨ 10.
ਗਰਭ ਸਮੇਂ ਬਾਰ-ਬਾਰ ਐਕਸਰੇ ਕਰਵਾਉਣ ਦਾ ਕੀ ਨੁਕਸਾਨ ਹੈ ?
ਉੱਤਰ-
ਇਸੇ ਨਾਲ ਗਰਭਪਾਤ ਹੋ ਸਕਦਾ ਹੈ ।

ਪ੍ਰਸ਼ਨ 11.
ਐਮਬਰੀਓ ਦੇ ਸਹਾਇਕ ਅੰਗ ਕਿਹੜੇ ਹਨ ?
ਉੱਤਰ-
ਪਲੈਸੇਂਟਾ, ਨਾਡੂ ਅਤੇ ਐਮਨੀਉਟਿਕ ਸੈਟ ।

ਪ੍ਰਸ਼ਨ 12.
ਭਰੂਣ ਅਵਸਥਾ ਦਾ ਸਮਾਂ ਕਿੰਨਾ ਹੁੰਦਾ ਹੈ ?
ਜਾਂ
ਗਰਭ ਅਵਸਥਾ ਦੀ ਕਿਹੜੀ ਅਵਸਥਾ ਸਭ ਤੋਂ ਲੰਬੀ ਹੁੰਦੀ ਹੈ ?
ਉੱਤਰ-
ਭਰੂਣ ਅਵਸਥਾ ਗਰਭ ਸਮੇਂ ਦੇ ਤੀਸਰੇ ਮਹੀਨੇ ਤੋਂ ਜਨਮ ਸਮੇਂ ਤੱਕ ॥

PSEB 10th Class Home Science Solutions Chapter 9 ਗਰਭ ਅਵਸਥਾ

ਛੋਟੇ ਉੱਡਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਰਭ ਸਮੇਂ ਕੋਈ ਦੋ ਤਿੰਨ ਤਕਲੀਫਾਂ ਦੇ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 2.
ਗਰਭਵਤੀ ਔਰਤ ਦੀ ਪਿੱਠ ਅਤੇ ਮਾਸ-ਪੇਸ਼ੀਆਂ ਵਿਚ ਦਰਦ ਕਿਉਂ ਹੁੰਦੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨ ।

ਪ੍ਰਸ਼ਨ 3.
ਐਮਨਿਓਟਿਕ ਸੈਕ ਕੀ ਹੈ ?
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 4.
ਗਰਭ ਦੇ ਸਮੇਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 5.
ਗਰਭ ਦੌਰਾਨ ਦਿਲ ਕਿਉਂ ਮਤਲਾਂਉਂਦਾ ਹੈ ਅਤੇ ਪਿੱਠ ਵਿੱਚ ਦਰਦ ਕਿਉਂ ਰਹਿੰਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 6.
ਭਰੂਣ ਦੇ ਵਾਧੇ ਤੇ ਮਾਂ-ਬਾਪ ਦੀ ਉਮਰ ਦਾ ਕੀ ਅਸਰ ਪੈਂਦਾ ਹੈ ?
ਉੱਤਰ-
ਖ਼ੁਦ ਉੱਤਰ ਦਿਓ ।

ਪ੍ਰਸ਼ਨ 7.
ਗਰਭ ਦੇ ਸਮੇਂ ਔਰਤ ਦੇ ਸਰੀਰ ਤੇ ਖਾਰਸ਼ ਕਿਉਂ ਹੁੰਦੀ ਹੈ ਅਤੇ ਧੱਬੇ ਕਿਉਂ ਪੈਂਦੇ ਹਨ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 8.
ਅੰਡੇ, ਐਮਬਰੀਓ ਅਤੇ ਭਰੂਣ ਦੀ ਅਵਸਥਾ ਬਾਰੇ ਦੱਸੋ ।
ਉੱਤਰ-
ਖੁਦ ਉੱਤਰ ਦਿਓ ।

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 9.
ਭਰੂਣ ਦੀ ਅਵਸਥਾ ਬਾਰੇ ਦੱਸੋ ।
ਉੱਤਰ-
ਖ਼ੁਦ ਉੱਤਰ ਦਿਓ ।

ਪ੍ਰਸ਼ਨ 10.
R.H. ਕਾਰਕ ਬਾਰੇ ਤੁਸੀਂ ਕੀ ਸਮਝਦੇ ਹੋ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 11.
ਐਮਬਰੀਓ ਦੇ ਵੱਧਣ ਵਿਚ ਕਿਹੜੇ-ਕਿਹੜੇ ਸਹਾਇਕ ਅੰਗ ਕੰਮ ਕਰਦੇ ਹਨ ? ਸੰਖੇਪ ਵਰਣਨ ਕਰੋ ।
ਉੱਤਰ-
ਖ਼ੁਦ ਉੱਤਰ ਦਿਓ ।

ਵੰਸ਼ੇ ਉੱਡਰਾਂ ਵਾਲੇ ਸਨ ,

ਪ੍ਰਸ਼ਨ 1.
ਗਰਭ ਅਵਸਥਾ ਤੋਂ ਕੀ ਭਾਵ ਹੈ ? ਇਸ ਸਮੇਂ ਦੌਰਾਨ ਗਰਭਵਤੀ ਔਰਤ ਨੂੰ ਕਿਹੜੀਆਂ ਆਮ ਤਕਲੀਫਾਂ ਹੋ ਸਕਦੀਆਂ ਹਨ ?
ਜਾਂ
ਗਰਭਵਤੀ ਇਸਤਰੀ ਨੂੰ ਕਿਹੜੇ ਕਸ਼ਟਾਂ ਤੋਂ ਗੁਜ਼ਰਨਾ ਪੈਂਦਾ ਹੈ ? ਪੂਰੀ ਜਾਣਕਾਰੀ ਦਿਓ ।
ਗਰਭ ਸਮੇਂ ਦੀਆਂ ਤਕਲੀਫਾਂ ਦਾ ਵਰਣਨ ਕਰੋ ।
ਜਾਂ
ਗਰਭ ਅਵਸਥਾ ਵਿੱਚ ਕਿਹੜੇ-ਕਿਹੜੇ ਦੁੱਖ ਹੁੰਦੇ ਹਨ । ਵਿਸਥਾਰ ਵਿਚ ਦੱਸੋ ।
ਉੱਤਰ-
ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤਕ ਮਾਂ ਦੇ ਪੇਟ ਅੰਦਰ ਬੱਚੇ ਦੀ ਅਵਸਥਾ ਨੂੰ ਗਰਭ ਅਵਸਥਾ ਕਹਿੰਦੇ ਹਨ । ਆਮ ਤੌਰ ‘ਤੇ ਇਹ ਸਮਾਂ 280 ਦਿਨ ਦਾ ਹੁੰਦਾ ਹੈ | ਪਰ ਕਈ ਵਾਰ ਮਾਂ ਨੂੰ ਕਿਸੇ ਬਿਮਾਰੀ ਜਾਂ ਹੋਰ ਕਿਸੇ ਕਾਰਨ ਕਰਕੇ ਇਹ ਸਮਾਂ ਘੱਟ ਕੇ 190 ਦਿਨ ਵੀ ਹੋ ਸਕਦਾ ਹੈ ਤੇ ਵੱਧ ਤੋਂ ਵੱਧ 330 ਦਿਨ | ਇਸ ਸਮੇਂ ਦੌਰਾਨ ਬੱਚੇ ਦਾ ਵਿਕਾਸ ਇਕ ਅੰਡ ਕੋਸ਼ ਤੋਂ ਲੈ ਕੇ ਪੂਰਨ ਮਨੁੱਖੀ ਜੀਵ ਦੇ ਰੂਪ ਵਿਚ ਹੁੰਦਾ ਹੈ । ਇਸ ਕਾਲ ਦਾ ਪ੍ਰਭਾਵ ਜੀਵਨ ਭਰ ਰਹਿੰਦਾ ਹੈ ।

ਗਰਭ ਅਵਸਥਾ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –

  • ਅੰਡੇ ਦੀ ਅਵਸਥਾ (Ovum Stage)
  • ਐਮਬਰੀਓ ਅਵਸਥਾ (Embryo Stage)
  • ਭਰੂਣ ਅਵਸਥਾ (Foetus Stage) ।

ਗਰਭਵਤੀ ਔਰਤ ਦੀਆਂ ਤਕਲੀਫਾਂ-ਗਰਭ ਅਵਸਥਾ ਦੀਆਂ ਤਕਲੀਫਾਂ ਸਾਰੀਆਂ ਔਰਤਾਂ ਨੂੰ ਨਹੀਂ ਹੁੰਦੀਆਂ । ਕਈ ਔਰਤਾਂ ਗਰਭ ਦੇ ਪੂਰੇ 9 ਮਹੀਨੇ ਪੂਰੇ ਆਰਾਮ ਨਾਲ ਗੁਜ਼ਾਰ ਲੈਂਦੀਆਂ ਹਨ । ਪਰ ਕਈ ਔਰਤਾਂ ਨੂੰ ਪੂਰੇ 9 ਮਹੀਨੇ ਕੋਈ ਨਾ ਕੋਈ ਤਕਲੀਫ ਰਹਿੰਦੀ ਹੈ ।

ਗਰਭ ਸਮੇਂ ਹੋਣ ਵਾਲੀਆਂ ਆਮ ਤਕਲੀਫਾਂ ਹੇਠ ਲਿਖੀਆਂ ਹਨ –
1. ਜੀਅ ਕੱਚਾ ਹੋਣਾ-ਇਹ ਜ਼ਿਆਦਾਤਰ ਸਵੇਰੇ ਵੇਲੇ ਹੁੰਦਾ ਹੈ । ਪਰ ਕਈ ਵਾਰ ਕਿਸੇ ਸਮੇਂ ਵੀ ਹੋ ਸਕਦਾ ਹੈ । ਜਿਸ ਨਾਲ ਖਾਣ ਨੂੰ ਮਨ ਨਹੀਂ ਕਰਦਾ | ਆਮ ਤੌਰ ‘ਤੇ ਇਹ ਤਕਲੀਫ ਗਰਭ ਦੇ ਪਹਿਲੇ ਤਿੰਨ ਮਹੀਨੇ ਹੀ ਹੁੰਦੀ ਹੈ । ਇਸ ਤਕਲੀਫ ਦਾ ਵਾਪਰਨਾ ਗਰਭ ਦੀ ਕੁਦਰਤੀ ਅਵਸਥਾ ਸਮਝੀ ਜਾਂਦੀ ਹੈ। ਇਸ ਨੂੰ ਮਾਰਨਿੰਗ ਸਿਕਨੈਸ ਵੀ ਕਿਹਾ ਜਾਂਦਾ ਹੈ । ਇਸ ਨੂੰ ਖੁਰਾਕ ਤੇ ਆਰਾਮ ਨਾਲ ਠੀਕ ਕੀਤਾ ਜਾ ਸਕਦਾ ਹੈ । ਬਿਸਤਰੇ ਤੋਂ ਉੱਠਣ ਤੋਂ ਪਹਿਲਾਂ ਹਲਕੀ ਨਿੰਬੂ ਵਾਲੀ ਚਾਹ ਤੇ ਮਿੱਠਾ ਬਿਸਕੁਟ ਖਾਣ ਨਾਲ ਆਰਾਮ ਮਿਲਦਾ ਹੈ ।

2. ਕਬਜ਼-ਗਰਭ ਦੇ ਦੌਰਾਨ ਔਰਤਾਂ ਨੂੰ ਕਬਜ਼ੀ ਦੀ ਸ਼ਿਕਾਇਤ ਆਮ ਹੋ ਜਾਂਦੀ ਹੈ । ਉਸ ਦੀ ਰੋਜ਼ਾਨਾ ਖ਼ੁਰਾਕ, ਕਸਰਤ ਤੇ ਟੱਟੀ ਜਾਣ ਦੀ ਆਦਤ ਇਸ ਤਰ੍ਹਾਂ ਹੋਵੇ ਕਿ ਉਸ ਨੂੰ ਕਬਜ਼ ਨਾ ਹੋਵੇ | ਆਮ ਤੌਰ ‘ਤੇ ਪਾਣੀ ਵੱਧ ਪੀਣ ਤੇ ਸੰਤੁਲਿਤ ਭੋਜਨ ਲੈਣ ਨਾਲ ਇਹ ਸ਼ਿਕਾਇਤ ਦੂਰ ਹੋ ਜਾਂਦੀ ਹੈ । ਨਾਸ਼ਤੇ ਵਿਚ ਫਲ ਅਤੇ ਫੋਕ ਵਾਲੇ ਪਦਾਰਥ ਅਤੇ ਫਲ ਖ਼ਾਸ ਕਰਕੇ ਸੇਬ ਖਾਣ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ ।

3. ਦਿਲ ਦੀ ਜਲਣ ਤੇ ਬਦਹਜ਼ਮੀ (P.S.E.B. 2008-ਗਰਭ ਦੇ ਮਹੀਨਿਆਂ ਵਿਚ ਕਈ ਵਾਰ ਮਾਂ ਨੂੰ ਦਿਲ ਦੀ ਜਲਣ ਮਹਿਸੂਸ ਹੁੰਦੀ ਹੈ ਜਿਸ ਨਾਲ ਬਦਹਜ਼ਮੀ ਹੋ ਜਾਂਦੀ ਹੈ । ਇਸ ਦਾ ਦਿਲ ਨਾਲ ਕੋਈ ਵਾਸਤਾ ਨਹੀਂ ਪਰ ਇਹ ਜਲਣ ਪਾਚਣ-ਪ੍ਰਣਾਲੀ ਵਿਚ ਹੁੰਦੀ ਹੈ । ਜ਼ਿਆਦਾ ਮਸਾਲੇਦਾਰ, ਤਲੀਆਂ ਹੋਈਆਂ, ਜ਼ਿਆਦਾ ਘਿਉ ਵਾਲੀਆਂ ਤੇ ਗੈਸ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਨਾਲ ਇਸ ਤਕਲੀਫ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

4. ਸਿਰ ਚਕਰਾਉਣਾ ਤੇ ਬੇਹੋਸ਼ ਹੋਣਾ-ਗਰਭਵਤੀ ਔਰਤ ਦੇ ਜ਼ਿਆਦਾ ਖੇਚਲ ਕਰਨ, ਬਹੁਤ ਸਵੇਰੇ ਉੱਠਣ, ਬਹੁਤ ਦੇਰ ਤਕ ਖੜੇ ਹੋਣ ਨਾਲ ਜਾਂ ਜ਼ਿਆਦਾ ਚੱਲਣ ਨਾਲ ਸਿਰ ਚਕਰਾਉਣ ਲੱਗ ਪੈਂਦਾ ਹੈ ਅਤੇ ਖੂਨ ਦਾ ਦਬਾਅ ਘੱਟ ਜਾਣ ਨਾਲ ਕਈ ਵਾਰ ਬੇਹੋਸ਼ ਵੀ ਹੋ ਜਾਂਦੀ ਹੈ । ਜੇਕਰ ਸਿਰ ਚਕਰਾਉਣ ਲੱਗੇ ਜਾਂ ਬੇਹੋਸ਼ੀ ਜਿਹੀ ਮਹਿਸੂਸ ਹੋਵੇ ਤਾਂ ਪੈਰਾਂ ਅਤੇ ਸਰੀਰ ਦੇ ਪੱਧਰ ਤੋਂ ਸਿਰ ਹੇਠਾਂ ਕਰਕੇ ਲੇਟ ਜਾਵੋ | ਘਬਰਾਹਟ ਜਾਂ ਸਿਰ ਚਕਰਾਉਣ ਦੀ ਹਾਲਤ ਵਿਚ ਇਕ ਗਿਲਾਸ ਠੰਢਾ ਨਿਬੁ ਪਾਣੀ ਪੀ ਲੈਣਾ ਚਾਹੀਦਾ ਹੈ ।

5. ਪੈਰਾਂ ਦਾ ਸੁੱਜਣਾ -ਗਰਭ ਦੇ ਅਖੀਰਲੇ ਮਹੀਨਿਆਂ ਵਿਚ ਕਈ ਵਾਰ ਗਰਭਵਤੀ ਮਾਂ ਦੇ ਪੈਰ ਸੁੱਜ ਜਾਂਦੇ ਹਨ । ਇਹ ਤਕਲੀਫ ਖ਼ਾਸ ਕਰਕੇ ਗਰਮੀ ਦੇ ਮਹੀਨਿਆਂ ਵਿਚ ਹੁੰਦੀ ਹੈ । ਇਹ ਇਕ ਕੁਦਰਤੀ ਅਵਸਥਾ ਸਮਝੀ ਜਾਂਦੀ ਹੈ ਤੇ ਬੱਚਾ ਪੈਦਾ ਹੋਣ ਤੋਂ ਬਾਅਦ ਪੈਰ ਆਪਣੇ ਆਪ ਪਹਿਲੀ ਅਵਸਥਾ ਵਿਚ ਆ ਜਾਂਦੇ ਹਨ । ਆਰਾਮ ਕਰਨ ਵੇਲੇ ਪੈਰ ਤੇ ਲੱਤਾਂ ਸਰੀਰ ਨਾਲੋਂ ਉੱਚੇ ਰੱਖਣ ਨਾਲ ਇਸ ਹਾਲਤ ਵਿਚ ਸੁਧਾਰ ਆਉਂਦਾ ਹੈ ।

6. ਯੋਨੀ ਵਿਚੋਂ ਖੂਨ ਵਗਣਾ-ਜੇ ਕਦੀ ਗਰਭਵਤੀ ਇਸਤਰੀ ਦੀ ਯੋਨੀ ਵਿਚੋਂ ਖੂਨ ਨਿਕਲਣ ਲੱਗ ਜਾਵੇ ਤਾਂ ਉਸ ਨੂੰ ਆਪਣੇ ਪੈਰ ਉੱਚੇ ਕਰਕੇ ਲੇਟਣਾ ਚਾਹੀਦਾ ਹੈ ਤੇ ਡਾਕਟਰ ਦੀ ਸਲਾਹ ਜਲਦੀ ਤੋਂ ਜਲਦੀ ਲੈਣੀ ਚਾਹੀਦੀ ਹੈ | ਜ਼ਿਆਦਾ ਖੂਨ ਨਿਕਲਣ ਨਾਲ ਬਹੁਤੀ ਵਾਰ ਗਰਭਪਾਤ ਵੀ ਹੋ ਜਾਂਦਾ ਹੈ ਜਾਂ ਬੱਚਾ ਵਕਤ ਤੋਂ ਪਹਿਲਾਂ ਪੈਦਾ ਹੋ ਜਾਂਦਾ ਹੈ। ਜਦ ਤਕ ਡਾਕਟਰ ਦੀ ਸਹਾਇਤਾ ਨਾ ਪੁੱਜੇ ਕੋਈ ਦਵਾਈ ਨਹੀਂ ਲੈਣੀ ਚਾਹੀਦੀ ।

PSEB 10th Class Home Science Solutions Chapter 9 ਗਰਭ ਅਵਸਥਾ

7. ਸਰੀਰ ‘ਤੇ ਖਾਰਸ਼ ਹੋਣਾ -ਕਦੀ-ਕਦੀ ਗਰਭਵਤੀ ਇਸਤਰੀ ਨੂੰ ਸਰੀਰ ’ਤੇ ਖਾਰਸ਼ ਹੋਣ ਲੱਗ ਜਾਂਦੀ ਹੈ । ਇਸ ਬਾਰੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ।
ਸਵੇਰੇ ਨਹਾਉਣ ਦੇ ਪਾਣੀ ਵਿਚ ਥੋੜਾ ਜਿਹਾ ਮਿੱਠਾ ਸੋਡਾ ਪਾਉਣ ਨਾਲ ਵੀ ਲਾਭ ਹੁੰਦਾ ਹੈ । ਜੇ ਯੋਨੀ ਦੇ ਆਸ-ਪਾਸ ਕਿਸੇ ਕਿਸਮ ਦੀ ਖਾਰਸ਼ ਹੋਵੇ ਤਾਂ ਡਾਕਟਰ ਨੂੰ ਦੱਸ ਕੇ ਇਲਾਜ ਕਰਵਾਉਣਾ ਚਾਹੀਦਾ ਹੈ ।

8. ਚਮੜੀ ‘ਤੇ ਧੱਬੇ ਪੈਣੇ -ਕਈ ਔਰਤਾਂ ਦੇ ਮੂੰਹ ‘ਤੇ ਭੂਰੇ ਧੱਬੇ ਜਾਂ ਸਿਆਹੀਆਂ ਪੈ ਜਾਂਦੀਆਂ ਹਨ । ਗਰਭ ਦੀ ਅਖ਼ੀਰਲੀ ਹਾਲਤ ਵਿਚ ਕਈ ਵਾਰ ਔਰਤਾਂ ਦੇ ਵਾਲ ਜ਼ਿਆਦਾ ਖ਼ੁਸ਼ਕ ਰਹਿੰਦੇ ਹਨ ਤੇ ਭੁਰਨ ਲੱਗ ਪੈਂਦੇ ਹਨ । ਇਸ ਬਾਰੇ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ । ਬੱਚਾ ਪੈਦਾ ਹੋਣ ਤੋਂ ਬਾਅਦ ਇਹ ਆਪਣੇ ਆਪ ਕੁਦਰਤੀ ਅਵਸਥਾ ਵਿਚ ਆ ਜਾਂਦੇ ਹਨ । ਵਾਲਾਂ ਨੂੰ ਰੋਜ਼ ਕੰਘੀ ਕਰਨੀ ਚਾਹੀਦੀ ਹੈ ਅਤੇ ਤੇਲ ਦੀ ਮਾਲਿਸ਼ ਸਿਰ ਤੇ ਵਾਲਾਂ ਲਈ ਫਾਇਦੇਮੰਦ ਹੈ ।

9. ਪਿੱਠ ਤੇ ਪੱਠਿਆਂ ਵਿਚ ਦਰਦ -ਗਰਭ ਦੇ ਅਖ਼ੀਰਲੇ ਦਿਨਾਂ ਵਿਚ ਪਿੱਠ, ਪੱਟਾਂ ਅਤੇ ਲੱਤਾਂ ਵਿਚ ਦਰਦ ਹੋਣਾ ਸਾਧਾਰਨ ਗੱਲ ਹੈ । ਬੱਚੇਦਾਨੀ ਦੇ ਵਧਣ ਨਾਲ ਫੇਫੜਿਆਂ, ਪੱਟਾਂ ਅਤੇ ਲੱਤਾਂ ‘ਤੇ ਜ਼ਿਆਦਾ ਬੋਝ ਪੈਂਦਾ ਹੈ । ਜਦੋਂ ਬੱਚਾ ਸਰੀਰ ਵਿਚ ਹਰਕਤ ਕਰਕੇ ਆਪਣੀ ਹਾਲਤ ਤੇ ਜਗਾ ਬਦਲਦਾ ਹੈ ਤਾਂ ਦਰਦ ਹੁੰਦੀ ਹੈ ।
ਇਹ ਦਰਦ ਨੀਵੀਂ ਅੱਡੀ ਵਾਲੀ ਚੱਪਲ ਪਹਿਨਣ ਤੇ ਆਰਾਮ ਕਰਨ ਨਾਲ ਘੱਟ ਜਾਂਦੀ ਹੈ । ਜੇਕਰ ਅਖੀਰਲੇ ਦਿਨਾਂ ਵਿਚ ਪਿੱਠ ਵਿਚ ਇਸ ਤਰ੍ਹਾਂ ਦੀ ਦਰਦ ਹੋਵੇ, ਜਿਵੇਂ ਮਾਹਵਾਰੀ ਦੇ ਦਿਨਾਂ ਵਿਚ ਹੁੰਦੀ ਹੈ ਤਾਂ ਡਾਕਟਰ ਨੂੰ ਛੇਤੀ ਬੁਲਾਉਣਾ ਚਾਹੀਦਾ ਹੈ। ਇਹ ਬੱਚਾ ਹੋਣ ਵੇਲੇ ਦੀਆਂ ਦਰਦਾਂ ਹੋ ਸਕਦੀਆਂ ਹਨ ।

10. ਕੁੱਝ ਹੋਰ ਤਕਲੀਫਾਂ-ਉੱਪਰ ਲਿਖੀਆਂ ਗਰਭ ਦੀਆਂ ਤਕਲੀਫਾਂ ਤੋਂ ਇਲਾਵਾ ਕੁੱਝ ਹੋਰ ਤਕਲੀਫਾਂ ਜਿਵੇਂ-ਸਿਰ ਦਰਦ, ਨਜ਼ਰ ਵਿਚ ਕਮਜ਼ੋਰੀ, ਮੂੰਹ ਤੇ ਹੱਥਾਂ ‘ਤੇ ਸੋਜ, ਬੁਖ਼ਾਰ, ਅਚਾਨਕ ਸਰੀਰ ਦੇ ਕਿਸੇ ਅੰਗ ਖ਼ਾਸ ਕਰਕੇ ਪਿੱਠ, ਲੱਤਾਂ ਅਤੇ ਪੇਟ ਵਿਚ ਦਰਦ, ਜ਼ਿਆਦਾ ਉਲਟੀਆਂ ਆਉਣਾ, ਯੋਨੀ ਵਿਚੋਂ ਜ਼ੋਰ ਨਾਲ ਪਾਣੀ ਵਗਣਾ ਅਤੇ ਰੁਕ-ਰੁਕ ਕੇ ਸਾਹ ਆਉਣਾ ਆਦਿ ਹੋ ਸਕਦੀਆਂ ਹਨ । ਇਹਨਾਂ ਵਿਚੋਂ ਜੇਕਰ ਕੋਈ ਵੀ ਤਕਲੀਫ ਹੋਵੇ ਤਾਂ ਡਾਕਟਰ ਦੀ ਸਲਾਹ ਤੁਰੰਤ ਲੈਣੀ ਚਾਹੀਦੀ ਹੈ ਕਿਉਂਕਿ ਇਹਨਾਂ ਪ੍ਰਤੀ ਅਣਗਹਿਲੀ ਕਰਨ ਨਾਲ ਕਈ ਵਾਰ ਖ਼ਤਰਾ ਵੀ ਹੋ ਸਕਦਾ ਹੈ । ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਡਾਕਟਰ ਨੂੰ ਦਿਖਾਉਣ ਨਾਲ ਇਹਨਾਂ ਤਕਲੀਫਾਂ ਨੂੰ ਰੋਕਿਆ ਜਾ ਸਕਦਾ ਹੈ !

ਵਸਤੁਨਿਸ਼ਠ ਪ੍ਰਸ਼ਨ

I. ਖ਼ਾਲੀ ਸਥਾਨ ਭਰੋ –

ਪ੍ਰਸ਼ਨ 1.
ਗਰਭ ਅਵਸਥਾ …….. ਦਿਨਾਂ ਦੀ ਹੁੰਦੀ ਹੈ ।
ਉੱਤਰ-
280,

ਪ੍ਰਸ਼ਨ 2.
…….. ਹੀ ਹੋਣ ਵਾਲੇ ਬੱਚੇ ਨੂੰ ਮਾਂ ਦੇ ਸਰੀਰ ਤੋਂ ਖ਼ੁਰਾਕ ਪਹੁੰਚਾਉਂਦਾ ਹੈ ।
ਉੱਤਰ-
ਪਲੇਸੈਟਾਂ,

ਪ੍ਰਸ਼ਨ 3.
ਨਾਤੂ ਦੀ ਲੰਬਾਈ …….. ਹੁੰਦੀ ਹੈ ।
ਉੱਤਰ-
10-20 ਇੰਚ,

ਪ੍ਰਸ਼ਨ 4.
ਗਰਭ ਅਵਸਥਾ ਨੂੰ …….. ਭਾਗਾਂ ਵਿਚ ਵੰਡਿਆ ਗਿਆ ਹੈ ।
ਉੱਤਰ-
ਤਿੰਨ,

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 5.
ਅੰਡੇ ਦੀ ਅਵਸਥਾ ਨੂੰ ………….. ਵੀ ਕਿਹਾ ਜਾਂਦਾ ਹੈ ।
ਉੱਤਰ-
ਓਵਮ ਅਵਸਥਾ ॥

II. ਠੀਕ / ਗਲਤ ਦੱਸੋ

ਪ੍ਰਸ਼ਨ 1.
ਗਰਭ ਅਵਸਥਾ ਆਮ ਕਰਕੇ 280 ਦਿਨਾਂ ਦੀ ਹੁੰਦੀ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਐਮਬਰੀਓ ਦੀ ਅਵਸਥਾ ਗਰਭ ਧਾਰਨ ਤੋਂ ਦੁਸਰੇ ਹਫ਼ਤੇ ਤੋਂ ਸ਼ੁਰੂ ਹੁੰਦੀ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਜਨਮ ਸਮੇਂ ਬੱਚੇ ਦੀ ਲੰਬਾਈ 19-20 ਇੰਚ ਹੁੰਦੀ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਨਾਡੂ 10-20 ਇੰਚ ਲੰਬਾ ਹੁੰਦਾ ਹੈ !
ਉੱਤਰ-
ਠੀਕ,

ਪ੍ਰਸ਼ਨ 5.
ਜਨਮ ਸਮੇਂ ਬੱਚੇ ਦਾ ਭਾਰ 4 ਪੌਂਡ ਹੁੰਦਾ ਹੈ ।
ਉੱਤਰ-
ਗ਼ਲਤ ।

III. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਐਮਬਰੀਓ ਦੇ ਸਹਾਇਕ ਅੰਗ ਹਨ –
(ਉ) ਪਲੈਸੇਂਟਾ
(ਅ) ਨਾੜੂ
(ਈ) ਐਮਨੀਉਟਿਕ ਸੈਕ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਨਾਡੂ ਦੀ ਲੰਬਾਈ ਹੁੰਦੀ ਹੈ –
(ਉ) 10-20 ਇੰਚ
(ਅ) 30 ਇੰਚ
(ਈ) 30-40 ਇੰਚ
(ਸ) ਕੋਈ ਨਹੀਂ ।
ਉੱਤਰ-
(ਉ) 10-20 ਇੰਚ

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 3.
ਭਰੂਣ ਅਵਸਥਾ ਦਾ ਸਮਾਂ ਹੈ
(ਉ) ਗਰਭ ਸਮੇਂ ਤੋਂ ਤੀਸਰੇ ਮਹੀਨੇ ਤੋਂ ਪਹਿਲਾ ਹਫ਼ਤਾ
(ਈ) ਦੂਸਰੇ ਹਫ਼ਤੇ ਤੋਂ
(ਸ) ਕੋਈ ਨਹੀਂ ।
ਉੱਤਰ-
(ਉ) ਗਰਭ ਸਮੇਂ ਤੋਂ ਤੀਸਰੇ ਮਹੀਨੇ ਤੋਂ ਪਹਿਲਾ ਹਫ਼ਤਾ ।

ਗਰਭ ਅਵਸਥਾ PSEB 10th Class Home Science Notes

ਪਾਠ ਇਕ ਨਜ਼ਰ ਵਿਚ

  • ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤਕ ਦੀ ਅਵਸਥਾ ਨੂੰ ਗਰਭ ਅਵਸਥਾ ਕਿਹਾ ਜਾਂਦਾ ਹੈ ।
  • ਗਰਭ ਅਵਸਥਾ ਦੇ ਤਿੰਨ ਭਾਗ ਹੁੰਦੇ ਹਨ ।
  • ਭਰੁਣ ਅਵਸਥਾ ਸਭ ਤੋਂ ਲੰਬੀ ਹੁੰਦੀ ਹੈ ।
  • ਪਲੈਨੈੱਟ ਰਾਹੀਂ ਬੱਚਾ ਮਾਂ ਦੇ ਸਰੀਰ ਤੋਂ ਖੁਰਾਕ ਪ੍ਰਾਪਤ ਕਰਦਾ ਹੈ ।
  • ਐਮਬਰੀਓ ਅਵਸਥਾ ਵਿਚ ਹੀ ਸਹਾਇਕ ਅੰਗਾਂ ਦਾ ਢਾਂਚਾ ਤਿਆਰ ਹੋ ਜਾਂਦਾ ਹੈ ।
  • ਮਾਂ ਦੀ ਸਿਹਤ ਤੇ ਖ਼ੁਰਾਕ ਦਾ ਬੱਚੇ ਦੀ ਸਿਹਤ ਉੱਪਰ ਸਿੱਧਾ ਅਸਰ ਪੈਂਦਾ ਹੈ ।
  • ਬੱਚੇ ਦੀ ਗਰਭ ਅਵਸਥਾ ਦੀ ਸਿਹਤ ਦਾ ਜੀਵਨ ਭਰ ਸਿਹਤ ਉੱਪਰ ਅਸਰ ਪੈਂਦਾ ਹੈ ।
  • ਗਰਭ ਅਵਸਥਾ ਵਿਚ ਮਾਂ ਵਲੋਂ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਸੇਵਨ ਦਾ ਬੱਚੇ ਦੇ ਉੱਪਰ ਬੁਰਾ ਅਸਰ ਪੈਂਦਾ ਹੈ ।
  • ਗਰਭ ਧਾਰਨ ਤੋਂ ਪਹਿਲਾਂ ਆਦਮੀ ਤੇ ਔਰਤ ਨੂੰ ਆਰ. ਐੱਚ. ਤੱਤ ਦੀ ਪਰਖ ਕਰਾ ਲੈਣੀ ਚਾਹੀਦੀ ਹੈ ।

ਗਰਭ ਧਾਰਨ ਤੋਂ ਲੈ ਕੇ ਜਨਮ ਤਕ ਦੇ ਸਮੇਂ ਨੂੰ ਗਰਭ ਅਵਸਥਾ ਕਿਹਾ ਜਾਂਦਾ ਹੈ । ਇਹ ਸਮਾਂ ਆਮ ਤੌਰ ‘ਤੇ 280 ਦਿਨਾਂ ਦਾ ਹੁੰਦਾ ਹੈ। ਇਹ ਸਮਾਂ ਬੱਚੇ ਦੇ ਵਿਕਾਸ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ । ਇਸ ਸਮੇਂ ਦਾ ਪ੍ਰਭਾਵ ਜੀਵਨ ਭਰ ਰਹਿੰਦਾ ਹੈ । ਇਸੇ ਸਮੇਂ ਦੌਰਾਨ ਬੱਚਾ ਇਕ ਅੰਡਕੋਸ਼ ਤੋਂ ਪੂਰਨ ਮਨੁੱਖੀ ਜੀਵ ਦੇ ਰੂਪ ਵਿਚ ਵਿਕਸਿਤ ਹੁੰਦਾ ਹੈ।

Leave a Comment